Friday, 23 July 2021
ਮਿੱਠੀ ਚਾਹ, ਕੁੜੱਤਣ ਬਰਕਰਾਰ : ਪ੍ਰਿਅੰਕਾਂ ਦੇ ਫੋਨ ਬਾਅਦ ਫਿਰ ਵਾਪਸ ਆਏ ਸਿੱਧੂ
ਜੈ ਸਿੰਘ ਛਿੱਬਰ,
ਚੰਡੀਗੜ੍ਹ
ਮਿੱਠੀ ਚਾਹ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁੜੱਤਣ ਦੂਰ ਨਹੀਂ ਕਰ ਸਕੀ। ਭਾਵੇਂ ਦੋਵੇਂ ਆਗੂ ਜਨਤਕ ਤੌਰ ’ਤੇ ਮੰਚ ’ਤੇ ਨੇੜੇ- ਨੇੜ੍ਹੇ ਬੈਠੇ ਰਹੇ, ਪਰ ਦਿਲਾਂ ਦੀਆਂ ਦੂਰੀਆਂ ਘੱਟ ਨਹੀਂ ਹੋਈਆਂ। ਅਹੁੱਦਾ ਸੰਭਾਲਣ ਤੋਂ ਪਹਿਲਾਂ ਚਾਹ ਦਾ ਕੱਪ ਸਾਂਝਾ ਕਰਨ ਤੋਂ ਪਹਿਲਾਂ ਨਵਜੋਤ ਸਿੱਧੂ ਇਕ ਵਾਰ ਫਿਰ ਖਫ਼ਾ ਹੋ ਕੇ ਪੰਜਾਬ ਭਵਨ ਤੋਂ ਨਿਕਲ ਗਏ। ਸਿੱਧੂ ਦੇ ਇਸ ਰਵੱਈਏ ਤੋਂ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ਼ ਹਰੀਸ਼ ਰਾਵਤ ਵੀ ਗੁੱਸੇ ਵਿਚ ਆ ਗਏ ਉਨ੍ਹਾਂ ਸਿੱਧੂ ਨੂੰ ਫੋਨ ਕਰਕੇ ਵਾਪਸ ਆਉਣ ਨੂੰ ਕਿਹਾ। ਫਿਰ ਹਰੀਸ਼ ਰਾਵਤ ਨੇ ਕਾਂਗਰਸ ਦੀ ਜਨਰਲ ਸਕੱਤਰ ਪਿ੍ਰਅੰਕਾਂ ਗਾਂਧੀ ਨੰੂ ਫੋਨ ਕੀਤਾ ਤਾਂ ਕੁੱਝ ਮਿੰਟਾਂ ਬਾਅਦ ਨਵਜੋਤ ਸਿੱਧੂ ਵਾਪਸ ਪੰਜਾਬ ਭਵਨ ਪੁੱਜੇ।
ਨਵਜੋਤ ਸਿੱਧੂ ਸਵੇਰੇ ਸਵਾ ਦਸ ਵਜੇ ਦੇ ਕਰੀਬ ਪੰਜਾਬ ਭਵਨ ਪੁੱਜ ਗਏ। ਕੁਝ ਮਿੰਟਾਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਵਿਚ ਪੁੱਜ ਗਏ। ਸੂਤਰ ਦੱਸਦੇ ਹਨ ਕਿ ਨਵਜੋਤ ਸਿੱਧੂ, ਮੁੱਖ ਮੰਤਰੀ ਨੂੰ ਫਤਿਹ (ਸਤਿ ਸ੍ਰੀ ਅਕਾਲ) ਬਲਾਉਣ ਤੋਂ ਬਾਅਦ ਵਾਪਸ ਚਲੇ ਗਏ। ਮੁੱਖ ਮੰਤਰੀ ਨੇ ਪੁੱਛਿਆ ਕਿ ਸਿੱਧੂ ਕਿੱਥੇ ਹੈ ਤਾਂ ਕੁੱਝ ਵਿਧਾਇਕਾਂ ਨੇ ਕਿਹਾ ਕਿ ਉਹ ਤਾਂ ਚਲੇ ਗਏ ਹਨ। ਮੁੱਖ ਮੰਤਰੀ ਨੇ ਸਮਝਿਆ ਕਿ ਸ਼ਾਇਦ ਉਹ ਹਰੀਸ਼ ਰਾਵਤ ਕੋਲ੍ਹ (ਹਰੀਸ਼ ਪੰਜਾਬ ਭਵਨ ’ਚ ਇਕ ਕਮਰੇ ਵਿਚ ਸੀ) ਚਲੇ ਗਏ ਹਨ। ਇਸ ਤਰ੍ਹਾਂ ਕੈਪਟਨ ਨੇ ਹਰੀਸ਼ ਰਾਵਤ ਨੂੰ ਫੋਨ ਕਰਕੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਨੀਚੇ ਹੀ ਹੈ। ਜਦੋਂ ਰਾਵਤ ਨੂੰ ਸਿੱਧੂ ਦੇ ਚਲੇ ਜਾਣ ਬਾਰੇ ਦੱਸਿਆ ਗਿਆ ਤਾਂ ਉਹਨਾਂ ਨੂੰ ਕਾਫ਼ੀ ਗੁੱਸਾ ਆਇਆ। ਰਾਵਤ ਨੇ ਤੁਰੰਤ ਨਵਜੋਤ ਸਿੱਧੂ ਨੂੰ ਫੋਨ ਕਰਕੇ ਵਾਪਸ ਆਉਣ ਨੂੰ ਕਿਹਾ ਕਿ ਪਰ ਸਿੱਧੂ ਵਲੋਂ ਕੋਈ ਤਸੱਲੀਬਖ਼ਸ਼ ਰੁਝਾਨ ਨਹੀਂ ਮਿਲਿਆ। ਇਸਤੋਂ ਬਾਅਦ ਹਰੀਸ਼ ਰਾਵਤ ਨੇ ਪਿ੍ਰਅੰਕਾਂ ਗਾਂਧੀ ਨੂੰ ਫੋਨ ਕੀਤਾ ਤੇ ਸਾਰੀ ਕਹਾਣੀ ਦੱਸਦੇ ਹੋਏ ਨਵਜੋਤ ਨੂੰ ਫੋਨ ਕਰਨ ਦੀ ਗੱਲ ਕਹੀ। ਦੱਸਿਆ ਜਾਂਦਾ ਹੈ ਕਿ ਪਿਅ੍ਰੰਕਾਂ ਗਾਂਧੀ ਨੇ ਫੋਨ ਕਰਕੇ ਸਿੱਧੂ ਨੂੰ ਵਾਪਸ ਜਾਣ ਲਈ ਕਿਹਾ। ਇਸਤੋਂ ਬਾਅਦ ਸਿੱਧੂ ਕਰੀਬ ਦਸ ਮਿੰਟਾਂ ਬਾਅਦ ਦੁਬਾਰਾ ਪੰਜਾਬ ਭਵਨ ਪੁੱਜੇ। ਫਿਰ ਆਉਦਿਆਂ ਸਿੱਧੂ ਨੇ ਮੁੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੱਥ ਜੋੜਕੇ ਫਤਿਹ ਬੁਲਾਈ ਅਤੇ ਪੁੱਛਣ ’ਤੇ ਅਰਦਾਸ ਕਰਨ ਲਈ ਬਾਹਰ ਜਾਣ ਦੀ ਗੱਲ ਕਹੀ। ਉਹ ਮੁੱਖ ਮੰਤਰੀ ਦੇ ਸਾਹਮਣੇ ਬੈਠਣ ਲੱਗੇ ਤਾਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਿੱਧੂ ਨੂੰ ਮੁੱਖ ਮੰਤਰੀ ਦੇ ਨੇੜ੍ਹੇ ਬੈਠਣ ਲਈ ਕਿਹਾ। ਭਾਵੇਂ ਵਿਧਾਇਕਾਂ ਦੇ ਜ਼ੋਰ ਪਾਉਣ ’ਤੇ ਸਿੱਧੂ ਮੁੱਖ ਮੰਤਰੀ ਦੇ ਕੋਲ੍ਹ ਬੈਠ ਗਏ ਪਰ ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ ਤੋਂ ਸਾਫ਼ ਦਿਖ ਰਿਹਾ ਸੀ ਕਿ ਦਿਲ ਨਹੀਂ ਮਿਲੇ।
Subscribe to:
Post Comments (Atom)
No comments:
Post a Comment