ਜੈ ਸਿੰਘ ਛਿੱਬਰ
ਚੰਡੀਗੜ : ਮੰਮਾਂ! ਸਰ ਤੋਂ ਸਬਜ਼ੀ ਲੈ ਲਓ । ਇਹ ਸ਼ਬਦ ਨਾਭਾ ਦੇ ਸੁਮੇਰ ਰਾਜਨ ਨੂੰ ਬਹੁਤ ਚੀਸ ਦਿੰਦੇ ਨੇ। ਬੱਚਿਆਂ ਦੇ ਮੂਹੋਂ ਸ਼ਬਦ ਸੁਣਕੇ ਉਹ ਮਾਯੂਸ ਵੀ ਹੋ ਜਾਂਦਾ। ਹਾਲਾਂਕਿ ਆਪਣੀ ਜ਼ਿੰਦਗੀ ਦੀ ਉਸਨੂੰ ਚਿੰਤਾਂ ਨਹੀਂ ਹੈ, ਪਰ ਬੱਚਿਆਂ ਜਿਨ੍ਹਾਂ ਦਾ ਉਹ ਆਦਰਸ਼ ਹੈ, ਉਨ੍ਹਾਂ ਦੇ ਭਵਿੱਖ ਦੀ ਚਿੰਤਾਂ ਸਤਾ ਰਹੀ ਹੈ।
ਸੁਮੇਰ ਰਾਜਨ ਦਾ ਅਸਲ ਨਾਲ ਸੁਮੇਰ ਸਿੰਘ ਹੈ। ਰੰਗਕਰਮੀ, ਨਾਟਕਰਮੀ, ਅਧਿਆਪਕ ਖਿੱਤੇ ਵਿਚ ਉਹ ਸੁਮੇਰ ਰਾਜਨ ਵਜੋਂ ਜਾਣਿਆ ਜਾਂਦਾ ਹੈ। ਐਮ.ਏ (ਪੰਜਾਬੀ) ਬੀ.ਐੱਡ ਪਾਸ ਹੈ। ਦੁਨੀਆਂ ਦੇ ਬਦਲਦੇ ਰੰਗ ਯਾਨੀ ਕੰਪਿਊਟਰ ਯੁੱਗ ਹੋਣ ਕਰਕੇ ਕੰਪਿਊਟਰ ਦਾ ਡਿਪਲੋਮਾ (ਪੀ.ਜੀ.ਡੀ.ਸੀ) ਵੀ ਕੀਤਾ ਹੋਇਆ ਹੈ। ਬੀ.ਐਡ ਪਾਸ ਹਜ਼ਾਰਾਂ ਨੌਜਵਾਨਾਂ ਵਾਂਗ ਉਸ ਲਈ ਵੀ ਸਰਕਾਰੀ ਨੌਕਰੀ ਦਾ ਅਜੇ ਰਾਹ ਨਹੀਂ ਖੁੱਲ੍ਹਿਆ। ਜ਼ਿੰਦਗੀ ਚਲਾਉਣ ਲਈ ਨਾਭਾ ਦੇ ਨੇੜ੍ਹੇ ਲਲੌਛੀ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਾਉਂਦਾ ਹੈ। ਹੋਰਨਾਂ ਅਧਿਆਪਕਾਂ ਵਾਂਗ ਉਹ ਵੀ ਨਿਗੁਣੀ ਤਨਖਾਹ 'ਤੇ ਕੰਮ ਕਰਦਾ ਤਾਂ ਜੋ ਜ਼ਿੰਦਗੀ ਦੀ ਗੱਡੀ ਰਿੜਦੀ ਰਹੇ।
ਪਰ, ਕਰੋਨਾ ਸੰਕਟ ਨੇ ਜ਼ਿੰਦਗੀ ਦੀ ਕਿਤਾਬ ਦਾ ਵਰਕਾ ਪਲਟ ਦਿੱਤਾ। ਸਕੂਲ ਬੰਦ ਹੋ ਗਏ। ਸਕੂਲ ਬੰਦ ਹੋ ਗਏ ਤਾਂ ਢਿੱਡ ਤਾਂ ਭਰਨ ਲਈ ਉਹ ਘਰੋਂ ਨਿਕਲ ਜਾਂਦਾ ਸਬਜ਼ੀ ਵੇਚਣ ਲਈ। ਇਕ ਰੇਹੜੀ ਲੈ ਕੇ ਉਹ ਨਾਭਾ ਵਿਖੇ ਸਬਜ਼ੀ, ਤਰਬੂਜ਼, ਨਿੰਬੂ ਵਗੈਰਾ ਵੇਚਦਾ ਹੈ। ਤਾਜ਼ੀਆਂ ਸਬਜ਼ੀਆਂ ਲੈ ਲਓ ਦੀ ਆਵਾਜ਼ ਮਾਰਦਾ। ਪਰ, ਜਦੋਂ ਮਾਪਿਆਂ ਨਾਲ ਬਜ਼ਾਰ ਆਉਣ ਵਾਲੇ ਬੱਚੇ ਅਧਿਆਪਕ ਨੂੰ ਸਬਜ਼ੀ ਵੇਚਦਾ ਦੇਖਦੇ ਨੇ, ਮਾਂ ਨੂੰ ਕਹਿੰਦੇ ਨੇ ਮੰਮਾਂ ! ਸਰ ਤੋਂ ਸਬਜ਼ੀ ਲੈ ਲਓ ਤਾਂ ਉਹ ਮਾਯੂਸ ਹੋ ਜਾਂਦਾ।
ਪੰਜਾਬੀ ਜਾਗਰਣ ਨਾਲ ਗੱਲ ਕਰਦਿਆਂ ਸੁਮੇਰ ਰਾਜਨ ਕਹਿੰਦਾ ਹੈ ਕਿ ਸਬਜ਼ੀ ਵੇਚਣ 'ਤੇ ਕੋਈ ਦਿੱਕਤ ਨਹੀਂ , ਕੰਮ ਤਾਂ ਕਰਨਾ ਹੀ ਹੈ, ਮਿਹਨਤ ਨਾਲ ਹੀ ਕੁੱਝ ਪੱਲੇ ਪਵੇਗਾ ਪਰ, ਮਨ ਦੁੱਖੀ ਹੁੰਦਾ ਬੱਚਿਆ ਨੂੰ ਮਾਯੂਸ ਹੁੰਦਾ ਦੇਖਕੇ। ਉਸਦਾ ਕਹਿਣਾ ਹੈ ਕਿ ਅਧਿਆਪਕ ਬੱਚਿਆ ਦਾ ਆਦਰਸ਼, ਮਾਰਗ ਦਰਸ਼ਕ ਹੁੰਦਾ। ਅਧਿਆਪਕ ਹਮੇਸ਼ਾਂ ਆਪਣੇ ਵਿਦਿਆਰਥੀਆਂ ਨੂੰ ਅੱਗੇ ਵੱਧਣ ਦਾ ਹੌਸਲਾਂ ਦਿੰਦਾਂ ਤੇ ਬੱਚਿਆ ਦੇ ਉੱਜਲ ਭਵਿੱਖ ਦੀ ਕਾਮਨਾ ਕਰਦਾ ਹੈ। ਪਰ, ਅਧਿਆਪਕ ਨੂੰ ਮਜ਼ਦੂਰੀ ਕਰਦਾ ਦੇਖ ਬੱਚਾ ਮਾਯੂਸ ਹੋ ਰਿਹਾ ਹੈ ਕਿ ਜੇਕਰ ਇਕ ਅਧਿਆਪਕ ਦੇ ਇਹ ਹਾਲਾਤ ਹਨ ਤਾਂ ਸਾਡਾ ਭਵਿੱਖ ਕੀ ਹੋਵੇਗਾ? ਸਰਕਾਰਾਂ ਦੀ ਕਾਰਗੁਜ਼ਾਰੀ 'ਤੇ ਚੋਟ ਕਰਦਿਆਂ ਉਸਨੇ ਕਿਹਾ ਕਿ ਜੇਕਰ ਸਾਡੇ ਵਿਚ ਯੋਗਤਾ ਨਹੀਂ, ਅਸੀਂ ਕਾਬਲ ਨਹੀਂ ਹਾਂ ਤਾਂ ਯੂਨੀਵਰਸਿਟੀਆਂ, ਕਾਲਜਾਂ ਵਲੋਂ ਯੋਗਤਾਂ ਦੇ ਸਰਟੀਫਿਕੇਟ ਕਿਉਂ ਦਿੱਤੇ ਜਾ ਰਹੇ ਹਨ। ਇਹ ਸਰਟੀਫਿਕੇਟ ਦੇਣੇ ਬੰਦ ਕਰ ਦਿੱਤੇ ਜਾਣ। ਸੁਮੇਰ ਦਾ ਕਹਿਣਾ ਹੈ ਕਿ ਸਰਕਾਰ ਦੀ ਨਾਕਾਮੀਆਂ ਕਾਰਨ ਅੱਜੇ ਪੜ੍ਹੇ ਲਿਖੇ ਨੌਜਵਾਨ ਝੋਨਾ ਲਾਉਣ, ਸਬਜ਼ੀਆਂ ਵੇਚਣ ਨੂੰ ਮਜਬੂਰ ਹੈ। ਉਸਦਾ ਕਹਿਣਾ ਹੈ ਕਿ ਨੌਜਵਾਨ ਵਿਦੇਸ਼ਾਂ ਨੂੰ ਪਰਵਾਜ਼ ਵੀ ਮਜਬੂਰੀ ਕਾਰਨ ਕਰ ਰਿਹਾ ਹੈ। ਨੌਜਵਾਨਾਂ ਨੂੰ ਦੇਸ਼ ਜਾਂ ਪੰਜਾਬ ਵਿਚ ਆਪਣਾ ਭਵਿੱਖ ਨਜ਼ਰ ਨਹੀਂ ਆਉਂਦਾ। ਨੌਜਵਾਨ ਵਿਦੇਸ਼ਾਂ ਵਿਚ ਸਖ਼ਤ ਮਿਹਨਤ ਕਰਦਾ ਤਾਂ ਮਿਹਨਤ ਦਾ ਮੁੱਲ ਮਿਲਦਾ ਹੈ। ਪਰ, ਇੱਥੇ ਮਿਹਨਤ ਦਾ ਮੁੱਲ ਨਹੀਂ ਮਿਲਦਾ।

No comments:
Post a Comment