Tuesday, 15 December 2020
ਕਿਸਾਨੀ ਘੋਲ : ਕਾਪੀਆਂ ਪੈੱਨਾਂ ਦੇ ਨਾਲ ਵਿਦਿਆਰਥਣਾਂ ਚੁੱਕੇ ਕਿਸਾਨੀ ਝੰਡੇ
ਜੈ ਸਿੰਘ ਛਿੱਬਰ
ਚੰਡੀਗੜ੍ਹ
ਕਿਸਾਨ ਸੰਘਰਸ਼ ਪੰਜਾਬ ਦੀ ਨਵੀਂ ਇਬਾਰਤ ਲਿਖ ਰਿਹਾ। ਧਰਮ, ਨਸਲ, ਜਾਤ, ਫਿਰਕਿਆ ਦੇ ਵਰਗ ਵੰਡ ਨੂੰ ਭੁੱਲਕੇ ਹਰ ਵਰਗ ਕਿਸਾਨ ਅੰਦੋਲਨ ਦੇ ਸਮਰਥਨ ਦਾ ਹੋਕਾ ਦੇ ਰਿਹਾ। ਕਿਸਾਨੀ ਘੋਲ ਨੇ ਨੌਜਵਾਨ ਪੀੜ੍ਹੀ 'ਚ ਨਵੀਂ ਚੇਤਨਾ ਪੈਦਾ ਕੀਤੀ ਹੈ ਅਤੇ ਸਾਰੀਆਂ ਮਿੱਥਾਂ ਤੋੜ ਦਿੱਤੀਆਂ ਹਨ। ਕਾਪੀਆਂ, ਪੈੱਨ ਚੁੱਕਣ ਵਾਲੇ ਵਿਦਿਆਰਥੀਆਂ ਦੇ ਹੱਥਾਂ ਵਿਚ ਕਿਸਾਨੀ ਝੰਡੇ ਹਨ। ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰ ਰਹੀਆਂ ਲੜਕੀਆਂ ਨੂੰ ਕਿਸਾਨ ਅੰਦੋਲਨ ਨੇ ਵੱਡਾ ਹਲੂਣਾ ਦਿੱਤਾ ਹੈ। ਚਾਰ ਦੀਵਾਰੀ ਤੱਕ ਸੀਮਤ ਰਹਿਣ ਵਾਲੀਆਂ ਲੜਕੀਆਂ ਜਨਤਕ ਸੰਘਰਸ਼ 'ਚ ਕੁੱਦਣ ਲੱਗੀਆਂ ਹਨ। ਸਰਕਾਰੀ ਹਾਈ ਸਕੂਲ ਕਰਮਗੜ੍ਹ ਦੀ ਸੱਤਵੀਂ ਜਮਤ ਦੀ ਵਿਦਿਆਰਥਣ ਗਗਨਦੀਪ ਕੌਰ ਆਪਣੀ ਮਾਤਾ ਅਮਨਦੀਪ ਕੌਰ ਨਾਲ ਸੰਘਰਸ਼ ਦੀ ਪਹਿਲੀ ਕਤਾਰ ਵਿਚ ਸ਼ੁਮਾਰ ਰਹਿੰਦੀ ਹੈ। ਇਸੇ ਸਕੂਲ ਦੀ ਸੱਤਵੀਂ ਜਮਤ ਦੀ ਇੱਕ ਹੋਰ ਵਿਦਿਆਰਥਣ ਗੁਰਬੀਰ ਕੌਰ ਵੀ ਆਪਣੀ ਦਾਦੀ ਸੁਰਜੀਤ ਕੌਰ ਨਾਲ ਸੰਘਰਸ਼ ਵਿਚੋਂ ਆਉਣਾ ਨਹੀਂ ਖੁੰਝਦੀ। ਗਗਨਦੀਪ ਤੇ ਗੁਰਬੀਰ ਕੌਰ ਦਾ ਕਹਿਣਾ ਹੈ ਕਿਸਾਨ ਸੰਘਰਸ਼ ਨੌਜਵਾਨਾਂ ਦੇ ਭਵਿੱਖ ਦੀ ਲੜਾਈ ਹੈ। ਸੱਤਵੀਂ ਜਮਾਤ ਵਿਚ ਪੜ੍ਹਦੀ ਸਵਨਪ੍ਰੀਤ ਕੌਰ ਵੀ ਆਪਣੇ ਦਾਦੇ ਮੁਖਤਿਆਰ ਸਿੰਘ ਦੇ ਮੋਢੇ ਨਾਲ ਮੋਢਾ ਡਾਹ ਕੇ 74 ਦਿਨਾਂ ਤੋਂ ਚੱਲ ਰਹੇ ਮੋਰਚੇ ਦੀ ਗਵਾਹ ਬਣੀ ਹੋਈ ਹੈ। ਚੌਥੀ ਜਮਾਤ ਵਿਚ ਪੜ੍ਹਦੀ ਹਰਮਨਪ੍ਰੀਤ ਕੌਰ ਵੀ ਆਪਣੀ ਮਾਂ ਅਮਨਦੀਪ ਕੌਰ ਨਾਲ ਧਰਨਿਆਂ, ਪ੍ਰਦਰਸ਼ਨ ਵਿਚ ਮੂਹਰੇ ਹੋ ਕੇ ਪਹੁੰਚ ਰਹੀ ਹੈ। ਹਰਮਨਪ੍ਰੀਤ ਕਹਿੰਦੀ ਹੈ ਕਿ ਸਕੂਲੀ ਵਿਦਿਆ ਬਹੁਤ ਜਰੂਰੀ ਹੈ ਪਰ ਜ਼ਬਰ ਜ਼ੁਲਮ ਨਾਲ ਟੱਕਰ ਲੈਣ ਲਈ ਮਾਪਿਆਂ ਦੇ ਕਦਮ ਨਾਲ ਕਦਮ ਮਿਲਾਕੇ ਤੁਰਨਾ ਸਮੇਂ ਦੀ ਜਰੂਰਤ ਹੈ।
ਬਾਬਾ ਗਾਂਧਾ ਪਬਲਿਕ ਸਕੂਲ ਦੀ ਚੌਥੀ ਜਮਾਤ ਦੀ ਵਿਦਿਆਰਥਣ ਪ੍ਰਭਨੂਰ ਕੌਰ ਆਪਣੀ ਦਾਦੀ ਮਲਕੀਤ ਕੌਰ ਦੀ ਉਂਗਲ ਫੜ੍ਹ ਕਿਸਾਨ ਅੰਦੋਲਨ 'ਚ ਹਾਜ਼ਰੀ ਲਗਾ ਰਹੀ ਹੈ। ਇਸੀ ਤਰ੍ਹਾਂ ਸੱਤ ਸਾਲ ਦਾ ਅਮਨਿੰਦਰ ਸਿੰਘ ਵੀ ਹਰ ਐਤਵਾਰ ਆਪਣੀ ਦਾਦੀ ਜਸਪਾਲ ਕੌਰ ਜੋ ਖੁਦ ਬੀਕੇਯੂ ਏਕਤਾ ਡਕੌਂਦਾ ਦੀ ਇਕਾਈ ਕਰਮਗੜ੍ਹ ਦੀ ਪ੍ਰਧਾਨ ਹੈ, ਨਾਲ ਆਉਣੋਂ ਨਹੀਂ ਖੁੰਝਦਾ। ਜਵਾਨੀ ਦੀ ਦਹਿਲੀਜ 'ਤੇ ਮੁੱਢਲੇ ਕਦਮ ਰੱਖਣ ਵਾਲੇ ਇਨ੍ਹਾਂ ਸਕੂਲੀ ਵਿਦਿਆਰਥਣਾਂ/ਵਿਦਿਆਰਥੀਆਂ ਦੀ ਕਤਾਰ ਨਿੱਤ ਦਿਨ ਲੰਮੇਰੀ ਹੋ ਰਹੀ ਹੈ। ਕਿਸਾਨ ਸੰਘਰਸ਼ ਨੇ ਨੌਜਵਾਨਾਂ ਦੀ ਜਗਿਆਸਾ ਵਧਾ ਦਿੱਤੀ ਹੈ। ਜਦੋਂ ਵਿਦਿਆਰਥਣਾਂ ਬਾਂਹਾਂ ਖੜ੍ਹੀਆਂ ਕਰਕੇ ਪੰਡਾਲ ਵਿਚ ਜੋਸ਼ੀਲੇ ਗੁੰਜਾਊ ਨਾਹਰੇ ਲਗਾਉਂਦੀਆਂ ਹਨ ਤਾਂ ਹਾਜਰੀਨ ਅੰਦਰ ਰੋਹ ਦੀ ਜਵਾਲਾ ਭਰ ਦਿੰਦੀਆਂ ਹਨ।
ਨੌਜਵਾਨ ਆਗੂਆਂ ਹਰਪ੍ਰੀਤ, ਹਰਸਾ ਸਿੰਘ ਅਤੇ ਜਗਮੀਤ ਦੱਸਦੇ ਹਨ ਕਿ ਕਿਸਾਨ ਅੰਦੋਲਨ ਨੇ ਨੌਜਵਾਨਾਂ ਅੰਦਰ ਨਵੀਂ ਊਰਜਾ ਭਰੀ ਹੈ। ਘਰਾਂ ਦੀਆਂ ਹੱਦਾਂ ਤੱਕ ਸੀਮਤ ਰਹਿਣ ਵਾਲੇ ਵਿਦਿਆਰਥੀ, ਵਿਦਿਆਰਥਣਾਂ ਧਰਨਿਆਂ ਵਿਚ ਪੁੱਜਕੇ ਹਾਕਮਾਂ ਨੂੰ ਵੰਗਾਰਨ ਲੱਗੇ ਹਨ।
ਨੌਜਵਾਨ ਆਗੂ ਰਣਦੀਪ ਸੰਗਤਪੁਰਾ ਦਾ ਕਹਿਣਾ ਹੈ ਕਿ ਕਿਸਾਨੀ ਘੋਲ ਨਾਲ ਨਵੀਂ ਲੀਡਰਸ਼ਿਪ ਪੈਦਾ ਹੋਣ ਲੱਗੀ ਹੈ। ਨੌਜਵਾਨ, ਵਿਦਿਆਰਥੀ ਖੁੱਦ ਕਿਸਾਨੀ ਘੋਲ ਵਿਚ ਕੁੱਦ ਰਹੇ ਹਨ। ਧਰਨਿਆਂ, ਮੁਜ਼ਾਹਰਿਆਂ ਵਿਚ ਨਾਅਰੇ ਲਾਉਣ ਵਾਲਿਆਂ ਵਿਦਿਆਰਥੀਆਂ ਵਿਚ ਨਵੀਂ ਚੇਤਨਾ ਪੈਦੀ ਹੋਈ ਹੈ ਅਤੇ ਇਹ ਹਾਕਮਾਂ ਅਤੇ ਸਿਆਸੀ ਚਾਲਾਂ ਨੂੰ ਨੇੜ੍ਹੇ ਤੋਂ ਸਮਝਣ ਲੱਗੇ ਹਨ।
ਉਨ੍ਹਾਂ ਕਿਹਾ ਕਿ ਨੌਜਵਾਨਾਂ ਅੰਦਰ ਊਰਜਾ ਦਾ ਬਹੁਤ ਜਿਆਦਾ ਸੋਮਾ ਹੁੰਦਾ ਹੈ, ਜੇਕਰ ਨੌਜਵਾਨਾਂ ਨੂੰ ਸਹੀ ਦਿਸ਼ਾ ਮਿਲ ਜਾਵੇ ਤਾਂ ਉਹ ਸਮਾਜਿਕ ਤਬਦੀਲੀ ਦੀ ਚੇਤੰਨ ਲਹਿਰ ਵਿਚ ਅਹਿਮ ਯੋਗਦਾਨ ਪਾਉਂਦੇ ਹਨ।। ਉਨ੍ਹਾਂ ਉਮੀਦ ਜਤਾਈ ਕਿ ਇਹੀ ਨੌਜਵਾਨ ਵੱਡੇ ਹੋਕੇ ਸਮਾਜਿਕ ਤਬਦੀਲੀ ਲਈ ਚੱਲ ਰਹੀ ਜੱਦੋਜੋਹਿਦ ਦਾ ਹਿੱਸਾ ਬਨਣਗੇ।
Sunday, 27 September 2020
ਬਦਲੇ ਸਿਆਸੀ ਸਮੀਕਰਣ, ਅਕਾਲੀ ਦਲ ਦਾ ਬਸਪਾ ਨਾਲ ਹੋ ਸਕਦਾ ਗਠਜੋੜ !
ਬਸਪਾ ਮੁਖੀ ਕੁਮਾਰੀ ਮਾਇਆਵਤੀ ਨੇ ਅੱਜ ਸੂਬਾਈ ਆਗੂਆਂ ਨਾਲ ਕੀਤੀ ਮੀਟਿੰਗ
ਸਮਝੌਤੇ ਦੇ ਅਧਿਕਾਰ ਕੁਮਾਰੀ ਮਾਇਆਵਤੀ ਕੋਲ੍ਹ: ਬੈਣੀਵਾਲ
ਅਕਾਲੀ ਦਲ ਵਲੋਂ ਭਾਜਪਾ ਨਾਲ ਤੋੜ ਵਿਛੋੜੇ ਦਾ ਬਸਪਾ ਪ੍ਰਧਾਨ ਨੇ ਕੀਤਾ ਸਵਾਗਤ
ਜੈ ਸਿੰਘ ਛਿੱਬਰ
ਚੰਡੀਗੜ੍ਹ
ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਨਹੁੰ ਮਾਸ ਦਾ ਰਿਸ਼ਤਾ (ਗਠਜੋੜ) ਟੁੱਟਣ ਤੋਂ ਬਾਅਦ ਪੰਜਾਬ ਦੇ ਸਿਆਸੀ ਸਮੀਕਰਣ ਬਦਲਣ ਲੱਗੇ ਹਨ। ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਕੁਮਾਰੀ ਮਾਇਆਵਤੀ ਨੇ ਪਾਰਟੀ ਦੇ ਪੰਜਾਬ ਆਗੂਆਂ ਨਾਲ ਮੀਟਿੰਗ ਕਰਕੇ ਪੰਜਾਬ ਦੇ ਰਾਜਸੀ ਹਾਲਾਤਾਂ ਦਾ ਜਾਇਜ਼ਾ ਲਿਆ ਹੈ। ਇਸੀ ਤਰ੍ਹਾਂ ਬਸਪਾ ਦੀ ਸੂਬਾਈ ਕਮੇਟੀ ਨੇ ਅਗਲੀ ਰਣਨੀਤੀ ਬਣਾਉਣ ਲਈ 2 ਅਕਤੂਬਰ ਨੂੰ ਮੀਟਿੰਗ ਤੈਅ ਕੀਤੀ ਹੈ।
ਸੂਤਰ ਦੱਸਦੇ ਹਨ ਕਿ ਅਕਾਲੀ ਦਲ ਵਿਧਾਨ ਸਭਾ 'ਚ ਪ੍ਰਵੇਸ਼ ਕਰਨ ਦੀ ਵਿਉਂਤਬੰਦੀ ਤਹਿਤ ਬਹੁਜਨ ਸਮਾਜ ਪਾਰਟੀ ਨਾਲ ਸਿਆਸੀ ਸਾਂਝ ਪਾਉਣ ਦੇ ਰੌਂਅ ਵਿਚ ਹੈ। ਸੂਤਰ ਦੱਸਦੇ ਹਨ ਕਿ ਅਕਾਲੀ ਦਲ ਨੇ ਸਿਆਸੀ ਗਿਣਤੀਆਂ ਮਿਣਤੀਆਂ ਕਰਨ ਤੋਂ ਬਾਅਦ ਹੀ ਭਾਜਪਾ ਨਾਲ ਪਿਛਲੇ ਢਾਈ ਦਹਾਕੇ ਤੋਂ ਚੱਲੇ ਆ ਰਹੇ ਗਠਜੋੜ ਨੂੰ ਤੋੜਿਆ ਹੈ।
ਉਧਰ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਨੇ ਵੀ ਅਕਾਲੀ ਭਾਜਪਾ ਗਠਜੋੜ ਟੁੱਟਣ ਤੋਂ ਬਾਅਦ ਸਿਆਸੀ ਅੰਗੜਾਈਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਬਹੁਜਨ ਸਮਾਜ ਪਾਰਟੀ ਦੇ ਸੂਬਾਈ ਪ੍ਰਧਾਨ ਜਸਬੀਰ ਸਿੰਘ ਗੜੀ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਰਣਧੀਰ ਸਿੰਘ ਬੈਣੀਵਾਲ, ਵਿਪਲ ਕੁਮਾਰ ਤੇ ਕੁੱਝ ਆਗੂਆਂ ਨੇ ਪੰਜਾਬ ਦੇ ਬਦਲੇ ਸਿਆਸੀ ਹਾਲਾਤਾਂ ਦੇ ਮੱਦੇਨਜ਼ਰ ਦਿੱਲੀ ਵਿਖੇ ਬਸਪਾ ਮੁਖੀ ਤੇ ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਦੇ ਨਿਵਾਸ 'ਤੇ ਮੀਟਿੰਗ ਕੀਤੀ। ਬਸਪਾ ਆਗੂਆਂ ਨੇ ਕੁਮਾਰੀ ਮਾਇਆਵਤੀ ਨੂੰ ਪੰਜਾਬ ਦੇ ਸਿਆਸੀ ਹਾਲਾਤ ਤੋਂ ਜਾਣੂ ਕਰਵਾਇਆ ਹੈ। ਭਵਿੱਖ ਵਿਚ ਕਿਸੀ ਵੀ ਪਾਰਟੀ ਨਾਲ ਸਮਝੌਤਾ ਕਰਨ ਦੇ ਅਧਿਕਾਰ ਪਾਰਟੀ ਮੁਖੀ ਮਾਇਆ ਵਤੀ ਨੂੰ ਦੇ ਦਿੱਤੇ ਗਏ ਹਨ।
ਪਾਰਟੀ ਦੇ ਪ੍ਰਧਾਨ ਜਸਬੀਰ ਸਿੰਘ ਗੜੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਰਣਧੀਰ ਸਿੰਘ ਬੈਣੀਵਾਲ ਨੇ ਦਿੱਲੀ ਵਿਖੇ ਮੀਟਿੰਗ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਿਆਸੀ ਗਠਜੋੜ ਬਾਰੇ ਸਾਰੇ ਅਧਿਕਾਰ ਕੁਮਾਰੀ ਮਾਇਆਵਤੀ ਨੂੰ ਦਿੱਤੇ ਗਏ ਹਨ।
ਗੜ੍ਹੀ ਨੇ ਅਕਾਲੀ ਦਲ ਵਲੋਂ ਰਾਸ਼ਟਰੀ ਜਮਹੂਰੀਅਤ ਗਠਜੋੜ (ਐਨਡੀਏ)ੇ ਨਾਲ ਗਠਜੋੜ ਤੋੜ੍ਹਨ ਦਾ ਅਕਾਲੀ ਦਲ ਦੇ ਫੈਸਲੇ ਦਾ ਸਵਾਗਤ ਕਰਦਿਆ ਕਿਹਾ ਕਿ ਅਕਾਲੀ ਦਲ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨਾਲ ਕਿਸਾਨ ਪੱਖੀ ਮਾਹੌਲ ਸਿਰਜ ਸਕਦਾ ਸੀ, ਪਰ ਅਕਾਲੀ ਦਲ ਕਿਸਾਨ ਪੱਖੀ ਮਾਹੌਲ ਬਣਾਉਣ ਵਿਚ ਖੁੰਝ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਹੁਣ ਭਾਜਪਾ ਨਾਲੋਂ ਗਠਜੋੜ ਤੋੜ ਹੀ ਲਿਆ ਹੈ ਤਾਂ ਅਕਾਲੀ ਦਲ ਨੂੰ ਕਿਸਾਨਾਂ ਦੇ ਹੱਕ ਲਈ ਤਿੱਖੀ ਲੜਾਈ ਲੜਨੀ ਚਾਹੀਦੀ ਹੈ। ਇਸਤੋਂ ਇਲਾਵਾ ਭਾਜਪਾ ਦੇ ਪੁਤਲੇ ਫੂਕਣੇ ਚਾਹੀਦੇ ਹਨ। ਜਸਬੀਰ ਗੜੀ ਨੇ ਸੁਖਬੀਰ ਬਾਦਲ ਨੂੰ ਸਲਾਹ ਦਿੱਤੀ ਕਿ ਉਹ ਬਸਪਾ ਮੁਖੀ ਮਾਇਆਵਤੀ ਦੀ ਤਰਜ਼ 'ਤੇ ਲੋਕ ਸਭਾ ਤੋਂ ਅਸਤੀਫਾ ਦੇ ਕੇ ਬੀਜੇਪੀ ਦੇ ਖਿਲਾਫ ਸੜਕ 'ਤੇ ਮੋਰਚੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਸਪਾ ਨੇ ਕਿਸਾਨਾਂ ਅਤੇ ਵਿਦਿਆਰਥੀਆਂ ਦੇ ਮੁੱਦੇ 'ਤੇ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਹੈ, ਅਤੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ।
Wednesday, 23 September 2020
ਸੱਜੀ ਲੱਤ ਅਤੇ ਬਾਂਹ ਤੋਂ ਵਿਹੂਣਾ ਨਿਰਮਲ ਬਣਿਆ ਕਿਸਾਨ ਧਰਨਿਆਂ ਦੀ ਸ਼ਾਨ
ਤੰਗੀਆਂ,ੁ ਤੁਰਸ਼ੀਆਂ ਦੇ ਬਾਵਜੂਦ ਹੌਂਸਲਾ ਨਹੀਂ ਹਾਰਿਆ
ਨਿਰੰਤਰ ਧਰਨੇ ਵਿਚ ਲਗਾ ਰਿਹਾ ਹੈ ਹਾਜ਼ਰੀ
ਜੈ ਸਿੰਘ ਛਿੱਬਰ,
ਚੰਡੀਗੜ੍ਹ
ਕਿਸਾਨ ਨਿਰਮਲ ਸਿੰਘ ਦੇ ਜ਼ਜ਼ਬੇ ਅਤੇ ਹੌਸਲੇ ਨੂੰ ਸਲਾਮ ਹੈ। ਸੱਜੀ ਬਾਂਹ ਅਤੇ ਸੱਜੀ ਲੱਤ ਤੋਂ ਵਿਹੂਣਾ ਹੋਣ ਦੇ ਬਾਵਜੂਦ ਉਹ ਨਿਰੰਤਰ ਕਿਸਾਨ ਧਰਨਿਆਂ ਵਿਚ ਪਹੁੰਚ ਰਿਹਾ। ਪਿੰਡ ਭੈਣੀ ਮਹਿਰਾਜ਼ (ਬਰਨਾਲਾ) ਦਾ ਜੰਮਪਲ ਨਿਰਮਲ ਸਿੰਘ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦਾ ਸਰਗਰਮ ਮੈਂਬਰ ਹੈ। ਛੋਟਾ ਕਿਸਾਨ ਹੋਣ ਕਾਰਨ ਘਰ ਦਾ ਗੁਜ਼ਾਰਾ ਕਰਨ ਲਈ ਉਹ ਟਰੱਕ ਟਰਾਲਾ ਚਲਾਉਂਦਾ ਸੀ ਕਿ ਅਚਾਨਕ ਭਿਆਨਕ ਸੜਕ ਦੁਰਘਟਨਾ ਹੋਈ ਤੇ ਦੋ ਢਾਈ ਘੰਟੇ ਟਰੱਕ ਵਿਚ ਫਸਿਆ ਰਿਹਾ, ਪਰ ਹੌਂਸਲਾ ਨਹੀਂ ਹਾਰਿਆ। ਇਲਾਜ਼ ਦੌਰਾਨ ਪੀ.ਜੀ.ਆਈ ਨੇ ਸੱਜੀ ਲੱਤ ਕੱਟ ਦਿੱਤੀ। ਫਿਰ ਹੌਂਸਲੇ ਨੇ ਉਡਾਨ ਭਰੀ। ਖੇਤੀਬਾੜੀ ਤੇ ਘਰ ਦਾ ਕੰਮਕਾਰ ਕਰਨ ਲੱਗਿਆ ਤਾਂ ਟੋਕਾ ਕਰਦੇ ਦੀ ਸੱਜੀ ਬਾਂਹ ਮਸ਼ੀਨ ਵਿਚ ਫਸ ਗਈ। ਇਸ ਤਰ੍ਹਾਂ ਸੱਜੀ ਬਾਂਹ ਕੂਹਣੀ ਤੱਕ ਕੱਟੀ ਗਈ।
ਨਿਰਮਲ ਸਿੰਘ ਤੇ ਉਸਦਾ ਬੇਟਾ ਹਰਬੰਸ ਸਿੰਘ ਦੱਸਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਕੋਲ੍ਹ ਛੇ ਏਕੜ ਭੋਂਇ ਸੀ। ਤਿੰਨ ਭਰਾਵਾਂ 'ਚ ਵੰਡ ਹੋਣ ਕਾਰਨ ਨਿਰਮਲ ਸਿੰਘ ਦੇ ਹਿੱਸੇ ਦੋ ਏਕੜ ਆਈ। ਬੈਂਕ ਦਾ 25 ਲੱਖ ਕਰਜ਼ਾ ਉਤਾਰਨ ਲਈ ਇਕ ਏਕੜ ਨਿਰਮਲ ਸਿੰਘ ਤੇ ਇਕ ਏਕੜ ਦੂਜੇ ਭਰਾ ਨੇ ਵੇਚ ਦਿੱਤਾ। ਨਿਰਮਲ ਸਿੰਘ ਦਾ ਕਹਿਣਾ ਹੈ ਕਿ ਇਕ ਏਕੜ ਦਾ ਮਾਲਕ ਹੋਣ ਕਰਕੇ ਘਰ ਦਾ ਗੁਜਾਰਾ ਚਲਾਉਣ ਲਈ ਉਹ ਟਰੱਕ ਡਰਾਇਵਰ ਬਣ ਗਿਆ। ਟਰੱਕ ਚਲਾਉਂਦੇ ਹੋਏ ਸੜਕ ਹਾਦਸਾ ਹੋਇਆ ਤੇ ਉਸਦੀ ਸੱਜੀ ਲੱਤ ਖ਼ਤਮ ਹੋ ਗਈ। ਉਨ੍ਹਾਂ ਦੱਸਿਆ ਕਿ ਲੱਤ ਦਾ ਇਲਾਜ਼ ਕਰਵਾਉਣ ਲਈ ਭਾਰੀ ਰਕਮ ਖਰਚਣੀ ਪਈ ਅਤੇ ਟਰੱਕ ਵੇਚ ਦਿੱਤਾ। ਉਹ ਦੱਸਦਾ ਕਿ ਕੁੱਝ ਮਹੀਨੇ ਪਹਿਲੇ ਟੋਕਾ ਕਰਦਿਆਂ ਉਸਦੀ ਸੱਜੀ ਬਾਂਹ ਕੱਟੀ ਗਈ। ਨਿਰਮਲ ਸਿੰਘ ਦੱਸਦਾ ਹੈ ਕਿ ਉਸਦਾ ਪਰਿਵਾਰ ਲਗਾਤਾਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ, ਮੁਸ਼ਕਲਾਂ ਦਾ ਸਾਹਮਣਾ ਕਰਦਾ ਆ ਰਿਹਾ ਹੈ। ਬੇਟਾ ਹਰਬੰਸ ਸਿੰਘ ਲੀਵਰ ਦੀ ਬੀਮਾਰੀ ਦਾ ਸਾਹਮਣਾ ਕਰ ਰਿਹਾ ਹੈ। ਨੂੰਹ ਦਾ ਵੀ ਇਕ ਅਪਰੇਸ਼ਨ ਹੋਇਆ ਹੈ। ਬੀਮਾਰੀ ਦਾ ਇਲਾਜ਼ ਕਰਵਾਉਣ ਲਈ ਜ਼ਮੀਨ ਗਹਿਣੇ ਰੱਖਣੀ ਪਈ ਹੈ।
ਹੁਣ ਜਦੋਂ ਕੇਂਦਰ ਸਰਕਾਰ ਨੇ ਖੇਤੀ ਸੁਧਾਰ ਦੇ ਨਾਮ 'ਤੇ ਤਿੰਨ ਬਿਲ ਪਾਸ ਕਰ ਦਿੱਤੇ ਹਨ ਅਤੇ ਸੂਬੇ ਭਰ ਵਿਚ ਧਰਨੇ ਲੱਗੇ ਹੋਏ ਤਾਂ ਉਸਨੇ ਹੌਂਸਲੇ ਨੇ ਉਡਾਣ ਭਰੀ ਹੈ। ਉਹ ਰੋਜ਼ਾਨਾ ਧਰਨੇ ਵਿਚ ਪਹੁੰਚ ਰਿਹਾ ਹੈ। ਖੱਬੀ ਬਾਂਹ ਉਚੀ ਚੁੱਕ ਨਾਅਰਾ ਲਾ ਹੁਕਮਰਾਨਾਂ ਨੂੰ ਵੰਗਾਰਦਾ ਹੋਇਆ ਕਹਿੰਦਾ ਹੈ ਕਿ ਜਦੋਂ ਸਮੂਹ ਕਿਸਾਨ ਧਰਨਿਆਂ, ਮੁਜ਼ਾਹਰਿਆ ਵਿਚ ਪੁੱਜ ਰਹੇ ਹਨ ਤਾਂ ਉਹ ਕਿਉਂ ਪਿੱਛੇ ਰਹੇ। ਨਿਰਮਲ ਸਿੰਘ ਦੇ ਬੇਟੇ ਹਰਬੰਸ ਸਿੰਘ ਦੱਸਦਾ ਹੈ ਕਿ ਕੈਪਟਨ ਸਰਕਾਰ ਦੀ ਕਰਜ਼ਾ ਮਾਫ਼ੀ ਸਕੀਮ ਦਾ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਹਰਬੰਸ ਸਿੰਘ ਦੱਸਦਾ ਹੈ ਕਿ ਪਰਿਵਾਰਕ ਮੈਂਬਰਾਂ ਦਾ ਇਲਾਜ਼ ਕਰਵਾਉਣ ਲਈ ਤਿੰਨ ਲੱਖ ਰੁਪਏ ਦੇ ਕਰੀਬ ਬੈਂਕ ਦਾ ਕਰਜ਼ਾ ਅਤੇ ਕੁੱਝ ਕਰਜ਼ਾ ਜ਼ਮੀਨ ਗਹਿਣੇ ਰੱਖਕੇ ਪ੍ਰਾਈਵੇਟ ਵਿਅਕਤੀ ਤੋਂ ਲਿਆ ਹੈ। ਬੇਸ਼ੱਕ ਕਰਜ਼ੇ ਅਤੇ ਮੁਸ਼ਕਲਾਂ ਨਾਲ ਪਰਿਵਾਰ ਦੋ ਚਾਰ ਹੋ ਰਿਹਾ ਹੈ, ਪਰ ਪਰਿਵਾਰ ਦੇ ਹੌਸਲੇ ਬੁਲੰਦ ਹਨ।
ਬੇਰੁੱਜ਼ਗਾਰ ਟੈਟ ਪਾਸ ਅਧਿਆਪਕ ਯੂਨੀਅਨ ਦੇ ਆਗੂ ਰਣਦੀਪ ਸੰਗਤਪੁਰਾ ਦਾ ਕਹਿੰਦੇ ਹਨ ਕਿ ਨਿਰਮਲ ਸਿੰਘ ਦੇ ਕਿਸਾਨ ਧਰਨੇ ਵਿਚ ਆਉਣ ਨਾਲ ਹੋਰ ਕਿਸਾਨਾਂ ਨੂੰ ਹੌਂਸਲਾ ਮਿਲਦਾ ਹੈ। ਉਹ ਕਿਸਾਨ ਧਰਨਿਆਂ ਦੀ ਮਿਸਾਲ ਹੈ।
Monday, 21 September 2020
ਕਿਸਾਨ ਅੰਦੋਲਨ ਦੇ ਭਖ਼ਦੇ ਸੂਰਜ ਨੇ ਬਾਦਲ ਪਰਿਵਾਰ ਤਪਾਇਆ
ਹਰ ਵਰਗ ਕਿਸਾਨਾਂ ਦੀ ਪਿੱਠ ’ਤੇ ਆਇਆ
ਜਦੋਂ ਵੀ ਲਕੀਰ ਖਿੱਚੀ ਪਾਰਟੀ ਲੋਕਾਂ ਵੱਲ ਹੋਈ : ਬਾਦਲ
ਜੈ ਸਿੰਘ ਛਿੱਬਰ,
ਚੰਡੀਗੜ੍ਹ
ਖੇਤੀ ਬਿੱਲਾਂ ਖਿਲਾਫ਼ ਕਿਸਾਨ ਅੰਦੋਲਨ ਦਾ ਸੂਰਜ ਪੂਰੀ ਤਰ੍ਹਾਂ ਭਖ਼ üੱਕਿਆ þ। ਸੂਬੇ ਦੀਆਂ 31 ਕਿਸਾਨ ਯੂਨੀਅਨਾਂ ਪਹਿਲੀ ਵਾਰ ਇਕ ਸਾਂਝੇ ਮੰਚ ’ਤੇ ਇਕੱਠੀਆਂ ਹੋਈਆਂ ਹਨ। ਪੰਜਾਬ ਦਾ ਹਰ ਵਰਗ ਕਿਸਾਨੀ ਸੰਘਰਸ਼ ਦੀ ਹਮਾਇਤ ’ਤੇ ਉਤਰ ਆਇਆ þ। ਸਮੁੱਚੀਆਂ ਰਾਜਨੀਤਿਕ ਧਿਰਾਂ ਵੀ ਕਿਸਾਨਾਂ ਨਾਲ ਹਿੱਕ ਡਾਹ ਕੇ ਤੁਰੀਆਂ ਹੋਈਆਂ ਹਨ। ਚਾਹੇ ਕਿਸਾਨੀ ਦਾ ਵੱਡਾ ਵੋਟ ਬੈਂਕ ਜਾਂ ਫਿਰ ਕਿਸਾਨਾਂ ਵਲੋਂ ਬਿੱਲਾਂ/ ਆਰਡੀਨੈਂਸਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਪਿੰਡਾਂ ਵਿਚ ਨਾ ਵੜ੍ਹਨ ਦੀ ਧਮਕੀ ਦੇਣਾ þ। ਕਿਸਾਨ ਅੰਦੋਲਨ ਦੇ ਮੱਘਦੇ ਸੂਰਜ ਅੱਗੇ ਅਕਾਲੀ ਦਲ ਨੂੰ ਵੀ ਆਪਣਾ ਪੈਂਤੜਾ ਬਦਲਣ ਲਈ ਮਜ਼ਬੂਰ ਹੋਣਾ ਪਿਆ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪਹਿਲਾਂ ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰ ਦੇ ਨਾਮ ’ਤੇ ਲਿਆਂਦੇ ਤਿੰਨ ਆਰਡੀਨੈਂਸ ਦਾ ਸਮਰਥਨ ਕਰਦੇ ਸਨ, ਆਰਡੀਨੈਂਸ ਨੂੰ ਕਿਸਾਨ ਹਿਤੈਸ਼ੀ ਦੱਸਦੇ ਹੋਏ ਕਾਂਗਰਸ ਤੇ ਆਪ ’ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦੇ ਸਨ, ਪਰ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਜਿੱਥੇ ਬਾਦਲ ਪਰਿਵਾਰ ਨੇ ਪਾਸਾ ਪਲਟਦੇ ਹੋਏ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਹਨ। ਉਥੇ ਹਰਸਿਮਰਤ ਬਾਦਲ ਨੂੰ ਕੇਂਦਰੀ ਮੰਤਰੀ ਦੇ ਅਹੁੱਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ þ।
ਦਿਲਚਸਪ þ ਕਿ ਕਿਸਾਨਾਂ ਦੇ ਵੱਧ ਰਹੇ ਰੋਸ ਮੁਜ਼ਾਹਰੇ ਕਾਰਨ ਅਕਾਲੀ ਦਲ ਨੇ ਇਕਾਂਤਵਾਸ ਵਿਚ ਚੱਲ ਰਹੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਸੋਸ਼ਲ ਮੀਡੀਆ ’ਤੇ ਆਰਡੀਨੈਂਸ ਦੇ ਹੱਕ ਵਿਚ ਬਿਆਨ ਦੁਆਇਆ। ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ।
ਬਾਦਲ ਨੇ ਯੂ ਟਰਨ ਲੈਂਦਿਆਂ ਹਰਸਿਮਰਤ ਬਾਦਲ ਵਲੋਂ ਦਿੱਤੇ ਅਸਤੀਫ਼ੇ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਤੇ ਮਾਣ ਹੈ ਕਿ ਜਦੋਂ ਵੀ ਲੋੜ ਪਈ ਤਾਂ ਮੇਰੀ ਪਾਰਟੀ ਨੇ ਹਮੇਸ਼ਾ ਕਿਸਾਨਾਂ ਤੇ ਸਮਾਜ ਦੇ ਹੋਰ ਦਬੇ ਕੁਚਲੇ ਵਰਗਾਂ ਲਈ ਨਿਆਂ ਦਾ ਝੰਡਾ ਬੁਲੰਦ ਕੀਤਾ ਹੈ। ਕਿਸਾਨਾਂ ਦੇ ਮੁੱਦੇ ਕੌਮੀ ਹਿੱਤਾਂ ਨਾਲ ਜੁੜੇ ਹਨ ਤੇ ਖੇਤੀਬਾੜੀ ਸਾਡੇ ਅਰਥਚਾਰੇ ਦੀ ਰੀੜ• ਦੀ ਹੱਡੀ ਹੈ। ਬਾਦਲ ਨੇ ਕਿਹਾ ਕਿ ਜਦੋਂ ਵੀ ਲਕੀਰ ਖਿੱਚੀ ਜਾਂਦੀ ਹੈ ਤਾਂ ਪਾਰਟੀ ਹਮੇਸ਼ਾ ਲੋਕਾਂ ਵੱਲ ਹੋਈ þ। ਬਾਦਲ ਪਰਿਵਾਰ ਵਲੋਂ ਐਨ ਆਖ਼ਰੀ ਮੌਕੇ ਬਿੱਲਾਂ ਦੇ ਵਿਰੋਧ ਵਿਚ ਖੜ੍ਹਾ ਹੋਣਾ ਕਿਸਾਨ ਸੰਘਰਸ਼ ਦਾ ਵਧਿਆ ਦਬਾਅ ਹੀ þ। ਭਾਵੇਂ ਕਿ ਅਕਾਲੀ ਦਲ ਕਿਸਾਨਾਂ ਦੇ ਹੱਕ ੁਿਵਚ ਆ ਗਿਆ þ, ਫਿਰ ਵੀ ਕਿਸਾਨ ਸੰਗਠਨਾਂ, ਕਿਸਾਨਾਂ ਦਾ ਅਕਾਲੀ ਦਲ ਪ੍ਰਤੀ ਗੁੱਸਾ ਠੰਡਾਂ ਨਹੀਂ ਹੋਇਆ। ਅਕਾਲੀ ਲੀਡਰਸ਼ਿਪ, ਵਰਕਰਾਂ ਵਲੋਂ ਹਰਸਿਮਰਤ ਦੇ ਹੱਕ ਵਿਚ ਸੋਸ਼ਲ ਮੀਡੀਆਂ ’ਤੇ ਲਹਿਰ ਚਲਾਈ ਹੋਈ þ, ਪਰ ਕਿਸਾਨ ਹਿਤੈਸ਼ੀਆਂ ਵਲੋਂ ਸੋਸ਼ਲ ਮੀਡੀਆਂ ’ਤੇ ਅਕਾਲੀ ਦਲ ਤੇ ਬਾਦਲ ਪਰਿਵਾਰ ’ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਹਰਸਿਮਰਤ ਤੇ ਸੁਖਬੀਰ ਸਿੰਘ ਬਾਦਲ ਵਲੋਂ ਆਰਡੀਨੈਂਸ ਸਬੰਧੀ ਮੋਦੀ ਸਰਕਾਰ ਦੇ ਹੱਕ ਵਿਚ ਕੀਤੀ ਬਿਆਨਬਾਜ਼ੀ ਸੋਸ਼ਲ ਮੀਡੀਆਂ ’ਤੇ ਖੂਬ ਵਾਇਰਲ ਹੋ ਰਹੀ þ। ਭਾਵੇਂ ਬਾਦਲ ਪਰਿਵਾਰ ਕਿਸਾਨਾਂ ਦੇ ਹੱਕ ਵਿਚ ਖੜ੍ਹਾ ਹੋ ਗਿਆ þ, ਫਿਰ ਵੀ ਕਿਸਾਨਾਂ ਦੇ ਅੰਦੋਲਨ ਦੇ ਭਖ਼ਦੇ ਸੂਰਜ ਨੇ ਬਾਦਲ ਪਰਿਵਾਰ ਤਪਾਇਆ ਹੋਇਆ þ।
ਉਧਰ ਅੱਜ ਪੰਜਾਬ ਅਤੇ ਹਰਿਆਣਾ ਵਿਚ ਸੈਂਕੜੇ ਥਾਵਾਂ ’ਤੇ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਤੇ ਪੁਤਲੇ ਫੂਕੇ। ਕਿਸਾਨ ਮਜ਼ਦੂਰ ਸੰਘਰਸ਼ ਤਾਲਮੇਲ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਨੁਸਾਰ ਐਤਵਾਰ ਨੂੰ ਅੰਮਿ੍ਰਤਸਰ, ਗੁਰਦਾਸਪੁਰ, ਟਾਂਡਾ (ਹੁਸ਼ਿਆਰਪੁਰ), ਸੁਲਤਾਨਪੁਰ ਲੋਧੀ (ਕਪੂਰਥਲਾ), ਲੋਹੀਆਂ (ਜਲੰਧਰ), ਮੋਗਾ, ਫਾਜ਼ਿਲਕਾ ਤੇ ਫਿਰੋਜ਼ਪੁਰ, ਤਰਨਤਾਰਨ ਆਦਿ ਕਈ ਥਾਵਾਂ ’ਤੇ ਰੋਸ ਮੁਜਾਹਰੇ ਕੀਤੇ ਗਏ ਹਨ। ਕਿਸਾਨ ਆਗੂਆਂ ਨੇ ਪੰਜਾਬ ਦੇ 13 ਸੰਸਦ ਮੈਂਬਰਾਂ ਨੰੂ ਪਾਰਲੀਮੈਂਟ ਵਿਚ ਅਸਤੀਫਾ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਦੇਸ਼ ਨੰੂ ਕੋਵਿਡ-19 ਦੀ ਪਹਿਲੀ ਮਾਰ ਤੇ 23 ਫੀਸਦੀ ਜੀ.ਡੀ.ਪੀ. ਦਾ ਹੇਠਾਂ ਡਿੱਗ ਜਾਣ ਦੀ ਸਥਿਤੀ ਬਣ ਜਾਣ ਦੇ ਬਾਵਜੂਦ ਖੇਤੀ ਸੈਕਟਰ ਨੇ ਚਾਰ ਫੀਸਦੀ ਕੁੱਲ ਘਰੇਲੂ ਉਤਪਾਦ ਵਿਚ ਵਾਧਾ ਦਰਜ ਕਰਵਾਇਆ ਹੈ ਤੇ 85 ਫੀਸਦੀ ਲੋਕਾਂ ਨੰੂ ਕਿਸਾਨੀ ਕਿੱਤੇ ਵਿਚ ਸਿੱਧਾ ਤੇ ਅਸਿੱਧਾ ਰੁਜ਼ਗਾਰ ਮਿਲ ਰਿਹਾ ਹੈ। ਕਿਸਾਨ ਆਗੂਆਂ ਦਾ ਕਹਿਣਾ þ ਕਿ ਮੋਦੀ ਸਰਕਾਰ ਨੇ ਖੇਤੀਬਾੜੀ ਅਧਾਰਿਤ ਅਰਥਚਾਰਾ ਤੋੜ੍ਹਕੇ ਸਾਰਾ ਦੇਸ਼ ਦਾਅ ’ਤੇ ਲਾ ਦਿੱਤਾ ਹੈ।।
ਵਰਨਣਯੋਗ þ ਕਿ ਕਿਸਾਨ ਸੰਗਠਨਾਂ ਨੇ 24 ਤੋਂ 26 ਤੱਕ ਸੂਬੇ ਵਿਚ ਰੇਲ ਗੱਡੀਆਂ ਰੋਕਣ ਅਤੇ 25 ਨੰ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਹੋਇਆ þ।
Friday, 11 September 2020
ਖੇਤੀ ਆਰਡੀਨੈਂਸ : ਕਿਸਾਨਾਂ ਦੀ ਲਲਕਾਰ ਸੰਸਦ ਮੈਂਬਰਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇਵਾਂਗੇ
-15 ਸਤੰਬਰ ਨੂੰ ਪੰਜਾਬ ਦੀਆਂ ਮੁੱਖ ਸੜਕਾਂ ਜਾਮ ਕਰਨ ਦੀ ਚੇਤਾਵਨੀ
ਹਰਿਆਣਾ 'ਚ ਕਿਸਾਨਾਂ 'ਤੇ ਹੋਏ ਲਾਠੀਚਾਰਜ਼ ਦੀ ਨਿਖੇਧੀ
ਜੈ ਸਿੰਘ ਛਿੱਬਰ
ਚੰਡੀਗੜ੍ਹ
ਖੇਤੀ ਆਰਡੀਨੈਂਸ ਰੱਦ ਕਰਵਾਉਣ ਲਈ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ਼ ਆਰ ਪਾਰ ਦੀ
ਲੜਾਈ ਲੜਨ ਲਈ ਲਲਕਾਰ ਮਾਰੀ ਹੈ। ਵੀਰਵਾਰ ਨੂੰ ਪਿੱਪਲੀ (ਹਰਿਆਣਾ) ਵਿਖੇ ਤਿੰਨ
ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਕਿਸਾਨਾਂ 'ਤੇ ਪੁਲਿਸ ਵਲੋਂ ਕੀਤੀ ਗਈ ਲਾਠੀਚਾਰਜ਼ ਦਾ
ਜਿੱਥੇ ਪੰਜਾਬ ਦੀਆਂ ਵੱਖ ਵੱਖ ਕਿਸਾਨ ਸੰਗਠਨਾਂ ਨੇ ਤਿੱਖਾ ਵਿਰੋਧ ਕਰਦਿਆਂ ਹਰਿਆਣਾ ਦੇ
ਕਿਸਾਨਾਂ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ, ਉਥੇ ਭਾਰਤੀ ਕਿਸਾਨ
ਯੂਨੀਅਨ ਲੱਖੋਵਾਲ ਨੇ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਆਰਡੀਨੈਂਸਾਂ ਦੇ ਹੱਕ ਵਿਚ
ਵੋਟ ਪਾਉਣ ਅਤੇ ਸੰਸਦ ਵਿਚੋਂ ਗੈਰ ਹਾਜ਼ਰ ਰਹਿਣ ਵਾਲੇ ਸੰਸਦ ਮੈਂਬਰਾਂ ਨੂੰ ਪਿੰਡਾਂ ਵਿਚ
ਨਾ ਵੜਨ ਦੇਣ ਅਤੇ 15 ਸਤੰਬਰ ਨੂੰ ਪੰਜਾਬ ਵਿਚ ਚੱਕਾ ਜਾਮ ਕਰਨ ਦੀ ਚੇਤਾਵਨੀ ਦਿੱਤੀ
ਹੈ।
ਸੂਬੇ ਦੀਆਂ ਗਿਆਰਾਂ ਵੱਖ ਵੱਖ ਕਿਸਾਨ ਯੂਨੀਅਨਾਂ ਦੀ ਸਾਂਝੀ ਤਾਲਮੇਲ ਕਮੇਟੀ ਪਹਿਲਾਂ
ਹੀ ਆਰਡੀਨੈਂਸਾਂ ਦੇ ਹੱਕ ਵਿਚ ਭੁਗਤਣ ਵਾਲਿਆਂ ਨਾਲ ਦੋ ਦੋ ਹੱਥ ਕਰਕੇ ਦੇਖਣ ਅਤੇ ਨਾ
ਬਖਸ਼ਣ ਦੀ ਚੇਤਾਵਨੀ ਦੇ ਚੁੱਕੀ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ
ਹਰਿੰਦਰ ਸਿੰਘ ਲੱਖੋਵਾਲ ਅਨੁਸਾਰ ਕਿਸਾਨਾਂ ਵਲੋਂ ਚੰਡੀਗੜ੍ਹ ਨੂੰ ਜਾਂਦੇ ਮੁੱਖ ਮਾਰਗ
ਖਰੜ ਬੱਸ ਸਟੈਡ, ਮਹਿਲ ਕਲਾਂ ਤੇ ਪੱਖੋ ਕੈਚੀਆਂ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ,
ਫਗਵਾੜਾ, ਅੰਮ੍ਰਿਤਸਰ, ਗੁਰਦਾਸਪੁਰ, ਨਸ਼ਿਹਰਾ ਮੱਲਾ ਸਿੰਘ, ਮਲੋਟ, ਭਵਾਨੀਗੜ, ਰਾਣਵਾਂ,
ਟਹਿਣਾ ਹਾਈਵੇ, ਤਲਵੰਡੀ ਭਾਈ, ਰਾਮਦਿੱਤੇਵਾਲਾ ਕੈਂਚੀਆਂ, ਰਾਜਪੁਰਾ, ਪਾਤੜਾ ਭਗਤ ਸਿੰਘ
ਚੌਕ, ਸੋਲਖੀਆਂ, ਬਲਾਚੌਰ ਤੋਂ ਰੋਪੜ ਰੋਡ (ਸੁਧੋ ਮਾਜਰਾ), ਘਨਈਆਂ ਚੌਕ (ਨਹਿਰਾਂ ਕੋਲ)
, ਅਬੋਹਰ-ਫਾਜਿਲਕਾ ਰੋਡ(ਰਾਮਪੁਰਾ ਪੁੱਲ) ਆਦਿ ਥਾਵਾਂ ਦੀ ਨਿਸ਼ਾਨਦੇਹੀ ਕਰ ਲਈ ਹੈ,
ਜਿਥੇ 15 ਸਤੰਬਰ ਨੂੰ ਦੋ ਘੰਟੇ ਲਈ ਸੜਕਾਂ ਜਾਮ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ
ਕਿ ਖੇਤੀ ਮੰਡੀ ਵਿਚ ਸੁਧਾਰ ਲਿਆਉਣ ਦੇ ਨਾਮ ਹੇਠ ਲਿਆਂਦੇ ਗਏ ਆਰਡੀਨੈਸ ਤੇ ਬਿਜਲੀ
ਸੋਧ ਬਿੱਲ ਖਿਲਾਫ਼ ਕਿਸਾਨਾਂ ਪ੍ਰਤੀ ਭਾਰੀ ਰੋਸ ਹੈ। ਇਹ ਦੋਵੇਂ ਬਿੱਲ ਦੇਸ਼ ਅਤੇ ਕਿਸਾਨੀ
ਨੂੰ ਤਬਾਹ ਕਰਨ ਵਾਲੇ ਹਨ।
ਉਧਰ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ
ਪਿੱਪਲੀ( ਹਰਿਆਣਾ) ਵਿਚ ਕਿਸਾਨਾਂ ਕਿਸਾਨਾਂ ਦੀ ਰੈਲੀ ਨੂੰ ਰੋਕਣ ਲਈ ਹਰਿਆਣਾ ਪੁਲਿਸ
ਵਲੋਂ ਕੀਤਾ ਲਾਠੀਚਾਰਜ ਕਿਸਾਨਾਂ ਲਈ ਇੱਕ ਚੁਣੌਤੀ ਹੈ ਅਤੇ ਦੇਸ਼ ਦੇ ਕਿਸਾਨ ਇਸ ਚੁਣੌਤੀ
ਨੂੰ ਸਵੀਕਾਰਦੇ ਹਨ। ਉਨ੍ਹਾਂ ਲਾਠੀਚਾਰਜ ਦੀ ਨਿੰਦਾ ਕਰਦਿਆਂ ਕਿਹਾ ਕਿ ਕਿਸਾਨਾਂ ਦੇ
ਪਿੰਡੇ ਉਤੇ ਮਾਰੀ ਇੱਕ ਇੱਕ ਲਾਠੀ ਦਾ ਹਿਸਾਬ ਮੋਦੀ ਸਰਕਾਰ ਤੋਂ ਲਿਆ ਜਾਵੇਗਾ।
ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਵਿਚ 15 ਸਤੰਬਰ ਨੂੰ ਪੰਜਾਬ ਦੀਆਂ ਸਾਰੀਆਂ ਕਿਸਾਨ
ਜਥੇਬੰਦੀਆਂ ਪੰਜਾਬ ਦੀਆਂ ਮੁੱਖ ਸੜਕਾਂ 'ਤੇ ਰੋਸ ਵਜੋਂ ਟਰੈਫਿਕ ਜਾਮ ਕਰਨਗੀਆਂ।
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ
ਕਿਹਾ ਕਿ ਲੋਕ ਸਭਾ ਚੋਣਾਂ ਮੌਕੇ ਕਿਸਾਨਾਂ ਸਮੇਤ ਹਰ ਵਰਗ ਨੂੰ ਤਰ੍ਹਾਂ-ਤਰ੍ਹਾ ਦੇ
ਲੋਕ ਲੁਭਾਊ ਵਾਅਦੇ ਕਰਕੇ ਹਕੂਮਤੀ ਗੱਦੀ 'ਤੇ ਕਾਬਜ ਹੋਈ ਮੋਦੀ ਹਕੂਮਤ ਨੇ ਆਪਣੇ ਅਸਲ
ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਤਿੰਨੋ ਖੇਤੀ ਆਰਡੀਨੈਂਸਾਂ
ਵਿਰੁੱਧ ਮੁਲਕ ਪੱਧਰ ਤੇ 250 ਤੋਂ ਵਧੇਰੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਆਲ
ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਿਸਾਨ
ਜਥੇਬੰਦੀਆਂ ਸੰਘਰਸ਼ ਦੇ ਮੈਦਾਨ ਵਿੱਚ ਹਨ। ਪਾਰਲੀਮੈਂਟ ਸ਼ੈਸ਼ਨ ਦੇ ਪਹਿਲੇ ਦਿਨ 14 ਸਤੰਬਰ
ਜਿੱਥੇ ਬਰਨਾਲਾ ਸਮੇਤ ਚਾਰ ਹੋਰ ਥਾਵਾਂ ਤੇ ਵੱਡੀਆਂ ਕਿਸਾਨ ਲਲਕਾਰ ਰੈਲੀਆਂ ਕੀਤੀਆਂ ਜਾ
ਰਹੀਆਂ ਹਨ, ਮੁਲਕ ਪੱਧਰ ਤੇ ਇਸ ਦਿਨ ਦਿੱਲੀ ਪਾਰਲੀਮੈਂਟ ਵੱਲ ਵਿਸ਼ਾਲ ਮਾਰਚ ਵੀ ਕੀਤਾ
ਜਾ ਰਿਹਾ ਹੈ। ਹਰ ਥਾਂ ਖੱਟਰ ਹਕੂਮਤ ਦੇ ਜਾਬਰ ਕਿਸਾਨ ਵਿਰੋਧੀ ਫਾਸ਼ੀ ਕਦਮਾਂ ਖਿਲ਼ਾਫ
ਅਵਾਜ ਬੁਲੰਦ ਕੀਤੀ ਜਾਵੇਗੀ।
---
--ਅੱਜ ਕਿਸਾਨ ਗ੍ਰਿਫ਼ਤਾਰੀਆਂ ਦੇਣ ਲਈ ਜੇਲ੍ਹਾਂ ਅੱਗੇ ਜਾਣਗੇ
ਚੰਡੀਗੜ੍ਹ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸ਼ੁਰੂ ਕੀਤੇ ਗਏ ਜੇਲ ਭਰੋ
ਅੰਦੋਲਨ ਦੇ ਚੌਥੇ ਦਿਨ ਵੀ ਕੈਪਟਨ ਸਰਕਾਰ ਨੇ ਕਿਸਾਨਾਂ ਨੁੰ ਹਿਰਾਸਤ ਵਿਚ ਲੈਣ ਦਾ ਹੀਆ
ਨਹੀਂ ਕੀਤਾ। ਹੁਣ ਕਿਸਾਨਾਂ ਨੇ ਸੁੱਕਰਵਾਰ ਨੂੰ 9 ਜੇਲ੍ਹਾਂ ਅੱਗੇ ਗ੍ਰਿਫਤਾਰੀਆਂ ਦੇਣ
ਲਈ ਜਾਣ ਦਾ ਐਲਾਨ ਕੀਤਾ ਹੈ। ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਚੌਥੇ ਦਿਨ 9 ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ
ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਵੱਲੋ ਸ਼ਮੂਲੀਅਤ ਕੀਤੀ ਗਈ ਅਤੇ ਅੰਦੋਲਨਕਾਰੀਆਂ
ਨੇ ਜਥਿਆਂ ਦੇ ਰੂਪ ਵਿਚ ਗ੍ਰਿਫਤਾਰੀਆਂ ਦੇਣ ਦੀ ਪੇਸ਼ਕਸ਼ ਕੀਤੀ। ਪਰ ਪ੍ਰਸ਼ਾਸਨ ਤੇ ਸਰਕਾਰ
ਨੇ ਕਿਸਾਨਾਂ ਨੂੰ ਹਿਰਾਸਤ ਵਿਚ ਨਹੀਂ ਲਿਆ। ਜਿਸ ਕਰਕੇ ਕਿਸਾਨਾਂ ਨੇ ਜੇਲ੍ਹਾਂ ਅੱਗੇ
ਰੋਸ ਪ੍ਰਦਰਸ਼ਨ ਕਰਕੇ ਗ੍ਰਿਫ਼ਤਾਰੀਆਂ ਦੇਣ ਦਾ ਫੈਸਲਾ ਕੀਤਾ ਹੈ।
Thursday, 10 September 2020
ਐਸ.ਸੀ ਵਰਗ ਦੇ ਉਮੀਦਵਾਰਾਂ ਨਾਲ ਜਾਤੀ ਵਿਤਕਰੇ 'ਤੇ ਕਮਿਸ਼ਨ ਹੋਇਆ ਸਖ਼ਤ
--
ਕਮਿਸ਼ਨ ਨੇ ਸਹਾਇਕ ਖ਼ਜ਼ਾਨਚੀ ਦੀਆਂ 16 ਆਸਾਮੀਆ ਰੱਦ ਕਰਨ 'ਤੇ ਪ੍ਰਮੁੱਖ ਸਕੱਤਰ ਤੋਂ ਮੰਗੀ ਰਿਪੋਰਟ
ਜੈ ਸਿੰਘ ਛਿੱਬਰ,
ਚੰਡੀਗੜ੍ਹ :
ਵਿਤ ਵਿਭਾਗ ਵਲੋਂ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨਾਲ ਕੀਤੇ ਜਾ ਰਹੇ ਜਾਤੀ ਵਿਤਕਰੇ ਦਾ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਹੈ। ਖਜ਼ਾਨਾ ਤੇ ਲੇਖਾ ਵਿਭਾਗ ਵਲੋਂ ਸਹਾਇਕ ਖਜ਼ਾਨਚੀ ਦੀ ਭਰਤੀ ਵੇਲੇ ਦਲਿਤ ਵਰਗ ਦੇ ਉਮੀਦਵਾਰਾਂ ਨਾਲ ਕੀਤੇ ਗਏ ਜਾਤੀ ਭੇਦਭਾਵ 'ਤੇ ਕਮਿਸ਼ਨ ਨੇ ਪ੍ਰਮੁੱਖ ਸਕੱਤਰ ਖਜਾਨਾ ਤੇ ਲੇਖਾ ਵਿਭਾਗ ਪੰਜਾਬ ਨੂੰ ਨੋਟਿਸ ਜਾਰੀ ਕਰਦਿਆਂ 15 ਸਤੰਬਰ ਤੱਕ ਐਕਸ਼ਨ ਟੇਕਨ (ਕਾਰਵਾਈ) ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਕਮਿਸ਼ਨ ਨੇ ਇਹ ਨਿਰਦੇਸ਼ ਲੁਧਿਆਣਾ ਨਿਵਾਸੀ ਪ੍ਰਦੀਪ ਭੱਟੀ ਦੀ ਸ਼ਿਕਾਇਤ ਦੇ ਆਧਾਰ 'ਤੇ ਕਮਿਸ਼ਨ ਦੇ ਤਿੰਨ ਮੈਂਬਰਾਂ ਗਿਆਨ ਚੰਦ, ਪ੍ਰਭਦਿਆਲ ਅਤੇ ਦਰਸ਼ਨ ਸਿੰਘ ਦੇ ਅਧਾਰਿਤ ਕਮੇਟੀ ਵਲੋਂ ਕੀਤੀ ਪੜਤਾਲ ਤੋਂ ਬਾਅਦ ਦਿੱਤੇ ਹਨ। ਜਾਣਕਾਰੀ ਅਨੁਸਾਰ ਪ੍ਰਦੀਪ ਭੱਟੀ ਨੇ ਕਰੀਬ ਚਾਰ ਵਰ੍ਹੇ ਪਹਿਲਾਂ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਖ਼ਜ਼ਾਨਾ ਤੇ ਲੇਖਾ ਵਿਭਾਗ (ਵਿੱਤ ਵਿਭਾਗ) ਵਲੋਂ ਸਹਾਇਕ ਖ਼ਜ਼ਾਨਚੀ ਦੀਆਂ ਕੁੱਲ 41 ਆਸਾਮੀਆਂ ਵਿਚੋਂ ਐਸ.ਸੀ.ਬੀ.ਸੀ ਬੈਕਲਾਗ ਦੀਆਂ16 ਅਸਾਮੀਆ ਰੱਦ ਕਰਨ ਬਾਰੇ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਕਰਤਾ ਦਾ ਦੋਸ਼ ਸੀ ਕਿ ਵਿਭਾਗ ਨੇ ਅਧੀਨ ਸੇਵਾਵਾਂ ਚੋਣ ਬੋਰਡ ਰਾਹੀਂ ਸਹਾਇਕ ਖ਼ਜ਼ਾਨਚੀ ਦੀਆਂ 41 ਅਸਾਮੀਆਂ, ਜਿਨ੍ਹਾਂ ਵਿਚ 19 ਜਨਰਲ, 10 ਐਸ.ਸੀ, 5 ਬੀ.ਸੀ., 5 ਸਾਬਕਾ ਫੌਜੀ, ਇਕ ਖਿਡਾਰੀ ਤੇ ਇਕ ਅੰਗਹੀਣ ਸਬੰਧੀ 2011 ਵਿਚ ਇਸ਼ਤਿਹਾਰ ਦਿੱਤਾ ਸੀ। ਵਿਭਾਗ ਨੇ ਭਰਤੀ ਲਈ ਯੋਗਤਾ ਦਸਵੀਂ ਜਾਂ ਗ੍ਰੈਜੂਏਸ਼ਨ ਪਾਸ, ਕੇਸ ਹੈਂਡਲਿੰਗ ( ਸਰਕਾਰੀ ਤੇ ਅਰਧ ਸਰਕਾਰੀ) ਦਾ ਤਿੰਨ ਸਾਲ ਦਾ ਤਜ਼ਰਬਾ ਨਿਰਧਾਰਿਤ ਕੀਤਾ ਸੀ। ਵਿਭਾਗ ਨੇ 1979 ਦੇ ਨਿਯਮਾਂ ਅਨੁਸਾਰ ਜਨਰਲ ਵਰਗ ਦੀਆਂ ਸਾਰੀਆਂ ਅਸਾਮੀਆਂ ਭਰ ਲਈਆਂ ਪਰ ਐਸ.ਸੀ ਵਰਗ ਦੀਆਂ 10 ਵਿਚੋਂ ਤਿੰਨ ਤੇ ਬੀ.ਸੀ ਦੀਆਂ 5 ਵਿਚੋਂ ਦੋ ਪੋਸਟਾਂ ਭਰ ਲਈਆਂ ਜਦੋਂ ਕਿ ਸਾਬਕਾ ਫੌਜੀਆਂ ਦੀ ਪੰਜ ਤੇ ਖਿਡਾਰੀ ਦੀ ਕੋਈ ਸੀਟ ਨਹੀਂ ਭਰੀ। ਇਸ ਤਰ੍ਹਾਂ 16 ਅਸਾਮੀਆਂ ਬਿਨਾਂ ਭਰੇ ਛੱਡ ਦਿੱਤੀਆ।
ਖ਼ਜ਼ਾਨਾ ਤੇ ਲੇਖਾ ਵਿਭਾਗ ਨੇ 2013 ਵਿਚ ਇਸ਼ਤਿਹਾਰ ਨੰਬਰ 3 ਆਫ਼ 2013 ਰਾਹੀਂ ਫਿਰ 16 ਅਸਾਮੀਆਂ ਭਰਨ ਲਈ ਇਸ਼ਤਿਹਾਰ ਦਿੱਤਾ। ਬੋਰਡ ਨੇ 1979 ਦੇ ਰੂਲਾਂ ਅਨੁਸਾਰ ਇਸ਼ਹਿਤਾਰ ਦਿੱਤਾ ਅਤੇ ਪੇਪਰ ਲੈ ਕੇ ਕਾਊੰਸਲਿੰਗ ਕਰ ਦਿੱਤੀ। ਫਾਈਨਲ ਲਿਸਟ ਕੱਢਣ ਤੋਂ ਪਹਿਲਾਂ ਜੂਨ 2016 ਵਿਚ 16 ਅਸਾਮੀਆਂ 1988 ਦੇ ਰੂਲਾਂ ਤਹਿਤ ਭਰੀਆ ਜਾਣ ਦੀ ਗੱਲ ਕਹਿਕੇ ਭਰਤੀ ਫਿਰ ਰੱਦ ਕਰ ਦਿੱਤੀ ਗਈ। ਸ਼ਿਕਾਇਤ ਕਰਤਾ ਦਾ ਦੋਸ਼ ਸੀ ਕਿ ਜਦੋਂ 16 ਅਸਾਮੀਆਂ ਬੈਕਲਾਗ ਇਸ਼ਤਿਹਾਰ ਨੰਬਰ 5 ਅਫ 2011 ਦਾ ਹੀ ਬੈਕਲਾਗ ਸੀ, ਇਸ ਤਰ੍ਹਾਂ ਭਰਤੀ ਲਈ ਯੋਗਤਾ ਦੇ ਹੋਰ ਨਿਯਮ ਲਾਗੂ ਕਰਨਾ ਗਲਤ ਤੇ ਗੈਰਕਾਨੂੰਨੀ ਹੈ। ਸੂਤਰ ਦੱਸਦੇ ਹਨ ਕਿ 1988 ਦੇ ਰੂਲਾਂ ਵਿਚ ਯੋਗਤਾ ਮੈਟ੍ਰਿਕ ਦੀ ਬਜਾਏ ਗ੍ਰੈਜੂਏਸ਼ਨ ਕਰ ਦਿੱਤੀ ਗਈ।
ਸੂਤਰਾਂ ਅਨੁਸਾਰ ਡਾਇਰੈਕਟਰ ਖ਼ਜ਼ਾਨਾ ਤੇ ਲੇਖਾ ਵਿਭਾਗ ਨੇ ਆਪਣੀ ਪੜਤਾਲ ਰਿਪੋਰਟ ਵਿਚ ਪਹਿਲਾਂ ਤਾਂ ਭਰਤੀ ਕਰਨ ਤੋਂ ਪੱਲਾ ਝਾੜਦੇ ਹੋਏ ਭਰਤੀ ਦੀ ਜ਼ੁੰਮੇਵਾਰੀ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਨਾਮਜ਼ਦ ਕਰ ਦਿੱਤਾ। ਵਿਭਾਗ ਨੇ ਆਪਣੇ ਜਵਾਬ ਵਿਚ ਇਸ਼ਤਿਹਾਰ ਦੇਣ ਅਤੇ ਭਰਤੀ ਰੱਦ ਕਰਨ 'ਤੇ ਮਨਾ ਕਰ ਦਿੱਤਾ। ਪਰ ਬਾਅਦ ਵਿਚ ਪੱਤਰ ਵਿਹਾਰ 'ਚ ਅਧੀਨ ਸੇਵਾਵਾਂ ਬੋਰਡ ਨੂੰ ਭਰਤੀ ਕਰਨ ਦੀ ਗੱਲ ਸਵੀਕਾਰ ਕਰ ਲਈ।
ਤੱਥਾਂ ਦੀ ਸਹੀ ਪੜਤਾਲ ਕਰਨ ਲਈ ਕਮਿਸ਼ਨ ਦੇ ਚੇਅਰਮੈਨ ਨੇ ਗਿਆਨ ਚੰਦ, ਪ੍ਰਭਦਿਆਲ ਅਤੇ ਦਰਸ਼ਨ ਸਿੰਘ ਦੇ ਆਧਾਰਿਤ ਤਿੰਨ ਮੈਂਬਰੀ ਕਮੇਟੀ ਗਠਿਤ ਕਰ ਦਿੱਤੀ। ਕਮੇਟੀ ਨੇ ਆਪਣੀ ਰਿਪੋਰਟ ਵਿਚ ਵਿੱਤ ਵਿਭਾਗ ਅਤੇ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਐਸ.ਸੀ.ਬੀ.ਸੀ ਵਰਗ ਨਾਲ ਵਿਤਕਰਾ ਕਰਨ ਦਾ ਦੋਸ਼ੀ ਪਾਇਆ ਹੈ। ਰਿਪੋਰਟ ਵਿਚ ਸਪਸ਼ਟ ਲਿਖਿਆ ਹੈ ਕਿ ਸਹਾਇਕ ਖ਼ਜ਼ਾਨਚੀ ਦੀਆਂ 41 ਪੋਸਟਾਂ ਭਰਨ ਲਈ ਵਿੱਤ ਵਿਭਾਗ ਨੇ ਐਸ.ਐਸ.ਬੋਰਡ ਨੂੰ ਲਿਖਿਆ ਸੀ, ਜਿਨ੍ਹਾਂ ਵਿਚੋਂ 25 ਅਸਾਮੀਆਂ ਭਰਕੇ ਜਨਰਲ ਵਰਗ ਕੋਟੇ ਦੀਆਂ ਸਾਰੀਆਂ ਅਸਾਮੀਆਂ ਭਰ ਲਈਆਂ ਜਦੋਂ ਕਿ ਐਸ.ਸੀ ਵਰਗ ਦੀਆਂ ਸੱਤ ਅਤੇ ਬੀ.ਸੀ ਵਰਗ ਦੀਆਂ ਤਿੰਨ ਆਸਾਮੀਆਂ ਨਾ ਭਰਨਾ ਐਸ.ਸੀ.ਬੀ.ਸੀ ਵਰਗ ਨਾਲ ਵਿਤਕਰਾ ਮੰਨਿਆ ਜਾ ਸਕਦਾ ਹੈ ਕਿਉਂਕਿ ਸਾਰੀਆ ਅਸਾਮੀਆਂ (41)ਇਕੋਂ ਯੋਗਤਾ ਤੇ ਨਿਯਮਾਂ ਨਾਲ ਭਰਨੀਆ ਬਣਦੀਆ ਸਨ। ਰਿਪੋਰਟ ਵਿਚ ਇਹ ਵੀ ਤਰਕ ਦਿੱਤਾ ਗਿਆ ਹੈ ਕਿ ਜੋ ਛੇ ਆਸਾਮੀਆਂ ਖਿਡਾਰੀ ਤੇ ਸਾਬਕਾ ਫੌਜੀ ਕੋਟੇ ਦੀਆਂ ਛੱਡੀਆ ਗਈਆਂ ਹਨ ਉਹ ਵੀ ਐਸ.ਸੀ.ਬੀ.ਸੀ ਵਰਗ ਨਾਲ ਸਬੰਧਿਤ ਉਮੀਦਵਾਰ ਹੋ ਸਕਦੇ ਸਨ। ਇਸ ਤਰ੍ਹਾਂ 16 ਐਸ.ਸੀ.ਬੀ.ਸੀ ਲੋਕਾਂ ਦਾ ਹੱਕ ਮਾਰਿਆ ਗਿਆ ਹੈ। ਰਿਪੋਰਟ ਵਿਚ ਵਿਤ ਵਿਭਾਗ ਤੇ ਐਸ.ਐਸ.ਬੋਰਡ ਨੂੰ ਬਰਾਬਰ ਦਾ ਜ਼ਿੰਮੇਵਾਰ ਦੱਸਦੇ ਹੋਏ ਐਸ.ਸੀ.ਬੀ.ਸੀ ਵਰਗ ਨਾਲ ਵਿਤਕਰੇ ਦਾ ਕੇਸ ਹੋਣ ਦੀ ਸਿਫਾਰਸ਼ ਕੀਤੀ ਗਈ ਹੈ। ਰਿਪੋਰਟ ਵਿਚ ਅਣਗਹਿਲੀ ਜਾਂ ਵਿਤਕਰਾ ਕਰਨ ਬਾਰੇ ਅਧਿਕਾਰੀ/ ਕਰਮਚਾਰੀ ਦੀ ਨਿਸ਼ਾਨਦੇਹੀ ਕਰਕੇ ਕਮਿਸ਼ਨ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
ਤਿੰਨ ਮੈਂਬਰਾਂ ਦੀ ਰਿਪੋਰਟ ਦੇ ਆਧਾਰ 'ਤੇ ਕਮਿਸ਼ਨ ਦੀ ਚੇਅਰਪਰਸਨ ਤਜਿੰਦਰ ਕੌਰ ਨੇ ਪ੍ਰਮੁੱਖ ਸਕੱਤਰ ਖ਼ਜਾਨਾ ਤੇ ਲੇਖਾ ਤੋਂ 15 ਸਤੰਬਰ ਤੱਕ ਐਕਸ਼ਨ ਰਿਪੋਰਟ ਮੰਗੀ ਹੈ।
Wednesday, 9 September 2020
ਸੈਣੀ ਦੀ ਫਰਾਰੀ : ਖੁਫ਼ੀਆਂ ਏਜੰਸੀਆਂ ਤੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਉਠਣ ਲੱਗੇ ਸਵਾਲ
ਜੈ ਸਿੰਘ ਛਿੱਬਰ,
ਚੰਡੀਗੜ੍ਹ
ਜੈੱਡ ਪਲੱਸ ਸੁਰੱਖਿਆ ਕਵਰ ਵਿਚ ਰਹਿਣ ਵਾਲੇ ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਮੁਖੀ
ਸੁਮੇਧ ਸੈਣੀ ਦੇ ਨਾਟਕੀ ਢੰਗ ਨਾਲ ਘਰੋਂ ਗਾਇਬ ਹੋਣ ਦੀ ਗੱਲ ਲੋਕਾਂ ਨੂੰ ਹਜਮ ਨਹੀਂ ਹੋ
ਰਹੀ। ਅਗਵਾ ਅਤੇ ਕਤਲ ਦੇ ਮਾਮਲੇ ਵਿਚ ਲੋੜੀਂਦੇ ਸਾਬਕਾ ਪੁਲਿਸ ਮੁਖੀ ਦਾ ਸੁਰਾਗ ਨਾ
ਲੱਗਣਾ ਖੁਫ਼ੀਆ ਏਜੰਸੀਆਂ ਦਾ ਫੇਲ੍ਹ ਹੋਣਾ ਜਾਂ ਫਿਰ ਪੁਲਿਸ ਦਾ ਨਰਮ ਰਵੱਈਆ ਹੇ, ਇਸਨੂੰ
ਲੈ ਕੇ ਚੁਫੇਰੇ ਚਰਚਾ ਹੋਣ ਲੱਗੀ ਹੈ। ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਅੱਜ
ਸੁਮੇਧ ਸੈਣੀ ਦੀ ਅਗੇਤੀ ਜਮਾਨਤ ਅਰਜ਼ੀ ਰੱਦ ਕਰਨ ਤੋਂ ਲੋਕਾਂ ਵਿਚ ਉਤਸੁਕਕਤਾ ਵੱਧ ਗਈ
ਹੈ ਕਿ ਹੁਣ ਸਾਬਕਾ ਪੁਲਿਸ ਮੁਖੀ ਦੀ ਗ੍ਰਿਫ਼ਤਾਰੀ ਹੋਵੇਗੀ ਜਾਂ ਨਹੀਂ। ਹਾਲਾਂਕਿ
ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਸੁਮੇਧ ਸੈਣੀ ਕੋਲ ਗ੍ਰਿਫਤਾਰੀ ਤੋਂ ਬਚਣ ਲਈ
ਸੁਪਰੀਮ ਕੋਰਟ ਜਾਣ ਦਾ ਰਸਤਾ ਖੁੱਲ੍ਹਾ ਹੈ।
ਹੁਣ ਤੱਕ ਸਿਆਸੀ ਲੋਕਾਂ ਨੇ ਇਸ ਮਾਮਲੇ 'ਤੇ ਚੁੱਪੀ ਧਾਰੀ ਹੋਈ ਸੀ, ਪਰ ਹੁਣ ਸਰਕਾਰ ਦੇ
ਅੰਦਰੋਂ ਵੀ ਗ੍ਰਿਫ਼ਤਾਰੀ ਅਤੇ ਘਰੋਂ ਗਾਇਬ ਹੋਣ ਨੂੰ ਲੈ ਕੇ ਆਵਾਜ਼ਾਂ ਉਠਣੀਆਂ ਸ਼ੁਰੂ ਹੋ
ਗਈਆਂ ਹਨ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਨਜ਼ਦੀਕੀਆਂ ਵਿਚੋਂ ਇਕ ਮੰਨੇ ਜਾਂਦੇ
ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ 'ਮੈਂ ਹੈਰਾਨ ਹਾਂ
ਸੁਮੇਧ ਸੈਣੀ ਨਹੀਂ ਮਿਲ ਰਿਹਾ ਹੈ, ਘਰ ਵਿਚ ਐਨੀ ਸੁਰੱਖਿਆ ਲੱਗੀ ਹੋਈ ਸੀ,ਅਜਿਹੇ
ਸੁਰੱਖਿਆ ਮੁਲਾਜ਼ਮਾਂ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਹੈ। ” ਬਾਜਵਾ ਦਾ ਕਹਿਣਾ ਹੈ ਕਿ
ਕਿਸੇ ਸਾਜ਼ਿਸ਼ ਬਾਰੇ ਉਹ ਕੁੱਝ ਨਹੀਂ ਕਹਿ ਸਕਦੇ ਪਰ ਗੱਲ ਸਮਝ ਨਹੀਂ ਆ ਰਹੀ ਹੈ ਕਿ
ਪੁਲਿਸ ਨੂੰ ਸੁਰਾਗ ਨਹੀਂ ਲੱਗ ਰਿਹਾ।
ਜਾਣਕਾਰੀ ਅਨੁਸਾਰ ਜੈੱਡ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਸੁਰੱਖਿਆ ਦੇ ਇੰਚਾਰਜ ਜਾਂ
ਨਿੱਜੀ ਸੁਰੱਖਿਆ ਅਧਿਕਾਰੀ ਨੂੰ ਸਬੰਧਿਤ ਵਿਅਕਤੀ (ਜਿਸਨੂੰ ਸੁਰੱਖਿਆ ਮਿਲੀ ਹੋਈ ਹੈ)
ਦੀ ਹਰ ਮੂਵਮੈਂਟ ਬਾਰੇ ਉਚ ਪੁਲਿਸ ਅਧਿਕਾਰੀਆਂ ਨੂੰ ਅਗਾਊੰ ਸੂਚਨਾ ਦੇਣੀ ਹੁੰਦੀ ਹੈ
ਤਾਂ ਜੋ ਪੁਲਿਸ ਸੁਰੱਖਿਆ ਪ੍ਰਬੰਧ ਕੀਤੇ ਜਾ ਸਕਣ। ਇਥੋਂ ਤੱਕ ਕਿ ਸੁਰੱਖਿਆ ਘੇਰੇ ਵਿਚ
ਰਹਿਣ ਵਾਲੇ ਵਿਅਕਤੀ ਦੇ ਕਿਤੇ ਵੀ ਜਾਣ ਤੋਂ ਪਹਿਲਾਂ ਸਬੰਧਿਤ ਖੇਤਰ ਦੀ ਪੁਲਿਸ ਵਲੋਂ
ਬੰਬ ਸਕੂਐਡ ਜਾਂ ਡਾਗ ਸਕੂਐਡ ਰਾਹੀਂ ਵੀ ਜਾਂਚ ਕੀਤੀ ਜਾਂਦੀ ਹੈ। ਪਰ, ਸਾਬਕਾ ਪੁਲਿਸ
ਅਧਿਕਾਰੀ ਦਾ ਸੁਰੱਖਿਆ ਵਿਚ ਤਾਇਨਾਤ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਘਰੋਂ ਨਿਕਲਣਾ ਕਿਸੇ
ਨੂੰ ਹਜ਼ਮ ਨਹੀਂ ਹੋ ਰਿਹਾ। ਕਾਨੂੰਨੀ ਤੇ ਸੁਰੱਖਿਆ ਮਾਹਿਰ ਮੰਨਦੇ ਹਨ ਕਿ ਜਿਸ ਢੰਗ ਨਾਲ
ਸਾਬਕਾ ਪੁਲਿਸ ਮੁਖੀ ਘਰੋਂ ਗਾਇਬ ਹੋਇਆ ਹੈ ਜਾਂ ਘਰੋ ਆਸਾਨੀ ਨਾਲ ਨਿਕਲ ਗਿਆ ਹੈ, ਇਸ
ਤਰ੍ਹਾਂ ਤਾਂ ਕੋਈ ਵੀ ਵਿਅਕਤੀ ਸੁਰੱਖਿਆ ਘੇਰਾ ਤੋੜ ਸਕਦਾ ਹੈ। ਖਾਸਕਰਕੇ ਅਜਿਹਾ
ਵਿਅਕਤੀ ਜੋ ਕਈ ਅੱਤਵਾਦੀ ਜਥੇਬੰਦੀਆਂ ਦੇ ਨਿਸ਼ਾਨੇ 'ਤੇ ਦੱਸਿਆ ਜਾਂਦਾ ਹੈ।
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਵਿਸ਼ੇਸ਼
ਜਾਂਚ ਟੀਮ (ਸਿਟ) ਕਤਲ ਦੇ ਮਾਮਲੇ ਵਿਚ ਸਾਬਕਾ ਪੁਲਿਸ ਮੁਖੀ ਨੂੰ ਗ੍ਰਿਫਤਾਰ ਕਰ
ਲਵੇਗੀ।
ਉਧਰ ਮ੍ਰਿਤਕ ਬਲਵੰਤ ਸਿੰਘ ਮੁਲਤਾਨੀ ਦੇ ਕੇਸ ਦੀ ਪੈਰਵਾਈ ਕਰ ਰਹੇ ਵਕੀਲ ਪ੍ਰਦੀਪ ਵਿਰਕ
ਦਾ ਕਹਿਣਾ ਹੈ ਕਿ ਜੈੱਡ ਪਲੱਸ ਸੁਰੱਖਿਆ ਦਾ ਆਪਣਾ ਪ੍ਰੋਟੋਕੋਲ ਹੁੰਦਾ ਹੈ। ਪ੍ਰੋਟੋਕੋਲ
ਤੋੜਕੇ ਕਿਸੇ ਦਾ ਨਿਕਲ ਜਾਣ ਵਾਲੀ ਗੱਲ ਹਜ਼ਮ ਨਹੀਂ ਹੋ ਰਹੀ। ਵਿਰਕ ਦਾ ਕਹਿਣਾ ਹੈ ਕਿ
ਇਸ ਮਾਮਲੇ ਵਿਚ ਪੁਲਿਸ ਨੂੰ ਸੈਣੀ ਦੀ ਸੁਰੱਖਿਆ ਵਿਚ ਤਾਇਨਾਤ ਮੁਲਾਜ਼ਮਾਂ/ ਅਧਿਕਾਰੀਆਂ
ਤੋਂ ਵੀ ਪੁੱਛਗਿੱਛ ਕਰਨੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਦਾ ਉਚ ਅਧਿਕਾਰੀਆਂ ਨੂੰ
ਜਾਣਕਾਰੀ ਦੇਣਾ ਫਰਜ਼ ਬਣਦਾ ਸੀ। ਉਨ੍ਹਾਂ ਕਿਹਾ ਕਿ ਹੁਣ ਵਿਸ਼ੇਸ਼ ਜਾਂਚ ਟੀਮ (ਸਿਟ) 'ਤੇ
ਵੀ ਗ੍ਰਿਫ਼ਤਾਰੀ ਨੂੰ ਲੈ ਕੇ ਉਂਗਲਾ ਉਠਣ ਲੱਗੀਆਂ ਹਨ।
ਵਰਨਣਯੋਗ ਹੈ ਕਿ 29 ਸਾਲ ਪੁਰਾਣੇ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਤੇ ਹੱਤਿਆ ਦੇ
ਮਾਮਲੇ ਵਿਚ ਸੁਮੇਧ ਸਿੰਘ ਸੈਣੀ ਖਿਲਾਫ਼ ਪੁਲਿਸ ਨੇ ਕੇਸ ਦਰਜ਼ ਕੀਤਾ ਹੈ। ਸੈਣੀ ਦੀਆਂ
ਮੁਸ਼ਕਲਾਂ ਉਦੋਂ ਵੱਧ ਗਈਆਂ ਜਦੋਂ ਮਾਮਲੇ ਵਿਚ ਸ਼ਾਮਲ ਦੋ ਪੁਲਿਸ ਅਧਿਕਾਰੀ ਵਾਅਦਾ ਮਾਫ਼
ਗਵਾਹ ਬਣ ਗਏ ਜਿਨ੍ਹਾ ਨੇ ਅਦਾਲਤ ਵਿਚ ਮੁਲਤਾਨੀ ਨੂੰ ਖ਼ਤਮ ਕੀਤੇ ਜਾਣ ਬਾਰੇ ਬਿਆਨ
ਕਲਮਬੰਦ ਕਰਵਾਏ। ਵਾਅਦਾ ਮਾਫ਼ ਗਵਾਹਾਂ ਦੇ ਬਿਆਨਾਂ ਤੋਂ ਬਾਅਦ ਸੁਮੇਧ ਸੈਣੀ ਖਿਲਾਫ਼ ਦਰਜ਼
ਕੇਸ ਵਿਚ ਕਤਲ ਦੀ ਧਾਰਾ ਵੀ ਜੋੜ ਦਿੱਤੀ ਗਈ।
Monday, 20 July 2020
70137 ਗਲਤ ਪੈਨਸ਼ਨਧਾਰਕਾਂ ਤੋ 162 ਕਰੋਡ਼ ਰੁਪਏ ਵਸੂਲੇਗੀ ਸਰਕਾਰ
ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਤੋਂ 162 ਕਰੋੜ ਰੁਪਏ ਵਸੂਲਣ ਦੇ ਹੁਕਮ
ਅਕਾਲੀ ਭਾਜਪਾ ਸਰਕਾਰ ਦੌਰਾਨ 70137 ਅਯੋਗ ਲੈਂਦੇ ਰਹੇ ਪੈਨਸ਼ਨ
2017 ਵਿਚ ਸਰਕਾਰ ਨੇ ਕਰਵਾਈ ਸੀ ਪੜਤਾਲ
ਚੰਡੀਗੜ੍ਹ :
ਤਤਕਾਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ 'ਤੇ ਪੰਜਾਬ
ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਰਿਕਵਰੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਸਮਾਜਿਕ ਸੁਰੱਖਿਆ ਭਲਾਈ ਵਿਭਾਗ ਨੇ ਅਯੋਗ 70137 ਲੋਕਾਂ ਤੋਂ 1,62,35,25,800 ਰੁਪਏ
ਪੈਨਸ਼ਨ ਦੀ ਰਕਮ ਵਸੂਲਣ ਲਈ ਸੂਬੇ ਦੇ ਸਮੁਹ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰ
ਦਿੱਤਾ ਹੈ।
ਅਕਾਲੀ ਭਾਜਪਾ ਸਰਕਾਰ ਦੌਰਾਨ ਸੂਬੇ ਵਿਚ ਯੋਗ ਲਾਭਪਾਤਰੀਆਂ ਦੀ ਬਜਾਏ ਗਲਤ ਵਿਅਕਤੀਆਂ
ਨੂੰ ਪੈਨਸ਼ਨ ਦੇਣ ਦੇ ਦੋਸ਼ ਲੱਗੇ ਸਨ। ਸੂਬੇ ਵਿਚ ਸੱਤਾ ਪਰਿਵਰਤਨ ਹੋਣ ਤੋਂ ਬਾਅਦ
ਕੈਪਟਨ ਸਰਕਾਰ ਨੇ ਪੈਨਸ਼ਨਾਂ ਬਾਰੇ ਪੜਤਾਲ ਕਰਵਾਈ ਸੀ। ਪੜਤਾਲ ਦੌਰਾਨ ਵੱਡੀ ਗਿਣਤੀ
ਵਿਚ ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਦਾ ਖੁਲਾਸਾ ਹੋਇਆ ਸੀ। ਪਰ, ਹੁਣ ਸਮਾਜਿਕ
ਸੁਰੱਖਿਆ ਭਲਾਈ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਸੂਬੇ ਵਿਚ 70137 ਵਿਅਕਤੀਆਂ ਵਲੋਂ
ਗਲਤ ਢੰਗ ਨਾਲ ਸਰਕਾਰ ਤੋਂ ਪੈਨਸ਼ਨ ਪ੍ਰਾਪਤ ਕੀਤੀ ਗਈ ਸੀ, ਜਿਨ੍ਹਾਂ ਤੋਂ ਪੈਨਸ਼ਨ ਦੀ
ਰਾਸ਼ੀ ਰਿਕਵਰੀ ਕੀਤੀ ਜਾਣੀ ਹੈ।
ਜਾਰੀ ਪੱਤਰ ਅਨੁਸਾਰ ਸਰਕਾਰ ਨੇ 13 ਜੂਨ 2017 ਨੂੰ ਗਲਤ ਢੰਗ ਨਾਲ ਪੈਨਸ਼ਨ ਲੈਣ
ਵਾਲਿਆਂ ਦੀ ਜਾਂਚ ਪੜਤਾਲ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਪੜਤਾਲ ਦੌਰਾਨ
70137 ਵਿਅਕਤੀ ਆਯੋਗ ਪਾਏ ਗਏ ਇਨ੍ਹਾਂ ਪਾਸੋ 1,62,35,25,800 ਰੁਪਏ ਵਸੂਲਣ ਅਤੇ ਹਰ
ਪੰਦਰਾਂ ਦਿਨ ਬਾਅਦ ਵਸੂਲੀ ਸਬੰਧੀ ਰੀਵਿਊ ਕਰਨ ਨੂੰ ਕਿਹਾ ਗਿਆ ਹੈ। ਪੱਤਰ ਵਿਚ ਕਿਹਾ
ਗਿਆ ਹੈ ਕਿ ਗਲਤ ਢੰਗ ਨਾਲ ਪੈਨਸ਼ਨ ਲੈਣ ਵਾਲਿਆਂ ਤੋਂ ਰਿਕਵਰੀ ਕਰਨ ਲਈ ਜਿਲ੍ਹਾ
ਸਮਾਜਿਕ ਸੁਰੱਖਿਆ ਅਫਸਰ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਗਠਿਤ ਕੀਤੀ ਜਾਵੇ। ਜੇਕਰ
ਲਾਭਪਾਤਰੀ ਘੱਟ ਉਮਰ ਕਾਰਨ ਆਯੋਗ ਪਾਏ ਗਏ ਉਹਨਾਂ ਕੇਸਾਂ ਵਿਚ ਲਾਭਪਾਤਰੀ ਵਲੋਂ ਪੇਸ਼
ਕੀਤੇ ਗਏ ਉਮਰ ਦੇ ਸਾਬੂਤ ਸਬੰਧੀ ਦਸਤਾਵੇਜ ਘੋਖਣ ਉਪਰੰਤ ਕਮੇਟੀ ਰਿਕਵਰੀ ਸਬੰਧੀ ਫੈਸਲਾ
ਕਰੇਗੀ। ਇਸੀ ਤਰ੍ਹਾਂ ਵੱਧ ਜਮੀਨ ਕਾਰਨ ਆਯੋਗ ਪਾਏ ਗਏ ਲਾਭਪਾਤਰੀਆਂ ਪਾਸੋ ਬਣਦੀ
ਰਿਕਵਰੀ ਕਰਨ ਲਈ ਮਾਲੀਆ ਐਕਟ ਤਹਿਤ ਰਿਕਵਰੀ ਸਬੰਧੀ ਕਾਰਵਾਈ ਕੀਤੀ ਜਾਵੇ।
ਸਮਾਜਿਕ ਸੁਰੱਖਿਆ ਭਲਾਈ ਵਿਭਾਗ ਦੀ ਵਧੀਕ ਪ੍ਰਮੁੱਖ ਸਕੱਤਰ ਰਾਜੀ ਸ੍ਰੀ ਵਾਸਤਵਾ ਨੇ
ਰਿਕਵਰੀ ਸਬੰਧੀ ਪੱਤਰ ਜਾਰੀ ਕਰਨ ਦੀ ਪੁਸ਼ਟੀ ਕੀਤੀ ਹੈ। ਵਰਨਣਯੋਗ ਹੈ ਕਿ ਸਮਾਜਿਕ
ਸੁਰੱਖਿਆ ਸਕੀਮ ਤਹਿਤ ਸੂਬੇ ਵਿਚ ਅੰਗਹੀਣ, ਬੁਢਾਪਾ, ਵਿਧਵਾ ਅਤੇ ਦੂਜਿਆਂ 'ਤੇ ਨਿਰਭਰ
ਬੱਚਿਆਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਅਕਾਲੀ ਭਾਜਪਾ ਸਰਕਾਰ ਦੌਰਾਨ 500 ਰੁਪਏ
ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਸੀ, ਜਦੋਂ ਕਿ ਕੈਪਟਨ ਸਰਕਾਰ ਨੇ 2500 ਰੁਪਏ
ਮਹੀਨਾ ਪੈਨਸ਼ਨ ਦੇਣ ਦਾ ਵਾਅਦਾ ਕਰਦਿਆਂ ਹਰੇਕ ਸਾਲ 500 ਰੁਪਏ ਵਧਾਉਣ ਦਾ ਫੈਸਲਾ ਕੀਤਾ
ਹੋਇਆ ਹੈ। ਕੈਪਟਨ ਸਰਕਾਰ ਵਲੋਂ 750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਦਾ ਕੀਤੀ ਜਾ ਰਹੀ

- ਜੈ ਸਿੰਘ ਛਿੱਬਰ

Thursday, 16 July 2020
ਹੁਣ ਪੰਜਾਬ 'ਚ ਨਵੀਂ ਭਰਤੀ ਕੇਂਦਰੀ ਤਨਖਾਹ ਸਕੇਲ 'ਤੇ ਹੋਵੇਗੀ
ਸਿਹਤ ਵਿਭਾਗ ਨੇ ਨਵੀਂ ਭਰਤੀ ਦੀ ਪ੍ਰੀਕ੍ਰਿਆਂ ਕੀਤੀ ਸ਼ੁਰੂ, ਮੁਲਾਜ਼ਮ ਵਰਗ 'ਚ ਬੈਚੇਨੀ
ਜੈ ਸਿੰਘ ਛਿੱਬਰ
ਚੰਡੀਗੜ੍ਹ
ਪੰਜਾਬ ਸਰਕਾਰ ਹੁਣ ਸਰਕਾਰੀ ਬਾਬੂਆਂ, ਮੁਲਾਜ਼ਮਾਂ ਦੀ ਨਵੀਂ ਭਰਤੀ ਕੇਂਦਰੀ ਤਨਖਾਹ
ਸਕੇਲ 'ਤੇ ਕਰੇਗੀ। ਪੰਜਾਬ ਵਜ਼ਾਰਤ ਵਲੋਂ ਦੋ ਹਫ਼ਤੇ ਪਹਿਲਾਂ 1 ਜੁਲਾਈ ਨੂੰ ਲਏ ਗਏ
ਫੈਸਲੇ ਅਨੁਸਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਕੇਂਦਰੀ ਸਕੇਲ 'ਤੇ 3954 ਵੱਖ ਵੱਖ
ਆਸਾਮੀਆ 'ਤੇ ਨਵੀਂ ਭਰਤੀ ਕਰਨ ਦੀ ਪ੍ਰੀਕ੍ਰਿਆ ਆਰੰਭ ਕਰ ਦਿੱਤੀ ਹੈ। ਵਿਭਾਗ ਨੇ ਕੋਵਿਡ
19 ਮਹਾਂਮਾਰੀ ਦੇ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਪੰਜਾਬ ਦੇ ਰਾਜਪਾਲ ਤੋਂ 2966
ਵੱਖ ਵੱਖ ਅਸਾਮੀਆਂ ਅਤੇ 30 ਸਤੰਬਰ ਨੂੰ ਖਾਲੀ ਹੋਣ ਵਾਲੀਆਂ 988 ਅਸਾਮੀਆਂ 'ਤੇ
ਪ੍ਰਵਾਨਗੀ ਲੈ ਲਈ ਹੈ। ਸੱਭਤੋਂ ਅਹਿਮ ਗੱਲ ਹੈ ਕਿ ਵੱਖ ਵੱਖ ਕੈਟਾਗਰੀ ਦੀ ਉਕਤ
ਅਸਾਮੀਆਂ 'ਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸ
ਸਿਲੈਕਸ਼ਨ ਬੋਰਡ ਤੋਂ ਭਰਤੀ ਕਰਨ ਦਾ ਅਧਿਕਾਰ ਸਰਕਾਰ ਨੇ ਵਾਪਸ ਲੈ ਲਿਆ ਹੈ। ਹੁਣ ਇਹ
ਭਰਤੀ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸਜ, ਫਰੀਦਕੋਟ ਵਲੋਂ ਕੀਤੀ ਜਾਵੇਗੀ। ਮੰਤਰੀ
ਮੰਡਲ ਵਲੋਂ ਲਏ ਗਏ ਫੈਸਲੇ ਅਨੁਸਾਰ ਸਿਹਤ ਵਿਭਾਗ ਵਿਚ ਮੈਡੀਕਲ ਸਪੈਸਲਿਸ਼ਟ ਦੀ ਆਸਮੀਆਂ
ਦੀ ਭਰਤੀ ਡਾ ਕੇ ਕੇ ਤਲਵਾੜ ਦੀ ਅਗਵਾਈ ਹੇਠ ਸਪੈਸ਼ਲ ਚੋਣ ਕਮੇਟੀ ਵਲੋਂ ਵਾਕ ਇੰਨ
ਇੰਟਰਵਿਊ ਦੇ ਆਧਾਰ 'ਤੇ ਮੁਕੰਮਲ ਕੀਤੀ ਜਾਵੇਗੀ। ਸਿਹਤ ਵਿਭਾਗ ਵਲੋਂ ਕੇਂਦਰੀ ਸਕੇਲ
'ਤੇ ਨਵੀਂ ਭਰਤੀ ਕਰਨ ਦੇ ਫੈਸਲੇ ਨਾਲ ਬਾਕੀ ਵਿਭਾਗਾਂ ਵਿਚ ਵੀ ਕੇਂਦਰ ਤਨਖਾਹ ਸਕੇਲ
'ਤੇ ਭਰਤੀ ਕਰਨ ਦਾ ਰਾਹ ਖੁੱਲ੍ਹ ਜਾਵੇਗਾ।
ਪੰਜਾਬ ਸਰਕਾਰ ਨੇ ਇਹ ਫੈਸਲਾ ਸਰਕਾਰੀ ਖਜ਼ਾਨਾ ਦਾ ਬੋਝ ਘਟਾਉਣ ਅਤੇ ਮੁਲਾਜ਼ਮਾਂ ਦੀਆਂ
ਤਨਖ਼ਾਹਾਂ ਘਟਾਉਣ ਦੇ ਮੱਦੇਨਜ਼ਰ ਲਿਆ ਹੈ। ਸਰਕਾਰ ਦੇ ਨੁਮਾਇੰਦੇ ਅਕਸਰ ਇਹੀ ਕਹਿੰਦੇ
ਹਨ ਕਿ ਬਜਟ ਦਾ ਵੱਡਾ ਹਿੱਸਾ ਮੁਲਾਜ਼ਮਾਂ ਦੀਆਂ ਤਨਖਾਹਾਂ 'ਤੇ ਖਰਚ ਹੋ ਰਿਹਾ ਹੈ।
ਸਰਕਾਰ ਦੇ ਇਸ ਫੈਸਲੇ ਨਾਲ ਨਵੀਂ ਭਰਤੀ ਅਤੇ ਪੁਰਾਣੇ ਮੁਲਾਜ਼ਮਾਂ ਵਿਚ ਤਨਖਾਹ ਸਕੇਲ ਦਾ
ਵੱਡਾ ਅੰਤਰ ਹੋਵੇਗਾ।
ਕਰੋਨਾ ਦੇ ਸੰਕਟ ਵਿਚੋਂ ਪੰਜਾਬ ਨੂੰ ਬਾਹਰ ਕੱਢਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ
ਸਿੰਘ ਨੇ ਪਿਛਲੇ ਦਿਨ ਸਾਬਕਾ ਆਈ.ਏ.ਐਸ ਅਧਿਕਾਰੀ ਕੇ.ਕੇ ਲਖਨਪਾਲ ਦੇ ਅਧਾਰਿਤ ਇਕ
ਕਮੇਟੀ ਗਠਿਤ ਕੀਤੀ ਸੀ। ਸੂਤਰ ਦੱਸਦੇ ਹਨ ਕਿ ਇਸ ਕਮੇਟੀ ਨੇ ਆਪਣੀ ਰਿਪੋਰਟ ਵਿਚ ਪੰਜਾਬ
ਸਰਕਾਰ ਨੂੰ ਮੁਲਾਜ਼ਮਾਂ ਦੀ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਰੋਕ ਦੇਣ ਦੀ ਸਿਫਾਰਸ਼
ਕੀਤੀ ਹੈ। ਕਮੇਟੀ ਅਨੁਸਾਰ ਗੁਆਂਢੀ ਸੂਬਿਆਂ ਵਿਚ ਮੁਲਾਜ਼ਮਾਂ ਨੂੰ ਕੇਂਦਰੀ ਸਕੇਲ ਦੇ
ਆਧਾਰਿਤ 'ਤੇ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ, ਜਦੋਂ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ
25 ਫੀਸਦੀ ਵੱਧ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ।
ਇਹ ਪਦ ਭਰੇ ਜਾਣੇ ਹਨ--
ਸਿਹਤ ਵਿਭਾਗ ਵਲੋਂ ਮੈਡੀਕਲ ਅਫਸਰ 235, ਮੈਡੀਕਲ ਅਫਸਰ ਸਪੈਸ਼ਲਿਸਟ (ਮਾਇਕਰੋ
ਬਾਇਉਲੋਜਿਸਟ ਇੱਕ ਅਤੇ ਸ਼ੋਸ਼ਲ ਪ੍ਰੀਵੈਂਟਿਵ ਮੈਡੀਸ਼ਨ ਚਾਰ), ਮੈਡੀਕਲ ਅਫਸਰ (ਡੈਂਟਲ)
35, ਸਟਾਫ ਨਰਸ598, ਫਾਰਮਾਸਿਸਟ (ਫਾਰਮੇਸੀ ਅਫਸਰ) 180, ਮਲਟੀਪਰਪਸ ਹੈਲਥ ਵਰਕਰ
(ਫੀਮੇਲ 600 ਤੇ ਮੇਲ 200) ਰੇਡੀਓਗ੍ਰਾਫਰ 139, ਡਾਇਲੇਸਿਸ ਟੈਕਨੀਸ਼ੀਅਨ 44,
ਅਪਰੇਸ਼ਨ ਥਿਏਟਰ ਸਹਾਇਕ 116, ਈ.ਜੀ.ਸੀ ਟੈਕਨੀਸ਼ੀਅਨ 14, ਵਾਰਟ ਅਟੈਂਡੇਟ 800 ਦੀ
ਭਰਤੀ ਕੀਤੀ ਜਾਣੀ ਹੈ।
ਇਸੀ ਤਰ੍ਹਾਂ 988 ਅਸਾਮੀਆਂ ਜੋ ਕਿ 30 ਸਤੰਬਰ 2020 ਨੂੰ ਖਾਲੀ ਹੋਣੀਆਂ ਹਨ, ਨੂੰ ਭਰਨ
ਦੀ ਵੀ ਪੰਜਾਬ ਵਜ਼ਾਰਤ ਨੇ ਮੰਜੂਰੀ ਦੇ ਦਿੱਤੀ ਹੈ। ਇਨ੍ਹਾਂ ਵਿਚ ਮੈਡੀਕਲ ਅਫਸਰ
(ਜਨਰਲ) 265, ਮੈਡੀਕਲ ਅਫਸਰ ਸਪੈਸ਼ਲਿਸਟ 323, ਫਾਰਮਾਸਿਸਟ (ਫਾਰਮੇਸੀ ਅਫਸਰ ) 302,
ਐਮ.ਐਲ.ਟੀ (ਗ੍ਰੇਡ 2) 98 ਆਸਾਮੀਆਂ ਹਨ।
ਸਰਕਾਰ ਆਪਣੇ ਫੈਸਲੇ 'ਤੇ ਪੁਨਰ ਵਿਚਾਰ ਕਰੇ -ਆਪ
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ
ਬੁੱਧ ਰਾਮ ਦੇ ਫੈਸਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਸਿੱਧੀ ਭਰਤੀ
ਵਿਭਾਗਾਂ ਰਾਹੀਂ ਹੀ ਕਰਨੀ ਹੈ ਤਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਅਤੇ ਪੰਜਾਬ
ਸੁਬਾਰਡੀਨੇਟ ਸਰਵਿਸ ਕਮਿਸ਼ਨ ਕਿਉਂ ਗਠਿਤ ਕੀਤੇ ਹਨ। ਇਹਨਾਂ ਚਿੱਟੇ ਹਾਥੀਆਂ 'ਤੇ ਕਿਉਂ
ਸਰਕਾਰੀ ਧੰਨ ਬਰਬਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਆਪਣੇ ਫੈਸਲੇ 'ਤੇ
ਰੀਵਿਊ ਕਰਨ ਦੀ ਅਪੀਲ ਕੀਤੀ ਹੈ।
ਇਸੀ ਤਰ੍ਹਾਂ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਸਰਕਾਰ ਦੇ ਫੈਸਲੇ ਦੀ ਨਿੰਦਾ
ਕਰਦੇ ਹੋਏ ਕਿਹਾ ਕਿ ਸਰਕਾਰ ਕੋਵਿਡ 19 ਦੀ ਆੜ ਹੇਠ ਮੁਲਾਜ਼ਮ ਵਿਰੋਧੀ ਫੈਸਲੇ ਲੈ ਰਹੀ
ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕੇਂਦਰੀ ਤਨਖਾਹ ਸਕੇਲ 'ਤੇ ਮੁਲਾਜ਼ਮਾਂ ਦਾ
ਸੋਸ਼ਣ ਕਰਨ ਵਾਲਾ ਫੈਸਲਾ ਵਾਪਸ ਨਾ ਲਿਆ ਤਾਂ ਸਮੁੱਚਾ ਮੁਲਾਜ਼ਮ ਵਰਗ ਸਰਕਾਰ ਖਿਲਾਫ਼
ਅੰਦੋਲਨ ਸ਼ੁਰੂ ਕਰੇਗਾ।
Wednesday, 15 July 2020
ਕਰੋਨਾ ਨੇ ਵਿਗਾੜੀ ਖ਼ਜ਼ਾਨੇ ਦੀ ਸਿਹਤ
ਜੈ ਸਿੰਘ ਛਿੱਬਰ
ਚੰਡੀਗੜ੍ਹ
ਕੋਵਿਡ 19 ਨੇ ਪੰਜਾਬ ਦੇ ਖ਼ਜ਼ਾਨੇ ਦੀ ਸਿਹਤ ਵਿਗਾੜ ਦਿੱਤੀ ਹੈ। ਜਿਥੇ ਵੱਖ ਵੱਖ ਸ੍ਰੋਤਾਂ ਤੋਂ ਇਕੱਤਰ ਹੋਣ ਵਾਲਾ ਮਾਲੀਆ ਘੱਟ ਗਿਆ ਹੈ, ਉਥੇ ਕੇਂਦਰੀ ਟੈਕਸਾਂ ਤੋਂ ਮਿਲਣ ਵਾਲਾ ਹਿੱਸੇ ਵਿਚ ਵੀ ਵੱਡੀ ਗਿਰਾਵਟ ਦਰਜ਼ ਕੀਤੀ ਗਈ ਹੈ। ਸੂਤਰ ਦੱਸਦੇ ਹਨ ਕਿ ਲੌਕਡਾਊਨ, ਕਰਫਿਊ ਦੌਰਾਨ ਜੀ.ਐਸ.ਟੀ ਦੀ ਕੁਲੈਕਸ਼ਨ ਵਿਚ ਪਿਛਲੇ ਸਾਲ ਦੇ ਮੁਕਾਬਲੇ ਵਿੱਤੀ ਵਰ੍ਹੇ ਅਪ੍ਰੈਲ ਮਹੀਨੇ ਦੌਰਾਨ 85 ਫ਼ੀਸਦੀ, ਮਈ 'ਚ 48 ਫੀਸਦੀ ਅਤੇ ਜੂਨ ਵਿਚ 8 ਫੀਸਦੀ ਕਮੀ ਦਰਜ਼ ਕੀਤੀ ਗਈ ਹੈ। ਮਾਲੀਆ ਘੱਟ ਜਾਣ ਕਾਰਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਸਾਰੇ ਵਿਭਾਗਾ ਨੂੰ ਆਪਣੇ ਖਰਚੇ ਤਰਕ ਸੰਗਤ ਕਰਨ, ਖਰਚਾ ਘਟਾਉਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਪਹਿਲਾਂ ਹੀ ਖਦਸ਼ਾ ਕਰ ਚੁੱਕੇ ਹਨ ਕਿ ਲੌਕਡਾਊਨ ਕਾਰਨ ਵਿੱਤੀ ਵਰ੍ਹੇ 2020-21 ਦੌਰਾਨ ਮਾਲੀਆ ਵਿਚ 30 ਫ਼ੀਸਦੀ ਗਿਰਾਵਟ ਆ ਸਕਦੀ ਹੈ।
ਕਰ ਤੇ ਆਬਕਾਰੀ ਵਿਭਾਗ ਦੇ ਅੰਕੜਿਆਂ ਅਨੁਸਾਰ ਮਾਰਚ -ਜੂਨ ਵਿਚ ਪਿਛਲੇ ਸਾਲ ਨਾਲੋਂ 49 ਫੀਸਦੀ ਗਿਰਾਵਟ ਦਰਜ਼ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ ਪਹਿਲੀ ਤਿਮਾਹੀ ਦੌਰਾਨ 3033 ਕਰੋੜ ਰੁਪਏ ਜੀ.ਐਸ.ਟੀ ਰਾਹੀਂ ਇਕੱਤਰ ਹੋਏ ਸਨ, ਜਦੋਂ ਕਿ ਵਿੱਤੀ ਵਰ੍ਹੇ ਦੀ ਪਹਿਲੀ ਤਿਮਾਹੀ ਦੌਰਾਨ 1539 ਕਰੋੜ ਰੁਪਏ ਇਕੱਤਰ ਹੋਏ ਹਨ। ਅੰਕੜੇ ਦੱਸਦੇ ਹਨ ਕਿ ਸਾਲ 2019-20 ਦੌਰਾਨ ਜੀ.ਐਸ.ਟੀ ਤੋਂ ਅਪ੍ਰੈਲ ਮਹੀਨੇ 1086 ਕਰੋੜ, ਮਈ ਵਿਚ 998 ਕਰੋੜ ਅਤੇ ਜੂਨ ਵਿਚ 949 ਕਰੋੜ ਯਾਨੀ ਪਹਿਲੀ ਤਿਮਾਹੀ ਦੌਰਾਨ ਕੁੱਲ 3033 ਕਰੋੜ ਰੁਪਏ ਇਕੱਤਰ ਹੋਏ ਸਨ। ਜਦੋਂ ਕਿ ਵਿੱਤੀ ਵਰ੍ਹੇ ਦੌਰਾਨ ਅਪ੍ਰੈਲ ਵਿਚ 156 ਕਰੋੜ ਰੁਪਏ, ਮਈ 'ਚ 514 ਕਰੋੜ ਅਤੇ ਜੂਨ ਵਿਚ 869 ਕਰੋੜ ਰੁਪਏ ਦੀ ਪ੍ਰਾਪਤੀ ਹੋਈ ਹੈ।
ਇਸੀ ਤਰ੍ਹਾਂ ਜੇਕਰ ਵੈਟ ਤੋਂ ਪ੍ਰਾਪਤ ਮਾਲੀਏ ਦੀ ਗੱਲ ਕਰੀਏ ਤਾਂ ਸਾਲ 2019-20 ਦੌਰਾਨ (ਪਹਿਲੀ ਤਿਮਾਹੀ) 1441 ਕਰੋੜ ਰੁਪਏ ਇਕੱਤਰ ਹੋਏ ਸਨ, ਜਦੋਂ ਕਿ ਵਿੱਤੀ ਵਰ੍ਹੇ ਦੌਰਾਨ 986 ਕਰੋੜ ਰੁਪਏ ਦਾ ਮਾਲੀਆ ਸਰਕਾਰੀ ਖ਼ਜ਼ਾਨੇ ਵਿਚ ਆਇਆ ਹੈ। ਇਸ ਤਰ੍ਹਾਂ 32 ਫ਼ੀਸਦੀ ਕਮੀ ਦਰਜ਼ ਕੀਤੀ ਗਈ ਹੈ। ਅੰਕੜੇ ਦੱਸਦੇ ਹਨ ਕਿ ਅਪ੍ਰੈਲ 2019 ਵਿਚ 419 ਕਰੋੜ, ਮਈ 'ਚ 490 ਕਰੋੜ ਅਤੇ ਜੂਨ ਵਿਚ 532 ਕਰੋੜ ਪ੍ਰਾਪਤ ਹੋਏ। ਜਦੋਂ ਕਿ ਵਿੱਤੀ ਵਰ੍ਹੇ ਅਪ੍ਰੈਲ ਵਿਚ 244 ਕਰੋੜ, ਮਈ 'ਚ 251 ਕਰੋੜ ਅਤੇ ਜੂਨ ਵਿਚ 491 ਕਰੋੜ ਰੁਪਏ ਇਕੱਤਰ ਹੋਏ ਹਨ।
ਇਸੀ ਤਰ੍ਹਾਂ ਸੈਂਟਰਲ ਸੇਲ ਟੈਕਸ ਵਿਚ ਵਿੱਤੀ ਤਿਮਾਹੀ ਦੌਰਾਨ 46 ਫੀਸਦੀ ਕਮੀ ਆਈ ਹੈ। ਜਦੋਂ ਕਿ ਮਈ ਮਹੀਨੇ ਦੌਰਾਨ ਇਹ ਕਮੀ 85 ਫੀਸਦੀ ਰਿਕਾਰਡ ਕੀਤੀ ਗਈ ਹੈ। ਅੰਕੜਿਆਂ ਅਨੁਸਾਰ ਪਿਛਲੇ ਸਾਲ ਪਹਿਲੀ ਤਿਮਾਹੀ ਦੌਰਾਨ 41 ਕਰੋੜ ਰੁਪਏ ਪ੍ਰਾਪਤ ਹੋਏ ਸਨ, ਜਦੋਂ ਕਿ ਵਿੱਤੀ ਵਰ੍ਹੇ ਇਹ ਅੰਕੜਾ 22 ਕਰੋੜ ਰੁਪਏ ਹੈ। ਪਿਛਲੇ ਸਾਲ ਅਪ੍ਰੈਲ ਵਿਚ 12 ਕਰੋੜ, ਮਈ 'ਚ 14 ਕਰੋੜ ਅਤੇ ਜੂਨ ਵਿਚ 15 ਕਰੋੜ ਰੁਪਏ ਇਕੱਤਰ ਹੋਏ ਸਨ, ਜਦੋਂ ਕਿ ਵਿੱਤੀ ੁਵਰ੍ਹੇ ਦੌਰਾਨ ਅਪ੍ਰੈਲ ਵਿਚ 7 ਕਰੋੜ, ਮਈ 'ਚ 2 ਕਰੋੜ ਅਤੇ ਜੂਨ ਵਿਚ 13 ਕਰੋੜ ਰੁਪਏ ਦੀ ਪ੍ਰਾਪਤੀ ਹੋਈ ਹੈ।
ਵਿੱਤ ਵਿਭਾਗ ਵਲੋਂ ਲਗਾਏ ਗਏ ਅਨੁਮਾਨਾਂ ਅਨੁਸਾਰ ਸਾਲ 2019-20 ਦੀ 574760 ਕਰੋੜ ਰੁਪਏ ਦੀ ਜੀ.ਐਸ.ਡੀ.ਪੀ. (ਸੋਧੇ ਅਨੁਮਾਨ) ਨਾਲੋਂ ਇਸ ਸਾਲ ਦੀ ਜੀ.ਐਸ.ਡੀ.ਪੀ. ਵਿਚ ਮਨਫੀ ਨਾਮਾਤਰ ਵਾਧੇ ਦੀ ਉਮੀਦ ਹੈ। ਪਿਛਲੀਆਂ ਕੁੱਲ ਮਾਲੀਆ ਪ੍ਰਾਪਤੀਆਂ/ਜੀ.ਐਸ.ਡੀ.ਪੀ. ਵਾਧੇ ਦੇ ਔਸਤ ਰੁਝਾਨਾਂ ਅਨੁਸਾਰ ਪੰਜਾਬ ਨੂੰ ਮੌਜੂਦਾ ਵਿੱਤੀ ਸਾਲ 2020-21 ਵਿਚ ਕੁੱਲ 62246 ਕਰੋੜ ਰੁਪਏ ਦੇ ਮਾਲੀਏ ਪ੍ਰਾਪਤੀ ਦੀ ਉਮੀਦ ਸੀ ਪਰ ਹੁਣ ਇਸ ਵਿੱਚ 25758 ਕਰੋੜ ਰੁਪਏ ਦੇ ਕਰੀਬ ਗਿਰਾਵਟ ਆ ਰਹੀ ਹੈ ਜੋ ਕਿ ਕੁੱਲ ਮਾਲੀਆ ਪ੍ਰਾਪਤੀ ਦਾ 29.26 ਫੀਸਦੀ ਬਣਦਾ ਹੈ।
Sunday, 5 July 2020
ਮੰਮਾਂ! ਸਰ ਤੋਂ ਸਬਜ਼ੀ ਲੈ ਲਓ ....
ਜੈ ਸਿੰਘ ਛਿੱਬਰ
ਚੰਡੀਗੜ : ਮੰਮਾਂ! ਸਰ ਤੋਂ ਸਬਜ਼ੀ ਲੈ ਲਓ । ਇਹ ਸ਼ਬਦ ਨਾਭਾ ਦੇ ਸੁਮੇਰ ਰਾਜਨ ਨੂੰ ਬਹੁਤ ਚੀਸ ਦਿੰਦੇ ਨੇ। ਬੱਚਿਆਂ ਦੇ ਮੂਹੋਂ ਸ਼ਬਦ ਸੁਣਕੇ ਉਹ ਮਾਯੂਸ ਵੀ ਹੋ ਜਾਂਦਾ। ਹਾਲਾਂਕਿ ਆਪਣੀ ਜ਼ਿੰਦਗੀ ਦੀ ਉਸਨੂੰ ਚਿੰਤਾਂ ਨਹੀਂ ਹੈ, ਪਰ ਬੱਚਿਆਂ ਜਿਨ੍ਹਾਂ ਦਾ ਉਹ ਆਦਰਸ਼ ਹੈ, ਉਨ੍ਹਾਂ ਦੇ ਭਵਿੱਖ ਦੀ ਚਿੰਤਾਂ ਸਤਾ ਰਹੀ ਹੈ।
ਸੁਮੇਰ ਰਾਜਨ ਦਾ ਅਸਲ ਨਾਲ ਸੁਮੇਰ ਸਿੰਘ ਹੈ। ਰੰਗਕਰਮੀ, ਨਾਟਕਰਮੀ, ਅਧਿਆਪਕ ਖਿੱਤੇ ਵਿਚ ਉਹ ਸੁਮੇਰ ਰਾਜਨ ਵਜੋਂ ਜਾਣਿਆ ਜਾਂਦਾ ਹੈ। ਐਮ.ਏ (ਪੰਜਾਬੀ) ਬੀ.ਐੱਡ ਪਾਸ ਹੈ। ਦੁਨੀਆਂ ਦੇ ਬਦਲਦੇ ਰੰਗ ਯਾਨੀ ਕੰਪਿਊਟਰ ਯੁੱਗ ਹੋਣ ਕਰਕੇ ਕੰਪਿਊਟਰ ਦਾ ਡਿਪਲੋਮਾ (ਪੀ.ਜੀ.ਡੀ.ਸੀ) ਵੀ ਕੀਤਾ ਹੋਇਆ ਹੈ। ਬੀ.ਐਡ ਪਾਸ ਹਜ਼ਾਰਾਂ ਨੌਜਵਾਨਾਂ ਵਾਂਗ ਉਸ ਲਈ ਵੀ ਸਰਕਾਰੀ ਨੌਕਰੀ ਦਾ ਅਜੇ ਰਾਹ ਨਹੀਂ ਖੁੱਲ੍ਹਿਆ। ਜ਼ਿੰਦਗੀ ਚਲਾਉਣ ਲਈ ਨਾਭਾ ਦੇ ਨੇੜ੍ਹੇ ਲਲੌਛੀ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਾਉਂਦਾ ਹੈ। ਹੋਰਨਾਂ ਅਧਿਆਪਕਾਂ ਵਾਂਗ ਉਹ ਵੀ ਨਿਗੁਣੀ ਤਨਖਾਹ 'ਤੇ ਕੰਮ ਕਰਦਾ ਤਾਂ ਜੋ ਜ਼ਿੰਦਗੀ ਦੀ ਗੱਡੀ ਰਿੜਦੀ ਰਹੇ।
ਪਰ, ਕਰੋਨਾ ਸੰਕਟ ਨੇ ਜ਼ਿੰਦਗੀ ਦੀ ਕਿਤਾਬ ਦਾ ਵਰਕਾ ਪਲਟ ਦਿੱਤਾ। ਸਕੂਲ ਬੰਦ ਹੋ ਗਏ। ਸਕੂਲ ਬੰਦ ਹੋ ਗਏ ਤਾਂ ਢਿੱਡ ਤਾਂ ਭਰਨ ਲਈ ਉਹ ਘਰੋਂ ਨਿਕਲ ਜਾਂਦਾ ਸਬਜ਼ੀ ਵੇਚਣ ਲਈ। ਇਕ ਰੇਹੜੀ ਲੈ ਕੇ ਉਹ ਨਾਭਾ ਵਿਖੇ ਸਬਜ਼ੀ, ਤਰਬੂਜ਼, ਨਿੰਬੂ ਵਗੈਰਾ ਵੇਚਦਾ ਹੈ। ਤਾਜ਼ੀਆਂ ਸਬਜ਼ੀਆਂ ਲੈ ਲਓ ਦੀ ਆਵਾਜ਼ ਮਾਰਦਾ। ਪਰ, ਜਦੋਂ ਮਾਪਿਆਂ ਨਾਲ ਬਜ਼ਾਰ ਆਉਣ ਵਾਲੇ ਬੱਚੇ ਅਧਿਆਪਕ ਨੂੰ ਸਬਜ਼ੀ ਵੇਚਦਾ ਦੇਖਦੇ ਨੇ, ਮਾਂ ਨੂੰ ਕਹਿੰਦੇ ਨੇ ਮੰਮਾਂ ! ਸਰ ਤੋਂ ਸਬਜ਼ੀ ਲੈ ਲਓ ਤਾਂ ਉਹ ਮਾਯੂਸ ਹੋ ਜਾਂਦਾ।
ਪੰਜਾਬੀ ਜਾਗਰਣ ਨਾਲ ਗੱਲ ਕਰਦਿਆਂ ਸੁਮੇਰ ਰਾਜਨ ਕਹਿੰਦਾ ਹੈ ਕਿ ਸਬਜ਼ੀ ਵੇਚਣ 'ਤੇ ਕੋਈ ਦਿੱਕਤ ਨਹੀਂ , ਕੰਮ ਤਾਂ ਕਰਨਾ ਹੀ ਹੈ, ਮਿਹਨਤ ਨਾਲ ਹੀ ਕੁੱਝ ਪੱਲੇ ਪਵੇਗਾ ਪਰ, ਮਨ ਦੁੱਖੀ ਹੁੰਦਾ ਬੱਚਿਆ ਨੂੰ ਮਾਯੂਸ ਹੁੰਦਾ ਦੇਖਕੇ। ਉਸਦਾ ਕਹਿਣਾ ਹੈ ਕਿ ਅਧਿਆਪਕ ਬੱਚਿਆ ਦਾ ਆਦਰਸ਼, ਮਾਰਗ ਦਰਸ਼ਕ ਹੁੰਦਾ। ਅਧਿਆਪਕ ਹਮੇਸ਼ਾਂ ਆਪਣੇ ਵਿਦਿਆਰਥੀਆਂ ਨੂੰ ਅੱਗੇ ਵੱਧਣ ਦਾ ਹੌਸਲਾਂ ਦਿੰਦਾਂ ਤੇ ਬੱਚਿਆ ਦੇ ਉੱਜਲ ਭਵਿੱਖ ਦੀ ਕਾਮਨਾ ਕਰਦਾ ਹੈ। ਪਰ, ਅਧਿਆਪਕ ਨੂੰ ਮਜ਼ਦੂਰੀ ਕਰਦਾ ਦੇਖ ਬੱਚਾ ਮਾਯੂਸ ਹੋ ਰਿਹਾ ਹੈ ਕਿ ਜੇਕਰ ਇਕ ਅਧਿਆਪਕ ਦੇ ਇਹ ਹਾਲਾਤ ਹਨ ਤਾਂ ਸਾਡਾ ਭਵਿੱਖ ਕੀ ਹੋਵੇਗਾ? ਸਰਕਾਰਾਂ ਦੀ ਕਾਰਗੁਜ਼ਾਰੀ 'ਤੇ ਚੋਟ ਕਰਦਿਆਂ ਉਸਨੇ ਕਿਹਾ ਕਿ ਜੇਕਰ ਸਾਡੇ ਵਿਚ ਯੋਗਤਾ ਨਹੀਂ, ਅਸੀਂ ਕਾਬਲ ਨਹੀਂ ਹਾਂ ਤਾਂ ਯੂਨੀਵਰਸਿਟੀਆਂ, ਕਾਲਜਾਂ ਵਲੋਂ ਯੋਗਤਾਂ ਦੇ ਸਰਟੀਫਿਕੇਟ ਕਿਉਂ ਦਿੱਤੇ ਜਾ ਰਹੇ ਹਨ। ਇਹ ਸਰਟੀਫਿਕੇਟ ਦੇਣੇ ਬੰਦ ਕਰ ਦਿੱਤੇ ਜਾਣ। ਸੁਮੇਰ ਦਾ ਕਹਿਣਾ ਹੈ ਕਿ ਸਰਕਾਰ ਦੀ ਨਾਕਾਮੀਆਂ ਕਾਰਨ ਅੱਜੇ ਪੜ੍ਹੇ ਲਿਖੇ ਨੌਜਵਾਨ ਝੋਨਾ ਲਾਉਣ, ਸਬਜ਼ੀਆਂ ਵੇਚਣ ਨੂੰ ਮਜਬੂਰ ਹੈ। ਉਸਦਾ ਕਹਿਣਾ ਹੈ ਕਿ ਨੌਜਵਾਨ ਵਿਦੇਸ਼ਾਂ ਨੂੰ ਪਰਵਾਜ਼ ਵੀ ਮਜਬੂਰੀ ਕਾਰਨ ਕਰ ਰਿਹਾ ਹੈ। ਨੌਜਵਾਨਾਂ ਨੂੰ ਦੇਸ਼ ਜਾਂ ਪੰਜਾਬ ਵਿਚ ਆਪਣਾ ਭਵਿੱਖ ਨਜ਼ਰ ਨਹੀਂ ਆਉਂਦਾ। ਨੌਜਵਾਨ ਵਿਦੇਸ਼ਾਂ ਵਿਚ ਸਖ਼ਤ ਮਿਹਨਤ ਕਰਦਾ ਤਾਂ ਮਿਹਨਤ ਦਾ ਮੁੱਲ ਮਿਲਦਾ ਹੈ। ਪਰ, ਇੱਥੇ ਮਿਹਨਤ ਦਾ ਮੁੱਲ ਨਹੀਂ ਮਿਲਦਾ।

Wednesday, 3 June 2020
ਬੱਸਾਂ ਦਾ ਪਹੀਆਂ ਰੁਕਣ ਨਾਲ ਹੋਇਆ 866.70 ਕਰੋੜ ਦਾ ਨੁਕਸਾਨ
ਰੋਡਵੇਜ ਤੇ ਪੀ.ਆਰ.ਟੀ.ਸੀ ਨੇ ਪੈਰਾਂ ’ਤੇ ਖੜ੍ਹਾ ਹੋਣ ਲਈ ਕੀਤੀ 1174.84 ਕਰੋੜ ਦੀ ਮੰਗ
ਜੈ ਸਿੰਘ ਛਿੱਬਰ,
ਚੰਡੀਗੜ੍ਹ
ਲਾਕਡਾੳੂਨ / ਕਰਫਿੳੂ ਦੌਰਾਨ ਪੰਜਾਬ ਰੋਡਵੇਜ/ ਪਨਬੱਸ ਅਤੇ ਪੈਪਸੂ ਰੋਡਵੇਜ ਦਾ 866.70 ਕਰੋੜ ਰੁਪਏ ਦਾ ਨੁਕਸਾਨ ਹੋਇਆ þ। ਪੰਜਾਬ ਵਿਚ ਕਰਫਿੳੂ ਦੌਰਾਨ ਸਰਕਾਰ ਨੇ ਬੱਸ ਸਰਵਿਸ ’ਤੇ ਰੋਕ ਲਗਾ ਦਿੱਤੀ ਸੀ ਅਤੇ ਕਰੀਬ ਦੋ ਮਹੀਨਿਆਂ ਲਈ ਬੱਸਾਂ ਦਾ ਚੱਕਾ ਜਾਮ ਰਿਹਾ। ਟਰਾਂਸਪੋਰਟ ਵਿਭਾਗ ਅਤੇ ਪੈਪਸੂ ਰੋਡਵੇਜ ਟਰਾਂਸਪੋਰਟ ਕਾਰਪੋਰੇਸ਼ਨ ਨੇ ਘਾਟੇ ਦੀ ਪੂਰਤੀ ਅਤੇ ਮੁੜ ਪੈਰਾਂ ’ਤੇ ਖੜ੍ਹੇ ਹੋਣ ਲਈ 1174.84 ਕਰੋੜ ਦੀ ਮੰਗ ਕੀਤੀ þ। ਟਰਾਂਸਪੋਰਟ ਵਿਭਾਗ ਨੇ ਬਕਾਇਦਾ ਆਮ ਰਾਜ ਪ੍ਰਬੰਧ ਵਿਭਾਗ ਨੂੰ ਉਕਤ ਡਿਮਾਂਡ ਬਾਰੇ ਪੱਤਰ ਭੇਜ ਦਿੱਤਾ þ ਤਾਂ ਜੋ ਕੇਂਦਰ ਸਰਕਾਰ ਤੋਂ ਘਾਟੇ ਦੀ ਪੂਰਤੀ ਅਤੇ ਭਵਿੱਖ ਵਿਚ ਕਰੋਨਾ ਦੇ ਸੰਕਟ ਤੋਂ ਸਵਾਰੀਆਂ ਨੂੰ ਬਚਾਉਣ ਲਈ ਉਪਾਅ ਕੀਤੇ ਜਾ ਸਕਣ।
ਕੋਵਿਡ 19 ਨਾਲ ਆਲਮੀ ਪੱਧਰ ’ਤੇ ਜਾਨੀ ਤੇ ਮਾਲੀ ਨੁਕਸਾਨ ਹੋਇਆ þ। ਪਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਖ üੱਕੇ ਹਨ ਕਿ ਵਿੱਤੀ ਸਾਲ ਦੌਰਾਨ ਸਰਕਾਰੀ ਖਜ਼ਾਨੇ ਨੂੰ 21500 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ þ।
ਟਰਾਂਸਪੋਰਟ ਵਿਭਾਗ ਦੇ ਸੂਤਰਾਂ ਅਨੁਸਾਰ ਕਰਫਿੳੂ, ਲਾਕਡਾੳੂਨ ਦੇ ਵਕਫ਼ੇ ਦੌਰਾਨ ਰੋਡਵੇਜ, ਪਨਸਬ ਅਤੇ ਪੈਪਸੂ ਦੀਆਂ ਬੱਸਾਂ ਨਾ ਚੱਲਣ ਕਾਰਨ ਵਿਭਾਗ ਦੀ ਆਮਦਨ ਵਿਚ ਕਰੋੜਾ ਰੁਪਏ ਦਾ ਨੁਕਸਾਨ ਹੋਇਆ þ। ਰੋਡਵੇਜ ਤੇ ਪੀ.ਆਰ.ਟੀ.ਸੀ ਨੇ ਸਰਕਾਰ ਨੂੰ ਕਰੀਬ ਦੋ ਮਹੀਨਿਆਂ ਦੇ ਵਕਫ਼ੇ ਦੌਰਾਨ 866.70 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਰਿਪੋਰਟ ਦੀ ਦਿੱਤੀ þ। ਇਹ ਘਾਟਾ ਟਿਕਟਾਂ, ਬੱਸਾਂ ’ਤੇ ਇਸ਼ਤਿਹਾਰਬਾਜ਼ੀ ਦੇ ਲੱਗੇ ਬੋਰਡਾਂ, ਬੱਸ ਸਟੈਂਡ ਫੀਸ ਸਮੇਤ ਹੋਰ ਤਰ੍ਹਾਂ ਦੀ ਪ੍ਰਾਪਤ ਹੋਣ ਵਾਲੀ ਫੀਸ ਜਾਂ ਮਾਲੀਏ ਦੇ ਰੂਪ ਵਿਚ ਹੋਇਆ þ। ਜਾਣਕਾਰੀ ਅਨੁਸਾਰ ਆਮ ਰਾਜ ਪ੍ਰਬੰਧ ਵਿਭਾਗ ਨੇ ਵੱਖ ਵੱਖ ਵਿਭਾਗਾਂ ਤੋਂ ਲਾਕਡਾੳੂਨ ਦੌਰਾਨ ਹੋਏ ਨੁਕਸਾਨ ਦੀ ਰਿਪੋਰਟ ਮੰਗੀ ਸੀ ਤਾਂ ਜੋ ਤਜ਼ਵੀਜ਼ ਅਨੁਸਾਰ ਕੇਂਦਰ ਸਰਕਾਰ ਤੋਂ ਵਿਸ਼ੇਸ਼ ਗਰਾਂਟ ਜਾਂ ਪੈਕੇਜ ਦੇ ਰੂਪ ਵਿਚ ਸਹਾਇਤਾ ਰਾਸ਼ੀ ਦੀ ਮੰਗ ਕੀਤੀ ਜਾ ਸਕੇ। ਇਸ ਤਰ੍ਹਾਂ ਰੋਡਵੇਜ ਤੇ ਪੀ.ਆਰ.ਟੀ.ਸੀ ਨੇ ਉਕਤ ਘਾਟੇ ਦੇ ਨਾਲ ਨਾਲ ਕੋਵਿਡ 19 ਨਾਲ ਨਜਿੱਠਣ ਲਈ 308.14 ਕਰੋੜ ਰੁਪਏ ਵਾਧੂ ਯਾਨੀ ਕੁੱਲ 1174.84 ਕਰੋੜ ਰੁਪਏ ਦੀ ਮੰਗ ਕੀਤੀ þ। ਜਦੋਂ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਦਫ਼ਤਰ ਵਲੋਂ 1288.33 ਕਰੋੜ ਰੁਪਏ ਦੀ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ þ। ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਤਰਤ ਦਿੱਤਾ þ ਕਿ ਇਸ ਵਕਫ਼ੇ ਦੌਰਾਨ ਨਵੇਂ ਵਹੀਕਲਾਂ ਦੀ ਸੇਲ ਨਾ ਹੋਣ ਕਰਕੇ ਰਜਿਸਟਰੇਸ਼ਨ ਫੀਸ ਦੇ ਰੂਪ ਵਿਚ ਆਉਣ ਵਾਲਾ ਮਾਲੀਆ ਇਕੱਤਰ ਨਹੀਂ ਹੋਇਆ। ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਤਰਕ ਦਿੱਤਾ þ ਕਿ ਸੂਬੇ ਵਿਚ ਲਾਇਸੈਂਸ ਬਣਾਉਣ ਦੇ ਇਛੁੱਕ ਵਿਅਕਤੀਆਂ ਦਾ ਟੈਸਟ ਲੈਣ ਲਈ ਨਵੇਂ 32 ਆਟੋਮੈਟਿਕ ਟ੍ਰੈਕ ਬਣਾਏ ਗਏ ਹਨ। ਇਸ ਤਰ੍ਹਾਂ ਹੋਰ ਨਿਰਮਾਣ ਢਾਂਚਾ ਖੜ੍ਹਾ ਕਰਨ, ਸਬੰਧਿਤ ਥਾਵਾਂ ਨੂੰ ਸੈਨੇਟਾਈਜ਼ਰ ਕਰਨ ਸਮੇਤ ਦਫ਼ਤਰ ਹੋਰ ਜਰੂਰੀ ਕੰਮਾਂ ਲਈ ਪੈਸੇ ਦੀ ਜਰੂਰਤ þ। ਸਟੇਟ ਟਰਾਂਸਪੋਰਟ ਕਮਿਸ਼ਨਰ ਨੇ 1288.33 ਕਰੋੜ ਰੁਪਏ ਦੀ ਮੰਗ ਕੀਤੀ þ।
ਟਰਾਂਸਪੋਰਟ ਵਿਭਾਗ ਨੇ ਆਮ ਰਾਜ ਪ੍ਰਬੰਧ ਵਿਭਾਗ ਨੂੰ ਭੇਜੇ ਪੱਤਰ ਵਿਚ 1174.84 ਕਰੋੜ ਰੁਪਏ ਮੰਗ ਕੀਤੀ þ। ਪੰਜਾਬ ਸਰਕਾਰ ਵਲੋਂ ਵੱਖ ਵੱਖ ਵਿਭਾਗਾਂ ਤੋਂ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੂੰ ਪੂਰੀ ਰਿਪੋਰਟ ਭੇਜੀ ਜਾਵੇਗੀ ਤਾਂ ਜੋ ਸੂਬੇ ਨੂੰ ਲਾਕਡਾੳੂਨ ਦੌਰਾਨ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ।
Thursday, 28 May 2020
ਮੁੱਖ ਸਕੱਤਰ ਨੇ ਤਿੰਨ ਵਾਰ ਮੰਗੀ ਮਾਫ਼ੀ ਵਜ਼ੀਰਾ ਨਾਲ ਪਿਆ ਰੇੜਕਾ ਖਤਮ---
ਜੈ ਸਿੰਘ ਛਿੱਬਰ,
ਚੰਡੀਗੜ
ਪੰਜਾਬ ਦੇ ਵਜ਼ੀਰਾਂ ਅਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਚਕਾਰ “ਬੋਲ ਕਬੋਲ” ਕਾਰਨ ਪੈਦਾ ਹੋਈ ਕੁੜਤਣ ਆਖ਼ਰ ਅੱਜ ਖਤਮ ਹੋ ਗਈ। ਬੁੱਧਵਾਰ ਨੂੰ ਲੰਬੇ ਅਰਸੇ ਬਾਅਦ ਸਿਵਲ ਸਕੱਤਰੇਤ ਵਿਖੇ ਪੰਜਾਬ ਵਜ਼ਾਰਤ ਦੀ ਹੋਈ ਮੀਟਿੰਗ ਵਿਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਸਮੁੱਚੀ ਕੈਬਨਿਟ ਨੂੰ “ਸੌਰੀ” ਕਹਿਕੇ ਮਾਫ਼ੀ ਮੰਗ ਲਈ ਅਤੇ ਭਵਿੱਖ ਵਿਚ ਅਜਿਹੀ ਸ਼ਿਕਾਇਤ ਨਾ ਆਉਣ ਦਾ ਭਰੋਸਾ ਦਿੱਤਾ। ਮਾਫ਼ੀ ਮੰਗਣ 'ਤੇ ਸਮੁੱਚੀ ਵਜ਼ਾਰਤ ਨੇ ਮੁੱਖ ਸਕੱਤਰ ਨੂੰ ਮਾਫ਼ ਕਰ ਦਿੱਤਾ ਅਤੇ ਬਕਾਇਦਾ ਰਸਮੀ ਤੌਰ 'ਤੇ ਮੀਟਿੰਗ ਦੀ ਕਾਰਵਾਈ ਸ਼ੁਰੂ ਹੋਈ।
ਹਾਲਾਂਕਿ ਸਮੁੱਚੀ ਵਜਾਰਤ ਨੇ ਮੁੱਖ ਸਕੱਤਰ ਨਾਲ ਪੈਦਾ ਹੋਏ ਵਿਵਾਦ ਨੂੰ ਖਤਮ ਕਰ ਦਿੱਤਾ ਹੈ, ਪਰ ਅੰਦਰੋਂ ਅੰਦਰੀ ਕੁੱਝ ਮੰਤਰੀ ਖੁਸ਼ ਨਹੀਂ ਹਨ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਇਕ ਮੰਤਰੀ ਨਾ ਕਿਹਾ ਕਿ ਜਦੋਂ “ਲਾੜੇ ” ਹੀ ਬਹਿ ਗਏ ਤਾਂ ਪਿੱਛੇ ਬਰਾਤ ਨੇ ਕੀ ਕਰਨਾ ਸੀ। ਕੁੱਝ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਦਾ ਮੰਨਣਾ ਹੈ ਕਿ ਭਵਿੱਖ ਵਿਚ ਰਾਜਸੀ ਫਾਇਦਾ ਲੈਣ ਅਤੇ ਅਫਸਰਸ਼ਾਹੀ ਨੂੰ ਸਬਕ ਸਿਖਾਉਣ ਲਈ ਮੁੱਖ ਸਕੱਤਰ ਖਿਲਾਫ਼ ਸਖ਼ਤ ਕਾਰਵਾਈ ਲੈਣੀ ਚਾਹੀਦੀ ਸੀ।
ਪੰਜਾਬ ਵਜ਼ਾਰਤ ਦੀ ਮੀਟਿੰਗ ਬਾਅਦ ਦੁਪਹਿਰ ਤਿੰਨ ਵਜੇ ਸ਼ੁਰੂ ਹੋਣੀ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੀਬ ਇੱਕ ਘੰਟਾਂ ਪਹਿਲਾ ਹੀ ਸਕੱਤਰੇਤ ਵਿਖੇ ਪਹੁੰਚਕੇ ਮੋਰਚਾ ਸੰਭਾਲ ਲਿਆ। ਮੁੱਖ ਮੰਤਰੀ ਨੇ ਪੰਜਾਬ ਵਜ਼ਾਰਤ ਦੀ ਮੀਟਿੰਗ ਤੋਂ ਪਹਿਲਾਂ ਮੰਤਰੀਆਂ ਨਾਲ ਗੈਰ ਰਸਮੀ ਮੀਟਿੰਗ ਕੀਤੀ ਅਤੇ ਪੈਦਾ ਹੋਏ ਵਿਵਾਦ ਨੂੰ ਖਤਮ ਕਰਨ ਦੀ ਨੀਂਹ ਤਿਆਰ ਕਰ ਲਈ। ਜਿਉਂ ਹੀ ਮੀਟਿੰਗ ਸ਼ੁਰੂ ਹੋਈ ਤਾਂ ਸੱਭਤੋਂ ਪਹਿਲਾਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਸਮੁੱਚੀ ਕੈਬਨਿਟ ਤੋਂ ਮਾਫ਼ੀ ਮੰਗਦੇ ਹੋਏ ਭਵਿੱਖ ਵਿਚ ਅਜਿਹਾ ਮੌਕਾ, ਸ਼ਿਕਾਇਤ ਨਾ ਆਉਣ ਦਾ ਭਰੋਸਾ ਦਿੱਤਾ। ਇਸ ਤਰ•ਾਂ ਸਮੁੱਚੀ ਵਜ਼ਾਰਤ ਨੇ ਮਾਫ਼ੀ ਕਬੂਲ ਕਰਦਿਆਂ ਮੁੱਖ ਸਕੱਤਰ ਨੂੰ ਕਲੀਨਚਿਟ ਦੇ ਦਿੱਤੀ ਤੇ ਰਸਮੀ ਤੌਰ 'ਤੇ ਮੀਟਿੰਗ ਸ਼ੁਰੂ ਹੋ ਗਈ। ਮੀਟਿੰਗ ਦੀ ਕਾਰਵਾਈ ਮੁੱਖ ਸਕੱਤਰ ਵਲੋਂ ਚਲਾਈ ਗਈ।
ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਅੱਜ ਮਾਫ਼ੀ ਮੰਗ ਲਈ ਹੈ, ਤੇ ਸਮੁੱਚੀ ਵਜ਼ਾਰਤ ਨੇ ਮਾਫ਼ ਕਰ ਦਿੱਤਾ ਹੈ।
ਮਨਪ੍ਰੀਤ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਬਲਕਿ ਤੀਜ਼ੀ ਵਾਰ ਮਾਫ਼ੀ ਮੰਗੀ ਗਈ ਹੈ। ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਕਿ ਘਟਨਾ ਵਾਲੇ ਦਿਨ ਵੀ ਮੁੱਖ ਸਕੱਤਰ ਨੇ ਮਾਫ਼ੀ ਮੰਗ ਲਈ ਸੀ, ਦੂਜੀ ਵਾਰ ਉਨ•ਾਂ ਬਾਦਲ ਪਿੰਡ ਪਿਤਾ ਦੀ ਮੌਤ 'ਤੇ ਅਫਸੋਸ ਕਰਨ ਮੌਕੇ ਅਤੇ ਅੱਜ ਤੀਸਰੀ ਵਾਰ ਮਾਫ਼ੀ ਮੰਗੀ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਅਸੀਂ (ਮੰਤਰੀ) ਵੀ ਫਰੀਸਤੇ ਨਹੀਂ, ਗਲਤੀ ਇਨਸਾਨ ਤੋਂ ਹੋ ਜਾਂਦੀ। ਜਦੋਂ ਵਿਅਕਤੀ ਤਿੰਨ ਵਾਰ ਮਾਫੀ ਮੰਗੇ ਤਾਂ ਮਾਫ ਕਰ ਦੇਣਾ ਚਾਹੀਦਾ ਹੈ, ਜੇਕਰ ਮਾਫੀ ਮੰੰਗਣ ਵਾਲੇ ਨੂੰ ਮਾਫ਼ ਨਾ ਕੀਤਾ ਜਾਵੇ ਤਾਂ ਬੰਦੇ ਦਾ ਹੰਕਾਂਰ ਹੋਵੇਗਾ ਅਤੇ ਪ੍ਰਮਾਤਮਾ ਹੰਕਾਰ ਨੂੰ ਮਾਫ਼ ਨਹੀਂ ਕਰਦਾ। ਇਸ ਤਰ•ਾਂ ਸਮੁੱਚੀ ਵਜ਼ਾਰਤ ਨੇ ਸਮੁੱਚੀ ਘਟਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਇਸ ਤਰ•ਾਂ ਵਜੀਰਾਂ ਤੇ ਮੁੱਖ ਸਕੱਤਰ ਵਿਚਕਾਰ ਪੈਦਾ ਹੋਈ ਤਲਖੀ ਵਾਲਾ ਚੈਪਟਰ ਖਤਮ ਹੋ ਗਿਆ ਹੈ। ਮਨਪ੍ਰੀਤ ਨੇ ਇਸਨੂੰ ਲੋਕਤੰਤਰ ਦੀ ਜਿੱਤ ਦੱਸਿਆ ਹੈ। ਇਕ ਸਵਾਲ ਦੇ ਜਵਾਬ ਵਿਚ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ•ਾਂ ਨੂੰ ਪਤਾ ਲੱਗਿਆ ਕਿ ਮੁੱਖ ਸਕੱਤਰ ਨੇ ਸਰਕਾਰ ਨੂੰ ਲਿਖਕੇ ਦੇ ਦਿੱਤਾ ਹੈ ਕਿ ਉਨ•ਾਂ ਦਾਬੇਟਾ ਪੰਜਾਬ ਵਿਚ ਸ਼ਰਾਬ ਦਾ ਕਾਰੋਬਾਰ ਨਹੀਂ ਕਰਦਾ। ਵਰਨਣਯੋਗ ਹੈ ਕਿ 10 ਮਈ ਨੂੰ ਪੰਜਾਬ ਭਵਨ 'ਚ ਸ਼ਰਾਬ ਪਾਲਸੀ ਨੂੰ ਲੈ ਕੇ ਵਜ਼ਾਰਤ ਦੀ ਮੀਟਿੰਗ ਵਿਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਨਾਲ ਕਿਸੇ ਨੁਕਤੇ ਨੂੰ ਲੈ ਕੇ ਉਲਝ ਗਏ ਸਨ ਤਾਂ ਸਮੂਹ ਮੰਤਰੀਆਂ ਨੇ ਮੁੱਖ ਸਕੱਤਰ ਨਾਲ ਕੰਮ ਨਾ ਕਰਨ ਦਾ ਮਤਾ ਸਰਬ ਸੰਮਤੀ ਨਾਲ ਪਾਸ ਕੀਤਾ ਸੀ।
ਬਾਕਸ--
ਤਲਖੀ ਪਹਿਲੀ ਤੇ ਆਖ਼ਰੀ ਘਟਨਾ ਨਹੀਂ
ਮਨਪ੍ਰੀਤ ਬਾਦਲ ਨੇ ਕਿਹਾ ਕਿ ਲੋਕ ਨੁਮਾਇੰਦਿਆਂ ਅਤੇ ਨੌਕਰਸ਼ਾਹ ਵਿਚਕਾਰ ਤਲਖੀ, ਵਿਵਾਦ ਪਹਿਲੀ ਵਾਰ ਨਹੀਂ ਹੋਇਆ ਅਤੇ ਇਹ ਆਖ਼ਰੀ ਵਾਰ ਵੀ ਨਹੀਂ ਹੈ। ਉਨ•ਾਂ ਕਿਹਾ ਕਿ ਅਸਲ ਵਿਚ ਵਿਧਾਇਕ, ਮੰਤਰੀ ਦਾ ਕਾਰਜਕਾਲ ਪੰਜ ਸਾਲ ਅਤੇ ਨੌਕਰਸ਼ਾਹ ਦਾ ਕਾਰਜ਼ਕਾਲ 35 ਸਾਲ ਹੈ। ਲੋਕ ਨੁਮਾਇੰਦੇ ਨੇ ਪੰਜ ਸਾਲ ਬਾਅਦ ਲੋਕਾਂ ਨੂੰ ਇਮਤਿਹਾਨ ਦੇਣਾ ਹੁੰਦਾ ਹੈ ਤੇ ਉਹ ਤੇਜ਼ ਚਾਲ ਨਾਲ ਹਲਕੇ ਦੇ ਵੱਧ ਤੋਂ ਵੱਧ ਕੰਮ ਕਰਵਾਉਣਾ ਚਾਹੁੰਦਾ ਹੈ, ਜਦੋਂ ਕਿ ਅਫਸਰਸ਼ਾਹ ਦੀ ਚਾਲ ਸੁਸਤ ਹੁੰਦੀ ਹੈ ਕਿਉਂਕਿ ਉਸਦੀ ਸਰਵਿਸ ਲੰਬੀ ਹੁੰਦੀ ਹੈ। ਮਨਪ੍ਰੀਤ ਨੇ ਕਿਹਾ ਕਿ ਲੋਕਤੰਤਰ ਵਿਚ ਚੁਣੇ ਹੋਏ ਨੁਮਾਇੰਦਿਆਂ ਦੀ ਅਹਿਮੀਅਤ ਵੱਧ ਹੁੰਦੀ ਹੈ।
-- ਪੰਜਾਬ ਦੇ ਵਜ਼ੀਰਾਂ ਅਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਚਕਾਰ “ਬੋਲ ਕਬੋਲ” ਕਾਰਨ ਪੈਦਾ ਹੋਈ ਕੁੜਤਣ ਆਖ਼ਰ ਅੱਜ ਖਤਮ ਹੋ ਗਈ। ਬੁੱਧਵਾਰ ਨੂੰ ਲੰਬੇ ਅਰਸੇ ਬਾਅਦ ਸਿਵਲ ਸਕੱਤਰੇਤ ਵਿਖੇ ਪੰਜਾਬ ਵਜ਼ਾਰਤ ਦੀ ਹੋਈ ਮੀਟਿੰਗ ਵਿਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਸਮੁੱਚੀ ਕੈਬਨਿਟ ਨੂੰ “ਸੌਰੀ” ਕਹਿਕੇ ਮਾਫ਼ੀ ਮੰਗ ਲਈ ਅਤੇ ਭਵਿੱਖ ਵਿਚ ਅਜਿਹੀ ਸ਼ਿਕਾਇਤ ਨਾ ਆਉਣ ਦਾ ਭਰੋਸਾ ਦਿੱਤਾ। ਮਾਫ਼ੀ ਮੰਗਣ 'ਤੇ ਸਮੁੱਚੀ ਵਜ਼ਾਰਤ ਨੇ ਮੁੱਖ ਸਕੱਤਰ ਨੂੰ ਮਾਫ਼ ਕਰ ਦਿੱਤਾ ਅਤੇ ਬਕਾਇਦਾ ਰਸਮੀ ਤੌਰ 'ਤੇ ਮੀਟਿੰਗ ਦੀ ਕਾਰਵਾਈ ਸ਼ੁਰੂ ਹੋਈ।
ਹਾਲਾਂਕਿ ਸਮੁੱਚੀ ਵਜਾਰਤ ਨੇ ਮੁੱਖ ਸਕੱਤਰ ਨਾਲ ਪੈਦਾ ਹੋਏ ਵਿਵਾਦ ਨੂੰ ਖਤਮ ਕਰ ਦਿੱਤਾ ਹੈ, ਪਰ ਅੰਦਰੋਂ ਅੰਦਰੀ ਕੁੱਝ ਮੰਤਰੀ ਖੁਸ਼ ਨਹੀਂ ਹਨ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਇਕ ਮੰਤਰੀ ਨਾ ਕਿਹਾ ਕਿ ਜਦੋਂ “ਲਾੜੇ ” ਹੀ ਬਹਿ ਗਏ ਤਾਂ ਪਿੱਛੇ ਬਰਾਤ ਨੇ ਕੀ ਕਰਨਾ ਸੀ। ਕੁੱਝ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਦਾ ਮੰਨਣਾ ਹੈ ਕਿ ਭਵਿੱਖ ਵਿਚ ਰਾਜਸੀ ਫਾਇਦਾ ਲੈਣ ਅਤੇ ਅਫਸਰਸ਼ਾਹੀ ਨੂੰ ਸਬਕ ਸਿਖਾਉਣ ਲਈ ਮੁੱਖ ਸਕੱਤਰ ਖਿਲਾਫ਼ ਸਖ਼ਤ ਕਾਰਵਾਈ ਲੈਣੀ ਚਾਹੀਦੀ ਸੀ।
ਪੰਜਾਬ ਵਜ਼ਾਰਤ ਦੀ ਮੀਟਿੰਗ ਬਾਅਦ ਦੁਪਹਿਰ ਤਿੰਨ ਵਜੇ ਸ਼ੁਰੂ ਹੋਣੀ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੀਬ ਇੱਕ ਘੰਟਾਂ ਪਹਿਲਾ ਹੀ ਸਕੱਤਰੇਤ ਵਿਖੇ ਪਹੁੰਚਕੇ ਮੋਰਚਾ ਸੰਭਾਲ ਲਿਆ। ਮੁੱਖ ਮੰਤਰੀ ਨੇ ਪੰਜਾਬ ਵਜ਼ਾਰਤ ਦੀ ਮੀਟਿੰਗ ਤੋਂ ਪਹਿਲਾਂ ਮੰਤਰੀਆਂ ਨਾਲ ਗੈਰ ਰਸਮੀ ਮੀਟਿੰਗ ਕੀਤੀ ਅਤੇ ਪੈਦਾ ਹੋਏ ਵਿਵਾਦ ਨੂੰ ਖਤਮ ਕਰਨ ਦੀ ਨੀਂਹ ਤਿਆਰ ਕਰ ਲਈ। ਜਿਉਂ ਹੀ ਮੀਟਿੰਗ ਸ਼ੁਰੂ ਹੋਈ ਤਾਂ ਸੱਭਤੋਂ ਪਹਿਲਾਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਸਮੁੱਚੀ ਕੈਬਨਿਟ ਤੋਂ ਮਾਫ਼ੀ ਮੰਗਦੇ ਹੋਏ ਭਵਿੱਖ ਵਿਚ ਅਜਿਹਾ ਮੌਕਾ, ਸ਼ਿਕਾਇਤ ਨਾ ਆਉਣ ਦਾ ਭਰੋਸਾ ਦਿੱਤਾ। ਇਸ ਤਰ•ਾਂ ਸਮੁੱਚੀ ਵਜ਼ਾਰਤ ਨੇ ਮਾਫ਼ੀ ਕਬੂਲ ਕਰਦਿਆਂ ਮੁੱਖ ਸਕੱਤਰ ਨੂੰ ਕਲੀਨਚਿਟ ਦੇ ਦਿੱਤੀ ਤੇ ਰਸਮੀ ਤੌਰ 'ਤੇ ਮੀਟਿੰਗ ਸ਼ੁਰੂ ਹੋ ਗਈ। ਮੀਟਿੰਗ ਦੀ ਕਾਰਵਾਈ ਮੁੱਖ ਸਕੱਤਰ ਵਲੋਂ ਚਲਾਈ ਗਈ।
ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਅੱਜ ਮਾਫ਼ੀ ਮੰਗ ਲਈ ਹੈ, ਤੇ ਸਮੁੱਚੀ ਵਜ਼ਾਰਤ ਨੇ ਮਾਫ਼ ਕਰ ਦਿੱਤਾ ਹੈ।
ਮਨਪ੍ਰੀਤ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਬਲਕਿ ਤੀਜ਼ੀ ਵਾਰ ਮਾਫ਼ੀ ਮੰਗੀ ਗਈ ਹੈ। ਮਨਪ੍ਰੀਤ ਬਾਦਲ ਨੇ ਦਾਅਵਾ ਕੀਤਾ ਕਿ ਘਟਨਾ ਵਾਲੇ ਦਿਨ ਵੀ ਮੁੱਖ ਸਕੱਤਰ ਨੇ ਮਾਫ਼ੀ ਮੰਗ ਲਈ ਸੀ, ਦੂਜੀ ਵਾਰ ਉਨ•ਾਂ ਬਾਦਲ ਪਿੰਡ ਪਿਤਾ ਦੀ ਮੌਤ 'ਤੇ ਅਫਸੋਸ ਕਰਨ ਮੌਕੇ ਅਤੇ ਅੱਜ ਤੀਸਰੀ ਵਾਰ ਮਾਫ਼ੀ ਮੰਗੀ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਅਸੀਂ (ਮੰਤਰੀ) ਵੀ ਫਰੀਸਤੇ ਨਹੀਂ, ਗਲਤੀ ਇਨਸਾਨ ਤੋਂ ਹੋ ਜਾਂਦੀ। ਜਦੋਂ ਵਿਅਕਤੀ ਤਿੰਨ ਵਾਰ ਮਾਫੀ ਮੰਗੇ ਤਾਂ ਮਾਫ ਕਰ ਦੇਣਾ ਚਾਹੀਦਾ ਹੈ, ਜੇਕਰ ਮਾਫੀ ਮੰੰਗਣ ਵਾਲੇ ਨੂੰ ਮਾਫ਼ ਨਾ ਕੀਤਾ ਜਾਵੇ ਤਾਂ ਬੰਦੇ ਦਾ ਹੰਕਾਂਰ ਹੋਵੇਗਾ ਅਤੇ ਪ੍ਰਮਾਤਮਾ ਹੰਕਾਰ ਨੂੰ ਮਾਫ਼ ਨਹੀਂ ਕਰਦਾ। ਇਸ ਤਰ•ਾਂ ਸਮੁੱਚੀ ਵਜ਼ਾਰਤ ਨੇ ਸਮੁੱਚੀ ਘਟਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਇਸ ਤਰ•ਾਂ ਵਜੀਰਾਂ ਤੇ ਮੁੱਖ ਸਕੱਤਰ ਵਿਚਕਾਰ ਪੈਦਾ ਹੋਈ ਤਲਖੀ ਵਾਲਾ ਚੈਪਟਰ ਖਤਮ ਹੋ ਗਿਆ ਹੈ। ਮਨਪ੍ਰੀਤ ਨੇ ਇਸਨੂੰ ਲੋਕਤੰਤਰ ਦੀ ਜਿੱਤ ਦੱਸਿਆ ਹੈ। ਇਕ ਸਵਾਲ ਦੇ ਜਵਾਬ ਵਿਚ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ•ਾਂ ਨੂੰ ਪਤਾ ਲੱਗਿਆ ਕਿ ਮੁੱਖ ਸਕੱਤਰ ਨੇ ਸਰਕਾਰ ਨੂੰ ਲਿਖਕੇ ਦੇ ਦਿੱਤਾ ਹੈ ਕਿ ਉਨ•ਾਂ ਦਾਬੇਟਾ ਪੰਜਾਬ ਵਿਚ ਸ਼ਰਾਬ ਦਾ ਕਾਰੋਬਾਰ ਨਹੀਂ ਕਰਦਾ। ਵਰਨਣਯੋਗ ਹੈ ਕਿ 10 ਮਈ ਨੂੰ ਪੰਜਾਬ ਭਵਨ 'ਚ ਸ਼ਰਾਬ ਪਾਲਸੀ ਨੂੰ ਲੈ ਕੇ ਵਜ਼ਾਰਤ ਦੀ ਮੀਟਿੰਗ ਵਿਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਨਾਲ ਕਿਸੇ ਨੁਕਤੇ ਨੂੰ ਲੈ ਕੇ ਉਲਝ ਗਏ ਸਨ ਤਾਂ ਸਮੂਹ ਮੰਤਰੀਆਂ ਨੇ ਮੁੱਖ ਸਕੱਤਰ ਨਾਲ ਕੰਮ ਨਾ ਕਰਨ ਦਾ ਮਤਾ ਸਰਬ ਸੰਮਤੀ ਨਾਲ ਪਾਸ ਕੀਤਾ ਸੀ।
ਬਾਕਸ--
ਤਲਖੀ ਪਹਿਲੀ ਤੇ ਆਖ਼ਰੀ ਘਟਨਾ ਨਹੀਂ
ਮਨਪ੍ਰੀਤ ਬਾਦਲ ਨੇ ਕਿਹਾ ਕਿ ਲੋਕ ਨੁਮਾਇੰਦਿਆਂ ਅਤੇ ਨੌਕਰਸ਼ਾਹ ਵਿਚਕਾਰ ਤਲਖੀ, ਵਿਵਾਦ ਪਹਿਲੀ ਵਾਰ ਨਹੀਂ ਹੋਇਆ ਅਤੇ ਇਹ ਆਖ਼ਰੀ ਵਾਰ ਵੀ ਨਹੀਂ ਹੈ। ਉਨ•ਾਂ ਕਿਹਾ ਕਿ ਅਸਲ ਵਿਚ ਵਿਧਾਇਕ, ਮੰਤਰੀ ਦਾ ਕਾਰਜਕਾਲ ਪੰਜ ਸਾਲ ਅਤੇ ਨੌਕਰਸ਼ਾਹ ਦਾ ਕਾਰਜ਼ਕਾਲ 35 ਸਾਲ ਹੈ। ਲੋਕ ਨੁਮਾਇੰਦੇ ਨੇ ਪੰਜ ਸਾਲ ਬਾਅਦ ਲੋਕਾਂ ਨੂੰ ਇਮਤਿਹਾਨ ਦੇਣਾ ਹੁੰਦਾ ਹੈ ਤੇ ਉਹ ਤੇਜ਼ ਚਾਲ ਨਾਲ ਹਲਕੇ ਦੇ ਵੱਧ ਤੋਂ ਵੱਧ ਕੰਮ ਕਰਵਾਉਣਾ ਚਾਹੁੰਦਾ ਹੈ, ਜਦੋਂ ਕਿ ਅਫਸਰਸ਼ਾਹ ਦੀ ਚਾਲ ਸੁਸਤ ਹੁੰਦੀ ਹੈ ਕਿਉਂਕਿ ਉਸਦੀ ਸਰਵਿਸ ਲੰਬੀ ਹੁੰਦੀ ਹੈ। ਮਨਪ੍ਰੀਤ ਨੇ ਕਿਹਾ ਕਿ ਲੋਕਤੰਤਰ ਵਿਚ ਚੁਣੇ ਹੋਏ ਨੁਮਾਇੰਦਿਆਂ ਦੀ ਅਹਿਮੀਅਤ ਵੱਧ ਹੁੰਦੀ ਹੈ।
Thursday, 21 May 2020
ਅਫ਼ਸਰਾਂ ਨਾਲ ਉਲਝਣ ਦੀ ਬਜਾਏ ਗੱਲ ਉਥੇ ਕਰੋ ਜਿੱਥੇ ਜਰੂਰਤ ਹੈ : ਪਰਗਟ ਸਿੰਘ
ਪਰਗਟ ਸਿੰਘ ਦਾ ਕੈਪਟਨ 'ਤੇ “ਸਕੂਪ ਗੋਲ ”
ਅਫ਼ਸਰਾਂ ਨਾਲ ਉਲਝਣ ਦੀ ਬਜਾਏ ਗੱਲ ਉਥੇ ਕਰੋ ਜਿੱਥੇ ਜਰੂਰਤ ਹੈ : ਪਰਗਟ ਸਿੰਘ
ਕਿਹਾ, ਗੱਲ ਕਰਨ ਦਾ ਹੁਣ ਵਧੀਆ ਮੌਕਾ ਹੈ
ਜੈ ਸਿੰਘ ਛਿੱਬਰ
ਚੰਡੀਗੜ•

ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤੀ ਵਰ•ੇ 'ਚ ਆਬਾਕਰੀ ਵਿਭਾਗ ਨੂੰ ਕੋਈ ਘਾਟਾ ਨਾ ਹੋਣ ਬਾਰੇ ਸਫ਼ਾਈ ਦੇ ਦਿੱਤੀ ਹੈ, ੁਪਰ ਸ਼ਰਾਬ ਦੇ ਮੁੱਦੇ 'ਤੇ ਆਪਣਿਆਂ ਅਤੇ ਬੇਗਾਨਿਆਂ ਨੂੰ ਘਾਟੇ ਵਾਲੀ ਗੱਲ ਹਜ਼ਮ ਨਹੀਂ ਹੋ ਰਹੀ।
ਜਲੰਧਰ ਤੋਂ ਵਿਧਾਇਕ ਅਤੇ ਹਾਕੀ ਦੇ ਸਾਬਕਾ ਕਪਤਾਨ ਪਰਗਟ ਸਿੰਘ ਨੇ ਅੱਜ ਸਿੱਧਾ “ਸਕੂਪ ਗੋਲ” ਕਰਕੇ ਰਾਜਸੀ ਆਗੂਆਂ ਅਤੇ ਅਫ਼ਸਰਸ਼ਾਹਾਂ ਦੇ ਸਿਆਸੀ ਕੋਕੇ ਜੜ• ਦਿੱਤੇ ਹਨ। ਪਰਗਟ ਸਿੰਘ ਨੇ ਕਿਹਾ ਕਿ ਸ਼ਰਾਬ ਮਾਮਲੇ 'ਤੇ ਉਠ ਰਹੇ ਸਵਾਲਾਂ ਦੀ ਜਾਂਚ ਦੀ ਲੋੜ ਹੈ। ਸਪਸ਼ਟ ਤੇ ਬੇਬਾਕੀ ਨਾਲ ਗੱਲ ਕਹਿਣ ਵਜੋਂ ਜਾਣੇ ਜਾਂਦੇ ਵਿਧਾਇਕ ਪ੍ਰਗਟ ਸਿੰਘ ਨੇ ਮੰਤਰੀਆਂ, ਵਿਧਾਇਕਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਐਵੇਂ ਮੁੱਖ ਸਕੱਤਰ, ਅਫਸਰਾਂ ਜਾਂ ਆਪੋ ਵਿਚ ਉਲਝਣ ਦਾ ਕੋਈ ਫਾਇਦਾ ਨਹੀਂ ਹੈ, ਗੱਲ ਉਥੇ ਕਰਨੀ ਪਵੇਗੀ ਜਿਥੇ ਚਾਹੀਦੀ ਹੈ। ਉਨ•ਾਂ ਵਿਧਾਇਕਾਂ ਤੇ ਮੰਤਰੀਆਂ ਨੂੰ ਸਿੱਧੇ ਰੂਪ ਵਿਚ ਮੁੱਖ ਮੰਤਰੀ ਨਾਲ ਗੱਲ ਕਰਨ ਨੂੰ ਕਿਹਾ ਹੈ। ਯਾਦ ਰਹੇ ਕਿ ਮਾਫ਼ੀਆਂ ਰਾਜ ਨੂੰ ਲੈ ਕੇ ਪ੍ਰ੍ਰਗਟ ਸਿੰਘ ਵਲੋਂ ਮੁੱਖ ਮੰਤਰੀ ਨੂੰ ਵਾਰ ਪੱਤਰ ਲਿਖਿਆ ਹੈ। ਬਕਾਇਦਾ ਮੁੱਖ ਮੰਤਰੀ ਨੇ ਪਰਗਟ ਸਿੰਘ ਨਾਲ ਆਹਮੋ ਸਾਹਮਣੇ ਮੀਟਿੰਗ ਵੀ ਕੀਤੀ ਸੀ। ਉਸ ਸਮੇਂ ਵੀ ਪਰਗਟ ਸਿੰਘ ਨੇ ਮਾਫੀਆਂ ਰਾਜ ਖ਼ਤਮ ਕਰਨ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਗੱਲ ਕਹੀ ਸੀ।
ਪਰਗਟ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿਚ ਕੈਪਟਨ ਦਾ ਰਾਜ ਹੈ ਜਾਂ ਮੁੱਖ ਸਕੱਤਰ ਦਾ? ਉਨ•ਾਂ ਕਿਹਾ ਕਿ ਜਵਾਬਦੇਹੀ ਚੁਣੇ ਹੋਏ ਲੋਕਾਂ ਦੀ ਹੈ। ਤਿੰਨ ਸਾਲ ਲੰਘ ਗਏ ਹਨ ਪਰ ਲੋਕਾਂ ਦੇ ਮੁੱਦੇ ਜਿਉਂ ਦੇ ਤਿਉਂ ਖੜ•ੇ ਹਨ। ਉਨ•ਾਂ ਮੰਤਰੀਆਂ, ਵਿਧਾਇਕਾਂ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਗੱਲ ਕਰਨ ਦਾ ਹੁਣ ਬੇਹਤਰ ਸਮਾਂ ਹੈ। ਉਨ•ਾਂ ਸਵਾਲ ਕੀਤਾ ਕਿ ਤਿੰਨ ਸਾਲ ਵਿਚ ਸ਼ਰਾਬ ਨਿਗਮ ਕਿਉਂ ਨਹੀਂ ਬਣੀ। ਜੇਕਰ ਸ਼ਰਾਬ ਕਾਰਪੋਰੇਸ਼ਨ ਬਣੀ ਹੁੰਦੀ ਤਾਂ ਪੰਜਾਬ ਨੂੰ 30 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋ ਸਕਦਾ ਸੀ। ਉਨ•ਾਂ ਕਿਹਾ ਕਿ ਪੂਰਨ ਬਹੁਮਤ ਵਾਲੀ ਸਰਕਾਰ ਨੂੰ ਲੋਕ ਹਿਤ ਦੇ ਫੈਸਲੇ ਲੈਣ ਤੋਂ ਕੌਣ ਰੋਕਦਾ ਹੈ।
ਅਫ਼ਸਰਸਾਹਾਂ ਬਾਰੇ ਉਨ•ਾਂ ਕਿਹਾ ਕਿ ਅਫ਼ਸਰ ਲੰਬਾਂ ਸਮਾਂ ਪ੍ਰਸ਼ਾਸਨਿਕ ਸਿਸਟਮ ਦਾ ਹਿੱਸਾ ਹੁੰਦੇ ਹਨ, ਉਹ ਰਾਜਸੀ ਆਗੂ ਨੂੰ ਆਪਣੇ ਰੰਗ ਵਿਚ ਰੰਗਣਾਂ ਚਾਹੁੰਦੇ ਹਨ, ਇਹ ਤਾਂ ਰਾਜਸੀ ਆਗੂਆਂ ਨੇ ਦੇਖਣਾ ਹੁੰਦਾ ਹੈ ਕਿ ਉਨ•ਾਂ ਨੇ ਆਪਣਾ ਰੰਗ ਰੱਖਣਾ ਜਾਂ ਦੂਜੇ ਦਾ ਚੜ•ਾਉਣਾ ਹੈ। ਪਰਗਟ ਸਿੰਘ ਨੇ ਕਿਹਾ ਕਿ ਲਾਕਡਾਊਨ, ਕਰਫਿਊ ਦੌਰਾਨ ਜੇਕਰ ਦੋ ਨੰਬਰ ਦੀ ਸ਼ਰਾਬ ਵਿਕਣ ਦੇ ਸਵਾਲ ਉਠ ਰਹੇ ਹਨ ਤਾਂ ਚੁੱਪ ਰਹਿਣ ਦੀ ਬਜਾਏ ਜਾਂਚ ਕੀਤੀ ਜਾਣੀ ਹੈ। ਪਰਗਟ ਸਿੰਘ ਨਾਲ ਇਕ ਵੈਬਸਾਇਟ ਵਲੋਂ ਕੀਤੀ ਗੱਲਬਾਤ ਸੋਸ਼ਲ ਮੀਡੀਆਂ 'ਤੇ ਵਾਇਰਲ ਹੋ ਰਹੀ ਹੈ।
ਵਰਨਣਯੋਗ ਹੈ ਕਿ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਚਰਨਜੀਤ ਸਿੰਘ ਚੰਨੀ ਦੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ ਗੁਲਝ ਫਸਣ ਤੋਂ ਬਾਅਦ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਵਲੋਂ ਸ਼ਰਾਬ ਮਾਮਲੇ ਵਿਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਬੇਟੇ ਦੇ ਸ਼ਰਾਬ ਕਾਰੋਬਾਰੀਆਂ ਨਾਲ ਸਬੰਧ ਹੋਣ ਦੇ ਕਥਿਤ ਦੋਸ਼ ਲਾਉਂਦਿਆਂ ਜਾਂਚ ਦੀ ਮੰਗ ਕੀਤੀ ਸੀ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ, ਵਿਧਾਇਕ ਰਾਜ ਕੁਮਾਰ ਵੇਰਕਾ, ਕੁਲਬੀਰ ਸਿੰਘ ਜੀਰਾ, ਸੰਗਤ ਸਿੰਘ ਗਿਲਜੀਆਂ, ਵਰਿੰਦਰਮੀਤ ਪਾਹੜਾ, ਫਤਿਹਜੰਗ ਸਿੰਘ ਬਾਜਵਾ, ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਸਮੇਤ ਕਈਆਂ ਨੇ ਰੀਟਵੀਟ ਕਰਦੇ ਹੋਏ ਵੜਿੰਗ ਦੀ ਮੰਗ ਨਾਲ ਸਹਿਮਤ ਹੁੰਦਿਆਂ ਜਾਂਚ ਦੀ ਮੰਗ ਕੀਤੀ ਸੀ। ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਵੀ ਕਰਫਿਊ ਦੌਰਾਨ ਦੋ ਨੰਬਰ ਦੀ ਸ਼ਰਾਬ ਵਿਕਣ ਦੇ ਮਾਮਲੇ ਦੀ ਹਾਈਕੋਰਟ ਜਾਂ ਸੀਬੀਆਈ ਤੋਂ ਜਾਂਚ ਦੀ ਮੰਗ ਕਰ ਚੁੱਕੇ ਹਨ। ਇਸੀ ਤਰ•ਾਂ ਅਕਾਲੀ ਦਲ ਅਤੇ ਆਪ ਵਲੋਂ ਵੀ ਕੇਂਦਰੀ ਜਾਂਚ ਏਜੰਸੀ ਜਾਂ ਹਾਈਕੋਰਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰ ਰਹੇ ਹਨ।

ਕਵਿ ਵਿਅੰਗ --ਸਿਆਸੀ ਚਾਲ
ਹੀਰ ਆਖਦੀ ਰਾਂਝਿਆਂ ਗੱਲ ਸੁਣਲੈ
ਰੁੱਸੇ ਮਿੱਤਰਾਂ ਨੂੰ ਸਰਕਾਰ ਮਨਾਉਣ ਲੱਗੀ !
ਪਾਣੀ ਪੀ ਪੀ ਆਪਣੇ ਜੋ ਕੋਸਦੇ ਸੀ
ਬੁਲਾ ਭੋਜਨ ਉਨਾਂ ਨੂੰ ਛਕਾਉਣ ਲੱਗੀ !
ਤਿੰਨ ਸਾਲਾਂ ਤੋਂ ਸੱਭ ਸੀ ਠੀਕ ਚੱਲਦਾ
ਹੁਣ ਦਿੱਕਤ ਕਿਉਂ ਇਹ ਆਉਣ ਲੱਗੀ!
ਅਫ਼ਸਰਸਾਹ ਤਾਂ ਇਹ ਨਹੀਂ ਬਦਲਣਾ
ਗੱਲਾਂ ਗੱਲਾਂ 'ਚ ਗੱਲ ਖਾਨੇ ਪਾਉਣ ਲੱਗੀ !
ਫੌਜਾਂ ਜਿੱਤਕੇ ਅੰਤ ਨੂੰ ਕਿਉਂ ਹਾਰ ਜਾਂਦੀਆਂ
ਗੱਲ ਛਿੱਬਰ ਨੂੰ ਸਮਝ ਹੁਣ ਆਉਣ ਲੱਗੀ !
ਜੈ ਸਿੰਘ ਛਿੱਬਰ
9855452043
ਰੁੱਸੇ ਮਿੱਤਰਾਂ ਨੂੰ ਸਰਕਾਰ ਮਨਾਉਣ ਲੱਗੀ !
ਪਾਣੀ ਪੀ ਪੀ ਆਪਣੇ ਜੋ ਕੋਸਦੇ ਸੀ
ਬੁਲਾ ਭੋਜਨ ਉਨਾਂ ਨੂੰ ਛਕਾਉਣ ਲੱਗੀ !
ਤਿੰਨ ਸਾਲਾਂ ਤੋਂ ਸੱਭ ਸੀ ਠੀਕ ਚੱਲਦਾ
ਹੁਣ ਦਿੱਕਤ ਕਿਉਂ ਇਹ ਆਉਣ ਲੱਗੀ!
ਅਫ਼ਸਰਸਾਹ ਤਾਂ ਇਹ ਨਹੀਂ ਬਦਲਣਾ
ਗੱਲਾਂ ਗੱਲਾਂ 'ਚ ਗੱਲ ਖਾਨੇ ਪਾਉਣ ਲੱਗੀ !
ਫੌਜਾਂ ਜਿੱਤਕੇ ਅੰਤ ਨੂੰ ਕਿਉਂ ਹਾਰ ਜਾਂਦੀਆਂ
ਗੱਲ ਛਿੱਬਰ ਨੂੰ ਸਮਝ ਹੁਣ ਆਉਣ ਲੱਗੀ !
ਜੈ ਸਿੰਘ ਛਿੱਬਰ
9855452043
ਰੁੱਸੇ ਵਿਧਾਇਕਾਂ ਨੇ ਲੰਚ 'ਤੇ ਕੈਪਟਨ ਸਾਹਮਣੇ ਕੱਢੇ ਮਨ ਦੇ ਵਲਵਲੇ
ਮੁੱਖ ਮੰਤਰੀ ਦੀ ਲੰਚ ਡਿਪਲੋਮੈਸੀ
ਮੁੱਖ ਸਕੱਤਰ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਸਮਾਂ ਦਿਓ ਸੋਚਦਾ ਹਾਂ
ਜੈ ਸਿੰਘ ਛਿੱਬਰ
ਚੰਡੀਗੜ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੁੱਸੇ ਵਿਧਾਇਕਾਂ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਨੂੰ ਮੁੱਖ ਮੰਤਰੀ ਨੇ ਸਿਸਵਾਂ ਸਥਿਤ ਆਪਣੇ ਫਾਰਮ / ਰਿਜੋਰਟ 'ਤੇ ਰੁੱਸੇ ਚਾਰ ਵਿਧਾਇਕਾਂ ਨੂੰ ਦੁਪਹਿਰ ਦੇ ਭੋਜਨ 'ਤੇ ਬੁਲਾਕੇ ਸ਼ਾਂਤ ਕਰਨ ਦਾ ਯਤਨ ਕੀਤਾ। ਦੁਪਹਿਰ ਦੇ ਖਾਣੇ 'ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਹਿਕਾਰਤਾ ਮੰੰਤਰੀ ਸੁਖਜਿੰਦਰ ਸਿੰਘ ਰੰਧਾਵਾਂ, ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ, ਪਰਗਟ ਸਿੰਘ ਅਤੇ ਸੰਗਤ ਸਿੰਘ ਗਿਲਜੀਆਂ ਹਾਜ਼ਰ ਸਨ। ਲੰਚ ਦੇ ਬਹਾਨੇ ਮੁੱਖ ਮੰਤਰੀ ਨੇ ਰੁੱਸੇ ਵਿਧਾਇਕਾਂ ਦੀ ਨਬਜ਼ ਟੋਹੀ। ਕਰੀਬ ਢਾਈ ਘੰਟੇ ਮੀਟਿੰਗ ਦੌਰਾਨ ਵਿਧਾਇਕਾਂ ਨੇ ਮੁੱਖ ਮੰਤਰੀ ਅੱਗੇ ਮੁੱਖ ਸਕੱਤਰ ਦੀ ਰੱਜਕੇ ਕਲਾਸ ਲਗਾਈ।
ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੋਂ ਇਲਾਵਾ ਬਰਗਾੜੀ, ਬਹਿਬਲ ਕਲਾਂ ਕਾਂਡ, ਕੋਵਿਡ 19 ਅਤੇ ਕਣਕ ਦੀ ਖਰੀਦ ਸਮੇਤ ਕਈ ਹੋਰ ਮੁੱਦਿਆਂ 'ਤੇ ਵਿਧਾਇਕਾਂ ਨੇ ਆਪਣੇ ਦਿਲ ਦੇ ਵਲਵਲੇ ਮੁੱਖ ਮੰਤਰੀ ਸਾਹਮਣੇ ਰੱਖੇ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਸਮੇਤ ਬਾਕੀ ਵਿਧਾਇਕ ਸੁਖਾਵੇਂ ਮਾਹੌਲ ਵਿਚ ਗੱਲਬਾਤ ਹੋਣ ਦਾ ਦਾਅਵਾ ਕਰਦੇ ਹਨ। ਪਰ ਸੂਤਰ ਦੱਸਦੇ ਹਨ ਕਿ ਕਰਨ ਅਵਤਾਰ ਸਿੰਘ ਦੇ ਮਾਮਲੇ ਵਿਚ ਮੁੱਖ ਮੰਤਰੀ ਵਲੋਂ ਸਿਰਫ਼ ਹੋਰ ਸਮਾਂ ਦੇਣ ਦੀ ਗੱਲ ਕਹੀ ਹੈ। ਮੁੱਖ ਮੰਤਰੀ ਨਾਲ ਮੀਟਿੰਗ ਕਰਨ ਤੋਂ ਬਾਅਦ ਕੁੱਝ ਵਿਧਾਇਕਾਂ ਨੇ ਮਾਝੇ ਦੇ ਨੌਜਵਾਨ ਵਿਧਾਇਕਾਂ ਨਾਲ ਐਮ.ਐਲ.ਏ ਫਲੈਟ ਵਿਚ ਅਲੱਗ ਤੋਂ ਮੀਟਿੰਗ ਵੀ ਕੀਤੀ ਹੈ।
ਸੂਤਰ ਦੱਸਦੇ ਹਨ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਮੁੱਦੇ 'ਤੇ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਕਿਹਾ ਕਿ ਉਨ•ਾਂ ਨੁੰ ਪਤਾ ਲੱਗਿਆ ਹੈ ਕਿ ਉਨ•ਾਂ (ਮੁੱਖ ਸਕੱਤਰ) ਨੇ ਮਾਫ਼ੀ ਤਾਂ ਮੰਗ ਲਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਤਾਂ ਐਨੇ ਸਾਲਾਂ ਵਿਚ ਕੋਈ ਸ਼ਿਕਾਇਤ ਨਹੀਂ ਆਈ ਅਤੇ ਸਾਰਾ ਕੰਮ ਠੀਕ ਚੱਲ ਰਿਹਾ ਸੀ। ਰੰਧਾਵਾਂ ਸਮੇਤ ਹੋਰਨਾਂ ਨੇ ਮੁੱਖ ਸਕੱਤਰ ਵਲੋਂ ਮਾਫ਼ੀ ਨਾ ਮੰਗਣ ਦੀ ਗੱਲ ਕਹੀ। ਸੂਤਰ ਅਨੁਸਾਰ ਪਰਗਟ ਸਿੰਘ ਨੇ ਭਖ਼ਦੇ ਮਸਲੇ ਬਰਗਾੜੀ ਤੇ ਬਹਿਬਲ ਕਲ•ਾਂ ਕਾਂਡ ਦਾ ਨਿਬੇੜਾ ਕਰਨ ਦੀ ਗੱਲ ਕਹੀ। ਵਿਧਾਇਕਾਂ ਨੇ ਕਰੋਨਾ ਵਾਇਰਸ, ਕਣਕ ਦੀ ਖਰੀਦ, ਨਾਜ਼ਾਇਜ਼ ਸ਼ਰਾਬ ਦੀ ਵਿਕਰੀ ਸਮੇਤ ਕਈ ਹੋਰ ਮਸਲੇ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦੇ। ਦੱਸਿਆਂ ਜਾਂਦਾ ਹੈ ਕਿ ਰੁੱਸੇ ਵਿਧਾਇਕਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਵਿਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਸਾਰਥੀ ਬਣੇ ਹਨ। ਕੈਪਟਨ ਨੇ ਰੰਧਾਵਾਂ ਨੂੰ ਫੋਨ ਕਰਕੇ ਰਾਜਾ ਵੜਿੰਗ 'ਤੇ ਹੋਰ ਵਿਧਾਇਕਾਂ ਨੂੰ ਲੰਚ 'ਤੇ ਬਲਾਉਣ ਦਾ ਸੱਦਾ ਦਿੱਤਾ ਸੀ। ਸੁਖਜਿੰਦਰ ਰੰਧਾਵਾਂ ਨੇ ਮੁੱਖ ਮੰਤਰੀ ਵਲੋਂ ਫੋਨ ਕਰਨ ਦੀ ਪੁਸ਼ਟੀ ਕੀਤੀ ਹੈ।
ਰੰਧਾਵਾਂ ਅਨੁਸਾਰ ਉਨ•ਾਂ ਨੇ ਮੁੱਖ ਮੰਤਰੀ ਨੂੰ ਸਪਸ਼ਟ ਕੀਤਾ ਹੈ ਕਿ ਕੈਬਨਿਟ ਮੀਟਿੰਗ ਦੌਰਾਨ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦਾ ਵਿਵਹਾਰ ਠੀਕ ਨਹੀਂ ਸੀ। ਰੰਧਾਵਾਂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਕਿਹਾ ਹੈ ਕਿ ਜੋ ਕੈਬਨਿਟ ਵਿਚ ਫੈਸਲਾ ਹੋਇਆ ਹੈ, ਉਸ ਮੁਤਾਬਿਕ ਤੁਸੀਂ ਫੈਸਲਾ ਲੈ ਕੇ ਮਸਲੇ ਦਾ ਜਲਦੀ ਹੱਲ ਕਰ ਦੇਵੇ। ਉਨ•ਾਂ ਕਿਹਾ ਕਿ ਮੁੱਖ ਮੰਤਰੀ ਨੇ ਮੁੱਖ ਸਕੱਤਰ ਦੇ ਮੁੱਦੇ 'ਤੇ ਹੋਰ ਸਮਾਂ ਦੇਣ ਅਤੇ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਉਨ•ਾਂ ਕਿਹਾ ਕਿ ਅਸੀਂ ਆਪਣਾ ਪੱਖ ਰੱਖ ਆਏ ਹਾਂ ਅਤੇ ਅਗਲਾ ਫੈਸਲਾ ਮੁੱਖ ਮੰਤਰੀ ਨੇ ਲੈਣਾ ਹੈ।
ਰਾਜਾ ਵੜਿੰਗ ਨੇ ਸ਼ਰਾਬ ਪਾਲਸੀ ਬਾਰੇ ਮੁੱਖ ਸਕੱਤਰ ਖਿਲਾਫ਼ ਕੀਤੇ ਟਵੀਟ 'ਤੇ ਕਾਇਮ ਰਹਿਣ ਦੀ ਗੱਲ ਕਰਦਿਆਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਮੁੱਖ ਮੰਤਰੀ ਨਾਲ ਨਾਰਾਜ਼ ਨਹੀਂ ਹਨ। ਉਹ ਲੋਕਾਂ ਦੇ ਚੁਣੇ ਨੁਮਾਇੰਦੇ ਹਨ ਤੇ ਲੋਕਾਂ ਨੂੰ ਜਵਾਬਦੇਹ ਹਨ। ਵੜਿੰਗ ਨੇ ਕਿਹਾ ਕਿ ਪਹਿਲਾਂ ਵੀ ਉਹ ਲੋਕਾਂ ਦੀ ਸਮੱਸਿਆਵਾਂ, ਮੰਗਾਂ ਨੂੰ ਸਰਕਾਰ ਦੇ ਧਿਆਨ ਵਿਚ ਲਿਆਉਂਦੇ ਰਹੇ ਹਨ ਤੇ ਭਵਿੱਖ ਵਿਚ ਵੀ ਲਿਆਉਂਦੇ ਰਹਿਣਗੇ। ਵੜਿੰਗ ਨੇ ਕਿਹਾ ਕਿ ਪਹਿਲਾਂ ਵਿਰੋਧੀ ਧਿਰ ਵਿਚ ਹੁੰਦਿਆਂ ਲੋਕਾਂ ਦੀ ਅਵਾਜ਼ ਚੁੱਕੀ ਹੈ ਤੇ ਹੁਣ ਆਪਣੀ ਸਰਕਾਰ ਵਿਚ ਲੋਕਾਂ ਦੇ ਮੱਸਲੇ ਚੁੱਕ ਰਹੇ ਹਨ ਜੋ ਕਿ ਚੁਣਿਆਂ ਨੁਮਾਇੰਦਾ ਹੋਣ ਕਰਕੇ ਜ਼ੁੰਮੇਵਾਰੀ ਬਣਦੀ ਹੈ। ਵੜਿੰਗ ਨੇ ਕਿਹਾ ਕਿ ਵੱਖ ਵੱਖ ਥਾਵਾਂ 'ਤੇ ਨਾਜ਼ਾਇਜ਼ ਸ਼ਰਾਬ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਹੋ ਰਹੀ ਹੈ।
ਅਕਾਲੀ ਦਲ ਵਲੋਂ ਖੰਨਾਂ ਅਤੇ ਰਾਜਪੁਰਾ ਵਿਚ ਫ਼ੜੀਆਂ ਨਾਜ਼ਾਇਜ਼ ਸ਼ਰਾਬ ਫੈਕਟਰੀਆਂ ਨੂੰ ਕਾਂਗਰਸੀ ਆਗੂਆਂ ਦੀ ਸਰਪ੍ਰਸਤੀ ਹੋਣ ਦੇ ਲਗਾਏ ਗਏ ਦੋਸ਼ਾਂ ਦੇ ਜਵਾਬ ਵਿਚ ਰੰਧਾਵਾਂ ਨੇ ਕਿਹਾ ਕਿ ਦੋਸ਼ ਲਾਉਣ ਵਾਲਿਆਂ 'ਤੇ ਚਿੱਟੇ ਦੇ ਦੋਸ਼ ਲੱਗਦੇ ਰਹੇ ਹਨ, ਪਰ ਅਸੀਂ ਮੰਨਦੇ ਹਾਂ ਕਿ ਉਨ•ਾਂ ਖਿਲਾਫ਼ ਐਕਸ਼ਨ ਲੈਣ ਵਿਚ ਦੇਰੀ ਜਰੂਰ ਹੋਈ ਹੈ । ਰੰਧਾਵਾਂ ਨੇ ਕਿਹਾ ਕਿ ਦੋ ਨੰਬਰ ਦੀ ਸ਼ਰਾਬ ਵੇਚਣ ਵਾਲੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਉਹ ਰਾਜਨੀਤਿਕ ਵਿਅਕਤੀ ਹੈ ਚਾਹੇ ਕਈ ਅਫਸਰ। ਉਨ•ਾਂ ਕਿਹਾ ਕਿ ਜੇਕਰ ਨਾਜ਼ਾਇਜ਼ ਸ਼ਰਾਬ ਰੋਕਾਂਗੇ ਤਾਂ ਹੀ ਪੰਜਾਬ ਦਾ ਮਾਲੀਆਂ ਵਧੇਗਾ। ਇਸੀ ਤਰ•ਾਂ ਪਰਗਟ ਸਿੰਘ ਨੇ ਕਿਹਾ ਕਿ ਦੋ ਰਾਜਾਂ ਵਿਚ ਸ਼ਰਾਬ ਕਾਰਪੋਰੇਸ਼ਨ ਸਫਲਤਾ ਨਾਲ ਚੱਲ ਰਹੀ ਹੈ ਇਸ ਲਈ ਪੰਜਾਬ ਸਰਕਾਰ ਨੂੰ ਸ਼ਰਾਬ ਕਾਰਪੋਰੇਸ਼ਨ ਬਣਾਉਣ ਵੱਲ ਕਦਮ ਚੁੱਕਣਾ ਚਾਹੀਦਾ ਹੈ।

Saturday, 16 May 2020
ਕਹਾਣੀ --ਜੈ ਸਿੰਘ ਛਿੱਬਰ ਵਸੀਅਤ
ਕਹਾਣੀ --ਜੈ ਸਿੰਘ ਛਿੱਬਰ
ਵਸੀਅਤ
ਤੇਰੇ ਹਾਣਦੇ ਦੋ ਦੋ ਜਵਾਕਾਂ ਦੇ ਬਾਪ ਬਣਗੇ ! ਨਾਲ਼ੈ ਵਿਆਹ ਟਾਇਮ 'ਤੇ ਕਰਵਾ ਲੈਣਾ ਚਾਹੀਦਾ। ਟਾਇਮ 'ਤੇ ਵਿਆਹ ਕਰੌਣ ਨਾਲ ਜਵਾਕ ਨਾਲ ਰਲ ਜਾਂਦੈ ਐੇ..ਬੁੱਢੀ ਉਮਰੇ ਸਹਾਰਾ ਮਿਲਦੈ । ਨਸੀਬ ਕੌਰ ਨੇ ਖੀਸੇ ਵਿਚੋਂ ਛੋਟੇ ਮੁੰਡੇ ਗੁਰਮੁੱਖ ਸਿੰਘ ਨੂੰ ਪੰਜਾਹ ਦਾ ਨੋਟ ਫੜਾਉਂਦਿਆਂ ਕਿਹਾ।
ਬੇਬੇ ਵਿਆਹ ਵੀ ਕਰਵਾ ਲਵਾਂਗੇ। ਪਹਿਲਾਂ ਕੁੱਝ ਕਮਾਉਣ ਜੋਗੇ ਤਾਂ ਹੋ ਜਾਈਏ। ਨਾਲੇ ਹੁਣ ਜ਼ਮਾਨਾ ਬਦਲ ਗਿਆ -ਦੋਵੇਂ ਜੀਆ ਦੇ ਕਮਾਉਣ 'ਤੇ ਵੀ ਘਰ ਦਾ ਗੁਜ਼ਾਰਾਂ ਬੜੀ ਮੁਸ਼ਕਲ ਨਾਲ ਚੱਲਦਾ। ਦੇਖ ਲੈ ਬੜਾ ਬਾਈ ! ਧਰਮ ਸਿਹੁੰ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਈ ਜਾਂਦਾ। ਜੇ ਚਾਰ ਜਮਾਤਾਂ ਪੜ• ਲੈਂਦਾਂ ਤਾਂ ਕਿਤੇ ਲੱਗ ਨਾ ਜਾਂਦਾ। ਜਿੰਦਗੀ ਸੁਧਰ ਜਾਂਦੀ। ਹੁਣ ਮਿੱਟੀ ਨਾਲ ਮਿੱਟੀ ਹੋਈ ਜਾਂਦਾ। ਓਪਰੋਂ ਪਤੰਦਰ ਨੇ ਚਾਰ ਜੁਆਕ ਜੰਮ 'ਤੇ। ਬਈ ਦੋ ਜੁਆਕ ਥੋੜੇ 'ਤੇ। ਏਹਨੂੰ ਕਹਿੰਦੇ ਐ ਪੜ•ੇ ਲਿਖੇ ਤੇ ਅਨਪੜ• ਬੰਦੇ 'ਚ ਫਰਕ। ਗੁਰਮੁੱਖ ਸਿੰਘ ਨੇ ਮਾਂ ਤੋਂ ਪੰਜਾਹ ਦਾ ਨੋਟ ਫੜ•ਦਿਆਂ ਮਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ।
ਚੱਲ ਪੁੱਤ ! ਮਰਜ਼ੀ ਤੇਰੀ। ਵਿਆਹ ਦੇ ਨਾਉਂ 'ਤੇ ਤੂੰ ਪਾਣੀ ਨੀਂ ਪੈਰਾਂ 'ਤੇ ਪੈਣ ਦੇਂਦਾ। ਧਰਮਾ ਤਾਂ ਮੇਰਾ ਨਿਰਾ ਧਰਮੀ ਬੰਦਾਂ ਐ। ਜੁਆਕ ਤਾਂ ਵਾਹਿਗੁਰੂ ਦੀ ਮੇਹਰ ਐ। ਉਹ ਦੇਖਲੈ ਭਜੌਲੀ ਵਾਲੇ ਕੈਹਰੂ ਦਾ ਨਰਿੰਦਰ ਜੁਆਕ ਨੂੰ ਤਰਸਦਾ ਫਿਰਦੈ। ਕੋਈ ਡਾਕਟਰ, ਹਕੀਮ ਨੀਂ ਛੱਡਿਆ..ਬਥੇਰੇ ਡੇਰਿਆਂ 'ਤੇ ਮੱਥਾ ਰਗੜਿਆ …ਪਰ ਵਿਚਾਰੀ ਬਹੂ ਦੀ ਕੁੱਖ ਹਰੀ ਨਹੀਂ ਹੋਈ। ਮਾਂ ਨੇ ਗੁਰਮੁੱਖ ਸਿੰਘ ਨੂੰ ਨਸੀਹਤ ਦਿੰਦਿਆਂ ਕਿਹਾ।
ਸਾਡੀ ਤਾਂ ਅੱਧੀ ਲੰਘ'ਗੀ ਤੇ ਬਾਕੀ ਵੀ ਲੰਘ ਜਾਣੀ। ਅਸੀਂ ਤਾਂ ਦੋਏ ਜੀਅ ਸੋਚਦੈ ਐ ਕਿ ਬਈ ਤੇਰੀ ਬਹੂ ਦੇ ਹੱਥੋਂ ਵੀ ਟੁੱਕ ਖਾ ਲਈਏ। ਬਾਕੀ ਤਾਂ ਕਰਮਾਂ ਦੀ ਗੱਲ ਐ। ਹੋਣਾਂ ਤਾਂ ਉਹੀ ਐ ਜੋ ਵਾਹਿਗੁਰੂ ਨੂੰ ਮੰਜੂਰ ਐ। ਗੁਰਮੁੱਖ ਨੂੰ ਨਸੀਹਤ ਦੇਂਦੀ ਹੋਈ ਨਸੀਬ ਕੌਰ ਹਾਰੇ ਵਿਚ ਪਾਥੀਆਂ ਪਾਉਣ ਲੱਗ ਪਈ।
ਲੈ ਬੇਬੇ ਰੋਟੀ ਖਾ ਲਓ। ਜੀਤੀ ਦੇ ਭਾਪੇ ਦਾ ਟਾਇਮ ਵੀ ਹੋ ਗਿਐ ਆਣ ਦਾ। ਓਹਦੇ ਔਣ ਤੋਂ ਪਹਿਲਾਂ ਪਹਿਲਾਂ ਮੈਂ ਚਾਰ ਕੱਪੜੇ ਵੀ ਧੋ ਲਵਾਂ । ਧਰਮ ਸਿੰਹੁ ਦੀ ਘਰ ਵਾਲੀ ਨੇ ਮਾਂ ਨੂੰ ਰੋਟੀ ਫੜਾਉਂਦਿਆਂ ਕਿਹਾ।
ਲੈ ! ਅੱਜ ਮੇਰਾ ਪੁੱਤ ਗੁਰਮੁੱਖ ਵੀ ਦੁਪਹਿਰੀ ਹੀ ਆ ਗਿਐ। ਕਿਆ ਗੱਲ ਪੁੱਤ ਅੱਜ ਕਾਲਜ ਨੀਂ ਗਿਐ। ਬੇਬੇ ਹੁਣ ਕਾਲਜ ਤੋਂ ਫਰੀ ਹੋ ਗਏ। ਅਗਲੇ ਮਹੀਨੇ ਪੇਪਰ ਐ। ਬੱਸ ਹੁਣ ਆਪਣੀ ਬੀ.ਏ ਹੋ ਜਾਣੀ। ਅਗਲੇ ਮਹੀਨੇ ਤੋਂ ਤੇਰਾ ਪੁੱਤ ਬੀ.ਏ ਪਾਸ ਹੋ ਜਾਣਾ। ਪਿੰਡ ਵਿਚ ਗਿੱਬ ਗਿੱਬ ਕੇ ਕਹੀਂ ਕਿ ਮੇਰਾ ਮੁੰਡਾਂ ਵੀ ਬੀ.ਏ ਪਾਸ ਐ। ਆਪਾਂ ਕਿਤੇ ਲੰਬੜਾਂ ਤੋਂ ਘੱਟ ਐ। ਤੂੰ ਦੇਖੀ ਜਾਈੰ ਇਕ ਵਾਰ ਬੀ.ਏ ਹੋ ਜਾਏ, ਨੌਕਰੀ ਮਿਲਜੇ -ਫੇਰ ਤੇਰੇ ਵੀ ਗਰੀਬੀ ਆਲੇ ਦੁੱਖ ਕੱਟ ਦੇਣੇ। ਗੁਰਮੁੱਖ ਨੇ ਮਾਂ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ।
ਹਾਂ ਪੁੱਤ ਰੱਬ ਭਲੀ ਕਰੂੰ-ਫੇਰ ਤਾਂ ਤੈਨੂੰ ਹੋਰ ਰਿਸ਼ਤੇ ਵੀ ਔਣ ਲੱਗੇ ਜਾਣੈ। ਤੇਰੀ ਮਾਸੀ ਕਹਿੰਦੀ ਤੀ ਕਿ ਉਹਨੇ ਗੁਰਮੁੱਖ ਲਈ ਕੁੜੀ ਦੇਖੀ ਐ.. ਕੁੜੀ ਵਾਹਲੀ ਸੁਨੱਖੀ ਐ..ਘਰ ਦਾ ਕੰਮ ਚੰਗਾਂ ਕਰਦੀ ਐ..ਸਿਲਾਈ ਕਢਾਈ ਦਾ ਕੰਮ ਵੀ ਜਾਣਦੀ ਐ। ਕਹੇ ਤਾਂ ਗੱਲ ਚਲਾ ਲਈਏ। ਮਾਂ ਨੇ ਗੁਰਮੁੱਖ ਸਿੰਘ ਨੂੰ ਪੁੱਛਿਆ।
ਬੇਬੇ ਕੋਈ ਨਾ ਵਿਆਹ ਵੀ ਕਰਾਲਾਂ ਗੇ। ਬੱਸ ਹੁਣ ਤਾਂ ਨੌਕਰੀ ਮਿਲ ਹੀ ਜਾਣੀ। ਨਾਲੇ ਜੇ ਵਿਆਹ ਕਰਵਾ ਲਿਆ ਤਾਂ ਤੇਰੀ ਵਹੁਟੀ ਨੂੰ ਕਿੱਥੇ ਰੱਖਾਂਗੇ। ਚਾਰ ਤਾਂ ਕਮਰੇ ਨੇ। ਪਹਿਲਾਂ ਇਕ ਦੋ ਕਮਰੇ ਤੇ ਚੁਬਾਰਾ ਪਾ ਲਈਏ। ਨਾਲੇ ਆਪਾਂ ਵੀ ਚੁਬਾਰੇ ਵਾਲੇ ਬਣਜਾ ਗੇਂ। ਕੁੜੀਆਂ ਤਾਂ ਤੇਰੇ ਗੁਰਮੁੱਖ ਸਿਹੁੰ ਦੇ ਮਗਰ ਮਗਰ ਘੁੰਮਣਗੀਆਂ। ਗੁਰਮੁੱਖ ਨੇ ਬੇਬੇ ਦੀ ਗੱਲ ਕੱਟਦਿਆਂ ਜਵਾਬ ਦਿੱਤਾ।
ਕੋਈ ਨਾ ਜਿੱਥੇ ਐਨੇ ਸਾਲ ਲੰਘਾ ਲਏ ਮਹੀਨਾ ਦੋ ਮਹੀਨੇ ਹੋਰ ਲੰਘਾ ਲੈਂਦੈ ਐ ਪੁੱਤ ! ਰੱਬ ਦੀ ਕਿਰਪਾ ਹੋਊੰ। ਮੇਰੇ ਘਰ ਵੀ ਰੌਣਕਾਂ ਲੱਗਣਗੀਆਂ। ਵਾਜੇ ਵੱਜਣਗੇ। ਵਧਾਈਆਂ ਦੇਣ ਆਊੰ ਸਰੀਕਾ! ਨਸੀਬ ਕੌਰ ਨੇ ਗੁਰਮੁੱਖ ਸਿੰਘ ਦੀ ਗੱਲ ਕੱਟਦਿਆਂ ਕਿਹਾ।
000000
ਬੇਬੇ ! ਆਪਾਂ ਬੀ.ਏ. ਪਾਸ ਹੋ ਗਏ। ਹੁਣ ਨਾਂ ਤੂੰ ਵਿਆਹ ਦਾ ਫਿਕਰ ਕਰੀਂ। ਹੁਣ ਦੇਖੀਂ ਜਾਈੰ ਤੇਰੇ ਮੁੰਡੇ ਦੇ ਅੱਗੇ ਪਿੱਛੇ ਘੁੰਮਣਗੇ ਰਿਸ਼ਤਿਆਂ ਵਾਲੇ। ਵੇਸੇ ! ਕੁੜੀ ਤਾਂ ਮੈਂ ! ਕੀ ਕੁੜੀ ? ਮਾਂ ਨੇ ਗੁਰਮੁੱਖ ਨੂੰ ਟੋਕਦਿਆਂ ਪੁੱਿਛਆ। ਨਹੀਂ ਨਹੀਂ ! ਮੈਂ ਤਾਂ ਬੱਸ ਵੈਸੇ ਕਹਿਤਾ ਕਿ ਕੁੜੀ ਸੋਹਣੀ ਸੁਨੱਖੀ ਲੈਣੀ ਐ। ਗੁਰਮੁੱਖ ਬੋਲਿਆ।
ਨਾ ਅਸੀਂ ਕੋਈ ਮਾੜੀ ਲੱਭਣੀ ਐ। ਤੀਰ ਵਰਗੀ ਸਿੱਧੀ ਪੁੰਨਿਆਂ ਦੇ ਚੰਦ ਵਰਗੀ ਸੁਨੱਖੀ ਕੁੜੀ ਲਿਆਵਾਂਗੇ। ਬੱਸ ਤੂੰ ਹਾਂ ਕਰ ਇਕ ਵਾਰ। ਅਸੀਂ ਆਪ ਦੋਏ ਜੀਅ ਸੋਚਦੈ ਕਿ ਤੇਰਾ ਵਿਆਹ ਕਰ ਦੇਈਏ। ਕੀ ਪਤਾ ਕਦੋਂ ਬੁੱਢੇ ਬੰਦੇ ਤਾਂ ਪਟਾਕਾ ਪੈ ਜਾਵੈ। ਲੰਬੜਾਂ ਦੀ ਜੀਤੋ ਕਹਿੰਦੀ ਤੀ ਕਿ ਉਹਨਾਂ ਦੀ ਰਿਸ਼ਤੇਦਾਰੀ ਵਿਚ ਕੁੜੀ ਐ । ਕੁੜੀ ਸੁਨੱਖੀ ਐ। ਤਿੰਨ ਭਾਈਆਂ ਦੀ ਕੱਲ•ੀ ਭੈਣ ਐ। ਚਾਰ ਸੁਆੜ ਵੀ ਹੈਗੇ। ਦੇਖਲੈ ਪੁੱਤ ! ਨਾਲੇ ਰਿਸ਼ਤੇ ਤਾਂ ਵਰਤਣ ਨਾਲ ਹੁੰਦੇ ਐ। ਤਿੰਨ ਭਾਈਆਂ ਦੀ ਭੈਣ। ਔਖੇ ਵੇਲੇ ਭਾਈ ਹੀ ਕੰਮ ਆਉਂਦੇ ਐ। ਰੰਗ ਰੁੰਗ ਨਹੀਂ ਦੇਖੀ ਦਾ ਖਾਨਦਾਨ ਦੇਖੀ ਦਾ। ਰੰਗ ਤਾਂ ਦੋਏ ਈ ਨੇ।
ਬੇਬੇ ਕੋਈ ਕਿਸੇ ਨੂੰ ਕੁੱਝ ਨੀਂ ਦੇਂਦਾ। ਜ਼ਮਾਨਾ ਬਦਲ ਗਿਆ। ਆਪਾਂ ਤਾਂ ਨੌਕਰੀ ਵਾਲੀ ਲੈਣੀ ਐ। ਪੜ•ੀ ਲਿਖੀ ਹੋਵੇਗੀ ਤਾਂ ਅੱਗੇ ਜੁਆਕ ਵੀ ਪੜ• ਲੈਣਗੇ। ਨਹੀਂ ਤਾਂ ਸਾਰੀ ਉਮਰ ਬਾਈ ਧਰਮੇ ਵਾਂਗ ਮਿੱਟੀ ਨਾਲ ਮਿੱਟੀ ਹੋਈ ਜਾਓ। ਗੁਰਮੁੱਖ ਸਿੰਘ ਮਾਂ ਨੂੰ ਜਵਾਬ ਦਿੰਦਿਆਂ ਘਰੋ ਨਿਕਲ ਗਿਆ।
ਬੇਬੇ ! ਬੇਬੇ!! ਬਾਹਰ ਪੁਲਿਸ ਆਈ ਐ…! ਗੁਰਮੁੱਖ ਨੂੰ ਪੁੱਛਦੈ ਐ। ਸਾਹੋ ਸਾਹ ਹੋਈ ਧਰਮ ਸਿੰਹੁ ਦੀ ਘਰ ਵਾਲੀ ਕਰਮਜੀਤ ਨੇ ਸੱਸ ਨਸੀਬੋ ਨੂੰ ਕਿਹਾ।
ਹੈਂ ! ਰੱਬ ਖੈਰ ਕਰੇਂ। ਸਾਡੀ ਦੇਹਲੀ ਤਾਂ ਸਾਰੀ ਉਮਰ ਨੀਂ ਪੁਲਿਸ ਆਈ। ਤਿੰਨ ਪੀੜ•ੀਆਂ ਹੋਗੀਆਂ। ਪੁਲਿਸ ਦਾ ਨਾਂ ਨੀ ਸੁਣਿਆ ਨਾ ਕੋਈ ਦੇਹਲੀ ਚੜਿ•ਆ। ਮੂੰਹ 'ਚ ਗੱਲਾਂ ਕਰਦੀ ਨਸੀਬ ਕੌਰ ਲੰਗੜਾਉਂਦੀ ਹੋਈ ਦਰਵਾਜ਼ੇ 'ਤੇ ਪੁੱਜ ਗਈ।
ਬੇ ਭਾਈ ਸਸਰੀ ਕਾਲ! ਕੀ ਗੱਲ ਹੋਗੀ ਭਾਈ? ਨਸੀਬ ਕੌਰ ਨੇ ਥਾਣੇਦਾਰ ਨੂੰ ਪੁੱਛਿਐ?
ਅੱਛਾਂ! ਲੋਕਾਂ ਦੀਆਂ ਕੁੜੀਆਂ ਕੱਢਕੇ ਲਿਆਉਂਦੇ ਹੋ ? ਪੁੱਛਦੇ ਸਾਨੂੰ ਕੀ ਹੋ ਗਿਐ ? ਕਿੱਥੇ ਐ ਗੁਰਮੁੱਖ ? ਬੰਦੇ ਦੇ ਪੁੱਤ ਬਣਕੇ ਦੱਸਦੋ ਨਹੀਂ ਤਾਂ ਸਾਰੇ ਟੱਬਰ ਨੂੰ ਕਰ ਦਿਆਂਗੇ ਥਾਣੇ ਬੰਦ?
ਬੇ ਪੁੱਤ ਉਹ ਤਾਂ ਚੰਡੀਗੜ• ਗਿਐ ਹੋਇਆ ਕੰਮ 'ਤੇ। ਸ਼ਾਮੀ ਆਵੇਗਾ। ਨਸੀਬ ਕੌਰ ਨੇ ਜਵਾਬ ਦਿੰਦਿਆਂ ਕਿਹਾ।
ਗੱਲ ਸੁਣਲੋ ! ਸਵੇਰੇ ਦਸ ਵਜੇ ਗੁਰਮੁੱਖ ਨੂੰ ਥਾਣੇ ਪੇਸ਼ ਕਰਦੋ , ਨਹੀਂ ਤਾਂ ਸਾਰੇ ਟੱਬਰ ਨਾਲ ਉਹ ਕਰਾਂਗੇ ਸੱਤ ਪੁਸ਼ਤਾਂ ਯਾਦ ਰੱਖਣੀਆਂ।
ਹਾਏ ਵੇ! ਸਾਡੇ ਤਾਂ ਕਦੇ ਪੁਲਿਸ ਨੀਂ ਆਈ। ਕੀ ਭਾਣਾ ਵਰਤ ਗਿਐ। ਜੇ ਸੁੱਖ ਵੀ ਹੋਵੈ। ਬੇ ਪੁੱਤ ਕਰਮੋ ਮੈਨੂੰ ਚਾਹ ਪਿਲਾ ਦੇ ਦੋ ਘੁੱਟ। ਮੈਂ ਜਾਂਦੀ ਐ ਹੌਲੀ ਹੌਲੀ ਲੰਬੜਾਂ ਦੇ ਨਾਲੇ ਸਰਪੰਚ ਨਾਲ ਗੱਲ ਕਰਦੀ। .ਐਂ ਪੁਲਿਸ ਕਿਵੇਂ ਆਗੀ। ਨਸੀਬ ਕੌਰ ਨੇ ਧਰਮ ਸਿੰਹੁ ਦੀ ਘਰ ਵਾਲੀ ਕਰਮਜੀਤ ਨੂੰ ਚਾਹ ਬਣਾਉਣ ਦਾ ਹੁਕਮ ਦਿੰਦਿਆਂ ਕਿਹਾ।
ਸੀਬੋ ! ਏ ਸੀਬੋ!! ਭਾਈ ਤੇਰੇ ਧਰਮੇ ਨੂੰ ਪੁਲਿਸ ਆਲੇ ਥਾਣੇ ਲੈ ਗਏ। ਗੁਰਮੁੱਖ ਦਾ ਪੰਗਾਂ ਏ ਕੋਈ। ਮੈਂ ਤਾਂ ਕਿਹਾ ਸੀ ਕਿ ਧਰਮ ਸਿੰਹੁ ਤਾਂ ਵਾਹਲਾ ਬੀਬਾ ਬੰਦਾਂ ਏ ਤੁਸੀਂ ਛੱਡ ਦਿਓ ਇਸਨੂੰ। ਪਰ ਉਨ•ਾਂ ਮੇਰੀ ਗੱਲ ਨਹੀਂ ਮੰਨੀਂ ਜਾਂਦੇ ਹੋਏ, ਗੱਡੀ ਵਿਚ ਬਿਠਾ ਲੈ ਗਏ। ਨੰਬਰਦਾਰ ਜਗਤ ਸਿੰਘ ਨੇ ਨਸੀਬ ਕੌਰ ਨੂੰ ਘਰ ਆ ਕੇ ਦੱਸਿਆ।
ਹਾਏ ਰੱਬਾ! ਪੁਲਿਸ ਨੇ ਤਾਂ ਮੇਰੇ ਧਰਮੇ ਦਾ ਕੁੱਟ ਕੁੱਟ ਬੁਰਾ ਹਾਲ ਕਰ ਦੇਣਾ। ਉਹਨੇ ਤਾਂ ਸਾਰੀ ਉਮਰ ਕਿਸੇ ਮੂਹਰੇ ਮੂੰਹ ਨਹੀਂ ਖੋਲਿ•ਆ। ਚਾਰ ਜੁਆਕਾ ਦਾ ਬਾਪ ਐ। ਪੁਲਿਸ ਦੀ ਕੁੱਟ ਤਾਂ ਬੰਦੇ ਨੂੰ ਜਿਊਣ ਜੋਗਾ ਨਹੀਂ ਛੱਡਦੀ। ਭਾਈ ਜੀ! ਤੁਸੀਂ ਕਰੋ ਪਤਾ ਗੱਲ ਕੀ ਐ ? ਨਾਲੇ ਮੇਰੇ ਧਰਮੇ ਨੂੰ ਛੁਡਾਕੇ ਲਿਆਓ। ਉਸਦੀ ਕੰਗਰੋੜ (ਰੀੜ ਦੀ ਹੱਡੀ) ਤਾਂ ਪਹਿਲਾਂ ਹੀ ਦੁੱਖਦੀ ਰਹਿੰਦੀ ਐ। ਕਣਕ ਦੀ ਬੋਰੀ ਚੁੱਕੀ ਆਉਂਦਾ ਡਿੱਗ ਗਿਆ ਸੀ ਖਾਲ਼ ਵਿੱਚ। ਐਵੇਂ ਨਾ ਚੰਦਰੇ ਸੱਟ ਮਾਰ ਦੇਣ ਮੇਰੇ ਪੁੱਤ ਦੇ। ਨਸੀਬੋ ਨੇ ਨੰਬਰਦਾਰ ਜਗਤ ਸਿੰਘ ਅੱਗੇ ਤਰਲੈ ਕੱਢਦਿਆਂ ਕਿਹਾ।
ਚਲੋ ! ਜਾਂਦਾ ਮੈਂ ਥਾਣੇ ਕਰਦਾ ਕੁੱਝ ਪਤੈ। ਕੋਸ਼ਿਸ਼ ਕਰਦਾ ਧਰਮ ਸਿੰਹੁ ਨੂੰ ਆਪਣੀ ਜਮਾਨਤ ਦੇ ਲੈਂ ਆਉਂਦਾ। ਪਰ ..ਵੋਟਾਂ ਵੇਲ•ੇ ਧਿਆਨ ਰੱਖਿਆ ਕਰੋ ਪਿਛਲੀ ਵਾਰ ਤੁਸੀਂ ਮੇਰੇ ਵਿਰੁੱਧ ਭੁਗਤੇ ਹੋ। ਨੰਬਰਦਾਰ ਜਗਤ ਸਿੰਘ ਵੋਟਾਂ ਦਾ ਉਲਾਂਭਾਂ ਦੇ ਨਿਕਲ ਗਿਆ।
000
ਦੇਖੋ ਧਰਮ ਸਿੰਹੁ ਤਾਂ ਮੈਂ ਆਪਣੀ ਜ਼ਾਮਨੀਂ 'ਤੇ ਛੁਡਾ ਲਿਆਂਦਾ। ਹੁਣ ਤੁਹਾਨੂੰ ਗੁਰਮੁੱਖ ਨੂੰ ਤਾਂ ਪੇਸ਼ ਕਰਨਾ ਈ ਪਵੇਗਾ। ਪਤੰਦਰ ਨੇ ਜ਼ੁਰਮ ਤਾਂ ਵੱਡਾ ਹੀ ਕੀਤਾ। ਸ਼ਹਿਰੋਂ ਕੁੜੀ ਕੱਢ ਲੈ ਗਿਆ। ਰਪਟ ਲਿਖਾਈ ਐ ਜ਼ੈਲਦਾਰਾਂ ਨੇ। ਨੰਬਰਦਾਰ ਜਗਤ ਸਿੰਘ ਨੇ ਧਰਮ ਸਿੰਘ ਨੁੰ ਘਰ ਛੱਡਦੇ ਹੋਏ ਨਸੀਬ ਕੌਰ ਨੂੰ ਕਿਹਾ।
ਹਾਏ ਮੇਂ ਮਰਗੀ। ਮੈਂ ਕਦੋ ਦੀ ਕਹਿੰਦੀ ਸੀ ਕਿ ਪੁੱਤ ਵਿਆਹ ਕਰਾਲਾ-ਵਿਆਹ ਕਰਾਲਾ। ਮੈਨੂੰ ਕੀ ਪਤੈ ਸੀ ਕਿ ਕਾਹਤੋ ਨੀਂ ਮੰਨਦਾ। ਵਿਆਹ ਦਾ ਨਾਂ ਲੈਂਦਿਆਂ ਹੀ ਸਪਰਿੰਗ ਵਾਂਗ ਉਬੜਨ ਲੱਗ ਪੈਂਦਾਂ ਸੀ। ਭਾਈ ਜੀ! ਤੁਸੀਂ ਕੁੱਝ ਕਰੋ? ਨਸੀਬ ਕੌਰ ਨੇ ਨੰਬਰਦਾਰ ਜਗਤ ਸਿੰਘ ਅੱਗੇ ਮਸਲੇ ਦਾ ਹੱਲ ਕਰਨ ਦਾ ਤਰਲਾ ਪਾਉਂਦਿਆਂ ਕਿਹਾ।
ਦੇਖੋ ! ਗੁਰਮੁੱਖ ਨੂੰ ਪੇਸ਼ ਤਾਂ ਕਰਨਾ ਹੀ ਪਵੇਗਾ। ਨਹੀਂ ਅਗਲੇ ਹੋਰ ਤੰਗ ਕਰਨਗੇ। ਸਾਰਿਆਂ ਨੂੰ ਚੁੱਕਕੇ ਲੈ ਜਾਣਗੇ। ਐਦਾਂ ਤਾਂ ਗੱਲ ਨੀਂ ਬਣਨੀ । ਨੰਬਰਦਾਰ ਨੇ ਕਿਹਾ।
ਭਾਈ ਜੀ! ਵਾਹਿਗੁਰੂ ਦੀ ਸਹੁੰ ਸਾਨੂੰ ਕੁੱਝ ਨੀਂ ਪਤੈ। ਕੋਹੜੀ ਨੇ ਕਦੇ ਗੱਲ ਹੀ ਨਹੀਂ ਕੀਤੀ ਏਦਾਂ ਦੀ। ਸਾਨੂੰ ਨਹੀਂ ਪਤਾ ਕਿੱਥੇ ਗਿਆ। ਜੇ ਪਤਾ ਲੱਗਿਆ ਤਾਂ ਜਰੂਰ ਦੱਸਾਂਗੇ। ਨਸੀਬ ਕੌਰ ਨੇ ਜਗਤ ਸਿੰਘ ਨੂੰ ਮਸਲੇ ਦਾ ਨਿਪਟਾਰਾ ਕਰਨ ਦੀ ਅਪੀਲ ਕਰਦਿਆਂ ਕਿਹਾ।
ਪੁਲਿਸ ਨੇ ਬੜ•ੇ ਪਿੰਡ ਵਾਲੇ ਮੇਹਰੁ ਦਾ ਮੁੰਡਾ ਜੱਗਾ ਵੀ ਚੁੱਕ ਲਿਆ ਸਵੇਰੇ। ਕਹਿੰਦੇ ਜੱਗੇ ਨੇ ਸੱਭ ਦੱਸ ਦਿੱਤਾ ਕਿ ਕਿੱਥੇ ਏ ਗੁਰਮੁੱਖ ਸਿੰਘ। ਸਰਪੰਚ ਦੇ ਮੁੰਡੇ ਪਵਿਤਰ ਸਿੰਘ ਨੇ ਨਸੀਬੋ ਦੇ ਘਰ ਆਕੇ ਦੱਸਿਆ।
ਵੇ ਭਾਈ ਹੁਣ ਬਣੂੰਗਾ ਕੀ? ਨਸੀਬੋ ਬੋਲੀ।
ਦੇਖਦੇ ਐ ਤਾਈ। ਪਵਿੱਤਰ ਬੋਲਿਆ।
ਕਹਿੰਦੇ ਐ ਕਿ ਜੱਗੇ ਨੇ ਦੱਸ ਦਿੱਤਾ ਕਿ ਉਹਨਾਂ ਤਾਂ ਕੋਰਟ ਮੈਰਿਜ਼ ਕਰਾ ਲਈ। ਪਿਛਲੇ ਮਹੀਨੇ ਵਕੀਲ ਨੇ ਵਿਆਹ ਕਰਵਾ ਦਿੱਤਾ ਸੀ ਕੋਰਟ ਵਿਚ। ਪਵਿੱਤਰ ਬੋਲਿਆ।
ਹਾਏ ਵੇ! ਮੈਨੂੰ ਕੀ ਪਤਾ ਸੀ। ਮੈਨੂੰ ਕਹਿੰਦਾ ਕਾਲਜ਼ ਦਾ ਹਿਸਾਬ ਕਿਤਾਬ ਕਰਨਾ ਦਸ ਹਜ਼ਾਰ ਰੁਪਏ ਚਾਹੀਦੇ ਨੇ। ਮੈਂ ਮੁਨੀਮ ਤੋਂ ਲੈਣ ਨੂੰ ਕਿਹਾ ਸੀ। ਪਤਾ ਨਹੀਂ ਹੁਣ ਮੁਨੀਮ (ਆੜਤੀ) ਤੋਂ ਕਿੰਨੇ ਲੈ ਗਿਆ।
ਵੇ ਪੁੱਤ ! ਸਹੁੰ ਲੱਗੇ ਗੁਰੂ ਦੀ। ਮੈਨੂੰ ਕੁੱਝ ਨੀਂ ਪਤਾ। ਸਾਡੇ ਨਾਲ ਤਾਂ ਕੰਜਰ ਨੇ ਕਦੇ ਗੱਲ ਨੀਂ ਕੀਤੀ। ਰਿਸ਼ਤੇ ਤਾਂ ਬਥੇਰੇ ਆਏ। ਪਰ ਵਿਆਹ ਦੀ ਗੱਲ ਕਰਨ 'ਤੇ ਸਪਰਿੰਗ ਵਾਂਗ ਉਬੜਦਾ ਸੀ। ਨਸੀਬੋ ਨੇ ਥਾਣੇਦਾਰ ਨੂੰ ਦੱਸਿਆ।
ਕਿਥੇ ਗੁਰਮੁੱਖ ? ਥਾਣੇਦਾਰ ਨੇ ਪੁੱਛਿਆ।
ਪੁੱਤ ! ਸਹੁੰ ਲੱਗੇ ਸਾਨੂੰ ਕੁੱਝ ਨੀਂ ਪਤਾ। ਨਸੀਬ ਕੌਰ ਨੇ ਥਾਣੇਦਾਰ ਨੂੰ ਜਵਾਬ ਦਿੰਦਿਆਂ ਕਿਹਾ।
ਦੇਖ ਉਹੀ ਹੈ ਤੇਰਾ ਪੁੱਤ। ਥਾਣੇਦਾਰ ਨੇ ਬਖਸ਼ੀਖਾਨੇ ਵੱਲ ਇਸ਼ਾਰਾ ਕਰਦਿਆਂ ਨਸੀਬੋ ਨੂੰ ਕਿਹਾ।
ਹਾਂ ਜੀ! ਹਾਂ ਜੀ। ਨਸੀਬ ਕੌਰ ਬੋਲੀ।
ਦੇਖ ਬੇਬੇ ਮੁੰਡਾਂ ਤੇਰਾ ਛੱਡ ਦਿਆਂਗੇ। ਦੂਜੇ ਪਾਸੇ ਪਾਰਟੀ ਵੀ ਬੜੀ ਤਕੜੀ ਐ। ਕਹਿੰਦੀ ਕੇਸ ਦਰਜ਼ ਕਰੋ। ਮਾਮਲਾ ਵੱਡੇ ਅਫ਼ਸਰਾਂ ਦੇ ਧਿਆਨ ਵਿਚ ਐ। ਏੇਦਾਂ ਨਹੀਂ ਹੁਣ ਛੱਡਿਆ ਜਾਣਾ। ਥਾਣੇਦਾਰ ਬੋਲਿਆ।
ਵੇ ਪੁੱਤ! ਫਿਰ ਕੀ ਹੋਵੇਗਾ? ਨਸੀਬ ਕੌਰ ਬੋਲੀ
ਤੂੰ ਨੰਬਰਦਾਰ ਤੇ ਸਰਪੰਚ ਨਾਲ ਗੱਲ ਕਰ। ਹੋ ਸਕਦਾ ਵਿਚ ਪੈ ਕੇ ਸਮਝੌਤਾ ਕਰਾ ਦੇਣ। ਥਾਣੇਦਾਰ ਬੋਲਿਆ।
ਦੇਖ ਨਸੀਬੋ ਮਾਮਲਾ ਵੱਡੇ ਅਫਸਰਾਂ ਤੱਕ ਅੱਪੜ ਗਿਆ। ਪਰ ਥਾਣੇਦਾਰ ਕਹਿੰਦਾ ਮੈਂ ਨਿਬੇੜ ਦੂੰਗਾ ਬਿਨਾਂ ਕੇਸ ਦਰਜ਼ ਕਰੇ। ਪਰ, ਪੰਜਾਹ ਹਜ਼ਾਰ ਰੁਪਏ ਮੰਗਦਾ। ਕਹਿੰਦਾ ਉਪਰ ਵੀ ਦੇਣੇ ਐ ਸਾਹਬ ਨੂੰ। ਜੈਲਦਾਰਾਂ ਨੇ ਸਾਹਬ ਨੂੰ ਵੀ ਸ਼ਿਕਾਇਤ ਕੀਤੀ ਐ। ਜਗਤ ਸਿੰਘ ਨੇ ਨਸੀਬੋ ਨੂੰ ਕਿਹਾ।
ਭਾਈ ਜੀ! ਸਾਡੇ ਕੋਲ• ਤਾਂ ਐਨੇ ਹੈ ਨਹੀਂ? ਨਸੀਬ ਕੌਰ ਬੋਲੀ
ਦੇਖੋ ਜੀ ਹੁਣ ਤਾਂ ਦੇਣੇ ਪੈਣੇ ਨੇ ਜੇ ਮੁੰਡਾ ਛਡਾਉਣਾ। ਨਹੀਂ ਕੇਸ ਪਾ ਦੇਣਗੇ। ਕੀ ਪਤਾ ਨਾਲ ਹੋਰ ਕੀ ਪਾ ਦੇਣ। ਪੁਲਿਸ ਦਾ ਮੂੰਹ ਥੋੜਾ ਫੜਿਆ ਜਾਂਦਾ£ ਜਗਤ ਸਿੰਘ ਬੋਲਿਆ।
ਚਲੋ ਮੈਂ ਮੁਨੀਮ ਨੂੰ ਪੁੱਛਦੀ ਐ। ਅਗਲੀ ਫਸਲ 'ਤੇ ਕਰਲਾਂਗੇ ਹਿਸਾਬ ਕਿਤਾਬ। ਨਸੀਬ ਕੌਰ ਬੋਲੀ।
ਦੇਖ ਲਓ ਜੇ ਮਿਲਦੇ ਐ। ਨਹੀਂ ਤਾਂ ਨਿਆਈ ਵਾਲਾ ਖੇਤ ਤਿੰਨ ਸਾਲ ਲਈ ਮੈਂ ਵਾਹ ਲਵਾਂਗਾ। ਸਮਝੋ ਤਿੰਨ ਸਾਲ ਲਈ ਮੈਨੂੰ ਠੇਕੇ 'ਤੇ ਦਿੱਤਾ । ਮੈਂ ਦੇ ਦਿੰਦਾ ਪੰਜਾਹ ਹਜ਼ਾਰ ਰੁਪਏ। ਨੰਬਰਦਾਰ ਜਗਤ ਸਿੰਘ ਨੇ ਨਸੀਬੋ ਨੂੰ ਦਲੀਲ ਦਿੰਦਿਆਂ ਕਿਹਾ।
ਠੀਕ ! ਠੀਕ !! ਤੂੰ ਛੁਡਾ ਦੇ ਪੁੱਤ ਨੁੰ। ਮੁਨੀਮ ਨੇ ਵੀ ਤਾਂ ਵਿਆਜ ਲੈਣਾ ਈ ਐ। ਉਹਨੇ ਕਿਹੜਾ ਮੁਫ਼ਤ ਦੇਣੇ ਐ। ਨਸੀਬ ਕੌਰ ਬੋਲੀ।
ਤੁਸੀਂ ਚਲੋ ਘਰ। ਮੈਂ ਆਪੇ ਥਾਣੇਦਾਰ ਨਾਲ ਗੱਲ ਕਰਕੇ ਲੈ ਆਉਂਦਾ ਗੁਰਮੁੱਖ ਨੂੰ। ਨੰਬਰਦਾਰ ਜਗਤ ਸਿੰਘ ਨੇ ਨਸੀਬ ਕੌਰ ਨੂੰ ਮੂੰਡੇ ਨੂੰ ਛਡਾਉਣ ਦਾ ਭਰੋਸਾ ਦਿੰਦਿਆਂ ਕਿਹਾ।
0000000
ਮੈਂ ਤਾਂ ਸੁੱਖਾਂ ਸੁੱਖਦੀ ਰਹੀ ਕਿ ਤੇਰਾ ਵਿਆਹ ਕਰੂੰਗੀ। ਸਰੀਕੇ ਵਿਚ ਹਿੱਕ ਚੌੜੀ ਕਰਕੇ ਤੁਰਾਂਗੀ। ਵਾਜੇ ਵੱਜਣਗੇ। ਸ਼ਰੀਕੇ ਆਲੇ ਮੈਨੂੰ ਵਧਾਈ ਦੇਣ ਆਉਂਣਗੇ। ਮੈਨੂੰ ਕੀ ਪਤਾ ਸੀ ਤੂੰ ਇਹ ਚੰਨ ਚੜ•ਾਉਣਾ। ਬੁੱਢੇ ਵਾਰੇ ਸਾਨੂੰ ਥਾਣੇ ਵਿਚ ਰੋਲ•ਤਾ। ਨਾ ਹੁਣ ਇਹ ਨੌਕਰੀ ਕਰਦੀ ਐ ? ਕੀ ਲੱਭਿਆ ਇਸ ਵਿਚ ? ਰੰਗ ਨਾ ਰੂਪ ਨਾ। ਨਸੀਬੋ ਨੇ ਗੁੱਸੇ ਵਿਚ ਗੁਰਮੁੱਖ ਨੂੰ ਕਿਹਾ।
ਸਟੈਨੋ ਲੱਗੀ ਹੋਈ ਐ। ਤਾਂ ਹੀ ਤੁਸੀਂ ਬਚ ਗਏ। ਅਸੀਂ ਕੋਰਟ ਦੇ ਕਾਗਜ਼ ਦਿਖਾਤੇ ਤੇ ਸੀ ਥਾਣੇਦਾਰ ਨੂੰ। ਨਾਲੇ ਇਸਨੇ ਆਪਣੇ ਮਾਪਿਆ ਨੂੰ ਸਾਫ਼ ਸਾਫ਼ ਕਹਿ ਦਿੱਤਾ ਸੀ ਕਿ ਉਹ ਗੁਰਮੁੱਖ ਨੂੰ ਪਿਆਰ ਕਰਦੀ ਐ। ਗੁਰਮੁੱਖ ਤੋਂ ਬਗੈਰ ਕਿਤੇ ਨਹੀਂ ਰਹਿਣਾ। ਤਾਂ ਪਿਛੇ ਹਟੇ ਵੱਡੇ ਜੈਲਦਾਰ। ਜੇ ਵੱਡੇ ਜੈਲਦਾਰ ਸਨ ਤਾਂ ਕੇਸ ਦਰਜ਼ ਕਿਉਂ ਨੀਂ ਕਰਵਾਇਆ? ਧਮਕੀਆਂ ਦੇਂਦਾ ਸੀ ਮੇਰਾ ਸਾਲਾ ਠਾਣੇਦਾਰ। ਫੇਰ ਕਰ ਲੈਂਦਾ ਕੇਸ ਦਰਜ਼ ਵੱਡਾ ਥਾਣੇਦਾਰ। ਅਸੀਂ ਕੰਨਟੈਪਟ ਪਾ ਦੇਣੀ ਸੀ ਤਾਂ ਡਰਦੇ ਨੇ ਛੱਡਿਆ। ਨਾਲੇ ਗੱਲ ਸੁਣ ਲਓ। ਅਸੀਂ ਚੰਡੀਗੜ• ਕੁਆਰਟਰ ਲਿਆ ਹੋਇਆ। ਉਥੇ ਹੀ ਰਹਾਂਗੇ। ਪੰਮੀ ਨੇ ਸਵੇਰੇ ਡਿਊਟੀ ਵੀ ਜਾਣਾ ਹੁੰਦਾ। ਬੱਸਾਂ ਵਿਚ ਧੱਕੇ ਥੋੜਾ ਖਾਵੇਗੀ ਰੋਜ਼। ਅਸੀਂ ਕੱਲ• ਚਲੇ ਜਾਣਾ। ਥੋੜੇ ਪੈਸੇ ਦੇ ਦੇਈੰ। ਫਲੈਟ ਦਾ ਐਡਵਾਂਸ ਕਿਰਾਇਆ ਦੇਣਾ। ਨਾਲੇ ਥੋੜ•ੇ ਬਹੁਤੇ ਪੈਸੇ ਕੋਲ• ਵੀ ਹੋਣੇ ਚਾਹੀਦੇ ਨੇ। ਮੈਂ ਵੀ ਅਜੇ ਕੰਪਨੀ ਵਿਚ ਜੁਆਇਨ ਹੀ ਕੀਤਾ। ਗੁਰਮੁੱਖ ਨੇ ਮਾਂ ਨੂੰ ਥੋੜਾ ਧਮਕੀ ਭਰੇ ਲਹਿਜ਼ੇ ਵਿਚ ਕਿਹਾ।
ਸਾਡੇ ਕੋਲ• ਕੋਈ ਪੈਸੇ ਨਹੀਂ ਹੁਣ। ਪੰਜਾਹ ਹਜ਼ਾਰ ਦਿੱਤੇ ਥਾਣੇਦਾਰ ਨੂੰ ਤੁਹਾਨੂੰ ਛਡਾਉਣ ਲਈ। ਉਹ ਵੀ ਨੰਬਰਦਾਰ ਨੇ ਦਿੱਤੇ । ਨਿਆਂਈ ਵਾਲਾ ਖੇਤ ਤਿੰਨ ਸਾਲ ਲਈ ਗਹਿਣੇ ਧਰਿਆ। ਨਸੀਬੋ ਨੇ ਗੁਰਮੁੱਖ ਨੂੰ ਦੱਸਿਆ।
ਲੈ ਮੇਰੇ ਵਾਰੀ ਕੁੱਝ ਨਹੀਂ। ਧਰਮੇ ਦਾ ਸਾਰਾ ਟੱਬਰ ਪਾਲਤਾ। ਉਸਦੇ ਚਾਰ ਜੁਆਕ ਪੜ•ਾ ਰਹੇ ਹੋ। ਨਾ ਮੇਰਾ ਕੀਤਾ ਕੀ ਏ? ਪੜ•ਾਈ ਆਪਣੇ ਦਮ 'ਤੇ ਕੀਤੀ ਐ? ਉਹ ਪੜ• ਲੈਂਦਾ? ਉਸਦਾ ਕਿਸੇ ਨੇ ਹੱਥ ਫੜਿ•ਆ ਸੀ? ਗੁਰਮੁੱਖ ਸਿੰਘ ਮਾਂ ਨੂੰ ਥੋੜਾ ਗੁੱਸੇ ਵਿਚ ਬੋਲਿਆ।
ਲੈ ਪੁੱਤ ! ਦਿਵਾਲੀ ਨੂੰ ਬੋਨਸ ਮਿਲਿਆ ਸੀ ਡਾਇਰੀ ਤੋਂ । ਕੱਠੇ ਕਰਕੇ ਰੱਖੇ ਹੋਏ ਸਨ ਇਹੀ ਐ ਮੇਰੇ ਕੋਲ•। ਮੈਂ ਲੁਕੋ ਕੇ ਰੱਖੇ ਸਨ ਤੇਰੇ ਵਿਆਹ ਲਈ। ਬਈ ਤੈਨੂੰ ਪੈਂਟ ਕੋਲ• ਲੈ ਕੇ ਦੇਵਾਂਗੀ। ਹੁਣ ਤੂੰ ਇਹ ਲੈ ਲੈ। ਮੈਂ ਸੋਚਦੀ ਰਹੀ ਤੇਰਾ ਵਿਆਹ ਕਰੂੰਗੀ। ਸਰੀਕੇ ਆਲੀਆਂ ਨਾਲ ਗਿੱਧਾ ਪਾਊੰਗੀ। ਤੇਰੀ ਬਹੂ ਦੀਆਂ ਪੱਕੀਆਂ ਕੁੱਝ ਖਾਵਾਂਗੀ। ਚੌੜੀ ਹੋ ਕੇ ਵਿਹੜੇ ਵਿਚ ਤੇਰੀ ਬਹੂ ਨੂੰ ਨਾਲ ਲੈ ਕੇ ਤੁਰਾਂਗੀ। ਥੋੜਾ ਬਹੁਤਾ ਕਰਮੋ ਨੂੰ ਵੀ ਸਹਾਰਾ ਮਿਲੇਗਾ। ਮਾਂ ਤੋਂ ਰੁਮਾਲ ਵਿਚ ਲਪੇਟੇ ਪੈਸੇ ਫੜ• ਅਤੇ ਘਰੋਂ ਟਰੰਕ ਤੇ ਹੋਰ ਸਮਾਨ ਚੁੱਕ ਘਰ ਵਾਲੀ ਨੂੰ ਸਕੂਟਰ 'ਤੇ ਬਿਠਾ ਗੁਰਮੁਖ ਸਿੰਘ ਘਰੋ ਚਲੇ ਗਿਆ।
0000
ਮਾਂ ! ਚੱਲ ਤੈਨੂੰ ਵੀ ਚੰਡੀਗੜ• ਦਿਖਾ ਦੇਈਏ। ਨਾਲੇ ਹਰ ਵਾਰ ਉਲਾਂਭਾ ਦੇਂਦੀ ਰਹਿੰਦੀ ਐ ਕਿ ਪੰਮੀ ਦੇ ਹੱਥ ਦੀ ਕਦੇ ਰੋਟੀ ਨਹੀਂ ਖਾਧੀ। ਚੱਲ ਛੋਟੀ ਬਹੂ ਦੇ ਹੱਥ ਦੀ ਵੀ ਖਾ ਲਈ। ਗੁਰਮੁੱਖ ਨੇ ਮਾਂ ਨੂੰ ਘਰ ਲੈ ਜਾਣ ਦੀ ਜਿੱਦ ਕਰਦਿਆਂ ਕਿਹਾ।
ਨਾ ਪੁੱਤ ਨਾ! ਮੈਂ ਏੇਥੇ ਹੀ ਠੀਕ ਐ। ਮੈਥੋ ਨੀਂ ਵਾਰ ਵਾਰ ਪੌੜੀਆਂ ਚੜ• ਹੋਣੀਆਂ। ਤੂੰ ਤਾਂ ਕਹਿੰਦਾ ਹੁੰਦਾਂ ਸੀ ਕਿ ਤੈਥੋ ਪੌੜੀਆਂ ਨੀ ਚੜ• ਹੋਣੀਆਂ? ਬੱਸ ਤੂੰ ਏੇਥੇ ਹੀ ਮਿਲਾ ਲੈ ਜਾਈ ਕਿਸੇ ਦਿਨ।
ਬੇਬੇ ! ਅਸਲ ਵਿਚ ਪੰਮੀ ਨੂੰ ਅਗਲੇ ਮਹੀਨੇ ਦੀ ਡੇਟ ਦਿੱਤੀ ਐ ਡਾਕਟਰ ਨੇ ਜਣੇਪੇ ਦੀ। ਫੇਰ ਕੋਈ ਕੋਲ• ਤਾਂ ਹੋਣਾ ਹੀ ਚਾਹੀਦਾ । ਗੁਰਮੁੱਖ ਨੇ ਮਾਂ ਨੂੰ ਘਰ ਵਾਲੀ ਦੇ ਗਰਭਵਤੀ ਹੋਣ ਬਾਰੇ ਦੱਸਦਿਆਂ ਕਿਹਾ।
ਚੱਲ ਪੁੱਤ ਚਲਦੀ ਐ ਫੇਰ। ਰੱਬ ਮੇਰੀ ਵੇਲ• ਵਧਾਉਣ ਲੱਗਿਆ। ਨਾਲੇ ਜਣੇਪਾ ਤਾਂ ਮਾਂ ਬਾਪ ਹੀ ਕਟਾਉਂਦੇ ਐ। ਉਸ ਪੇਟੀ ਵਿਚੋਂ ਕੱਪੜੇ ਕੱਢ ਬੈਗ ਵਿਚ ਪਾ ਲਏ।
ਮੈਂ ਜਾਣਾ ਚੰਡੀਗੜ• ! ਬਹੂ ਦੀ ਜਹਿਮਤ ਕਟਾਉਣ। ਕਰਮੋ ਤੂੰ ਆਪਣੇ ਬਾਪੂ ਦਾ ਧਿਆਨ ਰੱਖੀ। ਦੁਆਈ ਟਾਇਮ ਪਰ ਦੇ ਦਿਆਂ ਕਰੀ। ਨਸੀਬੋ ਬੈਠਕ ਵਿਚ ਪਏ ਆਪਣੇ ਘਰ ਵਾਲੇ ਨੂੰ ਦੱਸਕੇ ਗੁਰਮੁਖ ਨਾਲ ਤੁਰ ਪਈ।
ਵਧਾਈ ਹੋਵੇ ਜੀ। ਮੁੰਡਾ ਹੋਇਆ। ਨਰਸ ਨੇ ਆ ਕੇ ਨਸੀਬੋ ਨੂੰ ਦੱਸਿਆ।
ਵਧਾਈ ਹੋਵੇ ਪੁੱਤ ਥੌਨੂੰ ਵੀ। ਵਾਹਿਗੁਰੂ ਨੇ ਮੇਰੀ ਸੁਣ ਲਈ। ਵੇਲ ਵਧਾਤੀ। ਛੋਟੀ ਬਹੂ ਵਲੋਂ ਮੁੰਡਾਂ ਜੰਮਣ 'ਤੇ ਨਸੀਬੋ ਦੇ ਧਰਤ ਨੂੰ ਪੈਰ ਨਹੀਂ ਸਨ ਲੱਗ ਰਹੇ। ਉਹ ਵਾਰ ਵਾਰ ਮੁੰਡੇ ਦਾ ਮੱਥਾ ਚੁੰਮਦੀ ਰਹੀ।
ਬੇਬੇ ! ਥੋੜਾ ਮੂੰਹ ਦੂਰ ਰੱਖੋ, ਬੱਚੇ ਨੂੰ ਇਨਫੈਕਸ਼ਨ ਜਲਦੀ ਹੋ ਜਾਂਦੀ ਹੈ । ਪੰਮੀ ਨੇ ਆਪਣੀ ਸੱਸ ਨੂੰ ਕਿਹਾ। ਕੁੱਝ ਨਹੀਂ ਹੁੰਦਾ, ਮੈਂ ਵੀ ਚਾਰ ਜੰਮੇ ਐੇ। ਸਾਰੇ ਜਣੇਪੇ ਘਰ ਹੀ ਹੋਏ। ਅੱਠਵੇਂ ਮਹੀਨੇ ਤੱਕ ਮੇਰੀ ਸੱਸ ਮੈਥੋ ਕੰਮ ਕਰਾਉਂਦੀ ਰਹੀ। ਹੁਣ ਤਾਂ ਡਾਕਟਰ ਚੋਥੇ,ਪੰਜਵੇ ਮਹੀਨੇ 'ਚ ਹੀ ਕਹਿਣ ਲੱਗ ਜਾਂਦੇ ਨੇ ਕਿ ਰੈਸਟ ਕਰਨੀ ਐ। ਬਈ ਪੁੱਛੇ ਇਹਨਾਂ ਨੂੰ ਪਹਿਲਾਂ ਜਨਾਨੀਆਂ ਜੁਆਕ ਨੀ ਤੀਆ ਜੰਮਦੀਆਂ। ਪੈਸੇ ਬਣਾਉਣ ਲਈ ਠਾਹ ਅਪਰੇਸ਼ਨ ਕਰ ਦਿੰਦੇ। ਜੋਗਿੰਦਰੀ ਦਾਈ ਨੇ ਪਿੰਡ ਦੀਆਂ ਅੱਧੀਆਂ ਕੁੜੀਆਂ ਦੇ ਜਣੇਪੇ ਕਰਵਾਏ ਹੋਣੇ। ਕਿਸੇ ਨੂੰ ਕਦੇ ਕੁੱਝ ਨਹੀਂ ਹੋਇਆ। ਨਸੀਬੋ ਇਕੋ ਸਾਹ ਸਭ ਕੁੱਝ ਕਹਿ ਗਈ।
ਅੱਜ ਸਵੇਰ ਦਾ ਕਾਂ ਬੋਲੀ ਜਾਂਦਾ। ਮੈਨੂੰ ਰਾਤ ਸੁਪਨਾ ਵੀ ਠੀਕ ਨਹੀਂ ਆਇਆ। ਤੂੰ ਐਂ ਕਰ ਗੁਰਮੁੱਖ ਹੁਣ ਮੈਨੂੰ ਪਿੰਡ ਛੱਡ ਆ। ਹੁਣ ਚਾਰ ਮਹੀਨੇ ਕਟਾ ਦਿੱਤੇ। ਚਾਰ ਮਹੀਨੇ ਹੋਗੇ ਫਲੈਟ ਵਿਚ ਟੰਗੀ ਹੋਈ ਨੂੰ। ਐੈਨੀਆਂ ਪੌੜੀਆਂ ਤਾਂ ਮੈਂ ਸਾਰੀ ਜਿੰਦਗੀ 'ਚ ਨਹੀਂ ਚੜ•ੀ ਹੋਣੀ। ਜਿੰਨੀਆਂ ਚਾਰ ਮਹੀਨਿਆਂ 'ਚ ਚੜ• ਲਈਆਂ। ਨਸੀਬੋ ਸੱਭ ਕੁਝ ਗੁਰਮੁੱਖ ਨੂੰ ਇਕੋ ਸਾਹ ਸੁਣਾ ਗਈ।
ਕੀ- ਕੀ ? ਕਦੋ ? ਚਲੋ ਆਉਂਦੈ ਐ।
ਬੇਬੇ ! ਹੁਣ ਤਾਂ ਜਾਣਾ ਹੀ ਪੈਣਾ। ਬਾਪੂ ਬਿਮਾਰ ਐ ਬਹੁਤ। ਬਾਈ ਦਾ ਫੋਨ ਸੀ ਕਹਿੰਦਾ ਕਾਫੀ ਸੀਰੀਅਸ ਹੈ ਬਾਪੂ। ਗੁਰਮੁੱਖ ਨੇ ਮਾਂ ਨੂੰ ਦੱਸਿਆ।
ਪੁੱਤ ਮੇਰੀ ਗੱਲ ਕਰਵਾ ਦਿੰਦਾਂ ਧਰਮੇ ਨਾਲ। ਵਾਹਿਗੁਰੂ ਭਲੀ ਕਰੇ। ਪੁੱਤ ਪਤਾ ਤਾਂ ਕਰ ਠੀਕ ਵੀ ਹੈ ਤੇਰਾ ਬਾਪੂ। ਤੂੰ ਧਰਮੇ ਨੂੰ ਕਹਿ ਭਾਗੇ ਹੁਰਾਂ ਦੀ ਗੱਡੀ ਵਿਚ ਚੰਡੀਗੜ• ਲੈ ਆਓ। ਆਪਾਂ ਪੀ.ਜੀ.ਆਈ ਦਿਖਾ ਲੈਂਦੇ ਐ। ਪੁੱਤ ਕਹਿ ਤੂੰ ਧਰਮੇ ਨੂੰ। ਨਸੀਬੋ ਦੁਖੀ ਹੋਈ ਬੋਲੀ।
ਨਹੀਂ ਬੇਬੇ ਜਾਣਾ ਹੀ ਪੈਣਾ। ਬੱਸ ਤੂੰ ਹੁਣ ਦੋ ਮਿੰਟ ਵਿਚ ਆਪਣੇ ਕੱਪੜਾ ਪਾ ਲੈ। ਗੁਰਮੁੱਖ ਬੋਲਿਆ।
ਬੇਬੇ ! ਬਾਪੂ ਨਹੀਂ ਰਿਹਾ। ਆਪਾਂ ਉਜ਼ੜ ਗਏ । ਕਰਮਜੀਤ ਨੇ ਬੇਬੇ ਨੂੰ ਜੱਫੀ ਪਾ ਮਿਲਦਿਆਂ ਕਿਹਾ।
ਨਸੀਬ ਕੌਰ ਨੇ ਲੰਬੀ ਭੁੱਬ ਮਾਰੀ। ਹਾਏ ਰੱਬਾਂ ਮੈਂ ਉਜੜ ਗਈ। ਬੜ•ਾ ਦੁੱਖ ਕੱਟਿਆ ਮੇਰੇ ਸਰਦਾਰ ਨੇ।
ਪੁੱਤ ! ਤੁਸੀਂ ਦੇਖ ਲਿਆ 'ਕੱਠ। ਵੱਡੀ ਮਜਲ ਸੀ। ਇਲਾਕੇ ਦੇ ਪਿੰਡਾਂ ਦੇ ਕਾਫੀ ਲੋਕ ਆਏ ਸਨ। ਪਿਓ ਦੇ ਬਾਰੇ 'ਤੇ ਕੋਈ ਚੰਗੀ ਮਠਾਈ ਪਾ ਦਿਓ। ਨਾਲੇ ਦੋਵੇਂ ਕੁੜੀਆਂ ਅਤੇ ਉਨ•ਾਂ ਦੇ ਸੱਸ ਸਹੁੱਰਿਆਂ ਨੂੰ ਵੀ ਟੂੰਬਾਂ ਪਾਉਣੀਆਂ ਪੈਣੀਆਂ। ਦੋਵੇਂ ਭਰਾ ਸਲਾਹ ਕਰ ਲੋ। ਬਈ ਕੀ ਕਰਨਾ।
ਬੇਬੇ ਮੇਰੇ ਕੋਲ• ਤਾਂ ਕੁੱਝ ਹੈ ਨਹੀਂ? ਪੰਮੀ ਦੇ ਜਣੇਪੇ 'ਤੇ ਡਾਕਟਰ ਨੇ ਪੰਜਾਹ ਹਜ਼ਾਰ ਲੈ ਲਿਆ। ਕਹਿੰਦੇ ਕੇਸ ਬਹੁਤ ਸੀਰੀਅਸ ਸੀ। ਫਿਰ ਤਨਖਾਹ ਵਿਚੋਂ ਕੁੱਝ ਨਹੀਂ ਬਚਦਾ। ਫਲੈਟ ਦਾ ਕਿਰਾਇਆ, ਮੇਰੀ ਅਤੇ ਪੰਮੀ ਦੀ ਕਾਰ ਦੀ ਕਿਸ਼ਤ ਵੀ ਕੱਢਣੀ ਪੈਂਦੀ ਐ। ਦੁੱਧ ਵਾਲੇ ਨੂੰ ਵੀ ਪੈਸੇ ਹਰ ਵਾਰ ਦੇਰੀ ਨਾਲ ਦੇਣੇ ਪੈਂਦੇ ਐ। ਗੁਰਮੁੱਖ ਨੇ ਬਾਪੂ ਦੇ ਭੋਗ 'ਤੇ ਆਉਣ ਵਾਲੇ ਖਰਚ 'ਤੇ ਕਿਸੀ ਤਰ•ਾਂ ਦੀ ਮੱਦਦ ਨਾ ਦੇਣ ਬਾਰੇ ਸੁਣਾਉਂਦਿਆ ਕਿਹਾ।
ਚੱਲ ਪੁੱਤ ! ਏਹਦਾ ਤਾਂ ਚੰਡੀਗੜ• ਵਿਚ ਸਭ ਕੁੱਝ ਮੁੱਲ ਦਾ ਐ। ਤੂੰ ਕਰ ਕੁੱਝ। ਤੈਨੁੰ ਤਾਂ ਧਰਮ ਨਿਭਾਉਣਾ ਹੀ ਪਊ। ਆਪਣੇ ਸਹੁਰਿਆਂ ਤੋਂ ਫੜ• ਲੈ ਉਧਾਰ ਕੁੱਝ। ਕਹਿ ਦੇਈੰ ਕਿ ਮੇਰੇ ਅਤੇ ਕਰਮੋ ਲਈ ਕੁੱਝ ਕੱਪੜਾ ਲੀੜਾ, ਕੋਈ ਗਹਿਣਾ ਨਾ ਲਿਆਉਣ । ਆਪਾਂ ਕਿਹੜੇ ਕਿਸੇ ਨੂੰ ਕੁੱਝ ਦਿਖਾਉਣਾ। ਪੁੱਛਲਾ ਕਹਿ ਦੇਈੰ ਕਿ ਅਗਲੀ ਫਸਲ 'ਤੇ ਵਾਪਸ ਕਰ ਦਿਆਂਗੇ।
ਬੇਬੇ ! ਹੁਣ ਸਾਰਾ ਕੰਮ ਨਿਪਟ ਗਿਆ ਹੈ। ਬੱਸ ਮੈਂ ਵੀ ਕੱਲ• ਘਰ ਚਲੇ ਜਾਣਾ। ਕਾਫੀ ਛੁੱਟੀਆਂ ਹੋ ਗਈਆਂ। ਹੁਣ ਤਾਂ ਮੈਡੀਕਲ ਛੁੱਟੀ ਵੀ ਖ਼ਤਮ ਹੋ ਗਈ। ਕੋਈ ਨਾ ਮੈਂ ਵਿਚ ਵਿਚ ਆਉਂਦਾ ਰਹਾਂਗਾ। ਤੂੰ ਆਪਣਾ ਧਿਆਨ ਰੱਖੀ। ਜੇ ਕੋਈ ਜਰੂਰਤ ਹੋਈ, ਕੋਈ ਗੱਲਬਾਤ ਹੋਵੇ ਤਾਂ ਫੋਨ ਕਰਲਿਆਂ ਕਰੀ। ਹਾਂ ! ਇਹ ਦੋਵੇਂ ਕੁੜੀਆਂ ਵੀ ਬਾਪੂ ਦੇ ਭੋਗ 'ਤੇ ਹੀ ਆਈਆਂ ਨੇ। ਏਹਨਾਂ ਦਾ ਵੀ ਟਾਇਮ ਨਹੀਂ ਲੱਗਦਾ ਪੇਕੇ ਘਰ ਆਉਣ ਨੂੰ। ਸਹੁਰਿਆਂ ਦੀਆਂ ਹੀ ਬਣ ਗਈਆਂ। ਵਾਹਲੀਆਂ ਵਿਜੀ ਹੋ ਗਈਆਂ। ਬਾਪੂ ਦੇ ਬਹਾਨੇ ਸਾਰੇ ਇਕੱਠੇ ਹੋਗੇ। ਮੈਂ ਸੋਚਦਾ ਕਿ ਤਹਿਸੀਲ ਵਿਚ ਜਾ ਕੇ ਬਾਪੂ ਦਾ ਕੁਰਸੀਨਾਮਾ ਬਣਾ ਲਈਏ ਪਟਵਾਰੀ ਤੋਂ। ਹੁਣ ਸਾਰੇ ਇਕੱਠੇ ਹਨ ਫਿਰ ਟਾਇਮ ਲੱਗਣਾ ਜਾਂ ਨਹੀਂ। ਗੁਰਮੁੱਖ ਸਿੰਘ ਨੇ ਕਿਹਾ।
ਬਈ ਪਟਵਾਰੀ, ਕਾਨੂੰਗੋ ਨੇ ਮੁਫ਼ਤ ਥੋੜਾ ਕੁੱਝ ਕਰਨਾ। ਫੇਰ ਤਸੀਲਦਾਰ ਨੇ ਅਲੱਗ ਮੂੰਹ ਅੱਡਣਾ। ਆਪਾਂ ਕੋਲ• ਤਾਂ ਦੇਣ ਕੁੱਝ ਨਹੀਂ ਬਾਕੀ ਤੁਹਾਡੀ ਮਰਜ਼ੀ ਐ। ਧਰਮ ਸਿੰਘ ਨੇ ਗੁਰਮੁੱਖ ਸਿੰਘ ਦੀ ਗੱਲ ਕੱਟਦਿਆਂ ਕਿਹਾ।
ਮਰਜ਼ੀ ਐ ਵੀਰੇ ਥੌਡੀ। ਅਸੀਂ ਤਾਂ ਕੁੱਝ ਲੈਣਾ ਨਹੀਂ। ਜੋ ਕੁੱਝ ਹੈਗਾ ਥੋਡਾ ਦੋਵੇਂ ਭਰਾਵਾਂ ਦਾ। ਛੋਟੀ ਭੈਣ ਅਜਵਿੰਦਰ ਬੋਲੀ।
ਮੈਂ ਪਤਾ ਕਰਦੈ। ਤਹਿਸੀਲਦਾਰ ਦਾ ਵਾਕਫ਼ ਬੰਦਾਂ ਲੱਭ ਲੈਂਦੇ ਐ ਕੋਈ। ਲਾਉਂਦੇ ਐ ਕੋਈ ਜੁਗਾੜ। ਨਹੀਂ ਤਾਂ ਜੋ ਥੋੜੇ ਬਹੁਤੇ ਪੈਸੇ ਲੱਗੇ ਮੈਂ ਲਾ ਦਵਾਂਗਾ। ਗੁਰਮੁੱਖ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੰਦਿਆਂ ਕਿਹਾ।
ਗੁਰਮੁਖ ਸਿੰਘ ਦੀ ਗੱਲ ਮੰਨ ਸਾਰਾ ਟੱਬਰ ਤਹਿਸੀਲ ਪੁੱਜ ਗਿਆ। ਨੰਬਰਦਾਰ ਜਗਤ ਸਿੰਘ ਨੇ ਵੀ ਗਵਾਹੀ ਵਜੋਂ ਅੰਗੂਠਾ ਲਾ ਦਿੱਤਾ। ਤਹਿਸੀਲਦਾਰ ਨੇ ਸਾਰੇ ਟੱਬਰ ਨੁੰ ਬੁਲਾਕੇ ਫੋਟੋ ਖਿੱਚੀ। ਕਾਗਜ਼ੀ ਕਾਰਵਾਈ ਪੁਰੀ ਹੋਣ ਤੋਂ ਬਾਅਦ ਗੁਰਮੁੱਖ ਸਿੰਘ ਨੇ ਕਲਰਕ ਨੂੰ ਪੰਜ ਹਜ਼ਾਰ ਰੁਪਏ ਸੇਵਾ ਵਜੋਂ ਦੇ ਦਿੱਤੇ। ਕਲਰਕ ਨੇ ਗੁਰਮੁੱਖ ਸਿੰਘ ਨੂੰ ਵਸੀਅਤ ਦੀ ਅਸਲ ਕਾਪੀ ਫੜ•ਾ ਦਿੱਤੀ। ਮਾਂ, ਵੱਡੇ ਭਾਈ ਧਰਮ ਸਿੰਘ ਅਤੇ ਭੈਣਾਂ ਨੂੰ ਵਸੀਅਤ ਦੀ ਫੋਟੋ ਕਾਪੀ ਫੜ•ਾਉਂਦਿਆਂ ਡਿਊਟੀ ਦਾ ਟਾਇਮ ਹੋਣ ਦੀ ਗੱਲ ਕਹਿਦਿੰਆਂ ਗੁਰਮੁੱਖ ਸਿੰਘ ਨੇ ਕਾਰ ਤਹਿਸੀਲ ਤੋਂ ਸਿੱਧੀ ਚੰਡੀਗੜ• ਨੂੰ ਪਾ ਲਈ। ਬਾਕੀ ਸਾਰਾ ਟੱਬਰ ਪਿੰਡ ਜਾਣ ਲਈ ਟੈਂਪੂ 'ਤੇ ਬੈਠ ਗਿਆ।

Subscribe to:
Posts (Atom)