ਵਾਹ ਬਾਦਲ ਸਰਕਾਰ ---
ਜੈ ਸਿੰਘ ਛਿੱਬਰ,
ਜੈ ਸਿੰਘ ਛਿੱਬਰ,
ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਅਕਾਲੀ ਆਗੂ ਭਾਵੇਂ ਲੋਕਾਂ ਨੂੰ ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਸਾਸ਼ਨ ਦੇਣ ਅਤੇ “ਰਾਜ ਨਹੀਂ ਸੇਵਾ” ਦਾ ਨਾਅਰਾ ਲਗਾਉਂਦੇ ਰਹੇ ਹਨ, ਪਰ ਸੂਚਨਾ ਅਧਿਕਾਰ ਐਕਟ ਅਤੇ ਕੈਗ ਰਿਪੋਰਟਾਂ ਤੋਂ ਸਾਬਿਤ ਹੁੰਦਾ ਹੈ ਕਿ ਤਤਕਾਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਲੋਕਾਂ ਤੋਂ ਟੈਕਸਾਂ ਅਤੇ ਮਾਲੀਆਂ ਦੇ ਰੂਪ ਵਿਚ ਇਕੱਤਰ ਕੀਤੇ ਗਏ ਪੈਸੇ ਦੀ ਸਰਕਾਰ ਨੇ ਰੱਜ ਕੇ ਦੁਰਵਰਤੋਂ ਕੀਤੀ। ਭਾਵੇਂ ਕਿ ਸਰਕਾਰੀ ਖ਼ਜ਼ਾਨੇ ਦੀ ਦੁਰਵਰਤੋਂ ਕਰਨ 'ਦੇ ਦੋਸ਼ ਬਾਦਲ ਪਰਿਵਾਰ 'ਤੇ ਲੱਗਦੇ ਆ ਰਹੇ ਹਨ, ਪਰ ਕਿਤੇ ਨਾ ਕਿਤੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਤਤਕਾਲੀ ਅਕਾਲੀ ਸਰਕਾਰ ਦੀ ਬੇਨਿਯਮੀਆਂ ਦੀ ਇਕ ਹੋਰ ਪਰਤ ਖੋਲ੍ਹਦੇ ਹੋਏ ਅੱਜ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਸਾਲ 2016-17 ਵਿਚ ਇਸ਼ਤਿਹਾਰਬਾਜ਼ੀ ਦੇ ਨਾਮ 'ਤੇ 150 ਕਰੋੜ ਰੁਪਏ ਖਰਚ ਕੀਤੇ ਹਨ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੇ ਫੇਸਬੁੱਕ ਅਤੇ ਗੁਗਲ 'ਤੇ ਛੇ ਮਹੀਨਿਆਂ ( ਮਾਰਚ ਤੋਂ ਅਗਸਤ 2016) ਵਿਚ 31,20,660 ਲੱਖ ਰੁਪਏ ਖਰਚ ਕਰ ਦਿੱਤੇ। ਸਿੱਧੂ ਨੇ ਕੈਗ ਦੀ ਰਿਪੋਰਟ ਦਾ ਹਵਾਲਾ ਦਿੰਦੇ ਦੱਸਿਆ ਕਿ ਕੈਗ ਨੇ ਆਪਣੀ ਰਿਪੋਰਟ ਵਿਚ ਪੰਜਾਬ ਸਰਕਾਰ ਦੀ ਥਾਂ ਬਾਦਲ ਸਰਕਾਰ ਲਿਖਣ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀਆਂ ਫੋਟੋਆਂ ਲਾਉਣ 'ਤੇ ਵੀ ਸਵਾਲ ਖੜੇ ਕੀਤੇ ਹਨ। ਸਿੱਧੂ ਨੇ ਕਿਹਾ ਕਿ ਕੈਗ ਰਿਪੋਰਟ ਵਿਚ ਸਪਸ਼ਟ ਕਿਹਾ ਗਿਆ ਹੈ ਕਿ ਇਸ਼ਤਿਹਾਰ ਜਾਰੀ ਕਰਨ ਸਮੇਂ ਸੁਪਰੀਮ ਕੋਰਟ ਦੀਆਂ ਸਿਫਾਰਸ਼, ਹੁਕਮਾਂ ਨੂੰ ਦਰਕਿਨਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਪੂੰਜੀ ਉਜਾੜ ਕੇ ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਗਿਆ। ਇਸਦੇ ਬਾਵਜੂਦ ਅਕਾਲੀ ਦਲ 15 ਸੀਟਾਂ ਤੱਕ ਸੁੰਘੜ ਕੇ ਰਹਿ ਗਿਆ। ਬਾਦਲ ਪਰਿਵਾਰ 'ਤੇ ਤੰਜ਼ ਕੱਸਦਿਆਂ ਸਿੱਧੂ ਨੇ ਕਿਹਾ ਕਿ ਜੇਕਰ ਹਵਾਈ ਜਹਾਜ਼ਾ, ਸੰਗਤ ਦਰਸਨਾਂ, ਇਸ਼ਤਿਹਾਰਾਂ 'ਤੇ ਕਰੋੜਾ ਅਰਬਾ ਰੁਪਏ ਉਡਾਉਣ ਦੀ ਬਜਾਏ ਸਹੀ ਮਾਅਨਿਆਂ ਵਿਚ ਲੋਕਾਂ ਦੀ ਸੇਵਾ ਕੀਤੀ ਹੁੰਦੀ ਤਾਂ ਅਕਾਲੀ ਆਗੂਆਂ ਨੂੰ ਅੱਜ ਇਹ ਦਿਨ ਨਾ ਦੇਖਣੇ ਪੈਂਦੇ।
ਸਿੱਧੂ ਨੇ ਕਿਹਾ ਕਿ ਸਰਕਾਰੀ ਪੂੰਜੀ ਨੂੰ ਉਡਾਉਣ ਵਾਲੇ ਸਾਰੇ ਲੋਕਾਂ ਖਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ, ਉਨ੍ਹਾਂ ਵਿਚ ਭਾਵੇਂ ਸਿਆਸੀ ਆਗੂ ਹੋਣ ਜਾਂ ਸਰਕਾਰੀ ਅਧਿਕਾਰੀ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਕੇ ਇਸ ਮਾਮਲੇ ਵਿਚ ਜ਼ੁੰਮੇਵਾਰ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰਨਗੇ।
ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਲ 2014-15 ਵਿਚ ਇਸ਼ਤਿਹਾਰ ਬਾਜ਼ੀ ਲਈ 20 ਕਰੋੜ ਰੁਪਏ ਦੇ ਫੰਡ ਦਾ ਪ੍ਰਾਵਧਾਨ ਕੀਤਾ। ਸਾਲ 2016-17 ਵਿਚ ਬਜਟ 40 ਕਰੋੜ ਰੱਖਿਆ ਗਿਆ ਅਤੇ ਸਾਲ 2016-17 ਵਿਚ ਬਜਟ 150 ਕਰੋੜ ਰੁਪਏ ਰੱਖਿਆ ਗਿਆ।
ਅੰਕੜੇ ਦੱਸਦੇ ਹਨ ਕਿ ਸਾਲ 2016-17 ਵਿਚ ਸਤੰਬਰ ਮਹੀਨੇ 'ਚ ਅਖ਼ਬਾਰਾਂ, ਇਲੈਕਟ੍ਰੋਨਿਕਸ ਮੀਡੀਆ, ਰੇਡੀਓ ਅਤੇ ਸਿਨੇਮਾ ਹਾਲ 'ਤੇ 8,88,79,339 ਕਰੋੜ ਰੁਪਏ, ਅਕਤੂਬਰ ਵਿਚ 9,04,10,291 ਕਰੋੜ, ਨਵੰਬਰ ਵਿਚ 18,92,61,709 ਕਰੋੜ ਅਤੇ ਦਸੰਬਰ ਵਿਚ 30,48,35,107 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਸਿੱਧੂ ਨੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਨ੍ਹਾਂ ਨੇ ਪਿਛਲੇ ਘਪਲਿਆਂ ਬਾਰੇ ਮੁੱਖ ਮੰਤਰੀ ਨੂੰ ਪੱਤਰ ਲਿਖ ਦਿੱਤਾ ਹੈ ਅਤੇ ਕਾਰਵਾਈ ਕਰਨਾ ਮੁੱਖ ਮੰਤਰੀ ਦਾ ਅਧਿਕਾਰ ਖੇਤਰ ਹੈ।
ਡਰੱਗ ਦੀ ਹਕੀਕਤ ਬਾਰੇ ਵੀ ਕੀਤਾ ਦਸ ਦਿਨ ਪ੍ਰਚਾਰ
ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਸਰਕਾਰ ਦੀਆਂ ਨੀਤੀਆਂ, ਪ੍ਰਾਪਤੀਆਂ ਅਤੇ ਡਰੱਗ ਦੀ ਹਕੀਕਤ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਮਿਤੀ 1 ਅਗਸਤ 2016 ਤੋਂ 18 ਅਗਸਤ 2016 ਤੱਕ ਐਫ.ਐਮ ਮਾਈ.ਐਫ.ਐਮ, ਬਿਗ ਐਫ,ਐਮ, ਮਿਰਚੀ ਰੇਡਿਓ, ਰੇਡੀਓ ਮੰਤਰਾ, ਰੇਡੀਓ ਧਮਾਲ ਆਦਿ 'ਤੇ 26,57, 18 ਰੁਪਏ ਖਰਚ ਕਰ ਦਿੱਤੇ ਗਏ। ਦਸ ਦਿਨਾਂ ਦੌਰਾਨ ਐਫ.ਐਮ 'ਤੇ ਸਰਕਾਰ ਦੀਆਂ ਭਲਾਈ ਸਕੀਮਾਂ, ਜਿਨ੍ਹਾਂ 'ਚ ਮਾਈ ਭਾਗੋ, ਭਗਤ ਪੂਰਨ ਸਿੰਘ, ਪੰਜਾਬ ਨੰਬਰ 1, ਡਰੱਗ ਦੀ ਹਕੀਕਤ ਬਾਰੇ ਪ੍ਰਚਾਰ ਕੀਤਾ ਗਿਆ।
21 ਬੇਰੁੱਜ਼ਗਾਰਾ ਨੂੰ ਦਿੱਤਾ 46200 ਭੱਤਾ
ਸੂਚਨਾ ਮੁਤਾਬਿਕ ਪੰਜਾਬ ਵਿਚ 3,22,956 ਲੱਖ ਰਜਿਸਟਰਡ ਬੇਰੁੱਜ਼ਗਾਰ ਸਨ। ਸਰਕਾਰ ਨੇ ਸਾਲ 2015-16 ਵਿਚ 21 ਬੇਰੁੱਜਗਰਾਂ ਨੂੰ ਕੇਵ ਲ 46200 ਰੁਪਏ ਬੇਰੁੱਜ਼ਗਾਰੀ ਭੱਤਾ ਦਿੱਤਾ। ਜਦੋਂ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਾਲ 2016-17 ਵਿਚ ਇਸ਼ਤਿਹਾਰਬਾਜ਼ੀ 'ਤੇ 150 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸੀ ਤਰ੍ਹਾਂ 2007-08 ਵਿਚ 190 ਬੇਰੁੱਜਗਾਰਾਂ ਨੂੰ 3,48,569 ਰੁਪਏ, 2008-09 ਵਿਚ 178 ਨੂੰ 3,27,730 ਰੁਪਏ, 2009-10 ਵਿਚ 178 ਨੂੰ 3,08,794 ਰੁਪਏ, 2010-11 ਵਿਚ 145 ਨੂੰ 2,49,825 ਰੁਪਏ, 2011-12 ਵਿਚ 1,37,675 ਰੁਪਏ, 2012-13 ਵਿਚ 75 ਨੂੰ 1,22,855 ਰੁਪਏ, 2013-14 ਵਿਚ 36 ਨੂੰ 57,750 ਰੁਪਏ, 2014-15 ਵਿਚ 43 ਨੂੰ 77400 ਰੁਪਏ ਭੱਤਾ ਦਿੱਤਾ ਗਿਆ। ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਸਰਕਾਰ ਇਸ਼ਤਿਹਾਰਬਾਜ਼ੀ 'ਤੇ ਪੈਸੇ ਉਡਾਉਣ ਦੀ ਬਜਾਏ ਬੇਰੁੱਜਗਾਰਾਂ ਨੂੰ ਭੱਤਾ ਹੀ ਦੇ ਦਿੰਦੀ ਤਾਂ ਉਹ ਸਕਦਾ ਕਿ ਅਕਾਲੀ ਦਲ ਦੀ ਸੀਟਾਂ ਹੋਰ ਵੱਧ ਜਾਂਦੀਆਂ।