ਹਰਿਆਣਾ ਵਿਧਾ ਸਭਾ ਦਾ ਬਜਟ ਸੈਸ਼ਨ-----
ਅੰਤਰ ਰਾਸ਼ਟਰੀ ਮਹਿਲਾ ਦਿਵਸ 'ਤੇ ਚਰਚਾ ਦੌਰਾਨ ਕੀਤੀ ਟਿਪਣੀ 'ਤੇ ਮੰਤਰੀ ਸਦਨ 'ਚ ਰੋਣ ਲੱਗੀ
ਸਰਕਾਰ ਦੇ ਜਵਾਬ ਤੋਂ ਅਸਤੁੰਸ਼ਟ ਇਨੈਲੋ ਵਿਧਾਇਕਾਂ ਨੇ ਕੀਤਾ ਸਦਨ ਤੋਂ ਵਾਕਆਊਟ
ਚੰਡੀਗੜ 8 ਮਾਰਚ, ( ਜੈ ਸਿੰਘ ਛਿੱਬਰ) : ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਵਿਧਾਨ ਸਭਾ 'ਚ ਚਰਚਾ ਦੌਰਾਨ ਬਾਲ ਤੇ ਮਹਿਲਾ ਵਿਕਾਸ ਮੰਤਰੀ ਕਵਿਤਾ ਜੈਨ ਵਲੋਂ ਉਹਨਾਂ ਖਿਲਾਫ ਕੀਤੀ ਗਈ ਨਿੱਜੀ ਟਿੱਪਣੀ ਤੋਂ ਭਾਵੁਕ ਹੋ ਕੇ ਰੋਣ ਦੀ ਘਟਨਾਂ ਬੁੱਧਵਾਰ ਨੂੰ ਹਰਿਆਣਾ ਵਿਧਾਨ ਸਭਾ ਦੇ ਇਤਿਹਾਸ ਵਿੱਚ ਸ਼ਾਮਲ ਹੋ ਗਈ। ਇਸੀ ਤਰ•ਾਂ ਜਿੱਥੇ ਇਨੈਲੋ ਦੇ ਵਿਧਾਇਕ ਪਰਮਿੰਦਰ ਢੁੱਲ ਆਲੂਆਂ ਦੀ ਬੇਕਦਰੀ ਤੇ ਕਿਸਾਨਾਂ ਨੂੰ ਉਚਿਤ ਨਾ ਮਿਲਣ ਦੇ ਰੋਸ਼ ਵਜੋਂ ਅੱਜ ਆਲੂਆਂ ਦੀ ਬੋਰੀ ਵਿਧਾਨ ਸਭਾ ਲੈ ਕੇ ਪਹੁੰਚੇ। ਉਥੇ ਇਨੈਲੋ ਵਲੋਂ ਕਿਸਾਨਾਂ ਨੂੰ ਫਸਲਾਂ ਦੇ ਉਚਿਤ ਭਾਅ ਨਾ ਮਿਲਣ 'ਤੇ ਪੇਸ਼ ਕੀਤੇ ਗਏ ਧਿਆਨ ਦਿਵਾਊ ਮਤੇ 'ਤੇ ਸਰਕਾਰ ਵਲੋਂ ਸਹੀ ਜਵਾਬ ਨਾ ਦੇਣ 'ਤੇ ਰੋਸ ਵਜੋਂ ਇਨੈਲੋ ਦੇ ਵਿਧਾਇਕਾਂ ਨੇ ਸਦਨ ਤੋਂ ਵਾਕਆਊਟ ਕੀਤਾ। ਵਿਰੋਧੀ ਧਿਰ ਨੂੰ ਘੇਰਨ ਲਈ ਹੁਕਮਰਾਨ ਧਿਰ ਵਲੋਂ ਸਦਨ 'ਚ ਹਮਲਾਵਰ ਰੁਖ਼ ਅਪਣਾਈ ਰੱਖਿਆ।
ਇਨੈਲੋ ਦੇ ਵਿਧਾਇਕ ਪਰਮਿੰਦਰ ਸਿੰਘ ਢੁੱਲ ਤੇ ਤਿੰਨ ਹੋਰ ਵਿਧਾਇਕਾਂ ਨੇ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣ ਤੇ ਫਸਲਾਂ ਦੇ ਉਚਿਤ ਮੁੱਲ ਦਿਵਾਉਣ ਵੱਲ ਸਰਕਾਰ ਦਾ ਧਿਆਨ ਲਈ ਧਿਆਨ ਦਿਵਾਊ ਮਤਾ ਪੇਸ਼ ਕੀਤਾ। ਵਿਰੋਧੀ ਧਿਰ ਦੇ ਆਗੂ ਅਭੈ ਚੋਟਾਲਾ, ਪਰਮਿੰਦਰ ਸਿੰਘ ਢੁੱਲ ਨੇ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਦੇ ਉਚਿਤ ਭਾਅ ਨਹੀਂ ਮਿਲ ਰਹੇ ਜਿਸ ਕਰਕੇ ਕਿਸਾਨਾਂ ਦੀ ਦੁਰਦਸ਼ਾ ਹੋ ਰਹੀ ਹੈ। ਚੋਟਾਲਾ ਨੇ ਕਿਹਾ ਕਿ ਜਦੋਂ ਭਾਜਪਾ ਵਿਰੋਧੀ ਧਿਰ 'ਚ ਸੀ ਤਾਂ ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਲਈ ਪ੍ਰਦਰਸ਼ਨ ਕੀਤੇ ਜਾਂਦੇ ਸਨ, ਪਰ ਹੁਣ ਚੋਣ ਮੈਨੀਫੈਸਟੋ ਕੀਤੇ ਗਏ ਵਾਅਦੇ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਖੇਤੀਬਾੜੀ ਮੰਤਰੀ ਰਾਮ ਵਿਲਾਸ ਨੇ ਦੱਸਿਆਂ ਕਿ ਦੇਸ਼ ਦੀਆਂ ਸਾਰੀਆਂ ਸਰਕਾਰਾਂ ਨਾਲ ਹਰਿਆਣਾ ਸਰਕਾਰ ਸੱਭਤੋਂ ਅੱਛਾ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਕਿਸਾਨਾਂ ਨੂੰ ਉਚਿਤ ਦਾਮ ਮਿਲਣਾ ਹੁੰਦਾ ਤਾਂ ਸਿਆਸੀ ਪਾਰਟੀਆਂ ਦੇ ਆਗੂ ਗਲਾਂ ਵਿੱਚ ਟਮਾਟਰ, ਆਲੂਆਂ ਦੇ ਹਾਰ ਪਾਕੇ ਵਿਰੋਧ ਪ੍ਰਦਰਸ਼ਨ ਕਰਦੇ ਹਨ। ਸਰਕਾਰ ਵਲੋਂ ਉਚਿਤ ਜਵਾਬ ਨਾ ਮਿਲਣ 'ਤੇ ਰੋਸ ਵਜੋਂ ਇਨੈਲੋ ਵਿਧਾਇਕਾਂ ਨੇ ਸਦਨ ਤੋਂ ਵਾਕਆਊਟ ਕੀਤਾ।
ਇਸੀ ਤਰ•ਾਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ 'ਤੇ ਚਰਚਾ ਦੌਰਾਨ ਬਾਲ ਤੇ ਮਹਿਲਾ ਵਿਕਾਸ ਮੰਤਰੀ ਕਵਿਤਾ ਜੈਨ ਨੇ ਸੂਬੇ ਵਿੱਚ ਲਿੰਗ ਅਨੁਪਾਤ 'ਚ ਸੁਧਾਰ ਹੋਣ ਦੀ ਗੱਲ ਕਰਦਿਆਂ ਕਿਹਾ ਕਿ 21 ਸਦੀ ਮਹਿਲਾਵਾਂ ਦੀ ਹੈ। ਉਹਨਾਂ ਨੇ ਦੁਨੀਆਂ 'ਚ ਮਹਿਲਾਵਾਂ ਵਲੋਂ ਕੀਤੀ ਗਈ ਉਨਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਰਾਜ ਵਿਚ ਜਿਲਾ ਪੱਧਰ ਅਤੇ ਬਲਾਕ ਪੱਧਰ 'ਤੇ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਰਾਜ ਪੱਧਰੀ ਪ੍ਰੋਗ੍ਰਾਮ ਹਰਿਆਣਾ ਵਿਧਾਨ ਸਭਾ ਵਿਚ ਚਲ ਰਹੇ ਬਜਟ ਸੈਸ਼ਨ ਕਾਰਨ 15 ਮਾਰਚ ਨੂੰ ਸੋਨੀਪਤ ਵਿਚ ਆਯੋਜਿਤ ਕੀਤਾ ਜਾਵੇਗਾ। ਚਰਚਾ ਦੌਰਾਨ ਕਾਂਗਰਸੀ ਵਿਧਾਇਕ ਗੀਤਾ ਭੁੱਕਲ ਨੇ ਕਿਹਾ ਕਿ ਸੂਬੇ ਵਿੱਚ ਮਹਿਲਾਵਾਂ ਦੀ ਹਾਲਤ ਅੱਛੀ ਨਹੀਂ ਹੈ। ਉਹਨਾਂ ਕਿਹਾ ਕਿ ਫੌਜ ਦਾ ਇੱਕ ਜਵਾਨ ਸ਼ਹੀਦ ਹੋਣ 'ਤੇ ਸਰਕਾਰ ਨੇ ਸਵਰਨ ਜੈਅੰਤੀ ਸਮਾਰੋਹ ਨਹੀਂ ਬਦਲਿਆਂ ਸੀ। ਜਿਹੜੇ ਦਿਨ ਦੀ ਮਹੱਤਤਾ ਹੁੰਦੀ ਹੈ ਉਹ ਉਸੀ ਦਿਨ ਮਨਾਏ ਜਾਂਦੇ ਹਨ। ਸ੍ਰੀ ਮਤੀ ਭੁੱਕਲ ਨੇ ਕਿਹਾ ਕਿ ਮੰਤਰੀ ਦਾ ਸਰਕਾਰੀ ਕਾਮਕਾਜ ਉਹਨਾਂ ਦੇ ਪਤੀ ਨਿਪਟਾਉਂਦੇ ਹਨ। ਇਸਤੋਂ ਸਦਨ ਵਿੱਚ ਹੰਗਾਮਾਂ ਸ਼ੁਰੂ ਹੋ ਗਿਆ। ਕਵਿਤਾ ਜੈਨ ਨੇ ਗੀਤਾ ਭੁੱਕਲ ਤੋਂ ਮਾਫੀ ਮੰਗਾਉਣ ਦੀ ਮੰਗ ਕੀਤੀ ਤੇ ਸੱਤਾ ਧਿਰ ਦੇ ਵਿਧਾਇਕਾਂ ਨੇ ਵੀ ਮੁਆਫੀ ਨਾ ਮੰਗਣ ਤੱਕ ਸਦਨ ਦੀ ਕਾਰਵਾਈ ਨਾ ਚੱਲਣ ਦੀ ਗੱਲ ਕਹੀ। ਪਰ ਕਾਂਗਰਸੀ ਵਿਧਾਇਕ ਆਪਣੀ ਗੱਲ ਕਹਿਣ ਤੇ ਅੜੀ ਰਹੀ। ਮਹਿਲਾ ਮੰਤਰੀ ਉਹਨਾਂ 'ਤੇ ਕੀਤੀ ਗਈ ਟਿਪਣੀ ਤੋਂ ਭਾਵੁਕ ਹੋ ਕੇ ਰੋਣ ਲੱਗ ਪਈ। ਜਿਸ ਕਾਰਨ ਸਦਨ ਵਿੱਚ ਹੁਕਮਰਾਨ ਧਿਰ ਦੇ ਵਿਧਾਇਕਾਂ ਨੇ ਕਾਂਗਰਸੀ ਵਿਧਾਇਕ ਗੀਤਾ ਭੁੱਕਲ ਵਲੋਂ ਮੁਆਫ਼ੀ ਨਾ ਮੰਗਣ ਅਤੇ ਆਪਣੇ ਸ਼ਬਦ ਵਾਪਸ ਨਾ ਲੈਣ ਤੱਕ ਸਦਨ ਦੀ ਕਾਰਵਾਈ ਨਾ ਚੱਲਣ ਦਿੱਤੀ। ਦੋਨੋਂ ਪਾਸਿਓ ਸਦਨ 'ਚ ਖੂਬ ਹੰਗਾਮਾ ਹੋਇਆ। ਸੰਸਦੀ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਸ਼ਰਮਾਂ ਨੇ ਕਾਂਗਰਸੀ ਵਿਧਾਇਕ ਗੀਤਾ ਭੁੱਕਲ ਦੇ ਖਿਲਾਫ ਨਿੰਦਾ ਪ੍ਰਸਤਾਵ ਲਿਆਂਦਾ ਜੋ ਜੁਬਾਨੀ ਵੋਟਾਂ ( ਵੁਆਇਸ ਵੋਟਿੰਗ) ਰਾਹੀਂ ਪਾਸ ਕੀਤਾ ਗਿਆ। ਸਦਨ 'ਚ ਹੰਗਾਮਾ ਹੋਣ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ ਵੀਰਵਾਰ ਸਵੇਰੇ ਦਸ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।

No comments:
Post a Comment