ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣਾ ਕੇਵਲ ਇੱਕ ਛਲਾਵਾ : ਜਾਖੜ
ਚੰਡੀਗੜ• 14 ਨਵੰਬਰ ( ਜੈ ਸਿੰਘ ਛਿੱਬਰ) : ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਕਾਂਗਰਸ ਵਿਧਾਇਕ ਦਲ ਦੇ ਸਾਬਕਾ ਆਗੂ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਵਲੋਂ 16 ਨਵੰਬਰ ਨੂੰ ਬੁਲਾਏ ਗਏ ਵਿਸ਼ੇਸ਼ ਸੈਸ਼ਨ ਨੂੰ ਸਿਆਸੀ ਛਲਾਵਾ ਦੱਸਿਆ ਹੈ। ਸ੍ਰੀ ਜਾਖੜ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਪਾਣੀਆਂ ਦੇ ਮੁੱਦੇ 'ਤੇ ਗੰਭੀਰ ਹਨ ਤਾਂ ਪਹਿਲਾਂ 14 ਮਾਰਚ 2016 ਨੂੰ ਪਾਣੀਆਂ ਬਾਰੇ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਪ੍ਰਸਤਾਵ 'ਤੇ ਰਾਜਪਾਲ ਪੰਜਾਬ ਦੀ ਮੋਹਰ ਲਗਵਾਈ ਜਾਵੇ। ਉਹਨਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾਂ ਵਿਧਾਨਸਭਾ ਵਿੱਚ ਸਕਾਰਾਤਮਕ ਸੋਚ ਤਹਿਤ ਹੀ ਸੂਬੇ ਦੇ ਭਖ਼ਦੇ ਮੁੱਦਿਆਂ ਤੇ ਬਹਿਸ ਕਰਨੀ ਚਾਹੀ ਲੇਕਿਨ ਮੁਖ ਮੰਤਰੀ ਤੇ ਉਪ-ਮੁਖ ਮੰਤਰੀ ਨੇ ਕਦੇ ਵੀ ਉਸਨੂੰ ਗੰਭੀਰਤਾ ਨਾਲ ਨਹੀਂ ਲਿਆ।
ਸ਼੍ਰੀ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ 12 ਜੁਲਾਈ 2004 ਨੂੰ ਇਸ ਪਾਣੀ ਦੇ ਮੁੱਦੇ ਤੇ ਟਰਮੀਨੇਸ਼ਨ ਆਫ ਐਗ੍ਰੀਮੈਂਟ ਐਕਟ ਪਾਸ ਕਰਵਾਉਣ ਦੇ ਬਾਅਦ ਰਾਜਪਾਲ ਤੋਂ ਮੰਜੂਰੀ ਪ੍ਰਾਪਤ ਕਰ ਲਈ ਸੀ ਲੇਕਿਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ 14 ਮਾਰਚ 2016 ਨੂੰ ਪੰਜਾਬ ਸਤਲੁਜ, ਯਮੁਨਾ ਲਿੰਕ ਲੈਂਡ (ਟ੍ਰਾਂਸਫਰ ਆਫ ਪ੍ਰਾਪਰਟੀ ਰਾਈਟਸ) ਬਿੱਲ ਪਾਸ ਕੀਤਾ ਗਿਆ ਲੇਕਿਨ ਅੱਜ ਤੱਕ ਰਾਜਪਾਲ ਤੋਂ ਮੰਜੂਰੀ ਹਾਸਿਲ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਨਵਾਂ ਬਿਲ ਲਿਆਉਣ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਪੁਰਾਣੇ ਪਾਸ ਕੀਤੇ ਗਏ ਪ੍ਰਸਤਾਵ 'ਤੇ ਰਾਜਪਾਲ ਦੀ ਮੋਹਰ ਲਗਵਾਉਣੀ ਚਾਹੀਦੀ ਹੈ ਨਹੀਂ ਤਾਂ ਸਮਝਿਆ ਜਾਵੇਗਾ ਕਿ ਸ਼੍ਰੀ ਬਾਦਲ ਨੂੰ ਪਾਣੀ ਬਾਰੇ ਕੋਈ ਚਿੰਤਾਂ ਨਹੀਂ ਹੈ ਬਲਕਿ ਸਿਰਫ ਰਾਜਨੀਤੀ ਕਰ ਰਹੇ ਹਨ।
ਉਨ•ਾਂ ਕਿਹਾ ਕਿ ਪਾਣੀ ਦੇ ਮੁੱਦੇ ਤੇ ਸੁਪਰੀਮ ਕੋਰਟ ਦੀ ਰਾਏ ਬਾਅਦ ਕਾਂਗਰਸ ਸ਼ਾਂਤਮਈ ਢੰਗ ਨਾਲ ਆਪਣਾ ਰੋਸ਼ ਜਨਹਿਤ ਨੂੰ ਸਾਹਮਣੇ ਰਖਦੇ ਹੋਏ ਪ੍ਰਗਟ ਕਰ ਰਹੀ ਹੈ ਜਦਕਿ ਸ਼੍ਰੀ ਬਾਦਲ ਲੋਕਾਂ ਦੀ ਭਾਵਨਾਵਾਂ ਭੜਕਾ ਕੇ ਇਸ ਸੂਬੇ ਨੂੰ ਅਸ਼ਾਂਤ ਬਣਾਉਣ ਦੀ ਸਾਜਿਸ਼ ਰਚ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਆਗੂਆਂ ਦੀ ਭੜਕਾਓ ਬਿਆਨਾਂ ਦੇ ਕਾਰਨ ਹੀ ਕੇਂਦਰੀ ਸੁਰਖਿਆ ਬਲ ਦੀ 4 ਕੰਪਨੀਆਂ ਪੰਜਾਬ ਵਿੱਚ ਤੈਨਾਤ ਕੀਤੀਆ ਗਈਆਂ ਹਨ। ਬਾਦਲ ਸਾਮਾਜਿਕ, ਰਾਜਨੀਤਕ , ਧਾਰਮਿਕ ਤੇ ਆਰਥਿਕ ਅਵਿਵਸਥਾ ਪੈਦਾ ਕਰਨ ਦੀ ਬਜਾਏ ਸ਼੍ਰੀ ਮੋਦੀ ਨਾਲ ਸੰਪਰਕ ਕਰਨ ਅਤੇ ਸਤਲੁਜ, ਯਮੁਨਾ ਲਿੰਕ ਨਹਿਰ ਦੇ ਮਾਮਲੇ ਤੇ ਪੰਜਾਬ ਦਾ ਪੱਖ ਮਜਬੂਤੀ ਨਾਲ ਰਖੇ।

No comments:
Post a Comment