ਕਹਾਣੀ --ਜੈ ਸਿੰਘ ਛਿੱਬਰ
ਵਸੀਅਤ
ਤੇਰੇ ਹਾਣਦੇ ਦੋ ਦੋ ਜਵਾਕਾਂ ਦੇ ਬਾਪ ਬਣਗੇ ! ਨਾਲ਼ੈ ਵਿਆਹ ਟਾਇਮ 'ਤੇ ਕਰਵਾ ਲੈਣਾ ਚਾਹੀਦਾ। ਟਾਇਮ 'ਤੇ ਵਿਆਹ ਕਰੌਣ ਨਾਲ ਜਵਾਕ ਨਾਲ ਰਲ ਜਾਂਦੈ ਐੇ..ਬੁੱਢੀ ਉਮਰੇ ਸਹਾਰਾ ਮਿਲਦੈ । ਨਸੀਬ ਕੌਰ ਨੇ ਖੀਸੇ ਵਿਚੋਂ ਛੋਟੇ ਮੁੰਡੇ ਗੁਰਮੁੱਖ ਸਿੰਘ ਨੂੰ ਪੰਜਾਹ ਦਾ ਨੋਟ ਫੜਾਉਂਦਿਆਂ ਕਿਹਾ।
ਬੇਬੇ ਵਿਆਹ ਵੀ ਕਰਵਾ ਲਵਾਂਗੇ। ਪਹਿਲਾਂ ਕੁੱਝ ਕਮਾਉਣ ਜੋਗੇ ਤਾਂ ਹੋ ਜਾਈਏ। ਨਾਲੇ ਹੁਣ ਜ਼ਮਾਨਾ ਬਦਲ ਗਿਆ -ਦੋਵੇਂ ਜੀਆ ਦੇ ਕਮਾਉਣ 'ਤੇ ਵੀ ਘਰ ਦਾ ਗੁਜ਼ਾਰਾਂ ਬੜੀ ਮੁਸ਼ਕਲ ਨਾਲ ਚੱਲਦਾ। ਦੇਖ ਲੈ ਬੜਾ ਬਾਈ ! ਧਰਮ ਸਿਹੁੰ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਈ ਜਾਂਦਾ। ਜੇ ਚਾਰ ਜਮਾਤਾਂ ਪੜ• ਲੈਂਦਾਂ ਤਾਂ ਕਿਤੇ ਲੱਗ ਨਾ ਜਾਂਦਾ। ਜਿੰਦਗੀ ਸੁਧਰ ਜਾਂਦੀ। ਹੁਣ ਮਿੱਟੀ ਨਾਲ ਮਿੱਟੀ ਹੋਈ ਜਾਂਦਾ। ਓਪਰੋਂ ਪਤੰਦਰ ਨੇ ਚਾਰ ਜੁਆਕ ਜੰਮ 'ਤੇ। ਬਈ ਦੋ ਜੁਆਕ ਥੋੜੇ 'ਤੇ। ਏਹਨੂੰ ਕਹਿੰਦੇ ਐ ਪੜ•ੇ ਲਿਖੇ ਤੇ ਅਨਪੜ• ਬੰਦੇ 'ਚ ਫਰਕ। ਗੁਰਮੁੱਖ ਸਿੰਘ ਨੇ ਮਾਂ ਤੋਂ ਪੰਜਾਹ ਦਾ ਨੋਟ ਫੜ•ਦਿਆਂ ਮਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ।
ਚੱਲ ਪੁੱਤ ! ਮਰਜ਼ੀ ਤੇਰੀ। ਵਿਆਹ ਦੇ ਨਾਉਂ 'ਤੇ ਤੂੰ ਪਾਣੀ ਨੀਂ ਪੈਰਾਂ 'ਤੇ ਪੈਣ ਦੇਂਦਾ। ਧਰਮਾ ਤਾਂ ਮੇਰਾ ਨਿਰਾ ਧਰਮੀ ਬੰਦਾਂ ਐ। ਜੁਆਕ ਤਾਂ ਵਾਹਿਗੁਰੂ ਦੀ ਮੇਹਰ ਐ। ਉਹ ਦੇਖਲੈ ਭਜੌਲੀ ਵਾਲੇ ਕੈਹਰੂ ਦਾ ਨਰਿੰਦਰ ਜੁਆਕ ਨੂੰ ਤਰਸਦਾ ਫਿਰਦੈ। ਕੋਈ ਡਾਕਟਰ, ਹਕੀਮ ਨੀਂ ਛੱਡਿਆ..ਬਥੇਰੇ ਡੇਰਿਆਂ 'ਤੇ ਮੱਥਾ ਰਗੜਿਆ …ਪਰ ਵਿਚਾਰੀ ਬਹੂ ਦੀ ਕੁੱਖ ਹਰੀ ਨਹੀਂ ਹੋਈ। ਮਾਂ ਨੇ ਗੁਰਮੁੱਖ ਸਿੰਘ ਨੂੰ ਨਸੀਹਤ ਦਿੰਦਿਆਂ ਕਿਹਾ।
ਸਾਡੀ ਤਾਂ ਅੱਧੀ ਲੰਘ'ਗੀ ਤੇ ਬਾਕੀ ਵੀ ਲੰਘ ਜਾਣੀ। ਅਸੀਂ ਤਾਂ ਦੋਏ ਜੀਅ ਸੋਚਦੈ ਐ ਕਿ ਬਈ ਤੇਰੀ ਬਹੂ ਦੇ ਹੱਥੋਂ ਵੀ ਟੁੱਕ ਖਾ ਲਈਏ। ਬਾਕੀ ਤਾਂ ਕਰਮਾਂ ਦੀ ਗੱਲ ਐ। ਹੋਣਾਂ ਤਾਂ ਉਹੀ ਐ ਜੋ ਵਾਹਿਗੁਰੂ ਨੂੰ ਮੰਜੂਰ ਐ। ਗੁਰਮੁੱਖ ਨੂੰ ਨਸੀਹਤ ਦੇਂਦੀ ਹੋਈ ਨਸੀਬ ਕੌਰ ਹਾਰੇ ਵਿਚ ਪਾਥੀਆਂ ਪਾਉਣ ਲੱਗ ਪਈ।
ਲੈ ਬੇਬੇ ਰੋਟੀ ਖਾ ਲਓ। ਜੀਤੀ ਦੇ ਭਾਪੇ ਦਾ ਟਾਇਮ ਵੀ ਹੋ ਗਿਐ ਆਣ ਦਾ। ਓਹਦੇ ਔਣ ਤੋਂ ਪਹਿਲਾਂ ਪਹਿਲਾਂ ਮੈਂ ਚਾਰ ਕੱਪੜੇ ਵੀ ਧੋ ਲਵਾਂ । ਧਰਮ ਸਿੰਹੁ ਦੀ ਘਰ ਵਾਲੀ ਨੇ ਮਾਂ ਨੂੰ ਰੋਟੀ ਫੜਾਉਂਦਿਆਂ ਕਿਹਾ।
ਲੈ ! ਅੱਜ ਮੇਰਾ ਪੁੱਤ ਗੁਰਮੁੱਖ ਵੀ ਦੁਪਹਿਰੀ ਹੀ ਆ ਗਿਐ। ਕਿਆ ਗੱਲ ਪੁੱਤ ਅੱਜ ਕਾਲਜ ਨੀਂ ਗਿਐ। ਬੇਬੇ ਹੁਣ ਕਾਲਜ ਤੋਂ ਫਰੀ ਹੋ ਗਏ। ਅਗਲੇ ਮਹੀਨੇ ਪੇਪਰ ਐ। ਬੱਸ ਹੁਣ ਆਪਣੀ ਬੀ.ਏ ਹੋ ਜਾਣੀ। ਅਗਲੇ ਮਹੀਨੇ ਤੋਂ ਤੇਰਾ ਪੁੱਤ ਬੀ.ਏ ਪਾਸ ਹੋ ਜਾਣਾ। ਪਿੰਡ ਵਿਚ ਗਿੱਬ ਗਿੱਬ ਕੇ ਕਹੀਂ ਕਿ ਮੇਰਾ ਮੁੰਡਾਂ ਵੀ ਬੀ.ਏ ਪਾਸ ਐ। ਆਪਾਂ ਕਿਤੇ ਲੰਬੜਾਂ ਤੋਂ ਘੱਟ ਐ। ਤੂੰ ਦੇਖੀ ਜਾਈੰ ਇਕ ਵਾਰ ਬੀ.ਏ ਹੋ ਜਾਏ, ਨੌਕਰੀ ਮਿਲਜੇ -ਫੇਰ ਤੇਰੇ ਵੀ ਗਰੀਬੀ ਆਲੇ ਦੁੱਖ ਕੱਟ ਦੇਣੇ। ਗੁਰਮੁੱਖ ਨੇ ਮਾਂ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ।
ਹਾਂ ਪੁੱਤ ਰੱਬ ਭਲੀ ਕਰੂੰ-ਫੇਰ ਤਾਂ ਤੈਨੂੰ ਹੋਰ ਰਿਸ਼ਤੇ ਵੀ ਔਣ ਲੱਗੇ ਜਾਣੈ। ਤੇਰੀ ਮਾਸੀ ਕਹਿੰਦੀ ਤੀ ਕਿ ਉਹਨੇ ਗੁਰਮੁੱਖ ਲਈ ਕੁੜੀ ਦੇਖੀ ਐ.. ਕੁੜੀ ਵਾਹਲੀ ਸੁਨੱਖੀ ਐ..ਘਰ ਦਾ ਕੰਮ ਚੰਗਾਂ ਕਰਦੀ ਐ..ਸਿਲਾਈ ਕਢਾਈ ਦਾ ਕੰਮ ਵੀ ਜਾਣਦੀ ਐ। ਕਹੇ ਤਾਂ ਗੱਲ ਚਲਾ ਲਈਏ। ਮਾਂ ਨੇ ਗੁਰਮੁੱਖ ਸਿੰਘ ਨੂੰ ਪੁੱਛਿਆ।
ਬੇਬੇ ਕੋਈ ਨਾ ਵਿਆਹ ਵੀ ਕਰਾਲਾਂ ਗੇ। ਬੱਸ ਹੁਣ ਤਾਂ ਨੌਕਰੀ ਮਿਲ ਹੀ ਜਾਣੀ। ਨਾਲੇ ਜੇ ਵਿਆਹ ਕਰਵਾ ਲਿਆ ਤਾਂ ਤੇਰੀ ਵਹੁਟੀ ਨੂੰ ਕਿੱਥੇ ਰੱਖਾਂਗੇ। ਚਾਰ ਤਾਂ ਕਮਰੇ ਨੇ। ਪਹਿਲਾਂ ਇਕ ਦੋ ਕਮਰੇ ਤੇ ਚੁਬਾਰਾ ਪਾ ਲਈਏ। ਨਾਲੇ ਆਪਾਂ ਵੀ ਚੁਬਾਰੇ ਵਾਲੇ ਬਣਜਾ ਗੇਂ। ਕੁੜੀਆਂ ਤਾਂ ਤੇਰੇ ਗੁਰਮੁੱਖ ਸਿਹੁੰ ਦੇ ਮਗਰ ਮਗਰ ਘੁੰਮਣਗੀਆਂ। ਗੁਰਮੁੱਖ ਨੇ ਬੇਬੇ ਦੀ ਗੱਲ ਕੱਟਦਿਆਂ ਜਵਾਬ ਦਿੱਤਾ।
ਕੋਈ ਨਾ ਜਿੱਥੇ ਐਨੇ ਸਾਲ ਲੰਘਾ ਲਏ ਮਹੀਨਾ ਦੋ ਮਹੀਨੇ ਹੋਰ ਲੰਘਾ ਲੈਂਦੈ ਐ ਪੁੱਤ ! ਰੱਬ ਦੀ ਕਿਰਪਾ ਹੋਊੰ। ਮੇਰੇ ਘਰ ਵੀ ਰੌਣਕਾਂ ਲੱਗਣਗੀਆਂ। ਵਾਜੇ ਵੱਜਣਗੇ। ਵਧਾਈਆਂ ਦੇਣ ਆਊੰ ਸਰੀਕਾ! ਨਸੀਬ ਕੌਰ ਨੇ ਗੁਰਮੁੱਖ ਸਿੰਘ ਦੀ ਗੱਲ ਕੱਟਦਿਆਂ ਕਿਹਾ।
000000
ਬੇਬੇ ! ਆਪਾਂ ਬੀ.ਏ. ਪਾਸ ਹੋ ਗਏ। ਹੁਣ ਨਾਂ ਤੂੰ ਵਿਆਹ ਦਾ ਫਿਕਰ ਕਰੀਂ। ਹੁਣ ਦੇਖੀਂ ਜਾਈੰ ਤੇਰੇ ਮੁੰਡੇ ਦੇ ਅੱਗੇ ਪਿੱਛੇ ਘੁੰਮਣਗੇ ਰਿਸ਼ਤਿਆਂ ਵਾਲੇ। ਵੇਸੇ ! ਕੁੜੀ ਤਾਂ ਮੈਂ ! ਕੀ ਕੁੜੀ ? ਮਾਂ ਨੇ ਗੁਰਮੁੱਖ ਨੂੰ ਟੋਕਦਿਆਂ ਪੁੱਿਛਆ। ਨਹੀਂ ਨਹੀਂ ! ਮੈਂ ਤਾਂ ਬੱਸ ਵੈਸੇ ਕਹਿਤਾ ਕਿ ਕੁੜੀ ਸੋਹਣੀ ਸੁਨੱਖੀ ਲੈਣੀ ਐ। ਗੁਰਮੁੱਖ ਬੋਲਿਆ।
ਨਾ ਅਸੀਂ ਕੋਈ ਮਾੜੀ ਲੱਭਣੀ ਐ। ਤੀਰ ਵਰਗੀ ਸਿੱਧੀ ਪੁੰਨਿਆਂ ਦੇ ਚੰਦ ਵਰਗੀ ਸੁਨੱਖੀ ਕੁੜੀ ਲਿਆਵਾਂਗੇ। ਬੱਸ ਤੂੰ ਹਾਂ ਕਰ ਇਕ ਵਾਰ। ਅਸੀਂ ਆਪ ਦੋਏ ਜੀਅ ਸੋਚਦੈ ਕਿ ਤੇਰਾ ਵਿਆਹ ਕਰ ਦੇਈਏ। ਕੀ ਪਤਾ ਕਦੋਂ ਬੁੱਢੇ ਬੰਦੇ ਤਾਂ ਪਟਾਕਾ ਪੈ ਜਾਵੈ। ਲੰਬੜਾਂ ਦੀ ਜੀਤੋ ਕਹਿੰਦੀ ਤੀ ਕਿ ਉਹਨਾਂ ਦੀ ਰਿਸ਼ਤੇਦਾਰੀ ਵਿਚ ਕੁੜੀ ਐ । ਕੁੜੀ ਸੁਨੱਖੀ ਐ। ਤਿੰਨ ਭਾਈਆਂ ਦੀ ਕੱਲ•ੀ ਭੈਣ ਐ। ਚਾਰ ਸੁਆੜ ਵੀ ਹੈਗੇ। ਦੇਖਲੈ ਪੁੱਤ ! ਨਾਲੇ ਰਿਸ਼ਤੇ ਤਾਂ ਵਰਤਣ ਨਾਲ ਹੁੰਦੇ ਐ। ਤਿੰਨ ਭਾਈਆਂ ਦੀ ਭੈਣ। ਔਖੇ ਵੇਲੇ ਭਾਈ ਹੀ ਕੰਮ ਆਉਂਦੇ ਐ। ਰੰਗ ਰੁੰਗ ਨਹੀਂ ਦੇਖੀ ਦਾ ਖਾਨਦਾਨ ਦੇਖੀ ਦਾ। ਰੰਗ ਤਾਂ ਦੋਏ ਈ ਨੇ।
ਬੇਬੇ ਕੋਈ ਕਿਸੇ ਨੂੰ ਕੁੱਝ ਨੀਂ ਦੇਂਦਾ। ਜ਼ਮਾਨਾ ਬਦਲ ਗਿਆ। ਆਪਾਂ ਤਾਂ ਨੌਕਰੀ ਵਾਲੀ ਲੈਣੀ ਐ। ਪੜ•ੀ ਲਿਖੀ ਹੋਵੇਗੀ ਤਾਂ ਅੱਗੇ ਜੁਆਕ ਵੀ ਪੜ• ਲੈਣਗੇ। ਨਹੀਂ ਤਾਂ ਸਾਰੀ ਉਮਰ ਬਾਈ ਧਰਮੇ ਵਾਂਗ ਮਿੱਟੀ ਨਾਲ ਮਿੱਟੀ ਹੋਈ ਜਾਓ। ਗੁਰਮੁੱਖ ਸਿੰਘ ਮਾਂ ਨੂੰ ਜਵਾਬ ਦਿੰਦਿਆਂ ਘਰੋ ਨਿਕਲ ਗਿਆ।
ਬੇਬੇ ! ਬੇਬੇ!! ਬਾਹਰ ਪੁਲਿਸ ਆਈ ਐ…! ਗੁਰਮੁੱਖ ਨੂੰ ਪੁੱਛਦੈ ਐ। ਸਾਹੋ ਸਾਹ ਹੋਈ ਧਰਮ ਸਿੰਹੁ ਦੀ ਘਰ ਵਾਲੀ ਕਰਮਜੀਤ ਨੇ ਸੱਸ ਨਸੀਬੋ ਨੂੰ ਕਿਹਾ।
ਹੈਂ ! ਰੱਬ ਖੈਰ ਕਰੇਂ। ਸਾਡੀ ਦੇਹਲੀ ਤਾਂ ਸਾਰੀ ਉਮਰ ਨੀਂ ਪੁਲਿਸ ਆਈ। ਤਿੰਨ ਪੀੜ•ੀਆਂ ਹੋਗੀਆਂ। ਪੁਲਿਸ ਦਾ ਨਾਂ ਨੀ ਸੁਣਿਆ ਨਾ ਕੋਈ ਦੇਹਲੀ ਚੜਿ•ਆ। ਮੂੰਹ 'ਚ ਗੱਲਾਂ ਕਰਦੀ ਨਸੀਬ ਕੌਰ ਲੰਗੜਾਉਂਦੀ ਹੋਈ ਦਰਵਾਜ਼ੇ 'ਤੇ ਪੁੱਜ ਗਈ।
ਬੇ ਭਾਈ ਸਸਰੀ ਕਾਲ! ਕੀ ਗੱਲ ਹੋਗੀ ਭਾਈ? ਨਸੀਬ ਕੌਰ ਨੇ ਥਾਣੇਦਾਰ ਨੂੰ ਪੁੱਛਿਐ?
ਅੱਛਾਂ! ਲੋਕਾਂ ਦੀਆਂ ਕੁੜੀਆਂ ਕੱਢਕੇ ਲਿਆਉਂਦੇ ਹੋ ? ਪੁੱਛਦੇ ਸਾਨੂੰ ਕੀ ਹੋ ਗਿਐ ? ਕਿੱਥੇ ਐ ਗੁਰਮੁੱਖ ? ਬੰਦੇ ਦੇ ਪੁੱਤ ਬਣਕੇ ਦੱਸਦੋ ਨਹੀਂ ਤਾਂ ਸਾਰੇ ਟੱਬਰ ਨੂੰ ਕਰ ਦਿਆਂਗੇ ਥਾਣੇ ਬੰਦ?
ਬੇ ਪੁੱਤ ਉਹ ਤਾਂ ਚੰਡੀਗੜ• ਗਿਐ ਹੋਇਆ ਕੰਮ 'ਤੇ। ਸ਼ਾਮੀ ਆਵੇਗਾ। ਨਸੀਬ ਕੌਰ ਨੇ ਜਵਾਬ ਦਿੰਦਿਆਂ ਕਿਹਾ।
ਗੱਲ ਸੁਣਲੋ ! ਸਵੇਰੇ ਦਸ ਵਜੇ ਗੁਰਮੁੱਖ ਨੂੰ ਥਾਣੇ ਪੇਸ਼ ਕਰਦੋ , ਨਹੀਂ ਤਾਂ ਸਾਰੇ ਟੱਬਰ ਨਾਲ ਉਹ ਕਰਾਂਗੇ ਸੱਤ ਪੁਸ਼ਤਾਂ ਯਾਦ ਰੱਖਣੀਆਂ।
ਹਾਏ ਵੇ! ਸਾਡੇ ਤਾਂ ਕਦੇ ਪੁਲਿਸ ਨੀਂ ਆਈ। ਕੀ ਭਾਣਾ ਵਰਤ ਗਿਐ। ਜੇ ਸੁੱਖ ਵੀ ਹੋਵੈ। ਬੇ ਪੁੱਤ ਕਰਮੋ ਮੈਨੂੰ ਚਾਹ ਪਿਲਾ ਦੇ ਦੋ ਘੁੱਟ। ਮੈਂ ਜਾਂਦੀ ਐ ਹੌਲੀ ਹੌਲੀ ਲੰਬੜਾਂ ਦੇ ਨਾਲੇ ਸਰਪੰਚ ਨਾਲ ਗੱਲ ਕਰਦੀ। .ਐਂ ਪੁਲਿਸ ਕਿਵੇਂ ਆਗੀ। ਨਸੀਬ ਕੌਰ ਨੇ ਧਰਮ ਸਿੰਹੁ ਦੀ ਘਰ ਵਾਲੀ ਕਰਮਜੀਤ ਨੂੰ ਚਾਹ ਬਣਾਉਣ ਦਾ ਹੁਕਮ ਦਿੰਦਿਆਂ ਕਿਹਾ।
ਸੀਬੋ ! ਏ ਸੀਬੋ!! ਭਾਈ ਤੇਰੇ ਧਰਮੇ ਨੂੰ ਪੁਲਿਸ ਆਲੇ ਥਾਣੇ ਲੈ ਗਏ। ਗੁਰਮੁੱਖ ਦਾ ਪੰਗਾਂ ਏ ਕੋਈ। ਮੈਂ ਤਾਂ ਕਿਹਾ ਸੀ ਕਿ ਧਰਮ ਸਿੰਹੁ ਤਾਂ ਵਾਹਲਾ ਬੀਬਾ ਬੰਦਾਂ ਏ ਤੁਸੀਂ ਛੱਡ ਦਿਓ ਇਸਨੂੰ। ਪਰ ਉਨ•ਾਂ ਮੇਰੀ ਗੱਲ ਨਹੀਂ ਮੰਨੀਂ ਜਾਂਦੇ ਹੋਏ, ਗੱਡੀ ਵਿਚ ਬਿਠਾ ਲੈ ਗਏ। ਨੰਬਰਦਾਰ ਜਗਤ ਸਿੰਘ ਨੇ ਨਸੀਬ ਕੌਰ ਨੂੰ ਘਰ ਆ ਕੇ ਦੱਸਿਆ।
ਹਾਏ ਰੱਬਾ! ਪੁਲਿਸ ਨੇ ਤਾਂ ਮੇਰੇ ਧਰਮੇ ਦਾ ਕੁੱਟ ਕੁੱਟ ਬੁਰਾ ਹਾਲ ਕਰ ਦੇਣਾ। ਉਹਨੇ ਤਾਂ ਸਾਰੀ ਉਮਰ ਕਿਸੇ ਮੂਹਰੇ ਮੂੰਹ ਨਹੀਂ ਖੋਲਿ•ਆ। ਚਾਰ ਜੁਆਕਾ ਦਾ ਬਾਪ ਐ। ਪੁਲਿਸ ਦੀ ਕੁੱਟ ਤਾਂ ਬੰਦੇ ਨੂੰ ਜਿਊਣ ਜੋਗਾ ਨਹੀਂ ਛੱਡਦੀ। ਭਾਈ ਜੀ! ਤੁਸੀਂ ਕਰੋ ਪਤਾ ਗੱਲ ਕੀ ਐ ? ਨਾਲੇ ਮੇਰੇ ਧਰਮੇ ਨੂੰ ਛੁਡਾਕੇ ਲਿਆਓ। ਉਸਦੀ ਕੰਗਰੋੜ (ਰੀੜ ਦੀ ਹੱਡੀ) ਤਾਂ ਪਹਿਲਾਂ ਹੀ ਦੁੱਖਦੀ ਰਹਿੰਦੀ ਐ। ਕਣਕ ਦੀ ਬੋਰੀ ਚੁੱਕੀ ਆਉਂਦਾ ਡਿੱਗ ਗਿਆ ਸੀ ਖਾਲ਼ ਵਿੱਚ। ਐਵੇਂ ਨਾ ਚੰਦਰੇ ਸੱਟ ਮਾਰ ਦੇਣ ਮੇਰੇ ਪੁੱਤ ਦੇ। ਨਸੀਬੋ ਨੇ ਨੰਬਰਦਾਰ ਜਗਤ ਸਿੰਘ ਅੱਗੇ ਤਰਲੈ ਕੱਢਦਿਆਂ ਕਿਹਾ।
ਚਲੋ ! ਜਾਂਦਾ ਮੈਂ ਥਾਣੇ ਕਰਦਾ ਕੁੱਝ ਪਤੈ। ਕੋਸ਼ਿਸ਼ ਕਰਦਾ ਧਰਮ ਸਿੰਹੁ ਨੂੰ ਆਪਣੀ ਜਮਾਨਤ ਦੇ ਲੈਂ ਆਉਂਦਾ। ਪਰ ..ਵੋਟਾਂ ਵੇਲ•ੇ ਧਿਆਨ ਰੱਖਿਆ ਕਰੋ ਪਿਛਲੀ ਵਾਰ ਤੁਸੀਂ ਮੇਰੇ ਵਿਰੁੱਧ ਭੁਗਤੇ ਹੋ। ਨੰਬਰਦਾਰ ਜਗਤ ਸਿੰਘ ਵੋਟਾਂ ਦਾ ਉਲਾਂਭਾਂ ਦੇ ਨਿਕਲ ਗਿਆ।
000
ਦੇਖੋ ਧਰਮ ਸਿੰਹੁ ਤਾਂ ਮੈਂ ਆਪਣੀ ਜ਼ਾਮਨੀਂ 'ਤੇ ਛੁਡਾ ਲਿਆਂਦਾ। ਹੁਣ ਤੁਹਾਨੂੰ ਗੁਰਮੁੱਖ ਨੂੰ ਤਾਂ ਪੇਸ਼ ਕਰਨਾ ਈ ਪਵੇਗਾ। ਪਤੰਦਰ ਨੇ ਜ਼ੁਰਮ ਤਾਂ ਵੱਡਾ ਹੀ ਕੀਤਾ। ਸ਼ਹਿਰੋਂ ਕੁੜੀ ਕੱਢ ਲੈ ਗਿਆ। ਰਪਟ ਲਿਖਾਈ ਐ ਜ਼ੈਲਦਾਰਾਂ ਨੇ। ਨੰਬਰਦਾਰ ਜਗਤ ਸਿੰਘ ਨੇ ਧਰਮ ਸਿੰਘ ਨੁੰ ਘਰ ਛੱਡਦੇ ਹੋਏ ਨਸੀਬ ਕੌਰ ਨੂੰ ਕਿਹਾ।
ਹਾਏ ਮੇਂ ਮਰਗੀ। ਮੈਂ ਕਦੋ ਦੀ ਕਹਿੰਦੀ ਸੀ ਕਿ ਪੁੱਤ ਵਿਆਹ ਕਰਾਲਾ-ਵਿਆਹ ਕਰਾਲਾ। ਮੈਨੂੰ ਕੀ ਪਤੈ ਸੀ ਕਿ ਕਾਹਤੋ ਨੀਂ ਮੰਨਦਾ। ਵਿਆਹ ਦਾ ਨਾਂ ਲੈਂਦਿਆਂ ਹੀ ਸਪਰਿੰਗ ਵਾਂਗ ਉਬੜਨ ਲੱਗ ਪੈਂਦਾਂ ਸੀ। ਭਾਈ ਜੀ! ਤੁਸੀਂ ਕੁੱਝ ਕਰੋ? ਨਸੀਬ ਕੌਰ ਨੇ ਨੰਬਰਦਾਰ ਜਗਤ ਸਿੰਘ ਅੱਗੇ ਮਸਲੇ ਦਾ ਹੱਲ ਕਰਨ ਦਾ ਤਰਲਾ ਪਾਉਂਦਿਆਂ ਕਿਹਾ।
ਦੇਖੋ ! ਗੁਰਮੁੱਖ ਨੂੰ ਪੇਸ਼ ਤਾਂ ਕਰਨਾ ਹੀ ਪਵੇਗਾ। ਨਹੀਂ ਅਗਲੇ ਹੋਰ ਤੰਗ ਕਰਨਗੇ। ਸਾਰਿਆਂ ਨੂੰ ਚੁੱਕਕੇ ਲੈ ਜਾਣਗੇ। ਐਦਾਂ ਤਾਂ ਗੱਲ ਨੀਂ ਬਣਨੀ । ਨੰਬਰਦਾਰ ਨੇ ਕਿਹਾ।
ਭਾਈ ਜੀ! ਵਾਹਿਗੁਰੂ ਦੀ ਸਹੁੰ ਸਾਨੂੰ ਕੁੱਝ ਨੀਂ ਪਤੈ। ਕੋਹੜੀ ਨੇ ਕਦੇ ਗੱਲ ਹੀ ਨਹੀਂ ਕੀਤੀ ਏਦਾਂ ਦੀ। ਸਾਨੂੰ ਨਹੀਂ ਪਤਾ ਕਿੱਥੇ ਗਿਆ। ਜੇ ਪਤਾ ਲੱਗਿਆ ਤਾਂ ਜਰੂਰ ਦੱਸਾਂਗੇ। ਨਸੀਬ ਕੌਰ ਨੇ ਜਗਤ ਸਿੰਘ ਨੂੰ ਮਸਲੇ ਦਾ ਨਿਪਟਾਰਾ ਕਰਨ ਦੀ ਅਪੀਲ ਕਰਦਿਆਂ ਕਿਹਾ।
ਪੁਲਿਸ ਨੇ ਬੜ•ੇ ਪਿੰਡ ਵਾਲੇ ਮੇਹਰੁ ਦਾ ਮੁੰਡਾ ਜੱਗਾ ਵੀ ਚੁੱਕ ਲਿਆ ਸਵੇਰੇ। ਕਹਿੰਦੇ ਜੱਗੇ ਨੇ ਸੱਭ ਦੱਸ ਦਿੱਤਾ ਕਿ ਕਿੱਥੇ ਏ ਗੁਰਮੁੱਖ ਸਿੰਘ। ਸਰਪੰਚ ਦੇ ਮੁੰਡੇ ਪਵਿਤਰ ਸਿੰਘ ਨੇ ਨਸੀਬੋ ਦੇ ਘਰ ਆਕੇ ਦੱਸਿਆ।
ਵੇ ਭਾਈ ਹੁਣ ਬਣੂੰਗਾ ਕੀ? ਨਸੀਬੋ ਬੋਲੀ।
ਦੇਖਦੇ ਐ ਤਾਈ। ਪਵਿੱਤਰ ਬੋਲਿਆ।
ਕਹਿੰਦੇ ਐ ਕਿ ਜੱਗੇ ਨੇ ਦੱਸ ਦਿੱਤਾ ਕਿ ਉਹਨਾਂ ਤਾਂ ਕੋਰਟ ਮੈਰਿਜ਼ ਕਰਾ ਲਈ। ਪਿਛਲੇ ਮਹੀਨੇ ਵਕੀਲ ਨੇ ਵਿਆਹ ਕਰਵਾ ਦਿੱਤਾ ਸੀ ਕੋਰਟ ਵਿਚ। ਪਵਿੱਤਰ ਬੋਲਿਆ।
ਹਾਏ ਵੇ! ਮੈਨੂੰ ਕੀ ਪਤਾ ਸੀ। ਮੈਨੂੰ ਕਹਿੰਦਾ ਕਾਲਜ਼ ਦਾ ਹਿਸਾਬ ਕਿਤਾਬ ਕਰਨਾ ਦਸ ਹਜ਼ਾਰ ਰੁਪਏ ਚਾਹੀਦੇ ਨੇ। ਮੈਂ ਮੁਨੀਮ ਤੋਂ ਲੈਣ ਨੂੰ ਕਿਹਾ ਸੀ। ਪਤਾ ਨਹੀਂ ਹੁਣ ਮੁਨੀਮ (ਆੜਤੀ) ਤੋਂ ਕਿੰਨੇ ਲੈ ਗਿਆ।
ਵੇ ਪੁੱਤ ! ਸਹੁੰ ਲੱਗੇ ਗੁਰੂ ਦੀ। ਮੈਨੂੰ ਕੁੱਝ ਨੀਂ ਪਤਾ। ਸਾਡੇ ਨਾਲ ਤਾਂ ਕੰਜਰ ਨੇ ਕਦੇ ਗੱਲ ਨੀਂ ਕੀਤੀ। ਰਿਸ਼ਤੇ ਤਾਂ ਬਥੇਰੇ ਆਏ। ਪਰ ਵਿਆਹ ਦੀ ਗੱਲ ਕਰਨ 'ਤੇ ਸਪਰਿੰਗ ਵਾਂਗ ਉਬੜਦਾ ਸੀ। ਨਸੀਬੋ ਨੇ ਥਾਣੇਦਾਰ ਨੂੰ ਦੱਸਿਆ।
ਕਿਥੇ ਗੁਰਮੁੱਖ ? ਥਾਣੇਦਾਰ ਨੇ ਪੁੱਛਿਆ।
ਪੁੱਤ ! ਸਹੁੰ ਲੱਗੇ ਸਾਨੂੰ ਕੁੱਝ ਨੀਂ ਪਤਾ। ਨਸੀਬ ਕੌਰ ਨੇ ਥਾਣੇਦਾਰ ਨੂੰ ਜਵਾਬ ਦਿੰਦਿਆਂ ਕਿਹਾ।
ਦੇਖ ਉਹੀ ਹੈ ਤੇਰਾ ਪੁੱਤ। ਥਾਣੇਦਾਰ ਨੇ ਬਖਸ਼ੀਖਾਨੇ ਵੱਲ ਇਸ਼ਾਰਾ ਕਰਦਿਆਂ ਨਸੀਬੋ ਨੂੰ ਕਿਹਾ।
ਹਾਂ ਜੀ! ਹਾਂ ਜੀ। ਨਸੀਬ ਕੌਰ ਬੋਲੀ।
ਦੇਖ ਬੇਬੇ ਮੁੰਡਾਂ ਤੇਰਾ ਛੱਡ ਦਿਆਂਗੇ। ਦੂਜੇ ਪਾਸੇ ਪਾਰਟੀ ਵੀ ਬੜੀ ਤਕੜੀ ਐ। ਕਹਿੰਦੀ ਕੇਸ ਦਰਜ਼ ਕਰੋ। ਮਾਮਲਾ ਵੱਡੇ ਅਫ਼ਸਰਾਂ ਦੇ ਧਿਆਨ ਵਿਚ ਐ। ਏੇਦਾਂ ਨਹੀਂ ਹੁਣ ਛੱਡਿਆ ਜਾਣਾ। ਥਾਣੇਦਾਰ ਬੋਲਿਆ।
ਵੇ ਪੁੱਤ! ਫਿਰ ਕੀ ਹੋਵੇਗਾ? ਨਸੀਬ ਕੌਰ ਬੋਲੀ
ਤੂੰ ਨੰਬਰਦਾਰ ਤੇ ਸਰਪੰਚ ਨਾਲ ਗੱਲ ਕਰ। ਹੋ ਸਕਦਾ ਵਿਚ ਪੈ ਕੇ ਸਮਝੌਤਾ ਕਰਾ ਦੇਣ। ਥਾਣੇਦਾਰ ਬੋਲਿਆ।
ਦੇਖ ਨਸੀਬੋ ਮਾਮਲਾ ਵੱਡੇ ਅਫਸਰਾਂ ਤੱਕ ਅੱਪੜ ਗਿਆ। ਪਰ ਥਾਣੇਦਾਰ ਕਹਿੰਦਾ ਮੈਂ ਨਿਬੇੜ ਦੂੰਗਾ ਬਿਨਾਂ ਕੇਸ ਦਰਜ਼ ਕਰੇ। ਪਰ, ਪੰਜਾਹ ਹਜ਼ਾਰ ਰੁਪਏ ਮੰਗਦਾ। ਕਹਿੰਦਾ ਉਪਰ ਵੀ ਦੇਣੇ ਐ ਸਾਹਬ ਨੂੰ। ਜੈਲਦਾਰਾਂ ਨੇ ਸਾਹਬ ਨੂੰ ਵੀ ਸ਼ਿਕਾਇਤ ਕੀਤੀ ਐ। ਜਗਤ ਸਿੰਘ ਨੇ ਨਸੀਬੋ ਨੂੰ ਕਿਹਾ।
ਭਾਈ ਜੀ! ਸਾਡੇ ਕੋਲ• ਤਾਂ ਐਨੇ ਹੈ ਨਹੀਂ? ਨਸੀਬ ਕੌਰ ਬੋਲੀ
ਦੇਖੋ ਜੀ ਹੁਣ ਤਾਂ ਦੇਣੇ ਪੈਣੇ ਨੇ ਜੇ ਮੁੰਡਾ ਛਡਾਉਣਾ। ਨਹੀਂ ਕੇਸ ਪਾ ਦੇਣਗੇ। ਕੀ ਪਤਾ ਨਾਲ ਹੋਰ ਕੀ ਪਾ ਦੇਣ। ਪੁਲਿਸ ਦਾ ਮੂੰਹ ਥੋੜਾ ਫੜਿਆ ਜਾਂਦਾ£ ਜਗਤ ਸਿੰਘ ਬੋਲਿਆ।
ਚਲੋ ਮੈਂ ਮੁਨੀਮ ਨੂੰ ਪੁੱਛਦੀ ਐ। ਅਗਲੀ ਫਸਲ 'ਤੇ ਕਰਲਾਂਗੇ ਹਿਸਾਬ ਕਿਤਾਬ। ਨਸੀਬ ਕੌਰ ਬੋਲੀ।
ਦੇਖ ਲਓ ਜੇ ਮਿਲਦੇ ਐ। ਨਹੀਂ ਤਾਂ ਨਿਆਈ ਵਾਲਾ ਖੇਤ ਤਿੰਨ ਸਾਲ ਲਈ ਮੈਂ ਵਾਹ ਲਵਾਂਗਾ। ਸਮਝੋ ਤਿੰਨ ਸਾਲ ਲਈ ਮੈਨੂੰ ਠੇਕੇ 'ਤੇ ਦਿੱਤਾ । ਮੈਂ ਦੇ ਦਿੰਦਾ ਪੰਜਾਹ ਹਜ਼ਾਰ ਰੁਪਏ। ਨੰਬਰਦਾਰ ਜਗਤ ਸਿੰਘ ਨੇ ਨਸੀਬੋ ਨੂੰ ਦਲੀਲ ਦਿੰਦਿਆਂ ਕਿਹਾ।
ਠੀਕ ! ਠੀਕ !! ਤੂੰ ਛੁਡਾ ਦੇ ਪੁੱਤ ਨੁੰ। ਮੁਨੀਮ ਨੇ ਵੀ ਤਾਂ ਵਿਆਜ ਲੈਣਾ ਈ ਐ। ਉਹਨੇ ਕਿਹੜਾ ਮੁਫ਼ਤ ਦੇਣੇ ਐ। ਨਸੀਬ ਕੌਰ ਬੋਲੀ।
ਤੁਸੀਂ ਚਲੋ ਘਰ। ਮੈਂ ਆਪੇ ਥਾਣੇਦਾਰ ਨਾਲ ਗੱਲ ਕਰਕੇ ਲੈ ਆਉਂਦਾ ਗੁਰਮੁੱਖ ਨੂੰ। ਨੰਬਰਦਾਰ ਜਗਤ ਸਿੰਘ ਨੇ ਨਸੀਬ ਕੌਰ ਨੂੰ ਮੂੰਡੇ ਨੂੰ ਛਡਾਉਣ ਦਾ ਭਰੋਸਾ ਦਿੰਦਿਆਂ ਕਿਹਾ।
0000000
ਮੈਂ ਤਾਂ ਸੁੱਖਾਂ ਸੁੱਖਦੀ ਰਹੀ ਕਿ ਤੇਰਾ ਵਿਆਹ ਕਰੂੰਗੀ। ਸਰੀਕੇ ਵਿਚ ਹਿੱਕ ਚੌੜੀ ਕਰਕੇ ਤੁਰਾਂਗੀ। ਵਾਜੇ ਵੱਜਣਗੇ। ਸ਼ਰੀਕੇ ਆਲੇ ਮੈਨੂੰ ਵਧਾਈ ਦੇਣ ਆਉਂਣਗੇ। ਮੈਨੂੰ ਕੀ ਪਤਾ ਸੀ ਤੂੰ ਇਹ ਚੰਨ ਚੜ•ਾਉਣਾ। ਬੁੱਢੇ ਵਾਰੇ ਸਾਨੂੰ ਥਾਣੇ ਵਿਚ ਰੋਲ•ਤਾ। ਨਾ ਹੁਣ ਇਹ ਨੌਕਰੀ ਕਰਦੀ ਐ ? ਕੀ ਲੱਭਿਆ ਇਸ ਵਿਚ ? ਰੰਗ ਨਾ ਰੂਪ ਨਾ। ਨਸੀਬੋ ਨੇ ਗੁੱਸੇ ਵਿਚ ਗੁਰਮੁੱਖ ਨੂੰ ਕਿਹਾ।
ਸਟੈਨੋ ਲੱਗੀ ਹੋਈ ਐ। ਤਾਂ ਹੀ ਤੁਸੀਂ ਬਚ ਗਏ। ਅਸੀਂ ਕੋਰਟ ਦੇ ਕਾਗਜ਼ ਦਿਖਾਤੇ ਤੇ ਸੀ ਥਾਣੇਦਾਰ ਨੂੰ। ਨਾਲੇ ਇਸਨੇ ਆਪਣੇ ਮਾਪਿਆ ਨੂੰ ਸਾਫ਼ ਸਾਫ਼ ਕਹਿ ਦਿੱਤਾ ਸੀ ਕਿ ਉਹ ਗੁਰਮੁੱਖ ਨੂੰ ਪਿਆਰ ਕਰਦੀ ਐ। ਗੁਰਮੁੱਖ ਤੋਂ ਬਗੈਰ ਕਿਤੇ ਨਹੀਂ ਰਹਿਣਾ। ਤਾਂ ਪਿਛੇ ਹਟੇ ਵੱਡੇ ਜੈਲਦਾਰ। ਜੇ ਵੱਡੇ ਜੈਲਦਾਰ ਸਨ ਤਾਂ ਕੇਸ ਦਰਜ਼ ਕਿਉਂ ਨੀਂ ਕਰਵਾਇਆ? ਧਮਕੀਆਂ ਦੇਂਦਾ ਸੀ ਮੇਰਾ ਸਾਲਾ ਠਾਣੇਦਾਰ। ਫੇਰ ਕਰ ਲੈਂਦਾ ਕੇਸ ਦਰਜ਼ ਵੱਡਾ ਥਾਣੇਦਾਰ। ਅਸੀਂ ਕੰਨਟੈਪਟ ਪਾ ਦੇਣੀ ਸੀ ਤਾਂ ਡਰਦੇ ਨੇ ਛੱਡਿਆ। ਨਾਲੇ ਗੱਲ ਸੁਣ ਲਓ। ਅਸੀਂ ਚੰਡੀਗੜ• ਕੁਆਰਟਰ ਲਿਆ ਹੋਇਆ। ਉਥੇ ਹੀ ਰਹਾਂਗੇ। ਪੰਮੀ ਨੇ ਸਵੇਰੇ ਡਿਊਟੀ ਵੀ ਜਾਣਾ ਹੁੰਦਾ। ਬੱਸਾਂ ਵਿਚ ਧੱਕੇ ਥੋੜਾ ਖਾਵੇਗੀ ਰੋਜ਼। ਅਸੀਂ ਕੱਲ• ਚਲੇ ਜਾਣਾ। ਥੋੜੇ ਪੈਸੇ ਦੇ ਦੇਈੰ। ਫਲੈਟ ਦਾ ਐਡਵਾਂਸ ਕਿਰਾਇਆ ਦੇਣਾ। ਨਾਲੇ ਥੋੜ•ੇ ਬਹੁਤੇ ਪੈਸੇ ਕੋਲ• ਵੀ ਹੋਣੇ ਚਾਹੀਦੇ ਨੇ। ਮੈਂ ਵੀ ਅਜੇ ਕੰਪਨੀ ਵਿਚ ਜੁਆਇਨ ਹੀ ਕੀਤਾ। ਗੁਰਮੁੱਖ ਨੇ ਮਾਂ ਨੂੰ ਥੋੜਾ ਧਮਕੀ ਭਰੇ ਲਹਿਜ਼ੇ ਵਿਚ ਕਿਹਾ।
ਸਾਡੇ ਕੋਲ• ਕੋਈ ਪੈਸੇ ਨਹੀਂ ਹੁਣ। ਪੰਜਾਹ ਹਜ਼ਾਰ ਦਿੱਤੇ ਥਾਣੇਦਾਰ ਨੂੰ ਤੁਹਾਨੂੰ ਛਡਾਉਣ ਲਈ। ਉਹ ਵੀ ਨੰਬਰਦਾਰ ਨੇ ਦਿੱਤੇ । ਨਿਆਂਈ ਵਾਲਾ ਖੇਤ ਤਿੰਨ ਸਾਲ ਲਈ ਗਹਿਣੇ ਧਰਿਆ। ਨਸੀਬੋ ਨੇ ਗੁਰਮੁੱਖ ਨੂੰ ਦੱਸਿਆ।
ਲੈ ਮੇਰੇ ਵਾਰੀ ਕੁੱਝ ਨਹੀਂ। ਧਰਮੇ ਦਾ ਸਾਰਾ ਟੱਬਰ ਪਾਲਤਾ। ਉਸਦੇ ਚਾਰ ਜੁਆਕ ਪੜ•ਾ ਰਹੇ ਹੋ। ਨਾ ਮੇਰਾ ਕੀਤਾ ਕੀ ਏ? ਪੜ•ਾਈ ਆਪਣੇ ਦਮ 'ਤੇ ਕੀਤੀ ਐ? ਉਹ ਪੜ• ਲੈਂਦਾ? ਉਸਦਾ ਕਿਸੇ ਨੇ ਹੱਥ ਫੜਿ•ਆ ਸੀ? ਗੁਰਮੁੱਖ ਸਿੰਘ ਮਾਂ ਨੂੰ ਥੋੜਾ ਗੁੱਸੇ ਵਿਚ ਬੋਲਿਆ।
ਲੈ ਪੁੱਤ ! ਦਿਵਾਲੀ ਨੂੰ ਬੋਨਸ ਮਿਲਿਆ ਸੀ ਡਾਇਰੀ ਤੋਂ । ਕੱਠੇ ਕਰਕੇ ਰੱਖੇ ਹੋਏ ਸਨ ਇਹੀ ਐ ਮੇਰੇ ਕੋਲ•। ਮੈਂ ਲੁਕੋ ਕੇ ਰੱਖੇ ਸਨ ਤੇਰੇ ਵਿਆਹ ਲਈ। ਬਈ ਤੈਨੂੰ ਪੈਂਟ ਕੋਲ• ਲੈ ਕੇ ਦੇਵਾਂਗੀ। ਹੁਣ ਤੂੰ ਇਹ ਲੈ ਲੈ। ਮੈਂ ਸੋਚਦੀ ਰਹੀ ਤੇਰਾ ਵਿਆਹ ਕਰੂੰਗੀ। ਸਰੀਕੇ ਆਲੀਆਂ ਨਾਲ ਗਿੱਧਾ ਪਾਊੰਗੀ। ਤੇਰੀ ਬਹੂ ਦੀਆਂ ਪੱਕੀਆਂ ਕੁੱਝ ਖਾਵਾਂਗੀ। ਚੌੜੀ ਹੋ ਕੇ ਵਿਹੜੇ ਵਿਚ ਤੇਰੀ ਬਹੂ ਨੂੰ ਨਾਲ ਲੈ ਕੇ ਤੁਰਾਂਗੀ। ਥੋੜਾ ਬਹੁਤਾ ਕਰਮੋ ਨੂੰ ਵੀ ਸਹਾਰਾ ਮਿਲੇਗਾ। ਮਾਂ ਤੋਂ ਰੁਮਾਲ ਵਿਚ ਲਪੇਟੇ ਪੈਸੇ ਫੜ• ਅਤੇ ਘਰੋਂ ਟਰੰਕ ਤੇ ਹੋਰ ਸਮਾਨ ਚੁੱਕ ਘਰ ਵਾਲੀ ਨੂੰ ਸਕੂਟਰ 'ਤੇ ਬਿਠਾ ਗੁਰਮੁਖ ਸਿੰਘ ਘਰੋ ਚਲੇ ਗਿਆ।
0000
ਮਾਂ ! ਚੱਲ ਤੈਨੂੰ ਵੀ ਚੰਡੀਗੜ• ਦਿਖਾ ਦੇਈਏ। ਨਾਲੇ ਹਰ ਵਾਰ ਉਲਾਂਭਾ ਦੇਂਦੀ ਰਹਿੰਦੀ ਐ ਕਿ ਪੰਮੀ ਦੇ ਹੱਥ ਦੀ ਕਦੇ ਰੋਟੀ ਨਹੀਂ ਖਾਧੀ। ਚੱਲ ਛੋਟੀ ਬਹੂ ਦੇ ਹੱਥ ਦੀ ਵੀ ਖਾ ਲਈ। ਗੁਰਮੁੱਖ ਨੇ ਮਾਂ ਨੂੰ ਘਰ ਲੈ ਜਾਣ ਦੀ ਜਿੱਦ ਕਰਦਿਆਂ ਕਿਹਾ।
ਨਾ ਪੁੱਤ ਨਾ! ਮੈਂ ਏੇਥੇ ਹੀ ਠੀਕ ਐ। ਮੈਥੋ ਨੀਂ ਵਾਰ ਵਾਰ ਪੌੜੀਆਂ ਚੜ• ਹੋਣੀਆਂ। ਤੂੰ ਤਾਂ ਕਹਿੰਦਾ ਹੁੰਦਾਂ ਸੀ ਕਿ ਤੈਥੋ ਪੌੜੀਆਂ ਨੀ ਚੜ• ਹੋਣੀਆਂ? ਬੱਸ ਤੂੰ ਏੇਥੇ ਹੀ ਮਿਲਾ ਲੈ ਜਾਈ ਕਿਸੇ ਦਿਨ।
ਬੇਬੇ ! ਅਸਲ ਵਿਚ ਪੰਮੀ ਨੂੰ ਅਗਲੇ ਮਹੀਨੇ ਦੀ ਡੇਟ ਦਿੱਤੀ ਐ ਡਾਕਟਰ ਨੇ ਜਣੇਪੇ ਦੀ। ਫੇਰ ਕੋਈ ਕੋਲ• ਤਾਂ ਹੋਣਾ ਹੀ ਚਾਹੀਦਾ । ਗੁਰਮੁੱਖ ਨੇ ਮਾਂ ਨੂੰ ਘਰ ਵਾਲੀ ਦੇ ਗਰਭਵਤੀ ਹੋਣ ਬਾਰੇ ਦੱਸਦਿਆਂ ਕਿਹਾ।
ਚੱਲ ਪੁੱਤ ਚਲਦੀ ਐ ਫੇਰ। ਰੱਬ ਮੇਰੀ ਵੇਲ• ਵਧਾਉਣ ਲੱਗਿਆ। ਨਾਲੇ ਜਣੇਪਾ ਤਾਂ ਮਾਂ ਬਾਪ ਹੀ ਕਟਾਉਂਦੇ ਐ। ਉਸ ਪੇਟੀ ਵਿਚੋਂ ਕੱਪੜੇ ਕੱਢ ਬੈਗ ਵਿਚ ਪਾ ਲਏ।
ਮੈਂ ਜਾਣਾ ਚੰਡੀਗੜ• ! ਬਹੂ ਦੀ ਜਹਿਮਤ ਕਟਾਉਣ। ਕਰਮੋ ਤੂੰ ਆਪਣੇ ਬਾਪੂ ਦਾ ਧਿਆਨ ਰੱਖੀ। ਦੁਆਈ ਟਾਇਮ ਪਰ ਦੇ ਦਿਆਂ ਕਰੀ। ਨਸੀਬੋ ਬੈਠਕ ਵਿਚ ਪਏ ਆਪਣੇ ਘਰ ਵਾਲੇ ਨੂੰ ਦੱਸਕੇ ਗੁਰਮੁਖ ਨਾਲ ਤੁਰ ਪਈ।
ਵਧਾਈ ਹੋਵੇ ਜੀ। ਮੁੰਡਾ ਹੋਇਆ। ਨਰਸ ਨੇ ਆ ਕੇ ਨਸੀਬੋ ਨੂੰ ਦੱਸਿਆ।
ਵਧਾਈ ਹੋਵੇ ਪੁੱਤ ਥੌਨੂੰ ਵੀ। ਵਾਹਿਗੁਰੂ ਨੇ ਮੇਰੀ ਸੁਣ ਲਈ। ਵੇਲ ਵਧਾਤੀ। ਛੋਟੀ ਬਹੂ ਵਲੋਂ ਮੁੰਡਾਂ ਜੰਮਣ 'ਤੇ ਨਸੀਬੋ ਦੇ ਧਰਤ ਨੂੰ ਪੈਰ ਨਹੀਂ ਸਨ ਲੱਗ ਰਹੇ। ਉਹ ਵਾਰ ਵਾਰ ਮੁੰਡੇ ਦਾ ਮੱਥਾ ਚੁੰਮਦੀ ਰਹੀ।
ਬੇਬੇ ! ਥੋੜਾ ਮੂੰਹ ਦੂਰ ਰੱਖੋ, ਬੱਚੇ ਨੂੰ ਇਨਫੈਕਸ਼ਨ ਜਲਦੀ ਹੋ ਜਾਂਦੀ ਹੈ । ਪੰਮੀ ਨੇ ਆਪਣੀ ਸੱਸ ਨੂੰ ਕਿਹਾ। ਕੁੱਝ ਨਹੀਂ ਹੁੰਦਾ, ਮੈਂ ਵੀ ਚਾਰ ਜੰਮੇ ਐੇ। ਸਾਰੇ ਜਣੇਪੇ ਘਰ ਹੀ ਹੋਏ। ਅੱਠਵੇਂ ਮਹੀਨੇ ਤੱਕ ਮੇਰੀ ਸੱਸ ਮੈਥੋ ਕੰਮ ਕਰਾਉਂਦੀ ਰਹੀ। ਹੁਣ ਤਾਂ ਡਾਕਟਰ ਚੋਥੇ,ਪੰਜਵੇ ਮਹੀਨੇ 'ਚ ਹੀ ਕਹਿਣ ਲੱਗ ਜਾਂਦੇ ਨੇ ਕਿ ਰੈਸਟ ਕਰਨੀ ਐ। ਬਈ ਪੁੱਛੇ ਇਹਨਾਂ ਨੂੰ ਪਹਿਲਾਂ ਜਨਾਨੀਆਂ ਜੁਆਕ ਨੀ ਤੀਆ ਜੰਮਦੀਆਂ। ਪੈਸੇ ਬਣਾਉਣ ਲਈ ਠਾਹ ਅਪਰੇਸ਼ਨ ਕਰ ਦਿੰਦੇ। ਜੋਗਿੰਦਰੀ ਦਾਈ ਨੇ ਪਿੰਡ ਦੀਆਂ ਅੱਧੀਆਂ ਕੁੜੀਆਂ ਦੇ ਜਣੇਪੇ ਕਰਵਾਏ ਹੋਣੇ। ਕਿਸੇ ਨੂੰ ਕਦੇ ਕੁੱਝ ਨਹੀਂ ਹੋਇਆ। ਨਸੀਬੋ ਇਕੋ ਸਾਹ ਸਭ ਕੁੱਝ ਕਹਿ ਗਈ।
ਅੱਜ ਸਵੇਰ ਦਾ ਕਾਂ ਬੋਲੀ ਜਾਂਦਾ। ਮੈਨੂੰ ਰਾਤ ਸੁਪਨਾ ਵੀ ਠੀਕ ਨਹੀਂ ਆਇਆ। ਤੂੰ ਐਂ ਕਰ ਗੁਰਮੁੱਖ ਹੁਣ ਮੈਨੂੰ ਪਿੰਡ ਛੱਡ ਆ। ਹੁਣ ਚਾਰ ਮਹੀਨੇ ਕਟਾ ਦਿੱਤੇ। ਚਾਰ ਮਹੀਨੇ ਹੋਗੇ ਫਲੈਟ ਵਿਚ ਟੰਗੀ ਹੋਈ ਨੂੰ। ਐੈਨੀਆਂ ਪੌੜੀਆਂ ਤਾਂ ਮੈਂ ਸਾਰੀ ਜਿੰਦਗੀ 'ਚ ਨਹੀਂ ਚੜ•ੀ ਹੋਣੀ। ਜਿੰਨੀਆਂ ਚਾਰ ਮਹੀਨਿਆਂ 'ਚ ਚੜ• ਲਈਆਂ। ਨਸੀਬੋ ਸੱਭ ਕੁਝ ਗੁਰਮੁੱਖ ਨੂੰ ਇਕੋ ਸਾਹ ਸੁਣਾ ਗਈ।
ਕੀ- ਕੀ ? ਕਦੋ ? ਚਲੋ ਆਉਂਦੈ ਐ।
ਬੇਬੇ ! ਹੁਣ ਤਾਂ ਜਾਣਾ ਹੀ ਪੈਣਾ। ਬਾਪੂ ਬਿਮਾਰ ਐ ਬਹੁਤ। ਬਾਈ ਦਾ ਫੋਨ ਸੀ ਕਹਿੰਦਾ ਕਾਫੀ ਸੀਰੀਅਸ ਹੈ ਬਾਪੂ। ਗੁਰਮੁੱਖ ਨੇ ਮਾਂ ਨੂੰ ਦੱਸਿਆ।
ਪੁੱਤ ਮੇਰੀ ਗੱਲ ਕਰਵਾ ਦਿੰਦਾਂ ਧਰਮੇ ਨਾਲ। ਵਾਹਿਗੁਰੂ ਭਲੀ ਕਰੇ। ਪੁੱਤ ਪਤਾ ਤਾਂ ਕਰ ਠੀਕ ਵੀ ਹੈ ਤੇਰਾ ਬਾਪੂ। ਤੂੰ ਧਰਮੇ ਨੂੰ ਕਹਿ ਭਾਗੇ ਹੁਰਾਂ ਦੀ ਗੱਡੀ ਵਿਚ ਚੰਡੀਗੜ• ਲੈ ਆਓ। ਆਪਾਂ ਪੀ.ਜੀ.ਆਈ ਦਿਖਾ ਲੈਂਦੇ ਐ। ਪੁੱਤ ਕਹਿ ਤੂੰ ਧਰਮੇ ਨੂੰ। ਨਸੀਬੋ ਦੁਖੀ ਹੋਈ ਬੋਲੀ।
ਨਹੀਂ ਬੇਬੇ ਜਾਣਾ ਹੀ ਪੈਣਾ। ਬੱਸ ਤੂੰ ਹੁਣ ਦੋ ਮਿੰਟ ਵਿਚ ਆਪਣੇ ਕੱਪੜਾ ਪਾ ਲੈ। ਗੁਰਮੁੱਖ ਬੋਲਿਆ।
ਬੇਬੇ ! ਬਾਪੂ ਨਹੀਂ ਰਿਹਾ। ਆਪਾਂ ਉਜ਼ੜ ਗਏ । ਕਰਮਜੀਤ ਨੇ ਬੇਬੇ ਨੂੰ ਜੱਫੀ ਪਾ ਮਿਲਦਿਆਂ ਕਿਹਾ।
ਨਸੀਬ ਕੌਰ ਨੇ ਲੰਬੀ ਭੁੱਬ ਮਾਰੀ। ਹਾਏ ਰੱਬਾਂ ਮੈਂ ਉਜੜ ਗਈ। ਬੜ•ਾ ਦੁੱਖ ਕੱਟਿਆ ਮੇਰੇ ਸਰਦਾਰ ਨੇ।
ਪੁੱਤ ! ਤੁਸੀਂ ਦੇਖ ਲਿਆ 'ਕੱਠ। ਵੱਡੀ ਮਜਲ ਸੀ। ਇਲਾਕੇ ਦੇ ਪਿੰਡਾਂ ਦੇ ਕਾਫੀ ਲੋਕ ਆਏ ਸਨ। ਪਿਓ ਦੇ ਬਾਰੇ 'ਤੇ ਕੋਈ ਚੰਗੀ ਮਠਾਈ ਪਾ ਦਿਓ। ਨਾਲੇ ਦੋਵੇਂ ਕੁੜੀਆਂ ਅਤੇ ਉਨ•ਾਂ ਦੇ ਸੱਸ ਸਹੁੱਰਿਆਂ ਨੂੰ ਵੀ ਟੂੰਬਾਂ ਪਾਉਣੀਆਂ ਪੈਣੀਆਂ। ਦੋਵੇਂ ਭਰਾ ਸਲਾਹ ਕਰ ਲੋ। ਬਈ ਕੀ ਕਰਨਾ।
ਬੇਬੇ ਮੇਰੇ ਕੋਲ• ਤਾਂ ਕੁੱਝ ਹੈ ਨਹੀਂ? ਪੰਮੀ ਦੇ ਜਣੇਪੇ 'ਤੇ ਡਾਕਟਰ ਨੇ ਪੰਜਾਹ ਹਜ਼ਾਰ ਲੈ ਲਿਆ। ਕਹਿੰਦੇ ਕੇਸ ਬਹੁਤ ਸੀਰੀਅਸ ਸੀ। ਫਿਰ ਤਨਖਾਹ ਵਿਚੋਂ ਕੁੱਝ ਨਹੀਂ ਬਚਦਾ। ਫਲੈਟ ਦਾ ਕਿਰਾਇਆ, ਮੇਰੀ ਅਤੇ ਪੰਮੀ ਦੀ ਕਾਰ ਦੀ ਕਿਸ਼ਤ ਵੀ ਕੱਢਣੀ ਪੈਂਦੀ ਐ। ਦੁੱਧ ਵਾਲੇ ਨੂੰ ਵੀ ਪੈਸੇ ਹਰ ਵਾਰ ਦੇਰੀ ਨਾਲ ਦੇਣੇ ਪੈਂਦੇ ਐ। ਗੁਰਮੁੱਖ ਨੇ ਬਾਪੂ ਦੇ ਭੋਗ 'ਤੇ ਆਉਣ ਵਾਲੇ ਖਰਚ 'ਤੇ ਕਿਸੀ ਤਰ•ਾਂ ਦੀ ਮੱਦਦ ਨਾ ਦੇਣ ਬਾਰੇ ਸੁਣਾਉਂਦਿਆ ਕਿਹਾ।
ਚੱਲ ਪੁੱਤ ! ਏਹਦਾ ਤਾਂ ਚੰਡੀਗੜ• ਵਿਚ ਸਭ ਕੁੱਝ ਮੁੱਲ ਦਾ ਐ। ਤੂੰ ਕਰ ਕੁੱਝ। ਤੈਨੁੰ ਤਾਂ ਧਰਮ ਨਿਭਾਉਣਾ ਹੀ ਪਊ। ਆਪਣੇ ਸਹੁਰਿਆਂ ਤੋਂ ਫੜ• ਲੈ ਉਧਾਰ ਕੁੱਝ। ਕਹਿ ਦੇਈੰ ਕਿ ਮੇਰੇ ਅਤੇ ਕਰਮੋ ਲਈ ਕੁੱਝ ਕੱਪੜਾ ਲੀੜਾ, ਕੋਈ ਗਹਿਣਾ ਨਾ ਲਿਆਉਣ । ਆਪਾਂ ਕਿਹੜੇ ਕਿਸੇ ਨੂੰ ਕੁੱਝ ਦਿਖਾਉਣਾ। ਪੁੱਛਲਾ ਕਹਿ ਦੇਈੰ ਕਿ ਅਗਲੀ ਫਸਲ 'ਤੇ ਵਾਪਸ ਕਰ ਦਿਆਂਗੇ।
ਬੇਬੇ ! ਹੁਣ ਸਾਰਾ ਕੰਮ ਨਿਪਟ ਗਿਆ ਹੈ। ਬੱਸ ਮੈਂ ਵੀ ਕੱਲ• ਘਰ ਚਲੇ ਜਾਣਾ। ਕਾਫੀ ਛੁੱਟੀਆਂ ਹੋ ਗਈਆਂ। ਹੁਣ ਤਾਂ ਮੈਡੀਕਲ ਛੁੱਟੀ ਵੀ ਖ਼ਤਮ ਹੋ ਗਈ। ਕੋਈ ਨਾ ਮੈਂ ਵਿਚ ਵਿਚ ਆਉਂਦਾ ਰਹਾਂਗਾ। ਤੂੰ ਆਪਣਾ ਧਿਆਨ ਰੱਖੀ। ਜੇ ਕੋਈ ਜਰੂਰਤ ਹੋਈ, ਕੋਈ ਗੱਲਬਾਤ ਹੋਵੇ ਤਾਂ ਫੋਨ ਕਰਲਿਆਂ ਕਰੀ। ਹਾਂ ! ਇਹ ਦੋਵੇਂ ਕੁੜੀਆਂ ਵੀ ਬਾਪੂ ਦੇ ਭੋਗ 'ਤੇ ਹੀ ਆਈਆਂ ਨੇ। ਏਹਨਾਂ ਦਾ ਵੀ ਟਾਇਮ ਨਹੀਂ ਲੱਗਦਾ ਪੇਕੇ ਘਰ ਆਉਣ ਨੂੰ। ਸਹੁਰਿਆਂ ਦੀਆਂ ਹੀ ਬਣ ਗਈਆਂ। ਵਾਹਲੀਆਂ ਵਿਜੀ ਹੋ ਗਈਆਂ। ਬਾਪੂ ਦੇ ਬਹਾਨੇ ਸਾਰੇ ਇਕੱਠੇ ਹੋਗੇ। ਮੈਂ ਸੋਚਦਾ ਕਿ ਤਹਿਸੀਲ ਵਿਚ ਜਾ ਕੇ ਬਾਪੂ ਦਾ ਕੁਰਸੀਨਾਮਾ ਬਣਾ ਲਈਏ ਪਟਵਾਰੀ ਤੋਂ। ਹੁਣ ਸਾਰੇ ਇਕੱਠੇ ਹਨ ਫਿਰ ਟਾਇਮ ਲੱਗਣਾ ਜਾਂ ਨਹੀਂ। ਗੁਰਮੁੱਖ ਸਿੰਘ ਨੇ ਕਿਹਾ।
ਬਈ ਪਟਵਾਰੀ, ਕਾਨੂੰਗੋ ਨੇ ਮੁਫ਼ਤ ਥੋੜਾ ਕੁੱਝ ਕਰਨਾ। ਫੇਰ ਤਸੀਲਦਾਰ ਨੇ ਅਲੱਗ ਮੂੰਹ ਅੱਡਣਾ। ਆਪਾਂ ਕੋਲ• ਤਾਂ ਦੇਣ ਕੁੱਝ ਨਹੀਂ ਬਾਕੀ ਤੁਹਾਡੀ ਮਰਜ਼ੀ ਐ। ਧਰਮ ਸਿੰਘ ਨੇ ਗੁਰਮੁੱਖ ਸਿੰਘ ਦੀ ਗੱਲ ਕੱਟਦਿਆਂ ਕਿਹਾ।
ਮਰਜ਼ੀ ਐ ਵੀਰੇ ਥੌਡੀ। ਅਸੀਂ ਤਾਂ ਕੁੱਝ ਲੈਣਾ ਨਹੀਂ। ਜੋ ਕੁੱਝ ਹੈਗਾ ਥੋਡਾ ਦੋਵੇਂ ਭਰਾਵਾਂ ਦਾ। ਛੋਟੀ ਭੈਣ ਅਜਵਿੰਦਰ ਬੋਲੀ।
ਮੈਂ ਪਤਾ ਕਰਦੈ। ਤਹਿਸੀਲਦਾਰ ਦਾ ਵਾਕਫ਼ ਬੰਦਾਂ ਲੱਭ ਲੈਂਦੇ ਐ ਕੋਈ। ਲਾਉਂਦੇ ਐ ਕੋਈ ਜੁਗਾੜ। ਨਹੀਂ ਤਾਂ ਜੋ ਥੋੜੇ ਬਹੁਤੇ ਪੈਸੇ ਲੱਗੇ ਮੈਂ ਲਾ ਦਵਾਂਗਾ। ਗੁਰਮੁੱਖ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੰਦਿਆਂ ਕਿਹਾ।
ਗੁਰਮੁਖ ਸਿੰਘ ਦੀ ਗੱਲ ਮੰਨ ਸਾਰਾ ਟੱਬਰ ਤਹਿਸੀਲ ਪੁੱਜ ਗਿਆ। ਨੰਬਰਦਾਰ ਜਗਤ ਸਿੰਘ ਨੇ ਵੀ ਗਵਾਹੀ ਵਜੋਂ ਅੰਗੂਠਾ ਲਾ ਦਿੱਤਾ। ਤਹਿਸੀਲਦਾਰ ਨੇ ਸਾਰੇ ਟੱਬਰ ਨੁੰ ਬੁਲਾਕੇ ਫੋਟੋ ਖਿੱਚੀ। ਕਾਗਜ਼ੀ ਕਾਰਵਾਈ ਪੁਰੀ ਹੋਣ ਤੋਂ ਬਾਅਦ ਗੁਰਮੁੱਖ ਸਿੰਘ ਨੇ ਕਲਰਕ ਨੂੰ ਪੰਜ ਹਜ਼ਾਰ ਰੁਪਏ ਸੇਵਾ ਵਜੋਂ ਦੇ ਦਿੱਤੇ। ਕਲਰਕ ਨੇ ਗੁਰਮੁੱਖ ਸਿੰਘ ਨੂੰ ਵਸੀਅਤ ਦੀ ਅਸਲ ਕਾਪੀ ਫੜ•ਾ ਦਿੱਤੀ। ਮਾਂ, ਵੱਡੇ ਭਾਈ ਧਰਮ ਸਿੰਘ ਅਤੇ ਭੈਣਾਂ ਨੂੰ ਵਸੀਅਤ ਦੀ ਫੋਟੋ ਕਾਪੀ ਫੜ•ਾਉਂਦਿਆਂ ਡਿਊਟੀ ਦਾ ਟਾਇਮ ਹੋਣ ਦੀ ਗੱਲ ਕਹਿਦਿੰਆਂ ਗੁਰਮੁੱਖ ਸਿੰਘ ਨੇ ਕਾਰ ਤਹਿਸੀਲ ਤੋਂ ਸਿੱਧੀ ਚੰਡੀਗੜ• ਨੂੰ ਪਾ ਲਈ। ਬਾਕੀ ਸਾਰਾ ਟੱਬਰ ਪਿੰਡ ਜਾਣ ਲਈ ਟੈਂਪੂ 'ਤੇ ਬੈਠ ਗਿਆ।
ਜੈ ਸਿੰਘ ਛਿੱਬਰ
9855452043

No comments:
Post a Comment