22 ਜਿਲ੍ਹਾ ਪਰੀਸ਼ਦ, 150 ਬਲਾਕ ਸੰਮਤੀਆਂ, 13278 ਗ੍ਰਾਮ ਪੰਚਾਇਤਾਂ ਸਥਾਪਿਤ
---ਪੰਚਾਇਤ ਸੰਮਤੀ ਤੇ ਜਿਲ੍ਹਾ ਪਰੀਸ਼ਦ 10 ਸਿਤੰਬਰ
---ਪੰਚਾਇਤਾਂ ਦੀਆਂ ਚੋਣਾਂ ਹੋਣਗੀਆਂ 30 ਨੂੰ
---ਪੰਚਾਇਤੀ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ
ਜੈ ਸਿੰਘ ਛਿੱਬਰ,
ਚੰਡੀਗੜ੍ਹ : ਲੋਕਤੰਤਰ ਦੀ ਮੁੱਢਲੀ ਇਕਾਈ ਪੰਚਾਇਤ ਦੀਆਂ ਚੋਣਾਂ ਸਤੰਬਰ ਵਿਚ ਦੋ ਪੜਾਅ ਵਿਚ ਹੋਣਗੀਆਂ। ਪਹਿਲੇ ਪੜਾਅ ਵਿਚ 10 ਸਤੰਬਰ ਨੂੰ ਪੰਚਾਇਤ ਸੰਮਤੀ ਤੇ ਜਿਲ੍ਹਾ ਪਰੀਸ਼ਦ ਅਤੇ ਦੂਜੇ ਪੜਾਅ ਵਿਚ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਹੋਣਗੀਆਂ। ਪੈਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਚੋਣ ਕਰਵਾਉਣ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪੈਂਡੂ ਵਿਕਾਸ ਵਿਭਾਗ ਨੇ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਹੈ। ਪੰਜਾਬ ਦੇ ਮੁੱਖ ਚੋਣ ਅਫਸਰ ਵਲੋਂ ਚੋਣਾਂ ਦੀ ਪੂਰੀ ਪ੍ਰੀਕ੍ਰਿਆਂ ਘੋਸ਼ਿਤ ਕੀਤੀ ਜਾਵੇਗੀ। ਮੁੱਖ ਚੋਣ ਅਫਸਰ ਵਲੋਂ ਚੋਣ ਦੀਆਂ ਤਾਰੀਖਾਂ ਬਾਰੇ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਸੂਬੇ ਵਿਚ ਚੋਣ ਜਾਬਤਾ ਲਾਗੂ ਹੋ ਜਾਵੇਗਾ। ਪੰਚਾਇਤੀ ਚੋਣਾਂ ਵਿਚ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਹੋਣਗੀਆਂ।
ਸੂਬੇ ਵਿੱਚ 22 ਜ਼ਿਲ੍ਹਾ ਪ੍ਰੀਸ਼ਦਾਂ, 150 ਬਲਾਕ ਸਮਿਤੀਆਂ ਅਤੇ 13, 278 ਗ੍ਰਾਮ ਪੰਚਾਇਤਾਂ ਹਨ।
ਪੰਚਾਇਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਨੇ ਚੋਣਾਂ ਕਰਵਾਉਣ ਲਈ ਪੁਖਤਾਂ ਪ੍ਰਬੰਧ ਕਰ ਲਏ ਹਨ। ਵੱਡੀ ਗੱਲ ਹੈ ਕਿ ਔਰਤਾਂ ਨੂੰ 50 ਫ਼ੀਸਦੀ ਰਾਖਵਾਂਕਰਨ ਦਾ ਲਾਭ ਪੰਚਾਇਤ ਮੈਂਬਰਾਂ, ਸਰਪੰਚਾਂ, ਚੇਅਰਮੈਨਾਂ ਅਤੇ ਉਪ ਚੇਅਰਮੈਨਾਂ ਦੇ ਅਹੁਦਿਆਂ 'ਤੇ ਵੀ ਲਾਗੂ ਹੋਵੇਗਾ।
ਜਾਣਕਾਰੀ ਅਨੁਸਾਰ ਪਹਿਲੇ ਪੜਾਅ ਵਿੱਚ ਸੂਬੇ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਲਈ 354 ਚੋਣ ਹਲਕੇ ਸਥਾਪਤ ਕੀਤੇ ਜਾਣਗੇ।
ਪਿਛਲੇ ਸਾਲ ਸੂਬੇ ਵਿਚ 13028 ਪੰਚਾਇਤਾਂ ਸਨ ਅਤੇ ਇਸ ਵਾਰ 250 ਗ੍ਰਾਮ ਪੰਚਾਇਤਾਂ ਦਾ ਵਾਧਾ ਕਰਦਿਆਂ 13, 278 ਗ੍ਰਾਮ ਪੰਚਾਇਤਾਂ ਬਣਾਈਆਂ ਗਈਆਂ ਹਨ। ਇਨ੍ਹਾਂ ਗ੍ਰਾਮ ਪੰਚਾਇਤਾਂ ਲਈ ਸੂਬੇ ਦੇ ਪਿੰਡਾਂ ਵਿੱਚ ਕੁੱਲ 83,933 ਵਾਰਡ ਬਣਾਏ ਗਏ ਹਨ।
ਜਿਲ੍ਹਾ ਪ੍ਰੀਸ਼ਦ ਦੇ ਇਹ ਹੋਣਗੇ ਹਲਕੇ
ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਰੋਪੜ ਲਈ 10 ਹਲਕੇ, ਮੋਹਾਲੀ 10, ਸੰਗਰੂਰ 23,
ਅੰਮ੍ਰਿਤਸਰ 25, ਬਠਿੰਡਾ 16, ਪਟਿਆਲਾ 25, ਫਤਿਹਗੜ੍ਹ ਸਾਹਿਬ 10, ਬਰਨਾਲਾ 10, ਫਿਰੋਜ਼ਪੁਰ 14, ਫਾਜ਼ਿਲਕਾ 15, ਗੁਰਦਾਸਪੁਰ 25, ਹੁਸ਼ਿਆਰਪੁਰ 25, ਜਲੰਧਰ 22, ਕਪੂਰਥਲਾ 10, ਲੁਧਿਆਣਾ 25, ਮਾਨਸਾ 11, ਮੁਕਤਸਰ 13, ਮੋਗਾ 15, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 10, ਫਰੀਦਕੋਟ 10 , ਪਠਾਨਕੋਟ 10 ਅਤੇ ਜ਼ਿਲ੍ਹਾ ਪ੍ਰੀਸ਼ਦ ਤਰਨਤਾਰਨ ਲਈ 20 ਚੋਣ ਹਲਕੇ ਬਣਾਏ ਗਏ ਹਨ।
ਇਹ ਹਨ ਬਲਾਕ ਸੰਮਤੀਆਂ ਦੇ ਹਲਕੇ
ਇਸੀ ਤਰ੍ਹਾਂ 22 ਜ਼ਿਲ੍ਹਿਆਂ ਵਿੱਚ 150 ਬਲਾਕ ਸੰਮਤੀਆਂ ਬਣਾਈਆਂ ਗਈਆਂ ਹਨ, ਜਦੋਂ ਕਿ ਪਿਛਲੀਆਂ ਚੋਣਾਂ ਦੌਰਾਨ 146 ਬਲਾਕ ਸੰਮਤੀਆਂ ਸਨ। ਇਨ੍ਹਾਂ ਬਲਾਕ ਸੰਮਤੀਆਂ ਲਈ ਕੁੱਲ 2908 ਚੋਣ ਹਲਕੇ ਬਣਾਏ ਗਏ ਹਨ। ਜ਼ਿਲ੍ਹਾ ਰੋਪੜ 'ਚ 5 ਬਲਾਕ ਸੰਮਤੀਆਂ ਲਈ 95 ਚੋਣ ਹਲਕੇ, ਅੰਮ੍ਰਿਤਸਰ ਵਿੱਚ 9 ਬਲਾਕ ਸੰਮਤੀਆਂ ਲਈ 199, ਬਠਿੰਡਾ 'ਚ 9 ਬਲਾਕ ਸੰਮਤੀਆਂ ਲਈ 148, ਫਤਿਹਗੜ੍ਹ ਸਾਹਿਬ 'ਚ 5 ਬਲਾਕ ਸੰਮਤੀਆਂ ਲਈ 77, ਜਲੰਧਰ 'ਚ 11 ਬਲਾਕ ਸੰਮਤੀਆਂ ਲਈ 198 ਚੋਣ ਹਲਕੇ ਲੁਧਿਆਣਾ 'ਚ 13 ਬਲਾਕ ਸੰਮਤੀਆਂ ਲਈ 237, ਮਾਨਸਾ 'ਚ 5 ਬਲਾਕ ਸੰਮਤੀਆਂ ਲਈ 89 , ਗੁਰਦਾਸਪੁਰ 'ਚ 11 ਬਲਾਕ ਸੰਮਤੀਆਂ ਲਈ 213 , ਮੁਕਤਸਰ 'ਚ 4 ਬਲਾਕ ਸੰਮਤੀਆਂ ਲਈ 98, ਮੋਗਾ 'ਚ 5 ਬਲਾਕ ਸੰਮਤੀਆਂ ਲਈ 115, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 'ਚ 5 ਬਲਾਕ ਸੰਮਤੀਆਂ ਲਈ 89, ਬਰਨਾਲਾ 'ਚ 3 ਬਲਾਕ ਸੰਮਤੀਆਂ ਲਈ 61,ਫਾਜ਼ਿਲਕਾ ਵਿੱਚ 6 ਬਲਾਕ ਸੰਮਤੀਆਂ ਲਈ 108, ਫਿਰੋਜ਼ਪੁਰ 'ਚ 5 ਬਲਾਕ ਸੰਮਤੀਆਂ ਲਈ 120, ਫਰੀਦਕੋਟ 'ਚ 3 ਬਲਾਕ ਸੰਮਤੀਆਂ ਲਈ 62 , ਹੁਸ਼ਿਆਰਪੁਰ 'ਚ 10 ਬਲਾਕ ਸੰਮਤੀਆਂ ਲਈ 211 , ਕਪੂਰਥਲਾ 'ਚ 5 ਬਲਾਕ ਸੰਮਤੀਆਂ ਲਈ 88 , ਪਟਿਆਲਾ 'ਚ 9 ਬਲਾਕ ਸੰਮਤੀਆਂ ਲਈ 193, ਪਠਾਨਕੋਟ 'ਚ 6 ਬਲਾਕ ਸੰਮਤੀਆਂ ਲਈ 91, ਸੰਗਰੂਰ 'ਚ 10 ਬਲਾਕ ਸੰਮਤੀਆਂ ਲਈ 193 ਮੋਹਾਲੀ 'ਚ 3 ਬਲਾਕ ਸੰਮਤੀਆਂ ਲਈ 63, ਤਰਨਤਾਰਨ ਵਿੱਚ 8 ਬਲਾਕ ਸੰਮਤੀਆਂ ਲਈ 160 ਚੋਣ ਹਲਕੇ ਸਥਾਪਿਤ ਕੀਤੇ ਗਏ ਹਨ।
No comments:
Post a Comment