ਦੋ ਫੌਜੀ ਅਫਸਰ ਵੀ ਆਹਮਣੇ ਸਾਹਮਣੇ ਡਟੇ
ਡਾਕਟਰ, ਪ੍ਰੋਫੈਸਰ, ਵਕੀਲ ਤੇ ਅਫਸਰ ਸਿਆਸੀ ਪਾਰਟੀਆਂ ਦੀ ਪਹਿਲੀ ਪਸੰਦ
ਆਪ ਅਤੇ ਅਪਣਾ ਪੰਜਾਬ ਪਾਰਟੀ ਦੇ ਸੱਭ ਤੋਂ ਵੱਧ ਪੇਸ਼ੇਵਰ ਉਮੀਦਵਾਰ
ਚੰਡੀਗੜ 23 ਜਨਵਰੀ ( ਜੈ ਸਿੰਘ ਛਿੱਬਰ) : 15 ਵੀ ਵਿਧਾਨ ਸਭਾ ਲਈ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਈ ਇਤਿਹਾਸ ਬਣ ਰਹੇ ਹਨ। ਇਹਨਾਂ ਚੋਣਾਂ 'ਚ ਪਹਿਲੀ ਦੋ ਮੁੱਖ ਮੰਤਰੀ ਦੇ ਦਾਅਵੇਦਾਰਾਂ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਕਾਰ ਲੰਬੀ ਵਿਧਾਨ ਸਭਾ ਹਲਕੇ ਤੋਂ ਜੰਗ ਹੋ ਰਹੀ ਹੈ। ਉਥੇ ਕੈਪਟਨ ਅਮਰਿੰਦਰ ਸਿੰਘ ਹੀ ਇੱਕ ਅਜਿਹੇ ਉਮੀਦਵਾਰ ਹਨ, ਜੋ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜ ਰਹੇ ਹਨ। ਇਸੀ ਤਰ•ਾਂ ਦੋ ਸਾਬਕਾ ਮੁੱਖ ਮੰਤਰੀ ਆਪਣੀ ਕਿਸਮਤ ਅਜ਼ਮਾ ਰਹੇ ਹਨ ਅਤੇ ਦੋ ਫੌਜੀ ਅਧਿਕਾਰੀ ( ਕੈਪਟਨ ਤੇ ਜੇ.ਜੇ ਸਿੰਘ) ਵੀ ਆਹਮਣੇ ਸਾਹਮਣੇ ਡਟੇ ਹੋਏ ਹਨ। ਇਹ ਵੀ ਪਹਿਲੀ ਵਾਰ ਹੈ ਕਿ 117 ਵਿਧਾਨ ਸਭਾ ਹਲਕਿਆਂ 'ਚ ਉਤਰੇ 1145 ਉਮੀਦਵਾਰਾਂ ਵਿੱਚ ਡਾਕਟਰ, ਵਕੀਲ, ਪ੍ਰੋਫੈਸਰ, ਪ੍ਰਸ਼ਾਸਨਿਕ ਅਧਿਕਾਰੀ (ਆਈ.ਏ.ਐਸ), ਗਾਇਕ ਤੇ ਸਾਬਕਾ ਅਧਿਆਪਕ ਵੀ ਸਿਆਸਤ ਦੀ ਪੌੜੀ ਰਾਹੀਂ ਵਿਧਾਨ ਸਭਾ 'ਚ ਪੁੱਜਣ ਲਈ ਯਤਨਸ਼ੀਲ ਹਨ।
ਜੇਕਰ ਸਿਆਸੀ ਪਾਰਟੀਆਂ ਵਲੋਂ ਚੋਣ ਮੈਦਾਨ 'ਚ ਉਤਾਰੇ ਉਮੀਦਵਾਰਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਸਾਰੇ ਸਮੀਕਰਣਾਂ ਨੂੰ ਧਿਆਨ 'ਚ ਰੱਖਕੇ ਉਮੀਦਵਾਰਾਂ ਦੀ ਚੋਣ ਕੀਤੀ ਹੈ। ਅਕਾਲੀ ਦਲ ਨੇ ਹਾਈਕੋਰਟ ਦੇ ਸਾਬਕਾ ਜਸਟਿਸ ਨਿਰਮਲ ਸਿੰਘ ਨੂੰ ਦੂਸਰੀ ਵਾਰ ਚੋਣ ਮੈਦਾਨ 'ਚ ਉਤਾਰਿਆ ਹੈ। ਇਸੀ ਤਰ•ਾਂ ਪਟਿਆਲਾ ਤੋਂ ਭਾਰਤੀ ਸੈਨਾ ਦੇ ਸਾਬਕਾ ਮੁਖੀ ਜਨਰਲ ਜੇ.ਜੇ.ਸਿੰਘ 'ਤੇ ਵੀ ਸਿਆਸੀ ਦਾਅ ਖੇਡਿਆ ਹੈ। ਕਾਂਗਰਸ ਨੇ ਚੱਬੇਵਾਲ, ਰਾਏਕੋਟ, ਮੋਗਾ,ਮਾਨਸਾ ਹਲਕੇ ਤੋਂ ਡਾਕਟਰਾਂ ਨੂੰ ਉਮੀਦਵਾਰ ਬਣਾਇਆ ਹੈ। ਇਸੀ ਤਰ•ਾਂ ਜੈਤੋਂ ਤੋਂ ਪੰਜਾਬੀ ਗਾਇਕ ਮੁਹੰਮਦ ਸਦੀਕ ਅਤੇ ਸਾਹਨੇਵਾਲ ਤੋਂ ਲੋਕ ਗਾਇਕਾਂ ਸਤਵਿੰਦਰ ਬਿੱਟੀ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਪਹਿਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ 'ਚ ਉਤਰੀ ਆਮ ਆਦਮੀ ਪਾਰਟੀ ਅਤੇ ਆਪ ਤੋਂ ਅਲੱਗ ਹੋ ਕੇ ਅਪਣਾ ਪੰਜਾਬ ਪਾਰਟੀ ਬਨਾਉਣ ਵਾਲੇ ਸੁੱਚਾ ਸਿੰਘ ਛੋਟੇਪੁਰ ਵਲੋਂ ਵੱਖ ਵੱਖ ਕਿੱਤਿਆਂ ਨਾਲ ਜੁੜੇ ਲੋਕਾਂ ਨੂੰ ਉਮੀਦਵਾਰ ਬਨਾਉਣ ਨੂੰ ਪਹਿਲ ਦਿੱਤੀ ਹੈ। ਆਮ ਆਦਮੀ ਪਾਰਟੀ ਦੇ 25 ਉਮੀਦਵਾਰ, ਅਪਣਾ ਪੰਜਾਬ ਪਾਰਟੀ ਦੇ ਦਸ ਉਮੀਦਵਾਰ ਵੱਖ ਵੱਖ ਪ੍ਰੋਫੈਸ਼ਨਲ ਨਾਲ ਜੁੜੇ ਹੋਏ ਹਨ। ਤ੍ਰਿਣਮੂਲ ਕਾਂਗਰਸ, ਸਾਂਸਦ ਡਾ ਧਰਮਵੀਰ ਗਾਂਧੀ ਵਲੋਂ ਵੀ ਪੇਸ਼ੇਵਰ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਗਈ ਹੈ। ਜਦੋਂਕਿ ਅਕਾਲੀ ਦਲ ਤੇ ਕਾਂਗਰਸ ਇਸ ਮਾਮਲੇ 'ਚ ਪਿਛੜੇ ਹੋਏ ਹਨ। ਆਮ ਆਦਮੀ ਪਾਰਟੀ ਨੇ ਮੋਗਾ ਤੋਂ ਐਡਵੋਕੇਟ ਰਮੇਸ਼ ਗਰੋਵਰ, ਤਲਵੰਡੀ ਸਾਬੋ ਤੋਂ ਪ੍ਰੋਫੈਸਰ ਬਲਜਿੰਦਰ ਕੌਰ,ਬੁਢਲਾਡਾ ਤੋਂ ਪ੍ਰਿੰਸੀਪਲ ਬੁੱਧ ਰਾਮ, ਪਟਿਆਲਾ ਤੋਂ ਡਾ ਬਲਵੀਰ ਸਿੰਘ, ਚਮਕੌਰ ਸਾਹਿਬ ਤੋਂ ਡਾ ਚਰਨਜੀਤ ਸਿੰਘ, ਦਾਖਾ ਤੋਂ ਐਡਵੋਕੇਟ ਐਚ.ਐਸ ਫੁਲਕਾ, ਬਾਘਾਪੁਰਾਣਾ ਤੋਂ ਕੈਪਟਨ ਗੁਰਵਿੰਦਰ ਸਿੰਘ ਕੰਗ, ਸ਼੍ਰੀ ਹਰਗੋਬਿੰਦਪੁਰ ਤੋਂ ਐਡਵੋਕੇਟ ਅਮਰਪਾਲ ਸਿੰਘ, ਅੰਮ੍ਰਿਤਸਰ ਸੈਂਟਰਲ ਤੋਂ ਡਾ ਅਜੈ ਗੁਪਤਾ, ਅੰਮ੍ਰਿਤਸਰ ਦੱਖਣੀ ਤੋਂ ਡਾ ਇੰਦਰਵੀਰ ਸਿੰਘ ਨਿੱਝਰ, ਖੇਮਕਰਨ ਤੋਂ ਕੈਪਟਨ ਬਿਕਰਮਜੀਤ ਸਿੰਘ, ਸ਼ਾਹਕੋਟ ਤੋਂ ਡਾ ਅਮਨਜੀਤ ਸਿੰਘ ਥਿੰਦ, ਜਲੰਧਰ ਸੈਂਟਰਲ ਤੋਂ ਡਾ ਸੰਜੀਵ ਕੁਮਾਰ ਸ਼ਰਮਾਂ, ਸ਼ਾਮ ਚੁਰਾਸੀ ਤੋਂ ਡਾ ਰਣਜੀਤ ਸਿੰਘ, ਬਲਾਚੋਰ ਤੋਂ ਬ੍ਰਿਗੇਡੀਅਰ ਰਾਜ ਕੁਮਾਰ, ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਡਾ ਸੰਜੀਵ ਗੌਤਮ ਉਮੀਦਵਾਰ ਹਨ।
ਇਸੀ ਤਰ•ਾਂ ਅਪਣਾ ਪੰਜਾਬ ਪਾਰਟੀ ਵਲੋਂ ਕਾਦੀਆਂ ਤੋਂ ਸੁਬੇਦਾਰ ਕੁਲਵੰਤ ਸਿੰਘ, ਸ੍ਰੀ ਹਰਗੋਬਿੰਦਪੁਰ ਤੋਂ ਪ੍ਰਿੰਸੀਪਲ ਓਮ ਪ੍ਰਕਾਸ਼, ਜਲੰਧਰ ਪੱਛਮੀ ਤੋਂ ਡਾ ਜੁਗਲ ਕਿਸ਼ੋਰ, ਉੜਮੁੜ ਤੋਂ ਕਰਨਲ ਵਰਿੰਦਰ ਸ਼ਰਮਾ, ਸ਼ਾਮ ਚੁਰਾਸੀ ਤੋਂ ਡਾ ਸਤੀਸ਼ ਲਾਂਬਾ,
ਪਾਇਲ ਤੋਂ ਕੈਪਟਨ ਰਾਮਪਾਲ ਸਿੰਘ, ਜਲਾਲਾਬਾਦ ਤੋਂ ਐਡਵੋਕੇਟ ਬਖਸ਼ੀਸ਼ ਸਿੰਘ, ਤਲਵੰਡੀ ਸਾਬੋ ਤੋਂ ਐਡਵੋਕੇਟ ਵਰਿੰਦਰ ਢਿਲੋਂ, ਕੋਟਕਪੁਰਾ ਤੋਂ ਡਾ ਸੁਰਿੰਦਰ ਕੁਮਾਰ ਦ੍ਰਿਵੇਦੀ ਅਤੇ ਜੈਤੋ ਤੋਂ ਡਾ ਹਰਪਾਲ ਸਿੰÎਘ ਗਿੱਲ 'ਤੇ ਕਿਸਮਤ ਅਜਮਾਈ ਜਾ ਰਹੀ ਹੈ।
ਬਹੁਜਨ ਸਮਾਜ ਪਾਰਟੀ ਵਲੋਂ ਮਹਿਲਕਲ•ਾਂ ਤੋਂ ਡਾ ਮੱਖਣ ਸਿੰਘ, ਤਰਨ ਤਾਰਨ ਤੋਂ ਸੇਵਾ ਮੁਕਤ ਡੀ.ਆਈ.ਜੀ ਅਨੰਤਜੀਤ ਸਿੰਘ, ਮੋਹਾਲੀ ਤੋਂ ਪ੍ਰਿੰਸੀਪਲ ਸਰਬਜੀਤ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਜਦੋਂਕਿ ਪਹਿਲੀ ਵਾਰ ਚੋਣ ਲੜ ਰਹੀ ਤ੍ਰਿਣਮੂਲ ਕਾਂਗਰਸ ਵਲੋਂ ਸ੍ਰੀ ਫਤਿਹਗੜ ਸਾਹਿਬ ਤੋਂ ਡਾ ਹਰਬੰਸ ਲਾਲ, ਬਾਘਾ ਪੁਰਾਣਾ ਤੋਂ ਪ੍ਰੋਫੈਸਰ ਮਨਪ੍ਰੀਤ ਕੌਰ ਬਰਾੜ, ਜੈਤੋ ਤੋਂ ਪ੍ਰੋਫੈਸਰ ਅਵਤਾਰ ਸਿੰਘ ਸਹੋਤਾ ਨੂੰ ਉਮੀਦਵਾਰ ਹਨ। ਇਸੀ ਤਰ•ਾਂ ਪੰਜਾਬ ਫਰੰਟ ਵਲੋਂ ਅੰਮ੍ਰਿਤਸਰ ਸਾਉਥ ਤੋਂ ਪ੍ਰਿੰਸੀਪਲ ਸੂਬਾ ਸਿੰਘ, ਲੁਧਿਆਣਾ ਪੱਛਮੀ ਤੋਂ ਪ੍ਰੋਫੈਸਰ ਸੰਤੋਸ਼ ਸਿੰਘ, ਪਟਿਆਲਾ ਤੋਂ ਪ੍ਰੋਫੈਸਰ ਮੋਹਨਜੀਤ ਕੌਰ ਟੀਵਾਣਾ, ਪਾਇਲ ਤੋਂ ਐਡਵੋਕੇਟ ਇੰਦਰਜੀਤ ਸਿੰਘ ਉਮੀਦਵਾਰ ਹਨ।