ਲੌਕਡਾਊਨ ਦਾ ਅਸਰ ----
ਜੈ ਸਿੰਘ ਛਿੱਬਰ,
ਚੰਡੀਗੜ
ਪੈਸਾ ! ਕਹਿਣ ਨੂੰ ਦੋ ਅੱਖਰਾਂ ਦਾ ਸ਼ਬਦ ਹੈ। ਪਰ, ਇਹ ਮਨੁੱਖ ਦੀ ਜ਼ਿੰਦਗੀ 'ਚ ਬੜ•ਾ ਮਹੱਤਵਪੂਰਨ ਸਥਾਨ ਰੱਖਦਾ। ਫਰਸ਼ ਤੋਂ ਅਰਸ਼ ਤੱਕ ਪੁੱਜੇ ਅਤੇ ਜ਼ਿੰਦਗੀ ਦੀਆਂ ਔਕੜਾ, ਮੁਸੀਬਤਾਂ ਦੇ ਵਗਦੇ ਦਰਿਆ ਵਿਚ ਗੋਤੇ ਖਾਂਦੇ ਵਿਅਕਤੀ ਨੂੰ ਪੈਸੇ ਦੀ ਅਹਿਮੀਅਤ ਦਾ ਪਤਾ । ਜਦੋਂ ਸਿਰਫ਼ ਛੇ ਹਜ਼ਾਰ ਰੁਪਏ ਮਾਸਿਕ ਕਮਾਈ ਹੋਵੇ ਅਤੇ ਜੀਵਨ ਸਾਥੀ ਤਲਾਕ ਦੇ ਦੇਵੇ ਤਾਂ ਬੰਦੇ ਦੇ ਦਿਲ ਦਿਮਾਗ 'ਤੇ ਕਿਆ ਗੁਜਰਦੀ ਹੋਵੇਗੀ, ਇਸਦਾ ਅੰਦਾਜ਼ਾ ਲਗਾਉਣਾ ਬਹੁਤ ਮੁਮਕਿਨ ਹੈ।
ਪੰਜਾਬੀ ਜਾਗਰਣ ਅੱਜ ਤੁਹਾਨੂੰ ਅਜਿਹੀ ਸਖ਼ਸ਼ੀਅਤ ਨਾਲ ਮੁਲਾਕਾਤ ਕਰਵਾਏਗਾ ਜਿਸਨੇ ਸਰਕਾਰ ਖਿਲਾਫ਼ ਸੰਘਰਸ਼ ਕਰਦਿਆਂ 68 ਦਿਨ ਪਾਣੀ ਵਾਲੀ ਟੈਂਕੀ 'ਤੇ ਗੁਜ਼ਾਰੇ। ਪੁਲਿਸ ਦੀਆਂ ਡਾਂਗਾ, ਸੋਟੀਆਂ, ਪਾਣੀਆਂ ਦੀਆਂ ਵਛਾੜਾ ਖਾਧੀਆਂ। ਪਰ, ਮਿਹਨਤ, ਹਿੰਮਤ ਤੇ ਹੌਸਲਾ ਨਹੀਂ ਹਾਰਿਆ।
ਨਿਸ਼ਾਂਤ ਕੁਮਾਰ ਈ.ਟੀ.ਟੀ ਪਾਸ ਅਧਿਆਪਕ ਹੈ, ਪਰ ਸਰਕਾਰ ਉਸਨੂੰ ਅਧਿਆਪਕ ਨਹੀਂ ਪ੍ਰੀ ਪ੍ਰਾਇਮਰੀ ਨਾਨ ਟੀਚਿੰਗ ਸਟਾਫ ਮੰਨਦੀ ਹੈ। ਨਿਸ਼ਾਂਤ ਸਵੇਰੇ ਬੱਚਿਆਂ ਨੂੰ ਪੜ•ਾਉਂਦਾ, ਵਿਦਿਆਰਥੀਆਂ ਨੂੰ ਚਾਨਣ ਦਾ ਹੋਕਾ ਦਿੰਦਾ। ਸਰਕਾਰ ਇਸ ਮਿਹਨਤ ਦਾ ਮੁੱਲ• ਛੇ ਹਜ਼ਾਰ ਰੁਪਏ ਮਹੀਨਾ ਆਂਕਲਨ ਕਰਦੀ ਹੈ। ਛੇ ਹਜ਼ਾਰ ਰੁਪਏ ਮਹੀਨਾ ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾਂ ਤਾਂ ਉਹ ਕਿਸ਼ਤਾਂ 'ਤੇ ਟੈਂਪੂ (ਆਟੋ) ਖਰੀਦ ਲੈਂਦਾ। ਸਕੂਲ ਸਮੇਂ ਤੋਂ ਬਾਅਦ ਉਹ ਤਿੰਨ ਵਜੇ ਕਪੂਰਥਲਾ, ਜਲੰਧਰ ਬੱਸ ਅੱਡੇ 'ਤੇ ਸਵਾਰੀਆਂ ਨੂੰ ਮੰਜਲ ਤੱਕ ਪਹੁੰਚਾਉਣ ਦਾ ਹੋਕਾ ਦੇਂਦਾ ਹੈ। ਟੈਂਪੂ (ਆਟੋ ਰਿਕਸ਼ਾ) ਦਾ ਘੁੰਮਦਾ ਪਹੀਆ ਉਸਨੂੰ ਥੋੜੀ ਰਾਹਤ ਦਿੰਦਾਂ ਕਿ ਤਿੰਨ ਸੋ ਰੁਪਏ ਰੋਜ਼ਾਨਾਂ ਦੀ ਕਿਸ਼ਤ ਕੱਢਣ ਤੋਂ ਬਾਅਦ ਕੁੱਝ ਪੈਸੇ ਬਚ ਜਾਂਦੇ ਹਨ। ਪਰ, ਲੌਕਡਾਊਨ/ ਕਰਫਿਊ ਨੇ ਗਰੀਬੀ, ਤੰਗੀ ਤੁਰਸ਼ੀਆਂ ਨਾਲ ਜੀਵਨ ਬਸਰ ਕਰ ਰਹੇ ਲੋਕਾਂ ਦੇ ਧੁਖਦੇ ਚੁੱਲਿ•ਆਂ ਨੂੰ ਹੋਰ ਠੰਡਾ ਕਰ ਦਿੱਤਾ। ਕਰਫਿਊ ਲੱਗਿਆਂ ਸਕੂਲ ਬੰਦ ਤੇ ਆਟੋ ਬੰਦ। ਪਰ ਆਟੋ ਦੀ ਕਿਸ਼ਤ ਤਾਂ ਬੰਦ ਨਹੀਂ ਹੋਈ। ਇਸ ਚਿੰਤਾਂ ਨੇ ਨਿਸਾਂਤ ਨੂੰ ਵੱਢ ਵੱਢ ਖਾਣਾ ਸ਼ੁਰੂ ਕੀਤਾ ਤਾਂ ਉਸਨੇ ਰਿਕਸ਼ਾ ਲੈ ਕੇ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ। ਪੜ•ੇ ਲਿਖੇ ਦਾ ਫਾਇਦਾ ਹੋਇਆ ਕਿ ਸਬਜ਼ੀ ਵੇਚਣ ਲਈ ਪ੍ਰਸ਼ਾਸ਼ਨ, ਸਰਕਾਰ ਤੋਂ ਸਬਜ਼ੀ ਵੇਚਣ ਦਾ ਪਾਸ ਬਣਾ ਲਿਆ ਅਤੇ ਹੁਣ ਰੋਜ਼ਾਨਾਂ ਗਲੀਆਂ ਵਿਚ ਸਬਜ਼ੀ ਲੈਣ ਦਾ ਹੋਕਾ ਦਿੰਦਾ ਹੈ।
ਨਿਸ਼ਾਂਤ ਬਾਹਰਵੀਂ ਪਾਸ, ਈ.ਟੀ.ਟੀ ਪਾਸ ਅਧਿਆਪਕ ਹੈ। ਕੇਂਦਰੀ ਸਕੀਮ ਤਹਿਤ ਸਰਕਾਰ ਨੇ ਈ.ਜੀ.ਐਸ ਸਕੀਮ ਤਹਿਤ ਬੱਚਿਆਂ ਨੂੰ ਪੜ•ਾਉਣ ਲਈ ਭਰਤੀ ਕਰ ਲਿਆ ਅਤੇ ਇਸਦੇ ਇਵਜ਼ ਵਿਚ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ। ਅਗਰ ਦਸ ਵਿਦਿਆਰਥੀਆਂ ਤੋਂ ਉਪਰ ਬੱਚਾ ਭਰਤੀ ਕਰਦੇ ਤਾਂ ਇਕ ਸੌ ਰੁਪਏ ਫਾਲਤੂ ਮਿਲਦਾ। ਫਿਰ ਸਰਕਾਰ ਨੇ ਸਕੀਮ ਦਾ ਨਾਮ ਬਦਲਕੇ ਏ.ਆਈ.ਜੀ ਕਰ ਦਿੱਤਾ। ਇਨ•ਾਂ ਈ.ਜੀ.ਐਸ ਅਧਿਆਪਕਾਂ ਨੇ ਪੱਕੇ ਕਰਨ ਦਾ ਸੰਘਰਸ਼ ਸ਼ੁਰੂ ਕੀਤਾ ਤਾਂ ਸਰਕਾਰ ਨੇ ਈ.ਟੀ.ਟੀ ਪਾਸ ਕਰਨ ਦੀ ਸ਼ਰਤ ਰੱਖ ਦਿੱਤੀ। ਸਰਕਾਰ ਨੇ ਸ਼ਰਤ ਮੁਤਾਬਿਕ ਇਨ•ਾਂ ਨੂੰ ਡਾਈਟ ਵਿਚ ਈ.ਟੀ.ਟੀ ਕੋਰਸ ਵੀ ਕਰਵਾ ਦਿੱਤਾ ਪਰ ਰੈਗੂਲਰ ਨਹੀਂ ਕੀਤਾ। ਇਸਤੋਂ ਬਾਅਦ ਸਰਕਾਰ ਨੇ ਸਪੈਸ਼ਲ ਟ੍ਰੇਨਰ ਸਕੀਮ ਲਾਗੂ ਕਰਕੇ ਘੱਟੋ ਘੱਟ ਯੋਗਤਾ ਬੀ.ਏ ਬੀ.ਐਡ ਕਰ ਦਿੱਤੀ। ਸਿੱਖਿਆ ਵਿਭਾਗ ਵਿਚ ਨੌਕਰੀ ਕਰਨ ਲਈ ਲੰਬਾਂ ਸੰਘਰਸ਼ ਕੀਤਾ। ਆਪਣੇ ਸਾਥੀਆਂ ਨਾਲ 68 ਦਿਨ ਬਠਿੰਡਾਂ 'ਚ ਪਾਣੀ ਵਾਲੀ ਟੈਂਕੀ 'ਤੇ ਦਿਨ ਤੇ ਰਾਤਾਂ ਗੁਜ਼ਾਰੀਆਂ। ਉਦੋਂ ਕੈਪਟਨ ਅਮਰਿੰਦਰ ਸਿੰਘ, ਭਗਵੰਤ ਮਾਨ, ਮਨਪ੍ਰੀਤ ਬਾਦਲ ਸਮੇਤ ਸਰਕਾਰ ਵਿਰੋਧੀ ਪਾਰਟੀਆਂ ਦੇ ਬਥੇਰੇ ਆਗੂਆਂ ਨੇ ਪਹਿਲੀ ਕੈਬਨਿਟ ਵਿਚ ਹੀ ਰੈਗੂਲਰ ਕਰਨ ਦਾ ਭਰੋਸਾ ਦਿੱਤਾ। ਮਨਪ੍ਰੀਤ ਬਾਦਲ ਭਰੋਸਾ ਦਿੰਦਾ ਕਹਿੰਦਾ ਕਿ “ ਮੈਨੂੰ ਜਿਤਾਓ, ਖਜ਼ਾਨਾਂ ਮੰਤਰੀ ਮੈਂ ਹੀ ਬਣਨਾ, ਪਹਿਲੀ ਕੈਬਨਿਟ ਵਿਚ ਹੀ ਰੈਗੂਲਰ ਕਰ ਦੇਵਾਂਗਾ। ” ਧਰਨੇ 'ਤੇ ਬੈਠਿਆਂ ਨੂੰ ਕੈਪਟਨ ਸਾਹਿਬ ਕਹਿੰਦੇ ਹਨ “ ਕਿ ਐਨੀਂ ਘੱਟ ਤਨਖਾਹ ਤਾਂ ਮਾਲੀ ਵੀ ਨਹੀਂ ਲੈਂਦਾ, ਬੇਟਾ ਸਾਨੂੰ ਜਿਤਾਓ ਅਸੀਂ ਸਰਕਾਰ ਬਣਦੀ ਸਾਰ ਪੱਕਾ ਕਰਾਂਗੇ। ” ਮਤਲਬ ਸਰਕਾਰ ਬਣਾਉਣ ਵਾਲਿਆਂ ਨੇ ਬਹੁਤ ਵਾਅਦੇ ਕੀਤੇ।
ਨਿਸ਼ਾਂਤ ਦੱਸਦਾ ਹੈ ਕਿ ਉਹ ਆਪਣੇ ਸਾਥੀਆਂ ਨਾਲ ਲਗਾਤਾਰ ਪੱਕੇ ਕਰਨ ਲਈ ਸੰਘਰਸ਼ ਕਰ ਰਹੇ ਹਨ। ਥੱਲੇ ਤੋਂ ਲੈ ਕੇ ਮੁੱਖ ਮੰਤਰੀ ਦਰਬਾਰ ਤੱਕ, ਅਧਿਕਾਰੀਆਂ ਤੱਕ ਨਾਲ ਮੀਟਿੰਗਾਂ ਕਰਕੇ ਹੰਭ ਚੁੱਕੇ ਹਨ। ਛੇ ਹਜ਼ਾਰ ਰੁਪਏ ਮਹੀਨਾ ਤਨਖਾਹ ਨਾਲ ਦੋ ਤਿੰਨ ਸਾਲ ਹੋਰ ਕੰਮ ਕਰਨ ਨੂੰ ਵੀ ਤਿਆਰ ਹਨ, ਪਰ ਰੈਗੂਲਰ ਤਾਂ ਕਰ ਦਿਓ। ਪਰ ਸਰਕਾਰ ਭਰੋਸੇ ਤੇ ਵਾਅਦੇ ਤੋਂ ਬਿਨਾਂ ਕੁੱਝ ਪੱਲ•ੇ ਨਹੀਂ ਪਾ ਰਹੀ। ਜੇ ਪੱਲ•ੇ ਪਿਆ ਤਾਂ ਉਹ ਵਿਛੋੜਾ। ਛੇ ਹਜ਼ਾਰ ਰੁਪਏ ਮਹੀਨਾ ਤਨਖਾਹ ਮਿਲਣ ਕਾਰਨ ਸਹੁਰਾ ਪਰਿਵਾਰ ਨੇ ਪਤਨੀ 'ਤੇ ਦਬਾਅ ਬਣਾਕੇ ਤਲਾਕ ਕਰਵਾ ਦਿੱਤਾ। ਬਥੇਰਾ ਸਮਝਾਇਆ, ਪਹਿਲਾਂ ਪਤਨੀ ਵੀ ਸਾਥ ਦੇਂਦੀ ਰਹੀ। ਪਰ ਗਰੀਬੀ ਅਤੇ ਵੱਡਿਆਂ ਦੇ ਦਬਾਅ ਅੱਗੇ ਉਹ ਹਾਰ ਗਿਆ ਤੇ ਤਲਾਕ ਹੋ ਗਿਆ।
ਪਰ, ਨਿਸ਼ਾਂਤ ਨੇ ਸੰਘਰਸ਼ ਦਾ ਪੱਲ•ਾ ਨਹੀਂ ਛੱਡਿਆ। ਉਹ ਸਵੇਰੇ ਵਿਦਿਆਰਥੀਆਂ ਨੂੰ ਪੜ•ਾਉਂਦਾ ਹੈ ਅਤੇ ਸਕੂਲ ਟਾਈਮ ਤੋਂ ਬਾਅਦ ਟੈਂਪੂ ਚਲਾਕੇ ਸਵਾਰੀਆਂ ਢੋਂਹਦਾ ਹੈ। ਹੁਣ ਲੌਕਡਾਊਨ ਕਾਰਨ ਸਕੂਲ ਬੰਦ ਤੇ ਟੈਂਪੂ ਖੜ•ਾ ਹੈ ਅਤੇ ਉਹ ਗਲੀ ਗਲੀ ਸਬਜ਼ੀ ਲੈ ਲਓ ਸ਼ਬਜੀ ਦਾ ਹੋਕਾ ਦੇ ਰਿਹਾ ਹੈ।

No comments:
Post a Comment