Monday, 26 December 2016

ਆਪ 'ਚ ਬਗਾਵਤ ਜਾਰੀ --- ਮੋਟੀਆਂ ਰਕਮਾਂ ਲੈ ਕੇ ਟਿਕਟਾਂ ਲਈ ਵਿਚੋਲਗੀ ਕਰਨ ਵਾਲਿਆਂ ਖਿਲਾਫ ਹੋਵੇ ਕਾਰਵਾਈ- ਗੰਧੋਂ


ਆਪ ਆਗੂ ਨੇ ਕੇਜਰੀਵਾਲ ਨੂੰ ਲਿਖਿਆ ਪੱਤਰ
ਮੋਟੀਆਂ ਰਕਮਾਂ ਲੈ ਕੇ ਟਿਕਟਾਂ ਦੇਣ ਦਾ ਲਗਾਇਆ ਦੋਸ਼
ਚੰਡੀਗੜ 26 ਦਸੰਬਰ (ਜੈ ਸਿੰਘ ਛਿੱਬਰ) : ਆਮ ਆਦਮੀ ਪਾਰਟੀ 'ਚ ਬਗਾਵਤ ਅਤੇ ਕੌਮੀ ਆਗੂਆਂ 'ਤੇ ਇਲਜ਼ਾਮਾਂ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ। ਆਪ ਦੇ ਐਸ.ਸੀ.ਸੈਲ ਦੇ ਮੀਤ ਪ੍ਰਧਾਨ ਤੇ ਹੁਸ਼ਿਆਰਪੁਰ ਜੋਨ ਦੇ ਇੰਚਾਰਜ ਤਰਸੇਮ ਸਿੰਘ ਗੰਧੋਂ ਨੇ ਆਪ ਮੁਖੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਕੇ ਪਾਰਟੀ ਦੇ ਡਿੱਗ ਰਹੇ ਗਰਾਫ ਨੂੰ ਬਚਾਉਣ ਲਈ ਦਿੱਲੀ ਆਗੂਆਂ ਨੂੰ ਵਾਪਸ ਬਲਾਉਣ ਅਤੇ ਭ੍ਰਿਸ਼ਟਾਚਾਰ ਫੈਲਾਉਣ ਵਾਲੇ ਆਗੂਆਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਅੱਜ ਪ੍ਰੈਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਗੰਧੋਂ ਨੇ ਕਿਹਾ ਕਿ ਉਹ ਰਿਵਾਇਤੀ ਪਾਰਟੀਆਂ ਦੇ ਰੰਗ ਢੰਗ ਤੋਂ ਦੁਖੀ ਹੋ ਕੇ ਆਪ ਮੁਖੀ ਕੇਜਰੀਵਾਲ ਵਲੋਂ ਨਿਜ਼ਾਮ ਬਦਲਣ ਦੇ ਦਿੱਤੇ ਗਏ ਨਾਹਰੇ ਕਾਰਨ ਵਲੰਟੀਅਰ ਵਜੋਂ ਆਪ 'ਚ ਸ਼ਾਮਲ ਹੋਏ ਸਨ। ਪਾਰਟੀ ਨੇ ਉਹਨਾਂ ਦਾ ਕੰਮਕਾਜ਼ ਦੇਖਕੇ ਜਿਥੇ ਐਸ.ਸੀ.ਸੈਲ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਉਥੇ ਹੁਸ਼ਿਆਰਪੁਰ ਜੋਨ ਦਾ ਇੰਚਾਰਜ ਲਗਾਇਆ। ਸ੍ਰ ਗੰਧੋਂ ਨੇ ਦੋਸ਼ ਲਾਇਆ ਕਿ ਉਸਨੂੰ ਸ਼੍ਰੀ ਚਮਕੌਰ ਸਾਹਿਬ ਹਲਕੇ ਤੋਂ ਟਿਕਟ ਦੇਣ ਲਈ ਇੱਕ ਕਰੋੜ ਰੁਪਏ ਦੀ ਮੰਗ ਕੀਤੀ ਗਈ, ਪਰ ਉਹਨਾਂ ਟਿਕਟ ਲਈ ਪੈਸੇ ਦੇਣ ਤੋਂ ਮਨਾ ਕਰ ਦਿੱਤਾ। ਇਸਤੋਂ ਬਾਅਦ ਪਾਰਟੀ ਨੇ ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਉਸ ਵਿਅਕਤੀ ਨੂੰ ਟਿਕਟ ਦੇ ਦਿੱਤੀ, ਜਿਸਦਾ ਹਲਕੇ ਨਾਲ ਕੋਈ ਸਬੰਧ ਨਹੀਂ ਹੈ।  ਉਹਨਾਂ ਦੱਸਿਆਂ ਕਿ ਪਾਰਟੀ 'ਚ ਫੈਲੇ ਭ੍ਰਿਸ਼ਟਾਚਾਰ ਨੂੰ ਲੈ ਕੇ ਉਹਨਾਂ ਕੇਜਰੀਵਾਲ ਨਾਲ ਗੱਲਬਾਤ ਵੀ ਕੀਤੀ ਹੈ, ਪਰ ਸ੍ਰੀ ਕੇਜਰੀਵਾਲ ਹਮੇਸ਼ਾਂ ਸੰਜੈ ਸਿੰਘ ਤੇ ਦਰਗੇਸ਼ ਪਾਠਕ ਨਾਲ ਗੱਲਬਾਤ ਕਰਨ ਨੂੰ ਆਖਦੇ ਹਨ। ਇਹ ਦੋਵੇਂ ਆਗੂ ਵਲੰਟਰੀਅਰਾਂ ਦੀ ਭਾਵਨਾਵਾਂ ਨਾਲ ਖੇਡ ਰਹੇ ਹਨ। ਉਹਨਾਂ ਕਿਹਾ ਕਿ ਜਿਹੜੇ ਆਗੂਆਂ ਨੇ ਅੱਜ ਵੱਡੀ ਰਕਮਾਂ ਦੇ ਕੇ ਟਿਕਟਾਂ ਹਾਸਲ ਕੀਤੀਆਂ ਹਨ ਤਾਂ ਭਵਿੱਖ ਵਿੱਚ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਕੀ ਉਹ ਜਨਤਾ ਨਾਲ ਇਨਸਾਫ ਕਰਨਗੇ? ਕੇਜਰੀਵਾਲ ਨੂੰ ਲਿਖੇ ਪੱਤਰ 'ਚ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ 'ਚ ਕਈ ਪਾਰਟੀਆਂ ਵਲੋਂ ਚੋਣਾਂ ਲੜੀਆਂ ਜਾ ਰਹੀਆਂ ਹਨ, ਪਰ ਪੈਸਿਆਂ ਦੀ ਮੰਗ ਨਾਲ ਪਾਰਟੀ ਨੂੰ ਢਾਹ ਲੱਗ ਰਹੀ ਹੈ। ਉਹਨਾਂ ਕੇਜਰੀਵਾਲ ਨੂੰ ਐਸ.ਵਾਈ.ਐਲ ਮੁੱਦੇ 'ਤੇ ਆਪਣਾ ਸਟੈਂਡ ਸਪਸ਼ਟ ਕਰਨ ਅਤੇ ਪੰਜਾਬ 'ਚ ਸਰਕਾਰ ਬਣਨ 'ਤੇ ਦਲਿਤ ਉਪ ਮੁੱਖ ਮੰਤਰੀ ਬਨਾਉਣ ਦੇ ਵਾਅਦੇ ਤੋਂ ਪਹਿਲਾਂ ਦਿੱਲੀ 'ਚ ਦਲਿਤ ਉਪ ਮੁੱਖ ਮੰਤਰੀ ਬਨਾਉਣ ਤੇ ਦਲਿਤ ਆਗੂ ਨੂੰ ਕੈਬਨਿਟ ਮੰਤਰੀ ਬਨਾਉਣ ਦੀ ਮੰਗ ਕੀਤੀ ਹੈ। ਪਾਰਟੀ ਮੰਚ 'ਤੇ ਆਪਣੀ ਗੱਲ ਕਹਿਣ ਦੇ ਸਵਾਲ 'ਤੇ ਸ੍ਰ ਗੰਧੋਂ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਪਾਰਟੀ ਦੇ ਉਚ ਆਗੂਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਪਾਰਟੀ ਆਗੂ ਫੋਨ ਨਹੀਂ ਚੁੱਕ ਰਹੇ। ਜਿਸ ਕਰਕੇ ਆਪਣੀ ਗੱਲ ਮੀਡੀਆਂ ਰਾਹੀਂ ਰੱਖਣ ਨੂੰ ਤਰਜੀਹ ਦਿੱਤੀ ਹੈ। ਉਹਨਾਂ ਦਾਅਵਾ ਕੀਤਾ ਕਿ ਅੱਜ ਵੀ ਉਹ ਆਪ 'ਚ ਵਲੰਟੀਅਰ ਵਜੋਂ ਕੰਮ ਕਰ ਰਹੇ ਹਨ ਤੇ ਕਰਦੇ ਰਹਿਣਗੇ।

Sunday, 18 December 2016

ਵੋਟਾਂ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਦਾ ਵੱਡਾ ਤੋਹਫਾ


27 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਲਈ ਅੱਜ ਵਿਸੇਸ਼ ਸੈਸ਼ਨ 'ਚ ਲਗਾਈ ਜਾਵੇਗੀ ਮੋਹਰ 
ਆਰਡੀਨੈਸ ਨੂੰ ਕਾਨੂੰਨੀ ਰੂਪ ਦੇਣ ਲਈ ਰਾਜਪਾਲ ਦੀ ਸਲਾਹ ਨਾਲ ਬੁਲਾਇਆ ਸੈਸ਼ਨ -ਢੀਂਡਸਾ 
ਚੰਡੀਗੜ 18 ਦਸੰਬਰ ( ਜੈ ਸਿੰਘ ਛਿੱਬਰ)  : ਪੰਜਾਬ ਸਰਕਾਰ ਵਲੋਂ ਅੱਜ, ਸੋਮਵਾਰ ਨੂੰ ਬੁਲਾਏ ਗਏ ਵਿਧਾਨ ਸਭਾ ਦੇ ਇੱਕ ਦਿਨਾਂ ਵਿਸੇਸ਼ ਇਜਲਾਸ ਦੌਰਾਨ ਵੱਖ ਵੱਖ ਵਿਭਾਗਾ 'ਚ ਕੱਚੇ ਅਤੇ ਠੇਕੇ ਦੇ ਆਧਾਰ ਤੇ ਕਾਰਜਸ਼ੀਲ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਵੱਡਾ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਕਾਨੂੰਨੀ ਅੜਚਨਾਂ ਨੂੰ ਦੂਰ ਕਰਨ ਲਈ ਅਕਾਲੀ ਭਾਜਪਾ ਗਠਜੋੜ ਸਰਕਾਰ ਵਲੋਂ ਵਿਧਾਨ ਸਭਾ 'ਚ ਆਰਡੀਨੈਸ 'ਤੇ ਮੋਹਰ ਲਗਾਕੇ ਅਜਿਹਾ ਫੈਸਲਾ ਲਿਆ ਜਾਵੇਗਾ। ਇੱਥੇ ਦੱਸਿਆਂ ਜਾਂਦਾ ਹੈ ਕਿ ਸੂਬੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੱਚੇ ਤੇ ਠੇਕੇ ਦੇ ਆਧਾਰ 'ਤੇ ਭਰਤੀ ਮੁਲਾਜਮ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ੀਲ ਹਨ। ਪਿਛਲੀ ਕੈਬਨਿਟ ਮੀਟਿੰਗ ਦੌਰਾਨ 27 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਮਤੇ 'ਤੇ ਸਹਮਤੀ ਦੇ ਦਿੱਤੀ ਗਈ ਸੀ, ਪਰ ਦੱਸਿਆਂ ਜਾਂਦਾ ਹੈ ਕਿ ਕਾਨੂੰਨੀ ਅੜਚਨ ਨੂੰ ਦੇਖਦਿਆਂ ਰਾਜਪਾਲ ਪੰਜਾਬ ਨੇ ਆਪਣੀ ਮੋਹਰ ਲਗਾਉਣ ਦੀ ਬਜਾਏ ਆਰਡੀਨੈਸ ਸਰਕਾਰ ਨੂੰ ਵਾਪਸ ਭੇਜ ਦਿੱਤਾ ਸੀ। ਵੋਟਾਂ ਤੋਂ ਪਹਿਲਾਂ ਮੁਲਾਜ਼ਮਾਂ ਦੇ ਹੱਕ ਵਿੱਚ ਵੱਡਾ ਫੈਸਲਾ ਲੈਣ ਲਈ ਸਰਕਾਰ ਵਿਸੇਸ਼ ਸੈਸ਼ਨ ਬੁਲਾਇਆ ਗਿਆ ਹੈ ਤਾਂ ਜੋ ਭਵਿੱਖ ਵਿੱਚ ਕੋਈ ਕਾਨੂੰਨੀ ਅੜਚਣ ਪੈਦਾ ਨਾ ਹੋ ਜਾਵੇ। ਦੱਸਣਯੋਗ ਹੈ ਕਿ ਇਸਤੋਂ ਪਹਿਲਾਂ ਸਰਕਾਰ ਨੇ ਇਕ ਦਿਨਾਂ ਸੈਸ਼ਨ ਬੁਲਾਕੇ ਐਸ.ਵਾਈ.ਐਲ ਮੁੱਦੇ 'ਤੇ ਸੁਪਰੀਮ ਕੋਰਟ ਦੇ ਆਏ ਫੈਸਲੇ ਦੇ ਵਿਰੋਧ ਵਿੱਚ ਕਿਸੇ ਹੋਰ ਸੂਬੇ ਨੂੰ ਪਾਣੀ ਦੀ ਇੱਕ ਬੂੰਦ ਨਾ ਦੇਣ ਦਾ ਪ੍ਰਸਤਾਵ ਵੀ ਪਾਸ ਕੀਤਾ ਸੀ। 
ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਮੁੱਦੇ ਉੱਤੇ ਬਾਦਲ ਸਰਕਾਰ ਦੁਆਰਾ ਵਿਧਾਨ ਸਭਾ ਦੇ ਸੱਦੇ ਹੰਗਾਮੀ ਇਜਲਾਸ ਦੀ ਕਾਂਗਰਸ ਪ੍ਰਧਾਨ ਵੱਲੋਂ ਕੀਤੀ ਜਾ ਰਹੀ ਨੁਕਤਾਚੀਨੀ ਦੀ ਆਲੋਚਨਾ ਕੀਤੀ ਹੈ। ਸ ਢੀਂਡਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਰਡੀਨੈਂਸ ਦੀ ਥਾਂ ਕਾਨੂੰਨ ਬਣਾਉਣ ਵਾਸਤੇ ਇਹ ਇਜਲਾਸ ਰਾਜਪਾਲ ਦੀ ਸਲਾਹ ਉੱਤੇ ਸੱਦਿਆ ਹੈ। ਉਹਨਾ ਕਿਹਾ ਕਿ ਜੇਕਰ ਕਾਂਗਰਸ ਨੂੰ ਇਸ ਇਜਲਾਸ ਦੌਰਾਨ ਪਾਸ ਕੀਤੇ ਜਾਣ ਵਾਲੇ ਬਿਲਾਂ ਉੱਤੇ ਇਤਰਾਜ਼ ਹੈ ਤਾਂ ਉਹਨਾਂ ਨੂੰ ਅਸੰਬਲੀ ਵਿਚ ਆ ਕੇ ਉਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਉਹਨਾਂ ਦੇ ਅਸਤੀਫੇ ਅਜੇ ਸਵੀਕਾਰ ਨਹੀਂ ਹੋਏ ਹਨ।
ਉਹਨਾਂ ਅੱਗੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਸਤੇ ਵਿਧਾਨ ਸਭਾ ਦਾ ਹੰਗਾਮੀ ਇਜਲਾਸ ਸੱਦਣਾ ਕਿਸੇ ਵੀ ਨੁਕਤੇ ਤੋਂ ਗੈਰ-ਸੰਵਿਧਾਨਿਕ ਨਹੀਂ ਹੈ। 
ਸ਼ ਢੀਂਡਸਾ ਨੇ ਕਿਹਾ ਕਿ ਤਾਜ਼ਾ ਸੱਦਿਆ ਹੰਗਾਮੀ ਇਜਲਾਸ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ  ਮੁੱਦੇ ਨਾਲ ਸੰਬੰਧਿਤ ਹੈ, ਪਰ ਅਮਰਿੰਦਰ ਨੂੰ ਇਸ ਉੱਤੇ ਐਨਾ ਇਤਰਾਜ਼ ਹੈ ਕਿ ਉਸ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਕਾਰਵਾਈ ਉੱਤੇ ਪੰਜਾਬ ਦੇ ਰਾਜਪਾਲ ਵੱਲੋਂ ਲਾਈ ਰੋਕ ਨਾਲ ਪੰਜਾਬ ਦੇ 27 ਹਜ਼ਾਰ ਪਰਿਵਾਰਾਂ ਦੇ ਭਵਿੱਖ ਉੱਤੇ ਸੁਆਲੀਆ ਨਿਸ਼ਾਨ ਲੱਗ ਗਿਆ ਹੈ ਅਤੇ ਬਾਦਲ ਸਰਕਾਰ ਨੇ ਇਹਨਾਂ ਮੁਲਾਜ਼ਥਮਾਂ ਦੇ ਹੱਕਾਂ ਦੀ ਰਾਖੀ ਲਈ ਇਹ ਇਜਲਾਸ ਸੱਦਿਆ ਹੈ। ਉਹਨਾਂ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਜੁਆਬ ਦੇਣ ਕਿ ਜਦੋਂ ਵੀ ਪੰਜਾਬ ਸਰਕਾਰ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਕੋਈ ਕਦਮ ਚੁੱਕਦੀ ਹੈ ਤਾਂ ਉਹਨਾਂ ਨੂੰ ਕਿਉਂ ਤਕਲੀਫ ਹੁੰਦੀ ਹੈ? 

ਅਕਾਲੀ ਦਲ ਦੀਆਂ ਵੈਨਾਂ 'ਤੇ ਭਾਈਵਾਲ ਪਾਰਟੀ ਭਾਜਪਾ ਨੂੰ ਕੋਈ ਥਾਂ ਨਹੀਂ

ਕਾਂਗਰਸ ਦੀ ਵੈਨਾਂ ਦੇ ਮੁਕਾਬਲੇ ਅਕਾਲੀ ਦਲ ਵਲੋਂ ਵੀ ਵੈਨਾਂ ਤਿਆਰ 
ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਦੇ ਮੁਕਾਬਲੇ ਅਕਾਲੀ ਦਲ ਨੇ ਸਾਡਾ ਪੰਜਾਬ ਸਾਡੀ ਸ਼ਾਨ,ਸਾਨੂੰ ਪੰਜਾਬੀ ਹੋਣ ਤੇ ਮਾਣ ਦਾ ਨਾਹਰਾ 

ਅਕਾਲੀ ਦਲ ਦੀਆਂ ਵੈਨਾਂ 'ਤੇ ਭਾਈਵਾਲ ਪਾਰਟੀ ਭਾਜਪਾ ਨੂੰ ਕੋਈ ਥਾਂ ਨਹੀਂ 
ਚੰਡੀਗੜ• 18 ਦਸੰਬਰ ( ਜੈ ਸਿੰਘ ਛਿੱਬਰ) : ਹਾਲਾਂਕਿ ਭਾਰਤੀ ਚੋਣ ਕਮਿਸ਼ਨ ਵਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਸਮੀ ਤੌਰ 'ਤੇ ਤਾਰੀਖ ਦੀ ਘੋਸ਼ਣਾਂ ਨਹੀਂ ਕੀਤੀ ਗਈ ਅਤੇ ਚੋਣ ਜ਼ਾਬਤਾ ਨਾ ਲੱਗਣ ਕਰਕੇ ਵਿਧਾਨ ਸਭਾ ਚੋਣਾਂ ਦਾ ਬਿਗਲ ਨਹੀਂ ਵੱਜਿਆਂ, ਪਰ ਸਿਆਸੀ ਪਾਰਟੀਆਂ ਦੀਆਂ ਗਤਿਵਿਧੀਆਂ ਨੇ ਸਿਆਸੀ ਪਾਰਾ ਵਧਾ ਦਿੱਤਾ ਹੈ। 
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਵਲੋਂ ਕੁੱਝ ਮਹੀਨੇ ਪਹਿਲਾਂ ਸੂਬੇ ਵਿੱਚ ਚੋਣ ਮੁਹਿਮ ਨੂੰ ਹੁਲਾਰਾ ਦੇਣ ਲਈ ਭੇਜੀਆਂ ਕਰੀਬ ਵੈਨਾਂ (ਛੋਟੀਆਂ ਬੱਸਾਂ) ਦੇ ਮੁਕਾਬਲੇ ਅਕਾਲੀ ਦਲ ਵਲੋਂ ਵੀ ਵੈਨਾਂ (ਕੈਂਟਰ) ਤਿਆਰ ਕੀਤੀਆਂ ਗਈਆਂ ਹਨ। ਕਾਂਗਰਸ ਦੀ ਵੈਨਾਂ 'ਤੇ ਜਿਥੇ “ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ” ਤੇ “ਪੰਜਾਬ ਦਾ ਕੈਪਟਨ ” ਮਾਟੋ ਲਿਖਣ ਦੇ ਨਾਲ ਨਾਲ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੀਆਂ ਤਸਵੀਰਾਂ ਪ੍ਰਮੁੱਖ ਤੌਰ 'ਤੇ ਛਾਪੀਆਂ ਗਈਆਂ ਹਨ। ਉਥੇ ਅਕਾਲੀ ਦਲ ਵਲੋਂ ਤਿਆਰ ਕੀਤੀਆਂ ਗਈਆਂ ਵੈਨਾਂ ਤੇ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਨੂੰ ਕੋਈ ਸਥਾਨ ਨਹੀਂ ਦਿੱਤਾ ਗਿਆ। ਅਕਾਲੀ ਦਲ ਵਲੋਂ ਖਾਲਸਾਈ ਤੇ ਨੀਲੇ ਰੰਗ ਵਿੱਚ ਰੰਗਕੇ ਤਿਆਰ ਕੀਤੀ ਗਈ ਵੈਨਾਂ 'ਤੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਹੋਰ ਕਿਸੇ ਆਗੂ ਦੀ ਫੋਟੋ ਤੱਕ ਨਹੀਂ ਹੈ। ਇਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਸਮੇਤ ਹੋਰਨਾਂ ਦੀ ਕੋਈ ਫੋਟੋ ਤੱਕ ਨਹੀਂ ਹੈ। ਅਕਾਲੀ ਦਲ ਵਲੋਂ ਕੈਪਟਨ ਦੇ ਮਾਟੋ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਦਾ ਜਵਾਬ  “ਸਾਡਾ ਪੰਜਾਬ ਸਾਡੀ ਸ਼ਾਨ, ਸਾਨੂੰ ਪੰਜਾਬੀ ਹੋਣ 'ਤੇ ਮਾਣ” ਰਾਹੀਂ ਦਿੱਤਾ ਗਿਆ ਹੈ। ਇਸਤੋਂ ਇਲਾਵਾ ਗਠਜੋੜ ਸਰਕਾਰ ਵਲੋਂ ਸਾਢੇ ਨੌ ਸਾਲਾਂ 'ਚ ਕੀਤੇ ਗਏ ਵਿਕਾਸ ਕਾਰਜਾਂ, ਧਾਰਮਿਕ ਯਾਦਗਾਰਾਂ ਦੀਆਂ ਤਸਵੀਰਾਂ, ਥ੍ਰਰਮਲਾਂ ਪਲਾਂਟਾ, ਟਿਊਬਵੈਲਾਂ, ਹਵਾਈ ਅੱਡਿਆਂ ਦਾ ਵਿਸੇਸ਼ ਤੌਰ 'ਤੇ ਜਿਕਰ ਕੀਤਾ ਗਿਆ ਹੈ। ਇਸਤੋਂ ਇਲਾਵਾ ਦੋਵੇਂ ਪਾਰਟੀਆਂ ਵਲੋਂ ਸੋਸ਼ਲ ਮੀਡੀਆਂ ਤੇ ਵੀ ਖੂਬ ਪ੍ਰਚਾਰ ਕੀਤਾ ਜਾ ਰਿਹਾ  ਹੈ। 
ਸੱਤਾ ਹਾਸਲ ਕਰਨ ਲਈ ਭਾਵੇਂ ਕਿ ਕਈ ਰਾਜਨੀਤਿਕ ਪਾਰਟੀਆਂ ਤੇ ਫਰੰਟਾਂ ਵਲੋਂ ਚੋਣਾਂ ਨੂੰ ਲੈ ਕੇ ਸਿਆਸੀ ਅੰਗੜਾਈ ਭਰੀ ਹੈ, ਪਰ ਪ੍ਰਮੁਖ ਤੌਰ 'ਤੇ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀਆਂ ਸਿਆਸੀ ਸਰਗਰਮੀਆਂ ਵਧੇਰੇ ਹਨ। 
ਪੰਜਾਬ ਦੀ ਦੋ ਪ੍ਰਮੁੱਖ ਸਿਆਸੀ ਧਿਰਾਂ ਕਾਂਗਰਸ ਤੇ ਅਕਾਲੀ ਦਲ ਦੇ ਨਾਲ ਨਾਲ ਆਮ ਆਦਮੀ ਪਾਰਟੀ, ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਵਾਲੀ ਆਪਣਾ ਪੰਜਾਬ ਪਾਰਟੀ, ਆਪ ਤੋਂ ਬਾਗੀ ਮੈਂਬਰ ਪਾਰਲੀਮੈਂਟ ਡਾ ਧਰਮਵੀਰ ਗਾਂਧੀ ਦੇ ਫਰੰਟ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਕੁੱਝ ਹਲਕਿਆਂ ਨੂੰ ਛੱਡਕੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਪਰ , ਭਾਰਤੀ ਜਨਤਾ ਪਾਰਟੀ ਉਮਦੀਵਾਰਾਂ ਦਾ ਐਲਾਨ ਕਰਨ ਨੂੰ ਲੈ ਕੇ ਪਿਛੜੀ ਹੋਈ ਹੈ। 

Thursday, 15 December 2016

ਕਾਂਗਰਸ ਨੇ 61 ਉਮੀਦਵਾਰ ਐਲਾਨੇ , ਮਹੁੰਮਦ ਸਦੀਕ ਦੀ ਟਿਕਟ ਕੱਟੀ,

ਪਹਿਲੀ ਲਿਸਟ ਵਿੱਚ ਲਾਲ ਸਿੰਘ ਦਾ ਨਾਮ ਗਾਇਬ
ਕੈਪਟਨ, ਮਨਪ੍ਰੀਤ ਬਾਦਲ, ਭੱਠਲ,ਚੰਨੀ, ਜਾਖੜ, ਬ੍ਰਹਮ ਮਹਿੰਦਰਾ, ਰਜੀਆ ਸੁਲਤਾਨਾ, ਰਾਣਾ ਗੁਰਜੀਤ ਤੇ ਸੋਢੀ ਦਾ ਨਾਮ ਪਹਿਲੀ ਲਿਸਟ ਵਿੱਚ ਸ਼ਾਮਲ
ਚੰਡੀਗੜ15 ਦਸੰਬਰ ( ਜੈ ਸਿੰਘ ਛਿੱਬਰ) : ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 61 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿੱਚ 31 ਮੌਜੂਦਾ ਵਿਧਾਇਕ ਫਿਰ ਤੋਂ ਟਿਕਟ ਲੈਣ ਵਿੱਚ ਕਾਮਯਾਬ ਹੋ ਗਏ ਹਨ ਅਤੇ ਭਦੌੜ ਤੋਂ ਵਿਧਾਇਕ ਤੇ ਗਾਇਕ ਮਹੁੰਮਦ ਸਦੀਕ ਦੀ ਟਿਕਟ ਕੱਟ ਦਿੱਤੀ ਗਈ ਹੈ। ਪਹਿਲੀ ਲਿਸਟ ਵਿੱਚ ਦੂਸਰੀਆਂ ਪਾਰਟੀਆਂ ਵਿੱਚੋਂ ਕਾਂਗਰਸ ਦਾ ਹੱਥ ਫੜਨ ਵਾਲਿਆਂ ਨੂੰ ਕੋਈ ਸਥਾਨ ਨਹੀਂ ਮਿਲਿਆ, ਸਿਰਫ ਮਨਪ੍ਰੀਤ ਸਿੰਘ ਬਾਦਲ ਨੂੰ ਉਮੀਦਵਾਰ ਐਲਾਨਿਆਂ ਗਿਆ ਹੈ, ਜੋ ਕਿ ਬਠਿੰਡਾ ਤੋਂ ਪਹਿਲਾ ਹੀ ਕਾਂਗਰਸ ਦੇ ਚੋਣ ਨਿਸ਼ਾਨ 'ਤੇ ਲੋਕ ਸਭਾ ਦੀ ਚੋਣ ਲੜ ਚੁੱਕੇ ਹਨ।
ਪਾਰਟੀ ਵਲੋਂ ਜਿਥੇ ਇੱਕ ਦਰਜਨ ਦੇ ਕਰੀਬ ਨਵੇਂ ਚਿਹਰਿਆਂ 'ਤੇ ਭਰੋਸਾ ਕੀਤਾ ਗਿਆ ਹੈ ਉਥੇ ਚਾਰ ਮੌਜੂਦਾ ਵਿਧਾਇਕਾਂ ਸਮੇਤ ਛੇ ਮਹਿਲਾ ਉਮੀਦਵਾਰਾਂ ਨੂੰ ਫਿਰ ਤੋਂਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸੀ ਤਰ•ਾਂ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਵਿਜੈਇੰਦਰ ਸਿੰਗਲਾ ਸਮੇਤ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ 'ਤੇ ਭਰੋਸਾ ਕੀਤਾ ਗਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਆਪਣੇ ਛੋਟੇ ਭਰਾ ਫਤਿਹਜੰਗ ਸਿੰਘ ਬਾਜਵਾ, ਨਵਾਂਸ਼ਹਿਰ ਤੋਂ ਵਿਧਾਇਕ ਗੁਰਇਕਬਾਲ ਕੌਰ ਆਪਣੇ ਬੇਟੇ ਅੰਗਦ ਸੈਣੀ ਅਤੇ  ਕਾਂਗਰਸ ਦੇ ਕਿਸਾਨ ਸੈਲ ਦੇ ਚੇਅਰਮੈਨ ਇੰਦਰਜੀਤ ਸਿੰਘ ਜੀਰਾ ਆਪਣੇ ਫਰਜੰਦ ਕੁਲਬੀਰ ਸਿੰਘ ਜੀਰਾ ਨੂੰ ਟਿਕਟ ਦਿਵਾਉਣ ਵਿੱਚ ਕਾਮਯਾਬ ਹੋ ਗਏ ਹਨ।
ਕਾਂਗਰਸ ਦੇ ਜਨਰਲ ਸਕੱਤਰ ਮਧੂ  ਸੂਦਨ ਮਿਸਤਰੀ ਵਲੋਂ ਜਾਰੀ ਕੀਤੀ ਲਿਸਟ ਅਨੁਸਾਰ ਵਿਧਾਨ ਸਭਾ ਹਲਕਾ ਦੀਨਾਨਗਰ (ਰਾਖਵਾਂ) ਅਰੁਣਾ ਚੌਧਰੀ, ਕਾਦੀਆਂ ਤੋਂ ਫਤਿਹਜੰਗ ਸਿੰਘ ਬਾਜਵਾ, ਬਟਾਲਾ ਤੋਂ ਅਸ਼ਵਨੀ ਸੇਖੜੀ, ਸ੍ਰੀ ਹਰਗੋਬਿੰਦਪੁਰ (ਰਾਖਵਾਂ) ਤੋਂ ਬਲਵਿੰਦਰ ਸਿੰਘ ਲਾਡੀ, ਫਤਿਹਗੜ ਚੂੜੀਆਂ ਤੋਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ, ਰਾਜਾਸਾਂਸੀ ਸੁਖਬਿੰਦਰ ਸਿੰਘ ਸਰਕਾਰੀਆ, ਮਜੀਠਾ ਤੋਂ ਸੁਖਜਿੰਦਰਰਾਜ ਸਿੰਘ ਲਾਲੀ ਮਜੀਠਿਆ, ਜੰਡਿਆਲਾ (ਰਾਖਵਾਂ) ਤੋਂ ਸੁਖਵਿੰਦਰ ਸਿੰਘ ਡੈਨੀ, ਅਮ੍ਰਿਤਸਰ ਪਛਮੀ (ਰਾਖਵਾ) ਰਾਜ  ਕੁਮਾਰ ਵੇਰਕਾ, ਅੰਮ੍ਰਿਤਸਰ ਕੇਂਦਰੀ ਤੋਂ ਉਮ ਪ੍ਰਕਾਸ਼ ਸੋਨੀ, ਅਟਾਰੀ (ਰਾਖਵਾ) ਤੋਂ ਤਰਸੇਮ ਸਿੰਘ ਡੀਸੀ, ਤਰਨ ਤਾਰਨ ਤੋਂ ਧਰਮਵੀਰ ਅਗਨੀਹੋਤਰੀ, ਪੱਟੀ ਤੋਂ ਹਰਮਿੰਦਰ ਸਿੰਘ ਗਿੱਲ, ਖਡੂਰ ਸਾਹਿਬ ਤੋਂ ਰਮਨਜੀਤ ਸਿੱਕੀ, ਕਪੂਰਥਲਾਂ ਤੋਂ ਰਾਣਾ ਗੁਰਜੀਤ ਸਿੰਘ, ਸੁਲਤਾਨ ਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ, ਜਲੰਧਰ ਕੇਂਦਰੀ ਤੋਂ ਰਾਜਿੰਦਰ ਬੇਰੀ, ਮੁਕੇਰੀਆਂ ਤੋਂ ਰਜਨੀਸ ਕੁਮਾਰ, ਉੜਮੁੜ ਤੋਂ  ਸੰਗਤ ਸਿੰਘ ਗਿਲਜੀਆਂ, ਹੁਸ਼ਿਆਰਪੁਰ ਤੋਂ ਸੁੰਦਰ ਸ਼ਾਮ ਅਰੋੜਾ, ਚੱਬੇਵਾਲ ((ਰਾਖਵਾ) ਤੋਂ ਡਾ ਰਾਜ ਕੁਮਾਰ ਚੱਬੇਵਾਲ, ਨਵਾਂਸ਼ਹਿਰ ਤੋਂ ਅੰਗਦ ਸੈਣੀ, ਅਨੰਦਪੁਰ ਸਾਹਿਬ ਤੋਂ ਰਾਣਾ ਕੇਪੀ, ਚਮਕੌਰ ਸਾਹਿਬ (ਰਾਖਵਾ) ਤੋਂ ਚਰਨਜੀਤ ਸਿੰਘ ਚੰਨੀ, ਮੋਹਾਲੀ ਤੋਂ ਬਲਵੀਰ ਸਿੰਘ ਸਿੱਧੂ, ਬਸੀ ਪਠਾਣਾ (ਰਾਖਵਾ) ਤੋਂ  ਗੁਰਪ੍ਰੀਤ ਸਿੰਘ ਜੀਪੀ, ਸ੍ਰੀ ਫਤਿਹਗੜ ਸਾਹਿਬ ਤੋਂ ਕੁਲਜੀਤ ਸਿੰਘ ਨਾਗਰਾ, ਅਮਲੋਹ ਤੋਂ ਰਣਦੀਪ ਸਿੰਘ ਨਾਭਾ, ਖੰਨਾਂ ਤੋ ਗੁਰਕੀਰਤ ਸਿੰਘ ਕੋਟਲੀ, ਲੁਧਿਆਣਾ ਕੇਂਦਰੀ ਤੋਂ ਸੁਰਿੰਦਰ ਡਾਵਰ, ਲੁਧਿਆਣਾ ਪਛਮੀ ਤੋਂ ਭਾਰਤ ਭੂਸ਼ਨ ਆਸ਼ੂ, ਗਿੱਲ (ਰਾਖਵਾ) ਤੋਂ ਕੁਲਦੀਪ ਸਿੰਘ ਵੈਦ, ਪਾਇਲ (ਰਾਖਵਾ) ਲਖਵੀਰ ਸਿੰਘ ਲੱਖਾ, ਰਾਏਕੋਟ (ਰਾਖਵਾ) ਤੋਂ ਡਾ ਅਮਰ ਸਿੰਘ , ਬਾਘਾਪੁਰਾਣਾ ਤੋਂ ਦਰਸਨ ਸਿੰਘ ਬਰਾੜ, ਧਰਮਕੋਟ ਤੋਂ ਕਾਕਾ ਸੁਖਜੀਤ ਸਿੰਘ ਲੋਹਗੜ, ਜੀਰਾ ਤੋਂ ਕੁਲਬੀਰ ਸਿੰਘ ਜੀਰਾ, ਫਿਰੋਜਪੁਰ ਸਿਟੀ ਤੋਂ ਪਰਮਿੰਦਰ ਸਿੰਘ ਪਿੰਕੀ, ਫਿਰੋਜਪੁਰ ਦਿਹਾਤੀ(ਰਾਖਵਾ) ਤੋਂ ਸਤਕਾਰ ਕੌਰ, ਗੁਰੂ ਹਰਸਹਾਏ ਤੋਂ ਰਾਣਾ ਗੁਰਮੀਤ ਸਿੰਘ ਸੋਢੀ, ਅਬੋਹਰ ਤੋਂ ਸੁਨੀਲ ਜਾਖੜ, ਫਰੀਦਕੋਟ ਤੋਂ ਕੁਸ਼ਲਦੀਪ ਸਿੰਘ ਢਿਲੋਂ, ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕਾਂਗੜ, ਬਠਿੰਡਾ ਸ਼ਹਿਰੀ ਤੋਂ ਮਨਪ੍ਰੀਤ ਸਿੰਘ ਬਾਦਲ , ਤਲਵੰਡੀ ਸਾਬੋ ਤੋਂ ਖੁਸਬਾਜ ਸਿੰਘ ਜਟਾਣਾ, ਸਰਦੂਲਗੜ ਤੋਂ ਅਜੀਤ ਇੰਦਰ ਸਿੰਘ ਮੋਫਰ, ਬੁਢਲਾਡਾ (ਰਾਖਵਾ)ਤੋਂ ਰਣਜੀਤ ਕੌਰ ਭੱਟੀ, ਲਹਿਰਾ ਤੋਂ ਰਾਜਿੰਦਰ ਕੌਰ ਭੱਠਲ, ਦਿੜਬਾ (ਰਾਖਵਾ) ਤੋਂ ਅਜੈਬ ਸਿੰਘ ਰਟੌਲ, ਬਰਨਾਲਾ ਤੋਂ ਕੇਵਲ ਸਿੰਘ ਢਿਲੋਂ, ਮਹਿਲ ਕਲ•ਾਂ (ਰਾਖਵਾ) ਤੋਂ ਹਰਚੰਦ ਕੌਰ, ਮਲੇਰਕੋਟਲਾ ਤੋਂ ਰਜੀਆ ਸੁਲਤਾਨਾ, ਧੂਰੀ ਤੋਂ ਦਲਬੀਰ ਸਿੰਘ ਗੋਲਡੀ, ਸੰਗਰੂਰ ਤੋਂ ਵਿਜੈਇੰਦਰ ਸਿੰਘ ਸਿੰਗਲਾ, ਨਾਭਾ (ਰਾਖਵਾ) ਤੋਂ ਸਾਧੂ ਸਿੰਘ ਧਰਮਸੋਤ, ਪਟਿਆਲਾ ਦਿਹਾਤੀ ਤੋਂ ਬ੍ਰਹਮ ਮਹਿੰਦਰਾ, ਰਾਜਪੁਰਾ ਤੋਂ ਹਰਦਿਆਲ ਸਿੰਘ ਕੰਬੋਜ, ਘਨੌਰ ਤੋਂ ਮਦਨ ਲਾਲ ਜਲਾਲਪੁਰ, ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ, ਸੁਤਰਾਣਾ ਤੋਂ ਨਿਰਮਲ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸੂਤਰਾਂ ਅਨੁਸਾਰ ਭਦੋੜ ਤੋਂ ਵਿਧਾਇਕ ਮਹੁੰਮਦ ਸਦੀਕ ਦੀ ਟਿਕਟ ਕੱਟੀ ਗਈ ਹੈ ਅਤੇ ਉਹਨਾਂ ਨੂੰ ਜੈਤੋ ਤੋਂ ਉਮੀਦਵਾਰ ਬਣਾਉਣ ਦੇ ਚਰਚੇ ਹਨ।

Tuesday, 13 December 2016

ਦਲਿਤਾਂ ਨਾਲ ਮੋਹ ਹੈ ਤਾਂ ਕੇਜਰੀਵਾਲ ਦਲਿਤ ਮੁੱਖ ਮੰਤਰੀ ਦਾ ਨਾਮ ਘੋਸ਼ਿਤ ਕਰੇ —ਦੂਲੋਂ


ਕਿਹਾ, ਕਾਂਗਰਸ 2007 ਤੇ 2012 ਦੀਆਂ ਗਲਤੀਆਂ ਤੋਂ ਸਬਕ ਸਿੱਖੇ
ਦਲਬਦਲੂਆਂ ਤੋਂ ਮਾਯੂਸ ਹਨ ਟਕਸਾਲੀ ਵਰਕਰ
ਚੰਡੀਗੜ• 12 ਦਸੰਬਰ ( ਜੈ ਸਿੰਘ ਛਿੱਬਰ) : ਰਾਜ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਦਲਿਤਾਂ ਦੀਆਂ ਸਮੱਸਿਆਵਾਂ ਪ੍ਰਤੀ ਦਿਲੋਂ ਗੰਭੀਰ ਹਨ ਅਤੇ ਦਲਿਤਾਂ ਨਾਲ ਜ਼ਿਆਦਾ ਮੋਹ ਹੈ ਤਾਂ ਉਹ ਮੁੱਖ ਮੰਤਰੀ ਦੇ ਅਹੁੱਦੇ ਲਈ ਉਮੀਦਵਾਰ ਦਾ ਨਾਮ ਘੋਸ਼ਿਤ ਕਰਨ। ਸ੍ਰੀ ਦੂਲੋਂ ਨੇ ਰੋਜਾਨਾਂ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਦਲਿਤਾਂ ਦੀ ਅਬਾਦੀ ਹੋਰਨਾਂ ਸੂਬਿਆਂ ਨਾਲੋਂ ਸੱਭ ਤੋਂ ਵੱਧ ਹੈ, ਇਸ ਲਈ ਦਿਲੀ ਦੇ ਮੁੱਖ  ਮੰਤਰੀ ਅਤੇ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ 'ਚ ਉਪ ਮੁੱਖ ਮੰਤਰੀ ਨਹੀਂ , ਬਲਕਿ ਮੁੱਖ ਮੰਤਰੀ ਦਲਿਤ ਆਗੂ ਨੂੰ ਬਨਾਉਣਾ ਚਾਹੀਦਾ ਹੈ।
ਉਹਨਾਂ ਕਿਹਾ ਸ੍ਰੀ ਕੇਜਰੀਵਾਲ ਨੂੰ ਸਤਲੁੱਜ ਯਮਨਾ ਲਿੰਕ ਨਹਿਰ (ਐਸ.ਵਾਈ.ਐਲ) 'ਤੇ ਵੀ ਆਪਣੀ ਸਥਿਤੀ ਸਪਸ਼ਟ ਕਰਨ ਨੂੰ ਕਿਹਾ ਹੈ। ਕਾਂਗਰਸ 'ਚ ਟਿਕਟਾਂ ਦੀ ਵੰਡ ਨੂੰ ਲੈ ਕੇ ਚੱਲ ਰਹੇ ਰੇੜਕੇ ਸਬੰਧੀ ਸ਼੍ਰੀ ਦੂਲੋਂ ਨੇ ਜਵਾਬ ਦਿੰਦਿਆਂ ਕਿਹਾ ਕਿ ਕਾਂਗਰਸ ਹਾਈਕਮਾਨ ਨੂੰ ਦਲਬਦਲੂਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੇ ਸਾਬਕਾ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਲਿਬੜਾ ਨੂੰ ਟਿਕਟ ਦਿੱਤੀ , ਉਹ ਪਾਰਟੀ ਛੱਡ ਗਿਆ। ਇਸੀ ਤਰ•ਾਂ ਹੁਣ ਤਾਜ਼ਾ ਉਦਾਹਰਨ ਗਾਇਕ ਹੰਸ ਰਾਜ ਹੰਸ ਦੀ ਸਾਹਮਣੇ ਹੈ। ਸ੍ਰ ਦੁਲੋਂ ਨੇ ਹਾਈਕਮਾਨ ਤੋਂ ਮੰਗ ਕਰਦਿਆਂ ਕਿਹਾ ਕਿ ਦਲਬਦਲੂਆਂ ਨੂੰ ਲੈ ਕੇ ਪਾਰਟੀ ਦੇ ਵਫ਼ਾਦਾਰ ਤੇ ਟਕਸਾਲੀ ਕਾਂਗਰਸੀਆਂ ਦੀ ਬਲੀ ਨਹੀਂ ਦੇਣੀ ਚਾਹੀਦੀ। ਪਿਛਲੇ ਲੰਬੇ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਦਲਿਤਾਂ, ਪਿਛੜੀ ਸ਼੍ਰੇਣੀ ਦੇ ਵਰਕਰ ਦਲਬਦਲੂਆਂ ਨੂੰ ਲੈ ਕੇ ਕਾਫੀ ਮਾਯੂਸ ਹਨ। ਜੇਕਰ ਪਾਰਟੀ ਦਾ ਅਜਿਹਾ ਵਰਤਾਰਾ ਰਿਹਾ ਤਾਂ ਪਾਰਟੀ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ। ਸ੍ਰ ਦੂਲੋਂ ਨੇ ਕਿਹਾ ਕਿ ਕਾਂਗਰਸ ਪਹਿਲਾਂ ਹੀ 2007 ਤੇ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਰਕਰਾਂ ਦੀ ਨਮੋਸ਼ੀ ਕਾਰਨ ਹਾਰ ਦਾ ਸਾਹਮਣਾ ਕਰ ਚੁੱਕੀ ਹੈ, ਇਸ ਲਈ ਪਾਰਟੀ ਨੂੰ ਪੁਰਾਣਾ ਇਤਿਹਾਸ ਦਹਰਾਉਣ ਤੋਂ ਸੰਕੋਚ ਕਰਨਾ ਚਾਹੀਦਾ ਹੈ।

ਤ੍ਰਿਣਮੂਲ ਕਾਂਗਰਸ ਦੀਆਂ ਪੰਜਾਬ 'ਚ ਜੜ ਲਾਉਣ ਲਈ ਇੱਕ ਬਜੁਰਗ ਪੱਤਰਕਾਰ ਨੇ ਨਿਭਾਈ ਅਹਿਮ ਭੂਮਿਕਾ


ਬਰਾੜ ਤੋਂ ਪਹਿਲਾਂ ਬੀਰ ਦਵਿੰਦਰ ਤੇ ਸੁੱਚਾ ਸਿੰਘ ਛੋਟੇਪੁਰ ਨੂੰ ਪ੍ਰਧਾਨ ਬਨਾਉਣ ਦੀ ਚੱਲੀ ਸੀ ਗੱਲ
ਤ੍ਰਿਣਮੂਲ ਕਾਂਗਰਸ ਦੇ ਆਗੂਆਂ ਦੀ ਹਾਜਰੀ ਵਿੱਚ ਪਾਰਟੀ ਦਾ ਚੰਡੀਗੜ• 'ਚ ਖੋਲਿ•ਆਂ ਸੂਬਾਈ ਦਫ਼ਤਰ
ਚੰਡੀਗੜ 13 ਦਸੰਬਰ ( ਜੈ ਸਿੰਘ ਛਿੱਬਰ) : ਬੇਸ਼ੱਕ ਤ੍ਰਿਣਮੁਲ ਕਾਂਗਰਸ ਪਾਰਟੀ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਪਾਰਟੀ ਦਾ ਵਿਸਥਾਰ ਕਰਦਿਆਂ ਪੰਜਾਬ ਇਕਾਈ ਦਾ ਪ੍ਰਧਾਨ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੂੰ ਨਿਯੁਕਤ ਕਰ ਦਿੱਤਾ ਹੈ। ਪਰ, ਸ੍ਰ ਬਰਾੜ ਤੋਂ ਪਹਿਲਾਂ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਤੇ ਸੀਨੀਅਰ ਕਾਂਗਰਸੀ ਆਗੂ ਬੀਰ ਦਵਿੰਦਰ ਸਿੰਘ ਅਤੇ ਆਪ ਵਲੋਂ ਪਾਰਟੀ ਤੋਂ ਕੱਢੇ ਗਏ ਕਨਵੀਨਰ ਸੁੱਚਾ ਸਿੰਘ ਛੋਟੇਪੁਰ 'ਤੇ ਵੀ ਡੋਰੇ ਪਾਏ ਸਨ। ਸੂਤਰਾਂ ਅਨੁਸਾਰ ਬੀਰ ਦਵਿੰਦਰ ਸਿੰਘ ਅਤੇ ਸੁੱਚਾ ਸਿੰਘ ਛੋਟੇਪੁਰ ਨਾਲ ਪਾਰਟੀ ਦੀ ਗੋਟੀਆਂ ਸਹੀ ਫਿੱਟ ਨਾ ਬੈਠਣ ਤੋਂ ਬਾਅਦ ਹੀ ਮਮਤਾ ਬੈਨਰਜੀ ਨੇ ਜਗਮੀਤ ਸਿੰਘ ਬਰਾੜ ਨੂੰ ਪੰਜਾਬ ਇਕਾਈ ਦੀ ਕਮਾਨ ਸੌਂਪੀ ਹੈ।
ਸੂਤਰਾਂ ਅਨੁਸਾਰ ਮਮਤਾ ਬੈਨਰਜੀ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਵਿੱਚ ਪਾਰਟੀ ਦਾ ਢਾਂਚਾ ਬਨਾਉਣ ਦੀਆਂ ਕੋਸ਼ਿਸ਼ਾਂ ਵਿੱਚ ਸਨ ਅਤੇ ਉਹਨਾਂ ਨੇ ਕਈ ਆਗੂਆਂ ਨੂੰ ਪੰਜਾਬ ਵਿੱਚ ਕਿਸੇ ਵੱਡੇ ਆਗੂ ਦੀ ਚੋਣ ਕਰਨ ਲਈ ਡਿਊਟੀਆਂ ਲਗਾਈਆਂ। ਪਾਰਟੀ ਦਾ ਇੱਕ ਰਾਜ ਸਭਾ ਮੈਂਬਰ ਵੀ ਮਮਤਾ ਬੈਨਰਜੀ ਵਲੋਂ ਲਗਾਈ ਗਈ ਡਿਊਟੀ ਨੂੰ ਨਿਭਾਉਣ 'ਚ ਫੇਲ• ਹੋ ਗਿਆ। ਅਤਿ ਭਰੋਸੇਯੋਗ ਸੂਤਰਾਂ ਅਨੁਸਾਰ ਮਮਤਾ ਬੈਨਰਜੀ ਨੇ ਇੱਕ ਬਜੁਰਗ ਪੱਤਰਕਾਰ ਨੂੰ ਪੰਜਾਬ 'ਚ ਪਾਰਟੀ ਦੇ ਗਠਨ ਲਈ ਕਿਸੇ ਵੱਡੇ ਆਗੂ ਦੀ ਚੋਣ ਕਰਨ ਦੀ ਡਿਊਟੀ ਲਗਾਈ। ਸਹੀ ਮਾਅਨਿਆਂ ਵਲੋਂ ਬਜੁਰਗ ਪੱਤਰਕਾਰ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਗਿਆ ਅਤੇ ਤ੍ਰਿਣਮੂਲ ਕਾਂਗਰਸ ਪਾਰਟੀ ਦੀਆਂ ਪੰਜਾਬ 'ਚ ਜੜ•ਾਂ ਲਗਾਈਆਂ ਗਈਆਂ ਹਨ। ਦੱਸਿਆਂ ਜਾਂਦਾ ਹੈ ਕਿ ਜਦੋਂ ਕਾਂਗਰਸ ਅਤੇ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਇਸਦੀ ਭਿਣਕ ਪਈ ਤਾਂ ਉਹਨਾਂ ਆਗੂਆਂ ਨੇ ਪੱਤਰਕਾਰ ਨੂੰ ਅਜਿਹਾ ਕਰਨ ਤੋਂ ਰੋਕਿਆ ਵੀ। ਪਰੰਤੂ, ਪੱਤਰਕਾਰ ਦੇ ਮਮਤਾ ਬੈਨਰਜੀ ਨਾਲ ਬਹੁਤ ਗੁੜੇ ਸਬੰਧ ਦੱਸੇ ਜਾਂਦੇ ਹਨ ਅਤੇ ਉਹਨਾਂ ਨੇ ਪੰਜਾਬ ਦੇ ਆਗੂਆਂ ਦੀ ਪਰਵਾਹ ਕੀਤੇ ਬਗੈਰ ਮਮਤਾ ਬੈਨਰਜੀ ਵਲੋਂ ਸੌਂਪੀ ਗਈ ਡਿਊਟੀ ਨੂੰ ਨਿਭਾਉਂਦਿਆਂ ਤ੍ਰਿਣਮੂਲ ਕਾਂਗਰਸ ਦਾ ਪੰਜਾਬ 'ਚ ਗਠਨ ਕਰਵਾ ਦਿੱਤਾ ਹੈ। ਦੱਸਿਆਂ ਜਾਂਦਾ ਹੈ ਕਿ ਸੁੱਚਾ ਸਿੰਘ ਛੋਟੇਪੁਰ ਨਾਲ ਵੀ ਗੱਲ ਲੱਗਭੱਗ ਤੈਅ ਹੋ ਚੁੱਕੀ ਸੀ, ਪਰ ਇੱਕ ਦਿਨ ਦੀ ਦੇਰੀ ਕਾਰਨ ਮਾਮਲਾ ਲਟਕ ਗਿਆ।
ਪਾਰਟੀ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਰੇਲ ਮੰਤਰੀ ਮੁਕੁਲ ਰਾਏ ਵਲੋਂ ਅੱਜ ਬਕਾਇਦਾ ਚੰਡੀਗੜ ਸੈਕਟਰ 11 ਸਥਿਤ ਪਾਰਟੀ ਦੇ ਸੂਬਾਈ ਦਫਤਰ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ 'ਤੇ ਕੱਲਕੱਤਾ ਤੋਂ ਪਾਰਟੀ ਦੇ ਕਈ ਸੀਨੀਅਰ ਆਗੂ, ਸਾਬਕਾ ਮੰਤਰੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਸ੍ਰੀ ਰਾਏ ਨੇ ਦੱਸਿਆਂ ਕਿ ਸ੍ਰ ਬਰਾੜ ਪਿਛਲੇ ਤਿੰਨ ਦਹਾਕਿਆਂ ਤੋਂ ਮਮਤਾ ਬੈਨਰਜੀ ਨੂੰ ਜਾਣਦੇ ਹਨ, ਜਿਸ ਕਰਕੇ ਸ੍ਰ ਬਰਾੜ ਨੂੰ ਪਾਰਟੀ ਦੀ ਜੁੰਮੇਵਾਰੀ ਸੌਂਪਦੇ ਹੋਏ ਪੰਜਾਬ ਦੀ ਕਾਰਜਕਾਰਨੀ ਤੇ ਜਿਲਿ•ਆਂ ਦੇ ਪ੍ਰਧਾਨ ਨਿਯੁਕਤ ਕਰਨ ਦੇ ਅਧਿਕਾਰ ਦੇ ਦਿੱਤੇ ਗਏ ਹਨ।
ਸ੍ਰ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਪਾਰਟੀ ਲਾਈਨਾਂ ਤੋਂ ਹੱਟ ਕੇ ਉਨ•ਾਂ ਨਾਲ ਵੱਡੀ ਗਿਣਤੀ 'ਚ ਹਮਖਿਆਲੀ ਅਤੇ ਸਾਫ ਸੁਥਰੇ ਅਕਸ ਵਾਲੀਆਂ ਸਖ਼ਸ਼ਿਅਤਾਂ ਸੰਪਰਕ 'ਚ ਹਨ ਅਤੇ ਆਉਂਦੇ ਦਿਨਾਂ 'ਚ ਪੰਜਾਬ ਵਿੱਚ ਇਕ ਨਵੀਂ ਸਿਆਸੀ ਤਾਕਤ  ਉਭਰੇਗੀ। ਬਰਾੜ ਨੇ ਸਪੱਸ਼ਟ ਕੀਤਾ ਕਿ ਪੰਜਾਬ 'ਚ ਪਾਰਟੀ ਦੇ ਮੁੱਖ ਮੁੱਦੇ ਨਸ਼ਿਆਂ ਦਾ ਖਾਤਮਾ, ਖੇਤੀਬਾੜੀ ਦੇ ਮਾੜੇ ਹਾਲਾਤਾਂ, ਬੇਰੁਜ਼ਗਾਰੀ, ਉਦਯੋਗਾਂ ਨੂੰ ਮੁੜ ਖੜ•ਾ ਕਰਨ ਸਮੇਤ ਸਿੱਖਿਆ, ਸਿਹਤ ਸੇਵਾਵਾਂ, ਔਰਤਾਂ ਤੇ ਪਿਛੜੀਆਂ ਸ੍ਰੇਣੀਆਂ ਦੇ ਹੱਕਾਂ ਉਪਰ ਜ਼ੋਰ ਦੇਣਾ ਹੈ। ਉਨ•ਾਂ ਨੇ ਐਲਾਨ ਕੀਤਾ ਕਿ ਕੇਂਦਰ ਦੀ ਐਨ.ਡੀ.ਏ ਸਰਕਾਰ ਦੀ ਨੋਟਬੰਦੀ ਦੇ ਫੇਲ• ਹੋਣ ਕਾਰਨ ਕਿਸਾਨਾਂ ਤੇ ਛੋਟੇ ਵਪਾਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸਾਹਮਣੇ ਲਿਆਉਣ ਵਾਸਤੇ ਟੀ.ਐਮ.ਸੀ ਸੂਬਾ ਪੱਧਰੀ ਪ੍ਰਦਰਸ਼ਨ ਵੀ ਕਰੇਗੀ।

Friday, 2 December 2016

ਪੰਥਕ ਆਗੂ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਲੜਨ ਲਈ ਬਜਿੱਦ

ਸਰਬੱਤ ਖਾਲਸਾ ਨੂੰ ਲੈ ਕੇ ਸਰਕਾਰ ਤੇ ਪੰਥਕ ਧਿਰਾਂ 'ਚ ਆਹਮਣੇ ਸਾਹਮਣੇ ਹੋਣ ਦੇ ਆਸਾਰ ਬਣੇ  
8 ਦਸੰਬਰ ਨੂੰ ਅਕਾਲੀ ਦਲ ਵਲੋਂ ਵੀ ਕੀਤੀ ਜਾ ਰਹੀ ਹੈ ਮੋਗਾ ਵਿਖੇ ਰੈਲੀ 
ਚੰਡੀਗੜ• 2 ਦਸੰਬਰ ( ਜੈ ਸਿੰਘ ਛਿੱਬਰ) : ਪੰਥਕ ਧਿਰਾਂ ਵਲੋਂ 8 ਦਸੰਬਰ ਨੂੰ ਤਲਵੰਡੀ ਸਾਬੋ ਦੀ ਧਰਤੀ 'ਤੇ ਸਰਬੱਤ ਖਾਲਸਾ ਸੱਦਣ ਨੂੰ ਲੈ ਕੇ ਇੱਕ ਵਾਰ ਫਿਰ ਪੰਜਾਬ ਸਰਕਾਰ ਅਤੇ ਪੰਥਕ ਧਿਰਾਂ ਤੇ ਗਰਮ ਖਿਆਲੀ ਜਥੇਬੰਦੀਆਂ ਦੇ ਆਹਮਣੇ ਸਾਹਮਣੇ ਹੋਣ ਦੇ ਆਸਾਰ ਬਣ ਗਏ ਹਨ। 
           ਪੰਜਾਬ ਸਰਕਾਰ ਦੀ ਸ਼ਹਿ 'ਤੇ ਪੁਲਿਸ ਵਲੋਂ ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰਾਂ, ਪੰਥਕ ਆਗੂਆਂ ਦੀ ਫੜੋ ਫੜੀ ਕਾਰਨ ਪਿਛਲੇ ਮਹੀਨੇ 10 ਨਵੰਬਰ ਨੂੰ ਆਯੋਜਿਤ ਹੋਣ ਵਾਲਾ ਸਰਬੱਤ ਖਾਲਸਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਸੀ, ਪਰ ਇਸ ਵਾਰ ਪੰਥਕ ਆਗੂ ਅਤੇ ਸਰਬੱਤ ਖਾਲਸਾ ਵਲੋਂ ਥਾਪੇ ਗਏ ਜਥੇਦਾਰ ਸਰਕਾਰ ਦੇ ਖਿਲਾਫ ਆਰ ਪਾਰ ਦੀ ਲੜਾਈ ਲੜਨ ਲਈ ਬਜਿੱਦ ਹਨ। 
ਸੱਭ ਤੋਂ ਅਹਿਮ ਗੱਲ ਇਹ ਹੈ ਕਿ 8 ਦਸੰਬਰ ਨੂੰ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਦੇ ਮੌਕੇ 'ਤੇ ਅਕਾਲੀ ਦਲ ਵਲੋਂ ਮੋਗਾ ਵਿਖੇ “ਪਾਣੀ ਬਚਾਓ” ਮੁਹਿਮ ਤਹਿਤ ਵਿਸ਼ਾਲ ਰੈਲੀ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਤਰ•ਾਂ ਸੂਬੇ ਵਿੱਚ ਦੋ ਵੱਡੇ ਸਮਾਗਮ ਹੋਣ ਕਰਕੇ ਪੁਲਿਸ ਪ੍ਰਸ਼ਾਸਨ ਪੱਬਾਂ ਭਾਰ ਹੋ ਗਿਆ ਹੈ। 
 ਸਰਬੱਤ ਖਾਲਸਾ ਵਲੋਂ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਤੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਸ ਵਾਰ ਹਰ ਹਾਲਤ ਵਿੱਚ ਸਰਬੱਤ ਖਾਲਸਾ ਹੋਵੇਗਾ। ਉਹਨਾਂ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਰਬੱਤ ਖਾਲਸਾ ਰੋਕਣ ਲਈ ਸਰਕਾਰ ਨੇ ਕੋਈ ਅਜਿਹਾ ਕਦਮ ਉਠਾਇਆਂ ਤਾਂ ਅਕਾਲੀ ਦਲ ਦੀ ਮੋਗਾ ਰੈਲੀ ਵ ੀ ਨਹੀਂ ਹੋਣ ਦਿੱਤੀ ਜਾਵੇਗੀ। ਸੁਤਰ ਦੱਸਦੇ ਹਨ ਕਿ ਬਾਦਲ ਵਿਰੋਧੀ ਪੰਥਕ ਧਿਰਾਂ ਨੇ ਸੰਗਤਾਂ ਨੂੰ ਸਪਸ਼ਟ ਸੰਕੇਤ ਦੇਣਾ ਸੁਰੂ ਕਰ ਦਿੱਤਾ ਹੈ ਕਿ ਜੇਕਰ ਸਰਬੱਤ ਖਾਲਾਸ 'ਚ ਆਉਣ ਲਈ ਪੁਲਿਸ ਪ੍ਰਸ਼ਾਸਨ ਨੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਸੜਕਾਂ ਜਾਮ ਕੀਤੀਆਂ ਜਾਣ। ਯਾਨੀ ਮੋਗਾਂ ਨੂੰ ਆਉਣ ਵਾਲੀਆਂ ਸੜਕਾਂ ਵੀ ਜਾਮ ਕਰ ਦਿੱਤੀਆਂ ਜਾਣਗੀਆਂ ਤੇ ਅਕਾਲੀ ਦਲ ਦੀ ਰੈਲੀ ਵਿੱਚ ਵੀ ਅੜਿੱਕਾ ਡਾਹਿਆ ਜਾਵੇਗਾ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪਹਿਲਾਂ ਹੀ ਪੁਲਿਸ ਗ੍ਰਿਫਤਾਰੀਆਂ ਰੋਕਣ ਤੇ ਸਰਬੱਤ ਖਾਲਸਾ ਦੀ ਮੰਜੂਰੀ ਲਈ ਹਾਈਕੋਰਟ ਵਿੱਚ ਪਹੁੰਚ ਚੁੱਕੇ ਹਨ, ਜਦੋਂਕਿ ਸ਼ਿਵ ਸੈਨਾ ਹਿੰਦੁਸਤਾਨ ਵਲੋਂ ਸਰਬੱਤ ਖਾਲਸਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਸ਼ਿਵ ਸੈਨਿਕ ਪੁਲਿਸ ਅਧਿਕਾਰੀਆਂ ਵਲੋਂ ਦਿੱਤੇ ਗਏ ਗੁਪਤ ਸੁਨੇਹੇ ਤੋਂ ਬਾਅਦ ਹੀ ਸਰਬੱਤ ਖਾਲਸਾ ਦੇ ਵਿਰੋਧ ਵਿੱਚ ਨਿੱਤਰੇ ਹਨ। 

ਸਿਆਸੀ ਚਾਹਤ ਨੇ ਸੁਪਨੇ ਮਧੋਲੇ -ਹੁਣ ਨਾ ਘਰ ਦੇ ਰਹੇ ਨਾ ਘਾਟ ਦੇ

ਟਿਕਟ ਲਈ ਨੌਕਰੀ ਤੋਂ ਅਸਤੀਫਾ ਦੇਣ ਵਾਲੇ ਹੁਣ ਕਰ ਰਹੇ ਨੇ ਠਗੇ ਹੋਏ ਮਹਿਸੂਸ 
ਉਚ ਅਧਿਕਾਰੀ ਰਹੇ ਕਈ ਆਗੂਆਂ ਨੇ ਸਪੋਕਸਮੈਨ ਨੂੰ ਸੁਣਾਈ ਆਪਣੀ ਵਿਥਿਆ  
ਚੰਡੀਗੜ , 2 ਦਸੰਬਰ ( ਜੈ ਸਿੰਘ ਛਿੱਬਰ)  :
ਅਫਸਰ ਤੋਂ ਨੇਤਾ ਬਣਨ ਦਾ ਭਰਮ ਪਾਲ ਕੇ ਸਮੇਂ ਤੋਂ ਪਹਿਲਾਂ ਵੱਡੀਆਂ ਪੋਸਟਾਂ ਤੋਂ ਸੇਵਾ ਮੁਕਤ ਹੋਏ ਅਧਿਕਾਰੀ, ਕਰਮਚਾਰੀ ਹੁਣ ਖੁਦ ਠਗੇ ਹੋਏ ਮਹਿਸੂਸ ਕਰ ਰਹੇ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੱਲੀ ਹਵਾਂ ਦੇ ਵਹਿਣ 'ਚ ਉਚ ਅਹੁੱਦਿਆਂ ਤੇ ਬੈਠੇ ਅਫਸਰ ਵੀ ਵਹਿ ਗਏ ਹਨ। ਬਾਬੂ ਤੋਂ ਨੇਤਾ ਬਣਨ ਦਾ ਸੁਪਨਾ ਦੇਖਕੇ ਜਿਹੜੇ ਲੋਕਾਂ ਨੇ ਸਰਕਾਰੀ ਅਹੁੱਦਿਆਂ ਤੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈਣ ਦਾ ਫੈਸਲਾ ਕੀਤਾ ਸੀ, ਉਹ ਹੁਣ ਆਪਣੀ ਵੱਡੀ ਭੁੱਲ ਮਹਿਸੂਸ ਕਰ ਰਹੇ ਹਨ। ਯਾਨੀ ਝਾੜੂ ਨਾਲ ਗੰਧਲੀ ਸਿਆਸਤ, ਸਿਸਟਮ ਦਾ ਸੁਧਾਰ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਦੇ ਸਿਆਸੀ ਨੇਤਾ ਬਣਨ ਦੀ ਚਾਹਤ ਨੇ ਸੁਪਨੇ ਮਧੋਲ ਕੇ ਰੱਖ ਦਿੱਤੇ ਹਨ। 
ਪੰਜਾਬ ਪੁਲਿਸ 'ਚ ਡੀ.ਆਈ.ਜੀ ਦੇ ਅਹੁੱਦੇ 'ਤੇ ਤੈਨਾਤ ਰਹੇ ਅਧਿਕਾਰੀ ਦਰਸ਼ਨ ਸਿੰਘ ਮਹਿਮੀ, ਜਿਸਨੇ ਨਾਭਾ ਹਲਕੇ ਤੋਂ ਚੋਣ ਲੜਨ ਲਈ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲਈ ਸੀ, ਨੇ ਸਪੋਕਸਮੈਨ ਨੂੰ ਦੱਸਿਆਂ ਕਿ ਉਸਨੂੰ ਅਰਵਿੰਦ ਕੇਜਰੀਵਾਲ ਨੇ ਚੋਣਾਂ ਵਿੱਚ ਉਤਾਰਨ ਦਾ ਫੈਸਲਾ ਕੀਤਾ ਸੀ। ਇੱਕ ਸਵਾਲ ਦੇ ਜਵਾਬ ਵਿੱਚ ਉਕਤ ਸੇਵਾਮੁਕਤ ਅਧਿਕਾਰੀ ਨੇ ਦੱਸਿਆਂ ਕਿ ਪੁਲਿਸ ਪ੍ਰਸ਼ਾਸਨ ਵਿੱਚ ਰਾਜਸੀ ਦਖਲਅੰਦਾਜੀ ਬਹੁਤ ਹੈ ਅਤੇ ਉਹ ਚਾਹੁੰਦੇ ਸਨ ਕਿ ਲੋਕਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ। ਇਸ ਤਰ•ਾਂ ਆਪ ਵਲੋਂ ਅਵਾਮ ਬਦਲਣ, ਕਾਨੂੰਨ ਦਾ ਰਾਜ ਲਿਆਉਣ ਦੇ ਨਾਹਰਿਆਂ ਨੂੰ ਸੁਣਕੇ ਕੇਜਰੀਵਾਲ ਨਾਲ ਗੱਲਬਾਤ ਕਰ ਬੈਠੇ, ਜਿਹਨਾਂ ਨੇ ਚੋਣ ਲੜਾਉਣ ਦੀ ਹਾਮੀ ਭਰੀ ਸੀ। ਉਹਨਾਂ ਕਿਹਾ ਕਿ ਨਾਭਾ ਸ਼ਹਿਰ ਦੇ ਲੋਕ ਬਹੁਤ ਪਿਆਰ ਸਤਿਕਾਰ ਦੇ ਰਹੇ ਹਨ, ਜਿਸ ਤਰ•ਾਂ ਹਲਕੇ ਦੋ ਲੋਕੀ ਕਹਿਣ ਗਏ ਭਵਿਖ 'ਚ ਉਹੀ ਫੈਸਲਾ ਲੈਣਗੇ। 
ਇਸੀ ਤਰ•ਾਂ ਹਰਿਆਣਾ ਦੇ ਇਕ ਵਿਭਾਗ ਵਿੱਚੋਂ ਚੀਫ ਇੰਜਨੀਅਰ ਦੇ ਅਹੁੱਦੇ ਤੋਂ ਸਮੇਂ ਤੋਂ ਪਹਿਲਾਂ ਸੇਵਾਮੁਕਤ ਹੋਣ ਵਾਲੇ ਅਧਿਕਾਰੀ ਨੇ ਦੱਸਿਆਂ ਕਿ ਉਸਨੂੰ ਫਿਰੋਜਪੁਰ ਜਿਲ•ੇ ਦੇ ਇੱਕ ਹਲਕੇ ਤੋਂ ਚੋਣ ਲੜਾਉਣ ਲਈ ਅਰਵਿੰਦ ਕੇਜਰੀਵਾਲ ਨੇ ਵਾਅਦਾ ਕਰਦਿਆਂ ਹਰਿਆਣਾ ਸਰਕਾਰ ਨੁੰ ਤਿੰਨ ਮਹੀਨੇ ਦਾ ਨੋਟਿਸ ਵੀ ਨਹੀਂ ਦੇਣ ਦਿੱਤਾ। ਉਕਤ ਅਧਿਕਾਰੀ ਮੁਤਾਬਿਕ ਉਹਨਾਂ ਨੇ ਕੇਜਰੀਵਾਲ ਨੂੰ ਕਿਹਾ ਸੀ ਕਿ ਜੇਕਰ ਉਹ ਤਿੰਨ ਮਹੀਨੇ ਦਾ ਨੋਟਿਸ ਨਹੀਂ ਦੇਣਗੇ ਤਾਂ ਉਸਨੂੰ ਸਰਕਾਰ ਦੇ ਖਾਤੇ ਵਿੱਚ ਤਿੰਨ ਮਹੀਨੇ ਦੀ ਤਨਖਾਹ ਜਮਾ ਕਰਵਾਉਣੀ ਪਵੇਗੀ। ਇਸ ਤਰ•ਾਂ ਕੇਜਰੀਵਾਲ ਦੇ ਕਹਿਣ 'ਤੇ ਉਸਨੇ 4.88  ਲੱਖ ਰੁਪਏ ਅਸਤੀਫਾ ਦੇਣ ਲੱਗਿਆਂ ਸਰਕਾਰੀ ਖਾਤੇ ਵਿੱਚ ਜਮਾ ਕਰਵਾਏ। ਉਹਨਾਂ ਦੱਸਿਆਂ ਕਿ ਇਕ ਤਰ•ਾਂ ਆਪ 'ਚ ਸ਼ਾਮਲ ਹੁੰਦਿਆਂ ਹੀ ਉਸਨੂੰ ਦਸ ਲੱਖ ਰੁਪਏ ਦੀ ਕਰੀਬ ਦਾ ਨੁਕਸਾਨ ਹੋ ਗਿਆ ਸੀ। ਪਰ., ਆਖਰੀ ਮੌਕੇ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ ਗਈ। ਇਸੀ ਤਰ•ਾਂ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ, ਇੱਕ ਡਾਕਟਰ ਅਤੇ ਚੰਡੀਗੜ ਨਗਰ ਨਿਗਮ ਦੇ ਜਨ ਸਿਹਤ ਵਿਭਾਗ 'ਚ ਮੁਲਾਜਮ ਨੇ ਵੀ ਸਮੇਂ ਤੋਂ ਪਹਿਲਾਂ ਚੋਣ ਲੜਨ ਲਈ ਆਪਣੀ ਨੌਕਰੀ ਤਿਆਗ ਦਿੱਤੀ ਸੀ, ਪਰ ਆਖਰੀ ਮੌਕੇ 'ਤੇ ਟਿਕਟਾਂ ਹੋਰ ਆਗੂਆਂ ਨੂੰ ਦੇ ਦਿੱਤੀਆਂ ਗਈਆਂ। 

Sunday, 27 November 2016

ਪ੍ਰਗਟ ਸਿੰਘ ਤੇ ਨਵਜੋਤ ਸਿੱਧੂ ਅੱਜ ਫੜਨਗੇ ਕਾਂਗਰਸ ਦਾ ਹੱਥ



ਰਾਹੁਲ ਦੀ ਅਗਵਾਈ 'ਚ ਦਿੱਲੀ ਵਿਖੇ ਆਯੋਜਿਤ ਸਮਾਰੋਹ ਦੌਰਾਨ ਹੋਣਗੇ ਕਾਂਗਰਸ 'ਚ ਸ਼ਾਮਲ
ਚੰਡੀਗੜ 27 ਨਵੰਬਰ ( ਜੈ ਸਿੰਘ ਛਿੱਬਰ) : ਜਲੰਧਰ ਤੋਂ ਵਿਧਾਇਕ ਅਤੇ ਉਲੰਪੀਅਨ ਪ੍ਰਗਟ ਸਿੰਘ ਅਤੇ ਅੰਮ੍ਰਿਤਸਰ ਤੋਂ ਭਾਜਪਾ ਦੀ ਵਿਧਾਇਕ ਡਾ ਨਵਜੋਤ ਕੌਰ ਸਿੱਧੂ ਸੋਮਵਾਰ ਨੂੰ ਦਿੱਲੀ ਵਿਖੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੇ ਹੋਰਨਾਂ ਆਗੂਆਂ ਦੀ ਹਾਜ਼ਰੀ ਵਿੱਚ ਰਸਮੀ ਤੌਰ 'ਤੇ ਕਾਂਗਰਸ ਦਾ “ਹੱਥ” ਫੜਨਗੇ।
ਵਿਧਾਇਕ ਪ੍ਰਗਟ ਸਿੰਘ ਨੇ ਇਸਦੀ ਪੁਸ਼ਟੀ ਕੀਤੀ ਹੈ।
ਜਿਕਰਯੋਗ ਹੈ ਕਿ ਅਕਾਲੀ ਦਲ ਨੂੰ ਅਲਵਿਦਾ ਕਹਿਣ ਉਪਰੰਤ ਪ੍ਰਗਟ ਸਿੰਘ ਨੇ ਕ੍ਰਿਕੇਟਰ ਤੋਂ ਸਿਆਸਤਦਾਨ ਬਣੇ ਸਾਬਕਾ ਸਾਂਸਦ ਨਵਜੋਤ ਸਿੱਧੂ ਦੀ ਅਗਵਾਈ ਹੇਠ ਬੈਂਸ ਭਰਾਵਾਂ ਨਾਲ ਮਿਲਕੇ ਆਵਾਜ ਏ ਪੰਜਾਬ ਵਿੱਚ ਸ਼ਮੂਲੀਅਤ ਕੀਤੀ ਸੀ। ਅਵਾਜ ਏ ਪੰਜਾਬ ਗਠਿਤ ਹੋਣ ਤੋਂ ਬਾਅਦ ਕਾਂਗਰਸ ਤੇ ਆਪ ਨਾਲ ਗਠਜੋੜ ਜਾਂ ਸ਼ਾਮਲ ਹੋਣ ਨੂੰ ਲੈ ਕੇ ਅਕਸਰ ਸਿਆਸੀ ਖਬਰਾਂ ਦੇ ਤੜਕੇ ਲੱਗਦੇ ਰਹੇ। ਆਖਰ ਬੈਂਸ ਭਰਾਵਾਂ ਨੇ ਪਿਛਲੇ ਹਫਤੇ ਆਮ ਆਦਮੀ ਪਾਰਟੀ ਨਾਲ ਚੋਣ ਗੱਠਜੋੜ ਕਰ ਲਿਆ ਸੀ। ਇਸਤੋਂ ਬਾਅਦ ਪ੍ਰਗਟ ਸਿੰਘ ਕੋਲ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਿਨਾ ਕੋਈ ਰਸਤਾ ਨਹੀਂ ਬਚਿਆ। ਇਸੀ ਤਰ•ਾਂ ਭਾਜਪਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਵੀ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਖਿਲਾਫ ਮੋਰਚਾ ਖੋਲ• ਰੱਖਿਆ ਸੀ। ਬੈਂਸ ਭਰਾਵਾਂ ਵਲੋਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਤੋਂ ਬਾਅਦ ਪ੍ਰਗਟ ਸਿੰਘ ਤੇ ਨਵਜੋਤ ਸਿੱਧੂ ਵਲੋਂ ਬੀਤੇ ਦਿਨ ਦਿੱਲੀ ਵਿਖੇ ਰਾਹੁਲ ਗਾਂਧੀ ਤੇ ਹੋਰਨਾਂ ਆਗੂਆਂ ਨਾਲ ਮੁਲਾਕਾਤ ਕੀਤੀ ਗਈ। ਕੈਪਟਨ ਅਮਰਿੰਦਰ ਸਿੰਘ ਨੇ ਦੋਵੇ ਆਗੂਆਂ ਦੀ 28 ਨਵੰਬਰ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਖ਼ਬਰ ਨਸ਼ਰ ਕੀਤੀ ਸੀ।
ਇਸਤੋਂ  ਪਹਿਲਾਂ ਅੰਮ੍ਰਿਤਸਰ ਤੋਂ ਅਕਾਲੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆਂ ਅਤੇ ਸਾਬਾਕ ਜੇਲ ਮੰਤਰੀ ਸਰਵਣ ਸਿੰਘ ਫਿਲੌਰ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਜਦੋਂ ਕਿ ਬਾਘਾ ਪੁਰਾਣਾ ਤੋਂ ਵਿਧਾਇਕ ਮਹੇਸ਼ਇੰਦਰ ਸਿੰਘ ਅਤੇ ਫਿਲੋਰ ਤੋ ੰਵਿਧਾਇਕ ਅਵਿਨਾਸ਼ ਚੰਦਰ ਅਕਾਲੀ ਦਲ ਤੋਂ ਅਸਤੀਫਾ ਦੇ ਚੁੱਕੇ ਹਨ।

ਨਾਭਾ ਜੇਲ ਮਾਮਲਾ-------- ਏਡੀਜੀਪੀ ਮੁਅੱਤਲ, ਜੇਲ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਨੌਕਰੀ ਤੋਂ ਬਰਖਾਸਤ

  ਰੋਹਿਤ ਚੌਧਰੀ ਹੋਣਗੇ ਏਡੀਜੀਪੀ ਬਣਾਏ
   ਵਧੀਕ ਮੁੱਖ ਸਕੱਤਰ (ਗ੍ਰਹਿ) ਦੀ ਅਗਵਾਈ ਹੇਠ ਜਾਂਚ ਕਮੇਟੀ ਗਠਿਤ
ਕੈਦੀਆਂ ਦੀ ਜਾਣਕਾਰੀ ਦੇਣ ਵਾਲੇ ਨੂੰ 25 ਲੱਖ ਰੁਪਏ ਦਾ ਮਿਲੇਗਾ ਇਨਾਮ
ਚੰਡੀਗੜ27 ਨਵੰਬਰ ( ਜੈ ਸਿੰਘ ਛਿੱਬਰ) : ਅਤਿ ਸੁਰੱਖਿਆ ਵਾਲੀ ਨਾਭਾ ਜੇਲ• ਵਿਚੋਂ , ਫ਼ਿਲਮੀ ਸਟਾਇਲ ਨਾਲ ਪੁਲਿਸ ਵਰਦੀ 'ਚ ਕੁੱਝ ਵਿਅਕਤੀਆਂ ਵਲੋਂ ਖਾਲਿਸਤਾਨੀ ਸਮਰਥਕ ਅਤੇ ਕੁੱਝ ਗੈਂਗਸਟਰਾਂ ਨੂੰ ਛਡਾਉਣ ਦੀ ਘਟਨਾਂ ਨੇ ਪੰਜਾਬ ਪੁਲਿਸ ਅਤੇ ਜੇਲ•ਾਂ  ਦੀ ਸੁਰੱਖਿਆਂ ਵਿਵਸਥਾਂ 'ਤੇ ਸਵਾਲੀਆਂ ਨਿਸ਼ਾਨ ਲਗਾ ਦਿੱਤਾ ਹੈ। ਪੰਜਾਬ ਸਰਕਾਰ ਨੇ ਘਟਨਾਂ ਤੋਂ ਤੁਰੰਤ ਬਾਦ ਜਿਥੇ ਸੂਬੇ ਅੰਦਰ ਅਤਿ ਸੁਰੱਖਿਆ ਚੌਕਸੀ ( ਰੈਡ ਅਲਰਟ) ਵਰਤਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ, ਉਥੇ ਏ.ਡੀ.ਜੀ.ਪੀ ਜੇਲਾਂ ਐਮ,ਕੇ ਤਿਵਾੜੀ ਨੂੰ ਮੁਅਤਲ ਕਰਦੇ ਹੋਏ , ਉਹਨਾਂ ਦੀ ਜਗਾ ਰੋਹਿਤ ਚੌਧਰੀ ਨੂੰ ਏ.ਡੀ.ਜੀ.ਪੀ ਜੇਲ• ਨਿਯੁਕਤ ਕੀਤਾ ਗਿਆ ਹੈ। ਜਦੋਂ ਕਿ ਜੇਲ• ਦੇ ਸੁਪਰਡੈਂਟ ਪਰਮਜੀਤ ਸਿੰਘ ਸੰਧੂ ਅਤੇ ਡਿਪਟੀ ਜੇਲ• ਸੁਪਰਡੈਂਟ ਕਰਨਦੀਪ ਸਿੰਘ ਸੰਧੂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ  ਅਤੇ  ਸ੍ਰੀ ਐਸ. ਭੂਪਤੀ, ਆਈ.ਪੀ.ਐਸ ਨੂੰ ਨਾਭਾ ਜੇਲ• ਦਾ ਸੁਪਰਡੈਂਟ ਤਾਇਨਾਤ ਕੀਤਾ ਗਿਆ ਹੈ।
ਘਟਨਾਂ ਤੋਂ ਬਾਦ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਵੇਰੇ ਸਿਵਲ, ਪੁਲਿਸ ਅਤੇ ਖੂਫੀਆ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਸਰਕਾਰ ਨੇ ਨਾਭਾ ਘਟਨਾ ਤੋਂ ਉਪਜੇ ਹਾਲਾਤਾਂ ਨੂੰ ਦੇਖਦੇ ਹੋਏ ਅਹਿਮ ਕਦਮ ਉਠਾਉਂਦੇ ਹੋਏ ਜਿਥੇ ਅਧਿਕਾਰੀਆਂ 'ਤੇ ਗਾਜ ਗਿਰਾ ਦਿੱਤੀ, ਉਥੇ ਸੂਬੇ ਭਰ ਵਿਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਸਾਰੀਆਂ ਜੇਲ•ਾਂ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
ਇਸੀ ਤਰ•ਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਨਾਭਾ ਜੇਲ• ਤੋੜਨ ਸਬੰਧੀ ਵਾਪਰੀ ਘਟਨਾ ਬਾਰੇ ਜਾਣੂ ਕਰਵਾਉਂਦਿਆਂ ਦੋਸ਼ੀਆਂ ਨੂੰ ਫੜਣ ਸਬੰਧੀ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦਿੱਤੀ। ਸਰਕਾਰ ਨੇ ਵਧੀਕ ਮੁੱਖ ਸਕੱਤਰ (ਗ੍ਰਹਿ) ਸ੍ਰੀ ਜਗਪਾਲ ਸਿੰਘ ਸੰਧੂ ਦੀ ਅਗਵਾਈ ਵਿਚ ਇੱਕ ਜਾਂਚ ਕਮੇਟੀ ਗਠਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ ਜੋ ਕਿ ਜੇਲ• ਤੋੜਨ ਦੀ ਘਟਨਾ ਵਿਚਲੀਆਂ ਉਣਤਾਈਆਂ ਨੂੰ ਘੋਖੇਗੀ।        ਇਸੇ ਦੌਰਾਨ ਹੀ ਸੂਬਾ ਸਰਕਾਰ ਨੇ ਜੇਲ• ਤੋੜ ਕੇ ਭੱਜੇ ਛੇ ਕੈਦੀਆਂ ਦੀ ਗ੍ਰਿਫਤਾਰੀ ਲਈ ਸੂਚਨਾ ਮੁਹੱਈਆ ਕਰਵਾਉਣ ਵਾਲੇ ਵਿਅਕਤੀ ਨੂੰ 25 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਪੁਲਿਸ ਨੇ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ) ਦਾ ਗਠਨ ਕਰ ਦਿੱਤਾ ਹੈ ਜਿਸ ਦੇ ਮੁੱਖੀ ਇੰਟਰਨਲ ਵਿਜੀਲੈਂਸ ਸੈਲ ਦੇ ਏ.ਡੀ.ਜੀ.ਪੀ ਸ੍ਰੀ ਪ੍ਰਬੋਧ ਕੁਮਾਰ ਹੋਣਗੇ। ਸ੍ਰੀ ਪਰਮਰਾਜ ਸਿੰਘ, ਆਈ.ਜੀ.ਪੀ./ਪਟਿਆਲਾ ਜੋਨ, ਸ੍ਰੀ ਇਸ਼ਵਰ ਸਿੰਘ, ਆਈ.ਜੀ.ਪੀ, ਸ੍ਰੀ ਨਿਲਾਭ ਕਿਸ਼ੋਰ, ਆਈ.ਜੀ./ਕਾਊਂਟਰ ਇੰਟੈਲੀਜੈਂਸ, ਸ੍ਰੀ ਅਮਰ ਸਿੰਘ ਚਾਹਲ, ਡੀ.ਆਈ.ਜੀ./ਪਟਿਆਲਾ ਰੇਂਜ ਅਤੇ ਸ੍ਰੀ ਗੁਰਮੀਤ ਚੌਹਾਨ, ਐਸ.ਐਸ.ਪੀ ਪਟਿਆਲਾ ਇਸ ਦੇ ਮੈਂਬਰ ਹੋਣਗੇ।

ਦਲ ਬਦਲੂਆਂ ਨੂੰ ਟਿਕਟਾਂ ਦੇਣ 'ਤੇ ਕਾਂਗਰਸ 'ਚ ਪਿਆ ਰੱਫੜ


ਨਵੇਂ ਕਾਂਗਰਸੀ ਤੇ ਟਕਸਾਲੀ ਕੇਂਦਰੀ ਆਗੂਆਂ ਕੋਲ ਲਾਬਿੰਗ ਕਰਨ ਲੱਗੇ
ਦੂਲੋਂ ਅਤੇ ਬਾਜਵਾ ਵਲੋਂ ਕਾਂਗਰਸੀ ਪਿਛੋਕੜ ਵਾਲਿਆਂ ਨੂੰ ਟਿਕਟਾਂ ਦੇਣ ਦੀ ਵਕਾਲਤ
ਚੰਡੀਗੜ27 ਨਵੰਬਰ ( ਜੈ ਸਿੰਘ ਛਿੱਬਰ) : “ਤੱਕੜੀ - ਫੁੱਲ” ਛੱਡਕੇ “ਹੱਥ-ਪੰਜਾ” ਫੜਨ  ਵਾਲਿਆਂ ਨੂੰ ਕਾਂਗਰਸੀ ਲੰਗੋਟਾ ਲਾ ਕੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਸਿਆਸੀ ਅਖਾੜੇ ਵਿੱਚ ਭੇਜਣ 'ਤੇ ਕਾਂਗਰਸ ਅੰਦਰ ਕਾਫੀ ਰੱਫੜ ਪਿਆ ਹੋਇਆ ਹੈ। ਕਾਂਗਰਸ ਦਾ ਇੱਕ ਧੜਾ ਸਰਕਾਰ ਬਨਾਉਣ ਲਈ ਜਿੱਤਣ ਵਾਲਿਆਂ ਨੂੰ ਟਿਕਟ ਦੇਣ ਦੀ ਵਕਾਲਤ ਕਰ ਰਿਹਾ ਹੈ ਅਤੇ ਦੂਜਾ ਧੜਾ ਦਲ ਬਦਲੂਆਂ ਨੂੰ ਟਿਕਟਾਂ ਦੇ ਕੇ ਕਾਂਗਰਸ 'ਚ ਬਗਾਵਤ ਹੋਣ ਅਤੇ ਸਾਲ 2012 ਵਾਲਾ ਇਤਿਹਾਸ ਬਣਨ ਅਤੇ ਟਕਸਾਲੀ ਕਾਂਗਰਸੀਆਂ ਦਾ ਮਨੋਬਲ ਡਿੱਗਣ ਦੀਆਂ ਦਲੀਲਾਂ ਦੇ ਰਿਹਾ ਹੈ। ਦਲਬਦਲੂਆਂ ਦੀ ਬਜਾਏ ਟਕਸਾਲੀ, ਵਫਾਦਾਰ, ਪਾਰਟੀ ਦੀ ਰੀੜ ਦੀ ਹੱਡੀ ਵਜੋਂ ਜਾਣੇ ਜਾਂਦੇ ਦਲਿਤਾਂ, ਹਿੰਦੂਆਂ ਤੇ ਪਿਛੜੀ ਸ੍ਰੇਣੀ ਨਾਲ ਸਬੰਧਿਤ ਆਗੂਆਂ ਨੂੰ ਟਿਕਟਾਂ ਦੇਣ ਦੀ ਵਕਾਲਤ ਭਾਵੇਂ ਦੋ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸਮਸ਼ੇਰ ਸਿੰਘ ਦੂਲੋਂ ਕਰ ਰਹੇ ਹਨ। ਪਰ ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਨ ਦਾ ਇਕ ਧੜੇ ਅਤੇ ਪੰਜਾਬ ਕਾਂਗਰਸ ਦੇ ਕਈ ਸੀਨੀਅਰ ਆਗੂਆਂ ਦਾ ਵੀ ਬਾਜਵਾ ਤੇ ਦੂਲੋਂ ਨੂੰ ਦਲਬਦਲੂਆਂ ਨੂੰ ਟਿਕਟ ਨਾ ਦੇਣ ਦੇ ਮਾਮਲੇਂ ਵਿੱਚ ਗੁਪਚੁੱਪ ਸਮਰਥਨ ਹੈ। ਫ਼ਰਕ ਐਨਾਂ ਕਿ ਟਿਕਟ ਲੈਣ ਦੀ ਉਮੀਦ 'ਚ ਪੰਜਾਬ ਕਾਂਗਰਸ ਦੇ ਆਗੂਆਂ ਨੇ ਚੁੱਪ ਰਹਿਣ 'ਚ ਬੇਹਤਰੀ ਸਮਝੀ ਹੈ।
ਕਾਂਗਰਸੀ ਸੂਤਰਾਂ ਦਾ ਕਹਿਣਾ ਹੈ ਕਿ ਨਵੇਂ ਨਵੇਂ ਬਣੇ ਕਾਂਗਰਸੀ ਅਤੇ ਟਿਕਟ ਕੱਟਣ ਤੋਂ ਡਰੇ ਕਈ ਕਾਂਗਰਸੀ ਆਗੂ ਦਿੱਲੀ ਵਿੱਚ ਕੇਂਦਰੀ ਆਗੂਆਂ ਕੋਲ• ਲਾਬਿੰਗ ਕਰਨ ਲੱਗੇ ਹੋਏ ਹਨ ਅਤੇ ਉਹਨਾਂ ਦਾ ਹੱਕ ਨਾ ਮਾਰਨ ਦੀਆਂ ਅਪੀਲਾਂ ਕਰ ਰਹੇ ਹਨ।
ਸੂਤਰ ਦੱਸਦੇ ਹਨ ਕਿ ਜਿਹੜੇ ਕਾਂਗਰਸੀ ਆਗੂਆਂ ਨੂੰ ਟਿਕਟ ਕੱਟੇ ਜਾਣ ਦਾ ਡਰ ਹੈ, ਉਹ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਨੌ ਸਾਲਾਂ ਦੌਰਾਨ ਅਕਾਲੀ ਆਗੂਆਂ ਵਲੋਂ ਪੁਲਿਸ ਦੇ ਜਰਿਏ ਕਾਂਗਰਸੀਆਂ 'ਤੇ ਕੀਤੇ ਗਏ ਤਸੱਸ਼ਦ ਅਤੇ ਡਰੱਗ ਮਾਫੀਆਂ ਨਾਲ ਸਬੰਧਿਤ ਸਮੇਂ ਸਮੇਂ ਆਈਆਂ ਤਸਵੀਰਾਂ ਤੇ ਖ਼ਬਰਾਂ ਵੀ ਪੇਸ਼ ਕਰ ਚੁੱਕੇ  ਹਨ। ਦੱਸਿਆਂ ਇਹ ਵੀ ਜਾਂਦਾ ਹੈ ਕਿ ਫਿਲੌਰ ਤੋ ਵਿਧਾਇਕ ਅਵਿਨਾਸ਼ ਚੰਦਰ ਦੀ ਕਾਂਗਰਸ ਵਿੱਚ ਐਂਟਰੀ ਵੀ ਉਹਨਾਂ ਕੋਲੋ ਈ.ਡੀ ਕੋਲੋ ਕੀਤੀ ਗਈ ਪੁੱਛਗਿੱਛ ਤੇ ਨਸ਼ੇ ਦੇ ਤਸਕਰ ਗਾਬਾ ਨਾਲ ਸੰਬੰਧ ਹੋਣ ਕਰਕੇ, ਕਾਂਗਰਸ ਹਾਈਕਮਾਨ ਦੇ ਇਸ਼ਾਰੇ ਤੋਂ ਬਾਦ ਹੀ ਰੋਕੀ ਗਈ ਹੈ।
ਕਈ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਨੌ ਸਾਲਾਂ ਤੋਂ ਅਕਾਲੀਆਂ ਦਾ ਜਬਰ ਜੁਲਮ ਸ਼ਹਿਣ ਕਰ ਰਹੇ ਹਨ,. ਇਸਤਰ•ਾਂ ਹੁਣ ਫਿਰ ਅਕਾਲੀ ਪਿਛੋਕੜ ਵਾਲਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਤਾਂ ਕਾਂਗਰਸੀਆਂ ਦਾ ਮਨੋਬਲ ਡਿੱਗੇਗਾ।
ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਅਕਾਲੀ ਦਲ ਛੱਡਕੇ ਆਏ ਸਾਰੇ ਵਿਧਾਇਕਾਂ ਜਾਂ ਆਗੂਆਂ ਨੂੰ ਫਿਰ ਤੋਂ ਟਿਕਟਾਂ ਦਿੱਤੀਆਂ ਗਈਆਂ ਤਾਂ ਕਾਂਗਰਸ ਵਿੱਚ ਵੀ ਬਗਾਵਤੀ ਸੁਰਾਂ ਉਠਣ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ।

Friday, 25 November 2016

ਟਿਕਟ ਦੇ ਇਛੁਕ17ਯੂਥ ਕਾਂਗਰਸ ਆਗੂਆਂ ਦੀ ਦਿੱਲੀ ਵਿੱਚ ਹੋਈ ਇੰਟਰਵਿਊ


ਰਾਹੁਲ ਗਾਂਧੀ ਯੂਥ ਆਗੂਆਂ ਨੂੰ ਦੇ ਰਹੇ ਵੱਧ ਤਵੱਜੋ
ਸਕਰੀਨਿੰਗ ਕਮੇਟੀ ਦੀ ਹੋਈ ਦਿੱਲੀ ਵਿੱਚ ਦੋ ਦਿਨਾਂ ਬੈਠਕ
ਚੰਡੀਗੜ•, 24 ਨਵੰਬਰ ( ਜੈ ਸਿੰਘ ਛਿੱਬਰ) : ਪੰਜਾਬ ਵਿਧਾਨ ਸਭਾ ਦੀਆਂ ਚੋਣਾ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੀ ਟਿਕਟ ਲੈਣ ਲਈ ਨੌਜਵਾਨਾਂ ਨੇ ਕਾਫੀ ਮਜਬੂਤ ਦਾਅਵੇਦਾਰੀ ਜਤਾਈ  ਹੈ। ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਚੋਣ ਯੁੱਧ ਵਿੱਚ ਨੌਜਵਾਨ ਬ੍ਰਿਗੇਡ ਨੂੰ 40 ਤੋਂ 45 ਸੀਟਾਂ ਦੇਣ ਦਾ ਐਲਾਨ ਕਰ ਚੁੱਕੇ ਹਨ।
ਯੂਥ ਕਾਂਗਰਸ ਦੇ ਕੋਟੇ ਦੀ ਟਿਕਟ ਲੈਣ ਦੇ ਦਾਅਵੇਦਾਰਾਂ ਦੀ ਵੀਰਵਾਰ ਨੂੰ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸੋਕ ਗਹਿਲੋਤ ਦੀ ਪ੍ਰਧਾਨਗੀ ਹੇਠ ਅੱੱਜ ਦੂਸਰੇ ਦਿਨ ਵੀਰਵਾਰ ਨੂੰ ਇੰਟਰਵਿਊ ਲਈ ਗਈ। ਜਾਣਕਾਰੀ ਮੁਤਾਬਕ ਯੂਥ ਕਾਂਗਰਸ ਦੇ ਦਫਤਰ ਸੰਗਠਨ ਦੇ ਉਪ ਪ੍ਰਧਾਨ ਸੂਰਜ ਹੈਗੜੇ ਨੇ ਪੰਜਾਬ ਵਿੱਚ ਯੂਥ ਕਾਂਗਰਸ ਦੇ ਕੋਟੋ ਵਿਚੋਂ ਵਿਧਾਨ ਸਭਾ ਟਿਕਟ ਲਈ 17 ਦਾਅਵੇਦਾਰਾਂ ਦੀ ਇੰਟਰਵਿਊ ਲਈ ਗਈ। ਇਸੀ ਦੌਰਾਨ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਰਾਹੁਲ ਗਾਂਧੀ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਕ੍ਰਿਸ਼ਨਾ ਵੀ ਮੌਜੂਦ ਸਨ।
ਰਾਜਾ ਵੜਿੰਗ ਖੁਦ ਪੰਜਾਬ ਨਾਲੋ ਤਾਲੁਕ ਰੱਖਦੇ ਹਨ ਤੇ ਇਸ ਸਮੇਂ ਗਿੱਦੜਬਾਹਾਂ ਤੋ ਵਿਧਾਇਕ ਹਨ। ਪੰਜਾਬ ਟਿਕਟ ਲਈ ਦਰਖਾਸਤ ਦੇਣ ਵਾਲਿਆਂ ਵਿੱਚ ਮੁਕਤਸਰ ਤੋਂ ਸਿਮਰਜੀਤ ਸਿੰਘ ਬਰਾੜ, ਕੋਟਕਪੁਰਾ ਧੰਨਜੀਤ ਸਿੰਘ., ਮਾਨਸਾ ਗੁਰਪ੍ਰੀਤ ਸਿੰਘ ਵਿੱਕੀ, ਫਾਜੀਲਿਕਾ ਕੁਲਬੀਰ ਜੀਰਾ ਤੇ ਰੰਜਨ ਕੁਮਾਰ, ਫਿਰੋਜਪੁਰ ਸਿਟੀ ਤੋਂ ਦਵਿੰਦਰ ਜੰਗ, ਅੰਮ੍ਰਿਤਸਰ ਤੋਂ ਦਿਨੇਸ ਬਸੀ, ਲੰਬੀ ਤੋਂ ਏਕਮਦੀਪ ਸਿੰਘ, ਤਲਵੰਡੀ ਸਾਬੋ ਤੋ ਖੁਸਬਾਜ ਜਟਾਣਾ, ਮੋਗਾ ਤੋਂ ਮਨਜੀਤ ਸਿੰਘ ਮਾਨ, ਲੁਧਿਆਣਾ ਤੋਂ ਰਾਜੀਵ ਰਾਜਾ, ਪੱਟੀ ਤੋਂ ਹਰਪ੍ਰੀਤ ਸਿੰÎਘ, ਜੰਡਿਆਲਾ ਗੁਰੂ ਤੋਂ ਸੁਖਜਿੰਦਰ ਸਿੰਘ ਡੈਨੀ,  ਸੁਨਾਮ ਦਮਨ ਬਾਜਵਾ, ਦਿੜਬਾ ਤੋਂ ਪੂਨਮ ਕਾਂਗ਼ੜ, ਜਲਾਲਾਬਾਦ ਤੋਂ ਗੋਲਡੀ ਕੰਬੋਜ ਸ਼ਾਮਲ ਹਨ।
ਹੇਗੜੇ ਨੇ ਸਾਰੇ ਦਾਅਵੇਦਾਰਾਂ ਦੀ ਲੰਬੀ ਚਰਚਾ ਕੀਤੀ। ਹੁਣ ਯੂਥ ਕਾਂਗਰਸ ਦਾ ਰਾਸ਼ਟਰੀ ਪ੍ਰਤੀਨਿਧ ਇਸ ਇੰਟਰਵਿਊ ਦੇ ਆਧਾਰ 'ਤੇ ਆਪਣੀ ਸਿਫਾਰਸ਼ ਆਲ ਇੰਡੀਆਂ ਕਾਂਗਰਸ  ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਤੇ ਸਕਰੀਨਿੰਗ ਕਮੇਟੀ ਨੂੰ ਦੇਵਾਗਾ। ਰਾਹੁਲ ਗਾਂਧੀ ਖੁਦ ਚੋਣਾਂ ਵਿੱਚ ਜਿਆਦਾ ਤੋਂ ਜਿਆਦਾ ਤਵੱਜੋ ਦੇਣਾ ਚਾਹੁੰਦੇ ਹਨ।
ਵਰਨਣਯੋਗ ਹੈ ਕਿ ਸ੍ਰੀ ਅਸੋਕ ਗਹਿਲੋਤ ਦੀ ਅਗਵਾਈ ਹੇਠ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਹਾਇਕ ਇੰਚਾਰਜ ਹਰੀਸ਼ ਚੌਧਰੀ, ਸਾਂਸਦ ਹਰੀਸ਼ ਰਾਵਤ, ਸਾਬਕਾ ਸਾਂਸਦ ਲਛਮੀ ਨਟਰਾਜਨ ਅਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਦੇ ਆਧਾਰਿਤ ਸਕਰੀਨਿੰਗ ਕਮੇਟੀ ਬਣਾਈ ਹੈ। ਦੋ ਦਿਨ ਕਮੇਟੀ ਵਲੋਂ ਪੰਜਾਬ ਕਾਂਗਰਸ ਵਲੋਂ ਗਠਿਤ ਕੀਤੀ ਗਈ ਚੋਣ ਕਮੇਟੀ ਦੇ ਮੈਂਬਰਾਂ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਕੋਲੋ ਚੋਣਾਂ ਤੇ ਉਮੀਦਵਾਰਾਂ ਬਾਰੇ ਚਰਚਾ ਕੀਤੀ ਹੈ।

ਪੰਜਾਬੀਆਂ ਦੀਆਂ ਉਮੀਦਾਂ ਦੇ ਅਨੁਕੂਲ ਨਹੀਂ ਰਿਹਾ ਪ੍ਰਧਾਨ ਮੰਤਰੀ ਦਾ ਦੌਰਾ


ਪ੍ਰਧਾਨ ਮੰਤਰੀ ਨੇ ਕੋਈ ਨਵਾਂ ਐਲਾਨ ਤੇ ਸਿਆਸੀ ਗੱਲ ਨਹੀਂ ਕੀਤੀ
ਪੰਜ ਪਿਆਰਿਆਂ 'ਚ ਇੱਕ ਗੁਜਰਾਤੀ ਸੀ - ਮੋਦੀ
ਬਾਦਲ ਤੇ ਸੁਖਬੀਰ ਬਾਦਲ ਨੇ ਵੀ ਨਹੀਂ ਕੀਤੀ ਸਿਆਸੀ ਗੱਲ
ਸ਼੍ਰੀ ਆਨੰਦਪੁਰ ਸਾਹਿਬ/ ਚੰਡੀਗੜ•, 25 ਨਵੰਬਰ ( ਜੈ ਸਿੰਘ ਛਿੱਬਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁੱਕਰਵਾਰ ਨੂੰ ਪੰਜਾਬ ਦੌਰਾ ਪੰਜਾਬੀਆਂ ਦੀਆਂ ਉਮੀਦਾਂ ਦੇ ਅਨੁਕੂਲ ਨਹੀਂ ਰਿਹਾ। ਕਰੀਬ ਢਾਈ ਮਹੀਨੇ ਤੱਕ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਸਨਮੁਖ ਪੰਜਾਬ ਵਾਸੀਆਂ, ਪੰਜਾਬ ਸਰਕਾਰ ਖਾਸਕਰਕੇ ਅਕਾਲੀ ਆਗੂਆਂ ਨੂੰ ਉਮੀਦਾ ਸਨ ਕਿ ਚੋਣ ਵਰ•ਾਂ ਹੋਣ ਕਰਕੇ ਪ੍ਰਧਾਨ ਮੰਤਰੀਆਂ ਵਾਅਦਿਆਂ ਦੀ ਪਟਾਰੀ ਖੋਲ•ਦੇ ਹੋਏ ਪੰਜਾਬ ਲਈ ਕੋਈ ਨਵੀਂ ਘੋਸ਼ਣਾ ਕਰ ਸਕਦੇ ਹਨ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹਾ  ਕੁਝ ਨਹੀਂ ਕੀਤਾ।
ਹਾਲਾਂਕਿ ਮੀਡੀਆਂ ਨਾਲ ਜੁੜੇ ਲੋਕਾਂ ਅਤੇ ਰਾਜਨੀਤਿਕ ਹਲਕਿਆਂ ਵਿੱਚ ਇਹ ਚਰਚਾ ਸੀ ਕਿ ਪ੍ਰਧਾਨ ਮੰਤਰੀ ਆਗਾਮੀ ਵਰੇ ਹੋਣ ਵਾਲੀਆਂ ਚੋਣਾਂ ਦੇ ਸਬੰਧ ਵਿੱਚ ਕੋਈ ਵੱਡਾ ਐਲਾਨ ਕਰ ਸਕਦੇ ਹਨ, ਜਾਂ ਫਿਰ ਨੋਟਬੰਦੀ ਤੋਂ ਬਾਅਦ ਦੇਸ਼ ਵਿੱਚ ਭਖੀ ਸਿਆਸਤ ਬਾਰੇ ਵਿਰੋਧੀਆਂ 'ਤੇ ਸਿਆਸੀ ਚੋਟ ਜਰੂਰ ਕਰਨਗੇ। ਪਰ, ਪ੍ਰਧਾਨ ਮੰਤਰੀਆਂ ਸਾਰੀਆਂ ਉਮੀਦਾਂ ਦੇ ਉਲਟ ਸ੍ਰੀ ਗੁਰੂ ਗੋਬਿੰਦ ਸਿੰਘ ਵਲੋਂ ਜਬਰ ਜੁਲਮ ਦੇ ਖਿਲਾਫ ਕੀਤੇ ਗਏ ਸੰਘਰਸ਼, ਬੀਰਤਾ ਬਾਰੇ ਆਪਣੀ ਗੱਲ ਕੀਤੀ।
ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਜਨਮ ਦਿਵਸ ਦੇ ਸੰਬੰਧ ਵਿੱਚ ਸਰਕਾਰ ਦੁਆਰਾ ਆਯੋਜਿਤ ਸਮਾਗਮ ਵਿੱਚ ਭਾਗ ਲੈਣ ਪਹੁੰਚੇ ਸ੍ਰੀ ਨਰਿੰਦਰ ਮੋਦੀ ਨੇ ਹਿੰਦੀ 'ਚ ਆਪਣਾ ਭਾਸ਼ਣ ਦਿੰਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਥਾਪੇ ਗਏ ਪੰਜ ਪਿਆਰਿਆਂ ਵਿਚੋਂ “ਇੱਕ ਪਿਆਰਾ ਦੁਆਰਕਾ ਨਾਲ ਸਬੰਧ ਰੱਖਣ ਵਾਲਾ ਗੁਜਰਾਤੀ ਸੀ। ਪ੍ਰਧਾਨ ਮੰਤਰੀ ਵਲੋਂ ਪੰਜ ਪਿਆਰਾ ਵਿਚੋ ਇੱਕ ਗੁਜਰਾਤੀ ਹੋਣ ਵਾਲੀ ਗੱਲ ਕਹਿਕੇ ਮਾਰਿਆ ਗਿਆ ਸਿਕਸਰ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਗਿਆ ਹੈ। ਪ੍ਰਧਾਨ ਮੰਤਰੀ ਨੇ ਬਾਕੀ ਚਾਰ ਹੋਰ ਪਿਆਰਿਆਂ ਬਾਰੇ ਕੋਈ ਜਿਕਰ ਨਹੀਂ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਉਹਨਾਂ ਦਾ ਜਨਮ ਗੁਜਰਾਤ ਵਿੱਚ ਹੋਇਆ ਪਰ ਪੰਜਾਬ ਦੀ ਧਰਤੀ 'ਤੇ ਕਈ ਸਾਲਾਂ ਤੱਕ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਉਹ ਦੂਜੀ ਵਾਰ ਗੂਰੂ ਦੀ ਨਗਰੀ ਆਨੰਦਪੁਰ ਸਾਹਿਬ ਵਿਖੇ ਆਏ ਹਨ, ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਲੋਂ 300 ਸਾਲਾਂ ਨੂੰ ਲੈ ਕੇ ਆਯੋਜਿਤ ਸਮਾਗਮ ਵਿੱਚ ਆਏ ਸਨ, ਅਤੇ ਅੱਜ ਦੂਜੀ ਵਾਰ, ਪ੍ਰਧਾਨ ਮੰਤਰੀ ਬਣਨ ਬਾਦ ਪਹਿਲੀ ਵਾਰ ਆਏ ਹਨ ਅਤੇ ਉਹਨਾਂ ਲਈ ਸੁਭਾਗ ਵਾਲੀ ਗੱਲ ਹੈ।
ਵਿਸ਼ੇਸ਼ ਗੱਲ ਇਹ ਰਹੀ ਕਿ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਅੱਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਮਾਗਮ 'ਚ ਗੁਰੂ ਗੋਬਿੰਦ ਸਿੰਘ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਜਦੋਂਕਿ ਅਕਸਰ ਧਾਰਮਿਕ ਸਟੇਜਾਂ 'ਤੇ ਸ੍ਰ ਬਾਦਲ ਸਿੱਧੇ -ਅਸਿੱਧੇ ਰੂਪ ਵਿੱਚ ਸਮੇਂ ਸਮੇਂ ਦੀਆਂ ਹਕੂਮਤਾਂ ਦਾ ਜਿਕਰ ਕਰਦਿਆਂ ਕੇਂਦਰ ਤੇ ਕਾਂਗਰਸ ਸਰਕਾਰ 'ਤੇ ਤਿੱਖਾ ਹਮਲੇ ਕਰਦੇ ਹਨ। ਪਰ ਅੱਜ ਬਾਦਲ ਪਰਿਵਾਰ ਨੇ ਕੋਈ ਸਿਆਸੀ ਟਿੱਪਣੀ ਨਹੀਂ ਕੀਤੀ। ਬਾਦਲ ਪਰਵਾਰ ਵਲੋਂ ਸਿਆਸੀ ਟਿੱਪਣੀ ਨਾ ਕਰਨ ਨੇ ਵੀ ਰਾਜਸੀ ਹਲਕਿਆਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ।

Tuesday, 22 November 2016

ਅਕਾਲੀ ਵਿਧਾਇਕ ਮਹੇਸ਼ਇੰਦਰ ਸਿੰਘ ਨੇ ਦਿੱਤਾ ਅਸਤੀਫਾ , ਪੁਲਿਸ ਨੇ ਦਬਾਅ ਪਾਉਣ ਲਈ ਗੈਂਗਸਟਰਾਂ ਬਾਰੇ ਕੀਤੀ ਪੁੱਛਗਿੱਛ

ਅਕਾਲੀ ਵਿਧਾਇਕ ਮਹੇਸ਼ਇੰਦਰ ਸਿੰਘ ਨੇ ਪਾਰਟੀ ਤੋਂ ਦਿੱਤਾ ਅਸਤੀਫਾ
ਦਬਾਅ ਪਾਉਣ ਲਈ ਘਰ ਪੁਲਿਸ ਭੇਜੀ , ਪੁਲਿਸ ਨੇ ਗੈਂਗਸਟਰਾਂ ਬਾਰੇ ਕੀਤੀ ਪੁੱਛਗਿਛ
ਚੰਡੀਗੜ•  22 ਨਵੰਬਰ ( ਜੈ ਸਿੰਘ ਛਿੱਬਰ) : ਬਾਘਾ ਪੁਰਾਣਾ ਤੋਂ ਅਕਾਲੀ ਵਿਧਾਇਕ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਅੱਜ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਤੋਂ ਬਾਅਦ ਪੁਲਿਸ ਨੇ ਦਬਾਅ ਪਾਉਣ ਲਈ ਵਿਧਾਇਕ ਮਹੇਸ਼ ਇੰਦਰ ਸਿੰਘ ਦੇ ਘਰ ਦਸਤਕ ਦਿੱਤੀ ਅਤੇ ਉਹਨਾਂ ਤੋਂ ਕੁੱਝ ਗੈਂਗਸਟਰਾਂ ਬਾਰੇ ਗੱਲਬਾਤ ਕੀਤੀ। ਇਹੀ ਨਹੀਂ ਪੁਲਿਸ ਨੇ ਅਕਾਲੀ ਵਿਧਾਇਕ ਨੂੰ ਆਪਣੇ ਆਪ ਨੂੰ ਸੰਭਾਲਣ ਦੀ ਵੀ ਨਸੀਹਤ ਦਿੱਤੀ ਹੈ। ਰੋਜਾਨਾਂ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਮਹੇਸ਼ ਇੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਬਿਨਾਂ ਕਿਸੀ ਕਾਰਨ ਟਿਕਟ ਕੱਟ ਦਿੱਤੀ ਗਈ ਅਤੇ ਉਹ ਆਪਣੇ ਘਰ ਵਿੱਚ ਬੈਠੇ ਹਨ। ਪਾਰਟੀ ਪ੍ਰਧਾਨ ਵਲੋਂ ਟਿਕਟ ਕੱਟੇ ਜਾਣ ਤੋਂ ਬਾਅਦ ਉਹਨਾਂ ਦੇ ਕੁੱਝ ਸਮਰਥਕਾਂ ਨੇ ਰੋਸ ਵਜੋਂ ਅਕਾਲੀ ਦਲ ਅਤੇ ਹੋਰ ਅਹੁੱਦੇਦਾਰੀਆਂ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਦੱਸਿਆਂ ਕਿਹਾ ਕਿ ਅਕਾਲੀ ਆਗੂਆਂ ਨੇ ਉਹਨਾਂ ਨੂੰ ਸਮਰਥਕਾਂ ਵਲੋਂ ਅਸਤੀਫਾ ਦਿਵਾਉਣ ਦੀ ਗੱਲ ਕਹੀ। ਸ਼੍ਰ ਮਹੇਸ਼ ਇੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਕਿਸੇ ਨੂੰ ਅਸਤੀਫਾ ਦੇਣ ਬਾਰੇ ਨਹੀਂ ਕਿਹਾ ਜੇਕਰ ਕਿਸੇ ਸਮਰਥਕ ਨੇ ਭਾਵਨਾਵਾਂ ਦੇ ਵਹਿਣ 'ਚ ਵਹਿੰਦਿਆ ਰੋਸ ਵਜੋਂ ਅਸਤੀਫਾ ਦੇ ਦਿੱਤਾ ਹੈ, ਤਾਂ ਉਹ ਕੀ ਕਰਨ? ਉਹਨਾਂ ਦੱਸਿਆਂ ਕਿ ਇਸ ਘਟਨਾਂ ਤੋਂ ਬਾਅਦ ਉਹਨਾਂ ਦੇ ਘਰ ਪੁਲਿਸ ਭੇਜ ਦਿੱਤੀ ਗਈ। ਪੁਲਿਸ ਨੇ ਦਬਾਅ ਪਾਉਣ ਦੇ ਮਕਸਦ ਵਜੋਂ ਉਹਨਾਂ ਤੋਂ ਕਈ ਗੈਂਗਸਟਰਾਂ ਦਾ ਨਾਮ ਲੈ ਕੇ ਪੁੱਛਗਿੱਛ ਵੀ ਕੀਤੀ ਅਤੇ ਆਪਣੇ ਆਪਨੂੰ ਸੰਭਾਲ ਲੈਣ ਦੀ ਨਸੀਹਤ ਵੀ ਦਿੱਤੀ।
ਸ੍ਰ ਮਹੇਸ਼ਇੰਦਰ ਸਿੰਘ ਨੇ ਕਿਹਾ ਕਿ ਉਹਨਾਂ ਦਾ ਕਾਫੀ ਵੱਡਾ ਧੜਾ ਹੈ ਅਤੇ ਭਵਿੱਖ 'ਚ ਕੀ ਫੈਸਲਾ ਲੈਣਾ ਹੈ ਉਹ ਬਾਅਦ 'ਚ ਦੱਸਣਗੇ। ਪਰ ਉਹਨਾ ਨੇ ਘਰ ਪੁਲਿਸ ਭੇਜਣ ਦੀ ਘਟਨਾਂ ਦਾ ਬਹੁਤ ਬੁਰਾ ਮਨਾਇਆ ਹੈ। ਵਰਨਣਯੋਗ ਹੈ ਕਿ ਇਸਤੋਂ ਪਹਿਲਾਂ ਕਰਤਾਰਪੁਰ ਤੋਂ ਵਿਧਾਇਕ ਸਾਬਕਾ ਜੇਲ• ਮੰਤਰੀ ਸਰਵਣ ਸਿੰਘ ਫਿਲੌਰ, ਪਰਗਟ ਸਿੰਘ, ਅਵਿਨਾਸ਼ ਚੰਦਰ ਵੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ।

Friday, 18 November 2016

ਅਕਾਲੀ ਦਲ ਨੂੰ ਝਟਕਾ ਸਰਵਣ ਸਿੰਘ ਫਿਲੌਰ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਲ


 ਅਕਾਲੀ ਦਲ ਨੇ ਮੁੱਢਲੇ ਸਿਧਾਂਤਾ ਨੂੰ ਵਿਸਾਰਿਆ –ਫਿਲੌਰ
 ਕਿਹਾ , ਅਕਾਲੀ ਦਲ 'ਚ ਮਜੀਠਿਆ ਦੀ ਸਰਦਾਰੀ
  ਛੇ ਵਾਰ ਤੋਂ ਵੱਧ ਈ.ਡੀ ਨੇ ਪੁੱਛਗਿੱਛ ਕੀਤੀ , ਕੁੱਝ ਨਾ ਮਿਲਿਆ ੇ
ਚੰਡੀਗੜ 18 ਨਵੰਬਰ ( ਜੈ ਸਿੰਘ ਛਿੱਬਰ) : ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦੇ ਹੋਏ ਕਰਤਾਰਪੁਰ ਤੋਂ ਵਿਧਾਇਕ ਸਰਵਣ ਸਿੰਘ ਫਿਲੌਰ ਆਪਣੇ ਸਾਥੀਆਂ ਸਮੇਤ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਕੁੱਲ ਹਿੰਦ ਕਾਂਗਰਸ ਦੀ ਜਨਰਲ ਸਕੱਤਰ ਆਸ਼ਾ ਕੁਮਾਰੀ ਦੀ ਹਾਜ਼ਰੀ 'ਚ ਕਾਂਗਰਸ 'ਚ ਸ਼ਾਮਲ ਹੋਏ ਸਰਵਣ ਸਿੰਘ ਫਿਲੌਰ ਨੇ ਕਿਹਾ ਕਿ ਅਕਾਲੀ ਦਲ ਆਪਣੇ ਮੁੱਢਲੇ ਸਿਧਾਤਾਂ ਤੋਂ ਥਿੜਕ ਗਿਆ ਹੈ ਅਤੇ ਅਕਾਲੀ ਦਲ 'ਚ ਹੁਣ ਬਿਕਰਮ ਸਿੰਘ ਮਜੀਠਿਆਂ ਦਾ ਦਲ ਬਣ ਗਿਆ ਹੈ। ਕੈਪਟਨ ਦੀ ਰਿਹਾਇਸ਼ 'ਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰੀ ਫਿਲੌਰ ਨੇ ਕਿਹਾ ਕਿ ਉਹ ਛੇ ਵਾਰ ਵਿਧਾਇਕ ਰਹੇ ਹਨ ਪਰੰਤੂ ਦਲਿਤ ਹੋਣ ਦੇ ਨਾਤੇ ਉਹਨਾਂ ਦੀ ਸੀਨੀਅਰਤਾ ਨੂੰ ਨਜਰ ਅੰਦਾਜ ਕਰਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਸ੍ਰ ਫਿਲੌਰ ਨੇ ਕਿਹਾ ਕਿ ਇਨਫੋਰਸਮੇਂਟ ਡਾਇਰੈਕਟੋਰੇਟ (ਈਡੀ) ਨੇ ਛੇ ਤੋਂ ਵੱਧ ਵਾਰ ਉਹਨਾਂ ਦੇ ਬਿਆਨ ਲਏ ਪਰ ਉਹਨਾਂ ਦੇ ਖਿਲਾਫ ਇੱਕ ਵੀ ਦੋਸ਼ ਸਾਬਿਤ ਨਹੀਂ ਹੋ ਸਕਿਆ ਪਰ ਜਿਹੜੇ ਲੋਕਾਂ ਦਾ ਨਾਮ ਮੁੱਖ ਦੋਸ਼ੀਆਂ ਨੇ ਲਿਆ ਉਹਨਾਂ ਨੂੰ ਈ.ਡੀ ਨੇ ਇੱਕ ਵਾਰ ਬਲਾਉਣ ਤੋਂ ਬਾਅਦ ਦੁਬਾਰਾ ਸੰਮਨ ਤੱਕ ਨਹੀਂ ਕੀਤੇ। ਸ੍ਰੀ ਫਿਲੌਰ ਨੇ ਕਿਹਾ ਕਿ ਉਹਨਾਂ ਨੂੰ ਫਿਰ ਫਸਾਉਣ ਦੇ ਯਤਨ ਕੀਤੇ ਜਾ ਰਹੇ ਸਨ ਤੇ ਕਰੀਬ ਤਿੰਨ ਹਫ਼ਤੇ ਪਹਿਲਾਂ ਈ.ਡੀ ਨੇ ਪੁਰਾਣੇ ਦਸਤਾਵੇਜ ਮੰਗੇ ਜੋ ਪਹਿਲਾਂ ਉਹ ਦੇ ਚੁੱਕੇ ਹਨ।
ਸ੍ਰੀ ਫਿਲੌਰ ਨੇ ਦਾਅਵਾ ਕੀਤਾ ਕਿ ਟਿਕਟ ਨਾ ਮਿਲਣ ਕਾਰਨ ਅਕਾਲੀ ਦਲ ਨੂੰ ਨਹੀਂ ਛੱਡਿਆ , ਪਰ ਉਹ ਦਸ ਸਾਲਾਂ ਤੋਂ ਦੇਖ ਰਹੇ ਸਨ ਤੇ ਜਦੋਂ ਹੁਣ ਸਬਰ ਦਾ ਬੰਨ ਟੁੱਟ ਗਿਆ ਤਾਂ ਉਹਨਾਂ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਫਿਲੋਰ ਨੇ ਕਿਹਾ ਕਿ ਸੀਨੀਅਰ ਹੋਣ ਦੇ ਨਾਤੇ ਉਹਨਾਂ ਨੂੰ ਦੋ ਸੈਕਟਰ ਵਿੱਚ ਕੋਠੀ ਅਲਾਟ ਹੋਈ ਸੀ, ਸੱਭ ਤੋਂ ਪਹਿਲਾਂ ਉਹਨਾਂ ਦੀ ਕੋਠੀ ਖੋਹੀ ਗਈ, ਪਰ ਉਹ ਚੁੱਪ ਰਹੇ। ਫਿਰ ਸੀਨੀਅਰਤਾ, ਲੋਕਪ੍ਰਿਯਤਾ ਅਤੇ ਸਿਆਸੀ ਪਿੜ ਵਿਚੋਂ ਬਾਹਰ ਕਰਨ ਲਈ ਬੇਟੇ ਨੂੰ ਝੂਠੇ ਕੇਸ ਵਿੱਚ ਫਸਾਉਣ ਦਾ ਯਤਨ ਕੀਤਾ ਗਿਆ, ਜਦੋਂਕਿ ਈ.ਡੀ ਵਲੋਂ ਬਾਰ ਬਾਰ ਜਾਂਚ ਲਈ ਬਲਾਉਣ ਤੇ ਛੇ -ਛੇ ਘੰਟੇ ਪੁੱਛਗਿੱਛ ਕਰਨ 'ਤੇ ਕੁੱਝ ਵੀ ਦੋਸ਼ ਸਾਬਤ ਨਹੀਂ ਹੋ ਸਕਿਆ।
ਸ੍ਰੀ ਫਿਲੌਰ ਨੇ ਕਿਹਾ ਕਿ ਪਿਛਲੇ 40 ਸਾਲਾਂ ਤੋਂ ਦੁਆਬੇ ਵਿੱਚ ਅਕਾਲੀ ਦਲ ਲਈ ਕੰਮ ਕਰ ਰਿਹਾ ਸੀ , ਹੁਣ ਉਹ ਦੁਆਬੇ ਵਿੱਚ ਅਕਾਲੀ ਦਲ  ਦੀਆਂ ਜੜ•ਾਂ ਪੁੱਟ ਦੇਣਗੇ । ਇੱਕ ਸਵਾਲ ਦੇ ਜਵਾਬ ਵਿੱਚ ਸ੍ਰ ਫਿਲੌਰ ਨੇ ਦੱਸਿਆਂ ਕਿ ਉਹ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਮਿਲੇ ਸਨ ਪਰਉਹਨਾਂ ਨੇ ਸੁਖਬੀਰ ਬਾਦਲ ਨਾਲ ਗੱਲ ਕਰਨ ਨੂੰ ਕਿਹਾ, ਪਰ ਸੁਖਬੀਰ ਨੇ ਵੀ ਕੋਈ ਗੱਲ ਨਹੀਂ ਸੁਣੀ। ਉਹਨਾਂ ਕਿਹਾ ਕਿ ਦਲਿਤਾਂ ਦੀ ਅਕਾਲੀ ਦਲ ਵਿੱਚ ਕੋਈ ਸੁਣਵਾਈ ਨਹੀਂ ਹੈ ਅਤੇ ਵੱਡੇ ਜਗੀਰਦਾਰਾਂ ਦੇ ਹੇਠਾਂ ਦਲਿਤ ਵਿਧਾਇਕਾਂ ਨੂੰ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦਲਿਤ ਵਿਧਾਇਕਾਂ ਦੀਆਂ ਸੀਟਾਂ ਹੀ ਅਕਾਲੀ ਦਲ ਵਲੋਂ ਬਦਲੀਆਂ ਗਈਆਂ ਹਨ। ਇਸ ਮੌਕੇ 'ਤੇ ਸ੍ਰੋਮਣੀ ਕਮੇਟੀ ਮੈਂਬਰ ਸਰੂਪ ਸਿੰਘ ਢੇਸੀ, ਹੰਸ ਰਾਜ ਰਾਣਾ, ਅਜੈਬ ਸਿੰਘ, ਕਮਲਜੀਤ ਸਿੰਘ ਘੂੰਮਣ, ਹਰਨੇਕ ਸਿੰਘ ਨੇਕੀ, ਰਾਣਾ ਦੁਸ਼ਾਂਝ, ਸੁਖਪਾਲ ਸਿੰਘ ਰੂਬੀ ਅਤੇ ਆਪ ਦੇ ਵਪਾਰ ਤੇ ਇੰਡਸਟਰੀ ਸੈਲ ਦੇ ਮੀਤ ਪ੍ਰਧਾਨ ਸੁਰਿੰਦਰ ਸਿੰਘ ਵੀ ਕਾਂਗਰਸ 'ਚ ਸ਼ਾਮਲ ਹੋਏ।

Wednesday, 16 November 2016

ਪ੍ਰਧਾਨ ਮੰਤਰੀ 15 ਦਿਨਾਂ 'ਚ ਸਾਰੇ ਰਾਜਾਂ 'ਚ ਸਮਝੌਤਾ ਕਰਵਾਏ, ਨਹੀਂ ਤਾਂ ਬਾਦਲ ਭਾਜਪਾ ਨਾਲੋ ਗਠਜੋੜ ਤੋੜੇ - ਚੰਨੀ

ਐਸ.ਵਾਈ.ਐਲ ਮਾਮਲਾ -------

 ਕਿਹਾ , ਜਮੀਨ ਕਿਸਾਨਾਂ ਨੂੰ ਵਾਪਸ ਕਰਨ ਦਾ ਪ੍ਰਸਤਾਵ ਕਾਂਗਰਸ ਨੇ ਲਿਆਂਦਾ ਸੀ
 ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲਣ ਦਾ ਪ੍ਰਸਤਾਵ ਬੈਂਸ ਭਰਾਵਾਂ ਨੇ ਲਿਆਂਦਾ ਸੀ
ਚੰਡੀਗੜ• 16 ਨਵੰਬਰ ( ਜੈ ਸਿੰਘ ਛਿੱਬਰ) : ਪੰਜਾਬ ਕਾਂਗਰਸ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਹਾਕਮ ਧਿਰ ਵਲੋਂ ਵਿਧਾਨ ਸਭਾ 'ਚ ਸਤਲੁੱਜ ਯਮਨਾ ਲਿੰਕ ਨਹਿਰ ਦੇ ਨਿਰਮਾਣ ਅਤੇ ਸਹਿਯੋਗ ਬਾਰੇ ਅਧਿਕਾਰੀਆਂ ਨੂੰ ਕਿਸੀ ਤਰ•ਾਂ ਦਾ ਸਹਿਯੋਗ ਨਾ ਦੇਣ ਬਾਰੇ ਦਿਤੇ ਗਏ ਦਿਸ਼ਾ ਨਿਰਦੇਸ਼ ਦੇ ਫੈਸਲੇ ਨੂੰ ਸਿਆਸੀ ਡਰਾਮਾ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦਰਿਆਈ ਪਾਣੀਆਂ ਦੇ ਮੁੱਦੇ 'ਤੇ ਦਖਲ ਅੰਦਾਜੀ ਦੀ ਮੰਗ ਕਰਦਿਆਂ ਸਾਰੇ ਰਾਜਾਂ ਵਿਚਕਾਰ 15 ਦਿਨਾਂ ਦੇ ਅੰਦਰ ਅੰਦਰ ਫੈਸਲਾ ਕਰਵਾਉਣ ਦੀ ਮੰਗ ਕੀਤੀ ਹੈ। ਜੇਕਰ ਪ੍ਰਧਾਨ ਮੰਤਰੀ ਅਜਿਹਾ ਨਹੀਂ ਕਰਦੇ ਤਾਂ ਮੁੱਖ ਮੰਤਰੀ ਨੂੰ ਕੁਰਬਾਨੀ ਦੇਣ ਦੇ ਦਿੱਤੇ ਜਾ ਰਹੇ ਬਿਆਨ ਅਨੁਸਾਰ ਹਰਸਿਮਰਤ ਕੌਰ  ਬਾਦਲ ਤੋਂ ਕੇਂਦਰੀ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦਿਵਾ ਕਿ ਭਾਜਪਾ ਨਾਲੋ ਗਠਜੋੜ ਤੋੜ ਦੇਣਾ ਚਾਹੀਦਾ ਹੈ।
ਅੱਜ ਵਿਧਾਨ ਸਭਾ 'ਚ ਕਾਂਗਰਸ ਵਿਧਾਇਕ ਦਲ ਦੇ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਸੂਬੇ ਦਾ ਪੰਜ ਵਾਰ ਮੁੱਖ ਮੰਤਰੀ ਬਣਨ ਵਾਲੇ ਸ੍ਰ ਪਰਕਾਸ਼ ਸਿੰਘ ਬਾਦਲ ਨੇ ਇੱਕ ਦਿਨਾਂ ਸੈਸ਼ਨ 'ਚ ਪਾਣੀਆਂ ਦੇ ਮਾਮਲੇ 'ਚ  ਬਿਲ ਜਾਂ ਕਾਨੂੰਨ ਲਿਆਉਣ ਦੀ ਬਜਾਏ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿਵਾਉਣ ਦਾ ਮਤਾ ਲਿਆਕੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਉਹਨਾਂ ਕਿਹਾ ਕਿ ਅਜਿਹੇ ਦਿਸ਼ਾ ਨਿਰਦੇਸ਼ ਜਾਂ ਆਦੇਸ਼ ਦੇਣ ਦੇ ਅਧਿਕਾਰ ਤਾਂ ਸਰਕਾਰ ਦੇ ਕੋਲ• ਪਹਿਲਾਂ ਹੀ ਹਨ। ਵਿÎਧਾਨ ਸਭਾ ਦੇ ਰੂਲਜ਼ ਦੀ ਧਾਰਾ 148 ਦਾ ਹਵਾਲਾ ਦਿੰਦੇ ਹੋਏ ਸ੍ਰੀ ਚੰਨੀ ਨੇ ਕਿਹਾ ਕਿ ਵਿਧਾਨ ਸਭਾ ਸਰਕਾਰ ਨੂੰ ਹਦਾਇਤ ਨਹੀਂ ਕਰ ਸਕਦੀ।
ਸ੍ਰ ਚੰਨੀ ਨੇ ਪਿਛਲੇ ਸੈਸ਼ਨ 'ਚ ਕਿਸਾਨਾਂ ਨੂੰ ਜਮੀਨ ਵਾਪਸ ਦੇਣ ਬਾਰੇ ਪ੍ਰਸਤਾਵ ਲਿਆਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਦੋਂ ਕਾਂਗਰਸ ਦੇ ਮਤੇ 'ਨੂੰ ਅਣਦੇਖਾ ਕਰ ਦਿੱਤਾ ਗਿਆ ਸੀ ਹੁਣ ਕਾਂਗਰਸ ਵਾਲੇ ਮਤੇ 'ਤੇ ਆਪਣੀ ਮੋਹਰ ਲਗਾਕੇ ਫੈਸਲਾ ਕਰ ਲਿਆ। ਇਸੀ ਤਰ•ਾਂ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲਣ ਵਾਲਾ ਪ੍ਰਸ਼ਤਾਵ ਵੀ ਬੈਂਸ ਭਰਾ ਲੈ ਕੇ ਆਏ ਸਨ, ਉਦੋਂ ਸਪੀਕਰ ਨੇ ਬੈਂਸ ਭਰਾਵਾਂ ਦਾ ਪ੍ਰਸ਼ਤਾਵ ਮੰਜੂਰ ਨਹੀਂ ਕੀਤਾ ਸੀ। ਉਹਨਾਂ ਕਿਹਾ ਕਿ ਦਿੱਲੀ 'ਚ ਸਰਕਾਰ ਹੋਣ ਦੇ ਬਾਵਜੂਦ ਸ੍ਰ ਬਾਦਲ ਪਾਣੀਆਂ ਦੀ ਰਾਖੀ ਕਰਨ ਲਈ ਫੇਲ• ਹੋਏ ਹਨ ਅਤੇ ਹਕੀਕਤ ਹੈ ਕਿ 1978 'ਚ ਬਤੌਰ ਮੁੱਖ ਮੰਤਰੀ ਪੰਜਾਬ ਸ੍ਰ ਬਾਦਲ ਨੇ ਹਰਿਆਣਾ ਤੋਂ ਪੈਸੇ ਵਸੂਲਕੇ ਐਸ.ਵਾਈ.ਐਲ ਨਹਿਰ ਦਾ ਸਮਝੌਤਾ ਕੀਤਾ ਸੀ, ਬਾਦਲ ਪਰਵਾਰ ਦਾ ਗੜਗਾਓ ਵਿੱਚ ਹੋਟਲ ਵੀ ਐਸ.ਵਾਈ.ਐਲ ਦਾ ਤੋਹਫਾ ਹੈ। ਉਹਨਾਂ ਕਿਹਾ ਕਿ ਕੇਂਦਰ 'ਚ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਅਤੇ ਹਰਿਆਣਾ 'ਚ ਚੋਟਾਲਾ ਪਰਿਵਾਰ ਨਾਲ ਆਪਣੀ ਦੋਸਤੀ ਪਗਾਉਣ ਲਈ ਸ੍ਰ ਬਾਦਲ ਵੱਡੇ ਫੈਸਲੇ ਲੈਣ ਤੋਂ ਪਿਛੇ ਹੱਟ ਰਹੇ ਹਨ ਅਤੇ ਬਾਦਲ –ਮੋਦੀ ਦੇ ਰਾਜ ਵਿੱਚ ਪੰਜਾਬ ਦੇ ਹਿੱਤ ਖੋਹੇ ਜਾ ਰਹੇ ਹਨ। ਸ੍ਰੀ ਚੰਨੀ ਨੇ ਕਿਹਾ ਕਿ ਜੇਕਰ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਅਕਾਲੀ ਦਲ ਨੇ ਕੇਂਦਰ ਤੇ ਕਾਂਗਰਸ ਖਿਲਾਫ ਰੱਜ ਕੇ ਕੂੜ ਪ੍ਰਚਾਰ ਕਰਨਾ ਸੀ, ਕਿਉਂਕਿ ਬਾਦਲਾਂ ਨੇ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਕੇਂਦਰ ਦੇ ਖਿਲਾਫ ਕਰ ਦਿੱਤੀਆਂ ਹਨ।

ਅਕਾਲੀ ਦਲ ਵਲੋਂ 69 ਉਮੀਦਵਾਰ ਐਲਾਨੇ- ਢੀਂਡਸਾ ਤੇ ਜਸਟਿਸ ਨਿਰਮਲ ਸਿੰਘ ਦਾ ਹਲਕਾ ਬਦਲਿਆ


ਦੋ ਲੋਕ ਸਭਾ, ਦੋ ਰਾਜ ਸਭਾ ਤੇ ਇੱਕ ਪੁਲਿਸ ਅਧਿਕਾਰੀ ਦੇ ਬੇਟੇ ਨੂੰ ਮਿਲੀ ਟਿਕਟ
ਚਾਰ ਬੀਬੀਆਂ ਵੀ ਟਿਕਟ ਲੈਣ 'ਚ ਹੋਈਆ ਕਾਮਯਾਬ
ਚੰਡੀਗੜ• 16 ਨਵੰਬਰ ( ਜੈ ਸਿੰਘ ਛਿੱਬਰ) : ਅਕਾਲੀ ਦਲ ਨੇ ਆਗਾਮੀ ਵਿਧਾਨ ਸਭਾ  ਚੋਣਾਂ ਦੇ ਮਦੇਨਜ਼ਰ ਅੱਜ 69 ਉਮੀਦਵਾਰ ਐਲਾਨ ਕਰ ਦਿੱਤੇ ਹਨ। ਅਕਾਲੀ  ਦਲ ਵਲੋਂ ਜਾਰੀ ਕੀਤੀ ਗਈ ਲਿਸਟ ਅਨੁਸਾਰ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਹਲਕਾ ਸੁਨਾਮ ਤੋਂ ਬਦਲਕੇ ਲਹਿਰਾ ਅਤੇ ਜਸਟਿਸ ਨਿਰਮਲ ਸਿੰਘ ਨੂੰ ਬਸੀ ਪਠਾਣਾ ਤੋਂ ਚਮਕੌਰ ਸਾਹਿਬ (ਰਾਵਖਾਂ) ਬਦਲ ਦਿੱਤਾ ਗਿਆ ਹੈ। ਪਹਿਲੀ ਲਿਸਟ ਵਿੱਚ ਜਿਥੇ ਚਾਰ ਬੀਬੀਆਂ ਨੂੰ ਸਥਾਨ ਦਿੱਤਾ ਗਿਆ ਹੈ, ਉਥੇ ਇੱਕ ਪੁਲਿਸ ਅਧਿਕਾਰੀ ਦੇ ਬੇਟੇ, ਦੋ ਲੋਕ ਸਭਾ ਮੈਂਬਰਾਂ ਅਤੇ ਦੋ ਰਾਜ ਸਭਾ ਮੈਂਬਰਾਂ ਦੇ ਬੇਟਿਆਂ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਹੈ।  ਆਮ ਤੌਰ 'ਤੇ ਅਕਾਲੀ ਦਲ ਦੂਸਰੀਆਂ ਪਾਰਟੀਆਂ ਨਾਲੋ  ਉਮੀਦਵਾਰ ਘੋਸ਼ਿਤ ਕਰਨ ਵਿੱਚ ਪਹਿਲਕਦਮੀ ਕਰਦਾ ਹੈ ਪਰ ਇਸ ਵਾਰ ਆਮ ਆਦਮੀ ਪਾਰਟੀ ਵਲੋਂ ਤਿੰਨ ਕਿਸ਼ਤਾਂ ਵਿੱਚ ਆਪਣੇ ਉਮੀਦਵਾਰ ਘੋਸ਼ਿਤ ਕੀਤੇ ਜਾ ਚੁੱਕੇ ਹਨ।
ਪਹਿਲੀ ਲਿਸ਼ਟ ਵਿੱਚ ਸਾਰੇ ਸਾਰੇ ਕੈਬਨਿਟ ਮੰਤਰੀਆਂ ਅਤੇ ਲੱਗਭੱਗ ਸਾਰੇ ਵਿਧਾਇਕਾਂ ਨੂੰ ਫਿਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਸ੍ਰ ਬਾਦਲ ਵਲੋਂ ਜਾਰੀ ਲਿਸਟ ਅਨੁਸਾਰ ਅਜਨਾਲਾ ਤੋਂ ਵਿਧਾਇਕ ਅਮਰਪਾਲ ਸਿੰਘ ਬੋਨੀ, ਰਾਜਾਸਾਂਸ਼ੀ ਤੋਂ ਵੀਰ ਸਿੰਘ ਲਪੋਕੇ, ਮਜੀਠਾ ਤੋਂ ਬਿਕਰਮ ਸਿੰਘ ਮਜੀਠਿਆ, ਅਟਾਰੀ ਤੋਂ ਗੁਲਜਾਰ ਸਿੰਘ ਰਾਣੀਕੇ, ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ, ਬਠਿੰਡਾ ਅਰਬਨ ਤੋਂ ਸਰੂਪ ਚੰਦ ਸਿੰਗਲਾ, ਤਲਵੰਡੀ ਸਾਬੋ ਤੋਂ ਜੀਤ ਮਹਿੰਦਰ ਸਿੰਘ ਸਿੱਧੂ, ਮੌੜ ਤੋਂ ਜਨਮੇਜਾ ਸਿੰਘ ਸੇਖੋਂ, ਮਹਿਲ ਕਲਾਂ ਤੋਂ ਅਜੀਤ ਸਿੰਘ ਸ਼ਾਂਤ, ਭਦੌੜ ਤੋਂ ਸੰਤ ਬਲਵੀਰ ਸਿੰਘ ਘੁੰਨਸ, ਬਲੂਆਣਾ ਤੋਂ ਪਰਕਾਸ਼ ਸਿੰਘ ਭੱਟੀ, ਜੀਰਾ ਤੋਂ ਹਰੀ ਸਿੰਘ ਜੀਰਾ, ਫਿਰੋਜਪੁਰ ਰੂਰਲ ਜੋਗਿੰਦਰ ਸਿੰਘ ਜਿੰਦੂ, ਗੁਰੂ ਹਰਸਹਾਏ ਤੋਂ ਵਰਦੇਵ ਸਿੰਘ ਮਾਨ, ਫਰੀਦਕੋਟ ਪਰਮਬੰਸ ਸਿੰਘ ਰੋਮਾਣਾ, ਕੋਟਕਪੁਰਾ ਤੋਂ  ਮਨਤਾਰ ਸਿੰਘ ਬਰਾੜ, ਫਤਿਹਗੜ  ਸਾਹਿਬ ਤੋਂ ਦੀਦਾਰ ਸਿੰਘ ਭੱਟੀ, ਅਮਲੋਹ ਤੋਂ ਗੁਰਪ੍ਰੀਤ ਸਿੰਘ ਰਾਜੂ ਖੰਨਾ, ਗੁਰਦਾਸਪੁਰ ਤੋਂ ਗੁਰਬਚਨ ਸਿੰਘ ਬੱਬੇਹਾਲੀ, ਕਾਦੀਆਂ ਤੋਂ ਸੇਵਾ ਸਿੰਘ ਸੇਖਵਾਂ, ਬਟਾਲਾ ਤੋਂ ਲਖਬੀਰ ਸਿੰਘ ਲੋਧੀ ਨੰਗਲ, ਫਤਿਹਗੜ ਚੂੜੀਆਂ ਤੋਂ ਨਿਰਮਲ ਸਿੰਘ ਕਾਹਲੋਂ, ਡੇਰਾ ਬਾਬਾ ਨਾਨਕ ਤੋਂ ਸੁੱਚਾ ਸਿੰਘ ਲੰਗਾਹ, ਉੜਮੁੜ ਤੋਂ ਅਰਵਿੰਦਰ ਸਿੰਘ ਰਸੂਲਪੁਰ, ਚੱਬੇਵਾਲ ਤੋਂ ਸੋਹਨ ਸਿੰਘ ਠੰਡਲ, ਗੜਸੰਕਰ ਤੋਂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਫਿਲੌਰ ਤੋਂ ਬਲਦੇਵ ਸਿੰਘ ਖੈਹਰਾ, ਨਕੋਦਰ ਤੋਂ ਗੁਰਪ੍ਰਤਾਪ ਸਿੰਘ ਵਡਾਲਾ, ਸ਼ਾਹਕੋਟ ਤੋਂ ਅਜੀਤ ਸਿੰਘ ਕੋਹਾੜ, ਆਦਮਪੁਰ ਤੋਂ ਪਵਨ ਕੁਮਾਰ ਟੀਨੂ, ਕਰਤਾਰਪੁਰ ਤੋਂ ਸੇਠ ਸਤਪਾਲ ਮੱਲ, ਜਲੰਧਰ ਕੈਂਟ ਤੋਂ ਸਰਬਜੀਤ ਸਿੰਘ ਮੱਕੜ, ਕਪੂਰਥਲਾਂ ਤੋਂ ਪਰਮਜੀਤ ਸਿੰਘ ਪੰਮਾ, ਸੁਲਤਾਨਪੁਰ ਲੋਧੀ ਤੋਂ ਬੀਬੀ ਉਪਿੰਦਰਜੀਤ ਕੌਰ, ਖੰਨਾਂ ਤੋਂ ਰਣਜੀਤ ਸਿੰਘ ਤਲਵੰਡੀ, ਸਾਹਨੇਵਾਲ ਤੋਂ ਸ਼ਰਨਜੀਤ ਸਿੰਘ ਢਿਲੋਂ, ਲੁਧਿਆਣਾ ਪੁਰਬੀ ਤੋਂ ਰਣਜੀਤ ਸਿੰਘ ਢਿਲੋਂ, ਲੁਧਿਆਣਾ ਦੱਖਣੀ ਤੋਂ ਹੀਰਾ ਸਿੰਘ ਗਾਬੜੀਆਂ, ਗਿੱਲ ਤੋਂ ਦਰਸ਼ਨ  ਸਿੰਘ ਸ਼ਿਵਾਲਿਕ, ਦਾਖਾ ਤੋਂ ਮਨਪ੍ਰੀਤ ਸਿੰਘ ਇਯਾਲੀ, ਸਮਰਾਲਾ ਤੋਂ ਸੰਤਾ ਸਿੰਘ ਉਮੇਦਪੁਰ, ਰਾਏਕੋਟ ਤੋਂ ਇੰਦਰ ਇਕਬਾਲ ਸਿੰਘ ਅਟਵਾਲ, ਆਤਮ ਨਗਰ ਲੁਧਿਆਣਾ ਤੋਂ ਗੁਰਮੀਤ ਸਿੰਘ ਕੁੱਲਰ, ਪਾਇਲ ਤੋਂ ਇਸ਼ਰ ਸਿੰਘ ਮੇਹਰਬਾਨ, ਜਗਰਾਓ ਤੋਂ ਬੀਬੀ ਅਮਰਜੀਤ ਕੌਰ ਸੇਖੋਂ, ਸਰਦੂਲਗੜ ਤੋਂ ਦਿਲਰਾਜ ਸਿੰਘ ਭੂੰਦੜ, ਗਿੱਦੜਬਾਹਾਂ ਤੋਂ ਹਰਦੀਪ ਸਿੰਘ ਡਿੰਪੀ, ਮੁਕਤਸਰ ਤੋਂ ਕੰਵਰਜੀਤ ਸਿੰਘ ਬਰਕੰਦੀ, ਧਰਮਕੋਟ ਤੋਂ ਜਥੇਦਾਰ ਤੋਤਾ ਸਿੰਘ, ਨਿਹਾਲ ਸਿੰਘ ਵਾਲਾ ਤੋਂ ਐਸ.ਆਰ ਕਲੇਰ, ਪਟਿਆਲਾ ਰੁਰਲ ਤੋਂ ਸਤਬੀਰ ਸਿੰਘ ਖੱਟੜਾ, ਘਨੌਰ ਤੋਂ ਹਰਪ੍ਰੀਤ ਕੌਰ, ਸਨੌਰ ਤੋਂ ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਸਮਾਣਾ ਤੋਂ ਸੁਰਜੀਤ ਸਿੰਘ ਰੱਖੜਾ, ਸਤੁਰਾਣਾ ਬੀਬੀ ਵਰਿੰਦਰ ਕੌਰ ਲੂੰਬਾ, ਨਾਭਾ ਤੋਂ ਕਬੀਰ ਦਾਸ, ਰੋਪੜ ਤੋਂ ਡਾ ਦਲਜੀਤ ਸਿੰਘ ਚੀਮਾ, ਚਮਕੌਰ ਸਾਹਿਬ ਤੋਂ ਜਸਟਿਸ ਨਿਰਮਲ ਸਿੰਘ, ਡੇਰਾ ਬਸੀ ਐਨ.ਕੇ ਸ਼ਰਮਾ,  ਬੰਗਾ ਤੋਂ ਡਾ ਸੁਖਵਿੰਦਰ ਸਿੰਘ, ਨਵਾਂਸ਼ਹਿਰ ਤੋਂ ਜਰਨੈਲ ਸਿੰਘ ਵਾਹਿਦ, ਬਲਾਚੋਰ ਤੋਂ ਚੌਧਰੀ ਨੰਦ ਲਾਲ, ਲਹਿਰਾ ਤੋਂ ਪਰਮਿੰਦਰ ਸਿੰਘ ਢੀਂਡਸਾ, ਸੰਗਰੂਰ  ਤੋਂ ਪਰਕਾਸ਼ ਚੰਦ ਗਰਗ, ਅਮਰਗੜ ਤੋਂ ਇਕਬਾਲ ਸਿੰਘ ਝੂੰਦਾ, ਤਰਨਤਾਰਨ ਤੋਂ ਹਰਮੀਤ ਸਿੰਘ ਸੰਧੂ, ਖੇਮਕਰਨ ਤੋਂ ਵਿਰਸਾ ਸਿੰਘ ਵਲਟੋਹਾ, ਪੱਟੀ ਤੋਂ ਆਦੇਸ਼ ਪਰਤਾਪ ਸਿੰਘ ਕੈਰੋ, ਖਡੂਰ ਸਾਹਿਬ ਤੋਂ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਟਿਕਟ ਦਿੱਤੀ ਗਈ ਹੈ।

Monday, 14 November 2016

1978 'ਚ ਦੇਵੀ ਲਾਲ ਸਰਕਾਰ ਨੇ ਦਿੱਤੇ ਸਨ ਪੰਜਾਬ ਦੇ ਮੁੱਖ ਮੰਤਰੀ ਨੂੰ ਤਿੰਨ ਕਰੋੜ ਰੁਪਏ -ਚੋਟਾਲਾ


ਚੋਟਾਲਾ ਨੇ ਦਿੱਤਾ 23 ਫਰਵਰੀ ਤੱਕ ਐਸ.ਵਾਈ.ਐਲ ਨਹਿਰ ਬਨਾਉਣ ਦਾ ਅਲਟੀਮੇਟਮ
2002 'ਚ ਓਮ ਪ੍ਰਕਾਸ਼ ਚੋਟਾਲਾ ਦੀ ਸਰਕਾਰ 'ਚ ਆਇਆ ਸੀ ਹਰਿਆਣਾ ਦੇ ਹੱਕ ਵਿੱਚ ਫੈਸਲਾ
ਕਾਂਗਰਸ ਤੇ ਭਾਜਪਾ ਆਗੂਆਂ 'ਤੇ ਲਗਾਇਆ ਦੋਗਲੀ ਭਾਸ਼ਾ  ਵਰਤਣ ਦਾ ਦੋਸ਼

ਚੰਡੀਗੜ੍ਹ 14 ਨਵੰਬਰ ( ਜੈ ਸਿੰਘ ਛਿੱਬਰ) : ਹਰਿਆਣਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਭੈ ਸਿੰਘ ਚੌਟਾਲਾ ਨੇ ਕੇਂਦਰ ਤੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 23 ਫਰਵਰੀ 2017 ਤੱਕ ਐਸ.ਵਾਈ.ਐਲ ਨਹਿਰ ਦੇ ਨਿਰਮਾਣ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਇਨੈਲੋ ਵਲੋਂ ਖੁਦ ਨਹਿਰ ਦੀ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸ੍ਰੀ ਚੌਟਾਲਾ ਨੇ ਕਿਹਾ ਕਿ ਪਾਰਟੀ ਆਗੂਆਂ ਵਲੋਂ ਜਲਦ ਹੀ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਸੁਪਰੀਮ ਕੋਰਟ ਦੇ ਫੈਸਲੇ ਦੀ ਰੋਸ਼ਨੀ ਵਿੱਚ ਨਹਿਰ ਦਾ ਕੰਮ ਸ਼ੁਰੂ  ਕਰਵਾਉਣ ਅਤੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਲਈ ਮੰਗ ਕੀਤੀ ਜਾਵੇਗੀ।

ਇਸ ਮੁੱਦੇ ਨੂੰ ਲੈ ਕੇ ਅੱਜ ਸੈਕਟਰ 27 ਸਥਿਤ ਜਾਟ ਭਵਨ 'ਚ ਪਾਰਟੀ ਦੇ ਸੀਨੀਅਰ ਆਗੂਆਂ, ਵਿਧਾਇਕਾਂ, ਮੈਂਬਰ ਪਾਰਲੀਮੈਂਟ ਵਲੋਂ ਸਾਂਝੀ ਮੀਟਿੰਗ ਵੀ ਕੀਤੀ ਗਈ। ਪਾਰਟੀ ਦੇ ਪ੍ਰਧਾਨ ਅਸੋਕ ਅਰੋੜਾ ਨੇ ਕਿਹਾ ਕਿ ਭਾਜਪਾ ਤੇ ਕਾਂਗਰਸ ਦੇ ਆਗੂ ਦੋਗਲੀ ਭਾਸ਼ਾ ਬੋਲ ਰਹੇ ਹਨ। ਸ੍ਰੀ ਅਰੋੜਾ ਨੇ  ਿਕਹਾ ਕਿ ਚੌਧਰੀ ਓਮ ਪ੍ਰਕਾਸ਼ ਚੋਟਾਲਾ ਦੇ ਕਾਰਜਕਾਲ ਦੌਰਾਨ 2002 'ਚ  ਹਰਿਆਣਾ ਸਰਕਾਰ ਦੇ ਹੱਕ ਵਿੱਚ ਫੈਸਲਾ ਆ ਗਿਆ ਸੀ ਪਰੰਤੂ ਕਾਂਗਰਸ ਸਰਕਾਰ ਦੀਆਂ ਨੀਤੀਆਂ ਕਾਰਨ ਦਸ ਸਾਲ ਤੱਕ ਮਾਮਲਾ ਲਟਕਿਆ ਰਿਹਾ। ਸ੍ਰੀ ਅਰੋੜਾ ਨੇ ਦਾਅਵਾ ਕੀਤਾ ਕਿ 1978 ਵਿੱਚ ਚੌਧਰੀ ਦੇਵੀ ਲਾਲ ਨੇ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਨੂੰ ਐਸ.ਵਾਈ.ਐਲ ਨਹਿਰ ਦੀ ਖੁਦਾਈ ਲਈ ਤਿੰਨ ਕਰੋੜ ਰੁਪਏ ਦੀ ਰਾਸ਼ੀ ਦਿੱਤੀ ਸੀ। ਮੀਟਿੰਗ ਵਿੱਚ ਇਨੈਲੋ ਨੇ ਕਾਂਗਰਸ ਅਤੇ ਭਾਜਪਾ ਆਗੂਆਂ ਵਲੋਂ ਐਸ.ਵਾਈ.ਐਲ ਨਹਿਰ ਬਾਰੇ ਬਿਆਨਬਾਜੀ ਨੂੰ ਲੈ ਕੇ ਨਿੰਦਾ ਮਤਾ ਪਾਸ ਕੀਤਾ ਗਿਆ। ਇਨੌਲੇ ਆਗੂਆਂ ਨੇ ਕਿਹਾ ਕਿ 2004 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਗੈਰ ਸੰਵਿਧਾਨਿਕ ਬਿਲ ਪਾਸ ਕਰਨ ਤੋਂ ਬਾਦ ਹਰਿਆਣਾ ਦੀ ਕਾਂਗਰਸ ਸਰਕਾਰ ਦਸ ਸਾਲ ਤੱਕ ਚੁੱਪ ਬੈਠੀ ਰਹੀ।

ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸੁਪਰੀਮ ਕੋਰਟ ਦਾ ਫੈਸਲਾ ਨਾ ਮੰਨਣ ਦੀ ਗੱਲ ਕਰ ਰਹੇ ਹਨ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਚੁੱਪੀ ਧਾਰ ਰੱਖੀ ਹੈ। ਉਹਨਾਂ ਨੇ ਵਿੱਤ ਮੰਤਰੀ ਕੈਪਟਨ ਅਭਿਮਨਯੂ ਨੂੰ ਪੰਜਾਬ ਭਾਜਪਾ ਦਾ ਸਹਾਇਕ ਪਦ ਦਾ ਅਹੁੱਦਾ ਤਿਆਗਣ ਦੀ ਸਲਾਹ ਦਿੱਤੀ ਹੈ। ਇਨੈਲੋ ਆਗੂਆਂ ਨੇ ਸਰਕਾਰ ਤੋਂ ਹਰਿਆਣਾ ਦਾ ਵਿਸ਼ੇਸ਼ ਸੈਸ਼ਨ ਬਲਾਉਣ ਦੀ ਮੰਗ ਵੀ ਕੀਤੀ।

ਬਾਦਲ , ਸੈਸ਼ਨ ਬੁਲਾਉਣ 'ਤੋਂ ਪਹਿਲਾਂ ਮਾਰਚ ਵਿੱਚ ਪਾਸ ਕੀਤੇ ਮਤੇ ਤੇ ਰਾਜਪਾਲ 'ਤੋ ਮੋਹਰ ਲਗਵਾਉਣ

ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣਾ ਕੇਵਲ ਇੱਕ ਛਲਾਵਾ : ਜਾਖੜ
ਚੰਡੀਗੜ• 14 ਨਵੰਬਰ ( ਜੈ ਸਿੰਘ ਛਿੱਬਰ) :  ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਕਾਂਗਰਸ ਵਿਧਾਇਕ ਦਲ ਦੇ ਸਾਬਕਾ ਆਗੂ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਵਲੋਂ 16 ਨਵੰਬਰ ਨੂੰ ਬੁਲਾਏ ਗਏ ਵਿਸ਼ੇਸ਼ ਸੈਸ਼ਨ ਨੂੰ ਸਿਆਸੀ ਛਲਾਵਾ ਦੱਸਿਆ ਹੈ। ਸ੍ਰੀ ਜਾਖੜ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਪਾਣੀਆਂ ਦੇ ਮੁੱਦੇ 'ਤੇ ਗੰਭੀਰ ਹਨ ਤਾਂ ਪਹਿਲਾਂ 14 ਮਾਰਚ 2016 ਨੂੰ ਪਾਣੀਆਂ ਬਾਰੇ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਪ੍ਰਸਤਾਵ 'ਤੇ ਰਾਜਪਾਲ ਪੰਜਾਬ ਦੀ ਮੋਹਰ ਲਗਵਾਈ ਜਾਵੇ। ਉਹਨਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਵਿਧਾਨਸਭਾ ਵਿੱਚ ਸਕਾਰਾਤਮਕ ਸੋਚ ਤਹਿਤ ਹੀ ਸੂਬੇ ਦੇ ਭਖ਼ਦੇ ਮੁੱਦਿਆਂ ਤੇ ਬਹਿਸ ਕਰਨੀ ਚਾਹੀ ਲੇਕਿਨ ਮੁਖ ਮੰਤਰੀ ਤੇ  ਉਪ-ਮੁਖ ਮੰਤਰੀ ਨੇ ਕਦੇ ਵੀ ਉਸਨੂੰ ਗੰਭੀਰਤਾ ਨਾਲ ਨਹੀਂ ਲਿਆ।
ਸ਼੍ਰੀ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ 12 ਜੁਲਾਈ 2004 ਨੂੰ ਇਸ ਪਾਣੀ ਦੇ ਮੁੱਦੇ ਤੇ ਟਰਮੀਨੇਸ਼ਨ ਆਫ ਐਗ੍ਰੀਮੈਂਟ ਐਕਟ ਪਾਸ ਕਰਵਾਉਣ ਦੇ ਬਾਅਦ ਰਾਜਪਾਲ  ਤੋਂ ਮੰਜੂਰੀ ਪ੍ਰਾਪਤ ਕਰ ਲਈ ਸੀ ਲੇਕਿਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ 14 ਮਾਰਚ 2016 ਨੂੰ ਪੰਜਾਬ ਸਤਲੁਜ, ਯਮੁਨਾ ਲਿੰਕ ਲੈਂਡ (ਟ੍ਰਾਂਸਫਰ ਆਫ ਪ੍ਰਾਪਰਟੀ ਰਾਈਟਸ) ਬਿੱਲ ਪਾਸ ਕੀਤਾ ਗਿਆ ਲੇਕਿਨ ਅੱਜ ਤੱਕ ਰਾਜਪਾਲ ਤੋਂ ਮੰਜੂਰੀ ਹਾਸਿਲ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਨਵਾਂ ਬਿਲ ਲਿਆਉਣ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਪੁਰਾਣੇ ਪਾਸ ਕੀਤੇ ਗਏ ਪ੍ਰਸਤਾਵ 'ਤੇ ਰਾਜਪਾਲ ਦੀ ਮੋਹਰ ਲਗਵਾਉਣੀ ਚਾਹੀਦੀ ਹੈ ਨਹੀਂ ਤਾਂ ਸਮਝਿਆ ਜਾਵੇਗਾ ਕਿ  ਸ਼੍ਰੀ ਬਾਦਲ ਨੂੰ ਪਾਣੀ ਬਾਰੇ ਕੋਈ ਚਿੰਤਾਂ ਨਹੀਂ ਹੈ ਬਲਕਿ ਸਿਰਫ ਰਾਜਨੀਤੀ ਕਰ ਰਹੇ ਹਨ।
ਉਨ•ਾਂ ਕਿਹਾ ਕਿ ਪਾਣੀ ਦੇ ਮੁੱਦੇ ਤੇ ਸੁਪਰੀਮ ਕੋਰਟ ਦੀ ਰਾਏ ਬਾਅਦ ਕਾਂਗਰਸ ਸ਼ਾਂਤਮਈ ਢੰਗ ਨਾਲ ਆਪਣਾ ਰੋਸ਼ ਜਨਹਿਤ ਨੂੰ ਸਾਹਮਣੇ ਰਖਦੇ ਹੋਏ ਪ੍ਰਗਟ ਕਰ ਰਹੀ ਹੈ ਜਦਕਿ ਸ਼੍ਰੀ  ਬਾਦਲ ਲੋਕਾਂ ਦੀ ਭਾਵਨਾਵਾਂ ਭੜਕਾ ਕੇ ਇਸ ਸੂਬੇ  ਨੂੰ ਅਸ਼ਾਂਤ ਬਣਾਉਣ ਦੀ  ਸਾਜਿਸ਼ ਰਚ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਆਗੂਆਂ ਦੀ ਭੜਕਾਓ ਬਿਆਨਾਂ ਦੇ ਕਾਰਨ ਹੀ ਕੇਂਦਰੀ ਸੁਰਖਿਆ ਬਲ ਦੀ 4 ਕੰਪਨੀਆਂ ਪੰਜਾਬ ਵਿੱਚ ਤੈਨਾਤ ਕੀਤੀਆ ਗਈਆਂ ਹਨ। ਬਾਦਲ ਸਾਮਾਜਿਕ, ਰਾਜਨੀਤਕ , ਧਾਰਮਿਕ ਤੇ ਆਰਥਿਕ ਅਵਿਵਸਥਾ ਪੈਦਾ ਕਰਨ ਦੀ ਬਜਾਏ ਸ਼੍ਰੀ ਮੋਦੀ ਨਾਲ ਸੰਪਰਕ ਕਰਨ ਅਤੇ ਸਤਲੁਜ, ਯਮੁਨਾ ਲਿੰਕ ਨਹਿਰ ਦੇ ਮਾਮਲੇ ਤੇ ਪੰਜਾਬ ਦਾ ਪੱਖ ਮਜਬੂਤੀ ਨਾਲ ਰਖੇ।

ਮੰਜੂਰ ਨਹੀਂ ਹੋਏ ਕਾਂਗਰਸੀ ਵਿਧਾਇਕਾਂ ਦੇ ਅਸਤੀਫੇ

 ਕਾਂਗਰਸੀ ਵਿਧਾਇਕਾਂ ਦਾ ਕੱਲ• ਸੈਸ਼ਨ ਵਿੱਚ ਸ਼ਾਮਲ ਹੋਣ ਲਈ ਰਸਤਾ ਖੁੱਲ•ਾ
 ਸਰਕਾਰ ਲਿਆਵੇਗੀ ਐਸ.ਵਾਈ.ਐਲ ਨੂੰ ਲੈ ਕੇ ਵਿਸ਼ੇਸ਼ ਪ੍ਰਸ਼ਤਾਵ
  ਸਰਕਾਰ ਦੀ ਇੱਛਾ 2004 ਦੀ ਤਰ•ਾਂ ਹੁਣ ਕਾਂਗਰਸ ਵੀ ਸਾਥ ਦੇਵੇ
ਚੰਡੀਗੜ• 14 ਨਵੰਬਰ ( ਜੈ ਸਿੰਘ ਛਿੱਬਰ) : ਸੁਪਰੀਮ ਕੋਰਟ ਦਾ ਐਸ.ਵਾਈ.ਐਲ ਮਾਮਲੇ 'ਚ ਪੰਜਾਬ ਵਿਰੋਧੀ ਫੈਸਲਾ ਆਉਣ ਤੋਂ ਬਾਅਦ ਬੇਸ਼ੱਕ ਕਾਂਗਰਸ ਦੇ ਸਾਰੇ ਵਿਧਾਇਕਾਂ ਨੇ ਰੋਸ ਵਜੋਂ 11 ਨਵੰਬਰ ਨੂੰ ਸਮੂਹਿਕ ਅਸਤੀਫੇ ਦੇ ਦਿੱਤੇ ਸਨ, ਪਰ ਅਜੇ ਤੱਕ ਸਪੀਕਰ ਵਲੋਂ ਕਾਂਗਰਸੀ ਵਿਧਾਇਕਾ ਦਾ ਅਸਤੀਫਾ ਮੰਜੂਰ ਨਹੀਂ ਕੀਤਾ ਗਿਆ। ਜਦੋਂਕਿ ਰਾਜਪਾਲ ਪੰਜਾਬ ਨੇ 16 ਨਵੰਬਰ (ਬੁੱਧਵਾਰ) ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬਲਾਉਣ ਦੇ ਫੈਸਲੇ 'ਤੇ ਮੋਹਰ ਲਗਾ ਦਿੱਤੀ ਹੈ।
ਵਿਧਾਨ ਸਭਾ ਦੇ ਸੂਤਰਾਂ ਮੁਤਾਬਿਕ ਕਾਂਗਰਸੀ ਵਿਧਾਇਕਾਂ ਦਾ ਅਸਤੀਫਾ ਮੰਜੂਰ ਨਹੀਂ ਹੋਇਆ ਹੈ। ਯਾਨੀ 14 ਵੀਂ ਵਿਧਾਨ ਸਭਾ ਦੇ ਅੰਤਿਮ ਇੱਕ ਦਿਨਾਂ ਸੈਸ਼ਨ ਵਿੱਚ ਆਉਣ ਲਈ ਕਾਂਗਰਸੀ ਵਿਧਾਇਕਾਂ ਦਾ ਰਸਤਾ ਖੁੱਲ•ਾ ਹੈ। ਸੂਤਰ ਦੱਸਦੇ ਹਨ ਕਿ ਸਰਕਾਰ ਵਲੋਂ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਇੱਕ ਦਿਨਾ ਸੈਸ਼ਨ ਵਿੱਚ ਪਾਣੀਆਂ ਦੇ ਮਾਮਲੇਂ ਵਿੱਚ ਇੱਕ ਵਿਸ਼ੇਸ਼ ਪ੍ਰਸਤਾਵ/ ਬਿਲ ਲਿਆਂਦਾ ਜਾਵੇਗਾ। ਸਰਕਾਰ ਇਸ ਪ੍ਰਸਤਾਵ ਨੂੰ ਸਰਬ ਸੰਮਤੀ ਨਾਲ ਪਾਸ ਕਰਵਾਉਣਾ ਚਾਹੁੰਦੀ ਹੈ, ਜਦੋਂ 12 ਜੁਲਾਈ 2004 ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ  ਪਾਣੀਆਂ ਬਾਰੇ ਸਮਝੋਤੇ ਰੱਦ ਕਰਦਿਆਂ ਨਵਾਂ ਬਿਲ ਲਿਆਂਦਾ ਸੀ, ਤਾਂ ਅਕਾਲੀ ਦਲ ਨੇ ਵੀ ਸਮਰਥਨ ਕੀਤਾ ਸੀ, ਅਤੇ ਬਿਲ ਸਰਬ ਸੰਮਤੀ ਨਾਲ ਪਾਸ ਹੋ ਗਿਆ ਸੀ। ਅਕਾਲੀ ਦਲ ਵੀ ਹੁਣ ਇਹੀ  ਚਾਹੁੰਦਾ ਹੈ ਕਿ ਕਾਂਗਰਸ ਪਾਣੀਆਂ ਦੇ ਮਾਮਲੇਂ 'ਚ ਲਿਆਉਣ ਵਾਲੇ ਪ੍ਰਸ਼ਤਾਵ ਤੇ ਸਰਬ ਸੰਮਤੀ ਨਾਲ ਸਮਰਥਨ ਕਰੇ। ਜੇਕਰ ਕਾਂਗਰਸੀ ਵਿਧਾਇਕ ਇੱਕ ਦਿਨਾਂ ਸੈਸ਼ਨ ਵਿੱਚ ਨਹੀਂ ਜਾਣਗੇ ਤਾਂ ਅਕਾਲੀ ਦਲ ਨੂੰ ਕਾਂਗਰਸ ਖਿਲਾਫ ਬੋਲਣ ਦਾ ਇੱਕ ਹੋਰ ਮੁੱਦਾ ਮਿਲ ਜਾਵੇਗਾ ਕਿ ਪਾਣੀਆਂ ਦੇ ਮੁੱਦੇ 'ਤੇ ਲਿਆਂਦੇ ਗਏ ਬਿਲ 'ਤੇ ਸੈਸ਼ਨ ਵਿੱਚ ਕਾਨੂੰਨ ਬਣਾਉਣ ਤੋਂ ਕਾਂਗਰਸੀ ਵਿਧਾਇਕ ਭੱਜ ਗਏ ਹਨ। ਇਸ ਲਈ ਅਕਾਲੀ ਆਗੂਆਂ ਵਲੋਂ ਵਾਰ ਵਾਰ ਕਾਂਗਰਸੀ ਵਿਧਾਇਕਾਂ ਨੂੰ ਸਦਨ ਵਿੱਚ ਸਰਕਾਰ ਦਾ ਸਾਥ ਦੇਣ ਲਈ ਬਿਆਨ ਦਿੱਤੇ ਜਾ ਰਹੇ ਹਨ। ਪਹਿਲਾਂ ਹੀ ਅਕਾਲੀ ਦਲ ਵਲੋਂ ਪਾਣੀਆਂ ਦੇ ਮੁੱਦੇ 'ਤੇ ਕਾਂਗਰਸ ਖਾਸਕਰਕੇ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ, ਹੁਣ ਜੇਕਰ ਕਾਂਗਰਸੀ ਵਿਧਾਇਕ ਸੈਸ਼ਨ ਵਿੱਚ ਭਾਗ ਨਹੀਂ ਲੈਂਦੇ ਤਾਂ ਅਕਾਲੀ ਦਲ ਨੂੰ ਕਾਂਗਰਸ ਨੂੰ ਘੇਰਨ ਲਈ ਇੱਕ ਹੋਰ ਮੌਕਾ ਮਿਲ ਜਾਵੇਗਾ। ਹਾਲਾਂਕਿ ਪਹਿਲਾ ਵੀ ਪੰਜਾਬ ਸਰਕਾਰ , ਪੰਜਾਬ ਕੋਲ• ਵਾਧੂ ਪਾਣੀ ਨਾ ਹੋਣ ਅਤੇ ਇੱਕ ਬੂੰਦ ਵੀ ਹੋਰ ਸੂਬੇ ਨੂੰ ਨਾ ਦੇਣ ਬਾਰੇ ਪ੍ਰਸਤਾਵ ਸਰਬ ਸੰਮਤੀ ਨਾਲ ਪਾਸ ਕਰ ਚੁੱਕੀ ਹੈ।
ਵਿਧਾਨ ਸਭਾ ਦੇ ਸਪੀਕਰ ਡਾ ਚਰਨਜੀਤ ਸਿੰਘ ਅਟਵਾਲ ਹੁਰਾਂ ਨਾਲ ਸੰਪਰਕ ਨਹੀਂ ਹੋ ਸਕਿਆ , ਪਰੰਤੂ ਉਹਨਾਂ ਦੇ ਸਲਾਹਕਾਰ ਰਾਮ ਨਰਾਇਣ ਯਾਦਵ ਦਾ  ਕਹਿਣਾ ਹੈ ਕਿ ਅਸਤੀਫਾ ਦੇਣਾ ਵਿਧਾਇਕ ਦਾ ਹੱਕ ਹੈ ਅਤੇ ਮੰਜੂਰ ਕਰਨਾ ਸਪੀਕਰ ਦਾ ਅਧਿਕਾਰ ਖੇਤਰ ਹੈ। ਉਹਨਾਂ ਦੱਸਿਆਂ ਕਿ ਸਪੀਕਰ ਵਲੋਂ ਬਕਾਇਦਾ ਨੋਟਿਸ ਦੇ ਕੇ ਵਿਧਾਇਕ ਦਾ ਪੱਖ ਸੁਣਿਆ ਜਾਵੇਗਾ। ਸ੍ਰੀ ਯਾਦਵ ਦਾ ਕਹਿਣਾ ਹੈ ਕਿ ਜਦੋਂ ਤੱਕ ਅਸਤੀਫਾ ਮੰਜੂਰ ਨਹੀਂ ਹੁੰਦਾ ਉਦੋਂ ਤੱਕ ਵਿਧਾਇਕ ਕੋਲ• ਵਿਧਾਨ ਸਭਾ ਸੈਸ਼ਨ 'ਚ ਸ਼ਾਮਲ ਹੋਣ ਦਾ ਪੂਰਨ ਹੱਕ ਹੈ। ਸੂਤਰ ਦੱਸਦੇ ਹਨ ਕਿ 16 ਨਵੰਬਰ ਦੇ ਸੈਸ਼ਨ ਤੋਂ ਬਾਦ ਹੀ 42 ਕਾਂਗਰਸੀ ਵਿਧਾਇਕਾਂ ਅਤੇ ਇੱਕ ਅਜ਼ਾਜ ਵਿਧਾਇਕ ਵਲੋਂ ਸਮੂਹਿਕ ਤੌਰ ਤੇ ਅਸਤੀਫਾ ਦਿੱਤਾ ਗਿਆ ਸੀ। ਜਦੋਂ ਕਿ ਅਕਾਲੀ ਦਲ ਤੋਂ ਮੁਅਤਲ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆਂ ਤੇ ਪ੍ਰਗਟ ਸਿੰਘ ਵਲੋਂ ਪਹਿਲਾ ਹੀ ਆਪਣਾ ਅਸਤੀਫਾ ਦਿੱਤਾ ਜਾ ਚੁੱਕਾ ਹੈ।

Friday, 11 November 2016

ਸੰਕਟ ਦੀ ਘੜੀ 'ਚ ਕਾਂਗਰਸੀ ਮੈਦਾਨ ਚੋ ਭੱਜੇ - ਅਕਾਲੀ ਦਲ


2004 'ਚ ਪਾਣੀ ਸਮਝੌਤੇ ਰੱਦ ਕਰਨ ਸਮੇਂ ਅਕਾਲੀ ਦਲ ਨੇ ਕਾਂਗਰਸ ਦਾ ਦਿੱਤਾ ਸੀ ਸਾਥ-ਢਿਲੋਂ, ਸੇਖੋਂ
ਚੰਡੀਗੜ•,11 ਨਵੰਬਰ ( ਛਿੱਬਰ) ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿਲੋਂ ਅਤੇ ਲੋਕ ਨਿਰਮਾਣ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਾਂਗਰਸੀ ਵਿਧਾਇਕਾਂ ਵਲੋਂ ਸਮੂਹਿਕ ਅਸਤੀਫੇ ਦੇਣ 'ਤੇ ਪ੍ਰਤੀਕ੍ਰਿਆ ਕਰਦੇ ਹੋਏ ਕਿਹਾ ਕਿ ਕਾਂਗਰਸੀ ਨਿਰਣਾਇਕ ਲੜਾਈ ਮੌਕੇ ਭੱਜ ਗਏ ਹਨ। ਦੋਵੇਂ ਅਕਾਲੀ ਮੰਤਰੀਆਂ ਨੇ ਕਿਹਾ ਕਿ ਸੰਕਟ ਦੀ ਘੜੀ ਵਿਚ ਸੱਦੇ ਇੱਕ ਰੋਜ਼ਾ ਸੰਕਟਕਾਲੀਨ ਵਿਧਾਨ ਸਭਾ ਸ਼ੈਸ਼ਨ ਵਿਚ ਹਿੱਸਾ ਲੈ ਕੇ ਪੰਜਾਬ ਦੇ ਲੋਕਾਂ ਦਾ ਸਾਥ ਦੇਣ ਦੀ ਥਾਂ ਕਾਂਗਰਸੀ ਮੈਦਾਨ ਛੱਡ ਕੇ ਹੀ ਭੱਜ ਗਏ ਹਨ।
ਉਹਨਾਂ ਕਿਹਾ ਕਿ 'ਪੰਜਾਬ ਟਰਮੀਨੇਸ਼ਨ ਆਫ ਐਕਟ 2004'ਨੂੰ ਵਿਧਾਨ ਸਭਾ ਵਿਚ ਸਰਬਸੰਮਤੀ ਨਾਲ ਪਾਸ ਕਰਵਾਉਣ ਲਈ ਸ੍ਰੋਮਣੀ ਅਕਾਲੀ ਦਲ ਨੇ ਉਹਨਾਂ ਦਾ ਡਟ ਕੇ ਸਾਥ ਦਿੱਤਾ ਸੀ ਅਤੇ ਪੂਰੇ ਦੇਸ਼ ਨੂੰ ਇਹ ਸਪੱਸ਼ਟ ਸੁਨੇਹਾ ਦਿੱਤਾ ਸੀ ਕਿ ਉਹਨਾਂ ਵਿਚਕਾਰ ਵਿਚਾਰਧਾਰਕ ਮਤਭੇਦ ਹੋਣ ਦੇ ਬਾਵਜੂਦ ਪਾਣੀਆਂ ਵਾਲਾ ਸਮਝੌਤਾ ਰੱਦ ਕਰਨ ਦੇ ਮੁੱਦੇ ਉੱਤੇ ਸਮੁੱਚਾ ਸੂਬਾ ਇੱਕਜੁਟ ਹੈ।
ਪਰ ਕਾਂਗਰਸ ਨੇ ਅੱਜ ਦੁਬਾਰਾ ਆਈ ਇਸ ਸੰਕਟ ਦੀ ਘੜੀ ਮੌਕੇ ਮੂੰਹ ਦੂਜੇ ਪਾਸੇ ਘੁਮਾ ਲਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਨੂੰ ਵਿਧਾਨ ਸਭਾ ਦੇ ਸੱਦੇ ਗਏ ਇੱਕ ਰੋਜ਼ਾ ਸੰਕਟਕਾਨੀਲ ਸ਼ੈਸ਼ਨ ਵਿੱਚ ਭਾਗ ਲੈਣਾ ਚਾਹੀਦਾ ਸੀ । ਜਿੱਥੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸਮੁੱਚੇ ਹਾਊਸ ਨੂੰ ਰਲ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ। ਪਰ ਕਾਂਗਰਸ ਨੇ ਇਸ ਸੰਕਟ ਦੀ ਘੜੀ ਸਾਥ ਦੇਣ ਦੀ ਥਾਂ ਵਿਧਾਨ ਸਭਾ 'ਚੋ ਖਿਸਕ ਜਾਣ ਨੂੰ ਪਹਿਲ ਦਿੱਤੀ ਹੈ। ਅਕਾਲੀ ਮੰਤਰੀਆਂ ਨੇ ਕਿਹਾ ਕਿ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ਉੱਤੇ ਅਕਾਲੀ-ਭਾਜਪਾ ਦੇ ਮੋਢੇ ਨਾਲ ਮੋਢਾ ਜੋੜ ਕੇ ਲੜਣ ਦੀ ਥਾਂ ਕਾਂਗਰਸੀ ਅਜਿਹੀ ਬਿਆਨਬਾਜ਼ੀ ਕਰਨ 'ਚ ਰੁੱਝੇ ਹੋਏ ਹਨ ਕਿ ਉਹ ਹਰ ਹਲਕੇ ਵਿਚ ਸੀਨੀਅਰ ਅਕਾਲੀ ਆਗੂਆਂ ਦੇ ਪੁਤਲੇ ਫੂਕਣਗੇ। ਉਹਨਾਂ ਕਿਹਾ ਇਹ ਸਮਾਂ ਸਿਆਸੀ ਡਰਾਮੇਬਾਜ਼ੀ ਦਾ ਨਹੀਂ, ਸਗੋਂ ਢੁੱਕਵੇਂ ਵਿਧਾਨਿਕ ਅਤੇ ਪ੍ਰਸਾਸ਼ਨਿਕ ਫੋਰਮਾਂ -ਚਾਹੇ ਉਹ ਸੰਸਦ ਹੋਵੇ ਜਾਂ ਦੇਸ਼ ਦਾ ਰਾਸ਼ਟਰਪਤੀ-ਉੱਤੇ ਰਲ ਕੇ ਆਵਾਜ਼ ਬੁਲੰਦ ਕਰਨ ਦਾ ਹੈ।

ਐਸ.ਵਾਈ.ਐਲ ਦੇ ਮੁੱਦੇ 'ਤੇ ਪੰਜਾਬ ਭਾਜਪਾ ਦੇ ਸਹਿ ਪ੍ਰਭਾਰੀ ਨੇ ਹਰਿਆਣਾ ਦਾ ਪੱਖ਼ ਪੂਰਿਆ


ਸੁਪਰੀਮ ਕੋਰਟ ਦਾ ਦੇਸ਼ ਹਿੱਤ, ਕਿਸਾਨ ਹਿੱਤ ਵਿੱਚ ਵੱਡਾ ਫੈਸਲਾ –ਕੈਪਟਨ ਅਭਿਮਨਯੂ
ਚੰਡੀਗੜ• 11 ਨਵੰਬਰ ( ਜੈ ਸਿੰਘ ਛਿੱਬਰ) : ਬੇਸ਼ੱਕ ਪੰਜਾਬ ਭਾਜਪਾ ਦੇ ਆਗੂ ਦਰਿਆਈ ਪਾਣੀਆਂ, ਐਸ.ਵਾਈ.ਐਲ ਮਾਮਲੇ 
ਚ ਅਕਾਲੀ ਦਲ ਦੀ ਬੋਲੀ ਬੋਲ ਰਹੇ ਹਨ, ਪਰ ਪੰਜਾਬ ਭਾਜਪਾ ਦੇ ਸਹਿ ਇੰਚਾਰਜ ਅਤੇ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਯੂ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੋਕਹਿਤ,ਦੇਸ਼ ਹਿੱਤ  ਤੇ ਕਿਸਾਨ ਹਿਤ ਵਿੱਚ ਕਹਿੰਦਿਆਂ ਸਾਰਿਆਂ (ਪੰਜਾਬ) ਨੂੰ ਸੁਪਰੀਮ ਕੋਰਟ ਦੇ ਫੈਸਲੇ ਦਾ ਪਾਲਣ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਾ ਮੰਨਣਾ ਜਾਂ ਫਿਰ ਰੋਕਣਾ ਸੰਵਿਧਾਨ ਦੇ ਉਲਟ ਹੈ। ਪੰਜਾਬ ਦੇ ਸਹਿ ਪ੍ਰਭਾਰੀ ਹੋਣ ਦੇ ਨਾਤੇ ਪੰਜਾਬ ਤੇ ਹਰਿਆਣਾ ਦੇ ਹਿਤ ਟਕਰਾਉਣ ਤੇ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਹਰੇਕ ਰਾਜ ਦੀਆਂ ਅਲੱਗ ਅਲੱਗ ਪ੍ਰਸਥਿਤੀਆਂ ਹੁੰਦੀਆਂ ਹਨ, ਪਰ ਉਹ ਸਭਨੂੰ ਰਾਸ਼ਟਰੀ ਤੇ ਕਿਸਾਨ ਹਿਤ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਮੰਨਣ ਲਈ ਪ੍ਰੇਰਿਤ ਕਰਨਗੇ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸ੍ਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਤੀਸਰੀ ਵਾਰ ਸਰਕਾਰ ਬਣਾਏਗਾ। ਉਹਨਾਂ ਨੇ ਪੰਜਾਬ ਸਰਕਾਰ ਨੂੰ ਦਰਿਆਈ ਪਾਣੀਆਂ ਦੇ ਮੁੱਦੇ ਨੂੰ ਛੱਡਕੇ ਸੂਬੇ ਦੀ ਆਰਥਿਕਤਾ ਵਿੱਚ ਸੁਧਾਰ ਲਿਆਉਣ ਆਰਥਿਕ ਢਾਂਚੇ ਵਿੱਚ ਹੋਰ ਸੁਧਾਰ ਲਿਆਉਣ ਦੀ ਸਲਾਹ ਦਿੱਤੀ ਹੈ। ਉਹਨਾਂ ਕਿਹਾ ਕਿ ਹਰਿਆਣਾ ਨੇ ਖੇਤੀ ਦੇ ਨਾਲ ਨਾਲ ਇੰਡਸਟਰੀ ਤੇ ਹੋਰ ਖੇਤਰ ਵਿੱਚ ਵਧੇਰੇ ਧਿਆਨ ਦਿੱਤਾ ਹੈ ਅਤੇ ਅਲੱਗ ਰਾਜ ਬਣਨ ਸਮੇਂ ਪੰਜਾਬ ਨਾਲੋ ਪਿਛੜਿਆ ਹਰਿਆਣਾ ਅੱਜ ਪੰਜਾਬ ਤੋਂ ਅੱਗੇ ਨਿਕਲ ਚੁੱਕਾ ਹੈ। ਉਹਨਾਂ ਕਿਹਾ ਕਿ ਉਹ ਐਸ.ਵਾਈ.ਐਲ ਮੁੱਦੇ 'ਤੇ ਹਰਿਆਣਾ ਅਤੇ ਦੇਸ਼ ਦੇ ਕਿਸਾਨਾਂ ਨਾਲ ਖੜਨਗੇ। ਉਹਨਾਂ ਦਾਅਵਾ ਕੀਤਾ ਕਿ ਪੰਜਾਬ ਸਹਿ ਪ੍ਰਭਾਰੀ ਹੋਣ ਦੇ ਨਾਤੇ ਪਾਣੀਆਂ ਦਾ ਮੁੱਦਾ ਉਹਨਾਂ ਦੇ ਕੰਮ ਵਿੱਚ ਰੁਕਾਵਟ ਨਹੀਂ ਬਣੇਗਾ। 

ਐਸ.ਵਾਈ.ਐਲ ਮਾਮਲਾ-- ਅਜ਼ਾਦ ਵਿਧਾਇਕ ਸਮੇਤ ਕਾਂਗਰਸ ਦੇ 43 ਵਿਧਾਇਕਾਂ ਨੇ ਸਪੀਕਰ ਨੂੰ ਸੌਂਪੇ ਅਸਤੀਫੇ


ਅੱਜ ਪੰਜਾਬ ਭਰ 'ਚ ਮੋਦੀ ਤੇ ਬਾਦਲ ਦੇ ਫੂਕੇ ਜਾਣਗੇ ਪੁਤਲੇ
13 ਨੂੰ ਹੋਵੇਗੀ ਅਬੋਹਰ ਵਿੱਚ ਰੈਲੀ 
ਕੈਪਟਨ, ਅੰਬਿਕਾ ਸੋਨੀ, ਦੂਲੋਂ, ਬਾਜਵਾ ਸਮੇਤ ਵੱਡੇ ਆਗੂ  ਹਾਜ਼ਰ 
ਅਸਤੀਫਾ ਮੰਜੂਰ ਕਰਨਾ ਸਪੀਕਰ ਦਾ ਅਧਿਕਾਰ – ਸਕੱਤਰ 
ਚੰਡੀਗੜ• 11 ਨਵੰਬਰ ( ਜੈ ਸਿੰਘ ਛਿੱਬਰ) : ਵਿਵਾਦਿਤ ਸਤਲੁੱਜ ਯਮਨਾ ਲਿੰਕ ਨਹਿਰ (ਐਸ.ਵਾਈ.ਐਲ) ਦੇ ਪਾਣੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿੱਚ ਪਾਣੀ ਦੀ ਸਿਆਸਤ ਪੂਰੀ ਤਰ•ਾਂ ਉਬਾਲੇ ਖਾਣ ਲੱਗੀ ਹੈ। ਦੋਵੇਂ ਸੂਬਿਆਂ ਦੇ ਸਿਆਸੀ ਆਗੂਆਂ ਵਲੋਂ ਲੋਕ ਮੱਤ ਦਾ ਫ਼ਾਇਦਾ ਲੈਣ ਲਈ ਆਪਣੇ ਆਪਣੇ ਤਰਕ ਪੇਸ਼ ਕੀਤੇ ਜਾ ਰਹੇ ਹਨ ਅਤੇ ਦੋਵੇਂ ਰਾਜਾਂ ਦੀਆਂ ਸਰਕਾਰਾਂ ਸੁਪਰੀਮ ਕੋਰਟ ਦੇ ਦਰਿਆਈ ਪਾਣੀਆਂ ਨੂੰ ਲੈ ਕੇ ਆਏ ਫੈਸਲੇ ਨੂੰ ਮੰਨਣ ਅਤੇ ਨਾ ਮੰਨਣ ਨੂੰ ਲੈ ਕੇ ਬਜਿੱਦ ਹਨ। 
Êਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਅਜ਼ਾਦ ਵਿਧਾਇਕ ਰਜਨੀਸ਼ ਬੱਬੀ ਸਮੇਤ ਕਾਂਗਰਸ ਦੇ ਸਾਰੇ ਵਿਧਾਇਕਾਂ ਨੇ ਅੱਜ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਨਾਮ ਉਹਨਾਂ ਦੀ ਗੈਰ ਮੋਜੂਦਗੀ ਵਿੱਚ ਅਸਤੀਫ਼ੇ ਵਿਧਾਨ ਸਭਾ ਦੀ ਸਕੱਤਰ ਸਸ਼ੀ ਲਖਨਪਾਲ ਮਿਸ਼ਰਾਂ ਨੂੰ ਸੌਪੇ। ਵਿਧਾਨ ਸਭਾ 'ਚ ਕਾਂਗਰਸ ਵਿਧਾਇਕ ਦਲ ਦੇ ਦਫ਼ਤਰ ਵਿਖੇ ਵਿਧਾਇਕਾਂ ਅਤੇ ਰਾਜ ਸਭਾ ਮੈਂਬਰ ਅੰਬਿਕਾ ਸੋਨੀ, ਸ਼ਮਸ਼ੇਰ ਸਿੰਘ ਦੂਲੋਂ ਤੇ ਪ੍ਰਤਾਪ ਸਿੰਘ ਬਾਜਵਾ ਨਾਲ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਕੀਤੀ। ਇਸ ਮੌਕੇ 'ਤੇ ਕਾਂਗਰਸੀ ਆਗੂਆਂ ਨੇ ਇਕਮੱਤ ਰਾਏ ਦਿੱਤੀ ਕਿ ਦਰਿਆਈ ਪਾਣੀਆਂ ਨੂੰ ਲੈ ਕੇ ਲੋਕਾਂ ਨੂੰ ਅਸਲ ਸਥਿਤੀ ਤੋਂ ਜਾਣੂੰ ਕਰਵਾਇਆ ਜਾਵੇ ਅਤੇ ਪਾਣੀਆਂ ਸਮੇਤ ਹੋਰਨਾਂ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕੀਤਾ ਜਾਵੇ।
ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਨੀਵਾਰ ਨੂੰ ਹਰੇਕ ਵਿਧਾਨ ਸਭਾ ਹਲਕੇ ਵਿੱਚ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਪੁਤਲੇ ਫੂਕੇ ਜਾਣਗੇ। ਇਸਤੋਂ ਇਲਾਵਾ ਐਤਵਾਰ 13 ਨਵੰਬਰ ਨੂੰ ਹਰਿਆਣਾ –ਪੰਜਾਬ ਦੀ ਸਰਹੱਦ 'ਤੇ ਪੈਂਦੇ ਪਿੰਡ 'ਚ ਰੈਲੀ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਦੱਸਿਆਂ ਕਿ ਕਾਂਗਰਸ ਵਲੋਂ ਪਾਣੀ ਅਤੇ ਹੋਰਨਾਂ ਮੁੱਦਿਆਂ ਨਸ਼ਿਆ, ਬੇਰੁੱਜਗਾਰੀ, ਕਿਰਸਾਨੀ ਨੂੰ ਬਚਾਉਣ ਲਈ ਇੱਕ ਮੁੰਹਿਮ ਸ਼ੁਰੂ ਕੀਤੀ ਜਾਵੇਗੀ। 
ਕੈਪਟਨ ਨੇ ਅੱਜ ਫਿਰ ਦੁਹਰਾਇਆ ਕਿ ਉਹ 1981 ਵਿੱਚ ਪ੍ਰਧਾਨ ਮੰਤਰੀ ਦੀ ਆਮਦ ਮੌਕੇ ਕਪੂਰੀ ਵਿਖੇ ਬਤੌਰ ਮੈਂਬਰ ਪਾਰਲੀਮੈਂਟ ਸ਼ਾਮਲ ਹੋਏ ਸਨ, ਪਰ ਨਹਿਰ ਬਾਰੇ ਸਮਝੌਤਾ 1978 'ਚ ਪ੍ਰਕਾਸ਼ ਸਿੰਘ ਬਾਦਲ ਨੇ ਹਰਿਆਣਾ ਦੇ ਤਤਕਾਲੀਨ ਮੁੱਖ ਮੰਤਰੀ ਦੇਵੀ ਲਾਲ ਨਾਲ ਕੀਤਾ ਸੀ, ਉਸੀ ਸਮਝੌਤੇ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਕਪੂਰੀ (ਪਟਿਆਲਾ) ਵਿਖੇ ਪਹੁੰਚੇ ਸਨ। ਕੈਪਟਨ ਨੇ ਸ੍ਰ ਬਾਦਲ ਖਿਲਾਫ਼ ਤਲਖ ਟਿੱਪਣੀ ਕਰਦਿਆਂ ਕਿਹਾ ਕਿ ਬਾਦਲ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਚੋਣ ਜ਼ਾਬਤਾ ਲੱਗਣ ਤੋਂ ਬਾਦ ਪਿੰਡਾਂ ਦੇ ਲੋਕਾਂ ਨੇ ਬਾਦਲ ਪਰਿਵਾਰ ਨੂੰ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦੇਣਾ ਅਤੇ ਇਹਨਾਂ ਦੀਆਂ ਗੱਡੀਆਂ ਦੇ ਲੋਕੀ ਸ਼ੀਸ਼ੇ ਤੱਕ ਭੰਨ ਦੇਣਗੇ। ਇਸ ਮੌਕੇ 'ਤੇ ਬਤੌਰ ਅਕਾਲੀ ਵਿਧਾਇਕ ਅਸਤੀਫਾ ਦੇਣ ਵਾਲੇ ਇੰਦਰਬੀਰ ਸਿੰਘ ਬੁਲਾਰੀਆਂ ਵੀ ਹਾਜ਼ਰ ਸਨ। 
ਬਾਕਸ------
ਅਸਤੀਫੇ ਮੰਜੂਰ ਕਰਨਾ ਸਪੀਕਰ ਦਾ ਅਧਿਕਾਰ ਖੇਤਰ –ਸਕੱਤਰ 
ਚੰਡੀਗੜ-ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾਂ ਨੇ ਕਿਹਾ ਕਿ ਕੁੱਲ 43 ਵਿਧਾਇਕਾਂ ਵਲੋਂ ਅਸਤੀਫੇ ਦਿੱਤੇ ਗਏ ਹਨ। ਇਹਨਾਂ ਸਾਰੇ ਅਸਤੀਫਿਆਂ ਨੂੰ ਉਹ ਸਪੀਕਰ ਦੇ ਧਿਆਨ ਵਿੱਚ ਲਿਆਉਣਗੇ ਅਤੇ ਅਸਤੀਫੇ ਮੰਜੂਰ ਕਰਨਾ ਜਾਂ ਨਹੀਂ, ਇਹ ਸਪੀਕਰ ਦੇ ਅਧਿਕਾਰ ਖੇਤਰ ਦਾ ਮਾਮਲਾ ਹੈ। ਉਹਨਾਂ ਮੰਨਿਆਂ ਕਿ ਸੰਵਿਧਾਨ ਅਨੁਸਾਰ ਵਿਧਾਇਕਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। 
ਉਧਰ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹਨਾਂ ਨੇ ਬੀਤੇ ਕੱਲ• ਸਪੀਕਰ ਨੂੰ ਅਸਤੀਫੇ ਦੇਣ ਬਾਰੇ ਸੂਚਿਤ ਕਰ ਦਿੱਤਾ ਸੀ, ਪਰ ਉਹ ਜਾਣਬੁੱਝ ਕੇ ਅੱਜ ਗੈਰਹਾਜ਼ਰ ਹੋਏ ਹਨ। ਸ੍ਰ ਚੰਨੀ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ 16 ਨਵੰਬਰ ਨੂੰ ਸੱਦੇ ਗਏ ਵਿਸ਼ੇਸ਼ ਸੈਸ਼ਨ ਵਿੱਚ ਹਿੱਸਾ ਨਹੀਂ ਲੈਣਗੇ। 

Thursday, 10 November 2016

ਨਾ ਪਾਣੀ ਦੇਵਾਗੇ ਨਾ ਅਸਤੀਫੇ -ਬਾਦਲ

ਪੰਜਾਬ ਮੰਤਰੀ ਮੰਡਲ ਦਾ ਫੇਸਲਾ -----

16 ਨਵੰਬਰ ਨੁੰ ਹੰਗਾਮੀ ਸੈਸ਼ਨ ਸੱਦਿਆ 
8 ਦਸੰਬਰ ਨੁੰ ਮੋਗਾ ਵਿਖੇ ਸੱਦਿਆ ਲੋਕਾਂ ਦਾ ਭਾਰੀ ਇਕੱਠ  
ਚੰਡੀਗੜ•, 10 ਨਵੰਬਰ ( ਜੈ ਸਿੰਘ ਛਿੱਬਰ) : ਪਾਣੀ ਦੇ ਮੁੱਦੇ 'ਤੇ ਸਿਆਸਤ ਇਕ ਵਾਰ ਫਿਰ ਉਬਾਲੇ ਖਾਣ ਲੱਗ ਪਈ ਹੈ। ਪੰਜਾਬ ਮੰਤਰੀ ਮੰਡਲ ਨੇ ਅੱਜ ਸ਼ਾਮ ਹੰਗਾਮੀ ਮੀਟਿੰਗ ਕਰਕੇ ਪਾਣੀ ਦੀ ਇੱਕ ਵੀ ਬੂੰਦ ਪੰਜਾਬ ਤੋਂ ਬਾਹਰ ਨਾ ਜਾਣ ਅਤੇ ਐਸ.ਵਾਈ.ਐਲ ਨਹਿਰ ਦੇ ਨਿਰਮਾਣ ਲਈ ਇੱਕ ਵੀ ਇੱਟ ਨਾ ਲੱਗਣ ਦਾ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਹੈ। ਸੁਪਰੀਮ ਕੋਰਟ ਦਾ ਐਸ.ਵਾਈ.ਐਲ ਨਹਿਰ ਬਾਰੇ ਫੈਸਲਾ ਆਉਣ ਤੋਂ ਬਾਦ ਪੰਜਾਬ ਮੰਤਰੀ ਮੰਡਲ ਦੀ ਹੰਗਾਮੀ ਮੀਟਿੰਗ ਦੇਰ ਸ਼ਾਮ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਤੋਂ ਬਾਦ ਪੱਤਰਕਾਰਾਂ ਨੂੰ ਮੰਤਰੀ ਮੰਡਲ ਵਲੋਂ ਲਏ ਗਏ ਫੈਸਲਿਆਂ ਤੋਂ ਜਾਣੂ ਕਰਵਾਉਂਦਿਆ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ –ਭਾਜਪਾ ਵਿਧਾਇਕਾਂ ਵਲੋਂ ਅਸਤੀਫਾ ਦੇਣ ਤੋਂ ਕੋਰੀ ਨਾਂਹ ਕਰਦਿਆਂ ਦੱਸਿਆ ਕਿ ਸਰਕਾਰ ਵਲੋਂ  16 ਨਵੰਬਰ ਨੂੰ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਬਲਾਉਣ ਅਤੇ 8 ਦਸੰਬਰ ਨੂੰ ਮੋਗਾ ਵਿਖੇ 'ਪਾਣੀ ਬਚਾਓ –ਪੰਜਾਬ ਬਚਾਓ ਬੈਨਰ ਹੇਠ ਵੱਡਾ ਇਕੱਠ ਕਰਕੇ ਜਨਮਤ ਦਾ ਪ੍ਰਸਤਾਵ ਪਾਸ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹਿੰਸਾ ਹੋਵੇ ਜਾ ਨਾਂ ਪਰ ਪੰਜਾਬ ਇੱਕ ਵੀ ਬੂੰਦ ਪਾਣੀ ਨਹੀਂ ਦੇਵੇਗਾ। ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕਾਂ ਵਲੋਂ ਅਸਤੀਫਾ ਦੇਣ ਨੂੰ ਸਿਆਸੀ ਸਟੰਟ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਵਨੀਤ ਬਿਟੂ ਤੇ ਹੋਰ ਲੋਕ ਸਭਾ ਮੈਂਬਰਾਂ ਨੇ ਅਸਤੀਫਾ ਕਿਉੰ ਨਹੀਂ ਦਿੱਤਾ। ਉਹਨਾਂ ਕਿਹਾ ਕਿ ਅਗਲੇ ਦੋ ਮਹੀਨਿਆਂ 'ਚ ਵਿਧਾਨ ਸਭਾ ਚੋਣ ਹੋਣ ਵਾਲੀਆਂ ਹਨ ਇਸ ਲਈ ਅਸਤੀਫਾ ਦੇਣਾ ਇਕ ਡਰਾਮਾ ਹੈ। ਉਹਨਾਂ ਕਿਹਾ ਕਿ ਜੇਕਰ ਕੈਪਟਨ ਪਾਣੀਆਂ ਲਈ ਗੰਭੀਰ ਹਨ ਤਾਂ ਉਹ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਣ ਅਤੇ ਗਾਂਧੀ ਪਰਵਾਰ ਦਾ ਸਾਥ ਛੱਡਣ। ਬਾਦਲ ਨੇ ਕਿਹਾ ਕਿ ਪਾਣੀਆਂ ਦੀ ਸਮੱਸਿਆਂ ਦੀ ਜੜ• ਕਾਂਗਰਸ ਹੈ। ਉਹਨਾਂ ਕਿਹਾ ਕਿ ਅਕਾਲੀ  ਭਾਜਾਪ ਆਪਣੇ ਹੱਕ ਲਈ ਸ਼ਾਂਤਮਈ ਪ੍ਰਦਰਸ਼ਨ ਕਰਨਗੇ। ਸੁਪਰੀਮ ਕੋਰਟ ਵਲੋਂ ਨਹਿਰ ਦਾ ਨਿਰਮਾਣ   ਪੰਜਾਬ  ਸਰਕਾਰ ਨਹਿਰ ਦੇ ਨਿਰਮਾਣ 'ਤੇ ਕਿਸੀ ਕੀਮਤ ਤੇ ਇੱਕ ਵੀ ਇੱਟ ਲੱਗਣ ਨਹੀਂ ਦੇਵੇਗੀ। ਉਹਨਾਂ ਕਿਹਾ ਕਿ ਐਸ.ਵਾਈ.ਐਲ ਨਹਿਰ ਵਾਲੀ ਜ਼ਮੀਨ ਪਹਿਲਾਂ ਹੀ ਕਿਸਾਨਾਂ ਦੇ ਕਬਜੇ ਵਿੱਚ ਹੈ। ਬਾਦਲ ਨੇ ਕਿਹਾ ਕਿ ਹਰਿਆਣਾ ਉਹਨਾਂ ਦਾ ਛੋਟਾ ਭਰਾ ਹੈ ਅਤੇ ਉਹਨਾਂ ਦੀ ਨਿੱਜੀ ਤੌਰ ਤੇ ਕਿਸੀ ਨਾਲ ਦੁਸ਼ਮਣੀ ਨਹੀਂ ਹੈ। ਪਰ ਪੰਜਾਬ ਦੇ ਹਿਤਾਂ ਲਈ ਉਹ ਹਮੇਸ਼ਾ ਲੜਦੇ ਰਹਿਣਗੇ। ਉਹਨਾਂ ਕਿਹਾ ਕਿ ਪਾਣੀ ਕੇਵਲ ਤੇ ਕੇਵਲ ਅਕਾਲੀ ਦਲ ਦੀ ਸਰਕਾਰ ਬਚਾ ਸਕਦੀ ਹੈ ਕਾਂਗਰਸ ਨੇ ਤਾਂ ਹਮੇਸ਼ਾਂ ਪਾਣੀ ਲੁਟਿਆ  ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ 1978 'ਚ ਹਰਿਆਣਾ ਸਰਕਾਰ ਨਾਲ ਸਮਝੌਤਾ ਕਰਨ ਤੇ ਦੋ ਕਰੋੜ ਰੁਪਏ ਲੈਣ ਦੇ ਲਗਾਏ ਗਏ ਦੋਸ਼ ਦੇ ਸਬੰਧ ਵਿੱਚ ਬਾਦਲ ਨੇ ਸਪਸ਼ਟ ਕੀਤਾ ਕਿ ਗਿਆਨੀ ਜੈਲ ਸਿੰਘ ਨੇ ਨਹਿਰ ਕੱਢਣ ਲਈ ਬੀਜ ਬੀਜਿਆ ਸੀ। ਉਹਨਾਂ ਨੇ ਨਹਿਰ ਦੇ ਖਿਲਾਫ ਕਪੂਰੀ ਵਿਖੇ ਮੋਰਚਾ ਲਾਇਆ ਸੀ। 
ਬਾਕਸ---
ਅਸਤੀਫਾ ਦਿਤਾ ਤਾ ਰਾਸ਼ਟਰਪਤੀ  ਰਾਜ ਲੱਗਜੂ –ਸੁਖਬੀਰ
ਅਕਾਲੀ ਵਿਧਾਇਕਾਂ ਵਲੋਂ ਅਸਤੀਫਾ ਦੇਣ ਦੇ ਸਵਾਲ 'ਤੇ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਅਸਤੀਫਾ ਦੇ ਦਿੱਤਾ ਤਾਂ ਗਵਨਰ ਰਾਜ ਲੱਗ ਜਾਵੇਗਾ। ਫਿਰ ਤਾਂ ਨਹਿਰ ਦਾ  ਨਿਰਮਾਣ ਕਰਨ ਵਿੱਚ ਆਸਾਨੀ ਹੋ ਜਾਵੇਗੀ। ਇਸ ਲਈ ਅਸਤੀਫਾ ਨਹੀਂ ਦਿੱਤਾ ਜਾਵੇਗਾ ਸਰਕਾਰ 'ਚ ਰਹਿਕੇ ਪਾਣੀਆਂ ਦੀ ਰਾਖੀ ਕੀਤੀ ਜਾਵੇਗੀ।

ਕੈਪਟਨ ਅਮਰਿੰਦਰ ਸਮੇਤ ਕਾਂਗਰਸ ਦੇ ਸਾਰੇ ਵਿਧਾਇਕਾਂ ਨੇ ਦਿੱਤਾ ਅਸਤੀਫਾ

ਸੁਪਰੀਮ ਕੋਰਟ ਦਾ ਐਸ.ਵਾਈ.ਐਲ 'ਤੇ ਫੈਸਲਾ---

ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਰਾਸ਼ਟਰਪਤੀ ਰਾਜ ਲਗਾਇਆ ਜਾਵੇ -ਕੈਪਟਨ
ਬਾਦਲ , ਮੋਰਚੇ ਲਗਾਕੇ ਪੰਜਾਬ ਦੇ ਹਾਲਾਤ ਖਰਾਬ ਕਰ ਸਕਦਾ –ਕੈਪਟਨ
ਲੋਕਾਂ ਨੂੰ ਦੋ ਤਿਹਾਈ ਬਹੁਮਤ ਦੇਣ ਲਈ ਕੀਤਾ ਜਾਵੇਗਾ ਪ੍ਰੇਰਿਤ
ਕਾਂਗਰਸ ਸਰਕਾਰ ਬਣਨ 'ਤੇ ਪਾਣੀਆਂ ਬਾਰੇ ਦੁਬਾਰਾ ਬਿਲ ਪਾਸ ਕੀਤਾ ਜਾਵੇਗਾ 
ਚੰਡੀਗੜ• 10 ਨਵੰਬਰ ( ਜੈ ਸਿੰਘ ਛਿੱਬਰ) : ਸਰਵਉਚ ਅਦਾਲਤ ਸੁਪਰੀਮ ਕੋਰਟ ਵਲੋਂ ਸਤਲੁੱਜ ਯਮਨਾ ਲਿੰਕ ਨਹਿਰ (ਐਸ.ਵਾਈ.ਐਲ) ਦੇ ਮੁੱਦੇ 'ਤੇ ਪੰਜਾਬ ਵਿਰੋਧੀ ਫੈਸਲਾ ਆਉਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਲੋਕ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਹੈ। ਇਸੀ ਤਰ•ਾਂ ਕਾਂਗਰਸ ਦੇ ਸਾਰੇ ਵਿਧਾਇਕਾਂ ਨੇ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਅਸਤੀਫੇ ਸੌਂਪ ਦਿੱਤੇ ਹਨ। ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਸਾਰੇ ਵਿਧਾਇਕਾਂ ਦੇ ਅਸਤੀਫੇ ਵੀਰਵਾਰ ਨੂੰ ਵਿਧਾਨ ਸਭਾ ਦੇ ਸਪੀਕਰ ਨੂੰ ਅਸਤੀਫੇ ਸੌਂਪ ਦੇਣਗੇ। 
ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਰਿਹਾਇਸ਼ 'ਤੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਹਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ 'ਤੇ ਕਾਨੂੰਨੀ ਲੜਾਈ ਲੜਨ 'ਚ ਫੇਲ• ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸ੍ਰ ਬਾਦਲ ਪੰਜਾਬ ਦੇ ਹਾਲਾਤ ਖਰਾਬ ਕਰਵਾ ਸਕਦੇ ਹਨ, ਕਿਉਂਕਿ ਬਾਦਲ ਮੋਰਚੇ ਲਾਉਣ ਦੇ ਆਦੀ ਹਨ। ਇਸ ਲਈ ਸਰਕਾਰ ਭੰਗ ਕਰਕੇ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ 1978 'ਚ ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਦੇਵੀ ਲਾਲ ਨਾਲ ਐਸ.ਵਾਈ.ਐਲ ਨਹਿਰ ਬਨਾਉਣ ਦਾ ਸਮਝੌਤਾ ਕੀਤਾ ਸੀ ਅਤੇ ਹਰਿਆਣਾ ਸਰਕਾਰ ਤੋਂ ਦੋ ਕਰੋੜ ਰੁਪਏ ਐਡਵਾਂਸ ਵਿੱਚ ਵਸੂਲ ਕੀਤੇ ਸਨ। ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਕਪੂਰੀ ਵਿਖੇ ਨਹਿਰ ਨਿਰਮਾਣ ਲਈ ਟੱਕ ਲਾਉਣ ਦੇ ਮੌਕੇ'ਤੇ ਹਾਜਰ ਹੋਣ ਦੀ ਗੱਲ ਸਵੀਕਾਰ ਕਰਦਿਆਂ ਕਿਹਾ ਕਿ ਉਹ 1981 ਵਿੱਚ (ਕੈਪਟਨ) ਪ੍ਰਧਾਨ ਮੰਤਰੀ ਦੀ ਆਮਦ 'ਤੇ ਮੈਂਬਰ ਪਾਰਲੀਮੈਂਟ ਹੋਣ ਦੀ ਹੈਸ਼ੀਅਤ ਵਿੱਚ ਗਏ ਸਨ। ਜਦੋਂਕਿ ਪਰਕਾਸ਼ ਸਿੰਘ ਬਾਦਲ ਨੇ ਤਾਂ ਤਿੰਨ ਸਾਲ ਪਹਿਲਾਂ ਯਾਨੀ 1978 ਵਿੱਚ ਹਰਿਆਣਾ ਸਰਕਾਰ ਨਾਲ ਐਸ.ਵਾਈ.ਐਲ ਨਹਿਰ ਬਾਰੇ ਸਮਝੌਤਾ ਕਰ ਲਿਆ ਸੀ। ਕੈਪਟਨ ਨੇ ਕਿਹਾ ਕਿ ਹਰਿਆਣਾ ਰਾਇਪੇਰੀਅਨ ਸਟੇਟ ਨਹੀਂ ਹੈ, ਹਰਿਆਣਾ ਕੋਲ• 80 ਲੱਖ ਹੇਕਟੇਅਰ ਜ਼ਮੀਨ ਹੈ ਤੇ 12 ਐਮਏਐਫ ਪਾਣੀ ਮਿਲ ਰਿਹਾ ਹੈ। ਜਦੋਂ ਕਿ ਪੰਜਾਬ ਦੀ 105 ਲੱਖ ਹੇਕਟੇਅਰ ਭੂਮੀ ਹੈ ਤੇ  ਪੰਜਾਬ ਨੂੰ ਪਾਣੀ ਘੱਟ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਹਰਿਆਣਾ ਨੂੰ ਯਮਨਾ ਨਹਿਰ ਤੋਂ ਪਾਣੀ ਵੀ ਮਿਲ ਰਿਹਾ ਹੈ, ਪਰ ਪੰਜਾਬ ਯਮਨਾ ਨਹਿਰ ਦੇ ਪਾਣੀ 'ਤੇ ਰਾਇਪੇਰੀਅਨ ਨਾ ਹੋਣ ਕਰਕੇ ਦਾਅਵਾ ਨਹੀਂ ਕਰ ਰਿਹਾ ਹੈ। 
ਕੈਪਟਨ ਨੇ ਕਿਹਾ ਕਿ ਪਾਣੀਆ ਦੇ ਮੁੱਦੇ 'ਤੇ ਲੋਕਾਂ ਨੂੰ ਦੋ ਤਿਹਾਈ ਬਹੁਮਤ ਦੇਣ ਲਈ ਪ੍ਰੇਰਿਤ ਕਰੇਗੀ ਤਾਂ ਜੋ ਵਿਧਾਨ ਸਭਾ ਵਿੱਚ ਫਿਰ ਤੋਂ ਸਰਕਾਰ ਸੰਵਿਧਾਨ ਅਨੁਸਾਰ ਕਾਨੂੰਨ ਪਾਸ ਕਰ ਸਕੇ। ਕੈਪਟਨ ਕਿਹਾ ਕਿ ਕਾਂਗਰਸ ਵਿਧਾਨ ਸਭਾ ਦੀਆਂ ਚੋਣਾਂ ਲਈ ਤਿਆਰ ਹੈ ਅਤੇ ਚੋਣ ਕਮਿਸ਼ਨਰ ਨੂੰ ਦਸੰਬਰ ਵਿੱਚ ਚੋਣਾਂ ਕਰਵਾ ਦੇਣੀਆਂ ਚਾਹੀਦੀਆਂ ਹਨ। ਪਾਰਟੀ ਦੇ ਦੂਸਰੇ ਲੋਕ ਸਭਾ ਮੈਂਬਰਾਂ ਵਲੋਂ ਅਸਤੀਫਾ ਦੇਣ ਦੇ ਸਵਾਲ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਅਪਣਾ ਅਸਤੀਫਾ ਦੇ ਦਿੱਤਾ ਹੈ, ਪਾਰਟੀ ਦਾ ਆਪਣਾ ਪੱਖ ਰੱਖਣ ਲਈ ਲੋਕ ਸਭਾ ਵਿੱਚ ਕੁੱਝ ਮੈਂਬਰਾਂ ਦੀ ਵੀ ਜਰੂਰਤ ਹੈ। ਕੈਪਟਨ ਨੇ ਕਿਹਾ ਕਿ ਉਹਨਾਂ ਖੁਦ ਆਪਣਾ ਅਸਤੀਫਾ ਲੋਕ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਹੈ ਅਤੇ ਸਾਰੇ ਵਿਧਾਇਕਾਂ ਨੇ ਵੀ ਆਪਣਾ ਅਸਤੀਫਾ ਦੇ ਦਿੱਤਾ ਹੈ, ਜੇਕਰ ਸਪੀਕਰ ਵਲੋਂ ਉਹਨਾਂ ਨੂੰ ਬੁਲਾਉਣਗੇ ਤਾਂ ਉਹ ਜਰੂਰ ਜਾਣਗੇ। ਇਸ ਮੌਕੇ 'ਤੇ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਤੇ ਵਿਧਾਇਕ ਕੇਵਲ ਸਿੰਘ ਢਿਲੋਂ ਵੀ ਹਾਜ਼ਰ ਸਨ। 

Thursday, 3 November 2016

ਸੁਰੱਖਿਆਂ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਪੰਜਾਬ ਭਵਨ 'ਚ ਮੋਬਾਇਲ ਟਾਵਰ 'ਤੇ ਚੜ•ੇ ਬੇਰੁੱਜਗਾਰ ਨੌਜਵਾਨ


ਅਤਿ ਸੁਰੱਖਿਆ ਵਾਲੇ ਜੋਨ 'ਚ ਹਰਿਆਣਾ ਨਿਵਾਸ ਤੇ ਐਮ.ਐਲ.ਏ ਫਲੈਟ ਵੀ ਹਨ
ਪੁਲਿਸ ਦੇ ਸਖਤ ਸੁਰੱਖਿਆਂ ਪ੍ਰਬੰਧਾਂ 'ਤੇ ਲੱਗਿਆ ਸਵਾਲੀਆ ਨਿਸ਼ਾਨ
ਚੰਡੀਗੜ•, 3 ਨਵੰਬਰ ( ਜੈ ਸਿੰਘ ਛਿੱਬਰ) : ਦੋ ਬੇਰੁੱਜਗਾਰ ਅਧਿਆਪਕ ਪੰਜਾਬ ਭਵਨ 'ਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਬੁੱਧਵਾਰ-ਵੀਰਵਾਰ ਦੀ ਰਾਤ ਨੂੰ ਪੈਟਰੋਲ ਅਤੇ ਹੋਰ ਜਲਣਸ਼ੀਲ ਪਦਾਰਥ ਲੈ ਕੇ ਮੋਬਾਇਲ ਟਾਵਰ 'ਤੇ ਚੜ ਗਏ। ਸਾਰੀ ਰਾਤ ਤੱਕ ਪੁਲਿਸ ਨੂੰ ਘਟਨਾਂ ਬਾਰੇ ਕੋਈ ਉਘ ਸੁੱਘ ਨਹੀਂ ਲੱਗੀ ਜਦੋਂ ਸਵੇਰੇ ਹੋਣ 'ਤੇ ਭੇਦ ਖੁਲਿ•ਆ ਤਾਂ ਪੰਜਾਬ ਤੇ ਚੰਡੀਗੜ• ਪੁਲਿਸ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਅਤਿ ਸੁਰੱਖਿਆ ਵਾਲੀ ਇਮਾਰਤ 'ਚ ਬੇਰੁੱਜਗਾਰਾਂ ਵਲੋਂ ਅਜਿਹੀ ਘਟਨਾਂ ਨੂੰ ਅੰਜਾਮ ਦੇਣ ਦੀ ਇਹ ਦੂਸਰੀ ਘਟਨਾਂ ਹੈ। ਜਿਸਤੋਂ ਅੰਦਾਜਾਂ ਲਗਾਇਆ ਜਾ ਸਕਦਾ ਹੈ ਕਿ ਸਖ਼ਤ ਸਰੁੱਖਿਆ ਦਾ ਢੰਡੋਰਾ ਦਾ ਪਿਟਣ ਵਾਲੀ ਪੰਜਾਬ ਪੁਲਿਸ ਕਿੰਨੀ ਕੁ ਚੌਕਸ ਹੈ। Ê
ਪੰਜਾਬ ਭਵਨ ਦੇ ਬਿਲਕੁੱਲ ਨਾਲ ਹਰਿਆਣਾ ਨਿਵਾਸ ਹੈ। ਜਿੱਥੇ ਦੋਵੇਂ ਰਾਜਾਂ ਦੇ ਮੁੱਖ ਮੰਤਰੀ, ਮੰਤਰੀਆਂ ਤੋਂ ਇਲਾਵਾਂ ਸੀਨੀਅਰ ਅਧਿਕਾਰੀਆਂ ਵਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ। ਖਾਸ ਗੱਲ ਇਹ ਵੀ ਹੈ ਕਿ ਜਦੋਂ ਵੀ ਪੰਜਾਬ ਭਵਨ 'ਚ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਵਲੋਂ ਪ੍ਰੈਸ ਕਾਨਫਰੰਸ ਜਾਂ ਮੀਟਿੰਗ ਕੀਤੀ ਜਾਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਵਲੋਂ ਪੱਤਰਕਾਰਾਂ ਦੇ ਪ੍ਰਵੇਸ਼ ਕਰਨ 'ਤੇ ਵੀ ਕਈ ਤਰ•ਾਂ ਦੀ ਪੁੱਛ ਪੜਤਾਲ ਤੇ ਤਲਾਸ਼ੀ ਤੱਕ ਲਈ ਜਾਂਦੀ ਹੈ। ਪਰ ਨੌਜਵਾਨਾਂ ਵਲੋਂ ਪੈਟਰੋਲ ਲੈ ਕੇ ਟਾਵਰ 'ਤੇ ਚੜ•ਨਾ ਹੈਰਾਨ ਕਰਨ ਵਾਲੀ ਗੱਲ ਹੈ। ਜੋ ਕਿ ਪੁਲਿਸ ਪ੍ਰਬੰਧਾਂ ਦੀ ਪੋਲ ਖੁੱਲ•ਦੀ ਹੈ।
ਦੱਸਿਆਂ ਜਾਂਦਾ ਹੈ ਕਿ ਸਵੇਰ ਹੋਣ ਤੱਕ ਪੰਜਾਬ ਭਵਨ 'ਚ ਤਾਇਨਾਤ ਸੁਰੱਖਿਆ ਮੁਲਾਜ਼ਮਾ ਨੂੰ ਕੰਨੀ ਖਬਰ ਨਹੀਂ ਸੀ।  ਦਿਨ-ਚੜ•ੇ ਬੇਰੁੱਜਗਾਰ ਅਧਿਆਪਕਾਂ ਵਲੋਂ ਬੈਨਰ ਲਹਿਰਾਉਣ ਅਤੇ ਚੰਡੀਗੜ• ਪੁਲਿਸ ਵਲੋਂ ਸੂਚਨਾਂ ਦੇਣ ਤੋਂ ਬਾਅਦ ਪਤਾ ਲੱਗਿਆ। ਮੌਕੇ 'ਤੇ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਬੁੱਧਵਾਰ –ਵੀਰਵਾਰ ਰਾਤ ਨੂੰ ਪੰਜਾਬ ਸਰਕਾਰ 'ਚ ਸ਼ਾਮਲ ਭਾਜਪਾ ਨਾਲ ਸਬੰਧਿਤ ਇੱਕ ਮੰਤਰੀ ਵਲੋਂ ਆਪਣੇ ਕੁੱਝ ਨਜਦੀਕੀਆਂ ਲਈ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਹੋਇਆ ਸੀ। ਦੱਸਿਆਂ ਜਾਂਦਾ ਹੈ ਕਿ ਡੇਢ –ਦੋ ਸੋ ਦੇ ਕਰੀਬ ਲੋਕ ਰਾਤ ਨੂੰ ਪੰਜਾਬ ਭਵਨ ਵਿੱਚ ਦਾਖਲ ਹੋਏ। ਇਸੀ ਦੌਰਾਨ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਦੋ ਨੌਜਵਾਨ ਮੋਬਾਇਲ ਟਾਵਰ 'ਤੇ ਚੜ• ਗਏ। ਬੇਰੁੱਜਗਾਰਾਂ ਵਲੋਂ ਟਾਵਰ 'ਤੇ ਲਗਾਏ ਗਏ ਬੈਨਰ 'ਤੇ 2005 'ਚ ਐਕਸ ਸਰਵਿਸ ਮੈਨ, ਆਜਾਦੀ ਘੁਲਾਟੀਏ, ਅੰਗਹੀਣ, ਦੀਆਂ ਕਰੀਬ 4500 ਆਸਾਮੀਆਂ ਨੂੰ ਤੁਰੰਤ ਭਰਨ ਦੀ ਮੰਗ ਕੀਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਨੌਜਵਾਨ ਮੋਬਾਇਲ 'ਤੇ ਚੜ•ੇ ਹੋਏ ਸਨ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਫਾਇਰ ਬ੍ਰਿਗੇਡ ਸਮੇਤ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ, ਪਰ ਮੰਗਾਂ ਮੰਨਣ ਤੱਕ ਯੁਵਕ ਨੀਚੇ ਉਤਰਨ ਨੂੰ ਤਿਆਰ ਨਹੀਂ ਹਨ। ਕਰੀਬ ਦੋ ਹਫ਼ਤੇ ਪਹਿਲਾਂ ਬੇਰੁੱਜਗਾਰ ਅਧਿਆਪਕ ਜਿਹਨਾਂ ਵਿੱਚ ਇੱਕ ਔਰਤ ਵੀ ਸ਼ਾਮਲ ਸੀ, ਪੰਜਾਬ ਮਿੰਨੀ ਸਕੱਤਰੇਤ 'ਦੀ ਛੱਤ 'ਤੇ ਚੜ ਗਏ ਸਨ। ਇਹ ਦੋਵੇਂ ਘਟਨਾਵਾਂ ਚੰਡੀਗੜ ਤੇ ਪੰਜਾਬ ਪੁਲਿਸ ਦੀ ਸੁਰੱਖਿਆਂ 'ਤੇ ਸਵਾਲ ਖੜੇ ਕਰਦੇ ਹਨ ਕਿਉਂਕਿ ਚੰਡੀਗੜ• ਵਿੱਚ ਤਾਂ ਬੋਤਲ ਜਾਂ ਕੈਨ ਵਿੱਚ ਪੈਟਰੌਲ ਪਾਉਣ ਦੀ ਸਖਤ ਮਨਾਹੀ ਹੈ।

Wednesday, 2 November 2016

ਪਾਕਿਸਤਾਨ, ਇੰਗਲੈਂਡ, ਅਮਰੀਕਾ ਤੇ ਕਨੈਡਾ ਦੀਆਂ ਟੀਮਾਂ ਨਹੀਂ ਪਾਉਣਗੀਆਂ ਕੌਡੀ

6ਵਾਂ ਵਿਸ਼ਵ ਕਬੱਡੀ ਕੱਪ ਦਾ ਆਗਾਜ ਅੱਜ ਰੂਪਨਗਰ ਤੋਂ ਹੋਵੇਗਾ ------

ਅਰਜਨਟੀਨਾ ਟੀਮ ਪੁੱਜੀ, ਆਸਟਰੇਲੀਆਂ ,ਕੀਨੀਆਂ ਤੇ ਇਰਾਨ ਦੇ ਖਿਡਾਰੀਆਂ ਦੇ ਅੱਜ ਪਹੁੰਚਣ ਦੀ ਉਮੀਦ
ਜੈਤੂਆਂ ਨੂੰ ਮਿਲਣਗੇ ਸਵਾ ਪੰਜ ਕਰੋੜ ਰੁਪਏ ਦੇ ਇਨਾਮ
ਪੰਜਾਬੀ ਕਲਾਕਾਰ ਸੁਣਾਉਣਗੇ ਗੀਤ ਤੇ ਕਮੇਡੀ ਕਲਾਕਾਰ ਲਗਾਉਣਗੇ ਕਮੇਡੀ ਤੜਕਾ
ਚੰਡੀਗੜ• 2 ਨਵੰਬਰ ( ਜੈ ਸਿੰਘ ਛਿੱਬਰ) : ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦਾ ਸ਼ੁਭ ਆਰੰਭ 3 ਨਵੰਬਰ ਨੂੰ ਰੂਪਨਗਰ ਦੇ ਨਹਿਰੂ ਸਟੇਡੀਅਮ ਵਿੱਚ ਕਰਨ ਲਈ ਸਰਕਾਰ ਨੇ ਪੁਖਤਾ ਪ੍ਰਬੰਧ ਕਰ ਲਏ ਹਨ, ਪਰ ਖਬਰ ਲਿਖੇ ਜਾਣ ਤੱਕ ਕੇਵਲ ਅਰਜਨਟੀਨਾ ਦੀ ਟੀਮ ਹੀ ਪਹੁੰਚ ਸਕੀ ਸੀ। ਜਦੋਂਕਿ ਸਰਕਾਰ ਨੂੰ ਆਸਟਰੇਲੀਆਂ, ਕੀਨੀਆਂ ਤੇ ਇਰਾਨ ਦੀ ਟੀਮ ਬੁੱਧਵਾਰ ਸਵੇਰ ਤੱਕ ਪੰਜਾਬ ਪੁੱਜਣ ਦੀਆਂ ਉਮੀਦ ਹੈ।
ਊੜੀ ਸੈਕਟਰ 'ਚ ਫੌਜੀ ਕੈਂਪ ਤੇ ਅੱਤਵਾਦੀ ਹਮਲਾ ਤੋਂ ਬਾਅਦ ਭਾਰਤੀ ਸੈਨਾ ਵਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਦਾ ਅਸਰ ਵਿਸ਼ਵ ਕਬੱਡੀ ਕੱਪ 'ਤੇ ਪੈ ਗਿਆ ਹੈ, ਅਤੇ ਪਹਿਲੀ ਵਾਰ ਹੋਵੇਗਾ ਕਿ ਪਾਕਿਸਤਾਨ ਦੀ ਕਬੱਡੀ ਟੀਮ ਰੇਡ ਨਹੀਂ ਪਾਏਗੀ। ਦਿਲਚਸਪ ਗੱਲ ਇਹ ਹੈ ਕਿ ਭਾਰਤ ਦਾ ਫਾਈਨਲ ਮੈਚ ਪਾਕਿਸਤਾਨ ਦੀ ਟੀਮ ਨਾਲ ਹੋਇਆ ਹੈ ਤੇ ਦੋਵੇਂ ਟੀਮਾਂ ਵਿੱਚ ਪੂਰਾ ਫਸਵਾਂ ਤੇ ਦਿਲਖਿੱਚ ਮੈਚ ਹੁੰਦਾ ਰਿਹਾ ਹੈ। ਸੂਤਰਾਂ ਅਨੁਸਾਰ ਪਹਿਲੀ ਵਾਰ ਤਨਜਾਨੀਆਂ ਦੇਸ਼ ਦੇ ਖਿਡਾਰੀ ਵੀ ਹਿੱਸਾ ਲੈ ਰਹੇ ਹਨ, ਜਦੋਂਕਿ ਇੰਗਲੈਂਡ ਤੇ ਕਨੈਡਾ ਦੇ ਖਿਡਾਰੀਆਂ ਨੇ ਪਿਛਲੇ ਸਾਲ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀ  ਦੀਆਂ ਘਟਨਾਵਾਂ ਕਰਨ ਕਬੱਡੀ ਕੱਪ ਵਿੱਚ ਹਿੱਸਾ ਲੈਣ ਤੋਂ ਮਨਾ ਕਰ ਦਿੱਤਾ ਹੈ। ਜਦੋਂਕਿ ਸਰਕਾਰ ਵਲੋਂ ਦਿੱਤੇ ਗਏ ਇਸ਼ਤਿਹਾਰਾਂ ਵਿੱਚ ਨਿਊਜੀਲੈਂਡ, ਸ੍ਰੀ ਲੰਕਾਂ, ਸਵੀਡਨ, ਅਸਟਰੇਲੀਆਂ, ਇੰਗਲੈਂਡ, ਕੀਨੀਆਂ,ਅਮਰੀਕਾ, ਇਰਾਨ, ਮੈਕਸੀਕੋ ਦੇਸ਼ਾਂ ਦੀਆਂ ਟੀਮਾਂ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਥੇ ਦੱਸਣਯੋਗ ਹੈ ਕਿ ਪਿਛਲੇ ਸਾਲ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਉਪਜੇ ਰੋਹ ਤੋਂ ਬਾਅਦ ਪਿਛਲੇ ਸਾਲ ਪੰਜਾਬ ਸਰਕਾਰ ਨੇ “ਕਬੱਡੀ” ਦੀ “ਰੇਡ ਪਾਉਣੀ” ਯਾਨੀ ਵਿਸ਼ਵ ਕਬੱਡੀ ਕੱਪ ਮੁਲਤਵੀ ਕਰ ਦਿੱਤਾ ਸੀ, ਪਰ ਅਗਲੇ ਵਰ•ੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਥੇ ਵਿਸ਼ਵ ਕਬੱਡੀ ਕੱਪ ਦਾ ਨਾਮ ਬਦਲਕੇ ਡਾ. ਬੀ.ਆਰ ਅੰਬੇਦਕਰ 6 ਵੇਂ ਵਿਸ਼ਵ ਕਬੱਡੀ ਕੱਪ ਕਰ ਦਿੱਤਾ ਹੈ। ਉਥੇ ਦਰਸ਼ਕਾਂ ਦੀ ਖਿਚ ਬਨਾਉਣ ਲਈ ਉਘੇ ਪੰਜਾਬੀ ਗਾਇਕਾਂ ਤੇ ਕਮੇਡੀ ਕਲਾਕਾਰਾਂ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ।
ਬੁੱਧਵਾਰ ਸ਼ਾਮ 6 ਵਜੇ ਰੂਪਨਗਰ ਦੇ ਨਹਿਰੂ ਸਟੇਡੀਅਮ ਤੋਂ ਹੋਣ ਵਾਲੇ ਸ਼ੁਰੂਆਤ ਦੌਰਾਨ ਗਿੱਪੀ ਗਰੇਵਾਲ, ਨੂਰਾ ਸਿਸਟਰਜ਼, ਜਸਵਿੰਦਰ ਨਰੂਲਾ ਤੇ ਕਾਮੇਡੀ ਕਲਾਕਾਰ ਭਾਰਤੀ ਪੁੱਜ ਰਹੀ ਹੈ ਜੋ ਕਿ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ। ਇਸੀ ਤਰ•ਾਂ ਸ਼ੈਰੀ ਮਾਨ ਤੇ ਮਿਸ ਪੂਜਾ ਵਲੋਂ ਵੀ ਗੀਤਾ ਦਾ ਤੜਕਾ ਲਾਇਆ ਜਾਵੇਗਾ। ਜੈਤੂ ਟੀਮਾਂ ਨੂੰ ਇਨਾਮ ਦੇਣ ਲਈ ਸਰਕਾਰ ਵਲੋਂ ਸਵਾ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾ ਰਿਹਾ ਹੈ। ਪੁਰਸ਼ਾਂ ਦੇ ਵਰਗ ਵਿੱਤ ਜੈਤੂ ਨੂੰ ਦੋ ਕਰੋੜ ਰੁਪਏ, ਦੂਸਰੇ ਸਥਾਨ ਵਾਲੇ ਨੂੰ ਇੱਕ ਕਰੋੜ ਤੇ ਤੀਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ 51 ਲੱਖ ਰੁਪਏ ਦਾ ਇਨਾਮ ਰੱਖਿਆ ਹੈ, ਜਦੋਂਕਿ ਮਹਿਲਾ ਵਰਗ ਵਿੱਚ ਪਹਿਲਾ ਇਨਾਮ 1 ਕਰੋੜ ਰੁਪਏ, ਦੂਜਾ 51 ਲੱਖ ਤੇ ਤੀਜਾ 25 ਲੱਖ ਰੁਪਏ ਦਾ ਇਨਾਮ ਰੱਖਿਆ ਹੈ।

Tuesday, 1 November 2016

ਕਿਸਾਨਾਂ ਨੂੰ ਫ਼ਸਲੀ ਚੱਕਰ 'ਚੋ ਕੱਢਣ ਤੇ ਸ਼ੂਗਰ ਇੰਡਸਟਰੀ ਬਚਾਉਣ ਦੇ ਦਾਅਵੇ ਖੋਖ਼ਲੇ -


ਦਸ ਸਾਲਾਂ 'ਚ ਖੰਡ ਮਿੱਲਾਂ ਦਾ ਘਾਟਾ 4525.72 ਲੱਖ ਤੋਂ ਵੱਧਕੇ 25962.41   ਲੱਖ ਰੁਪਏ ਹੋਇਆ
ਚੰਡੀਗੜ• 1 ਨਵੰਬਰ ( ਜੈ ਸਿੰਘ ਛਿੱਬਰ) : ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚੋਂ ਬਾਹਰ ਕੱਢਣ, ਖੇਤੀ ਨੂੰ ਲਾਭਦਾਇਕ ਧੰਦਾ ਬਨਾਉਣ ਅਤੇ ਸੂਬੇ ਵਿੱਚ ਉਦਯੋਗ ਨੂੰ ਹੁਲਾਰਾ ਦੇਣ ਲਈ ਨਵੀਂ ਇੰਡਸਟਰੀ ਲਗਾਉਣ ਲਈ ਸਮੇਂ ਦੀਆਂ ਹਕੂਮਤਾਂ ਵਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜੇਕਰ ਧਰਾਤਲ ਸਚਾਈ ਨੂੰ ਪਰਖ਼ਿਆ ਜਾਵੇ ਤਾਂ ਹਕੂਮਤਾਂ ਦੋਵੇਂ ਖ਼ੇਤਰਾਂ ਵਿੱਚ ਨਾਕਾਮ ਸਾਬਿਤ ਹੋਈਆਂ ਹਨ। ਸਰਕਾਰੀ ਅੰਕੜੇ ਦੱਸਦੇ ਹਨ ਕਿ ਫਸਲੀ ਚੱਕਰ ਝੋਨੇ ਤੇ ਕਣਕ ਵਿੱਚੋਂ ਬਾਹਰ ਨਿਕਲਣ ਲਈ ਗੰਨੇ ਦੀ ਫਸਲ ਕਿਸਾਨਾਂ ਲਈ ਲਾਭਦਾਇਕ ਹੋ ਸਕਦੀ ਹੈ, ਪਰ ਗੰਨੇ ਦੇ ਰੇਟ ਵਿੱਚ ਕੋਈ ਖਾਸ ਵਾਧਾ ਨਾ ਹੋਣ ਕਰਕੇ ਅਤੇ ਸਮੇਂ ਸਿਰ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਲਈ ਚੀਨੀ ਦਾ ਸੁਆਦ ਕੌੜਾ ਹੋ ਗਿਆ ਅਤੇ ਸ਼ੂਗਰ ਇੰਡਸਟਰੀ ਦਾ ਘਾਟਾ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ੂਗਰਫੈਡ ਅਤੇ ਸ਼ੂਗਰਕੇਨ ਵਲੋਂ ਅਜੇ ਤੱਕ ਪੰਜਾਬ ਦੀਆਂ 9 ਸਹਿਕਾਰੀ ਖੰਡ ਮਿੱਲਾਂ ਨੂੰ ਚਲਾਉਣ ਲਈ ਕੋਈ ਫੈਸਲਾ ਨਹੀਂ ਲਿਆ ਗਿਆ ਅਤੇ ਗੰਨੇ ਦਾ ਪ੍ਰਤੀ ਕੁਇੰਟਲ ਰੇਟ ਵਧਾਉਣ ਨੂੰ ਲੈ ਕੇ ਵੀ ਸਰਕਾਰ ਵਲੋਂ ਕੋਈ ਫੈਸਲਾ ਨਹੀਂ ਲਿਆ ਗਿਆ। ਪਿਛਲੇ ਸਾਲ 295 ਰੁਪਏ ਪ੍ਰਤੀ ਕੁਇੰਟਲ ਰੇਟ ਸੀ। ਵੈਸੇ ਸ਼ੂਗਰ ਮਿਲਾਂ ਦੇ ਪ੍ਰਬੰਧਕਾਂ ਨੂੰ 15 ਨਵੰਬਰ ਤੱਕ ਮਿਲਾਂ ਚੱਲਣ ਦੀ ਉਮੀਦ ਹੈ।
ਅੰਕੜੇ ਦੱਸਦੇ ਹਨ ਕਿ ਸਾਲ 2010-11 ਵਿੱਚ ਗੰਨੇ ਹੇਠ 37743 ਹੇਕਟੇਅਰ ਰਕਬਾ ਸੀ। ਸਾਲ 2011-12 'ਚ ਛੇ ਹਜਾਰ ਦੇ ਕਰੀਬ ਰਕਬਾ ਵੱਧਕੇ 43331 ਹੇਕਟੇਅਰ ਏਕੜ ਹੋ ਗਿਆ। ਇਸਤੋਂ ਬਾਦ  2012-13ਵਿੱਚ 48765 ਹੇਕਟੇਅਰ ਏਕੜ, 2013-14 ਵਿੱਚ 51427 ਹੇਕਟੇਅਰ ਏਕੜ, 2014-15'ਚ 53264 ਹੇਕਟੇਅਰ ਏਕੜ ਅਤੇ 2015-16 ਵਿੱਚ 54778 ਹੇਕਟੇਅਰ ਏਕੜ ਹੇਠ ਗੰਨੇ ਦੀ ਬੀਜਿਆ ਗਿਆ। ਪਰੰਤੂ ਇਹਨਾਂ ਸਾਲਾਂ ਦੌਰਾਨ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਲੈਣ ਲਈ ਧਰਨੇ, ਮੁਜ਼ਾਹਰਿਆਂ ਦਾ ਸਹਾਰਾ ਲੈਣਾ ਪਿਆ।
ਜੇਕਰ ਸ਼ੂਗਰ ਇੰਡਸਟਰੀ ਦੀ ਗੱਲ ਕਰੀਏ ਤਾਂ ਸਰਕਾਰੀ ਪ੍ਰਬੰਧਾਂ ਅਧੀਨ ਚੱਲਣ ਵਾਲੀਆਂ ਨੌ ਸ਼ੂਗਰ ਮਿੱਲਾਂ ਲਗਾਤਾਰ ਘਾਟੇ ਵਿੱਚ ਚੱਲ ਰਹੀਆਂ ਹਨ। ਸਮੇਂ ਦੇ ਹੁਕਮਰਾਨਾਂ ਵਲੋਂ ਇੰਡਸਟਰੀ ਨੂੰ ਹੁਲਾਰਾ ਲੈਣ ਲਈ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੀ ਸ਼ੂਗਰ ਇੰਡਸਟਰੀ ਨੂੰ ਬਚਾਉਣ ਲਈ ਕੋਈ ਖਾਸ ਯਤਨ ਨਹੀਂ ਕੀਤੇ ਜਾ ਰਹੇ। ਸ਼ੂਗਰਫੈਡ ਦੇ ਅੰਕੜੇ ਦੱਸਦੇ ਹਨ ਕਿ ਫਾਜੀਲਿਕਾ, ਬੁੱਢੇਵਾਲ, ਮੋਰਿੰਡਾ, ਨਕੋਦਰ, ਨਵਾਂਸ਼ਹਿਰ, ਬਟਾਲਾ, ਅਜਨਾਲਾ, ਭੋਗਪੁਰ ਅਤੇ ਗੁਰਦਾਸਪੁਰ ਦਾ ਘਾਟਾ ਦਸ ਸਾਲਾਂ ਵਿੱਚ ਦੁੱਗਣਾ ਤਿੱਗਣਾ ਹੋ ਗਿਆ ਹੈ ਅਤੇ ਕਈ ਮਿੱਲਾਂ ਦਮ ਤੋੜ ਰਹੀਆਂ ਹਨ। ਸਾਲ 2006-07 ਵਿੱਚ ਸ਼ੂਗਰ ਮਿਲਾ ਦਾ ਘਾਟਾ 4525.72 ਲੱਖ ਰੁਪਏ ਸੀ ਜੋਂ ਕਿ 2015-16 ( 31 ਮਾਰਚ ਤੱਕ ਬੈਲੈਂਸ ਸੀਟ) ਵਿੱਚ ਵੱਧਕੇ 25962.41 ਲੱਖ ਰੁਪਏ ਹੋ ਗਿਆ ਹੈ।
ਅੰਕੜਿਆਂ ਅਨੁਸਾਰ ਸਾਲ 2006-07 ਵਿੱਚ ਅਜਨਾਲਾ ਸ਼ੂਗਰ ਮਿੱਲ ਦਾ ਘਾਟਾ 506.34 ਲੱਖ, ਬਟਾਲਾ 452.04 ਲੱਖ, ਭੋਗਪੁਰ ਦਾ 328.28 ਲੱਖ, ਬੁੱਢੇਵਾਲ ਦਾ 364.31 ਲੱਖ, ਫਾਜੀਲਿਕਾ 255.21 ਲੱਖ, ਗੁਰਦਾਸਪੁਰ 533.17 ਲੱਖ, ਮੋਰਿੰਡਾ 820.15 ਲੱਖ, ਨਕੋਦਰ 632.53 ਲੱਖ ਅਤੇ ਨਵਾਸ਼ਹਿਰ ਦਾ 633.69 ਲੱਖ ਰੁਪਏ ਸੀ, ਜੋ ਕਿ ਸਾਲ 2015-16 ਦੀ ਬੈਲੈਂਸ ਸੀਟ ਮੁਤਾਬਿਕ ਇਹ ਘਾਟਾ   ਅਜਨਾਲਾ 2555.78 ਲੱਖ, ਬਟਾਲਾ 2225.74 ਲੱਖ, ਭੋਗਪੁਰ 1839.95 ਲੱਖ, ਬੁੱਢੇਵਾਲ 4620.20 ਲੱਖ, ਫਾਜੀਲਿਕਾ 3722.10 ਲੱਖ, ਗੁਰਦਾਸਪੁਰ 3200.21 ਲੱਖ, ਮੋਰਿੰਡਾ 3426.77ਲੱਖ, ਨਕੋਦਰ 2020.77 ਲੱਖ ਅਤੇ  ਨਵਾਸ਼ਹਿਰ ਦਾ 2150.89 ਲੱਖ ਰੁਪਏ ਹੋ ਗਿਆ ਹੈ। ਇਹਨਾਂ ਹਾਲਾਤਾਂ ਵਿੱਚ ਸ਼ੂਗਰ ਇੰਡਸਟਰੀ ਨੂੰ ਬਚਾਉਣਾ ਵੱਡਾ ਜੋਖਮ ਭਰਿਆ ਕੰਮ ਹੋ ਗਿਆ ਹੈ। ਸ਼ੂਗਰਫੇਡ ਦੇ ਮੈਨੇਜਿੰਗ ਡਾਇਰੈਕਟਰ ਅਰੁਣ ਸ਼ੇਖੜੀ ਦਾ ਪੱਖ਼ ਲੈਣ ਲਈ ਕਈ ਵਾਰ ਸੰਪਰਕ ਕਰਨ 'ਤੇ ਵੀ ਸੰਪਰਕ ਨਹੀਂ ਹੋ ਸਕਿਆ।  

Tuesday, 25 October 2016

ਸਿਆਸਤ ਦੀ ਭੁੱਖ ਕਾਰਨ ਅਕਾਲੀਆਂ ਨੇ ਲਿਆ ਪੰਜਾਬੀ ਸੂਬਾ –ਭੱਠਲ

ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਸਿਆਸੀ ਸਟੰਟ

ਪਾਣੀਆਂ, ਚੰਡੀਗੜ ਤੇ ਪੰਜਾਬੀ ਬੋਲਦੇ ਇਲਾਕੇ ਦਾ ਵਿਵਾਦ ਅਕਾਲੀ ਦਲ ਦੀ ਦੇਣ
ਚੰਡੀਗੜ• 25 ਅਕਤੂਬਰ (ਜੈ ਸਿੰਘ ਛਿੱਬਰ) : ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਪੰਜਾਬ ਮੰਤਰੀ ਮੰਡਲ ਵਲੋਂ 27 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਫੈਸਲੇ ਨੂੰ ਸਿਆਸੀ ਸਟੰਟ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ 9 ਸਾਲ ਪਹਿਲਾਂ ਕੱਚੇ ਮੁਲਾਜਮ ਕਿਉਂ ਨਹੀਂ ਦਿਖੇ? ਅੱਜ ਸਪੋਕਸ਼ਮੈਨ ਨਾਲ ਗੱਲਬਾਤ ਕਰਦਿਆਂ ਬੀਬੀ ਭੱਠਲ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਬੇਰੁੱਜਗਾਰਾਂ ਤੇ ਕੱਚੇ ਮੁਲਾਜ਼ਮਾਂ ਨੂੰ ਧੋਖਾ ਦੇਣ ਵਾਲਾ ਹੈ, ਕਿਉਂਕਿ ਜੇਕਰ ਸਹੀ ਮਾਅਨੇ ਵਿੱਚ ਅੱਜ ਤੋਂ ਵੀ ਰੈਗੂਲਰ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇ ਤਾਂ ਵੀ ਚੋਣਾਂ ਤੱਕ ਸਿਰੇ ਨਹੀਂ ਲੱਗੇਗਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਬਾਕੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਿਉਂ ਨਹੀਂ ਕਰ ਰਹੀ? ਸਰਕਾਰ ਨੇ ਜਾਣਬੁੱਝ ਅਜਿਹਾ ਫੈਸਲਾ ਕੀਤਾ ਹੈ ਤਾਂ ਕਿ ਕਿਸੇ ਨਾ ਕਿਸੀ ਤਰ•ਾਂ ਕਾਨੂੰਨੀ ਅੜਚਣ ਪੈਦਾ ਕੀਤੀ ਜਾਵੇ।
ਬੀਬੀ ਭੱਠਲ ਨੇ ਪੰਜਾਬੀ ਸੂਬੇ ਦੀ ਵਰੇਗੰਢ ਮਨਾਉਣ 'ਤੇ ਅਕਾਲੀ ਦਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਕਾਲੀਆਂ ਨੇ ਆਪਣੀ ਸੱਤਾ ਦੀ ਭੁੱਖ ਲਈ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦਾ ਇਲਾਕਾ ਬਾਹਰ ਕਢਵਾਇਆ। ਉਹਨਾਂ ਕਿਹਾ ਕਿ ਜੇਕਰ ਪੰਜਾਬੀ ਸੂਬਾ ਨਾ ਬਣਦਾ ਤਾਂ ਅੱਜ ਪਾਣੀਆਂ, ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ ਵਰਗਾ ਮੁੱਦਾ ਪੈਦਾ ਨਾ ਹੁੰਦਾ, ਕਿਉਂਕਿ ਮਹਾਂ ਪੰਜਾਬ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼ ਵਿੱਚ ਸ਼ਾਮਲ ਸਨ। ਅਕਾਲੀਆਂ ਦੀ ਗਲਤੀ ਕਾਰਨ ਹੀ ਸਾਰੀ ਇੰਡਸਟਰੀ ਹਿਮਾਚਲ ਪ੍ਰਦੇਸ਼ ਤੇ ਫਰੀਦਬਾਦ, ਗੜਗਾਉਂ ਵਿੱਚ ਗਈ ਹੈ। ਬੀਬੀ ਭੱਠਲ ਨੇ ਬਾਦਲ 'ਤੇ ਪੈਪਸੂ ਰੋਡਵੇਜ ਦੀਆਂ 117 ਬੱਸਾਂ ਧਾਰਮਿਕ ਸਥਾਨਾਂ ਦੀ ਤੀਰਥ ਯਾਤਰਾਂ ਲਈ ਭੇਜਣ 'ਤੇ ਆਪਣਾ ਨਿੱਜੀ ਲਾਭ ਉਠਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਖਾਲੀ ਰੂਟਾਂ 'ਤੇ ਬਾਦਲ ਪਰਿਵਾਰ ਦੀਆਂ ਕੰਪਨੀਆਂ ਵਾਲੀਆਂ ਬੱਸਾ ਚੱਲ ਰਹੀਆਂ ਹਨ ਜਦੋਂਕਿ ਸਰਕਾਰੀ ਰੂਟ ਬੰਦ ਹੋ ਗਏ ਹਨ। ਉਪ ਮੁੱਖ ਮੰਤਰੀ ਵਲੋਂ ਡੌਪ ਟੈਸਟ ਦੇ ਦਿੱਤੇ ਅੰਕੜਿਆਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਚੱਲਦਾ ਕਰਨ ਦਾ ਮਨ ਬਣਾ ਲਿਆ ਹੈ ਤੇ ਲੋਕੀਂ ਚੋਣਾਂ ਦੀ ਤਾਰੀਖ ਦਾ ਇੰਤਜਾਰ ਕਰ ਰਹੇ ਹਨ।
ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ 9 ਸਾਲਾਂ ਵਿੱਚ ਕਿਸਾਨਾਂ ਨੂੰ ਫਸਲ ਵੇਚਣ ਲਈ ਮੰਡੀਆਂ ਵਿੱਚ ਦਿਨ ਰਾਤ ਰੁਲਣਾ ਪਿਆ ਹੈ। ਸ਼੍ਰੀ ਮਤੀ ਭੱਠਲ ਨੇ ਕਿਹਾ ਕਿ ਹਰਿਆਣਾ ਵਿੱਚ 21 ਫ਼ੀਸਦੀ ਨਮੀ ਵਾਲਾ ਝੋਨਾ ਵਿਕ ਰਿਹਾ ਹੈ, ਪਰ ਪੰਜਾਬ 'ਚ 17 ਫੀ ਸਦੀ ਨਮੀ ਵਾਲਾ ਝੋਨਾ ਖ੍ਰੀਦਣ ਲਈ ਵੀ ਖ੍ਰੀਦ ਅਧਿਕਾਰੀ ਆਨਾਕਾਨੀ ਕਰ ਰਹੇ ਹਨ।
ਉਹਨਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਨਾਲ ਕੀਤਾ ਜਾਂਦਾ ਮਤਰੇਈ ਮਾਂ ਵਾਲਾ ਸਲੂਕ ਹੁਣ ਕਿਉਂ ਨਹੀਂ ਦਿਖ ਰਹਾ। ਉਹਨਾਂ ਕਿਹਾ ਕਿ ਪੰਜਾਬ ਚੋਣਾਂ ਸਿਰ 'ਤੇ ਹਨ, ਪਰ ਲੁਧਿਆਣਾ ਦੌਰੇ ਮੌਕੇ ਪ੍ਰਧਾਨ ਮੰਤਰੀ ਨੇ  ਪੰਜਾਬ ਲਈ ਕੁੱਝ ਨਹੀਂ ਕੀਤਾ। ਜਦੋਂਕਿ ਚੋਣਾਂ ਤੋਂ ਪਹਿਲਾਂ ਅਕਾਲੀ ਆਗੂ ਟਰੱਕਾਂ 'ਚ ਨੋਟ ਆਉਣ ਦਾ ਦਾਅਵਾ ਕਰਦੇ ਸਨ।

ਪੁਲਿਸ ਨੌਕਰੀ ਤੋਂ ਅਸਤੀਫਾ ਦੇਣ ਵਾਲੇ ਐਸ.ਐਸ.ਪੀ ਜਲੰਧਰ ਹਰਮੋਹਨ ਸਿੰਘ ਸੰਧੂ ਫਿਰ ਜੁਆਇਨ ਕਰਨਗੇ ਡਿਊਟੀ


ਚੰਡੀਗੜ• 25 ਅਕਤੂਬਰ ( ਜੈ ਸਿੰਘ ਛਿੱਬਰ) : ਆਗਾਮੀ ਵਿਧਾਨ ਸਭਾ ਚੋਣਾਂ 'ਚ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ (ਰਾਖਵੇਂ) ਤੋਂ ਚੋਣ ਲੜਨ ਲਈ ਕਰੀਬ ਦੋ ਹਫ਼ਤੇ ਪਹਿਲਾਂ ਐਸ.ਐਸ.ਪੀ ਦੇ ਅਹੁੱਦੇ ਤੋਂ ਅਸਤੀਫਾ ਦੇਣ ਵਾਲੇ ਜਲ•ੰਧਰ ਦਿਹਾਤੀ ਦੇ ਐਸ.ਐਸ.ਪੀ ਹਰਮੋਹਨ ਸਿੰਘ ਸੰਧੂ ਨੇ ਆਪਣਾ ਫੈਸਲਾ ਬਦਲ ਲਿਆ ਹੈ। ਸਿਆਸਤ ਵਿੱਚ ਆਉਣ ਦੀ ਬਜਾਏ ਸ੍ਰੀ ਸੰਧੂ ਨੇ ਮੁੜ ਤੋਂ ਨੌਕਰੀ ਜੁਆਇਨ ਕਰਨ ਲਈ ਉਚ ਅਧਿਕਾਰੀਆਂ ਨੂੰ ਕਹਿ ਦਿੱਤਾ ਹੈ। ਐਸ.ਐਸ.ਪੀ ਦਿਹਾਤੀ ਜਲੰਧਰ ਦਫ਼ਤਰ ਦੇ ਕੁੱਝ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਦੱਸਿਆਂ ਕਿ “ਸਾਹਬ ਵਿਦੇਸ਼ ਗਏ ਹੋਏ ਹਨ ਅਤੇ ਦੋ -ਤਿੰਨ ਦਿਨਾਂ ਵਿੱਚ ਉਹ ਮੁੜ ਜੁਆਇੰਨ ਕਰਨਗੇ। ” ਇਸ ਸਮੇਂ ਐਸ.ਐਸ.ਪੀ ਜਲੰਧਰ ਦਾ ਕਾਰਜਭਾਰ ਐਸ.ਐਸ.ਪੀ ਕਪੂਰਥਲਾਂ ਨੂੰ ਦਿੱਤਾ ਹੋਇਆ ਹੈ।
ਸਾਬਕਾ ਮੰਤਰੀ ਅਤੇ ਸ੍ਰ ਹਰਮੋਹਨ ਸਿੰਘ ਸੰਧੂ ਦੀ ਮਾਤਾ ਬੀਬੀ ਸਤਵੰਤ ਕੌਰ ਸੰਧੂ ਨੇ ਕਿਹਾ ਕਿ ਹਰਮੋਹਨ ਸਿੰਘ ਵਿਦੇਸ਼ ਗਏ ਹੋਏ ਹਨ ਤੇ ਕਈ ਦਿਨਾਂ ਤੋ ਕੋਈ ਗੱਲ ਨਹੀਂ ਹੋਈ। ਵੈਸੇ ਉਹਨਾਂ ਮੰਨਿਆਂ ਕਿ ਪਹਿਲਾਂ ਵਾਲੀ ਸਿਆਸਤ ਨਹੀਂ ਰਹੀ ਅਤੇ ਲੋਕਾਂ ਦੀ ਅਵਾਜ਼ ਕਈ ਵਾਰ ਸੱਚ ਹੁੰਦੀ ਹੈ। ਯਾਨੀ ਉਹਨਾਂ ਅਸਿੱਧੇ ਤੌਰ 'ਤੇ ਮੰਨ ਲਿਆ ਕਿ ਸ੍ਰ ਹਰਮੋਹਨ ਸਿੰਘ ਸੰਧੂ ਸਿਆਸਤ ਵਿੱਚ ਨਹੀਂ ਆਉਣਗੇ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰ ਸੰਧੂ ਨੇ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਸਮੇਂ ਤੋਂ ਪਹਿਲਾਂ ਪੁਲਿਸ ਵਿਭਾਗ ਤੋਂ ਰਿਟਾਇਰਮੈਂਟ (ਵੀ.ਆਰ.ਐਸ) ਲੈਣ ਲਈ ਪੱਤਰ ਦਿੱਤਾ ਸੀ ਅਤੇ ਲੰਬੀ ਛੁੱਟੀ ਲਈ ਸੀ। ਪਰ ਸੂਤਰ ਦੱਸਦੇ ਹਨ ਕਿ ਅਕਾਲੀ ਦਲ ਵਲੋਂ ਉਹਨਾਂ ਨੂੰ ਬਸੀ ਪਠਾਣਾ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰਨ ਲਈ ਕਿਹਾ ਗਿਆ। ਇਸਤੋਂ ਇਲਾਵਾ ਸ੍ਰ ਸੰਧੂ ਨੂੰ ਉਹਨਾਂ ਦੇ ਬਹੁਤ ਸਾਰੇ ਦੋਸਤਾਂ ਮਿੱਤਰਾਂ, ਜਾਣਕਾਰ, ਰਿਸ਼ਤੇਦਾਰਾਂ ਨੇ ਵੀ ਨੌਕਰੀ ਤੋਂ ਅਸਤੀਫਾ ਦੇਣ ਦੇ ਫੈਸਲੇ ਨੂੰ ਗਲਤ ਦੱਸਦਿਆਂ ਡਿਊਟੀ ਜੁਆਇਨ ਕਰਨ ਦੀ ਸਲਾਹ ਦਿੱਤੀ ਹੈ ਕਿ ਉਹਨਾਂ ਦੀ ਅੱਠ ਦਸ ਸਾਲਾਂ ਦੀ ਨੌਕਰੀ ਅਜੇ ਬਾਕੀ ਪਈ ਹੈ। ਜਿਸ ਕਾਰਨ ਉਹਨਾਂ ਆਪਣਾ ਮਨ ਬਦਲ ਲਿਆ ਹੈ। ਸੰਧੂ ਪਰਵਾਰ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਅਤੇ ਲੰਬੇ ਸਮੇਂ ਤੋਂ ਮੋਰਿੰਡਾ ਤੇ ਚਮਕੌਰ ਸਾਹਿਬ ਹਲਕੇ ਦੀ ਰਹਿਨਮਾਈ ਕਰਦਾ ਰਿਹਾ ਹੈ। ਇਸਤੋਂ ਪਹਿਲਾ ਜਮਗੀਤ ਕੌਰ ਸੰਧੂ ਜੋ ਕਿ ਐਸ.ਐਸ.ਪੀ ਹਰਮੋਹਨ ਸਿੰਘ ਸੰਧੂ ਦੀ ਭਾਬੀ ਹੈ, ਵਲੋਂ ਹਲਕਾ ਇੰਚਾਰਜ ਵਲੋਂ ਵੋਟਰਾਂ ਨਾਲ ਸੰਪਰਕ ਬਣਾਇਆ ਹੋਇਆ ਸੀ, ਪਰ ਸਰਕਾਰ ਨੇ ਜਗਮੀਤ ਕੌਰ ਸੰਧੂ ਨੂੰ ਸੇਵਾ ਦਾ ਅਧਿਕਾਰ ਕਮਿਸ਼ਨ ਨਿਯੁਕਤ ਕਰ ਦਿੱਤਾ ਗਿਆ ਹੈ।
ਅਕਾਲੀ ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਐਮ.ਪੀ ਸਤਵਿੰਦਰ ਕੌਰ ਧਾਲੀਵਾਲ ਆਪਣੇ ਬੇਟੇ ਨੂੰ ਟਿਕਟ ਦਿਵਾਉਣ ਲਈ ਯਤਨਸ਼ੀਲ ਹੈ। ਪਰ ਬੀਬੀ ਸਤਵੰਤ ਕੌਰ ਸੰਧੂ ਹਲਕੇ ਵਿੱਚੋਂ ਆਪਣੀ ਦਾਅਵੇਦਾਰੀ ਛੱਡਣਾ ਨਹੀਂ ਚਾਹੁੰਦੇ। ਹਰਮੋਹਨ ਸਿੰਘ ਸੰਧੂ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਉਹਨਾਂ  ਨਾਲ ਜੁੜੇ ਕਈ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸ੍ਰ ਸੰਧੂ ਵਲੋਂ ਜ਼ਲਦ ਨੌਕਰੀ ਜੁਆਇਨ ਕਰਨ ਦੀ ਪੁਸ਼ਟੀ ਕੀਤੀ ਹੈ।

ਹਾਸ਼ੀਏ 'ਤੇ ਗਏ ਅਕਾਲੀ ਦਲ 1920 ਦਾ ਪਿਆ ਭੋਗ

ਅਕਾਲੀ ਦਲ ਬਾਦਲ ਨੂੰ ਖ਼ੋਰਾ ਲਾਉਣ ਲਈ ਅਖੰਡ ਅਕਾਲੀ ਦਲ ਗਠਿਤ
ਰਵੀਇੰਦਰ ਸਿੰਘ ਦੁੱਮਣਾ ਬਣੇ ਪ੍ਰਧਾਨ, ਸੁਖਦੇਵ ਭੌਰ ਨੂੰ ਸੌਂਪੀ ਕਾਰਜਕਾਰੀ ਪ੍ਰਧਾਨ ਦੀ ਜਿਮੇਵਾਰੀ

ਚੰਡੀਗੜ 25 ਅਕਤੂਬਰ ( ਜੈ ਸਿੰਘ ਛਿੱਬਰ) : ਅਕਾਲੀ ਦਲ 1920 ਅੱਜ ਅਕਾਲੀ ਸਿਆਸਤ 'ਚੋ ਮਨਫ਼ੀ ਹੋ ਗਿਆ ਹੈ ਅਤੇ ਇੱਕ ਨਵਾਂ ਦਲ “ਅਖੰਡ ਅਕਾਲੀ ਦਲ” ਨੇ ਜਨਮ ਲੈ ਲਿਆ ਹੈ। ਪਿਛਲੇ ਕਈ ਸਾਲਾਂ ਤੋਂ ਸਿਆਸਤ ਦੇ ਹਾਸ਼ੀਏ 'ਤੇ ਗਏ ਸਾਬਕਾ ਸਪੀਕਰ ਅਤੇ ਦਲ ਦੇ ਪ੍ਰਧਾਨ ਰਵੀਇੰਦਰ ਸਿੰਘ ਦੁੱਮਣਾ ਨੇ ਰੋਜਾਨਾਂ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਦਲ ਵਿਰੋਧੀ ਆਗੂਆਂ ਨੂੰ ਇੱਕ ਮੰੰਚ 'ਤੇ ਇਕੱਠਾ ਕਰਨ ਲਈ “ਅਖੰਡ ਅਕਾਲੀ ਦਲ” ਗਠਿਤ ਕੀਤਾ ਗਿਆ ਹੈ। ਹਾਲਾਂਕਿ ਸ੍ਰ ਦੁੱਮਣਾ ਨਵੇਂ ਬਣੇ ਅਖੰਡ ਅਕਾਲੀ ਦਲ ਦੇ ਪ੍ਰਧਾਨ ਬਣੇ ਹਨ, ਪਰ ਪੂਰੀ ਕਮਾਂਡ ਸ੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਤੇ ਬਾਦਲ ਦਲ ਤੋਂ ਬਾਗੀ ਹੋਏ ਜਥੇਦਾਰ ਸੁਖਦੇਵ ਸਿੰਘ ਭੌਰ ਨੂੰ ਕਾਰਜਕਾਰੀ ਪ੍ਰਧਾਨ ਬਣਾਕੇ ਸੌਂਪੀ ਗਈ ਹੈ। ਜਦੋਂਕਿ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ ਨੂੰ ਸਰਪ੍ਰਸਤ ਬਣਾਇਆ ਗਿਆ ਹੈ।
ਸ੍ਰ ਦੁੱਮਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਵਲੋਂ ਏਕਤਾ ਦੇ ਸੰਕਲਪ ਅਤੇ ਸੰਤਾਂ -ਮਹਾਂਪੁਰਸ਼ਾਂ ਦੇ ਹੁਕਮ ਅਨੁਸਾਰ ਪੰਜਾਬ ਅਤੇ ਪੰਥ ਦੇ ਭਲੇ ਲਈ ਅਕਾਲੀ ਦਲ 1920, ਪੰਥਕ ਅਕਾਲੀ ਅਤੇ ਇੰਟਰਨੈਸ਼ਨਲ ਅਕਾਲੀ ਦਲ ਨੇ ਤਿਆਗ ਦੀ ਭਾਵਨਾ ਨੂੰ ਮੁੱਖ ਰਖਦਿਆ ਅਕਾਲੀ ਦਲ ਨੂੰ ਸੁਰਜੀਤ ਕਰਨ ਲਈ ਅੰਖਡ ਅਕਾਲੀ ਦਲ ਗਠਿਤ ਕੀਤਾ ਹੈ। ਉਹਨਾਂ ਕਿਹਾ ਕਿ ਚੋਣਾਂ ਦੀ ਘੋਸ਼ਣਾਂ ਹੋਣ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਅਕਾਲੀ ਦਲ ਬਾਦਲ ਵਿਚੋਂ ਆਗੂ ਉਹਨਾਂ ਨਾਲ ਜੁੜਨਗੇ ਜਿਹਨਾਂ ਦੇ ਨਾਮ ਦਾ ਖੁਲਾਸਾ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਵੇਗਾ। ਉਹਨਾਂ ਕਿਹਾ ਬਾਦਲ ਪਰਵਾਰ ਨੇ ਲੰਬਾਂ ਸਮਾ ਸੱਤਾ ਵਿੱਚ ਰਹਿਕੇ ਸਿੱਖ ਸੰਸਥਾਵਾਂ, ਸਿੱਖ ਪ੍ਰੰਪਰਾਵਾਂ, ਸ੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੇ ਸਰਬ ਉਚ ਅਸਥਾਨ ਦੀ ਮਾਣ ਮਰਿਆਦਾ ਤੋੜ ਦਿੱਤੀ ਹੈ। ਉਹਨਾਂ ਕਿਹਾ ਕਿ ਪੰਥਕ ਜਥੇਬੰਦੀਆਂ ਨੂੰ ਇਕ ਮੰਚ 'ਤੇ ਸੁਰਜੀਤ ਕਰਨ ਲਈ ਪੰਥਕ ਜਥੇਬੰਦੀ ਭਾਵ ਨਵਾਂ ਅਕਾਲੀ ਦਲ ਬਣਾਉਣਾ ਜਰੂਰੀ ਸੀ।
ਇਸ ਮੌਕੇ 'ਤੇ ਜਥੇਦਾਰ ਜਰਨੈਲ ਸਿੰਘ ਪੁਰੇਵਾਲ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਸੀਨੀਅਰ ਅਕਾਲੀ ਆਗੂ ਕੈਨੇਡਾ ਵਾਸੀ ਵੀ ਬਾਦਲ ਦਲ ਨੂੰ ਛੱਡ ਅਖੰਡ ਅਕਾਲੀ ਦਲ ਦਾ ਹਿੱਸਾ ਬਣੇ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ, ਨਿਰਮਲੇ ਸੰਪਰਦਾ ਦੇ ਮੁਖੀ ਸੰਤ ਪਿਆਰਾ ਸਿੰਘ, ਏਕਨੂਰ ਖ਼ਾਲਸਾ ਫ਼ੌਜ ਦੇ ਮੁਖੀ ਹਰਜਿੰਦਰ ਸਿੰਘ ਤੇ ਰੁਪਿੰਦਰ ਸਿੰਘ, ਪੰਜਾਬ ਆਰਗੇਨਾਈਜ਼ੇਸ਼ਨ ਆਫ਼ ਸਟੂਡੈਂਟ ਦੇ ਮੁਖੀ ਸ. ਅੰਮ੍ਰਿਤਪਾਲ ਸਿੰਘ ਹਲਵਾਰਾ ਅਤੇ ਦਿਆ ਸਿੰਘ ਧਨੋਆ, ਦੇਗ ਤੇਗ ਫ਼ਤਿਹ ਸਿੰਘ ਸਜੋ ਲਹਿਰ ਦੇ ਮੁਖੀ ਸ. ਭਰਪੂਰ ਸਿੰਘ ਧਾਦਰਾ, ਸ਼ਾਨ-ਏ-ਖ਼ਾਲਸਾ ਦਸਤਾਰ ਫ਼ੈਡਰੇਸ਼ਨ ਦੇ ਮੁਖੀ ਨਵਜੋਤ ਸਿੰਘ ਸਿੱਧੂ, ਪੰਥਕ ਪੰਚਾਇਤ ਦੇ ਮੁਖੀ ਸ. ਨਰਿੰਜਣ ਸਿੰਘ ਪ੍ਰੇਮੀ, ਸਿੱਖ ਸਿਟੀਜਨ ਕੌਂਸਲ ਦੇ ਮੁਖੀ ਸ. ਬੇਅੰਤ ਸਿੰਘ ਖਿਆਲਾ (ਭਰਾਤਾ ਸ਼ਹੀਦ ਜਨਰਲ ਸੁਬੇਗ ਸਿੰਘ ਜੀ), ਮੀਰੀ ਪੀਰੀ ਸੇਵਾ ਸੁਸਾਇਟੀ ਰਜਿ. ਦੇ ਮੁਖੀ ਕਰਤਾਰ ਸਿੰਘ ਝੱਬਰ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਭਾਈ ਸਤਨਾਮ ਸਿੰਘ ਆਦਿ ਮੁਖੀਆਂ ਨੇ ਅਖੰਡ ਅਕਾਲੀ ਦਲ ਨੂੰ ਪੂਰਨ ਭਰੋਸਾ ਦਿੰਦਿਆਂ ਸ. ਰਵੀਇੰਦਰ ਸਿੰਘ ਪ੍ਰਧਾਨ ਅਤੇ ਜਥੇ. ਬਲਵੰਤ ਸਿੰਘ ਨੰਦਗੜ• ਨੂੰ ਹਰ ਤਰ•ਾਂ ਦੇ ਸਹਿਯੋਗ ਦੇਣ ਦਾ ਪ੍ਰਣ ਕੀਤਾ।

Sunday, 16 October 2016

ਐਸ.ਐਸ.ਪੀ ਜਲੰਧਰ ਵਲੋਂ ਨੌਕਰੀ ਤੋਂ ਅਸਤੀਫਾ !

ਚਮਕੌਰ ਸਾਹਿਬ ਤੋਂ ਚੋਣ ਲੜਨ ਲਈ ਅਸਤੀਫਾ ਦੇਣ ਦੀ ਚਰਚਾ
ਮੈਨੂੰ  ਕੁੱਝ ਨਹੀਂ ਪਤਾ -ਬੀਬੀ ਸਤਵੰਤ ਕੌਰ ਸੰਧੂ
ਚੰਡੀਗੜ• 12 ਅਕਤੂਬਰ ( ਜੈ ਸਿੰਘ ਛਿੱਬਰ) : ਜਲ•ੰਧਰ ਦਿਹਾਤੀ ਦੇ ਐਸ.ਐਸ.ਪੀ ਹਰਮੋਹਨ ਸਿੰਘ ਸੰਧੂ ਵਲੋਂ ਆਪਣੀ ਸਰਕਾਰੀ ਨੌਕਰੀ ਤੋਂ ਅਸਤੀਫਾ ਦੇਣ ਦੀ ਖ਼ਬਰ ਪੁਲਿਸ ਹੈਡਕੁਆਟਰ ਤੇ ਸਿਵਲ ਸਕੱਤਰੇਤ ਦੇ ਗਲਿਆਰੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚਰਚਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਰਮੋਹਨ ਸਿੰਘ ਸੰਧੂ ਨੂੰ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੇ ਹਨ। ਚਮਕੌਰ ਸਾਹਿਬ ਹਲਕੇ ਦੀ ਲੰਬਾਂ ਸਮਾ ਰਹਿਨਮਾਈ ਕਰਨ ਵਾਲੀ ਸਾਬਕਾ ਅਕਾਲੀ ਮੰਤਰੀ ਅਤੇ ਸ੍ਰੀ ਹਰਮੋਹਨ ਸਿੰਘ ਸੰਧੂ ਦੀ ਮਾਤਾ ਬੀਬੀ ਸਤਵੰਤ  ਕੌਰ ਸੰਧੂ ਨੇ ਰੋਜਾਨਾਂ ਸਪੋਕਸਮੈਨ  ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਉਹਨਾਂ ਨੂੰ ਕੁੱਝ ਨਹੀਂ ਪਤਾ .ਮੈਂ ਤਾਂ ਇਸ ਮਾਮਲੇਂ 'ਚ ਉਸਨੂੰ (ਬੇਟੇ) ਫਰੀ ਛੱਡਿਆ ਹੋਇਆ ਹੈ। ”
ਇੱਥੇ ਦੱਸਿਆ ਜਾਂਦਾ ਹੈ ਕਿ ਸੰਧੂ ਪਰਵਾਰ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ, ਚਮਕੌਰ ਸਾਹਿਬ ਹਲਕੇ ਦੀ ਰਹਿਨਮਾਈ ਕਰਦਾ ਰਿਹਾ ਹੈ। ਸਾਲ 2007 ਤੇ 2012 ਦੀਆਂ ਚੋਣਾਂ ਵਿੱਚ ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਅਤੇ ਉਹਨਾਂ ਦੀ ਨੂੰਹ ਜਗਮੀਤ    ਕੌਰ ਸੰਧੂ ਕਾਂਗਰਸੀ ਵਿਧਾਇਕ ਚਰਨਜੀਤ ਸਿੰਘ ਚੰਨੀ ਕੋਲ•ੋ ਹਾਰ ਖਾ ਚੁੱਕੇ ਹਨ। ਹੁਣ ਵੀ ਜਮਗੀਤ ਕੌਰ ਸੰਧੂ  ਜੋ ਕਿ ਹਲਕਾ ਇੰਚਾਰਜ ਵਜੋਂ ਹਲਕੇ ਵਿੱਚ ਵਿਚਰ ਰਹੇ ਹਨ, ਚੋਣ ਲੜਨ ਦੀ ਤਿਆਰੀ ਕਰ ਰਹੇ ਸਨ। ਪਰੰਤੂ ਸਰਕਾਰ ਵਲੋਂ ਜਗਮੀਤ ਕੌਰ ਸੰਧੂ ਨੂੰ ਸੇਵਾ ਦਾ ਅਧਿਕਾਰ ਕਮਿਸ਼ਨ ਨਿਯੁਕਤ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉਹਨਾਂ ਦੇ ਚੋਣ ਲੜਨ ਦੀਆਂ ਸੰਭਾਵਨਾਵਾਂ ਮੱਧਮ ਹੋ ਗਈਆਂ ਹਨ। ਅਕਾਲੀ ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਐਮ.ਪੀ ਸਤਵਿੰਦਰ ਕੌਰ ਧਾਲੀਵਾਲ ਆਪਣੇ ਬੇਟੇ ਨੂੰ ਟਿਕਟ ਦਿਵਾਉਣ ਲਈ ਯਤਨ ਕਰ ਰਹੀ ਹੈ। ਪਰ ਸੰਧੂ ਪਰਵਾਰ ਖਾਸਕਰਕੇ ਬੀਬੀ ਸਤਵੰਤ ਕੌਰ ਸੰਧੂ ਹਲਕੇ ਵਿੱਚੋਂ ਆਪਣੀ ਦਾਅਵੇਦਾਰੀ ਨਹੀਂ  ਛੱਡ ਰਹੇ। ਸੂਤਰਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਹਰਮੋਹਨ ਸਿੰਘ ਸੰਧੂ ਲੜਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਦੱਸਿਆਂ ਜਾਂਦਾ ਹੈ ਕਿ ਪਰਵਾਰਕ ਤੇ ਕੁੱਝ ਰਿਸ਼ਤੇਦਾਰਾਂ ਵਲੋਂ ਹਰਮੋਹਨ ਸਿੰਘ ਸੰਧੂ 'ਤੇ ਨੌਕਰੀ ਤੋਂ ਅਸਤੀਫਾ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਵਾਰ ਵਾਰ ਸੰਪਰਕ ਕਰਨ 'ਤੇ ਐਸ.ਐਸ.ਪੀ ਜਲੰਧਰ ਦਿਹਾਤੀ ਹਰਮੋਹਨ ਸਿੰਘ ਸੰਧੂ ਨਾਲ ਸੰਪਰਕ ਨਹੀਂ ਹੋ ਸਕਿਆ।
ਉਧਰ ਕਈ ਸਿਆਸੀ ਪੰਡਤਾਂ ਨੇ ਹਰਮੋਹਨ ਸਿੰਘ ਸੰਧੂ ਵਲੋਂ ਸਰਕਾਰੀ ਨੌਕਰੀ ਖਾਸਕਰਕੇ ਪੁਲਿਸ ਪ੍ਰਸ਼ਾਸਨ ਵਿੱਚ ਵੱਡੀ ਪੋਸਟ ਤੋਂ ਅਸਤੀਫਾ ਦੇਣ ਦੀ ਘਟਨਾਂ ਨੂੰ ਉਸਦੀ (ਸੰਧੂ) ਦੀ ਵੱਡੀ ਭੁੱਲ ਦੱਸਦਿਆਂ ਕਿਹਾ ਕਿ ਜੇਕਰ ਉਹ (ਸ੍ਰੀ ਸੰਧੂ) ਚੋਣ ਲੜਨ ਲਈ ਅਸਤੀਫਾ ਦਿੰਦੇ ਹਨ ਤਾਂ ਇਹ ਉਹਨਾਂ ਦੀ ਵੱਡੀ ਭੁੱਲ ਤੇ ਗਲਤੀ ਹੋਵੇਗੀ। ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵੋਟਰਾਂ ਨੇ ਕਦੇ ਵੀ ਸਰਕਾਰੀ ਅਧਿਕਾਰੀਆਂ ਨੂੰ ਸੱਤਾਂ ਦੀ ਕੁਰਸੀ 'ਤੇ ਨਹੀਂ ਬਿਠਾਇਆ ਇਸਤੋਂ ਪਹਿਲਾ ਸਾਬਕਾ ਆਈ.ਏ.ਅਧਿਕਾਰੀ ਦਰਬਾਰਾ ਸਿੰਘ ਗੁਰੂ, ਸਾਬਕਾ ਪੁਲਿਸ ਮੁਖੀ ਪਰਮਦੀਪ ਸਿੰਘ ਗਿੱਲ ਨੂੰ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਵਲੋਂ ਪਹਿਲਾਂ ਹੀ ਨਾਪਸੰਦ ਕੀਤਾ ਜਾ ਚੁੱਕਾ ਹੈ ਜਦੋਂਕਿ ਇੱਕ ਹੋਰ ਅਧਿਕਾਰੀ ਹਰਕੇਸ਼ ਸਿੰਘ ਸਿੱਧੂ ਨੂੰ ਸ੍ਰੋਮਣੀ ਕਮੇਟੀ ਚੋਣਾਂ ਵਿੱਚ ਵੀ ਸਾਥ ਨਹੀਂ ਦਿੱਤਾ ਸੀ। ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਪਰ ਅਧਿਕਾਰੀਆਂ ਨੂੰ ਆਪਣੀ ਕੁਰਸੀ 'ਤੇ ਬੈਠਕੇ ਨਿਆਂ ਕਰਨਾ  ਚਾਹੀਦਾ ਹੈ।

Wednesday, 21 September 2016

ਪਿਤਾ ਦੀ ਸਿਆਸੀ ਵਿਰਾਸਤ ਨੂੰ ਸੰਭਾਲਣਗੇ ਲਾਡਲੇ

ਬਾਪੂ ਬੈਠਣਗੇ ਘਰ, ਪੁੱਤ ਲੜਨਗੇ ਚੋਣਾਂ
ਕਾਂਗਰਸ, ਅਕਾਲੀ ਦਲ ਤੇ ਭਾਜਪਾ ਦੇ ਕਈ ਆਗੂ ਆਪਣੇ ਲਾਡਲਿਆਂ ਨੂੰ ਲੜਾਉਣਾ ਚਾਹੁੰਦੇ ਹਨ ਚੋਣਾਂ
ਚੰਡੀਗੜ• 21 ਸਤੰਬਰ ( ਜੈ ਸਿੰਘ ਛਿੱਬਰ) : ਅਗਾਮੀ ਵਿਧਾਨ  ਸਭਾ 2017 ਚੋਣਾਂ ਲਈ ਸਿਆਸੀ ਮੈਦਾਨ ਭਖਣ ਲੱਗਾ ਹੈ। ਚੋਣ ਜੰਗ ਜਿੱਤਣ ਲਈ ਸਾਰੀਆਂ ਪਾਰਟੀਆਂ ਵਲੋਂ ਰਣਨੀਤੀ ਘੜੀ ਜਾ ਰਹੀ ਹੈ ਅਤੇ  ਪਹਿਲੀ ਵਾਰ ਦੋ ਦਰਜਨ ਤੋਂ ਵੱਧ ਆਗੂਆਂ ਵਲੋਂ ਚੋਣ ਅਖਾੜੇ ਵਿੱਚ ਖੁਦ ਉਤਰਨ ਦੀ ਬਜਾਏ ਆਪਣੇ “ਲਾਡਲਿਆਂ” ਨੂੰ ਉਤਾਰਿਆ ਜਾ ਰਿਹਾ ਹੈ। ਕਾਂਗਰਸ,ਅਕਾਲੀ ਦਲ  ਅਤੇ ਭਾਜਪਾ ਦੇ ਕਈ ਵੱਡੇ ਆਗੂਆਂ ਦੇ ਪੁੱਤ ਵਿਧਾਨ ਸਭਾ ਦੀਆਂ ਪੋੜੀਆਂ ਚੜਨ ਲਈ ਕਸਰਤ ਵਿੱਚ ਲੱਗੇ ਹੋਏ ਹਨ। ਹਾਲਾਂਕਿ ਇਹ  ਕੋਈ ਨਵੀਂ  ਗੱਲ  ਨਹੀਂ  ਹੈ,  ਮਰਹੂਮ  ਪਰਤਾਪ ਸਿੰਘ  ਕੈਰੋ ਅਤੇ ਬੇਅੰਤ ਸਿੰਘ ਦੇ  ਪੁੱਤ ਅਤੇ ਪੋਤਰੇ, ਕਾਂਗਰਸੀ ਆਗੂ ਹਰਚਰਨ  ਸਿੰਘ  ਬਰਾੜ, ਕੈਪਟਨ  ਅਮਰਿੰਦਰ ਸਿੰਘ, ਮੁੱਖ ਮੰਤਰੀ ਪ੍ਰਕਾਸ਼ ਸਿੰਘ  ਬਾਦਲ  ਦੇ ਸਹਿਜਾਦੇ  ਲੋਕ  ਸਭਾ ਅਤੇ ਵਿਧਾਨ ਸਭਾ  ਦੀਆਂ ਚੋਣਾਂ ਦਾ ਸੁਆਦ ਚਖ਼ ਚੁਕੇ ਹਨ। ਇਸੀ  ਤਰ•ਾਂ  ਅਕਾਲੀ ਆਗੂ ਬਲਵਿੰਦਰ ਸਿੰਘ  ਭੁੰਦੜ, ਰਤਨ  ਸਿੰਘ  ਅਜਨਾਲਾ,  ਸੁਖਦੇਵ ਸਿੰਘ   ਢੀਂਡਸਾ, ਰਣਜੀਤ ਸਿੰਘ  ਬ੍ਰਹਮਪੁਰਾ,  ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ  ਭੱਠਲ,  ਪਰਤਾਪ ਸਿੰਘ  ਬਾਜਵਾ ਦੇ ਧੀਆਂ -ਪੁੱਤਰ, ਜਵਾਈ, ਭਰਾ ਆਦਿ ਵੀ ਵੱਖ ਵੱਖ ਚੋਣਾਂ ਲੜ ਚੁੱਕੇ ਹਨ।
ਪਰੰਤੂ ਇਹਨਾਂ ਚੋਣਾਂ 'ਚ ਨੋਜਵਾਨ ਵਰਗ ਦੀ ਵੱਡੀ ਭੂਮਿਕਾ ਹੋਣ ਦੀਆਂ ਸੰਭਾਵਨਾਵਾਂ ਦੇ ਸਨਮੁੱਖ ਤਿੰਨੇ ਪਾਰਟੀਆਂ ਵਿਚੋਂ ਕਰੀਬ 20 ਵਲੋਂ ਜ਼ਿਆਦਾ ਆਗੂ ਵਿਧਾਇਕੀ ਦੀ ਵਿਰਾਸਤ ਆਪਣੇ ਪੁੱਤਰਾਂ ਲਈ ਛੱਡ ਰਹੇ ਹਨ। ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ  ਦੇ  ਪੁੱਤਰ  ਰਵੀਕਰਨ ਸਿੰਘ ਕਾਹਲੋਂ ਡੇਰਾ ਬਾਬਾ ਨਾਨਕ ਤੋਂ, ਸਾਬਕਾ ਮੰਤਰੀ ਸੁੱਚਾ ਸਿੰਘ   ਲੰਗਾਹ ਦਾ ਬੇਟਾ ਸੋਨੂੰ  ਲੰਗਾਹ ਫਤਿਹਗੜ ਚੂੜੀਆਂ ਤੋਂ, ਸਾਬਕਾ ਮੰਤਰੀ ਸੇਵਾ ਸਿੰਘ   ਸੇਖਵਾਂ ਦਾ  ਲੜਕਾ ਜਗਰੂਪ ਸਿੰਘ  ਸੇਖਵਾਂ  ਕਾਦੀਆ ਤੋਂ,  ਵਿਧਾਇਕ ਹਰੀ ਸਿੰਘ  ਜੀਰਾ  ਦਾ ਬੇਟਾ ਅਵਤਾਰ ਸਿੰਘ, ਵਿਧਾਇਕ ਚੇਤੰਨ ਸਿੰਘ  ਦਾ  ਬੇਟਾ ਮਲਕੀਤ ਸਿੰਘ   ਬੁਢਲਾਡਾ ਤੋਂ, ਵਿਧਾਇਕ ਬੀਬੀ  ਜਗੀਰ ਕੌਰ  ਦਾ ਜਵਾਈ  ਭੁਪਿੰਦਰ ਸਿੰਘ  ਭੁਲੱਥ ਤੋਂ, ਸਪੀਕਰ ਚਰਨਜੀਤ ਸਿੰਘ  ਅਟਵਾਲ ਦਾ ਬੇਟਾ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ  ਅਟਵਾਲ , ਲੋਕ ਸਭਾ ਮੈਂਬਰ ਪ੍ਰੇਮ ਸਿੰਘ  ਚੰਦੂਮਾਜਰਾ  ਬੇਟਾ ਹਰਿੰਦਰ ਸਿੰਘ  ਚੰਦੂਮਾਜਰਾ  ਸਨੌਰ ਤੋਂ ਚੋਣ ਲੜਨ ਲਈ ਤਿਆਰ ਹੈ। ਇਸੇ ਤਰ•ਾਂ ਰਾਜ ਸਭਾ ਮੈਂਬਰ  ਬਲਵਿੰਦਰ ਸਿੰਘ   ਭੁੰਡਰ ਦਾ ਸਹਿਜਾਦਾ ਦਿਲਰਾਜ ਸਿੰਘ ਫਿਰ ਤੋਂ ਸਰਦੂਲਗੜ , ਸਾਬਕਾ ਵਿਧਾਇਕ  ਵੀਰ ਸਿੰਘ  ਲੋਪੋਕੇ  ਦਾ  ਮੁੰਡਾ ਰਣਬੀਰ ਸਿੰਘ ਲੋਪੋਕੇ  ਆਪਣੇ ਪਿਤਾ ਦੀ  ਹਾਰ ਦਾ ਬਦਲਾ ਲੈਣ ਲਈ ਰਾਜਾਸਾਂਸੀ (ਅਮ੍ਰਿਤਸਰ) ਤੋਂ ਚੋਣ ਅਖਾੜੇ ਵਿੱਚ ਕੁੱਦਣ ਲਈ ਸਿਆਸੀ ਪਰ ਤੋਲ ਰਿਹਾ ਹੈ।
ਦੂਜੇ ਪਾਸੇ ਕਾਂਗਰਸੀ ਵਿਧਾਇਕ ਲਾਲ ਸਿੰਘ ਦਾ ਬੇਟਾ  ਰਾਜਿੰਦਰ ਸਿੰਘ  ਸਨੌਰ ਹਲਕੇ ਤੋਂ ਸਾਬਕਾ ਪ੍ਰਧਾਨ ਤੇ ਮੈਂਬਰ ਰਾਜ ਸਭਾ ਸਮਸ਼ੇਰ ਸਿੰਘ ਦੂਲੋਂ ਦਾ ਬੇਟਾ ਬੰਨੀ ਦੂਲੋਂ ਪਾਇਲ ਹਲਕੇ ਤੋਂ, ਇੰਦਰਜੀਤ ਸਿੰਘ  ਜੀਰਾ ਦਾ ਲਾਡਲਾ ਕੁਲਬੀਰ ਸਿੰਘ  ਜੀਰਾ ਹਲਕੇ ਤੋਂ, ਵਿਧਾਇਕ  ਗੁਰਕੰਵਲ ਕੌਰ ਦਾ ਬੇਟਾ ਅੰਗਦ ਸਿੰਘ ਨਵਾਂ ਸ਼ਹਿਰ ਹਲਕੇ ਤੋਂ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਦਾ ਬੇਟਾ ਸੁਖਪਾਲ ਸਿੰਘ  ਭੁੱਲਰ ਤੇ  ਅਨੂਪ ਸਿੰਘ  ਭੁੱਲਰ  ਖੇਮਕਰਨ ਹਲਕੇ ਤੋਂ, ਵਿਧਾਇਕ  ਕਰਣ ਕੌਰ  ਬਰਾੜ ਦਾ ਪੁੱਤਰ  ਕਰਨਵੀਰ ਸਿੰਘ ਬਰਾੜ,  ਮਾਈ ਰੂਪ ਕੌਰ ਦਾ  ਪੁੱਤਰ ਨਿਰਪਤ ਸਿੰਘ ਧੁਰੀ ਹਲਕੇ ਤੋਂ, ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ   ਬਰਨਾਲਾ ਦਾ ਵਿਧਾਇਕ  ਪੁੱਤਰ  ਗਗਨਜੀਤ ਸਿੰਘ  ਅਤੇ ਗਗਨਜੀਤ ਸਿੰਘ  ਬਰਨਾਲਾ ਦਾ  ਪੁੱਤਰ ਸਿਮਰਜੀਤ ਸਿੰਘ  ਬਰਨਾਲਾ  ਧੁਰੀ ਤੋਂ ਫਿਰ ਕਿਸਮਤ ਆਜ਼ਮਾਉਣਾ ਚਾਹੁੰਦੇ ਹਨ। ਸਾਬਕਾ ਮੰਤਰੀ ਸਰਦੂਲ ਸਿੰਘ ਦਾ ਬੇਟਾ ਡੈਨੀ ਜੰਡਿਆਲਾ ਗੁਰੂ ਤੋਂ ਚੋਣ  ਮੈਦਾਨ 'ਚ ਕੁੱਦਣਾ ਚਾਹੁੰਦੇ ਹਨ। ਜਦਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਚੋਣ ਹਾਰ ਗਏ ਸਨ। ਇਸੀ ਤਰ•ਾਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਬੇਟਾ ਯੂਥ ਕਾਂਗਰਸ  ਦਾ ਸਾਬਕਾ ਪ੍ਰਧਾਨ ਚੌਧਰੀ ਵਿਕਰਮ ਸਿੰਘ ਕਰਤਾਰਪੁਰ ਹਲਕੇ ਤੋਂ, ਚੌਧਰੀ ਜਗਜੀਤ ਸਿੰਘ ਦਾ ਬੇਟਾ ਸੁਰਿੰਦਰ ਸਿੰਘ  ਵੀ ਵਿਧਾਨ ਸਭਾ ਚੋਣ ਲੜਨ ਦਾ ਇਛੁੱਕ ਹੈ। ਇਸੀ ਤਰ•ਾਂ ਰਾਜ ਸਭਾ ਮੈਂਬਰ ਪਰਤਾਪ ਸਿੰਘ ਬਾਜਵਾ  ਦਾ  ਭਰਾ ਫਤੇਹਜੰਗ ਸਿੰਘ ਬਾਜਵਾ,   ਬੀਬੀ  ਰਾਜਿੰਦਰ ਕੌਰ  ਭੱਠਲ  ਦਾ  ਜਵਾਈ  ਵਿਕਰਮ ਸਿੰਘ ਬਾਜਵਾ ਟਿਕਟ ਲੈਣ ਵਾਲਿਆਂ ਦੀ ਦੌੜ ਵਿੱਚ ਸ਼ਾਮਲ ਹੈ।
ਜੇਕਰ ਭਾਜਪਾ ਆਗੂਆਂ ਦੀ ਗੱਲ ਕਰੀਏ ਤਾਂ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦਾ  ਫਰਜੰਦ ਅਰਵਿੰਦ ਮਿੱਤਲ ਆਨੰਦਪੁਰ ਸਾਹਿਬ ਹਲਕੇ ਤੋਂ, ਭਾਜਪਾ ਵਿਧਾਇਕ ਦਲ ਦੇ ਆਗੂ ਭਗਤ ਚੁੰਨੀ ਲਾਲ ਵੀ ਆਪਣੀ ਜਗ•ਾ ਆਪਣੇ ਮੁੰਡੇ ਨੂੰ ਟਿਕਟ ਦਿਵਾਉਣਾ ਚਾਹੁੰਦੇ ਹਨ।
ਰਾਜਸੀ ਮਾਮਲਿਆ  ਦੇ ਮਾਹਰ  ਪ੍ਰੋਫੈਸਰ  ਮਹੁੰਦਮ ਖਾਲਿਦ ਦਾ ਕਹਿਣਾ ਹੈ ਕਿ ਪਰਵਾਰਵਾਦ  ਸਿਆਸਤ ਦਾ  ਦੂਜਾ ਨਾਮ ਹੈ। ਸਿਆਸਤ ਵਿੱਚ ਸੇਵਾ ਦੇ ਇਹ ਪ੍ਰਚਲਨ ਵਪਾਰ ਵਿੱਚ ਬਦਲ ਗਿਆ ਹੈ। ਸੱਤਾ ਤੇ ਵਪਾਰ ਦੀ ਵਿਰਾਸਤ ਆਪਣੇ ਬੱਚਿਆਂ ਨੂੰ ਸੰਭਾਲਣ ਲਈ ਸਿਆਸੀ ਆਗੂ ਆਪਣੀ ਡੋਰ ਆਪਣੇ ਲਾਡਲਿਆਂ ਦੇ ਹੱਥ ਫੜਾਉਂਦੇ ਹਨ।
ਕੈਬਨਿਟ ਮੰਤਰੀ ਮੰਤਰੀ  ਸਿਕੰਦਰ ਸਿੰਘ  ਮਲੂਕਾ, ਕਾਂਗਰਸ  ਦੇ  ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ, ਮੈਂਬਰ ਰਾਜ ਸਭਾ ਸਮਸ਼ੇਰ ਸਿੰਘ ਦੂਲੋਂ ਨੇ  ਕਿਹਾ ਇਸ ਬੁਰੀ ਗੱਲ ਕੀ ਹੈ? ਜੇਕਰ ਕਿਸੇ ਵਪਾਰੀ ਦਾ ਮੁੰਡਾ ਆਪਣੇ ਪਿਤਾ ਪੁਰਖੀ ਧੰਦੇ ਨੂੰ ਸੰਭਾਲਦਾ ਹੈ ਤਾਂ ਸਿਆਸੀ ਆਗੂ ਦਾ ਬੇਟਾ ਸਿਆਸਤ ਵਿੱਚ ਕਿਉਂ ਨਹੀਂ ਆ ਸਕਦਾ।

ਹੰਸ ਜਾਤਪਾਤ ਦੇ ਨਾਮ 'ਤੇ ਕਾਂਗਰਸ 'ਚ ਵਖਰੇਵਾ ਪੈਦਾ ਕਰ ਰਿਹਾ –ਦੂਲੋਂ


37 ਫ਼ੀ ਸਦੀ ਦਲਿਤਾਂ ਵਿਚੋਂ ਮੁੱਖ ਮੰਤਰੀ ਬਨਾਉਣ ਦੀ ਮੰਗ
ਵਿਰੋਧੀ ਧਿਰ ਦੇ ਆਗੂ ਤੋਂ ਮਾਇਕ ਖੋਹਣਾ ਹੰਸ ਦੀ ਛੋਟੀ ਗਲਤੀ ਨਹੀਂ
ਕਾਂਗਰਸ ਸੈਕੂਲਰ ਪਾਰਟੀ ਹਰੇਕ ਵਰਗ ਦਾ ਕੀਤਾ ਸਨਮਾਨ
ਚੰਡੀਗੜ• 21 ਸਤੰਬਰ (ਜੈ ਸਿੰਘ ਛਿੱਬਰ) : ਮੈਂਬਰ ਰਾਜ ਸਭਾ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋਂ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਜ ਗਾਇਕ ਹੰਸ ਰਾਜ ਹੰਸ 'ਤੇ ਕਾਂਗਰਸ ਦੇ ਅੰਦਰ ਜਾਤਪਾਤ ਦੇ ਨਾਮ 'ਤੇ ਵਖਰੇਵਾਂ ਪੈਦਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਕਾਂਗਰਸ ਹਾਈਕਮਾਨ ਨੇ ਕੋਈ ਠੋਸ ਕਦਮ ਨਹੀਂ ਉਠਾਇਆ ਤਾਂ ਆਗਾਮੀ ਚੋਣਾਂ ਵਿੱਚ ਇਸਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਦੂਲੋਂ ਨੇ ਕਿਹਾ ਕਿ ਦਲਿਤਾਂ ਦੀ ਪੰਜਾਬ ਵਿੱਚ 37 ਫ਼ੀ ਸਦੀ ਤੋਂ ਅਧਿਕ ਆਬਾਦੀ ਹੈ ਅਤੇ ਦਲਿਤ ਭਾਈਚਾਰੇ ਦੇ ਲੋਕ ਦਲਿਤ ਮੁੱਖ ਮੰਤਰੀ ਦੀ ਮੰਗ ਉਠਾ ਰਹੇ ਹਨ। ਇਸ ਲਈ ਵੱਡੀ ਸਾਜਸ਼ ਦੇ ਤਹਿਤ ਹੰਸ ਰਾਜ ਹੰਸ ਦੇ ਮੂੰਹੋਂ ਦਲਿਤਾਂ ਨੂੰ ਲੈ ਕੇ ਪਾਰਟੀ ਦੇ ਅੰਦਰ ਮਤਭੇਦ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਦੂਲੋਂ ਨੇ ਸਪਸ਼ਟ ਕਿਹਾ ਕਿ ਉਹ ਸਭ ਸਮਝਦੇ ਹਨ ਕਿ ਹੰਸ ਨਹੀਂ ਬਲਕਿ ਇਸਦੇ ਵਿਚੋਂ ਕੋਈ ਹੋਰ ਬੋਲਦਾ ਹੈ।
ਬੀਤੇ ਦਿਨ ਨਵਾਗਰਾਉਂ 'ਚ ਪਾਰਟੀ ਦੇ ਪ੍ਰੋਗਰਾਮ 'ਚ ਹਾਈਕਮਾਨ ਦੀ ਹਾਜ਼ਰੀ ਵਿੱਚ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਕੋਲੋ ਮਾਇਕ ਖੋਹਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਪਤਾ ਨਹੀਂ ਪ੍ਰਦੇਸ਼ ਹਾਈਕਮਾਨ ਕਿਉਂ ਚੁੱਪ ਹੈ। ਉਹਨਾਂ “ਤੂੰ ਨਹੀਂ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ” ਗੀਤ ਦੀ ਤੁਕਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਾਰਟੀ ਨੂੰ ਸਾਲ 2007 ਤੇ 2012 'ਚ ਹੋਈਆਂ ਚੋਣਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ। ਜੇਕਰ ਕਾਂਗਰਸ ਨੇ ਦਲਿਤਾਂ, ਪਿਛੜੀਆਂ ਸ੍ਰੇਣੀਆਂ ਤੇ ਹਿੰਦੂ ਵੋਟ ਬੈਂਕ ਨੂੰ ਨਹੀਂ ਸਾਂਭਿਆਂ ਤਾਂ ਇਸਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਸ੍ਰੀ ਦੂਲੋਂ ਨੇ ਕਿਹਾ ਕਿ ਉਹਨਾਂ ਨੇ 19 ਸਾਲ ਦੀ ਉਮਰ 'ਚ ਪਾਰਟੀ ਲਈ ਜੇਲ• ਕੱਟੀ ਹੈ ਅਤੇ ਅਤਵਾਦ ਸਮੇਂ ਤੋ ਲੇਕਰ ਹੁਣ ਤੱਕ ਪਾਰਟੀ ਨਾਲ ਜੁੜੇ ਹੋਏ ਹਨ, ਹੋਰਾਂ ਵਾਂਗ ਸੱਤਾ ਦੇ ਲਾਲਚ 'ਚ ਪਾਰਟੀਆਂ ਨਹੀਂ ਬਦਲੀਆ। ਉਹਨਾਂ ਹੰਸ ਰਾਜ ਨੂੰ ਕਾਂਗਰਸ ਦਾ ਕਲਚਰ ਸਿੱਖਣ ਦੀ ਨਸੀਹਤ ਦਿੰਦਿਆਂ ਸਵਾਲ ਕੀਤਾ ਕਿ ਜਦੋਂ ਉਹ (ਹੰਸ) ਅਕਾਲੀ ਦਲ ਦੀ ਟਿਕਟ ਤੋਂ 2009 ਵਿੱਚ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਹਾਰੇ ਉਸਤੋਂ ਬਾਦ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿੰਨੇ ਬਾਲਮੀਕਿ ਭਾਈਚਾਰੇ ਦੇ ਲੋਕਾਂ ਨੂੰ ਅਕਾਲੀ ਦਲ ਦੀਆਂ ਟਿਕਟਾ ਦਿਵਾਈਆਂ ਸਨ ? ਕਾਂਗਰਸ 'ਚ ਸ਼ਾਮਲ ਹੋਣ 'ਤੇ ਹੰਸ ਰਾਜ ਹੰਸ ਨੂੰ ਬਾਲਮੀਕੀ ਯਾਦ ਆ ਰਹੇ ਹਨ ? ਉਹਨਾਂ ਕਿਹਾ ਕਿ ਕਾਂਗਰਸ ਸੈਕੂਲਰ ਪਾਰਟੀ ਹੈ, ਕਾਂਗਰਸ ਨੇ ਬਾਲਮੀਕਿ ਮਜਬੀ ਸਿੱਖਾਂ ਚੋ ਬੂਟਾ ਸਿੰਘ ਨੂੰ ਕੇਂਦਰੀ ਗ੍ਰਹਿ ਮੰਤਰੀ, ਡਾ ਰਾਜ  ਕੁਮਾਰ ਵੇਰਕਾ ਨੂੰ ਐਸ.ਸੀ ਕਮਿਸ਼ਨ ਦਾ ਕੌਮੀ  ਚੇਅਰਮੈਨ, ਮਹਿੰਦਰ ਸਿੰਘ ਕਲਿਆਣ, ਧਰਮਪਾਲ ਸਭਰਵਾਲ ਨੂੰ ਰਾਜ ਸਭਾ ਮੈਂਬਰ, ਸਰਦੂਲ ਸਿੰਘ, ਜੋਗਿੰਦਰ ਸਿੰਘ ਮਾਨ ਨੂੰ ਪੰਜਾਬ ਵਜਾਰਤ ਵਿੱਚ ਮੰਤਰੀ ਪਦ ਦਿੱਤਾ। ਪਰ ਦਲਿਤਾਂ ਦੀ ਬਹੁ ਗਿਣਤੀ ਅਬਾਦੀ ਹੋਣ ਕਰਕੇ ਇੱਕ ਸਾਜਸ਼ ਤਹਿਤ  ਦਲਿਤਾਂ ਨੂੰ ਵੰਡਣ ਦੇ ਯਤਨ ਕੀਤੇ ਜਾ ਰਹੇ ਹਨ। ਦੂਲੋਂ ਨੇ ਕਿਹਾ ਕਿ ਪਿਛਲੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ  ਹੰਸ ਰਾਜ ਨੂੰ ਕਾਂਗਰਸ 'ਚ ਡੈਪੂਟੇਸ਼ਨ 'ਤੇ ਭੇਜਣ ਬਾਰੇ ਬਿਆਨ ਦਿੱਤਾ ਸੀ, ਇਸ ਲਈ ਉਹਨਾਂ ਨੂੰ ਸ਼ੱਕ ਹੈ ਕਿ ਅਕਾਲੀ ਦਲ ਦੀ ਇਹ ਸਾਜਸ਼ ਹੋ ਸਕਦੀ ਹੈ। ਉਹਨਾਂ ਕਿਹਾ ਕਿ ਹੰਸ ਰਾਜ ਨੂੰ ਉਹਨਾਂ (ਦੂਲੋਂ) ਮਹਿੰਦਰ ਸਿੰਘ ਕੇਪੀ, ਚੋਧਰੀ ਸੰਤੋਖ ਸਿੰਘ ਤੇ ਚੌਧਰੀ ਸੰਤੋਸ਼ ਕੁਮਾਰੀ ਦੇ ਪਰਵਾਰਾਂ ਦੇ ਖਿਲਾਫ ਬੋਲਣ ਦੀ ਬਜਾਏ, ਉਸ ਵਿਅਕਤੀ ਦੇ ਖਿਲਾਫ ਬੋਲਣਾ ਚਾਹੀਦਾ ਹੈ ਜੋ ਉਸਨੂੰ ਕਾਂਗਰਸ ਵਿੱਚ ਲੈ ਕੇ ਆਏ ਹਨ ਤੇ ਜਿਸ ਕਰਕੇ ਉਸਦਾ ਵਿੱਤੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਕਈ ਸੀਨੀਅਰ ਆਗੂਆਂ ਦੇ ਪਰਵਾਰ ਪੀੜੀ ਦਰ ਪੀੜੀ ਕਾਂਗਰਸੀ ਟਿਕਟਾਂ ਲੈਂਦੇ ਆ ਰਹੇ ਹਨ, ਫਿਰ ਉਹਨਾਂ ਦੇ ਚਾਰ ਪਰਵਾਰਾਂ 'ਤੇ ਹੀ ਕਿਉਂ ਉਂਗਲੀ ਉਠਾਈ ਜਾ ਹੀ ਹੈ। ਉਹਨਾਂ ਹਾਈਕਮਾਨ ਤੋਂ ਮੰਗ ਕਰਦਿਆਂ ਕਿਹਾ ਕਿ ਪੈਰਾਸ਼ੂਟ ਤੇ ਦਲਬਦਲੂ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਪੂਰੀ ਤਰ•ਾਂ ਪੜਤਾਲ ਕਰਨੀ ਚਾਹੀਦੀ ਹੈ ਅੱਜ ਪਾਰਟੀ ਦੇ ਵਿੱਚ ਖਾਲਿਸਤਾਨੀ ਸੋਚ ਵਾਲੇ ਆਗੂ ਸ਼ਾਮਲ ਹੋਏ ਹਨ, ਜਿਸ ਨਾਲ ਪਾਰਟੀ ਨੂੰ ਭਵਿੱਖ ਵਿੱਚ ਨੁਕਸਾਨ ਉਠਾਉਣਾ ਪੈ ਸਕਦਾ ਹੈ।

Friday, 16 September 2016

ਭਗਵੰਤ ਮਾਨ ਖੁਫੀਆਂ ਏਜੰਸੀਆਂ ਦੀ ਰਾਡਾਰ ਤੋਂ ਬਾਹਰ


ਬਾਘਾ ਪੁਰਾਣਾ ਰੈਲੀ ਤੋਂ ਬਾਅਦ ਭਗਵੰਤ ਮਾਨ ਦੀ ਕੋਈ ਸਿਆਸੀ ਸਰਗਰਮੀ ਨਹੀਂ ਦਿਖੀ
ਚੰਡੀਗੜ 15 ਸਤੰਬਰ (ਜੈ ਸਿੰਘ ਛਿੱਬਰ) : ਮੈਂਬਰ ਪਾਰਲੀਮੈਂਟ ਅਤੇ ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਖੁਫ਼ੀਆਂ ਏਜੰਸੀਆਂ ਦੀ ਰਾਡਾਰ 'ਚ ਨਹੀਂ ਆ ਰਿਹਾ ਹੈ। ਪੰਜਾਬ ਦੀ ਖੁਫ਼ੀਆਂ ਏਜੰਸੀਆਂ ਤੋਂ ਇਲਾਵਾ ਕੇਂਦਰੀ ਜਾਂਚ ਏਜੰਸੀ ਇੰਟੈਲੀਜੈਂਸ ਬਿਊਰੋ( ਆਈ.ਬੀ) ਦੇ ਅਧਿਕਾਰੀ ਭਗਵੰਤ ਮਾਨ ਦੀ ਲੋਕੇਸ਼ਨ ਟਰੇਸ ਕਰ ਰਹੇ ਹਨ, ਪਰ ਖੁਫੀਆਂ ਅਧਿਕਾਰੀਆਂ ਦੇ ਕੁੱਝ ਪੱਲੇ ਨਹੀਂ ਪੈ ਰਿਹਾ। ਕੇਂਦਰੀ ਜਾਂਚ ਏਜੰਸੀ ਦੇ ਇਕ ਅਧਿਕਾਰੀ ਅਨੁਸਾਰ ਬਾਘਾ ਪੁਰਾਣਾ ਵਿਖੇ ਪਾਰਟੀ ਵਲੋਂ ਕਿਸਾਨ ਚੋਣ ਮਨੋਰਥ ਪੱਤਰ ਜਾਰੀ ਕਰਨ ਲਈ ਆਯੋਜਿਤ ਕੀਤੇ ਗਏ ਸਮਾਗਮ ਤੋਂ ਬਾਅਦ ਭਗਵੰਤ ਮਾਨ ਦੀ ਕੋਈ ਸਰਗਰਮੀ ਨਜ਼ਰ ਨਹੀਂ ਆ ਰਹੀ। ਖੁਫੀਆਂ ਏਜੰਸੀਆਂ ਲਈ ਇਹ ਭੇਦ ਬਣਿਆ ਹੋਇਆ ਹੈ ਕਿ ਸ੍ਰੀ ਮਾਨ ਪਾਰਟੀ ਤੋਂ ਨਰਾਜ ਹੈ ਜਾਂ ਫਿਰ ਕੀਤੇ ਬਾਹਰ ਚਲੇ ਗਿਆ ਹੈ। ਖੁਫੀਆਂ ਏਜੰਸੀਆਂ ਕਿਉਂ ਭਗਵੰਤ ਮਾਨ ਦੀ ਤਲਾਸ਼ 'ਚ ਹਨ ਇਹ ਵੀ ਇੱਕ ਭੇਦ ਬਣਿਆ ਹੋਇਆ ਹੈ। ਜਿਕਰਯੋਗ ਗੱਲ ਇਹ ਵੀ ਹੈ ਕਿ ਭਗਵੰਤ ਮਾਨ 'ਤੇ ਬਸੀ ਪਠਾਣਾ ਵਿੱਚ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਤੇ ਭੀੜ ਨੂੰ ਭੜਕਾਉਣ ਨੂੰ ਲੈ ਕੇ ਕੇਸ ਵੀ ਦਰਜ ਹੈ।
ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਖਡੂਰ ਸਾਹਿਬ ਵਿੱਚ ਆਯੋਜਿਤ ਰੈਲੀ ਤੋਂ ਬਾਅਦ ਭਗਵੰਤ ਮਾਨ ਨੇ ਪਾਰਟੀ ਤੋਂ ਇਕ ਹਫ਼ਤੇ ਦੀ ਛੁੱਟੀ ਮੰਗੀ ਸੀ ਪਰ ਉਹਨਾਂ ਨੂੰ ਤਿੰਨ ਦਿਨ ਦੀ ਛੁੱਟੀ ਦਿੱਤੀ ਗਈ ਹੈ। ਪੰਜਾਬੋ ਬਾਹਰ ਆਪਣੇ ਨਿੱਜੀ ਕੰਮ ਗਏ ਭਗਵੰਤ ਨੂੰ ਅਜੇ ਇੱਕ ਦਿਨ ਹੋਇਆ ਸੀ ਕਿ ਪਾਰਟੀ ਵਲੋਂ ਉਹਨਾਂ ਨੂੰ ਗੁਜਰਾਤ 'ਚ ਕੋਈ ਜਰੂਰੀ ਕੰਮ ਭੇਜ ਦਿੱਤਾ ਗਿਆ। ਪਤਾ ਚੱਲਿਆ ਹੈ ਕਿ ਇਸ ਸਮੇਂ ਭਗਵੰਤ ਮਾਨ ਰਾਜਸਥਾਨ 'ਚ ਹੈ ਅਤੇ ਸ਼ਨੀਵਾਰ ਤੱਕ ਪੰਜਾਬ 'ਚ ਆਉਣ ਦੀ ਸੰਭਾਵਨਾ ਹੈ। ਜਦੋਂਕਿ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਘੁੱਗੀ ਅੱਜਕੱਲ ਵਿਦੇਸ਼ ਦੌਰੇ 'ਤੇ ਹਨ।

Wednesday, 14 September 2016

ਵਿਧਾਨ ਸਭਾ ਸੈਸ਼ਨ-ਲੋਕ ਮੁੱਦੇ ਹਾਰੇ, ਸਿਆਸਤ ਜਿੱਤੀ


ਆਖਰੀ ਸ਼ੈਸ਼ਨ ਰੌਲੇ ਰੱਪੇ ਦੀ ਭੇਂਟ ਚੜਿਆ
ਵਲਟੋਹਾ ਵਲੋਂ ਜਾਤੀ ਸੂਚਕ ਸ਼ਬਦ ਕਹਿਣ 'ਤੇ ਸੁੱਟੀ ਜੁੱਤੀ –ਤਰਲੋਚਨ ਸੂੰਢ
ਮੇਰੀ ਜਿੰਦਗੀ ਦਾ ਸੱਭ ਤੋਂ ਮਨਹੂਸ ਦਿਨ – ਅਟਵਾਲ
ਚੰਡੀਗੜ• 14 ਸਤੰਬਰ ( ਜੈ ਸਿੰਘ ਛਿੱਬਰ) :14 ਵੀਂ ਪੰਜਾਬ ਵਿਧਾਨ ਸਭਾ ਦੇ ਆਖ਼ਰੀ ਸੈਸ਼ਨ ਕਈ ਖੱਟੀਆਂ ਮਿੱਠੀਆਂ ਯਾਦਾਂ, ਇਤਿਹਾਸਕ ਘਟਨਾਵਾਂ ਦੇ ਨਾਲ ਜੁੜਕੇ ਸਮਾਪਤ ਹੋਇਆ। ਜਿਥੇ ਅੱਜ ਸੈਸ਼ਨ ਦੇ ਆਖਰੀ ਦਿਨ ਬੁੱਧਵਾਰ ਨੂੰ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਸੂੰਢ ਨੇ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਵੱਲ ਜੁੱਤੀ ਸੁੱਟੀ, ਜੋ ਕਿ ਮਾਲ ਮੰਤਰੀ ਬਿਕਰਮ ਸਿੰਘ ਮਜੀਠਿਆ ਦੇ ਨੇੜ•ੇ ਡਿੱਗੀ, ਉਥੇ ਦੋ ਰਾਤਾਂ ਤੱਕ ਕਾਂਗਰਸੀ ਵਿਧਾਇਕ ਵਿਧਾਨ ਸਭਾ ਦੇ ਅੰਦਰ ਡਟੇ ਰਹੇ। ਇਸੀ ਤਰ•ਾਂ ਦੋ ਅਜਾਦ ਵਿਧਾਇਕ ਬੈਂਸ ਭਰਾਵਾਂ ਵਲੋਂ ਵੀ ਦੋ ਦਿਨਾਂ ਤੱਕ ਵੈਲੱ 'ਚ ਆ ਕੇ ਧਰਨਾ ਦਿੱਤਾ ਗਿਆ। ਉਧਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਆਖਰੀ ਸੈਸ਼ਨ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਮਨਹੂਸ ਦਿਨ ਦੱਸਿਆ ਹੈ।
ਸ਼ੈਸ਼ਨ ਦੌਰਾਨ ਜਿਥੇ ਸਪੀਕਰ ਵਲੋਂ ਸਿਮਰਜੀਤ ਸਿੰਘ ਬੈਂਸ ਨੂੰ ਨੇਮ ਕੀਤਾ ਗਿਆ ਅਤੇ ਮਾਰਸ਼ਲਾਂ ਵਲੋਂ ਬੈਂਸ਼ ਭਰਾਵਾਂ ਨੂੰ ਸਦਨ ਤੋਂ ਬਾਹਰ ਕੱਢਿਆ ਗਿਆ, ਉਥੇ ਦੋ ਦਿਨ ਤੇ ਰਾਤਾਂ ਕਾਂਗਰਸੀ ਵਿਧਾਇਕਾਂ ਵਲੋਂ ਸਦਨ ਦੇ ਅੰਦਰ ਡੇਰੇ ਲਗਾਕੇ ਅਲਗ ਤੋਂ ਮੌਕ ਸਦਨ ਚਲਾਇਆ ਗਿਆ। ਆਗਾਮੀ ਵਿਧਾਨ ਸਭਾ ਚੋਣਾਂ ਨੇੜ•ੇ ਹੋਣ ਕਾਰਨ ਹੁਕਮਰਾਨ ਤੇ ਵਿਰੋਧੀ ਧਿਰਾਂ ਵਲੋਂ ਹਮਲਾਵਰ ਰੁਖ ਧਾਰਨ ਕਰ ਰੱਖਿਆ ਸੀ। ਜੋ ਕੁੜਤਣ ਤੇ ਗੁੱਸਾ ਇਸ ਵਾਰ ਵਿਧਾਇਕਾਂ ਵਿੱਚ ਦੇਖਣ ਨੂੰ ਮਿਲਿਆ ਅਜਿਹਾ ਮੌਕਾ ਕਦੇ ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਦੇਖਣ ਨੂੰ ਨਹੀਂ ਮਿਲਿਆ। ਬੁੱਧਵਾਰ ਨੂੰ ਸਦਨ ਵਿੱਚ ਕਾਂਗਰਸੀ ਵਿਧਾਇਕਾਂ ਵਲੋਂ ਸਦਨ ਦੌਰਾਨ ਸਪੀਕਰ 'ਤੇ ਫਾਈਲਾਂ, ਕਾਗਜ਼ ਸੁੱਟੇ ਗਏ। ਪਹਿਲੀ ਵਾਰ ਹੋਇਆ ਕਿ ਸਪੀਕਰ ਦੇ ਆਲੇ ਦੁਆਲੇ ਵੱਡੀ ਗਿਣਤੀ ਵਿੱਚ ਮਾਰਸ਼ਲ ਖੜੇ ਰਹਿਣ ਅਤੇ ਸਦਨ ਦੇ ਨੇਤਾ ਪਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਮਾਰਸ਼ਲਾਂ ਨੇ ਘੇਰੀ ਰੱਖਿਆ। ਇਸੀ ਤਰ•ਾਂ ਵੈਲ 'ਚ ਵੀ ਮਾਰਸਲ ਦੋ ਲਾਈਨਾਂ ਵਿੱਚ ਖੜੇ ਸਨ। ਯਾਨੀ ਸਾਰਾ ਦਿਨ ਤਨਾਅਪੂਰਨ ਰਿਹਾ।
ਜਾਤੀ ਸੂਚਕ ਸ਼ਬਦ ਕਹਿਣ 'ਤੇ ਸੁੱਟੀ ਜੁੱਤੀ-ਸੂੰਢ
ਵਿਧਾਨ ਸਭਾ ਪ੍ਰੈਸ ਗੈਲਰੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਤਰਲੋਚਨ ਸਿੰਘ ਸੂੰਢ ਨੇ ਜੁੱਤੀ ਸੁੱਟਣ ਬਾਰੇ ਤਰਕ ਦਿੰਦਿਆਂ ਕਿਹਾ ਕਿ ਜਦੋਂ ਉਹ ਸਰਕਾਰ ਵਲੋਂ ਦਲਿਤਾ ਨਾਲ ਕੀਤੀ ਜਾ ਰਹੀ ਵਧੀਕਿਆਂ ਦੇ ਖਿਲਾਫ ਨਾਹਰੇਬਾਜੀ ਕਰ ਰਹੇ ਸਨ ਤਾਂ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ “ ਇਹ ਸਾਲੇ ਨੇ ਚੂਹੜੇ ਚਮਾਰ•ਾਂ ਦਾ ਠੇਕਾ ਲੈ ਰੱਖਿਆ ” ਜਿਸ 'ਤੇ ਉਹ ਭਾਵੁਕ ਹੋ ਗਏ ਤੇ ਗੁੱਸੇ ਵਿੱਚ ਆ ਕੇ ਜੁੱਤੀ ਸੁੱਟੀ। ਸੂੰਢ ਨੇ ਕਿਹਾ ਕਿ ਉਹਨਾਂ ਦਾ ਮੰਤਵ ਮਜੀਠਿਆਂ 'ਤੇ ਨਹੀਂ ਬਲਕਿ ਵਲਟੋਹਾ ਤੇ ਜੁੱਤੀ ਸੁੱਟਣਾ ਸੀ  ਤੇ ਜੁੱਤੀ ਕਿਸਨੂੰ ਵੱਜੀ ਉਹਨਾਂ ਨੂੰ ਪਤੈ ਨਹੀਂ। ਭਾਵੁਕ ਹੁੰਦਿਆਂ ਸੂੰਢ ਨੇ ਕਿਹਾ ਕਿ ਉਹ ਜਾਣਦੈ ਹਨ ਕਿਹੜੇ ਹਲਾਤਾਂ ਵਿੱਚ ਜਿੰਦਗੀ ਜਿਉਂ ਕਿ ਇੱਥੇ ਤੱਕ ਪੁੱਜੇ ਹਨ। ਉਹਨਾਂ ਕਿਹਾ ਕਿ ਜੋ ਸਾਡੀ ਬਰਾਦਰੀ ਦੇ ਖਿਲਾਫ ਬੋਲੇਗਾ ਉਸਦਾ ਇਹੀ ਹਸ਼ਰ ਹੋਵੇਗਾ।
ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਵੀ ਭਾਵੁਕ ਹੁੰਦਿਆਂ ਕਿਹਾ ਕਿ ਜੋ ਦਲਿਤ ਵਰਗ ਨੂੰ ਗਾਲ•ਾਂ ਕੱਢੇਗਾ ਉਸਨੂੰ ਇੱਕ ਨਹੀਂ ਸੌ ਜੁੱਤੀਆਂ ਮਾਰਾਗਾਂ। ਸ੍ਰ ਚੰਨੀ ਨੇ ਕਿਹਾ ਕਿ ਸਰਕਾਰ ਨੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦਾ ਘਾਣ ਕਰਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤੇ ਹੁਕਮਰਾਨ ਵਿਧਾਇਕ ਹਮੇਸ਼ਾਂ ਉਹਨਾਂ 'ਤੇ ਮੁੱਦਿਆਂ ਤੋਂ ਭਟਕੇ ਬਹਿਸ ਤੋਂ ਭੱਜਣ ਦਾ  ਦੋਸ਼ ਲਾਉਂਦੇ ਰਹਿੰਦੇ ਹਨ ਪਰੰਤੂ ਜਦੋਂ ਸਰਕਾਰ ਦੇ ਖਿਲਾਫ ਬਹਿਸ ਸ਼ੁਰੂ ਹੋਈ ਤਾਂ ਹੁਕਮਰਾਨ ਵਿਧਾਇਕਾਂ ਨੇ ਜਾਣਬੁੱਝ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਸਪੀਕਰ ਵਲੋਂ ਜੁਬਾਨੀ ਵੋਟ ਰਾਹੀਂ ਉਹਨਾਂ ਵਲੋਂ ਲਿਆਂਦਾ ਗਿਆ ਪ੍ਰਸਤਾਵ ਰੱਦ ਕਰਵਾ ਦਿੱਤਾ ਗਿਆ।
ਮੇਰੀ ਜਿੰਦਗੀ ਦਾ ਮਨਹੂਸ ਦਿਨ –ਅਟਵਾਲ
ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸੈਸ਼ਨ ਦੌਰਾਨ ਜੁੱਤੀ ਸੁੱਟਣ, ਸਪੀਕਰ ਵੱਲ  ਕਾਗਜ ਸੁੱਟਣ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਉਸਦੀ ਜਿੰਦਗੀ ਦਾ ਮਨਹੂਸ ਦਿਨ ਹੈ। ਉਹਨਾਂ ਕਦੇ ਵੀ ਅਜਿਹੀ ਘਟਨਾਂ ਵਾਪਰਦੀ ਨਹੀਂ ਦੇਖੀ। ਉਹਨਾਂ ਕਿਹਾ ਕਿ ਆਖਰੀ ਇਜਲਾਸ ਵਿੱਚ ਵਧੀਆਂ ਢੰਗ ਨਾਲ ਬਹਿਸ ਹੋਣੀ ਚਾਹੀਦੀ ਸੀ ਅਤੇ ਸੈਸ਼ਨ ਦੇ ਅਖੀਰ ਵਿੱਚ ਸਾਰੇ ਵਿਧਾਇਕ ਇੱਕ ਦੂਸਰੇ ਨਾਲ ਮਿਲਕੇ ਮੇਲ ਮਿਲਾਪ ਦੀਆਂ ਚੰਗੀਆਂ ਯਾਦਾ ਲੈ ਕੇ ਜਾਂਦੇ ਪਰ ਵਿਰੋਧੀ ਕਾਂਗਰਸੀ ਵਿਧਾਇਕਾਂ ਨੇ ਜਮਹੂਰੀਅਤ ਦਾ ਘਾਣ ਕਰਨ ਦੀ ਹੱਦ ਹੀ ਮਿਟਾ ਦਿੱਤੀ।

Monday, 5 September 2016

ਦੂਲੋਂ ਦਾ ਨਾਮ ਲੈਣ 'ਤੇ ਭੜਕੇ ਹੰਸ, ਸਮਰਥਕਾਂ ਨੇ ਕੀਤੀ ਨਾਅਰੇਬਾਜ਼ੀ


ਕੇਂਦਰੀ ਲੀਡਰਸ਼ਿਪ ਦੀ ਹਾਜਰੀ 'ਚ ਹੰਸ ਸਮਰਥਕਾਂ ਨੇ ਕੀਤਾ ਹੰਗਾਮਾ
ਕੈਪਟਨ ਤੇ ਕਾਂਗਰਸ ਦੇ ਨਾਲ ਪਰ ਸਿਸਟਮ ਦੇ ਖਿਲਾਫ ਹਾਂ -ਹੰਸ
ਪਾਰਟੀ ਦਾ ਅੰਦਰੂਨੀ ਮਾਮਲਾ, ਕੋਈ ਗੱਲ ਨਹੀਂ –ਕੈਪਟਨ
ਗਰੀਬਾਂ ਨੂੰ ਮੁਫਤ ਪਲਾਟ ਤੇ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ –ਕੈਪਟਨ
ਚੰਡੀਗੜ•, 5 ਸਤੰਬਰ ( ਜੈ ਸਿੰਘ ਛਿੱਬਰ ) : ਦਲਿਤਾਂ ਨੂੰ ਏਕਤਾ ਦਾ ਪਾਠ ਪੜਾਉਣ 'ਤੇ ਕਾਂਗਰਸ ਪਾਰਟੀ ਨਾਲ ਜੋੜਨ ਲਈ ਕਾਂਗਰਸ ਦੇ ਐਸ.ਸੀ ਵਿਭਾਗ ਵਲੋਂ ਕੌਮੀ ਪ੍ਰਧਾਨ ਕੇ.ਰਾਜੂ ਦੀ ਅਗਵਾਈ ਹੇਠ ਸਿਵਲ ਸਕੱਤਰੇਤ ਦੇ ਨੇੜ•ੇ ਨਵਾ ਗਰਾਓ 'ਚ ਆਯੋਜਿਤ “ਦਲਿਤ ਲੀਡਰ ਪ੍ਰੋਗਰਾਮ” 'ਚ ਰਾਜ ਗਾਇਕ ਤੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਹੰਸ ਰਾਜ ਹੰਸ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਦਾ ਨਾਮ ਲੈਣ ਤੋਂ ਭੜਕ ਗਏ ਅਤੇ ਸਮਰਥਕਾਂ ਨੇ ਕਾਫੀ ਹੰਗਾਮਾ ਕੀਤਾ। ਵੱਡੀ ਗੱਲ ਇਹ ਹੈ ਕਿ ਇਹ ਸੱਭ ਕੁੱਝ ਕੇਂਦਰੀ ਲੀਡਰਸ਼ਿਪ ਜਿਹਨਾਂ 'ਚ ਕੇ ਰਾਜੂ, ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਉਪ ਇੰਚਾਰਜ ਹਰੀਸ਼ ਚੌਧਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਹਾਜਰੀ ਵਿੱਚ ਹੋਇਆ। ਹਲਕਾ ਵਿਧਾਇਕ ਜਗਮੋਹਨ ਸਿੰਘ ਕੰਗ ਤੇ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਵਰਕਰਾਂ ਨੂੰ ਸ਼ਾਂਤ ਕਰਨ ਦਾ ਬਹੁਤ ਯਤਨ ਕੀਤਾ ਪਰੰਤੂ ਵਰਕਰ ਗੁੱਸੇ ਵਿੱਚ ਨਾਅਰੇਬਾਜੀ ਕਰਦੇ ਰਹੇ।
ਹੋਇਆ ਇੰਜ ਕਿ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਦਲਿਤਾਂ ਨੂੰ ਏਕਤਾ ਦਾ ਪਾਠ ਪੜਾਉਂਦੇ ਹੋਏ ਦਲਿਤ ਸਮਾਜ ਦੇ ਹਿਤਾਂ ਲਈ ਕਾਂਗਰਸ ਵਲੋਂ ਕੀਤੇ ਗਏ ਕਾਰਜਾਂ ਬਾਰੇ ਜਾਣਕਾਰੀ ਦੇ ਰਹੇ ਸਨ। ਸ੍ਰੀ ਚੰਨੀ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਵਿਧਾਇਕ ਦਲ ਦਾ ਆਗੂ ਐਸ.ਸੀ ਚੁਣਿਆ ਤੇ ਤਿੰਨ ਰਾਜ ਸਭਾ ਦੀਆਂ ਸੀਟਾਂ ਵਿਚੋਂ ਇੱਕ ਦਲਿਤ ਸਮਸ਼ੇਰ ਸਿੰਘ ਦੂਲੋਂ ਨੇ ਦਿੱਤੀ। ਬੱਸ ਇੰਨਾ ਕਹਿਣ ਦੇ ਦੇਰ ਸੀ ਕਿ ਹੰਸ ਰਾਜ ਹੰਸ ਭੜਕ ਗਏ। ਉਹਨਾਂ ਕਿਹਾ ਕਿ ਇਹ ਕਿਧਰ ਦਾ ਇਨਸਾਫ ਹੈ ? ਉਹਨਾਂ ਨਾਲ ਇਨਸਾਫ ਨਹੀਂ ਹੋਇਆ। ਇਸਤੇ ਬਾਲਮੀਕਿ ਸਮਾਜ ਦੇ ਲੋਕ ਭੜਕ ਗਏ ਅਤੇ ਕਾਫੀ ਦੇਰ ਤੱਕ ਨਾਅਰੇਬਾਜੀ ਕੀਤੀ। ਆਖਿਰ ਬੜੀ ਮੁਸ਼ਕਲ ਨਾਲ ਕੈਪਟਨ ਦੇ ਓ.ਐਸ.ਡੀ ਮੇਜਰ ਅਮਰਦੀਪ ਸਿੰਘ ਬਹੁਤ ਮੁਸ਼ਕਲ ਹੰਸ ਨੂੰ ਸ਼ਾਂਤ ਕਰਕੇ ਮੰਚ 'ਤੇ ਲੈ ਗਏ।
ਇਸ ਮੌਕੇ 'ਤੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਬਣਨ 'ਤੇ ਜਿੱਥੇ ਗਰੀਬਾਂ ਨੂੰ ਪੰਜ ਮਰਲੇ ਦੇ ਮੁਫ਼ਤ ਪਲਾਟ ਦਿੱਤੇ ਜਾਣਗੇ ਉਥੇ ਵਿਧਵਾਵਾਂ, ਅੰਗਹੀਣਾਂ,ਬੁਢਾਪਾ ਪੈਨਸ਼ਨ ਦੋ ਹਜਾਰ ਰੁਪਏ ਦਿੱਤੀ ਜਾਵੇਗੀ। ਇਸੀ ਤਰ•ਾਂ ਦਲਿਤਾਂ ਨੂੰ 300 ਯੂਨਿਟ ਬਿਜਲੀ ਦਿੱਤੀ ਜਾਵੇਗੀ। ਉਹਨਾਂ ਗੁਜਰਾਤ 'ਚ ਚਾਰ ਦਲਿਤ ਨੌਜਵਾਨਾਂ ਦੀ ਬੁਰੀ ਤਰ•ਾ ਮਾਰਕੁੱਟ ਕਰਨ 'ਤੇ  ਭਾਜਪਾ ਤੇ ਪ੍ਰਧਾਨ ਮੰਤਰੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਾਦੀ ਦੇ 70 ਸਾਲ ਬਾਅਦ ਵੀ ਦਲਿਤਾਂ ਦੀ  ਹਾਲਤ ਬੁਰੀ ਹੈ ਤੇ ਉਹਨਾਂ ਦੀ ਸਰਕਾਰ ਬਣਨ 'ਤੇ ਪਹਿਲਾ ਕੰਮ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਸੁਧਾਰ ਕੀਤਾ ਜਾਵੇਗਾ ਕਿਉਂਕਿ ਅੱਜ ਸਿੱਖਿਆ ਤੇ ਡਾਕਟਰੀ ਇਲਾਜ ਬਹੁਤ ਮੰਹਿਗਾ ਹੋ ਗਿਆ ਹੈ। ਉਹਨਾਂ ਕਿਹਾ ਕਿ ਅੱਜ ਸੂਬੇ ਦੀ ਇੰਡਸਟਰੀ ਦੂਸਰੇ ਰਾਜਾਂ ਵਿੱਚ ਚਲੇਗੀ ਤੇ ਬੇਰੁੱਜਗਾਰੀ ਵੱਧ ਗਈ ਹੈ।
ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੀ ਮਨੂੰਵਾਦੀ ਸੋਚ ਕਾਰਨ ਬਹੁਜਨ ਸਮਾਜ ਪਾਰਟੀ ਹੌਂਦ ਵਿੱਚ ਆਈ ਹੈ। ਉਹਨਾਂ ਕਿਹਾ ਕਿ ਅੱਜ ਪਾਰਟੀ ਵਲੋਂ ਦਲਿਤਾਂ ਨੂੰ ਪ੍ਰਧਾਨ, ਮੰਤਰੀ ਤੇ ਵਿਧਾਇਕ ਤੱਕ ਦੇ ਅਹੁੱਦੇ ਤਾਂ ਦਿੱਤੇ ਜਾਂਦੇ ਹਨ, ਪਰ ਦਲਿਤ ਆਗੂਆਂ ਦੀ ਕੋਈ ਸੁਣਵਾਈ ਨਹੀਂ ਹੈ। ਦਲਿਤਾਂ ਨੂੰ ਅੱਜ ਵੀ ਸਿਰੀ ਦੀ ਤਰ•ਾਂ ਸਮਝਿਆਂ ਜਾਂਦਾ ਹੈ। ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ ਨੇ ਕਾਂਗਰਸ ਨੂੰ ਮਜਬੂਤ ਕਰਨ ਲਈ ਦਲਿਤ ਸਮਾਜ ਦੇ ਲੋਕਾਂ ਨੂੰ ਨਾਲ ਜੋੜਨ ਤੇ ਮਾਣ ਸਨਮਾਨ ਦੇਣ ਦੀ ਗੱਲ ਕਹੀ। ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਅਤੇ ਐਸ.ਸੀ.ਸੈਲ ਪੰਜਾਬ ਦੇ ਪ੍ਰਧਾਨ ਰਾਜ ਕੁਮਾਰ ਚੱਬੇਵਾਲ ਨੇ ਸੂਬੇ ਵਿੱਚ ਅਬਾਦੀ ਮੁਤਾਬਿਕ ਦਲਿਤ ਆਗੂਆਂ ਨੂੰ ਮਾਣ ਸਨਮਾਨ ਦੇਣ ਦੀ ਗੱਲ ਕਹੀ। ਉਹਨਾਂ ਕਿਹਾ ਕਿ ਅੱਜ ਪੀ.ਪੀ.ਸੀ.ਸੀ ਵਿੱਚ ਦਲਿਤਾਂ ਨੂੰ ਪੂਰੀ ਪ੍ਰਤੀਨਿਧਤਾ ਨਹੀਂ ਦਿੱਤੀ ਗਈ।
ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਕੱਤਰ ਹਰੀਸ਼ ਚੋਧਰੀ, ਵਿਧਾਇਕ ਅਰੁਣਾ ਚੌਧਰੀ, ਵਿਧਾਇਕ ਹਰਚੰਦ ਕੌਰ, ਗੁਰਚਰਨ ਸਿੰਘ, ਹੰਸ ਰਾਜ ਹੰਸ ਤੇ ਹੋਰਨਾਂ ਨੇ ਪੰਜਾਬ ਦੇ ਭਵਿੱਖ ਤੇ ਨੌਜਵਾਨਾਂ ਦੇ ਭਵਿੱਖ ਲਈ ਕਾਂਗਰਸ ਪਾਰਟੀ ਦੀ ਸਰਕਾਰ ਬਨਾਉਣ ਲਈ ਹੰਭਲਾ ਮਾਰਨ ਦੀ ਅਪੀਲ ਕੀਤੀ।