ਸਰਕਾਰੀ ਬੇਰੁਖ਼ੀ ----
ਪੰਜ ਵਰਕਰਾਂ ਦੀ ਰਿਪੋਰਟ ਆਈ ਪਾਜੇਟਿਵ
ਸੁਰੱਖਿਅਤ ਕਿੱਟਾਂ ਅਤੇ ਹੋਰਨਾਂ ਮੰਗਾਂ ਦੀ ਪੂਰਤੀ ਲਈ ਸੌਮਵਾਰ ਤੋਂ ਹੜਤਾਲ ਕਰਨ ਦੀ ਚੇਤਾਵਨੀ
ਜੈ ਸਿੰਘ ਛਿੱਬਰ,
ਚੰਡੀਗੜ
ਇਸਨੁੰ ਬੇਰੁੱਜ਼ਗਾਰੀ ਦੇ ਝੰਬਿਆਂ ਕਿਹਾ ਜਾਵੇ ਜਾਂ ਫਿਰ ਡਿਊਟੀ ਪ੍ਰਤੀ ਜ਼ਜ਼ਬਾ ਤੇ ਮਿਹਨਤ ਦੀ ਮਿਸਾਲ ਕਹੀ ਜਾਵੇ। ਕੋਵਿਡਾ 19 ਮਹਾਂਮਾਰੀ ਦੇ ਸੰਕਟਕਾਲ ਦੌਰਾਨ ਸਰਕਾਰੀ ਬੇਰੁਖ਼ੀ ਦਾ ਸ਼ਿਕਾਰ ਪੰਜਾਬ ਦੀਆਂ 20 ਹਜ਼ਾਰ ਤੋਂ ਵੱਧ ਆਸ਼ਾ ਵਰਕਰ 33 ਰੁਪਏ ਅਤੇ 865 ਦੇ ਕਰੀਬ ਫੈਸਿਲੀਟੇਟਰ 16 ਰੁਪਏ ਪ੍ਰਤੀ ਦਿਹਾੜੀ ਦੇ ਹਿਸਾਬ ਨਾਲ ਕਰੋਨਾ ਵਾਇਰਸ ਖਿਲਾਫ਼ ਬਿਨਾਂ ਸੁਰੱਖਿਅਤ ਕਿਟਾਂ ਤੋਂ ਫਰੰਟ ਲਾਈਨ 'ਤੇ ਜੰਗ ਲੜ ਰਹੀਆਂ ਹਨ। ਭਾਵੇਂ ਪੰਜਾਬ ਸਰਕਾਰ ਕਰੋਨਾ ਵਾਇਰਸ ਖਿਲਾਫ਼ ਜੰਗ ਲੜਨ ਲਈ ਜਿੰਨੇ ਮਰਜ਼ੀ ਵੱਡੇ ਯਤਨ ਕਰਨ ਦੇ ਦਾਅਵੇ ਕਰੀਂ ਜਾਵੇ ਪਰ ਆਸ਼ਾ ਵਰਕਰਾਂ ਦੇ ਨਿਕਲੀ ਹੂਕ ਨੇ ਸਰਕਾਰੀ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ।
ਨਿਗੂਣੀ ਦਿਹਾੜੀ ਲੈਣ ਵਾਲੀਆਂ ਪੰਜ ਆਸ਼ਾ ਵਰਕਰਾਂ ਦੀ ਕਰੋਨਾ ਵਾਇਰਸ ਰਿਪੋਰਟ ਪਾਜੇਟਿਵ ਆਈ ਹੈ, ਫਿਰ ਵੀ ਪੰਜਾਬ ਦੀਆਂ ਦਲੇਰ ਧੀਆਂ ਨੇ ਹੌਸਲਾ ਨਹੀਂ ਹਾਰਿਆ ਅਤੇ ਸਿਹਤ ਵਿਭਾਗ ਨਾਲ ਮੋਢਾ ਨਾਲ ਮੋਢਾ ਜੋੜਕੇ ਅੱਗੇ ਵੱਧ ਰਹੀਆਂ ਹਨ। ਹੈਰਾਨ ਕਰਨ ਵਾਲੀ ਗੱਲ ਹੈ ਕਿ ਆਸ਼ਾ ਵਰਕਰਾਂ ਨੂੰ ਵਿਭਾਗ ਵਲੋਂ ਪੀ.ਪੀ.ਈ ਕਿੱਟਾਂ, ਦਸਤਾਨੇ, ਮਾਸਕ ਜਾਂ ਹੋਰ ਸੁਰੱਖਿਅਤ ਸਾਮਾਨ ਉਪਲਬਧ ਨਹੀਂ ਕਰਵਾਇਆ, ਪਰ ਉਹ ਮੂੰਹ 'ਤੇ ਕਾਲੀਆਂ ਚੁੰਨੀਆਂ ਬੰਨ•ਕੇ ਘਰ ਘਰ ਜਾ ਰਿਪੋਰਟਾਂ ਤਿਆਰ ਕਰ ਰਹੀਆਂ ਹਨ।
ਆਸ਼ਾ ਵਰਕਰ ਤੇ ਫੈਸਲੀਟੇਟਰ ਯੂਨੀਅਨ ਦੀ ਜਨਰਲ ਸਕੱਤਰ ਪਰਮਜੀਤ ਕੌਰ ਮਾਨ ਦਾ ਕਹਿਣਾ ਹੈ ਕਿ ਉਹ ਸਿਹਤ ਵਿਭਾਗ ਦੇ ਕਾਰਜ਼ਾਂ ਨੂੰ ਅਮਲੀ ਰੂਪ ਦੇਣ ਲਈ ਕਾਰਜਸ਼ੀਲ ਪਿਛਲੇ ਲੰਬੇ ਸਮੇਂ ਤੋਂ ਭੱਤਿਆਂ ਦੇ ਆਧਾਰ 'ਤੇ ਕੰਮ ਕਰ ਰਹੀਆਂ ਹਨ। ਹਾਲਾਂਕਿ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਸਮੇਂ ਸਮੇਂ ਹੜਤਾਲਾਂ ਵੀ ਕੀਤੀਆਂ ਹਨ। ਪਰ, ਸਰਕਾਰਾਂ ਜਾਂ ਅਧਿਕਾਰੀਆਂ ਨੇ ਕਦੇ ਧਿਆਨ ਨਹੀਂ ਦਿੱਤਾ ਕਿਉਂਕਿ ਉਹ ਸਰਕਾਰ ਦੀਆਂ ਮੁਲਾਜ਼ਮ ਨਹੀਂ ਹਨ। ਪਰ, ਹੁਣ ਔਖੇ ਸਮੇਂ ਵਿਚ ਉਹ ਸਿਹਤ ਵਿਭਾਗ ਦੇ ਹਰ ਕਾਰਜ਼ ਨੂੰ ਅੱਗੇ ਵੱਧਕੇ ਕਰ ਰਹੀਆਂ ਹਨ।
ਉਨ•ਾਂ ਦੱਸਿਆ ਕਿ ਪੰਜਾਬ ਵਿਚ 25,500 ਆਸ਼ਾ ਵਰਕਰ ਅਤੇ 865 ਫੈਸਲੀਟੇਟਰ ਹਨ। ਇਕ ਹਜ਼ਾਰ ਦੀ ਆਬਾਦੀ ਪਿੱਛੇ ਇਕ ਆਸ਼ਾ ਵਰਕਰ ਅਤੇ ਵੀਹ ਹਜ਼ਾਰ ਦੀ ਆਬਾਦੀ ਪਿੱਛੇ ਇਕ ਫੈਸਲੀਟੇਟਰ ਤਾਇਨਾਤ ਹੈ। ਸਿਹਤ ਵਿਭਾਗ ਵਿਚ ਜੱਚਾ ਬੱਚਾ, ਟੀਕਾਕਰਨ, ਗਰਭਵਤੀ ਔਰਤਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਜਣੇਪਾ ਕਰਨ ਲਈ ਪ੍ਰੇਰਿਤ ਕਰਨ ਸਮੇਤ ਸਿਹਤ ਵਿਭਾਗ ਦੇ 52 ਤਰ•ਾਂ ਦੇ ਕੰਮ ਇਹ ਆਸ਼ਾ ਵਰਕਰ ਦੇ ਹਿੱਸੇ ਆਉਂਦੇ ਹਨ। ਇਨ•ਾਂ ਸਾਰੇ ਕੰਮਾਂ ਦਾ ਭੱਤਾ ਮਿਲਣਾ ਤੈਅ ਹੈ। ਹੁਣ ਕਰੋਨਾ ਵਾਇਰਸ ਦੇ ਸੰਕਟ ਸਮੇਂ ਸਰਕਾਰ ਨੇ ਇਨ•ਆੰ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੂਨਾ ਮਾਣ ਭੱਤਾ ਦੇਣ ਅਤੇ ਫੈਸਲੀਟੇਟਰ ਨੂੰ 500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਨਿਰਧਾਰਿਤ ਕੀਤਾ ਹੈ। ਆਸ਼ਾ ਵਰਕਰਾਂ ਦਾ ਕੰਮ ਲੋਕਾਂ ਨੂੰ ਕਰੋਨਾ ਵਾਇਰਸ ਪ੍ਰਤੀ ਜਾਗਰੂਕ ਕਰਨ ਅਤੇ ਕਰੋਨਾ ਦੇ ਲੱਛਣਾਂ ਪ੍ਰਤੀ ਪੁੱਛ ਪੜਤਾਲ ਕਰਕੇ ਰਿਪੋਰਟ ਤਿਆ ਕਰਨੀ ਹੈ। ਇਸੀ ਤਰ•ਾਂ ਇਕਾਂਤਵਾਸ ਵਿਚ ਰੱਖੇ ਗਏ ਲੋਕਾਂ ਦੀ ਰਿਪੋਰਟ ਬਣਾਉਣੀ ਤੇ ਉਨ•ਾਂ ਨੂੰ ਮੋਟੀਵੇਟਿਡ ਕਰਨਾ ਹੈ।
ਪਰਮਜੀਤ ਕੌਰ ਦੱਸਦੀ ਹੈ ਕਿ ਆਸ਼ਾ ਵਰਕਰ 24 ਅਪ੍ਰੈਲ ਤੋਂ ਰੋਸ ਵਜੋਂ ਕਾਲੇ ਦੁਪੱਟੇ, ਚੁੰਨੀਆਂ ਮੂੰਹ 'ਤੇ ਬੰਨਕੇ ਕੰਮ ਕਰ ਰਹੀਆਂ ਹਨ। ਉਨ•ਾਂ ਕਰੋਨਾ ਵਾਇਰਸ ਦਾ ਪਾਜੇਟਿਵ ਆਉਣ ਵਾਲੀਆਂ ਆਸ਼ਾ ਵਰਕਰਾਂ ਨੂੰ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਇਕ ਸਾਲ ਲਈ ਦੇਣ, ਕਰੋਨਾ ਨਾਲ ਮੌਤ ਹੋਣ 'ਤੇ ਬਾਕੀ ਮੁਲਾਜ਼ਮਾਂ ਦੀ ਤਰਜ਼ 'ਤੇ ਪੰਜਾਹ ਲੱਖ ਰੁਪਏ ਦਾ ਮੁਆਵਜ਼ਾਂ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ, ਆਰਜ਼ੀ ਦਰਜ਼ਾਚਾਰ ਮੁਲਾਜ਼ਮ ਦੀ ਤਰਜ਼ 'ਤੇ 750 ਰੁਪਏ ਦਿਹਾੜੀ ਦੇਣ ਤੋਂ ਇਲਾਵਾ ਮਾਸਕ, ਦਸਤਾਨੇ, ਸੈਨੇਟਾਈਜਰ ਤੇ ਹੋਰ ਸੁਰੱਖਿਅਤ ਕਿੱਟਾਂ ਦੇਣ ਦੀ ਮੰਗ ਕੀਤੀ ਹੈ। ਪਰਮਜੀਤ ਕੌਰ ਮਾਨ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ•ਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਸ਼ਾ ਵਰਕਰ ਸੌਮਵਾਰ ਤੋਂ ਹੜਤਾਲ ਕਰਨਗੀਆਂ।

No comments:
Post a Comment