Tuesday, 28 April 2020

ਦਿਨੇ ਵਰਤਾਉਂਦੈ ਲੰਗਰ, ਰਾਤ ਵੇਲ੍ਹੇ ਦਿੰਦਾ ਡਿਊਟੀ

ਪੁਲਿਸ ਅਧਿਕਾਰੀ ਜੋ ਗੋਲਕ 'ਚ ਮਾਇਆ ਪਾਉਣ ਦੀ ਬਜਾਏ ਲੋੜਵੰਦਾਂ ਦੀ ਕਰਦਾ ਮੱਦਦ 

ਜੈ ਸਿੰਘ ਛਿੱਬਰ,
 ਚੰਡੀਗੜ੍ਹ 
ਔਖੀ ਘੜੀ 'ਚ ਦੀਨ ਦੁਖੀਆਂ ਦੀ ਮੱਦਦ ਕਰਨਾ ਪੰਜਾਬੀਆਂ ਨੂੰ ਵਿਰਾਸਤ ਵਿਚ ਮਿਲਿਆ ਹੈ।  ਜਦੋਂ ਵੀ ਕੌਮ, ਦੇਸ਼ 'ਤੇ ਭੀੜ ਪਈ ਜਾਂ ਸੰਕਟ ਆਇਆ ਹੈ ਤਾਂ ਪੰਜਾਬੀਆਂ ਖਾਸਕਰਕੇ ਸਿੱਖਾਂ ਨੇ ਮੋਹਰੀ ਰੋਲ੍ਹ ਅਦਾ ਕੀਤਾ ਹੈ। ਲੰਗਰ ਦੀ ਸੇਵਾ ਜਾਂ ਜਰੂਰਤਮੰਦ ਨੂੰ ਭੋਜਨ ਛਕਾਉਣ ਲਈ ਤਾਂ ਪੰਜਾਬੀ ਇਕ ਦੂਜੇ ਤੋਂ ਅੱਗੇ ਹੋ ਕੇ ਸੇਵਾ ਕਰਨ ਲਈ ਤਤਪਰ ਰਹਿੰਦੇ ਹਨ। ਜਾਂ ਇਹ ਕਹਿ ਲਓ ਕਿ ਪ੍ਰਾਹੁਣਚਾਰੀ ਪੰਜਾਬੀਆਂ ਦੇ ਹਿੱਸੇ ਹੀ ਆਈ ਹੈ। 
ਹੁਣ ਜਦੋਂ ਕਰੋਨਾ ਵਾਇਰਸ ਨੇ ਦੁਨੀਆਂ ਦੇ ਕਈ ਮੁਲਕਾਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ  ਹੈ ਤਾਂ ਜਰੂਰਤਮੰਦਾਂ ਨੂੰ ਲੰਗਰ ਛਕਾਉਣ ਸਮੇਤ ਹਰ ਤਰ੍ਹਾਂ ਦੀ ਸੰਭਵ ਮੱਦਦ ਕਰਨ ਲਈ ਬਹੁਤ ਸਾਰੀਆਂ ਸਮਾਜ ਸੇਵੀ, ਧਾਰਮਿਕ, ਰਾਜਨੀਤਿਕ ਜਥੇਬੰਦੀਆਂ ਵਲੋਂ ਦਿਲ ਖੋਲ੍ਹਕੇ ਜਰੂਰਤਮੰਦਾਂ ਦੀ ਬਾਂਹ ਫੜ੍ਹੀ ਜਾ ਰਹੀ ਹੈ। ਪਰ ਇਨ੍ਹਾਂ ਸੰਸਥਾਵਾਂ ਦੇ ਨਾਲ ਨਾਲ ਕਈ ਅਜਿਹੇ ਪਰਿਵਾਰ ਜਾਂ ਵਿਅਕਤੀ ਵੀ ਨਿਆਸਰਿਆ ਨੂੰ ਆਸਰਾ ਦੇਣ ਲੱਗੇ ਹੋਏ ਹਨ, ਜਿਨ੍ਹਾਂ ਤੋਂ ਅਜੋਕਾ ਸਮਾਜ ਘੱਟ ਹੀ ਉਮੀਦ ਰੱਖਦਾ ਹੈ। ਫਿਰ ਜਦੋਂ ਅਜਿਹੇ ਵਿਅਕਤੀ ਰੱਬ ਬਣਕੇ ਬਹੁੜਦੇ ਹਨ ਤਾਂ ਸਮਾਜ ਸੇਵਾ ਦਾ ਨਵਾਂ ਅਧਿਆਏ ਲਿਖਿਆ ਜਾਂਦਾ ਹੈ। 
ਰੂਪਨਗਰ ਪੁਲਿਸ ਦਾ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ) ਸਿਮਰਜੀਤ ਸਿੰਘ ਪਿਛਲੇ ਇਕ ਮਹੀਨੇ ਤੋਂ ਆਪਣੀ ਡਿਊਟੀ ਦੇ ਨਾਲ ਨਾਲ ਮਿਸਾਲੀ ਸੇਵਾ ਕਰਨ ਵਿਚ ਜੁਟਿਆ ਹੋਇਆ ਹੈ। ਪੰਜਾਬੀ ਜਾਗਰਣ ਨੇ ਆਪਣੇ ਵੱਖ ਵੱਖ ਸ੍ਰੋਤਾਂ ਤੋਂ ਜਾਣਕਾਰੀ ਇਕੱਤਰ ਕੀਤੀ ਤਾਂ ਜ਼ਮੀਨੀ ਹਕੀਕਤ ਸਾਹਮਣੇ ਆਉਂਦੀ ਹੈ ਕਿ ਸਿਮਰਜੀਤ ਸਿੰਘ ਦਾ ਸਮੁੱਚਾ ਪਰਿਵਾਰ ਸਮਾਜ ਸੇਵਾ ਦੇ ਕਾਰਜਾਂ ਵਿਚ ਜੁਟਿਆ ਹੋਇਆ ਲੋੜਵੰਦਾਂ ਨੂੰ ਭੋਜਨ ਛਕਾ ਰਿਹਾ ਹੈ। ਸਿਮਰਜੀਤ ਸਿੰਘ ਰਾਤ ਨੂੰ ਨਾਕੇ 'ਤੇ ਡਿਊਟੀ ਕਰਦਾ ਹੈ ਤੇ ਦਿਨ ਵਿਚ ਪਰਿਵਾਰਕ ਮੈਂਬਰਾਂ ਨਾਲ ਰੋਜਾਨਾਂ ਤਿੰਨ ਚਾਰ ਸੌ ਲੋਕਾਂ ਲਈ ਲੰਗਰ ਤਿਆਰ ਕਰਦਾ ਹੈ ਅਤੇ ਆਪਣੇ ਬੇਟੇ ਨਾਲ ਜੋ ਕਿ ਪੇਸ਼ੇ ਵਜੋਂ ਵਕੀਲ ਹੈ, ਨਾਲ ਪਿੰਡਾਂ, ਕਸਬਿਆਂ, ਢਾਣੀਆਂ ਵਿਚ ਲੋਕਾਂ ਨੂੰ ਲੰਗਰ ਛਕਾਉਣ ਲਈ ਨਿਕਲ ਪੈਂਦੇ ਹਨ। ਲੌਕਡਾਊਨ, ਕਰਫਿਊ ਕਾਰਨ ਲੋਕਾਂ ਨੂੰ ਮਹਿੰਗੇ ਭਾਅ ਵਿਚ ਸਬਜੀਆਂ ਜਾਂ ਹੋਰ ਜਰੂਰੀ ਵਸਤਾਂ ਮਿਲਣੀਆਂ ਦੀਆਂ ਖ਼ਬਰਾਂ ਆਉਣ ਲੱਗੀਆਂ ਤਾਂ ਬਾਪ ਪੁੱਤ ਵਲੋਂ ਮੰਡੀ ਵਿਚੋਂ ਹਰੀ ਸਬਜ਼ੀ ਖਰੀਦ ਕਰਕੇ ਲੱਗੇ ਭਾਅ 'ਤੇ ਹੀ ਪਿੰਡਾਂ ਵਿਚ ਮੁਹੱਈਆਂ ਕਰਵਾਈ ਗਈ। ਆਮ ਸਬਜ਼ੀ ਵਿਕਰੇਤਾ ਨਾਲੋ ਜਦੋਂ ਵਰਦੀ ਧਾਰੀ ਪੁਲਿਸ ਅਧਿਕਾਰੀ ਇਕ ਨੌਜਵਾਨ ਨਾਲ ਸਸਤੇ ਭਾਅ ਦੀ ਸਬਜ਼ੀ ਸਪਲਾਈ ਕਰਦੇ ਹਨ ਤਾਂ ਲੋਕ ਹੈਰਾਨ ਵੀ ਹੁੰਦੇ ਹਨ। 
ਸਿਮਰਜੀਤ ਸਿੰਘ ਦਾ ਕਹਿਣਾ ਹੈ ਕਿ ਅਸਲ ਸੇਵਾ ਤਾਂ ਜਰੂਰਤਮੰਦ ਦੀ ਔਖੇ ਸਮੇਂ ਮੱਦਦ ਕਰਨਾ ਹੀ ਹੈ। ਸਿਮਰਜੀਤ ਸਿੰਘ ਦੱਸਦਾ ਹੈ ਕਿ ਉਹ ਗੋਲਕਾਂ ਵਿਚ ਮਾਇਆ ਪਾਉਣ, ਮੱਥਾ ਟੇਕਣ ਵਿਚ ਵਿਸ਼ਵਾਸ ਰੱਖਣ ਦੀ ਬਜਾਏ ਹਮੇਸਾਂ ਮੌਕੇ 'ਤੇ ਜਰੂਰਤਮੰਦ ਦੀ ਮੱਦਦ ਕਰਨ ਨੂੰ ਪਹਿਲ ਦਿੰਦਾਂ ਹੈ। ਸਿਮਰਜੀਤ ਸਿੰਘ ਦੱਸਦਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ, ਪਰ ਉਸਨੇ ਆਪਣੀ ਧਾਰਨਾ ਬਣਾਈ ਹੋਈ ਹੈ ਕਿ ਮਾਇਆ ਗੋਲਕ ਵਿਚ ਪਾਉਣ ਦੀ ਬਜਾਏ ਲੋੜਵੰਦ ਦੀ ਮੱਦਦ ਕਰਨੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਈ ਗਰੀਬ ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਬਜੁਰਗਾਂ ਜਾਂ ਮਰੀਜ਼ਾਂ ਦੇ ਇਲਾਜ਼, ਦਵਾਈ ਆਦਿ ਦੀ ਮੱਦਦ ਕਰ ਚੁੱਕਾ ਹੈ। 
ਭਾਵੇਂ ਕਿ ਸਮੇਂ ਸਮੇਂ ਪੁਲਿਸ ਦੀ ਖਾਕੀ 'ਤੇ ਦਾਗ ਲੱਗਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ, ਫਿਰ ਵੀ ਪੁਲਿਸ ਵਿਭਾਗ, ਵਿਚ ਸਿਮਰਜੀਤ ਸਿੰਘ ਵਰਗੇ ਬਹੁਤ ਅਧਿਕਾਰੀ ਤੇ ਮੁਲਾਜ਼ਮ ਵੀ ਹਨ, ਜੋ ਦਾਗ ਧੋਣ ਅਤੇ ਲੋਕਾਂ ਦਾ ਪੁਲਿਸ ਪ੍ਰਤੀ ਨਜ਼ਰੀਆਂ ਬਦਲਣ ਦੇ ਕਾਰਜ਼ਾਂ ਵਿਚ ਜੁਟੇ ਹੋਏ ਹਨ। ਪਿਛਲੇ ਇਕ ਮਹੀਨੇ ਤੋਂ ਡਿਊਟੀ ਦੇ ਨਾਲ ਨਾਲ ਜਰੂਰਤਮੰਦਾਂ ਦੀ ਸੇਵਾ ਵਿਚ ਜੁਟੇ ਸਿਮਰਜੀਤ ਸਿੰਘ ਦੇ ਕਾਰਜਾਂ ਨੂੰ ਸਲਾਮ ਕਰਨੀ ਬਣਦੀ ਹੈ। 

ਵਰਦੇ ਮੀਂਹ 'ਚ ਟਪਕੇ ਹੰਝੂ

ਗਰਜ਼ਦੇ ਬੱਦਲਾਂ ਦੀ ਕੰਨੀਂ ਪਈ ਆਵਾਜ਼ ਨੇ ਅਚਾਨਕ ਅੱਖ ਖੋਲ੍ਹ ਦਿੱਤੀ। ਬੈੱਡ ਦੇ ਲਾਗੇ ਪਏ ਮੇਜ਼ 'ਤੇ ਰੱਖਿਆ ਮੋਬਾਇਲ ਫੋਨ ਚੁੱਕਿਆ ਤੇ ਦੇਖਿਆ ਦੋ ਵਜੇ ਹੋਏ ਸਨ। ਅਜੇ ਦੋ ਘੰਟੇ ਪਹਿਲਾਂ ਹੀ ਤਾਂ ਸੁੱਤਾ ਸੀ, ਮਨ ਵਿਚ ਤਰ੍ਹਾਂ ਤਰ੍ਹਾਂ ਦੇ ਖਿਆਲ ਘੁੰਮਣ ਘੇਰੀਆ ਖਾਣ ਲੱਗੇ। ਕਮਰੇ ਵਿਚੋਂ ਬਾਹਰ ਨਿਕਲ ਜਦੋਂ ਬਾਲਕੌਨੀ 'ਚ ਗਿਆ ਤਾਂ ਦੇਖਿਆ ਬਾਹਰ ਝੱਖੜ, ਹਨੇਰੀ ਝਾਂਬਾ ਚੱਲ ਰਿਹਾ । ਆਸਮਾਨ ਵਿਚ ਲਕਸ਼ਦੀ ਬਿਜਲੀ, ਗਰਜ਼ਦੇ ਬੱਦਲਾਂ ਦੀ ਗੂੰਜ ਅਤੇ ਜ਼ੋਰਦਾਰ ਪੈਂਦੇ ਮੀਂਹ ਨਾਲ ਦਿਲ ਦੀ ਧੜਕਣ ਵੀ ਤੇਜ਼ ਹੋ ਗਈ। ਦਿਨ ਵਿਚ ਜ਼ਬਰਦਸਤ ਤੇਜ਼ ਧੁੱਪ ਅਤੇ ਰਾਤ ਨੂੰ ਅਚਾਨਕ ਖਰਾਬ ਹੋਏ ਮੌਸਮ ਨੂੰ ਦੇਖ ਕੇ ਮਨ ਉਦਾਸ ਹੋ ਗਿਆ।  ਸੱਪਾਂ ਦੀਆਂ ਸਿਰੀਆਂ ਮਿੱਧ ਕੇ ਕਿਸਾਨਾ ਦੁਆਰਾਂ ਪੁੱਤਾਂ ਵਾਂਗ ਪਾਲ਼ੀ ਕਣਕ ਖੇਤਾਂ ਵਿਚ ਵੱਢਣ ਨੂੰ ਤਿਆਰ ਖੜੀ ਐ, ਉਪਰੋ ਬੇਮੌਸਮੀ ਮੀਂਹ, ਝੱਖੜ ਚੱਲਣ ਨਾਲ ਮਨ ਖਿਆਲਾਂ ਦੇ ਡੂੰਘੇ ਸਮੁੰਦਰ ਵਿਚ ਡੁੱਬ ਗਿਆ। “ਮੱਘਦਾ ਰਹੀ ਵੇ ਸੂਰਜਾ ਤੂੰ ਕੰਮੀਆਂ ਦੇ ਵਿਹੜੇ” ਵਾਲਾ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਯਾਦ ਆ ਗਿਆ। ਦੱਬੀ ਪੈਰ ਬਾਲਕੌਨੀ ਤੋਂ ਨਿਕਲ ਕਮਰੇ 'ਚ ਜਾ ਬੈੱਡ ਦੀ ਢੋਹ ਨਾਲ ਪਿੱਠ ਲਾ ਬੈਠ ਗਿਆ ਅਤੇ ਉਦਾਸੀ ਦਾ ਗੀਤ “ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ ਬੋਹਲਾਂ ਵਿਚੋਂ ਨੀਰ ਵਗਿਆ”” ਯਾਦ ਆਉਂਦਿਆਂ ਹੀ ਅੱਖਾਂ ਵਿਚੋਂ ਟਿਪ ਟਿਪ ਹੁੰਝੂ ਡਿੱਗਣ ਲੱਗ ਪਏ। 
ਮਨ ਵਿਚ ਅਤੀਤ ਦੀ ਯਾਦਾਂ ਘੁੰਮਣ ਘੇਰੀਆਂ ਖਾਣ ਲੱਗੀਆਂ। ਇਨੀਂ ਦਿਨੀਂ ਮਿੱਟੀ ਨਾਲ ਮਿੱਟੀ ਹੁੰਦੇ ਰਹਿੰਦੇ ਸਾਂ।। ਰਾਤਾਂ ਦੀ ਨੀਂਦ ਉਡ ਜਾਣੀ, ਬੱਸ ਇਕੋ ਗੱਲ ਯਾਦ ਰਹਿਣੀ ਕਿ ਫਸਲ ਸੁੱਖੀ ਸਾਂਦੀ ਘਰ ਪੁੱਜ ਜਾਵੇ। ਖਾਣਾ-ਪੀਣਾ, ਸੌਣਾ ਸਭ ਭੁੱਲ ਜਾਂਦੇ। 
ਪੰਛੀਆਂ ਦੇ ਗੀਤ ਗਾਉਂਦਿਆਂ ਹੀ ਕਣਕ ਵੱਢਣ ਲਈ ਮੂੰਹ ਹਨੇਰੇ ਖੇਤਾਂ ਵਿਚ ਪੁੱਜ ਜਾਣਾ।। ਉਦੋਂ ਕਿਹੜੇ ਮਾਸਕ ਮੂਸਕ ਹੋਣੇ ਜੇ ਹੁੰਦੇ ਵੀ ਹੋਣਗੇ ਤਾਂ ਪਿੰਡਾਂ ਵਾਲੇ ਧਮਾਤੜਾਂ ਨੂੰ ਕੀ ਪਤੈ ਸੀ, ਬਸ ਆਦਮੀ ਸਿਰ 'ਤੇ ਬੰਨੇ ਸਾਫ਼ੇ (ਪਰਨੇ) ਅਤੇ ਤੀਵੀਂਆਂ ਚੁੰਨੀ ਨਾਲ ਆਪਣਾ ਮੂੰਹ ਸਿਰ ਢੱਕ ਲੈਂਦੀਆਂ। ਬਹਿ ਜਾਂਦੀਆਂ ਫਾਂਟ ਲਾਉਣ। ।ਕਿਸਾਨ ਦੇ ਹਾਜ਼ਰੀ ਲਿਆਉਣ ਤੱਕ ਬਿੱਘਾ ਥਹੁੰ ਵੱਢਕੇ ਉਹ ਮਾਰਨਾ। ਸਾਰਿਆਂ ਨੇ ਗਿੱਬ ਗਿੱਬ ਕੇ ਫਾਂਟ ਲਾਉਣੀ।  ਚੁੱਭਦੇ ਫਲਗੇਂ ਕੰਡਿਆ ਦੀ ਪਰਵਾਹ ਨਾ ਕਰਨੀ। ਪੁਰਾਂ ਚੱਲਣ ਤੋ ਡਰਦਿਆ ਭਰ ਭਰ ਰੁੱਗ ਭਰੀਆ ਬੰਨਣੀਆਂ। ..ਤਿੱਖੜ ਦੁਪਹਿਰੀ ਖੂਹ 'ਤੇ  ਪਿੱਪਲ, ਜਾਮਣ ਹੇਠਾਂ ਟੱਬਰ ਨਾਲ ਰੋਟੀ ਖਾਣੀ ..ਲੱਸੀ ਦਾ ਮੱਗ ਪੀ ਕੇ ਡਕਾਰ ਮਾਰਨਾ..ਕਣਕ ਦੇ ਇਕ ਰੁੱਗ ਬਦਲੇ  ਮੁਰਿੰਡਾ (ਮੁਰਮਰਾ) ਲੈ ਖਾਣਾ….ਤਿੰਨ ਵਾਲੀ ਚਾਹ ਆਉਣ ਤੱਕ ਸਿਰ ਥੱਲੇ ਇੱਟ ਦਾ ਸਰਾਣਾ ਲਾ ਧਰਤੀ 'ਤੇ ਹੀ ਲੇਟ ਜਾਣਾ..ਚਲਦੀ ਗਰਮ ਲੂੰ ਦਾ ਕਦੀ ਪਤਾ ਹੀ ਨਾ ਚੱਲਦਾ , ਧਰਤੀ 'ਤੇ ਪਏ ਇੰਝ ਮਹਿਸੂਸ  ਹੋਣਾ ਜਿਵੇਂ ਮਾਂ ਦੀ ਗੋਦੀ ਵਿਚ ਪਏ ਹੋਈਏ  ਅਤੇ ਮਾਂ ਸਿਰ 'ਚ ਹੱਥ ਪਲੋਸਦੀ ਹੋਵੇ। ਥੋੜ੍ਹੀ ਅੱਖ ਲਾ ਥਕਾਵਟ ਲਾ ਲੈਣੀ।  .ਕਦੇ ਕਦੇ ਤਾਂਸ ਨਾਲ ਸੀਪ ਜਾਂ ਭਾਬੀ ਦੀ ਬਾਜ਼ੀ ਲਾ ਲੈਣੀ..ਚਿੜੀਆਂ ਦੀ ਚੀੰ ਚੀੱ.ਕਬੂਤਰਾਂ ਦੀ ਗੁੱਟਰ ਗੂੰ-ਗੁੱਟਰ ਗੂੰ, ਘੁੱਗੀ ਦੀ ਘੂੰ- ਘੂੰ ਤੇ ਪੰਛੀਆਂ ਦੀ ਚਿੜ ਚਿੜਾਹਟ ਦੇ ਨਾਲ ਨਾਲ ਪੱਤਿਆ ਦਾ ਰਾਗ..ਰੁਕਮਣੀ ਹਵਾ ਮਨ ਨੂੰ ਹੋਰ ਵੀ ਸਕੂਨ ਦਿੰਦੀ।  ਭਲੇ ਦਿਨ ਸਨ ਉਪਰ ਵਾਲਾ ਵੀ ਸਾਥ ਦਿੰਦਾ। ਲੋਕ ਵੀ ਦਾਣੇ ਘਰ ਲਿਆਉਣ ਲਈ ਇਕ ਦੂਸਰੇ ਦਾ ਪੂਰਾ ਸਾਥ ਦਿੰਦੇ ਹਟ ਵਟਾਉਂਦੇ।  ਬੱਸ ਇਕ ਗੱਲ ਚੇਤੇ ਵਿਚ ਫਸੀ ਰਹਿਣੀ ਕਿ ਜਿਵੇਂ ਕਿਵੇਂ ਦਾਣਾ ਦਾਣਾ ਘਰ ਪੁੱਜ ਜਾਵੇ ਅਤੇ ਭੜੌਲੀ ਭਰ ਲਈ ਜਾਵੇ। 
ਕੱਖ ਕੰਡਾਂ ਵੱਢਦਿਆਂ ਕਈ ਵਾਰ ਦਾਤੀ ਅਜਿਹੀ ਵੱਜਣੀ ਕਿ ਮੈਲੇ (ਖੂਨ) ਦੀ ਤਤੀਰੀ ਵੱਜਣੀ। ਕਈ ਵਾਰ ਖਾਲ਼  ਖੋਤਦੇ ਹੋਏ ਕਹੀ ਪੈਰ, ਅੰਗੂਠੇ, ਲੱਤ 'ਤੇ ਵੱਜ ਜਾਣੀ। ਖੂਨ ਨਿਕਲ ਜਾਣਾ।  । ਖੂਨ ਨਿਕਲਦਾ ਦੇਖ ਬਾਪੂ ਨੇ  ਕਹਿਣਾ ਐਂ ਕਰ ਜਰਾ ਪਾਸੇ ਨੂੰ ਹੋ ਕੇ ਮੂਤ (ਪਿਸ਼ਾਬ) ਕਰਲੈ।, ਜਖ਼ਮ ਆਪਣੇ ਮੁਤ ਨਾਲ ਹੀ ਸਾਫ਼ ਕਰ ਲੈਣਾ ਅਤੇ ਸਾਫ਼ੇ (ਪਰਨੇ) ਦੀ ਕੰਨੀ ਪਾੜ•ਕੇ ਪੱਟੀ ਕਰ ਲੈਣੀ ਅਤੇ ਫਿਰ ਕੰਮ ਵਿਚ ਜੁਟ ਜਾਣਾ। ਜੇਕਰ ਜ਼ਖ਼ਮ ਡੂੰਘਾ ਹੋਣਾ ਤਾਂ ਵਾਢੀ ਕਰਕੇ ਰਾਤੀ ਘਰ ਆ ਕੇ  ਸਰੋਂ ਦਾ ਤੇਲ• ਗਰਮ ਕਰਕੇ ਵਿਚ ਹਲਦੀ ਮਿਲਾ ਜਖ਼ਮ 'ਤੇ ਲਾ ਲੈਣੀ।।ਰਾਤ ਨੂੰ ਰੋਟੀ ਖਾਣ ਤੋਂ ਬਾਅਦ ਮੋਟੀ ਸਾਰੀ ਗੁੜ ਦੀ ਡਲੀ ਖਾ ਲੈਣੀ। ਬੱਸ, ਉਦੋਂ ਕਿਸਾਨਾਂ, ਗਰੀਬਾਂ ਦਾ ਇਹੀ ਇਲਾਜ ਸੀ। ।
ਹੁਣ ਮੰਡੀਆਂ ਵਿਚ ਮਾਸਕ ਪਾਉਣਾ ਲਾਜ਼ਮੀ ਕਰ ਦੇਣਾ। ਮਜ਼ਦੂਰ ਤੇ ਕਿਸਾਨ ਦਾ ਮੂੰਹ ਮਾਸਕ ਨਾਲ ਢਕ ਦੇਣ ਤੇ ਸੈਨੇਟਾਈਜਰ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ। ਇਹ ਕੀ ਜਾਣੈ ਕਿ ਕਣਕ ਦੀ ਢੇਰੀ ਸਾਫ਼ ਕਰਨ ਵੇਲੇ ਜੱਟ, ਸੀਰੀ ਤੇ ਖੇਤ ਮਜ਼ਦੂਰ ਪਹਿਲਾਂ ਹੀ ਸਿਰ 'ਤੇ ਬੰਨੇ ਪਰਨੇ ਨਾਲ ਮੂੰਹ ਸਿਰ ਲਪੇਟ ਲੈਂਦਾ। ਖੇਤਾਂ ਵਿਚ ਕਣਕ ਰੁਲ ਰਹੀ ਹੈ ਤੇ ਏੇਧਰ ਇਹ ਪਾਸ ਪਾਸ ਦੀਆਂ ਖੇਡਾਂ ਖੇਡੀ ਜਾ ਰਹੇ ਨੇ। ਕਿਸਾਨ ਖੇਤ ਮਜ਼ਦੂਰ ਖੇਤਾਂ ਤੇ ਮੰਡੀਆਂ ਵਿਚ ਰੁਲ ਰਿਹਾ। ਚੜ੍ਹ ਚੜ੍ਹ ਆਉਂਦਾ ਬੱਦਲ ਕਾਲਜੇ ਨੂੰ ਧੂਹ ਪਾਉਂਦਾ। ਕਿਸਾਨ ਫਸਲ ਲਿਆਉਣ ਲਈ ਮੰਡੀਆਂ 'ਚ ਆੜਤੀਆਂ ਤੇ ਅਫ਼ਸਰਾਂ ਦੇ ਚੱਕਰ ਕੱਟ ਰਿਹਾ। ਪਰ ਇਹਨਾਂ ਨੂੰ  ਉਦਯੋਗਪਤੀਆਂ ਦੇ ਦਿਵਾਲੀਏ ਹੋਣ ਦਾ ਫ਼ਿਕਰ ਸਤਾ ਰਿਹਾ। ਅਖ਼ੇ ਸਾਹਬ ! ਕਿਰਤੀਆਂ, ਮਜ਼ਦੂਰਾਂ ਨੂੰ ਤਨਖਾਹਾਂ ਲਾਜ਼ਮੀ ਦੇਣ ਵਾਲੇ ਫੈਸਲੇ 'ਤੇ ਮੁੜ ਗੌਰ ਕਰੋ। ਉਫ਼ ! ਇਹ ਕਿਸਾਨ ਦੇ ਪੁੱਤ, ਕਿਸਾਨਾਂ ਦੇ ਮੁਦਈ। ।
ਗੁਰਦੁਆਰਾ ਸਾਹਿਬ ਤੋਂ ਭਾਈ ਸਾਹਿਬ ਵਲੋਂ ਲਏ ਵਾਕ ਦੀ ਆਵਾਜ਼ ਕੰਨੀਂ ਪੈਂਦੀ ਹੈ। ਫਿਰ ਮੋਬਾਇਲ ਚੁੱਕਦਾ ਤਾਂ ਦੇਖਦਾ ਕਿ ਚਾਰ ਵਜੇ ਗਏ ਨੇ। ਮੋਬਾਇਲ ਦਾ ਅਲਾਰਮ ਵੱਜਦਿਆਂ  ਧਰਮ ਪਤਨੀ ਵੀ ਕਰਵਟ ਲੈਂਦੀ ਉਠਣ ਲੱਗਦੀ ਹੈ ਤੇ ਮੈਂ ਖੇਸੀ ਨਾਲ ਅੱਖਾਂ ਪੂੰਝਦਾ ਹੋਇਆ ਖੇਸੀ 'ਚ ਮੂੰਹ ਦੇ ਕੇ ਸੌਣ ਦਾ ਯਤਨ ਕਰਦਾ ਹਾਂ।

-ਜੈ ਸਿੰਘ ਛਿੱਬਰ
9855452043

ਮਰੀਜ਼ ਦੀ ਖੁਸ਼ੀ ਮੇਰੇ ਲਈ ਵੱਡਾ ਐਵਾਰਡ : ਡਾ ਸ਼ਰਮਾ

ਖੁੱਲ੍ਹੀਆਂ ਗੱਲ੍ਹਾਂ --

ਪਟਿਆਲਾ ਦੀ ਸਬਜ਼ੀ ਮੰਡੀ ਵਿਚ ਨਿਹੰਗਾਂ ਵਲੋਂ ਕੀਤੇ ਗਏ ਹਮਲੇ ਦੌਰਾਨ ਪੰਜਾਬ ਪੁਲਿਸ ਦੇ ਏ.ਐਸ.ਆਈ ਹਰਜੀਤ ਸਿੰਘ ਦਾ ਹੱਥ ਗੁੱਟ ਨਾਲੋ ਅਲੱਗ ਹੋ ਗਿਆ। ਇਸ ਘਟਨਾਂ ਦੀ ਦੇਸ਼ ਵਿਚ ਖੂਬ ਚਰਚਾ ਹੋਈ। ਪੀ.ਜੀ.ਆਈ ਦੇ ਡਾਕਟਰਾਂ ਨੇ ਕਰੀਬ ਸਾਢੇ ਸੱਤ ਘੰਟੇ ਦੇ ਅਪਰੇਸ਼ਨ ਬਾਅਦ ਪੁਲਿਸ ਅਧਿਕਾਰੀ ਦਾ ਹੱਥ ਦੁਬਾਰਾ ਗੁੱਟਾ (ਬਾਂਹ ) ਨਾਲ ਜੋੜ ਦਿੱਤਾ ਹੈ। ਸਾਡੇ ਚੰਡੀਗੜ੍ਹ ਸਥਿਤ ਵਿਸ਼ੇਸ਼ ਪ੍ਰਤੀਨਿਧ ਜੈ ਸਿੰਘ ਛਿੱਬਰ ਵਲੋਂ ਹਰਜੀਤ ਦਾ ਹੱਥ ਜੋੜਨ ਵਾਲੇ ਪੀ.ਜੀ.ਆਈ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਡਾ ਆਰ.ਕੇ ਸ਼ਰਮਾਂ ਨਾਲ ਕੀਤੀ ਗਈ ਗੱਲਬਾਤ ਦੇ ਵਿਸ਼ੇਸ਼ ਅੰਸ਼ --

ਸਵਾਲ - ਡਾ ਸਾਹਿਬ, ਪੁਲਿਸ ਅਧਿਕਾਰੀ ਦਾ ਹੱਥ ਗੁੱਟ (ਬਾਂਹ) ਤੋਂ ਅਲੱਗ ਕਰ ਦਿੱਤਾ ਗਿਆ। ਤੁਹਾਨੂੰ ਮਰੀਜ਼ ਦੇ ਪੀ.ਜੀ.ਆਈ ਪੁੱਜਣ ਜਾਂ ਅਗੇਤੀ ਜਾਣਕਾਰੀ ਮਿਲ ਗਈ ਸੀ? 
ਜਵਾਬ --ਮਾਮਲਾ ਪੁਲਿਸ ਅਧਿਕਾਰੀ ਨਾਲ ਸਬੰਧਿਤ ਹੋਣ ਕਰਕੇ ਦੇਸ਼ ਵਿਦੇਸ਼ ਵਿਚ ਅਪਰੇਸ਼ਨ ਬਾਰੇ ਕਾਫ਼ੀ ਜ਼ਿਆਦਾ ਚਰਚਾ ਹੋਈ ਹੈ। ਜਦੋਂ ਕਿ ਪੀ.ਜੀ.ਆਈ ਵਿਚ ਅਜਿਹੇ ਮਾਮਲੇ ਅਕਸਰ ਆਉਂਦੇ ਰਹਿੰਦੇ ਹਨ। ਹਾਂ, ਪੁਲਿਸ ਦਾ ਮਾਮਲਾ ਹੋਣ ਕਰਕੇ ਸਾਨੂੰ ਇਸਦੀ ਅਗੇਤੀ ਜਾਣਕਾਰੀ ਮਿਲ ਗਈ ਸੀ। ਮਰੀਜ਼ ਦੇ ਪਟਿਆਲਾ ਤੋਂ ਪੀ.ਜੀ.ਆਈ ਪੁੱਜਣ ਤੱਕ ਅਸੀਂ (ਡਾਕਟਰਾਂ) ਆਪਰੇਸ਼ਨ ਥਿਏਟਰ ਵਿਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਸਨ। ਸਮੁੱਚੀ ਟੀਮ ਅਪਰੇਸ਼ਨ ਥਿਏਟਰ ਵਿਚ ਅਪਰੇਸ਼ਨ ਕਰਨ ਲਈ ਤਿਆਰ ਬਰ ਤਿਆਰ ਖੜ੍ਹੀ ਸੀ। ਜਿਉਂ ਹੀ ਮਰੀਜ਼ ਪੀ.ਜੀ.ਆਈ ਪੁੱਜਿਆ ਅਸੀਂ ਸਿੱਧਾ ਅਪਰੇਸ਼ਨ ਥਿਏਟਰ ਵਿਚ ਲੈ ਗਏ ਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ।  

ਸਵਾਲ -ਟੀਮ ਵਿਚ ਕਿੰਨੇ ਮੈਂਬਰ ਸਨ? ਅਪਰੇਸ਼ਨ ਕਰਨ ਲਈ ਕਿੰਨਾਂ ਸਮਾਂ ਲੱਗਿਆ?
ਜਵਾਬ -ਅਪਰੇਸ਼ਨ ਕਰਨ ਲਈ ਇਕੱਲਾ ਸਰਜਨ ਨਹੀਂ, ਹੋਰ ਡਾਕਟਰਾਂ ਤੇ ਵਿਭਾਗਾਂ ਦੇ ਅਧਿਕਾਰੀਆਂ, ਡਾਕਟਰਾਂ ਦਾ ਵੀ ਅਹਿਮ ਰੋਲ ਹੁੰਦਾ ਹੈ। ਪਲਾਸਟਿਕ ਸਰਜਨ ਵਿਭਾਗ ਦੇ ਡਾਕਟਰਾਂ ਤੋਂ ਇਲਾਵਾ ਬੇਹੋਸ਼ ਕਰਨ ਵਾਲੇ ਡਾਕਟਰ, ਤਕਨੀਸ਼ੀਅਨ, ਨਰਸਾਂ ਤੇ ਹੋਰ ਸਟਾਫ ਦੀ ਅਪਰੇਸ਼ਨ ਥਿਏਟਰ ਵਿਚ ਅਹਿਮ ਭਾਗੀਦਾਰੀ ਹੁੰਦੀ ਹੈ। ਹਰਜੀਤ ਦਾ ਅਪਰੇਸ਼ਨ ਕਰਨ ਲਈ ਕਰੀਬ ਸਾਢੇ ਸੱਤ ਘੰਟੇ ਦਾ ਸਮਾਂ ਲੱਗਿਆ ਹੈ। ਜਦੋਂ ਕੱਟੇ ਹੋਏ ਅੰਗ ਨੂੰ ਦੁਬਾਰਾ ਜੋੜਨਾ ਹੁੰਦਾ ਤਾਂ ਕਈ ਤਰ੍ਹਾਂ ਦੀ ਸਾਵਧਾਨੀ ਵਰਤਣੀ ਪੈਂਦੀ ਹੈ। ਹੱਡੀ ਨੂੰ ਹੱਡੀ ਨਾਲ, ਖੂਨ ਵਾਲੀ ਨਾੜ ਨੂੰ ਖੂਨ ਵਾਲੀ ਨਾੜ ਨਾਲ, ਮਾਸਪੇਸ਼ੀਆਂ ਨੂੰ ਮਾਸਪੇਸ਼ੀਆਂ ਨਾਲ ਜੋੜਨਾ ਹੁੰਦਾ ਹੈ। ਮਤਲਬ ਹਰੇਕ ਨਸ ਨੂੰ ਸਬੰਧਿਤ ਨਸ ਨਾਲ ਜੋੜਨਾ ਪੈਂਦਾ ਹੈ। ਇਹ ਸਾਰਾ ਕੰਮ ਮਾਈਕਰੋਸਕੋਪ ਨਾਲ ਕਰਨਾ ਪੈਂਦਾ ਹੈ। 

ਸਵਾਲ -- ਸਾਢੇ ਸੱਤ ਘੰਟੇ? ਕੀ ਹੱਥ ਦਾ ਗੁੱਟ ਨਾਲੋ ਅਲੱਗ ਹੋਣ ਕਰਕੇ ਅਪਰੇਸ਼ਨ ਜ਼ਿਆਦਾ ਗੰਭੀਰ ਸੀ? 
ਜਵਾਬ -ਅਪਰੇਸ਼ਨ ਸਾਰੇ ਗੰਭੀਰ ਹੁੰਦੇ ਹਨ। ਇੱਥੇ ਹਰਜੀਤ ਦਾ ਹੱਥ ਸਿੱਧਾ ਤਲਵਾਰ ਨਾਲ ਕੱਟਿਆ ਗਿਆ ਜਿਸ ਕਰਕੇ ਅਪਰੇਸ਼ਨ ਕਰਨਾ ਬਲਕਿ ਥੋੜਾ ਸੌਖਾ ਸੀ।  ਜਦੋਂ ਕਿ ਸਾਡੇ ਕੋਲ੍ਹ ਖਾਸਕਰਕੇ ਇਨ੍ਹਾਂ ਦਿਨਾਂ ਵੁਚ, ਜਦੋਂ ਵਾਢੀ ਚੱਲਦੀ ਹੈਂ ਤਾਂ ਥਰੈਸ਼ਰ, ਮਸ਼ੀਨ ਵਿਚ ਕਈ ਵਾਰ ਹੱਥ, ਬਾਂਹ, ਪੈਰ ਜਾਂ ਕਈ ਵਾਰ ਵਾਲ਼ ਮਸ਼ੀਨ ਵਿਚ ਆਉਣ ਕਰਕੇ ਸਿਰ ਵੀ ਕੱਟਿਆ ਜਾਂਦਾ ਹੈ, ਵਰਗੇ ਗੰਭੀਰ ਕੇਸ ਆਉਂਦੇ ਹਨ। ਜਿਨ੍ਹਾਂ ਦੀ ਸਰਜਰੀ ਕਰਨੀ ਕਾਫ਼ੀ ਕਠਿਨ ਹੁੰਦੀ ਹੈ। ਪਰ ਹਰਜੀਤ ਦਾ ਕਿਰਪਾਨ ਨਾਲ ਹੱਟ ਕੱਟਿਆ ਹੋਣ ਕਰਕੇ ਸਾਨੂੰ 90 ਫੀਸਦੀ ਤੋਂ ਵੱਧ ਉਮੀਦ ਹੈ ਕਿ ਹੱਥ ਪਹਿਲਾਂ ਦੀ ਤਰ੍ਹਾਂ ਕੰਮ ਕਰੇਗਾ। 

ਸਵਾਲ --ਯਾਨੀ ਹਰਜੀਤ ਦਾ ਹੱਥ ਜੁੜ ਗਿਆ , ਅਪਰੇਸ਼ਨ ਕਾਮਯਾਬ ਹੋਇਆ? 
ਜਵਾਬ -ਬਿਲਕੁੱਲ , ਮੈਂ ਹੁਣ ਹੀ ਹਰਜੀਤ ਦੀ ਪੱਟੀ ਚੈੱਕ ਕਰਕੇ ਆਇਆ ਹਾਂ।  ਉਂਗਲਾਂ ਹਿੱਲਣ ਲੱਗ ਪਈਆਂ ਹਨ। ਹੱਥ ਨੇ ਥੋੜੀ ਮੂਵਮੈਂਟ ਕਰਨੀ ਸ਼ੁਰੂ ਕਰ ਦਿੱਤੀ ਹੈ। ਖੂਨ ਦਾ ਪ੍ਰਭਾਵ ਸ਼ੁਰੂ ਹੋ ਗਿਆ ਹੈ। ਅਸੀਂ ਉਸਨੂੰ ਐਕਸਰਸਾਈਜ ਦੱਸਾਂਗੇ। ਫੀਜਿਓਥਰੈਪੀ ਤਿੰਨ ਚਾਰ ਮਹੀਨੇ ਚੱਲੇਗੀ। ਯਾਨੀ ਪੰਜ ਕੁ ਮਹੀਨਿਆਂ ਤੱਕ ਪੂਰੀ ਤਰ੍ਹਾਂ ਹੱਥ ਹਿਲਜੁੱਲ ਕਰਨਾ ਸ਼ੁਰੂ ਕਰ ਦੇਵੇਗਾ। 

ਸਵਾਲ -ਡਾਕਟਰ ਸਾਹਿਬ , ਚਲੋ ਇਹ ਤਾਂ ਪੁਲਿਸ ਅਧਿਕਾਰੀ ਸੀ, ਸਾਰਾ ਕੁੱਝ ਬੜੀ ਤੇਜ਼ੀ ਨਾਲ ਹੋਇਆ। ਜੇਕਰ ਕਿਸੇ ਸਧਾਰਨ ਮਰੀਜ਼ ਦਾ ਅੰਗ ਕੱਟਿਆ ਜਾਵੇ ਤਾਂ ਮਰੀਜ਼ ਨੂੰ ਕੀ ਸਾਵਧਾਨੀ ਵਰਤਣੀ ਚਾਹੀਦੀ ਹੈ ? ਜਾਂ ਕਿੰਨੇ ਸਮੇਂ ਤੱਕ ਹਸਪਤਾਲ ਜਾਂ ਪੀ.ਜੀ.ਆਈ ਵਿਚ ਪੁੱਜ  ਜਾਣਾ ਚਾਹੀਦਾ? 
ਜਵਾਬ --ਬਹੁਤ ਅੱਛਾ ਸਵਾਲ ਕੀਤਾ। ਜਦੋਂ ਵੀ ਕਿਸੇ ਮਰੀਜ਼ ਦਾ ਅੰਗ ਸਰੀਰ ਤੋਂ ਅਲੱਗ ਹੋ ਜਾਵੇ ਤਾਂ ਸੱਭਤੋਂ ਪਹਿਲਾਂ ਕੱਟਿਆ ਹੋਇਆ ਅੰਗ ਸਾਫ ਕਰਕੇ ਚੁੱਕ ਲਓ। ਕੱਟੇ ਹੋਏ ਅੰਗ ਨੂੰ ਗਿੱਲੇ (ਭਿੱਜੇ ਹੋਏ) ਕੱਪੜੇ ਵਿਚ ਲਪੇਟ ਕੇ ਪਲਾਸਟਿਕ ਦੇ ਲਿਫਾਫ਼ੇ ਵਿਚ ਪਾ ਲਓ। ੁਉਸਤੋਂ ਬਾਅਦ ਇਕ ਹੋਰ ਲਿਫਾਫੇ ਵਿਚ ਬਰਫ਼ ਪਾ ਲਓ ਅਤੇ ਬਰਫ਼ ਵਾਲਾ ਲਿਫ਼ਾਫਾ ਅੰਗ ਵਾਲੇ ਲਿਫਾਫ਼ੇ ਵਿਚ ਰੱਖ ਦਿਓ। ਪਰ ਸਾਵਧਾਨੀ ਵਰਤਣੀ ਪਵੇਗੀ ਕਿ ਕੱਟੇ ਹੋਏ ਅੰਗ ਨੂੰ ਪਾਣੀ ਨਹੀਂ ਲੱਗਣਾ ਚਾਹੀਦਾ। ਬਰਫ਼ ਰੱਖਣ ਦਾ ਮਕਸਦ ਤਾਪਮਾਨ ਨਿਯੰਤਰਣ ਕਰਨਾ ਹੁੰਦਾ ਹੈ। ਬਾਕੀ ਚਾਰ ਪੰਜ ਘੰਟੇ ਵਿਚ ਮਰੀਜ਼ ਹਸਪਤਾਲ ਪਹੁੰਚ ਜਾਣਾ ਚਾਹੀਦਾ ਹੈ। 

ਸਵਾਲ -ਡਾਕਟਰ ਸਾਹਿਬ , ਦੇਖਣ ਵਿਚ ਆਉਂਦਾ ਕਿ ਕਈ ਵਾਰ ਕਿਸੀ ਮਰੀਜ਼ ਦਾ ਕੋਈ ਅੰਗ ਬਿਲਕੁੱਲ ਨਸ਼ਟ ਹੋ ਜਾਂਦਾ ਹੈ। ਕੀ ਕਿਸੀ ਮਰੀਜ਼ ਨੂੰ ਕਿਸੀ ਹੋਰ ਮਰੀਜ਼ ਦਾ ਅੰਗ ਲਾਇਆ ਜਾ ਸਕਦਾ ਹੈ? 
ਜਵਾਬ -ਵੈਰੀ ਗੁੱਡ ਕੁਐਸ਼ਚਨ (ਬਹੁਤ ਚੰਗਾਂ ਸਵਾਲ ਕੀਤਾ) ਹਾਂ ਅਜਿਹਾ ਤਜ਼ਰਬਾ ਕੇਰਲਾ ਵਿਖੇ ਕੀਤਾ ਗਿਆ ਹੈ। ਪਰ ਇਹ ਬਹੁਤ ਕਠਿਨ, ਜਟਿਲ ਕੰਮ ਹੈ।  ਇਸਨੂੰ ਡਾਕਟਰੀ ਭਾਸ਼ਾ ਵਿਚ ਮੁਰਦੇ ਦਾ ਅੰਗ ਲਾਉਣਾ ਕਹਿੰਦੇ ਹਨ।  ਕੇਰਲਾ ਵਿਚ ਇਕ ਮਰੀਜ਼ ਨੂੰ ਦੋ ਹੱਥ ਲਾਏ ਗਏ ਸਨ। ਪਰ ਇਹ ਬਹੁਤ ਔਖਾ ਕੰਮ ਹੈ ਕਿਉਂਕਿ ਸਾਡੀ ਬਾਡੀ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਮੇਰਾ ਅੰਗ ਨਹੀਂ ਹੈ। ਜਦੋਂ ਬਾਡੀ ਨਾਲ ਕਿਸੀ ਹੋਰ ਬਾਡੀ ਦਾ ਅੰਗ ਲੱਗਦਾ ਤਾਂ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ। ਪੂਰੀ ਜ਼ਿੰਦਗੀ ਮਰੀਜ਼ ਨੂੰ ਦਵਾਈ ਖਾਣੀ ਪੈਂਦੀ ਹੈ। ਯਾਨੀ ਇਹ ਬਹੁਤ ਮਹਿੰਗਾ ਇਲਾਜ਼ ਹੈ। 

ਸਵਾਲ -ਪੀ.ਜੀ.ਆਈ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਪਲਾਸਟਿਕ ਸਰਜਰੀ ਵਿਭਾਗ ਕੰਮ ਕਰ ਰਿਹਾ? 
ਜਵਾਬ -ਮੈਡੀਕਲ ਕਾਲਜ ਪਟਿਆਲਾ ਤੇ ਅੰਮ੍ਰਿਤਸਰ ਵਿਖੇ ਹੈ। ਪਰ ਮੇਰੀ ਦਿਲੀ ਇੱਛਾ ਹੈ ਕਿ ਹਰੇਕ ਮੈਡੀਕਲ ਕਾਲਜ ਵਿਚ ਪਲਾਸਟਿਕ ਸਰਜਰੀ ਦਾ ਵਿਭਾਗ ਹੋਣਾ ਚਾਹੀਦਾ ਹੈ। ਜਿੰਨੀਂ ਤਵੱਜੋ ਪਲਾਸਟਿਕ ਸਰਜਰੀ ਨੂੰ ਮਿਲਣੀ ਚਾਹੀਦੀ ਸੀ, ਉਹ ਮਿਲੀ ਨਹੀਂ। ਚਲੋ ਹਰਜੀਤ ਦਾ ਮਾਮਲਾ ਹੋਣ ਕਰਕੇ ਜ਼ਿਆਦਾ ਚਰਚਾ ਹੋ ਗਈ ਹੈ। ਪਰ ਪਲਾਸਟਿਕ ਸਰਜਰੀ ਹਰੇਕ ਮੈਡੀਕਲ ਕਾਲਜ ਵਿਚ ਹੋਣੀ ਚਾਹੀਦੀ ਹੈ। 

ਸਵਾਲ -ਪੀ.ਜੀ.ਆਈ ਵਿਚ ਕਦੋਂ ਆਏ ਸਨ? ਹੁਣ ਤੱਕ ਕਿੰਨੇ ਕੁ ਅਪਰੇਸ਼ਨ ਕਰ ਦਿੱਤੇ ਹਨ? 
ਜਵਾਬ -1980 ਵਿਚ ਰੋਹਤਕ (ਹਰਿਆਣਾ) ਤੋਂ ਐਮ.ਬੀ.ਬੀ.ਐਸ ਕੀਤੀ। ਫਿਰ ਪੀ.ਜੀ.ਆਈ ਵਿਚ ਵਿਦਿਆਰਥੀ ਬਣਕੇ ਆਇਆ ਸੀ ਯਾਨੀ 1980 ਤੋਂ ਹੁਣ ਤੱਕ ਇੱਥੇ ਹਾਂ। 1983 ਵਿਚ ਐਮ.ਐਸ., 1985 ਵਿਚ ਐਮ.ਸੀ.ਐਚ (ਪਲਾਸਟਿਕ ਸਰਜਰੀ) ਕੀਤੀ । 1986 ਵਿਚ ਡੀ.ਐਨ.ਬੀ ਕਰ ਲਈ। ਉਦੋਂ ਤੋਂ ਇਥੇ ਸੇਵਾਵਾਂ ਦੇ ਰਿਹਾ ਹਾਂ। ਬਾਕੀ ਅਪਰੇਸਨਾਂ ਦੀ ਤਾਂ ਹੁਣ ਕੋਈ ਗਿਣਤੀ ਹੀ ਨਹੀਂ , ਅਣਗਿਣਤ ਕਰ ਚੁੱਕੇ ਹਾਂ।

ਸਵਾਲ -ਸਰ, ਲੰਬਾਂ ਸਮਾਂ ਤੁਸੀਂ ਇੱਥੇ ਸੇਵਾਵਾਂ ਦੇ ਰਹੇ ਹੋ, ਅਪਰੇਸ਼ਨ ਅਣਗਿਣਤ ਕੀਤੇ , ਸਰਕਾਰ ਜਾਂ ਪ੍ਰਸ਼ਾਸਨ ਵਲੋਂ ਮਿਲੇ ਐਵਾਰਡ ਬਾਰੇ ਦੱਸੋ? 
ਜਵਾਬ --ਮਰੀਜ਼ ਦੀ ਮੁਸਕਰਾਹਟ ਵੱਡਾ ਐਵਾਰਡ ਹੈ। ਮਰੀਜ਼ ਦਾ ਸ਼ੁਕਰੀਆਂ ਕਹਿਣਾ ਮੇਰਾ ਵੱਡਾ ਐਵਾਰਡ ਹੈ। ਵੈਸੇ ਮੇਰੀ ਇੱਛਾ ਵੀ ਨਹੀਂ ਹੈ। 

Friday, 17 April 2020

ਖਾਲੀ ਖ਼ਜ਼ਾਨਾ ਨੇ ਸਰਕਾਰ ਦੀਆਂ ਚੂਲਾਂ ਹਿਲਾਈਆਂ

ਚਪੜਾਸੀ ਨੂੰ ਵੀ ਤਨਖਾਹ ਦਾ 10 ਫੀਸਦੀ ਯੋਗਦਾਨ ਪਾਉਣ ਦੀ ਅਪੀਲ  
ਸਲਾਹਕਾਰਾਂ, ਓ.ਐਸ.ਡੀ, ਚੇਅਰਮੈਨਾਂ 'ਤੇ ਨਹੀਂ  ਮੁੱੱਖ ਮੰਤਰੀ ਦੀ ਅਪੀਲ ਦਾ ਅਸਰ
ਮੁਲਾਜ਼ਮ ਬੋਲੇ ਪਹਿਲਾਂ ਸਰਕਾਰ ਖੁਦ ਉਦਾਹਰਣ ਸੈਟ ਕਰੇ 
ਜੈ ਸਿੰਘ ਛਿੱਬਰ, 
  • ਚੰਡੀਗੜ•
ਖਾਲੀ ਖ਼ਜ਼ਾਨੇ ਨੇ ਸਰਕਾਰ ਦੀਆਂ ਚੂਲਾਂ ਹਿਲਾ ਦਿੱਤੀਆਂ ਹਨ। ਵਿੱਤੀ ਵਰ•ੇ ਦੌਰਾਨ 22 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਚਿੰਤਾਂ ਸਰਕਾਰ ਨੂੰ ਵੱਢ ਵੱਢ ਖਾ ਰਹੀ ਹੈ। ਪੰਜਾਬ ਸਰਕਾਰ ਨੂੰ ਵੱਖ ਵੱਖ ਸਾਧਨਾਂ ਤੋਂ ਇਕੱਤਰ ਹੋਣ ਵਾਲਾ ਮਾਲੀਏ ਦੀ ਪ੍ਰਾਪਤੀ ਨਹੀਂ ਹੋ ਰਹੀ, ਦੂਸਰਾ ਕੇਂਦਰ ਸਰਕਾਰ ਵੱਲ 4400 ਕਰੋੜ ਰੁਪਏ ਤੋਂ ਵੱਧ ਜੀ.ਐਸ.ਟੀ ਦੀ ਬਕਾਇਆ ਰਾਸ਼ੀ ਪੈਡਿੰਗ ਖੜ•ੀ ਹੈ ਅਤੇ  ਕੇਂਦਰ  ਸਰਕਾਰ ਅਦਾਇਗੀ ਨਹੀਂ ਕਰ ਰਹੀ। ਸੂਬੇ ਦੇ ਬਹੁ ਗਿਣਤੀ ਵਿਭਾਗਾਂ ਦੇ ਮੁਲਾਜ਼ਮਾਂ,  ਅਧਿਕਾਰੀਆਂ ਨੂੰ ਅਜੇ ਮਾਰਚ ਮਹੀਨੇ ਦੀ ਤਨਖਾਹ ਨਸੀਬ ਨਹੀਂ ਹੋਈ। 
ਡੁੱਬਦੀ ਨੂੰ ਤਿਣਕੇ ਦਾ ਸਹਾਰਾ ਕਹਾਵਤ ਮੁਤਾਬਿਕ ਸਰਕਾਰੀ ਖ਼ਜ਼ਾਨੇ ਨੂੰ  ਬਰਕਤ ਦਾ ਸਾਹ ਦਿਵਾਉਣ ਲਈ ਸਰਕਾਰ ਨੇ ਚਪੜਾਸੀ ਤੋਂ ਲੈ ਕੇ ਮੁੱਖ ਸਕੱਤਰ ਦੇ ਅਹੁੱਦੇ ਤੱਕ ਦੇ ਅਧਿਕਾਰੀਆਂ ਨੂੰ ਸਵੈ ਇੱਛਾ ਨਾਲ ਆਪਣੀ ਤਨਖਾਹ ਵਿਚੋਂ 10 ਤੋਂ ਲੈ ਕੇ 30 ਫ਼ੀਸਦੀ ਤੱਕ ਹਿੱਸਾ (ਦਾਨ) ਮੁੱਖ ਮੰਤਰੀ ਕੋਵਿਡ 19  ਰਾਹਤ  ਕੋਸ਼ ਵਿਚ ਪਾਉਣ ਦੀ ਅਪੀਲ  ਕੀਤੀ ਹੈ। ਪਰ ਦਰਜ਼ਾ ਦੋ, ਤਿੰਨ ਅਤੇ ਚਾਰ ਪੱਦ ਤੱਕ  ਦੇ ਮੁਲਾਜ਼ਮਾਂ ਤੇ ਅਫ਼ਸਰਾਂ 'ਤੇ ਸਰਕਾਰ ਦੀ ਇਸ ਅਪੀਲ ਦਾ ਕੋਈ ਅਸਰ ਨਹੀਂ ਦਿਖ ਰਿਹਾ। ਛੋਟੇ ਮੁਲਾਜ਼ਮਾਂ ਨੂੰ ਸਰਕਾਰ ਦੀ ਇਹ ਅਪੀਲ  ਦਾਲ ਵਿਚ ਰੋੜ ਵਾਂਗ ਰੜਕ ਰਹੀ ਹੈ। ਇਸਦੀ ਵਜ•ਾ ਇਕ ਤਾਂ ਬਹੁਤ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਅਜੇ ਤੱਕ ਮਾਰਚ ਮਹੀਨੇ ਦੀ ਤਨਖਾਹ ਨਸੀਬ ਨਹੀਂ ਹੋਈ। ਦੂਸਰਾ ਬਹੁਤ ਸਾਰੇ ਮੁਲਾਜ਼ਮਾਂ ਵਲੋਂ ਆਪਣੀ ਇਕ ਦਿਨ ਦੀ ਤਨਖਾਹ ਦਾ ਯੋਗਦਾਨ ਪਾ ਵੀ ਦਿੱਤਾ ਗਿਆ ਜਾਂ ਇਕ ਦਿਨ ਦੀ ਤਨਖਾਹ ਕੱਟਣ ਦਾ ਹੁੰਗਾਰਾਂ ਭਰ ਦਿੱਤਾ ਹੈ। 
ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਅੱਜ ਬਹੁਤ ਸਾਰੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਪਹਿਲਾ ਖੁਦ ਉਦਾਹਰਣ ਸੈਟ ਕਰਨੀ ਚਾਹੀਦੀ ਹੈ। ਮੁਲਾਜ਼ਮਾਂ ਨੇ ਕਿਹਾ ਕਿ ਆਈ.ਏ.ਐਸ ਅਤੇ ਆਈ.ਪੀ.ਐਸ ਅਧਿਕਾਰੀਆਂ  ਨੇ ਆਪਣੀ ਇਕ ਦਿਨ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਵਿਚ ਪਾਈ ਹੈ, ਇਸੀ  ਤਰ•ਾਂ ਵਿਤ ਮੁਤਾਬਿਕ ਮੁਲਾਜ਼ਮਾਂ ਨੇ ਵੀ ਆਪਣਾ ਯੋਗਦਾਨ ਪਾ ਦਿੱਤਾ ਹੈ। ਕੁਲਦੀਪ ਸਿੰਘ ਬਜਰੂੜ ਨੇ ਤਾਂ ਆਪਣੇ ਫੇਸਬੁੱਕ ਅਕਾਉਂਟ 'ਤੇ ਇਥੋਂ ਤੱਕ ਲਿਖ ਦਿੱਤਾ ਹੈ ਕਿ ਸਰਕਾਰ ਨੇ 10 ਤੋਂ 30 ਫੀਸਦੀ ਤੱਕ  ਤਨਖਾਹ ਦਾਨ ਦੇਣ ਦੀ ਅਪੀਲ ਕੀਤੀ ਹੈ, ਸੋ ਉਹ ਪੰਜਾਬ ਸਰਕਾਰ ਨੂੰ ਅਪੀਲ  ਕਰਦਾਂ ਹਾ ਕਿ ਸਾਡੀਆਂ ਮਕਾਨ, ਗੱਡੀ ਦੇ ਕਰਜ਼ੇ ਦੀਆਂ ਕਿਸ਼ਤਾਂ ਅਤੇ ਬੱਚਿਆਂ ਦੇ ਪੜ•ਾਈ ਦੇ ਕਰਜ਼ੇ ਦੀ  ਕਿਸ਼ਤ ਸਰਕਾਰ ਦੇ ਦੇਵੇਂ ਉਹ 30 ਫੀਸਦੀ  ਤਨਖਾਹ ਦਾਨ ਕਰ ਦੇਵੇਗਾ। 
ਪਰ ਮੁੱਖ ਮੰਤਰੀ ਦੇ ਸਲਾਹਾਕਰਾਂ, ਚੇਅਰਮੈਨਾਂ, ਓ.ਐਸ.ਡੀ, ਸਕੱਤਰਾਂ ਜਾਂ  ਵਿਧਾਇਕਾਂ ਨੇ ਆਪਣੀ ਤਨਖਾਹ ਤੇ ਭੱਤੇ ਨਾ ਲੈਣ ਦੀ ਜੁਅਰਤ ਨਹੀਂ ਦਿਖਾਈ । ਦੋ ਤਿੰਨ ਮੰਤਰੀਆਂ ਨੂੰ  ਛੱਡਕੇ ਬਾਕੀਆਂ ਨੇ ਪਹਿਲਾਂ ਇਕ ਮਹੀਨੇ ਦੀ ਤਨਖਾਹ  ਦਿੱਤੀ, ਫਿਰ ਕੱਲ• ਮੁੱਖ ਮੰਤਰੀ ਵਲੋਂ  ਤਿੰਨ ਮਹੀਨਿਆਂ ਦੀ ਤਨਖਾਹ ਦਾ ਯੋਗਦਾਨ ਪਾਉਣ ਦੀ ਗੱਲ  ਕਹੀ ਹੈ। ਜਦੋਂਕਿ ਇਕ ਸਲਾਹਕਾਰ ਨੇ ਹੀ ਆਪਣੀ ਇਕ  ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ “ਦਾੜੀ ਨਾਲੋ ਮੁੱਛਾਂ ਭਾਰੀ ” ਮੁਤਾਬਿਕ ਮੰਤਰੀਆਂ,  ਵਿਧਾਇਕਾਂ ਤੇ ਹੋਰ ਰਾਜਸੀ ਅਹੁੱਦਿਆਂ 'ਤੇ ਤਾਇਨਾਤ ਇਨ•ਾਂ ਆਗੂਆਂ  ਦੀਆਂ ਤਨਖਾਹਾਂ ਦੇ ਨਾਲ ਨਾਲ ਭੱਤੇ ਮਿਲ ਰਹੇ ਹਨ।  ਇਕ ਅਧਿਕਾਰੀ ਨੇ  ਆਪਣਾ ਨਾਮ ਨਾ ਪ੍ਰਕਾਸ਼ਿਤ  ਕਰਨ ਦੀ ਸ਼ਰਤ 'ਤੇ ਦੱਸਿਆ ਕਿ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਬਣੀ ਸਬ ਕਮੇਟੀ ਵਿਭਾਗਾਂ  ਦੇ  ਮੁਖੀਆਂ ਨੂੰ ਖਰਚਾ ਘਟਾਉਣ ਤੇ ਆਮਦਨ ਦੇ ਵਸੀਲੇ ਵਧਾਉਣ ਲਈ ਪੁੱਛ ਰਹੀ ਹੈ, ਪਰ ਸੱਭਤੋਂ  ਪਹਿਲਾਂ ਮੁੱਖ  ਮੰਤਰੀ ਨੂੰ ਵਾਧੂ  ਸਲਾਹਕਾਰ, ਸੈਕਟਰੀ, ਚੇਅਰਮੈਨ ਨੂੰ ਹਟਾਉਣਾ  ਚਾਹੀਦਾ ਹੈ। ਉਨ•ਾਂ ਦੱਸਿਆ ਕਿ ਪਿਛਲੇ ਢਾਈ ਸਾਲ  ਵਿਚ ਸੇਵਾਮੁਕਤ  ਹੋਣ ਵਾਲੇ ਆਈ.ਏ.ਐਸ ਅਤੇ ਆਈ.ਪੀ.ਐਸ  ਧਿਕਾਰੀਆਂ ਨੂੰ ਬੇਲੋੜੇ ਕਮਿਸ਼ਨਾਂ, ਕਾਰਪੋਰੇਸ਼ਨਾਂ ਦਾ ਚੇਅਰਮੈਨ ਲਗਾ ਦਿੱਤਾ ਗਿਆ ਹੈ । 
ਵਿੱਤ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਆਈ.ਏ.ਐਸ ਅਫਸਰਾਂ ਨੂੰ  ਪਿਛਲੇ ਸਾਲ ਸਰਕਾਰ ਨੇ ਆਪਣੀ ਰਿਹਾਇਸ਼  'ਤੇ ਡੀ.ਸੀ ਰੇਟ 'ਤੇ ਇਕ ਦਰਜ਼ਾਚਾਰ ਮੁਲਾਜ਼ਮ ਭਰਨ ਦੀ ਆਗਿਆ ਦੇ ਦਿੱਤੀ। ਹਾਲਾਂਕਿ  ਵਿਤ  ਮੰਤਰੀ ਅਜਿਹੇ ਫੈਸਲੇ ਦੇ ਹੱਕ ਵਿਚ ਨਹੀਂ ਸਨ। ਇਹ ਫੈਸਲਾ ਹੋਣ ਤੋਂ ਬਾਅਦ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਫੈਸਲਾ ਮੁੱਖ ਮੰਤਰੀ ਪੱਧਰ 'ਤੇ  ਹੋਇਆ ਸੀ।  
ਇਕ ਅਧਿਕਾਰੀ ਨੇ ਦਲੀਲ ਦਿੱਤੀ ਕਿ ਕੈਪਟਨ ਸਰਕਾਰ ਵੀ.ਆਈ.ਪੀ ਕਲਚਰ ਖਤਮ ਕਰਨ ਦਾ ਦਾਅਵਾ ਕਰ  ਰਹੀ ਹੈ, ਪਰ ਮੰਤਰੀਆਂ, ਅਫਸਰਾਂ, ਚੇਅਰਮੈਨਾਂ  ਤੇ ਹੋਰ ਵੱਡੇ ਅਸਰ ਰਸੂਖ ਲੋਕਾਂ ਦੇ ਅੱਗੇ ਪਿੱਛੇ ਪਾਇਲਟ ਤੇ ਸੁਰੱਖਿਆ ਜਿਪਸੀਆਂ ਪਹਿਲਾਂ ਦੀ ਤਰ•ਾਂ ਚੱਲ ਰਹੀਆਂ  ਹਨ। ਦਿਲਚਸਪ ਗੱਲ ਹੈ ਕਿ ਅਧਿਕਾਰੀ ਵੀ ਦੋ ਤੋਂ ਤਿੰਨ ਤਕ ਸਰਕਾਰੀ ਗੱਡੀਆਂ ਦੀ ਵਰਤੋ  ਕਰ ਰਹੇ ਹਨ। ਦੱਸਿਆ ਜਾਂਦਾ ਹੈ ਕਿ ਇਕ  ਅਧਿਕਾਰੀ ਕੋਲ• ਜਿੰਨੇ ਵਿਭਾਗਾਂ ਦਾ ਚਾਰਜ਼  ਹੁੰਦਾ ਹੈ, ਉਨ•ੇ ਵਿਭਾਗਾਂ  ਦੀਆਂ ਗੱਡੀਆਂ ਦੀ ਵਰਤੋ ਕੀਤੀ ਜਾ ਰਹੀ ਹੈ, ਇਹ ਵਰਤੋਂ ਉਨ•ਾਂ ਦੇ ਬੱਚਿਆਂ,  ਪਰਿਵਾਰਾਂ  ਲਈ ਹੁੰਦੀ ਹੈ।  ਹੇਠਲੇ ਪੱਧਰ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਮੁਲਾਜ਼ਮ ਬਹੁਤ ਰੜਕਦੇ ਹਨ, ਜਦੋਂ ਕਿ ਉਚ ਅਧਿਕਾਰੀਆਂ ਤੇ ਸਰਕਾਰ ਨੇ ਬੇਲੋੜੇ ਖਰਚੇ ਵਧਾਏ ਹੋਏ ਹਨ ਜਿਨ•ਾਂ ਨੂੰ ਘਟਾਉਣ ਦੀ  ਜਰੂਰਤ ਹੈ। 
ਵਰਨਣਯੋਗ  ਹੈ ਕਿ  ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਦੌਰਾਨ ਦੱਸਿਆ ਕਿ ਵਿੱਤੀ ਸਾਲ ਵਿਚ 88000 ਕਰੋੜ ਰੁਪਏ ਦਾ ਮਾਲੀਆ ਇਕੱਠੇ ਹੋਣ ਦਾ ਅਨੁਮਾਨ ਸੀ ਪਰ ਹੁਣ ਸਿਰਫ 66000 ਕਰੋੜ ਰੁਪਏ ਦਾ ਹੀ ਮਾਲੀਆ ਇਕੱਠਾ ਹੋਣ ਦਾ ਅਨੁਮਾਨ ਹੈ। 
ਬਾਕਸ---
ਆਈ.ਏ.ਐਸ ਐਸੋਸੀਏਸ਼ਨ ਵਲੋਂ ਤਨਖਾਹ  ਦਾ30 ਫੀਸਦੀ ਹਿੱਸਾ ਦੇਣ ਦਾ ਫੈਸਲਾ   
ਚੰਡੀਗੜ•- ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਏ ਤੇ ਬੀ ਗ੍ਰੇਡ ਦੇ  ਅਧਿਕਾਰੀਆਂ ਨੂੰ  ਤਨਖਾਹ ਦਾ 30 ਫੀਸਦੀ ਹਿੱਸਾ ਮੁੱਖ ਮੰਤਰੀ ਕੋਵਿਡ 19  ਰਾਹਤ ਕੋਸ਼ ਵਿਚ ਪਾਉਣ ਦੀ ਕੀਤੀ ਗਈ ਅਪੀਲ ਤੋਂ ਬਾਅਦ ਆਈ.ਏ.ਐਸ ਅਤੇ ਆਈ.ਪੀ.ਐਸ ਅਧਿਕਾਰੀਆਂ ਦੀ ਐਸੋਸੀਏਸ਼ਨ ਨੇ ਤਿੰਨ ਮਹੀਨਿਆਂ ਲਈ ਆਪਣੀ ਤਨਖਾਹ ਦਾ 30 ਹਿੱਸਾ ਦਾਨ ਦੇਣ ਦਾ ਫੈਸਲਾ ਕੀਤਾ ਹੈ। 
-- 

Wednesday, 15 April 2020

ਡੇਢ ਪੰਡ ਤੂੜੀ

ਕਹਾਣੀ / ਜੈ ਸਿੰਘ ਛਿੱਬਰ

                ਡੇਢ ਪੰਡ ਤੂੜੀ

“ਏ ਮੀਤ ਦੀ ਬਹੂ……..ਘਰ ਈ ਐ..ਸੁਣਦਾ ਕੋਈ।” ਚੌਧਰੀ ਸੁੰਦਰ ਸਿਹੁੰ ਘਰ ਅੱਗੇ ਖੜ• ਉਚੀ ਅਵਾਜ 'ਚ ਬੋਲਿਆ।
“ਹਾਂਜੀ - ਹਾਂਜੀ ਭਾਈ ਜੀ” ਮੀਤ ਦੀ ਬਹੂ ਨੇ ਘੁੰਡ ਹੋਰ ਥੱਲ•ੇ ਨੂੰ ਖਸਕਾਉਂਦਿਆ ਜਵਾਬ ਦਿੰਦਿਆ ਕਿਹਾ।
“ਮੀਤ ਕਿੱਥੇ ਐ?”
“ਜੀ ਉਹ ਤਾਂ ਕੰਮ  'ਤੇ ਗਏ ਹੋਏ ਨੇ”
“ਮੁੰਡਾ?”
“ਮੁੰਡਾ ਵੀ ਬੱਲਾਂ ਚੁੱਗਕੇ ਆਇਆ ਤੇ ਆਉਂਦਾ ਹੀ ਡੰਗਰਾਂ ਜੋਗਾ  ਬਰਸੀਮ ਲੈਣ ਚਲੇ ਗਿਆ” ਮੀਤ ਦੀ ਬਹੂ ਨੇ ਜਵਾਬ ਦਿੰਦਿਆ ਕਿਹਾ। 
“ਆ ਢਾਈ ਤਿੰਨ ਬਿੱਘੇ,  ਅਧਿਆੜਾ ਰਹਿ ਗਿਐ, ਏ ਵੀ ਨਿਬੇੜ ਦੇਈਏ ਮੌਸਮ ਖਰਾਬ ਹੋਈ ਜਾਂਦਾ ਜਹਿ ਵੱਢੀ ਦਾ, ਅੱਜ ਰਾਤ ਨੂੰ ਡਰੰਮੀ ਜੋੜਨੀ ਐ..ਇਕ ਜਣਾ ਆ ਜੇ ਕੋਈ” ਚੌਧਰੀ ਬੋਲਿਆ।
“ਠੀਕ ਆ ਜੀ, ਮੈਂ ਕਹਿ ਦੂੰਗੀ” ਨਾਲੇ ਮੁੰਡਾ ਤਾਂ ਥੱਕਿਆ ਹੋਇਐ , ਦਿਨ 'ਚ ਬੱਲਾਂ ਚੁੱਗ ਕੇ ਆਇਆ, ਸਵੇਰੇ ਸਕੂਲ ਵੀ ਜਾਣਾ .ਕਹਿੰਦੇ ਬੋਰਡ ਬੂਡ ਦੀ ਪੜ•ਾਈ ਐ, ਔਖੀ ਏ, ਬੋਰਡ ਵਾਲੇ  ਔਖੇ ਸਵਾਲ ਪਾਉਂਦੈ ਐ.. ਮੀਤ ਦੀ ਬਹੂ ਨੇ ਜਵਾਬ ਦਿੰਦਿਆ ਕਿਹਾ। 
“ਚੱਲ ਜਿਹੜਾ ਮਰਜ਼ੀ ਭੇਜ ਦੀ , ਢਾਈ ਤਿੰਨ ਤਾਂ ਬਿੱਘੇ ਐ” ਚੌਧਰੀ ਸੁੰਦਰ ਸਿੰਹੁ ਹੁਕਮ ਨੁਮਾ ਬੇਨਤੀ ਕਰਕੇ ਤੁਰ ਪਿਆ।
             -0-
“ਰੋਟੀ ਜ਼ਲਦੀ ਖਾ ਲਈ, ਅੱਜ ਰਾਤ ਲਾਉਣੀ ਐ-ਸਿਆਮ ਕਹਿੰਦੇ ਕੇ ਕਣਕ ਕੱਢਣੀ ਐ ” ਸੁੱਖੂ ਨੇ ਜੱਸੀ ਨੂੰ ਬਰਸੀਮ ਵੱਢਦੇ ਨੂੰ ਕਿਹਾ।
“ਕਹਿੰਦੇ ਅੱਸੀ ਕਿਲੋ ਦਾਣੇ ਦੇ ਦੂੰ ਤੇ ਤਿੰਨ ਪੰਡਾਂ ਤੂੜੀ ਦੀਆਂ ਵੀੰ, ਮੈਂ  ਕਿਹਾ ਕਿ ਚਾਰ  ਦੇ ਦੇਈ ਇਹ ਤਿੰਨ ਵਾਲਾ ਕੀ ਹਿਸਾਬ ਹੋਇਆ।” ਸੁੱਖੂ ਨੇ ਜੱਸੀ ਨੂੰ ਕਿਹਾ।  “ਕਹਿੰਦਾ ਭਾਅ ਤਾਂ ਦੋ ਪੰਡਾਂ ਦਾ ਚੱਲਦਾ ਪਰ ਮੇਂ ਤਾਂ ਫਿਰ ਬੁੜ•ੇ ਨੂੰ ਪੁੱਛੇ ਬਿਨਾਂ ਤਿੰਨ ਕਹਿਤਾ । ਤੂੰ ਆ ਜੀ ..ਮੋਟਰ 'ਤੇ ਮੈਂਸਾਂ (ਮੱਝਾਂ) ਨਲ•ਾਉਣ ਤੇ ਕੱਪੜ•ੇ ਧੌਣ ਦੀ ਲੋੜ ਪੈਂਦੀ ਰਹਿੰਦੀ ਐ। ” ਸੁੱਖੂ ਨੇ ਜੱਸੀ ਨੂੰ ਬਰਸੀਮ ਦੀ ਪੰਡ ਚੁਕਾਉਂਦਿਆਂ ਕਿਹਾ।
“ਪਹਿਲਾਂ ਦੁੱਧ ਪੀ ਲਾ - ਟੋਕਾ ਰੁਕ ਕੇ ਕਰ ਲੈਂਦੇ ਐ।” ਮਾਂ ਨੇ ਜੱਸੀ ਨੂੰ ਹਾਰੇ ਵਿੱਚੋਂ ਕੜ•ਦੇ  ਦੁੱਧ ਦਾ ਗਿਲਾਸ ਕੱਢ ਹੱਥ 'ਚ ਫੜਾਉਂਦੇ ਹੋਏ ਕਿਹਾ।
“ਸੁੰਦਰ ਚੌਧਰੀ ਆਇਆ ਸੀ- ਕਹਿੰਦੈ ਰਾਤ ਨੂੰ ਡਰੰਮੀ ਲਾਉਣੀ ਐ। ਤੇਰੇ  ਬਾਰੇ ਤਾਂ ਮੈਂ ਪਹਿਲਾਂ ਹੀ ਮਨਾ ਕਰਤਾ। ਬਾਕੀ ਤੇਰਾ ਪਿਓ ਆਏਗਾ, ਉਹ ਦੇਖ ਲੂੰਗਾ ਕੀ ਕਰਨਾ। ” ਜੱਸੀ ਨੂੰ ਮਾਂ ਨੇ ਦੱਸਿਆ।
“ਕੋਈ ਨਾ ਮੈਂ ਚਲੇ ਜਾਊੰਗਾ, ਸੁੱਖੂ ਨੁੰ ਸਿਆਮ ਨੇ ਵੀ ਸੁਨੇਹਾ ਲਾਇਆ ਹੋਣਾ- ਕਹਿੰਦਾ ਅੱਸੀ ਕਿਲੋ ਦਾਣੇ ਤੇ ਤਿੰਨ ਪੰਡਾਂ ਤੂੜੀ ਦੀਆਂ ਦੇ ਦੂੰਗਾ।” ਜੱਸੀ ਬੋਲਿਆ।
“ਨਾ ਆਹ ਕਿਹੜਾ ਭਾਅ ਹੋਇਆ। ਸਾਰੇ ਨੱਬੇ ਕਿਲੋ ਦਾਣੇ ਤੇ ਚਾਰ ਪੰਡਾਂ ਤੂੜੀ ਦੀਆਂ ਦਿੰਦੇ ਐ-ਏਹਨਾਂ ਚੌਧਰੀਆਂ ਦਾ ਅਲਹਿਦਾ ਹੀ ਭਾਅ ਰਹਿੰਦਾ। ” ਜੱਸੀ ਦੀ ਮਾਂ ਬੋਲੀ।
“ਚੱਲ ਤੂੰ ਰੁੱਗ ਲਾ ਦੇ-- ਦੋ ਭਰੀਆ ਟੁੱਕ ਕੇ ਪਰੇ ਹੋਈਏ। ਆਹ ਆਗ (ਗੰਨੇ) ਦਾ ਰੁੱਗ ਘੱਟ ਰੱਖਿਆ ਕਰ, ਜੋਰ ਲੱਗਦਾ। ” ਜੱਸੀ ਬੋਲਿਆ।
“ਗੰਡਾਸੇ ਖੂੰਢੇ ਹੋਗੇ ਕਈ ਦਿਨ ਹੋਗੇ ਰੇਤੀ ਨੀਂ ਲੱਗੀ। ਪਹਿਲਾਂ ਰੇਤੀ ਲਾ ਲੈਂਦਾ। ” ਜੱਸੀ  ਦੀ ਮਾਂ ਨੇ ਹੁਕਮ ਲਾਉਂਦਿਆ ਕਿਹਾ।
“ਚੱਲ ਛੱਡੋ। ਕੱਲ• ਦੇਖਾਂਗੇ। ਦੋ ਤਾਂ ਭਰੀਆ ਬੱਸ ਤੂੰ ਰੁੱਗ ਘੱਟ ਰੱਖੀ। ”  ਜੱਸੀ ਬੋਲਿਆ।
      --0--
“ਖਾ ਲਈ ਰੋਟੀ। ਚੱਲ ਫਿਰ ਚੱਲੀਏ।” ਸੁੱਖੂ ਨੇ ਆ ਕੇ ਕਿਹਾ। 
“ਚੱਲਦੇ ਐ। ਸਿਆਮ ਤਾਂ ਅਜੇ ਹੁਣ ਟਰੈਕਟਰ ਲੈ ਕੇ ਨਿਕਲਿਆ। ” ਜੱਸੀ ਬੋਲਿਆ।
ਸਿਰ 'ਤੇ ਡੱਬੀ ਵਾਲੇ ਪਰਨੇ ਦਾ ਮਧੇੜ ਮਾਰ, ਪੈਰੀਂ ਪਲਾਸਟਿਕ ਦੇ ਬੂਟ ਪਾ ਉਹ ਦੋਵੇਂ ਖੇਤਾਂ ਵੱਲ ਨੂੰ ਨਿਕਲ ਗਏ।
“ਯਾਰ ਮੈਂ ਰੁੱਗ ਨੀ ਲਾਉਣੈ ਭਰੀਆ ਢੋਈ ਜਾਊੰਗਾ। ਰੁੱਗ ਓਹ ਆਪੇ ਲਾਉਣਗੇ। ਆਪਾਂ ਭਰੀਆਂ ਢੋਵਾਂਗੇ। ਐਵੇਂ ਨਾ ਹਾਂ ਕਰਦੀ। ” ਜੱਸੀ ਨੇ ਸੁੱਖੂ ਨੂੰ ਸਮਝਾਉਂਦਿਆ ਕਿਹਾ।
“ਬਾਈ ਕਰੋ ਸ਼ੁਰੂ..ਨੌ ਵੱਜ ਗਏ। ਜ਼ਲਦੀ ਵੇਹਲੇ ਹੋਜਾਂਗੇ। ” ਜੱਸੀ ਨੇ ਇਹ ਕਹਿੰਦਿਆਂ  ਟਰੈਕਟਰ ਸਟਾਰਟ ਕਰਨ ਲਈ ਇੰਜਨ ਅੱਗੇ ਪੁਲੀ ਪਾ ਰੱਸਾ ਘੁੰਮਾਉਣਾ ਸ਼ੁਰੂ ਕਰ ਦਿੱਤਾ।
“ਮੈਨੂੰ ਲੱਗਦਾ ਪਟਾ ਅੱਜ ਜ਼ਿਆਦਾ ਟਾਈਟ ਐ। ਵਾਜ਼ ਆਉਂਦੀ ਐ। ਦੇਖ ਲਓ? ” ਜੱਸੀ ਬੋਲਿਆ।
“ ਕੋਈ ਨਾ ਚੱਲ•ਕੇ ਹੋਜੂੰ ਠੀਕ।” ਸੁੱਖੂ ਬੋਲਿਆ। 
ਥਰੈਸ਼ਰ ਚੱਲਦਿਆਂ ਹੀ ਓਹਨਾਂ ਭਰੀਆਂ ਢੋਹਣੀਆਂ ਸ਼ੁਰੂ ਕਰ ਦਿੱਤੀਆਂ।
“ਹੁਣ ਕੀ ਹੋ ਗਿਐ। ਟਰੈਕਟਰ ਕਿਉਂ ਬੰਦ ਕਰ ਦਿੱਤਾ। ਤਾਇਆ ਤੂੰ ਵੀ ਅੱਧੀ ਰਾਤ ਨੂੰ ਚਾਹ ਬਣਾ ਲਿਆ£ ਤੈਨੂੰ ਵੀ ਨੀਂਦ  ਨੀ ਆਈ।”  ਜੱਸੀ ਬੋਲਿਆ। 
“ਲੈ ਐਵੇਂ ਕਿਤੇ ਨੀਂਦ ਆਉਂਦੀ ਐ। ਸਾਰੇ ਸਾਲ ਦੀ ਮਿਹਨਤ ਐ। ਜਦੋਂ ਤੱਕ ਦਾਣਾ ਘਰ ਨੀਂ ਅੱਪੜਦਾ ਨੀਂਦ ਕਿੱਥੇ?  ਤੇਰੀ ਤਾਈ ਕਹਿੰਦੀ ਮੁੰਡਿਆਂ ਨੂੰ ਚਾਹ ਪਿਲਾਇਆ। ਏਥੇ ਮੇਰੇ ਸਰਾਣੇ ਬੈਠਾ ਕੀ ਕਰੀ ਜਾਂਦਾ। ਉਨੇ ਚਾਹ ਬਣਾਤੀ ਫੇਰ ਮੈਨੂੰ ਆਉਣਾ ਪੈ ਗਿਆ। ਨਾਲੇ ਸਾਰੀ ਉਮਰ ਖੇਤਾਂ 'ਚ ਕੱਢਤੀ। ਦਿਨ ਰਾਤ ਦਾ ਤਾਂ ਪਤਾ  ਹੀ ਨਹੀਂ ਲੱਗਦੈ। ” ਚੌਧਰੀ ਸੁੰਦਰ ਸਿਹੁੰ ਨੇ ਕਿਹਾ। 
“ਐਦਾਂ ਕਰੋ ਹੁਣ ਇਕ ਜਣਾ ਥੌਡੇ 'ਚੋ ਆ ਜਾਓ। ਹੁਣ ਤਾਂ ਚਾਹ ਵੀ ਪੀ ਲਈ-ਕੰਡੇ ਪਰ ਹੋਗੇ। ” ਸ਼ਾਮ ਬੋਲਿਆ।
ਓਹ ਰੁੱਗ ਲਾਉਣ ਲੱਗ ਪਿਆ। ਬੱਲਾਂ ਚੁੱਗਦੇ ਦੀ ਕੋਢਾ ਕੋਢ•ਾ ਹੋ ਕੇ ਪਹਿਲਾਂ ਹੀ ਬੁਰਾ ਹਾਲ ਸੀ। ਹੁਣ ਭਰ ਭਰ ਰੁੱਗ, ਕੋਢਾ ਸਿੱਧਾ ਹੁੰਦਿਆਂ ਪਿੱਠ ਦਰਦ ਕਰਨ ਲੱਗ ਪਈ। ਪਰ ਉਹ ਕੰਮ ਨਿਬੇੜਨ ਤੱਕ ਲੱਗਿਆ ਰਿਹਾ। ਚੱਲ ਸ਼ੁਕਰ ਐ ਕੰਮ ਨਿਬੜਿਆ। ਹੁਣ ਬਚੀਆ ਖੁਚੀਆ ਬੱਲਾਂ ਨੂੰ ਕੱਠੀਆਂ ਕਰ ਪੱਲੀ ਦੇ ਚਾਰੇ ਖੂੰਝਿਆ ਨੂੰ ਫੜ• ਲਿਆ। ਦੋ ਖੂੰਝੇ ਬਾਹਵਾਂ ਨਾਲ ਲਪੇਟ ਲਏ ਅਤੇ ਪੱਲੀ ਦਾ ਮੂੰਹ ਖੋਲ• ਥਰੈਸਰ ਵੱਲ ਸੁੱਟਿਆ ਹੀ ਸੀ ਕਿ ਥਰੈਸ਼ਰ ਨੇ ਪੱਲੀ ਖਿੱਚ ਲਈ ਅਤੇ ਉਹ ਇਕ ਦਮ ਪਿੱਛੇ ਡਿੱਗ ਪਿਆ। ਪੱਲੀ ਦੇ ਕੁੱਝ ਧਾਗੇ ਹੀ ਬਾਂਹਵਾਂ ਨੂੰ ਲਿਪਟੇ ਰਹਿ ਗਏ ਤੇ ਉਹ ਸੁੰਨ ਹੋ ਕੇ ਰਹਿ ਗਿਆ।
ਕੰਮ ਖ਼ਤਮ ਹੋਣ 'ਤੇ ਸ਼ਾਮ ਨੇ ਟਰੈਕਟਰ ਬੰਦ ਕਰ ਦਿੱਤਾ।
“ਐਦਾਂ ਕਰੋ ਪੱਲੀ ਥੱਲ•ੇ ਵਿਛਾ ਲਓ ਤੇ ਪੀਪਾ ਚੁੱਕ ਕੇ ਢਾਈ ਢਾਈ ਪੀਪਾ ਆਪਣੇ ਆਪਣੇ ਥੈਲ•ੇ ਵਿਚ ਪਾ ਲਓ..ਨਹੀਂ ਸਵੇਰੇ ਬੁੜ•ੇ ਨੇ ਤੋਲਣ ਬਹਿ ਜਾਣਾ।”  ਸ਼ਾਮ ਬੋਲਿਆ।
“ਲਿਆ ਪੱਲੀ।” ਸ਼ਾਮ ਨੇ ਪੱਲੀ ਲਿਆਉਣ ਦਾ ਹੁਕਮ ਕਰਦਿਆਂ ਕਿਹਾ।
“ਓਹ ਤਾਂ ! ਜਦ ਸਭ ਕੁੱਝ ਹੂੰਜ਼ਕੇ ਬਚਿਆ ਖੁਚਿਆ ਵਿੱਚ ਸੁੱਟਿਆ ਤਾਂ ਥਰੈਸ਼ਰ ਨੇ ਖਿੱਚ ਲਈ, ਮੈਂ ਤਾਂ ਮਸਾਂ ਬਚਿਆ ਪਿੱਛੇ ਨੂੰ ਝੂਟਾ ਮਾਰਕੇ ਡੇਗ ਲਿਆ ਆਪਣੇ ਆਪਨੂੰ, …ਨਹੀਂ  ਤਾਂ ਦੋਵੇਂ ਬਾਹਾਂ ਖਿੱਚ ਲੈਣੀਆਂ ਸਨ..ਪਤਾ ਨਹੀਂ ਕੀ ਬਣਦੈ ਅੱਜ। ” ਜੱਸੀ ਨੇ ਜਵਾਬ ਦਿੱਤਾ।
“ਲੈ ! ਫਿਰ ਹੁਣ ਤੂੜੀ ਕਿਵੇਂ ਨਾਪੋਗੇ। ” ਸਿਆਮ ਬੋਲਿਆ
ਜੱਸੀ ਚੁੱਪ ਹੋ ਗਿਆ ਤੇ ਕਣਕ ਦਾ ਥੈਲਾ ਪਿੱਠ 'ਤੇ ਰੱਖ ਕੁੱਬਾ ਹੋ ਘਰ ਨੂੰ ਤੁਰ ਪਿਐ ਅਤੇ  ਡੇਢ ਪੰਡ ਤੂੜੀ ਲੈਣ ਕਦੇ ਨਾ ਗਿਆ।

--ਜੈ ਸਿੰਘ ਛਿੱਬਰ

Tuesday, 14 April 2020

ਡਮਰੂ ਤੇ ਪੈੱਨ

   ਉਦੋਂ ਉਹ 14 ਕੁ ਵਰਿਆ ਦਾ ਸੀ। ਅੱਠਵੀਂ ਬੋਰਡ ਦਾ ਇਮਤਿਹਾਨ ਦੇਣ ਤੋਂ ਬਾਅਦ ਪੜ੍ਹਾਈ ਤੋਂ ਵਿਹਲਾ ਹੋ ਗਿਆ। ਬੋਰਡ ਦਾ ਨਤੀਜ਼ਾ ਕੁਝ ਮਹੀਨਿਆਂ ਬਾਅਦ ਆਉਣਾ ਸੀ। ਸਾਰੇ ਆੜੀ ਨਵੇਂ ਨਵੇਂ ਕੱਪੜੇ ਪਾ ਆਪਣੇ ਆਪਣੇ ਨਾਨਕਿਆਂ ਅਤੇ ਭੂਆ ਦੇ ਘਰੀਂ ਤੁਰ ਗਏ। ਛੁੱਟੀਆਂ ਮਨਾਉਣ । ਉਹ ਕਿਤੇ ਨਾ ਗਿਆ। ਦੋ ਦਿਨ ਘਰ ਹੀ ਰਿਹਾ।  ਤੀਜ਼ੇ ਦਿਨ ਸਿਰ 'ਤੇ ਡੱਬੀ ਵਾਲਾ ਪਰਨਾ ਬੰਨ ਤੇੜ ਖਾਕੀ ਪਜਾਮਾ ਪਾ ਕੇ ਆਪਣੇ ਤਾਏ ਦੇ ਮੁੰਡੇ ਨਾਲ ਬਰਫ਼ ਦੀ ਫੈਕਟਰੀ ਚਲਾ ਗਿਆ। ਸਕੂਲ ਅੱਗੇ ਕੁਲਫ਼ੀ ਦੀ ਰੇਹੜੀ ਲਾਉਣ ਵਾਲਾ ਲੰਬੂ (ਬਿਹਾਰੀ) ਕੁਲਫ਼ੀਆਂ ਦੀ ਗਿਣਤੀ ਕਰਵਾ ਪੇਟੀ ਵਿਚ ਰੱਖਣ ਲਈ ਮਸਤ ਸੀ।  ਹੋਰ ਵੀ ਮਜ਼ਦੂਰ ਕਾਰਖਾਨੇ ਦੇ ਅੰਦਰ ਜਾਂਦੇ ਅਤੇ ਕੁਲਫ਼ੀਆਂ ਦੀ ਟਰੇਅ ਭਰ ਭਰ ਬਾਹਰ ਆਉਂਦੇ। ਸਾਰੇ ਆਪੋ ਆਪਣੀ ਵਾਰੀ ਮੁਤਾਬਿਕ ਕੁਲਫ਼ੀਆਂ ਦੀ ਗਿਣਤੀ ਨੋਟ ਕਰਵਾਕੇ ਆਪਣੀ ਆਪਣੀ ਪੇਟੀ (ਕੁਲਫ਼ੀ ਰੇਹੜੀ) ਵਿਚ ਰੱਖ ਰਹੇ ਸਨ।
ਉਸਦੀਆਂ ਅੱਖਾਂ ਵਿੱਚ ਹੰਝੂ ਨਿਕਲ ਰਹੇ ਸਨ। ਪਹਿਲੀ ਵਾਰ ਬਰਫ਼ ਦੀ  ਫੈਕਟਰੀ ਵਿਚ ਗਿਆ ਸੀ। ਨੱਕ ਨੂੰ ਅਜੀਬ ਜਿਹੀ ਗੈਸ ਦਾ ਮੁਸ਼ਕ ਚੜ•ਨ ਅਤੇ ਅੱਖਾਂ ਵਿਚ ਗੈਸ ਰੜਕਣ ਕਾਰਨ ਮੋਟੇ ਮੋਟੇ ਹੰਝੂ ਅੱਖਾਂ ਤੋਂ ਬੁੱਲਾਂ ਤੱਕ ਆ ਗਏ। ਐਨੇ ਨੂੰ ਸੋਹਣਾ ਵੀ ਆਪਣੀ ਰਿਕਸ਼ਾ ਰੇਹੜੀ 'ਤੇ ਰੱਖੀ ਪੇਟੀ ਵਿਚ ਬਰਫ਼ ਤੇ ਨਮਕ ਭਰ ਆ ਗਿਆ।
“ਬਾਬੂ ਜੀ ਏਹ ਨੂੰ ਵੀ ਰਿਕਸ਼ਾ ਦੇਣੀ ਐ।” ਸੋਹਣੇ ਨੇ ਬਰਫ਼ ਫੈਕਟਰੀ  ਦੇ ਮਾਲਕ ਦੇ ਮੁੰਡੇ ਨੂੰ  ਜਾਣ ਪਛਾਣ ਕਰਵਾਉਂਦਿਆਂ ਕਿਹਾ। ਬਾਬੂ ਦੀ ਹਾਂ ਮਿਲਣ ਤੋਂ ਬਾਅਦ ਸੋਹਣੇ  ਨੇ ਆਪਣੀ ਮਰਜ਼ੀ ਮੁਤਾਬਕ ਦੋਵੇਂ ਪੇਟੀਆਂ ਵਿਚ ਕੁਲਫ਼ੀਆਂ ਭਰ ਦਿੱਤੀਆਂ ਅਤੇ ਪੈਡਲ ਮਾਰ ਆਪਣੇ ਘਰ ਨੂੰ ਤੁਰ ਪਏ। ਘਰ ਮੂਹਰੇ ਕੁਲਫ਼ੀਆਂ ਦੀਆਂ ਦੋ ਰੇਹੜੀਆਂ ਦੇਖ ਉਸਦੀ ਮਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਅੰਬ ਦੇ ਆਚਾਰ ਨਾਲ ਰੋਟੀ ਖਾਕੇ ਅਤੇ ਪਿੱਤਲ ਦਾ ਚਾਹ ਨਾਲ ਭਰਿਆ ਗਲਾਸ ਪੀ ਉਹ ਪਲਾਸਟਿਕ ਦਾ ਥੈਲਾ ਲੱਭਣ ਲੱਗ ਪਿਆ।
“ਕੀ ਲੱਭ ਰਿਹਾ -- ਕਿਉਂ ਕਸੂਸਰੇ 'ਚ ਹੱਥ ਮਾਰੀ ਜਾਂਦਾ” ਮਾਂ ਨੇ ਪਿਆਰ ਭਰੀ ਝਿੜਕੀ ਦਿੰਦਿਆਂ  ਕਿਹਾ।
“ਮੋਮਜਾਮੇ ਦਾ ਥੈਲਾ ਲੱਭਦੈ , ਕਣਕ ਪਾਉਣ ਲਈ” ਅਤੇ ਥੈਲਾ ਚੁੱਕ ਉਹ ਰਿਕਸ਼ੇ ਦਾ ਪੈਡਲ ਮਾਰਦਾ ਮਾਰਦਾ ਆਪਣੇ ਤਾਏ ਦੇ ਮੁੰਡੇ ਦੇ ਪਿੱਛੇ ਪਿੱਛੇ ਹੋ ਗਿਆ। ਪਹਿਲੇ ਦਿਨ ਪਿੰਡਾਂ ਵਿਚ ਉਹ ਦੋਵੇਂ ਇਕੱਠੇ ਗਏ। ਪਿੰਡ ਦੇ ਇਕ ਪਾਸੇ ਉਹ ਅਤੇ ਦੂਜੇ ਪਾਸੇ ਉਹ ਚਲੇ ਜਾਂਦਾ। ਸ਼ਾਮ ਹੋਈ ਤਾਂ ਵਾਪਸ ਸ਼ਹਿਰ ਬਰਫ਼ ਕਾਰਖਾਨੇ ਪਰਤ ਆਏ। ਪਹਿਲੇ ਦਿਨ ਉਸਦੀਆਂ ਕੋਈ ਬਹੁਤੀਆਂ ਕੁਲਫੀਆਂ ਨਹੀਂ ਵਿਕੀਆ। ਕਾਰਖਾਨੇ ਦਾ ਬਾਬੂ ਵਾਪਸ ਕੁਲਫੀਆਂ ਜਮ•ਾਂ ਕਰਵਾਉਣ 'ਤੇ ਮੋਟੀਆਂ ਮੋਟੀਆਂ ਅੱਖਾਂ ਨਾਲ ਦੇਖਣ ਲੱਗ ਪਿਆ। ਸੋਹਣਾ ਬਾਬੂ ਦੀ ਘੂਰ ਨੂੰ ਸਮਝ ਚੁੱਕਿਆ ਸੀ। “ਅੱਜ ਪਹਿਲਾਂ ਦਿਨ ਐ, ਇਹਦੇ ਕੋਲ• ਡਮਰੂ ਵੀ ਨਹੀਂ। ਨਾਲੇ ਅੱਜ ਗਏ ਵੀ ਲੇਟ ਸੈਂ। ਹੌਲੀ ਹੌਲੀ ਠੀਕ ਹੋਜੇਗਾ ” ਸੋਹਣੇ ਨੇ ਬਾਬੂ ਨੂੰ ਆਪੇ ਹੀ ਗਰੰਟੀ ਦਿੰਦਿਆਂ ਆਖਿਆ। ਉਹ ਥੱਕ ਚੁੱਕਿਆ ਸੀ। ਪਰ ਪਹਿਲੀ ਵਾਰ ਦਿਹਾੜੀ ਦੇ ਮਿਲੇ ਤੇਈ ਰੁਪਏ ਉਸਨੂੰ ਸਕੂਨ ਵੀ ਦੇ ਰਹੇ ਸਨ। ਦੂਜੇ ਦਿਨ ਉਹ ਬਜ਼ਾਰ ਗਿਆ ਤੇ ਨਵਾਂ ਡਮਰੂ ਖਰੀਦ ਲਿਆਇਆ। ਦੁਕਾਨ ਤੋਂ ਲੈ ਕੇ ਘਰ ਤੱਕ ਉਹ ਡਮਰੂ ਵਜਾਉਂਦਾ ਆਇਆ। ਅੱਜ ਪਹਿਲੀ ਵਾਰ ਡਮਰੂ ਵਜਾਇਆ ਸੀ। ਹੁਣ ਉਹ ਰੋਜ਼ ਸਵੇਰੇ ਸਕੂਲ ਜਾਣ ਵਾਂਗ ਉਠਦਾ ਅਤੇ ਫੈਕਟਰੀ ਜਾ ਕੇ ਕੁਲਫ਼ੀਆਂ ਦੀ ਰੇਹੜੀ ਭਰਕੇ ਲਿਆਉਂਦਾ। ਹੁਣ ਉਸਦਾ ਵੀ ਨੱਕ ਕਾਰਖਾਨੇ ਦੀ ਗੈਸ ਨੂੰ ਹਜ਼ਮ ਕਰਨ ਲੱਗ ਪਿਆ ਸੀ ਤੇ ਅੱਖਾਂ ਨੇ ਹੰਝੂ ਹਜ਼ਮ ਕਰਨੇ ਸਿੱਖ ਲਏ ਸਨ।
ਪਿੰਡੇ ਨੂੰ ਲੂੰਹਦੀ ਗਰਮ ਹਵਾਵਾਂ 'ਚ ਉਸਦਾ ਰੰਗ ਝੁਲਸਿਆ ਗਿਆ। ਪਰ, ਰੋਜ਼ ਥੈਲਾ ਭਰਕੇ ਕਣਕ ਦਾ ਘਰ ਲਿਆਉਣਾ, ਰੁਪਿਆ, ਦੋ ਰੁਪਏ, ਪੰਜ ਰੁਪਏ ਅਤੇ ਭਾਣ ਨੂੰ ਵਾਰ ਵਾਰ ਗਿਣਨਾ ਉਸਦੀ ਸਾਰੀ ਥਕਾਵਟ ਲਾ ਦਿੰਦਾ।
ਹੁਣ ਉਹ ਨੌਗਾਵਾਂ, ਗੰਢੂਆਂ, ਥਾਬਲਾਂ, ਉਚਾ ਪਿੰਡ, ਭਾਮੀਆ, ਖੇੜੀ ਨੌਧ, ਬੁਰਜ ਸੁਹਾਵੀ ਤੱਕ ਜਾ ਕੇ ਡਮਰੂ ਵਜਾਉਂਦਾ। ਤਿੱਖੜ ਦੁਪਹਿਰ, ਚੱਲਦੀ ਲੂੰ ਵੀ ਉਸਦੇ ਹੌਂਸਲੇ, ਹਿੰਮਤ ਅੱਗੇ ਫਿੱਕੀ ਪੈ ਜਾਂਦੀ।
ਅੱਜ ਅਚਾਨਕ ਦੁਪਹਿਰੇ ਹੀ ਆਸਮਾਨ 'ਚ ਕਾਲੇ ਬੱਦਲ ਛਾ ਗਏ। ਤੇਜ਼ ਝੱਖੜ ਤੁਫ਼ਾਨ ਅੱਗੇ ਉਹ ਬੇਬੱਸ ਹੋ ਗਿਆ। ਸੜਕ 'ਤੇ ਖੜ•ੇ ਦਰਖਤ ਤੇਜ਼ ਹਵਾ ਨਾਲ ਧਰਤ ਨੂੰ ਲੱਗ ਲੱਗ ਮੁੜ ਰਹੇ ਸਨ। ਹੁਣ ਉਸਦੇ  ਰਿਕਸ਼ੇ ਦੀ ਚੈਨ ਟੁੱਟ ਚੁੱਕੀ ਸੀ। ਤੇਜ਼ ਹਨੇਰੀ ਦੇ ਨਾਲ  ਨਾਲ ਜ਼ੋਰ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ। ਕਣਕ ਭਿੱਜ ਗਈ ਤੇ ਉਸਦਾ ਬੁਰਾ ਹਾਲ। ਸੜਕ 'ਤੇ ਉਸਤੋਂ ਬਿਨਾਂ ਕੋਈ ਹੋਰ ਨਹੀਂ ਚੱਲ ਰਿਹਾ ਸੀ। ਹੰਝੂ ਕੇਰਦਾ ਕੇਰਦਾ ਰਿਕਸ਼ੇ ਨੂੰ ਖਿੱਚਦਾ ਖਿੱਚਦਾ ਅਕਸਰ ਉਹ ਫੈਕਟਰੀ ਪੁੱਜ ਗਿਆ। ਫੈਕਟਰੀ ਦੇਰ ਨਾਲ ਪੁੱਜਣ ਵਾਲਾ ਉਹ ਇਕੱਲਾ ਸੀ। ਕੁਲਫ਼ੀਆ ਖੁਰ ਚੁੱਕੀਆਂ ਸਨ। ਕੁਲਫੀਆਂ ਦੇ ਡੱਕਿਆਂ ਦੀ ਗਿਣਤੀ ਦੇ ਹਿਸਾਬ ਨਾਲ ਵੇਚੇ ਮਾਲ ਦੇ ਪੈਸੇ ਜਮ•ਾਂ ਕਰਵਾਕੇ ਉਹ ਘਰ ਨੂੰ ਤੁਰ ਪਿਆ। ਮੀਂਹ ਨਾਲ ਭਿੱਜੇ ਨੂੰ ਮਾਂ ਨੇ ਗਲਵਕੜੀ ਵਿਚ ਲੈ ਲਿਆ।
“ਪੁੱਤ ਛੱਡ ਤੂੰ ਇਹ ਕੰਮ -ਬਹੁਤ ਉਮਰ ਪਈ ਐ ਕੰਮ ਕਰਨ ਨੂੰ, ਤੂੰ ਪੜ•ਲੈ ਬੱਸ..ਜਦੋਂ ਦਾ ਬੱਦਲ ਚੜਿਆ ਉਦੋਂ ਦੀਆਂ ਅੱਖਾਂ ਪੱਕ ਗਈਆਂ ਤੈਨੂੰ ਦੇਖਦੇ ਦੇਖਦੇ ” ਮਾਂ ਇਕੋ ਸਾਹ ਉਸਨੂੰ  ਸੱਭ ਕੁੱਝ ਕਹਿ ਗਈ। ਉਹ ਪੜ•ਾਈ ਦੇ ਨਾਲ  ਨਾਲ ਸਮਾਂ ਮਿਲਣ 'ਤੇ ਦਿਹਾੜੀ ਜੋਤਾ ਵੀ ਕਰਦਾ ਰਿਹਾ। ਸਮੇਂ ਨੇ ਵੱਡੀ ਕਰਵਟ ਲਈ। ਸਭ ਕੁੱਝ ਬਦਲ ਗਿਆ। ਹੁਣ ਉਹ ਡੱਬੀ ਵਾਲੇ ਪਰਨੇ ਦੀ ਥਾਂ ਪੱਗ ਬੰਨਣ, ਖਾਕੀ ਪਜਾਮੇ ਦੀ ਥਾਂ ਪੈਂਟ ਪਾਉਣ ਲੱਗ ਪਿਆ। ਕਦੇ ਕਦੇ ਪੈਂਟ ਕੋਟ, ਟਾਈ  ਤੇ ਕਾਲੀਆਂ ਐਨਕਾਂ ਵੀ ਲਾ ਲੈਂਦਾ। ਪਰ ਜਦੋਂ ਐਨਕਾਂ ਲਾ ਕੇ ਪੈਂਟ ਕੋਟ ਪਾਕੇ, ਕਾਰ 'ਚ ਬਾਹਰ ਨਿਕਲਦਾ ਤਾਂ ਮੁਰਗੀਆਂ ਦੇ ਫਾਰਮ ਵਾਲਿਆਂ ਨੂੰ ਬਹੁਤ ਚੁੱਭਦਾ। ਛੁੱਟੀਆਂ ਵਿਚ ਮੁਰਗੀਆਂ ਦੀ ਬਿੱਠਾਂ ਚੁੱਕਣ ਵਾਲਾ ਮੁੰਡਾ ਹੁਣ ਐਨਕਾਂ, ਟਾਈ ਤੋਂ ਬਗੈਰ ਗੱਲ ਨਹੀਂ ਕਰਦਾ। ਸੁਪਿੰਦਰ ਸਿੰਹੁ ਨੇ ਤਾਏ ਨੂੰ ਉਲਾਂਭਾ ਦਿੰਦਾ ਕਿ ਮੁੰਡਾ ਵਿਗੜ ਗਿਆ ਏ-- ਐਨਕਾਂ, ਪੈਂਟ ਕੋਟ ਟਾਈ ਤੋਂ ਬਗੈਰ ਨਹੀਂ ਗੱਲ ਨਹੀਂ ਕਰਦੈ । ਤਾਇਆ ਦੱਸਦਾ ਕਿ ਸੁਪਿੰਦਰ ਨੇ ਇਹ ਉਲਾਂਭਾ ਦਿੱਤਾ ਅਤੇ ਜਵਾਬ ਵਿਚ ਮੈਂ ਹੱਥੋ ਹੱਥੀ ਕਹਿ ਦਿੱਤਾ ਕਿ ਹੁਣ ਉਹ ਡੱਮਰੂ ਨੀਂ ਵਜਾਉਂਦਾ..ਉਸਦੇ ਹੱਥ ਵਿਚ ਡਮਰੂ ਨਹੀਂ ਪੈਨ ਐ।

--ਜੈ ਸਿੰਘ ਛਿੱਬਰ
9855452043

Friday, 10 April 2020

ਪਿੰਡ ਚਤਾਮਲੀ ਦੇ ਲੋਕ ਬਣੇ ਰਾਹ ਦਸੇਰਾ

ਜੈ ਸਿੰਘ ਛਿੱਬਰ
ਚੰਡੀਗੜ
ਪਿੰਡ ਚਤਾਮਲੀ ਤੋਂ ਮਾਨਵਤਾ ਨਾਲ ਸਨੇਹ, ਮੋਹ, ਪਿਆਰ ਦਾ ਸੰਦੇਸ਼ ਦੇਣ ਵਾਲੀ ਸੁਖਦ ਖ਼ਬਰ ਆਈ ਹੈ। ਜਦੋਂ ਅੱਜ ਮਨੁੱਖ਼ਤਾ ਦਾ ਖੂਨ ਆਪਣਿਆਂ ਲਈ ਹੀ ਚਿੱਟਾ ਹੋਣ ਦੀਆਂ ਮੰਦਭਾਗੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਉਸ ਸਮੇਂ ਮੋਰਿੰਡਾ ਬਲਾਕ  'ਚ ਪੈਂਦੇ ਪਿੰਡ ਚਤਾਮਲੀ ਤੋਂ ਆਈ ਖ਼ਬਰ ਵੱਡੇ ਮਾਅਨੇ ਰੱਖਦੀ ਹੈ।
ਪਿੰਡ ਦੀ ਸਰਪੰਚ ਰਾਜਿੰਦਰ ਕੌਰ ਦਾ ਪਤੀ ਮੋਹਨ ਸਿੰਘ (ਸਰਪੰਚ) ਕਰੋਨਾ ਵਾਇਰਸ   ਕਾਰਨ ਫੌਤ ਹੋ ਗਿਆ। ਦੱਸਿਆ ਜਾਂਦਾ ਹੈ ਕਿ ਚੰਡੀਗੜ• ਪੀ.ਜੀ.ਆਈ ਪ੍ਰਸ਼ਾਸਨ ਅਤੇ ਜਿਲ•ਾ  ਰੂਪਨਗਰ ਪ੍ਰਸ਼ਾਸਨ ਮੋਹਨ ਸਿੰਘ ਦਾ ਅੰਤਿਮ ਸਸਕਾਰ ਬਿਜਲਈ ਸਾਧਨਾਂ ਨਾਲ ਚੰਡੀਗੜ• ਕਰਨ ਦਾ ਇਛੁੱਕ ਸੀ। ਪਰ, ਪਿੰਡ ਵਾਲਿਆਂ ਨੇ ਪ੍ਰਸ਼ਾਸਨ ਦੇ ਫੈਸਲੇ ਦਾ ਨਾ ਸਿਰਫ਼ ਵਿਰੋਧ ਕੀਤਾ ਬਲਕਿ ਪ੍ਰਸ਼ਾਸ਼ਨ 'ਤੇ ਆਪਣੇ ਗਰਾਈੰ ਦੀ ਅੰਤਿਮ ਰਸਮ ਪਿੰਡ ਵਿਚ ਕਰਨ ਲਈ ਦਬਾਅ ਬਣਾਇਆ। ਦੱਸਿਆ ਜਾਂਦਾ ਹੈ ਕਿ ਪਿੰਡ ਵਾਲਿਆਂ ਨੇ ਪ੍ਰਸ਼ਾਸਨ ਨੂੰ ਹਰ ਗੱਲ ਮੰਨਣ ਦਾ ਭਰੋਸਾ ਦੇ ਦਿੱਤਾ ਬੇਸ਼ਰਤ ਕਿ ਮੋਹਨ ਸਿੰਘ ਦਾ ਸਸਕਾਰ ਪਿੰਡ ਵਿਚ ਕੀਤਾ ਜਾਵੇ। ਪਿੰਡ ਵਾਲਿਆ ਨੇ ਅਗਨੀ ਭੇਟ ਕਰਨ ਲਈ ਲੱਕੜ ਤੇ ਹੋਰ ਸਮਾਨ ਇਕੱਤਰ ਕੀਤਾ। ਪਰ ਪ੍ਰਸ਼ਾਸਨ ਦੀ ਸ਼ਰਤ ਮੁਤਾਬਿਕ ਗਿਣਤੀ ਦੇ ਲੋਕ ਹੀ ਸ਼ਮਸ਼ਾਨਘਾਟ ਪੁੱਜੇ ਅਤੇ ਦੂਰ ਖੜ•ੇ ਬਲਦਾ ਸ਼ਿਵਾ ਦੇਖਦੇ ਰਹੇ। ਵੱਡੀ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਦੇ ਦੋ ਵਜ਼ੀਰ ਬਲਵੀਰ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਵੀ ਅੰਤਿਮ ਸਸਕਾਰ ਦੀਆਂ ਰਸਮਾਂ ਵਿਚ ਸ਼ਾਮਲ ਹੋਣ ਲਈ  ਪੁੱਜੇ ਤਾਂ ਜੋ ਲੋਕਾਂ ਵਿਚ ਪਾਏ ਜਾ ਰਹੇ ਡਰ ਅਤੇ ਅਫਵਾਹਾਂ ਨੂੰ ਦੂਰ ਕੀਤਾ ਜਾ ਸਕੇ।
ਦੂਜੇ ਪਾਸੇ ਅਜਿਹੀਆਂ ਮਨਹੂਸ ਖਬਰਾਂ ਵੀ ਸਾਹਮਣੇ ਆਈਆਂ ਹਨ ਕਿ ਆਪਣਿਆਂ ਦਾ ਹੀ ਖੂਨ ਪਾਣੀ ਹੋ ਗਿਆ। ਲਾਸ਼ ਦਾ ਅੰਤਿਮ ਸਸਕਾਰ ਕਰਨ ਦੀਆਂ ਰਸਮਾਂ ਕਰਨੀਆਂ  ਤਾਂ ਦੂਰ ਸਗੋਂ ਲਾਸ਼ ਲੈਣ ਤੱਕ ਤੋਂ ਇਨਕਾਰ ਕਰ ਦਿੱਤਾ ਗਿਆ। ਸਿਹਤ ਮੰਤਰੀ ਬਲਵੀਰ  ਸਿੰਘ ਸਿੱਧੂ ਦੱਸਦੇ ਹਨ ਕਿ ਲੁਧਿਆਣਾ ਵਿਚ ਕਰੋਨਾ ਵਾਇਰਸ ਨਾਲ ਫੌਤ ਹੋਈ ਔਰਤ ਦੇ ਪਰਿਵਾਰਕ ਮੈਂਬਰ ਅੰਤਿਮ ਸਸਕਾਰ ਕਰਨ ਦੇ ਮੌਕੇ ਆਪਣੀ ਕਾਰ ਵਿਚੋਂ ਬਾਹਰ ਨਹੀਂ ਆਏ।
ਸਿੱਖ ਪੰਥ ਦੀ ਸਿਰਮੌਰ ਹਸਤੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਮੌਕੇ ਵੇਰਕਾ ਵਾਲਿਆਂ ਦਾ ਵਿਰੋਧ  ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ। ਲੁਧਿਆਣਾ  ਵਿਚ ਕਰੋਨਾ ਵਾਇਰਸ ਤੋਂ ਪੀੜਤ ਇਕ ਵਿਅਕਤੀ ਦਾ ਸਸਕਾਰ ਕਰਨ ਲਈ ਲੁਧਿਆਣਾ ਵਾਸੀਆਂ ਦੇ ਵਿਰੋਧ ਕਰਨ ਦੀ ਘਟਨਾਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਅੱਜ ਰਿਸ਼ਤੇ ਤਾਰ ਤਾਰ ਹੋ ਚੁੱਕੇ ਹਨ। ਕਰੋਨਾ ਵਾਇਰਸ ਅੱਗੇ ਸੱਭ ਰਿਸ਼ਤੇ ਨਾਤੇ, ਸਗੇ ਸਬੰਧੀ ਫਿੱਕੇ ਪੈ ਚੁੱਕੇ ਹਨ। ਇਕ ਹੈਰਾਨ ਕਰਨ ਵਾਲੀ ਖ਼ਬਰ ਨਵਾਸ਼ਹਿਰ ਜ਼ਿਲ•ੇ ਦੇ ਪਿੰਡ ਉਸਮਾਨਪੁਰ ਤੋਂ ਮਿਲੀ ਹੈ। ਆਰ.ਟੀ.ਆਈ ਕਾਰਕੁੰਨ ਤੇ ਸਮਾਜ ਸੇਵੀ ਪਰਵਿੰਦਰ ਸਿੰਘ ਕਿੱਤਣਾ ਦੱਸਦੇ ਹਨ ਕਿ ਇਕ ਪ੍ਰਵਾਸੀ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪਿੰਡ ਵਿਚ ਦੋ ਸ਼ਮਸ਼ਾਨਘਾਟ ਹਨ, ਪਰ ਦੋਵੇਂ ਸ਼ਮਸ਼ਾਨਘਾਟ ਵਿਚ ਪਿੰਡ ਵਾਲਿਆਂ ਨੇ ਉਸ ਬਜ਼ੁਰਗ ਔਰਤ ਦੀ ਅੰਤਿਮ ਰਸਮ ਨਹੀਂ ਹੋਣ ਦਿੱਤੀ। ਆਖ਼ਰ ਪਿੰਡ ਤੋਂ ਬਾਹਰਵਾਰ ਜਿਥੇ ਝੁੱਗੀਆਂ ਵਿਚ ਪ੍ਰਵਾਸੀ ਰਹਿੰਦੇ ਸਨ, ਉਥੇ ਇਕ ਕਿਸਾਨ ਦੀ ਜ਼ਮੀਨ ਵਿਚ ਪੰਜ ਭੂਤਨੇ ਸਰੀਰ ਨੂੰ ਅਗਨੀ ਭੇਟ ਕੀਤਾ ਗਿਆ।  ਅੱਜ ਕਰੋਨਾ ਵਾਇਰਸ ਦੇ ਡੰਗ ਨੇ ਪੂਰੀ ਦੁਨੀਆਂ ਨੂੰ ਡੰਗਿਆ ਹੋਇਆ ਹੈ। ਵਿਅਕਤੀ ਤੋਂ ਵਿਅਕਤੀ ਰਾਹੀ ਫੈਲ ਰਹੀ ਬਿਮਾਰੀ ਤੋਂ ਵਿਅਕਤੀ ਐਨਾਂ ਭੈਭੀਤ ਹੋ ਗਿਆ ਹੈ ਕਿ ਉਹ ਆਪਣਿਆਂ ਤੋਂ ਹੀ ਨਫ਼ਰਤ ਕਰਨ ਲੱਗ ਗਿਆ ਹੈ।

ਬਾਕਸ---
ਸੰਸਕਾਰ ਕਰਨ ਨਾਲ ਕੋਈ ਬੁਰਾ ਪ੍ਰਭਾਵ ਨਹੀ ਪੈਂਦਾ  : ਸਿੱਧੂ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲੋਕਾ ਨੂੰ ਅਪੀਲ ਕੀਤੀ ਹੈ ਕਿ  ਘਬਰਾਉਣ ਦੀ ਲੋੜ ਨਹੀਂ ਕਿਉਂਕਿ ਕੋਵੀਡ-19 ਪਾਜੇਟਿਵ ਮਰੀਜ਼ ਦੇ ਸਰੀਰ ਦਾ ਸੰਸਕਾਰ ਕਰਨ ਨਾਲ ਕੋਈ ਵਾਧੂ ਖਤਰਾ ਪੈਦਾ ਨਹੀਂ ਹੁੰਦਾ। ਸਿੱਧੂ ਦਾ ਕਹਿਣਾ ਹੈ ਕਿ ।ਕਰੋਨਾ ਵਾਇਰਸ  ਦੇ ਪਾਜਿਟਿਵ ਮਰੀਜ਼ ਦੇ ਸੰਸਕਾਰ ਨਾਲ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਇਥੋਂ ਤੱਕ ਕਿ ਰਾਖ ਨਾਲ ਵੀ ਕੋਈ ਖਤਰਾ ਪੈਦਾ ਨਹੀਂ ਹੁੰਦਾ ਅਤੇ ਅੰਤਮ ਸੰਸਕਾਰ ਦੀਆਂ ਰਸਮਾਂ ਲਈ ਰਾਖ ਇਕੱਠੀ ਕੀਤੀ ਜਾ ਸਕਦੀ ਹੈ। ।ਉਨ•ਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਮਸ਼ਾਨਘਾਟ ਅਤੇ ਦਫਨਾਉਣ ਵਾਲੇ ਕਰਮਚਾਰੀਆਂ ਨੂੰ ਹੱਥਾਂ ਦੀ ਸਫਾਈ, ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੀ ਲੋੜ ਹੈ।। ਇਸ ਤੋਂ ਇਲਾਵਾ, ਰਿਸਤੇਦਾਰਾਂ ਨੂੰ ਮੂੰਹ ਦਿਖਾਉਣਾ ਅਤੇ ਧਾਰਮਿਕ ਰਸਮਾਂ ਜਿਵੇਂ ਕਿ ਧਾਰਮਿਕ ਪਾਠ ਪੜ•ਨਾ, ਪਵਿੱਤਰ ਪਾਣੀ ਦਾ ਛਿੜਕਾਅ ਅਤੇ ਕੋਈ ਹੋਰ ਅੰਤਮ ਰਸਮ, ਜਿਸ ਨਾਲ ਸਰੀਰ ਨੂੰ ਛੂਹਣ ਦੀ ਜ਼ਰੂਰਤ ਨਹੀਂ ਹੁੰਦੀ, ਲਈ ਲਾਸ਼ ਨੂੰ ਦਿਖਾਉਣ ਲਈ ਬੈਗ ਨੂੰ (ਸਟਾਫ ਦੁਆਰਾ ਸਧਾਰਣ ਸਾਵਧਾਨੀਆਂ ਵਰਤ ਕੇ) ਖੋਲਣ ਦੀ ਇਜਾਜਤ ਦਿੱਤੀ ਜਾ ਸਕਦੀ ਹੈ। ਪਰ, ਉਨ•ਾਂ ਸਸਕਾਰ ਮੌਕੇ ਵੱਡੇ ਇਕੱਠ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸਦੇ ਬਾਵਜੂਦ ਲੋਕਾਂ 'ਚ ਕਰੋਨਾ ਵਾਇਰਸ ਦਾ ਖੌਫ਼ ਬਰਕਰਾਰ ਹੈ।   ।

Sunday, 5 April 2020

ਦੋ ਘਟਨਾਵਾਂ : ਮਾਲਵਾ ਤੇ ਮਾਝਾ ਬਣਿਆ ਤਵਾਰੀਖ ਦਾ ਗਵਾਹ

ਬੂਟਾ ਸਿੰਘ ਨੇ ਲਾਇਆ ਸਮਾਜ ਸੇਵਾ ਦਾ ਬੂਟਾ . .. .
.ਮਾਲਵੇ 'ਚ ਦਿੱਤਾ ਮਾਨਵਤਾ ਦਾ ਛਿੱਟਾ 
ਮਾਝੇ 'ਚ ਬੀਜਿਆ ਨਫ਼ਰਤ ਦਾ  ਬੀਜ
(ਖੁੱਲ੍ਹੀਆਂ ਗੱਲਾਂ) 
ਜੈ ਸਿੰਘ ਛਿੱਬਰ
ਚੰਡੀਗੜ
ਮਾਲਵੇ ਦੇ ਰੇਤਲੇ ਟਿੱਬਿਆਂ ਵਜੋਂ ਜਾਣੀ ਜਾਂਦੀ ਬਠਿੰਡਾ ਦੀ ਧਰਤੀ 'ਤੇ ਜਿਥੇ ਬੂਟਾ ਸਿੰਘ ਨੇ ਸਮਾਜ ਸੇਵਾ ਦਾ “ਬੂਟਾ” ਲਾ ਕੇ ਮਾਨਵਤਾ ਬਚਾਉਣ ਲਈ ਦਾਨ ਦਾ ਛਿੱਟਾ ਦਿੱਤਾ ਹੈ, ਉਥੇ ਮਾਝੇ ਦੀ ਧਰਤੀ 'ਤੇ ਇਕ ਰੱਬੀ ਰੂਹ ਦੀ ਰੁਲੀ ਖਾਕ ਨਾਲ ਨਫ਼ਰਤ ਦਾ ਬੀਜ ਬੀਜਿਆ ਗਿਆ ਹੈ। ਮਨੁੱਖ਼ਤਾਂ ਵਿਚ ਪਿਆਰ ਵੰਡਣ ਅਤੇ ਨਫ਼ਰਤ ਪੈਦਾ ਕਰਨ  ਵਾਲੀਆਂ ਘਟਨਾਵਾਂ ਦੋਵੇਂ ਇਕੋ ਦਿਨ ਸਾਹਮਣੇ ਆਈਆਂ ਹਨ। ਦੋਵੇਂ ਘਟਨਾਵਾਂ ਦੀ ਤਵਾਰੀਖ ਦੋ ਵਿਅਕਤੀਆਂ ਦੁਆਰਾ ਲਿਖੀ ਗਈ ਹੈ, ਜੋ ਇਤਿਹਾਸ ਦੇ ਪੰਨਿਆਂ 'ਤੇ ਦਰਜ਼ ਹੋ ਗਈ। 
ਬੀਬੀਪੁਰ (ਬਠਿੰਡਾ) ਦਾ ਬੂਟਾ ਸਿੰਘ ਢਿਲੋਂ ਸਾਬਕਾ ਫੌਜੀ ਹੈ ਜੋ 1992 ਵਿਚ  ਸੇਵਾਮੁਕਤ ਹੋਇਆ। “ਰਾਜ ਨਹੀਂ ਸੇਵਾ ” ਦਾ ਨਾਅਰਾ ਦੇਣ ਵਾਲੇ ਪੰਜ ਵਾਰ ਸੂਬੇ ਦੀ ਵਾਗਡੋਰ ਸੰਭਾਲਣ ਵਾਲੇ ਸਾਬਕਾ ਵੀ ਢਿਲੋਂ ਹਨ। 
ਬੂਟਾ ਸਿੰਘ ਨੇ ਵੱਡਾ ਹੌਸਲਾ ਦਿਖਾਇਆ ਹੈ, ਇਕ ਕਰੋੜ ਰੁਪਏ ਪ੍ਰਤੀ ਏਕੜ ਬਜ਼ਾਰੀ ਕੀਮਤ ਵਾਲੀ ਜਗ•ਾ (ਇਕ ਏਕੜ) ਸਰਕਾਰੀ ਹਸਪਤਾਲ ਬਣਾਉਣ  ਲਈ ਦਾਨ ਕਰ ਦਿੱਤੀ। ਬੂਟਾ ਸਿੰਘ ਸਿਰਫ਼ ਚਾਰ ਏਕੜ ਭੋਂਇ ਦੀ ਮਲਕੀਅਤ ਵਾਲਾ ਕਿਸਾਨ ਹੈ। ਯਾਨੀ ਛੋਟਾ ਗਰੀਬ ਕਿਸਾਨ ਹੈ, ਸਰਕਾਰ ਨੇ ਕਰਜ਼ਾ ਮਾਫ਼ ਕਰਨ ਵਾਲੀ ਸਕੀਮ ਵਿਚ ਪੰਜ ਏਕੜ ਤੱਕ ਦੇ ਕਿਸਾਨ ਨੂੰ ਗਰੀਬ ਕਿਸਾਨ ਮੰਨਿਆ ਹੈ, ਪਰ ਗਰੀਬ ਕਿਸਾਨ ਨੇ ਕੰਮ ਵੱਡਾ ਕੀਤਾ ਹੈ। ਬੂਟਾ ਸਿੰਘ ਕਹਿੰਦਾ ਕੀ ਕਰਨੀਆਂ ਜ਼ਮੀਨਾਂ, ਕੀ ਕਰਨੇ ਨੇ ਪੈਸੇ, ਇਹ ਦੌਲਤ ਕਿਹੜੇ ਛਾਤੀ 'ਤੇ ਧਰ ਲੈ ਜਾਣੀ ਹੈ, ਸਭ ਕੁੱਝ ਐਥੇ  ਰਹਿ ਜਾਣਾ। 
ਬੂਟਾ ਸਿੰਘ ਦੀ ਗੱਲ ਵਿਚ ਵੱਡਾ ਵਜ਼ਨ ਹੈ। ਅੱਜ ਕਰੋਨਾ ਵਾਇਰਸ ਨੇ ਸਾਰੀ ਦੁਨੀਆਂ  ਵਿਚ  ਕੋਹਰਾਮ  ਮਚਾਇਆ ਹੋਇਆ ਹੈ, ਦਿਨ ਚੜ•ਦੇ ਨੂੰ ਦੁਨੀਆਂ ਤੋਂ ਰੁਖ਼ਸਤ ਕਰਨ ਵਾਲਿਆਂ ਦੀ ਗਿਣਤੀ ਵਿਚ ਰੋਜ਼ ਵਾਧਾ ਹੋ ਜਾਂਦਾ ਹੈ। 
ਲੋਕਾਂ ਦੀ ਸੇਵਾ ਦਾ ਦਾਅਵਾ ਕਰਨ ਵਾਲਿਆਂ ਵਿਚੋਂ ਅੱਜ ਕਿੰਨੇ ਕੁ ਲੋਕਾਂ ਨੇ ਮੱਦਦ ਦਾ ਹੱਥ ਵਧਾਉਣ ਲਈ ਆਪਣੀ ਨੇਕ ਕਮਾਈ ਵਿਚੋਂ ਦਾਨ ਦਿੱਤਾ ਹੈ। ਅੱਜ ਲੋਕ ਸੇਵਕ ਗੱਲਾਂ ਤੇ ਦਾਅਵੇ ਤਾਂ “ਸੇਵਾਦਾਰ” ਹੋਣ ਦੇ ਕਰਦੇ ਹਨ। ਪਰ ਸਭ ਲੋਕਾਈ ਜਾਣਦੀ ਹੈ ਕਿ ਔਖੇ ਸਮੇਂ ਵਿਚ ਸੇਵਾਦਾਰ ਕਿੰਨੇ ਕੁ ਲੋਕਾਂ ਨਾਲ ਖੜ•ੇ ਹਨ। ਪਰ, ਜੋ ਰੇਤਲੇ  ਟਿੱਬੇ ਵਿਚ ਬੂਟਾ ਸਿੰਘ ਨੇ ਸੇਵਾ ਦਾ ਬੂਟਾ ਲਾਇਆ ਹੈ, Àਹ ਸਮਾਜ ਨੂੰ ਨਿਵੇਕਲੀ  ਸੇਧ ਦੇਣ ਵਾਲਾ ਹੈ। 
ਦੂਜੇ ਪਾਸੇ ਪਦਮ ਸ੍ਰੀ ਪੁਰਸਕਾਰ ਵਿਜੇਤਾ ਭਾਈ ਨਿਰਮਲ ਸਿੰਘ ਖਾਲਸਾ ਦੇ ਪੰਜ ਭੂਤਨੇ ਸਰੀਰ ਦਾ ਸਸਕਾਰ ਕਰਨ ਤੋਂ ਰੋਕਣ ਨਾਲ ਵੇਰਕਾ ਪਿੰਡ ਦਾ ਨਾਮ ਵਿਚ ਇਤਿਹਾਸ ਵਿਚ  ਅੰਕਿਤ ਹੋ ਗਿਆ ਹੈ। ਹਾਲਾਂਕਿ ਵਿਰੋਧ ਕੁੱਝ ਵਿਅਕਤੀਆਂ ਦਾ ਹੋ  ਸਕਦਾ ਪਰ ਨਾਮ ਪਿੰਡ ਦਾ  ਜੁੜ ਗਿਆ। ਅੱਜ ਸਭ  ਕੋਈ ਵੇਰਕਾ ਵਾਲਿਆਂ ਨੂੰ ਲਾਹਨਤਾਂ ਪਾ ਰਹੇ ਹਨ। ਗਲਤੀ ਭਾਵੇਂ ਪ੍ਰਸ਼ਾਸਨ ਦੀ ਵੀ ਹੈ। ਪਰ, ਜਿਵੇਂ ਭਾਈ ਖਾਲਸਾ ਦੀ ਵੀਡਿਓ ਹੁਣ ਸਾਹਮਣੇ ਆ ਰਹੀਆਂ ਹਨ, ਉਸਤੋਂ ਸਾਹਮਣੇ ਆਉਂਦਾ ਹੈ ਕਿ ਵੱਡਾ ਮਾਣ ਮਿਲਣ ਤੇ ਵੱਡੀ ਸਖਸ਼ੀਅਤ ਹੋਣ ਦੇ ਬਾਵਜੂਦ ਜਾਤੀਵਾਦ ਦਾ ਡੰਗ ਉਸਨੂੰ ਹਮੇਸ਼ਾ ਡੰਗਦਾ ਰਿਹਾ ਹੈ। ਸੋਸ਼ਲ ਮੀਡੀਆਂ 'ਤੇ ਵਾਇਰਲ ਇਕ ਵੀਡੀਓ ਵਿਚ ਕਹਿੰਦੇ ਹਨ ਕਿ ਜਿਸ ਕੌਮ ਦੇ ਕਬਰਸਤਾਨ ਸਾਂਝੇ ਨਹੀਂ, ਹੈਰਾਨ ਹਾਂ ਪਿੰਡਾਂ ਵਿਚ  ਵੱਖ ਵੱਖ ਜਾਤਾਂ ਦੇ ਕਬਰਸਤਾਨ (ਸ਼ਮਸ਼ਾਨਘਾਟ)  ਹਨ, ਜਿਹੜੀ ਕੌਂਮ ਮਰਦੀ  ਵੀ ਸਾਂਝੀ ਨਹੀਂ ਉਹ ਸਿੱਖੀ ਦਾ ਬੋਲਬਾਲਾ ਕਿਵੇਂ ਕਰਲੂੰ। ਜਿਸਤੋਂ ਸਪਸ਼ਟ ਹੁੰਦਾ ਹੈ ਕਿ ਵੱਡੀ ਪਦਵੀਂ ਹੋਣ 'ਤੇ ਵੀ ਭਾਈ ਖਾਲਸਾ  ਜਾਤੀਵਾਦ ਦਾ ਸ਼ਿਕਾਰ ਹੁੰਦੇ ਰਹੇ ਹਨ। ਅਕਾਲੀ ਆਗੂ ਤੇ ਸਾਬਕਾ ਸੰਸਦ ਪਰਮਜੀਤ  ਕੌਰ ਗੁਲਸ਼ਨ ਪਹਿਲਾਂ ਹੀ ਅਕਾਲੀ ਦਲ ਤੇ ਸ੍ਰੋਮਣੀ ਕਮੇਟੀ ਵਿਚ ਦਲਿਤਾਂ ਨਾਲ ਭੇਦਭਾਵ ਦੀ ਗੱਲ ਕਰਦੇ ਹਨ। ਇਸੀ ਤਰ•ਾਂ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਵਿਰੋਧੀ ਧਿਰ  ਦੇ ਨੇਤਾ ਹਰਪਾਲ  ਸਿੰਘ  ਚੀਮਾ,  ਬਸਪਾ  ਦੇ ਪ੍ਰਧਾਨ ਜਸਬੀਰ ਸਿੰਘ ਗੜ•ੀ ਸਮੇਤ ਕਈਆਂ ਨੇ ਇਸ  ਮਾਮਲੇ  ਦੀ ਉਚ ਪੱਧਰੀ ਜਾਂਚ  ਦੀ  ਮੰਗ ਵੀ ਕੀਤੀ ਹੈ। ਭਾਵੇਂ ਕਰਫਿਊ, ਲੌਕਡਾਊਨ  ਕਰਕੇ ਇਹ ਮਾਮਲਾ ਅਜੇ ਸ਼ਾਂਤ ਹੈ, ਪਰ ਮਾਹੌਲ ਠੀਕ ਹੋਣ 'ਤੇ ਭਾਈ ਖਾਲਸਾ ਦਾ ਮਾਮਲਾ ਭਖ਼ਣ ਦੀਆਂ ਸੰਭਾਵਨਾਂ ਤੋਂ ਇਨਕਾਰ ਨਹੀਂ ਕੀਤਾ  ਜਾ ਸਕਦਾ। 

Thursday, 2 April 2020

ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ --

-ਅਕਾਲੀ ਆਗੂਆਂ ਨੂੰ ਬਿਆਨ  ਪੈ ਰਹੇ ਨੇ ਪੁੱਠੇ

ਲੋਕ ਸੋਸ਼ਲ ਮੀਡੀਆਂ 'ਤੇ ਉਡਾਉਂਦੇ ਨੇ ਖਿੱਲ੍ਹੀ

ਜੈ ਸਿੰਘ ਛਿੱਬਰ
ਚੰਡੀਗੜ੍ਹ
ਸਮਾਂ ਬਲਵਾਨ ਹੈ। ਪੁੱਠਾ ਗੇੜ੍ਹ ਆਉਣ ਨੂੰ ਦੇਰ ਨਹੀਂ ਲੱਗਦੀ। ਕਹਾਵਤ ਹੈ ਕਿ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ। ਅਜਿਹੀ ਸਥਿਤੀ ਅੱਜਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਹੋਈ ਹੈ। ਸ੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਵਲੋਂ ਦਿੱਤਾ ਬਿਆਨ ਉਨ੍ਹਾਂ ਨੂੰ ਉਲਟਾ ਪੈ ਰਿਹਾ ਹੈ। ਹੁਕਮਰਾਨ ਧਿਰ ਕਾਂਗਰਸ ਦੇ ਆਗੂ ਭਾਵੇਂ ਅਕਾਲੀ ਆਗੂਆਂ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਨਾ ਲੈਣ, ਕੋਈ ਸਿਆਸੀ  ਟਿਪਣੀ ਨਾ ਕਰਨ ਪਰ, ਸੋਸ਼ਲ ਮੀਡੀਆਂ 'ਤੇ ਅਕਾਲੀ ਆਗੂਆਂ ਖਿਲਾਫ਼ ਲੋਕਾਂ ਵਲੋਂ ਤਲਖ ਟਿੱਪਣੀਆਂ ਜਰੂਰ ਕੀਤੀਆਂ ਜਾਂਦੀਆਂ ਹਨ। ਸੋਸ਼ਲ ਮੀਡੀਆਂ 'ਤੇ ਲੋਕ ਟਿਪਣੀ ਹੀ ਨਹੀਂ ਕਰਦੇ ਬਲਕਿ ਅਕਾਲੀ ਲੀਡਰਸ਼ਿਪ ਨੂੰ ਸਵਾਲ ਕਰਦੇ ਹਨ ਕਿ ਤੁਸੀਂ ਦਸ ਸਾਲ ਕੀ ਕੀਤਾ?

ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਬੁੱਧਵਾਰ ਨੂੰ ਪੰਜਾਬ ਸਰਕਾਰ ਵਲੋਂ ਜਰੂਰਤਮੰਦ ਪਰਿਵਾਰਾਂ ਨੂੰ ਵੰਡੀ ਜਾ ਰਹੀ ਰਾਹਤ ਸਮੱਗਰੀ ਦੇ ਪੈਕੇਟਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਗਾਉਣ 'ਤੇ ਟਿੱਪਣੀ ਕੀਤੀ ਹੈ। ਮੀਡੀਆਂ ਵਿਚ ਖ਼ਬਰ ਆਉਣ ਤੋਂ ਬਾਅਦ ਸੋਸ਼ਲ ਮੀਡੀਆਂ 'ਤੇ ਲੋਕਾਂ ਨੇ ਅਕਾਲੀ ਆਗੂ ਨੂੰ ਉਲਟਾ ਘੇਰਦੇ ਹੋਏ ਸਵਾਲ ਖੜ੍ਹੇ ਕੀਤੇ ਹਨ।

ਫੇਸਬੁੱਕ 'ਤੇ ਜਗਤਾਰ ਸਿੰਘ ਕੁਮੈਂਟ ਕਰਦੇ ਹੋਏ ਲਿਖਦੇ ਹਨ ਕਿ ਜਿਸਦੀ ਲਾਠੀ ਉਸਦੀ ਮੱਝ। ਹੁਣ ਕੈਪਟਨ ਨੇ ਫੋਟੋ ਲਾਈ ਜਦੋਂ ਇਨ੍ਹਾਂ ਦਾ ਰਾਜ ਸੀ ਤਾਂ ਇਹਨਾਂ ਐਂਬੂਲੈਂਸ 'ਤੇ ਫੋਟੋ ਲਾਈ। ਹਿਮਾਂਸੁ ਟੰਡਨ ਲਿਖਦਾ ਕਿ ਅਕਾਲੀ ਦਲ ਨੇ ਆਪਣੇ ਸਮੇਂ ਬਿਨਾਂ ਫੋਟੋ ਤੋਂ ਕਿਹੜਾ ਕੰਮ ਕੀਤਾ ਨੀਲੇ ਕਾਰਡਾਂ ਤੇ ਸਾਇਕਲਾਂ 'ਤੇ ਫੋਟੋ ਨਾਲ ਪਾਰਟੀ ਦਾ ਪਰਚਾਰ ਹੀ ਕੀਤਾ। ਇਸੀ ਤਰ੍ਹਾਂ ਚਮਕੌਰ ਸਾਹਿਬ ਨਿਵਾਸੀ ਸਵਰਨ ਸਿੰਘ ਭੰਗੂ ਦਾ ਕੁਮੈਂਟ ਹੈ ਕਿ ਬਦਾਲ ਰਾਜ ਵੇਲ੍ਹੇ ਪਾਣੀ ਦੀਆਂ ਟੈਂਕੀਆਂ 'ਤੇ ਬਾਦਲ ਬਾਦਲ ਹੁੰਦੀ ਸੀ। ਰੰਗਕਰਮੀ ਰਮਨ ਮਿੱਤਲ ਕਹਿੰਦੇ ਹਨ ਕਿ ਨੇਤਾ ਕਦ ਹਟਿਆ ਇਹ ਲੱਭ ਲੈਂਦਾ ਪਬਲੀਸਿਟੀ  ਦਾ ਰਾਹ।  ਇਸੀ  ਤਰ੍ਹਾਂ ਨੌਜਵਾਨ ਬਿਮਲ ਲਿਖਦੇ ਹਨ ਕਿ ਅਕਾਲੀ ਆਪ  ਕਰਨ  ਉਹ ਠੀਕ ਅਗਰ ਹੋਰ ਪਾਰਟੀਆਂ ਕਰਨ ਤਾਂ ਕ੍ਰੇਡਿਟ। ਹਰਵਿੰਦਰ  ਸਿੰਘ ਲਿਖਦੇ ਹਨ ਕਿ ਕਰੋਨਾ ਵਾਇਰਸ  'ਤੇ ਭਾਰੂ ਹੈ ਸਿਆਸਤ। ਕੁਲਬੀਰ ਸਿੰਘ ਹਸਨਪੁਰੀਆਂ ਕੁਮੈਂਟ  ਕਰਦੇ ਹਨ ਕਿ ਚੀਮਾ ਸਾਹਿਬ ਦੱਸਣ ਕਿ ਐਬੂਲੈਂਸ ਤੋਂ ਲੈ ਕੇ  ਕਿੱਥੇ ਕਿੱਥੇ ਫੋਟੋ ਲੱਗੀ ਸੀ,  ਦੁਨੀਆਂ ਸੱਭ ਜਾਣਦੀ ਹੈ। ਇਸਤੋਂ ਇਲਾਵਾ ਕਈ ਹੋਰਨਾਂ ਨੇ ਕਾਫੀ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ।

ਹਾਲਾਂਕਿ ਲੋਕਾਂ ਵਲੋਂ ਅਕਾਲੀ ਦਲ ਨੂੰ ਸੋਸ਼ਲ ਮੀਡੀਆਂ 'ਤੇ ਖਰੀਆਂ ਖਰੀਆਂ ਸਣਾਉਣ  ਦਾ ਪਹਿਲਾ ਮੌਕਾ ਨਹੀਂ ਹੈ। ਇਸਤੋਂ ਪਹਿਲਾਂ ਜਦੋਂ ਤਤਕਾਲੀ ਉਪ ਮੁੱਖ ਮੰਤਰੀ  ਸੁਖਬੀਰ ਸਿੰਘ ਬਾਦਲ ਵਲੋਂ ਸਰਕਾਰ ਖਿਲਾਫ਼ ਧਰਨਾ ਦਿੱਤਾ ਸੀ ਤਾਂ ਉਦੋਂ ਸੁਖਬੀਰ ਬਾਦਲ ਦਾ ਬਿਆਨ ਕਿ ਜਿਨ੍ਹਾਂ ਨੂੰ ਘਰੋਂ ਨਹੀਂ ਪੁੱਛਦਾ ਉਹ ਧਰਨਾ ਦੇਣ ਆ ਜਾਂਦੇ ਹੈ, ਪੋਸਟ ਕਰਕੇ ਟਿੱਪਣੀਆਂ ਕੀਤੀਆਂ ਸਨ। ਇਸੀ ਤਰ੍ਹਾਂ ਪਿਛਲੇ ਦਿਨ ਜਦੋਂ  ਪਟਿਆਲਾ ਪੁਲਿਸ ਨੇ ਰੁਜ਼ਗਾਰ ਦੀ ਮੰਗ ਕਰਦੇ ਬੇਰੁੱਜਗਾਰਾਂ ਨੂੰ ਬੁਰੀ ਤਰ੍ਹਾਂ ਝੰਬਿਆਂ ਸੀ ਤਾਂ ਸੁਖਬੀਰ ਬਾਦਲ ਨੇ ਪੁਲਿਸ ਦੀ ਨਿੰਦਾਂ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲਿਆ ਤਾਂ ਸੋਸ਼ਲ ਮੀਡੀਆਂ 'ਤੇ ਅਕਾਲੀ ਸਰਕਾਰ ਦੌਰਾਨ ਬੇਰੁੱਜਗਾਰਾਂ ਨਾਲ ਪੁਲਿਸ ਵਲੋਂ ਕੀਤੀ ਗਈ ਕੁੱਟਮਾਰ ਸਮੇਤ ਪੁਲਿਸ ਵਲੋਂ ਕੀਤੀਆਂ ਹੋਰ ਵਧੀਕੀਆਂ ਦੀ ਫੋਟੋਆਂ, ਪੋਸਟ ਕਰਕੇ ਅਕਾਲੀ ਦਲ ਦੇ ਪ੍ਰਧਾਨ 'ਤੇ ਸਵਾਲ ਖੜ੍ਹੇ ਕੀਤੇ ਸਨ।

ਹੁਣ ਕਰੋਨਾ ਵਾਇਰਸ ਦੀ  ਆਫ਼ਤ ਕਾਰਨ ਘਰਾਂ ਵਿਚ ਬੈਠੇ ਜਰੂਰਤਮੰਦ ਲੋਕਾਂ ਨੂੰ ਰਾਹਤ, ਰਾਸ਼ਨ ਸਮੱਗਰੀ ਪਹੁੰਚਾਉਣ ਵਾਲੇ ਪੈਕੇਟਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਗਾਈ ਗਈ ਹੈ। ਹੈਰਾਨੀ ਦੀ ਗੱਲ ਹੈ ਕਿ ਤਤਕਾਲੀ ਸਰਕਾਰ ਦੇ ਅਜਿਹੇ ਕਾਰਜ਼ਾਂ 'ਤੇ ਕਾਂਗਰਸੀ ਆਗੂ, ਵਿਧਾਇਕ ਉਂਗਲੀਆਂ ਖੜ੍ਹੀਆਂ ਕਰਦੇ ਸਨ। ਜਦੋਂ ਕਿ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਵੀ ਉਨ੍ਹਾਂ ਰਾਹਾਂ 'ਤੇ ਚੱਲ  ਰਹੀ ਹੈ। ਹੁਣ ਕਾਂਗਰਸੀ ਆਗੂਆਂ ਵਲੋਂ ਮੁੱਖ ਮੰਤਰੀ ਦੀ ਫੋਟੋ ਲਾਉਣ ਦੇ ਫੈਸਲੇ  ਨੂੰ ਸਰਕਾਰ ਦਾ ਜਾਇਜ਼ ਫੈਸਲਾ ਦੱਸਿਆ ਜਾ ਰਿਹਾ ਹੈ।

ਵਰਨਣਯੋਗ ਹੈ ਕਿ ਦਸ ਸਾਲ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ 108 ਐਂਬੂਲੈਂਸ, ਮਾਈ ਭਾਗੋ ਸਕੀਮ ਤਹਿਤ ਸਕੂਲੀ ਵਿਦਿਆਰਥਣਾਂ ਨੂੰ ਵੰਡੇ ਜਾਂਦੇ ਸਾਇਕਲਾਂ, ਆਟਾ ਦਾਲ ਸਕੀਮ ਦੇ ਨੀਲੇ ਕਾਰਡਾਂ, ਖੇਡਾਂ ਦੇ ਸਮਾਨ  ਦੀਆਂ ਕਿੱਟਾਂ ਤੱਕ 'ਤੇ ਤਤਕਾਲੀ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲੱਗੀ ਰਹੀ। ਇਹੀ ਨਹੀਂ ਪਿੰਡਾਂ ਵਿਚ ਲੋਕਾਂ ਦੇ ਬੈਠਣ ਲਈ ਲਗਾਏ ਗਏ ਬੈਂਚਾਂ, ਪੈਂਡੂ  ਬੱਸਾਂ  ਦਾ ਰੰਗ ਵੀ ਪੀਲਾ ਨੀਲਾ ਕੀਤਾ ਗਿਆ। ਇਥੋਂ ਤੱਕ ਕਿ ਪੰਜਾਬ ਸਰਕਾਰ ਵਲੋਂ ਖਰੀਦ ਕੀਤੇ ਗਏ ਉਡਣ ਖਟੋਲੇ  (ਹੈਲੀਕਾਪਟਰ) ਦਾ ਰੰਗ ਵੀ ਪੀਲਾ ਨੀਲਾ ਕੀਤਾ ਹੋਇਆ। ਕਾਂਗਰਸ ਪ੍ਰਧਾਨ ਸੁਨੀਲ  ਜਾਖੜ, ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਕਈ ਵਾਰ ਹੈਲੀਕਾਪਟਰ ਦਾ ਰੰਗ ਬਦਲਣ ਤੱਕ ਦੀ ਮੰਗ ਮੁੱਖ ਮੰਤਰੀ ਤੋਂ ਕਰ ਚੁੱਕੇ ਹਨ।

ਕੁੱਲ ਮਿਲਾਕੇ ਸਰਕਾਰ ਕਿਸੀ ਵੀ ਪਾਰਟੀ ਦੀ ਰਹੀ ਹੋਵੇ ਸਿਆਸੀ ਆਗੂ ਜਿਸਕੀ ਲਾਠੀ ਉਸਕੀ ਭੈਂਸ (ਮੱਝ) ਦੀ ਕਹਾਵਤ 'ਤੇ ਪਹਿਰਾ ਦਿੰਦੇ ਹੋਏ ਮਨ ਆਈਆਂ ਹੀ ਕਰਦੇ ਹਨ।

ਕੈਪਟਨ ਦੀ ਫੋਟੋ ਲਾਈ, ਅਕਾਲੀ ਦਲ ਨੇ ਉਂਗਲ ਉਠਾਈ

ਰਾਹਤ ਸਮੱਗਰੀ----

ਸੰਕਟ ਦੀ ਘੜੀ ਵਿਚ ਸਿਆਸੀ ਆਗੂ ਰਾਜਨੀਤੀ  ਦੀ ਸੂਈ ਘਮਾਉਣ ਲੱਗੇ 

ਜੈ  ਸਿੰਘ ਛਿੱਬਰ,
ਚੰਡੀਗੜ : ਕਰੋਨਾ ਵਾਇਰਸ ਕਾਰਨ ਦੁਨੀਆਂ 'ਤੇ ਛਾਏ ਸੰਕਟ ਦੇ ਬੱਦਲਾਂ ਦੇ ਵਿਚ ਪੰਜਾਬ ਵਿਚ ਰਾਜਨੀਤੀ ਸ਼ੁਰੂ ਹੋ ਗਈ ਹੈ। ਲੌਕ ਡਾਊਨ, ਕਰਫਿਊ ਕਾਰਨ ਪਿਛਲੇ ਕਈ ਦਿਨਾਂ ਤੋਂ ਘਰਾਂ ਵਿਚ ਦੁੱਬਕੇ ਬੈਠੇ ਭੁੱਖੇ ਪਿਆਸੇ, ਗਰੀਬਾਂ, ਜਰੂਰਤਮੰਦ ਲੋਕਾਂ ਤੱਕ ਸਾਮਾਨ ਪਹੁੰਚਾਉਣ ਨੂੰ ਲੈ ਕੇ  ਭੇਦਭਾਵ,  ਪੱਖਪਾਤ ਦੀਆਂ ਕਨਸੋਆ ਮਿਲ ਰਹੀਆਂ ਸਨ। ਹੁਣ ਪੰਜਾਬ  ਸਰਕਾਰ ਵਲੋਂ ਵੰਡੀ ਜਾ ਰਹੀ ਰਾਸ਼ਨ ਸਮੱਗਰੀ ਦੇ ਪੈਕੇਟਾਂ 'ਤੇ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਛਾਪੀ ਗਈ ਹੈ। ਖਾਣ ਪੀਣ ਦੇ ਸਾਮਾਨ,ਪੈਕੇਟਾਂ 'ਤੇ ਮੁੱਖ ਮੰਤਰੀ ਦੀ ਫੋਟੋ ਲਗਾਉਣ 'ਤੇ ਅਕਾਲੀ  ਦਲ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਰਾਜਨੀਤੀ  ਕਰਨ ਲਈ ਅੱਗੇ ਪਿੱਛੇ ਬਹੁਤ  ਸਮਾਂ ਹੁੰਦਾ ਪਰ, ਇਹ  ਸਮਾਂ ਰਾਜਨੀਤੀ ਦੀ ਬਜਾਏ ਸੰਕਟ ਵਿਚ ਫਸੇ ਲੋਕਾਂ ਦੀ ਮੱਦਦ  ਕਰਨ  ਦਾ ਹੈ। ਜਦੋਂ  ਕਿ ਦੂਸਰੇ ਪਾਸੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਤਰਕ ਦਿੰਦੇ ਹਨ ਕਿ ਰਾਸ਼ਨ ਸਮੱਗਰੀ ਪੰਜਾਬ ਸਰਕਾਰ ਵੰਡ ਰਹੀ ਹੈ ਇਸ  ਤਰ•ਾਂ ਸਰਕਾਰ ਪੈਕੇਟ, ਥੈਲਿਆਂ 'ਤੇ ਆਪਣਾ  ਨਾਮ  ਛਪਾਏ ਜਾਂ  ਮੁੱਖ ਮੰਤਰੀ ਦੀ ਫੋਟੋ ਛਾਪੇ ਇਸ 'ਤੇ ਕਿਸੇ ਨੂੰ ਇਤਰਾਜ਼  ਕਰਨ ਦੀ ਬਜਾਏ ਸਾਮਾਨ ਜਰੂਰਤਮੰਦਾਂ ਤੱਕ ਪਹੁੰਚਾਉਣ  ਲਈ ਮੱਦਦ  ਕਰਨੀ ਚਾਹੀਦੀ ਹੈ।
ਹਾਲਾਂਕਿ ਪਿਛਲੇ ਦਿਨ ਪੰਜਾਬੀ ਜਾਗਰਣ ਨੇ “ਕਰਫਿਊ  ਦੌਰਾਨ ਸੇਵਾ 'ਤੇ  ਸਿਆਸਤ ਪੈਣ ਲੱਗੀ ਭਾਰੂ” ਸਿਰਲੇਖ ਹੇਠ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਕਿ  ਕਿਵੇਂ ਹੇਠਲੇ  ਪੱਧਰ ਤੱਕ  ਸਿਆਸੀ ਆਗੂਆਂ ਵਲੋਂ  ਸਾਮਾਨ  ਵੰਡਣ, ਫੋਟੋ ਖਿਚਵਾਉਣ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ।
ਤਾਜ਼ਾ  ਮਿਲੀਆਂ ਰਿਪੋਰਟਾਂ ਅਨੁਸਾਰ ਸਮਾਜ ਸੇਵੀ ਸੰਗਠਨਾਂ ਤੇ ਹੋਰ ਦਾਨੀ ਸੱਜਣਾਂ ਵਲੋਂ ਸਿੱਧੇ ਰੂਪ ਵਿਚ ਜਰੂਰਤਮੰਦ  ਲੋਕਾਂ ਤੱਕ ਸਾਮਾਨ ਪਹੁੰਚਾਉਣ  'ਤੇ ਪਾਬੰਦੀ ਲਗਾਈ ਜਾ ਰਹੀ ਹੈ ਕਿਉਂਕਿ ਸਰੀਰਿਕ ਵਿੱਥ,  ਸੋਸ਼ਲ  ਡਿਸਟੈਂਸ ਦੇ ਉਦੇਸ਼ ਦੀ ਪਾਲਣਾ ਨਹੀਂ ਹੋ ਰਹੀ ਅਤੇ ਲੋਕ  ਵੱਡੀ ਗਿਣਤੀ  ਵਿਚ ਇਕੱਤਰ ਹੁੰਦੇ  ਹਨ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਖੁਰਾਕ ਤੇ ਸਿਵਲ ਸਪਲਾਈ  ਵਿਭਾਗ ਦੇ ਰਾਹੀਂ ਇਹ ਪੈਕੇਟ  ਜਰੂਰਤਮੰਦ  ਲੋਕਾਂ ਤੱਕ ਪਹੁੰਚਾਏ ਜਾਣ। ਦੱਸਿਆ ਜਾਂਦਾ ਹੈ ਕਿ ਵਿਭਾਗ ਵਲੋਂ ਦਸ ਲੱਖ ਪੈਕੇਟ (ਥੈਲੇ) ਤਿਆਰ ਕੀਤੇ ਗਏ  ਹਨ। ਜਿਸ ਵਿਚ ਦਸ ਕਿਲੋ ਆਟਾ, ਦੋ ਕਿਲੋ  ਦਾਲ ਅਤੇ ਦੋ  ਕਿਲੋ ਚੀਨੀ  ਹੈ। ਇਹ ਪੈਕੇਟ ਜਿਲ•ਾ ਪ੍ਰਸ਼ਾਸ਼ਨ ਦੁਆਰਾ ਜਰੂਰਤਮੰਦ ਲੋਕਾਂ ਤੱਕ ਪਹੁੰਚਾਏ ਜਾਣਗੇ। ਵੱਖ ਵੱਖ ਜ਼ਿਲਿ•ਆਂ,  ਕਸਬਿਆਂ ਵਿਚੋਂ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਕਰਫਿਊ  ਪਾਸ ਬਣਾਉਣ ਲਈ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪੱਖ  ਪਾਤ  ਕੀਤਾ ਜਾ ਰਿਹਾ ਹੈ।   ਇਸਤੋਂ ਪਹਿਲਾਂ ਆਪ ਦੇ ਪ੍ਰਧਾਨ  ਭਗਵੰਤ ਮਾਨ, ਵਿਰੋਧੀ  ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੀ ਇਤਰਾਜ ਉਠਾ ਚੁੱਕੇ  ਹਨ ਕਿ ਕਰਫਿਊ  ਦੌਰਾਨ ਮੰਤਰੀ, ਵਿਧਾਇਕ ਅਤੇ ਸੱਤਾ  ਧਿਰ  ਦੇ  ਆਗੂ ਕਿਵੇਂ  ਕਿਸ  ਦੀ   ਆਗਿਆ ਨਾਲ ਸੜਕਾਂ 'ਤੇ ਘੁੰਮ ਰਹੇ ਹਨ।

ਬਾਕਸ--
ਰਾਹਤ ਵੰਡਣ  'ਤੇ ਕੀਤੀ ਜਾ  ਰਹੀ ਰਾਜਨੀਤੀ -ਡਾ  ਚੀਮਾ
ਅਕਾਲੀ ਦਲ ਦੇ ਬੁਲਾਰੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਸਰਕਾਰ  ਰਨੇ ਰਾਹਤ ਵੰਡਣ ਦੇ ਨਾਮ 'ਤੇ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ। ਡਾ ਚੀਮਾ ਦੇ ਕਹਿਣਾ ਹੈ  ਕਿ ਪਹਿਲਾਂ ਛੋਟੀਆਂ  ਥੈਲੀਆਂ ਬਣਾਈਆਂ,ਸੈਨੀਟਾਈਜਰ ਦੀ ਛੋਟੀ ਬੋਤਲ 'ਤੇ ਮੁੱਖ ਮੰਤਰੀ ਦੀ ਫੋਟੋ   ਲਗਾਈ ਗਈ। ਉਨ•ਾਂ ਦਾ ਕਹਿਣਾ ਹੈ ਕਿ ਫੋਟੋ ਲਗਾਉਣ ਦੇ ਚੱਕਰ ਵਿਚ ਰਾਸ਼ਨ ਸਮੱਗਰੀ ਵੰਡਣ ਵਿਚ ਦੇਰੀ ਕੀਤੀ ਜਾ ਰਹੀ ਹੈ। ਚੀਮਾ ਨੇ ਕਿਹਾ ਕਿ ਸੰਕਟ ਦੀ ਘੜੀ ਵਿਚ ਅਕਾਲੀ ਦਲ ਦੀ ਕੋਸ਼ਿਸ਼ ਰਾਜਨੀਤੀ  ਕਰਨ ਦੀ ਬਜਾਏ ਸਰਕਾਰ  ਦੀ ਮੱਦਦ ਕਰਨ ਵਾਲੀ ਰਹੀ ਹੈ। ਉਨ•ਾਂ ਕਿਹਾ ਕਿ ਫੋਟੋ ਲਗਾਉਣ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਰਾਜਨੀਤੀ ਕਰ ਰਹੀ ਹੈ।

ਕੀ ਕਹਿੰਦੇ ਨੇ ਖੁਰਾਕ ਤੇ ਸਪਲਾਈ ਮੰਤਰੀ --
ਮੁੱਖ ਮੰਤਰੀ ਸੂਬੇ ਦੇ ਮੁਖੀ ਹਨ  ਕਿਸੇ ਨੂੰ ਇਤਰਾਜ ਨਹੀ ਹੋਣਾ ਚਾਹੀਦਾ -ਆਸ਼ੂ
ਖੁਰਾਕ ਤੇ  ਸਿਵਲ ਸਪਲਾਈ ਮੰਤਰੀ  ਭਾਰਤ ਭੂਸ਼ਣ  ਆਸੂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਦਸ ਲੱਖ ਪੈਕੇਟ ਵੰਡੇ ਜਾ ਰਹੇ ਹਨ। ਇਕ ਲੱਖ ਪੈਕੇਟ ਵੱਖ  ਵੱਖ ਜਿਲਿ•ਆਂ  ਨੂੰ ਭੇਜ ਦਿੱਤੇ ਗਏ ਹਨ। ਜਦੋਂ ਕਿ ਰਾਜਸਥਾਨ ਤੋਂ ਅੱਜ ਹੋਰ ਦਾਲ ਪੁੱਜ ਗਈ ਹੈ, ਬਾਕੀ  ਸਾਮਾਨ ਸਬੰਧਿਤ ਜਿਲਿ•ਆਂ ਵਿਚ ਭੇਜ ਦਿੱਤਾ ਜਾਵੇਗਾ। ਅਕਾਲੀ  ਦਲ ਵਲੋਂ ਮੁੱਖ ਮੰਤਰੀ ਦੀ ਫੋਟੋ 'ਤੇ ਉਠਾਏ  ਜਾ ਰਹੇ ਇਤਰਾਜ਼ ਬਾਰੇ ਆਸ਼ੂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਸੂਬੇ ਦੇ ਮੁਖੀ ਹਨ ਨਾ ਕਿ ਕਿਸੇ ਪਾਰਟੀ ਦੇ ਮੁਖੀ ਹਨ, ਇਹ ਰਾਸ਼ਨ ਸਮੱਗਰੀ ਸਰਕਾਰ ਵੰਡ ਰਹੀ ਹੈ। ਇਹ ਸਰਕਾਰ ਨੇ ਦੇਖਣਾ ਹੈ ਕਿ ਇਸ 'ਤੇ ਪੰਜਾਬ ਸਰਕਾਰ ਨੇ ਫੋਟੋ ਲਗਾਉਣੀ ਹੈ ਜਾਂ ਨਹੀਂ। ਉਨ•ਾਂ ਕਿਹਾ ਕਿ ਅਕਾਲੀ  ਦਲ ਨੂੰ ਇਤਰਾਜ਼ ਕਰਨ ਦੀ ਬਜਾਏ ਜਰੂਰਤਮੰਦਾਂ ਤੱਕ  ਸਾਮਾਨ ਭੇਜਣ  ਵਿਚ ਸਹਿਯੋਗ ਕਰਨਾ  ਚਾਹੀਦਾ ਹੈ। ਉਨ•ਾਂ ਕਿਹਾ ਕਿ ਅਕਾਲੀ ਦਲ ਪ੍ਰਧਾਨ  ਮੰਤਰੀ ਵੱਲ ਵੀ ਧਿਆਨ ਦੇਣ ਕਿ ਕਿਵੇਂ ਉਹ ਆਪਣੀ ਫੋਟੋ ਲਗਾਕੇ ਰਾਜਨੀਤੀ ਕਰ ਰਹੇ ਹਨ।
ਫੋਟੋ --ਰਾਹਤ ਸਮੱਗਰੀ ਪੈਕੇਟ 'ਤੇ ਲੱਗੀ ਮੁੱਖ ਮੰਤਰੀ ਦੀ ਫੋਟੋ ।
ਫੋਟੋਵਟਸਅਪ  ਰਾਹੀਂ ਭੇਜ ਦਿੱਤੀ ਗਈ ਹੈ।
*jai singh chhibber *