ਕਹਾਣੀ / ਜੈ ਸਿੰਘ ਛਿੱਬਰ
ਡੇਢ ਪੰਡ ਤੂੜੀ
“ਏ ਮੀਤ ਦੀ ਬਹੂ……..ਘਰ ਈ ਐ..ਸੁਣਦਾ ਕੋਈ।” ਚੌਧਰੀ ਸੁੰਦਰ ਸਿਹੁੰ ਘਰ ਅੱਗੇ ਖੜ• ਉਚੀ ਅਵਾਜ 'ਚ ਬੋਲਿਆ।
“ਹਾਂਜੀ - ਹਾਂਜੀ ਭਾਈ ਜੀ” ਮੀਤ ਦੀ ਬਹੂ ਨੇ ਘੁੰਡ ਹੋਰ ਥੱਲ•ੇ ਨੂੰ ਖਸਕਾਉਂਦਿਆ ਜਵਾਬ ਦਿੰਦਿਆ ਕਿਹਾ।
“ਮੀਤ ਕਿੱਥੇ ਐ?”
“ਜੀ ਉਹ ਤਾਂ ਕੰਮ 'ਤੇ ਗਏ ਹੋਏ ਨੇ”
“ਮੁੰਡਾ?”
“ਮੁੰਡਾ ਵੀ ਬੱਲਾਂ ਚੁੱਗਕੇ ਆਇਆ ਤੇ ਆਉਂਦਾ ਹੀ ਡੰਗਰਾਂ ਜੋਗਾ ਬਰਸੀਮ ਲੈਣ ਚਲੇ ਗਿਆ” ਮੀਤ ਦੀ ਬਹੂ ਨੇ ਜਵਾਬ ਦਿੰਦਿਆ ਕਿਹਾ।
“ਆ ਢਾਈ ਤਿੰਨ ਬਿੱਘੇ, ਅਧਿਆੜਾ ਰਹਿ ਗਿਐ, ਏ ਵੀ ਨਿਬੇੜ ਦੇਈਏ ਮੌਸਮ ਖਰਾਬ ਹੋਈ ਜਾਂਦਾ ਜਹਿ ਵੱਢੀ ਦਾ, ਅੱਜ ਰਾਤ ਨੂੰ ਡਰੰਮੀ ਜੋੜਨੀ ਐ..ਇਕ ਜਣਾ ਆ ਜੇ ਕੋਈ” ਚੌਧਰੀ ਬੋਲਿਆ।
“ਠੀਕ ਆ ਜੀ, ਮੈਂ ਕਹਿ ਦੂੰਗੀ” ਨਾਲੇ ਮੁੰਡਾ ਤਾਂ ਥੱਕਿਆ ਹੋਇਐ , ਦਿਨ 'ਚ ਬੱਲਾਂ ਚੁੱਗ ਕੇ ਆਇਆ, ਸਵੇਰੇ ਸਕੂਲ ਵੀ ਜਾਣਾ .ਕਹਿੰਦੇ ਬੋਰਡ ਬੂਡ ਦੀ ਪੜ•ਾਈ ਐ, ਔਖੀ ਏ, ਬੋਰਡ ਵਾਲੇ ਔਖੇ ਸਵਾਲ ਪਾਉਂਦੈ ਐ.. ਮੀਤ ਦੀ ਬਹੂ ਨੇ ਜਵਾਬ ਦਿੰਦਿਆ ਕਿਹਾ।
“ਚੱਲ ਜਿਹੜਾ ਮਰਜ਼ੀ ਭੇਜ ਦੀ , ਢਾਈ ਤਿੰਨ ਤਾਂ ਬਿੱਘੇ ਐ” ਚੌਧਰੀ ਸੁੰਦਰ ਸਿੰਹੁ ਹੁਕਮ ਨੁਮਾ ਬੇਨਤੀ ਕਰਕੇ ਤੁਰ ਪਿਆ।
-0-
“ਰੋਟੀ ਜ਼ਲਦੀ ਖਾ ਲਈ, ਅੱਜ ਰਾਤ ਲਾਉਣੀ ਐ-ਸਿਆਮ ਕਹਿੰਦੇ ਕੇ ਕਣਕ ਕੱਢਣੀ ਐ ” ਸੁੱਖੂ ਨੇ ਜੱਸੀ ਨੂੰ ਬਰਸੀਮ ਵੱਢਦੇ ਨੂੰ ਕਿਹਾ।
“ਕਹਿੰਦੇ ਅੱਸੀ ਕਿਲੋ ਦਾਣੇ ਦੇ ਦੂੰ ਤੇ ਤਿੰਨ ਪੰਡਾਂ ਤੂੜੀ ਦੀਆਂ ਵੀੰ, ਮੈਂ ਕਿਹਾ ਕਿ ਚਾਰ ਦੇ ਦੇਈ ਇਹ ਤਿੰਨ ਵਾਲਾ ਕੀ ਹਿਸਾਬ ਹੋਇਆ।” ਸੁੱਖੂ ਨੇ ਜੱਸੀ ਨੂੰ ਕਿਹਾ। “ਕਹਿੰਦਾ ਭਾਅ ਤਾਂ ਦੋ ਪੰਡਾਂ ਦਾ ਚੱਲਦਾ ਪਰ ਮੇਂ ਤਾਂ ਫਿਰ ਬੁੜ•ੇ ਨੂੰ ਪੁੱਛੇ ਬਿਨਾਂ ਤਿੰਨ ਕਹਿਤਾ । ਤੂੰ ਆ ਜੀ ..ਮੋਟਰ 'ਤੇ ਮੈਂਸਾਂ (ਮੱਝਾਂ) ਨਲ•ਾਉਣ ਤੇ ਕੱਪੜ•ੇ ਧੌਣ ਦੀ ਲੋੜ ਪੈਂਦੀ ਰਹਿੰਦੀ ਐ। ” ਸੁੱਖੂ ਨੇ ਜੱਸੀ ਨੂੰ ਬਰਸੀਮ ਦੀ ਪੰਡ ਚੁਕਾਉਂਦਿਆਂ ਕਿਹਾ।
“ਪਹਿਲਾਂ ਦੁੱਧ ਪੀ ਲਾ - ਟੋਕਾ ਰੁਕ ਕੇ ਕਰ ਲੈਂਦੇ ਐ।” ਮਾਂ ਨੇ ਜੱਸੀ ਨੂੰ ਹਾਰੇ ਵਿੱਚੋਂ ਕੜ•ਦੇ ਦੁੱਧ ਦਾ ਗਿਲਾਸ ਕੱਢ ਹੱਥ 'ਚ ਫੜਾਉਂਦੇ ਹੋਏ ਕਿਹਾ।
“ਸੁੰਦਰ ਚੌਧਰੀ ਆਇਆ ਸੀ- ਕਹਿੰਦੈ ਰਾਤ ਨੂੰ ਡਰੰਮੀ ਲਾਉਣੀ ਐ। ਤੇਰੇ ਬਾਰੇ ਤਾਂ ਮੈਂ ਪਹਿਲਾਂ ਹੀ ਮਨਾ ਕਰਤਾ। ਬਾਕੀ ਤੇਰਾ ਪਿਓ ਆਏਗਾ, ਉਹ ਦੇਖ ਲੂੰਗਾ ਕੀ ਕਰਨਾ। ” ਜੱਸੀ ਨੂੰ ਮਾਂ ਨੇ ਦੱਸਿਆ।
“ਕੋਈ ਨਾ ਮੈਂ ਚਲੇ ਜਾਊੰਗਾ, ਸੁੱਖੂ ਨੁੰ ਸਿਆਮ ਨੇ ਵੀ ਸੁਨੇਹਾ ਲਾਇਆ ਹੋਣਾ- ਕਹਿੰਦਾ ਅੱਸੀ ਕਿਲੋ ਦਾਣੇ ਤੇ ਤਿੰਨ ਪੰਡਾਂ ਤੂੜੀ ਦੀਆਂ ਦੇ ਦੂੰਗਾ।” ਜੱਸੀ ਬੋਲਿਆ।
“ਨਾ ਆਹ ਕਿਹੜਾ ਭਾਅ ਹੋਇਆ। ਸਾਰੇ ਨੱਬੇ ਕਿਲੋ ਦਾਣੇ ਤੇ ਚਾਰ ਪੰਡਾਂ ਤੂੜੀ ਦੀਆਂ ਦਿੰਦੇ ਐ-ਏਹਨਾਂ ਚੌਧਰੀਆਂ ਦਾ ਅਲਹਿਦਾ ਹੀ ਭਾਅ ਰਹਿੰਦਾ। ” ਜੱਸੀ ਦੀ ਮਾਂ ਬੋਲੀ।
“ਚੱਲ ਤੂੰ ਰੁੱਗ ਲਾ ਦੇ-- ਦੋ ਭਰੀਆ ਟੁੱਕ ਕੇ ਪਰੇ ਹੋਈਏ। ਆਹ ਆਗ (ਗੰਨੇ) ਦਾ ਰੁੱਗ ਘੱਟ ਰੱਖਿਆ ਕਰ, ਜੋਰ ਲੱਗਦਾ। ” ਜੱਸੀ ਬੋਲਿਆ।
“ਗੰਡਾਸੇ ਖੂੰਢੇ ਹੋਗੇ ਕਈ ਦਿਨ ਹੋਗੇ ਰੇਤੀ ਨੀਂ ਲੱਗੀ। ਪਹਿਲਾਂ ਰੇਤੀ ਲਾ ਲੈਂਦਾ। ” ਜੱਸੀ ਦੀ ਮਾਂ ਨੇ ਹੁਕਮ ਲਾਉਂਦਿਆ ਕਿਹਾ।
“ਚੱਲ ਛੱਡੋ। ਕੱਲ• ਦੇਖਾਂਗੇ। ਦੋ ਤਾਂ ਭਰੀਆ ਬੱਸ ਤੂੰ ਰੁੱਗ ਘੱਟ ਰੱਖੀ। ” ਜੱਸੀ ਬੋਲਿਆ।
--0--
“ਖਾ ਲਈ ਰੋਟੀ। ਚੱਲ ਫਿਰ ਚੱਲੀਏ।” ਸੁੱਖੂ ਨੇ ਆ ਕੇ ਕਿਹਾ।
“ਚੱਲਦੇ ਐ। ਸਿਆਮ ਤਾਂ ਅਜੇ ਹੁਣ ਟਰੈਕਟਰ ਲੈ ਕੇ ਨਿਕਲਿਆ। ” ਜੱਸੀ ਬੋਲਿਆ।
ਸਿਰ 'ਤੇ ਡੱਬੀ ਵਾਲੇ ਪਰਨੇ ਦਾ ਮਧੇੜ ਮਾਰ, ਪੈਰੀਂ ਪਲਾਸਟਿਕ ਦੇ ਬੂਟ ਪਾ ਉਹ ਦੋਵੇਂ ਖੇਤਾਂ ਵੱਲ ਨੂੰ ਨਿਕਲ ਗਏ।
“ਯਾਰ ਮੈਂ ਰੁੱਗ ਨੀ ਲਾਉਣੈ ਭਰੀਆ ਢੋਈ ਜਾਊੰਗਾ। ਰੁੱਗ ਓਹ ਆਪੇ ਲਾਉਣਗੇ। ਆਪਾਂ ਭਰੀਆਂ ਢੋਵਾਂਗੇ। ਐਵੇਂ ਨਾ ਹਾਂ ਕਰਦੀ। ” ਜੱਸੀ ਨੇ ਸੁੱਖੂ ਨੂੰ ਸਮਝਾਉਂਦਿਆ ਕਿਹਾ।
“ਬਾਈ ਕਰੋ ਸ਼ੁਰੂ..ਨੌ ਵੱਜ ਗਏ। ਜ਼ਲਦੀ ਵੇਹਲੇ ਹੋਜਾਂਗੇ। ” ਜੱਸੀ ਨੇ ਇਹ ਕਹਿੰਦਿਆਂ ਟਰੈਕਟਰ ਸਟਾਰਟ ਕਰਨ ਲਈ ਇੰਜਨ ਅੱਗੇ ਪੁਲੀ ਪਾ ਰੱਸਾ ਘੁੰਮਾਉਣਾ ਸ਼ੁਰੂ ਕਰ ਦਿੱਤਾ।
“ਮੈਨੂੰ ਲੱਗਦਾ ਪਟਾ ਅੱਜ ਜ਼ਿਆਦਾ ਟਾਈਟ ਐ। ਵਾਜ਼ ਆਉਂਦੀ ਐ। ਦੇਖ ਲਓ? ” ਜੱਸੀ ਬੋਲਿਆ।
“ ਕੋਈ ਨਾ ਚੱਲ•ਕੇ ਹੋਜੂੰ ਠੀਕ।” ਸੁੱਖੂ ਬੋਲਿਆ।
ਥਰੈਸ਼ਰ ਚੱਲਦਿਆਂ ਹੀ ਓਹਨਾਂ ਭਰੀਆਂ ਢੋਹਣੀਆਂ ਸ਼ੁਰੂ ਕਰ ਦਿੱਤੀਆਂ।
“ਹੁਣ ਕੀ ਹੋ ਗਿਐ। ਟਰੈਕਟਰ ਕਿਉਂ ਬੰਦ ਕਰ ਦਿੱਤਾ। ਤਾਇਆ ਤੂੰ ਵੀ ਅੱਧੀ ਰਾਤ ਨੂੰ ਚਾਹ ਬਣਾ ਲਿਆ£ ਤੈਨੂੰ ਵੀ ਨੀਂਦ ਨੀ ਆਈ।” ਜੱਸੀ ਬੋਲਿਆ।
“ਲੈ ਐਵੇਂ ਕਿਤੇ ਨੀਂਦ ਆਉਂਦੀ ਐ। ਸਾਰੇ ਸਾਲ ਦੀ ਮਿਹਨਤ ਐ। ਜਦੋਂ ਤੱਕ ਦਾਣਾ ਘਰ ਨੀਂ ਅੱਪੜਦਾ ਨੀਂਦ ਕਿੱਥੇ? ਤੇਰੀ ਤਾਈ ਕਹਿੰਦੀ ਮੁੰਡਿਆਂ ਨੂੰ ਚਾਹ ਪਿਲਾਇਆ। ਏਥੇ ਮੇਰੇ ਸਰਾਣੇ ਬੈਠਾ ਕੀ ਕਰੀ ਜਾਂਦਾ। ਉਨੇ ਚਾਹ ਬਣਾਤੀ ਫੇਰ ਮੈਨੂੰ ਆਉਣਾ ਪੈ ਗਿਆ। ਨਾਲੇ ਸਾਰੀ ਉਮਰ ਖੇਤਾਂ 'ਚ ਕੱਢਤੀ। ਦਿਨ ਰਾਤ ਦਾ ਤਾਂ ਪਤਾ ਹੀ ਨਹੀਂ ਲੱਗਦੈ। ” ਚੌਧਰੀ ਸੁੰਦਰ ਸਿਹੁੰ ਨੇ ਕਿਹਾ।
“ਐਦਾਂ ਕਰੋ ਹੁਣ ਇਕ ਜਣਾ ਥੌਡੇ 'ਚੋ ਆ ਜਾਓ। ਹੁਣ ਤਾਂ ਚਾਹ ਵੀ ਪੀ ਲਈ-ਕੰਡੇ ਪਰ ਹੋਗੇ। ” ਸ਼ਾਮ ਬੋਲਿਆ।
ਓਹ ਰੁੱਗ ਲਾਉਣ ਲੱਗ ਪਿਆ। ਬੱਲਾਂ ਚੁੱਗਦੇ ਦੀ ਕੋਢਾ ਕੋਢ•ਾ ਹੋ ਕੇ ਪਹਿਲਾਂ ਹੀ ਬੁਰਾ ਹਾਲ ਸੀ। ਹੁਣ ਭਰ ਭਰ ਰੁੱਗ, ਕੋਢਾ ਸਿੱਧਾ ਹੁੰਦਿਆਂ ਪਿੱਠ ਦਰਦ ਕਰਨ ਲੱਗ ਪਈ। ਪਰ ਉਹ ਕੰਮ ਨਿਬੇੜਨ ਤੱਕ ਲੱਗਿਆ ਰਿਹਾ। ਚੱਲ ਸ਼ੁਕਰ ਐ ਕੰਮ ਨਿਬੜਿਆ। ਹੁਣ ਬਚੀਆ ਖੁਚੀਆ ਬੱਲਾਂ ਨੂੰ ਕੱਠੀਆਂ ਕਰ ਪੱਲੀ ਦੇ ਚਾਰੇ ਖੂੰਝਿਆ ਨੂੰ ਫੜ• ਲਿਆ। ਦੋ ਖੂੰਝੇ ਬਾਹਵਾਂ ਨਾਲ ਲਪੇਟ ਲਏ ਅਤੇ ਪੱਲੀ ਦਾ ਮੂੰਹ ਖੋਲ• ਥਰੈਸਰ ਵੱਲ ਸੁੱਟਿਆ ਹੀ ਸੀ ਕਿ ਥਰੈਸ਼ਰ ਨੇ ਪੱਲੀ ਖਿੱਚ ਲਈ ਅਤੇ ਉਹ ਇਕ ਦਮ ਪਿੱਛੇ ਡਿੱਗ ਪਿਆ। ਪੱਲੀ ਦੇ ਕੁੱਝ ਧਾਗੇ ਹੀ ਬਾਂਹਵਾਂ ਨੂੰ ਲਿਪਟੇ ਰਹਿ ਗਏ ਤੇ ਉਹ ਸੁੰਨ ਹੋ ਕੇ ਰਹਿ ਗਿਆ।
ਕੰਮ ਖ਼ਤਮ ਹੋਣ 'ਤੇ ਸ਼ਾਮ ਨੇ ਟਰੈਕਟਰ ਬੰਦ ਕਰ ਦਿੱਤਾ।
“ਐਦਾਂ ਕਰੋ ਪੱਲੀ ਥੱਲ•ੇ ਵਿਛਾ ਲਓ ਤੇ ਪੀਪਾ ਚੁੱਕ ਕੇ ਢਾਈ ਢਾਈ ਪੀਪਾ ਆਪਣੇ ਆਪਣੇ ਥੈਲ•ੇ ਵਿਚ ਪਾ ਲਓ..ਨਹੀਂ ਸਵੇਰੇ ਬੁੜ•ੇ ਨੇ ਤੋਲਣ ਬਹਿ ਜਾਣਾ।” ਸ਼ਾਮ ਬੋਲਿਆ।
“ਲਿਆ ਪੱਲੀ।” ਸ਼ਾਮ ਨੇ ਪੱਲੀ ਲਿਆਉਣ ਦਾ ਹੁਕਮ ਕਰਦਿਆਂ ਕਿਹਾ।
“ਓਹ ਤਾਂ ! ਜਦ ਸਭ ਕੁੱਝ ਹੂੰਜ਼ਕੇ ਬਚਿਆ ਖੁਚਿਆ ਵਿੱਚ ਸੁੱਟਿਆ ਤਾਂ ਥਰੈਸ਼ਰ ਨੇ ਖਿੱਚ ਲਈ, ਮੈਂ ਤਾਂ ਮਸਾਂ ਬਚਿਆ ਪਿੱਛੇ ਨੂੰ ਝੂਟਾ ਮਾਰਕੇ ਡੇਗ ਲਿਆ ਆਪਣੇ ਆਪਨੂੰ, …ਨਹੀਂ ਤਾਂ ਦੋਵੇਂ ਬਾਹਾਂ ਖਿੱਚ ਲੈਣੀਆਂ ਸਨ..ਪਤਾ ਨਹੀਂ ਕੀ ਬਣਦੈ ਅੱਜ। ” ਜੱਸੀ ਨੇ ਜਵਾਬ ਦਿੱਤਾ।
“ਲੈ ! ਫਿਰ ਹੁਣ ਤੂੜੀ ਕਿਵੇਂ ਨਾਪੋਗੇ। ” ਸਿਆਮ ਬੋਲਿਆ
ਜੱਸੀ ਚੁੱਪ ਹੋ ਗਿਆ ਤੇ ਕਣਕ ਦਾ ਥੈਲਾ ਪਿੱਠ 'ਤੇ ਰੱਖ ਕੁੱਬਾ ਹੋ ਘਰ ਨੂੰ ਤੁਰ ਪਿਐ ਅਤੇ ਡੇਢ ਪੰਡ ਤੂੜੀ ਲੈਣ ਕਦੇ ਨਾ ਗਿਆ।
--ਜੈ ਸਿੰਘ ਛਿੱਬਰ
9855452043

No comments:
Post a Comment