ਵੀ.ਆਈ.ਪੀ ਕਲਚਰ ਖਤਮ ਕਰਨ ਦੀ ਮੁੰਹਿਮ------
ਚੰਡੀਗੜ 22 ਮਾਰਚ, ( ਜੈ ਸਿੰਘ ਛਿੱਬਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਵਿੱਚ ਵੀ.ਆਈ.ਪੀ ਕਲਚਰ ਨੂੰ ਖ਼ਤਮ ਕਰਨ ਦੀ ਮੁਹਿਮ ਨੂੰ ਅੱਗੇ ਤੋਰਦਿਆਂ ਪੰਜਾਬ ਸਰਕਾਰ ਖਾਸਕਰਕੇ ਪੁਲਿਸ ਵਿਭਾਗ ਨੇ ਕਾਂਗਰਸ ਦੀ ਸੀਨੀਅਰ ਆਗੂ ਤੇ ਮੈਂਬਰ ਰਾਜ ਅੰਬਿਕਾ ਸੋਨੀ, ਚੌਧਰੀ ਸੰਤੋਖ ਸਿੰਘ ਸਮੇਤ ਆਪ ਤੇ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਹਰਚਰਨ ਸਿੰਘ ਬੈਂਸ, ਆਦੇਸ਼ ਪ੍ਰਤਾਪ ਸਿੰਘ ਕੈਰੋ, ਸਿਕੰਦਰ ਸਿੰਘ ਮਲੂਕਾ ਸਮੇਤ ਵੱਡੀ ਗਿਣਤੀ 'ਚ ਅਕਾਲੀ ਭਾਜਪਾ ਆਗੂਆਂ ਤੋਂ ਸੁਰੱਖਿਆ ਮੁਲਾਜ਼ਮ ਤੇ ਸਰਕਾਰੀ ਗੱਡੀਆਂ ਵਾਪਸ ਲੈ ਲਈਆਂ ਹਨ। ਸੱਭ ਤੋਂ ਜ਼ਿਆਦਾ ਸੁਰੱਖਿਆਂ ਮੁਲਾਜ਼ਮ ਸਾਬਕਾ ਅਕਾਲੀ ਭਾਜਪਾ ਮੰਤਰੀਆਂ ਨਾਲ ਤੈਨਾਤ ਸਨ।
ਮਿਲੀ ਜਾਣਕਾਰੀ ਅਨੁਸਾਰ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਦੀ ਸੁਰੱਖਿਆਂ ਵਿੱਚ ਤੈਨਾਤ ਅੱਠ ਮੁਲਾਜ਼ਮਾਂ ਵਿੱਚੋਂ ਚਾਰ, ਐਮ.ਪੀ ਸੰਤੋਖ ਸਿੰਘ ਚੌਧਰੀ ਦੀ ਸੁਰੱਖਿਆਂ 'ਚ ਤੈਨਾਤ ਅੱਠ ਮੁਲਾਜ਼ਮਾਂ ਸਮੇਤ ਇੱਕ ਵਹੀਕਲ ਵਿੱਚੋਂ ਚਾਰ ਸੁਰੱਖਿਆ ਗਾਰਡ ਤੇ ਵਹੀਕਲ ਵਾਪਸ ਲੈ ਲਿਆ ਗਿਆ ਹੈ। ਇਸੀ ਤਰ•ਾਂ ਆਪ ਦੇ ਸਾਂਸਦ ਭਗਵੰਤ ਮਾਨ ਤੋਂ ਕੁੱਲ ਛੇ ਮੁਲਾਜ਼ਮਾਂ ਤੇ ਇੱਕ ਵਹੀਕਲ ਵਿੱਚੋਂ ਦੋ ਮੁਲਾਜਮ ਤੇ ਇੱਕ ਵਹੀਕਲ, ਰਣਜੀਤ ਸਿੰਘ ਬ੍ਰਹਮਪੁਰਾ ਤੋਂ ਛੇ ਮੁਲਾਜ਼ਮਾਂ ਵਿੱਚੋਂ ਦੋ ਮੁਲਾਜ਼ਮ ਤੇ ਇੱਕ ਵਹੀਕਲ, ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਕੁੱਲ ਛੇ ਵਿਚੋਂ ਦੋ ਮੁਲਾਜ਼ਮ ਤੇ ਇੱਕ ਵਹੀਕਲ, ਭਾਜਪਾ ਦੇ ਅੰਮ੍ਰਿਤਸਰ ਤੋਂ ਰਾਜ ਸਭਾ ਮੈਂਬਰ ਸ਼ਾਹਵਤ ਮਲਿਕ 14 ਵਿੱਚੋਂ 10 ਸੁਰੱਖਿਆ ਕਰਮੀ ਵਾਪਸ ਲੈ ਲਏ ਗਏ ਹਨ।
ਜੇਕਰ ਸਾਬਕਾ ਮੰਤਰੀਆਂ ਦੀ ਗੱਲ ਕਰੀਏ ਤਾਂ ਸਾਬਕਾ ਪੈਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿੰਕਦਰ ਸਿੰਘ ਮਲੂਕਾਂ ਦੀ ਸੁਰੱਖਿਆਂ ਵਿੱਚ ਤੈਨਾਤ 31 ਮੁਲਾਜ਼ਮਾਂ ਤੇ ਦੋ ਵਹੀਕਲਾਂ ਵਿੱਚ ਵੱਡਾ ਕੱਟ ਲਾਉਂਦਿਆਂ 25 ਸੁਰੱਖਿਆਂ ਮੁਲਾਜ਼ਮ ਤੇ ਇੱਕ ਸਰਕਾਰੀ ਵਾਹਨ ਵਾਪਸ ਲਿਆ ਗਿਆ ਹੈ। ਜਦੋਂ ਕਿ ਸਾਬਕਾ ਖੇਤੀ ਬਾੜੀ ਮੰਤਰੀ ਤੋਤਾ ਸਿੰਘ ਦੇ ਨਾਲ ਲੱਗੇ 21 ਮੁਲਾਜ਼ਮਾਂ ਵਿੱਚੋਂ 19 ਨੂੰ ਵਾਪਸ ਕੀਤਾ ਗਿਆ ਹੈ। ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਸੁਰੱਖਿਆ ਵਿੱਚ ਤੈਨਾਤ 16 ਮੁਲਾਜ਼ਮ ਤੇ ਇੱਕ ਵਹੀਕਲ, ਆਦੇਸ਼ ਪਰਤਾਪ ਸਿੰਘ ਕੈਰੋਂ ਤੋ 10, ਅਨਿਲ ਜੋਸ਼ੀ ਤੋਂ 12, ਭਗਤ ਚੁੰਨੀ ਲਾਲ ਤੋਂ 15, ਡਾ ਦਲਜੀਤ ਸਿੰਘ ਚੀਮਾ ਤੋਂ 9, ਗੁਲਜਾਰ ਸਿੰਘ ਰਾਣੀਕੇ ਤੋਂ 16, ਮਦਨ ਮੋਹਨ ਮਿੱਤਲ ਤੋਂ 11, ਸੋਹਨ ਸਿੰਘ ਠੰਡਲ ਤੋਂ 7, ਸੁਰਜੀਤ ਸਿੰਘ ਜਿਆਣੀ ਤੋਂ 15 ਅਤੇ ਸੁਰਜੀਤ ਸਿੰਘ ਰੱਖੜਾ ਤੋਂ 15 ਸੁਰੱਖਿਆਂ ਮੁਲਾਜ਼ਮਾਂ ਨੂੰ ਵਾਪਸ ਲਿਆ ਗਿਆ ਹੈ।
ਇਸੀ ਤਰ•ਾਂ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਪੁਲੀਟੀਕਲ ਸੈਕਟਰੀ ਭੁਪਿੰਦਰ ਸਿੰਘ ਢਿਲੋਂ ਦੇ ਕੁੱਲ 9 ਸੁਰੱਖਿਆਂ ਗਾਰਡ ਤੇ ਵਹੀਕਲ, ,ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਚਰਨਜੀਤ ਸਿੰਘ ਬਰਾੜ ਦੇ ਦੋ, ਸਾਬਕਾ ਮੁੱਖ ਮੰਤਰੀ ਦੇ ਸਲਾਹਕਾਰ ਹਰਚਰਨ ਸਿੰਘ ਬੈਂਸ ਦੇ ਦਸ ਸੁਰੱਖਿਆਂ ਕਰਮੀ ਤੇ ਇੱਕ ਵਹੀਕਲ, ਸਾਬਕਾ ਡਿਪਟੀ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਦੇ ਤਿੰਨ, ਸਾਬਕਾ ਮੁੱਖ ਮੰਤਰੀ ਦੇ ਇੰਡਸਟਰੀਅਲ ਸਲਾਹਕਾਰ ਕਮਲ ਓਸਵਾਲ ਦੇ ਚਾਰ, ਮਹੇਸ਼ਇੰਦਰ ਸਿੰਘ ਗਰੇਵਾਲ ਦੇ ਸੱਤ, ਪਰਮਜੀਤ ਸਿੰਘ ਸਿੱਧਵਾਂ ਦੇ ਚਾਰ, ਪਰਮਿੰਦਰ ਸਿੰਘ ਸੇਖੋਂ ਤੋ ਇੱਕ ਵਹੀਕਲ ਸਮੇਤ 19 ਸੁਰੱਖਿਆਂ ਕਰਮੀ, ਸ਼ਵਿੰਦਰਪਾਲ ਸਿੰਘ ਤੋਂ ਦੋ, ਸੁਖਦੀਪ ਸਿੰਘ ਸਿੱਧੂ ਤੋਂ ਦੋ ਅਤੇ ਭਾਜਪਾ ਆਗੂ ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਤਿਕਸ਼ਣ ਸੂਦ ਤੋਂ 6 ਸੁਰੱਖਿਆਂ ਗਾਰਡ ਤੇ ਇੱਕ ਵਹੀਕਲ ਵਾਪਸ ਲਿਆ ਗਿਆ ਹੈ।
ਇਸੀ ਤਰ•ਾਂ ਭਾਜਪਾ ਆਗੂ ਅਵਿਨਾਸ਼ ਚੰਦਰ, ਕੇ.ਡੀ ਭੰਡਾਰੀ, ਅਕਾਲੀ ਆਗੂਆਂ ਬਲਵੀਰ ਸਿੰਘ ਘੁੰਨਸ, ਦਰਸ਼ਨ ਸਿੰਘ ਸਿਵਾਲਿਕ, ਦੇਸ ਰਾਜ ਧੁੱਗਾ, ਗੁਰਬਚਨ ਸਿੰਘ ਬੱਬੇਹਾਲੀ, ਗੁਰਤੇਜ ਸਿੰਘ ਘੁਰਿਆਣਾ, ਅਮਰਪਾਲ ਸਿੰਘ ਅਜਨਾਲਾ, ਮਨਜੀਤ ਸਿੰਘ ਮੰਨਾ, ਮਨਤਾਰ ਸਿੰਘ ਬਰਾੜ, ਚੌਧਰੀ ਨੰਦ ਲਾਲ, ਮਹਿੰਦਰ ਕੌਰ ਜੋਸ਼, ਪਰਕਾਸ਼ ਚੰਦ ਗਰਗ, ਸਰੂਪ ਚੰਦ ਸਿੰਗਲਾਂ, ਸੀਮਾ ਦੇਵੀ, ਸੁਖਜੀਤ ਕੌਰ ਸ਼ਾਹੀ ਅਤੇ ਵਿਰਸਾ ਸਿੰਘ ਵਲਟੋਹਾਂ ਦੀ ਅੱਧੀ ਸਿਕਓਰਟੀ 'ਤੇ ਕੱਟ ਲਗਾ ਦਿੱਤਾ ਗਿਆ ਹੈ।

No comments:
Post a Comment