Thursday, 1 April 2021

-- ਤਿੰਨ ਸਾਲ ਤੋਂ ਵਾਧੇ ’ਤੇ ਚੱਲ ਰਹੀ ਵਿਧਾਨ ਸਭਾ ਦੀ ਸਕੱਤਰ ਸੇਵਾਮੁਕਤ

ਜੈ ਸਿੰਘ ਛਿੱਬਰ, ਚੰਡੀਗੜ੍ਹ ਪੰਜਾਬ ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਨੂੰ ਪੰਜਾਬ ਸਰਕਾਰ ਨੇ ਸੇਵਾਮੁਕਤ ਕਰ ਦਿੱਤਾ ਹੈ। ਸ੍ਰੀ ਮਿਸ਼ਰਾ ਪਿਛਲੇ ਤਿੰਨ ਸਾਲਾਂ ਤੋਂ ਸੇਵਾ ਕਾਲ ਦੇ ਵਾਧੇ ’ਤੇ ਚੱਲ ਰਹੇ ਸਨ। ਸੰਸਦੀ ਕਾਜ ਵਿਭਾਗ ਦੇ ਪ੍ਰਮੁੱਖ ਸਕੱਤਰ ਆਲੋਕ ਸ਼ੇਖਰ ਵਲੋਂ ਜਾਰੀ ਕੀਤੇ ਗਏ ਹੁਕਮ ਅਨੁਸਾਰ ਸ਼ਸ਼ੀ ਲਖਨਪਾਲ ਮਿਸ਼ਰਾ ਨੇ 30 ਨਵੰਬਰ 2018 ਨੂੰ ਸੇਵਾ ਮੁਕਤ ਹੋਣਾ ਸੀ, ਪਰ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਹਿਲੇ ਸਾਲ ਦਾ ਆਪਸਨਲ ਵਾਧਾ 30.11-2019 ਨੂੰ 59 ਸਾਲ ਤੱਕ ਅਤੇ ਦੂਜੇ ਸਾਲ ਦਾ ਆਪਸਨਲ ਵਾਧਾ 30.11.20 ਨੂੰ 60 ਸਾਲ ਦੀ ਉਮਰ ਪੂਰੀ ਹੋਣ ’ਤੇ ਸਰਕਾਰੀ ਸੇਵਾਵਾਂ ਤੋਂ ਸੇਵਾਮੁਕਤ ਹੋਣਾ ਬਣਦਾ ਸੀ। ਹੁਕਮ ਅਨੁਸਾਰ ਸ੍ਰੀ ਮਿਸ਼ਰਾ ਨੂੰ ਇਕ ਸਾਲ ਹੋਰ ਵਾਧੂ ਸਾਲ ਦਿੱਤਾ ਗਿਆ ਅਤੇ 31 ਮਾਰਚ ਨੂੰ ਬਾਅਦ ਦੁਪਹਿਰ ਉਨ੍ਹਾਂ ਨੂੰ ਸੇਵਾਮੁਕਤ ਕਰ ਦਿੱਤਾ ਗਿਆ। ਸੂਤਰ ਦੱਸਦੇ ਹਨ ਕਿ ਸ੍ਰੀਮਤੀ ਮਿਸ਼ਰਾ ਨੂੰ ਸੇਵਾਕਾਲ ਵਿਚ ਹੋਰ ਵਾਧਾ ਮਿਲਣ ਦੀ ਸੰਭਾਵਨਾ ਸੀ। ਪਰ, ਕੱਲ੍ਹ ਉਨ੍ਹਾਂ ਨੂੰ ਸੇਵਾਮੁਕਤ ਕਰਨ ਬਾਰੇ ਪੱਤਰ ਜਾਰੀ ਕਰ ਦਿੱਤਾ ਗਿਆ। ਸੰਸਦੀ ਕਾਜ ਵਿਭਾਗ ਵਲੋਂ ਜਾਰੀ ਹੁਕਮ ਅਨੁਸਾਰ ਉਕਤ ਅਧਿਕਾਰਨ ਵਿਰੁੱਧ ਭਵਿੱਖ ਵਿਚ ਜੇਕਰ ਕੋਈ ਫੌਜਦਾਰੀ, ਸਿਵਲ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਕਰਨ ਬਾਰੇ ਮਾਮਲਾ ਧਿਆਨ ਵਿਚ ਆਉਦਾ ਹੈ ਤਾਂ ਸਰਕਾਰੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਕਿਸੀ ਕਿਸਮ ਦੀ ਰਿਕਵਰੀ ਕਿਸੀ ਸਟੇਜ ’ਤੇ ਧਿਆਨ ਵਿਚ ਆਉਦੀ ਹੈ ਤਾਂ ਭਰਪਾਈ ਉਨ੍ਹਾਂ ਦੀ ਗਰੈਚੁਟੀ,ਪੈਨਸ਼ਨ ਵਿਚੋਂ ਕੀਤੀ ਜਾਵੇਗੀ।

No comments:

Post a Comment