ਚੰਡੀਗੜ14 ਜਨਵਰੀ ( ਜੈ ਸਿੰਘ ਛਿੱਬਰ) : ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਸੀਟਾਂ ਵਿਚੋਂ 34 ਰਾਖਵੇ ਹਲਕੇ ਹੋਣ ਅਤੇ ਸੱਭ ਤੋਂ ਵੱਧ 34 ਫ਼ੀ ਸਦੀ ਦੇ ਕਰੀਬ ਦਲਿਤਾਂ ਦੀ ਅਬਾਦੀ ਹੋਣ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਦਲਿਤ ਵੋਟਰਾਂ ਤੇ ਟਿਕੀਆਂ ਹੋਈਆਂ ਹੋਈਆਂ ਹਨ। ਵੱਡੇ ਵੋਟ ਬੈਂਕ ਨੂੰ ਨਾਲ ਜੋੜਨ ਲਈ ਰਾਜਨੀਤਿਕ ਪਾਰਟੀਆਂ ਵਲੋਂ ਦਲਿਤ ਵਰਗ ਲਈ ਸਹੂਲਤਾਂ ਤੇ ਵਾਅਦਿਆਂ ਦੀ ਝੜੀ ਵੀ ਲਾਈ ਜਾ ਰਹੀ ਹੈ। ਪਰ ਸਮੇਂ ਦੇ ਹਾਣੀ ਉਮੀਦਵਾਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਸਿਆਸੀ ਪਾਰਟੀਆਂ ਵਲੋਂ ਭਾਰਤੀ ਪ੍ਰਸ਼ਾਸਨਿਕ ਸਰਵਿਸ (ਆਈ.ਏ.ਐਸ), ਭਾਰਤੀ ਪੁਲਿਸ ਸਰਵਿਸ (ਆਈ.ਪੀ.ਐਸ) ਸਮੇਤ ਹੋਰ ਵੱਡੀਆਂ ਪੋਸਟਾਂ 'ਤੇ ਤੈਨਾਤ ਉਚ ਅਧਿਕਾਰੀਆਂ ਨੂੰ ਬਾਬੂਸ਼ਾਹੀ ਤੋਂ ਰਾਜਸੀ ਆਗੂ ਬਣਾਇਆ ਜਾ ਰਿਹਾ ਹੈ। ਕਾਂਗਰਸ, ਅਕਾਲੀ ਦਲ ਤੇ ਭਾਜਪਾ ਸਮੇਤ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਸਾਰੀਆਂ ਪਾਰਟੀਆਂ ਵਲੋਂ ਸੇਵਾ ਮੁਕਤ ਜਾਂ ਫਿਰ ਸਮੇਂ ਤੋਂ ਪਹਿਲਾਂ ਸੇਵਾ ਇੱਛਾ ਸੇਵਾਮੁਕਤੀ ਕਰਵਾਕੇ ਆਈ.ਏ.ਐਸ ਤੇ ਪੀ.ਸੀ.ਐਸ. ਤੇ ਪੀ.ਪੀ.ਐਸ ਅਧਿਕਾਰੀਆਂ ਨੂੰ ਸਿਆਸੀ ਮੈਦਾਨ 'ਚ ਉਤਾਰਿਆ ਗਿਆ ਹੈ।
ਅਕਾਲੀ ਦਲ ਨੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਰਹੇ ਦਰਬਾਰਾ ਸਿੰਘ ਗੁਰੂ ਨੂੰ ਸਾਲ 2012 ਦੀਆਂ ਚੋਣਾਂ 'ਚ ਮੈਦਾਨ ਵਿੱਚ ਉਤਾਰਿਆ ਸੀ, ਪਰ ਉਹ ਲੋਕ ਗਾਇਕ ਮਹੁੰਮਦ ਸਦੀਕ ਤੋਂ ਮਾਤ ਖਾ ਗਏ ਸਨ। ਇਸ ਵਾਰ ਫਿਰ ਅਕਾਲੀ ਦਲ ਨੇ ਉਹਨਾਂ ਤੇ ਭਰੋਸਾ ਕਰਦਿਆਂ ਬਸੀ ਪਠਾਣਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਇਸੀ ਤਰ•ਾਂ ਐਸ.ਆਰ.ਕਲੇਰ (ਆਈ.ਏ.ਐਸ) ਨੂੰ ਪਹਿਲੀ ਵਾਰ ਜਗਰਾਓ ਤੋਂ ਉਮੀਦਵਾਰ ਬਣਾਇਆ ਗਿਆ ਸੀ ਤੋਂ ਉਹ ਵਿਧਾਇਕ ਵੀ ਬਣ ਗਏ ਸਨ। ਇਸ ਵਾਰ ਸ਼੍ਰੀ ਕਲੇਰ ਨੂੰ ਨਿਹਾਲ ਸਿੰਘ ਵਾਲਾ ਤੋਂ ਦੂਸਰੀ ਵਾਰ ਕਿਸਮਤ ਅਜਮਾ ਰਹੇ ਹਨ। ਇਸੀ ਤਰ•ਾਂ ਸੋਮ ਪ੍ਰਕਾਸ਼ ਨੇ ਪਹਿਲੀ ਵਾਰ ਭਾਜਪਾ ਦੀ ਟਿਕਟ ਤੋਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਚੋਣ ਲੜੀ ਪਰ ਕਿਸਮਤ ਨੇ ਸਾਥ ਨਹੀਂ ਦਿੱਤਾ। ਫਿਰ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਫਗਵਾੜਾ ਤੋਂ ਉਮੀਦਵਾਰ ਬਣਾਇਆ ਤੋਂ ਉਹ ਵਿਧਾਨ ਸਭਾ 'ਚ ਪੁੱਜਣ ਵਿੱਚ ਕਾਮਯਾਬ ਰਹੇ। ਹੁਣ ਫਿਰ ਉਹ ਟਿਕਟ ਲਈ ਲਾਈਨ ਵਿੱਚ ਲੱਗੇ ਹੋਏ ਹਨ। ਇਸੀ ਤਰ•ਾਂ ਕਾਂਗਰਸ ਵਲੋਂ ਮੱਧ ਪ੍ਰਦੇਸ਼ ਦੇ ਸਕੱਤਰ ਅਹੁੱਦੇ ਤੋਂ ਸੇਵਾਮੁਕਤ ਹੋਏ ਡਾ ਅਮਰ ਸਿੰਘ ਨੂੰ ਰਾਏਕੋਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਮੋਗਾ ਦੇ ਡਿਪਟੀ ਕਮਿਸ਼ਨਰ ਰਹੇ ਕੁਲਦੀਪ ਸਿੰਘ ਵੈਦ ਦਾ ਵੀ ਸਿਆਸਤ ਮੋਹ ਜਾਗਿਆ ਤੋਂ ਉਹ ਸੇਵਾਇਛਕ ਸੇਵਾਮੁਕਤੀ ਲੈ ਕੇ ਕਾਂਗਰਸ ਦੀ ਗਿੱਲ ਹਲਕੇ ਤੋਂ ਟਿਕਟ ਲੈਣ ਵਿੱਚ ਕਾਮਯਾਬ ਹੋ ਗਏ। ਇਸੀ ਤਰ•ਾਂ ਪੀ.ਸੀ.ਐਸ ਅਧਿਕਾਰੀ ਅਜੈਬ ਸਿੰਘ ਭੱਟੀ 'ਤੇ ਕਾਂਗਰਸ ਨੇ ਦੂਜੀ ਵਾਰ ਭਰੋਸਾ ਪ੍ਰਗਟ ਕਰਦਿਆਂ ਮਲੋਟ ਹਲਕੇ ਤੋਂ ਚੋਣ ਮੈਦਾਨ ਵਿੱਚ ਭੇਜਿਆ ਹੈ। ਇਸੀ ਤਰ•ਾਂ ਕਰਈ ਜਿਲਿ•ਆਂ ਵਿੱਚ ਡਿਪਟੀ ਕਮਿਸ਼ਨਰ ਦੇ ਅਹੁੱਦੇ 'ਤੇ ਰਹਿ ਚੁੱਕੇ ਤਰਸੇਮ ਸਿੰਘ ਨੂੰ ਵੀ ਕਾਂਗਰਸ ਨੇ ਅਟਾਰੀ ਹਲਕੇ ਤੋਂ ਚੋਣ ਜੰਗ 'ਚ ਭੇਜਿਆ ਹੈ।
ਅਕਾਲੀ ਦਲ ਨੇ ਸਾਬਕਾ ਜਸਟਿਸ ਨਿਰਮਲ ਸਿੰਘ ਨੂੰ ਪਿਛਲੀ ਵਾਰ ਬਸੀ ਪਠਾਣਾ ਤੋਂ ਚੋਣ ਮੈਦਾਨ ਵਿੱਚ ਉਤਾਰਕੇ ਜਿੱਤ ਦਿਲਾਈ ਇਸ ਵਾਰ ਜਸਟਿਸ ਸ੍ਰੀ ਚਮਕੌਰ ਸਾਹਿਬ ਹਲਕੇ 'ਚ ਕਿਸਮਤ ਅਜਮਾਉਣ ਉਤਰੇ ਹਨ। ਅਕਾਲੀ ਦਲ ਨੇ ਪੁਲਿਸ ਅਧਿਕਾਰੀ ਸਨਮੀਤ ਕੌਰ ਦੇ ਪਤੀ ਅਮਿਤ ਰਤਨ ਨੂੰ ਬਠਿੰਡਾ ਦਿਹਾਤੀ ਹਲਕੇ ਤੋਂ ਉਮੀਦਵਾਰ ਬਣਾਇਆ ਹੈ।
ਇਸ ਬਾਰੇ ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਐਮੂਨਲ ਨਾਹਰ ਜੋ ਕਿ ਦਲਿਤ ਮੁੱਦਿਆਂ 'ਤੇ ਡੂੰਘੀ ਨਜਰ ਰੱਖਦੇ ਹਨ , ਦਾ ਕਹਿਣਾ ਹੈ ਕਿ ਬੇਸ਼ੱਕ ਭਾਰਦ ਦੇ ਦੂਸਰੇ ਰਾਜਾਂ ਦੇ ਮੁਕਾਬਲੇ 'ਚ ਪੰਜਾਬ 'ਚ ਜਾਤੀ ਭੇਦਭਾਵ ਬਹੁਤ ਘੱਟ ਹੈ। ਭਾਵੇਂ ਦਲਿਤ ਉਚੇ ਅਹੁੱਦਿਆਂ 'ਤੇ ਬਿਰਾਜਮਾਨ ਹੋ ਜਾਣ ਫਿਰ ਵੀ ਲੋਕ ਮਨਾਂ 'ਚ ਦਲਿਤ ਬਾਰੇ ਖਾਸਕਰਕੇ ਅਫਸਰਸਾਹੀ ਤੇ ਬਾਬੂਆਂ ਵਲੋਂ ਭੇਦਭਾਵ ਦੀਆਂ ਕਨਸੋਆ ਦੱਬੀ ਆਵਾਜ਼ 'ਚ ਸਾਹਮਣੇ ਆਉਂਦੀਆਂ ਹਨ। ਜਦੋਂ ਕਿ ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਅੱਜਕੱਲ ਚੋਣ ਲੜਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਰਹੀ। ਇਸੀ ਕਰਕੇ ਸਿਆਸੀ ਪਾਰਟੀਆਂ ਵਲੋਂ ਵੱਡੇ ਸਰਮਾਏਦਾਰਾਂ ਜਾਂ ਚੋਣ ਲੜਨ ਦੀ ਗੁਜਾਇੰਸ਼ ਰੱਖਣ ਵਾਲੇ ਨੂੰ ਚੋਣ ਦੰਗਲ ਵਿੱਚ ਉਤਾਰਿਆ ਜਾਂਦਾ ਹੈ।

No comments:
Post a Comment