Thursday, 2 April 2020

ਕੈਪਟਨ ਦੀ ਫੋਟੋ ਲਾਈ, ਅਕਾਲੀ ਦਲ ਨੇ ਉਂਗਲ ਉਠਾਈ

ਰਾਹਤ ਸਮੱਗਰੀ----


ਸੰਕਟ ਦੀ ਘੜੀ ਵਿਚ ਸਿਆਸੀ ਆਗੂ ਰਾਜਨੀਤੀ  ਦੀ ਸੂਈ ਘਮਾਉਣ ਲੱਗੇ 

ਜੈ  ਸਿੰਘ ਛਿੱਬਰ,
ਚੰਡੀਗੜ : ਕਰੋਨਾ ਵਾਇਰਸ ਕਾਰਨ ਦੁਨੀਆਂ 'ਤੇ ਛਾਏ ਸੰਕਟ ਦੇ ਬੱਦਲਾਂ ਦੇ ਵਿਚ ਪੰਜਾਬ ਵਿਚ ਰਾਜਨੀਤੀ ਸ਼ੁਰੂ ਹੋ ਗਈ ਹੈ। ਲੌਕ ਡਾਊਨ, ਕਰਫਿਊ ਕਾਰਨ ਪਿਛਲੇ ਕਈ ਦਿਨਾਂ ਤੋਂ ਘਰਾਂ ਵਿਚ ਦੁੱਬਕੇ ਬੈਠੇ ਭੁੱਖੇ ਪਿਆਸੇ, ਗਰੀਬਾਂ, ਜਰੂਰਤਮੰਦ ਲੋਕਾਂ ਤੱਕ ਸਾਮਾਨ ਪਹੁੰਚਾਉਣ ਨੂੰ ਲੈ ਕੇ  ਭੇਦਭਾਵ,  ਪੱਖਪਾਤ ਦੀਆਂ ਕਨਸੋਆ ਮਿਲ ਰਹੀਆਂ ਸਨ। ਹੁਣ ਪੰਜਾਬ  ਸਰਕਾਰ ਵਲੋਂ ਵੰਡੀ ਜਾ ਰਹੀ ਰਾਸ਼ਨ ਸਮੱਗਰੀ ਦੇ ਪੈਕੇਟਾਂ 'ਤੇ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਛਾਪੀ ਗਈ ਹੈ। ਖਾਣ ਪੀਣ ਦੇ ਸਾਮਾਨ,ਪੈਕੇਟਾਂ 'ਤੇ ਮੁੱਖ ਮੰਤਰੀ ਦੀ ਫੋਟੋ ਲਗਾਉਣ 'ਤੇ ਅਕਾਲੀ  ਦਲ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਰਾਜਨੀਤੀ  ਕਰਨ ਲਈ ਅੱਗੇ ਪਿੱਛੇ ਬਹੁਤ  ਸਮਾਂ ਹੁੰਦਾ ਪਰ, ਇਹ  ਸਮਾਂ ਰਾਜਨੀਤੀ ਦੀ ਬਜਾਏ ਸੰਕਟ ਵਿਚ ਫਸੇ ਲੋਕਾਂ ਦੀ ਮੱਦਦ  ਕਰਨ  ਦਾ ਹੈ। ਜਦੋਂ  ਕਿ ਦੂਸਰੇ ਪਾਸੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਤਰਕ ਦਿੰਦੇ ਹਨ ਕਿ ਰਾਸ਼ਨ ਸਮੱਗਰੀ ਪੰਜਾਬ ਸਰਕਾਰ ਵੰਡ ਰਹੀ ਹੈ ਇਸ  ਤਰ•ਾਂ ਸਰਕਾਰ ਪੈਕੇਟ, ਥੈਲਿਆਂ 'ਤੇ ਆਪਣਾ  ਨਾਮ  ਛਪਾਏ ਜਾਂ  ਮੁੱਖ ਮੰਤਰੀ ਦੀ ਫੋਟੋ ਛਾਪੇ ਇਸ 'ਤੇ ਕਿਸੇ ਨੂੰ ਇਤਰਾਜ਼  ਕਰਨ ਦੀ ਬਜਾਏ ਸਾਮਾਨ ਜਰੂਰਤਮੰਦਾਂ ਤੱਕ ਪਹੁੰਚਾਉਣ  ਲਈ ਮੱਦਦ  ਕਰਨੀ ਚਾਹੀਦੀ ਹੈ।
ਹਾਲਾਂਕਿ ਪਿਛਲੇ ਦਿਨ ਪੰਜਾਬੀ ਜਾਗਰਣ ਨੇ “ਕਰਫਿਊ  ਦੌਰਾਨ ਸੇਵਾ 'ਤੇ  ਸਿਆਸਤ ਪੈਣ ਲੱਗੀ ਭਾਰੂ” ਸਿਰਲੇਖ ਹੇਠ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਸੀ ਕਿ  ਕਿਵੇਂ ਹੇਠਲੇ  ਪੱਧਰ ਤੱਕ  ਸਿਆਸੀ ਆਗੂਆਂ ਵਲੋਂ  ਸਾਮਾਨ  ਵੰਡਣ, ਫੋਟੋ ਖਿਚਵਾਉਣ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ।
ਤਾਜ਼ਾ  ਮਿਲੀਆਂ ਰਿਪੋਰਟਾਂ ਅਨੁਸਾਰ ਸਮਾਜ ਸੇਵੀ ਸੰਗਠਨਾਂ ਤੇ ਹੋਰ ਦਾਨੀ ਸੱਜਣਾਂ ਵਲੋਂ ਸਿੱਧੇ ਰੂਪ ਵਿਚ ਜਰੂਰਤਮੰਦ  ਲੋਕਾਂ ਤੱਕ ਸਾਮਾਨ ਪਹੁੰਚਾਉਣ  'ਤੇ ਪਾਬੰਦੀ ਲਗਾਈ ਜਾ ਰਹੀ ਹੈ ਕਿਉਂਕਿ ਸਰੀਰਿਕ ਵਿੱਥ,  ਸੋਸ਼ਲ  ਡਿਸਟੈਂਸ ਦੇ ਉਦੇਸ਼ ਦੀ ਪਾਲਣਾ ਨਹੀਂ ਹੋ ਰਹੀ ਅਤੇ ਲੋਕ  ਵੱਡੀ ਗਿਣਤੀ  ਵਿਚ ਇਕੱਤਰ ਹੁੰਦੇ  ਹਨ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਖੁਰਾਕ ਤੇ ਸਿਵਲ ਸਪਲਾਈ  ਵਿਭਾਗ ਦੇ ਰਾਹੀਂ ਇਹ ਪੈਕੇਟ  ਜਰੂਰਤਮੰਦ  ਲੋਕਾਂ ਤੱਕ ਪਹੁੰਚਾਏ ਜਾਣ। ਦੱਸਿਆ ਜਾਂਦਾ ਹੈ ਕਿ ਵਿਭਾਗ ਵਲੋਂ ਦਸ ਲੱਖ ਪੈਕੇਟ (ਥੈਲੇ) ਤਿਆਰ ਕੀਤੇ ਗਏ  ਹਨ। ਜਿਸ ਵਿਚ ਦਸ ਕਿਲੋ ਆਟਾ, ਦੋ ਕਿਲੋ  ਦਾਲ ਅਤੇ ਦੋ  ਕਿਲੋ ਚੀਨੀ  ਹੈ। ਇਹ ਪੈਕੇਟ ਜਿਲ•ਾ ਪ੍ਰਸ਼ਾਸ਼ਨ ਦੁਆਰਾ ਜਰੂਰਤਮੰਦ ਲੋਕਾਂ ਤੱਕ ਪਹੁੰਚਾਏ ਜਾਣਗੇ। ਵੱਖ ਵੱਖ ਜ਼ਿਲਿ•ਆਂ,  ਕਸਬਿਆਂ ਵਿਚੋਂ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਕਰਫਿਊ  ਪਾਸ ਬਣਾਉਣ ਲਈ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪੱਖ  ਪਾਤ  ਕੀਤਾ ਜਾ ਰਿਹਾ ਹੈ।   ਇਸਤੋਂ ਪਹਿਲਾਂ ਆਪ ਦੇ ਪ੍ਰਧਾਨ  ਭਗਵੰਤ ਮਾਨ, ਵਿਰੋਧੀ  ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵੀ ਇਤਰਾਜ ਉਠਾ ਚੁੱਕੇ  ਹਨ ਕਿ ਕਰਫਿਊ  ਦੌਰਾਨ ਮੰਤਰੀ, ਵਿਧਾਇਕ ਅਤੇ ਸੱਤਾ  ਧਿਰ  ਦੇ  ਆਗੂ ਕਿਵੇਂ  ਕਿਸ  ਦੀ   ਆਗਿਆ ਨਾਲ ਸੜਕਾਂ 'ਤੇ ਘੁੰਮ ਰਹੇ ਹਨ।

ਬਾਕਸ--
ਰਾਹਤ ਵੰਡਣ  'ਤੇ ਕੀਤੀ ਜਾ  ਰਹੀ ਰਾਜਨੀਤੀ -ਡਾ  ਚੀਮਾ
ਅਕਾਲੀ ਦਲ ਦੇ ਬੁਲਾਰੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਸਰਕਾਰ  ਰਨੇ ਰਾਹਤ ਵੰਡਣ ਦੇ ਨਾਮ 'ਤੇ ਰਾਜਨੀਤੀ ਸ਼ੁਰੂ ਕਰ ਦਿੱਤੀ ਹੈ। ਡਾ ਚੀਮਾ ਦੇ ਕਹਿਣਾ ਹੈ  ਕਿ ਪਹਿਲਾਂ ਛੋਟੀਆਂ  ਥੈਲੀਆਂ ਬਣਾਈਆਂ,ਸੈਨੀਟਾਈਜਰ ਦੀ ਛੋਟੀ ਬੋਤਲ 'ਤੇ ਮੁੱਖ ਮੰਤਰੀ ਦੀ ਫੋਟੋ   ਲਗਾਈ ਗਈ। ਉਨ•ਾਂ ਦਾ ਕਹਿਣਾ ਹੈ ਕਿ ਫੋਟੋ ਲਗਾਉਣ ਦੇ ਚੱਕਰ ਵਿਚ ਰਾਸ਼ਨ ਸਮੱਗਰੀ ਵੰਡਣ ਵਿਚ ਦੇਰੀ ਕੀਤੀ ਜਾ ਰਹੀ ਹੈ। ਚੀਮਾ ਨੇ ਕਿਹਾ ਕਿ ਸੰਕਟ ਦੀ ਘੜੀ ਵਿਚ ਅਕਾਲੀ ਦਲ ਦੀ ਕੋਸ਼ਿਸ਼ ਰਾਜਨੀਤੀ  ਕਰਨ ਦੀ ਬਜਾਏ ਸਰਕਾਰ  ਦੀ ਮੱਦਦ ਕਰਨ ਵਾਲੀ ਰਹੀ ਹੈ। ਉਨ•ਾਂ ਕਿਹਾ ਕਿ ਫੋਟੋ ਲਗਾਉਣ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਰਾਜਨੀਤੀ ਕਰ ਰਹੀ ਹੈ।

ਕੀ ਕਹਿੰਦੇ ਨੇ ਖੁਰਾਕ ਤੇ ਸਪਲਾਈ ਮੰਤਰੀ --
ਮੁੱਖ ਮੰਤਰੀ ਸੂਬੇ ਦੇ ਮੁਖੀ ਹਨ  ਕਿਸੇ ਨੂੰ ਇਤਰਾਜ ਨਹੀ ਹੋਣਾ ਚਾਹੀਦਾ -ਆਸ਼ੂ
ਖੁਰਾਕ ਤੇ  ਸਿਵਲ ਸਪਲਾਈ ਮੰਤਰੀ  ਭਾਰਤ ਭੂਸ਼ਣ  ਆਸੂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਦਸ ਲੱਖ ਪੈਕੇਟ ਵੰਡੇ ਜਾ ਰਹੇ ਹਨ। ਇਕ ਲੱਖ ਪੈਕੇਟ ਵੱਖ  ਵੱਖ ਜਿਲਿ•ਆਂ  ਨੂੰ ਭੇਜ ਦਿੱਤੇ ਗਏ ਹਨ। ਜਦੋਂ ਕਿ ਰਾਜਸਥਾਨ ਤੋਂ ਅੱਜ ਹੋਰ ਦਾਲ ਪੁੱਜ ਗਈ ਹੈ, ਬਾਕੀ  ਸਾਮਾਨ ਸਬੰਧਿਤ ਜਿਲਿ•ਆਂ ਵਿਚ ਭੇਜ ਦਿੱਤਾ ਜਾਵੇਗਾ। ਅਕਾਲੀ  ਦਲ ਵਲੋਂ ਮੁੱਖ ਮੰਤਰੀ ਦੀ ਫੋਟੋ 'ਤੇ ਉਠਾਏ  ਜਾ ਰਹੇ ਇਤਰਾਜ਼ ਬਾਰੇ ਆਸ਼ੂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਸੂਬੇ ਦੇ ਮੁਖੀ ਹਨ ਨਾ ਕਿ ਕਿਸੇ ਪਾਰਟੀ ਦੇ ਮੁਖੀ ਹਨ, ਇਹ ਰਾਸ਼ਨ ਸਮੱਗਰੀ ਸਰਕਾਰ ਵੰਡ ਰਹੀ ਹੈ। ਇਹ ਸਰਕਾਰ ਨੇ ਦੇਖਣਾ ਹੈ ਕਿ ਇਸ 'ਤੇ ਪੰਜਾਬ ਸਰਕਾਰ ਨੇ ਫੋਟੋ ਲਗਾਉਣੀ ਹੈ ਜਾਂ ਨਹੀਂ। ਉਨ•ਾਂ ਕਿਹਾ ਕਿ ਅਕਾਲੀ  ਦਲ ਨੂੰ ਇਤਰਾਜ਼ ਕਰਨ ਦੀ ਬਜਾਏ ਜਰੂਰਤਮੰਦਾਂ ਤੱਕ  ਸਾਮਾਨ ਭੇਜਣ  ਵਿਚ ਸਹਿਯੋਗ ਕਰਨਾ  ਚਾਹੀਦਾ ਹੈ। ਉਨ•ਾਂ ਕਿਹਾ ਕਿ ਅਕਾਲੀ ਦਲ ਪ੍ਰਧਾਨ  ਮੰਤਰੀ ਵੱਲ ਵੀ ਧਿਆਨ ਦੇਣ ਕਿ ਕਿਵੇਂ ਉਹ ਆਪਣੀ ਫੋਟੋ ਲਗਾਕੇ ਰਾਜਨੀਤੀ ਕਰ ਰਹੇ ਹਨ।
ਫੋਟੋ --ਰਾਹਤ ਸਮੱਗਰੀ ਪੈਕੇਟ 'ਤੇ ਲੱਗੀ ਮੁੱਖ ਮੰਤਰੀ ਦੀ ਫੋਟੋ ।
ਫੋਟੋਵਟਸਅਪ  ਰਾਹੀਂ ਭੇਜ ਦਿੱਤੀ ਗਈ ਹੈ।
*jai singh chhibber *

No comments:

Post a Comment