ਪ੍ਰਧਾਨ ਮੰਤਰੀ ਨੇ ਕੋਈ ਨਵਾਂ ਐਲਾਨ ਤੇ ਸਿਆਸੀ ਗੱਲ ਨਹੀਂ ਕੀਤੀ
ਪੰਜ ਪਿਆਰਿਆਂ 'ਚ ਇੱਕ ਗੁਜਰਾਤੀ ਸੀ - ਮੋਦੀ
ਬਾਦਲ ਤੇ ਸੁਖਬੀਰ ਬਾਦਲ ਨੇ ਵੀ ਨਹੀਂ ਕੀਤੀ ਸਿਆਸੀ ਗੱਲ
ਸ਼੍ਰੀ ਆਨੰਦਪੁਰ ਸਾਹਿਬ/ ਚੰਡੀਗੜ•, 25 ਨਵੰਬਰ ( ਜੈ ਸਿੰਘ ਛਿੱਬਰ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁੱਕਰਵਾਰ ਨੂੰ ਪੰਜਾਬ ਦੌਰਾ ਪੰਜਾਬੀਆਂ ਦੀਆਂ ਉਮੀਦਾਂ ਦੇ ਅਨੁਕੂਲ ਨਹੀਂ ਰਿਹਾ। ਕਰੀਬ ਢਾਈ ਮਹੀਨੇ ਤੱਕ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਸਨਮੁਖ ਪੰਜਾਬ ਵਾਸੀਆਂ, ਪੰਜਾਬ ਸਰਕਾਰ ਖਾਸਕਰਕੇ ਅਕਾਲੀ ਆਗੂਆਂ ਨੂੰ ਉਮੀਦਾ ਸਨ ਕਿ ਚੋਣ ਵਰ•ਾਂ ਹੋਣ ਕਰਕੇ ਪ੍ਰਧਾਨ ਮੰਤਰੀਆਂ ਵਾਅਦਿਆਂ ਦੀ ਪਟਾਰੀ ਖੋਲ•ਦੇ ਹੋਏ ਪੰਜਾਬ ਲਈ ਕੋਈ ਨਵੀਂ ਘੋਸ਼ਣਾ ਕਰ ਸਕਦੇ ਹਨ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹਾ ਕੁਝ ਨਹੀਂ ਕੀਤਾ।
ਹਾਲਾਂਕਿ ਮੀਡੀਆਂ ਨਾਲ ਜੁੜੇ ਲੋਕਾਂ ਅਤੇ ਰਾਜਨੀਤਿਕ ਹਲਕਿਆਂ ਵਿੱਚ ਇਹ ਚਰਚਾ ਸੀ ਕਿ ਪ੍ਰਧਾਨ ਮੰਤਰੀ ਆਗਾਮੀ ਵਰੇ ਹੋਣ ਵਾਲੀਆਂ ਚੋਣਾਂ ਦੇ ਸਬੰਧ ਵਿੱਚ ਕੋਈ ਵੱਡਾ ਐਲਾਨ ਕਰ ਸਕਦੇ ਹਨ, ਜਾਂ ਫਿਰ ਨੋਟਬੰਦੀ ਤੋਂ ਬਾਅਦ ਦੇਸ਼ ਵਿੱਚ ਭਖੀ ਸਿਆਸਤ ਬਾਰੇ ਵਿਰੋਧੀਆਂ 'ਤੇ ਸਿਆਸੀ ਚੋਟ ਜਰੂਰ ਕਰਨਗੇ। ਪਰ, ਪ੍ਰਧਾਨ ਮੰਤਰੀਆਂ ਸਾਰੀਆਂ ਉਮੀਦਾਂ ਦੇ ਉਲਟ ਸ੍ਰੀ ਗੁਰੂ ਗੋਬਿੰਦ ਸਿੰਘ ਵਲੋਂ ਜਬਰ ਜੁਲਮ ਦੇ ਖਿਲਾਫ ਕੀਤੇ ਗਏ ਸੰਘਰਸ਼, ਬੀਰਤਾ ਬਾਰੇ ਆਪਣੀ ਗੱਲ ਕੀਤੀ।
ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਜਨਮ ਦਿਵਸ ਦੇ ਸੰਬੰਧ ਵਿੱਚ ਸਰਕਾਰ ਦੁਆਰਾ ਆਯੋਜਿਤ ਸਮਾਗਮ ਵਿੱਚ ਭਾਗ ਲੈਣ ਪਹੁੰਚੇ ਸ੍ਰੀ ਨਰਿੰਦਰ ਮੋਦੀ ਨੇ ਹਿੰਦੀ 'ਚ ਆਪਣਾ ਭਾਸ਼ਣ ਦਿੰਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਥਾਪੇ ਗਏ ਪੰਜ ਪਿਆਰਿਆਂ ਵਿਚੋਂ “ਇੱਕ ਪਿਆਰਾ ਦੁਆਰਕਾ ਨਾਲ ਸਬੰਧ ਰੱਖਣ ਵਾਲਾ ਗੁਜਰਾਤੀ ਸੀ। ਪ੍ਰਧਾਨ ਮੰਤਰੀ ਵਲੋਂ ਪੰਜ ਪਿਆਰਾ ਵਿਚੋ ਇੱਕ ਗੁਜਰਾਤੀ ਹੋਣ ਵਾਲੀ ਗੱਲ ਕਹਿਕੇ ਮਾਰਿਆ ਗਿਆ ਸਿਕਸਰ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਗਿਆ ਹੈ। ਪ੍ਰਧਾਨ ਮੰਤਰੀ ਨੇ ਬਾਕੀ ਚਾਰ ਹੋਰ ਪਿਆਰਿਆਂ ਬਾਰੇ ਕੋਈ ਜਿਕਰ ਨਹੀਂ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਉਹਨਾਂ ਦਾ ਜਨਮ ਗੁਜਰਾਤ ਵਿੱਚ ਹੋਇਆ ਪਰ ਪੰਜਾਬ ਦੀ ਧਰਤੀ 'ਤੇ ਕਈ ਸਾਲਾਂ ਤੱਕ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਉਹ ਦੂਜੀ ਵਾਰ ਗੂਰੂ ਦੀ ਨਗਰੀ ਆਨੰਦਪੁਰ ਸਾਹਿਬ ਵਿਖੇ ਆਏ ਹਨ, ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਲੋਂ 300 ਸਾਲਾਂ ਨੂੰ ਲੈ ਕੇ ਆਯੋਜਿਤ ਸਮਾਗਮ ਵਿੱਚ ਆਏ ਸਨ, ਅਤੇ ਅੱਜ ਦੂਜੀ ਵਾਰ, ਪ੍ਰਧਾਨ ਮੰਤਰੀ ਬਣਨ ਬਾਦ ਪਹਿਲੀ ਵਾਰ ਆਏ ਹਨ ਅਤੇ ਉਹਨਾਂ ਲਈ ਸੁਭਾਗ ਵਾਲੀ ਗੱਲ ਹੈ।
ਵਿਸ਼ੇਸ਼ ਗੱਲ ਇਹ ਰਹੀ ਕਿ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਅੱਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਮਾਗਮ 'ਚ ਗੁਰੂ ਗੋਬਿੰਦ ਸਿੰਘ ਦੇ ਜੀਵਨ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਜਦੋਂਕਿ ਅਕਸਰ ਧਾਰਮਿਕ ਸਟੇਜਾਂ 'ਤੇ ਸ੍ਰ ਬਾਦਲ ਸਿੱਧੇ -ਅਸਿੱਧੇ ਰੂਪ ਵਿੱਚ ਸਮੇਂ ਸਮੇਂ ਦੀਆਂ ਹਕੂਮਤਾਂ ਦਾ ਜਿਕਰ ਕਰਦਿਆਂ ਕੇਂਦਰ ਤੇ ਕਾਂਗਰਸ ਸਰਕਾਰ 'ਤੇ ਤਿੱਖਾ ਹਮਲੇ ਕਰਦੇ ਹਨ। ਪਰ ਅੱਜ ਬਾਦਲ ਪਰਿਵਾਰ ਨੇ ਕੋਈ ਸਿਆਸੀ ਟਿੱਪਣੀ ਨਹੀਂ ਕੀਤੀ। ਬਾਦਲ ਪਰਵਾਰ ਵਲੋਂ ਸਿਆਸੀ ਟਿੱਪਣੀ ਨਾ ਕਰਨ ਨੇ ਵੀ ਰਾਜਸੀ ਹਲਕਿਆਂ 'ਚ ਨਵੀਂ ਚਰਚਾ ਛੇੜ ਦਿੱਤੀ ਹੈ।
No comments:
Post a Comment