ਬਾਪੂ ਬੈਠਣਗੇ ਘਰ, ਪੁੱਤ ਲੜਨਗੇ ਚੋਣਾਂ
ਕਾਂਗਰਸ, ਅਕਾਲੀ ਦਲ ਤੇ ਭਾਜਪਾ ਦੇ ਕਈ ਆਗੂ ਆਪਣੇ ਲਾਡਲਿਆਂ ਨੂੰ ਲੜਾਉਣਾ ਚਾਹੁੰਦੇ ਹਨ ਚੋਣਾਂ
ਚੰਡੀਗੜ• 21 ਸਤੰਬਰ ( ਜੈ ਸਿੰਘ ਛਿੱਬਰ) : ਅਗਾਮੀ ਵਿਧਾਨ ਸਭਾ 2017 ਚੋਣਾਂ ਲਈ ਸਿਆਸੀ ਮੈਦਾਨ ਭਖਣ ਲੱਗਾ ਹੈ। ਚੋਣ ਜੰਗ ਜਿੱਤਣ ਲਈ ਸਾਰੀਆਂ ਪਾਰਟੀਆਂ ਵਲੋਂ ਰਣਨੀਤੀ ਘੜੀ ਜਾ ਰਹੀ ਹੈ ਅਤੇ ਪਹਿਲੀ ਵਾਰ ਦੋ ਦਰਜਨ ਤੋਂ ਵੱਧ ਆਗੂਆਂ ਵਲੋਂ ਚੋਣ ਅਖਾੜੇ ਵਿੱਚ ਖੁਦ ਉਤਰਨ ਦੀ ਬਜਾਏ ਆਪਣੇ “ਲਾਡਲਿਆਂ” ਨੂੰ ਉਤਾਰਿਆ ਜਾ ਰਿਹਾ ਹੈ। ਕਾਂਗਰਸ,ਅਕਾਲੀ ਦਲ ਅਤੇ ਭਾਜਪਾ ਦੇ ਕਈ ਵੱਡੇ ਆਗੂਆਂ ਦੇ ਪੁੱਤ ਵਿਧਾਨ ਸਭਾ ਦੀਆਂ ਪੋੜੀਆਂ ਚੜਨ ਲਈ ਕਸਰਤ ਵਿੱਚ ਲੱਗੇ ਹੋਏ ਹਨ। ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ, ਮਰਹੂਮ ਪਰਤਾਪ ਸਿੰਘ ਕੈਰੋ ਅਤੇ ਬੇਅੰਤ ਸਿੰਘ ਦੇ ਪੁੱਤ ਅਤੇ ਪੋਤਰੇ, ਕਾਂਗਰਸੀ ਆਗੂ ਹਰਚਰਨ ਸਿੰਘ ਬਰਾੜ, ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਹਿਜਾਦੇ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਦਾ ਸੁਆਦ ਚਖ਼ ਚੁਕੇ ਹਨ। ਇਸੀ ਤਰ•ਾਂ ਅਕਾਲੀ ਆਗੂ ਬਲਵਿੰਦਰ ਸਿੰਘ ਭੁੰਦੜ, ਰਤਨ ਸਿੰਘ ਅਜਨਾਲਾ, ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਪਰਤਾਪ ਸਿੰਘ ਬਾਜਵਾ ਦੇ ਧੀਆਂ -ਪੁੱਤਰ, ਜਵਾਈ, ਭਰਾ ਆਦਿ ਵੀ ਵੱਖ ਵੱਖ ਚੋਣਾਂ ਲੜ ਚੁੱਕੇ ਹਨ।
ਪਰੰਤੂ ਇਹਨਾਂ ਚੋਣਾਂ 'ਚ ਨੋਜਵਾਨ ਵਰਗ ਦੀ ਵੱਡੀ ਭੂਮਿਕਾ ਹੋਣ ਦੀਆਂ ਸੰਭਾਵਨਾਵਾਂ ਦੇ ਸਨਮੁੱਖ ਤਿੰਨੇ ਪਾਰਟੀਆਂ ਵਿਚੋਂ ਕਰੀਬ 20 ਵਲੋਂ ਜ਼ਿਆਦਾ ਆਗੂ ਵਿਧਾਇਕੀ ਦੀ ਵਿਰਾਸਤ ਆਪਣੇ ਪੁੱਤਰਾਂ ਲਈ ਛੱਡ ਰਹੇ ਹਨ। ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਰਵੀਕਰਨ ਸਿੰਘ ਕਾਹਲੋਂ ਡੇਰਾ ਬਾਬਾ ਨਾਨਕ ਤੋਂ, ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਬੇਟਾ ਸੋਨੂੰ ਲੰਗਾਹ ਫਤਿਹਗੜ ਚੂੜੀਆਂ ਤੋਂ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦਾ ਲੜਕਾ ਜਗਰੂਪ ਸਿੰਘ ਸੇਖਵਾਂ ਕਾਦੀਆ ਤੋਂ, ਵਿਧਾਇਕ ਹਰੀ ਸਿੰਘ ਜੀਰਾ ਦਾ ਬੇਟਾ ਅਵਤਾਰ ਸਿੰਘ, ਵਿਧਾਇਕ ਚੇਤੰਨ ਸਿੰਘ ਦਾ ਬੇਟਾ ਮਲਕੀਤ ਸਿੰਘ ਬੁਢਲਾਡਾ ਤੋਂ, ਵਿਧਾਇਕ ਬੀਬੀ ਜਗੀਰ ਕੌਰ ਦਾ ਜਵਾਈ ਭੁਪਿੰਦਰ ਸਿੰਘ ਭੁਲੱਥ ਤੋਂ, ਸਪੀਕਰ ਚਰਨਜੀਤ ਸਿੰਘ ਅਟਵਾਲ ਦਾ ਬੇਟਾ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ , ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਬੇਟਾ ਹਰਿੰਦਰ ਸਿੰਘ ਚੰਦੂਮਾਜਰਾ ਸਨੌਰ ਤੋਂ ਚੋਣ ਲੜਨ ਲਈ ਤਿਆਰ ਹੈ। ਇਸੇ ਤਰ•ਾਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੁੰਡਰ ਦਾ ਸਹਿਜਾਦਾ ਦਿਲਰਾਜ ਸਿੰਘ ਫਿਰ ਤੋਂ ਸਰਦੂਲਗੜ , ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਦਾ ਮੁੰਡਾ ਰਣਬੀਰ ਸਿੰਘ ਲੋਪੋਕੇ ਆਪਣੇ ਪਿਤਾ ਦੀ ਹਾਰ ਦਾ ਬਦਲਾ ਲੈਣ ਲਈ ਰਾਜਾਸਾਂਸੀ (ਅਮ੍ਰਿਤਸਰ) ਤੋਂ ਚੋਣ ਅਖਾੜੇ ਵਿੱਚ ਕੁੱਦਣ ਲਈ ਸਿਆਸੀ ਪਰ ਤੋਲ ਰਿਹਾ ਹੈ।
ਦੂਜੇ ਪਾਸੇ ਕਾਂਗਰਸੀ ਵਿਧਾਇਕ ਲਾਲ ਸਿੰਘ ਦਾ ਬੇਟਾ ਰਾਜਿੰਦਰ ਸਿੰਘ ਸਨੌਰ ਹਲਕੇ ਤੋਂ ਸਾਬਕਾ ਪ੍ਰਧਾਨ ਤੇ ਮੈਂਬਰ ਰਾਜ ਸਭਾ ਸਮਸ਼ੇਰ ਸਿੰਘ ਦੂਲੋਂ ਦਾ ਬੇਟਾ ਬੰਨੀ ਦੂਲੋਂ ਪਾਇਲ ਹਲਕੇ ਤੋਂ, ਇੰਦਰਜੀਤ ਸਿੰਘ ਜੀਰਾ ਦਾ ਲਾਡਲਾ ਕੁਲਬੀਰ ਸਿੰਘ ਜੀਰਾ ਹਲਕੇ ਤੋਂ, ਵਿਧਾਇਕ ਗੁਰਕੰਵਲ ਕੌਰ ਦਾ ਬੇਟਾ ਅੰਗਦ ਸਿੰਘ ਨਵਾਂ ਸ਼ਹਿਰ ਹਲਕੇ ਤੋਂ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਦਾ ਬੇਟਾ ਸੁਖਪਾਲ ਸਿੰਘ ਭੁੱਲਰ ਤੇ ਅਨੂਪ ਸਿੰਘ ਭੁੱਲਰ ਖੇਮਕਰਨ ਹਲਕੇ ਤੋਂ, ਵਿਧਾਇਕ ਕਰਣ ਕੌਰ ਬਰਾੜ ਦਾ ਪੁੱਤਰ ਕਰਨਵੀਰ ਸਿੰਘ ਬਰਾੜ, ਮਾਈ ਰੂਪ ਕੌਰ ਦਾ ਪੁੱਤਰ ਨਿਰਪਤ ਸਿੰਘ ਧੁਰੀ ਹਲਕੇ ਤੋਂ, ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਵਿਧਾਇਕ ਪੁੱਤਰ ਗਗਨਜੀਤ ਸਿੰਘ ਅਤੇ ਗਗਨਜੀਤ ਸਿੰਘ ਬਰਨਾਲਾ ਦਾ ਪੁੱਤਰ ਸਿਮਰਜੀਤ ਸਿੰਘ ਬਰਨਾਲਾ ਧੁਰੀ ਤੋਂ ਫਿਰ ਕਿਸਮਤ ਆਜ਼ਮਾਉਣਾ ਚਾਹੁੰਦੇ ਹਨ। ਸਾਬਕਾ ਮੰਤਰੀ ਸਰਦੂਲ ਸਿੰਘ ਦਾ ਬੇਟਾ ਡੈਨੀ ਜੰਡਿਆਲਾ ਗੁਰੂ ਤੋਂ ਚੋਣ ਮੈਦਾਨ 'ਚ ਕੁੱਦਣਾ ਚਾਹੁੰਦੇ ਹਨ। ਜਦਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਚੋਣ ਹਾਰ ਗਏ ਸਨ। ਇਸੀ ਤਰ•ਾਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦਾ ਬੇਟਾ ਯੂਥ ਕਾਂਗਰਸ ਦਾ ਸਾਬਕਾ ਪ੍ਰਧਾਨ ਚੌਧਰੀ ਵਿਕਰਮ ਸਿੰਘ ਕਰਤਾਰਪੁਰ ਹਲਕੇ ਤੋਂ, ਚੌਧਰੀ ਜਗਜੀਤ ਸਿੰਘ ਦਾ ਬੇਟਾ ਸੁਰਿੰਦਰ ਸਿੰਘ ਵੀ ਵਿਧਾਨ ਸਭਾ ਚੋਣ ਲੜਨ ਦਾ ਇਛੁੱਕ ਹੈ। ਇਸੀ ਤਰ•ਾਂ ਰਾਜ ਸਭਾ ਮੈਂਬਰ ਪਰਤਾਪ ਸਿੰਘ ਬਾਜਵਾ ਦਾ ਭਰਾ ਫਤੇਹਜੰਗ ਸਿੰਘ ਬਾਜਵਾ, ਬੀਬੀ ਰਾਜਿੰਦਰ ਕੌਰ ਭੱਠਲ ਦਾ ਜਵਾਈ ਵਿਕਰਮ ਸਿੰਘ ਬਾਜਵਾ ਟਿਕਟ ਲੈਣ ਵਾਲਿਆਂ ਦੀ ਦੌੜ ਵਿੱਚ ਸ਼ਾਮਲ ਹੈ।
ਜੇਕਰ ਭਾਜਪਾ ਆਗੂਆਂ ਦੀ ਗੱਲ ਕਰੀਏ ਤਾਂ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦਾ ਫਰਜੰਦ ਅਰਵਿੰਦ ਮਿੱਤਲ ਆਨੰਦਪੁਰ ਸਾਹਿਬ ਹਲਕੇ ਤੋਂ, ਭਾਜਪਾ ਵਿਧਾਇਕ ਦਲ ਦੇ ਆਗੂ ਭਗਤ ਚੁੰਨੀ ਲਾਲ ਵੀ ਆਪਣੀ ਜਗ•ਾ ਆਪਣੇ ਮੁੰਡੇ ਨੂੰ ਟਿਕਟ ਦਿਵਾਉਣਾ ਚਾਹੁੰਦੇ ਹਨ।
ਰਾਜਸੀ ਮਾਮਲਿਆ ਦੇ ਮਾਹਰ ਪ੍ਰੋਫੈਸਰ ਮਹੁੰਦਮ ਖਾਲਿਦ ਦਾ ਕਹਿਣਾ ਹੈ ਕਿ ਪਰਵਾਰਵਾਦ ਸਿਆਸਤ ਦਾ ਦੂਜਾ ਨਾਮ ਹੈ। ਸਿਆਸਤ ਵਿੱਚ ਸੇਵਾ ਦੇ ਇਹ ਪ੍ਰਚਲਨ ਵਪਾਰ ਵਿੱਚ ਬਦਲ ਗਿਆ ਹੈ। ਸੱਤਾ ਤੇ ਵਪਾਰ ਦੀ ਵਿਰਾਸਤ ਆਪਣੇ ਬੱਚਿਆਂ ਨੂੰ ਸੰਭਾਲਣ ਲਈ ਸਿਆਸੀ ਆਗੂ ਆਪਣੀ ਡੋਰ ਆਪਣੇ ਲਾਡਲਿਆਂ ਦੇ ਹੱਥ ਫੜਾਉਂਦੇ ਹਨ।
ਕੈਬਨਿਟ ਮੰਤਰੀ ਮੰਤਰੀ ਸਿਕੰਦਰ ਸਿੰਘ ਮਲੂਕਾ, ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ, ਮੈਂਬਰ ਰਾਜ ਸਭਾ ਸਮਸ਼ੇਰ ਸਿੰਘ ਦੂਲੋਂ ਨੇ ਕਿਹਾ ਇਸ ਬੁਰੀ ਗੱਲ ਕੀ ਹੈ? ਜੇਕਰ ਕਿਸੇ ਵਪਾਰੀ ਦਾ ਮੁੰਡਾ ਆਪਣੇ ਪਿਤਾ ਪੁਰਖੀ ਧੰਦੇ ਨੂੰ ਸੰਭਾਲਦਾ ਹੈ ਤਾਂ ਸਿਆਸੀ ਆਗੂ ਦਾ ਬੇਟਾ ਸਿਆਸਤ ਵਿੱਚ ਕਿਉਂ ਨਹੀਂ ਆ ਸਕਦਾ।