ਪੰਜਾਬ ਨਾਲ ਲੱਗਦੀਆਂ ਸਾਰੀਆਂ ਹੱਦਾਂ ਸੀਲ, ਰੈਡ ਅਲਰਟ ਜਾਰੀ
ਅੰਤਰ ਰਾਜੀ 200 ਨਾਕੇ ਅਤੇ ਬਾਰਡਰ ਰੇਂਜ 'ਚ 60 ਨਾਕੇ ਲਗਾਏ
ਚੰਡੀਗੜ 4 ਜਨਵਰੀ ( ਜੈ ਸਿੰਘ ਛਿੱਬਰ) : ਪੰਜਾਬ ਵਿਧਾਨ ਸਭਾ ਦੀਆਂ 4 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ 'ਚ ਚੋਣ ਕਮਿਸ਼ਨ ਨੂੰ ਛੇ ਹਜ਼ਾਰ ਥਾਵਾਂ ਤੇ ਹਿੰਸਕ ਘਟਨਾਵਾਂ ਵਾਪਰਨ ਦਾ ਖਦਸ਼ਾਂ ਹੈ। ਉਧਰ ਚੋਣ ਜਾਬਤਾ ਲੱਗਣ ਸਾਰ ਪੰਜਾਬ ਨਾਲ ਲੱਗਦੀਆਂ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਰਾਜਸਥਾਨ ਦੀਆਂ ਹੱਦਾਂ ਨੂੰ ਸੀਲ ਕਰ ਦਿੱਤਾ ਗਿਆ ਅਤੇ ਪੰਜਾਬ 'ਚ ਰੈਡ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ। ਸੱਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਹਰੇਕ ਪੋਲਿੰਗ ਬੂਥ 'ਤੇ ਚੋਣ ਕਮਿਸ਼ਨ ਵਲੋਂ ਵੀ ਇੱਕ ਬੂਥ ਲਗਾਇਆ ਜਾਵੇਗਾ ਜਿਥੇ ਵੋਟਰਾਂ ਨੂੰ ਵੋਟ ਪਾਉਣ ਤੇ ਵੋਟ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ।
ਪੰਜਾਬ ਦੇ ਮੁੱਖ ਚੋਣ ਅਫਸਰ ਵੀ.ਕੇ ਸਿੰਘ ਨੇ ਅੱਜ ਸ਼ਾਮੀ ਪ੍ਰੈਸ ਕਾਨਫਰੰਸ ਦੌਰਾਨ ਇਹ ਖੁਲਾਸਾ ਕੀਤਾ ਹੈ। ਉਹਨਾਂ ਦੱਸਿਆਂ ਕਿ ਕਮਿਸ਼ਨ ਭੈ ਮੁਕਤ, ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਬਚਨਬੱਧ ਹੈ। ਉਹਨਾਂ ਦੱਸਿਆਂ ਕਿ ਚੋਣਾਂ ਦੌਰਾਨ ਚਾਰ ਹਜ਼ਾਰ ਬੂਥਾਂ 'ਤੇ ਵੈਬ ਰਿਕਾਡਿੰਗ ,ਲਾਈਵ ਪੋਲਿੰਗ ਹੋਵੇਗੀ, ਭਾਰਤ ਦੇ ਮੁੱਖ ਚੋਣ ਕਮਿਸ਼ਨ ਸਮੇਤ ਕੋਈ ਵੀ ਇਹਨਾਂ ਬੂਥਾਂ ਦਾ ਅੱਖੀ ਡਿੱਠਾ ਹਾਲ ਦੇਖ ਸਕੇਗਾ। ਉਹਨਾਂ ਦੱਸਿਆਂ ਕਿ ਪੰਜਾਬ 'ਚ ਚੋਣ ਜਾਬਤਾ ਲਾਗੂ ਹੋ ਗਿਆ ਹੈ ਅਤੇ ਸਾਰੀਆਂ ਜਨਤਕ ਥਾਵਾਂ ਤੋਂ 72 ਘੰਟੇ ਦੇ ਅੰਦਰ ਅੰਦਰ ਸਰਕਾਰੀ ਇਸ਼ਤਿਹਾਰਬਾਜ਼ੀ , ਹੋਰਡਿੰਗ, ਬੈਨਰ ਆਦਿ ਉਤਾਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਜੇਕਰ ਕਿਸੇ ਨਿੱਜੀ ਥਾਂ 'ਤੇ ਲੱਗੇ ਬੋਰਡ,ਹੋਰਡਿੰਗ, ਬੈਨਰ ਦੀ ਮੰਜੂਰੀ ਨਾ ਹੋਈ ਤਾਂ ਉਹ ਵੀ ਉਤਾਰ ਦਿੱਤੇ ਜਾਣਗੇ। ਚੋਣਾਂ ਡਰ ਮੁਕਤ ਕਰਵਾਉਣ ਅਤੇ ਚੋਣਾਂ ਦੌਰਾਨ ਨਜਾਇਜ ਹਥਿਆਰਾਂ, ਨਸ਼ਾ ਤਸਕਰੀ, ਕਰੰਸੀ ਦੀ ਸਪਲਾਈ ਰੋਕਣ 'ਤੇ ਚੋਣ ਕਮਿਸ਼ਨ ਅਤੇ ਪੁਲਿਸ ਪ੍ਰਸ਼ਾਸਨ ਦੀ ਪੈਨੀ ਨਜ਼ਰ ਹੋਵੇਗੀ। ਇਸੀ ਤਰ•ਾਂ ਪੁਲਿਸ ਪ੍ਰਸ਼ਾਸ਼ਨ ਵਲੋਂ ਪੰਜਾਬ ਦੀਆਂ ਵੱਖ ਵੱਖ ਥਾਵਾਂ ' ਤੇ 500 ਤੋਂ ਅਧਿਕ ਥਾਵਾਂ 'ਤੇ ਨਾਕੇ ਲਗਾਏ ਜਾਣਗੇ। ਅੰਤਰ ਰਾਜੀ ਸੀਮਾਵਾਂ 'ਤੇ 200 ਨਾਕੇ, ਬਾਰਡਰ ਰੇਂਜ 'ਤੇ 60 ਨਾਕੇ ਲਗਾਏ ਜਾਣਗੇ। ਪੈਰਾ ਮਿਲਟਰੀ ਫੋਰਸ ਦੀਆਂ 35 ਕੰਪਨੀਆਂ ਪੁੱਜ ਚੁੱਕੀਆਂ ਹਨ ਜਦੋਂ ਕਿ 50 ਕੰਪਨੀਆਂ ਪੈਰਾ ਮਿਲਟਰੀ ਫੋਰਸ ਦੀਆਂ ਤੈਨਾਤ ਕੀਤੀਆਂ ਜਾਣਗੀਆ ਅਤੇ 8 ਜਨਵਰੀ ਤੱਕ ਪੂਰੀ ਪੁਲਿਸ ਫੋਰਸ ਪੰਜਾਬ 'ਚ ਪੁੱਜ ਜਾਣਗੀਆਂ। ਸੰਵੇਦਨਸ਼ੀਲ ਜਾਂ ਅਤਿ ਸੰਵੇਦਨਸ਼ੀਲ ਹਲਕਿਆਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਚੋਣ ਅਫਸਰ ਨੇ ਦੱਸਿਆਂ ਕਿ ਉਮੀਦਵਾਰ ਸਾਹਮਣੇ ਆਉਣ ਅਤੇ ਚੋਣ ਅਬਜਰਵਰਾਂ ਦੀਆਂ ਰਿਪੋਰਟਾਂ ਤੋਂ ਬਾਅਦ ਹੀ ਇਸ ਅਸਲ ਤੱਥ ਸਾਹਮਣੇ ਆਉਣਗੇ।
ਬਾਕਸ —
ਸਰਕਾਰੀ ਬਿਲ ਪੈਡਿੰਗ ਹੋਣ 'ਤੇ ਹੋ ਸਕਦੀ ਹੈ ਉਮੀਦਵਾਰੀ ਰੱਦ-
ਚੰਡੀਗੜ• ( ਛਿੱਬਰ) : ਚੋਣ ਲੜ ਰਹੇ ਉਮੀਦਵਾਰ ਨੂੰ ਇਸ ਵਾਰ ਨਾਮਜਦਗੀ ਦੇ ਨਾਲ ਨਾਲ ਇੱਕ ਹਲਫੀਆਂਬਿਆਨ ਦੇਣਾ ਹੋਵੇਗਾ ਕਿ ਉਸ ਵੱਲ ਬਿਜਲੀ ਬਿਲ, ਪਾਣੀ ਦਾ ਬਿਲ ਜਾਂ ਕਿਸੀ ਤਰ•ਾਂ ਦਾ ਹੋਰ ਬਿਲ ਜਾਂ ਅਦਾਇਗੀ ਪੈਂਡਿੰਗ ਨਹੀਂ ਹੈ। ਜੇਕਰ ਅਜਿਹਾ ਮਾਮਲਾ ਸਾਹਮਣੇ ਆਇਆ ਤਾਂ ਉਮੀਦਵਾਰੀ ਖਤਰੇ ਵਿੱਚ ਪੈ ਸਕਦੀ ਹੈ। ਇਸ ਤਰ•ਾਂ ਉਮੀਦਵਾਰ 28 ਲੱਖ ਰੁਪਏ ਤੱਕ ਖਰਚ ਕਰ ਸਕਦਾ ਹੈ। ਪੋਲਿੰਗ ਸਟੇਸ਼ਨ ਦੇ ਬਾਹਰ ਲਗਾਏ ਜਾਣ ਵਾਲੇ ਪੋਲਿੰਗ ਬੂਥ ਦਾ ਖਰਚਾ ਉਮੀਦਵਾਰ ਦੇ ਖਰਚੇ ਵਿੱਚ ਸ਼ਾਮਲ ਹੋਵੇਗਾ। ਜਦੋਂਕਿ ਪਹਿਲਾਂ ਪੋਲਿੰਗ ਬੂਥ ਦਾ ਖਰਚਾ ਪਾਰਟੀ ਦੇ ਖਰਚੇ ਵਿੱਚ ਸ਼ਾਮਲ ਕੀਤਾ ਜਾਂਦਾ ਸੀ।
No comments:
Post a Comment