Wednesday, 18 July 2018

ਬਾਦਲ ਦੇ ਪੈਰ ਹੇਠਾਂ ਨਾ ਲੱਗੇ, ਪੰਜਾਬ ਕਿਵੇਂ ਆਉਂਦਾ ਪੈਰਾਂ 'ਤੇ



ਵਿਆਹਾਂ, ਭੋਗਾਂ 'ਤੇ ਵੀ ਚੌਪਰ 'ਚ ਗਏ ਬਾਦਲ 
ਚੰਡੀਗੜ੍ਹ ਤੋਂ ਖਰੜ ਤੱਕ ਦਾ 17 ਕਿਲੋਮੀਟਰ ਸਫਰ ਵੀ ਉਡਣ ਖੋਟੋਲੇ 'ਚ 

ਜੈ ਸਿੰਘ ਛਿੱਬਰ

ਚੰਡੀਗੜ੍ਹ, 18 ਜੁਲਾਈ :ਪੰਜਾਬ ਦੀ ਆਰਥਿਕ ਹਾਲਤ ਖਰਾਬ ਹੋਣ ਅਤੇ ਭਾਰੀ ਕਰਜ਼ੇ ਦੇ  ਬੋਝ ਥੱਲੇ ਦੱਬੇ ਹੋਣ ਦੇ ਬਾਵਜੂਦ ਤਤਕਾਲੀ ਅਕਾਲੀ ਭਾਜਪਾ ਸਰਕਾਰ ਨੇ ਦਿਲ ਖੋਲ੍ਹ ਕੇ ਸਰਕਾਰੀ ਖਜ਼ਾਨੇ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਹਨ। ਪਿਛਲੇ ਦਿਨ ਦਲਜੀਤ ਸਿੰਘ ਗਿਲਜੀਆ ਨੇ ਸੂਚਨਾ ਅਧਿਕਾਰ ਐਕਟ ਦੇ ਤਹਿਤ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਬਾਦਲ ਪਰਿਵਾਰ ਖਾਸਕਰਕੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰਾਈਵੇਟ ਹੈਲੀਕਾਪਟਰ, ਚੌਪਰ 'ਤੇ 121.15 ਲੱਖ ਰੁਪਏ ਖਰਚ ਕਰਨ 'ਤੇ ਸਿਆਸੀ ਹਲਕਿਆਂ ਵਿਚ ਨਵੀਂ ਚਰਚਾ ਛਿੜ ਗਈ ਹੈ। ਵਿਰੋਧੀ ਧਿਰ ਦੇ ਆਗੁ ਸੁਖਪਾਲ ਸਿੰਘ ਖਹਿਰਾ ਇਸਦੀ ਜਾਂਚ ਕਰਵਾਉਣ ਦੀ ਮੰਗ ਕਰ ਰਹੇ ਹਨ, ਉਥੇ ਅਕਾਲੀ ਦਲ ਦੇ ਆਗੂ ਹੈਲੀਕਾਪਟਰ, ਚੌਪਰ ਦੀ ਵਰਤੋ ਨੂੰ ਮੁੱਖ ਮੰਤਰੀ ਦੇ ਅਧਿਕਾਰ ਖ਼ੇਤਰ ਦੀ ਗੱਲ ਕਰ ਰਹੇ ਹਨ। ਕੋਈ ਸ਼ੱਕ ਨਹੀਂ ਕਿ ਮੁੱਖ ਮੰਤਰੀ ਹੈਲੀਕਾਪਟਰ, ਚੌਪਰ ਦੀ ਵਰਤੋ ਕਰ ਸਕਦੇ ਹਨ। ਪਰ ਸਵਾਲ ਪੈਦਾ ਹੁੰਦਾ ਹੈ ਕਿ ਸਰਕਾਰੀ ਹੈਲੀਕਾਪਟਰ ਹੋਣ ਦੇ ਬਾਵਜੂਦ ਪ੍ਰਾਈਵੇਟ ਹੈਲੀਕਾਪਟਰ ਦੀ ਵਰਤੋ ਕਰਨਾ ਇਕ ਗੰਭੀਰ ਸਵਾਲ ਖੜੇ ਕਰਦਾ ਹੈ। 
ਆਰ.ਟੀ.ਆਈ ਰਾਹੀਂ ਮਿਲੀ ਸੂਚਨਾ ਤੋਂ ਸਪਸ਼ਟ ਹੁੰਦਾ ਹੈ ਕਿ ਸਾਬਕਾ ਮੁੱਖ ਮੰਤਰੀ ਨੇ ਨਿੱਜੀ ਅਤੇ ਅਕਾਲੀ ਆਗੂਆਂ ਦੇ ਪੋਤੇ, ਪੋਤੀਆਂ ਦੇ ਵਿਆਹਾਂ ਤੇ ਹੋਰ ਸਮਾਗਮਾਂ ਲਈ ਵੀ ਹਵਾਈ ਯਾਤਰਾ ਕਰਨ ਨੂੰ ਤਰਜੀਹ ਦਿੱਤੀ ਹੈ। ਹੈਰਾਨੀ ਦੀ ਗੱਲ ਹੈ ਕਿ ਸਾਬਕਾ ਮੁੱਖ ਮੰਤਰੀ ਨੇ 28 ਜੁਲਾਈ ਨੂੰ ਚੰਡੀਗੜ੍ਹ ਤੋਂ ਖਰੜ ਵਿਖੇ ਮਾਨ ਸਿੰਘ ਮਨਹੇੜਾ ਦੀ ਪਹਿਲੀ ਬਰਸੀ ਸਮਾਗਮ ਵਿਚ ਸ਼ਾਮਲ ਹੋਣ ਲਈ 17 ਕਿਲੋਮੀਟਰ ਦਾ ਸਫਰ ਵੀ ਉਡਣ ਖਟੋਲੇ ਵਿਚ ਕੀਤਾ ਹੈ। 
ਸੂਚਨਾ ਅਨੁਸਾਰ ਬਾਦਲ ਵਲੋਂ ਚੰਡੀਗੜ੍ਹ ਤੋਂ ਕਾਲਝਰਾਨੀ, ਬਾਦਲ, ਬਾਲਾਸਰ ਤੇ ਕਈ ਹੋਰ ਥਾਵਾਂ 'ਤੇ ਹੈਲੀਕਾਪਟਰ ਦੀ ਵਰਤੋ ਦੀ ਤਾਂ ਸੂਚਨਾ ਹੈ, ਪਰ ਕਿਸ ਮੰਤਵ ਲਈ ਯਾਤਰਾ ਕੀਤੀ ਉਸਦਾ ਰਿਕਾਰਡ ਵਿਚ ਕੋਈ ਜ਼ਿਕਰ ਨਹੀਂ ਹੈ। 

ਇਥੇ ਇਥੇ ਗਏ ਭੋਗਾਂ ਤੇ ਵਿਆਹਾਂ ਵਿਚ 
30 ਮਾਰਚ 2012 ਨੂੰ ਚੰਡੀਗੜ੍ਹ ਤੋਂ ਫਤਿਹਗੜ ਸਾਹਿਬ ਵਿਖੇ ਐਮ.ਪੀ ਪ੍ਰੇਮ ਸਿੰਘ ਚੰਦੂਮਾਜਰਾ ਦੇ ਭਰਾ ਦੇ ਭੋਗ ਸਮਾਗਮ ਵਿਖੇ, 1 ਮਈ ਨੂੰ ਰਤਨ ਸਿੰਘ ਅਲੋਹੋਰਾ ਦੇ ਭੋਗ ਸਮਾਗਮ, 15 ਮਈ ਨੂੰ ਦਿੱਲੀ ਤੋਂ ਕਚਰੀਆਵਾਸ (ਜੈਪੁਰ) ਸ਼੍ਰੀ ਭੈਰੋ ਸਿੰਘ ਸ਼ੇਖਾਵਤ ਦੇ ਬੁੱਤ ਸਥਾਪਤੀ ਸਮਾਗਮ, 19 ਮਈ ਨੂੰ ਸਿਰਸਾ ਤੋਂ ਸੁਰਜੀਤ ਸਿੰਘ ਰੱਖੜਾ ਦੀ ਮਾਤਾ ਦੀ ਬਰਸੀ ਸਮਾਗਮ, 4 ਜੂਨ ਨੂੰ ਸਾਬਕਾ ਵਿਧਾਇਕ ਅਮਰਜੀਤ ਸਿੰਘ ਸ਼ਾਹੀ ਦੇ ਅੰਤਿਮ ਸੰਸਕਾਰ, 1 ਜੁਲਾਈ ਨੂੰ ਚੱਕ ਸੁਹੇਲੇਵਾਲਾ (ਫਾਜੀਲਿਕਾ) ਵਿਖੇ ਜੋਰਾ ਸਿੰਘ ਮਾਨ ਦੀ ਬਰਸੀ ਸਮਾਗਮ, ਹੁਸ਼ਿਆਰ ਸਿੰਘ ਹੁੰਦੇਵਾਲ ਦੇ ਘਰ ਅਤੇ ਮੁਕਤਸਰ ਤੋਂ ਮਲੋਟ ਲੇਖ ਰਾਜ ਜੰਗਾਂ ਦੇ ਘਰ ਗਏ। ਇਸੀ ਤਰ੍ਹਾਂ 6 ਅਗਸਤ ਨੂੰ ਚੰਡੀਗੜ ਤੋਂ ਦਿੱਲੀ ਪੰਜ ਤਖਤਾਂ ਟਰੇਨ ਲਾਂਚ ਕਰਨ ਲਈ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਨ ਪੁੱਜੇ। ਇਸੀ ਤਰ੍ਹਾਂ 29 ਅਗਸਤ ਨੂੰ ਹਰੀ ਸਿੰਘ ਦੇ ਘਰ ਗਏ। 
12 ਸਤੰਬਰ 2012 ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਿੰਡ ਜੰਡਵਾਲਾ ਮੀਰਾ ਸਾਗਲਾ (ਅਬੋਹਰ) ਵਿਖੇ ਗੁਰਲਾਲ ਸਿੰਘ ਦੇ ਘਰ ਗਏ। 25 ਸਤੰਬਰ ਨੂੰ ਹਰਿਆਣਾ ਦੇ ਸਿਰਸਾ ਵਿਖੇਸ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਸਮਾਰੋਹ, 27 ਸਤੰਬਰ ਨੂੰ ਬਾਲਾਸਰ ਫਾਰਮ, 12 ਅਕਤੂਬਰ ਨੂੰ ਕਿਲ੍ਹਿਆ ਵਾਲੀ 'ਚ ਰਾਜਿੰਦਰ ਸਿੰਘ ਭਾਟੀ ਦੇ ਭੋਗ ਸਮਾਗਮ, 14 ਅਕਤੂਬਰ ਨੂੰ ਭੈਣੀ ਸਾਹਿਬ,  19 ਅਕਤੂਬਰ ਨੂੰ ਰਾਮ ਸ਼ਰਮਨ ਰਮਾਇਣ ਯੱਗ ਅਤੇ 20 ਅਕਤੂਬਰ ਨੂੰ ਸੰਤ ਕਰਤਾਰ ਸਿੰਘ ਖਾਲਸਾ ਜੀ ਦੇ ਸਾਲਾਨਾ ਜੋੜ ਮੇਲ੍ਹੇ ੱਵਿਚ ਸ਼ਾਮਲ ਹੋਏ। ਇਸੀ ਤਰ੍ਹਾਂ 20, 21 ਤੇ 22 ਅਕਤੂਬਰ ਨੂੰ ਚੰਡੀਗੜ੍ਹ ਤੋਂ ਸੁਰਸਰ ਸਿੰਘ ਵਾਲਾ, ਅੰਮ੍ਰਿਤਸਰ ਤੇ ਪਠਾਨਕੋਟ ਗਏ ਸਨ ਪਰ ਜਾਣ ਦਾ ਕੋਈ ਮੰਤਵ ਦਰਜ਼ ਨਹੀਂ। ਇਸੀ ਤਰ੍ਹਾਂ 30 ਅਕਤੂਬਰ ਨੂੰ ਦਿੱਲੀ ਤੋਂ ਬਿਲਾਸਪੁਰ (ਮੋਗਾ) ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਘਰ ਅਫਸੋਸ, 1 ਨਵੰਬਰ ਨੂੰ ਰਵਾੜੀ (ਹਰਿਆਣਾ) ਵਿਖੇ ਚੌਧਰੀ ਦੇਵੀ ਲਾਲ ਦੇ ਜਨਮ ਦਿਨ 'ਤੇ ਆਯੋਜਿਤ ਸਮਾਗਮ ਵਿਚ ਸ਼ਿਰਕਤ ਕੀਤੀ। ਇਸੀ ਤਰ੍ਹਾਂ 11 ਨਵੰਬਰ ਨੂੰ ਪਟਿਆਲਾ ਤੋਂ ਹਰੀਕੇ ਪੱਤਣ ਵਿਖੇ ਜਥੇਦਾਰ ਇਕਬਾਲ ਸਿੰਘ ਤਰਮਾਲਾ ਦੀ ਅੰਤਿਮ ਅਰਦਾਸ, 16 ਨਵੰਬਰ ਨੂੰ ਭਾਗੀਕੇ ਮੋਗਾ ਵਿਖੇ ਜੋਰਾ ਸਿੰਘ ਸਾਬਕਾ ਵਿਧਾਇਕ ਦੇ ਘਰ ਅਫਸੋਸ ਕਰਨ, 18 ਨਵੰਬਰ ਨੂੰ ਫਿਰ ਇਕਬਾਲ ਸਿੰਘ ਤਰਮਾਲਾ ਦੇ ਭੋਗ ਅਤੇ ਲੁਧਿਆਣਾ ਵਿਖੇ ਹਰੀ ਸਿੰਘ ਜੀਰਾ ਦੇ ਪੋਤਰੇ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਏ। ਇਸੇ ਤਰ੍ਹਾਂ ਬਾਦਲ ਚੌਪਰ ਰਾਹੀਂ 24 ਨਵੰਬਰ ਨੂੰ ਜਥੇਦਾਰ ਦਿਆਲ ਸਿੰਘ ਕੌਲਿਆਵਾਲੀ ਦੇ ਲੜਕੇ ਦੇ ਸ਼ਗਨ ਸਮਾਗਮ ਵਿਚ ਅਤੇ 25 ਨਵੰਬਰ ਨੂੰ ਜਥੇਦਾਰ ਕੌਲਿਆਵਾਲੀ ਦੇ ਬੇਟੇ ਦੇ ਵਿਆਹ ਵਿਚ ਲੁਧਿਆਣਾ ਪੁੱਜੇ। ਰਿਪੋਰਟ ਮੁਤਾਬਿਕ 5 ਦਸੰਬਰ ਨੂੰ ਜਥੇਦਾਰ ਖਰੁੰਜ ਦੇ ਘਰ ਅਫਸੋਸ ਕਰਨ ਅਤੇ ਉਸੇ ਦਿਨ ਲੰਬੀ ਢਾਬ ਵਿਖੇ ਹਰਨੇਕ ਸਿੰਘ ਦੇ ਘਰ ਅਫਸੋਸ ਕਰਨ ਗਏ। 9 ਦਸੰਬਰ ਜਥੇਦਾਰ ਰਣਧੀਰ ਸਿੰਘ ਚੀਮਾ ਦੇ ਪੋਤਰੇ ਦੇ ਸ਼ਗਨ ਸਮਾਗਮ ਵਿਚ ਕਰੀਮਪੁਰਾ (ਫਤਿਹਗੜ੍ਹ ਸਾਹਿਬ) ਪੁੱਜੇ। ਹਾਲਾਂਕਿ ਪਿੰਡ ਕਰੀਮਪੁਰਾ ਚੰਡੀਗੜ੍ਹ ਤੋਂ ਮਸਾ ਚਾਲੀ ਕਿਲੋਮੀਟਰ ਦੂਰੀ 'ਤੇ ਹੈ। ਸੂਚਨਾ ਮੁਤਾਬਿਕ 11 ਦਸੰਬਰ ਨੂੰ ਜਲੰਧਰ ਵਿਖੇ ਗੁਰਦੀਪ ਸਿੰਘ ਭੁੱਲਰ ਦੀ ਲੜਕੀ ਦੀ ਸ਼ਾਦੀ ਅਤੇ 14 ਦਸੰਬਰ ਨੂੰ ਸਤਿਗੁਰ ਜਗਜੀਤ ਸਿੰਘ ਦੇ ਅੰਮਿਤ ਸੰਸਕਾਰ ਵਿਚ, 20 ਦਸੰਬਰ ਨੂੰ ਸਾਬਕਾ ਮੰਤਰੀ ਰਾਜਾ ਨਰਿੰਦਰ ਸਿੰਘ ਦੇ ਸੰਸਕਾਰ, 22 ਦਸੰਬਰ ਨੂੰ ਰਾਜਾ ਨਰਿੰਦਰ ਸਿੰਘ ਦੇ ਭੋਗ, 23 ਦਸੰਬਰ ਨੂੰ ਸਤਿਗੁਰ ਜਗਜੀਤ ਸਿੰਘ ਦੇ ਭੋਗ ਅਤੇ 26 ਦਸੰਬਰ ਨੂੰ ਦਿੱਲੀ ਤੋਂ ਅਹਿਮਦਾਬਾਦ (ਗੁਜਰਾਤ) ਨਰਿੰਦਰ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਯੋਜਿਤ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਪੁੱਜੇ। 
11 ਜਨਵਰੀ 2013 ਨੂੰ ਚੰਡੀਗੜ੍ਹ ਤੋਂ ਜੈਤੋ ਵਿਖੇ ਦੁਲਟ ਦੇ ਘਰ ਉਨ੍ਹਾਂ ਦੀ ਮਾਤਾ ਦੀ ਮੌਤ 'ਤੇ ਅਫਸੋਸ ਕਰਨ, 27 ਜਨਵਰੀ ਨੂੰ ਚੰਡੀਗੜ੍ਹ ਤੋਂ ਬਾਲਾਸਰ, 3 ਮਈ ਨੂੰ ਸ਼ਹੀਦ ਸਰਬਜੀਤ ਸਿੰਘ ਦੇ ਅੰਤਿਮ ਸੰਸਕਾਰ, 5 ਮਈ ਨੂੰ ਵਿਧਾਇਕ ਸੁਖਜੀਤ ਕੌਰ ਦੇ ਦਸੂਹਾ ਅਤੇ 11 ਮਈ ਨੂੰ ਸ਼ਹੀਦ ਸਰਬਜੀਤ ਸਿੰਘ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਗਏ। ਇਸੀ ਤਰ੍ਹਾਂ 27 ਮਈ ਨੂੰ ਸੀਚੇਵਾਲ (ਜਲੰਧਰ) ਵਿਖੇ ਬਾਬਾ ਅਵਤਾਰ ਸਿੰਘ ਦੀ ਬਰਸੀ, 3 ਜੂਨ ਨੂੰ ਸੰਤ ਪ੍ਰੇਮ ਸਿੰਘ ਮੁਰਾੜੇ ਵਾਲਿਆਂ ਦੀ ਬਰਸੀ, 27 ਜੂਨ ਨੂੰ ਦਿੱਲੀ ਵਿਖੇ ਸਾਬਕਾ ਐਮ.ਪੀ ਤਰਲੋਚਨ ਸਿੰਧ ਦੀ ਪਤਨੀ ਦੇ ਸੰਸਕਾਰ, 9 ਜੁਲਾਈ ਨੂੰ ਲੁਧਿਆਣਾ ਵਿਖੇ ਗੁਰਚਰਨਜੀਤ ਸਿੰਘ ਇਯਾਲੀ ਦੀ ਅੰਤਿਮ ਅਰਦਾਸ, 28 ਜੁਲਾਈ ਨੂੰ ਚੰਡੀਗੜ੍ਹ ਤੋਂ ਖਰੜ ਵਿਖੇ ਮਾਨ ਸਿੰਘ ਮਨਹੇੜਾ ਦੀ ਪਹਿਲੀ ਬਰਸੀ ਸਮਾਗਮ, 31 ਜੁਲਾਈ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਜਥੇਦਾਰ ਸ਼੍ਰੀ ਕੇਸਗੜ ਸਾਹਿਬ ਗਿਆਨੀ ਤਰਲੋਚਨ ਸਿੰਘ ਦੇ ਘਰ ਅਤੇ ਕੰਧਾਲਾ ਸ਼ੇਖਾ (ਦਸੂਹਾ) ਵਿਖੇ ਮੁੱਖ ਮੰਤਰੀ ਦੇ ਪਿੰ੍ਰਸੀਪਲ ਸਕੱਤਰ ਰਹੇ ਐਸ.ਕੇ ਸੰਧੂ ਦੇ ਘਰ ਉਨ੍ਹਾਂ ਦੇ ਪਿਤਾ ਦੀ ਮੌਤ 'ਤੇ ਅਫਸੋਸ ਕਰਨ ਪੁੱਜੇ। ਇਸੀ ਤਰ੍ਹਾਂ 20 ਅਗਸਤ ਨੂੰ  ਬਾਲਾਸਰ ਤੋਂ ਲੌਂਗੋਵਾਲ ਵਿਖੇ ਸੰਤ ਹਰਚੰਦ ਸਿੰਘ ਦੀ ਬਰਸੀ ਸਮਾਗਮ, 25 ਅਗਸਤ ਨੂੰ ਕਿਲਿਆ ਵਾਲੀ ਤੋਂ ਰਾੜਾ ਸਾਹਿਬ ਵਿਖੇ ਸੰਤ ਇਸ਼ਰ ਸਿੰਗ ਦੀ ਬਰਸੀ ਸਮਾਗਮ, 28 ਅਗਸਤ ਨੂੰ ਨਾਨਕਸਰ ਕਲੇਰਾਂ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੀ ਬਰਸੀ ਸਮਾਗਮ ਵਿਚ ਸ਼ਾਮਲ ਹੋਏ। 
ਇਸੀ ਤਰ੍ਹਾਂ 2014 'ਚ 7 ਸਤੰਬਰ ਨੂੰ ਲੁਧਿਆਣਾ ਵਿਖੇ ਅਵਤਾਰ ਸਿੰਘ ਮੱਕੜ ਦੇ ਲੜਕੇ ਦੀ ਬਰਸੀ ਸਮਾਗਮ, 20 ਸਤੰਬਰ ਨੂੰ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਸੰਸਕਾਰ, 28 ਨੂੰ ਜਥੇਦਾਰ ਤਲਵੰਡੀ ਦੇ ਭੋਗ ਸਮਾਗਮ, 18 ਅਕਤੂਬਰ ਨੂੰ ਗੁਰਚਰਨ ਸਿੰਘ ਗਾਲਿਬ  ਐਮ.ਪੀ ਦੇ ਘਰ ਅਫਸੋਸ ਕਰਨ, 21 ਅਕਤੂਬਰ ਨੂੰ ਸੰਤ ਕਰਤਾਰ ਸਿੰਘ ਭਿੰਡਰਾਵਾਲਾ ਦੀ ਤਰਨ ਤਾਰਨ ਵਿਖੇ ਬਰਸੀ ਸਮਾਗਮ, 27 ਅਕਤੂਬਰ ਨੂੰ ਫੇਰੁਮਾਨ (ਅੰਮ੍ਰਿਤਸਰ) ਵਿਖੇ ਦਰਸਨ ਸਿੰਘ ਫੇਰੁਮਾਨ ਦੀ ਬਰਸੀ ਸਮਾਗਮ, 1 ਨਵੰਬਰ ਨੂੰ ਦਿੱਲੀ ਤੋਂ ਅੰਮ੍ਰਿਤਸਰ ਵਿਖੇ ਸੇਵਾ ਸਿੰਘ ਸੇਖਵਾਂ ਦੇ ਲੜਕੇ ਦੇ ਵਿਆਹ ਸਮਾਗਮ, 7 ਨਵੰਬਰ ਨੂੰ ਤਤਕਾਲੀ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਦੀ ਬੇਟੀ ਦੇ ਵਿਆਹ, 21 ਨਵੰਬਰ ਨੂੰ ਸੂਬੇਦਾਰ ਕਰਤਾਰ ਸਿੰਘ ਰੱਖੜਾ ਦੀ ਬਰਸੀ ਸਮਾਗਮ ਵਿੱਚ ਪੁੱਜੇ। 
 ਸਾਲ 2015 'ਚ ਵੀ ਉਡਣ ਖਟੋਲੇ 'ਚ ਝੂਟੇ ਲੈਣ ਦੀ ਰਵਾਇਤ ਨੂੰ ਜਾਰੀ ਰੱਖਦਿਆ ਸ੍ਰ ਬਾਦਲ ਨੇ 20 ਜਨਵਰੀ 2015 ਨੂੰ ਬਠਿੰਡਾ ਤੋਂ ਖੰਡੇਬਾਦ (ਸੰਗਰੂਰ) ਜਥੇਦਾਰ ਗਰਜਾ ਸਿੰਘ ਦੇ ਘਰ ਅਫਸੋਸ ਕਰਨ, 10 ਫਰਵਰੀ ਨੂੰ ਲੁਧਿਆਣਾ ਵਿਖੇ ਅਮਰਜੀਤ ਸਿੰਘ ਭਾਟੀਆ ਦਾ ਹਾਲ ਚਾਲ ਪੁੱਛਣ ਅਤੇ ਕੋਹਾੜ (ਜਲੰਧਰ) ਵਿਖੇ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਪੋਤਰੀ ਦੇ ਵਿਆਹ ਸਮਾਗਮ ਅਤੇ 15 ਫਰਵਰੀ ਨੂੰ ਭਾਜਪਾ ਆਗੂ ਅਮਿਤ ਸ਼ਾਹ ਦੇ ਲੜਕੇ ਦੇ ਵਿਆਹ ਵਿਚ ਦਿੱਲੀ ਵਿਖੇ ਸ਼ਾਮਲ ਹੋਏ ਸਨ। ਇਸੀ ਤਰ੍ਹਾਂ ਸ੍ਰ ਬਾਦਲ ਨੇ ਆਈ.ਏ.ਐਸ ਮਨਜੀਤ ਸਿੰਘ ਬਰਾੜ, ਰਣਜੀਤ ਸਿੰਘ  ਤਲਵੰਡੀ ਦੇ ਬੇਟੇ ਦੇ ਭੋਗ, ਜਸਦੇਵ ਸਿੰਘ ਸੰਧੂ ਦੀ ਸਾਲਾਨਾ ਬਰਸੀ, ਭਾਜਪਾ ਆਗੂ ਰਜਿੰਦਰ ਭੰਡਾਰੀ ਦੇ ਬੇਟੇ ਦੇ ਵਿਆਹ ਵਿਚ ਸ਼ਿਰਕਤ ਕੀਤੀ ਸੀ।

No comments:

Post a Comment