Tuesday, 24 July 2018

ਸਾਂਝ ਕੇਂਦਰ ਪੁਲਿਸ ਵਿਭਾਗ ਲਈ “ਕਮਾਊ ਪੁੱਤ”


ਤਿੰਨ ਸਾਲਾਂ ਵਿਚ 71,23,671 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ
ਪਾਸਪੋਰਟ ਵੈਰੀਫਿਕੇਸ਼ਨ ਦੀਆਂ 27,36,345 ਲੱਖ ਅਰਜੀਆਂ

ਜੈ ਸਿੰਘ ਛਿੱਬਰ,
 ਚੰਡੀਗੜ੍ਹ : ਤਤਕਾਲੀ ਅਕਾਲੀ ਭਾਜਪਾ ਸਰਕਾਰ ਵਲੋਂ ਲੋਕਾਂ ਨੂੰ ਪੁਲਿਸ ਵਿਭਾਗ ਨਾਲ ਸਬੰਧਿਤ ਕੰਮ
ਪੁਲਿਸ ਥਾਣਿਆਂ, ਸਬ ਡਿਵੀਜਨ ਅਤੇ ਡਿਵੀਜਨ ਪੱਧਰ 'ਤੇ ਬਿਨਾਂ ਪੈਸੇ (ਰਿਸ਼ਵਤ ) ਤੋਂ
ਕਰਵਾਉਣ ਲਈ ਖੋਲ੍ਹੇ ਗਏ ਸਾਂਝ ਕੇਂਦਰ ਪੁਲਿਸ ਵਿਭਾਗ ਲਈ “ਕਮਾਊ ਪੁੱਤ” ਸਾਬਤ ਹੋ ਰਹੇ
ਹਨ। ਸਾਲ 2015 -16 ਤੋਂ ਜੂਨ 2018 ਤੱਕ ਸਾਂਝ ਕੇਂਦਰਾਂ ਰਾਹੀਂ ਪੁਲਿਸ ਵਿਭਾਗ ਨੂੰ
39,26,68,805 ਕਰੋੜ ਰੁਪਏ ਇਕੱਤਰ ਹੋਏ ਹਨ। ਇਹ ਰਾਸ਼ੀ ਪੁਲਿਸ ਵਿਭਾਗ ਨੂੰ ਵੱਖ ਵੱਖ
ਤਰ੍ਹਾਂ ਦੀਆਂ ਸੇਵਾਵਾਂ ਜਿਨ੍ਹਾਂ ਵਿਚ ਪਾਸਪੋਰਟ ਨਵਾਂ ਤੇ ਨਵਿਆਉਣ, ਅਸਲਾ ਲਾਈਸੈਂਸ
ਨਵਾਂ, ਨਵਿਆਉਣ ਜਾਂ ਵੇਚਣਾ, ਸਪੀਕਰ ਲਈ ਐਨ.ਓ.ਸੀ, ਚਾਲ ਚੱਲਣ ਸਰਟੀਫਿਕੇਟ, ਐਫ.ਆਈ.ਆਰ
ਜਾਂ ਡੀ.ਡੀ.ਆਰ, ਕਿਰਾਏਦਾਰ ਦੀ ਵੈਰੀਫਿਕੇਸ਼ਨ ਸਮੇਤ 43 ਤਰ੍ਹਾਂ ਦੀਆਂ ਸੇਵਾਵਾਂ ਦੇਣ
ਬਦਲੇ ਫੀਸ ਵਜੋਂ ਪ੍ਰਾਪਤ ਹੋਈ ਹੈ। ਇਹ ਗੱਲ ਵੱਖਰੀ ਹੈ ਕਿ ਲੋਕਾਂ ਨੂੰ ਸਰਕਾਰੀ ਫੀਸ
ਦੇਣ ਤੋਂ ਇਲਾਵਾ ਆਪਣੇ ਕਈ ਤਰ੍ਹਾਂ ਦੇ ਕੰਮ ਕਰਵਾਉਣ ਲਈ ਅਲੱਗ ਤੋਂ “ਜੇਬ ਗਰਮ ”  ਵੀ
ਕਰਨੀ ਪੈਂਦੀ ਹੈ।

ਪੁਲਿਸ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 19 ਜੂਨ 2018 ਤੱਕ 27 ਜਿਲ੍ਹਾ ਸਾਂਝ
ਕੇਂਦਰ, 114 ਸਬ ਡਿਵੀਜਨ ਸਾਂਝ ਕੇਂਦਰ, 370 ਥਾਣਾ ਸਾਂਝ ਕੇਂਦਰ ਖੋਲ੍ਹੇ ਹੋਏ ਹਨ।
ਇਨ੍ਹਾਂ ਵਿਚੋਂ 95 ਸਬ ਡਿਵੀਜਨ ਸਾਂਝ ਕੇਂਦਰਾਂ ਅਤੇ 169 ਥਾਣਾ ਸਾਂਝ ਕੇਂਦਰਾਂ ਦੀਆਂ
ਨਵੀਆਂ ਇਮਾਰਤਾਂ ਅਤੇ ਬਾਕੀ ਸਾਰੇ ਪੁਲਿਸ ਥਾਣਿਆਂ ਦੀਆਂ  ਪੁਰਾਣੀਆਂ ਬਿਲਡਿੰਗਾਂ ਵਿਚ
ਖੋਲ੍ਹੇ ਹੋਏ ਹਨ। ਇਨ੍ਹਾਂ ਤਿੰਨ ਸਾਲਾਂ ਵਿ ਚ ਕੁੱਲ 71,23,671 ਲੱਖ ਅਰਜ਼ੀਆਂ
ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ 69,77,737 ਲੱਖ ਅਰਜ਼ੀਆਂ ਦਾ ਨਿਪਟਾਰਾ ਕਰ
ਦਿੱਤਾ ਗਿਆ। ਸੂਚਨਾ ਅਨੁਸਾਰ ਪੁਲਿਸ ਵਿਭਾਗ ਨੂੰ ਇਨ੍ਹਾਂ ਸਾਂਝ ਕੇਂਦਰਾਂ ਰਾਹੀਂ
39,26,68,805 ਕਰੋੜ ਰੁਪਏ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚੋਂ 34,66,74,674 ਕਰੋੜ
ਰੁਪਏ ਪੁਲਿਸ ਨੇ ਖਰਚ ਕਰ ਦਿੱਤੇ ਹਨ। ਇਹ ਰਾਸ਼ੀ ਕਿੱਥੇ ਖਰਚ ਕੀਤੀ ਗਈ ਹੈ, ਇਸ ਬਾਰੇ
ਪੁਲਿਸ ਵਿਭਾਗ ਵਲੋਂ ਕੋਈ ਮੁਕੰਮਲ ਜਾਣਕਾਰੀ ਨਾ ਦਿੰਦਿਆਂ ਇਹ ਦੱਸਿਆ ਗਿਆ ਹੈ ਕਿ ਹਰੇਕ
ਸਾਂਝ ਕੇਂਦਰ ਦਾ ਆਪਣਾ ਵੱਖਰਾ ਬੈਂਕ ਅਕਾਉਂਟ ਹੈ। ਸਾਂਝ ਕੇਦਰਾਂ ਵਲੋਂ ਪ੍ਰਾਪਤ ਰਾਸ਼ੀ
ਨੂੰ ਸਬੰਧਤ ਬੈਂਕ ਵਿਚ ਜਮਾ ਕਰਵਾਇਆ ਜਾਂਦਾ ਹੈ। ਇਹ ਸਾਰੇ ਸਾਂਝ ਕੇਂਦਰ ਸੁਸਾਇਟੀ
ਰਜਿਸਟੇਰਸ਼ਨ ਐਕਟ 1860 ਅਧੀਨ ਰਜਿਸਟਰਡ ਹਨ।

ਇਨ੍ਹਾਂ ਸੇਵਾਵਾਂ ਦੀ ਇਹ ਫੀਸ
ਪ੍ਰਾਪਤ ਜਾਣਕਾਰੀ ਅਨੁਸਾਰ ਵਿਦੇਸ਼ੀ ਵਿਅਕਤੀ ਦੇ ਆਉਣ ਜਾਣ ਦੀ ਸੂਚਨਾਂ ਦੇ 100 ਰੁਪਏ,
ਵਿਦੇਸ਼ ਵਿਅਕਤੀ ਦੇ ਰਹਿਣ ਲਈ ਪਰਿਮਟ ਵਿਚ ਵਾਧੇ ਦੇ 500 ਰੁਪਏ, ਮੇਲਾ, ਪ੍ਰਦਰਸ਼ਨੀ
ਜਾਂ ਖੇਡ ਪ੍ਰੋਗਰਾਮ ਦੇ 500 ਰੁਪਏ, ਨਵਾਂ ਅਸਲਾ ਲਾਇਸੈਂਸ ਜਾਂ ਨਵਿਆਉਣਾ 200 ਰੁਪਏ,
ਅਸਲਾ ਡੀਲਰ ਦਾ ਲਾਇਲੈਂਸ ਨਵਿਆਉਣਾ 500 ਰੁਪਏ, ਪਾਸਪੋਰਟ ਵੈਰੀਫਿਕੇਸ਼ਨ 100 ਰੁਪਏ,
ਵਹੀਕਲ ਦੀ ਵੈਰੀਫਿਕੇਸ਼ਨ 100 ਰੁਪਏ ਸਾਂਝ ਕੇਂਦਰਾਂ 'ਤੇ ਸੇਵਾਵਾਂ ਫੀਸ ਵਜੋਂ ਵਸੂਲ
ਕੀਤੇ ਜਾਂਦੇ ਹਨ। ਸੱਭਤੋਂ ਵੱਧ ਵੈਰੀਫਿਕੇਸ਼ਨ ਪਾਸਪੋਰਟ ਵੈਰੀਫਿਕੇਸ਼ਨ ਦੀਆਂ ਆਈਆਂ
ਹਨ। ਅੰਕੜੇ ਦੱਸਦੇ ਹਨ ਕਿ ਪਾਸਪੋਰਟ ਦੀਆਂ 2736345, ਵੱਖ ਵੱਖ ਤਰ੍ਹਾਂ ਦੀਆਂ
ਸ਼ਿਕਾਇਤਾਂ 550699, ਐਫ.ਆਈ.ਆਰ ਜਾਂ ਡੀਡੀਆਰ ਦੀ ਕਾਪੀ 1723862, ਅਸਲਾ ਲਾਇਸੈਂਸ
ਨਵਿਆਉਣ ਦੀਆਂ 239529, ਕਾਊਟਰ ਸਾਈਨ (ਹਸਤਾਖਰ) 38273 ਸਮੇਤ ਵੱਖ ਵੱਖ ਤਰ੍ਹਾਂ ਦੀਆਂ
71,23,671 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ।

ਸਾਂਝ ਕੇਂਦਰਾਂ ਵਿੱਚ ਤਾਇਨਾਤ ਮੁਲਾਜ਼ਮਾਂ ਦਾ ਵੇਰਵਾ --
ਸਾਂਝ ਕੇਂਦਰਾਂ ਵਿਚ ਕੁੱਲ 1818 ਮੁਲਾਜ਼ਮ ਤਾਇਨਾਤ ਹਨ, ਜਿਨ੍ਹਾਂ ਵਿਚ 1257 ਪੁਰਸ਼
ਅਤੇ 561 ਮਹਿਲਾ ਕਰਮਚਾਰੀ ਹਨ। ਇਨ੍ਹਾਂ ਵਿਚ ਇੰਸਪੈਕਟਰ 25, ਪੁਰਸ਼ 23 ਤੇ ਮਹਿਲਾ 2,
ਸਬ ਇੰਸਪੈਕਟਰ ਕੁੱਲ 57 ਪੁਰਸ਼ 40 ਤੇ ਮਹਿਲਾ 17, ਏ.ਐਸ.ਆਈ ਕੁੱਲ 296 ਪੁਰਸ਼ 277
ਤੇ ਮਹਿਲਾ 19,ਹੌਲਦਾਰ ਕੁੱਲ 379 ਪੁਰਸ਼ 356 ਤੇ ਮਹਿਲਾ 23, ਸਿਪਾਹੀ 1061 ਪੁਰਸ਼
561 ਤੇ ਮਹਿਲਾ 500 ਹਨ।

No comments:

Post a Comment