ਵਿਧਾਨ ਸਭਾ ਸੈਸ਼ਨ ਕਈ ਇਤਿਹਾਸ ਸਿਰਜ ਗਿਆ ---
ਸਦਨ 'ਚ ਪਹਿਲੀ ਵਾਰ ਜਥੇਦਾਰ 'ਤੇ ਹੋਏ ਵੱਡੇ ਹਮਲੇ
ਜੈ ਸਿੰਘ ਛਿੱਬਰ,

ਚੰਡੀਗੜ੍ਹ : 15
ਵੀਂ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿਚ ਭਾਵੇਂ ਆਮ ਲੋਕਾਂ, ਪੰਜਾਬ ਦੇ ਹਿਤ ਵਿਚ
ਸਰਕਾਰ ਕੋਈ ਵੱਡਾ ਵੱਡਾ ਫੈਸਲਾ ਨਹੀਂ ਲੈ ਸਕੀ, ਪਰ ਸੈਸ਼ਨ ਕਈ ਪੱਖੋਂ ਇਤਿਹਾਸ ਸਿਰਜ
ਗਿਆ। ਵਿਧਾਨ ਸਭਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ
ਜਥੇਦਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਲੋਚਨਾ ਕੀਤੀ ਗਈ ਹੋਵੇ ਅਤੇ ਸ੍ਰੋਮਣੀ ਕਮੇਟੀ ਦੇ
ਪ੍ਰਧਾਨ ਗੋਬਿੰਦ ਸਿੰਘ ਲੌਂਗੇਵਾਲ ਦੇ ਖਿਲਾਫ ਨਿੰਦਾ ਮਤਾ ਪਾਸ ਕੀਤਾ ਗਿਅ ਹੈ। ਸ੍ਰੀ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ 'ਤੇ ਅੱਠ ਘੰਟੇ ਤੋਂ ਵੱਧ ਸਮਾਂ ਲੰਬੀ ਬਹਿਸ
ਹੋਈ। ਸਦਨ ਵਿਚ ਅਕਾਲੀ ਭਾਜਪਾ ਵਿਧਾਇਕਾਂ ਦੇ ਵਾਕਆਊਟ ਕਰਨ ਤੋਂ ਬਾਅਦ ਸਾਰੇ ਵਿਧਾਇਕਾ ਨੇ
ਇਕਸੁਰ ਵਿਚ ਪੰਥਕ ਆਗੂ ਕਹਾਉਣ ਵਾਲੇ ਅਕਾਲੀ ਆਗੂਆਂ ਅਤੇ ਸਾਬਕਾ ਪੁਲਿਸ ਮੁਖੀ ਨੂੰ
ਨਿਸ਼ਾਨਾ ਬਣਾਇਆ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲਕਲ੍ਹਾਂ, ਕੋਟਕਪੁਰਾ ਗੋਲੀ ਕਾਂਡ ਮੁੱਦੇ 'ਤੇ ਦਿੱਤੀ ਗਈ ਪੜਤਾਲੀਆਂ ਰਿਪੋਰਟ 'ਤੇ ਬਹਿਸ ਦੀ ਸ਼ੁਰੂਆਤ ਕਰਦਿਆਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ, ਜੋ ਕਿ ਆਲ ਇੰਡੀਆਂ ਸਿੱਖ ਸਟੂਡੈਂਟਸ ਫੇਡਰੇਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਗਰਮ ਖਿਆਲੀ ਨੇਤਾ ਵਜੋਂ ਜੇਲ੍ਹ ਵੀ ਭੁਗਤ ਚੁੱਕੇ ਹਨ, ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਬਚਨ ਸਿੰਘ ਦਾ ਪਿਛੋਕੜ ਫਰੋਲ ਦਿੱਤਾ। ਗਿੱਲ ਨੇ ਕਿਹਾ ਕਿ ਜੇਲ੍ਹ ਵਿਚ ਤਸ਼ਦਦ ਝੱਲਣ ਅਤੇ ਇਥੋਂ ਤੱਕ ਬਾਪ ਦੀ ਮੌਤ ਹੋਣ 'ਤੇ ਵੀ ਰੋਇਆ ਨਹੀਂ ਸੀ, ਪਰ ਜਦੋਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ, ਅੰਗ ਫਾੜਨ ਦੀ ਘਟਨਾ ਸੁਣੀ ਤਾਂ ਉਹ ਰਾਤ ਭਾਰ ਰੋਂਦਾ ਰਿਹਾ। ਗਿੱਲ ਨੇ ਕਿਹਾ ਕਿ ਬਾਦਲ ਪਰਿਵਾਰ ਵਲੋਂ ਜਥੇਦਾਰ ਸਾਹਿਬਾਨ ਨੂੰ ਵਾਰ ਵਾਰ ਵਰਤਿਆ ਗਿਆ। ਉਨ੍ਹਾਂ ਸਦਨ ਨੂੰ ਦੱਸਿਆ ਕਿ ਜਥੇਦਾਰ ਮੁਕਤਸਰ ਸਾਹਿਬ ਵਿਖੇ ਬਰਛਾ ਫੜਨ ਦੀ ਡਿਊਟੀ ਕਰਦਾ ਸੀ ਅਤੇ ਇਕ ਮੰਜੇ 'ਤੇ ਕਛਿਹਰੇ ਵੇਚਣ ਦਾ ਕੰਮ ਕਰਦਾ ਸੀ। ਫਿਰ ਗ੍ਰੰਥੀ ਬਣ ਗਿਆ ਅਤੇ ਸਾਲ 2008 ਵਿਚ ਜਥੇਦਾਰ ਬਣ ਗਿਆ।
ਗਿੱਲ ਨੇ ਸਦਨ ਨੂੰ ਦੱਸਿਆ ਕਿ ਬਾਦਲ (ਪ੍ਰਕਾਸ਼ ਸਿੰਘ ਬਾਦਲ) ਨੂੰ ਫਖਰ ਏ ਕੌਮ ਦਾ ਐਵਾਰਡ ਦੇਣ ਤੋਂ ਬਾਅਦ ਜਥੇਦਾਰ ਦੀ ਤਰੱਕੀ ਦੀ ਸ਼ੁਰੂਆਤ ਹੋਈ। ਉਨ੍ਹਾਂ ਦਾ ਬੇਟਾ ਮਨਜਿੰਦਰ ਸਿੰਘ ਬਿੱਟੂ 2013 ਵਿਚ ਜਿਲ੍ਹਾ ਪਰਿਸ਼ਦ ਦਾ ਮੈਂਬਰ ਬਣ ਗਿਆ। ਗਿੱਲ ਨੇ ਕਿਹਾ ਕਿ ਚਾਰ ਏਕੜ ਜਮੀਨ ਦਾ ਮਾਲਕ ਜੋ ਬਰਛੇ ਦੀ ਡਿਊਟੀ 'ਤੇ ਖੜਦਾ ਸੀ ਅੱਜ ਮੁਕਤਸਰ ਵਿਖੇ ਤਿੰਨ ਤਾਰਾ ਹੋਟਲ, ਰੇਂਜ ਰੋਵਰ, ਬੀਐਮਡਬਲਯੂ, ਫਾਰਚੂਨਰ ਦਾ ਮਾਲਕ ਬਣ ਗਿਆ। ਇਥੋਂ ਤੱਕ ਕੋਠੀ ਦਾ ਗੇਟ ਵੀ ਰਿਮੋਟ ਨਾਲ ਖੁੱਲਦਾ ਹੈ। ਗਿੱਲ ਨੇ ਜਥੇਦਾਰ ਦੇ ਬੇਟੇ ਵਲੋਂ ਪਸ਼ੂਆਂ ਦੀ ਮੰਡੀ ਦਾ ਠੇਕਾ ਲੈਣ ਦੀ ਗੱਲ ਵੀ ਸਦਨ ਵਿਚ ਰੱਖੀ।
-ਅੰਮ੍ਰਿਤਧਾਰੀ ਬਣ ਸਕਦਾ ਅਕਾਲੀ ਦਲ ਦਾ ਪ੍ਰਧਾਨ
ਹਰਮਿੰਦਰ ਗਿੱਲ ਨੇ ਕਿਹਾ ਕਿ ਉਹ ਸਾਬਕਾ ਮੁੱਖ ਮੰਤਰੀ ਬਾਦਲ ਦੇ ਕਹਿਣ 'ਤੇ ਦਿੱਲੀ ਦੰਗੇ ਤੇ ਦਰਬਾਰ ਸਾਹਿਬ 'ਤੇ ਹਮਲੇ ਨੂੰ ਲੈ ਕੇ ਅਕਾਲੀ ਦਲ ਲਈ ਵੋਟਾਂ ਮੰਗਦੇ ਰਹੇ। ਪਰ, ਬਾਦਲ ਨੇ ਕਦੇ ਵੀ ਸਿੱਖਾਂ ਦੀ ਗੱਲ ਨਹੀਂ ਕੀਤੀ ਬਲਕਿ ਮਰਿਆਦਾ ਦਾ ਘਾਣ ਕੀਤਾ। ਉਨ੍ਹਾਂ ਕਿਹਾ ਕਿ ਬਾਦਲ ਨੇ ਬਾਬਾ ਪੂਹਲਾ ਦੀ ਮੱਦਦ ਕੀਤੀ ਜੋ ਕਿ ਇਕ ਸਿੱਖ ਕਵੀਸ਼ਰ ਦੀ ਪੋਤਰੀ ਉਧਾਲ ਲੈ ਗਿਆ ਤੇ ਸੁਮੇਧ ਸੈਣੀ ਨੂੰ ਪੁਲਿਸ ਮੁਖੀ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਸੰਵਿਧਾਨ ਮੁਤਾਬਕ ਅਕਾਲੀ ਦਲ ਦਾ ਪ੍ਰਧਾਨ ਤਿੰਨ ਸਾਲ ਤੋਂ ਵੱਧ ਨਹੀਂ ਰਹਿ ਸਕਦਾ ਅਤੇ ਪ੍ਰਧਾਨ ਦਾ ਅੰਮ੍ਰਿਤਧਾਰੀ ਹੋਣਾ ਲਾਜ਼ਮੀ ਹੈ।
--ਤ੍ਰਿਪਤ ਬਾਜਵਾ ਦੀ ਸਰਕਾਰ ਤੇ ਅਫਸਰਾਂ ਨੂੰ ਨਸੀਹਤ
ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਦਨ ਵਿਚ ਸਰਕਾਰ ਤੇ ਅਫਸਰਾਂ ਨੂੰ ਇਕ ਆਗੂ ਦੀ ਦਲੀਲ ਦਿੰਦਿਆਂ ਨਸੀਹਤ ਦਿੱਤੀ ਕਿ ਬੁਰਾ ਕਰਨ ਵਾਲੇ ਦੇ ਕੀੜੇ ਪੈਣਗੇ। ਬਾਜਵਾ ਨੇ ਕਿਹਾ ਕਿ ਇਕ ਪੁਲਿਸ ਅਫਸਰ ਨੇ 14 ਤੇ 16 ਸਾਲ ਦੇ ਦੋ ਮੁੰਡਿਆਂ ਨੂੰ ਮਾਰ ਦਿੱਤਾ ਅਤੇ ਅਜੈਬ ਸਿੰਘ ਨੂੰ ਹਵਾਲਾਤ ਤੋਂ ਬਾਹਰ ਕੱਢਦਿਆਂ ਕਿਹਾ ਕਿ ਪਛਾਣ ਇਨ੍ਹਾਂ ਨੂੰ ਤਾਂ ਦੋ ਜਵਾਨ ਮੁੰਡਿਅਆਂ ਦੀ ਲਾਸ਼ਾਂ ਦੇਖਕੇ ਤਾਂ ਉਸਨੇ ਧਾਹ ਮਾਰੀ ਸੀ ਕਿ ਤੇਰੇ ਕੀੜੇ ਪੈਣਗੇ। ਇਸ ਤਰ੍ਹਾਂ ਪੁਲਿਸ ਅਧਿਕਾਰੀ ਦੇ ਕੀੜੇ ਪਏ ਸਨ। ਤਤਕਾਲੀ ਡੀਜੀਪੀ ਸੁਮੇਧ ਸੈਣੀ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਇਸਨੇ ਰੋਪੜ ਤੋਂ ਐਡਵੋਕੇਟ ਕੁਲਵੰਤ ਸਿੰਘ, ਪਤਨੀ ਤੇ ਚਾਰ ਮਹੀਨੇ ਦੇ ਬੱਚੇ ਸਮੇਤ ਚੁੱਕਿਆ, ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਜਿੰਦਾ ਜਲਾ ਦਿੱਤਾ, ਲੁਧਿਆਣਾ ਦੇ ਸੈਣੀ ਪਰਿਵਾਰ ਨਾਲ ਜੋ ਹੋਈ ਉਹ ਕਿਸੇ ਨਾਲ ਨਾ ਹੋਵੇ। ਸੈਣੀ 'ਤੇ ਬਰਸਦੇ ਹੋਏ ਕਿਹਾ ਕਿ ਕੁਰਸੀ 'ਤੇ ਬੈਠਕੇ ਇਸ ਦਰਿੰਦੇ ਅਧਿਕਾਰੀ ਨੇ ਆਪਣੇ ਮੁਲਾਜ਼ਮਾਂ ਤੋਂ ਔਰਤਾਂ ਨਾਲ ਕੁਕਰਮ ਕਰਵਾਇਆ ਸੀ। ਅਜਿਹੇ ਵਿਵਾਦਤ ਅਧਿਕਾਰੀ ਨੂੰ ਪੰਥਕ ਸਰਕਾਰ ਨੇ ਡੀਜੀਪੀ ਲਾਇਆ ਸੀ। ਉਨ੍ਹਾਂ ਕਾਰਵਾਈ ਨਾ ਕਰਨ 'ਤੇ ਡਰਾਉਣ ਵਾਲੇ ਅਧਿਕਾਰੀਆਂ ਨੂੰ ਕਾਇਰ ਦੱਸਿਆ। ਬਾਜਵਾ ਨੇ ਸੁਰਜੀਤ ਪਾਤਰ ਦੀ ਕਵਿਤਾ ਇਸ ਅਦਾਲਤ ਵਿਚ ਬੰਦੇ ਬ੍ਰਿਖ ਹੋ ਗਏ ਸ਼ੇਅਰ ਸੁਣਾਉਂਦਿਆ ਕਿਹਾ ਕਿ ਅਮਰ ਕੌਰ (103) ਨਿਆਂ ਲੈਣ ਲਈ ਕਾਨੂੰਨੀ ਲੜਾਈ ਲੜਦੀ ਮਰ ਗਈ ਪਰ ਇਸ ਅਧਿਕਾਰੀ ਅੱਗੇ ਜੱਜ ਵੀ ਖਾਮੋਸ ਹੋ ਜਾਂਦੇ ਹਨ।