--4 ਸਤੰਬਰ ਤੋਂ ਭਰੇ ਜਾਣਗੇ ਕਾਗਜ
--354 ਜਿਲ੍ਹਾ ਪਰਿਸ਼ਦ ਤੇ 2900 ਬਲਾਕ ਸੰਮਤੀ ਮੈਂਬਰ ਚੁਣੇ ਜਾਣਗੇ
--ਬੈਲਟ ਪੇਪਰ ਰਾਹੀਂ ੁਪੈਣਗੀਆਂ ਵੋਟਾਂ
--ਔਰਤਾਂ ਨੂੰ ਮਿਲੇਗਾ 50 ਪ੍ਰਤੀਸ਼ਤ ਰਾਖਵਾਕਰਨ
ਚੰਡੀਗੜ੍ਹ : ਪੰਜਾਬ ਦੀਆਂ 22 ਜਿਲ੍ਹਾ ਪਰਿਸ਼ਦਾਂ ਅਤੇ 150 ਬਲਾਕ ਸੰਮਤੀਆਂ ਲਈ ਵੋਟਾਂ 19 ਸਤੰਬਰ ਨੂੰ ਪੈਣਗੀਆਂ ਅਤੇ 22 ਸਤੰਬਰ ਨੂੰ ਚੋਣ ਨਤੀਜ਼ਾ ਐਲਾਨ ਕੀਤਾ ਜਾਵੇਗਾ। ਚੋਣਾਂ ਦਾ ਐਲਾਨ ਹੋਣ ਦੇ ਨਾਲ ਹੀ ਅੱਜ ਤੋਂ ਸੂਬੇ ਦੇ ਦਿਹਾਤੀ ਖੇਤਰ ਵਿਚ ਚੋਣ ਜਾਬਤਾ ਲਾਗੂ ਹੋ ਗਿਆ ਹੈ। ਇਨ੍ਹਾਂ ਚੋਣਾਂ ਵਿਚ ਔਰਤਾਂ ਲਈ 50 ਪ੍ਰਤੀਸ਼ਤ ਸੀਟਾਂ ਰਾਖਵੀਆਂ ਹੋਣਗੀਆਂ।
ਪੰਜਾਬ ਰਾਜ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਦੱਸਿਆ ਕਿ ਜਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ 4 ਸਤੰਬਰ ਨੂੰ ਨੋਟੀਫਿਕੇਸਨ ਜਾਰੀ ਕੀਤਾ ਜਾਵੇਗਾ ਅਤੇ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ 4 ਸਤੰਬਰ ਤੋਂ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਜਾਵੇਗਾ। ਚੋਣ ਲੜਨ ਦੇ ਇਛੁੱਕ ਉਮੀਦਵਾਰ 7 ਸਤੰਬਰ ਆਖ਼ਰੀ ਦਿਨ ਤਿੰਨ ਵਜੇ ਤੱਕ ਕਾਗਜ਼ ਭਰ ਸਕਣਗੇ। ਇਸੀ ਤਰ੍ਹਾਂ 10 ਸਤੰਬਰ ਨੂੰ ਉਮੀਦਵਾਰਾਂ ਵਲੋਂ ਭਰੇ ਗਏ ਕਾਗਜ਼, ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 11 ਸਤੰਬਰ ਨੂੰ ਉਮੀਦਵਾਰ ਆਪਣੇ ਕਾਗਜ਼ ਵਾਪਸ ਲੈ ਸਕੇਗਾ। ਚੋਣ ਕਮਿਸ਼ਨਰ ਨੇ ਦੱਸਿਆ ਕਿ 22 ਸਤੰਬਰ ਨੂੰ ਵੋਟਾਂ ਦੇ ਨਤੀਜ਼ੇ ਘੋਸ਼ਿਤ ਕੀਤੇ ਜਾਣਗੇ ਅਤੇ 25 ਸਤੰਬਰ ਤੱਕ ਪੂਰੀ ਚੋਣ ਪ੍ਰੀਕ੍ਰਿਆਂ ਮੁਕੰਮਲ ਕਰ ਲਈ ਜਾਵੇਗੀ।
ਪੰਜਾਬ ਦੇ 22 ਜਿਲ੍ਹਿਆਂ 'ਚ 22 ਜਿਲ੍ਹਾ ਪਰਿਸ਼ਦਾਂ ਲਈ 354 ਮੈਂਬਰ ਅਤੇ 150 ਬਲਾਕ ਸੰਮਤੀਆਂ ਲਈ 2900 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਇਨ੍ਹਾਂ ਚੋਣਾਂ ਵਿਚ ਪੰਜਾਬ ਦੇ ਪੇਂਡੂ ਖੇਤਰ ਨਾਲ ਸਬੰਧਿਤ 1,27,87,395 ਵੋਟਰ ਆਪਣੀ ਵੋਟ ਦੀ ਵਰਤੋ ਕਰਨਗੇ। ਇਨ੍ਹਾਂ ਵਿਚ 66,88,245 ਪੁਰਸ਼, 6099053 ਮਹਿਲਾ ਅਤੇ 97 ਵੋਟਰ ਥਰਡ ਲਿੰਗ ਨਾਲ ਸਬੰਧਿਤ ਹਨ।
-ਸਵੇਰੇ ਅੱਠ ਵਜੇ ਤੋਂ ਸ਼ਾਮ ਚਾਰ ਵਜੇ ਤੱਕ ਪੈਣਗੀਆਂ ਵੋਟਾਂ
7 ਸਤੰਬਰ (ਸ਼ੁੱਕਰਵਾਰ) ਨੂੰ ਵੋਟਾਂ ਸਵੇਰੇ 8 ਵਜੇ ਤੋਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਚੋਣ ਕਮਿਸ਼ਨਰ ਨੇ ਦੱਸਿਆ ਕਿ ਸੂਬੇ ਵਿਚ 13268 ਪੰਚਾਇਤਾਂ ਹਨ, ਇਸ ਤਰ੍ਹਾਂ 17268 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਰਿਸ਼ਦ ਦੀ ਚੋਣ ਲੜਨ ਲਈ ਉਮੀਦਵਾਰ 1.90 ਲੱਖ ਰੁਪਏ ਅਤੇ ਬਲਾਕ ਸੰਮਤੀ ਲਈ ਉਮੀਦਵਾਰ 80 ਹਜ਼ਾਰ ਰੁਪਏ ਚੋਣ ਖਰਚ ਕਰ ਸਕਦਾ ਹੈ। ਜਦੋਂ ਕਿ ਪਿਛਲੀਆਂ ਚੋਣਾਂ ਦੌਰਾਨ ਚੋਣ ਖਰਚ ਦੀ ਤੈਅ ਸੀਮਾ ਕ੍ਰਮਵਾਰ 1,56,000 ਅਤੇ 65 ਹਜ਼ਾਰ ਰੁਪਏ ਸੀ।
--ਪਾਰਟੀ ਚੋਣ ਨਿਸ਼ਾਨ 'ਤੇ ਚੋਣ ਲੜਨ ਦੀ ਖੁੱਲ
ਚੋਣ ਕਮਿਸ਼ਨਰ ਨੇ ਦਸਿਆ ਕਿ ਚੋਣ ਨਿਯਮਾਂ ਅਨੁਸਾਰ ਕਿਸੇ ਵੀ ਪਾਰਟੀ ਦਾ ਉਮੀਦਵਾਰ ਪਾਰਟੀ ਚੋਣ ਨਿਸ਼ਾਨ 'ਤੇ ਚੋਣ ਲੜ ਸਕਦਾ ਹੈ ਅਤੇ ਪਾਰਟੀ ਉਮੀਦਵਾਰ ਵਜੋਂ ਪਾਰਟੀ ਵਲੋਂ ਤਸਦੀਕ ਅਥਾਰਟੀ ਲੈਟਰ ਦੇਣਾ ਜਰੂਰੀ ਹੋਵੇਗਾ। ਉਨ੍ਹਾਂ ਦੱਸਿਆ ਕਿ ਚੋਣਾਂ ਸਬੰਧੀ ਚੋਣ ਸਮੱਗਰੀ ਜ਼ਿਲ੍ਹਾ ਚੋਣ ਅਫਸਰਾਂ ਨੂੰ ਵੰਡੀ ਜਾ ਚੁੱਕੀ ਹੈ।
ਦੀਵਾਲੀਆਂ, ਮੈਡੀਕਲ ਅਨਫਿਟ ਨਹੀਂ ਲੜ ਸਕਦਾ ਚੋਣ
ਚੋਣ ਕਮਿਸ਼ਨਰ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਸਜ਼ਾ ਯਾਫਤਾ, ਮੈਡੀਕਲ ਅਨਫਿਟ, ਸਰਕਾਰੀ ਮੁਲਾਜ਼ਮ ਚੋਣ ਨਹੀਂ ਲੜ ਸਕਦਾ। ਜੇਕਰ ਕਿਸੇ ਮੁਲਾਜ਼ਮ ਨੂੰ ਨੌਕਰੀ ਨੂੰ ਬਰਖਾਸਤ ਕੀਤੇ ਚਾਰ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਤਾਂ ਉਹ ਚੋਣ ਲੜਨ ਦੇ ਯੋਗ ਹੋਵੇਗਾ। 25 ਸਾਲ ਵਰਗ ਦਾ ਵਿਅਕਤੀ ਚੋਣ ਲੜਨ ਦੇ ਯੋਗ ਹੈ।
ਬਾਕਸ --
ਪੰਚਾਇਤ ਚੋਣਾਂ ਅਕਤੂਬਰ 'ਚ
ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪੰਚਾਇਤ ਚੋਣਾਂ ਅਕਤੂਬਰ ਵਿਚ ਹੋਣਗੀਆਂ। ਸੂਤਰਾਂ ਅਨੁਸਾਰ ਸਰਕਾਰ ਵਲੋਂ ਸਰਪੰਚ ਤੇ ਪੰਚਾਇਤ ਮੈਂਬਰ ਲਈ ਰਾਖਵਾਂਕਰਨ ਦੀ ਪ੍ਰੀਕ੍ਰਿਆਂ ਕੀਤੀ ਜਾ ਹੀ ਹੈ। ਰਾਖਵਾਂਕਰਨ ਪ੍ਰੀਕ੍ਰਿਆਂ ਹੋਣ ਤੋਂ ਬਾਅਦ ਜਿਉਂ ਹੀ ਸਰਕਾਰ ਵਲੋਂ ਚੋਣ ਕਰਵਾਉਣ ਦੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਤਾਂ ਚੋਣ ਕਮਿਸਨਰ ਵਲੋਂ ਚੋਣਾਂ ਦਾ ਐਲਾਨ ਕੀਤਾ ਜਾ ਸਕਦਾ ਹੈ।
ਫੋਟੋ 20ਸੀਐਚਪੀ 101 , ਪੰਜਾਬ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰੰਧੂ ਪੰਚਾਇਤੀ ਚੋਣਾਂ ਸਬੰਧੀ ਜਾਣਕਾਰੀ ਦਿੰਦੇ ਹੋਏ।

No comments:
Post a Comment