Friday, 23 July 2021
ਮਿੱਠੀ ਚਾਹ, ਕੁੜੱਤਣ ਬਰਕਰਾਰ : ਪ੍ਰਿਅੰਕਾਂ ਦੇ ਫੋਨ ਬਾਅਦ ਫਿਰ ਵਾਪਸ ਆਏ ਸਿੱਧੂ
ਜੈ ਸਿੰਘ ਛਿੱਬਰ,
ਚੰਡੀਗੜ੍ਹ
ਮਿੱਠੀ ਚਾਹ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁੜੱਤਣ ਦੂਰ ਨਹੀਂ ਕਰ ਸਕੀ। ਭਾਵੇਂ ਦੋਵੇਂ ਆਗੂ ਜਨਤਕ ਤੌਰ ’ਤੇ ਮੰਚ ’ਤੇ ਨੇੜੇ- ਨੇੜ੍ਹੇ ਬੈਠੇ ਰਹੇ, ਪਰ ਦਿਲਾਂ ਦੀਆਂ ਦੂਰੀਆਂ ਘੱਟ ਨਹੀਂ ਹੋਈਆਂ। ਅਹੁੱਦਾ ਸੰਭਾਲਣ ਤੋਂ ਪਹਿਲਾਂ ਚਾਹ ਦਾ ਕੱਪ ਸਾਂਝਾ ਕਰਨ ਤੋਂ ਪਹਿਲਾਂ ਨਵਜੋਤ ਸਿੱਧੂ ਇਕ ਵਾਰ ਫਿਰ ਖਫ਼ਾ ਹੋ ਕੇ ਪੰਜਾਬ ਭਵਨ ਤੋਂ ਨਿਕਲ ਗਏ। ਸਿੱਧੂ ਦੇ ਇਸ ਰਵੱਈਏ ਤੋਂ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਹਰੀਸ਼ ਰਾਵਤ ਵੀ ਗੁੱਸੇ ਵਿਚ ਆ ਗਏ ਉਨ੍ਹਾਂ ਸਿੱਧੂ ਨੂੰ ਫੋਨ ਕਰਕੇ ਵਾਪਸ ਆਉਣ ਨੂੰ ਕਿਹਾ। ਫਿਰ ਹਰੀਸ਼ ਰਾਵਤ ਨੇ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾਂ ਗਾਂਧੀ ਨੰੂ ਫੋਨ ਕੀਤਾ ਤਾਂ ਕੁੱਝ ਮਿੰਟਾਂ ਬਾਅਦ ਨਵਜੋਤ ਸਿੱਧੂ ਵਾਪਸ ਪੰਜਾਬ ਭਵਨ ਪੁੱਜੇ।
ਨਵਜੋਤ ਸਿੱਧੂ ਸਵੇਰੇ ਸਵਾ ਦਸ ਵਜੇ ਦੇ ਕਰੀਬ ਪੰਜਾਬ ਭਵਨ ਪੁੱਜ ਗਏ। ਕੁਝ ਮਿੰਟਾਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਵਿਚ ਪੁੱਜ ਗਏ। ਸੂਤਰ ਦੱਸਦੇ ਹਨ ਕਿ ਨਵਜੋਤ ਸਿੱਧੂ, ਮੁੱਖ ਮੰਤਰੀ ਨੂੰ ਫਤਿਹ (ਸਤਿ ਸ੍ਰੀ ਅਕਾਲ) ਬਲਾਉਣ ਤੋਂ ਬਾਅਦ ਵਾਪਸ ਚਲੇ ਗਏ। ਮੁੱਖ ਮੰਤਰੀ ਨੇ ਪੁੱਛਿਆ ਕਿ ਸਿੱਧੂ ਕਿੱਥੇ ਹੈ ਤਾਂ ਕੁੱਝ ਵਿਧਾਇਕਾਂ ਨੇ ਕਿਹਾ ਕਿ ਉਹ ਤਾਂ ਚਲੇ ਗਏ ਹਨ। ਮੁੱਖ ਮੰਤਰੀ ਨੇ ਸਮਝਿਆ ਕਿ ਸ਼ਾਇਦ ਉਹ ਹਰੀਸ਼ ਰਾਵਤ ਕੋਲ੍ਹ (ਹਰੀਸ਼ ਪੰਜਾਬ ਭਵਨ ’ਚ ਇਕ ਕਮਰੇ ਵਿਚ ਸੀ) ਚਲੇ ਗਏ ਹਨ। ਇਸ ਤਰ੍ਹਾਂ ਕੈਪਟਨ ਨੇ ਹਰੀਸ਼ ਰਾਵਤ ਨੂੰ ਫੋਨ ਕਰਕੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਨੀਚੇ ਹੀ ਹੈ। ਜਦੋਂ ਰਾਵਤ ਨੂੰ ਸਿੱਧੂ ਦੇ ਚਲੇ ਜਾਣ ਬਾਰੇ ਦੱਸਿਆ ਗਿਆ ਤਾਂ ਉਹਨਾਂ ਨੂੰ ਕਾਫ਼ੀ ਗੁੱਸਾ ਆਇਆ। ਰਾਵਤ ਨੇ ਤੁਰੰਤ ਨਵਜੋਤ ਸਿੱਧੂ ਨੂੰ ਫੋਨ ਕਰਕੇ ਵਾਪਸ ਆਉਣ ਨੂੰ ਕਿਹਾ ਕਿ ਪਰ ਸਿੱਧੂ ਵਲੋਂ ਕੋਈ ਤਸੱਲੀਬਖ਼ਸ਼ ਰੁਝਾਨ ਨਹੀਂ ਮਿਲਿਆ। ਇਸਤੋਂ ਬਾਅਦ ਹਰੀਸ਼ ਰਾਵਤ ਨੇ ਪਿ੍ਰਅੰਕਾਂ ਗਾਂਧੀ ਨੂੰ ਫੋਨ ਕੀਤਾ ਤੇ ਸਾਰੀ ਕਹਾਣੀ ਦੱਸਦੇ ਹੋਏ ਨਵਜੋਤ ਨੂੰ ਫੋਨ ਕਰਨ ਦੀ ਗੱਲ ਕਹੀ। ਦੱਸਿਆ ਜਾਂਦਾ ਹੈ ਕਿ ਪਿਅ੍ਰੰਕਾਂ ਗਾਂਧੀ ਨੇ ਫੋਨ ਕਰਕੇ ਸਿੱਧੂ ਨੂੰ ਵਾਪਸ ਜਾਣ ਲਈ ਕਿਹਾ। ਇਸਤੋਂ ਬਾਅਦ ਸਿੱਧੂ ਕਰੀਬ ਦਸ ਮਿੰਟਾਂ ਬਾਅਦ ਦੁਬਾਰਾ ਪੰਜਾਬ ਭਵਨ ਪੁੱਜੇ। ਫਿਰ ਆਉਦਿਆਂ ਸਿੱਧੂ ਨੇ ਮੁੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੱਥ ਜੋੜਕੇ ਫਤਿਹ ਬੁਲਾਈ ਅਤੇ ਪੁੱਛਣ ’ਤੇ ਅਰਦਾਸ ਕਰਨ ਲਈ ਬਾਹਰ ਜਾਣ ਦੀ ਗੱਲ ਕਹੀ। ਉਹ ਮੁੱਖ ਮੰਤਰੀ ਦੇ ਸਾਹਮਣੇ ਬੈਠਣ ਲੱਗੇ ਤਾਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਿੱਧੂ ਨੂੰ ਮੁੱਖ ਮੰਤਰੀ ਦੇ ਨੇੜ੍ਹੇ ਬੈਠਣ ਲਈ ਕਿਹਾ। ਭਾਵੇਂ ਵਿਧਾਇਕਾਂ ਦੇ ਜ਼ੋਰ ਪਾਉਣ ’ਤੇ ਸਿੱਧੂ ਮੁੱਖ ਮੰਤਰੀ ਦੇ ਕੋਲ੍ਹ ਬੈਠ ਗਏ ਪਰ ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ ਤੋਂ ਸਾਫ਼ ਦਿਖ ਰਿਹਾ ਸੀ ਕਿ ਦਿਲ ਨਹੀਂ ਮਿਲੇ।
Thursday, 1 April 2021
-- ਤਿੰਨ ਸਾਲ ਤੋਂ ਵਾਧੇ ’ਤੇ ਚੱਲ ਰਹੀ ਵਿਧਾਨ ਸਭਾ ਦੀ ਸਕੱਤਰ ਸੇਵਾਮੁਕਤ
ਜੈ ਸਿੰਘ ਛਿੱਬਰ,
ਚੰਡੀਗੜ੍ਹ
ਪੰਜਾਬ ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਨੂੰ ਪੰਜਾਬ ਸਰਕਾਰ ਨੇ ਸੇਵਾਮੁਕਤ
ਕਰ ਦਿੱਤਾ ਹੈ। ਸ੍ਰੀ ਮਿਸ਼ਰਾ ਪਿਛਲੇ ਤਿੰਨ ਸਾਲਾਂ ਤੋਂ ਸੇਵਾ ਕਾਲ ਦੇ ਵਾਧੇ ’ਤੇ ਚੱਲ
ਰਹੇ ਸਨ।
ਸੰਸਦੀ ਕਾਜ ਵਿਭਾਗ ਦੇ ਪ੍ਰਮੁੱਖ ਸਕੱਤਰ ਆਲੋਕ ਸ਼ੇਖਰ ਵਲੋਂ ਜਾਰੀ ਕੀਤੇ ਗਏ ਹੁਕਮ
ਅਨੁਸਾਰ ਸ਼ਸ਼ੀ ਲਖਨਪਾਲ ਮਿਸ਼ਰਾ ਨੇ 30 ਨਵੰਬਰ 2018 ਨੂੰ ਸੇਵਾ ਮੁਕਤ ਹੋਣਾ ਸੀ, ਪਰ
ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਹਿਲੇ ਸਾਲ ਦਾ ਆਪਸਨਲ ਵਾਧਾ 30.11-2019 ਨੂੰ
59 ਸਾਲ ਤੱਕ ਅਤੇ ਦੂਜੇ ਸਾਲ ਦਾ ਆਪਸਨਲ ਵਾਧਾ 30.11.20 ਨੂੰ 60 ਸਾਲ ਦੀ ਉਮਰ ਪੂਰੀ
ਹੋਣ ’ਤੇ ਸਰਕਾਰੀ ਸੇਵਾਵਾਂ ਤੋਂ ਸੇਵਾਮੁਕਤ ਹੋਣਾ ਬਣਦਾ ਸੀ। ਹੁਕਮ ਅਨੁਸਾਰ ਸ੍ਰੀ
ਮਿਸ਼ਰਾ ਨੂੰ ਇਕ ਸਾਲ ਹੋਰ ਵਾਧੂ ਸਾਲ ਦਿੱਤਾ ਗਿਆ ਅਤੇ 31 ਮਾਰਚ ਨੂੰ ਬਾਅਦ ਦੁਪਹਿਰ
ਉਨ੍ਹਾਂ ਨੂੰ ਸੇਵਾਮੁਕਤ ਕਰ ਦਿੱਤਾ ਗਿਆ। ਸੂਤਰ ਦੱਸਦੇ ਹਨ ਕਿ ਸ੍ਰੀਮਤੀ ਮਿਸ਼ਰਾ ਨੂੰ
ਸੇਵਾਕਾਲ ਵਿਚ ਹੋਰ ਵਾਧਾ ਮਿਲਣ ਦੀ ਸੰਭਾਵਨਾ ਸੀ। ਪਰ, ਕੱਲ੍ਹ ਉਨ੍ਹਾਂ ਨੂੰ ਸੇਵਾਮੁਕਤ
ਕਰਨ ਬਾਰੇ ਪੱਤਰ ਜਾਰੀ ਕਰ ਦਿੱਤਾ ਗਿਆ।
ਸੰਸਦੀ ਕਾਜ ਵਿਭਾਗ ਵਲੋਂ ਜਾਰੀ ਹੁਕਮ ਅਨੁਸਾਰ ਉਕਤ ਅਧਿਕਾਰਨ ਵਿਰੁੱਧ ਭਵਿੱਖ ਵਿਚ
ਜੇਕਰ ਕੋਈ ਫੌਜਦਾਰੀ, ਸਿਵਲ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਕਰਨ ਬਾਰੇ ਮਾਮਲਾ ਧਿਆਨ ਵਿਚ
ਆਉਦਾ ਹੈ ਤਾਂ ਸਰਕਾਰੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਕਿਸੀ ਕਿਸਮ
ਦੀ ਰਿਕਵਰੀ ਕਿਸੀ ਸਟੇਜ ’ਤੇ ਧਿਆਨ ਵਿਚ ਆਉਦੀ ਹੈ ਤਾਂ ਭਰਪਾਈ ਉਨ੍ਹਾਂ ਦੀ
ਗਰੈਚੁਟੀ,ਪੈਨਸ਼ਨ ਵਿਚੋਂ ਕੀਤੀ ਜਾਵੇਗੀ।
Wednesday, 31 March 2021
ਿਡਪਟੀ ਕਮਿਸ਼ਨਰ ਤੇ ਐਸ.ਐਸ.ਪੀਜ਼ ਨੂੰ ਭਾਜਪਾ ਆਗੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼
--
--ਗ੍ਰਹਿ ਵਿਭਾਗ ਨੇ ਆਈ.ਜੀ, ਡੀ.ਆਈ.ਜੀ, ਡੀਸੀ, ਐਸ.ਐਸ.ਪੀ ਨੂੰ ਜਾਰੀ ਕੀਤਾ ਗੁਪਤ ਪੱਤਰ
--ਅਰੁਣ ਨਾਰੰਗ ਦੀ ਘਟਨਾਂ ਤੋਂ ਬਾਅਦ ਹਰਕਤ ’ਚ ਆਇਆ ਗ੍ਰਹਿ ਵਿਭਾਗ
ਜੈ ਸਿੰਘ ਛਿੱਬਰ,
ਚੰਡੀਗੜ੍ਹ
ਅਬੋਹਰ ਤੋਂ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਦੀ ਕਿਸਾਨਾਂ ਵਲੋਂ ਕੀਤੀ ਗਈ ਮਾਰਕੁੱਟ ਤੋਂ ਬਾਅਦ ਪੁਲਿਸ ਨੇ ਭਾਜਪਾ ਆਗੂਆਂ ਦੀ ਸੁਰੱਖਿਆ ਵਧਾ ਦਿੱਤੀ ਹੈ। ਸੂਤਰ ਦੱਸਦੇ ਹਨ ਕਿ ਗ੍ਰਹਿ ਵਿਭਾਗ ਨੇ ਸੂਬੇ ਦੇ ਸਾਰੀਆਂ ਰੇਜਾਂ ਦੇ ਆਈ.ਜੀ, ਡੀ.ਆਈ.ਜੀ, ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਡਿਊਟੀ ਮਜਿਟਰੇਟ ਨੂੰ ਇਕ ਗੁਪਤ ਪੱਤਰ ( ਪੰਜਾਬੀ ਜਾਗਰਣ ਕੋਲ੍ਹ ਹੈ) ਜਾਰੀ ਕਰਕੇ ਹਦਾਇਤ ਕੀਤੀ ਹੈ ਕਿ ਉਨ੍ਹਾਂ ਦੇ ਜ਼ਿਲ੍ਹਿਆਂ ਵਿਚ ਭਾਜਪਾ ਆਗੂਆਂ ਦੇ ਦੌਰੇ ਦੌਰਾਨ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਭਾਜਪਾ ਆਗੂਆਂ ਦੀ ਸੁਰੱਖਿਆ ਲਈ ਲੋੜ ਪੈਣ ’ਤੇ ਪੰਜਾਬ ਆਰਮਡ ਪੁਲਿਸ (ਪੀ.ਏ.ਪੀ) ਕਮਾਂਡੋਂ ਜਾਂ ਰਿਜਰਵ ਬਟਾਲੀਅਨ ਦੀ ਲੋੜ ਪੈਣ ’ਤੇ ਡਿਮਾਂਡ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਸੂਤਰ ਦੱਸਦੇ ਹਨ ਕਿ ਗ੍ਰਹਿ ਵਿਭਾਗ ਨੇ ਇਹ ਫੈਸਲਾ ਰਾਜਪਾਲ ਪੰਜਾਬ ਵਲੋਂ ਕੀਤੀ ਗਈ ਝਾੜਝੰਬ ਤੋਂ ਬਾਅਦ ਲਿਆ ਹੈ।
ਵਰਨਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਨਵੇਂ ਬਣਾਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦੇਸ਼ ਭਰ ਦੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਭਾਜਪਾ ਆਗੂਆਂ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਅਬੋਹਰ ਦੇ ਵਿਧਾਇਕ ਅਰੁਣ ਨਾਰੰਗ ਦੀ ਮਾਰਕੁੱਟ ਕਰਨ, ਕੱਪੜੇ ਫਾੜਨ ਦੀ ਘਟਨਾਂ ਤੋਂ ਪਹਿਲਾਂ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾਂ ’ਤੇ ਵੀ ਟੋਲ ਪਲਾਜ਼ਾ ’ਤੇ ਹਮਲਾ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਗਏ ਸਨ। ਦਰਜ਼ਨ ਦੇ ਕਰੀਬ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਜਾ ਚੁੱਕਾ ਹੈ। ਸਾਬਕਾ ਸੰਸਦ ਮੈਂਬਰ ਤੇ ਅਨੁਸੂਚਿਤ ਜਾਤੀ ਕਮਿਸ਼ਨ ਦੇ ਨਵ ਨਿਯੁਕਤ ਚੇਅਰਮੈਨ ਵਿਜੈ ਸਾਂਪਲਾ ਦਾ ਅੰਮਿ੍ਰਤਸਰ ਵਿਖੇ ਘਿਰਾਓ ਕੀਤਾ ਗਿਆ। ਸਾਬਕਾ ਮੰਤਰੀ ਸੁਰਜੀਤ ਜਿਆਣੀ ਸਮੇਤ ਕਈ ਹੋਰਨਾਂ ਆਗੂਆਂ ਦਾ ਨਿਰੰਤਰ ਘਿਰਾਓ ਕੀਤਾ ਜਾ ਚੁੱਕਾ ਹੈ। ਭਾਜਪਾ ਆਗੂਆਂ ਵਲੋਂ ਸੂਬੇ ਵਿਚ ਪ੍ਰੈਸ ਕਾਨਫਰੰਸ ਕਰਕੇ ਅਤੇ ਪਾਰਟੀ ਦੇ ਪ੍ਰੋਗਰਾਮ ਕਰਕੇ ਤਿੰਨ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਜਾ ਰਹੀ ਹੈ। ਜਿਸ ਕਰਕੇ ਕਿਸਾਨਾਂ ਅਤੇ ਭਾਜਪਾ ਆਗੂਆਂ ਵਿਚਕਾਰ ਤਨਾਅ ਵਾਲੀ ਸਥਿਤੀ ਬਣ ਰਹੀ ਹੈ।
ਸੂਤਰ ਦੱਸਦੇ ਹਨ ਕਿ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਭਾਜਪਾ ਦੇ ਪੰਜਾਹ ਦੇ ਕਰੀਬ ਆਗੂਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਜਿਹੜੇ ਆਗੂਆਂ ਨੂੰ ਪਹਿਲਾਂ ਹੀ ਸੁਰੱਖਿਆ ਮੁਹੱਈਆਂ ਕਰਵਾਈ ਗਈ ਹੈ, ਉਨ੍ਹਾਂ ਦੀ ਸੁਰੱਖਿਆ ਵਿਚ ਲੱਗੇ ਗੰਨਮੈਨਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਜਦੋਂ ਕਿ ਕੁੱਝ ਨਵੇਂ ਆਗੂਆਂ ਜਿਹੜੇ ਲਗਾਤਾਰ ਲੋਕਾਂ ਵਿਚ ਜਾ ਰਹੇ ਹਨ, ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
ਸੂੁਤਰਾਂ ਅਨੁਸਾਰ ਗ੍ਰਹਿ ਵਿਭਾਗ ਨੇ ਸਾਰੇ ਆਈ.ਜੀ., ਡੀਆਈ ਜੀ ਤੇ ਹੋਰਨਾਂ ਪੁਲਿਸ ਅਧਿਕਾਰੀਆਂ ਨੂੰ ਭੇਜੇ ਗੁਪਤ ਪੱਤਰ ਵਿਚ ਕਿਹਾ ਹੈ ਕਿ ਮੁੱਖ ਮੰਤਰੀ ਨੇ ਅਬੋਹਰ ਦੇ ਵਿਧਾਇਕ ਨਾਲ ਵਾਪਰੀ ਘਟਨਾਂ ਨੂੰ ਗੰਭੀਰਤਾ ਨਾਲ ਲਿਆ ਹੈ। ਪੱਤਰ ਵਿਚ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਹਦਾਇਤ ਕੀਤੀ ਹੈ ਕਿ ਭਵਿੱਖ ਵਿਚ ਉਨ੍ਹਾਂ ਦੇ ਜ਼ਿਲ੍ਹਿਆਂ ਵਿਚ ਭਾਜਪਾ ਆਗੂਆਂ ਦੇ ਦੌਰੇ ਸਮੇਂ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਦੋ ਫਿਰਕਿਆਂ ਵਿਚ ਤਨਾਅ ਤੇ ਲੜਾਈ ਝਗੜੇ ਨੂੰ ਰੋਕਣਾ ਯਕੀਨੀ ਬਣਾਇਆ ਜਾਵੇ ਤੇ ਲੋੜ ਪੈਣ ’ਤੇ ਵਾਧੂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ।
Subscribe to:
Posts (Atom)