Wednesday, 18 January 2017

ਔਰਤਾਂ ਨੂੰ ਸਿਆਸਤ 'ਚ ਭਾਗੀਦਾਰ ਬਨਾਉਣ ਦਾ ਦਾਅਵੇ ਖੋਖਲੇ


ਜ਼ਿਆਦਤਰ ਰਾਖਵੇਂ ਹਲਕਿਆਂ 'ਚ ਮਹਿਲਾ ਉਮੀਦਵਾਰਾਂ ਨੂੰ ਟਿਕਟ
ਕਾਂਗਰਸ ਨੇ 10, ਆਪ 9, ਅਕਾਲੀ ਦਲ 5, ਭਾਜਪਾ ਨੇ 2 ਮਹਿਲਾ ਉਮੀਦਵਾਰਾਂ ਨੂੰ ਦਿੱਤੀ ਟਿਕਟ
ਚੰਡੀਗੜ 18 ਜਨਵਰੀ ( ਜੈ ਸਿੰਘ ਛਿੱਬਰ) : ਸਿਆਸੀ ਆਗੂਆਂ ਵਲੋਂ ਔਰਤਾਂ ਨੂੰ ਬਰਾਬਰਤਾ ਦੇ ਅਧਿਕਾਰ ਦੇਣ ਅਤੇ ਸੱਤਾਂ 'ਚ ਭਾਗੀਦਾਰ ਬਨਾਉਣ ਲਈ ਵੱਡੇ ਦਾਅਵੇ ਤੇ ਬਿਆਨਬਾਜ਼ੀ ਕੀਤੀ  ਜਾਂਦੀ ਹੈ, ਪਰ ਤਾਜ਼ਾ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਅੰਕੜੇ ਦੱਸਦੇ ਹਨ ਰਾਜਨੀਤਿਕ ਪਾਰਟੀਆਂ ਨੂੰ ਆਪਣੀਆਂ ਮਹਿਲਾ ਉਮੀਦਵਾਰਾਂ 'ਤੇ ਭਰੋਸਾ ਨਹੀਂ ਹੈ। ਕਾਂਗਰਸ ਨੇ 10 ਅਤੇ ਆਮ ਆਦਮੀ ਪਾਰਟੀ ਨੇ 9 ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ, ਜਦੋਂਕਿ ਬਾਕੀ ਪਾਰਟੀਆਂ ਵਲੋਂ ਔਰਤਾਂ ਨੂੰ ਉਮੀਦਵਾਰ  ਬਨਾਉਣ ਲਈ ਰੱਜਕੇ ਕੰਜੂਸੀ ਦਿਖਾਈ ਹੈ। ਸੱਭ ਤੋਂ ਮਹੱਤਵਪੂਰਨ ਗੱਲ ਹੈ ਕਿ ਜ਼ਿਆਦਾਤਰ ਔਰਤਾਂ ਰਾਖਵਾਂ ਸੀਟਾਂ 'ਤੇ ਚੋਣ ਮੈਦਾਨ 'ਚ ਹਨ। ਇਸ ਤਰ•ਾਂ ਵੀ ਸਿਆਸੀ ਪਾਰਟੀਆਂ ਨੇ ਰਾਖਵੀਆਂ ਸੀਟਾਂ 'ਤੇ ਇਕ ਤਰ•ਾਂ ਨਾਲ ਖਾਨਾਪੂਰਤੀ ਹੀ ਕੀਤੀ ਹੈ।
ਕਾਂਗਰਸ ਹੀ ਇਕੱਲੀ ਅਜਿਹੀ ਪਾਰਟੀ ਹੈ ਜੋ ਆਪਣੇ ਦਮ 'ਤੇ 117  ਸੀਟਾਂ 'ਤੇ ਚੋਣ ਲੜ ਰਹੀ ਹੈ। ਦੂਜੇ ਨੰਬਰ 'ਤੇ ਆਮ ਆਦਮੀ ਪਾਰਟੀ ਹੈ ਜੋ ਕਿ 112 ਸੀਟਾਂ 'ਤੇ ਆਪਣੇ ਉਮੀਦਵਾਰ ਖੜੇ ਕੀਤੇ ਹਨ। ਕਾਂਗਰਸ ਵਲੋਂ ਜਿਹੜੀਆਂ ਦਸ ਸੀਟਾਂ 'ਤੇ ਆਪਣੇ ਮਹਿਲਾ ਆਗੂਆਂ 'ਤੇ ਭਰੋਸਾ ਕੀਤਾ ਹੈ, ਉਹਨਾਂ ਵਿੱਚ ਪੰਜ ਮੌਜੂਦ ਵਿਧਾਇਕਾਂ ਨੂੰ ਹੀ ਦੁਬਾਰਾ ਟਿਕਟ ਦਿੱਤੀ ਗਈ ਹੈ ਜਦੋਂ ਕਿ ਇੱਕ ਸਾਬਕਾ ਵਿਧਾਇਕ ਹੈ। ਪਾਰਟੀ ਵਲੋਂ ਦੀਨਾਨਗਰ ਤੋਂ ਵਿਧਾਇਕ ਅਰੁਣ ਚੌਧਰੀ, ਫਿਰੋਜਪੁਰ ਦਿਹਾਤੀ (ਰਾਖਵਾਂ) ਤੋਂ ਸਤਕਾਰ ਕੌਰ, ਮੁਕਤਸਰ ਤੋਂ ਵਿਧਾਇਕ ਕਰਨ ਬਰਾੜ, ਲਹਿਰਾ ਤੋਂ ਵਿਧਾਇਕ ਰਾਜਿੰਦਰ ਕੌਰ ਭੱਠਲ, ਮਹਿਲਾ ਕਲ•ਾਂ (ਰਾਖਵਾਂ)ਤੋਂ ਵਿਧਾਇਕ ਹਰਚੰਦ ਕੌਰ, ਨਿਹਾਲ ਸਿੰਘ ਵਾਲਾ (ਰਾਖਵਾਂ)ਤੋਂ ਵਿਧਾਇਕ ਰਜਿੰਦਰ ਕੌਰ ਭਾਗੀਕੇ,  ਮਲੇਰਕੋਟਲਾ ਤੋਂ ਰਜੀਆ ਸੁਲਤਾਨਾ, ਸੁਨਾਮ ਤੋਂ ਦਮਨ ਬਾਜਵਾ, ਮਾਨਸਾ ਅੰਜੂ ਬੰਸਲ, ਬੁਢਲਾਡਾ (ਰਾਖਵਾਂ) ਤੋਂ ਰਣਜੀਤ ਕੌਰ ਭੱਟੀ ਨੂੰ ਉਮੀਦਵਾਰ ਬਣਾਇਆ ਹੈ। ਅਕਾਲੀ ਦਲ ਦੀ ਸਹਿਯੋਗੀ ਪਾਰਟੀ ਜੋਂ 23 ਸੀਟਾਂ 'ਤੇ ਚੋਣ ਲੜ ਰਹੀ ਹੈ, ਨੇ ਆਪਣੀਆਂ ਦੋ ਵਿਧਾਇਕਾਂ ਭੋਹਾ (ਰਾਖਵਾਂ) ਤੋਂ ਸੀਮਾ ਕੁਮਾਰੀ ਅਤੇ ਦਸੂਹਾ ਤੋਂ ਵਿਧਾਇਕ ਸੁਖਜੀਤ  ਕੌਰ ਸ਼ਾਹੀ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ।
ਅਕਾਲੀ ਦਲ ਨੇ 94 ਸੀਟਾਂ ਵਿਚੋਂ 5 ਸੀਟਾਂ 'ਤੇ ਮਹਿਲਾ ਉਮੀਦਵਾਰ ਖ਼ੜੇ ਕੀਤੇ ਹਨ। ਜਿਹਨਾਂ ਵਿੱਚ ਸੁਲਤਾਨਪੁਰ ਲੋਧੀ ਤੋਂ ਉਪਿੰਦਰਜੀਤ ਕੌਰ, ਸ਼ਾਮਚੁਰਾਸੀ (ਰਾਖਵਾਂ) ਮਹਿੰਦਰ ਕੌਰ ਜੋਸ਼, ਜਗਰਾਓ (ਰਾਖਵਾਂ) ਤੋਂ ਅਮਰਜੀਤ ਕੌਰ, ਘਨੌਰ ਤੋਂ ਹਰਪ੍ਰੀਤ ਕੌਰ ਮੁਖਮੈਲਪੁਰ ਅਤੇ ਸ਼ੁਤਰਾਣਾ (ਰਾਖਵਾਂ) ਤੋਂ ਵਰਿੰਦਰ ਕੌਰ ਲੂੰਬਾ ਸ਼ਾਮਲ ਹਨ।
ਆਮ ਆਦਮੀ ਪਾਰਟੀ ਵਲੋਂ ਪਹਿਲੀ ਵਾਰ 112 ਸੀਟਾਂ 'ਤੇ ਚੋਣਾਂ ਲੜੀਆਂ ਜਾ ਰਹੀਆਂ ਹਨ ਅਤੇ 9 ਮਹਿਲਾ ਉਮੀਦਵਾਰਾਂ ਨੂੰ ਚੋਣ ਜੰਗ 'ਚ ਭੇਜਿਆ ਹੈ। ਆਪ ਨੇ ਦਸੂਹਾ ਹਲਕੇ ਤੋਂ ਬਲਵੀਰ ਕੌਰ ਫੁੱਲ, ਬੰਗਾ (ਰਾਖਵਾਂ) ਤੋਂ ਹਰਜੋਤ ਕੌਰ, ਜਗਰਾਓ (ਰਾਖਵਾਂ) ਤੋਂ ਸਰਬਜੀਤ ਕੌਰ ਮਾਣੂਕੇ, ਬਠਿੰਡਾ ਰੂਰਲ(ਰਾਖਵਾਂ) ਤੋਂ ਰੁਪਿੰਦਰ ਕੌਰ, ਤਲਵੰਡੀ ਸਾਬੋ ਤੋਂ ਪ੍ਰੋਫੈਸਰ ਬਲਜਿੰਦਰ ਕੌਰ, ਡੇਰਾਬਸੀ ਤੋਂ ਸਰਬਜੀਤ ਕੌਰ, ਸਨੌਰ ਤੋਂ ਕੁਲਦੀਪ ਕੌਰ ਟੋਹੜਾ, ਘਨੋਰ ਤੋਂ ਮਨੂੰ ਰੰਧਾਵਾ, ਸ਼ਤਰਾਣਾ (ਰਾਖਵਾਂ) ਤੋਂ ਪਲਵਿੰਦਰ ਕੌਰ ਦਾ ਨਾਮ ਸ਼ਾਮਲ ਹੈ। ਇਸੀ ਤਰ•ਾਂ ਬਹੁਜਨ ਸਮਾਜ ਪਾਰਟੀ ਵਲੋਂ ਗਿੱਦੜਬਾਹਾ ਤੋਂ ਸ਼ੀਲਾ ਰਾਣੀ ਤੇ ਅਟਾਰੀ (ਰਾਖਵਾਂ) ਤੋਂ ਸੁਖਵੰਤਜੀਤ ਕੌਰ ਨੂੰ ਉਮੀਦਵਾਰ ਬਣਾਇਆ ਹੈ। ਪਹਿਲੀ ਵਾਰ ਪੰਜਾਬ 'ਚ ਚੋਣਾਂ ਲੜ ਰਹੀ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ) ਵਲੋਂ 20 ਸੀਟਾਂ ਵਿਚੋਂ ਦੋ ਹਲਕਿਆਂ ਮਲੇਰਕੋਟਲਾ ਤੋਂ ਬੇਗਮ ਪਰਵੀਨ ਨੁਸਰਤ ਅਤੇ ਬਾਘਾ ਪੁਰਾਣਾ ਤੋਂ ਮਨਪ੍ਰੀਤ ਕੌਰ ਬਰਾੜ ਨੂੰ ਟਿਕਟ ਦਿੱਤੀ ਗਈ ਹੈ। ਸੀ ਪੀ.ਆਈ ਨੇ 9 ਉਮੀਦਵਾਰਾਂ ਵਿਚੋਂ ਕੇਵਲ ਇੱਕ ਹਰਗੋਬਿੰਦਪੁਰ ਹਲਕੇ ਤੋਂ ਲਖਵਿੰਦਰ ਕੌਰ ਨੂੰ ਟਿਕਟ ਦਿੱਤੀ ਹੈ। ਪੰਜਾਬ ਫਰੰਟ ਵਲੋਂ ਪਟਿਆਲਾ ਤੋਂ ਮੋਹਨਜੀਤ ਕੌਰ ਟੀਵਾਣਾ ਉਮੀਦਵਾਰ ਹਨ। ਇਸੀ ਤਰ•ਾਂ ਸੁੱਚਾ ਸਿੰਘ ਛੋਟੇਪੁਰ ਦੀ ਅਗਵਾਈ ਵਾਲੀ ਅਪਣਾ ਪੰਜਾਬ ਪਾਰਟੀ (ਆਪ) ਵਲੋਂ 85 ਉਮੀਦਵਾਰਾਂ 'ਚੋ 4 ਮਹਿਲਾ ਉਮੀਦਵਾਰਾਂ 'ਤੇ ਹੀ ਭਰੋਸਾ ਕੀਤਾ ਗਿਆ ਹੈ। ਜਿਹਨਾਂ 'ਚ ਭੋਹਾ (ਰਾਖਵਾਂ) ਤੋ ਅਨਿਕਾ ਰਾਏ, ਚਮਕੌਰ ਸਾਹਿਬ (ਰਾਖਵਾਂ) ਤੋਂ ਪਰਮਿੰਦਰ ਕੌਰ ਰੰਗੜਾ, ਸੰਗਰੂਰ ਤੋਂ ਪਰਮਿੰਦਰ ਕੌਰ ਤੇ ਪਟਿਆਲਾ ਰੂਰਲ ਤੋਂ ਸ਼ਮਿੰਦਰ ਕੌਰ ਹਨ।
ਚਾਰ ਵਿਧਾਇਕਾਂ ਚੋਣ ਮੈਦਾਨ 'ਚੋ ਬਾਹਰ---
ਕਾਦੀਆਂ ਤੋਂ ਕਾਂਗਰਸੀ ਵਿਧਾਇਕ ਚਰਨਜੀਤ ਕੌਰ ਬਾਜਵਾ ਨੇ ਆਪਣੇ ਦਿਓਰ ਫਤਿਹਜੰਗ ਬਾਜਵਾ, ਅੰਮ੍ਰਿਤਸਰ ਤੋਂ ਨਵਜੋਤ ਕੌਰ ਸਿੱਧੂ ਨੇ ਅਪਣੇ ਪਤੀ ਨਵਜੋਤ ਸਿੱਧੂ, ਨਵਾਸ਼ਹਰ ਤੋਂ ਵਿਧਾਇਕ ਗੁਰਕੰਵਲ ਕੌਰ ਨੇ ਆਪਣੇ ਬੇਟੇ ਅੰਗਦ ਸੈਣੀ ਤੇ ਭੁਲੱਥ ਤੋਂ ਵਿਧਾਇਕ ਬੀਬੀ ਜਗੀਰ ਕੌਰ ਨੇ ਆਪਣੇ ਜਵਾਈ ਯੁਵਰਾਜ ਭੁਪਿੰਦਰ ਸਿੰਘ ਲਈ ਦਾਅਵੇਦਾਰੀ ਛੱਡੀ ਹੈ। 

No comments:

Post a Comment