ਬੂਟਾ ਸਿੰਘ ਨੇ ਲਾਇਆ ਸਮਾਜ ਸੇਵਾ ਦਾ ਬੂਟਾ . .. .
.ਮਾਲਵੇ 'ਚ ਦਿੱਤਾ ਮਾਨਵਤਾ ਦਾ ਛਿੱਟਾ
ਮਾਝੇ 'ਚ ਬੀਜਿਆ ਨਫ਼ਰਤ ਦਾ ਬੀਜ
(ਖੁੱਲ੍ਹੀਆਂ ਗੱਲਾਂ)
ਜੈ ਸਿੰਘ ਛਿੱਬਰ
ਚੰਡੀਗੜ
ਮਾਲਵੇ ਦੇ ਰੇਤਲੇ ਟਿੱਬਿਆਂ ਵਜੋਂ ਜਾਣੀ ਜਾਂਦੀ ਬਠਿੰਡਾ ਦੀ ਧਰਤੀ 'ਤੇ ਜਿਥੇ ਬੂਟਾ ਸਿੰਘ ਨੇ ਸਮਾਜ ਸੇਵਾ ਦਾ “ਬੂਟਾ” ਲਾ ਕੇ ਮਾਨਵਤਾ ਬਚਾਉਣ ਲਈ ਦਾਨ ਦਾ ਛਿੱਟਾ ਦਿੱਤਾ ਹੈ, ਉਥੇ ਮਾਝੇ ਦੀ ਧਰਤੀ 'ਤੇ ਇਕ ਰੱਬੀ ਰੂਹ ਦੀ ਰੁਲੀ ਖਾਕ ਨਾਲ ਨਫ਼ਰਤ ਦਾ ਬੀਜ ਬੀਜਿਆ ਗਿਆ ਹੈ। ਮਨੁੱਖ਼ਤਾਂ ਵਿਚ ਪਿਆਰ ਵੰਡਣ ਅਤੇ ਨਫ਼ਰਤ ਪੈਦਾ ਕਰਨ ਵਾਲੀਆਂ ਘਟਨਾਵਾਂ ਦੋਵੇਂ ਇਕੋ ਦਿਨ ਸਾਹਮਣੇ ਆਈਆਂ ਹਨ। ਦੋਵੇਂ ਘਟਨਾਵਾਂ ਦੀ ਤਵਾਰੀਖ ਦੋ ਵਿਅਕਤੀਆਂ ਦੁਆਰਾ ਲਿਖੀ ਗਈ ਹੈ, ਜੋ ਇਤਿਹਾਸ ਦੇ ਪੰਨਿਆਂ 'ਤੇ ਦਰਜ਼ ਹੋ ਗਈ।
ਬੀਬੀਪੁਰ (ਬਠਿੰਡਾ) ਦਾ ਬੂਟਾ ਸਿੰਘ ਢਿਲੋਂ ਸਾਬਕਾ ਫੌਜੀ ਹੈ ਜੋ 1992 ਵਿਚ ਸੇਵਾਮੁਕਤ ਹੋਇਆ। “ਰਾਜ ਨਹੀਂ ਸੇਵਾ ” ਦਾ ਨਾਅਰਾ ਦੇਣ ਵਾਲੇ ਪੰਜ ਵਾਰ ਸੂਬੇ ਦੀ ਵਾਗਡੋਰ ਸੰਭਾਲਣ ਵਾਲੇ ਸਾਬਕਾ ਵੀ ਢਿਲੋਂ ਹਨ।
ਬੂਟਾ ਸਿੰਘ ਨੇ ਵੱਡਾ ਹੌਸਲਾ ਦਿਖਾਇਆ ਹੈ, ਇਕ ਕਰੋੜ ਰੁਪਏ ਪ੍ਰਤੀ ਏਕੜ ਬਜ਼ਾਰੀ ਕੀਮਤ ਵਾਲੀ ਜਗ•ਾ (ਇਕ ਏਕੜ) ਸਰਕਾਰੀ ਹਸਪਤਾਲ ਬਣਾਉਣ ਲਈ ਦਾਨ ਕਰ ਦਿੱਤੀ। ਬੂਟਾ ਸਿੰਘ ਸਿਰਫ਼ ਚਾਰ ਏਕੜ ਭੋਂਇ ਦੀ ਮਲਕੀਅਤ ਵਾਲਾ ਕਿਸਾਨ ਹੈ। ਯਾਨੀ ਛੋਟਾ ਗਰੀਬ ਕਿਸਾਨ ਹੈ, ਸਰਕਾਰ ਨੇ ਕਰਜ਼ਾ ਮਾਫ਼ ਕਰਨ ਵਾਲੀ ਸਕੀਮ ਵਿਚ ਪੰਜ ਏਕੜ ਤੱਕ ਦੇ ਕਿਸਾਨ ਨੂੰ ਗਰੀਬ ਕਿਸਾਨ ਮੰਨਿਆ ਹੈ, ਪਰ ਗਰੀਬ ਕਿਸਾਨ ਨੇ ਕੰਮ ਵੱਡਾ ਕੀਤਾ ਹੈ। ਬੂਟਾ ਸਿੰਘ ਕਹਿੰਦਾ ਕੀ ਕਰਨੀਆਂ ਜ਼ਮੀਨਾਂ, ਕੀ ਕਰਨੇ ਨੇ ਪੈਸੇ, ਇਹ ਦੌਲਤ ਕਿਹੜੇ ਛਾਤੀ 'ਤੇ ਧਰ ਲੈ ਜਾਣੀ ਹੈ, ਸਭ ਕੁੱਝ ਐਥੇ ਰਹਿ ਜਾਣਾ।
ਬੂਟਾ ਸਿੰਘ ਦੀ ਗੱਲ ਵਿਚ ਵੱਡਾ ਵਜ਼ਨ ਹੈ। ਅੱਜ ਕਰੋਨਾ ਵਾਇਰਸ ਨੇ ਸਾਰੀ ਦੁਨੀਆਂ ਵਿਚ ਕੋਹਰਾਮ ਮਚਾਇਆ ਹੋਇਆ ਹੈ, ਦਿਨ ਚੜ•ਦੇ ਨੂੰ ਦੁਨੀਆਂ ਤੋਂ ਰੁਖ਼ਸਤ ਕਰਨ ਵਾਲਿਆਂ ਦੀ ਗਿਣਤੀ ਵਿਚ ਰੋਜ਼ ਵਾਧਾ ਹੋ ਜਾਂਦਾ ਹੈ।
ਲੋਕਾਂ ਦੀ ਸੇਵਾ ਦਾ ਦਾਅਵਾ ਕਰਨ ਵਾਲਿਆਂ ਵਿਚੋਂ ਅੱਜ ਕਿੰਨੇ ਕੁ ਲੋਕਾਂ ਨੇ ਮੱਦਦ ਦਾ ਹੱਥ ਵਧਾਉਣ ਲਈ ਆਪਣੀ ਨੇਕ ਕਮਾਈ ਵਿਚੋਂ ਦਾਨ ਦਿੱਤਾ ਹੈ। ਅੱਜ ਲੋਕ ਸੇਵਕ ਗੱਲਾਂ ਤੇ ਦਾਅਵੇ ਤਾਂ “ਸੇਵਾਦਾਰ” ਹੋਣ ਦੇ ਕਰਦੇ ਹਨ। ਪਰ ਸਭ ਲੋਕਾਈ ਜਾਣਦੀ ਹੈ ਕਿ ਔਖੇ ਸਮੇਂ ਵਿਚ ਸੇਵਾਦਾਰ ਕਿੰਨੇ ਕੁ ਲੋਕਾਂ ਨਾਲ ਖੜ•ੇ ਹਨ। ਪਰ, ਜੋ ਰੇਤਲੇ ਟਿੱਬੇ ਵਿਚ ਬੂਟਾ ਸਿੰਘ ਨੇ ਸੇਵਾ ਦਾ ਬੂਟਾ ਲਾਇਆ ਹੈ, Àਹ ਸਮਾਜ ਨੂੰ ਨਿਵੇਕਲੀ ਸੇਧ ਦੇਣ ਵਾਲਾ ਹੈ।
ਦੂਜੇ ਪਾਸੇ ਪਦਮ ਸ੍ਰੀ ਪੁਰਸਕਾਰ ਵਿਜੇਤਾ ਭਾਈ ਨਿਰਮਲ ਸਿੰਘ ਖਾਲਸਾ ਦੇ ਪੰਜ ਭੂਤਨੇ ਸਰੀਰ ਦਾ ਸਸਕਾਰ ਕਰਨ ਤੋਂ ਰੋਕਣ ਨਾਲ ਵੇਰਕਾ ਪਿੰਡ ਦਾ ਨਾਮ ਵਿਚ ਇਤਿਹਾਸ ਵਿਚ ਅੰਕਿਤ ਹੋ ਗਿਆ ਹੈ। ਹਾਲਾਂਕਿ ਵਿਰੋਧ ਕੁੱਝ ਵਿਅਕਤੀਆਂ ਦਾ ਹੋ ਸਕਦਾ ਪਰ ਨਾਮ ਪਿੰਡ ਦਾ ਜੁੜ ਗਿਆ। ਅੱਜ ਸਭ ਕੋਈ ਵੇਰਕਾ ਵਾਲਿਆਂ ਨੂੰ ਲਾਹਨਤਾਂ ਪਾ ਰਹੇ ਹਨ। ਗਲਤੀ ਭਾਵੇਂ ਪ੍ਰਸ਼ਾਸਨ ਦੀ ਵੀ ਹੈ। ਪਰ, ਜਿਵੇਂ ਭਾਈ ਖਾਲਸਾ ਦੀ ਵੀਡਿਓ ਹੁਣ ਸਾਹਮਣੇ ਆ ਰਹੀਆਂ ਹਨ, ਉਸਤੋਂ ਸਾਹਮਣੇ ਆਉਂਦਾ ਹੈ ਕਿ ਵੱਡਾ ਮਾਣ ਮਿਲਣ ਤੇ ਵੱਡੀ ਸਖਸ਼ੀਅਤ ਹੋਣ ਦੇ ਬਾਵਜੂਦ ਜਾਤੀਵਾਦ ਦਾ ਡੰਗ ਉਸਨੂੰ ਹਮੇਸ਼ਾ ਡੰਗਦਾ ਰਿਹਾ ਹੈ। ਸੋਸ਼ਲ ਮੀਡੀਆਂ 'ਤੇ ਵਾਇਰਲ ਇਕ ਵੀਡੀਓ ਵਿਚ ਕਹਿੰਦੇ ਹਨ ਕਿ ਜਿਸ ਕੌਮ ਦੇ ਕਬਰਸਤਾਨ ਸਾਂਝੇ ਨਹੀਂ, ਹੈਰਾਨ ਹਾਂ ਪਿੰਡਾਂ ਵਿਚ ਵੱਖ ਵੱਖ ਜਾਤਾਂ ਦੇ ਕਬਰਸਤਾਨ (ਸ਼ਮਸ਼ਾਨਘਾਟ) ਹਨ, ਜਿਹੜੀ ਕੌਂਮ ਮਰਦੀ ਵੀ ਸਾਂਝੀ ਨਹੀਂ ਉਹ ਸਿੱਖੀ ਦਾ ਬੋਲਬਾਲਾ ਕਿਵੇਂ ਕਰਲੂੰ। ਜਿਸਤੋਂ ਸਪਸ਼ਟ ਹੁੰਦਾ ਹੈ ਕਿ ਵੱਡੀ ਪਦਵੀਂ ਹੋਣ 'ਤੇ ਵੀ ਭਾਈ ਖਾਲਸਾ ਜਾਤੀਵਾਦ ਦਾ ਸ਼ਿਕਾਰ ਹੁੰਦੇ ਰਹੇ ਹਨ। ਅਕਾਲੀ ਆਗੂ ਤੇ ਸਾਬਕਾ ਸੰਸਦ ਪਰਮਜੀਤ ਕੌਰ ਗੁਲਸ਼ਨ ਪਹਿਲਾਂ ਹੀ ਅਕਾਲੀ ਦਲ ਤੇ ਸ੍ਰੋਮਣੀ ਕਮੇਟੀ ਵਿਚ ਦਲਿਤਾਂ ਨਾਲ ਭੇਦਭਾਵ ਦੀ ਗੱਲ ਕਰਦੇ ਹਨ। ਇਸੀ ਤਰ•ਾਂ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜ•ੀ ਸਮੇਤ ਕਈਆਂ ਨੇ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਹੈ। ਭਾਵੇਂ ਕਰਫਿਊ, ਲੌਕਡਾਊਨ ਕਰਕੇ ਇਹ ਮਾਮਲਾ ਅਜੇ ਸ਼ਾਂਤ ਹੈ, ਪਰ ਮਾਹੌਲ ਠੀਕ ਹੋਣ 'ਤੇ ਭਾਈ ਖਾਲਸਾ ਦਾ ਮਾਮਲਾ ਭਖ਼ਣ ਦੀਆਂ ਸੰਭਾਵਨਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

No comments:
Post a Comment