ਪੰਜਾਬ 'ਚ ਵੀ 533 ਕਰੋੜ ਰੁਪਏ ਅਣਵਰਤੇ ਪਏ
ਜੈ ਸਿੰਘ ਛਿੱਬਰ,
ਚੰਡੀਗੜ੍ਹ : ਸਮੇਂ ਦੇ ਹਾਕਮ ਗਰੀਬਾਂ, ਖਾਸਕਰਕੇ ਮਜ਼ਦੂਰ ਵਰਗ ਦੀ ਭਲਾਈ ਲਈ ਬਹੁਤ ਸਾਰੀਆਂ ਸਕੀਮਾਂ ਲਾਗੂ ਕਰਨ ਦੇ ਦਾਅਵੇ ਕਰਦੇ ਹਨ। ਪਰ ਜ਼ਮੀਨੀ ਹਕੀਕਤ ਹੈ ਕਿ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਨੇ ਮਜ਼ਦੂਰਾਂ ਦੇ ਸੈਸ ਦੇ ਰੁਪ ਵਿਚ ਇਕੱਤਰ ਕੀਤੇ 37,482 ਕਰੋੜ ਰੁਪਏ ਵਿਚੋਂ 27,990 ਕਰੋੜ ਰੁਪਏ ਮਜ਼ਦੂਰਾਂ ਦੀ ਭਲਾਈ ਲਈ ਖਰਚ ਨਹੀਂ ਕੀਤੇ। ਯਾਨੀ 37, 482 ਕਰੋੜ ਰੁਪਏ ਸਰਕਾਰਾਂ ਕੋਲ੍ਹ ਅਣਵਰਤੇ ਪਏ ਹਨ।
ਆਰ.ਟੀ.ਆਈ ਕਾਰਕੁੰਨ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਮਜਦੂਰਾਂ ਦੀ ਭਲਾਈ 'ਤੇ ਖਰਚਣ ਲਈ ਹਰ ਉਸਾਰੀ 'ਤੇ ਲੇਬਰ ਸੈਸ ਇਕੱਠਾ ਕੀਤਾ ਜਾਂਦਾ ਹੈ। ਪਰ ਇਹ ਇਕੱਠਾ ਕੀਤਾ ਗਿਆ ਲੇਬਰ ਸੈਸ ਸਰਕਾਰਾਂ ਵਲੋਂ ਮਜਦੂਰਾਂ ਦੀ ਭਲਾਈ ਉੱਤੇ ਖਰਚਿਆ ਨਹੀਂ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੇਬਰ ਅਤੇ ਰੁਜ਼ਗਾਰ ਵਿਭਾਗ ਕੋਲੋਂ ਹਾਸਿਲ ਕੀਤੀ ਜਾਣਕਾਰੀ ਅਨੁਸਾਰ 30-6-2017 ਤੱਕ ਪੂਰੇ ਭਾਰਤ 'ਚ ਵੱਖ-ਵੱਖ ਸੂਬਾ ਸਰਕਾਰਾਂ ਵਲੋਂ ਕੁੱਲ 37,482 ਕਰੋੜ ਰੁਪਏ ਦਾ ਸੈਸ ਇਕੱਠਾ ਕੀਤਾ ਗਿਆ, ਜਿਸ ਵਿਚੋਂ ਮਹਿਜ਼ 9491 ਕਰੋੜ ਰੁਪਏ ਖਰਚ ਕੀਤੇ ਗਏ।ਜਦਕਿ ਬਾਕੀ 27,990 ਕਰੋੜ ਰੁਪਏ ਸਰਕਾਰਾਂ ਕੋਲ੍ਹ ਅਣਵਰਤੇ ਪਏ ਹਨ। ਦੇਸ਼ 'ਚ ਕੁੱਲ 27751545 ਮਜਦੂਰ ਲੇਬਰ ਬੋਰਡਾਂ ਨਾਲ ਰਜਿਸਟਰਡ ਹਨ ਇਸ ਤਰ੍ਹਾਂ ਹਰ ਮਜਦੂਰ ਦਾ 10 ਹਜਾਰ ਰੁਪਏ ਤੋਂ ਜਿਆਦਾ ਸਰਕਾਰਾਂ ਕੋਲ ਦੱਬਿਆ ਪਿਆ ਹੈ।
ਸੂਚਨਾ ਅਨੁਸਾਰ ਗੋਆ ਦੇ ਵਿਚ ਰਜਿਸਟਰਡ 2009 ਮਜਦੂਰਾਂ ਦੇ ਕਰੀਬ 95 ਕਰੋੜ ਰੁਪਏ ਅਣਵਰਤੇ ਪਏ ਹਨ ਜੋ ਕਿ ਪ੍ਰਤੀ ਮਜਦੂਰ 4 ਲੱਖ 72 ਹਜਾਰ ਰੁਪਏ ਬਣਦੇ ਹਨ। ਇਸੀ ਤਰ੍ਹਾਂ ਦਮਨ, ਦਿਉ ਤੇ ਲਕਸ਼ਦੀਪ 'ਚ ਹਰ ਮਜਦੂਰ ਦੇ ਕਰੀਬ 4 ਲੱਖ ਰੁਪਏ ਅਣਵਰਤੇ ਪਏ ਹਨ। ।ਮਹਾਰਾਸ਼ਟਰਾ 'ਚ 83475 ਰੁਪਏ, ਮੇਘਾਲਿਆਂ 'ਚ 74010 ਰੁਪਏ, ਦਾਦਰਾ ਅਤੇ ਨਗਰ ਹਵੇਲੀ'ਚ ਕਰੀਬ 65254 ਰੁਪਏ ਹਰ ਮਜਦੂਰ ਦੇ ਅਣਵਰਤੇ ਪਏ ਹਨ।
। ਚੱਢਾ ਨੇ ਦੱਸਿਆ ਕਿ ਚੰਡੀਗੜ੍ਹ ਚ ਰਜਿਸਟਰਡ 17821 ਮਜਦੂਰਾਂ ਦੇ ਕਰੀਬ 104 ਕਰੋੜ ਰੁਪਏ ਅਣਵਰਤੇ ਪਏ ਹਨ।ਜੋ ਕਿ ਹਰ ਮਜਦੂਰ ਦੇ ਕਰੀਬ 60 ਹਜਾਰ ਰੁਪਏ ਬਣ ਜਾਂਦੇ ਹਨ। ।ਇਸੇ ਤਰ੍ਹਾਂ ਪੰਜਾਬ 'ਚ ਰਜਿਸਰਟਡ 6 ਲੱਖ 10 ਹਜਾਰ 816 ਮਜਦੂਰਾਂ ਦੇ ਕਰੀਬ 533 ਕਰੋੜ ਰੁਪਏ ਅਣਵਰਤੇ ਪਏ ਹਨ,ਜੋ ਕਿ ਹਰ ਮਜਦੂਰ ਦੇ ਕਰੀਬ 9 ਹਜਾਰ ਰੁਪਏ ਬਣ ਜਾਂਦੇ ਹਨ।
।ਹਰਿਆਣਾ ਦੇ ਵਿਚ ਰਜਿਸਟਰਡ 703158 ਮਜਦੂਰਾਂ ਦੇ ਪ੍ਰਤੀ ਮਜਦੂਰ 25082, ਹਿਮਾਚਲ ਦੇ ਵਿਚ ਰਜਿਟਸਰਡ 1 ਲੱਖ 21 ਹਜਾਰ ਮਜਦੂਰਾਂ ਦੇ ਪ੍ਰਤੀ ਮਜਦੂਰ 24 ਹਜਾਰ 545, ਗੁਜਰਾਤ ਦੇ 569669 ਮਜਦੂਰਾਂ ਦੇ ਪ੍ਰਤੀ ਮਜਦੂਰ 28,155 ਰੁਪਏ ਅਤੇ ਉਤਰ ਪ੍ਰਦੇਸ਼ ਦੇ 3607498 ਮਜਦੂਰਾਂ ਦੇ ਪ੍ਰਤੀ ਮਜਦੂਰ 7122 ਰੁਪਏ ਅਣਵਰਤੇ ਪਏ ਹਨ। ਐਡਵੋਕੇਟ ਚੱਢਾ ਨੇ ਦੱਸਿਆ ਕਿ ਦਾਦਰਾ ਨਗਰ ਹਵੇਲੀ ਅਤੇ ਲਕਸ਼ਦੀਪ ਦੋ ਅਜਿਹੇ ਖਿੱਤੇ ਹਨ,ਜਿਨ੍ਹਾਂ ਨੇ ਇਕੱਠੇ ਹੋਏ ਸੈਂਸ ਦੇ ਵਿਚੋਂ ਇਕ ਵੀ ਪੈਸਾ ਮਜਦੂਰਾਂ ਲਈ ਖਰਚ ਨਹੀਂ ਕੀਤਾ।
ਚੱਢਾ ਨੇ ਕਿਹਾ ਬਹੁਤ ਹੀ ਸ਼ਰਮਨਾਕ ਅਤੇ ਨਾਲਾਇਕੀ ਭਰੀ ਗੱਲ ਹੈ ਕਿ ਜਿਸ ਮੁਲਕ ਦਾ ਕਿਸਾਨ, ਮਜਦੂਰ ਆਪਣੀਆ ਮੁੱਢਲੀਆਂ ਲੋੜਾਂ ਪੂਰੀਆਂ ਨਾ ਕਰਨ ਕਰਕੇ ਖੁਦਕੁਸ਼ੀ ਦਾ ਰਸਤਾ ਅਖਤਿਆਰ ਕਰ ਰਿਹਾ ਹੈ। ਉਸ ਮੁਲਕ ਦੇ ਮਜਦੂਰ ਦੇ ਪ੍ਰਤੀ ਮਜਦੂਰ 5 ਲੱਖ ਰੁਪਏ ਤੱਕ ਸਰਕਾਰਾਂ ਦੱਬੀ ਬੈਠੀਆਂ ਹਨ। ਉਨ੍ਹਾਂ ।ਦੱਸਿਆ ਕਿ ਕਾਨੂੰਨ ਅਨੁਸਾਰ ਇਹ ਪੈਸਾ ਮਜਦੂਰ ਪਰਿਵਾਰਾਂ ਦੇ ਇਲਾਜ ਬੱਚਿਆਂ ਦੀ ਪੜਾਈ, ਪੈਨਸ਼ਨ ਸਮੇਤ ਹੋਰ ਕਲਿਆਣਕਾਰੀ ਕੰਮਾਂ ਲਈ ਵਰਤਣਾ ਹੁੰਦਾ ਹੈ।
ਬਾਕਸ ---
ਕੇਰਲਾ ਨੇ ਇਕੱਤਰ ਰਾਸ਼ੀ ਤੋਂ ਵੱਧ ਖਰਚੇ --
ਭਾਰਤ ਵਿਚ ਕੇਰਲਾ ਇੱਕ ਅਜਿਹਾ ਰਾਜ ਹੈ ਜਿਸਨੇ ਜਿਸਨੇ ਸੈਸ ਦੇ ਰੂਪ 'ਚ ਇਕੱਤਰ ਕੀਤੀ ਰਕਮ ਨਾਲੋਂ ਵੱਧ ਮਜਦੂਰਾਂ ਦੀ ਭਲਾਈ ਲਈ ਖਰਚ ਕੀਤਾ ਹੈ।।ਅੰਕੜੇ ਦੱਸਦੇ ਹਨ ਕਿ ਕੇਰਲਾ ਦੇ ਵਿਚ ਕੁੱਲ 1535 ਕਰੋੜ ਰੁਪਏ ਇਕੱਤਰ ਹੋਏ ਹਨ, ਪਰ ਕੇਰਲਾ 1579 ਕਰੋੜ ਰੁਪਏ ਖਰਚ ਕਰ ਚੁੱਕਾ ਹੈ।