Thursday, 21 January 2016

ਖੱਬੇ ਪੱਖੀ ਪਾਰਟੀਆਂ ਵਲੋਂ ਮਹਾਂ ਗਠਜੋੜ 'ਚ ਸ਼ਾਮਲ ਹੋਣ ਤੋਂ ਕੋਰੀ ਨਾਂਹ


ਕੈਪਟਨ ਅਮਰਿੰਦਰ ਦੇ ਮਹਾ ਗਠਜੋੜ ਬਨਾਉਣ ਨੂੰ ਲੱਗ ਸਕਦਾ ਧੱਕਾ
ਚੰਡੀਗੜ• 20 ਜਨਵਰੀ ( ਜੈ ਸਿੰਘ ਛਿੱਬਰ) ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਅਕਾਲੀ ਭਾਜਪਾ ਗਠਜੋੜ ਦੇ ਖਿਲਾਫ਼ ਹਮਖਿਆਲੀ ਪਾਰਟੀਆਂ ਨਾਲ ਮਹਾਂ ਗਠਜੋੜ ਬਨਾਉਣ ਦੀਆਂ ਉਮੀਦਾਂ 'ਚ ਖੱਬੇ ਪਾਰਟੀਆਂ ਵੱਡਾ ਅੜਿੱਕਾ ਖੜ•ਾ ਕਰ ਸਕਦੀਆਂ ਹਨ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਕਾਰਨ ਪੰਜਾਬ ਪੀਪਲਜ  ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਪਾਰਟੀ ਨੂੰ ਕਾਂਗਰਸ ਵਿੱਚ  ਸ਼ਾਮਲ ਕਰ ਲਿਆ ਹੈ ਅਤੇ ਕਾਂਗਰਸ ਹਾਈਕਮਾਨ ਬਹੁਜਨ ਸਮਾਜ ਪਾਰਟੀ ਨਾਲ ਵੀ ਗਠਜੋੜ ਕਰਨ ਦੇ ਯਤਨ ਕਰ ਰਹੀ ਹੈ ਤਾਂਕਿ ਆਗਾਮੀ ਵਰ•ੇ ਆਮ ਚੋਣਾਂ ਵਿੱਚ ਅਕਾਲੀ ਭਾਜਪਾ ਗਠਜੋੜ ਨੂੰ ਕਰਾਰੀ ਹਾਰ ਦਿੱਤੀ ਜਾ ਸਕੇ। ਪਰੰਤੂ ਕੈਪਟਨ ਅਮਰਿੰਦਰ ਸਿੰਘ ਦੇ ਮਹਾਗਠਜੋੜ ਵਿੱਚ ਖੱਬੇ ਪਾਰਟੀਆਂ ਸ਼ਾਮਲ ਨਹੀਂ ਹੋਣਗੀਆਂ। 
ਮਾਰਕਸਵਾਦੀ ਕਮਿਉਨਿਸਟ ਪਾਰਟੀ ਦੇ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਨੇ ਸਪੋਕਸਮੈਨ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਪਸ਼ਟ  ਕੀਤਾ ਕਿ ਪਾਰਟੀ ਦੀਆਂ ਨੀਤੀਆਂ ਮੁਤਾਬਿਕ ਕਾਂਗਰਸ ਨਾਲ ਕਿਸੀ ਵੀ ਕੀਮਤ 'ਤੇ ਸਮਝੌਤਾ ਨਹੀਂ ਹੋ ਸਕਦਾ। ਕਾਮਰੇਡ ਵਿਰਦੀ ਦਾ ਕਹਿਣਾ ਹੈ ਕਿ ਸੀਪੀਆਈਐਮ ਦੀ ਵਿਸਾਖਾਪਟਨਮ ਵਿਖੇ ਆਯੋਜਿਤ 21ਵੀਂ ਪਾਰਟੀ ਕਾਂਗਰਸ 'ਚ ਫੈਸਲਾ ਹੋਇਆ ਸੀ ਕਿ ਕਾਂਗਰਸ ਨਾਲ ਸਮਝੌਤਾ ਨਹੀਂ ਹੋ ਸਕਦਾ। ਸੂਤਰ ਦੱਸਦੇ ਹਨ ਕਿ ਭਾਰਤੀ ਕਮਿਉਨਿਸਟ ਪਾਰਟੀ (ਸੀ.ਪੀ.ਆਈ) ਦੀ ਪਾਂਡੀਚਰੀ ਵਿੱਚ ਆਯੋਜਿਤ ਪਾਰਟੀ ਕਾਂਗਰਸ ਵਿੱਚ ਵੀ ਇਹ ਹੀ ਫੈਸਲਾ ਹੋਇਆ ਕਿ ਕਾਂਗਰਸ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਕਾਮਰੇਡ ਵਿਰਦੀ ਅਨੁਸਾਰ ਕਾਂਗਰਸ ਪਾਰਟੀ ਕੋਲ ਕੋਈ ਕੋਈ ਵਿਸ਼ੇਸ਼ ਵਿਵਸਥਾ ਨਹੀਂ ਹੈ। ਉਹਨਾਂ ਕਿਹਾ ਕਿ ਚਾਰ ਖੱਬੀ ਪੱਖੀ ਪਾਰਟੀਆਂ ਜਿਹਨਾਂ ਵਿੱਚ ਮਾਰਕਸਵਾਦੀ ਕਮਿਉਨਿਸਟ ਪਾਰਟੀ (ਸੀਪੀਆਈਐਮ), ਭਾਰਤੀ ਕਮਿਉਨਿਸਟ ਪਾਰਟੀ (ਸੀਪੀਆਈ), ਸੀਪੀਆਈਐਮ ਪੰਜਾਬ (ਪਾਸਲਾ ਗਰੁੱਪ) ਅਤੇ ਸੀਪੀਆਈਐਮਐਲ (ਲਿਬਰੇਸ਼ਨ) ਵਲੋਂ ਖੱਬਾ ਜਮਹੂਰੀ ਮੋਰਚਾ ਬਣਾਕੇ 15 ਨੁਕਾਤੀ ਪ੍ਰੋਗਰਾਮ ਦੇ ਤਹਿਤ ਲੋਕ ਹਿੱਤ ਮੰਗਾਂ ਨੂੰ ਲੈ ਕੇ ਪੜਾਅਵਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਅੱਜ ਸੀਪੀਆਈਐਮ ਦੀ ਇੱਕ ਵਿਸ਼ੇਸ਼ ਮੀਟਿੰਗ ਵਿੱਚ ਵੀ ਜਿਆਦਾਤਰ ਆਗੂਆਂ ਨੇ ਕਾਂਗਰਸ ਨਾਲ ਸਮਝੋਤਾ  ਨਾ ਕਰਨ ਦੀ ਹੀ ਗੱਲ ਆਖੀ ਹੈ। 
ਖਡੂਰ ਸਾਹਿਬ ਜ਼ਿਮਨੀ  ਚੋਣ ਕਿਸੇ ਨੂੰ ਸਮਰਥਨ ਨਹੀਂ ----
ਕਾਮਰੇਡ ਚਰਨ ਸਿੰਘ ਵਿਰਦੀ ਨੇ ਕਿਹਾ ਕਿ ਪਾਰਟੀ ਵਲੋਂ ਖਡੂਰ ਸਾਹਿਬ ਜ਼ਿਮਨੀ ਚੋਣ ਨਹੀਂ ਲੜੀ ਜਾਵੇਗੀ ਅਤੇ ਨਾ ਹੀ ਕਿਸੀ ਸਿਆਸੀ ਪਾਰਟੀ ਜਾਂ  ਉਮੀਦਵਾਰ ਦੀ ਮੱਦਦ ਕੀਤੀ ਜਾਵੇਗੀ। 

Tuesday, 12 January 2016

2012 ਆਮ ਚੋਣਾਂ ਤੋ ਬਾਦ ---- ਪੰਜਾਬ ਨੇ ਹਰੇਕ ਸਾਲ ਜ਼ਿਮਨੀ ਚੋਣ ਦਾ ਮੂੰਹ ਦੇਖਿਆ

2012 ਆਮ ਚੋਣਾਂ ਤੋ ਬਾਦ ----
ਪੰਜਾਬ ਨੇ ਹਰੇਕ ਸਾਲ ਜ਼ਿਮਨੀ ਚੋਣ ਦਾ ਮੂੰਹ ਦੇਖਿਆ 
ਜ਼ਿਆਦਾ ਉਪ ਚੋਣਾਂ ਕਾਂਗਰਸੀ ਵਿਧਾਇਕਾਂ ਦੇ ਅਸਤੀਫੇਂ ਕਾਰਨ ਹੋਈਆਂ 
ਚੰਡੀਗੜ• 12 ਜਨਵਰੀ ( ਜੈ ਸਿੰਘ ਛਿੱਬਰ) ਭਾਵੇਂ ਕਿ ਪੰਜਾਬ ਵਾਸੀਆਂ ਨੇ 2012 ਦੀਆਂ ਆਮ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ ਫਤਵਾ ਦੇ ਦਿੱਤਾ ਸੀ। ਪਰੰਤੂ 2012 ਤੋਂ ਬਾਦ ਹਰੇਕ ਸਾਲ ਪੰਜਾਬ ਵਾਸੀਆਂ ਨੂੰ ਉਪ ਚੋਣਾਂ ਦਾ ਮੂੰਹ ਦੇਖਣਾ ਪਿਆ ਹੈ। ਜ਼ਿਆਦਾਤਰ ਉਪ ਚੋਣ ਕਾਂਗਰਸੀ ਵਿਧਾਇਕਾਂ ਦੇ ਕਾਂਗਰਸ ਦਾ ਹੱਥ ਛੱਡਣ ਤੋਂ ਬਾਦ ਅਕਾਲੀ ਦਲ ਵਿੱਚ ਸ਼ਾਮਲ ਹੋਣ ਕਾਰਨ ਹੋਈ ਹੈ। ਵਾਰ ਵਾਰ ਚੋਣਾਂ ਹੋਣ ਕਾਰਨ ਕੋਣ ਜਿੱਤਿਆ ਤੇ  ਕੋਣ ਹਾਰਿਆ ਇਹ ਇੱਕ ਵੱਖਰੀ ਗੱਲ ਹੈ। ਪਰੰਤੂ ਵਾਰ ਵਾਰ ਚੋਣਾਂ ਤੇ ਹੋਣ ਵਾਲਾ ਖਰਚ ਦਾ ਬੋਝ ਪੰਜਾਬ ਦੇ ਖ਼ਜ਼ਾਨੇ 'ਤੇ ਹੀ ਪਿਆ ਹੈ। ਸੱਭ ਤੋਂ ਖਾਸ ਗੱਲ ਇਹ ਹੈ ਕਿ ਉਪ ਚੋਣਾਂ ਵਿੱਚ ਅਕਾਲੀ ਭਾਜਪਾ ਗਠਜੋੜ ਨੇ ਹੀ ਜਿੱਤ ਹਾਸਿਲ ਕੀਤੀ ਹੈ ਸਿਰਫ ਪਟਿਆਲਾ ਤੋ ਇੱਕ ਸੀਟ ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ। 
ਜੇਕਰ ਪੰਜਾਬ ਵਿੱਚ ਹੋਈਆਂ ਉਪ ਚੋਣਾਂ ਤੇ ਝਾਤ ਮਾਰੀ ਜਾਵੇ ਤਾਂ ਸੱਭ ਤੋਂ ਪਹਿਲਾਂ ਸਾਲ 2012 ਵਿੱਚ ਦਸੂਹਾ (40) ਹਲਕੇ 'ਚ ਉਪ ਚੋਣ ਹੋਈ। ਭਾਜਪਾ ਦੇ ਵਿÎਧਾਇਕ ਅਮਰਜੀਤ ਸਿੰਘ ਸ਼ਾਹੀ ਦੀ ਮੌਤ ਹੋਣ ਕਾਰਨ ਇਹ ਸੀਟ ਖਾਲੀ ਹੋਈ ਸੀ। ਭਾਜਪਾ ਨੇ ਸ਼ਾਹੀ ਦੀ ਪਤਨੀ ਸੁਖਜੀਤ ਕੌਰ ਤੇ ਕਾਂਗਰਸ ਨੇ ਅਰੁਣ ਡੋਗਰਾ ਨੂੰ ਟਿਕਟ ਦਿੱਤੀ। ਇਸ ਉਪ ਚੋਣ ਵਿੱਚ ਸੁਖਜੀਤ ਕੌਰ ਨੇ 47431 ਦੇ ਵੱਡੇ ਅੰਤਰ ਨਾਲ ਕਾਂਗਰਸੀ ਉਮੀਦਵਾਰ ਅਰੁਣ ਡੋਗਰਾ ਨੂੰ ਪਟਕਣੀ ਦਿੱਤੀ। ਡੋਗਰਾ ਨੂੰ 30063 ਵੋਟਾਂ ਤੇ ਸੁਖਜੀਤ ਕੌਰ ਨੂੰ 77494 ਵੋਟਾਂ ਮਿਲੀਆਂ ਸਨ। ਜਦੋਂ ਕਿ ਪੀਪੀਪੀ ਦੇ ਉਮੀਦਵਾਰ ਭੁਪਿੰਦਰ ਸਿੰਘ ਨੂੰ ਕੇਵਲ 5149 ਵੋਟਾਂ ਮਿਲੀਆਂ ਸਨ। 
ਇਸਤੋਂ ਬਾਦ 2013 ਵਿੱਚ ਮੋਗਾ (73) ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਜੈਨ ਨੇ ਕਾਂਗਰਸ ਦਾ ਹੱਥ ਛੱਡਦਿਆਂ ਅਕਾਲੀ ਦਲ ਦੀ ਉਂਗਲ ਫੜ• ਲਈ ਸੀ। ਇਥੇ ਹੋਈ ਉਪ ਚੋਣ ਵਿੱਚ ਅਕਾਲੀ ਦਲ ਨੇ ਫਿਰ ਤੋਂ ਜੋਗਿੰਦਰ ਪਾਲ ਜੈਨ ਨੂੰ ਤੇ ਕਾਂਗਰਸ ਨੇ ਵਿਜੈ ਕੁਮਾਰ ਸਾਥੀ ਨੂੰ ਟਿਕਟ ਦਿੱਤੀ। ਜੋਗਿੰਦਰ ਪਾਲ ਜੈਨ ਨੇ  18849 ਤੇ ਫਰਕ ਨਾਲ ਵਿਜੈ ਸਾਥੀ ਨੂੰ ਹਰਾਇਆ। ਜੋਗਿੰਦਰ ਪਾਲ ਜੈਨ ਨੂੰ 69269 ਵੋਟਾਂ ਤੇ ਵਿਜੈ ਸਾਥੀ ਨੂੰ 50420 ਵੋਟਾਂ ਪ੍ਰਾਪਤ ਹੋਈਆਂ ਸਨ। 
ਸਾਲ 2014 ਵਿੱਚ ਪਟਿਆਲਾ ਤੋਂ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਅਮ੍ਰਿਤਸਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਚੁਣੇ ਜਾਣ ਕਾਰਨ ਤੇ ਤਲਵੰਡੀ  ਸਾਬੋ ਤੋ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਜ਼ਦੀਕੀ ਜੀਤ ਮਹਿੰਦਰ ਸਿੰਘ ਸਿੱਧੂ ਵਲੋਂ ਅਸਤੀਫਾ ਦੇਣ ਕਾਰਨ ਸੀਟ ਖਾਲੀ ਹੋਈ ਸੀ। ਕਾਂਗਰਸ ਨੇ ਪਟਿਆਲਾ ਸੀਟ ਤੋਂ ਲੋਕ ਸਭਾ ਸੀਟ ਹਾਰਨ ਤੋਂ  ਬਾਦ ਫਿਰ ਮਹਾਰਾਣੀ ਪਰਨੀਤ ਕੌਰ ਨੂੰ ਟਿਕਟ ਦਿੱਤੀ ਜਦੋਂ ਕਿ ਅਕਾਲੀ ਦਲ ਨੇ ਭਗਵਾਨ ਦਾਸ ਜੁਨੇਜਾ 'ਤੇ ਭਰੋਸਾ ਕੀਤਾ। ਵੋਟਰਾਂ ਨੇ ਮਹਾਰਾਣੀ ਪਰਨੀਤ ਕੌਰ ਨੂੰ 23282 ਵੋਟਾਂ ਦੇ ਵੱਡੇ ਅੰਤਰ ਨਾਲ ਲੋਕ ਸਭਾ 'ਚ ਭੇਜਣ ਦੀ ਬਜਾਏ ਵਿਧਾਨ ਸਭਾ ਵਿੱਚ ਭੇਜ ਦਿੱਤਾ। ਜਦੋਂ ਕਿ ਭਗਵਾਨ ਦਾਸ ਜੁਨੇਜਾ ਨੂੰ 29685 ਵੋਟਾਂ ਮਿਲੀਆਂ ਸਨ। ਜ਼ਿਮਨੀ ਚੋਣ ਵਿੱਚ ਅਕਾਲੀ ਭਾਜਪਾ ਗਠਬੰਧਨ ਦੀ ਇਹ ਪਹਿਲੀ ਹਾਰ ਸੀ। ਤਲਵੰਡੀ ਸਾਬੋ (94) ਦੇ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਵਲੋਂ ਕਾਂਗਰਸ ਨੂੰ ਬਾਏ ਬਾਏ ਕਰਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ  ਤੋਂ ਬਾਦ ਅਸਤੀਫਾ ਦਿੱਤਾ ਸੀ ਤੇ ਅਕਾਲੀ ਦਲ ਨੇ ਫਿਰ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਤੇ ਸਿੱਧੂ ਨੂੰ 71747 ਵੋਟਾਂ ਮਿਲੀਆਂ। ਜਦੋਂ ਕਿ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੂੰ 25105 ਵੋਟਾਂ ਪ੍ਰਾਪਤ ਹੋਈਆਂ ਸਨ। ਆਪ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੂੰ 13899 ਵੋਟਾਂ ਪ੍ਰਾਪਤ ਹੋਈਆਂ ਸਨ। 
ਇਸੀ ਤਰ•ਾਂ ਸਾਲ 2015 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸੱਜਾ ਹੱਥ ਸਮਝੇ ਜਾਂਦੇ ਧੂਰੀ ਤੋਂ ਕਾਂਗਰਸੀ ਵਿਧਾਇਕ ਅਰਵਿੰਦ ਖੰਨਾਂ ਵਲੋਂ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਦ ਉਪ ਚੋਣ ਹੋਈ। ਕਾਂਗਰਸ ਨੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਸਿਮਰਪ੍ਰਤਾਪ ਸਿੰਘ ਬਰਨਾਲਾ ਨੂੰ ਟਿਕਟ ਦਿੱਤੀ ਜਦੋਂ ਕਿ ਅਕਾਲੀ ਦਲ ਨੇ ਗੋਬਿੰਦ ਸਿੰਘ ਲੌਗੋਵਾਲ ਨੂੰ ਟਿਕਟ ਦਿੱਤੀ। ਇਸ ਤਰ•ਾਂ ਅਕਾਲੀ ਉਮੀਦਵਾਰ ਗੋਬਿੰਦ ਸਿੰਘ ਲੋਗੋਂਵਾਲ ਨੂੰ 67596 ਅਤੇ ਕਾਂਗਰਸੀ ਉਮੀਦਵਾਰ ਸਿਮਰਪ੍ਰਤਾਪ ਸਿੰਘ ਨੂੰ 30095 ਵੋਟਾਂ ਮਿਲੀਆਂ। ਸਾਲ 2015 ਵਿੱਚ ਸ਼੍ਰੀ ਗੁਰੂ ਗਰੰਥ  ਸਾਹਿਬ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਨੂੰ ਲੈ ਕੇ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਅਸਤੀਫਾ ਦੇ ਦਿੱਤਾ ਸੀ। 
ਹੁਣ 2016 'ਚ ਫਿਰ ਉਪ ਚੋਣ ਹੋ ਜਾ ਰਹੀ ਹੈ। ਜਦੋਂ ਕਿ ਅਗਲੇ ਵਰ•ੇ 2017 ਵਿੱਚ ਆਮ ਚੋਣਾਂ ਹੋਣਗੀਆਂ। ਇਸ ਤਰ•ਾਂ ਸਿਆਸੀ ਪਾਰਟੀਆਂ ਨੂੰ ਹਰੇਕ ਸਾਲ ਚੋਣਾਂ ਦਾ ਸਾਹਮਣਾ ਕਰਨਾ ਪਿਆ ਹੈ।  

ਮਾਘੀ ਮੇਲੇ 'ਚ ਕਾਂਗਰਸ 'ਚ ਸ਼ਾਮਲ ਨਹੀਂ ਹੋਣਗੇ ਮਨਪ੍ਰੀਤ ਬਾਦਲ


ਆਪ ਤੇ ਕਾਂਗਰਸ ਨਾਲ ਗੱਲਬਾਤ ਹੋਣ ਦੀ ਗੱਲ ਸਵੀਕਾਰੀ 
ਚੰਡੀਗੜ• 12 ਜਨਵਰੀ ( ਜੈ ਸਿੰਘ ਛਿੱਬਰ ) 
ਚਾਲੀ ਮੁਕਤਿਆਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੀਰਵਾਰ ਨੂੰ ਆਯੋਜਿਤ ਮਾਘੀ ਮੇਲੇ 'ਤੇ ਪੰਜਾਬ ਪੀਪੁਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਵਿੱਚ ਸ਼ਾਮਲ ਨਹੀਂ ਹੋਣਗੇ। ਅੱਜ ਆਪਣੀ ਰਿਹਾਇਸ਼ 'ਚ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਬਾਦਲ ਨੇ ਮਾਘੀ ਮੇਲੇ 'ਚ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਅਫਵਾਹ ਦੱਸਿਆ ਹੈ। ਪਰੰਤੂ  ਉਹਨਾਂ ਇਹ ਗੱਲ ਸਵੀਕਾਰ ਕੀਤੀ ਹੈ ਕਿ ਕਾਂਗਰਸ ਤੇ ਆਪ ਦੇ ਆਗੂਆਂ ਨਾਲ ਗੱਲਬਾਤ ਹੋ ਰਹੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਇੱਕ ਮੀਟਿੰਗ ਹੋ ਚੁੱਕੀ ਹੈ। ਮਨਪ੍ਰੀਤ ਦਾ ਕਹਿਣਾ ਹੈ ਕਿ “’’ ਮੇਲੇ “’’ ਲੋਕਾਂ ਦੀ ਵਿਰਾਸਤ ਹਨ ਅਤੇ ਇਹ ਲੋਕਾਂ ਨੂੰ ਸੌਂਪ ਦੇਣੇ ਚਾਹੀਦੇ ਹਨ ਪਰ ਸਿਆਸੀ ਪਾਰਟੀਆਂ ਨੇ ਮੇਲਿਆਂ ਨੂੰ ਹਾਈਜੈਕ ਕਰ ਲਿਅ ਹੈ। ਇਸੀ ਕਰਕੇ ਉਹਨਾਂ ਨੇ ਮਾਘੀ ਮੇਲੇ 'ਤੇ ਸਿਆਸੀ ਕਾਨਫਰੰਸ ਨਾ ਕਰਨ ਦਾ ਫੈਸਲਾ ਲਿਆ ਸੀ। 
ਮਨਪ੍ਰੀਤ ਨੇ ਕਿਹਾ ਕਿ ਸੂਬੇ ਵਿੱਚ ਵੀ.ਆਈ.ਪੀ ਕਲਚਰ ਖਤਮ ਕਰਨ, ਪੰਜਾਬ ਦੀ ਆਰਥਿਕਤਾ ਵਿੱਚ ਸੁਧਾਰ ਲਿਆਉਣ,ਨਸ਼ੇ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਅਤੇ ਪੰਜਾਬ ਵਿੱਚ ਬੇਰੁਜਗਾਰੀ ਨੂੰ ਦੂਰ ਕਰਨ,ਸਿਹਤ ਤੇ ਸਿੱਖਿਆ ਖੇਤਰ ਵਿੱਚ ਸੁਧਾਰ ਲਿਆਉਣ ਵਰਗੇ ਮੁੱਦਿਆਂ ਨੂੰ ਲੈ ਕੇ ਪੀਪੀਪੀ ਪਾਰਟੀ ਗਠਿਤ ਕੀਤੀ ਸੀ,ਇਸ ਲਈ ਜਿਹੜੀ ਪਾਰਟੀ ਉਕਤ ਮੁੱਦਿਆਂ ਨੂੰ ਲੈ ਕੇ ਹਾਮੀ ਭਰੇਗੀ ਉਸ ਨਾਲ ਭਵਿਖ ਵਿੱਚ ਤੁਰਨ ਦਾ ਵਿਚਾਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੀਪੀਪੀ ਦਾ  ਪਾਰਟੀ ਵਿੱਚ ਰਲੇਵਾ ਕੀਤਾ ਜਾਵੇਗਾ ਜਾਂ ਪਾਰਟੀ ਭੰਗ ਕੀਤੀ ਜਾਵੇਗੀ ਇਸਨੂੰ ਲੈ ਕੇ ਪਾਰਟੀ ਦੀ ਸਟੇਟ  ਕੌਂਸਲ ਤੇ ਜਨਰਲ ਕੌਂਸਲ ਵਲੋਂ ਹੀ ਫੈਸਲਾ ਲਿਆ ਜਾਵੇਗਾ। ਉਧਰ ਅੱਜ ਮਨਪ੍ਰੀਤ ਦੀ ਰਿਹਾਇਸ਼ 'ਤੇ ਰੂਪਨਗਰ,ਫਤੇਹਗੜ ਸਾਹਿਬ,ਪਟਿਆਲਾ,ਹੁਸ਼ਿਆਰਪੁਰ,ਗੁਰਦਾਸਪੁਰ,ਅੰਮ੍ਰਿਤਸਰ ਸਾਹਿਬ ਜਿਲ•ੇ ਦੇ ਪ੍ਰਧਾਨਾਂ ਤੇ ਹੋਰ ਸੀਨੀਅਰ ਆਗੂਆਂ ਨਾਲ ਮੀਟਿੰਗ ਕਰ ਉਹਨਾਂ ਦੇ ਵਿਚਾਰ ਵੀ ਸੁਣੇ। ਕੱਲ• ਨੂੰ ਦੂਸਰੇ ਜ਼ਿਲਿਆਂ ਦੀ ਮੀਟਿੰਗ ਮੁਕਤਸਰ ਸਾਹਿਬ ਵਿਖੇ ਹੋਵੇਗੀ। ਸੂਤਰਾਂ ਅਨੁਸਾਰ ਮਨਪ੍ਰੀਤ ਬਾਦਲ ਪਾਰਟੀ ਵਰਕਰਾਂ ਦੇ ਨਿੱਜੀ ਵਿਚਾਰ ਸੁਣ ਤੋਂ ਬਾਦ ਹੀ ਫੈਸਲਾ ਲੈਣਗੇ ਕਿ ਉਹਨਾਂ ਕਾਂਗਰਸ ਨਾਲ ਹੱਥ ਮਿਲਾਉਣਾ ਹੈ ਜਾਂ ਫਿਰ ਆਪ ਨਾਲ। ਸੂਤਰ ਦੱਸਦੇ ਹਨ ਕਿ ਜ਼ਿਆਦਾਤਰ ਪਾਰਟੀ ਆਗੂਆਂ ਨੇ ਉਹਨਾਂ ਨੂੰ ਕਾਂਗਰਸ ਨਾਲ ਹੱਥ ਮਿਲਾਉਣ ਦੀ ਹੀ ਸਲਾਹ ਦਿੱਤੀ ਹੈ। 

Saturday, 9 January 2016

ਸਰਕਾਰ ਦਾ ਖ਼ਜ਼ਾਨਾ ਖਾਲੀ, ਮੁਲਾਜ਼ਮ 17 ਮਹੀਨਿਆਂ ਤੋਂ ਡੀਏ ਦੀ ਕਿਸ਼ਤ ਲੈਣ ਨੂੰ ਤਰਸੇ


ਚੰਡੀਗੜ 8 ਜਨਵਰੀ ( ਜੈ ਸਿੰਘ ਛਿੱਬਰ) ਬੇਸ਼ੱਕ ਪੰਜਾਬ ਸਰਕਾਰ ਖਜ਼ਾਨੇ ਦੀ ਹਾਲਤ ਠੀਕ ਹੋਣ ਦਾ ਦਮ ਭਰਦੀ ਆ ਰਹੀ ਹੈ, ਪਰ ਵਿੱਤ ਵਿਭਾਗ ਦੇ ਜ਼ੁਬਾਨੀ ਹੁਕਮਾਂ ਕਰਕੇ ਬਿਲ ਪਾਸ ਨਹੀਂ ਹੋ ਰਹੇ ਅਤੇ ਪੰਜਾਬ ਦੇ ਮੁਲਾਜ਼ਮ ਬੀਤੇ 17 ਮਹੀਨੇ ਦੀ ਡੀਏ ਦੀ ਕਿਸ਼ਤ ਨੂੰ ਤਰਸ ਰਹੇ ਹਨ। ਜਾਣਕਾਰੀ ਅਨੁਸਾਰ 1 ਜਨਵਰੀ 2014 ਤੋਂ ਲੈ ਕੇ 30 ਸਤੰਰ 2014 ਤੱਕ ਦਾ 10 ਫੀਸਦੀ ਅਤੇ 1 ਅਕਤੂਬਰ ਤੋਂ 28 ਫਰਵਰੀ 2015 ਤੱਕ ਦਾ 7 ਫੀਸਦੀ ਡੀਏ ਦੀ ਕਿਸ਼ਤ ਪੈਡਿੰਗ ਬਣਦੀ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਖਜ਼ਾਨਾ ਦਫਤਰ ਵਲੋਂ 30 ਅਕਤੂਬਰ 2015 ਤੋਂ ਬਾਦ ਕਿਸੀ ਵੀ ਬਿਲ ਨੂੰ ਪਾਸ ਨਹੀਂ ਕੀਤਾ ਜਾ ਰਿਹਾ। ਦੱਸਿਆਂ ਜਾਂਦਾ ਹੈ ਕਿ ਪਹਿਲਾਂ ਤਾਂ ਖਜ਼ਾਨਾ ਦਫਤਰ ਦੇ ਅਧਿਕਾਰੀ ਹੈਡ 2052 ਨੂੰ ਜਿਲ•ਾ ਅਦਾਲਤ ਰੂਪਨਗਰ ਤੇ ਅਜੀਤਗੜ ਦੀ ਅਦਾਲਤ ਵਲੋਂ ਵੱਖ ਵੱਖ 19 ਮਾਮਲਿਆਂ ਵਿੱਚ ਉਕਤ ਹੈਡ ਨੂੰ ਸੀਲ ਕਰਨ ਦੀ ਗੱਲ ਆਖਦੇ ਰਹੇ ਹਨ। ਜਦੋਂ ਕਿ ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਤਨਖਾਹ ਦੇ ਹੈਡ ਨੂੰ ਕਦੇ ਵੀ ਰੋਕਿਆ ਨਹੀਂ ਜਾ ਸਕਦਾ ਅਤੇ ਡੀਏ ਵੀ ਵੇਤਨ ਹੈਡ ਦਾ ਇੱਕ ਹਿੱਸਾ ਹੁੰਦਾ ਹੈ। ਜਦੋਂ ਵੱਖ ਵੱਖ ਮੁਲਾਜ਼ਮ ਯੂਨੀਅਨਾਂ ਦੇ ਆਗੂਆਂ ਨੇ ਹੈਡ ਰੋਕਣ ਦੇ ਮਾਮਲੇਂ ਦੀ ਘੋਖ ਕੀਤੀ ਤਾਂ ਫਿਰ ਅਧਿਕਾਰੀ ਸਰਕਾਰ ਦੇ ਇਸ਼ਾਰੇ ਦੀ ਉਡੀਕ ਕਰਨ ਦੀ ਗੱਲ ਆਖਣ ਲੱਗ ਪਏ ਹਨ। 
ਸੂਤਰ ਦੱਸਦੇ ਹਨ ਕਿ ਮੁਲਾਜ਼ਮਾਂ ਦੇ ਡੀਏ ਦੀ ਕਿਸ਼ਤ ਹੀ ਨਹੀਂ,ਮੁਲਾਜ਼ਮਾਂ ਦਾ ਜਨਰਲ ਪ੍ਰੋਵੀਡੈਂਟ ਫੰਡ (ਜੀਫੀ ਐਫ) ਸਹਿਤ ਹੋਰ ਭੱਤਿਆਂ ਦੀ ਅਦਾਇਗੀ ਵੀ ਰੋਕੀ ਹੋਈ ਹੈ। ਸਰਕਾਰ ਵਲੋਂ ਚੁੱਪ ਚੁਪੀਤੇ ਖਜ਼ਾਨੇ 'ਤੇ ਰੋਕ ਲਗਾਉਣ ਨਾਲ ਇੱਕ ਗੱਲ ਸਾਫ ਹੋ ਗਈ ਹੈ ਕਿ ਸਰਕਾਰ ਦੀ ਵਿੱਤੀ ਹਾਲਤ ਬਹੁਤੀ ਅੱਛੀ ਨਹੀਂ ਹੈ। 
Êਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸ਼ੀਏਸ਼ਨ ਦੇ ਪ੍ਰਧਾਨ ਜੀ.ਐਸ.ਜੌਹਲ,ਜਨਰਲ ਸਕੱਤਰ ਸੁਖਚੈਨ ਸਿੰਘ ਖਹਿਰਾ ਤੇ ਹੋਰ ਮੁਲਾਜ਼ਮ ਆਗੂਆਂ ਗੁਰਪ੍ਰੀਤ ਸਿੰਘ ਗਰਚਾ,ਨੀਰਜ਼ ਕੁਮਾਰ,ਮਿਥਨ ਚਾਵਲਾ, ਮਨਮੋਹਨ ਸਿੰਘ, ਹਰਪ੍ਰੀਤ ਸਿੰਘ ਵਿਰਦੀ, ਮਨਜੀਤ ਰੰਧਾਵਾ, ਐਨ.ਪੀ ਸਿੰਘ ਤੇ ਮਨਜਿੰਦਰ ਕੌਰ ਦਾ ਕਹਿਣਾ ਹੈ ਕਿ ਵਿੱਤ ਵਿਭਾਗ ਵਲੋਂ ਸਰਕਾਰ ਦੇ ਜ਼ੁਬਾਨੀ ਹੁਕਮਾਂ ਅਨੁਸਾਰ ਬਿਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਮੁਲਾਜ਼ਮ ਆਗੂਆਂ  ਦਾ ਕਹਿਣਾ ਹੈ ਕਿ ਡੀਏ ਦੀ ਕਿਸ਼ਤ ਤੇ ਹੋਰ ਭੱਤੇ ਸਮੇਂ ਸਿਰ ਮਿਲਣਾ ਮੁਲਾਜ਼ਮਾ ਦਾ ਸੰਵਿਧਾਨਿਕ ਹੱਕ ਹੈ। ਇਸ ਲਈ ਸਰਕਾਰ ਨੂੰ ਬਿਨਾਂ ਕਿਸੀ ਦੇਰੀ ਤੋਂ ਡੀਏ ਦੀ ਕਿਸ਼ਤ ਰੀਲਿਜ਼ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਡੀਏ ਦੀ ਕਿਸ਼ਤ ਨੂੰ ਜਲਦ ਰੀਲਿਜ਼ ਨਹੀਂ ਕੀਤੀ ਤਾਂ ਮੁਲਾਜ਼ਮ ਸੰਘਰਸ਼ ਦਾ ਰਸਤਾ ਚੁਣਨ ਲਈ ਮਜ਼ਬੂਰ ਹੋਣਗੇ। 
ਉਧਰ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨਾਲ ਵਾਰ ਵਾਰ ਸੰਪਰਕ ਕਰਨ ਤੇ ਕੋਈ ਸੰਪਰਕ ਨਹੀਂ ਹੋ ਸਕਿਆ। 

Friday, 8 January 2016

ਪੰਜਾਬ 'ਚ ਪਹਿਲੀ ਵਾਰ ਹੋਵੇਗਾ ਦਲਿਤ ਐਨ.ਆਈ.ਆਰ ਸੰਮੇਲਨ


ਫਰਵਰੀ ਦੇ ਅੰਤਿਮ ਹਫ਼ਤੇ ਚੰਡੀਗੜ• 'ਚ ਹੋਵੇਗਾ ਸੰਮੇਲਨ
ਚੰਡੀਗੜ•, 7 ਜਨਵਰੀ ( ਜੈ ਸਿੰਘ ਛਿੱਬਰ) ਪੰਜਾਬ ਰਾਜ ਅਨੁਸੁਚਿਤ ਜਾਤੀ ਕਮਿਸ਼ਨ ਵਲੋਂ ਦਲਿਤ ਵਰਗ ਨਾਲ ਸਬੰਧਿਤ ਵਿਦੇਸ਼ਾਂ ਵਿੱਚ ਵੱਡੇ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਦਲਿਤ ਐਨ.ਆਰ.ਆਈ ਸੰਮੇਲਨ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਕਮਿਸ਼ਨ ਵਲੋਂ ਕੋਈ ਤਾਰੀਖ ਨਿਰਧਾਰਿਤ ਨਹੀਂ ਕੀਤੀ ਹੈ ਪਰ ਸੰਮੇਲਨ ਫਰਵਰੀ ਦੇ ਅੰਤਿਮ ਹਫ਼ਤੇ ਵਿੱਚ ਕਰਵਾਉਣਾ ਲੱਗਭੱਗ ਤੈਅ ਮੰਨਿਆ ਜਾ ਰਿਹਾ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਰਾਜੇਸ ਬਾਘਾ ਨੇ ਇਸਦੀ ਪੁਸ਼ਟੀ ਕੀਤੀ ਹੈ। 
ਦੱਸਿਆ ਜਾਂਦਾ ਹੈ ਕਿ ਦਲਿਤ ਐਨ.ਆਰ.ਆਈ ਸੰਮੇਲਨ ਕਰਵਾਉਣ ਦਾ ਫੈਸਲਾ ਖੁਦ ਚੇਅਰਮੈਨ ਰਾਜੇਸ਼ ਬਾਘਾ ਨੇ ਲਿਆ ਹੈ ਅਤੇ ਉਨ•ਾਂ ਦਾ ਉਦੇਸ਼ ਹੈ ਕਿ ਦਲਿਤ ਵਰਗ ਦੇ ਵੱਡੇ ਕਾਰੋਬਾਰੀਆਂ ਨੂੰ ਪੰਜਾਬ ਵਿੱਚ ਕਾਰੋਬਾਰ ਸਥਾਪਿਤ ਕਰਨ ਲਈ ਪ੍ਰੇਰਿਤ ਕਰਨਾ ਹੈ। ਦੱਸਿਆ ਜਾਂਦਾ ਹੈ ਕਿ ਇੰਗਲੈਂਡ,ਅਮਰੀਕਾ,ਇਟਲੀ,ਫਰਾਂਸ,ਅਸਟਰੇਲੀਆਂ ,ਲੰਦਨ,ਆਸਟਰੀਆਂ,ਡੁਬਈ ਆਦਿ ਦੇਸ਼ਾਂ ਵਿੱਚ ਰਹਿੰਦੇ ਕਈ ਵੱਡੇ ਕਾਰੋਬਾਰੀਆਂ ਨਾਲ ਉਹਨਾਂ ਦਾ ਰਾਬਤਾ ਵੀ ਹੋ ਚੁੱਕਿਆ ਹੈ। ਸ੍ਰੀ ਬਾਘਾ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਬੇ ਵਿੱਚ ਸਰਕਾਰੀ ਨੌਕਰੀਆਂ ਨਾ ਮਿਲਣ ਕਾਰਨ ਦਲਿਤ ਨੌਜਵਾਨਾਂ ਦੀ ਆਰਥਿਕ ਹਾਲਤ ਬਹੁਤੀ ਅੱਛੀ ਨਹੀਂ ਹੈ। ਇਸ ਲਈ ਉਹਨਾਂ ਨੇ ਵਿਦੇਸ਼ਾਂ ਵਿੱਚ ਰਹਿੰਦੇ ਦਲਿਤ ਵਰਗ ਨਾਲ ਸਬੰਧਿਤ ਵੱਡੇ ਕਾਰੋਬਾਰੀਆਂ ਦਾ ਐਨ.ਆਰ.ਆਈ ਸੰਮੇਲਨ ਕਰਵਾਉਣ ਦਾ ਫੈਸਲਾ ਕੀਤਾ ਹੈ ਕਿ ਉਹਨਾਂ ਨੂੰ ਪੰਜਾਬ ਵਿੱਚ ਸਿੱਖਿਆ ਤੇ ਸਿਹਤ ਨਾਲ ਸੰਬੰਧਿਤ ਇੰਸਟੀਚਿਊਟ ਜਾਂ ਕੋਈ ਹੋਰ ਉਦਯੋਗ ਲਾਉਣ ਤੇ ਨੌਜਵਾਨਾਂ ਨੂੰ ਵਪਾਰ ਨਾਲ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸੀ ਤਰ•ਾਂ ਐਨ.ਆਰ.ਆਈ ਵਲੋਂ ਸਥਾਪਿਤ ਕੀਤੇ ਅਦਾਰਿਆਂ  ਵਿੱਚ ਯੋਗਤਾ ਅਨੁਸਾਰ ਦਲਿਤ ਵਰਗ ਨਾਲ ਸਬੰਧਿਤ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਉਣ ਦੇ ਵੀ ਯੋਤਨ ਕੀਤੇ ਜਾਣਗੇ। ਉਹਨਾਂ ਦਾ ਕਹਿਣਾ ਹੈ ਕਿ ਫਰਵਰੀ ਮਹੀਨੇ 'ਚ ਵੱਡੀ ਸੰਖਿਆਂ ਵਿੱਚ ਐਨ.ਆਰ.ਆਈ ਪੰਜਾਬ ਆਉਂਦੇ ਹਨ। ਇਸ ਲਈ ਉਹਨਾਂ ਦੀ ਇੱਛਾ ਹੈ ਕਿ ਸੰਮੇਲਨ ਫਰਵਰੀ ਦੇ ਅੰਤ ਵਿੱਚ ਕਰਵਾਇਆ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਦੁਆਬਾ ਖ਼ੇਤਰ ਨਾਲ ਸੰਬੰਧਿਤ ਕਾਫੀ  ਜ਼ਿਆਦਾ ਲੋਕ ਫਰਵਰੀ ਮਹੀਨੇ ਵਿੱਚ ਰਵਿਦਾਸ ਭਗਤ ਦਾ ਜਨਮ ਦਿਨ ਮਨਾਉਣ ਲਈ ਲੋਕ ਆਪਣੇ ਜੱਦੀ ਪਿੰਡ ਆਉਂਦੇ ਹਨ, ਜਿਹਨਾਂ ਨਾਲ ਉਹਨਾਂ ਦਾ ਰਾਬਤਾ ਵੀ ਹੋ ਚੁੱਕਾ ਹੈ, ਇਸ ਲਈ ਫਰਵਰੀ ਦੇ ਅੰਤ ਵਿੱਚ ਚੰਡੀਗੜ• ਵਿਖੇ ਸੰਮੇਲਨ ਕਰਵਾਇਆ ਜਾਵੇਗਾ। 
ਇੱਥੇ ਵਰਨਣਯੋਗ ਗੱਲ ਇਹ ਹੈ ਕਿ ਪੰਜਾਬ ਸਰਕਾਰ ਵਲੋਂ ਵੀ ਪਹਿਲਾਂ ਐਨ.ਆਰ.ਆਈ ਸੰਮੇਲਨ  ਕਰਵਾਇਆ ਜਾਂਦਾ ਸੀ,ਪਰੰਤੂ ਐਨ.ਆਰ.ਆਈ ਦੇ ਡਰੱਗ ਮਾਫ਼ੀਆਂ ਨਾਲ ਨਾਮ ਜੁੜਨ ਕਰਕੇ ਤੇ ਇਸਦਾ ਕੋਈ ਖਾਸ ਲਾਭ ਨਾ ਮਿਲਣ ਕਾਰਨ ਐਨ.ਆਰ.ਆਈ ਦਾ ਸੰਮੇਲਨ ਤੋਂ ਮੂੰਹ ਮੁੜ ਗਿਆ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਦਲਿਤ ਐਨ.ਆਰ.ਆਈ ਸੰਮੇਲਨ ਕਿੰਨਾ ਕੁ ਕਾਮਯਾਬ ਹੋਵੇਗਾ।