Thursday, 21 January 2016

ਖੱਬੇ ਪੱਖੀ ਪਾਰਟੀਆਂ ਵਲੋਂ ਮਹਾਂ ਗਠਜੋੜ 'ਚ ਸ਼ਾਮਲ ਹੋਣ ਤੋਂ ਕੋਰੀ ਨਾਂਹ


ਕੈਪਟਨ ਅਮਰਿੰਦਰ ਦੇ ਮਹਾ ਗਠਜੋੜ ਬਨਾਉਣ ਨੂੰ ਲੱਗ ਸਕਦਾ ਧੱਕਾ
ਚੰਡੀਗੜ• 20 ਜਨਵਰੀ ( ਜੈ ਸਿੰਘ ਛਿੱਬਰ) ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਅਕਾਲੀ ਭਾਜਪਾ ਗਠਜੋੜ ਦੇ ਖਿਲਾਫ਼ ਹਮਖਿਆਲੀ ਪਾਰਟੀਆਂ ਨਾਲ ਮਹਾਂ ਗਠਜੋੜ ਬਨਾਉਣ ਦੀਆਂ ਉਮੀਦਾਂ 'ਚ ਖੱਬੇ ਪਾਰਟੀਆਂ ਵੱਡਾ ਅੜਿੱਕਾ ਖੜ•ਾ ਕਰ ਸਕਦੀਆਂ ਹਨ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਕਾਰਨ ਪੰਜਾਬ ਪੀਪਲਜ  ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਪਾਰਟੀ ਨੂੰ ਕਾਂਗਰਸ ਵਿੱਚ  ਸ਼ਾਮਲ ਕਰ ਲਿਆ ਹੈ ਅਤੇ ਕਾਂਗਰਸ ਹਾਈਕਮਾਨ ਬਹੁਜਨ ਸਮਾਜ ਪਾਰਟੀ ਨਾਲ ਵੀ ਗਠਜੋੜ ਕਰਨ ਦੇ ਯਤਨ ਕਰ ਰਹੀ ਹੈ ਤਾਂਕਿ ਆਗਾਮੀ ਵਰ•ੇ ਆਮ ਚੋਣਾਂ ਵਿੱਚ ਅਕਾਲੀ ਭਾਜਪਾ ਗਠਜੋੜ ਨੂੰ ਕਰਾਰੀ ਹਾਰ ਦਿੱਤੀ ਜਾ ਸਕੇ। ਪਰੰਤੂ ਕੈਪਟਨ ਅਮਰਿੰਦਰ ਸਿੰਘ ਦੇ ਮਹਾਗਠਜੋੜ ਵਿੱਚ ਖੱਬੇ ਪਾਰਟੀਆਂ ਸ਼ਾਮਲ ਨਹੀਂ ਹੋਣਗੀਆਂ। 
ਮਾਰਕਸਵਾਦੀ ਕਮਿਉਨਿਸਟ ਪਾਰਟੀ ਦੇ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ ਨੇ ਸਪੋਕਸਮੈਨ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਪਸ਼ਟ  ਕੀਤਾ ਕਿ ਪਾਰਟੀ ਦੀਆਂ ਨੀਤੀਆਂ ਮੁਤਾਬਿਕ ਕਾਂਗਰਸ ਨਾਲ ਕਿਸੀ ਵੀ ਕੀਮਤ 'ਤੇ ਸਮਝੌਤਾ ਨਹੀਂ ਹੋ ਸਕਦਾ। ਕਾਮਰੇਡ ਵਿਰਦੀ ਦਾ ਕਹਿਣਾ ਹੈ ਕਿ ਸੀਪੀਆਈਐਮ ਦੀ ਵਿਸਾਖਾਪਟਨਮ ਵਿਖੇ ਆਯੋਜਿਤ 21ਵੀਂ ਪਾਰਟੀ ਕਾਂਗਰਸ 'ਚ ਫੈਸਲਾ ਹੋਇਆ ਸੀ ਕਿ ਕਾਂਗਰਸ ਨਾਲ ਸਮਝੌਤਾ ਨਹੀਂ ਹੋ ਸਕਦਾ। ਸੂਤਰ ਦੱਸਦੇ ਹਨ ਕਿ ਭਾਰਤੀ ਕਮਿਉਨਿਸਟ ਪਾਰਟੀ (ਸੀ.ਪੀ.ਆਈ) ਦੀ ਪਾਂਡੀਚਰੀ ਵਿੱਚ ਆਯੋਜਿਤ ਪਾਰਟੀ ਕਾਂਗਰਸ ਵਿੱਚ ਵੀ ਇਹ ਹੀ ਫੈਸਲਾ ਹੋਇਆ ਕਿ ਕਾਂਗਰਸ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ। ਕਾਮਰੇਡ ਵਿਰਦੀ ਅਨੁਸਾਰ ਕਾਂਗਰਸ ਪਾਰਟੀ ਕੋਲ ਕੋਈ ਕੋਈ ਵਿਸ਼ੇਸ਼ ਵਿਵਸਥਾ ਨਹੀਂ ਹੈ। ਉਹਨਾਂ ਕਿਹਾ ਕਿ ਚਾਰ ਖੱਬੀ ਪੱਖੀ ਪਾਰਟੀਆਂ ਜਿਹਨਾਂ ਵਿੱਚ ਮਾਰਕਸਵਾਦੀ ਕਮਿਉਨਿਸਟ ਪਾਰਟੀ (ਸੀਪੀਆਈਐਮ), ਭਾਰਤੀ ਕਮਿਉਨਿਸਟ ਪਾਰਟੀ (ਸੀਪੀਆਈ), ਸੀਪੀਆਈਐਮ ਪੰਜਾਬ (ਪਾਸਲਾ ਗਰੁੱਪ) ਅਤੇ ਸੀਪੀਆਈਐਮਐਲ (ਲਿਬਰੇਸ਼ਨ) ਵਲੋਂ ਖੱਬਾ ਜਮਹੂਰੀ ਮੋਰਚਾ ਬਣਾਕੇ 15 ਨੁਕਾਤੀ ਪ੍ਰੋਗਰਾਮ ਦੇ ਤਹਿਤ ਲੋਕ ਹਿੱਤ ਮੰਗਾਂ ਨੂੰ ਲੈ ਕੇ ਪੜਾਅਵਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਅੱਜ ਸੀਪੀਆਈਐਮ ਦੀ ਇੱਕ ਵਿਸ਼ੇਸ਼ ਮੀਟਿੰਗ ਵਿੱਚ ਵੀ ਜਿਆਦਾਤਰ ਆਗੂਆਂ ਨੇ ਕਾਂਗਰਸ ਨਾਲ ਸਮਝੋਤਾ  ਨਾ ਕਰਨ ਦੀ ਹੀ ਗੱਲ ਆਖੀ ਹੈ। 
ਖਡੂਰ ਸਾਹਿਬ ਜ਼ਿਮਨੀ  ਚੋਣ ਕਿਸੇ ਨੂੰ ਸਮਰਥਨ ਨਹੀਂ ----
ਕਾਮਰੇਡ ਚਰਨ ਸਿੰਘ ਵਿਰਦੀ ਨੇ ਕਿਹਾ ਕਿ ਪਾਰਟੀ ਵਲੋਂ ਖਡੂਰ ਸਾਹਿਬ ਜ਼ਿਮਨੀ ਚੋਣ ਨਹੀਂ ਲੜੀ ਜਾਵੇਗੀ ਅਤੇ ਨਾ ਹੀ ਕਿਸੀ ਸਿਆਸੀ ਪਾਰਟੀ ਜਾਂ  ਉਮੀਦਵਾਰ ਦੀ ਮੱਦਦ ਕੀਤੀ ਜਾਵੇਗੀ। 

No comments:

Post a Comment