ਐਸ.ਵਾਈ.ਐਲ ਮਾਮਲਾ -------
ਕਿਹਾ , ਜਮੀਨ ਕਿਸਾਨਾਂ ਨੂੰ ਵਾਪਸ ਕਰਨ ਦਾ ਪ੍ਰਸਤਾਵ ਕਾਂਗਰਸ ਨੇ ਲਿਆਂਦਾ ਸੀ
ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲਣ ਦਾ ਪ੍ਰਸਤਾਵ ਬੈਂਸ ਭਰਾਵਾਂ ਨੇ ਲਿਆਂਦਾ ਸੀ
ਚੰਡੀਗੜ• 16 ਨਵੰਬਰ ( ਜੈ ਸਿੰਘ ਛਿੱਬਰ) : ਪੰਜਾਬ ਕਾਂਗਰਸ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਹਾਕਮ ਧਿਰ ਵਲੋਂ ਵਿਧਾਨ ਸਭਾ 'ਚ ਸਤਲੁੱਜ ਯਮਨਾ ਲਿੰਕ ਨਹਿਰ ਦੇ ਨਿਰਮਾਣ ਅਤੇ ਸਹਿਯੋਗ ਬਾਰੇ ਅਧਿਕਾਰੀਆਂ ਨੂੰ ਕਿਸੀ ਤਰ•ਾਂ ਦਾ ਸਹਿਯੋਗ ਨਾ ਦੇਣ ਬਾਰੇ ਦਿਤੇ ਗਏ ਦਿਸ਼ਾ ਨਿਰਦੇਸ਼ ਦੇ ਫੈਸਲੇ ਨੂੰ ਸਿਆਸੀ ਡਰਾਮਾ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦਰਿਆਈ ਪਾਣੀਆਂ ਦੇ ਮੁੱਦੇ 'ਤੇ ਦਖਲ ਅੰਦਾਜੀ ਦੀ ਮੰਗ ਕਰਦਿਆਂ ਸਾਰੇ ਰਾਜਾਂ ਵਿਚਕਾਰ 15 ਦਿਨਾਂ ਦੇ ਅੰਦਰ ਅੰਦਰ ਫੈਸਲਾ ਕਰਵਾਉਣ ਦੀ ਮੰਗ ਕੀਤੀ ਹੈ। ਜੇਕਰ ਪ੍ਰਧਾਨ ਮੰਤਰੀ ਅਜਿਹਾ ਨਹੀਂ ਕਰਦੇ ਤਾਂ ਮੁੱਖ ਮੰਤਰੀ ਨੂੰ ਕੁਰਬਾਨੀ ਦੇਣ ਦੇ ਦਿੱਤੇ ਜਾ ਰਹੇ ਬਿਆਨ ਅਨੁਸਾਰ ਹਰਸਿਮਰਤ ਕੌਰ ਬਾਦਲ ਤੋਂ ਕੇਂਦਰੀ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦਿਵਾ ਕਿ ਭਾਜਪਾ ਨਾਲੋ ਗਠਜੋੜ ਤੋੜ ਦੇਣਾ ਚਾਹੀਦਾ ਹੈ।
ਅੱਜ ਵਿਧਾਨ ਸਭਾ 'ਚ ਕਾਂਗਰਸ ਵਿਧਾਇਕ ਦਲ ਦੇ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਚੰਨੀ ਨੇ ਕਿਹਾ ਕਿ ਸੂਬੇ ਦਾ ਪੰਜ ਵਾਰ ਮੁੱਖ ਮੰਤਰੀ ਬਣਨ ਵਾਲੇ ਸ੍ਰ ਪਰਕਾਸ਼ ਸਿੰਘ ਬਾਦਲ ਨੇ ਇੱਕ ਦਿਨਾਂ ਸੈਸ਼ਨ 'ਚ ਪਾਣੀਆਂ ਦੇ ਮਾਮਲੇ 'ਚ ਬਿਲ ਜਾਂ ਕਾਨੂੰਨ ਲਿਆਉਣ ਦੀ ਬਜਾਏ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿਵਾਉਣ ਦਾ ਮਤਾ ਲਿਆਕੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਉਹਨਾਂ ਕਿਹਾ ਕਿ ਅਜਿਹੇ ਦਿਸ਼ਾ ਨਿਰਦੇਸ਼ ਜਾਂ ਆਦੇਸ਼ ਦੇਣ ਦੇ ਅਧਿਕਾਰ ਤਾਂ ਸਰਕਾਰ ਦੇ ਕੋਲ• ਪਹਿਲਾਂ ਹੀ ਹਨ। ਵਿÎਧਾਨ ਸਭਾ ਦੇ ਰੂਲਜ਼ ਦੀ ਧਾਰਾ 148 ਦਾ ਹਵਾਲਾ ਦਿੰਦੇ ਹੋਏ ਸ੍ਰੀ ਚੰਨੀ ਨੇ ਕਿਹਾ ਕਿ ਵਿਧਾਨ ਸਭਾ ਸਰਕਾਰ ਨੂੰ ਹਦਾਇਤ ਨਹੀਂ ਕਰ ਸਕਦੀ।
ਸ੍ਰ ਚੰਨੀ ਨੇ ਪਿਛਲੇ ਸੈਸ਼ਨ 'ਚ ਕਿਸਾਨਾਂ ਨੂੰ ਜਮੀਨ ਵਾਪਸ ਦੇਣ ਬਾਰੇ ਪ੍ਰਸਤਾਵ ਲਿਆਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਦੋਂ ਕਾਂਗਰਸ ਦੇ ਮਤੇ 'ਨੂੰ ਅਣਦੇਖਾ ਕਰ ਦਿੱਤਾ ਗਿਆ ਸੀ ਹੁਣ ਕਾਂਗਰਸ ਵਾਲੇ ਮਤੇ 'ਤੇ ਆਪਣੀ ਮੋਹਰ ਲਗਾਕੇ ਫੈਸਲਾ ਕਰ ਲਿਆ। ਇਸੀ ਤਰ•ਾਂ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲਣ ਵਾਲਾ ਪ੍ਰਸ਼ਤਾਵ ਵੀ ਬੈਂਸ ਭਰਾ ਲੈ ਕੇ ਆਏ ਸਨ, ਉਦੋਂ ਸਪੀਕਰ ਨੇ ਬੈਂਸ ਭਰਾਵਾਂ ਦਾ ਪ੍ਰਸ਼ਤਾਵ ਮੰਜੂਰ ਨਹੀਂ ਕੀਤਾ ਸੀ। ਉਹਨਾਂ ਕਿਹਾ ਕਿ ਦਿੱਲੀ 'ਚ ਸਰਕਾਰ ਹੋਣ ਦੇ ਬਾਵਜੂਦ ਸ੍ਰ ਬਾਦਲ ਪਾਣੀਆਂ ਦੀ ਰਾਖੀ ਕਰਨ ਲਈ ਫੇਲ• ਹੋਏ ਹਨ ਅਤੇ ਹਕੀਕਤ ਹੈ ਕਿ 1978 'ਚ ਬਤੌਰ ਮੁੱਖ ਮੰਤਰੀ ਪੰਜਾਬ ਸ੍ਰ ਬਾਦਲ ਨੇ ਹਰਿਆਣਾ ਤੋਂ ਪੈਸੇ ਵਸੂਲਕੇ ਐਸ.ਵਾਈ.ਐਲ ਨਹਿਰ ਦਾ ਸਮਝੌਤਾ ਕੀਤਾ ਸੀ, ਬਾਦਲ ਪਰਵਾਰ ਦਾ ਗੜਗਾਓ ਵਿੱਚ ਹੋਟਲ ਵੀ ਐਸ.ਵਾਈ.ਐਲ ਦਾ ਤੋਹਫਾ ਹੈ। ਉਹਨਾਂ ਕਿਹਾ ਕਿ ਕੇਂਦਰ 'ਚ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਬਚਾਉਣ ਅਤੇ ਹਰਿਆਣਾ 'ਚ ਚੋਟਾਲਾ ਪਰਿਵਾਰ ਨਾਲ ਆਪਣੀ ਦੋਸਤੀ ਪਗਾਉਣ ਲਈ ਸ੍ਰ ਬਾਦਲ ਵੱਡੇ ਫੈਸਲੇ ਲੈਣ ਤੋਂ ਪਿਛੇ ਹੱਟ ਰਹੇ ਹਨ ਅਤੇ ਬਾਦਲ –ਮੋਦੀ ਦੇ ਰਾਜ ਵਿੱਚ ਪੰਜਾਬ ਦੇ ਹਿੱਤ ਖੋਹੇ ਜਾ ਰਹੇ ਹਨ। ਸ੍ਰੀ ਚੰਨੀ ਨੇ ਕਿਹਾ ਕਿ ਜੇਕਰ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਅਕਾਲੀ ਦਲ ਨੇ ਕੇਂਦਰ ਤੇ ਕਾਂਗਰਸ ਖਿਲਾਫ ਰੱਜ ਕੇ ਕੂੜ ਪ੍ਰਚਾਰ ਕਰਨਾ ਸੀ, ਕਿਉਂਕਿ ਬਾਦਲਾਂ ਨੇ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਕੇਂਦਰ ਦੇ ਖਿਲਾਫ ਕਰ ਦਿੱਤੀਆਂ ਹਨ।

No comments:
Post a Comment