ਅਤਿ ਸੁਰੱਖਿਆ ਵਾਲੇ ਜੋਨ 'ਚ ਹਰਿਆਣਾ ਨਿਵਾਸ ਤੇ ਐਮ.ਐਲ.ਏ ਫਲੈਟ ਵੀ ਹਨ
ਪੁਲਿਸ ਦੇ ਸਖਤ ਸੁਰੱਖਿਆਂ ਪ੍ਰਬੰਧਾਂ 'ਤੇ ਲੱਗਿਆ ਸਵਾਲੀਆ ਨਿਸ਼ਾਨ
ਚੰਡੀਗੜ•, 3 ਨਵੰਬਰ ( ਜੈ ਸਿੰਘ ਛਿੱਬਰ) : ਦੋ ਬੇਰੁੱਜਗਾਰ ਅਧਿਆਪਕ ਪੰਜਾਬ ਭਵਨ 'ਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਬੁੱਧਵਾਰ-ਵੀਰਵਾਰ ਦੀ ਰਾਤ ਨੂੰ ਪੈਟਰੋਲ ਅਤੇ ਹੋਰ ਜਲਣਸ਼ੀਲ ਪਦਾਰਥ ਲੈ ਕੇ ਮੋਬਾਇਲ ਟਾਵਰ 'ਤੇ ਚੜ ਗਏ। ਸਾਰੀ ਰਾਤ ਤੱਕ ਪੁਲਿਸ ਨੂੰ ਘਟਨਾਂ ਬਾਰੇ ਕੋਈ ਉਘ ਸੁੱਘ ਨਹੀਂ ਲੱਗੀ ਜਦੋਂ ਸਵੇਰੇ ਹੋਣ 'ਤੇ ਭੇਦ ਖੁਲਿ•ਆ ਤਾਂ ਪੰਜਾਬ ਤੇ ਚੰਡੀਗੜ• ਪੁਲਿਸ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਅਤਿ ਸੁਰੱਖਿਆ ਵਾਲੀ ਇਮਾਰਤ 'ਚ ਬੇਰੁੱਜਗਾਰਾਂ ਵਲੋਂ ਅਜਿਹੀ ਘਟਨਾਂ ਨੂੰ ਅੰਜਾਮ ਦੇਣ ਦੀ ਇਹ ਦੂਸਰੀ ਘਟਨਾਂ ਹੈ। ਜਿਸਤੋਂ ਅੰਦਾਜਾਂ ਲਗਾਇਆ ਜਾ ਸਕਦਾ ਹੈ ਕਿ ਸਖ਼ਤ ਸਰੁੱਖਿਆ ਦਾ ਢੰਡੋਰਾ ਦਾ ਪਿਟਣ ਵਾਲੀ ਪੰਜਾਬ ਪੁਲਿਸ ਕਿੰਨੀ ਕੁ ਚੌਕਸ ਹੈ। Ê
ਪੰਜਾਬ ਭਵਨ ਦੇ ਬਿਲਕੁੱਲ ਨਾਲ ਹਰਿਆਣਾ ਨਿਵਾਸ ਹੈ। ਜਿੱਥੇ ਦੋਵੇਂ ਰਾਜਾਂ ਦੇ ਮੁੱਖ ਮੰਤਰੀ, ਮੰਤਰੀਆਂ ਤੋਂ ਇਲਾਵਾਂ ਸੀਨੀਅਰ ਅਧਿਕਾਰੀਆਂ ਵਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ। ਖਾਸ ਗੱਲ ਇਹ ਵੀ ਹੈ ਕਿ ਜਦੋਂ ਵੀ ਪੰਜਾਬ ਭਵਨ 'ਚ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਵਲੋਂ ਪ੍ਰੈਸ ਕਾਨਫਰੰਸ ਜਾਂ ਮੀਟਿੰਗ ਕੀਤੀ ਜਾਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਵਲੋਂ ਪੱਤਰਕਾਰਾਂ ਦੇ ਪ੍ਰਵੇਸ਼ ਕਰਨ 'ਤੇ ਵੀ ਕਈ ਤਰ•ਾਂ ਦੀ ਪੁੱਛ ਪੜਤਾਲ ਤੇ ਤਲਾਸ਼ੀ ਤੱਕ ਲਈ ਜਾਂਦੀ ਹੈ। ਪਰ ਨੌਜਵਾਨਾਂ ਵਲੋਂ ਪੈਟਰੋਲ ਲੈ ਕੇ ਟਾਵਰ 'ਤੇ ਚੜ•ਨਾ ਹੈਰਾਨ ਕਰਨ ਵਾਲੀ ਗੱਲ ਹੈ। ਜੋ ਕਿ ਪੁਲਿਸ ਪ੍ਰਬੰਧਾਂ ਦੀ ਪੋਲ ਖੁੱਲ•ਦੀ ਹੈ।
ਦੱਸਿਆਂ ਜਾਂਦਾ ਹੈ ਕਿ ਸਵੇਰ ਹੋਣ ਤੱਕ ਪੰਜਾਬ ਭਵਨ 'ਚ ਤਾਇਨਾਤ ਸੁਰੱਖਿਆ ਮੁਲਾਜ਼ਮਾ ਨੂੰ ਕੰਨੀ ਖਬਰ ਨਹੀਂ ਸੀ। ਦਿਨ-ਚੜ•ੇ ਬੇਰੁੱਜਗਾਰ ਅਧਿਆਪਕਾਂ ਵਲੋਂ ਬੈਨਰ ਲਹਿਰਾਉਣ ਅਤੇ ਚੰਡੀਗੜ• ਪੁਲਿਸ ਵਲੋਂ ਸੂਚਨਾਂ ਦੇਣ ਤੋਂ ਬਾਅਦ ਪਤਾ ਲੱਗਿਆ। ਮੌਕੇ 'ਤੇ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਬੁੱਧਵਾਰ –ਵੀਰਵਾਰ ਰਾਤ ਨੂੰ ਪੰਜਾਬ ਸਰਕਾਰ 'ਚ ਸ਼ਾਮਲ ਭਾਜਪਾ ਨਾਲ ਸਬੰਧਿਤ ਇੱਕ ਮੰਤਰੀ ਵਲੋਂ ਆਪਣੇ ਕੁੱਝ ਨਜਦੀਕੀਆਂ ਲਈ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਹੋਇਆ ਸੀ। ਦੱਸਿਆਂ ਜਾਂਦਾ ਹੈ ਕਿ ਡੇਢ –ਦੋ ਸੋ ਦੇ ਕਰੀਬ ਲੋਕ ਰਾਤ ਨੂੰ ਪੰਜਾਬ ਭਵਨ ਵਿੱਚ ਦਾਖਲ ਹੋਏ। ਇਸੀ ਦੌਰਾਨ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਦੋ ਨੌਜਵਾਨ ਮੋਬਾਇਲ ਟਾਵਰ 'ਤੇ ਚੜ• ਗਏ। ਬੇਰੁੱਜਗਾਰਾਂ ਵਲੋਂ ਟਾਵਰ 'ਤੇ ਲਗਾਏ ਗਏ ਬੈਨਰ 'ਤੇ 2005 'ਚ ਐਕਸ ਸਰਵਿਸ ਮੈਨ, ਆਜਾਦੀ ਘੁਲਾਟੀਏ, ਅੰਗਹੀਣ, ਦੀਆਂ ਕਰੀਬ 4500 ਆਸਾਮੀਆਂ ਨੂੰ ਤੁਰੰਤ ਭਰਨ ਦੀ ਮੰਗ ਕੀਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ ਨੌਜਵਾਨ ਮੋਬਾਇਲ 'ਤੇ ਚੜ•ੇ ਹੋਏ ਸਨ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਫਾਇਰ ਬ੍ਰਿਗੇਡ ਸਮੇਤ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਹੈ, ਪਰ ਮੰਗਾਂ ਮੰਨਣ ਤੱਕ ਯੁਵਕ ਨੀਚੇ ਉਤਰਨ ਨੂੰ ਤਿਆਰ ਨਹੀਂ ਹਨ। ਕਰੀਬ ਦੋ ਹਫ਼ਤੇ ਪਹਿਲਾਂ ਬੇਰੁੱਜਗਾਰ ਅਧਿਆਪਕ ਜਿਹਨਾਂ ਵਿੱਚ ਇੱਕ ਔਰਤ ਵੀ ਸ਼ਾਮਲ ਸੀ, ਪੰਜਾਬ ਮਿੰਨੀ ਸਕੱਤਰੇਤ 'ਦੀ ਛੱਤ 'ਤੇ ਚੜ ਗਏ ਸਨ। ਇਹ ਦੋਵੇਂ ਘਟਨਾਵਾਂ ਚੰਡੀਗੜ ਤੇ ਪੰਜਾਬ ਪੁਲਿਸ ਦੀ ਸੁਰੱਖਿਆਂ 'ਤੇ ਸਵਾਲ ਖੜੇ ਕਰਦੇ ਹਨ ਕਿਉਂਕਿ ਚੰਡੀਗੜ• ਵਿੱਚ ਤਾਂ ਬੋਤਲ ਜਾਂ ਕੈਨ ਵਿੱਚ ਪੈਟਰੌਲ ਪਾਉਣ ਦੀ ਸਖਤ ਮਨਾਹੀ ਹੈ।
No comments:
Post a Comment