ਰਾਹੁਲ ਗਾਂਧੀ ਯੂਥ ਆਗੂਆਂ ਨੂੰ ਦੇ ਰਹੇ ਵੱਧ ਤਵੱਜੋ
ਸਕਰੀਨਿੰਗ ਕਮੇਟੀ ਦੀ ਹੋਈ ਦਿੱਲੀ ਵਿੱਚ ਦੋ ਦਿਨਾਂ ਬੈਠਕ
ਚੰਡੀਗੜ•, 24 ਨਵੰਬਰ ( ਜੈ ਸਿੰਘ ਛਿੱਬਰ) : ਪੰਜਾਬ ਵਿਧਾਨ ਸਭਾ ਦੀਆਂ ਚੋਣਾ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੀ ਟਿਕਟ ਲੈਣ ਲਈ ਨੌਜਵਾਨਾਂ ਨੇ ਕਾਫੀ ਮਜਬੂਤ ਦਾਅਵੇਦਾਰੀ ਜਤਾਈ ਹੈ। ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਚੋਣ ਯੁੱਧ ਵਿੱਚ ਨੌਜਵਾਨ ਬ੍ਰਿਗੇਡ ਨੂੰ 40 ਤੋਂ 45 ਸੀਟਾਂ ਦੇਣ ਦਾ ਐਲਾਨ ਕਰ ਚੁੱਕੇ ਹਨ।
ਯੂਥ ਕਾਂਗਰਸ ਦੇ ਕੋਟੇ ਦੀ ਟਿਕਟ ਲੈਣ ਦੇ ਦਾਅਵੇਦਾਰਾਂ ਦੀ ਵੀਰਵਾਰ ਨੂੰ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸੋਕ ਗਹਿਲੋਤ ਦੀ ਪ੍ਰਧਾਨਗੀ ਹੇਠ ਅੱੱਜ ਦੂਸਰੇ ਦਿਨ ਵੀਰਵਾਰ ਨੂੰ ਇੰਟਰਵਿਊ ਲਈ ਗਈ। ਜਾਣਕਾਰੀ ਮੁਤਾਬਕ ਯੂਥ ਕਾਂਗਰਸ ਦੇ ਦਫਤਰ ਸੰਗਠਨ ਦੇ ਉਪ ਪ੍ਰਧਾਨ ਸੂਰਜ ਹੈਗੜੇ ਨੇ ਪੰਜਾਬ ਵਿੱਚ ਯੂਥ ਕਾਂਗਰਸ ਦੇ ਕੋਟੋ ਵਿਚੋਂ ਵਿਧਾਨ ਸਭਾ ਟਿਕਟ ਲਈ 17 ਦਾਅਵੇਦਾਰਾਂ ਦੀ ਇੰਟਰਵਿਊ ਲਈ ਗਈ। ਇਸੀ ਦੌਰਾਨ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਰਾਹੁਲ ਗਾਂਧੀ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਕ੍ਰਿਸ਼ਨਾ ਵੀ ਮੌਜੂਦ ਸਨ।
ਰਾਜਾ ਵੜਿੰਗ ਖੁਦ ਪੰਜਾਬ ਨਾਲੋ ਤਾਲੁਕ ਰੱਖਦੇ ਹਨ ਤੇ ਇਸ ਸਮੇਂ ਗਿੱਦੜਬਾਹਾਂ ਤੋ ਵਿਧਾਇਕ ਹਨ। ਪੰਜਾਬ ਟਿਕਟ ਲਈ ਦਰਖਾਸਤ ਦੇਣ ਵਾਲਿਆਂ ਵਿੱਚ ਮੁਕਤਸਰ ਤੋਂ ਸਿਮਰਜੀਤ ਸਿੰਘ ਬਰਾੜ, ਕੋਟਕਪੁਰਾ ਧੰਨਜੀਤ ਸਿੰਘ., ਮਾਨਸਾ ਗੁਰਪ੍ਰੀਤ ਸਿੰਘ ਵਿੱਕੀ, ਫਾਜੀਲਿਕਾ ਕੁਲਬੀਰ ਜੀਰਾ ਤੇ ਰੰਜਨ ਕੁਮਾਰ, ਫਿਰੋਜਪੁਰ ਸਿਟੀ ਤੋਂ ਦਵਿੰਦਰ ਜੰਗ, ਅੰਮ੍ਰਿਤਸਰ ਤੋਂ ਦਿਨੇਸ ਬਸੀ, ਲੰਬੀ ਤੋਂ ਏਕਮਦੀਪ ਸਿੰਘ, ਤਲਵੰਡੀ ਸਾਬੋ ਤੋ ਖੁਸਬਾਜ ਜਟਾਣਾ, ਮੋਗਾ ਤੋਂ ਮਨਜੀਤ ਸਿੰਘ ਮਾਨ, ਲੁਧਿਆਣਾ ਤੋਂ ਰਾਜੀਵ ਰਾਜਾ, ਪੱਟੀ ਤੋਂ ਹਰਪ੍ਰੀਤ ਸਿੰÎਘ, ਜੰਡਿਆਲਾ ਗੁਰੂ ਤੋਂ ਸੁਖਜਿੰਦਰ ਸਿੰਘ ਡੈਨੀ, ਸੁਨਾਮ ਦਮਨ ਬਾਜਵਾ, ਦਿੜਬਾ ਤੋਂ ਪੂਨਮ ਕਾਂਗ਼ੜ, ਜਲਾਲਾਬਾਦ ਤੋਂ ਗੋਲਡੀ ਕੰਬੋਜ ਸ਼ਾਮਲ ਹਨ।
ਹੇਗੜੇ ਨੇ ਸਾਰੇ ਦਾਅਵੇਦਾਰਾਂ ਦੀ ਲੰਬੀ ਚਰਚਾ ਕੀਤੀ। ਹੁਣ ਯੂਥ ਕਾਂਗਰਸ ਦਾ ਰਾਸ਼ਟਰੀ ਪ੍ਰਤੀਨਿਧ ਇਸ ਇੰਟਰਵਿਊ ਦੇ ਆਧਾਰ 'ਤੇ ਆਪਣੀ ਸਿਫਾਰਸ਼ ਆਲ ਇੰਡੀਆਂ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ, ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਤੇ ਸਕਰੀਨਿੰਗ ਕਮੇਟੀ ਨੂੰ ਦੇਵਾਗਾ। ਰਾਹੁਲ ਗਾਂਧੀ ਖੁਦ ਚੋਣਾਂ ਵਿੱਚ ਜਿਆਦਾ ਤੋਂ ਜਿਆਦਾ ਤਵੱਜੋ ਦੇਣਾ ਚਾਹੁੰਦੇ ਹਨ।
ਵਰਨਣਯੋਗ ਹੈ ਕਿ ਸ੍ਰੀ ਅਸੋਕ ਗਹਿਲੋਤ ਦੀ ਅਗਵਾਈ ਹੇਠ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਸਹਾਇਕ ਇੰਚਾਰਜ ਹਰੀਸ਼ ਚੌਧਰੀ, ਸਾਂਸਦ ਹਰੀਸ਼ ਰਾਵਤ, ਸਾਬਕਾ ਸਾਂਸਦ ਲਛਮੀ ਨਟਰਾਜਨ ਅਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਦੇ ਆਧਾਰਿਤ ਸਕਰੀਨਿੰਗ ਕਮੇਟੀ ਬਣਾਈ ਹੈ। ਦੋ ਦਿਨ ਕਮੇਟੀ ਵਲੋਂ ਪੰਜਾਬ ਕਾਂਗਰਸ ਵਲੋਂ ਗਠਿਤ ਕੀਤੀ ਗਈ ਚੋਣ ਕਮੇਟੀ ਦੇ ਮੈਂਬਰਾਂ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਕੋਲੋ ਚੋਣਾਂ ਤੇ ਉਮੀਦਵਾਰਾਂ ਬਾਰੇ ਚਰਚਾ ਕੀਤੀ ਹੈ।
No comments:
Post a Comment