Thursday, 28 May 2020

ਮੁੱਖ ਸਕੱਤਰ ਨੇ ਤਿੰਨ ਵਾਰ ਮੰਗੀ ਮਾਫ਼ੀ ਵਜ਼ੀਰਾ ਨਾਲ ਪਿਆ ਰੇੜਕਾ ਖਤਮ---

ਜੈ ਸਿੰਘ ਛਿੱਬਰ, 
 ਚੰਡੀਗੜ 
ਪੰਜਾਬ ਦੇ ਵਜ਼ੀਰਾਂ ਅਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਚਕਾਰ “ਬੋਲ ਕਬੋਲ” ਕਾਰਨ ਪੈਦਾ ਹੋਈ ਕੁੜਤਣ ਆਖ਼ਰ ਅੱਜ ਖਤਮ ਹੋ ਗਈ। ਬੁੱਧਵਾਰ ਨੂੰ ਲੰਬੇ ਅਰਸੇ ਬਾਅਦ ਸਿਵਲ ਸਕੱਤਰੇਤ ਵਿਖੇ ਪੰਜਾਬ ਵਜ਼ਾਰਤ ਦੀ ਹੋਈ ਮੀਟਿੰਗ ਵਿਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਸਮੁੱਚੀ ਕੈਬਨਿਟ ਨੂੰ “ਸੌਰੀ” ਕਹਿਕੇ ਮਾਫ਼ੀ ਮੰਗ ਲਈ ਅਤੇ ਭਵਿੱਖ ਵਿਚ ਅਜਿਹੀ ਸ਼ਿਕਾਇਤ ਨਾ ਆਉਣ ਦਾ ਭਰੋਸਾ ਦਿੱਤਾ। ਮਾਫ਼ੀ ਮੰਗਣ 'ਤੇ ਸਮੁੱਚੀ ਵਜ਼ਾਰਤ ਨੇ ਮੁੱਖ ਸਕੱਤਰ ਨੂੰ ਮਾਫ਼ ਕਰ ਦਿੱਤਾ ਅਤੇ ਬਕਾਇਦਾ ਰਸਮੀ ਤੌਰ 'ਤੇ ਮੀਟਿੰਗ ਦੀ ਕਾਰਵਾਈ ਸ਼ੁਰੂ ਹੋਈ।
ਹਾਲਾਂਕਿ ਸਮੁੱਚੀ ਵਜਾਰਤ ਨੇ ਮੁੱਖ ਸਕੱਤਰ ਨਾਲ ਪੈਦਾ ਹੋਏ ਵਿਵਾਦ ਨੂੰ ਖਤਮ ਕਰ ਦਿੱਤਾ ਹੈ, ਪਰ ਅੰਦਰੋਂ ਅੰਦਰੀ ਕੁੱਝ ਮੰਤਰੀ ਖੁਸ਼ ਨਹੀਂ ਹਨ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਇਕ ਮੰਤਰੀ ਨਾ ਕਿਹਾ ਕਿ ਜਦੋਂ “ਲਾੜੇ ” ਹੀ ਬਹਿ ਗਏ ਤਾਂ ਪਿੱਛੇ ਬਰਾਤ ਨੇ  ਕੀ ਕਰਨਾ ਸੀ। ਕੁੱਝ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਦਾ ਮੰਨਣਾ ਹੈ ਕਿ ਭਵਿੱਖ ਵਿਚ ਰਾਜਸੀ ਫਾਇਦਾ ਲੈਣ ਅਤੇ ਅਫਸਰਸ਼ਾਹੀ ਨੂੰ ਸਬਕ ਸਿਖਾਉਣ ਲਈ ਮੁੱਖ ਸਕੱਤਰ ਖਿਲਾਫ਼ ਸਖ਼ਤ ਕਾਰਵਾਈ ਲੈਣੀ ਚਾਹੀਦੀ ਸੀ। 
ਪੰਜਾਬ ਵਜ਼ਾਰਤ ਦੀ ਮੀਟਿੰਗ ਬਾਅਦ ਦੁਪਹਿਰ ਤਿੰਨ ਵਜੇ ਸ਼ੁਰੂ ਹੋਣੀ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੀਬ ਇੱਕ ਘੰਟਾਂ ਪਹਿਲਾ ਹੀ ਸਕੱਤਰੇਤ ਵਿਖੇ ਪਹੁੰਚਕੇ ਮੋਰਚਾ ਸੰਭਾਲ ਲਿਆ। ਮੁੱਖ ਮੰਤਰੀ ਨੇ ਪੰਜਾਬ ਵਜ਼ਾਰਤ ਦੀ ਮੀਟਿੰਗ ਤੋਂ ਪਹਿਲਾਂ ਮੰਤਰੀਆਂ ਨਾਲ ਗੈਰ ਰਸਮੀ ਮੀਟਿੰਗ ਕੀਤੀ ਅਤੇ ਪੈਦਾ ਹੋਏ ਵਿਵਾਦ ਨੂੰ ਖਤਮ ਕਰਨ ਦੀ ਨੀਂਹ ਤਿਆਰ ਕਰ ਲਈ। ਜਿਉਂ ਹੀ ਮੀਟਿੰਗ ਸ਼ੁਰੂ ਹੋਈ ਤਾਂ ਸੱਭਤੋਂ ਪਹਿਲਾਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਸਮੁੱਚੀ ਕੈਬਨਿਟ ਤੋਂ ਮਾਫ਼ੀ ਮੰਗਦੇ ਹੋਏ ਭਵਿੱਖ ਵਿਚ ਅਜਿਹਾ ਮੌਕਾ, ਸ਼ਿਕਾਇਤ ਨਾ ਆਉਣ ਦਾ ਭਰੋਸਾ ਦਿੱਤਾ। ਇਸ ਤਰ•ਾਂ ਸਮੁੱਚੀ ਵਜ਼ਾਰਤ ਨੇ ਮਾਫ਼ੀ ਕਬੂਲ ਕਰਦਿਆਂ ਮੁੱਖ ਸਕੱਤਰ ਨੂੰ ਕਲੀਨਚਿਟ ਦੇ ਦਿੱਤੀ ਤੇ ਰਸਮੀ ਤੌਰ 'ਤੇ  ਮੀਟਿੰਗ ਸ਼ੁਰੂ ਹੋ ਗਈ। ਮੀਟਿੰਗ ਦੀ ਕਾਰਵਾਈ ਮੁੱਖ ਸਕੱਤਰ ਵਲੋਂ ਚਲਾਈ ਗਈ।  
ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ  ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਅੱਜ ਮਾਫ਼ੀ ਮੰਗ ਲਈ ਹੈ, ਤੇ ਸਮੁੱਚੀ ਵਜ਼ਾਰਤ ਨੇ ਮਾਫ਼  ਕਰ ਦਿੱਤਾ ਹੈ। 
ਮਨਪ੍ਰੀਤ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਬਲਕਿ ਤੀਜ਼ੀ ਵਾਰ ਮਾਫ਼ੀ ਮੰਗੀ ਗਈ ਹੈ। ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਕਿ ਘਟਨਾ ਵਾਲੇ ਦਿਨ ਵੀ ਮੁੱਖ ਸਕੱਤਰ ਨੇ ਮਾਫ਼ੀ ਮੰਗ ਲਈ ਸੀ, ਦੂਜੀ ਵਾਰ ਉਨ•ਾਂ ਬਾਦਲ ਪਿੰਡ ਪਿਤਾ ਦੀ ਮੌਤ 'ਤੇ ਅਫਸੋਸ ਕਰਨ ਮੌਕੇ ਅਤੇ ਅੱਜ ਤੀਸਰੀ ਵਾਰ ਮਾਫ਼ੀ ਮੰਗੀ  ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਅਸੀਂ (ਮੰਤਰੀ) ਵੀ ਫਰੀਸਤੇ ਨਹੀਂ, ਗਲਤੀ ਇਨਸਾਨ ਤੋਂ ਹੋ ਜਾਂਦੀ। ਜਦੋਂ  ਵਿਅਕਤੀ  ਤਿੰਨ ਵਾਰ ਮਾਫੀ ਮੰਗੇ ਤਾਂ ਮਾਫ ਕਰ ਦੇਣਾ ਚਾਹੀਦਾ ਹੈ, ਜੇਕਰ ਮਾਫੀ ਮੰੰਗਣ ਵਾਲੇ ਨੂੰ ਮਾਫ਼ ਨਾ ਕੀਤਾ ਜਾਵੇ ਤਾਂ ਬੰਦੇ ਦਾ ਹੰਕਾਂਰ ਹੋਵੇਗਾ ਅਤੇ  ਪ੍ਰਮਾਤਮਾ ਹੰਕਾਰ ਨੂੰ ਮਾਫ਼  ਨਹੀਂ ਕਰਦਾ। ਇਸ ਤਰ•ਾਂ ਸਮੁੱਚੀ ਵਜ਼ਾਰਤ ਨੇ ਸਮੁੱਚੀ ਘਟਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਇਸ ਤਰ•ਾਂ ਵਜੀਰਾਂ ਤੇ ਮੁੱਖ ਸਕੱਤਰ ਵਿਚਕਾਰ ਪੈਦਾ ਹੋਈ ਤਲਖੀ ਵਾਲਾ ਚੈਪਟਰ ਖਤਮ ਹੋ ਗਿਆ ਹੈ। ਮਨਪ੍ਰੀਤ ਨੇ ਇਸਨੂੰ ਲੋਕਤੰਤਰ ਦੀ ਜਿੱਤ ਦੱਸਿਆ ਹੈ।  ਇਕ  ਸਵਾਲ ਦੇ ਜਵਾਬ ਵਿਚ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ•ਾਂ ਨੂੰ ਪਤਾ ਲੱਗਿਆ ਕਿ ਮੁੱਖ ਸਕੱਤਰ ਨੇ ਸਰਕਾਰ ਨੂੰ ਲਿਖਕੇ ਦੇ ਦਿੱਤਾ ਹੈ ਕਿ ਉਨ•ਾਂ ਦਾਬੇਟਾ ਪੰਜਾਬ ਵਿਚ ਸ਼ਰਾਬ ਦਾ ਕਾਰੋਬਾਰ ਨਹੀਂ ਕਰਦਾ। ਵਰਨਣਯੋਗ ਹੈ  ਕਿ 10 ਮਈ ਨੂੰ ਪੰਜਾਬ ਭਵਨ 'ਚ ਸ਼ਰਾਬ ਪਾਲਸੀ  ਨੂੰ ਲੈ  ਕੇ ਵਜ਼ਾਰਤ ਦੀ ਮੀਟਿੰਗ ਵਿਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਨਾਲ  ਕਿਸੇ  ਨੁਕਤੇ ਨੂੰ ਲੈ ਕੇ ਉਲਝ ਗਏ ਸਨ ਤਾਂ ਸਮੂਹ ਮੰਤਰੀਆਂ ਨੇ ਮੁੱਖ ਸਕੱਤਰ ਨਾਲ ਕੰਮ ਨਾ ਕਰਨ ਦਾ ਮਤਾ ਸਰਬ ਸੰਮਤੀ ਨਾਲ ਪਾਸ ਕੀਤਾ ਸੀ। 

ਬਾਕਸ--
ਤਲਖੀ ਪਹਿਲੀ ਤੇ ਆਖ਼ਰੀ ਘਟਨਾ ਨਹੀਂ  
ਮਨਪ੍ਰੀਤ ਬਾਦਲ ਨੇ ਕਿਹਾ  ਕਿ ਲੋਕ ਨੁਮਾਇੰਦਿਆਂ ਅਤੇ ਨੌਕਰਸ਼ਾਹ ਵਿਚਕਾਰ ਤਲਖੀ, ਵਿਵਾਦ  ਪਹਿਲੀ ਵਾਰ ਨਹੀਂ ਹੋਇਆ ਅਤੇ ਇਹ ਆਖ਼ਰੀ ਵਾਰ ਵੀ ਨਹੀਂ ਹੈ। ਉਨ•ਾਂ ਕਿਹਾ ਕਿ ਅਸਲ  ਵਿਚ ਵਿਧਾਇਕ, ਮੰਤਰੀ ਦਾ ਕਾਰਜਕਾਲ ਪੰਜ ਸਾਲ ਅਤੇ ਨੌਕਰਸ਼ਾਹ ਦਾ ਕਾਰਜ਼ਕਾਲ 35 ਸਾਲ  ਹੈ। ਲੋਕ ਨੁਮਾਇੰਦੇ ਨੇ ਪੰਜ ਸਾਲ ਬਾਅਦ ਲੋਕਾਂ ਨੂੰ ਇਮਤਿਹਾਨ ਦੇਣਾ ਹੁੰਦਾ ਹੈ ਤੇ ਉਹ ਤੇਜ਼ ਚਾਲ ਨਾਲ ਹਲਕੇ ਦੇ ਵੱਧ ਤੋਂ ਵੱਧ ਕੰਮ ਕਰਵਾਉਣਾ ਚਾਹੁੰਦਾ ਹੈ, ਜਦੋਂ ਕਿ ਅਫਸਰਸ਼ਾਹ ਦੀ  ਚਾਲ ਸੁਸਤ ਹੁੰਦੀ ਹੈ ਕਿਉਂਕਿ ਉਸਦੀ ਸਰਵਿਸ ਲੰਬੀ ਹੁੰਦੀ ਹੈ। ਮਨਪ੍ਰੀਤ ਨੇ ਕਿਹਾ ਕਿ ਲੋਕਤੰਤਰ ਵਿਚ ਚੁਣੇ ਹੋਏ ਨੁਮਾਇੰਦਿਆਂ ਦੀ ਅਹਿਮੀਅਤ ਵੱਧ ਹੁੰਦੀ ਹੈ। 
-- 

Thursday, 21 May 2020

ਅਫ਼ਸਰਾਂ ਨਾਲ ਉਲਝਣ ਦੀ ਬਜਾਏ ਗੱਲ ਉਥੇ ਕਰੋ ਜਿੱਥੇ ਜਰੂਰਤ ਹੈ : ਪਰਗਟ ਸਿੰਘ

ਪਰਗਟ ਸਿੰਘ ਦਾ ਕੈਪਟਨ 'ਤੇ  “ਸਕੂਪ ਗੋਲ ”
ਅਫ਼ਸਰਾਂ ਨਾਲ ਉਲਝਣ ਦੀ ਬਜਾਏ ਗੱਲ ਉਥੇ ਕਰੋ ਜਿੱਥੇ ਜਰੂਰਤ ਹੈ : ਪਰਗਟ ਸਿੰਘ

 ਕਿਹਾ,  ਗੱਲ ਕਰਨ ਦਾ ਹੁਣ ਵਧੀਆ ਮੌਕਾ ਹੈ 
ਜੈ ਸਿੰਘ ਛਿੱਬਰ
ਚੰਡੀਗੜ•
ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤੀ ਵਰ•ੇ 'ਚ ਆਬਾਕਰੀ ਵਿਭਾਗ ਨੂੰ ਕੋਈ ਘਾਟਾ ਨਾ ਹੋਣ ਬਾਰੇ ਸਫ਼ਾਈ ਦੇ ਦਿੱਤੀ ਹੈ, ੁਪਰ ਸ਼ਰਾਬ ਦੇ ਮੁੱਦੇ 'ਤੇ ਆਪਣਿਆਂ ਅਤੇ ਬੇਗਾਨਿਆਂ ਨੂੰ ਘਾਟੇ ਵਾਲੀ ਗੱਲ ਹਜ਼ਮ ਨਹੀਂ ਹੋ ਰਹੀ। 
ਜਲੰਧਰ ਤੋਂ ਵਿਧਾਇਕ ਅਤੇ ਹਾਕੀ ਦੇ ਸਾਬਕਾ ਕਪਤਾਨ ਪਰਗਟ ਸਿੰਘ ਨੇ ਅੱਜ ਸਿੱਧਾ “ਸਕੂਪ ਗੋਲ” ਕਰਕੇ ਰਾਜਸੀ ਆਗੂਆਂ ਅਤੇ ਅਫ਼ਸਰਸ਼ਾਹਾਂ ਦੇ ਸਿਆਸੀ ਕੋਕੇ ਜੜ• ਦਿੱਤੇ ਹਨ। ਪਰਗਟ ਸਿੰਘ ਨੇ ਕਿਹਾ  ਕਿ ਸ਼ਰਾਬ ਮਾਮਲੇ 'ਤੇ ਉਠ ਰਹੇ ਸਵਾਲਾਂ ਦੀ ਜਾਂਚ ਦੀ ਲੋੜ ਹੈ। ਸਪਸ਼ਟ ਤੇ ਬੇਬਾਕੀ ਨਾਲ ਗੱਲ ਕਹਿਣ ਵਜੋਂ ਜਾਣੇ ਜਾਂਦੇ  ਵਿਧਾਇਕ ਪ੍ਰਗਟ ਸਿੰਘ ਨੇ ਮੰਤਰੀਆਂ, ਵਿਧਾਇਕਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਐਵੇਂ ਮੁੱਖ ਸਕੱਤਰ, ਅਫਸਰਾਂ ਜਾਂ ਆਪੋ ਵਿਚ ਉਲਝਣ ਦਾ ਕੋਈ ਫਾਇਦਾ ਨਹੀਂ ਹੈ, ਗੱਲ ਉਥੇ ਕਰਨੀ ਪਵੇਗੀ ਜਿਥੇ ਚਾਹੀਦੀ ਹੈ। ਉਨ•ਾਂ ਵਿਧਾਇਕਾਂ ਤੇ ਮੰਤਰੀਆਂ ਨੂੰ ਸਿੱਧੇ ਰੂਪ ਵਿਚ ਮੁੱਖ ਮੰਤਰੀ  ਨਾਲ  ਗੱਲ ਕਰਨ ਨੂੰ ਕਿਹਾ ਹੈ। ਯਾਦ ਰਹੇ ਕਿ ਮਾਫ਼ੀਆਂ ਰਾਜ ਨੂੰ ਲੈ ਕੇ ਪ੍ਰ੍ਰਗਟ ਸਿੰਘ ਵਲੋਂ ਮੁੱਖ ਮੰਤਰੀ ਨੂੰ ਵਾਰ ਪੱਤਰ ਲਿਖਿਆ ਹੈ। ਬਕਾਇਦਾ ਮੁੱਖ ਮੰਤਰੀ ਨੇ ਪਰਗਟ ਸਿੰਘ ਨਾਲ ਆਹਮੋ ਸਾਹਮਣੇ ਮੀਟਿੰਗ ਵੀ ਕੀਤੀ ਸੀ। ਉਸ ਸਮੇਂ ਵੀ ਪਰਗਟ ਸਿੰਘ ਨੇ ਮਾਫੀਆਂ ਰਾਜ ਖ਼ਤਮ ਕਰਨ ਅਤੇ ਲੋਕਾਂ ਨਾਲ  ਕੀਤੇ ਵਾਅਦੇ ਪੂਰੇ ਕਰਨ ਦੀ ਗੱਲ ਕਹੀ ਸੀ। 
ਪਰਗਟ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿਚ ਕੈਪਟਨ ਦਾ ਰਾਜ ਹੈ ਜਾਂ ਮੁੱਖ ਸਕੱਤਰ ਦਾ? ਉਨ•ਾਂ ਕਿਹਾ  ਕਿ ਜਵਾਬਦੇਹੀ ਚੁਣੇ ਹੋਏ ਲੋਕਾਂ ਦੀ ਹੈ।  ਤਿੰਨ ਸਾਲ ਲੰਘ ਗਏ ਹਨ ਪਰ ਲੋਕਾਂ ਦੇ ਮੁੱਦੇ ਜਿਉਂ ਦੇ ਤਿਉਂ ਖੜ•ੇ ਹਨ। ਉਨ•ਾਂ ਮੰਤਰੀਆਂ, ਵਿਧਾਇਕਾਂ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਗੱਲ ਕਰਨ ਦਾ ਹੁਣ ਬੇਹਤਰ ਸਮਾਂ ਹੈ। ਉਨ•ਾਂ ਸਵਾਲ ਕੀਤਾ ਕਿ ਤਿੰਨ ਸਾਲ ਵਿਚ ਸ਼ਰਾਬ ਨਿਗਮ ਕਿਉਂ ਨਹੀਂ ਬਣੀ। ਜੇਕਰ ਸ਼ਰਾਬ ਕਾਰਪੋਰੇਸ਼ਨ ਬਣੀ ਹੁੰਦੀ ਤਾਂ ਪੰਜਾਬ  ਨੂੰ 30 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋ ਸਕਦਾ ਸੀ। ਉਨ•ਾਂ ਕਿਹਾ ਕਿ ਪੂਰਨ ਬਹੁਮਤ  ਵਾਲੀ ਸਰਕਾਰ ਨੂੰ ਲੋਕ ਹਿਤ ਦੇ ਫੈਸਲੇ ਲੈਣ ਤੋਂ ਕੌਣ ਰੋਕਦਾ ਹੈ।  
ਅਫ਼ਸਰਸਾਹਾਂ ਬਾਰੇ ਉਨ•ਾਂ ਕਿਹਾ ਕਿ ਅਫ਼ਸਰ ਲੰਬਾਂ ਸਮਾਂ ਪ੍ਰਸ਼ਾਸਨਿਕ ਸਿਸਟਮ ਦਾ ਹਿੱਸਾ ਹੁੰਦੇ ਹਨ, ਉਹ ਰਾਜਸੀ ਆਗੂ ਨੂੰ ਆਪਣੇ ਰੰਗ ਵਿਚ ਰੰਗਣਾਂ ਚਾਹੁੰਦੇ ਹਨ, ਇਹ ਤਾਂ ਰਾਜਸੀ ਆਗੂਆਂ ਨੇ ਦੇਖਣਾ ਹੁੰਦਾ ਹੈ ਕਿ ਉਨ•ਾਂ ਨੇ ਆਪਣਾ ਰੰਗ ਰੱਖਣਾ ਜਾਂ ਦੂਜੇ ਦਾ ਚੜ•ਾਉਣਾ ਹੈ। ਪਰਗਟ ਸਿੰਘ ਨੇ ਕਿਹਾ ਕਿ ਲਾਕਡਾਊਨ, ਕਰਫਿਊ ਦੌਰਾਨ ਜੇਕਰ ਦੋ ਨੰਬਰ ਦੀ ਸ਼ਰਾਬ ਵਿਕਣ ਦੇ ਸਵਾਲ ਉਠ ਰਹੇ ਹਨ ਤਾਂ ਚੁੱਪ ਰਹਿਣ  ਦੀ ਬਜਾਏ ਜਾਂਚ ਕੀਤੀ ਜਾਣੀ ਹੈ। ਪਰਗਟ ਸਿੰਘ ਨਾਲ ਇਕ ਵੈਬਸਾਇਟ ਵਲੋਂ ਕੀਤੀ ਗੱਲਬਾਤ ਸੋਸ਼ਲ ਮੀਡੀਆਂ  'ਤੇ ਵਾਇਰਲ ਹੋ ਰਹੀ ਹੈ। 
ਵਰਨਣਯੋਗ ਹੈ ਕਿ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ ਦੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ ਗੁਲਝ ਫਸਣ ਤੋਂ ਬਾਅਦ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਵਲੋਂ ਸ਼ਰਾਬ ਮਾਮਲੇ ਵਿਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਬੇਟੇ ਦੇ ਸ਼ਰਾਬ ਕਾਰੋਬਾਰੀਆਂ ਨਾਲ ਸਬੰਧ ਹੋਣ ਦੇ ਕਥਿਤ ਦੋਸ਼  ਲਾਉਂਦਿਆਂ ਜਾਂਚ ਦੀ  ਮੰਗ ਕੀਤੀ ਸੀ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ, ਵਿਧਾਇਕ ਰਾਜ ਕੁਮਾਰ ਵੇਰਕਾ, ਕੁਲਬੀਰ ਸਿੰਘ ਜੀਰਾ, ਸੰਗਤ ਸਿੰਘ ਗਿਲਜੀਆਂ, ਵਰਿੰਦਰਮੀਤ ਪਾਹੜਾ, ਫਤਿਹਜੰਗ ਸਿੰਘ ਬਾਜਵਾ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਸਮੇਤ ਕਈਆਂ ਨੇ ਰੀਟਵੀਟ ਕਰਦੇ ਹੋਏ ਵੜਿੰਗ ਦੀ ਮੰਗ ਨਾਲ ਸਹਿਮਤ ਹੁੰਦਿਆਂ ਜਾਂਚ ਦੀ ਮੰਗ ਕੀਤੀ ਸੀ। ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਵੀ ਕਰਫਿਊ ਦੌਰਾਨ ਦੋ ਨੰਬਰ ਦੀ ਸ਼ਰਾਬ ਵਿਕਣ  ਦੇ ਮਾਮਲੇ ਦੀ ਹਾਈਕੋਰਟ ਜਾਂ ਸੀਬੀਆਈ ਤੋਂ ਜਾਂਚ ਦੀ  ਮੰਗ ਕਰ ਚੁੱਕੇ ਹਨ। ਇਸੀ ਤਰ•ਾਂ ਅਕਾਲੀ ਦਲ ਅਤੇ  ਆਪ ਵਲੋਂ ਵੀ ਕੇਂਦਰੀ ਜਾਂਚ ਏਜੰਸੀ ਜਾਂ ਹਾਈਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰ ਰਹੇ ਹਨ। 

ਕਵਿ ਵਿਅੰਗ --ਸਿਆਸੀ ਚਾਲ

ਹੀਰ ਆਖਦੀ ਰਾਂਝਿਆਂ ਗੱਲ ਸੁਣਲੈ
ਰੁੱਸੇ ਮਿੱਤਰਾਂ ਨੂੰ ਸਰਕਾਰ ਮਨਾਉਣ ਲੱਗੀ !

ਪਾਣੀ ਪੀ ਪੀ ਆਪਣੇ ਜੋ ਕੋਸਦੇ ਸੀ
ਬੁਲਾ ਭੋਜਨ ਉਨਾਂ ਨੂੰ ਛਕਾਉਣ ਲੱਗੀ !

ਤਿੰਨ ਸਾਲਾਂ ਤੋਂ ਸੱਭ ਸੀ ਠੀਕ ਚੱਲਦਾ
ਹੁਣ ਦਿੱਕਤ ਕਿਉਂ ਇਹ ਆਉਣ ਲੱਗੀ!

ਅਫ਼ਸਰਸਾਹ ਤਾਂ ਇਹ ਨਹੀਂ ਬਦਲਣਾ
ਗੱਲਾਂ ਗੱਲਾਂ 'ਚ ਗੱਲ ਖਾਨੇ ਪਾਉਣ ਲੱਗੀ !

ਫੌਜਾਂ ਜਿੱਤਕੇ ਅੰਤ ਨੂੰ ਕਿਉਂ ਹਾਰ ਜਾਂਦੀਆਂ
ਗੱਲ ਛਿੱਬਰ ਨੂੰ ਸਮਝ ਹੁਣ ਆਉਣ ਲੱਗੀ !

ਜੈ ਸਿੰਘ ਛਿੱਬਰ
9855452043  

ਰੁੱਸੇ ਵਿਧਾਇਕਾਂ ਨੇ ਲੰਚ 'ਤੇ ਕੈਪਟਨ ਸਾਹਮਣੇ ਕੱਢੇ ਮਨ ਦੇ ਵਲਵਲੇ

ਮੁੱਖ ਮੰਤਰੀ ਦੀ ਲੰਚ ਡਿਪਲੋਮੈਸੀ
 
ਮੁੱਖ  ਸਕੱਤਰ ਦੇ ਮੁੱਦੇ 'ਤੇ ਮੁੱਖ ਮੰਤਰੀ  ਨੇ ਕਿਹਾ ਕਿ ਸਮਾਂ ਦਿਓ ਸੋਚਦਾ ਹਾਂ 
ਜੈ ਸਿੰਘ ਛਿੱਬਰ
ਚੰਡੀਗੜ 
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੁੱਸੇ ਵਿਧਾਇਕਾਂ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਨੂੰ ਮੁੱਖ ਮੰਤਰੀ ਨੇ ਸਿਸਵਾਂ ਸਥਿਤ ਆਪਣੇ ਫਾਰਮ / ਰਿਜੋਰਟ 'ਤੇ ਰੁੱਸੇ ਚਾਰ ਵਿਧਾਇਕਾਂ ਨੂੰ ਦੁਪਹਿਰ ਦੇ ਭੋਜਨ 'ਤੇ ਬੁਲਾਕੇ ਸ਼ਾਂਤ ਕਰਨ ਦਾ ਯਤਨ ਕੀਤਾ। ਦੁਪਹਿਰ ਦੇ ਖਾਣੇ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਹਿਕਾਰਤਾ  ਮੰੰਤਰੀ ਸੁਖਜਿੰਦਰ ਸਿੰਘ ਰੰਧਾਵਾਂ, ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ, ਪਰਗਟ ਸਿੰਘ ਅਤੇ ਸੰਗਤ ਸਿੰਘ ਗਿਲਜੀਆਂ ਹਾਜ਼ਰ ਸਨ। ਲੰਚ ਦੇ ਬਹਾਨੇ ਮੁੱਖ ਮੰਤਰੀ ਨੇ ਰੁੱਸੇ ਵਿਧਾਇਕਾਂ ਦੀ ਨਬਜ਼ ਟੋਹੀ। ਕਰੀਬ ਢਾਈ ਘੰਟੇ ਮੀਟਿੰਗ ਦੌਰਾਨ ਵਿਧਾਇਕਾਂ ਨੇ ਮੁੱਖ ਮੰਤਰੀ ਅੱਗੇ ਮੁੱਖ ਸਕੱਤਰ ਦੀ ਰੱਜਕੇ ਕਲਾਸ ਲਗਾਈ।
ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੋਂ ਇਲਾਵਾ ਬਰਗਾੜੀ, ਬਹਿਬਲ ਕਲਾਂ ਕਾਂਡ, ਕੋਵਿਡ 19 ਅਤੇ ਕਣਕ ਦੀ  ਖਰੀਦ ਸਮੇਤ ਕਈ ਹੋਰ ਮੁੱਦਿਆਂ 'ਤੇ ਵਿਧਾਇਕਾਂ ਨੇ ਆਪਣੇ ਦਿਲ ਦੇ ਵਲਵਲੇ ਮੁੱਖ ਮੰਤਰੀ ਸਾਹਮਣੇ ਰੱਖੇ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਸਮੇਤ ਬਾਕੀ ਵਿਧਾਇਕ ਸੁਖਾਵੇਂ ਮਾਹੌਲ ਵਿਚ ਗੱਲਬਾਤ ਹੋਣ ਦਾ ਦਾਅਵਾ ਕਰਦੇ ਹਨ। ਪਰ ਸੂਤਰ ਦੱਸਦੇ ਹਨ ਕਿ ਕਰਨ ਅਵਤਾਰ ਸਿੰਘ ਦੇ ਮਾਮਲੇ ਵਿਚ  ਮੁੱਖ ਮੰਤਰੀ ਵਲੋਂ ਸਿਰਫ਼ ਹੋਰ ਸਮਾਂ ਦੇਣ ਦੀ ਗੱਲ ਕਹੀ ਹੈ। ਮੁੱਖ ਮੰਤਰੀ ਨਾਲ ਮੀਟਿੰਗ ਕਰਨ ਤੋਂ ਬਾਅਦ ਕੁੱਝ ਵਿਧਾਇਕਾਂ ਨੇ ਮਾਝੇ  ਦੇ ਨੌਜਵਾਨ ਵਿਧਾਇਕਾਂ ਨਾਲ ਐਮ.ਐਲ.ਏ ਫਲੈਟ ਵਿਚ ਅਲੱਗ ਤੋਂ ਮੀਟਿੰਗ ਵੀ ਕੀਤੀ ਹੈ। 
ਸੂਤਰ ਦੱਸਦੇ ਹਨ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਕਿਹਾ ਕਿ ਉਨ•ਾਂ ਨੁੰ ਪਤਾ ਲੱਗਿਆ ਹੈ ਕਿ ਉਨ•ਾਂ (ਮੁੱਖ ਸਕੱਤਰ) ਨੇ ਮਾਫ਼ੀ  ਤਾਂ ਮੰਗ ਲਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਤਾਂ ਐਨੇ ਸਾਲਾਂ ਵਿਚ ਕੋਈ ਸ਼ਿਕਾਇਤ ਨਹੀਂ ਆਈ ਅਤੇ ਸਾਰਾ ਕੰਮ ਠੀਕ ਚੱਲ ਰਿਹਾ ਸੀ। ਰੰਧਾਵਾਂ ਸਮੇਤ ਹੋਰਨਾਂ ਨੇ ਮੁੱਖ ਸਕੱਤਰ ਵਲੋਂ ਮਾਫ਼ੀ ਨਾ ਮੰਗਣ ਦੀ ਗੱਲ ਕਹੀ। ਸੂਤਰ ਅਨੁਸਾਰ ਪਰਗਟ ਸਿੰਘ ਨੇ ਭਖ਼ਦੇ ਮਸਲੇ ਬਰਗਾੜੀ ਤੇ ਬਹਿਬਲ ਕਲ•ਾਂ ਕਾਂਡ ਦਾ ਨਿਬੇੜਾ ਕਰਨ ਦੀ ਗੱਲ ਕਹੀ। ਵਿਧਾਇਕਾਂ ਨੇ ਕਰੋਨਾ ਵਾਇਰਸ,  ਕਣਕ ਦੀ ਖਰੀਦ, ਨਾਜ਼ਾਇਜ਼ ਸ਼ਰਾਬ ਦੀ ਵਿਕਰੀ  ਸਮੇਤ ਕਈ ਹੋਰ ਮਸਲੇ ਮੁੱਖ ਮੰਤਰੀ  ਦੇ ਧਿਆਨ ਵਿਚ ਲਿਆਂਦੇ।   ਦੱਸਿਆਂ ਜਾਂਦਾ ਹੈ ਕਿ ਰੁੱਸੇ ਵਿਧਾਇਕਾਂ ਦੀ ਮੁੱਖ ਮੰਤਰੀ ਨਾਲ  ਮੀਟਿੰਗ ਕਰਵਾਉਣ ਵਿਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਸਾਰਥੀ ਬਣੇ ਹਨ।  ਕੈਪਟਨ ਨੇ ਰੰਧਾਵਾਂ ਨੂੰ ਫੋਨ ਕਰਕੇ ਰਾਜਾ ਵੜਿੰਗ 'ਤੇ ਹੋਰ ਵਿਧਾਇਕਾਂ ਨੂੰ ਲੰਚ 'ਤੇ ਬਲਾਉਣ ਦਾ ਸੱਦਾ ਦਿੱਤਾ ਸੀ। ਸੁਖਜਿੰਦਰ ਰੰਧਾਵਾਂ ਨੇ ਮੁੱਖ ਮੰਤਰੀ ਵਲੋਂ ਫੋਨ ਕਰਨ ਦੀ ਪੁਸ਼ਟੀ ਕੀਤੀ ਹੈ। 
ਰੰਧਾਵਾਂ ਅਨੁਸਾਰ ਉਨ•ਾਂ ਨੇ ਮੁੱਖ ਮੰਤਰੀ ਨੂੰ ਸਪਸ਼ਟ ਕੀਤਾ ਹੈ ਕਿ ਕੈਬਨਿਟ ਮੀਟਿੰਗ ਦੌਰਾਨ  ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦਾ ਵਿਵਹਾਰ ਠੀਕ ਨਹੀਂ ਸੀ। ਰੰਧਾਵਾਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਕਿਹਾ ਹੈ ਕਿ ਜੋ ਕੈਬਨਿਟ ਵਿਚ ਫੈਸਲਾ ਹੋਇਆ ਹੈ, ਉਸ ਮੁਤਾਬਿਕ  ਤੁਸੀਂ ਫੈਸਲਾ ਲੈ ਕੇ ਮਸਲੇ ਦਾ ਜਲਦੀ ਹੱਲ ਕਰ ਦੇਵੇ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਨੇ ਮੁੱਖ ਸਕੱਤਰ ਦੇ ਮੁੱਦੇ 'ਤੇ ਹੋਰ ਸਮਾਂ ਦੇਣ ਅਤੇ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਉਨ•ਾਂ ਕਿਹਾ ਕਿ ਅਸੀਂ ਆਪਣਾ ਪੱਖ ਰੱਖ ਆਏ ਹਾਂ ਅਤੇ ਅਗਲਾ  ਫੈਸਲਾ ਮੁੱਖ ਮੰਤਰੀ ਨੇ ਲੈਣਾ ਹੈ। 
ਰਾਜਾ ਵੜਿੰਗ ਨੇ ਸ਼ਰਾਬ ਪਾਲਸੀ ਬਾਰੇ  ਮੁੱਖ ਸਕੱਤਰ ਖਿਲਾਫ਼ ਕੀਤੇ ਟਵੀਟ 'ਤੇ ਕਾਇਮ ਰਹਿਣ ਦੀ ਗੱਲ ਕਰਦਿਆਂ  ਕਿਹਾ  ਕਿ ਉਹ ਨਿੱਜੀ ਤੌਰ 'ਤੇ ਮੁੱਖ  ਮੰਤਰੀ ਨਾਲ  ਨਾਰਾਜ਼ ਨਹੀਂ ਹਨ। ਉਹ ਲੋਕਾਂ ਦੇ ਚੁਣੇ ਨੁਮਾਇੰਦੇ ਹਨ ਤੇ ਲੋਕਾਂ ਨੂੰ ਜਵਾਬਦੇਹ ਹਨ। ਵੜਿੰਗ ਨੇ ਕਿਹਾ ਕਿ ਪਹਿਲਾਂ ਵੀ ਉਹ ਲੋਕਾਂ ਦੀ ਸਮੱਸਿਆਵਾਂ, ਮੰਗਾਂ ਨੂੰ ਸਰਕਾਰ ਦੇ ਧਿਆਨ ਵਿਚ ਲਿਆਉਂਦੇ ਰਹੇ ਹਨ ਤੇ  ਭਵਿੱਖ ਵਿਚ ਵੀ ਲਿਆਉਂਦੇ ਰਹਿਣਗੇ। ਵੜਿੰਗ ਨੇ ਕਿਹਾ ਕਿ ਪਹਿਲਾਂ ਵਿਰੋਧੀ ਧਿਰ ਵਿਚ ਹੁੰਦਿਆਂ ਲੋਕਾਂ ਦੀ ਅਵਾਜ਼ ਚੁੱਕੀ ਹੈ ਤੇ ਹੁਣ ਆਪਣੀ ਸਰਕਾਰ ਵਿਚ ਲੋਕਾਂ ਦੇ ਮੱਸਲੇ  ਚੁੱਕ ਰਹੇ ਹਨ ਜੋ ਕਿ ਚੁਣਿਆਂ ਨੁਮਾਇੰਦਾ ਹੋਣ ਕਰਕੇ ਜ਼ੁੰਮੇਵਾਰੀ ਬਣਦੀ ਹੈ। ਵੜਿੰਗ ਨੇ ਕਿਹਾ ਕਿ ਵੱਖ ਵੱਖ  ਥਾਵਾਂ 'ਤੇ ਨਾਜ਼ਾਇਜ਼ ਸ਼ਰਾਬ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਹੋ ਰਹੀ ਹੈ। 
ਅਕਾਲੀ ਦਲ ਵਲੋਂ  ਖੰਨਾਂ ਅਤੇ ਰਾਜਪੁਰਾ ਵਿਚ ਫ਼ੜੀਆਂ ਨਾਜ਼ਾਇਜ਼ ਸ਼ਰਾਬ ਫੈਕਟਰੀਆਂ ਨੂੰ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਹੋਣ ਦੇ ਲਗਾਏ ਗਏ ਦੋਸ਼ਾਂ ਦੇ ਜਵਾਬ ਵਿਚ ਰੰਧਾਵਾਂ ਨੇ ਕਿਹਾ ਕਿ ਦੋਸ਼ ਲਾਉਣ ਵਾਲਿਆਂ 'ਤੇ ਚਿੱਟੇ ਦੇ ਦੋਸ਼ ਲੱਗਦੇ ਰਹੇ ਹਨ, ਪਰ ਅਸੀਂ ਮੰਨਦੇ ਹਾਂ ਕਿ ਉਨ•ਾਂ ਖਿਲਾਫ਼  ਐਕਸ਼ਨ ਲੈਣ ਵਿਚ ਦੇਰੀ ਜਰੂਰ ਹੋਈ ਹੈ । ਰੰਧਾਵਾਂ ਨੇ ਕਿਹਾ ਕਿ ਦੋ ਨੰਬਰ ਦੀ ਸ਼ਰਾਬ ਵੇਚਣ ਵਾਲੇ ਖਿਲਾਫ਼ ਕਾਰਵਾਈ ਹੋਣੀ  ਚਾਹੀਦੀ ਹੈ ਚਾਹੇ ਉਹ ਰਾਜਨੀਤਿਕ  ਵਿਅਕਤੀ ਹੈ ਚਾਹੇ ਕਈ ਅਫਸਰ। ਉਨ•ਾਂ ਕਿਹਾ ਕਿ ਜੇਕਰ ਨਾਜ਼ਾਇਜ਼  ਸ਼ਰਾਬ ਰੋਕਾਂਗੇ ਤਾਂ ਹੀ ਪੰਜਾਬ ਦਾ ਮਾਲੀਆਂ ਵਧੇਗਾ। ਇਸੀ ਤਰ•ਾਂ ਪਰਗਟ ਸਿੰਘ ਨੇ ਕਿਹਾ ਕਿ ਦੋ ਰਾਜਾਂ ਵਿਚ  ਸ਼ਰਾਬ ਕਾਰਪੋਰੇਸ਼ਨ  ਸਫਲਤਾ  ਨਾਲ ਚੱਲ  ਰਹੀ ਹੈ ਇਸ  ਲਈ ਪੰਜਾਬ ਸਰਕਾਰ ਨੂੰ ਸ਼ਰਾਬ ਕਾਰਪੋਰੇਸ਼ਨ  ਬਣਾਉਣ ਵੱਲ  ਕਦਮ ਚੁੱਕਣਾ ਚਾਹੀਦਾ ਹੈ। 

Saturday, 16 May 2020

ਕਹਾਣੀ --ਜੈ ਸਿੰਘ ਛਿੱਬਰ ਵਸੀਅਤ

ਕਹਾਣੀ --ਜੈ ਸਿੰਘ ਛਿੱਬਰ
   ਵਸੀਅਤ 

ਤੇਰੇ ਹਾਣਦੇ ਦੋ ਦੋ ਜਵਾਕਾਂ ਦੇ ਬਾਪ ਬਣਗੇ ! ਨਾਲ਼ੈ ਵਿਆਹ ਟਾਇਮ 'ਤੇ ਕਰਵਾ ਲੈਣਾ ਚਾਹੀਦਾ। ਟਾਇਮ 'ਤੇ ਵਿਆਹ ਕਰੌਣ ਨਾਲ  ਜਵਾਕ ਨਾਲ ਰਲ ਜਾਂਦੈ ਐੇ..ਬੁੱਢੀ ਉਮਰੇ ਸਹਾਰਾ ਮਿਲਦੈ ।  ਨਸੀਬ ਕੌਰ ਨੇ ਖੀਸੇ ਵਿਚੋਂ ਛੋਟੇ ਮੁੰਡੇ ਗੁਰਮੁੱਖ ਸਿੰਘ ਨੂੰ ਪੰਜਾਹ ਦਾ ਨੋਟ ਫੜਾਉਂਦਿਆਂ ਕਿਹਾ। 
ਬੇਬੇ ਵਿਆਹ ਵੀ ਕਰਵਾ ਲਵਾਂਗੇ। ਪਹਿਲਾਂ ਕੁੱਝ ਕਮਾਉਣ ਜੋਗੇ ਤਾਂ ਹੋ ਜਾਈਏ। ਨਾਲੇ ਹੁਣ ਜ਼ਮਾਨਾ ਬਦਲ ਗਿਆ -ਦੋਵੇਂ ਜੀਆ ਦੇ ਕਮਾਉਣ 'ਤੇ ਵੀ ਘਰ ਦਾ ਗੁਜ਼ਾਰਾਂ ਬੜੀ ਮੁਸ਼ਕਲ ਨਾਲ ਚੱਲਦਾ। ਦੇਖ ਲੈ ਬੜਾ ਬਾਈ ! ਧਰਮ ਸਿਹੁੰ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਈ ਜਾਂਦਾ। ਜੇ ਚਾਰ ਜਮਾਤਾਂ ਪੜ•  ਲੈਂਦਾਂ ਤਾਂ ਕਿਤੇ ਲੱਗ ਨਾ ਜਾਂਦਾ। ਜਿੰਦਗੀ ਸੁਧਰ ਜਾਂਦੀ। ਹੁਣ ਮਿੱਟੀ ਨਾਲ ਮਿੱਟੀ ਹੋਈ ਜਾਂਦਾ। ਓਪਰੋਂ ਪਤੰਦਰ ਨੇ ਚਾਰ ਜੁਆਕ  ਜੰਮ 'ਤੇ। ਬਈ ਦੋ ਜੁਆਕ ਥੋੜੇ 'ਤੇ। ਏਹਨੂੰ ਕਹਿੰਦੇ ਐ ਪੜ•ੇ ਲਿਖੇ ਤੇ ਅਨਪੜ• ਬੰਦੇ 'ਚ ਫਰਕ। ਗੁਰਮੁੱਖ ਸਿੰਘ ਨੇ ਮਾਂ ਤੋਂ ਪੰਜਾਹ ਦਾ ਨੋਟ ਫੜ•ਦਿਆਂ ਮਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ। 
ਚੱਲ ਪੁੱਤ ! ਮਰਜ਼ੀ ਤੇਰੀ। ਵਿਆਹ ਦੇ ਨਾਉਂ 'ਤੇ ਤੂੰ ਪਾਣੀ ਨੀਂ ਪੈਰਾਂ 'ਤੇ ਪੈਣ ਦੇਂਦਾ। ਧਰਮਾ ਤਾਂ ਮੇਰਾ ਨਿਰਾ ਧਰਮੀ ਬੰਦਾਂ ਐ।  ਜੁਆਕ ਤਾਂ ਵਾਹਿਗੁਰੂ ਦੀ ਮੇਹਰ ਐ। ਉਹ ਦੇਖਲੈ ਭਜੌਲੀ ਵਾਲੇ ਕੈਹਰੂ ਦਾ ਨਰਿੰਦਰ ਜੁਆਕ ਨੂੰ ਤਰਸਦਾ ਫਿਰਦੈ। ਕੋਈ ਡਾਕਟਰ, ਹਕੀਮ ਨੀਂ ਛੱਡਿਆ..ਬਥੇਰੇ ਡੇਰਿਆਂ  'ਤੇ ਮੱਥਾ ਰਗੜਿਆ …ਪਰ ਵਿਚਾਰੀ ਬਹੂ ਦੀ ਕੁੱਖ ਹਰੀ ਨਹੀਂ ਹੋਈ। ਮਾਂ  ਨੇ ਗੁਰਮੁੱਖ ਸਿੰਘ ਨੂੰ ਨਸੀਹਤ ਦਿੰਦਿਆਂ ਕਿਹਾ। 
ਸਾਡੀ ਤਾਂ ਅੱਧੀ ਲੰਘ'ਗੀ ਤੇ ਬਾਕੀ ਵੀ ਲੰਘ ਜਾਣੀ। ਅਸੀਂ ਤਾਂ ਦੋਏ ਜੀਅ ਸੋਚਦੈ ਐ ਕਿ ਬਈ ਤੇਰੀ ਬਹੂ ਦੇ ਹੱਥੋਂ ਵੀ ਟੁੱਕ ਖਾ ਲਈਏ। ਬਾਕੀ ਤਾਂ ਕਰਮਾਂ ਦੀ ਗੱਲ ਐ। ਹੋਣਾਂ ਤਾਂ ਉਹੀ ਐ ਜੋ ਵਾਹਿਗੁਰੂ  ਨੂੰ ਮੰਜੂਰ ਐ। ਗੁਰਮੁੱਖ ਨੂੰ ਨਸੀਹਤ ਦੇਂਦੀ ਹੋਈ ਨਸੀਬ ਕੌਰ ਹਾਰੇ ਵਿਚ ਪਾਥੀਆਂ ਪਾਉਣ ਲੱਗ ਪਈ।  
ਲੈ ਬੇਬੇ ਰੋਟੀ ਖਾ ਲਓ। ਜੀਤੀ ਦੇ ਭਾਪੇ ਦਾ ਟਾਇਮ ਵੀ ਹੋ ਗਿਐ ਆਣ ਦਾ। ਓਹਦੇ ਔਣ ਤੋਂ ਪਹਿਲਾਂ ਪਹਿਲਾਂ ਮੈਂ ਚਾਰ ਕੱਪੜੇ ਵੀ ਧੋ ਲਵਾਂ । ਧਰਮ ਸਿੰਹੁ ਦੀ ਘਰ ਵਾਲੀ  ਨੇ ਮਾਂ ਨੂੰ ਰੋਟੀ ਫੜਾਉਂਦਿਆਂ ਕਿਹਾ। 
ਲੈ ! ਅੱਜ ਮੇਰਾ ਪੁੱਤ ਗੁਰਮੁੱਖ ਵੀ ਦੁਪਹਿਰੀ ਹੀ ਆ ਗਿਐ। ਕਿਆ ਗੱਲ ਪੁੱਤ ਅੱਜ ਕਾਲਜ ਨੀਂ ਗਿਐ। ਬੇਬੇ ਹੁਣ ਕਾਲਜ ਤੋਂ ਫਰੀ ਹੋ ਗਏ। ਅਗਲੇ ਮਹੀਨੇ ਪੇਪਰ ਐ। ਬੱਸ ਹੁਣ ਆਪਣੀ ਬੀ.ਏ ਹੋ ਜਾਣੀ। ਅਗਲੇ ਮਹੀਨੇ ਤੋਂ ਤੇਰਾ ਪੁੱਤ ਬੀ.ਏ ਪਾਸ ਹੋ ਜਾਣਾ। ਪਿੰਡ ਵਿਚ ਗਿੱਬ  ਗਿੱਬ ਕੇ ਕਹੀਂ ਕਿ ਮੇਰਾ ਮੁੰਡਾਂ ਵੀ ਬੀ.ਏ ਪਾਸ ਐ। ਆਪਾਂ ਕਿਤੇ ਲੰਬੜਾਂ ਤੋਂ ਘੱਟ ਐ। ਤੂੰ ਦੇਖੀ ਜਾਈੰ ਇਕ ਵਾਰ ਬੀ.ਏ ਹੋ ਜਾਏ, ਨੌਕਰੀ ਮਿਲਜੇ -ਫੇਰ ਤੇਰੇ ਵੀ ਗਰੀਬੀ ਆਲੇ ਦੁੱਖ ਕੱਟ ਦੇਣੇ।  ਗੁਰਮੁੱਖ ਨੇ ਮਾਂ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ। 
ਹਾਂ  ਪੁੱਤ ਰੱਬ ਭਲੀ ਕਰੂੰ-ਫੇਰ ਤਾਂ ਤੈਨੂੰ ਹੋਰ ਰਿਸ਼ਤੇ ਵੀ ਔਣ ਲੱਗੇ ਜਾਣੈ। ਤੇਰੀ ਮਾਸੀ ਕਹਿੰਦੀ ਤੀ ਕਿ ਉਹਨੇ ਗੁਰਮੁੱਖ ਲਈ ਕੁੜੀ ਦੇਖੀ ਐ.. ਕੁੜੀ ਵਾਹਲੀ ਸੁਨੱਖੀ ਐ..ਘਰ ਦਾ ਕੰਮ ਚੰਗਾਂ ਕਰਦੀ ਐ..ਸਿਲਾਈ ਕਢਾਈ ਦਾ ਕੰਮ ਵੀ ਜਾਣਦੀ ਐ। ਕਹੇ ਤਾਂ ਗੱਲ ਚਲਾ ਲਈਏ। ਮਾਂ ਨੇ ਗੁਰਮੁੱਖ ਸਿੰਘ ਨੂੰ ਪੁੱਛਿਆ। 
ਬੇਬੇ ਕੋਈ ਨਾ ਵਿਆਹ ਵੀ ਕਰਾਲਾਂ ਗੇ। ਬੱਸ ਹੁਣ ਤਾਂ ਨੌਕਰੀ ਮਿਲ ਹੀ ਜਾਣੀ। ਨਾਲੇ ਜੇ ਵਿਆਹ ਕਰਵਾ ਲਿਆ ਤਾਂ ਤੇਰੀ ਵਹੁਟੀ ਨੂੰ ਕਿੱਥੇ ਰੱਖਾਂਗੇ। ਚਾਰ ਤਾਂ ਕਮਰੇ ਨੇ। ਪਹਿਲਾਂ ਇਕ  ਦੋ ਕਮਰੇ ਤੇ ਚੁਬਾਰਾ ਪਾ ਲਈਏ। ਨਾਲੇ ਆਪਾਂ ਵੀ ਚੁਬਾਰੇ ਵਾਲੇ ਬਣਜਾ ਗੇਂ। ਕੁੜੀਆਂ ਤਾਂ ਤੇਰੇ ਗੁਰਮੁੱਖ ਸਿਹੁੰ ਦੇ ਮਗਰ ਮਗਰ ਘੁੰਮਣਗੀਆਂ। ਗੁਰਮੁੱਖ ਨੇ ਬੇਬੇ ਦੀ ਗੱਲ ਕੱਟਦਿਆਂ ਜਵਾਬ ਦਿੱਤਾ। 
ਕੋਈ ਨਾ ਜਿੱਥੇ ਐਨੇ ਸਾਲ ਲੰਘਾ ਲਏ ਮਹੀਨਾ ਦੋ ਮਹੀਨੇ ਹੋਰ ਲੰਘਾ ਲੈਂਦੈ ਐ ਪੁੱਤ ! ਰੱਬ ਦੀ ਕਿਰਪਾ ਹੋਊੰ।  ਮੇਰੇ ਘਰ ਵੀ ਰੌਣਕਾਂ ਲੱਗਣਗੀਆਂ।  ਵਾਜੇ ਵੱਜਣਗੇ। ਵਧਾਈਆਂ ਦੇਣ ਆਊੰ ਸਰੀਕਾ!  ਨਸੀਬ ਕੌਰ ਨੇ ਗੁਰਮੁੱਖ ਸਿੰਘ ਦੀ ਗੱਲ ਕੱਟਦਿਆਂ ਕਿਹਾ। 
                    000000
ਬੇਬੇ ! ਆਪਾਂ ਬੀ.ਏ. ਪਾਸ ਹੋ ਗਏ। ਹੁਣ ਨਾਂ ਤੂੰ ਵਿਆਹ ਦਾ ਫਿਕਰ ਕਰੀਂ।  ਹੁਣ ਦੇਖੀਂ ਜਾਈੰ ਤੇਰੇ ਮੁੰਡੇ ਦੇ ਅੱਗੇ ਪਿੱਛੇ ਘੁੰਮਣਗੇ ਰਿਸ਼ਤਿਆਂ ਵਾਲੇ। ਵੇਸੇ ! ਕੁੜੀ ਤਾਂ ਮੈਂ ! ਕੀ ਕੁੜੀ ? ਮਾਂ ਨੇ ਗੁਰਮੁੱਖ ਨੂੰ ਟੋਕਦਿਆਂ ਪੁੱਿਛਆ। ਨਹੀਂ ਨਹੀਂ ! ਮੈਂ ਤਾਂ ਬੱਸ ਵੈਸੇ ਕਹਿਤਾ ਕਿ ਕੁੜੀ ਸੋਹਣੀ ਸੁਨੱਖੀ ਲੈਣੀ ਐ। ਗੁਰਮੁੱਖ  ਬੋਲਿਆ।  
ਨਾ ਅਸੀਂ ਕੋਈ ਮਾੜੀ  ਲੱਭਣੀ ਐ। ਤੀਰ ਵਰਗੀ ਸਿੱਧੀ ਪੁੰਨਿਆਂ ਦੇ ਚੰਦ ਵਰਗੀ ਸੁਨੱਖੀ ਕੁੜੀ ਲਿਆਵਾਂਗੇ। ਬੱਸ ਤੂੰ ਹਾਂ ਕਰ ਇਕ ਵਾਰ। ਅਸੀਂ ਆਪ ਦੋਏ ਜੀਅ ਸੋਚਦੈ ਕਿ ਤੇਰਾ ਵਿਆਹ ਕਰ ਦੇਈਏ। ਕੀ ਪਤਾ ਕਦੋਂ ਬੁੱਢੇ ਬੰਦੇ ਤਾਂ ਪਟਾਕਾ ਪੈ ਜਾਵੈ। ਲੰਬੜਾਂ ਦੀ ਜੀਤੋ ਕਹਿੰਦੀ ਤੀ ਕਿ ਉਹਨਾਂ ਦੀ ਰਿਸ਼ਤੇਦਾਰੀ ਵਿਚ ਕੁੜੀ ਐ । ਕੁੜੀ ਸੁਨੱਖੀ ਐ। ਤਿੰਨ ਭਾਈਆਂ ਦੀ ਕੱਲ•ੀ ਭੈਣ ਐ। ਚਾਰ ਸੁਆੜ ਵੀ ਹੈਗੇ। ਦੇਖਲੈ ਪੁੱਤ ! ਨਾਲੇ ਰਿਸ਼ਤੇ ਤਾਂ ਵਰਤਣ ਨਾਲ ਹੁੰਦੇ ਐ। ਤਿੰਨ ਭਾਈਆਂ ਦੀ ਭੈਣ। ਔਖੇ ਵੇਲੇ ਭਾਈ ਹੀ ਕੰਮ ਆਉਂਦੇ ਐ। ਰੰਗ ਰੁੰਗ ਨਹੀਂ ਦੇਖੀ ਦਾ ਖਾਨਦਾਨ ਦੇਖੀ ਦਾ। ਰੰਗ ਤਾਂ ਦੋਏ ਈ ਨੇ। 
ਬੇਬੇ ਕੋਈ ਕਿਸੇ ਨੂੰ ਕੁੱਝ ਨੀਂ ਦੇਂਦਾ। ਜ਼ਮਾਨਾ ਬਦਲ  ਗਿਆ। ਆਪਾਂ ਤਾਂ ਨੌਕਰੀ ਵਾਲੀ ਲੈਣੀ ਐ। ਪੜ•ੀ ਲਿਖੀ ਹੋਵੇਗੀ ਤਾਂ ਅੱਗੇ ਜੁਆਕ ਵੀ ਪੜ• ਲੈਣਗੇ। ਨਹੀਂ ਤਾਂ ਸਾਰੀ ਉਮਰ ਬਾਈ ਧਰਮੇ ਵਾਂਗ ਮਿੱਟੀ ਨਾਲ ਮਿੱਟੀ ਹੋਈ ਜਾਓ। ਗੁਰਮੁੱਖ ਸਿੰਘ ਮਾਂ ਨੂੰ ਜਵਾਬ ਦਿੰਦਿਆਂ ਘਰੋ  ਨਿਕਲ ਗਿਆ।  
ਬੇਬੇ ! ਬੇਬੇ!!  ਬਾਹਰ ਪੁਲਿਸ ਆਈ ਐ…! ਗੁਰਮੁੱਖ ਨੂੰ ਪੁੱਛਦੈ ਐ। ਸਾਹੋ ਸਾਹ ਹੋਈ ਧਰਮ ਸਿੰਹੁ ਦੀ ਘਰ ਵਾਲੀ ਕਰਮਜੀਤ ਨੇ ਸੱਸ ਨਸੀਬੋ ਨੂੰ ਕਿਹਾ। 
ਹੈਂ ! ਰੱਬ ਖੈਰ ਕਰੇਂ। ਸਾਡੀ ਦੇਹਲੀ ਤਾਂ ਸਾਰੀ ਉਮਰ ਨੀਂ ਪੁਲਿਸ ਆਈ। ਤਿੰਨ ਪੀੜ•ੀਆਂ ਹੋਗੀਆਂ।  ਪੁਲਿਸ ਦਾ ਨਾਂ ਨੀ ਸੁਣਿਆ ਨਾ ਕੋਈ ਦੇਹਲੀ ਚੜਿ•ਆ। ਮੂੰਹ 'ਚ ਗੱਲਾਂ ਕਰਦੀ ਨਸੀਬ ਕੌਰ  ਲੰਗੜਾਉਂਦੀ ਹੋਈ ਦਰਵਾਜ਼ੇ 'ਤੇ ਪੁੱਜ ਗਈ। 
ਬੇ ਭਾਈ ਸਸਰੀ ਕਾਲ! ਕੀ ਗੱਲ ਹੋਗੀ ਭਾਈ? ਨਸੀਬ ਕੌਰ ਨੇ ਥਾਣੇਦਾਰ ਨੂੰ ਪੁੱਛਿਐ?
ਅੱਛਾਂ! ਲੋਕਾਂ ਦੀਆਂ  ਕੁੜੀਆਂ ਕੱਢਕੇ ਲਿਆਉਂਦੇ ਹੋ ? ਪੁੱਛਦੇ ਸਾਨੂੰ ਕੀ ਹੋ ਗਿਐ ?  ਕਿੱਥੇ ਐ ਗੁਰਮੁੱਖ  ? ਬੰਦੇ ਦੇ ਪੁੱਤ ਬਣਕੇ ਦੱਸਦੋ ਨਹੀਂ ਤਾਂ ਸਾਰੇ ਟੱਬਰ ਨੂੰ ਕਰ ਦਿਆਂਗੇ ਥਾਣੇ  ਬੰਦ? 
ਬੇ ਪੁੱਤ ਉਹ ਤਾਂ ਚੰਡੀਗੜ• ਗਿਐ ਹੋਇਆ ਕੰਮ 'ਤੇ। ਸ਼ਾਮੀ ਆਵੇਗਾ।  ਨਸੀਬ ਕੌਰ ਨੇ ਜਵਾਬ ਦਿੰਦਿਆਂ ਕਿਹਾ। 
ਗੱਲ ਸੁਣਲੋ ! ਸਵੇਰੇ ਦਸ ਵਜੇ ਗੁਰਮੁੱਖ ਨੂੰ ਥਾਣੇ ਪੇਸ਼ ਕਰਦੋ , ਨਹੀਂ ਤਾਂ ਸਾਰੇ ਟੱਬਰ  ਨਾਲ ਉਹ ਕਰਾਂਗੇ ਸੱਤ ਪੁਸ਼ਤਾਂ ਯਾਦ ਰੱਖਣੀਆਂ।  
ਹਾਏ ਵੇ! ਸਾਡੇ ਤਾਂ ਕਦੇ ਪੁਲਿਸ ਨੀਂ ਆਈ। ਕੀ ਭਾਣਾ ਵਰਤ ਗਿਐ। ਜੇ ਸੁੱਖ ਵੀ ਹੋਵੈ। ਬੇ ਪੁੱਤ ਕਰਮੋ ਮੈਨੂੰ ਚਾਹ ਪਿਲਾ ਦੇ ਦੋ ਘੁੱਟ। ਮੈਂ ਜਾਂਦੀ ਐ ਹੌਲੀ ਹੌਲੀ ਲੰਬੜਾਂ ਦੇ  ਨਾਲੇ  ਸਰਪੰਚ ਨਾਲ ਗੱਲ ਕਰਦੀ। .ਐਂ  ਪੁਲਿਸ ਕਿਵੇਂ ਆਗੀ। ਨਸੀਬ ਕੌਰ ਨੇ ਧਰਮ ਸਿੰਹੁ ਦੀ ਘਰ ਵਾਲੀ  ਕਰਮਜੀਤ ਨੂੰ ਚਾਹ ਬਣਾਉਣ ਦਾ ਹੁਕਮ ਦਿੰਦਿਆਂ ਕਿਹਾ। 
ਸੀਬੋ ! ਏ ਸੀਬੋ!! ਭਾਈ ਤੇਰੇ ਧਰਮੇ ਨੂੰ ਪੁਲਿਸ ਆਲੇ ਥਾਣੇ ਲੈ ਗਏ। ਗੁਰਮੁੱਖ ਦਾ ਪੰਗਾਂ ਏ  ਕੋਈ। ਮੈਂ ਤਾਂ ਕਿਹਾ ਸੀ ਕਿ ਧਰਮ ਸਿੰਹੁ ਤਾਂ ਵਾਹਲਾ ਬੀਬਾ ਬੰਦਾਂ ਏ ਤੁਸੀਂ ਛੱਡ ਦਿਓ ਇਸਨੂੰ। ਪਰ ਉਨ•ਾਂ ਮੇਰੀ ਗੱਲ ਨਹੀਂ ਮੰਨੀਂ ਜਾਂਦੇ ਹੋਏ, ਗੱਡੀ ਵਿਚ ਬਿਠਾ ਲੈ ਗਏ। ਨੰਬਰਦਾਰ ਜਗਤ ਸਿੰਘ ਨੇ ਨਸੀਬ ਕੌਰ ਨੂੰ ਘਰ ਆ ਕੇ ਦੱਸਿਆ। 
ਹਾਏ ਰੱਬਾ! ਪੁਲਿਸ ਨੇ ਤਾਂ ਮੇਰੇ ਧਰਮੇ ਦਾ ਕੁੱਟ ਕੁੱਟ ਬੁਰਾ ਹਾਲ ਕਰ ਦੇਣਾ। ਉਹਨੇ ਤਾਂ ਸਾਰੀ ਉਮਰ ਕਿਸੇ ਮੂਹਰੇ ਮੂੰਹ ਨਹੀਂ ਖੋਲਿ•ਆ। ਚਾਰ ਜੁਆਕਾ ਦਾ ਬਾਪ ਐ। ਪੁਲਿਸ ਦੀ ਕੁੱਟ ਤਾਂ ਬੰਦੇ ਨੂੰ ਜਿਊਣ ਜੋਗਾ ਨਹੀਂ ਛੱਡਦੀ। ਭਾਈ ਜੀ! ਤੁਸੀਂ ਕਰੋ ਪਤਾ ਗੱਲ ਕੀ ਐ ? ਨਾਲੇ ਮੇਰੇ ਧਰਮੇ ਨੂੰ ਛੁਡਾਕੇ ਲਿਆਓ। ਉਸਦੀ ਕੰਗਰੋੜ (ਰੀੜ ਦੀ ਹੱਡੀ) ਤਾਂ ਪਹਿਲਾਂ ਹੀ ਦੁੱਖਦੀ ਰਹਿੰਦੀ ਐ। ਕਣਕ ਦੀ ਬੋਰੀ ਚੁੱਕੀ ਆਉਂਦਾ ਡਿੱਗ ਗਿਆ ਸੀ ਖਾਲ਼ ਵਿੱਚ। ਐਵੇਂ ਨਾ ਚੰਦਰੇ ਸੱਟ ਮਾਰ ਦੇਣ ਮੇਰੇ ਪੁੱਤ ਦੇ।  ਨਸੀਬੋ ਨੇ ਨੰਬਰਦਾਰ ਜਗਤ ਸਿੰਘ ਅੱਗੇ ਤਰਲੈ ਕੱਢਦਿਆਂ ਕਿਹਾ। 
ਚਲੋ ! ਜਾਂਦਾ ਮੈਂ ਥਾਣੇ ਕਰਦਾ ਕੁੱਝ ਪਤੈ। ਕੋਸ਼ਿਸ਼ ਕਰਦਾ ਧਰਮ ਸਿੰਹੁ ਨੂੰ ਆਪਣੀ ਜਮਾਨਤ ਦੇ ਲੈਂ ਆਉਂਦਾ। ਪਰ ..ਵੋਟਾਂ ਵੇਲ•ੇ ਧਿਆਨ ਰੱਖਿਆ ਕਰੋ ਪਿਛਲੀ ਵਾਰ  ਤੁਸੀਂ ਮੇਰੇ ਵਿਰੁੱਧ ਭੁਗਤੇ ਹੋ। ਨੰਬਰਦਾਰ ਜਗਤ ਸਿੰਘ ਵੋਟਾਂ ਦਾ ਉਲਾਂਭਾਂ ਦੇ ਨਿਕਲ  ਗਿਆ। 
000
ਦੇਖੋ ਧਰਮ ਸਿੰਹੁ ਤਾਂ ਮੈਂ ਆਪਣੀ ਜ਼ਾਮਨੀਂ 'ਤੇ ਛੁਡਾ ਲਿਆਂਦਾ। ਹੁਣ ਤੁਹਾਨੂੰ ਗੁਰਮੁੱਖ ਨੂੰ ਤਾਂ ਪੇਸ਼ ਕਰਨਾ ਈ ਪਵੇਗਾ। ਪਤੰਦਰ ਨੇ ਜ਼ੁਰਮ ਤਾਂ ਵੱਡਾ ਹੀ ਕੀਤਾ। ਸ਼ਹਿਰੋਂ ਕੁੜੀ ਕੱਢ ਲੈ ਗਿਆ। ਰਪਟ ਲਿਖਾਈ ਐ ਜ਼ੈਲਦਾਰਾਂ ਨੇ। ਨੰਬਰਦਾਰ ਜਗਤ ਸਿੰਘ ਨੇ ਧਰਮ ਸਿੰਘ ਨੁੰ ਘਰ ਛੱਡਦੇ ਹੋਏ ਨਸੀਬ ਕੌਰ ਨੂੰ ਕਿਹਾ।  
ਹਾਏ ਮੇਂ ਮਰਗੀ। ਮੈਂ ਕਦੋ ਦੀ ਕਹਿੰਦੀ ਸੀ ਕਿ ਪੁੱਤ ਵਿਆਹ ਕਰਾਲਾ-ਵਿਆਹ ਕਰਾਲਾ। ਮੈਨੂੰ ਕੀ ਪਤੈ ਸੀ ਕਿ ਕਾਹਤੋ ਨੀਂ ਮੰਨਦਾ। ਵਿਆਹ ਦਾ ਨਾਂ ਲੈਂਦਿਆਂ ਹੀ ਸਪਰਿੰਗ ਵਾਂਗ ਉਬੜਨ ਲੱਗ ਪੈਂਦਾਂ ਸੀ। ਭਾਈ ਜੀ! ਤੁਸੀਂ ਕੁੱਝ ਕਰੋ? ਨਸੀਬ ਕੌਰ ਨੇ ਨੰਬਰਦਾਰ ਜਗਤ ਸਿੰਘ ਅੱਗੇ ਮਸਲੇ ਦਾ ਹੱਲ ਕਰਨ ਦਾ ਤਰਲਾ ਪਾਉਂਦਿਆਂ ਕਿਹਾ। 
ਦੇਖੋ ! ਗੁਰਮੁੱਖ ਨੂੰ ਪੇਸ਼ ਤਾਂ ਕਰਨਾ ਹੀ ਪਵੇਗਾ। ਨਹੀਂ ਅਗਲੇ ਹੋਰ ਤੰਗ ਕਰਨਗੇ। ਸਾਰਿਆਂ ਨੂੰ ਚੁੱਕਕੇ ਲੈ ਜਾਣਗੇ।  ਐਦਾਂ ਤਾਂ ਗੱਲ ਨੀਂ ਬਣਨੀ । ਨੰਬਰਦਾਰ ਨੇ ਕਿਹਾ। 
ਭਾਈ ਜੀ! ਵਾਹਿਗੁਰੂ ਦੀ ਸਹੁੰ ਸਾਨੂੰ ਕੁੱਝ ਨੀਂ ਪਤੈ। ਕੋਹੜੀ ਨੇ ਕਦੇ ਗੱਲ ਹੀ ਨਹੀਂ ਕੀਤੀ ਏਦਾਂ ਦੀ। ਸਾਨੂੰ ਨਹੀਂ ਪਤਾ ਕਿੱਥੇ ਗਿਆ। ਜੇ ਪਤਾ ਲੱਗਿਆ ਤਾਂ ਜਰੂਰ ਦੱਸਾਂਗੇ। ਨਸੀਬ ਕੌਰ ਨੇ ਜਗਤ   ਸਿੰਘ ਨੂੰ ਮਸਲੇ ਦਾ ਨਿਪਟਾਰਾ ਕਰਨ ਦੀ ਅਪੀਲ ਕਰਦਿਆਂ ਕਿਹਾ। 
ਪੁਲਿਸ ਨੇ ਬੜ•ੇ ਪਿੰਡ ਵਾਲੇ ਮੇਹਰੁ ਦਾ ਮੁੰਡਾ ਜੱਗਾ ਵੀ ਚੁੱਕ ਲਿਆ ਸਵੇਰੇ। ਕਹਿੰਦੇ ਜੱਗੇ ਨੇ ਸੱਭ  ਦੱਸ ਦਿੱਤਾ ਕਿ ਕਿੱਥੇ ਏ ਗੁਰਮੁੱਖ ਸਿੰਘ। ਸਰਪੰਚ ਦੇ ਮੁੰਡੇ ਪਵਿਤਰ ਸਿੰਘ ਨੇ ਨਸੀਬੋ ਦੇ ਘਰ ਆਕੇ ਦੱਸਿਆ। 
ਵੇ ਭਾਈ ਹੁਣ ਬਣੂੰਗਾ ਕੀ? ਨਸੀਬੋ ਬੋਲੀ। 
ਦੇਖਦੇ ਐ ਤਾਈ। ਪਵਿੱਤਰ ਬੋਲਿਆ।
ਕਹਿੰਦੇ ਐ ਕਿ ਜੱਗੇ  ਨੇ  ਦੱਸ ਦਿੱਤਾ ਕਿ ਉਹਨਾਂ ਤਾਂ ਕੋਰਟ ਮੈਰਿਜ਼ ਕਰਾ ਲਈ। ਪਿਛਲੇ ਮਹੀਨੇ ਵਕੀਲ ਨੇ ਵਿਆਹ ਕਰਵਾ ਦਿੱਤਾ ਸੀ ਕੋਰਟ ਵਿਚ। ਪਵਿੱਤਰ  ਬੋਲਿਆ। 
ਹਾਏ  ਵੇ! ਮੈਨੂੰ ਕੀ ਪਤਾ ਸੀ। ਮੈਨੂੰ ਕਹਿੰਦਾ ਕਾਲਜ਼ ਦਾ ਹਿਸਾਬ ਕਿਤਾਬ ਕਰਨਾ  ਦਸ ਹਜ਼ਾਰ ਰੁਪਏ ਚਾਹੀਦੇ ਨੇ।  ਮੈਂ ਮੁਨੀਮ ਤੋਂ ਲੈਣ ਨੂੰ ਕਿਹਾ ਸੀ। ਪਤਾ ਨਹੀਂ ਹੁਣ ਮੁਨੀਮ (ਆੜਤੀ) ਤੋਂ ਕਿੰਨੇ ਲੈ ਗਿਆ।   
ਵੇ ਪੁੱਤ !  ਸਹੁੰ ਲੱਗੇ ਗੁਰੂ ਦੀ। ਮੈਨੂੰ ਕੁੱਝ ਨੀਂ ਪਤਾ। ਸਾਡੇ ਨਾਲ ਤਾਂ ਕੰਜਰ ਨੇ ਕਦੇ ਗੱਲ ਨੀਂ ਕੀਤੀ। ਰਿਸ਼ਤੇ ਤਾਂ ਬਥੇਰੇ ਆਏ। ਪਰ  ਵਿਆਹ ਦੀ ਗੱਲ ਕਰਨ 'ਤੇ ਸਪਰਿੰਗ ਵਾਂਗ ਉਬੜਦਾ ਸੀ। ਨਸੀਬੋ ਨੇ ਥਾਣੇਦਾਰ ਨੂੰ ਦੱਸਿਆ।
ਕਿਥੇ  ਗੁਰਮੁੱਖ ? ਥਾਣੇਦਾਰ ਨੇ ਪੁੱਛਿਆ। 
ਪੁੱਤ !  ਸਹੁੰ ਲੱਗੇ ਸਾਨੂੰ ਕੁੱਝ ਨੀਂ ਪਤਾ। ਨਸੀਬ ਕੌਰ ਨੇ ਥਾਣੇਦਾਰ  ਨੂੰ ਜਵਾਬ ਦਿੰਦਿਆਂ ਕਿਹਾ। 
ਦੇਖ ਉਹੀ ਹੈ ਤੇਰਾ ਪੁੱਤ। ਥਾਣੇਦਾਰ ਨੇ ਬਖਸ਼ੀਖਾਨੇ ਵੱਲ ਇਸ਼ਾਰਾ ਕਰਦਿਆਂ ਨਸੀਬੋ ਨੂੰ ਕਿਹਾ। 
ਹਾਂ ਜੀ! ਹਾਂ ਜੀ। ਨਸੀਬ ਕੌਰ ਬੋਲੀ।
ਦੇਖ ਬੇਬੇ ਮੁੰਡਾਂ ਤੇਰਾ ਛੱਡ ਦਿਆਂਗੇ। ਦੂਜੇ ਪਾਸੇ ਪਾਰਟੀ ਵੀ ਬੜੀ ਤਕੜੀ ਐ। ਕਹਿੰਦੀ ਕੇਸ ਦਰਜ਼  ਕਰੋ। ਮਾਮਲਾ ਵੱਡੇ ਅਫ਼ਸਰਾਂ ਦੇ ਧਿਆਨ ਵਿਚ ਐ। ਏੇਦਾਂ ਨਹੀਂ ਹੁਣ ਛੱਡਿਆ ਜਾਣਾ। ਥਾਣੇਦਾਰ ਬੋਲਿਆ। 
ਵੇ ਪੁੱਤ! ਫਿਰ ਕੀ ਹੋਵੇਗਾ?  ਨਸੀਬ ਕੌਰ ਬੋਲੀ
ਤੂੰ ਨੰਬਰਦਾਰ ਤੇ ਸਰਪੰਚ ਨਾਲ ਗੱਲ ਕਰ। ਹੋ ਸਕਦਾ ਵਿਚ ਪੈ ਕੇ ਸਮਝੌਤਾ ਕਰਾ ਦੇਣ। ਥਾਣੇਦਾਰ ਬੋਲਿਆ। 
ਦੇਖ ਨਸੀਬੋ ਮਾਮਲਾ ਵੱਡੇ ਅਫਸਰਾਂ ਤੱਕ ਅੱਪੜ ਗਿਆ। ਪਰ ਥਾਣੇਦਾਰ ਕਹਿੰਦਾ ਮੈਂ ਨਿਬੇੜ ਦੂੰਗਾ ਬਿਨਾਂ ਕੇਸ ਦਰਜ਼ ਕਰੇ। ਪਰ, ਪੰਜਾਹ ਹਜ਼ਾਰ ਰੁਪਏ ਮੰਗਦਾ। ਕਹਿੰਦਾ ਉਪਰ ਵੀ ਦੇਣੇ ਐ ਸਾਹਬ ਨੂੰ। ਜੈਲਦਾਰਾਂ ਨੇ ਸਾਹਬ ਨੂੰ ਵੀ ਸ਼ਿਕਾਇਤ ਕੀਤੀ ਐ। ਜਗਤ ਸਿੰਘ ਨੇ ਨਸੀਬੋ ਨੂੰ ਕਿਹਾ। 
ਭਾਈ ਜੀ! ਸਾਡੇ ਕੋਲ• ਤਾਂ ਐਨੇ ਹੈ ਨਹੀਂ? ਨਸੀਬ ਕੌਰ ਬੋਲੀ
ਦੇਖੋ ਜੀ ਹੁਣ ਤਾਂ ਦੇਣੇ ਪੈਣੇ ਨੇ ਜੇ ਮੁੰਡਾ ਛਡਾਉਣਾ। ਨਹੀਂ ਕੇਸ ਪਾ ਦੇਣਗੇ। ਕੀ ਪਤਾ ਨਾਲ ਹੋਰ ਕੀ ਪਾ ਦੇਣ। ਪੁਲਿਸ ਦਾ ਮੂੰਹ ਥੋੜਾ ਫੜਿਆ ਜਾਂਦਾ£ ਜਗਤ ਸਿੰਘ ਬੋਲਿਆ। 
ਚਲੋ ਮੈਂ ਮੁਨੀਮ ਨੂੰ ਪੁੱਛਦੀ ਐ। ਅਗਲੀ ਫਸਲ 'ਤੇ ਕਰਲਾਂਗੇ ਹਿਸਾਬ ਕਿਤਾਬ। ਨਸੀਬ ਕੌਰ ਬੋਲੀ।
ਦੇਖ ਲਓ ਜੇ ਮਿਲਦੇ ਐ। ਨਹੀਂ ਤਾਂ ਨਿਆਈ ਵਾਲਾ ਖੇਤ ਤਿੰਨ ਸਾਲ ਲਈ ਮੈਂ ਵਾਹ ਲਵਾਂਗਾ। ਸਮਝੋ ਤਿੰਨ ਸਾਲ ਲਈ ਮੈਨੂੰ ਠੇਕੇ 'ਤੇ ਦਿੱਤਾ । ਮੈਂ ਦੇ ਦਿੰਦਾ ਪੰਜਾਹ ਹਜ਼ਾਰ ਰੁਪਏ। ਨੰਬਰਦਾਰ ਜਗਤ ਸਿੰਘ ਨੇ ਨਸੀਬੋ ਨੂੰ ਦਲੀਲ ਦਿੰਦਿਆਂ ਕਿਹਾ। 
ਠੀਕ ! ਠੀਕ !! ਤੂੰ ਛੁਡਾ ਦੇ ਪੁੱਤ ਨੁੰ। ਮੁਨੀਮ ਨੇ ਵੀ ਤਾਂ ਵਿਆਜ ਲੈਣਾ ਈ ਐ। ਉਹਨੇ ਕਿਹੜਾ ਮੁਫ਼ਤ ਦੇਣੇ ਐ। ਨਸੀਬ ਕੌਰ ਬੋਲੀ। 
ਤੁਸੀਂ ਚਲੋ ਘਰ। ਮੈਂ ਆਪੇ ਥਾਣੇਦਾਰ ਨਾਲ ਗੱਲ ਕਰਕੇ ਲੈ ਆਉਂਦਾ ਗੁਰਮੁੱਖ ਨੂੰ। ਨੰਬਰਦਾਰ ਜਗਤ ਸਿੰਘ ਨੇ ਨਸੀਬ ਕੌਰ ਨੂੰ ਮੂੰਡੇ ਨੂੰ ਛਡਾਉਣ ਦਾ ਭਰੋਸਾ ਦਿੰਦਿਆਂ ਕਿਹਾ। 
0000000
ਮੈਂ ਤਾਂ ਸੁੱਖਾਂ ਸੁੱਖਦੀ ਰਹੀ ਕਿ ਤੇਰਾ ਵਿਆਹ ਕਰੂੰਗੀ। ਸਰੀਕੇ ਵਿਚ ਹਿੱਕ ਚੌੜੀ ਕਰਕੇ ਤੁਰਾਂਗੀ। ਵਾਜੇ ਵੱਜਣਗੇ। ਸ਼ਰੀਕੇ ਆਲੇ ਮੈਨੂੰ ਵਧਾਈ ਦੇਣ ਆਉਂਣਗੇ। ਮੈਨੂੰ ਕੀ ਪਤਾ ਸੀ ਤੂੰ ਇਹ ਚੰਨ ਚੜ•ਾਉਣਾ। ਬੁੱਢੇ ਵਾਰੇ ਸਾਨੂੰ ਥਾਣੇ ਵਿਚ ਰੋਲ•ਤਾ। ਨਾ ਹੁਣ ਇਹ ਨੌਕਰੀ ਕਰਦੀ ਐ ? ਕੀ  ਲੱਭਿਆ ਇਸ ਵਿਚ ? ਰੰਗ ਨਾ ਰੂਪ ਨਾ। ਨਸੀਬੋ ਨੇ ਗੁੱਸੇ ਵਿਚ ਗੁਰਮੁੱਖ ਨੂੰ ਕਿਹਾ। 
ਸਟੈਨੋ ਲੱਗੀ ਹੋਈ ਐ। ਤਾਂ ਹੀ ਤੁਸੀਂ ਬਚ ਗਏ। ਅਸੀਂ ਕੋਰਟ ਦੇ ਕਾਗਜ਼ ਦਿਖਾਤੇ ਤੇ ਸੀ ਥਾਣੇਦਾਰ ਨੂੰ। ਨਾਲੇ ਇਸਨੇ ਆਪਣੇ ਮਾਪਿਆ ਨੂੰ ਸਾਫ਼ ਸਾਫ਼  ਕਹਿ  ਦਿੱਤਾ ਸੀ ਕਿ ਉਹ ਗੁਰਮੁੱਖ ਨੂੰ ਪਿਆਰ ਕਰਦੀ ਐ। ਗੁਰਮੁੱਖ ਤੋਂ ਬਗੈਰ ਕਿਤੇ ਨਹੀਂ ਰਹਿਣਾ। ਤਾਂ ਪਿਛੇ ਹਟੇ ਵੱਡੇ ਜੈਲਦਾਰ। ਜੇ ਵੱਡੇ ਜੈਲਦਾਰ ਸਨ ਤਾਂ ਕੇਸ ਦਰਜ਼ ਕਿਉਂ ਨੀਂ ਕਰਵਾਇਆ? ਧਮਕੀਆਂ ਦੇਂਦਾ ਸੀ ਮੇਰਾ ਸਾਲਾ ਠਾਣੇਦਾਰ। ਫੇਰ ਕਰ ਲੈਂਦਾ ਕੇਸ ਦਰਜ਼ ਵੱਡਾ ਥਾਣੇਦਾਰ। ਅਸੀਂ ਕੰਨਟੈਪਟ ਪਾ ਦੇਣੀ ਸੀ ਤਾਂ ਡਰਦੇ ਨੇ ਛੱਡਿਆ। ਨਾਲੇ ਗੱਲ ਸੁਣ ਲਓ।  ਅਸੀਂ ਚੰਡੀਗੜ• ਕੁਆਰਟਰ ਲਿਆ ਹੋਇਆ। ਉਥੇ ਹੀ ਰਹਾਂਗੇ। ਪੰਮੀ ਨੇ ਸਵੇਰੇ ਡਿਊਟੀ ਵੀ ਜਾਣਾ ਹੁੰਦਾ। ਬੱਸਾਂ ਵਿਚ ਧੱਕੇ ਥੋੜਾ ਖਾਵੇਗੀ ਰੋਜ਼। ਅਸੀਂ ਕੱਲ• ਚਲੇ ਜਾਣਾ। ਥੋੜੇ ਪੈਸੇ ਦੇ ਦੇਈੰ। ਫਲੈਟ ਦਾ ਐਡਵਾਂਸ ਕਿਰਾਇਆ ਦੇਣਾ। ਨਾਲੇ ਥੋੜ•ੇ ਬਹੁਤੇ ਪੈਸੇ ਕੋਲ• ਵੀ ਹੋਣੇ ਚਾਹੀਦੇ ਨੇ।  ਮੈਂ ਵੀ ਅਜੇ ਕੰਪਨੀ ਵਿਚ ਜੁਆਇਨ ਹੀ ਕੀਤਾ। ਗੁਰਮੁੱਖ ਨੇ ਮਾਂ ਨੂੰ ਥੋੜਾ ਧਮਕੀ ਭਰੇ ਲਹਿਜ਼ੇ  ਵਿਚ ਕਿਹਾ। 
ਸਾਡੇ ਕੋਲ• ਕੋਈ ਪੈਸੇ ਨਹੀਂ ਹੁਣ। ਪੰਜਾਹ ਹਜ਼ਾਰ ਦਿੱਤੇ ਥਾਣੇਦਾਰ ਨੂੰ ਤੁਹਾਨੂੰ ਛਡਾਉਣ ਲਈ। ਉਹ ਵੀ ਨੰਬਰਦਾਰ ਨੇ ਦਿੱਤੇ । ਨਿਆਂਈ ਵਾਲਾ ਖੇਤ ਤਿੰਨ ਸਾਲ ਲਈ ਗਹਿਣੇ ਧਰਿਆ। ਨਸੀਬੋ ਨੇ ਗੁਰਮੁੱਖ ਨੂੰ ਦੱਸਿਆ। 
ਲੈ ਮੇਰੇ ਵਾਰੀ ਕੁੱਝ ਨਹੀਂ। ਧਰਮੇ ਦਾ ਸਾਰਾ ਟੱਬਰ ਪਾਲਤਾ। ਉਸਦੇ ਚਾਰ ਜੁਆਕ ਪੜ•ਾ ਰਹੇ ਹੋ। ਨਾ ਮੇਰਾ ਕੀਤਾ ਕੀ ਏ? ਪੜ•ਾਈ ਆਪਣੇ ਦਮ 'ਤੇ ਕੀਤੀ ਐ? ਉਹ ਪੜ• ਲੈਂਦਾ?  ਉਸਦਾ ਕਿਸੇ ਨੇ ਹੱਥ ਫੜਿ•ਆ ਸੀ? ਗੁਰਮੁੱਖ ਸਿੰਘ ਮਾਂ ਨੂੰ ਥੋੜਾ ਗੁੱਸੇ ਵਿਚ ਬੋਲਿਆ। 
ਲੈ ਪੁੱਤ ! ਦਿਵਾਲੀ ਨੂੰ ਬੋਨਸ ਮਿਲਿਆ ਸੀ ਡਾਇਰੀ ਤੋਂ । ਕੱਠੇ ਕਰਕੇ ਰੱਖੇ ਹੋਏ ਸਨ ਇਹੀ ਐ ਮੇਰੇ ਕੋਲ•। ਮੈਂ ਲੁਕੋ ਕੇ ਰੱਖੇ ਸਨ ਤੇਰੇ ਵਿਆਹ ਲਈ। ਬਈ ਤੈਨੂੰ ਪੈਂਟ ਕੋਲ• ਲੈ ਕੇ ਦੇਵਾਂਗੀ। ਹੁਣ ਤੂੰ ਇਹ ਲੈ ਲੈ। ਮੈਂ ਸੋਚਦੀ ਰਹੀ ਤੇਰਾ ਵਿਆਹ ਕਰੂੰਗੀ। ਸਰੀਕੇ ਆਲੀਆਂ ਨਾਲ ਗਿੱਧਾ ਪਾਊੰਗੀ। ਤੇਰੀ ਬਹੂ ਦੀਆਂ ਪੱਕੀਆਂ ਕੁੱਝ ਖਾਵਾਂਗੀ। ਚੌੜੀ ਹੋ ਕੇ ਵਿਹੜੇ ਵਿਚ ਤੇਰੀ ਬਹੂ ਨੂੰ ਨਾਲ ਲੈ ਕੇ ਤੁਰਾਂਗੀ। ਥੋੜਾ ਬਹੁਤਾ ਕਰਮੋ  ਨੂੰ ਵੀ ਸਹਾਰਾ ਮਿਲੇਗਾ।  ਮਾਂ ਤੋਂ ਰੁਮਾਲ ਵਿਚ ਲਪੇਟੇ ਪੈਸੇ ਫੜ• ਅਤੇ ਘਰੋਂ ਟਰੰਕ ਤੇ ਹੋਰ ਸਮਾਨ ਚੁੱਕ ਘਰ ਵਾਲੀ ਨੂੰ ਸਕੂਟਰ 'ਤੇ  ਬਿਠਾ ਗੁਰਮੁਖ ਸਿੰਘ ਘਰੋ ਚਲੇ ਗਿਆ। 

0000

ਮਾਂ ! ਚੱਲ ਤੈਨੂੰ ਵੀ ਚੰਡੀਗੜ• ਦਿਖਾ ਦੇਈਏ। ਨਾਲੇ ਹਰ ਵਾਰ ਉਲਾਂਭਾ ਦੇਂਦੀ ਰਹਿੰਦੀ ਐ ਕਿ ਪੰਮੀ ਦੇ ਹੱਥ ਦੀ ਕਦੇ ਰੋਟੀ ਨਹੀਂ ਖਾਧੀ। ਚੱਲ ਛੋਟੀ ਬਹੂ ਦੇ ਹੱਥ ਦੀ ਵੀ ਖਾ ਲਈ। ਗੁਰਮੁੱਖ ਨੇ  ਮਾਂ ਨੂੰ ਘਰ ਲੈ ਜਾਣ ਦੀ ਜਿੱਦ ਕਰਦਿਆਂ ਕਿਹਾ। 
ਨਾ ਪੁੱਤ ਨਾ! ਮੈਂ ਏੇਥੇ ਹੀ ਠੀਕ ਐ। ਮੈਥੋ ਨੀਂ ਵਾਰ ਵਾਰ ਪੌੜੀਆਂ ਚੜ• ਹੋਣੀਆਂ। ਤੂੰ ਤਾਂ ਕਹਿੰਦਾ ਹੁੰਦਾਂ ਸੀ ਕਿ ਤੈਥੋ ਪੌੜੀਆਂ ਨੀ ਚੜ• ਹੋਣੀਆਂ?  ਬੱਸ ਤੂੰ ਏੇਥੇ ਹੀ ਮਿਲਾ ਲੈ ਜਾਈ ਕਿਸੇ ਦਿਨ। 
ਬੇਬੇ ! ਅਸਲ ਵਿਚ ਪੰਮੀ ਨੂੰ ਅਗਲੇ ਮਹੀਨੇ ਦੀ ਡੇਟ ਦਿੱਤੀ ਐ ਡਾਕਟਰ ਨੇ ਜਣੇਪੇ ਦੀ। ਫੇਰ ਕੋਈ ਕੋਲ• ਤਾਂ ਹੋਣਾ ਹੀ ਚਾਹੀਦਾ । ਗੁਰਮੁੱਖ ਨੇ ਮਾਂ ਨੂੰ ਘਰ ਵਾਲੀ ਦੇ ਗਰਭਵਤੀ ਹੋਣ ਬਾਰੇ  ਦੱਸਦਿਆਂ ਕਿਹਾ। 
ਚੱਲ ਪੁੱਤ ਚਲਦੀ ਐ ਫੇਰ। ਰੱਬ ਮੇਰੀ ਵੇਲ• ਵਧਾਉਣ ਲੱਗਿਆ। ਨਾਲੇ ਜਣੇਪਾ ਤਾਂ ਮਾਂ ਬਾਪ ਹੀ ਕਟਾਉਂਦੇ ਐ। ਉਸ ਪੇਟੀ ਵਿਚੋਂ ਕੱਪੜੇ ਕੱਢ ਬੈਗ ਵਿਚ ਪਾ ਲਏ। 
ਮੈਂ ਜਾਣਾ ਚੰਡੀਗੜ• ! ਬਹੂ ਦੀ ਜਹਿਮਤ ਕਟਾਉਣ। ਕਰਮੋ ਤੂੰ ਆਪਣੇ ਬਾਪੂ ਦਾ ਧਿਆਨ ਰੱਖੀ। ਦੁਆਈ ਟਾਇਮ ਪਰ ਦੇ ਦਿਆਂ ਕਰੀ। ਨਸੀਬੋ ਬੈਠਕ ਵਿਚ ਪਏ ਆਪਣੇ ਘਰ ਵਾਲੇ ਨੂੰ ਦੱਸਕੇ ਗੁਰਮੁਖ ਨਾਲ ਤੁਰ ਪਈ। 
ਵਧਾਈ ਹੋਵੇ ਜੀ।  ਮੁੰਡਾ ਹੋਇਆ।  ਨਰਸ ਨੇ ਆ ਕੇ ਨਸੀਬੋ ਨੂੰ ਦੱਸਿਆ। 
ਵਧਾਈ ਹੋਵੇ ਪੁੱਤ ਥੌਨੂੰ ਵੀ। ਵਾਹਿਗੁਰੂ ਨੇ ਮੇਰੀ ਸੁਣ ਲਈ। ਵੇਲ ਵਧਾਤੀ। ਛੋਟੀ ਬਹੂ ਵਲੋਂ ਮੁੰਡਾਂ ਜੰਮਣ 'ਤੇ  ਨਸੀਬੋ ਦੇ  ਧਰਤ ਨੂੰ ਪੈਰ ਨਹੀਂ ਸਨ ਲੱਗ ਰਹੇ। ਉਹ ਵਾਰ ਵਾਰ ਮੁੰਡੇ ਦਾ ਮੱਥਾ ਚੁੰਮਦੀ ਰਹੀ। 
ਬੇਬੇ ! ਥੋੜਾ ਮੂੰਹ ਦੂਰ ਰੱਖੋ, ਬੱਚੇ ਨੂੰ ਇਨਫੈਕਸ਼ਨ ਜਲਦੀ ਹੋ ਜਾਂਦੀ ਹੈ ।  ਪੰਮੀ ਨੇ ਆਪਣੀ ਸੱਸ ਨੂੰ ਕਿਹਾ।  ਕੁੱਝ ਨਹੀਂ ਹੁੰਦਾ, ਮੈਂ ਵੀ ਚਾਰ ਜੰਮੇ ਐੇ। ਸਾਰੇ ਜਣੇਪੇ ਘਰ ਹੀ ਹੋਏ। ਅੱਠਵੇਂ ਮਹੀਨੇ ਤੱਕ ਮੇਰੀ ਸੱਸ ਮੈਥੋ ਕੰਮ ਕਰਾਉਂਦੀ ਰਹੀ। ਹੁਣ ਤਾਂ ਡਾਕਟਰ ਚੋਥੇ,ਪੰਜਵੇ  ਮਹੀਨੇ 'ਚ ਹੀ ਕਹਿਣ ਲੱਗ ਜਾਂਦੇ ਨੇ ਕਿ ਰੈਸਟ ਕਰਨੀ ਐ। ਬਈ ਪੁੱਛੇ ਇਹਨਾਂ ਨੂੰ ਪਹਿਲਾਂ ਜਨਾਨੀਆਂ ਜੁਆਕ ਨੀ ਤੀਆ ਜੰਮਦੀਆਂ। ਪੈਸੇ ਬਣਾਉਣ ਲਈ ਠਾਹ ਅਪਰੇਸ਼ਨ ਕਰ ਦਿੰਦੇ। ਜੋਗਿੰਦਰੀ ਦਾਈ ਨੇ ਪਿੰਡ ਦੀਆਂ ਅੱਧੀਆਂ ਕੁੜੀਆਂ ਦੇ ਜਣੇਪੇ ਕਰਵਾਏ ਹੋਣੇ। ਕਿਸੇ  ਨੂੰ ਕਦੇ ਕੁੱਝ ਨਹੀਂ ਹੋਇਆ। ਨਸੀਬੋ ਇਕੋ ਸਾਹ ਸਭ ਕੁੱਝ ਕਹਿ ਗਈ। 
ਅੱਜ ਸਵੇਰ ਦਾ ਕਾਂ ਬੋਲੀ ਜਾਂਦਾ।  ਮੈਨੂੰ ਰਾਤ ਸੁਪਨਾ ਵੀ ਠੀਕ ਨਹੀਂ ਆਇਆ। ਤੂੰ ਐਂ ਕਰ ਗੁਰਮੁੱਖ ਹੁਣ ਮੈਨੂੰ ਪਿੰਡ ਛੱਡ ਆ। ਹੁਣ ਚਾਰ ਮਹੀਨੇ ਕਟਾ ਦਿੱਤੇ। ਚਾਰ ਮਹੀਨੇ ਹੋਗੇ ਫਲੈਟ ਵਿਚ ਟੰਗੀ ਹੋਈ ਨੂੰ।  ਐੈਨੀਆਂ ਪੌੜੀਆਂ ਤਾਂ ਮੈਂ ਸਾਰੀ ਜਿੰਦਗੀ 'ਚ ਨਹੀਂ ਚੜ•ੀ ਹੋਣੀ। ਜਿੰਨੀਆਂ ਚਾਰ ਮਹੀਨਿਆਂ 'ਚ ਚੜ• ਲਈਆਂ।  ਨਸੀਬੋ ਸੱਭ ਕੁਝ ਗੁਰਮੁੱਖ ਨੂੰ ਇਕੋ ਸਾਹ ਸੁਣਾ ਗਈ।  
ਕੀ- ਕੀ ?  ਕਦੋ ? ਚਲੋ ਆਉਂਦੈ ਐ। 
ਬੇਬੇ !  ਹੁਣ ਤਾਂ ਜਾਣਾ ਹੀ ਪੈਣਾ। ਬਾਪੂ ਬਿਮਾਰ ਐ ਬਹੁਤ। ਬਾਈ ਦਾ ਫੋਨ ਸੀ ਕਹਿੰਦਾ ਕਾਫੀ ਸੀਰੀਅਸ ਹੈ ਬਾਪੂ। ਗੁਰਮੁੱਖ ਨੇ ਮਾਂ ਨੂੰ ਦੱਸਿਆ। 
ਪੁੱਤ ਮੇਰੀ ਗੱਲ ਕਰਵਾ ਦਿੰਦਾਂ ਧਰਮੇ ਨਾਲ। ਵਾਹਿਗੁਰੂ ਭਲੀ ਕਰੇ। ਪੁੱਤ ਪਤਾ ਤਾਂ ਕਰ ਠੀਕ ਵੀ ਹੈ ਤੇਰਾ ਬਾਪੂ। ਤੂੰ ਧਰਮੇ ਨੂੰ ਕਹਿ ਭਾਗੇ ਹੁਰਾਂ ਦੀ ਗੱਡੀ ਵਿਚ ਚੰਡੀਗੜ• ਲੈ ਆਓ। ਆਪਾਂ  ਪੀ.ਜੀ.ਆਈ ਦਿਖਾ ਲੈਂਦੇ ਐ। ਪੁੱਤ ਕਹਿ ਤੂੰ ਧਰਮੇ ਨੂੰ।  ਨਸੀਬੋ ਦੁਖੀ ਹੋਈ ਬੋਲੀ। 
ਨਹੀਂ ਬੇਬੇ ਜਾਣਾ ਹੀ ਪੈਣਾ। ਬੱਸ ਤੂੰ ਹੁਣ ਦੋ ਮਿੰਟ ਵਿਚ ਆਪਣੇ ਕੱਪੜਾ ਪਾ ਲੈ। ਗੁਰਮੁੱਖ ਬੋਲਿਆ। 
ਬੇਬੇ ! ਬਾਪੂ ਨਹੀਂ ਰਿਹਾ। ਆਪਾਂ ਉਜ਼ੜ ਗਏ । ਕਰਮਜੀਤ ਨੇ ਬੇਬੇ ਨੂੰ ਜੱਫੀ ਪਾ ਮਿਲਦਿਆਂ ਕਿਹਾ। 
ਨਸੀਬ ਕੌਰ ਨੇ ਲੰਬੀ ਭੁੱਬ ਮਾਰੀ। ਹਾਏ ਰੱਬਾਂ ਮੈਂ ਉਜੜ ਗਈ। ਬੜ•ਾ ਦੁੱਖ ਕੱਟਿਆ ਮੇਰੇ ਸਰਦਾਰ ਨੇ। 
ਪੁੱਤ ! ਤੁਸੀਂ ਦੇਖ ਲਿਆ 'ਕੱਠ। ਵੱਡੀ ਮਜਲ ਸੀ। ਇਲਾਕੇ ਦੇ ਪਿੰਡਾਂ ਦੇ ਕਾਫੀ ਲੋਕ ਆਏ ਸਨ। ਪਿਓ ਦੇ ਬਾਰੇ 'ਤੇ ਕੋਈ ਚੰਗੀ ਮਠਾਈ ਪਾ ਦਿਓ। ਨਾਲੇ ਦੋਵੇਂ ਕੁੜੀਆਂ ਅਤੇ ਉਨ•ਾਂ ਦੇ ਸੱਸ ਸਹੁੱਰਿਆਂ ਨੂੰ ਵੀ ਟੂੰਬਾਂ ਪਾਉਣੀਆਂ ਪੈਣੀਆਂ।  ਦੋਵੇਂ ਭਰਾ ਸਲਾਹ ਕਰ ਲੋ। ਬਈ ਕੀ ਕਰਨਾ।
ਬੇਬੇ ਮੇਰੇ ਕੋਲ• ਤਾਂ ਕੁੱਝ ਹੈ ਨਹੀਂ? ਪੰਮੀ ਦੇ ਜਣੇਪੇ 'ਤੇ ਡਾਕਟਰ ਨੇ ਪੰਜਾਹ ਹਜ਼ਾਰ ਲੈ ਲਿਆ। ਕਹਿੰਦੇ ਕੇਸ ਬਹੁਤ ਸੀਰੀਅਸ ਸੀ। ਫਿਰ ਤਨਖਾਹ ਵਿਚੋਂ ਕੁੱਝ ਨਹੀਂ ਬਚਦਾ।  ਫਲੈਟ ਦਾ ਕਿਰਾਇਆ, ਮੇਰੀ ਅਤੇ ਪੰਮੀ ਦੀ ਕਾਰ ਦੀ ਕਿਸ਼ਤ ਵੀ ਕੱਢਣੀ ਪੈਂਦੀ ਐ। ਦੁੱਧ ਵਾਲੇ ਨੂੰ ਵੀ ਪੈਸੇ ਹਰ ਵਾਰ ਦੇਰੀ ਨਾਲ ਦੇਣੇ ਪੈਂਦੇ ਐ।  ਗੁਰਮੁੱਖ ਨੇ ਬਾਪੂ ਦੇ ਭੋਗ 'ਤੇ ਆਉਣ ਵਾਲੇ ਖਰਚ 'ਤੇ ਕਿਸੀ ਤਰ•ਾਂ ਦੀ ਮੱਦਦ ਨਾ ਦੇਣ ਬਾਰੇ ਸੁਣਾਉਂਦਿਆ ਕਿਹਾ। 
ਚੱਲ ਪੁੱਤ ! ਏਹਦਾ ਤਾਂ ਚੰਡੀਗੜ• ਵਿਚ ਸਭ ਕੁੱਝ ਮੁੱਲ ਦਾ ਐ। ਤੂੰ ਕਰ ਕੁੱਝ। ਤੈਨੁੰ ਤਾਂ ਧਰਮ ਨਿਭਾਉਣਾ ਹੀ ਪਊ। ਆਪਣੇ ਸਹੁਰਿਆਂ ਤੋਂ ਫੜ• ਲੈ ਉਧਾਰ ਕੁੱਝ।  ਕਹਿ ਦੇਈੰ ਕਿ ਮੇਰੇ ਅਤੇ ਕਰਮੋ ਲਈ ਕੁੱਝ ਕੱਪੜਾ ਲੀੜਾ, ਕੋਈ ਗਹਿਣਾ ਨਾ ਲਿਆਉਣ । ਆਪਾਂ ਕਿਹੜੇ ਕਿਸੇ ਨੂੰ ਕੁੱਝ ਦਿਖਾਉਣਾ। ਪੁੱਛਲਾ ਕਹਿ ਦੇਈੰ ਕਿ ਅਗਲੀ ਫਸਲ 'ਤੇ ਵਾਪਸ ਕਰ ਦਿਆਂਗੇ।  
 ਬੇਬੇ ! ਹੁਣ ਸਾਰਾ ਕੰਮ ਨਿਪਟ ਗਿਆ ਹੈ। ਬੱਸ ਮੈਂ ਵੀ ਕੱਲ• ਘਰ ਚਲੇ ਜਾਣਾ। ਕਾਫੀ ਛੁੱਟੀਆਂ ਹੋ ਗਈਆਂ। ਹੁਣ ਤਾਂ ਮੈਡੀਕਲ ਛੁੱਟੀ ਵੀ ਖ਼ਤਮ ਹੋ ਗਈ। ਕੋਈ ਨਾ ਮੈਂ ਵਿਚ ਵਿਚ ਆਉਂਦਾ ਰਹਾਂਗਾ। ਤੂੰ ਆਪਣਾ ਧਿਆਨ ਰੱਖੀ। ਜੇ ਕੋਈ ਜਰੂਰਤ ਹੋਈ, ਕੋਈ ਗੱਲਬਾਤ ਹੋਵੇ ਤਾਂ ਫੋਨ ਕਰਲਿਆਂ ਕਰੀ। ਹਾਂ ! ਇਹ ਦੋਵੇਂ ਕੁੜੀਆਂ ਵੀ ਬਾਪੂ ਦੇ ਭੋਗ 'ਤੇ ਹੀ ਆਈਆਂ ਨੇ। ਏਹਨਾਂ ਦਾ ਵੀ ਟਾਇਮ ਨਹੀਂ ਲੱਗਦਾ ਪੇਕੇ ਘਰ ਆਉਣ ਨੂੰ। ਸਹੁਰਿਆਂ ਦੀਆਂ ਹੀ ਬਣ ਗਈਆਂ। ਵਾਹਲੀਆਂ ਵਿਜੀ ਹੋ ਗਈਆਂ। ਬਾਪੂ ਦੇ ਬਹਾਨੇ ਸਾਰੇ ਇਕੱਠੇ ਹੋਗੇ। ਮੈਂ ਸੋਚਦਾ ਕਿ ਤਹਿਸੀਲ ਵਿਚ ਜਾ ਕੇ ਬਾਪੂ ਦਾ ਕੁਰਸੀਨਾਮਾ ਬਣਾ ਲਈਏ ਪਟਵਾਰੀ ਤੋਂ। ਹੁਣ ਸਾਰੇ ਇਕੱਠੇ ਹਨ ਫਿਰ ਟਾਇਮ ਲੱਗਣਾ ਜਾਂ ਨਹੀਂ। ਗੁਰਮੁੱਖ ਸਿੰਘ ਨੇ ਕਿਹਾ। 
ਬਈ ਪਟਵਾਰੀ, ਕਾਨੂੰਗੋ ਨੇ ਮੁਫ਼ਤ ਥੋੜਾ ਕੁੱਝ ਕਰਨਾ। ਫੇਰ ਤਸੀਲਦਾਰ ਨੇ ਅਲੱਗ ਮੂੰਹ ਅੱਡਣਾ। ਆਪਾਂ ਕੋਲ• ਤਾਂ ਦੇਣ ਕੁੱਝ ਨਹੀਂ ਬਾਕੀ ਤੁਹਾਡੀ ਮਰਜ਼ੀ ਐ।  ਧਰਮ ਸਿੰਘ ਨੇ ਗੁਰਮੁੱਖ ਸਿੰਘ ਦੀ ਗੱਲ ਕੱਟਦਿਆਂ ਕਿਹਾ।  
ਮਰਜ਼ੀ ਐ ਵੀਰੇ ਥੌਡੀ। ਅਸੀਂ ਤਾਂ ਕੁੱਝ ਲੈਣਾ ਨਹੀਂ।  ਜੋ ਕੁੱਝ ਹੈਗਾ ਥੋਡਾ ਦੋਵੇਂ ਭਰਾਵਾਂ ਦਾ। ਛੋਟੀ ਭੈਣ ਅਜਵਿੰਦਰ ਬੋਲੀ। 
ਮੈਂ ਪਤਾ ਕਰਦੈ। ਤਹਿਸੀਲਦਾਰ ਦਾ ਵਾਕਫ਼  ਬੰਦਾਂ ਲੱਭ ਲੈਂਦੇ ਐ ਕੋਈ।  ਲਾਉਂਦੇ  ਐ ਕੋਈ ਜੁਗਾੜ। ਨਹੀਂ ਤਾਂ ਜੋ ਥੋੜੇ ਬਹੁਤੇ ਪੈਸੇ ਲੱਗੇ ਮੈਂ ਲਾ ਦਵਾਂਗਾ। ਗੁਰਮੁੱਖ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੰਦਿਆਂ ਕਿਹਾ। 
ਗੁਰਮੁਖ ਸਿੰਘ ਦੀ ਗੱਲ ਮੰਨ ਸਾਰਾ ਟੱਬਰ ਤਹਿਸੀਲ ਪੁੱਜ ਗਿਆ। ਨੰਬਰਦਾਰ ਜਗਤ ਸਿੰਘ ਨੇ ਵੀ ਗਵਾਹੀ ਵਜੋਂ ਅੰਗੂਠਾ ਲਾ ਦਿੱਤਾ। ਤਹਿਸੀਲਦਾਰ ਨੇ ਸਾਰੇ ਟੱਬਰ ਨੁੰ ਬੁਲਾਕੇ ਫੋਟੋ ਖਿੱਚੀ। ਕਾਗਜ਼ੀ  ਕਾਰਵਾਈ ਪੁਰੀ ਹੋਣ ਤੋਂ ਬਾਅਦ ਗੁਰਮੁੱਖ ਸਿੰਘ ਨੇ ਕਲਰਕ ਨੂੰ ਪੰਜ ਹਜ਼ਾਰ ਰੁਪਏ ਸੇਵਾ ਵਜੋਂ ਦੇ ਦਿੱਤੇ। ਕਲਰਕ ਨੇ ਗੁਰਮੁੱਖ ਸਿੰਘ ਨੂੰ ਵਸੀਅਤ ਦੀ ਅਸਲ ਕਾਪੀ ਫੜ•ਾ ਦਿੱਤੀ। ਮਾਂ, ਵੱਡੇ ਭਾਈ ਧਰਮ ਸਿੰਘ ਅਤੇ ਭੈਣਾਂ ਨੂੰ ਵਸੀਅਤ ਦੀ ਫੋਟੋ ਕਾਪੀ ਫੜ•ਾਉਂਦਿਆਂ ਡਿਊਟੀ ਦਾ ਟਾਇਮ ਹੋਣ ਦੀ ਗੱਲ  ਕਹਿਦਿੰਆਂ ਗੁਰਮੁੱਖ ਸਿੰਘ ਨੇ ਕਾਰ ਤਹਿਸੀਲ ਤੋਂ ਸਿੱਧੀ ਚੰਡੀਗੜ• ਨੂੰ ਪਾ ਲਈ। ਬਾਕੀ ਸਾਰਾ ਟੱਬਰ ਪਿੰਡ ਜਾਣ  ਲਈ ਟੈਂਪੂ 'ਤੇ ਬੈਠ ਗਿਆ। 

Tuesday, 12 May 2020

ਇੱਕ ਅਧਿਆਪਕ, “ਜੋ ਸਬਜੀ ਲੈ ਲਓ ਸਬਜ਼ੀ” ਦਾ ਦੇਂਦਾ ਹੋਕਾ

ਲੌਕਡਾਊਨ ਦਾ ਅਸਰ ----

ਜੈ ਸਿੰਘ ਛਿੱਬਰ, 
ਚੰਡੀਗੜ
ਪੈਸਾ ! ਕਹਿਣ ਨੂੰ ਦੋ ਅੱਖਰਾਂ ਦਾ ਸ਼ਬਦ ਹੈ। ਪਰ, ਇਹ ਮਨੁੱਖ ਦੀ ਜ਼ਿੰਦਗੀ 'ਚ ਬੜ•ਾ ਮਹੱਤਵਪੂਰਨ ਸਥਾਨ ਰੱਖਦਾ। ਫਰਸ਼ ਤੋਂ ਅਰਸ਼ ਤੱਕ ਪੁੱਜੇ ਅਤੇ ਜ਼ਿੰਦਗੀ ਦੀਆਂ ਔਕੜਾ, ਮੁਸੀਬਤਾਂ ਦੇ ਵਗਦੇ ਦਰਿਆ ਵਿਚ ਗੋਤੇ ਖਾਂਦੇ ਵਿਅਕਤੀ ਨੂੰ ਪੈਸੇ ਦੀ ਅਹਿਮੀਅਤ ਦਾ ਪਤਾ । ਜਦੋਂ ਸਿਰਫ਼  ਛੇ ਹਜ਼ਾਰ ਰੁਪਏ ਮਾਸਿਕ ਕਮਾਈ ਹੋਵੇ ਅਤੇ ਜੀਵਨ ਸਾਥੀ ਤਲਾਕ ਦੇ ਦੇਵੇ ਤਾਂ ਬੰਦੇ ਦੇ ਦਿਲ ਦਿਮਾਗ 'ਤੇ  ਕਿਆ ਗੁਜਰਦੀ ਹੋਵੇਗੀ, ਇਸਦਾ ਅੰਦਾਜ਼ਾ ਲਗਾਉਣਾ ਬਹੁਤ ਮੁਮਕਿਨ ਹੈ। 
ਪੰਜਾਬੀ ਜਾਗਰਣ ਅੱਜ ਤੁਹਾਨੂੰ ਅਜਿਹੀ ਸਖ਼ਸ਼ੀਅਤ ਨਾਲ  ਮੁਲਾਕਾਤ ਕਰਵਾਏਗਾ ਜਿਸਨੇ ਸਰਕਾਰ ਖਿਲਾਫ਼ ਸੰਘਰਸ਼ ਕਰਦਿਆਂ 68 ਦਿਨ ਪਾਣੀ ਵਾਲੀ ਟੈਂਕੀ 'ਤੇ ਗੁਜ਼ਾਰੇ। ਪੁਲਿਸ ਦੀਆਂ ਡਾਂਗਾ, ਸੋਟੀਆਂ,  ਪਾਣੀਆਂ ਦੀਆਂ ਵਛਾੜਾ ਖਾਧੀਆਂ। ਪਰ, ਮਿਹਨਤ, ਹਿੰਮਤ ਤੇ ਹੌਸਲਾ ਨਹੀਂ ਹਾਰਿਆ। 
ਨਿਸ਼ਾਂਤ ਕੁਮਾਰ ਈ.ਟੀ.ਟੀ ਪਾਸ ਅਧਿਆਪਕ  ਹੈ, ਪਰ ਸਰਕਾਰ ਉਸਨੂੰ ਅਧਿਆਪਕ ਨਹੀਂ ਪ੍ਰੀ ਪ੍ਰਾਇਮਰੀ ਨਾਨ ਟੀਚਿੰਗ ਸਟਾਫ ਮੰਨਦੀ ਹੈ। ਨਿਸ਼ਾਂਤ ਸਵੇਰੇ ਬੱਚਿਆਂ ਨੂੰ ਪੜ•ਾਉਂਦਾ, ਵਿਦਿਆਰਥੀਆਂ ਨੂੰ ਚਾਨਣ ਦਾ ਹੋਕਾ ਦਿੰਦਾ। ਸਰਕਾਰ ਇਸ ਮਿਹਨਤ ਦਾ ਮੁੱਲ• ਛੇ ਹਜ਼ਾਰ ਰੁਪਏ ਮਹੀਨਾ ਆਂਕਲਨ ਕਰਦੀ ਹੈ।  ਛੇ ਹਜ਼ਾਰ ਰੁਪਏ ਮਹੀਨਾ ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾਂ ਤਾਂ ਉਹ ਕਿਸ਼ਤਾਂ 'ਤੇ ਟੈਂਪੂ (ਆਟੋ) ਖਰੀਦ ਲੈਂਦਾ। ਸਕੂਲ ਸਮੇਂ ਤੋਂ ਬਾਅਦ ਉਹ ਤਿੰਨ ਵਜੇ ਕਪੂਰਥਲਾ, ਜਲੰਧਰ ਬੱਸ ਅੱਡੇ 'ਤੇ ਸਵਾਰੀਆਂ ਨੂੰ ਮੰਜਲ ਤੱਕ ਪਹੁੰਚਾਉਣ ਦਾ ਹੋਕਾ ਦੇਂਦਾ ਹੈ। ਟੈਂਪੂ (ਆਟੋ ਰਿਕਸ਼ਾ) ਦਾ ਘੁੰਮਦਾ ਪਹੀਆ ਉਸਨੂੰ ਥੋੜੀ ਰਾਹਤ ਦਿੰਦਾਂ ਕਿ ਤਿੰਨ ਸੋ ਰੁਪਏ ਰੋਜ਼ਾਨਾਂ ਦੀ ਕਿਸ਼ਤ ਕੱਢਣ ਤੋਂ ਬਾਅਦ ਕੁੱਝ ਪੈਸੇ ਬਚ ਜਾਂਦੇ ਹਨ। ਪਰ, ਲੌਕਡਾਊਨ/ ਕਰਫਿਊ ਨੇ ਗਰੀਬੀ, ਤੰਗੀ ਤੁਰਸ਼ੀਆਂ ਨਾਲ ਜੀਵਨ ਬਸਰ ਕਰ ਰਹੇ ਲੋਕਾਂ ਦੇ ਧੁਖਦੇ ਚੁੱਲਿ•ਆਂ ਨੂੰ ਹੋਰ ਠੰਡਾ ਕਰ ਦਿੱਤਾ। ਕਰਫਿਊ ਲੱਗਿਆਂ  ਸਕੂਲ ਬੰਦ ਤੇ ਆਟੋ ਬੰਦ। ਪਰ ਆਟੋ ਦੀ ਕਿਸ਼ਤ ਤਾਂ ਬੰਦ ਨਹੀਂ ਹੋਈ। ਇਸ ਚਿੰਤਾਂ ਨੇ ਨਿਸਾਂਤ ਨੂੰ ਵੱਢ ਵੱਢ ਖਾਣਾ ਸ਼ੁਰੂ ਕੀਤਾ ਤਾਂ ਉਸਨੇ ਰਿਕਸ਼ਾ ਲੈ ਕੇ ਸਬਜ਼ੀ ਵੇਚਣੀ ਸ਼ੁਰੂ  ਕਰ ਦਿੱਤੀ। ਪੜ•ੇ ਲਿਖੇ ਦਾ ਫਾਇਦਾ ਹੋਇਆ ਕਿ ਸਬਜ਼ੀ ਵੇਚਣ ਲਈ ਪ੍ਰਸ਼ਾਸ਼ਨ, ਸਰਕਾਰ ਤੋਂ ਸਬਜ਼ੀ ਵੇਚਣ ਦਾ ਪਾਸ ਬਣਾ ਲਿਆ ਅਤੇ ਹੁਣ ਰੋਜ਼ਾਨਾਂ ਗਲੀਆਂ ਵਿਚ ਸਬਜ਼ੀ ਲੈਣ ਦਾ ਹੋਕਾ ਦਿੰਦਾ ਹੈ। 
ਨਿਸ਼ਾਂਤ ਬਾਹਰਵੀਂ ਪਾਸ, ਈ.ਟੀ.ਟੀ ਪਾਸ ਅਧਿਆਪਕ ਹੈ। ਕੇਂਦਰੀ ਸਕੀਮ ਤਹਿਤ ਸਰਕਾਰ ਨੇ ਈ.ਜੀ.ਐਸ  ਸਕੀਮ ਤਹਿਤ ਬੱਚਿਆਂ ਨੂੰ ਪੜ•ਾਉਣ ਲਈ ਭਰਤੀ ਕਰ  ਲਿਆ ਅਤੇ ਇਸਦੇ ਇਵਜ਼ ਵਿਚ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ। ਅਗਰ ਦਸ ਵਿਦਿਆਰਥੀਆਂ ਤੋਂ ਉਪਰ ਬੱਚਾ ਭਰਤੀ ਕਰਦੇ ਤਾਂ ਇਕ ਸੌ ਰੁਪਏ ਫਾਲਤੂ ਮਿਲਦਾ। ਫਿਰ ਸਰਕਾਰ ਨੇ ਸਕੀਮ ਦਾ ਨਾਮ ਬਦਲਕੇ  ਏ.ਆਈ.ਜੀ ਕਰ ਦਿੱਤਾ। ਇਨ•ਾਂ ਈ.ਜੀ.ਐਸ ਅਧਿਆਪਕਾਂ ਨੇ ਪੱਕੇ ਕਰਨ ਦਾ ਸੰਘਰਸ਼  ਸ਼ੁਰੂ ਕੀਤਾ ਤਾਂ ਸਰਕਾਰ ਨੇ ਈ.ਟੀ.ਟੀ ਪਾਸ  ਕਰਨ ਦੀ ਸ਼ਰਤ ਰੱਖ ਦਿੱਤੀ। ਸਰਕਾਰ  ਨੇ ਸ਼ਰਤ ਮੁਤਾਬਿਕ ਇਨ•ਾਂ ਨੂੰ ਡਾਈਟ ਵਿਚ ਈ.ਟੀ.ਟੀ ਕੋਰਸ ਵੀ ਕਰਵਾ ਦਿੱਤਾ ਪਰ ਰੈਗੂਲਰ ਨਹੀਂ ਕੀਤਾ। ਇਸਤੋਂ ਬਾਅਦ ਸਰਕਾਰ  ਨੇ ਸਪੈਸ਼ਲ ਟ੍ਰੇਨਰ ਸਕੀਮ ਲਾਗੂ ਕਰਕੇ ਘੱਟੋ ਘੱਟ ਯੋਗਤਾ ਬੀ.ਏ ਬੀ.ਐਡ ਕਰ  ਦਿੱਤੀ। ਸਿੱਖਿਆ ਵਿਭਾਗ  ਵਿਚ ਨੌਕਰੀ ਕਰਨ ਲਈ ਲੰਬਾਂ ਸੰਘਰਸ਼  ਕੀਤਾ। ਆਪਣੇ ਸਾਥੀਆਂ ਨਾਲ 68 ਦਿਨ ਬਠਿੰਡਾਂ  'ਚ ਪਾਣੀ ਵਾਲੀ ਟੈਂਕੀ 'ਤੇ  ਦਿਨ ਤੇ ਰਾਤਾਂ ਗੁਜ਼ਾਰੀਆਂ। ਉਦੋਂ ਕੈਪਟਨ ਅਮਰਿੰਦਰ ਸਿੰਘ, ਭਗਵੰਤ ਮਾਨ, ਮਨਪ੍ਰੀਤ ਬਾਦਲ ਸਮੇਤ ਸਰਕਾਰ ਵਿਰੋਧੀ ਪਾਰਟੀਆਂ ਦੇ ਬਥੇਰੇ ਆਗੂਆਂ ਨੇ ਪਹਿਲੀ ਕੈਬਨਿਟ ਵਿਚ ਹੀ ਰੈਗੂਲਰ ਕਰਨ ਦਾ ਭਰੋਸਾ ਦਿੱਤਾ। ਮਨਪ੍ਰੀਤ ਬਾਦਲ ਭਰੋਸਾ ਦਿੰਦਾ ਕਹਿੰਦਾ ਕਿ “ ਮੈਨੂੰ ਜਿਤਾਓ, ਖਜ਼ਾਨਾਂ ਮੰਤਰੀ ਮੈਂ ਹੀ ਬਣਨਾ,  ਪਹਿਲੀ ਕੈਬਨਿਟ ਵਿਚ ਹੀ ਰੈਗੂਲਰ ਕਰ ਦੇਵਾਂਗਾ। ” ਧਰਨੇ 'ਤੇ ਬੈਠਿਆਂ ਨੂੰ ਕੈਪਟਨ ਸਾਹਿਬ ਕਹਿੰਦੇ ਹਨ  “ ਕਿ ਐਨੀਂ ਘੱਟ ਤਨਖਾਹ ਤਾਂ ਮਾਲੀ ਵੀ ਨਹੀਂ ਲੈਂਦਾ,  ਬੇਟਾ ਸਾਨੂੰ ਜਿਤਾਓ ਅਸੀਂ ਸਰਕਾਰ ਬਣਦੀ ਸਾਰ ਪੱਕਾ ਕਰਾਂਗੇ। ” ਮਤਲਬ ਸਰਕਾਰ ਬਣਾਉਣ ਵਾਲਿਆਂ ਨੇ ਬਹੁਤ ਵਾਅਦੇ ਕੀਤੇ। 
ਨਿਸ਼ਾਂਤ ਦੱਸਦਾ ਹੈ ਕਿ ਉਹ ਆਪਣੇ ਸਾਥੀਆਂ ਨਾਲ  ਲਗਾਤਾਰ ਪੱਕੇ ਕਰਨ ਲਈ ਸੰਘਰਸ਼ ਕਰ ਰਹੇ ਹਨ। ਥੱਲੇ ਤੋਂ ਲੈ  ਕੇ  ਮੁੱਖ ਮੰਤਰੀ ਦਰਬਾਰ ਤੱਕ, ਅਧਿਕਾਰੀਆਂ ਤੱਕ ਨਾਲ  ਮੀਟਿੰਗਾਂ ਕਰਕੇ ਹੰਭ ਚੁੱਕੇ ਹਨ।  ਛੇ ਹਜ਼ਾਰ ਰੁਪਏ ਮਹੀਨਾ ਤਨਖਾਹ ਨਾਲ ਦੋ ਤਿੰਨ ਸਾਲ ਹੋਰ ਕੰਮ ਕਰਨ ਨੂੰ ਵੀ ਤਿਆਰ ਹਨ, ਪਰ ਰੈਗੂਲਰ ਤਾਂ ਕਰ ਦਿਓ। ਪਰ ਸਰਕਾਰ ਭਰੋਸੇ ਤੇ ਵਾਅਦੇ ਤੋਂ ਬਿਨਾਂ ਕੁੱਝ ਪੱਲ•ੇ ਨਹੀਂ ਪਾ ਰਹੀ। ਜੇ ਪੱਲ•ੇ ਪਿਆ ਤਾਂ ਉਹ ਵਿਛੋੜਾ। ਛੇ ਹਜ਼ਾਰ ਰੁਪਏ ਮਹੀਨਾ ਤਨਖਾਹ ਮਿਲਣ ਕਾਰਨ ਸਹੁਰਾ ਪਰਿਵਾਰ ਨੇ ਪਤਨੀ 'ਤੇ ਦਬਾਅ ਬਣਾਕੇ ਤਲਾਕ  ਕਰਵਾ ਦਿੱਤਾ। ਬਥੇਰਾ ਸਮਝਾਇਆ, ਪਹਿਲਾਂ ਪਤਨੀ ਵੀ ਸਾਥ ਦੇਂਦੀ ਰਹੀ। ਪਰ ਗਰੀਬੀ ਅਤੇ ਵੱਡਿਆਂ ਦੇ ਦਬਾਅ ਅੱਗੇ ਉਹ ਹਾਰ ਗਿਆ ਤੇ ਤਲਾਕ ਹੋ ਗਿਆ। 
ਪਰ,  ਨਿਸ਼ਾਂਤ ਨੇ ਸੰਘਰਸ਼ ਦਾ ਪੱਲ•ਾ ਨਹੀਂ ਛੱਡਿਆ। ਉਹ ਸਵੇਰੇ ਵਿਦਿਆਰਥੀਆਂ ਨੂੰ ਪੜ•ਾਉਂਦਾ ਹੈ ਅਤੇ ਸਕੂਲ ਟਾਈਮ ਤੋਂ ਬਾਅਦ ਟੈਂਪੂ ਚਲਾਕੇ ਸਵਾਰੀਆਂ ਢੋਂਹਦਾ ਹੈ।  ਹੁਣ ਲੌਕਡਾਊਨ ਕਾਰਨ ਸਕੂਲ ਬੰਦ ਤੇ ਟੈਂਪੂ ਖੜ•ਾ ਹੈ ਅਤੇ ਉਹ ਗਲੀ ਗਲੀ ਸਬਜ਼ੀ ਲੈ ਲਓ ਸ਼ਬਜੀ ਦਾ ਹੋਕਾ ਦੇ ਰਿਹਾ ਹੈ।

Thursday, 7 May 2020

ਨਾ ਸ਼ਹਿਨਾਈ, ਨਾ ਹਲਵਾਈ 320 ਰੁਪਏ 'ਚ ਸ਼ਾਦੀ ਕਰਵਾਈ

ਜੈ ਸਿੰਘ ਛਿੱਬਰ, 
ਚੰਡੀਗੜ•  
ਮਹਿੰਗਾਈ ਦੇ ਇਸ ਦੌਰ ਵਿਚ 320 ਰੁਪਏ 'ਚ ਵੀ ਵਿਆਹ ਹੋ ਸਕਦਾ। ਇਹ ਗੱਲ ਤੁਹਾਨੂੰ ਅਟਪਟੀ ਲੱਗਦੀ ਹੋਵੇਗੀ, ਪਰ ਹੈ ਸੌਲਾਂ ਆਨੇ ਸੱਚ। ਨਾ ਸ਼ਹਿਨਾਈ, ਨਾ ਹਲਵਾਈ, ਨਾ ਆਨੰਦ ਕਾਰਜ਼ , ਨਾ ਫੇਰੇ ਅਤੇ ਬਿਨਾਂ ਅਦਾਲਤੀ ਕਾਰਵਾਈ ਤੋਂ ਯਾਨੀ ਧਾਰਮਿਕ ਤੇ ਸਮਾਜਿਕ ਰਿਵਾਜਾਂ ਤੋਂ ਕੋਹਾਂ ਦੂਰ ਹੋ ਕੇ ਸਿਰਫ਼  ਇਕ ਦੂਜੇ ਨੁੰ ਹਾਰ ਪਾ ਕੇ ਦੋ ਵਿਦਿਆਰਥੀਆਂ ਆਗੂਆਂ ਨੇ ਗ੍ਰਹਿਸਤੀ ਗੱਡੀ ਦਾ ਗੇਅਰ ਪਾਕੇ ਵਿਆਹੁਤਾ ਜੀਵਨ ਦੀ ਨਵੀਂ ਇਬਾਰਤ ਲਿਖੀ ਹੈ। 
ਇਕ ਦੂਜੇ ਦੇ ਜੀਵਨ ਸਾਥੀ ਬਣੇ ਰਣਬੀਰ ਸਿੰਘ ਰੰਧਾਵਾਂ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਹਨ। ਜਦੋਂ ਕਿ ਹਰਦੀਪ ਕੌਰ ਕੋਟਲਾ ਵਿਦਿਆਰਥੀ ਜਥੇਬੰਦੀ ਵਿਚ ਮੀਤ ਪ੍ਰਧਾਨ ਵਜੋਂ ਸੇਵਾ ਨਿਭਾ ਰਹੀ ਹੈ। ਇਹ ਨਾ ਸਮਝਣਾ ਕਿ ਜਥੇਬੰਦੀ ਵਿਚ ਇਕੱਠੇ ਕਾਰਜ਼  ਕਰਦਿਆਂ ਅੱਖਾਂ ਚਾਰ ਹੋ ਗਈਆਂ ਹੋਣੀਆਂ। ਅਜਿਹੀ ਕੋਈ ਗੱਲ ਨਹੀਂ।  
ਦਰਅਸਲ ਸਮਾਜ ਅਤੇ ਨੌਜਵਾਨਾਂ ਲਈ ਪ੍ਰੇਰਨਾਦਾਇਕ ਬਣਿਆ ਇਹ ਜੋੜਾ ਦੇਸ਼ ਭਗਤਾਂ, ਗਦਰੀ ਬਾਬਿਆਂ ਦੇ ਜੀਵਨ, ਸੰਘਰਸ਼ ਤੋਂ ਪ੍ਰਭਾਵਿਤ ਹੋ ਕੇ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ, ਨੌਜਵਾਨਾਂ ਦੇ ਘੋਲਾਂ ਵਿਚ ਮੋਹਰੀ ਰੋਲ ਅਦਾ ਕਰ ਰਿਹਾ ਹੈ। ਰਣਬੀਰ  ਰੰਧਾਵਾ ਪਿੰਡ ਘੁਰੜ  (ਬਰਨਾਲਾ) ਜਿਲ•ੇ ਦਾ ਜੰਮਪਲ ਹੈ ਅਤੇ ਅੱਜ ਕੱਲ• ਰੂਪਨਗਰ ਜਿਲ•ੇ ਦੇ ਪਿੰਡ ਨੂਰਪੁਰਬੇਦੀ ਵਿਖੇ ਰਹਿ ਰਿਹਾ ਹੈ। ਉਹ ਖਾਲਸਾ ਕਾਲਜ ਆਨੰਦਪੁਰ ਸਾਹਿਬ ਵਿਖੇ ਡਬਲ ਐਮ.ਏ  ਪੁਲੀਟੀਕਲ ਸਾਇੰਸ ਦਾ ਵਿਦਿਆਰਥੀ ਹੈ। ਪਿਛੋਕੜ ਖੱਬੇਪੱਖੀ ਵਿਚਾਰਧਾਰਾ ਵਾਲੇ  ਪਰਿਵਾਰ  ਨਾਲ ਸਬੰਧਤ ਹੋਣ ਕਰਕੇ ਦੇਸ਼ ਭਗਤੀ ਅਤੇ ਘੋਲਾਂ 'ਚ ਕੁੱਦਣਾ ਪਰਿਵਾਰਕ ਪਿਛੋਕੜ ਵਿਚੋਂ ਮਿਲਿਆ ਹੈ। ਸਾਲ 2012 ਵਿਚ ਪੀ.ਐਸ.ਯੂ ਨਾਲ  ਜੁੜਿਆਂ ਤਾਂ ਪਾਰਟੀ ਨੇ ਰੂਪਨਗਰ ਜਿਲ•ੇ ਵਿਚ ਵਿਦਿਆਰਥੀ ਜਥੇਬੰਦੀ ਨੂੰ ਸਰਗਰਮ ਦੀ ਜੁੰਮੇਵਾਰੀ ਸੌਂਪ ਦਿੱਤੀ। ਸ਼ਿਵਾਲਕ ਕਾਲਜ ਨੰਗਲ ਵਿਚ ਗ੍ਰੈਜੂਏਟ ਕੀਤੀ ਅਤੇ ਸਰਕਾਰੀ ਕਾਲਜ ਰੂਪਨਗਰ ਤੋਂ ਐਮ.ਏ ਪੰਜਾਬੀ ਕੀਤੀ। 
ਦੂਜੇ ਪਾਸੇ  ਹਰਦੀਪ ਕੌਰ ਕੋਟਲਾ ਮੋਗਾ ਜਿਲ•ੇ ਨਾਲ ਸਬੰਧਿਤ ਹੈ।  ਸਕੂਲੀ ਤੇ ਕਾਲਜ ਦੀ ਪੜ•ਾਈ ਕਰਦਿਆਂ ਗਦਰੀ ਬਾਬਿਆਂ ਦੇ ਜੀਵਨ, ਇਤਿਹਾਸ, ਸੰਘਰਸ਼ ਨੇ ਮਨ 'ਤੇ ਗਹਿਰਾ ਅਸਰ ਪਾਇਆ। ਗਦਰੀ ਬਾਬਿਆਂ ਦੀ ਸ਼ਤਾਬਦੀ ਵਰ•ੇ ਦੌਰਾਨ ਜਥੇਬੰਦੀ ਨਾਲ ਜੁੜ ਗਈ। ਮਾਪਿਆਂ ਦੇ ਵਿਰੋਧ ਦੇ ਬਾਵਜੂਦ ਵਿਦਿਆਰਥੀਆਂ ਲਈ ਸੰਘਰਸ਼ ਵਿਚ ਕੁੱਦੀ ਤੇ ਕਈ ਵਾਰ ਜੇਲ• ਗਈ।  ਦਿਲਚਸਪ ਗੱਲ ਹੈ ਕਿ ਜਿਥੇ ਅੱਜ ਨੌਜਵਾਨ ਪੀੜ•ੀ ਕਈ ਤਰ•ਾਂ ਦੇ ਪਾਪੜ ਵੇਲ• ਕੇ ਵਿਦੇਸ਼ਾਂ ਵਿਚ ਸੈੱਟ ਹੋਣਾ ਚਾਹੁੰਦੀ ਹੈ, ਉਥੇ ਹਰਦੀਪ ਕੌਰ ਦਾ ਸਮੁੱਚਾ ਪਰਿਵਾਰ  ਟਰਾਂਟੋ (ਕਨੈਡਾ) ਵਿਚ ਸਥਾਈ ਤੌਰ 'ਤੇ ਸੈਟ ਹੈ। ਹਰਦੀਪ ਕੌਰ ਨੇ ਪਰਿਵਾਰ ਦੀ ਸੂਚੀ ਵਿਚੋ ਆਪਣਾ ਨਾਮ ਕਢਵਾਕੇ ਕਨੈਡਾ ਜਾਣ ਦੀ ਬਜਾਏ ਰੰਗਲੇ  ਪੰਜਾਬ 'ਚ ਰਹਿਣ ਨੂੰ ਪਹਿਲ ਦਿੱਤੀ ਹੈ। ਹਰਦੀਪ ਨੇ ਪਰਿਵਾਰ ਦੇ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ  ਗਦਰੀ ਬਾਬੇ ਤਾਂ ਅਜ਼ਾਦੀ ਲਈ ਵਿਦੇਸ਼ਾਂ ਵਿਚੋਂ ਭਾਰਤ ਆਏ ਸਨ,  ਪਰ ਉਹ ਕਿਉਂ ਜਾਵੇ।  ਬਾਕੀ ਪੜ•ਾਈ ਦੌਰਾਨ ਉਹ ਵਿਦੇਸ਼ੀ ਤੇ ਔਰਤਾਂ ਦੀ ਸਥਿਤੀ ਬਾਰੇ ਚੰਗੀ ਤਰ•ਾਂ ਵਾਕਿਫ਼  ਸੀ। ਹਰਦੀਪ ਨੇ ਪੰਜਾਬੀ ਤੇ ਇਤਿਹਾਸ ਦੀ ਐਮ.ਏ  ਕੀਤੀ ਹੋਈ ਹੈ  ਅਤੇ ਹੁਣ ਗੁਰੂ ਨਾਨਕ ਦੇਵ  ਯੂਨੀਵਰਸਿਟੀ ਵਿਚ ਟ੍ਰਿਪਲ ਐਮ.ਏ (ਪੁਲੀਟੀਕਲ ਸਾਇੰਸ) ਵਿਚ ਦਾਖਲਾ ਲੈਣ ਦੀ ਇਛੁੱਕ ਹੈ, ਕਿਉਂਕਿ ਪਾਰਟੀ ਨੇ ਅੰਮ੍ਰਿਤਸਰ ਜਿਲ•ੇ ਵਿਚ ਵਿਦਿਆਰਥੀ ਜਥੇਬੰਦੀ ਨੂੰ ਮਜਬੂਤ ਕਰਨ ਦੀ ਡਿਊਟੀ ਲਗਾ ਦਿੱਤੀ ਹੈ।
ਪੰਜਾਬੀ ਜਾਗਰਣ ਨਾਲ  ਗੱਲਬਾਤ ਕਰਦਿਆਂ ਰਣਬੀਰ ਨੇ ਦੱਸਿਆ ਉਹ ਤਾਂ ਵਿਦਿਆਰਥੀ ਜਥੇਬੰਦੀ ਵਿਚ ਕੰਮ ਕਰਦੇ ਸਨ, ਵਿਆਹ ਬਾਰੇ ਤਾਂ ਸੋਚਿਆ ਵੀ ਨਹੀਂ ਸੀ। ਪਾਰਟੀ ਦੇ ਆਗੂਆਂ ਨੇ ਕਰੀਬ ਸਾਲ ਪਹਿਲਾਂ ਦੋਵਾਂ ਨੂੰ ਵਿਆਹ ਕਰਵਾਉਣ ਦੀ ਸਲਾਹ ਦਿੱਤੀ।  ਹਰਦੀਪ ਕੌਰ ਮੋਗਾ ਵਿਖੇ ਅਧਿਆਪਕ ਯੂਨੀਅਨ ਦੇ ਆਗੂ ਨਿਰਭੈਰ ਸਿੰਘ ਢੂੱਡੀਕੇ ਦੇ ਘਰ ਰਹਿ ਰਹੀ ਸੀ। ਦੋਵੇਂ ਪਾਰਟੀ ਦੇ ਕੁੱਲਵਕਤੀ ਕਾਮੇ ਹਨ, ਇਸ ਤਰ•ਾਂ ਪਾਰਟੀ ਆਗੂਆਂ ਦੀ ਸਲਾਹ ਅਤੇ ਇਕ ਵਿਚਾਰਧਾਰਾ ਹੋਣ ਕਾਰਨ ਦੋਵਾਂ ਨੇ ਵਿਆਹ ਬਾਰੇ ਵਿਚਾਰ ਕੀਤੀ। ਦੋਵੇਂ ਦੇ ਵਿਚਾਰ ਮਿਲੇ ਅਤੇ  ਗ੍ਰਹਿਸਤੀ ਗੱਡੀ ਨੂੰ ਇਕੱਠਿਆ ਚਲਾਉਣ ਲਈ ਸਹਿਮਤੀ ਬਣਾਈ। ਇਸ ਤਰ•ਾਂ ਦੋਵਾਂ ਦੇ ਵਿਆਹ ਦੀ ਤਵਾਰੀਖ ਲਿਖੀ  ਗਈ। ਰਣਬੀਰ ਦਾ ਕਹਿਣਾ ਹੈ ਕਿ ਕਰੋਨਾ ਸੰਕਟ ਕਾਰਨ ਸਾਦਾ ਵਿਆਹ ਨਹੀਂ ਕੀਤਾ ਬਲਕਿ ਉਨ•ਾਂ ਪਹਿਲਾਂ ਹੀ ਇਸ ਢੰਗ ਨਾਲ ਵਿਆਹ ਕਰਵਾਉਣ ਬਾਰੇ ਫੈਸਲਾ  ਕੀਤਾ ਹੋਇਆ ਸੀ। ਪਹਿਲਾਂ ਪਿਛਲੇ ਸਾਲ  ਨਵੰਬਰ ਵਿਚ ਵਿਆਹ ਕਰਨ ਲੱਗੇ ਸਨ ਤਾਂ ਫਰੀਦਕੋਟ ਵਿਚ ਵਿਦਿਆਰਥੀ ਘੋਲ ਸ਼ੁਰੂ ਹੋ ਗਿਆ। ਉਸਤੋਂ ਬਾਅਦ ਫਿਰ ਦੇਸ਼ ਵਿਚ ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋ ਗਿਆ। ਇਸ ਤਰ•ਾਂ ਸ਼ੰਘਰਸ਼ ਦੇ ਮੈਦਾਨ ਵਿਚ ਕੁੱਦਣ ਕਾਰਨ ਵਿਆਹ ਵਾਰ ਵਾਰ ਅੱਗੇ ਪੈਂਦਾ ਰਿਹਾ। ਹੁਣ ਕਰੋਨਾ ਵਾਇਰਸ ਕਾਰਨ ਲੋਕ ਹਿਤ  ਸੰਘਰਸ਼ ਨੂੰ ਵਿਰਾਮ ਲੱਗਿਆ ਤਾਂ ਪਾਰਟੀ ਮੈਂਬਰਾਂ ਦੀ ਹਾਜ਼ਰੀ ਵਿਚ ਇਕ ਦੂਜੇ ਨੁੰ ਹਾਰ ਪਹਿਨਾਕੇ ਵਿਆਹ ਕਰ ਲਿਆ। ਰਣਬੀਰ ਅਨੁਸਾਰ ਵਿਆਹ ਦੀਆਂ ਰਸਮਾਂ ਲਈ ਦੋ ਹਾਰ ਤੇ ਲੱਡੂ ਲਿਆਂਦੇ ਗਏ, ਜਿਨ•ਾਂ 'ਤੇ 320  ਰੁਪਏ (ਤਿੰਨ ਸੋ ਵੀਹ ਰੁਪਏ) ਖਰਚਾ ਆਇਆ ਹੈ। ਵਿਦਿਆਰਥੀ ਆਗੂਆਂ ਨੇ ਨੌਜਵਾਨਾਂ ਨੂੰ ਫੋਕੀ ਚਮਕ ਦਮਕ, ਮਹਿੰਗੇ ਖਰਚਿਆਂ ਤੋਂ ਬਚਣ ਸਾਦਾ ਜੀਵਨ ਜਿਊਣ ਦੀ ਸਲਾਹ ਦਿੰਦਿਆਂ ਫਿਰਕੂ ਹਮਲਿਆਂ,  ਨਿੱਜੀਕਰਨ ਦੇ ਖਿਲਾਫ਼ ਹੱਕੀ ਮੰਗਾਂ ਲਈ ਘੋਲ ਕੜਨ ਦਾ ਸੱਦਾ ਦਿੱਤਾ ਹੈ।  

-- 

Wednesday, 6 May 2020

33 ਰੁਪਏ ਦਿਹਾੜੀ ਨਾਲ ਕਰੋਨਾ ਵਾਇਰਸ ਖਿਲਾਫ਼ ਲੜ ਰਹੀਆਂ ਨੇ ਜੰਗ

ਸਰਕਾਰੀ ਬੇਰੁਖ਼ੀ ----

ਪੰਜ ਵਰਕਰਾਂ ਦੀ ਰਿਪੋਰਟ  ਆਈ ਪਾਜੇਟਿਵ 
ਸੁਰੱਖਿਅਤ ਕਿੱਟਾਂ ਅਤੇ ਹੋਰਨਾਂ ਮੰਗਾਂ ਦੀ ਪੂਰਤੀ ਲਈ ਸੌਮਵਾਰ ਤੋਂ ਹੜਤਾਲ ਕਰਨ ਦੀ ਚੇਤਾਵਨੀ
ਜੈ ਸਿੰਘ ਛਿੱਬਰ,
 ਚੰਡੀਗੜ
ਇਸਨੁੰ ਬੇਰੁੱਜ਼ਗਾਰੀ ਦੇ ਝੰਬਿਆਂ ਕਿਹਾ ਜਾਵੇ ਜਾਂ ਫਿਰ ਡਿਊਟੀ ਪ੍ਰਤੀ ਜ਼ਜ਼ਬਾ ਤੇ ਮਿਹਨਤ ਦੀ ਮਿਸਾਲ ਕਹੀ ਜਾਵੇ। ਕੋਵਿਡਾ 19 ਮਹਾਂਮਾਰੀ ਦੇ ਸੰਕਟਕਾਲ ਦੌਰਾਨ ਸਰਕਾਰੀ ਬੇਰੁਖ਼ੀ ਦਾ ਸ਼ਿਕਾਰ ਪੰਜਾਬ ਦੀਆਂ 20 ਹਜ਼ਾਰ ਤੋਂ ਵੱਧ ਆਸ਼ਾ ਵਰਕਰ 33 ਰੁਪਏ ਅਤੇ 865 ਦੇ  ਕਰੀਬ ਫੈਸਿਲੀਟੇਟਰ 16 ਰੁਪਏ ਪ੍ਰਤੀ ਦਿਹਾੜੀ ਦੇ ਹਿਸਾਬ ਨਾਲ ਕਰੋਨਾ ਵਾਇਰਸ ਖਿਲਾਫ਼ ਬਿਨਾਂ ਸੁਰੱਖਿਅਤ ਕਿਟਾਂ ਤੋਂ ਫਰੰਟ ਲਾਈਨ 'ਤੇ ਜੰਗ ਲੜ ਰਹੀਆਂ ਹਨ। ਭਾਵੇਂ ਪੰਜਾਬ ਸਰਕਾਰ ਕਰੋਨਾ ਵਾਇਰਸ ਖਿਲਾਫ਼ ਜੰਗ ਲੜਨ ਲਈ ਜਿੰਨੇ ਮਰਜ਼ੀ ਵੱਡੇ ਯਤਨ ਕਰਨ ਦੇ ਦਾਅਵੇ ਕਰੀਂ ਜਾਵੇ ਪਰ ਆਸ਼ਾ ਵਰਕਰਾਂ ਦੇ ਨਿਕਲੀ ਹੂਕ ਨੇ ਸਰਕਾਰੀ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। 
ਨਿਗੂਣੀ ਦਿਹਾੜੀ ਲੈਣ ਵਾਲੀਆਂ ਪੰਜ ਆਸ਼ਾ ਵਰਕਰਾਂ ਦੀ ਕਰੋਨਾ ਵਾਇਰਸ ਰਿਪੋਰਟ ਪਾਜੇਟਿਵ ਆਈ ਹੈ, ਫਿਰ ਵੀ ਪੰਜਾਬ ਦੀਆਂ ਦਲੇਰ ਧੀਆਂ ਨੇ ਹੌਸਲਾ  ਨਹੀਂ ਹਾਰਿਆ ਅਤੇ ਸਿਹਤ ਵਿਭਾਗ ਨਾਲ ਮੋਢਾ ਨਾਲ  ਮੋਢਾ ਜੋੜਕੇ ਅੱਗੇ ਵੱਧ ਰਹੀਆਂ ਹਨ। ਹੈਰਾਨ ਕਰਨ ਵਾਲੀ ਗੱਲ ਹੈ  ਕਿ  ਆਸ਼ਾ ਵਰਕਰਾਂ ਨੂੰ ਵਿਭਾਗ ਵਲੋਂ  ਪੀ.ਪੀ.ਈ ਕਿੱਟਾਂ, ਦਸਤਾਨੇ,  ਮਾਸਕ  ਜਾਂ ਹੋਰ ਸੁਰੱਖਿਅਤ ਸਾਮਾਨ ਉਪਲਬਧ ਨਹੀਂ ਕਰਵਾਇਆ, ਪਰ ਉਹ ਮੂੰਹ 'ਤੇ ਕਾਲੀਆਂ ਚੁੰਨੀਆਂ ਬੰਨ•ਕੇ ਘਰ ਘਰ ਜਾ ਰਿਪੋਰਟਾਂ ਤਿਆਰ ਕਰ ਰਹੀਆਂ ਹਨ। 
ਆਸ਼ਾ ਵਰਕਰ ਤੇ ਫੈਸਲੀਟੇਟਰ ਯੂਨੀਅਨ ਦੀ ਜਨਰਲ ਸਕੱਤਰ ਪਰਮਜੀਤ  ਕੌਰ ਮਾਨ ਦਾ ਕਹਿਣਾ ਹੈ ਕਿ ਉਹ ਸਿਹਤ ਵਿਭਾਗ ਦੇ ਕਾਰਜ਼ਾਂ ਨੂੰ ਅਮਲੀ ਰੂਪ ਦੇਣ ਲਈ ਕਾਰਜਸ਼ੀਲ ਪਿਛਲੇ ਲੰਬੇ ਸਮੇਂ ਤੋਂ ਭੱਤਿਆਂ ਦੇ ਆਧਾਰ 'ਤੇ ਕੰਮ ਕਰ ਰਹੀਆਂ ਹਨ। ਹਾਲਾਂਕਿ  ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਮਨਾਉਣ ਲਈ  ਸਮੇਂ ਸਮੇਂ ਹੜਤਾਲਾਂ ਵੀ ਕੀਤੀਆਂ ਹਨ। ਪਰ, ਸਰਕਾਰਾਂ ਜਾਂ ਅਧਿਕਾਰੀਆਂ ਨੇ ਕਦੇ ਧਿਆਨ ਨਹੀਂ ਦਿੱਤਾ  ਕਿਉਂਕਿ ਉਹ ਸਰਕਾਰ ਦੀਆਂ ਮੁਲਾਜ਼ਮ ਨਹੀਂ ਹਨ। ਪਰ, ਹੁਣ  ਔਖੇ  ਸਮੇਂ  ਵਿਚ ਉਹ ਸਿਹਤ ਵਿਭਾਗ ਦੇ ਹਰ ਕਾਰਜ਼ ਨੂੰ ਅੱਗੇ ਵੱਧਕੇ ਕਰ ਰਹੀਆਂ ਹਨ। 
ਉਨ•ਾਂ  ਦੱਸਿਆ ਕਿ ਪੰਜਾਬ ਵਿਚ 25,500 ਆਸ਼ਾ ਵਰਕਰ ਅਤੇ 865 ਫੈਸਲੀਟੇਟਰ ਹਨ। ਇਕ ਹਜ਼ਾਰ ਦੀ ਆਬਾਦੀ ਪਿੱਛੇ ਇਕ ਆਸ਼ਾ ਵਰਕਰ ਅਤੇ  ਵੀਹ ਹਜ਼ਾਰ ਦੀ ਆਬਾਦੀ ਪਿੱਛੇ ਇਕ ਫੈਸਲੀਟੇਟਰ ਤਾਇਨਾਤ ਹੈ।  ਸਿਹਤ ਵਿਭਾਗ ਵਿਚ ਜੱਚਾ ਬੱਚਾ, ਟੀਕਾਕਰਨ, ਗਰਭਵਤੀ ਔਰਤਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਜਣੇਪਾ ਕਰਨ ਲਈ ਪ੍ਰੇਰਿਤ ਕਰਨ ਸਮੇਤ ਸਿਹਤ ਵਿਭਾਗ ਦੇ 52 ਤਰ•ਾਂ ਦੇ ਕੰਮ ਇਹ ਆਸ਼ਾ ਵਰਕਰ ਦੇ ਹਿੱਸੇ ਆਉਂਦੇ ਹਨ। ਇਨ•ਾਂ ਸਾਰੇ ਕੰਮਾਂ ਦਾ ਭੱਤਾ ਮਿਲਣਾ ਤੈਅ ਹੈ। ਹੁਣ ਕਰੋਨਾ ਵਾਇਰਸ ਦੇ ਸੰਕਟ ਸਮੇਂ ਸਰਕਾਰ ਨੇ ਇਨ•ਆੰ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੂਨਾ ਮਾਣ ਭੱਤਾ ਦੇਣ ਅਤੇ ਫੈਸਲੀਟੇਟਰ ਨੂੰ 500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਨਿਰਧਾਰਿਤ ਕੀਤਾ ਹੈ। ਆਸ਼ਾ ਵਰਕਰਾਂ ਦਾ ਕੰਮ ਲੋਕਾਂ ਨੂੰ ਕਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਅਤੇ ਕਰੋਨਾ ਦੇ ਲੱਛਣਾਂ ਪ੍ਰਤੀ ਪੁੱਛ ਪੜਤਾਲ ਕਰਕੇ ਰਿਪੋਰਟ ਤਿਆ ਕਰਨੀ ਹੈ। ਇਸੀ ਤਰ•ਾਂ ਇਕਾਂਤਵਾਸ ਵਿਚ ਰੱਖੇ ਗਏ ਲੋਕਾਂ ਦੀ ਰਿਪੋਰਟ ਬਣਾਉਣੀ ਤੇ ਉਨ•ਾਂ ਨੂੰ  ਮੋਟੀਵੇਟਿਡ ਕਰਨਾ ਹੈ। 
ਪਰਮਜੀਤ ਕੌਰ ਦੱਸਦੀ ਹੈ ਕਿ ਆਸ਼ਾ ਵਰਕਰ 24 ਅਪ੍ਰੈਲ ਤੋਂ ਰੋਸ ਵਜੋਂ ਕਾਲੇ ਦੁਪੱਟੇ, ਚੁੰਨੀਆਂ ਮੂੰਹ 'ਤੇ ਬੰਨਕੇ ਕੰਮ ਕਰ  ਰਹੀਆਂ ਹਨ। ਉਨ•ਾਂ ਕਰੋਨਾ ਵਾਇਰਸ ਦਾ ਪਾਜੇਟਿਵ ਆਉਣ ਵਾਲੀਆਂ ਆਸ਼ਾ ਵਰਕਰਾਂ ਨੂੰ ਦਸ  ਹਜ਼ਾਰ ਰੁਪਏ ਪ੍ਰਤੀ ਮਹੀਨਾ ਇਕ ਸਾਲ ਲਈ  ਦੇਣ,  ਕਰੋਨਾ ਨਾਲ ਮੌਤ ਹੋਣ  'ਤੇ ਬਾਕੀ  ਮੁਲਾਜ਼ਮਾਂ ਦੀ ਤਰਜ਼ 'ਤੇ ਪੰਜਾਹ  ਲੱਖ ਰੁਪਏ ਦਾ ਮੁਆਵਜ਼ਾਂ  ਅਤੇ  ਪਰਿਵਾਰ ਦੇ ਇਕ ਮੈਂਬਰ ਨੂੰ  ਨੌਕਰੀ  ਦੇਣ, ਆਰਜ਼ੀ ਦਰਜ਼ਾਚਾਰ ਮੁਲਾਜ਼ਮ ਦੀ ਤਰਜ਼ 'ਤੇ  750 ਰੁਪਏ ਦਿਹਾੜੀ ਦੇਣ ਤੋਂ  ਇਲਾਵਾ ਮਾਸਕ, ਦਸਤਾਨੇ, ਸੈਨੇਟਾਈਜਰ ਤੇ ਹੋਰ ਸੁਰੱਖਿਅਤ ਕਿੱਟਾਂ ਦੇਣ  ਦੀ  ਮੰਗ ਕੀਤੀ ਹੈ। ਪਰਮਜੀਤ ਕੌਰ ਮਾਨ ਨੇ ਕਿਹਾ ਕਿ ਜੇਕਰ  ਸਰਕਾਰ ਨੇ  ਉਨ•ਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਸ਼ਾ ਵਰਕਰ ਸੌਮਵਾਰ ਤੋਂ ਹੜਤਾਲ ਕਰਨਗੀਆਂ।  

Sunday, 3 May 2020

ਅਹੁੱਦੇ ਵੱਡੇ, ਦਿਲ ਛੋਟੇ, ਸਿਰਫ਼ ਇਕ ਚੇਅਰਮੈਨ ਨੇ ਕਟਵਾਈ 100 ਫੀਸਦੀ ਤਨਖਾਹ

ਜੈ ਸਿੰਘ ਛਿੱਬਰ, 
ਚੰਡੀਗੜ•
ਵੱਡੇ ਅਹੁੱਦਿਆਂ 'ਤੇ ਬੈਠੇ ਵੱਡੇ ਬੰਦਿਆਂ ਦੇ ਦਿਲ ਛੋਟੇ ਲੱਗ ਰਹੇ ਹਨ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੇਵਾਦਾਰ ਹੋਣ ਦਾ ਦਮ ਭਰਨ ਵਾਲੇ  ਆਗੂਆਂ ਨੇ ਸਰਕਾਰੀ ਖਜ਼ਾਨਾ 'ਚ “ਸੇਵਾ ਦਾ ਹਿੱਸਾ” ਪਾਉਣ ਲਈ ਆਪਣਾ ਹੱਥ ਘੁੱਟਿਆ ਹੋਇਆ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਮੋਹਨ ਲਾਲ ਸੂਦ ਪਹਿਲੇ ਚੇਅਰਮੈਨ ਹਨ, ਜਿਨ•ਾਂ ਨੇ ਆਪਣੀ 100  ਫੀਸਦੀ ਤਨਖਾਹ ਮੁੱਖ ਮੰਤਰੀ ਕੋਵਿਡ 19 ਰੀਲੀਫ਼ ਫੰਡ ਵਿਚ ਜਮ•ਾਂ ਕਰਵਾਉਣ ਦੀ ਹਾਮੀ ਭਰਦਿਆਂ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ। ਯਾਦ ਰਹੇ ਕਿ ਪੰਜਾਬ ਸਰਕਾਰ ਨੇ ਦੋ ਦਰਜ਼ਨ ਤੋਂ ਵੱਧ ਬੋਰਡਾਂ, ਕਾਰੋਪਰੇਸ਼ਨਾਂ, ਕਮਿਸ਼ਨਾਂ ਦੇ ਚੇਅਰਮੈਨ, ਵਾਈਸ ਚੇਅਰਮੈਨ ਤੇ ਮੈਂਬਰ ਨਿਯੁਕਤ ਕੀਤੇ ਹੋਏ ਹਨ। 
ਖਾਲੀ ਖ਼ਜ਼ਾਨੇ ਨੇ ਵਿੱਤ ਵਿਭਾਗ ਦੇ ਵਹੀ ਖਾਤਿਆਂ ਦਾ ਗਣਿਤ ਵਿਗਾੜ ਦਿੱਤਾ ਹੈ। ਮੰਤਰੀਆਂ, ਵਿਧਾਇਕਾਂ, ਉਚ ਅਧਿਕਾਰੀਆਂ ਨੂੰ ਤਨਖਾਹ ਵਿਚ ਕਟੌਤੀ ਕਰਨ ਦੀਆਂ ਅਪੀਲਾਂ ਕਰਨ ਤੋਂ ਬਾਅਦ ਵਿੱਤ ਵਿਭਾਗ (ਵਿਤ ਪੈਨਸ਼ਨ ਪਾਲਸੀ ਤੇ ਤਾਲਮੇਲ ਸ਼ਾਖਾਂ) ਨੇ ਇਕ ਮਈ ਨੂੰ ਪੰਜਾਬ ਦੇ ਸਮੂਹ ਬੋਰਡਾਂ, ਕਾਰੋਪਰੇਸ਼ਨਾਂ, ਕਮਿਸ਼ਨਾਂ ਦੇ ਚੇਅਰਮੈਨਾਂ, ਸੀਨੀਅਰ ਵਾਈਸ ਚੇਅਰਮੈਨਾਂ, ਵਾਈਸ ਚੇਅਰਮੈਨਾਂ, ਡਾਇਰਕੈਟਰਾਂ ਅਤੇ ਮੈਬਰਾਂ ਨੂੰ 21 ਅਪ੍ਰੈਲ ਨੂੰ ਕੈਬਨਿਟ ਸਬ ਕਮੇਟੀ ਦਾ ਹਵਾਲਾ ਦਿੰਦਿਆਂ ਜਾਰੀ ਕੀਤੇ ਪੱਤਰ ਵਿਚ ਪਹਿਲੀ ਤਿਮਾਹੀ ਦੀ 100 ਫ਼ੀਸਦੀ ਤਨਖਾਹ ਸੇਵਾ ਇੱਛਾ ਵਜੋਂ ਜਮਾ  ਕਰਵਾਉਣ ਲਈ ਪੱਤਰ ਜਾਰੀ ਕੀਤਾ ਹੈ। ਵਿੱਤ ਵਿਭਾਗ ਨੇ 7 ਮਈ ਨੂੰ ਹੋਣ ਵਾਲੀ ਕੈਬਨਿਟ ਸਬ ਕਮੇਟੀ ਵਿਚ ਤਨਖਾਹ ਕਟਾਉਣ ਵਾਲਿਆਂ ਬਾਰੇ ਰਿਪੋਰਟ ਦੇਣ ਦੀ  ਗੱਲ ਆਖੀ ਹੈ। ਸੂਤਰ ਦੱਸਦੇ ਹਨ ਕਿ ਮੋਹਨ ਲਾਲ ਸੂਦ ਤੋਂ ਬਿਨਾਂ ਕਿਸੀ ਵੀ ਚੇਅਰਮੈਨ ਨੇ ਸਰਕਾਰੀ ਖਜ਼ਾਨੇ ਲਈ ਦਿਲ ਨਹੀਂ ਖੋਲਿ•ਆ। 
ਕਰੋਨਾ ਵਾਇਰਸ ਕਾਰਨ ਖਜ਼ਾਨੇ ਦੀ ਵਿਗੜੀ ਤੇ ਤਰਸਯੋਗ ਹਾਲਤ  ਕਾਰਨ ਮੁੱਖ ਮੰਤਰੀ ਨੇ ਸਮੂਹ ਮੰਤਰੀਆਂ ਤੇ ਵਿਧਾਇਕਾਂ ਨੂੰ ਸਵੈ ਇੱਛਾ ਨਾਲ ਤਨਖਾਹ ਜ਼ਮਾ ਕਰਵਾਉਣ ਦੀ ਅਪੀਲ ਕੀਤੀ ਸੀ ਤਾਂ 23  ਮਾਰਚ ਨੂੰ ਮੰਤਰੀਆਂ ਨੇ ਇਕ ਮਹੀਨੇ ਦੀ ਤਨਖਾਹ  ਕਟਾਉਣ ਦੀ ਹਾਮੀ ਭਰੀ ਸੀ। ਇਸਤੋਂ ਬਾਅਦ ਮੰਤਰੀਆਂ ਨੇ ਤਿੰਨ ਮਹੀਨਿਆਂ ਦੀਆਂ ਤਨਖਾਹ ਕਟਵਾਉਣ ਦਾ ਐਲਾਨ ਕਰ ਦਿੱਤਾ। ਮੰਤਰੀਆਂ ਵਲੋਂ ਸਿਰਫ਼ ਬੇਸਿੱਕ ਪੇਅ ਦੇ ਹਿਸਾਬ ਨਾਲ ਆਪਣੀ ਤਨਖਾਹ ਕਟਾਈ ਹੈ। ਜਦੋਂਕਿ ਭੱਤਿਆ ਅਤੇ ਹੋਰ ਸਹੂਲਤਾਂ ਵਜੋਂ ਮਿਲਦੀ ਮੋਟੀ ਤਨਖਾਹ ਨੂੰ ਲੈ ਕੇ  ਮੰਤਰੀਆਂ ਨੇ ਹੱਥ ਘੁੱਟ ਲਿਆ ਹੈ। ਮੁੱਖ ਮੰਤਰੀ ਦੇ ਇਕ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਵਲੋਂ ਇਕ  ਮਹੀਨੇ ਦੀ ਤਨਖਾਹ ਦੇਣ ਦੀ ਹਾਮੀ ਭਰੀ ਗਈ ਸੀ ਇਸਤੋਂ ਇਲਾਵਾ ਹੋਰਨਾਂ ਸਲਾਹਕਾਰਾਂ, ਓ.ਐਸ.ਡੀ ਜਾਂ ਸਕੱਤਰਾਂ 'ਤੇ ਮੁੱਖ ਮੰਤਰੀ ਦੀ ਅਪੀਲ ਦਾ ਕੋਈ ਅਸਰ ਨਹੀਂ ਦਿਖ ਰਿਹਾ। 
ਹਾਲਾਂਕਿ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਮੁਲਾਜ਼ਮਾਂ ਵਲੋਂ ਆਪਣੀ ਇਕ  ਦਿਨ ਦੀ ਤਨਖਾਹ ਸਵੈ  ਇੱਛਾ ਵਜੋਂ  ਮੁੱਖ ਮੰਤਰੀ ਕੋਵਿਡ 19 ਰਾਹਤ ਫੰਡ ਵਿਚ  ਦਾਨ ਵਜੋਂ  ਦੇ ਦਿੱਤੀ ਹੈ। ਪਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਏ ਤੇ ਬੀ ਸ੍ਰੇਣੀ ਦੇ ਅਧਿਕਾਰੀਆਂ ਦੀ 30 ਫੀਸਦੀ,  ਦਰਜ਼ਾ ਸੀ ਦੇ ਮੁਲਾਜ਼ਮਾਂ ਦੀ 20  ਫੀਸਦੀ ਅਤੇ ਦਰਜ਼ਾ ਚਾਰ  ਮੁਲਾਜ਼ਮਾਂ ਨੂੰ 10 ਫੀਸਦੀ ਤਨਖਾਹ ਕਟੌਤੀ ਕਰਨ ਦੀ ਅਪੀਲ  ਕੀਤੀ ਗਈ ਹੈ। ਮੁਲਾਜ਼ਮ ਵਰਗ ਵੱਡੀਆਂ ਤਨਖਾਹਾਂ, ਭੱਤੇ,  ਪੈਨਸ਼ਨ ਲੈਣ ਵਾਲੇ ਰਾਜਸੀ  ਲੋਕਾਂ ਵਲੋਂ ਚੁੱਪੀ ਧਾਰਨ ਕਰਕੇ ਔਖੇ ਹਨ। ਮੁਲਾਜ਼ਮ ਵਰਗ  ਇਸ ਕਰਕੇ ਖਫ਼ਾ ਹੈ  ਕਿ ਮੋਟੀਆਂ ਤਨਖਾਹਾਂ ਤੇ ਭੱਤੇ  ਲੈਣ ਵਾਲੇ ਰਾਜਸੀ  ਆਗੂ ਖਜ਼ਾਨੇ ਵਿਚ ਕੋਈ ਯੋਗਦਾਨ ਪਾਉਣ ਦੀ ਬਜਾਏ ਖਜਾਨੇ ਦੀ ਦੁਰਵਰਤੋ  ਕਰ ਰਹੇ ਹਨ। ਇਸ ਕਰਕੇ ਮੁਲਾਜ਼ਮਾਂ ਵਲੋਂ ਅਜੇ ਤੱਕ ਸਰਕਾਰ ਦੇ ਤੈਅ  ਫਾਰਮੂਲੇ ਅਨੁਸਾਰ ਤਨਖਾਹ  ਕਟਵਾਉਣ  ਦੀ ਹਾਮੀ ਨਹੀਂ ਭਰੀ।