ਆਪ ਦੇ ਉਮੀਦਵਾਰ ਨੂੰ ਦੋ ਖਬਰਾਂ ਦਾ ਪਿਆ 61500 ਰੁਪਏ
ਕਾਂਗਰਸ ਖਿਲਾਫ 43, ਅਕਾਲੀ ਦਲ ਤੇ ਆਪ ਖਿਲਾਫ ਪੁੱਜੀਆਂ 22-22 ਸ਼ਿਕਾਇਤਾਂ
ਚੰਡੀਗੜ 19 ਫਰਵਰੀ ( ਜੈ ਸਿੰਘ ਛਿੱਬਰ) : ਚੋਣ ਕਮਿਸ਼ਨ ਦੀ ਸਖ਼ਤੀ ਅਤੇ ਨੋਟਬੰਦੀ ਦੇ ਬਾਵਜੂਦ 4 ਫਰਵਰੀ ਨੂੰ ਪਈਆਂ ਵਿਧਾਨ ਸਭਾ ਵੋਟਾਂ ਲਈ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਵਲੋਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਪੇਡ ਨਿਊਜ ਦਾ ਸਹਾਰਾ ਲਿਆ ਗਿਆ। ਚੋਣ ਕਮਿਸ਼ਨ ਕੋਲ• ਪੇਡ ਨਿਊਜ ਸਬੰਧੀ ਕੁੱਲ 107 ਸ਼ਿਕਾਇਤਾਂ ਪੁੱਜੀਆਂ ਸਨ, ਜਿਹਨਾਂ ਵਿੱਚ ਸੱਭ ਤੋਂ ਵੱਧ 43 ਕਾਂਗਰਸ ਪਾਰਟੀ ਦੇ ਉਮੀਦਵਾਰਾਂ ਅਤੇ ਅਕਾਲੀ ਦਲ ਤੇ ਆਪ ਦੇ ਖਿਲਾਫ 22-22 ਸ਼ਿਕਾਇਤਾਂ ਪੁੱਜੀਆਂ ਸਨ। ਜਦੋਂਕਿ ਇਹਨਾਂ ਸ਼ਿਕਾਇਤਾਂ ਵਿੱਚੋਂ 23 ਸ਼ਿਕਾਇਤਾਂ ਪੇਡ ਨਿਊਜ ਨੂੰ ਲੈ ਕੇ ਸਹੀ ਨਹੀਂ ਸਨ। ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਲੰਬੀ ਹਲਕੇ 'ਚ ਆਪਣੇ ਹੱਕ 'ਚ ਪੇਡ ਨਿਊਜ ਛਪਵਾਉਣ ਦੇ ਮਾਮਲੇਂ 'ਚ ਦੋਸ਼ੀ ਪਾਏ ਗਏ ਅਤੇ ਚੋਣ ਕਮਿਸ਼ਨ ਨੇ 24 ਹਜ਼ਾਰ ਰੁਪਏ ਉਹਨਾਂ ਦੇ ਚੋਣ ਖਰਚੇ ਵਿੱਚ ਜੋੜ ਦਿੱਤਾ ਹੈ। ਚੋਣ ਕਮਿਸ਼ਨ ਨੇ ਇਹਨਾਂ ਸ਼ਿਕਾਇਤਾਂ ਦਾ ਨਿਪਟਾਰਾਂ ਕਰਦੇ ਹੋਏ ਸਬੰਧਿਤ ਅਖ਼ਬਾਰਾਂ ਦੇ ਪ੍ਰਤੀ ਕਾਲਮ ਇਸ਼ਤਿਹਾਰ ਰੇਟ ਦੇ ਹਿਸਾਬ ਨਾਲ ਜਿੰਨੀਆਂ ਪੇਡ ਖਬਰਾਂ ਛਪਵਾਈਆਂ ਗਈਆਂ ਸਨ, ਦਾ ਖਰਚਾ ਸਬੰਧਿਤ ਉਮੀਦਵਾਰਾਂ ਦੇ ਚੋਣ ਖਰਚੇ ਵਿੱਚ ਜੋੜ ਦਿੱਤਾ ਹੈ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੇਡ ਨਿਊਜ ਸਬੰਧੀ 107 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਇਹਨਾਂ ਵਿੱਚੋਂ ਕਾਂਗਰਸ ਦੇ ਉਮੀਦਵਾਰਾਂ ਖਿਲਾਫ 43, ਅਕਾਲੀ ਦਲ ਤੇ ਆਪ ਦੇ ਉਮੀਦਵਾਰਾਂ ਖਿਲਾਫ 22-22, ਭਾਜਪਾ ਦੇ ਖਿਲਾਫ 4, ਬਹੁਜਨ ਸਮਾਜ ਪਾਰਟੀ ਦੇ 2, ਅਪਣਾ ਪੰਜਾਬ ਪਾਰਟੀ ਦੇ ਖਿਲਾਫ ਇੱਕ ਅਤੇ ਅਜ਼ਾਦ ਉਮੀਦਵਾਰਾਂ ਦੇ ਖਿਲਾਫ 13 ਸ਼ਿਕਾਇਤਾਂ ਪੁੱਜੀਆਂ ਸਨ। ਇਹਨਾਂ ਵਿੱਚੋਂ ਕਾਂਗਰਸ ਦੇ ਖਿਲਾਫ 11, ਆਪ ਦੇ ਖਿਲਾਫ 3, ਅਕਾਲੀ ਦਲ ਦੇ ਖ੍ਰਾਫ 6, ਬਹੁਜਨ ਸਮਾਜ ਪਾਰਟੀ ਦੇ ਇੱਕ ਅਤੇ ਆਜਾਦ ਉਮੀਦਵਾਰਾਂ ਦੇ ਖਿਲਾਫ ਦੋ ਸ਼ਿਕਾਇਤਾਂ ਠੀਕ ਪਾਈਆਂ ਗਈਆਂ। ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਲੰਬੀ ਹਲਕੇ 'ਚ ਆਪਣੇ ਹੱਕ 'ਚ ਪੇਡ ਨਿਊਜ ਛਪਵਾਉਣ ਦੇ ਮਾਮਲੇਂ 'ਚ ਦੋਸ਼ੀ ਪਾਏ ਗਏ ਅਤੇ ਚੋਣ ਕਮਿਸ਼ਨ ਨੇ 24 ਹਜ਼ਾਰ ਰੁਪਏ ਉਹਨਾਂ ਦੇ ਚੋਣ ਖਰਚੇ ਵਿੱਚ ਜੋੜ ਦਿੱਤਾ ਹੈ। ਸੁਲਤਾਨਪੁਰ ਲੋਧੀ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਉਪਿੰਦਰਜੀਤ ਕੌਰ ਦੇ ਚੋਣ ਖਰਚੇ 'ਚ 36960 ਰੁਪਏ ਪੇਡ ਨਿਊਜ ਦੇ ਜਮਾ ਕੀਤੇ ਗਏ ਹਨ। ਇਸੀ ਤਰ•ਾਂ ਅਕਾਲੀ ਉਮੀਦਵਾਰ ਜਗਦੀਪ ਸਿੰਘ ਨਕਈ ਦੇ ਖਿਲਾਫ ਪੰਜ ਸ਼ਿਕਾਇਤਾਂ ਠੀਕ ਪਾਈਆਂ ਗਈਆਂ ਹਨ ਤੇ ਉਹਨਾਂ ਦੇ ਚੋਣ ਖਰਚੇ ਵਿੱਚ 6372 ਰੁਪਏ ਜਮਾ ਕੀਤੇ ਗਏ ਹਨ। ਗਿੱਦੜਬਾਹਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ 'ਤੇ 10400, ਧਰਮਕੋਟ ਤੋਂ ਅਕਾਲੀ ਉਮੀਦਵਾਰ ਤੋਤਾ ਸਿੰਘ 'ਤੇ 2772 ਰੁਪਏ ਚੋਣ ਖਰਚੇ ਵਿੱਚ ਜਮਾ ਕੀਤੇ ਗਏ ਹਨ। ਜਦੋਂ ਕਿ ਸਮਾਣਾ ਤੋਂ ਸੁਰਜੀਤ ਸਿੰਘ ਰੱਖੜਾ, ਗੁਰਬਚਨ ਸਿੰਘ ਬੱਬੇਹਾਲੀ ਤੇ ਸੋਹਣ ਸਿੰਘ ਠੰਡਲ ਦੇ ਖਿਲਾਫ ਸਿਕਾਇਤ ਝੂਠੀ ਪਾਈ ਗਈ।
ਗਿਦੜਬਾਹਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਖਿਲਾਫ ਸੱਭਤੋਂ ਵੱਧ ਛੇ ਖਬਰਾਂ ਪੇਡ ਨਿਊਜ ਦੀਆਂ ਸਹੀ ਪਾਈਆਂ ਗਈਆਂ ਅਤੇ ਉਹਨਾਂ ਦੇ ਚੋਣ ਖਾਤੇ ਵਿੱਚ 4632 ਰੁਪਏ, ਕਪੂਰਥਲਾਂ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਦੇ ਚੋਣ ਖਰਚੇ 'ਚ 20 ਹਜ਼ਾਰ ਰੁਪਏ, ਸੁਲਤਾਨਪੁਰ ਲੋਧੀ ਤੋਂ ਕਾਂਗਰਸੀ ਉਮੀਦਵਾਰ ਨਵਤੇਜ ਸਿੰਘ ਚੀਮਾ 'ਤੇ 26400 ਰੁਪਏ ਦਾ ਚੋਣ ਖਰਚਾ ਜੋੜਿਆਂ ਗਿਆ ਹੈ। ਇਸੀ ਤਰ•ਾਂ ਲੋਕ ਗਾਇਕ ਤੇ ਜੈਤੋਂ ਤੋ ਕਾਂਗਰਸੀ ਉਮੀਦਵਾਰ ਮਹੁੰਮਦ ਸਦੀਕ ਵੀ ਪੇਡ ਨਿਊਜ ਮਾਮਲੇਂ 'ਚ ਦੋਸ਼ੀ ਪਾਏ ਗਏ ਉਹਨਾਂ ਦੇ ਖਾਤੇ ਵਿੱਚ 4800 ਰੁਪਏ ਜਮ•ਾ ਕੀਤਾ ਗਿਆ ਹੈ।
ਜਦੋਂ ਕਿ ਅਸ਼ਵਨੀ ਸੇਖੜੀ, ਅੰਗਦ ਸਿੰਘ, ਦਰਸ਼ਨ ਲਾਲ, ਐਸ.ਐਸ ਗਿਲਜੀਆ ਦੇ ਖਿਲਾਫ ਇੱਕ ਜਾਂ ਇਕ ਤੋਂ ਵੱਧ ਪੇਡ ਨਿਊਜ ਦੀ ਸ਼ਿਕਾਇਤ ਮਿਲੀ ਸੀ।
ਫਾਜੀਲਿਕਾਂ ਤੋਂ ਭਾਜਪਾ ਦੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਦੇ ਖਿਲਾਫ ਦੋ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਅਤੇ ਸ੍ਰੀ ਜਿਆਣੀ ਨੇ ਇਹਨਾਂ ਦਾ ਖਰਚਾਂ ਤਿੰਨ ਹਜ਼ਾਰ ਰੁਪਏ ਹੋਣ ਦੀ ਗੱਲ ਕਹੀ, ਪ੍ਰੰਤੂ ਜਦੋਂ ਚੋਣ ਅਧਿਕਾਰੀ ਨੇ ਇਸ਼ਤਿਹਾਰ ਦਰ ਨਾਲ ਇਸਦਾ ਹਿਸਾਬ ਲਾਇਆਂ ਤਾ ਉਹਨਾਂ ਖਿਲਾਫ 14 ਹਜ਼ਾਰ ਰੁਪਏ ਚੋਣ ਖਰਚੇ 'ਚ ਜੋੜ ਦਿੱਤੇ ਗਏ। ਇਸੀ ਤਰ•ਾਂ ਭੋਆਂ ਤੋ ਸੀਮਾ ਕੁਮਾਰੀ ਤੇ ਪਠਾਨਕੋਟ ਤੋਂ ਅਸ਼ਵਨੀ ਕੁਮਾਰ ਦੇ ਖਿਲਾਫ ਵੀ ਪੇਡ ਨਿਊਜ ਸਹੀ ਪਾਈ ਗਈ।
ਆਮ ਆਦਮੀ ਪਾਰਟੀ ਦੇ ਖਿਲਾਫ ਪਹੁੰਚੀ ਕੁੱਲ 22 ਸ਼ਿਕਾਇਤਾਂ ਵਿੱਚੋਂ 19 ਸ਼ਿਕਾਇਤਾਂ ਠੀਕ ਪਾਈਆਂ ਗਈਆਂ। ਹੁਸ਼ਿਆਰਪੁਰ ਤੋਂ ਆਪ ਦੇ ਉਮੀਦਵਾਰ ਪਰਮਜੀਤ ਸਿੰਘ ਸਚਦੇਵਾ ਦੇ ਖਿਲਾਫ ਦੋ ਪੇਡ ਨਿਊਜ ਦਾ 61500 ਰੁਪਏ ਚੋਣ ਖਰਚਾ ਪਾਇਆ ਗਿਆ, ਜੋ ਕਿ ਸੱਭ ਤੋਂ ਵੱਧ ਰਕਮ ਹੈ। ਇਸੀ ਤਰ•ਾਂ ਮੁਕਤਸਰ ਤੋਂ ਅਜ਼ਾਦ ਉਮੀਦਵਾਰ ਸ਼ਿਵਰਾਜ ਨੂੰ 46 ਹਜ਼ਾਰ ਰੁਪਏ ਪੇਡ ਨਿਊਜ ਦਾ ਖਰਚਾ ਜੋੜਿਆ ਗਿਆ ਹੈ।