Friday, 10 April 2020

ਪਿੰਡ ਚਤਾਮਲੀ ਦੇ ਲੋਕ ਬਣੇ ਰਾਹ ਦਸੇਰਾ


ਜੈ ਸਿੰਘ ਛਿੱਬਰ
ਚੰਡੀਗੜ
ਪਿੰਡ ਚਤਾਮਲੀ ਤੋਂ ਮਾਨਵਤਾ ਨਾਲ ਸਨੇਹ, ਮੋਹ, ਪਿਆਰ ਦਾ ਸੰਦੇਸ਼ ਦੇਣ ਵਾਲੀ ਸੁਖਦ ਖ਼ਬਰ ਆਈ ਹੈ। ਜਦੋਂ ਅੱਜ ਮਨੁੱਖ਼ਤਾ ਦਾ ਖੂਨ ਆਪਣਿਆਂ ਲਈ ਹੀ ਚਿੱਟਾ ਹੋਣ ਦੀਆਂ ਮੰਦਭਾਗੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਉਸ ਸਮੇਂ ਮੋਰਿੰਡਾ ਬਲਾਕ  'ਚ ਪੈਂਦੇ ਪਿੰਡ ਚਤਾਮਲੀ ਤੋਂ ਆਈ ਖ਼ਬਰ ਵੱਡੇ ਮਾਅਨੇ ਰੱਖਦੀ ਹੈ।
ਪਿੰਡ ਦੀ ਸਰਪੰਚ ਰਾਜਿੰਦਰ ਕੌਰ ਦਾ ਪਤੀ ਮੋਹਨ ਸਿੰਘ (ਸਰਪੰਚ) ਕਰੋਨਾ ਵਾਇਰਸ   ਕਾਰਨ ਫੌਤ ਹੋ ਗਿਆ। ਦੱਸਿਆ ਜਾਂਦਾ ਹੈ ਕਿ ਚੰਡੀਗੜ• ਪੀ.ਜੀ.ਆਈ ਪ੍ਰਸ਼ਾਸਨ ਅਤੇ ਜਿਲ•ਾ  ਰੂਪਨਗਰ ਪ੍ਰਸ਼ਾਸਨ ਮੋਹਨ ਸਿੰਘ ਦਾ ਅੰਤਿਮ ਸਸਕਾਰ ਬਿਜਲਈ ਸਾਧਨਾਂ ਨਾਲ ਚੰਡੀਗੜ• ਕਰਨ ਦਾ ਇਛੁੱਕ ਸੀ। ਪਰ, ਪਿੰਡ ਵਾਲਿਆਂ ਨੇ ਪ੍ਰਸ਼ਾਸਨ ਦੇ ਫੈਸਲੇ ਦਾ ਨਾ ਸਿਰਫ਼ ਵਿਰੋਧ ਕੀਤਾ ਬਲਕਿ ਪ੍ਰਸ਼ਾਸ਼ਨ 'ਤੇ ਆਪਣੇ ਗਰਾਈੰ ਦੀ ਅੰਤਿਮ ਰਸਮ ਪਿੰਡ ਵਿਚ ਕਰਨ ਲਈ ਦਬਾਅ ਬਣਾਇਆ। ਦੱਸਿਆ ਜਾਂਦਾ ਹੈ ਕਿ ਪਿੰਡ ਵਾਲਿਆਂ ਨੇ ਪ੍ਰਸ਼ਾਸਨ ਨੂੰ ਹਰ ਗੱਲ ਮੰਨਣ ਦਾ ਭਰੋਸਾ ਦੇ ਦਿੱਤਾ ਬੇਸ਼ਰਤ ਕਿ ਮੋਹਨ ਸਿੰਘ ਦਾ ਸਸਕਾਰ ਪਿੰਡ ਵਿਚ ਕੀਤਾ ਜਾਵੇ। ਪਿੰਡ ਵਾਲਿਆ ਨੇ ਅਗਨੀ ਭੇਟ ਕਰਨ ਲਈ ਲੱਕੜ ਤੇ ਹੋਰ ਸਮਾਨ ਇਕੱਤਰ ਕੀਤਾ। ਪਰ ਪ੍ਰਸ਼ਾਸਨ ਦੀ ਸ਼ਰਤ ਮੁਤਾਬਿਕ ਗਿਣਤੀ ਦੇ ਲੋਕ ਹੀ ਸ਼ਮਸ਼ਾਨਘਾਟ ਪੁੱਜੇ ਅਤੇ ਦੂਰ ਖੜ•ੇ ਬਲਦਾ ਸ਼ਿਵਾ ਦੇਖਦੇ ਰਹੇ। ਵੱਡੀ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਦੇ ਦੋ ਵਜ਼ੀਰ ਬਲਵੀਰ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਵੀ ਅੰਤਿਮ ਸਸਕਾਰ ਦੀਆਂ ਰਸਮਾਂ ਵਿਚ ਸ਼ਾਮਲ ਹੋਣ ਲਈ  ਪੁੱਜੇ ਤਾਂ ਜੋ ਲੋਕਾਂ ਵਿਚ ਪਾਏ ਜਾ ਰਹੇ ਡਰ ਅਤੇ ਅਫਵਾਹਾਂ ਨੂੰ ਦੂਰ ਕੀਤਾ ਜਾ ਸਕੇ।
ਦੂਜੇ ਪਾਸੇ ਅਜਿਹੀਆਂ ਮਨਹੂਸ ਖਬਰਾਂ ਵੀ ਸਾਹਮਣੇ ਆਈਆਂ ਹਨ ਕਿ ਆਪਣਿਆਂ ਦਾ ਹੀ ਖੂਨ ਪਾਣੀ ਹੋ ਗਿਆ। ਲਾਸ਼ ਦਾ ਅੰਤਿਮ ਸਸਕਾਰ ਕਰਨ ਦੀਆਂ ਰਸਮਾਂ ਕਰਨੀਆਂ  ਤਾਂ ਦੂਰ ਸਗੋਂ ਲਾਸ਼ ਲੈਣ ਤੱਕ ਤੋਂ ਇਨਕਾਰ ਕਰ ਦਿੱਤਾ ਗਿਆ। ਸਿਹਤ ਮੰਤਰੀ ਬਲਵੀਰ  ਸਿੰਘ ਸਿੱਧੂ ਦੱਸਦੇ ਹਨ ਕਿ ਲੁਧਿਆਣਾ ਵਿਚ ਕਰੋਨਾ ਵਾਇਰਸ ਨਾਲ ਫੌਤ ਹੋਈ ਔਰਤ ਦੇ ਪਰਿਵਾਰਕ ਮੈਂਬਰ ਅੰਤਿਮ ਸਸਕਾਰ ਕਰਨ ਦੇ ਮੌਕੇ ਆਪਣੀ ਕਾਰ ਵਿਚੋਂ ਬਾਹਰ ਨਹੀਂ ਆਏ।
ਸਿੱਖ ਪੰਥ ਦੀ ਸਿਰਮੌਰ ਹਸਤੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਮੌਕੇ ਵੇਰਕਾ ਵਾਲਿਆਂ ਦਾ ਵਿਰੋਧ  ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ। ਲੁਧਿਆਣਾ  ਵਿਚ ਕਰੋਨਾ ਵਾਇਰਸ ਤੋਂ ਪੀੜਤ ਇਕ ਵਿਅਕਤੀ ਦਾ ਸਸਕਾਰ ਕਰਨ ਲਈ ਲੁਧਿਆਣਾ ਵਾਸੀਆਂ ਦੇ ਵਿਰੋਧ ਕਰਨ ਦੀ ਘਟਨਾਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਅੱਜ ਰਿਸ਼ਤੇ ਤਾਰ ਤਾਰ ਹੋ ਚੁੱਕੇ ਹਨ। ਕਰੋਨਾ ਵਾਇਰਸ ਅੱਗੇ ਸੱਭ ਰਿਸ਼ਤੇ ਨਾਤੇ, ਸਗੇ ਸਬੰਧੀ ਫਿੱਕੇ ਪੈ ਚੁੱਕੇ ਹਨ। ਇਕ ਹੈਰਾਨ ਕਰਨ ਵਾਲੀ ਖ਼ਬਰ ਨਵਾਸ਼ਹਿਰ ਜ਼ਿਲ•ੇ ਦੇ ਪਿੰਡ ਉਸਮਾਨਪੁਰ ਤੋਂ ਮਿਲੀ ਹੈ। ਆਰ.ਟੀ.ਆਈ ਕਾਰਕੁੰਨ ਤੇ ਸਮਾਜ ਸੇਵੀ ਪਰਵਿੰਦਰ ਸਿੰਘ ਕਿੱਤਣਾ ਦੱਸਦੇ ਹਨ ਕਿ ਇਕ ਪ੍ਰਵਾਸੀ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪਿੰਡ ਵਿਚ ਦੋ ਸ਼ਮਸ਼ਾਨਘਾਟ ਹਨ, ਪਰ ਦੋਵੇਂ ਸ਼ਮਸ਼ਾਨਘਾਟ ਵਿਚ ਪਿੰਡ ਵਾਲਿਆਂ ਨੇ ਉਸ ਬਜ਼ੁਰਗ ਔਰਤ ਦੀ ਅੰਤਿਮ ਰਸਮ ਨਹੀਂ ਹੋਣ ਦਿੱਤੀ। ਆਖ਼ਰ ਪਿੰਡ ਤੋਂ ਬਾਹਰਵਾਰ ਜਿਥੇ ਝੁੱਗੀਆਂ ਵਿਚ ਪ੍ਰਵਾਸੀ ਰਹਿੰਦੇ ਸਨ, ਉਥੇ ਇਕ ਕਿਸਾਨ ਦੀ ਜ਼ਮੀਨ ਵਿਚ ਪੰਜ ਭੂਤਨੇ ਸਰੀਰ ਨੂੰ ਅਗਨੀ ਭੇਟ ਕੀਤਾ ਗਿਆ।  ਅੱਜ ਕਰੋਨਾ ਵਾਇਰਸ ਦੇ ਡੰਗ ਨੇ ਪੂਰੀ ਦੁਨੀਆਂ ਨੂੰ ਡੰਗਿਆ ਹੋਇਆ ਹੈ। ਵਿਅਕਤੀ ਤੋਂ ਵਿਅਕਤੀ ਰਾਹੀ ਫੈਲ ਰਹੀ ਬਿਮਾਰੀ ਤੋਂ ਵਿਅਕਤੀ ਐਨਾਂ ਭੈਭੀਤ ਹੋ ਗਿਆ ਹੈ ਕਿ ਉਹ ਆਪਣਿਆਂ ਤੋਂ ਹੀ ਨਫ਼ਰਤ ਕਰਨ ਲੱਗ ਗਿਆ ਹੈ।

ਬਾਕਸ---
ਸੰਸਕਾਰ ਕਰਨ ਨਾਲ ਕੋਈ ਬੁਰਾ ਪ੍ਰਭਾਵ ਨਹੀ ਪੈਂਦਾ  : ਸਿੱਧੂ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲੋਕਾ ਨੂੰ ਅਪੀਲ ਕੀਤੀ ਹੈ ਕਿ  ਘਬਰਾਉਣ ਦੀ ਲੋੜ ਨਹੀਂ ਕਿਉਂਕਿ ਕੋਵੀਡ-19 ਪਾਜੇਟਿਵ ਮਰੀਜ਼ ਦੇ ਸਰੀਰ ਦਾ ਸੰਸਕਾਰ ਕਰਨ ਨਾਲ ਕੋਈ ਵਾਧੂ ਖਤਰਾ ਪੈਦਾ ਨਹੀਂ ਹੁੰਦਾ। ਸਿੱਧੂ ਦਾ ਕਹਿਣਾ ਹੈ ਕਿ ।ਕਰੋਨਾ ਵਾਇਰਸ  ਦੇ ਪਾਜਿਟਿਵ ਮਰੀਜ਼ ਦੇ ਸੰਸਕਾਰ ਨਾਲ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਇਥੋਂ ਤੱਕ ਕਿ ਰਾਖ ਨਾਲ ਵੀ ਕੋਈ ਖਤਰਾ ਪੈਦਾ ਨਹੀਂ ਹੁੰਦਾ ਅਤੇ ਅੰਤਮ ਸੰਸਕਾਰ ਦੀਆਂ ਰਸਮਾਂ ਲਈ ਰਾਖ ਇਕੱਠੀ ਕੀਤੀ ਜਾ ਸਕਦੀ ਹੈ। ।ਉਨ•ਾਂ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਮਸ਼ਾਨਘਾਟ ਅਤੇ ਦਫਨਾਉਣ ਵਾਲੇ ਕਰਮਚਾਰੀਆਂ ਨੂੰ ਹੱਥਾਂ ਦੀ ਸਫਾਈ, ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੀ ਲੋੜ ਹੈ।। ਇਸ ਤੋਂ ਇਲਾਵਾ, ਰਿਸਤੇਦਾਰਾਂ ਨੂੰ ਮੂੰਹ ਦਿਖਾਉਣਾ ਅਤੇ ਧਾਰਮਿਕ ਰਸਮਾਂ ਜਿਵੇਂ ਕਿ ਧਾਰਮਿਕ ਪਾਠ ਪੜ•ਨਾ, ਪਵਿੱਤਰ ਪਾਣੀ ਦਾ ਛਿੜਕਾਅ ਅਤੇ ਕੋਈ ਹੋਰ ਅੰਤਮ ਰਸਮ, ਜਿਸ ਨਾਲ ਸਰੀਰ ਨੂੰ ਛੂਹਣ ਦੀ ਜ਼ਰੂਰਤ ਨਹੀਂ ਹੁੰਦੀ, ਲਈ ਲਾਸ਼ ਨੂੰ ਦਿਖਾਉਣ ਲਈ ਬੈਗ ਨੂੰ (ਸਟਾਫ ਦੁਆਰਾ ਸਧਾਰਣ ਸਾਵਧਾਨੀਆਂ ਵਰਤ ਕੇ) ਖੋਲਣ ਦੀ ਇਜਾਜਤ ਦਿੱਤੀ ਜਾ ਸਕਦੀ ਹੈ। ਪਰ, ਉਨ•ਾਂ ਸਸਕਾਰ ਮੌਕੇ ਵੱਡੇ ਇਕੱਠ ਨਾ ਕਰਨ ਦੀ ਸਲਾਹ ਦਿੱਤੀ ਹੈ। ਇਸਦੇ ਬਾਵਜੂਦ ਲੋਕਾਂ 'ਚ ਕਰੋਨਾ ਵਾਇਰਸ ਦਾ ਖੌਫ਼ ਬਰਕਰਾਰ ਹੈ।   ।

No comments:

Post a Comment