ਹਰਿਆਣਾ ਵਿਧਾਨ ਸਭਾ ਦਾ ਬਜਟ ਇਜਲਾਸ ------
ਚੋਟਾਲਾ ਸਮੇਤ ਇਨੈਲੋ ਦੇ ਵਿਧਾਇਕਾਂ ਨੂੰ ਸਦਨ 'ਚ ਬਾਹਰ ਕੱਢਿਆ
ਕਾਂਗਰਸੀ ਵਿਧਾਇਕਾਂ ਨੇ ਦੋ ਵਾਰ ਸਪੀਕਰ ਅੱਗੇ ਜਾਕੇ ਕੀਤਾ ਪ੍ਰਦਰਸ਼ਨ
ਭਾਰੀ ਸ਼ੋਰ ਸ਼ਰਾਬੇ ਕਾਰਨ ਸਪੀਕਰ ਨੇ ਤਿੰਨ ਵਾਰ ਕੀਤਾ ਸਦਨ ਮੁਲਤਵੀ
ਚੰਡੀਗੜ• 9 ਮਾਰਚ, ( ਜੈ ਸਿੰਘ ਛਿੱਬਰ) : ਹਰਿਆਣਾ ਵਿਧਾਨ ਸਭਾ ਦਾ ਸਦਨ ਵੀਰਵਾਰ ਨੂੰ ਤੋਹਮਤਬਾਜੀ, ਦੂਸ਼ਣਬਾਜ਼ੀ, ਐਸ.ਵਾਈ.ਐਲ ਨਹਿਰ ਤੇ ਹਰਿਆਣਾ ਵਿਰੋਧੀ ਨੂੰ ਸਦਨ 'ਚੋ ਬਾਹਰ ਕੱਢੋ ਦੇ ਨਾਹਰਿਆਂ ਨਾਲ ਗੂੰਜ ਉਠਿਆ। ਦੋਹਾਂ ਧਿਰਾਂ ਵਲੋਂ ਸਦਨ 'ਚ ਭਾਰੀ ਸ਼ੋਰ ਸ਼ਰਾਬੇ ਕਾਰਨ ਸਪੀਕਰ ਨੂੰ ਤਿੰਨ ਵਾਰ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ। ਇਨੈਲੋ ਵਿਧਾਇਕਾਂ ਦੇ ਹਮਲਾਵਰ ਰੁਖ, ਨਾਹਰੇਬਾਜੀ ਤੇ ਸਦਨ ਦੀ ਕਾਰਵਾਈ ਨਾ ਚੱਲਣ ਦੇਣ ਕਾਰਨ ਸਪੀਕਰ ਨੇ ਇਨੈਲੋ ਆਗੂ ਅਭੈ ਸਿੰਘ ਚੋਟਾਲਾ ਸਮੇਤ ਮੌਜੂਦ ਸਾਰੇ ਵਿਧਾਇਕਾਂ ਨੂੰ ਨੇਮ ਕਰਕੇ ਸਦਨ ਵਿੱਚੋਂ ਬਾਹਰ ਕੱਢ ਦਿੱਤਾ। ਕਾਂਗਰਸੀ ਵਿਧਾਇਕਾਂ ਨੇ ਵੀ ਵੱਖ ਵੱਖ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਲਈ ਵਿਰੋਧ ਦਰਜ ਕਰਵਾਉਣ ਲਈ ਦੋ ਵਾਰ ਵੈਲ (ਸਪੀਕਰ ਦੇ ਸਾਹਮਣੇ) 'ਚ ਵਿੱਚ ਜਾਕੇ ਆਪਣਾ ਵਿਰੋਧ ਪ੍ਰਦਰਸ਼ਨ ਕੀਤਾ। ਹੁਕਮਰਾਨ ਧਿਰ ਦੇ ਵਿਧਾਇਕਾਂ ਨੇ ਜਿੱਥੇ ਵਿਰੋਧੀ ਧਿਰ ਨੂੰ ਘੇਰਨ ਲਈ ਪੂਰੀ ਯੋਜਨਾਬੰਦੀ ਨਾਲ ਕੰਮ ਕੀਤਾ , ਉਥੇ ਇਨੈਲੋ ਤੇ ਕਾਂਗਰਸੀ ਵਿਧਾਇਕਾਂ ਨੇ ਵੱਖ ਵੱਖ ਮੁੱਦਿਆਂ 'ਤੇ ਸਰਕਾਰ 'ਤੇ ਕਾਫੀ ਰਗੜੇ ਲਾਏ।
ਪ੍ਰਸ਼ਨਕਾਲ ਦੌਰਾਨ ਜਿਉਂ ਹੀ ਕਾਂਗਰਸੀ ਵਿਧਾਇਕ ਤੇ ਰਾਸ਼ਟਰੀ ਬੁਲਾਰੇ ਰਣਦੀਪ ਸੂਰਜੇਵਾਲ ਕਾਫੀ ਦੇਰ ਬਾਦ ਸਦਨ ਵਿੱਚ ਪੁੱਜੇ ਤਾਂ ਸੰਸਦੀ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਸ਼ਰਮਾ ਨੇ ਉਹਨਾਂ ਦਾ ਟਕੋਰ ਭਰਿਆ ਸਵਾਗਤ ਕਰਦਿਆਂ ਕਿਹਾ ਕਿ ਸੁਰਜੇਵਾਲ ਜੋ ਕਿ ਕਾਂਗਰਸ ਦੇ ਕੌਮੀ ਬੁਲਾਰੇ ਹਨ ਸਾਰੇ ਕੇਂਦਰੀ ਰੁਝੇਵੇ ਛੱਡਕੇ ਸਦਨ ਵਿੱਚ ਆਏ ਹਨ, ਇਹਨਾਂ ਦਾ ਸਵਾਗਤ ਹੈ। ਪ੍ਰਸ਼ਨਕਾਲ ਦੌਰਾਨ ਕਾਂਗਰਸੀ ਵਿਧਾਇਕ ਕਰਨ ਦਲਾਲ ਨੇ ਮੋਰਨੀ ਖੇਤਰ ਵਿੱਚ ਹਰਬਲ ਪਲਾਂਟ ਲਈ ਯੋਗ ਗੁਰੂ ਰਾਮ ਦੇਵ ਨੂੰ ਜਮੀਨ ਦੇਣ ਦਾ ਮੁੱਦਾ ਚੁੱਕਿਆ ਤਾਂ ਭਾਜਪਾ ਵਿਧਾਇਕਾਂ ਨੇ ਵਿਰੋਧ ਜਤਾਉਂਦਿਆਂ ਕਿਹਾ ਕਿ ਸਰਕਾਰ ਵਲੋਂ ਰਾਮਦੇਵ ਨੂੰ ਕੋਈ ਜਮੀਨ ਨਹੀਂ ਦਿੱਤੀ ਗਈ ਬਲਕਿ ਹਰਬਲ ਫਾਰੈਸਟ ਬਨਾਉਣ ਲਈ ਐਮ.ਓ.ਯੂ ਸਾਈਨ ਕੀਤਾ। ਸਿਹਤ ਮੰਤਰੀ ਅਨਿਲ ਵਿੱਜ ਵਲੋਂ ਕਰਨ ਦਲਾਲ 'ਤੇ ਕੀਤੀ ਗਈ ਟਿਪਣੀ 'ਤੇ ਕਾਂਗਰਸੀ ਭੜਕ ਗਏ। ਉਹਨਾਂ ਨੇ ਸਪੀਕਰ ਦੇ ਸਾਹਮਣੇ ਵੈਲ ਵਿੱਚ ਜਾਕੇ ਵਿਰੋਧ ਕਰਦਿਆਂ ਮੰਤਰੀ ਵਲੋਂ ਮਾਫੀ ਮੰਗਣ ਦੀ ਮੰਗ ਕੀਤੀ। ਇਸਤੋਂ ਬਾਅਦ ਇਨੈਲੋ ਵਿਧਾਇਕਾਂ ਨੇ ਰਣਦੀਪ ਸੁਰਜੇਵਾਲ 'ਤੇ ਪੰਜਾਬ ਚੋਣਾਂ ਦੌਰਾਨ ਐਸ.ਵਾਈ.ਐਲ ਨਹਿਰ ਮਾਮਲੇ 'ਚ ਪੰਜਾਬ ਦਾ ਪੱਖ ਪੂਰਨ ਦਾ ਦੋਸ਼ ਲਾਉਂਦਿਆਂ ਨਾਹਰੇਬਾਜੀ ਸ਼ੁਰੂ ਕਰ ਦਿੱਤੀ। ਇਨੈਲੋ ਵਿਧਾਇਕਾਂ ਨੇ ਹਰਿਆਣਾ ਵਿਰੋਧੀ , ਐਸ.ਵਾਈ.ਐਲ ਵਿਰੋਧੀ ਨੂੰ ਸਦਨ ਵਿੱਚੋਂ ਬਾਹਰ ਕੱਢਣ ਦੇ ਨਾਹਰੇ ਲਾਏ। ਹਾਊਸ ਦੀ ਕਾਰਵਾਈ ਨਾ ਚੱਲਣ ਕਾਰਨ ਸਪੀਕਰ ਨੇ ਸਦਨ ਨੂੰ ਵੀਹ ਮਿੰਟ ਲਈ ਮੁਲਤਵੀ ਕਰ ਦਿੱਤਾ।
ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਣ 'ਤੇ ਵਿਰੋਧੀ ਧਿਰ ਦੇ ਆਗੂ ਅਭੈ ਸਿੰਘ ਚੋਟਾਲਾ ਨੇ ਐਸ.ਵਾਈ.ਐਲ ਨਹਿਰ ਮਾਮਲੇਂ 'ਚ ਬੋਲਣ ਦਾ ਸਮ•ਾ ਮੰਗਿਆਂ ਪਰ ਸਪੀਕਰ ਵਲੋਂ ਸਮਾਂ ਨਾ ਦਿੰਦਿਆਂ ਇਨੈਲੋ ਵਿਧਾਇਕ ਜਾਕਿਰ ਹੁਸੈਨ ਨੂੰ ਗਊ ਹੱਤਿਆ ਤਸਕਰੀ 'ਤੇ ਲਿਆਂਦੇ ਧਿਆਨ ਦਿਵਾਊ ਮਤੇ 'ਤੇ ਬੋਲਣ ਨੂੰ ਕਿਹਾ। ਇਨੈਲੋ ਵਿਧਾਇਕਾਂ ਨੇ ਹੰਗਾਮਾਂ ਸ਼ੁਰੂ ਕਰਦਿਆਂ ਨਾਹਰੇਬਾਜੀ ਕੀਤੀ ਤੇ ਸਪੀਕਰ ਨੇ ਪ੍ਰਸਤਾਵ ਨੂੰ ਮੁਲਤਵੀ ਕਰਦਿਆ ਇਨੈਲੋ ਵਿਧਾਇਕਾਂ ਨੂੰ ਨੇਮ ਕਰ ਦਿੱਤਾ ਅਤੇ ਸਦਨ ਦੀ ਕਾਰਵਾਈ ਤੀਜੀ ਵਾਰ ਪੰਦਰਾਂ ਮਿੰਟ ਲਈ ਮੁਲਤਵੀ ਕਰ ਦਿੱਤੀ। ਕੁੱਲ ਮਿਲਾਕੇ ਵੀਰਵਾਰ ਨੂੰ ਸਦਨ ਦੀ ਕਾਰਵਾਈ ਹੰਗਾਮਾ ਭਰਪੂਰ ਰਹੀ।
ਬਾਕਸ –
ਮੈਂਬਰ ਸੰਜਮ ਵਰਤਣ-ਸਪੀਕਰ
ਚੰਡੀਗੜ• : ਹੁਕਮਰਾਨ ਤੇ ਵਿਰੋਧੀ ਧਿਰ ਦੇ ਮੈਂਬਰਾਂ 'ਚ ਤਲਖ ਭਰੀਆਂ ਟਿਪਣੀਆਂ ਕਾਰਨ ਸਦਨ 'ਚ ਵਾਰ ਵਾਰ ਰੌਲਾ ਰੱਪਾ ਪੈਣ ਕਾਰਨ ਸਦਨ ਦੀ ਕਾਰਵਾਈ ਪ੍ਰਭਾਵਿਤ ਹੋਣ 'ਤੇ ਸਪੀਕਰ ਕੰਵਰਪਾਲ ਸਿੰਘ ਗੁੱਜਰ ਨੇ ਸਾਰੇ ਮੈਂਬਰਾਂ ਨੂੰ ਸਦਨ ਦੀ ਮਾਣ ਮਰਿਆਦਾ ਬਣਾਈ ਰੱਖਣ ਲਈ ਸੰਜਮ ਵਰਤਣ ਦੀ ਅਪੀਲ ਕੀਤੀ। ਸਪੀਕਰ ਨੇ ਕਿਹਾ ਕਿ ਦੋਵੋਂ ਪਾਸਿਓ ਤਲਖ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜੋ ਕਿ ਸਦਨ ਦੇ ਅਨੁਕੂਲ ਨਹੀਂ ਹਨ। ਉਨ•ਾਂ ਨੇ ਛੋਟੀ ਛੋਟੀ ਗੱਲਾਂ ਲਈ ਸਦਨ ਦਾ ਸਮਾਂ ਬਰਬਾਦ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਚਾਰ-ਪੰਜ ਵਾਰ ਚੁਣਿਆ ਮੈਂਬਰ ਵੀ ਅਜਿਹੀ ਭਾਸ਼ਾਂ ਇਸਤੇਮਾਲ ਕਰੇਗਾ ਤਾਂ ਉਸਦੀ ਮਰਿਆਦਾ ਵੱਧਣੀ ਨਹੀਂ ਸਗੋਂ ਘਟੇਗੀ।

No comments:
Post a Comment