ਫਰੀਦਬਾਦ ਦੀ ਅਦਾਲਤ ਨੇ ਸੁਣਾਇਆ ਫੈਸਲਾ
9 ਅਕਤੂਬਰ 2008 ਨੂੰ ਫਿਲੌਰ ਪੁਲਿਸ ਨੇ ਦਰਜ਼ ਕੀਤਾ ਸੀ ਕੇਸ
ਜੈ ਸਿੰਘ ਛਿੱਬਰ , ਚੰਡੀਗੜ੍ਹ :
ਪੰਜਾਬ ਵਿਜੀਲੈਂਸ ਪੁਲਿਸ ਵਿਚ ਚਰਚਿਤ ਅਧਿਕਾਰੀ ਰਹੇ ਸਾਬਕਾ ਐਸ.ਪੀ ਸ਼ਿਵ ਕੁਮਾਰ ਦੇ ਪੁੱਤਰ ਮੋਹਿਤ ਸ਼ਰਮਾਂ ਸਮੇਤ ਪੰਜ ਦੋਸ਼ੀਆਂ ਨੂੰ ਫਰੀਦਬਾਦ ਦੀ ਅਦਾਲਤ ਨੇ ਕਰੀਬ ਚਾਰ ਕਰੋੜ ਰੁਪਏ ਦੇ ਹੀਰੇ ਦੀ ਡਕੈਤੀ ਦੇ ਮਾਮਲੇ ਵਿਚ ਦਸ ਸਾਲ ਦੀ ਸਜ਼ਾ ਅਤੇ 25 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ। ਜਦੋਂ ਕਿ ਹੌਲਦਾਰ ਹਰਬੰਸ ਲਾਲ ਨੂੰ ਸੱਤ ਸਾਲ ਦੀ ਸਜ਼ਾ ਕੀਤੀ ਹੈ। ਦੋਸ਼ੀਆਂ ਨੂੰ ਜ਼ੁਰਮਾਨਾ ਅਦਾ ਨਾ ਕਰਨ 'ਤੇ ਇਕ ਸਾਲ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ।
ਫਰੀਦਬਾਦ ਦੇ ਸੈਸ਼ਨ ਜੱਜ ਦੀਪਕ ਗੁਪਤਾ ਨੇ ਕਰੀਬ ਦਸ ਸਾਲ ਪਹਿਲਾਂ ਫਿਲੌਰ (ਜਲੰਧਰ) ਪੁਲਿਸ ਵਲੋਂ 9 ਅਕਤੂਬਰ 2008 ਨੂੰ ਦਰਜ਼ ਮਾਮਲੇ ਵਿਚ ਇਹ ਫੈਸਲਾ ਸੁਣਾਇਆ ਹੈ। ਜਦੋਂ ਮੋਹਿਤ ਸ਼ਰਮਾਂ 'ਤੇ ਪੁਲਿਸ ਨੇ ਕੇਸ ਦਰਜ ਕੀਤਾ ਸੀ, ਉਦੋਂ ਉਸਦੇ ਪਿਤਾ ਸ਼ਿਵ ਕੁਮਾਰ ਪੰਜਾਬ ਵਿਜੀਲੈਂਸ ਵਿਚ ਐਸ.ਐਸ.ਪੀ ਸਨ। ਸ਼ਿਵ ਕੁਮਾਰ ਦਾ ਪੁਲਿਸ ਵਿਭਾਗ ਵਿਚ ਕਾਫੀ ਪ੍ਰਭਾਵ ਮੰਨਿਆਂ ਜਾਂਦਾ ਸੀ, ਇਸ ਲਈ ਪੀੜਤ ਧਿਰ ਨੇ ਪੁਲਿਸ ਤੇ ਗਵਾਹਾਂ ਦੇ ਦਬਾਅ ਦੇ ਡਰ ਕਾਰਨ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟਿਸ਼ਨ ਦਾਇਰ ਕਰਕੇ ਕੇਸ ਪੰਜਾਬ ਤੋਂ ਬਾਹਰ ਕਿਸੇ ਅਦਾਲਤ ਵਿਚ ਸੁਣਵਾਈ ਲਈ ਅਰਜ਼ੀ ਦਾਇਰ ਕੀਤੀ ਸੀ, ਤਾਂ ਹਾਈਕੋਰਟ ਨੇ ਸਾਲ 2013 ਵਿਚ ਇਹ ਫੈਸਲਾ ਫਰੀਦਾਬਾਦ ਕੋਰਟ ਨੂੰ ਤਬਦੀਲ ਕੀਤਾ ਸੀ। ਪੁਲਿਸ ਨੇ ਲੁੱਟ ਖੋਹ ਦੇ ਇਸ ਮਾਮਲੇ ਵਿਚ ਮੋਹਿਤ ਸ਼ਰਮਾਂ ਤੋਂ ਇਲਾਵਾ ਮੁਹੰਮਦ ਮੇਹਰਵਾਨ, ਸੁਰੇਸ਼ ਕੁਮਾਰ, ਭੁਪਿੰਦਰ ਸਿੰਘ ਉਰਫ ਬੰਟੀ, ਅਸ਼ੋਕ ਕੁਮਾਰ ਉਰਫ ਬਿਲੂ, ਸਿਪਾਹੀ ਅਮਰਦੀਪ ਸ਼ਰਮਾਂ, ਸੁਖਦੇਵ ਸਿੰਘ ਤੇ ਗੁਰਦਿਆਲ ਸਿੰਘ ਨੂੰ ਦੋਸ਼ੀ ਬਣਾਇਆ ਸੀ। ਅਦਾਲਤ ਨੇ ਅਮਰਦੀਪ ਸ਼ਰਮਾਂ, ਸੁਖਦੇਵ ਸਿੰਘ ਅਤੇ ਗੁਰਦਿਆਲ ਸਿੰਘ ਨੂੰ ਸਬੂਤ ਨਾ ਹੋਣ ਕਾਰਨ ਬਰੀ ਕਰ ਦਿੱਤਾ ਹੈ।
ਪੁਲਿਸ ਫਾਈਲ ਮੁਤਾਬਿਕ ਭਵੇਸ਼ ਸ਼ਾਹ ਪੁੱਤਰ ਨਵੀਨ ਸ਼ਾਹ ਨਿਵਾਸੀ ਮਾਇਆ ਬਿਲਡਿੰਗ ਭੋਖੇਵਾਲਾ ਗੁਲਾਬਵਾੜੀ ਮੁੰਬਈ ਨੇ 9 ਅਕਤੂਬਰ 2008 ਨੂੰ ਪੁਲਿਸ ਕੋਲ੍ਹ ਬਿਆਨ ਦਰਜ਼ ਕਰਵਾਏ ਸਨ ਕਿ ਉਹ ਮੁੰਬਈ ਦੀ ਮਹਿੰਦਰਾ ਬ੍ਰਰਦਜ਼ ਐਕਸਪੋਰਟ ਪ੍ਰਾਈਵੇਟ ਲਿਮਟਿਡ ਕੰਪਨੀ ਵਿਚ ਬਤੌਰ ਸੇਲ ਮੈਨ ਉਤਰ ਭਾਰਤ ਵਿਚ ਡਾਇਮੰਡ (ਹੀਰੇ) ਸਪਲਾਈ ਕਰਦਾ ਹੈ। ਸੇਲਮੈਨ ਹੋਣ ਦੇ ਨਾਤੇ ਉਹ ਲੁਧਿਆਣਾ ਦੇ ਐਮ ਜਿਊਲਰਜ ਸੋਅਰੂਮ ਦੇ ਮਾਲਿਕ ਮੋਹਿਤ ਸ਼ਰਮਾਂ ਨੂੰ ਵੀ ਹੀਰੇ ਸਪਲਾਈ ਕਰਦਾ ਹੈ। ਪੁਲਿਸ ਫਾਇਲ ਅਨੁਸਾਰ ਬਿਆਨ ਕਰਤਾ 9 ਅਕਤੂਬਰ ਨੂੰ ਹੀਰਿਆਂ ਦੇ 45 ਪੈਕੇਟ ਲੈ ਕੇ ਮੋਹਿਤ ਸ਼ਰਮਾਂ ਦੇ ਸੋਅ ਰੂਮ ਲੁਧਿਆਣਾ ਗਿਆ। ਇਨ੍ਹਾਂ 45 ਪੈਕੇਟਾਂ (ਹੀਰਿਆਂ) ਦੀ ਕੀਮਤ 4,15,45,000 ਕਰੋੜ ਰੁਪਏ ਦੱਸੀ। ਜਦੋਂ ਉਸਨੇ ਮੁਕੇਸ਼ ਸ਼ਰਮਾਂ ਨੂੰ ਹੀਰੇ ਦਿਖਾਏ ਤਾਂ ਉਸਨੇ ਕਿਹਾ ਕਿ ਉਹ ਬਾਅਦ ਵਿਚ ਖਰੀਦ ਕਰੇਗਾ। ਬਿਆਨ ਕਰਤਾ ਅਨੁਸਾਰ ਹੀਰੇ ਸਪਲਾਈ ਕਰਨ ਲਈ ਉਸਨੇ ਅੰਮ੍ਰਿਤਸਰ ਸਾਹਿਬ ਜਾਣਾ ਸੀ ਅਤੇ ਮੁਕੇਸ਼ ਸ਼ਰਮਾਂ ਨੇ ਮੱਦਦ ਲਈ ਟੈਕਸੀ ਸਟੈਂਡ ਤੋਂ ਗੱਡੀ ਭੇਜ ਦਿੱਤੀ। ਟੈਕਸੀ ਡਰਾਇਵਰ ਨੇ ਫਿਲੌਰ ਨੇੜ੍ਹੇ ਪਖਾਨਾਂ ਜਾਣ ਦੀ ਗੱਲ ਕਹਿਕੇ ਗੱਡੀ ਰੋਕ ਦਿੱਤੀ। ਇਸੀ ਦੌਰਾਨ ਤਿੰਨ ਨੌਜਵਾਨਾਂ ਨੇ ਆ ਕੇ ਉਸਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਅਤੇ ਮਾਰ ਦੇਣ ਦੀ ਨੀਅਤ ਨਾਲ ਚਾਕੂ ਨਾਲ ਚਾਰ ਵਾਰ ਕਰਕੇ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਅਤੇ ਨੌਜਵਾਨ ਹੀਰੇ ਲੁੱਟ ਕੇ ਫਰਾਰ ਹੋ ਗਏ ਸਨ। ਪੀੜਤ ਨੇ ਕੰਪਨੀ ਦੇ ਮਾਲਿਕ ਅਤੇ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮੋਹਿਤ 'ਤੇ ਸ਼ੱਕ ਪ੍ਰਗਟ ਕੀਤੀ ਸੀ। ਫਿਲੌਰ ਪੁਲਿਸ ਨੇ ਸ਼ੱਕ ਦੇ ਆਧਾਰ 11 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਵਲੋਂ ਕੀਤੀ ਗਈ ਪੁੱਛਗਿਛ 'ਤੇ ਮੋਹਿਤ ਨੇ ਗੰਨਮੈਨ ਹਰਬੰਸ ਲਾਲ ਦੀ ਮੱਦਦ ਨਾਲ ਲੁੱਟਮਾਰ ਦੀ ਘਟਨਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕੀਤੀ ਸੀ। ਪੁਲਿਸ ਨੇ ਇਸ ਮਾਮਲੇ ਵਿਚ 32 ਗਵਾਹ ਬਣਾਏ ਸਨ। ਸੈਸ਼ਨ ਜੱਜ ਫਰੀਦਬਾਦ ਦੀਪਕ ਗੁਪਤਾ ਨੇ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਹੈ।
ਪੁਲਿਸ ਵਿਚ ਬਹੁਚ ਚਰਚਿਤ ਰਹੇ ਹਨ ਸ਼ਿਵ ਕੁਮਾਰ
ਰੈਵਨਿਯੂ ਪਟਵਾਰ ਯੂਨੀਅਨ ਪੰਜਾਬ ਦੇ ਜਿਲ੍ਹਾ ਫਤਿਹਗ਼ੜ ਦੇ ਸਰਪ੍ਰਸ਼ਤ ਪਟਵਾਰੀ ਮੋਹਨ ਸਿੰਘ ਦੱਸਿਆ ਕਿ 19 ਨਵੰਬਰ 2009 ਨੂੰ 20 ਰੁਪਏ ਫਰਦ ਦੇ ਸਰਕਾਰੀ ਫੀਸ ਵਜੋਂ ਲਏ ਸਨ। ਵੀਹ ਰੁਪਏ ਲੈਣ 'ਤੇ ਖੁੰਦਕ ਵਜੋਂ 20 ਨਵੰਬਰ ਨੂੰ ਬੁਲਾਕੇ ਬੁਰੀ ਤਰ੍ਹਾਂ ਬੇਇਜਤੀ ਕੀਤੀ ਅਤੇ ਪਟਵਾਰੀ ਨੂੰ ਧਮਕੀ ਦਿੱਤੀ ਸੀ ਕਿ ਉਸਨੇ 500 ਸਿੱਖ ਮੁੰਡਿਆਂ ਨੂੰ ਮਾਰ ਦਿੱਤਾ ਹੈ। ਤੇਰੀ ਜੁਅਰਤ ਕਿਵੇਂ ਪੈ ਗਈ ਵੀਹ ਰੁਪਏ ਲੈਣ ਦੀ ਮੈਨੂੰ ਤਾਂ ਲੋਕ ਪੈਸੇ ਦੇਣ ਆਉਂਦੇ ਹਨ। ਮੋਹਨ ਸਿੰਘ ਨੇ ਪੰਜਾਬੀ ਜਾਗਰਣ ਨੂੰ ਦੱਸਿਆ ਕਿ ਸ਼ਿਵ ਕੁਮਾਰ ਨੇ ਧਮਕੀ ਦਿੱਤੀ ਸੀ ਕਿ ਉਸਦਾ ਝੂਠਾ ਪੁਲਿਸ ਮੁਕਾਬਲਾ ਕਰੇਗਾ ਜਾਂ ਤੈਨੂੰ ਅਜਿਹੇ ਕੇਸ ਵਿਚ ਫਸਾਵਾਂਗਾ ਜਿਥੇ ਤੇਰੀ ਜਮਾਨਤ ਨਹੀਂ ਹੋਵੇਗੀ। ਮੋਹਨ ਸਿੰਘ ਅਨੁਸਾਰ ਉਸਨੇ ਹੋਰ ਅਧਿਕਾਰੀਆਂ ਨਾਲ ਮਿਲਕੇ 18 ਫਰਵਰੀ 2012 ਨੂੰ ਘਰੋ ਚੁੱਕਕੇ ਮੋਗਾ ਲਿਜਾ ਕੇ 2.50 ਕਰੋੜ ਰੁਪਏ ਚੌਲਾਂ ਦਾ ਝੂਠਾ ਕੇਸ ਪਾ ਦਿੱਤਾ ਸੀ। ਉਸ ਸਮੇਂ ਸੁਰਜੀਤ ਸਿੰਘ ਗਰੇਵਾਲ ਐਸ.ਐਸ.ਪੀ ਜਲੰਧਰ ( ਜੋ ਹੁਣ ਆਮਦਨ ਤੋਂ ਵੱਧ ਸੰਪਤੀ ਬਣਾਉਣ ਦੇ ਦੋਸ ਵਿਚ ਪਟਿਆਲਾ ਜੇਲ੍ਹ ਵਿਚ ਹਨ) ਲਿਜਾਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਤੇ ਕਕਾਰਾ ਦੀ ਬੇਬਅਦੀ ਕੀਤੀ। ਨਿਆਂ ਲੈਣ ਲਈ ਉਹ ਕਾਨੂੰਨੀ ਲੜਾਈ ਲੜ ਰਹੇ ਹਨ। ਮੋਹਨ ਸਿੰਘ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ ਪੰਜਾਬ ਨੂੰ ਮੁਕਦਮਾ ਨੰਬਰ 184 , 23 ਅਗਸਤ 2012 ਦੀ ਦੁਬਾਰਾ ਜਾਂਚ ਦੇ ਹੁਕਮ ਦਿੱਤੇ ਹਨ।
No comments:
Post a Comment