Friday, 10 August 2018

16 ਆਈ.ਏ.ਐਸ. ਅਤੇ 17 ਪੀ.ਸੀ.ਐਸ. ਅਧਿਕਾਰੀਆਂ ਦਾ ਤਬਾਦਲਾ


ਪ੍ਰਾਨੀਤ ਹੋਣਗੇ ਡਿਪਟੀ ਕਮਿਸ਼ਨਰ ਬਠਿੰਡਾ 
 ਚੰਡੀਗੜ੍ਹ  : ਪੰਜਾਬ ਸਰਕਾਰ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ, ਦਸ ਐਸ.ਡੀ.ਐਮ ਸਮੇਤ 16 ਆਈ.ਏ.ਐਸ. ਅਤੇ 17 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ/ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। 
ਜਾਰੀ ਆਦੇਸ਼ ਅਨੁਸਾਰ ਆਈ.ਏ.ਐਸ. ਅਧਿਕਾਰੀਆਂ ਵਿੱਚ ਪ੍ਰਾਨੀਤ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਤੇ ਵਾਧੂ ਚਾਰਜ ਚੇਅਰਮੈਨ ਸੁਧਾਰ ਟਰੱਸਟ ਬਠਿੰਡਾ ਲਗਾਇਆ ਗਿਆ ਹੈ। ਜਦੋਂ ਕਿ ਮਨੀਕਾਂਤ ਪ੍ਰਸ਼ਾਦ ਸਿੰਘ ਨੂੰ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਮਾਲ ਤੇ ਮੁੜ ਵਸੇਬਾ ਅਤੇ ਵਾਧੂ ਚਾਰਜ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਕਰ, ਵਿੰਨੀ ਮਹਾਜਨ ਨੂੰ ਵਧੀਕ ਮੁੱਖ ਸਕੱਤਰ ਹਾਊਸਿੰਗ ਤੇ ਸ਼ਹਿਰੀ ਵਿਕਾਸ ਅਤੇ ਵਾਧੂ ਚਾਰਜ ਵਧੀਕ ਮੁੱਖ ਸਕੱਤਰ, ਉਦਯੋਗ ਤੇ ਕਾਮਰਸ ਤੇ ਵਾਧੂ ਚਾਰਜ ਵਧੀਕ ਮੁੱਖ ਸਕੱਤਰ, ਸੂਚਨਾ ਤਕਨਾਲੋਜੀ ਤੇ ਵਾਧੂ ਚਾਰਜ ਵਧੀਕ ਮੁੱਖ ਸਕੱਤਰ ਇਨਵੈਸਟਮੈਂਟ ਪ੍ਰੋਮੋਸ਼ਨ, ਸੰਜੇ ਕੁਮਾਰ ਨੂੰ ਪ੍ਰਮੁੱਖ ਸਕੱਤਰ ਖੇਡਾਂ ਤੇ ਨੌਜਵਾਨ ਸੇਵਾਵਾਂ ਤੇ ਵਾਧੂ ਚਾਰਜ ਪ੍ਰਮੁੱਖ ਸਕੱਤਰ ਯੋਜਨਾ, ਰੌਸ਼ਨ ਸੁਨਕਾਰੀਆ ਨੂੰ ਪ੍ਰਮੁੱਖ ਸਕੱਤਰ ਅਨੁਸੂਚਿਤ ਜਾਤੀਆਂ ਤੇ ਪਛੜੇ ਵਰਗਾਂ ਦੀ ਭਲਾਈ ਤੇ ਵਾਧੂ ਚਾਰਜ ਵਿੱਤ ਕਮਿਸ਼ਨਰ ਜੰਗਲਾਤ ਤੇ ਜੰਗਲੀ ਜੀਵਨ,  ਆਰ. ਵੈਂਕਟ ਰਤਨਮ ਨੂੰ ਪ੍ਰਮੁੱਖ ਸਕੱਤਰ ਲੇਬਰ, ਰਾਕੇਸ਼ ਕੁਮਾਰ ਵਰਮਾ ਨੂੰ ਪ੍ਰਮੁੱਖ ਸਕੱਤਰ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ, ਰਾਜ ਕਮਲ ਚੌਧਰੀ ਨੂੰ ਸਕੱਤਰ ਖਰਚਾ (ਵਿੱਤ ਵਿਭਾਗ) ਤੇ ਵਾਧੂ ਚਾਰਜ ਸਕੱਤਰ ਸ਼ਿਕਾਇਤ ਨਿਵਾਰਣ ਤੇ ਵਾਧੂ ਚਾਰਜ ਸਕੱਤਰ ਪ੍ਰਸਾਸ਼ਨਿਕ ਸੁਧਾਰਾਂ ਤੇ ਵਾਧੂ ਚਾਰਜ ਸਕੱਤਰ ਪੰਜਾਬ ਰਾਜ ਪ੍ਰਸਾਸ਼ਨਿਕ ਸੁਧਾਰਾਂ ਕਮਿਸ਼ਨ, ਹਰਜੀਤ ਸਿੰਘ ਨੂੰ ਪਛੜੇ ਵਰਗਾਂ ਦੀ ਭਲਾਈ ਲਈ ਪੰਜਾਬ ਰਾਜ ਕਮਿਸ਼ਨ ਦੇ ਮੈਂਬਰ ਸਕੱਤਰ ਤੇ ਵਾਧੂ ਚਾਰਜ ਕਮਿਸ਼ਨਰ ਗੁਰਦੁਆਰ ਚੋਣਾਂ ਪੰਜਾਬ ਤੇ ਵਾਧੂ ਚਾਰਜ ਕਮਿਸ਼ਨਰ ਫਰੀਦਕੋਟ ਡਵੀਜ਼ਨ ਫਰੀਦਕੋਟ, ਬਲਦਿਓ ਪੁਰੂਸ਼ਾਰਥਾ ਨੂੰ ਸਕੱਤਰ ਲੋਕਪਾਲ ਤੇ ਵਾਧੂ ਚਾਰਜ ਕਮਿਸ਼ਨਰ ਜਲੰਧਰ ਡਵੀਜ਼ਨ, ਤਨੂੰ ਕਸ਼ਿਅੱਪ ਨੂੰ ਸੰਯੁਕਤ ਵਿਕਾਸ ਕਮਿਸ਼ਨਰ ਸੰਗਠਿਤ ਪੇਂਡੂ ਵਿਕਾਸ ਤੇ ਵਾਧੂ ਚਾਰਜ ਕਮਿਸ਼ਨਰ ਮਨਰੇਗਾ ਤੇ ਵਾਧੂ ਚਾਰਜ ਮੈਂਬਰ ਸਕੱਤਰ ਪੰਜਾਬ ਰਾਜ ਮਹਿਲਾ ਕਮਿਸ਼ਨ ਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ ਪੇਂਡੂ ਵਿਕਾਸ ਤੇ ਪੰਚਾਇਤਾਂ ਤੇ ਵਾਧੂ ਚਾਰਜ ਮਿਸ਼ਨ ਡਾਇਰੈਕਟਰ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ (ਐਮ.ਜੀ.ਐਸ.ਵੀ.ਵਾਈ.) , ਦਲਜੀਤ ਸਿੰਘ ਮਾਂਗਟ ਨੂੰ ਵਿਸ਼ੇਸ਼ ਸਕੱਤਰ ਯੋਜਨਾ ਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ ਜਲ ਸਰੋਤ,  ਗੁਰਨੀਤ ਤੇਜ ਨੂੰ ਵਿਸ਼ੇਸ਼ ਸਕੱਤਰ ਹਾਊਸਿੰਗ ਤੇ ਸ਼ਹਿਰੀ ਵਿਕਾਸ ਤੇ ਵਾਧੂ ਚਾਰਜ ਡਾਇਰੈਕਟਰ ਟਾਊਨ ਤੇ ਕੰਟਰੀ ਪਲਾਨਿੰਗ, ਤੇਜਿੰਦਰ ਸਿੰਘ ਧਾਲੀਵਾਲ ਨੂੰ ਰਾਜ ਟਰਾਂਸਪੋਰਟ ਕਮਿਸ਼ਨਰ ਪੰਜਾਬ ਤੇ ਵਾਧੂ ਚਾਰਜ ਡਿਪਟੀ ਕਮਿਸ਼ਨਰ, ਗੁਰਦੁਆਰਾ ਚੋਣਾਂ ਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ ਸਾਇੰਸ, ਤਕਨਾਲੋਜੀ ਤੇ ਵਾਤਾਵਰਣ, ਦਵਿੰਦਰ ਪਾਲ ਸਿੰਘ ਖਰਬੰਦਾ ਨੂੰ ਡਾਇਰੈਕਟਰ ਉਦਯੋਗ ਤੇ ਕਾਮਰਸ ਤੇ ਵਾਧੂ ਚਾਰਜ ਮੈਨੈਜਿੰਗ ਡਾਇਰੈਕਟਰ ਪੰਜਾਬ ਸਮਾਲ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਤੇ ਵਾਧੂ ਚਾਰਜ ਮੈਨੇਜਿੰਗ ਡਾਇਰੈਕਟਰ ਪੰਜਾਬ ਵਿੱਤ ਕਾਰਪੋਰੇਸ਼ਨ ਲਗਾਇਆ ਗਿਆ ਹੈ। ਸ੍ਰੀਮਤੀ ਆਸ਼ਿਕਾ ਜੈਨ ਦੀ ਜੁਆਇੰਟ ਕਮਿਸ਼ਨਰ ਨਗਰ ਨਿਗਮ ਜਲੰਧਰ ਵਜੋਂ ਨਿਯੁਕਤੀ ਲਈ ਸੇਵਾਵਾਂ ਸਥਾਨਕ ਸਰਕਾਰਾਂ ਵਿਭਾਗ ਦੇ ਸਪੁਰਦ ਕੀਤੀਆਂ ਗਈਆਂ ਹਨ।
ਇਸੇ ਤਰ੍ਹਾਂ ਪੀ.ਸੀ.ਐਸ. ਅਧਿਕਾਰੀਆਂ ਵਿੱਚ ਹਰਗੁਨਜੀਤ ਕੌਰ ਨੂੰ ਵਧੀਕ ਸਕੱਤਰ ਪਰਸੋਨਲ ਤੇ ਵਾਧੂ ਚਾਰਜ ਵਧੀਕ ਮੈਨੇਜਿੰਗ ਡਾਇਰੈਕਟਰ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸ਼ਨ ਲਿਮਟਿਡ, ਨੀਰੂ ਕਟਿਆਲ ਗੁਪਤਾ ਨੂੰ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ,  ਅਮਰਬੀਰ ਕੌਰ ਭੁੱਲਰ ਦੀ ਜਨਰਲ ਮੈਨੇਜਰ (ਪਰਸੋਨਲ ਤੇ ਪ੍ਰਸ਼ਾਸਨ) ਪਨਸੱਪ ਵਜੋਂ ਨਿਯੁਕਤੀ ਲਈ ਸੇਵਾਵਾਂ ਫੂਡ ਤੇ ਸਿਵਲ ਸਪਲਾਈ ਵਿਭਾਗ ਦੇ ਸਪੁਰਦ ਕੀਤੀਆਂ ਗਈਆਂ ਹਨ। ਪਰਮਦੀਪ ਸਿੰਘ ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ ਫਰੀਦਕੋਟ ਤੇ ਵਾਧੂ ਚਾਰਜ ਸਬ ਡਵੀਜ਼ਨਲ ਮੈਜਿਸਟ੍ਰੇਟ ਕੋਟਕਪੁਰਾ, ਰਾਜਦੀਪ ਕੌਰ ਨੂੰ ਡਿਪਟੀ ਸਕੱਤਰ ਰੁਜ਼ਗਾਰ ਉੱਤਪਤੀ ਤੇ ਸਿਖਲਾਈ ਤੇ ਵਾਧੂ ਚਾਰਜ ਵਧੀਕ ਡਾਇਰੈਕਟਰ, ਰੁਜ਼ਗਾਰ ਉੱਤਪਤੀ ਤੇ ਸਿਖਲਾਈ, ਹਰਜੀਤ ਸਿੰਘ ਸੰਧੂ ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ ਬੁਢਲਾਡਾ, ਮਿਸ ਅਨੁਪ੍ਰੀਤ ਕੌਰ ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ ਪੱਟੀ ਤੇ ਵਾਧੂ ਚਾਰਜ ਸਬ ਡਵੀਜ਼ਨਲ ਮੈਜਿਸਟ੍ਰੇਟ ਭੀਖੀਵਿੰਡ, ਸੁਰਿੰਦਰ ਸਿੰਘ ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ ਤਰਨਤਾਰਨ ਤੇ ਵਾਧੂ ਚਾਰਜ ਸਬ ਡਵੀਜ਼ਨਲ ਮੈਜਿਸਟ੍ਰੇਟ ਖਡੂਰ ਸਹਿਬ,  ਅਰਿਨਾ ਦੁੱਗਲ ਦੀ ਸਕੱਤਰ ਪੰਜਾਬ ਸਕੂਲ ਸਿੱਖਿਆ ਬੋਰਡ ਵਜੋਂ ਨਿਯੁਕਤੀ ਲਈ ਸੇਵਾਵਾਂ ਸਕੂਲ ਸਿੱਖਿਆ ਵਿਭਾਗ ਦੇ ਸਪੁਰਦ ਕੀਤੀਆਂ ਗਈਆਂ ਹਨ ਤੇ ਵਾਧੂ ਚਾਰਜ ਲੈਂਡ ਐਕੂਜਿਸ਼ਨ ਕੁਲੈਕਟਰ, ਗਰੇਟਰ ਮੋਹਾਲੀ ਏਰੀਆ ਡਿਵਲਪਮੈਂਟ ਅਥਾਰਟੀ,  ਰਾਜੀਵ ਕੁਮਾਰ ਵਰਮਾ ਦੀ ਸੰਯੁਕਤ ਕਮਿਸ਼ਨਰ ਨਗਰ ਨਿਗਮ, ਜਲੰਧਰ ਵਜੋਂ ਨਿਯੁਕਤੀ ਲਈ ਸੇਵਾਵਾਂ ਸਥਾਨਕ ਸਰਕਾਰਾਂ ਵਿਭਾਗ ਦੇ ਸਪੁਰਦ ਕੀਤੀਆਂ ਗਈਆਂ ਹਨ ਤੇ ਵਾਧੂ ਚਾਰਜ ਸਬ ਡਵੀਜ਼ਨਲ ਮੈਜਿਸਟ੍ਰੇਟ ਨਕੋਦਰ, ਨਿਤਿਸ਼ ਸਿੰਗਲਾ ਦੀ ਸੰਯੁਕਤ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਵਜੋਂ ਨਿਯੁਕਤੀ ਲਈ ਸੇਵਾਵਾਂ ਸਥਾਨਕ ਸਰਕਾਰਾਂ ਵਿਭਾਗ ਦੇ ਸਪੁਰਦ ਕੀਤੀਆਂ ਗਈਆਂ ਹਨ, ਸਤਵੰਤ ਸਿੰਘ ਨੂੰ ਲੈਂਡ ਐਕੂਜਿਸ਼ਨ ਕੁਲੈਕਟਰ ਸੁਧਾਰ ਟਰੱਸਟ ਲੁਧਿਆਣਾ, ਨਰਿੰਦਰ ਸਿੰਘ-2 ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ ਜ਼ੀਰਾ, ਮਿਸ ਹਰਕੀਰਤ ਕੌਰ ਚੰਨੇ ਨੂੰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਪਟਿਆਲਾ ਤੇ ਵਾਧੂ ਚਾਰਜ ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪਟਿਆਲਾ, ਅਮਿਤ ਗੁਪਤਾ ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ ਫਿਰੋਜ਼ਪੁਰ, ਅਸ਼ੋਕ ਕੁਮਾਰ ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ ਡੇਰਾ ਬਾਬਾ ਨਾਨਕ ਤੇ ਵਾਧੂ ਚਾਰਜ ਸਬ ਡਵੀਜ਼ਨਲ ਮੈਜਿਸਟ੍ਰੇਟ ਕਲਾਨੌਰ ਅਤੇ ਅਰਸ਼ਦੀਪ ਸਿੰਘ ਲੋਬਾਣਾ ਨੂੰ ਸਹਾਇਕ ਕਮਿਸ਼ਨਰ, (ਸ਼ਿਕਾਇਤਾਂ) ਪਠਾਨਕੋਟ ਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ, (ਜਨਰਲ) ਪਠਾਨਕੋਟ ਵਿਖੇ ਤੈਨਾਤ ਕੀਤਾ ਗਿਆ ਹੈ। 


(ਜੈ ਸਿੰਘ ਛਿੱਬਰ)

No comments:

Post a Comment