ਫਰਵਰੀ ਦੇ ਅੰਤਿਮ ਹਫ਼ਤੇ ਚੰਡੀਗੜ• 'ਚ ਹੋਵੇਗਾ ਸੰਮੇਲਨ
ਚੰਡੀਗੜ•, 7 ਜਨਵਰੀ ( ਜੈ ਸਿੰਘ ਛਿੱਬਰ) ਪੰਜਾਬ ਰਾਜ ਅਨੁਸੁਚਿਤ ਜਾਤੀ ਕਮਿਸ਼ਨ ਵਲੋਂ ਦਲਿਤ ਵਰਗ ਨਾਲ ਸਬੰਧਿਤ ਵਿਦੇਸ਼ਾਂ ਵਿੱਚ ਵੱਡੇ ਕਾਰੋਬਾਰ ਨਾਲ ਜੁੜੇ ਲੋਕਾਂ ਦਾ ਦਲਿਤ ਐਨ.ਆਰ.ਆਈ ਸੰਮੇਲਨ ਕਰਵਾਇਆ ਜਾ ਰਿਹਾ ਹੈ। ਹਾਲਾਂਕਿ ਕਮਿਸ਼ਨ ਵਲੋਂ ਕੋਈ ਤਾਰੀਖ ਨਿਰਧਾਰਿਤ ਨਹੀਂ ਕੀਤੀ ਹੈ ਪਰ ਸੰਮੇਲਨ ਫਰਵਰੀ ਦੇ ਅੰਤਿਮ ਹਫ਼ਤੇ ਵਿੱਚ ਕਰਵਾਉਣਾ ਲੱਗਭੱਗ ਤੈਅ ਮੰਨਿਆ ਜਾ ਰਿਹਾ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਰਾਜੇਸ ਬਾਘਾ ਨੇ ਇਸਦੀ ਪੁਸ਼ਟੀ ਕੀਤੀ ਹੈ।
ਦੱਸਿਆ ਜਾਂਦਾ ਹੈ ਕਿ ਦਲਿਤ ਐਨ.ਆਰ.ਆਈ ਸੰਮੇਲਨ ਕਰਵਾਉਣ ਦਾ ਫੈਸਲਾ ਖੁਦ ਚੇਅਰਮੈਨ ਰਾਜੇਸ਼ ਬਾਘਾ ਨੇ ਲਿਆ ਹੈ ਅਤੇ ਉਨ•ਾਂ ਦਾ ਉਦੇਸ਼ ਹੈ ਕਿ ਦਲਿਤ ਵਰਗ ਦੇ ਵੱਡੇ ਕਾਰੋਬਾਰੀਆਂ ਨੂੰ ਪੰਜਾਬ ਵਿੱਚ ਕਾਰੋਬਾਰ ਸਥਾਪਿਤ ਕਰਨ ਲਈ ਪ੍ਰੇਰਿਤ ਕਰਨਾ ਹੈ। ਦੱਸਿਆ ਜਾਂਦਾ ਹੈ ਕਿ ਇੰਗਲੈਂਡ,ਅਮਰੀਕਾ,ਇਟਲੀ,ਫਰਾਂਸ,ਅਸਟਰੇਲੀਆਂ ,ਲੰਦਨ,ਆਸਟਰੀਆਂ,ਡੁਬਈ ਆਦਿ ਦੇਸ਼ਾਂ ਵਿੱਚ ਰਹਿੰਦੇ ਕਈ ਵੱਡੇ ਕਾਰੋਬਾਰੀਆਂ ਨਾਲ ਉਹਨਾਂ ਦਾ ਰਾਬਤਾ ਵੀ ਹੋ ਚੁੱਕਿਆ ਹੈ। ਸ੍ਰੀ ਬਾਘਾ ਨੇ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਬੇ ਵਿੱਚ ਸਰਕਾਰੀ ਨੌਕਰੀਆਂ ਨਾ ਮਿਲਣ ਕਾਰਨ ਦਲਿਤ ਨੌਜਵਾਨਾਂ ਦੀ ਆਰਥਿਕ ਹਾਲਤ ਬਹੁਤੀ ਅੱਛੀ ਨਹੀਂ ਹੈ। ਇਸ ਲਈ ਉਹਨਾਂ ਨੇ ਵਿਦੇਸ਼ਾਂ ਵਿੱਚ ਰਹਿੰਦੇ ਦਲਿਤ ਵਰਗ ਨਾਲ ਸਬੰਧਿਤ ਵੱਡੇ ਕਾਰੋਬਾਰੀਆਂ ਦਾ ਐਨ.ਆਰ.ਆਈ ਸੰਮੇਲਨ ਕਰਵਾਉਣ ਦਾ ਫੈਸਲਾ ਕੀਤਾ ਹੈ ਕਿ ਉਹਨਾਂ ਨੂੰ ਪੰਜਾਬ ਵਿੱਚ ਸਿੱਖਿਆ ਤੇ ਸਿਹਤ ਨਾਲ ਸੰਬੰਧਿਤ ਇੰਸਟੀਚਿਊਟ ਜਾਂ ਕੋਈ ਹੋਰ ਉਦਯੋਗ ਲਾਉਣ ਤੇ ਨੌਜਵਾਨਾਂ ਨੂੰ ਵਪਾਰ ਨਾਲ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸੀ ਤਰ•ਾਂ ਐਨ.ਆਰ.ਆਈ ਵਲੋਂ ਸਥਾਪਿਤ ਕੀਤੇ ਅਦਾਰਿਆਂ ਵਿੱਚ ਯੋਗਤਾ ਅਨੁਸਾਰ ਦਲਿਤ ਵਰਗ ਨਾਲ ਸਬੰਧਿਤ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਉਣ ਦੇ ਵੀ ਯੋਤਨ ਕੀਤੇ ਜਾਣਗੇ। ਉਹਨਾਂ ਦਾ ਕਹਿਣਾ ਹੈ ਕਿ ਫਰਵਰੀ ਮਹੀਨੇ 'ਚ ਵੱਡੀ ਸੰਖਿਆਂ ਵਿੱਚ ਐਨ.ਆਰ.ਆਈ ਪੰਜਾਬ ਆਉਂਦੇ ਹਨ। ਇਸ ਲਈ ਉਹਨਾਂ ਦੀ ਇੱਛਾ ਹੈ ਕਿ ਸੰਮੇਲਨ ਫਰਵਰੀ ਦੇ ਅੰਤ ਵਿੱਚ ਕਰਵਾਇਆ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਦੁਆਬਾ ਖ਼ੇਤਰ ਨਾਲ ਸੰਬੰਧਿਤ ਕਾਫੀ ਜ਼ਿਆਦਾ ਲੋਕ ਫਰਵਰੀ ਮਹੀਨੇ ਵਿੱਚ ਰਵਿਦਾਸ ਭਗਤ ਦਾ ਜਨਮ ਦਿਨ ਮਨਾਉਣ ਲਈ ਲੋਕ ਆਪਣੇ ਜੱਦੀ ਪਿੰਡ ਆਉਂਦੇ ਹਨ, ਜਿਹਨਾਂ ਨਾਲ ਉਹਨਾਂ ਦਾ ਰਾਬਤਾ ਵੀ ਹੋ ਚੁੱਕਾ ਹੈ, ਇਸ ਲਈ ਫਰਵਰੀ ਦੇ ਅੰਤ ਵਿੱਚ ਚੰਡੀਗੜ• ਵਿਖੇ ਸੰਮੇਲਨ ਕਰਵਾਇਆ ਜਾਵੇਗਾ।
ਇੱਥੇ ਵਰਨਣਯੋਗ ਗੱਲ ਇਹ ਹੈ ਕਿ ਪੰਜਾਬ ਸਰਕਾਰ ਵਲੋਂ ਵੀ ਪਹਿਲਾਂ ਐਨ.ਆਰ.ਆਈ ਸੰਮੇਲਨ ਕਰਵਾਇਆ ਜਾਂਦਾ ਸੀ,ਪਰੰਤੂ ਐਨ.ਆਰ.ਆਈ ਦੇ ਡਰੱਗ ਮਾਫ਼ੀਆਂ ਨਾਲ ਨਾਮ ਜੁੜਨ ਕਰਕੇ ਤੇ ਇਸਦਾ ਕੋਈ ਖਾਸ ਲਾਭ ਨਾ ਮਿਲਣ ਕਾਰਨ ਐਨ.ਆਰ.ਆਈ ਦਾ ਸੰਮੇਲਨ ਤੋਂ ਮੂੰਹ ਮੁੜ ਗਿਆ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਦਲਿਤ ਐਨ.ਆਰ.ਆਈ ਸੰਮੇਲਨ ਕਿੰਨਾ ਕੁ ਕਾਮਯਾਬ ਹੋਵੇਗਾ।
No comments:
Post a Comment