Wednesday, 22 March 2017

ਅੰਬਿਕਾ ਸੋਨੀ, ਚੋਧਰੀ ਸੰਤੋਖ ਸਿੰਘ, ਭਗਵੰਤ, ਚੰਦੂਮਾਜਰਾ ਸਮੇਤ ਵੱਡੀ ਗਿਣਤੀ 'ਚ ਆਗੂਆਂ ਤੋਂ ਸੁਰੱਖਿਆਂ ਮੁਲਾਜ਼ਮ ਤੇ ਵਾਹਨ ਵਾਪਸ ਲਏ

ਵੀ.ਆਈ.ਪੀ ਕਲਚਰ ਖਤਮ ਕਰਨ ਦੀ ਮੁੰਹਿਮ------

ਚੰਡੀਗੜ 22 ਮਾਰਚ, ( ਜੈ ਸਿੰਘ ਛਿੱਬਰ) :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿੱਚ ਵੀ.ਆਈ.ਪੀ ਕਲਚਰ ਨੂੰ ਖ਼ਤਮ ਕਰਨ ਦੀ ਮੁਹਿਮ ਨੂੰ ਅੱਗੇ ਤੋਰਦਿਆਂ ਪੰਜਾਬ ਸਰਕਾਰ ਖਾਸਕਰਕੇ ਪੁਲਿਸ ਵਿਭਾਗ ਨੇ ਕਾਂਗਰਸ ਦੀ ਸੀਨੀਅਰ ਆਗੂ ਤੇ ਮੈਂਬਰ ਰਾਜ ਅੰਬਿਕਾ ਸੋਨੀ, ਚੌਧਰੀ ਸੰਤੋਖ ਸਿੰਘ ਸਮੇਤ ਆਪ ਤੇ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਹਰਚਰਨ ਸਿੰਘ ਬੈਂਸ, ਆਦੇਸ਼ ਪ੍ਰਤਾਪ ਸਿੰਘ ਕੈਰੋ, ਸਿਕੰਦਰ ਸਿੰਘ ਮਲੂਕਾ ਸਮੇਤ ਵੱਡੀ ਗਿਣਤੀ 'ਚ ਅਕਾਲੀ ਭਾਜਪਾ ਆਗੂਆਂ ਤੋਂ ਸੁਰੱਖਿਆ ਮੁਲਾਜ਼ਮ ਤੇ ਸਰਕਾਰੀ ਗੱਡੀਆਂ ਵਾਪਸ ਲੈ ਲਈਆਂ ਹਨ। ਸੱਭ ਤੋਂ ਜ਼ਿਆਦਾ ਸੁਰੱਖਿਆਂ ਮੁਲਾਜ਼ਮ ਸਾਬਕਾ ਅਕਾਲੀ ਭਾਜਪਾ ਮੰਤਰੀਆਂ ਨਾਲ ਤੈਨਾਤ ਸਨ।
ਮਿਲੀ ਜਾਣਕਾਰੀ ਅਨੁਸਾਰ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਦੀ ਸੁਰੱਖਿਆਂ ਵਿੱਚ ਤੈਨਾਤ ਅੱਠ ਮੁਲਾਜ਼ਮਾਂ ਵਿੱਚੋਂ ਚਾਰ, ਐਮ.ਪੀ ਸੰਤੋਖ ਸਿੰਘ ਚੌਧਰੀ ਦੀ ਸੁਰੱਖਿਆਂ 'ਚ ਤੈਨਾਤ ਅੱਠ ਮੁਲਾਜ਼ਮਾਂ ਸਮੇਤ ਇੱਕ ਵਹੀਕਲ ਵਿੱਚੋਂ ਚਾਰ ਸੁਰੱਖਿਆ ਗਾਰਡ ਤੇ ਵਹੀਕਲ ਵਾਪਸ ਲੈ ਲਿਆ ਗਿਆ ਹੈ। ਇਸੀ ਤਰ•ਾਂ ਆਪ ਦੇ ਸਾਂਸਦ ਭਗਵੰਤ ਮਾਨ ਤੋਂ ਕੁੱਲ ਛੇ ਮੁਲਾਜ਼ਮਾਂ ਤੇ ਇੱਕ ਵਹੀਕਲ ਵਿੱਚੋਂ  ਦੋ ਮੁਲਾਜਮ ਤੇ ਇੱਕ ਵਹੀਕਲ, ਰਣਜੀਤ ਸਿੰਘ ਬ੍ਰਹਮਪੁਰਾ ਤੋਂ ਛੇ ਮੁਲਾਜ਼ਮਾਂ ਵਿੱਚੋਂ ਦੋ ਮੁਲਾਜ਼ਮ ਤੇ ਇੱਕ ਵਹੀਕਲ, ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਕੁੱਲ ਛੇ ਵਿਚੋਂ ਦੋ ਮੁਲਾਜ਼ਮ ਤੇ ਇੱਕ ਵਹੀਕਲ, ਭਾਜਪਾ ਦੇ ਅੰਮ੍ਰਿਤਸਰ ਤੋਂ ਰਾਜ ਸਭਾ ਮੈਂਬਰ ਸ਼ਾਹਵਤ ਮਲਿਕ 14 ਵਿੱਚੋਂ 10 ਸੁਰੱਖਿਆ ਕਰਮੀ ਵਾਪਸ ਲੈ ਲਏ ਗਏ ਹਨ। 
ਜੇਕਰ ਸਾਬਕਾ ਮੰਤਰੀਆਂ ਦੀ ਗੱਲ ਕਰੀਏ ਤਾਂ ਸਾਬਕਾ ਪੈਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿੰਕਦਰ ਸਿੰਘ ਮਲੂਕਾਂ ਦੀ ਸੁਰੱਖਿਆਂ ਵਿੱਚ ਤੈਨਾਤ 31 ਮੁਲਾਜ਼ਮਾਂ ਤੇ ਦੋ ਵਹੀਕਲਾਂ ਵਿੱਚ ਵੱਡਾ ਕੱਟ ਲਾਉਂਦਿਆਂ 25 ਸੁਰੱਖਿਆਂ ਮੁਲਾਜ਼ਮ ਤੇ ਇੱਕ ਸਰਕਾਰੀ ਵਾਹਨ ਵਾਪਸ ਲਿਆ ਗਿਆ ਹੈ। ਜਦੋਂ ਕਿ ਸਾਬਕਾ ਖੇਤੀ ਬਾੜੀ ਮੰਤਰੀ ਤੋਤਾ ਸਿੰਘ ਦੇ ਨਾਲ ਲੱਗੇ 21 ਮੁਲਾਜ਼ਮਾਂ ਵਿੱਚੋਂ 19 ਨੂੰ ਵਾਪਸ ਕੀਤਾ ਗਿਆ ਹੈ। ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਸੁਰੱਖਿਆ ਵਿੱਚ ਤੈਨਾਤ 16 ਮੁਲਾਜ਼ਮ ਤੇ ਇੱਕ ਵਹੀਕਲ, ਆਦੇਸ਼ ਪਰਤਾਪ ਸਿੰਘ ਕੈਰੋਂ ਤੋ 10, ਅਨਿਲ ਜੋਸ਼ੀ ਤੋਂ 12, ਭਗਤ ਚੁੰਨੀ ਲਾਲ ਤੋਂ 15, ਡਾ ਦਲਜੀਤ ਸਿੰਘ ਚੀਮਾ ਤੋਂ 9, ਗੁਲਜਾਰ ਸਿੰਘ ਰਾਣੀਕੇ ਤੋਂ 16, ਮਦਨ ਮੋਹਨ ਮਿੱਤਲ ਤੋਂ 11, ਸੋਹਨ ਸਿੰਘ ਠੰਡਲ ਤੋਂ 7, ਸੁਰਜੀਤ ਸਿੰਘ ਜਿਆਣੀ ਤੋਂ 15 ਅਤੇ ਸੁਰਜੀਤ ਸਿੰਘ ਰੱਖੜਾ ਤੋਂ 15 ਸੁਰੱਖਿਆਂ ਮੁਲਾਜ਼ਮਾਂ ਨੂੰ ਵਾਪਸ ਲਿਆ ਗਿਆ ਹੈ।  
ਇਸੀ ਤਰ•ਾਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਪੁਲੀਟੀਕਲ ਸੈਕਟਰੀ ਭੁਪਿੰਦਰ ਸਿੰਘ ਢਿਲੋਂ ਦੇ ਕੁੱਲ 9 ਸੁਰੱਖਿਆਂ ਗਾਰਡ ਤੇ ਵਹੀਕਲ, ,ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਚਰਨਜੀਤ ਸਿੰਘ ਬਰਾੜ ਦੇ ਦੋ, ਸਾਬਕਾ ਮੁੱਖ ਮੰਤਰੀ  ਦੇ ਸਲਾਹਕਾਰ ਹਰਚਰਨ ਸਿੰਘ ਬੈਂਸ ਦੇ ਦਸ ਸੁਰੱਖਿਆਂ ਕਰਮੀ ਤੇ ਇੱਕ ਵਹੀਕਲ, ਸਾਬਕਾ ਡਿਪਟੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਦੇ ਤਿੰਨ, ਸਾਬਕਾ ਮੁੱਖ ਮੰਤਰੀ ਦੇ ਇੰਡਸਟਰੀਅਲ ਸਲਾਹਕਾਰ ਕਮਲ ਓਸਵਾਲ ਦੇ ਚਾਰ, ਮਹੇਸ਼ਇੰਦਰ ਸਿੰਘ ਗਰੇਵਾਲ ਦੇ ਸੱਤ, ਪਰਮਜੀਤ ਸਿੰਘ ਸਿੱਧਵਾਂ ਦੇ ਚਾਰ, ਪਰਮਿੰਦਰ ਸਿੰਘ ਸੇਖੋਂ ਤੋ ਇੱਕ ਵਹੀਕਲ ਸਮੇਤ 19 ਸੁਰੱਖਿਆਂ ਕਰਮੀ, ਸ਼ਵਿੰਦਰਪਾਲ ਸਿੰਘ ਤੋਂ ਦੋ, ਸੁਖਦੀਪ ਸਿੰਘ ਸਿੱਧੂ ਤੋਂ ਦੋ ਅਤੇ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਤਿਕਸ਼ਣ ਸੂਦ ਤੋਂ 6 ਸੁਰੱਖਿਆਂ ਗਾਰਡ ਤੇ ਇੱਕ ਵਹੀਕਲ ਵਾਪਸ ਲਿਆ ਗਿਆ ਹੈ। 
ਇਸੀ ਤਰ•ਾਂ ਭਾਜਪਾ ਆਗੂ ਅਵਿਨਾਸ਼ ਚੰਦਰ, ਕੇ.ਡੀ ਭੰਡਾਰੀ, ਅਕਾਲੀ ਆਗੂਆਂ ਬਲਵੀਰ ਸਿੰਘ ਘੁੰਨਸ, ਦਰਸ਼ਨ ਸਿੰਘ ਸਿਵਾਲਿਕ, ਦੇਸ ਰਾਜ ਧੁੱਗਾ, ਗੁਰਬਚਨ ਸਿੰਘ ਬੱਬੇਹਾਲੀ, ਗੁਰਤੇਜ ਸਿੰਘ ਘੁਰਿਆਣਾ, ਅਮਰਪਾਲ ਸਿੰਘ ਅਜਨਾਲਾ, ਮਨਜੀਤ ਸਿੰਘ ਮੰਨਾ, ਮਨਤਾਰ ਸਿੰਘ ਬਰਾੜ, ਚੌਧਰੀ ਨੰਦ ਲਾਲ, ਮਹਿੰਦਰ ਕੌਰ ਜੋਸ਼, ਪਰਕਾਸ਼ ਚੰਦ ਗਰਗ, ਸਰੂਪ ਚੰਦ ਸਿੰਗਲਾਂ, ਸੀਮਾ ਦੇਵੀ, ਸੁਖਜੀਤ ਕੌਰ ਸ਼ਾਹੀ ਅਤੇ ਵਿਰਸਾ ਸਿੰਘ ਵਲਟੋਹਾਂ ਦੀ ਅੱਧੀ ਸਿਕਓਰਟੀ 'ਤੇ ਕੱਟ ਲਗਾ ਦਿੱਤਾ ਗਿਆ ਹੈ। 

Thursday, 9 March 2017

ਐਸ.ਵਾਈ.ਐਲ, ਹਰਿਆਣਾ ਵਿਰੋਧੀ ਨੂੰ ਸਦਨ 'ਚੋ ਬਾਹਰ ਕੱਢਣ ਦੇ ਨਾਹਰਿਆਂ ਨਾਲ ਗੂੰਜਿਆਂ ਸਦਨ

ਹਰਿਆਣਾ ਵਿਧਾਨ ਸਭਾ ਦਾ ਬਜਟ ਇਜਲਾਸ ------

ਚੋਟਾਲਾ ਸਮੇਤ ਇਨੈਲੋ ਦੇ ਵਿਧਾਇਕਾਂ ਨੂੰ ਸਦਨ 'ਚ ਬਾਹਰ ਕੱਢਿਆ
ਕਾਂਗਰਸੀ ਵਿਧਾਇਕਾਂ ਨੇ ਦੋ ਵਾਰ ਸਪੀਕਰ ਅੱਗੇ ਜਾਕੇ ਕੀਤਾ ਪ੍ਰਦਰਸ਼ਨ
ਭਾਰੀ ਸ਼ੋਰ ਸ਼ਰਾਬੇ ਕਾਰਨ ਸਪੀਕਰ ਨੇ ਤਿੰਨ ਵਾਰ ਕੀਤਾ ਸਦਨ ਮੁਲਤਵੀ
ਚੰਡੀਗੜ• 9 ਮਾਰਚ, ( ਜੈ ਸਿੰਘ ਛਿੱਬਰ) : ਹਰਿਆਣਾ ਵਿਧਾਨ ਸਭਾ ਦਾ ਸਦਨ ਵੀਰਵਾਰ ਨੂੰ ਤੋਹਮਤਬਾਜੀ, ਦੂਸ਼ਣਬਾਜ਼ੀ, ਐਸ.ਵਾਈ.ਐਲ ਨਹਿਰ  ਤੇ ਹਰਿਆਣਾ ਵਿਰੋਧੀ ਨੂੰ ਸਦਨ 'ਚੋ ਬਾਹਰ ਕੱਢੋ ਦੇ ਨਾਹਰਿਆਂ ਨਾਲ ਗੂੰਜ ਉਠਿਆ। ਦੋਹਾਂ ਧਿਰਾਂ ਵਲੋਂ ਸਦਨ 'ਚ ਭਾਰੀ ਸ਼ੋਰ ਸ਼ਰਾਬੇ ਕਾਰਨ ਸਪੀਕਰ ਨੂੰ ਤਿੰਨ ਵਾਰ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ। ਇਨੈਲੋ ਵਿਧਾਇਕਾਂ ਦੇ ਹਮਲਾਵਰ ਰੁਖ, ਨਾਹਰੇਬਾਜੀ ਤੇ ਸਦਨ ਦੀ ਕਾਰਵਾਈ ਨਾ ਚੱਲਣ ਦੇਣ ਕਾਰਨ ਸਪੀਕਰ ਨੇ ਇਨੈਲੋ ਆਗੂ ਅਭੈ ਸਿੰਘ ਚੋਟਾਲਾ ਸਮੇਤ ਮੌਜੂਦ ਸਾਰੇ ਵਿਧਾਇਕਾਂ ਨੂੰ ਨੇਮ ਕਰਕੇ ਸਦਨ ਵਿੱਚੋਂ ਬਾਹਰ ਕੱਢ ਦਿੱਤਾ। ਕਾਂਗਰਸੀ ਵਿਧਾਇਕਾਂ ਨੇ ਵੀ ਵੱਖ ਵੱਖ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਲਈ ਵਿਰੋਧ ਦਰਜ ਕਰਵਾਉਣ ਲਈ ਦੋ ਵਾਰ ਵੈਲ (ਸਪੀਕਰ ਦੇ ਸਾਹਮਣੇ) 'ਚ ਵਿੱਚ ਜਾਕੇ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ। ਹੁਕਮਰਾਨ ਧਿਰ ਦੇ ਵਿਧਾਇਕਾਂ ਨੇ ਜਿੱਥੇ ਵਿਰੋਧੀ ਧਿਰ ਨੂੰ ਘੇਰਨ ਲਈ ਪੂਰੀ ਯੋਜਨਾਬੰਦੀ ਨਾਲ ਕੰਮ ਕੀਤਾ , ਉਥੇ ਇਨੈਲੋ ਤੇ ਕਾਂਗਰਸੀ ਵਿਧਾਇਕਾਂ ਨੇ ਵੱਖ ਵੱਖ ਮੁੱਦਿਆਂ 'ਤੇ ਸਰਕਾਰ 'ਤੇ ਕਾਫੀ ਰਗੜੇ ਲਾਏ।
ਪ੍ਰਸ਼ਨਕਾਲ ਦੌਰਾਨ ਜਿਉਂ ਹੀ ਕਾਂਗਰਸੀ ਵਿਧਾਇਕ ਤੇ ਰਾਸ਼ਟਰੀ ਬੁਲਾਰੇ ਰਣਦੀਪ ਸੂਰਜੇਵਾਲ ਕਾਫੀ ਦੇਰ ਬਾਦ ਸਦਨ ਵਿੱਚ ਪੁੱਜੇ ਤਾਂ ਸੰਸਦੀ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਸ਼ਰਮਾ ਨੇ ਉਹਨਾਂ ਦਾ ਟਕੋਰ ਭਰਿਆ ਸਵਾਗਤ ਕਰਦਿਆਂ ਕਿਹਾ ਕਿ ਸੁਰਜੇਵਾਲ ਜੋ ਕਿ ਕਾਂਗਰਸ ਦੇ ਕੌਮੀ ਬੁਲਾਰੇ ਹਨ ਸਾਰੇ ਕੇਂਦਰੀ ਰੁਝੇਵੇ ਛੱਡਕੇ ਸਦਨ ਵਿੱਚ ਆਏ ਹਨ, ਇਹਨਾਂ ਦਾ ਸਵਾਗਤ ਹੈ। ਪ੍ਰਸ਼ਨਕਾਲ ਦੌਰਾਨ ਕਾਂਗਰਸੀ ਵਿਧਾਇਕ ਕਰਨ ਦਲਾਲ ਨੇ ਮੋਰਨੀ ਖੇਤਰ ਵਿੱਚ ਹਰਬਲ ਪਲਾਂਟ ਲਈ ਯੋਗ ਗੁਰੂ ਰਾਮ ਦੇਵ  ਨੂੰ ਜਮੀਨ ਦੇਣ ਦਾ ਮੁੱਦਾ ਚੁੱਕਿਆ ਤਾਂ ਭਾਜਪਾ ਵਿਧਾਇਕਾਂ ਨੇ ਵਿਰੋਧ ਜਤਾਉਂਦਿਆਂ ਕਿਹਾ ਕਿ ਸਰਕਾਰ ਵਲੋਂ ਰਾਮਦੇਵ ਨੂੰ ਕੋਈ ਜਮੀਨ ਨਹੀਂ ਦਿੱਤੀ ਗਈ ਬਲਕਿ ਹਰਬਲ ਫਾਰੈਸਟ ਬਨਾਉਣ ਲਈ ਐਮ.ਓ.ਯੂ ਸਾਈਨ ਕੀਤਾ। ਸਿਹਤ ਮੰਤਰੀ ਅਨਿਲ ਵਿੱਜ ਵਲੋਂ ਕਰਨ ਦਲਾਲ 'ਤੇ ਕੀਤੀ ਗਈ ਟਿਪਣੀ 'ਤੇ ਕਾਂਗਰਸੀ ਭੜਕ ਗਏ। ਉਹਨਾਂ ਨੇ ਸਪੀਕਰ ਦੇ ਸਾਹਮਣੇ ਵੈਲ ਵਿੱਚ ਜਾਕੇ ਵਿਰੋਧ ਕਰਦਿਆਂ ਮੰਤਰੀ ਵਲੋਂ ਮਾਫੀ ਮੰਗਣ ਦੀ ਮੰਗ ਕੀਤੀ। ਇਸਤੋਂ  ਬਾਅਦ ਇਨੈਲੋ ਵਿਧਾਇਕਾਂ ਨੇ ਰਣਦੀਪ ਸੁਰਜੇਵਾਲ 'ਤੇ ਪੰਜਾਬ ਚੋਣਾਂ ਦੌਰਾਨ ਐਸ.ਵਾਈ.ਐਲ ਨਹਿਰ ਮਾਮਲੇ 'ਚ  ਪੰਜਾਬ ਦਾ ਪੱਖ ਪੂਰਨ ਦਾ ਦੋਸ਼ ਲਾਉਂਦਿਆਂ ਨਾਹਰੇਬਾਜੀ ਸ਼ੁਰੂ ਕਰ ਦਿੱਤੀ। ਇਨੈਲੋ ਵਿਧਾਇਕਾਂ ਨੇ ਹਰਿਆਣਾ ਵਿਰੋਧੀ , ਐਸ.ਵਾਈ.ਐਲ ਵਿਰੋਧੀ ਨੂੰ ਸਦਨ ਵਿੱਚੋਂ ਬਾਹਰ ਕੱਢਣ ਦੇ ਨਾਹਰੇ ਲਾਏ। ਹਾਊਸ ਦੀ ਕਾਰਵਾਈ ਨਾ ਚੱਲਣ ਕਾਰਨ ਸਪੀਕਰ ਨੇ ਸਦਨ ਨੂੰ ਵੀਹ ਮਿੰਟ ਲਈ ਮੁਲਤਵੀ ਕਰ ਦਿੱਤਾ।
ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਣ 'ਤੇ ਵਿਰੋਧੀ ਧਿਰ ਦੇ ਆਗੂ ਅਭੈ ਸਿੰਘ ਚੋਟਾਲਾ ਨੇ ਐਸ.ਵਾਈ.ਐਲ ਨਹਿਰ ਮਾਮਲੇਂ 'ਚ ਬੋਲਣ ਦਾ ਸਮ•ਾ ਮੰਗਿਆਂ ਪਰ ਸਪੀਕਰ ਵਲੋਂ ਸਮਾਂ ਨਾ ਦਿੰਦਿਆਂ ਇਨੈਲੋ ਵਿਧਾਇਕ ਜਾਕਿਰ ਹੁਸੈਨ ਨੂੰ ਗਊ ਹੱਤਿਆ ਤਸਕਰੀ 'ਤੇ ਲਿਆਂਦੇ ਧਿਆਨ ਦਿਵਾਊ ਮਤੇ 'ਤੇ ਬੋਲਣ ਨੂੰ ਕਿਹਾ। ਇਨੈਲੋ ਵਿਧਾਇਕਾਂ ਨੇ ਹੰਗਾਮਾਂ ਸ਼ੁਰੂ ਕਰਦਿਆਂ ਨਾਹਰੇਬਾਜੀ ਕੀਤੀ ਤੇ ਸਪੀਕਰ ਨੇ ਪ੍ਰਸਤਾਵ ਨੂੰ ਮੁਲਤਵੀ ਕਰਦਿਆ ਇਨੈਲੋ ਵਿਧਾਇਕਾਂ ਨੂੰ ਨੇਮ ਕਰ ਦਿੱਤਾ ਅਤੇ ਸਦਨ ਦੀ ਕਾਰਵਾਈ ਤੀਜੀ ਵਾਰ ਪੰਦਰਾਂ ਮਿੰਟ ਲਈ ਮੁਲਤਵੀ ਕਰ ਦਿੱਤੀ। ਕੁੱਲ ਮਿਲਾਕੇ ਵੀਰਵਾਰ ਨੂੰ ਸਦਨ ਦੀ ਕਾਰਵਾਈ ਹੰਗਾਮਾ ਭਰਪੂਰ ਰਹੀ।
ਬਾਕਸ –
ਮੈਂਬਰ ਸੰਜਮ ਵਰਤਣ-ਸਪੀਕਰ
ਚੰਡੀਗੜ• : ਹੁਕਮਰਾਨ ਤੇ ਵਿਰੋਧੀ ਧਿਰ ਦੇ ਮੈਂਬਰਾਂ 'ਚ ਤਲਖ  ਭਰੀਆਂ ਟਿਪਣੀਆਂ ਕਾਰਨ ਸਦਨ 'ਚ ਵਾਰ ਵਾਰ ਰੌਲਾ ਰੱਪਾ ਪੈਣ ਕਾਰਨ ਸਦਨ ਦੀ ਕਾਰਵਾਈ ਪ੍ਰਭਾਵਿਤ ਹੋਣ 'ਤੇ ਸਪੀਕਰ ਕੰਵਰਪਾਲ ਸਿੰਘ ਗੁੱਜਰ ਨੇ ਸਾਰੇ ਮੈਂਬਰਾਂ ਨੂੰ ਸਦਨ ਦੀ ਮਾਣ ਮਰਿਆਦਾ ਬਣਾਈ ਰੱਖਣ ਲਈ ਸੰਜਮ ਵਰਤਣ ਦੀ ਅਪੀਲ ਕੀਤੀ। ਸਪੀਕਰ ਨੇ ਕਿਹਾ ਕਿ ਦੋਵੋਂ ਪਾਸਿਓ ਤਲਖ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਕਿ ਸਦਨ ਦੇ ਅਨੁਕੂਲ ਨਹੀਂ ਹਨ। ਉਨ•ਾਂ ਨੇ ਛੋਟੀ ਛੋਟੀ ਗੱਲਾਂ ਲਈ ਸਦਨ ਦਾ ਸਮਾਂ ਬਰਬਾਦ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਚਾਰ-ਪੰਜ ਵਾਰ ਚੁਣਿਆ ਮੈਂਬਰ ਵੀ ਅਜਿਹੀ ਭਾਸ਼ਾਂ ਇਸਤੇਮਾਲ ਕਰੇਗਾ ਤਾਂ ਉਸਦੀ ਮਰਿਆਦਾ ਵੱਧਣੀ ਨਹੀਂ ਸਗੋਂ ਘਟੇਗੀ।

Wednesday, 8 March 2017

..ਤੇ ਮਹਿਲਾ ਮੰਤਰੀ ਸਦਨ 'ਚ ਰੋਣ ਲੱਗ ਪਈ

ਹਰਿਆਣਾ ਵਿਧਾ ਸਭਾ ਦਾ ਬਜਟ ਸੈਸ਼ਨ-----
ਅੰਤਰ ਰਾਸ਼ਟਰੀ ਮਹਿਲਾ ਦਿਵਸ 'ਤੇ ਚਰਚਾ ਦੌਰਾਨ ਕੀਤੀ ਟਿਪਣੀ 'ਤੇ ਮੰਤਰੀ ਸਦਨ 'ਚ ਰੋਣ ਲੱਗੀ
ਸਰਕਾਰ ਦੇ ਜਵਾਬ ਤੋਂ ਅਸਤੁੰਸ਼ਟ ਇਨੈਲੋ ਵਿਧਾਇਕਾਂ ਨੇ ਕੀਤਾ ਸਦਨ ਤੋਂ ਵਾਕਆਊਟ
ਚੰਡੀਗੜ  8 ਮਾਰਚ, ( ਜੈ ਸਿੰਘ ਛਿੱਬਰ) : ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ  ਵਿਧਾਨ ਸਭਾ 'ਚ ਚਰਚਾ ਦੌਰਾਨ  ਬਾਲ ਤੇ ਮਹਿਲਾ ਵਿਕਾਸ ਮੰਤਰੀ ਕਵਿਤਾ ਜੈਨ ਵਲੋਂ ਉਹਨਾਂ ਖਿਲਾਫ ਕੀਤੀ ਗਈ ਨਿੱਜੀ ਟਿੱਪਣੀ ਤੋਂ ਭਾਵੁਕ ਹੋ ਕੇ ਰੋਣ ਦੀ ਘਟਨਾਂ ਬੁੱਧਵਾਰ ਨੂੰ ਹਰਿਆਣਾ ਵਿਧਾਨ  ਸਭਾ ਦੇ ਇਤਿਹਾਸ ਵਿੱਚ ਸ਼ਾਮਲ ਹੋ ਗਈ। ਇਸੀ ਤਰ•ਾਂ ਜਿੱਥੇ ਇਨੈਲੋ ਦੇ ਵਿਧਾਇਕ ਪਰਮਿੰਦਰ ਢੁੱਲ ਆਲੂਆਂ ਦੀ ਬੇਕਦਰੀ ਤੇ ਕਿਸਾਨਾਂ ਨੂੰ ਉਚਿਤ ਨਾ ਮਿਲਣ ਦੇ ਰੋਸ਼ ਵਜੋਂ ਅੱਜ ਆਲੂਆਂ ਦੀ  ਬੋਰੀ ਵਿਧਾਨ ਸਭਾ ਲੈ ਕੇ ਪਹੁੰਚੇ। ਉਥੇ ਇਨੈਲੋ ਵਲੋਂ ਕਿਸਾਨਾਂ ਨੂੰ ਫਸਲਾਂ ਦੇ ਉਚਿਤ ਭਾਅ ਨਾ ਮਿਲਣ 'ਤੇ ਪੇਸ਼ ਕੀਤੇ ਗਏ ਧਿਆਨ ਦਿਵਾਊ ਮਤੇ 'ਤੇ ਸਰਕਾਰ ਵਲੋਂ ਸਹੀ ਜਵਾਬ ਨਾ ਦੇਣ 'ਤੇ ਰੋਸ ਵਜੋਂ ਇਨੈਲੋ ਦੇ ਵਿਧਾਇਕਾਂ ਨੇ ਸਦਨ ਤੋਂ ਵਾਕਆਊਟ ਕੀਤਾ। ਵਿਰੋਧੀ ਧਿਰ ਨੂੰ ਘੇਰਨ ਲਈ ਹੁਕਮਰਾਨ ਧਿਰ ਵਲੋਂ ਸਦਨ 'ਚ ਹਮਲਾਵਰ ਰੁਖ਼ ਅਪਣਾਈ ਰੱਖਿਆ।
ਇਨੈਲੋ ਦੇ ਵਿਧਾਇਕ ਪਰਮਿੰਦਰ ਸਿੰਘ ਢੁੱਲ ਤੇ ਤਿੰਨ ਹੋਰ ਵਿਧਾਇਕਾਂ ਨੇ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣ ਤੇ ਫਸਲਾਂ ਦੇ ਉਚਿਤ ਮੁੱਲ ਦਿਵਾਉਣ ਵੱਲ ਸਰਕਾਰ ਦਾ ਧਿਆਨ ਲਈ ਧਿਆਨ ਦਿਵਾਊ ਮਤਾ ਪੇਸ਼ ਕੀਤਾ। ਵਿਰੋਧੀ ਧਿਰ ਦੇ ਆਗੂ ਅਭੈ ਚੋਟਾਲਾ, ਪਰਮਿੰਦਰ ਸਿੰਘ ਢੁੱਲ ਨੇ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੇ ਉਚਿਤ ਭਾਅ ਨਹੀਂ ਮਿਲ ਰਹੇ ਜਿਸ ਕਰਕੇ ਕਿਸਾਨਾਂ ਦੀ ਦੁਰਦਸ਼ਾ ਹੋ ਰਹੀ ਹੈ। ਚੋਟਾਲਾ ਨੇ ਕਿਹਾ ਕਿ ਜਦੋਂ ਭਾਜਪਾ ਵਿਰੋਧੀ ਧਿਰ 'ਚ ਸੀ ਤਾਂ ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਲਈ ਪ੍ਰਦਰਸ਼ਨ ਕੀਤੇ ਜਾਂਦੇ ਸਨ, ਪਰ ਹੁਣ ਚੋਣ ਮੈਨੀਫੈਸਟੋ ਕੀਤੇ ਗਏ ਵਾਅਦੇ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਖੇਤੀਬਾੜੀ ਮੰਤਰੀ ਰਾਮ ਵਿਲਾਸ ਨੇ ਦੱਸਿਆਂ ਕਿ ਦੇਸ਼ ਦੀਆਂ ਸਾਰੀਆਂ ਸਰਕਾਰਾਂ ਨਾਲ ਹਰਿਆਣਾ ਸਰਕਾਰ ਸੱਭਤੋਂ ਅੱਛਾ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਕਿਸਾਨਾਂ ਨੂੰ ਉਚਿਤ ਦਾਮ ਮਿਲਣਾ ਹੁੰਦਾ ਤਾਂ ਸਿਆਸੀ ਪਾਰਟੀਆਂ ਦੇ ਆਗੂ ਗਲਾਂ ਵਿੱਚ ਟਮਾਟਰ, ਆਲੂਆਂ ਦੇ ਹਾਰ ਪਾਕੇ ਵਿਰੋਧ ਪ੍ਰਦਰਸ਼ਨ ਕਰਦੇ ਹਨ। ਸਰਕਾਰ ਵਲੋਂ ਉਚਿਤ ਜਵਾਬ ਨਾ ਮਿਲਣ 'ਤੇ ਰੋਸ ਵਜੋਂ ਇਨੈਲੋ ਵਿਧਾਇਕਾਂ ਨੇ ਸਦਨ ਤੋਂ ਵਾਕਆਊਟ ਕੀਤਾ।
ਇਸੀ ਤਰ•ਾਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ 'ਤੇ ਚਰਚਾ ਦੌਰਾਨ ਬਾਲ ਤੇ ਮਹਿਲਾ ਵਿਕਾਸ ਮੰਤਰੀ ਕਵਿਤਾ ਜੈਨ ਨੇ ਸੂਬੇ ਵਿੱਚ ਲਿੰਗ ਅਨੁਪਾਤ 'ਚ ਸੁਧਾਰ ਹੋਣ ਦੀ ਗੱਲ ਕਰਦਿਆਂ ਕਿਹਾ ਕਿ 21 ਸਦੀ ਮਹਿਲਾਵਾਂ ਦੀ ਹੈ। ਉਹਨਾਂ ਨੇ ਦੁਨੀਆਂ 'ਚ ਮਹਿਲਾਵਾਂ ਵਲੋਂ ਕੀਤੀ ਗਈ ਉਨਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਰਾਜ ਵਿਚ ਜਿਲਾ ਪੱਧਰ ਅਤੇ ਬਲਾਕ ਪੱਧਰ 'ਤੇ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਰਾਜ ਪੱਧਰੀ ਪ੍ਰੋਗ੍ਰਾਮ ਹਰਿਆਣਾ ਵਿਧਾਨ ਸਭਾ ਵਿਚ ਚਲ ਰਹੇ ਬਜਟ ਸੈਸ਼ਨ ਕਾਰਨ 15 ਮਾਰਚ ਨੂੰ ਸੋਨੀਪਤ ਵਿਚ ਆਯੋਜਿਤ ਕੀਤਾ ਜਾਵੇਗਾ। ਚਰਚਾ ਦੌਰਾਨ ਕਾਂਗਰਸੀ ਵਿਧਾਇਕ ਗੀਤਾ ਭੁੱਕਲ ਨੇ ਕਿਹਾ ਕਿ ਸੂਬੇ ਵਿੱਚ ਮਹਿਲਾਵਾਂ ਦੀ ਹਾਲਤ ਅੱਛੀ ਨਹੀਂ ਹੈ। ਉਹਨਾਂ ਕਿਹਾ ਕਿ ਫੌਜ ਦਾ ਇੱਕ ਜਵਾਨ ਸ਼ਹੀਦ ਹੋਣ 'ਤੇ ਸਰਕਾਰ ਨੇ ਸਵਰਨ ਜੈਅੰਤੀ ਸਮਾਰੋਹ ਨਹੀਂ  ਬਦਲਿਆਂ ਸੀ। ਜਿਹੜੇ ਦਿਨ ਦੀ ਮਹੱਤਤਾ ਹੁੰਦੀ ਹੈ ਉਹ ਉਸੀ ਦਿਨ  ਮਨਾਏ ਜਾਂਦੇ ਹਨ। ਸ੍ਰੀ ਮਤੀ ਭੁੱਕਲ ਨੇ ਕਿਹਾ ਕਿ ਮੰਤਰੀ ਦਾ ਸਰਕਾਰੀ ਕਾਮਕਾਜ ਉਹਨਾਂ ਦੇ ਪਤੀ ਨਿਪਟਾਉਂਦੇ ਹਨ। ਇਸਤੋਂ ਸਦਨ ਵਿੱਚ ਹੰਗਾਮਾਂ ਸ਼ੁਰੂ ਹੋ ਗਿਆ। ਕਵਿਤਾ ਜੈਨ ਨੇ ਗੀਤਾ ਭੁੱਕਲ ਤੋਂ ਮਾਫੀ ਮੰਗਾਉਣ ਦੀ ਮੰਗ ਕੀਤੀ ਤੇ ਸੱਤਾ ਧਿਰ ਦੇ ਵਿਧਾਇਕਾਂ ਨੇ ਵੀ ਮੁਆਫੀ ਨਾ ਮੰਗਣ ਤੱਕ ਸਦਨ ਦੀ ਕਾਰਵਾਈ ਨਾ ਚੱਲਣ ਦੀ ਗੱਲ ਕਹੀ। ਪਰ ਕਾਂਗਰਸੀ ਵਿਧਾਇਕ ਆਪਣੀ ਗੱਲ ਕਹਿਣ ਤੇ ਅੜੀ ਰਹੀ। ਮਹਿਲਾ ਮੰਤਰੀ ਉਹਨਾਂ 'ਤੇ ਕੀਤੀ ਗਈ ਟਿਪਣੀ ਤੋਂ ਭਾਵੁਕ ਹੋ ਕੇ ਰੋਣ ਲੱਗ ਪਈ। ਜਿਸ ਕਾਰਨ ਸਦਨ ਵਿੱਚ ਹੁਕਮਰਾਨ ਧਿਰ ਦੇ ਵਿਧਾਇਕਾਂ ਨੇ ਕਾਂਗਰਸੀ ਵਿਧਾਇਕ ਗੀਤਾ ਭੁੱਕਲ ਵਲੋਂ ਮੁਆਫ਼ੀ ਨਾ ਮੰਗਣ ਅਤੇ ਆਪਣੇ ਸ਼ਬਦ ਵਾਪਸ ਨਾ ਲੈਣ ਤੱਕ ਸਦਨ ਦੀ ਕਾਰਵਾਈ ਨਾ ਚੱਲਣ ਦਿੱਤੀ। ਦੋਨੋਂ ਪਾਸਿਓ ਸਦਨ 'ਚ ਖੂਬ ਹੰਗਾਮਾ ਹੋਇਆ। ਸੰਸਦੀ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਸ਼ਰਮਾਂ ਨੇ ਕਾਂਗਰਸੀ ਵਿਧਾਇਕ ਗੀਤਾ ਭੁੱਕਲ ਦੇ ਖਿਲਾਫ ਨਿੰਦਾ ਪ੍ਰਸਤਾਵ ਲਿਆਂਦਾ ਜੋ ਜੁਬਾਨੀ ਵੋਟਾਂ ( ਵੁਆਇਸ ਵੋਟਿੰਗ) ਰਾਹੀਂ ਪਾਸ ਕੀਤਾ ਗਿਆ। ਸਦਨ 'ਚ ਹੰਗਾਮਾ ਹੋਣ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ ਵੀਰਵਾਰ ਸਵੇਰੇ ਦਸ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

Monday, 6 March 2017

ਲਵ ਮੈਰਿਜ ਕਰਾਓ , ਇੱਕ ਲੱਖ ਪਾਓ

ਵਿੱਤ ਮੰਤਰੀ ਨੇ ਕੀਤਾ ਹਰਿਆਣਾ ਸਰਕਾਰ ਦਾ 102329.35 ਕਰੋੜ ਦਾ ਅਨੁਮਾਨਤ ਬਜਟ ਪੇਸ਼
ਐਸ.ਵਾਈ.ਐਲ ਦੇ ਨਿਰਮਾਣ ਲਈ 1000 ਕਰੋੜ ਰੁਪਏ ਦੇ ਪ੍ਰਬੰਧ ਦਾ ਵਾਅਦਾ
ਛੋਟੂ ਰਾਮ ਤੇ ਡਾ ਮੰਗਲ ਸੈਨ ਦੇ ਨਾਮ 'ਤੇ ਦੋ ਨਵੀਆਂ ਸਕੀਮਾਂ ਦੀ ਘੋਸ਼ਣਾਂ
ਅੰਤਰਜਾਤੀ ਵਿਆਹ 'ਤੇ ਸ਼ਗਨ ਰਾਸ਼ੀ 50 ਹਜ਼ਾਰ ਤੋਂ ਵਧਾਕੇ 1.01 ਲੱਖ ਰੁ.ਕੀਤੀ
ਚੰਡੀਗੜ 6 ਮਾਰਚ, ( ਜੈ ਸਿੰਘ ਛਿੱਬਰ) : ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਯੂ ਨੇ ਵਿੱਤੀ ਸਾਲ 2017-18 ਲਈ 102329.35 ਕਰੋੜ ਰੁਪਏ ਦਾ ਅਨੁਮਾਨਤ ਤੀਸਰਾ ਬਜਟ ਪੇਸ਼ ਕਰਦਿਆਂ ਹਰੇਕ ਵਰਗ ਲਈ ਸਹੂਲਤਾਂ ਤੇ ਵਾਅਦਿਆਂ ਦਾ ਪਿਟਾਰਾ ਖੋਲ•ਦਿਆਂ ਪਿੰਡਾਂ  ਅਤੇ ਸਹਿਰਾਂ ਦਾ ਸਰਬਪੱਖੀ ਵਿਕਾਸ ਕਰਵਾਉਣ ਲਈ ਸਵ.ਚੌਧਰੀ ਛੋਟੂ ਰਾਮ ਦੇ ਨਾਮ 'ਤੇ “ਦੀਨਬੰਧੂ ਹਰਿਆਣਾ ਗ੍ਰਾਮ ਉਦੈ ਯੋਜਨਾਂ” ਅਤੇ ਸਾਬਕਾ ਉਪ ਮੁੱਖ ਮੰਤਰੀ ਡਾ ਮੰਗਲ ਸੈਨ ਦੇ ਨਾਮ 'ਤੇ “ਮੰਗਲ ਨਗਰ ਵਿਕਾਸ ਯੋਜਨਾਂ” ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।  ਕੇਂਦਰ ਸਰਕਾਰ ਵਲੋਂ ਜੀ.ਐਸ.ਟੀ ਬਿਲ ਲਾਗੂ ਕਰਨ ਦੀ ਯੋਜਨਾਂ ਤਹਿਤ ਬਜਟ 'ਚ ਕਿਸੀ ਤਰ•ਾਂ ਦਾ ਨਵਾਂ ਟੈਕਸ ਲਾਉਣ ਬਾਰੇ ਅਜੇ ਕੁੱਝ ਵੀ ਵੇਰਵਾ ਨਹੀਂ ਦਿੱਤਾ ਗਿਆ।
ਵਿੱਤ ਮੰਤਰੀ ਕੈਪਟਨ ਅਭਿਮਨਯੂ ਨੇ ਸਰਕਾਰ ਦਾ ਤੀਸਰਾ ਬਜਟ ਪੇਸ਼ ਕਰਦੇ ਹੋਏ ਪੰਜਾਬ ਤੇ ਹਰਿਆਣਾ ਲਈ ਜੀਵਨ ਰੇਖਾ ਮੰਨੀ ਜਾਂਦੀ ਸਤਲੁਜ ਯਮਨਾਂ ਲਿੰਕ ਨਹਿਰ (ਐਸ.ਵਾਈ.ਐਲ) ਦੇ ਨਿਰਮਾਣ ਲਈ 100 ਕਰੋੜ ਰੁਪਏ ਦਾ ਬਜਟ ਰੱਖਦੇ ਹੋਏ ਸਦਨ ਨੂੰ ਵਿਸ਼ਵਾਸ ਦਿਵਾਇਆਂ ਕਿ ਜੇਕਰ ਐਸ.ਵਾਈ.ਐਲ ਦੇ ਨਿਰਮਾਣ ਲਈ ਇਕ ਹਜ਼ਾਰ ਕਰੋੜ ਰੁਪਏ ਦੀ ਜਰੂਰਤ ਹੋਈ ਤਾਂ ਉਸਦਾ ਵੀ ਪ੍ਰਬੰਧ ਕੀਤਾ ਜਾਵੇਗਾ। ਇਸੀ ਤਰ•ਾਂ ਮੁੱਖ ਮੰਤਰੀ ਵਿਆਹ ਸ਼ਗਨ ਯੋਜਨਾਂ ਤਹਿਤ ਗਰੀਬੀ ਰੇਖਾਂ ਤੋਂ ਥੱਲੇ ਰਹਿੰਦੇ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ 'ਤੇ 41 ਹਜ਼ਾਰ ਰੁਪਏ ਸ਼ਗਨ, ਸਾਰੇ ਵਰਗਾਂ ਦੀਆਂ ਵਿਧਵਾਵਾਂ ਦੀਆਂ ਬੇਟੀਆਂ ਦੇ ਵਿਆਹ 'ਤੇ 51 ਹਜ਼ਾਰ ਰੁਪਏ ਅਤੇ ਹਰਿਆਣਾ 'ਚ ਜਾਤਪਾਤ ਨੂੰ ਖਤਮ ਕਰਨ ਲਈ ਅੰਤਰਜਾਤੀ ਵਿਆਹ ਕਰਵਾਉਣ 'ਤੇ ਪ੍ਰੋਤਸ਼ਾਹਿਤ ਰਾਸ਼ੀ 50 ਹਜ਼ਾਰ ਰੁਪਏ ਤੋਂ ਵਧਾਕੇ 1.01 ਲੱਖ ਰੁਪਏ ਕੀਤੀ ਗਈ ਹੈ।
ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਨੇ ਦੱਸਿਆਂ ਕਿ ਹਰਿਆਣਾ 50 ਸਾਲ ਪੂਰੇ ਹੋਣ 'ਤੇ ਸਵਰਣ ਜੈਅੰਤੀ ਵਰ•ਾ ਮਨਾ ਰਿਹਾ ਹੈ। ਉਹਨਾਂ ਵਿੱਤੀ ਸਾਲ ਲਈ 102329.35 ਕਰੋੜ ਦਾ ਬਜਟ ਪੇਸ਼ ਕਰਦਿਆਂ ਦੱਸਿਆਂ ਕਿ ਸਾਲ 2016-17 'ਚ 90412.59 ਕਰੜੋ ਰੁਪਏ ਦੇ ਮੁਕਾਬਲੇ 13.18 ਪ੍ਰਤੀਸ਼ਤ ਵੱਧ ਹੈ। ਸਰਕਾਰ ਨੂੰ ਮਾਲੀਆ ਪ੍ਰਾਪਤੀ ਸਾਲ 2016-17 'ਚ 11.02 ਫ਼ੀਸਦੀ ਰਹਿਣ ਦਾ ਅਨੁਮਾਨ ਹੈ ਜਦੋਂਕਿ 2015-16 'ਚ ਇਹ 9.80 ਫ਼ੀਸਦੀ ਸੀ। ਇਸੀ ਤਰ•ਾਂ ਕੁੱਲ ਮਾਲੀਆਂ ਪ੍ਰਾਪਤੀ ਤੇ ਵਿਆਜ ਭੁਗਤਾਨ ਸਾਲ 2014-15 'ਚ 16.98 ਪ੍ਰਤੀਸ਼ਤ ਸੀ ਜੋ 2015-16 'ਚ ਵੱਧਕੇ 17.42 ਹੋ ਗਿਆ ਤੇ ਵਿੱਤੀ ਸਾਲ 2017-18 'ਚ ਇਹ 16.36 ਫੀਸਦੀ ਰਹਿਣ ਦਾ ਅਨੁਮਾਨ ਹੈ।
ਉਹਨਾਂ ਦੱਸਿਆਂ ਕਿ ਚੌਧਰੀ ਛੋਟੂ ਰਾਮ ਦੇ ਨਾਮ 'ਤੇ  “ਦੀਨਬੰਧੂ ਹਰਿਆਣਾ ਗ੍ਰਾਮ ਉਦੈ ਯੋਜਨਾਂ” ਤਹਿਤ ਤਿੰਨ ਤੋਂ 15 ਹਜ਼ਾਰ ਅਬਾਦੀ ਵਾਲੇ ਕਰੀਬ 1500 ਪਿੰਡਾਂ ਵਿੱਚ 5000 ਕਰੋੜ ਰੁਪਏ ਵਿਕਾਸ ਕਾਰਜਾਂ 'ਤੇ ਖਰਚ ਕੀਤੇ ਜਾਣਗੇ। ਇਸੀ ਤਰ•ਾਂ ਸ਼ਹਿਰੀ ਖ਼ੇਤਰ 'ਚ  ਸਾਬਕਾ ਉਪ ਮੁੱਖ ਮੰਤਰੀ ਡਾ ਮੰਗਲ ਸੈਨ ਦੇ ਨਾਮ 'ਤੇ “ਮੰਗਲ ਨਗਰ ਵਿਕਾਸ ਯੋਜਨਾਂ”  ਤਹਿਤ 1000 ਕਰੋੜ ਰੁਪਏ ਖਰਚ ਕੀਤਾ ਜਾਵੇਗਾ।




ਵਿੱਤ ਮੰਤਰੀ ਅਨੁਸਾਰ ਸਾਲ 2017-18 ਦੇ ਬਜਟ ਅਨੁਮਾਨ 68810.88 ਕਰੋੜ ਰੁਪਏ ਦੀ ਪ੍ਰਾਪਤੀ ਜਿਸ ਵਿੱਚ 51711.52 ਕਰੋੜ ਰੁਪਏ ਟੈਕਸ ਪ੍ਰਾਪਤੀ ਅਤੇ 17099.36 ਗੈਰ ਟੈਕਸ ਪ੍ਰਾਪਤੀ ਸ਼ਾਮਲ ਹੈ।
ਖੇਤੀ ਖੇਤਰ ਲਈ ਸਾਲ 2017-18 ਲਈ 3206.01 ਕਰੋੜ ਰੁਪਏ ਖਰਚ ਕਰਨ ਦਾ ਅਨੁਮਾਨ ਹੈ, ਜਦੋਂਕਿ 2016-17 'ਚ ਇਹ ਰਾਸ਼ੀ 2698.80 ਕਰੋੜ ਸੀ। ਪਿੰਡਾਂ ਦੇ ਵਿਕਾਸ ਲਈ ਸਵਰਣ ਜੈਅੰਤੀ ਮਹਾਗ੍ਰਾਮ ਯੋਜਨਾਂ ਤਹਿਤ ਦਸ ਹਜਾਰ ਜਾਂ ਇਸਤੋਂ ਵੱਧ ਅਬਾਦੀ ਵਾਲੇ ਪਿੰਡਾਂ ਦਾ ਸ਼ਹਿਰਾਂ ਦੀ ਤਰਜ 'ਤੇ 1461 ਕਰੋੜ ਰੁਪਏ ਦੀ ਅਨੁਮਾਨਤ ਰਾਸ਼ੀ ਨਾਲ ਪੰਜ ਸਾਲਾਂ ਦੌਰਾਨ ਵਿਕਾਸ ਕਰਨ ਦੀ ਯੋਜਨਾ ਹੈ।
ਸੇਹਤ ਖੇਤਰ 'ਚ ਜਿਥੇ ਪੰਚਕੂਲਾ, ਗੁਰੂਗ੍ਰਾਮ, ਅੰਬਾਲਾ ਛਾਉਣੀ ਤੇ ਫਰੀਦਬਾਦ 'ਚ ਕੈਥ ਲੈਬ ਸਥਾਪਿਤ ਕਰਨ ਦੀ ਯੋਜਨਾ ਹੈ। ਉਥੇ ਸੇਹਤ ਤੇ ਪਰਵਾਰ ਭਲਾਈ ਪ੍ਰੋਗਰਾਮ ਤਹਿਤ ਵਿੱਤੀ ਸਾਲ 'ਚ 3839.90 ਕਰੋੜ ਰੁਪਏ ਖਰਚ ਕਰਨ ਦਾ ਅਨੁਮਾਨ ਹੈ, ਜਦੋਂਕਿ ਪਿਛਲੇ ਸਾਲ ਇਹ ਰਾਸ਼ੀ 3323.95 ਕਰੋੜ ਰੁਪਏ ਰੱਖੀ ਗਈ ਸੀ।
ਸਿੱਖਿਆ ਖ਼ੇਤਰ 'ਚ ਸਾਲ 2016-17 ਦੌਰਾਨ 33 ਸਰਕਾਰੀ ਮਿਡਲ ਤੇ ਹਾਈ ਸਕੂਲਾਂ ਨੂੰ ਅਪਗ੍ਰੇਡ ਕਰਕੇ ਸੀਨੀਅਰ ਸੈਕੇਂਡਰੀ ਸਕੂਲ ਦਾ ਦਰਜ ਦਿੱਤਾ ਗਿਆ ਹੈ ਅਤੇ ਦੋ ਨਵੇਂ ਸਕੂਲ ਬਣਾਏ ਗਏ ਹਨ। ਵਿੱਤੀ ਸਾਲ2017-18 ਲਈ 14005 ਕਰੋੜ  ਰੁਪਏ ਖਰਚ ਕਰਨ ਦਾ ਅਨੁਮਾਨ ਹੈ, ਜੋ ਕਿ 2016-17 'ਚ 11825.67 ਕਰੋੜ ਰੁਪਏ ਸੀ। ਬਜਟ ਅਨੁਸਾਰ ਵਿੱਤੀ ਸਾਲ 2017-18 ਦੌਰਾਨ ਪਿੰਡ ਨੋਹਣੀ, ਘਰੌਡਾ, ਰਾਈ, ਇੰਦਰੀ, ਸਤਨਾਲੀ, ਸਿਕਰੋਣਾ, ਮੂਸ਼ੇਦਪੁਰ, ਖੇਵੜਾ, ਕਾਦਮਾ, ਸੇਹਲਾਂਗ, ਬਰਾਣਾ, ਪਲਵਲ, ਫਰੀਦਾਬਾਦ, ਹਸਨਪੁਰ, ਜੀਵਨ ਨਗਰ 'ਚ 15 ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ (ਆਈ.ਟੀ.ਆਈ) ਖੋਲ•ਣ ਦਾ ਪ੍ਰਸਤਾਵ ਹੈ। ਖੇਡ ਖੇਤਰ ਲਈ 535.36 ਕਰੋੜ ਰੁਪਏ ਖਰਚ ਕਰਨ ਦਾ ਅਨੁਮਾਨ ਹੈ, ਜਦੋਂਕਿ ਸਾਲ 2016-17 'ਚ ਇਹ ਰਾਸ਼ੀ 336.49 ਕਰੋੜ ਰੁਪਏ ਰੱਖੀ ਗਈ ਸੀ।  ਪੰਜਾਬ ਦੀ ਤਰਜ਼ 'ਤੇ ਕਿਲੋਮੀਟਰ ਸਕੀਮ  ਤਹਿਤ ਬੱਸਾਂ ਕਿਰਾਏ 'ਤੇ ਲੈਣ 'ਤੇ ਵਿਚਾਰ ਕਰ ਰਹੀ ਹੈ ਅਤੇ ਸਾਲ 2017-18 ਦੌਰਾਨ 5000 ਹਜਾਰ ਬੱਸਾਂ ਬੇੜੇ• ਵਿੱਚ ਸ਼ਾਮਲ ਹੋਣ ਦੀ ਸੰਭਾਵਨਾਂ ਪ੍ਰਗਟ ਕੀਤੀ ਗਈ ਹੈ। ਜਦੋਂਕਿ 2038 ਡਰਾਇਵਰਾਂ, 930 ਕੰਡਕਟਰਾਂ ਤੇ 908 ਹੈਲਪਰਾਂ ਤੇ ਸਟੋਰ ਕੀਪਰ ਦੇ ਪਦ ਭਰਨ ਦੀ ਪ੍ਰੀਕ੍ਰਿਆਂ ਸ਼ੁਰੂ ਕੀਤੀ ਗਈਹੈ। ਹਰੇਕ ਵਿਅਕਤੀ ਨੂੰ ਘਰ ਉਪਲਬਧ  ਕਰਵਾਉਣ ਦੀ ਸਕੀਮ ਤਹਿਤ 882.50 ਕਰੋੜ ਰੁਪਏ ਦੀ ਲਾਗਤ ਨਾਲ 11259 ਈਡਬਲਯੂਐਸ ਫਲੈਟ ਬਨਾਉਣ ਦੀ ਮੰਜੂਰੀ ਦਿੱਤੀ ਗਈ ਹੈ। ਇਸਤੋਂ ਇਲਾਵਾ ਸੈਰ ਸਪਾਟਾ ਤੇ ਸਭਿਆਚਾਰ, ਅਨੁਸੂਚਿਤ ਜਾਤੀ ਤੇ ਪਿਛੜੇ ਵਰਗ ਦੀ ਭਲਾਈ, ਮਹਿਲਾ ਤੇ ਬਾਲ ਵਿਕਾਸ, ਜਿਲਾ ਯੋਜਨਾਂ  ਸਕੀਮ, ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੀ ਭਲਾਈ, ਸਾਬਕਾ ਸੈਨਿਕਾਂ ਲਈ ਨਵਾਂ ਵਿਭਾਗ ਬਨਾਉਣ, ਕੈਰੋਸੀਨ ਮੁਕਤ ਸੂਬਾ ਬਨਾਉਣ ਸਮੇਤ ਹੋਰਨਾਂ ਖੇਤਰਾਂ 'ਚ ਵਿਕਾਸ ਕਰਨ, ਕੈਸ਼ਲੈਸ਼ ਲੇਣ -ਦੇਣ ਨੂੰ ਉਤਸ਼ਾਹਿਤ ਕਰਨ ਲਈ 5000 ਤੋਂ ਅਧਿਕ ਸਰਕਾਰੀ ਲੈਣ ਦੇਣ ਕੇਵਲ ਡਿਜੀਟਲ ਸਿਸਟਮ ਨਾਲ ਕੀਤਾ ਜਾਵੇਗਾ।