37 ਫ਼ੀ ਸਦੀ ਦਲਿਤਾਂ ਵਿਚੋਂ ਮੁੱਖ ਮੰਤਰੀ ਬਨਾਉਣ ਦੀ ਮੰਗ
ਵਿਰੋਧੀ ਧਿਰ ਦੇ ਆਗੂ ਤੋਂ ਮਾਇਕ ਖੋਹਣਾ ਹੰਸ ਦੀ ਛੋਟੀ ਗਲਤੀ ਨਹੀਂ
ਕਾਂਗਰਸ ਸੈਕੂਲਰ ਪਾਰਟੀ ਹਰੇਕ ਵਰਗ ਦਾ ਕੀਤਾ ਸਨਮਾਨ
ਚੰਡੀਗੜ• 21 ਸਤੰਬਰ (ਜੈ ਸਿੰਘ ਛਿੱਬਰ) : ਮੈਂਬਰ ਰਾਜ ਸਭਾ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋਂ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਜ ਗਾਇਕ ਹੰਸ ਰਾਜ ਹੰਸ 'ਤੇ ਕਾਂਗਰਸ ਦੇ ਅੰਦਰ ਜਾਤਪਾਤ ਦੇ ਨਾਮ 'ਤੇ ਵਖਰੇਵਾਂ ਪੈਦਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਕਾਂਗਰਸ ਹਾਈਕਮਾਨ ਨੇ ਕੋਈ ਠੋਸ ਕਦਮ ਨਹੀਂ ਉਠਾਇਆ ਤਾਂ ਆਗਾਮੀ ਚੋਣਾਂ ਵਿੱਚ ਇਸਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਦੂਲੋਂ ਨੇ ਕਿਹਾ ਕਿ ਦਲਿਤਾਂ ਦੀ ਪੰਜਾਬ ਵਿੱਚ 37 ਫ਼ੀ ਸਦੀ ਤੋਂ ਅਧਿਕ ਆਬਾਦੀ ਹੈ ਅਤੇ ਦਲਿਤ ਭਾਈਚਾਰੇ ਦੇ ਲੋਕ ਦਲਿਤ ਮੁੱਖ ਮੰਤਰੀ ਦੀ ਮੰਗ ਉਠਾ ਰਹੇ ਹਨ। ਇਸ ਲਈ ਵੱਡੀ ਸਾਜਸ਼ ਦੇ ਤਹਿਤ ਹੰਸ ਰਾਜ ਹੰਸ ਦੇ ਮੂੰਹੋਂ ਦਲਿਤਾਂ ਨੂੰ ਲੈ ਕੇ ਪਾਰਟੀ ਦੇ ਅੰਦਰ ਮਤਭੇਦ ਪੈਦਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਦੂਲੋਂ ਨੇ ਸਪਸ਼ਟ ਕਿਹਾ ਕਿ ਉਹ ਸਭ ਸਮਝਦੇ ਹਨ ਕਿ ਹੰਸ ਨਹੀਂ ਬਲਕਿ ਇਸਦੇ ਵਿਚੋਂ ਕੋਈ ਹੋਰ ਬੋਲਦਾ ਹੈ।
ਬੀਤੇ ਦਿਨ ਨਵਾਗਰਾਉਂ 'ਚ ਪਾਰਟੀ ਦੇ ਪ੍ਰੋਗਰਾਮ 'ਚ ਹਾਈਕਮਾਨ ਦੀ ਹਾਜ਼ਰੀ ਵਿੱਚ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਕੋਲੋ ਮਾਇਕ ਖੋਹਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਪਤਾ ਨਹੀਂ ਪ੍ਰਦੇਸ਼ ਹਾਈਕਮਾਨ ਕਿਉਂ ਚੁੱਪ ਹੈ। ਉਹਨਾਂ “ਤੂੰ ਨਹੀਂ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ” ਗੀਤ ਦੀ ਤੁਕਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਾਰਟੀ ਨੂੰ ਸਾਲ 2007 ਤੇ 2012 'ਚ ਹੋਈਆਂ ਚੋਣਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ। ਜੇਕਰ ਕਾਂਗਰਸ ਨੇ ਦਲਿਤਾਂ, ਪਿਛੜੀਆਂ ਸ੍ਰੇਣੀਆਂ ਤੇ ਹਿੰਦੂ ਵੋਟ ਬੈਂਕ ਨੂੰ ਨਹੀਂ ਸਾਂਭਿਆਂ ਤਾਂ ਇਸਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਸ੍ਰੀ ਦੂਲੋਂ ਨੇ ਕਿਹਾ ਕਿ ਉਹਨਾਂ ਨੇ 19 ਸਾਲ ਦੀ ਉਮਰ 'ਚ ਪਾਰਟੀ ਲਈ ਜੇਲ• ਕੱਟੀ ਹੈ ਅਤੇ ਅਤਵਾਦ ਸਮੇਂ ਤੋ ਲੇਕਰ ਹੁਣ ਤੱਕ ਪਾਰਟੀ ਨਾਲ ਜੁੜੇ ਹੋਏ ਹਨ, ਹੋਰਾਂ ਵਾਂਗ ਸੱਤਾ ਦੇ ਲਾਲਚ 'ਚ ਪਾਰਟੀਆਂ ਨਹੀਂ ਬਦਲੀਆ। ਉਹਨਾਂ ਹੰਸ ਰਾਜ ਨੂੰ ਕਾਂਗਰਸ ਦਾ ਕਲਚਰ ਸਿੱਖਣ ਦੀ ਨਸੀਹਤ ਦਿੰਦਿਆਂ ਸਵਾਲ ਕੀਤਾ ਕਿ ਜਦੋਂ ਉਹ (ਹੰਸ) ਅਕਾਲੀ ਦਲ ਦੀ ਟਿਕਟ ਤੋਂ 2009 ਵਿੱਚ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਹਾਰੇ ਉਸਤੋਂ ਬਾਦ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿੰਨੇ ਬਾਲਮੀਕਿ ਭਾਈਚਾਰੇ ਦੇ ਲੋਕਾਂ ਨੂੰ ਅਕਾਲੀ ਦਲ ਦੀਆਂ ਟਿਕਟਾ ਦਿਵਾਈਆਂ ਸਨ ? ਕਾਂਗਰਸ 'ਚ ਸ਼ਾਮਲ ਹੋਣ 'ਤੇ ਹੰਸ ਰਾਜ ਹੰਸ ਨੂੰ ਬਾਲਮੀਕੀ ਯਾਦ ਆ ਰਹੇ ਹਨ ? ਉਹਨਾਂ ਕਿਹਾ ਕਿ ਕਾਂਗਰਸ ਸੈਕੂਲਰ ਪਾਰਟੀ ਹੈ, ਕਾਂਗਰਸ ਨੇ ਬਾਲਮੀਕਿ ਮਜਬੀ ਸਿੱਖਾਂ ਚੋ ਬੂਟਾ ਸਿੰਘ ਨੂੰ ਕੇਂਦਰੀ ਗ੍ਰਹਿ ਮੰਤਰੀ, ਡਾ ਰਾਜ ਕੁਮਾਰ ਵੇਰਕਾ ਨੂੰ ਐਸ.ਸੀ ਕਮਿਸ਼ਨ ਦਾ ਕੌਮੀ ਚੇਅਰਮੈਨ, ਮਹਿੰਦਰ ਸਿੰਘ ਕਲਿਆਣ, ਧਰਮਪਾਲ ਸਭਰਵਾਲ ਨੂੰ ਰਾਜ ਸਭਾ ਮੈਂਬਰ, ਸਰਦੂਲ ਸਿੰਘ, ਜੋਗਿੰਦਰ ਸਿੰਘ ਮਾਨ ਨੂੰ ਪੰਜਾਬ ਵਜਾਰਤ ਵਿੱਚ ਮੰਤਰੀ ਪਦ ਦਿੱਤਾ। ਪਰ ਦਲਿਤਾਂ ਦੀ ਬਹੁ ਗਿਣਤੀ ਅਬਾਦੀ ਹੋਣ ਕਰਕੇ ਇੱਕ ਸਾਜਸ਼ ਤਹਿਤ ਦਲਿਤਾਂ ਨੂੰ ਵੰਡਣ ਦੇ ਯਤਨ ਕੀਤੇ ਜਾ ਰਹੇ ਹਨ। ਦੂਲੋਂ ਨੇ ਕਿਹਾ ਕਿ ਪਿਛਲੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੰਸ ਰਾਜ ਨੂੰ ਕਾਂਗਰਸ 'ਚ ਡੈਪੂਟੇਸ਼ਨ 'ਤੇ ਭੇਜਣ ਬਾਰੇ ਬਿਆਨ ਦਿੱਤਾ ਸੀ, ਇਸ ਲਈ ਉਹਨਾਂ ਨੂੰ ਸ਼ੱਕ ਹੈ ਕਿ ਅਕਾਲੀ ਦਲ ਦੀ ਇਹ ਸਾਜਸ਼ ਹੋ ਸਕਦੀ ਹੈ। ਉਹਨਾਂ ਕਿਹਾ ਕਿ ਹੰਸ ਰਾਜ ਨੂੰ ਉਹਨਾਂ (ਦੂਲੋਂ) ਮਹਿੰਦਰ ਸਿੰਘ ਕੇਪੀ, ਚੋਧਰੀ ਸੰਤੋਖ ਸਿੰਘ ਤੇ ਚੌਧਰੀ ਸੰਤੋਸ਼ ਕੁਮਾਰੀ ਦੇ ਪਰਵਾਰਾਂ ਦੇ ਖਿਲਾਫ ਬੋਲਣ ਦੀ ਬਜਾਏ, ਉਸ ਵਿਅਕਤੀ ਦੇ ਖਿਲਾਫ ਬੋਲਣਾ ਚਾਹੀਦਾ ਹੈ ਜੋ ਉਸਨੂੰ ਕਾਂਗਰਸ ਵਿੱਚ ਲੈ ਕੇ ਆਏ ਹਨ ਤੇ ਜਿਸ ਕਰਕੇ ਉਸਦਾ ਵਿੱਤੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਕਈ ਸੀਨੀਅਰ ਆਗੂਆਂ ਦੇ ਪਰਵਾਰ ਪੀੜੀ ਦਰ ਪੀੜੀ ਕਾਂਗਰਸੀ ਟਿਕਟਾਂ ਲੈਂਦੇ ਆ ਰਹੇ ਹਨ, ਫਿਰ ਉਹਨਾਂ ਦੇ ਚਾਰ ਪਰਵਾਰਾਂ 'ਤੇ ਹੀ ਕਿਉਂ ਉਂਗਲੀ ਉਠਾਈ ਜਾ ਹੀ ਹੈ। ਉਹਨਾਂ ਹਾਈਕਮਾਨ ਤੋਂ ਮੰਗ ਕਰਦਿਆਂ ਕਿਹਾ ਕਿ ਪੈਰਾਸ਼ੂਟ ਤੇ ਦਲਬਦਲੂ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਪੂਰੀ ਤਰ•ਾਂ ਪੜਤਾਲ ਕਰਨੀ ਚਾਹੀਦੀ ਹੈ ਅੱਜ ਪਾਰਟੀ ਦੇ ਵਿੱਚ ਖਾਲਿਸਤਾਨੀ ਸੋਚ ਵਾਲੇ ਆਗੂ ਸ਼ਾਮਲ ਹੋਏ ਹਨ, ਜਿਸ ਨਾਲ ਪਾਰਟੀ ਨੂੰ ਭਵਿੱਖ ਵਿੱਚ ਨੁਕਸਾਨ ਉਠਾਉਣਾ ਪੈ ਸਕਦਾ ਹੈ।
No comments:
Post a Comment