ਅਕਾਲੀ ਵਿਧਾਇਕ ਮਹੇਸ਼ਇੰਦਰ ਸਿੰਘ ਨੇ ਪਾਰਟੀ ਤੋਂ ਦਿੱਤਾ ਅਸਤੀਫਾ
ਦਬਾਅ ਪਾਉਣ ਲਈ ਘਰ ਪੁਲਿਸ ਭੇਜੀ , ਪੁਲਿਸ ਨੇ ਗੈਂਗਸਟਰਾਂ ਬਾਰੇ ਕੀਤੀ ਪੁੱਛਗਿਛ
ਚੰਡੀਗੜ• 22 ਨਵੰਬਰ ( ਜੈ ਸਿੰਘ ਛਿੱਬਰ) : ਬਾਘਾ ਪੁਰਾਣਾ ਤੋਂ ਅਕਾਲੀ ਵਿਧਾਇਕ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ ਨੇ ਅੱਜ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਤੋਂ ਬਾਅਦ ਪੁਲਿਸ ਨੇ ਦਬਾਅ ਪਾਉਣ ਲਈ ਵਿਧਾਇਕ ਮਹੇਸ਼ ਇੰਦਰ ਸਿੰਘ ਦੇ ਘਰ ਦਸਤਕ ਦਿੱਤੀ ਅਤੇ ਉਹਨਾਂ ਤੋਂ ਕੁੱਝ ਗੈਂਗਸਟਰਾਂ ਬਾਰੇ ਗੱਲਬਾਤ ਕੀਤੀ। ਇਹੀ ਨਹੀਂ ਪੁਲਿਸ ਨੇ ਅਕਾਲੀ ਵਿਧਾਇਕ ਨੂੰ ਆਪਣੇ ਆਪ ਨੂੰ ਸੰਭਾਲਣ ਦੀ ਵੀ ਨਸੀਹਤ ਦਿੱਤੀ ਹੈ। ਰੋਜਾਨਾਂ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਮਹੇਸ਼ ਇੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਬਿਨਾਂ ਕਿਸੀ ਕਾਰਨ ਟਿਕਟ ਕੱਟ ਦਿੱਤੀ ਗਈ ਅਤੇ ਉਹ ਆਪਣੇ ਘਰ ਵਿੱਚ ਬੈਠੇ ਹਨ। ਪਾਰਟੀ ਪ੍ਰਧਾਨ ਵਲੋਂ ਟਿਕਟ ਕੱਟੇ ਜਾਣ ਤੋਂ ਬਾਅਦ ਉਹਨਾਂ ਦੇ ਕੁੱਝ ਸਮਰਥਕਾਂ ਨੇ ਰੋਸ ਵਜੋਂ ਅਕਾਲੀ ਦਲ ਅਤੇ ਹੋਰ ਅਹੁੱਦੇਦਾਰੀਆਂ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਦੱਸਿਆਂ ਕਿਹਾ ਕਿ ਅਕਾਲੀ ਆਗੂਆਂ ਨੇ ਉਹਨਾਂ ਨੂੰ ਸਮਰਥਕਾਂ ਵਲੋਂ ਅਸਤੀਫਾ ਦਿਵਾਉਣ ਦੀ ਗੱਲ ਕਹੀ। ਸ਼੍ਰ ਮਹੇਸ਼ ਇੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਕਿਸੇ ਨੂੰ ਅਸਤੀਫਾ ਦੇਣ ਬਾਰੇ ਨਹੀਂ ਕਿਹਾ ਜੇਕਰ ਕਿਸੇ ਸਮਰਥਕ ਨੇ ਭਾਵਨਾਵਾਂ ਦੇ ਵਹਿਣ 'ਚ ਵਹਿੰਦਿਆ ਰੋਸ ਵਜੋਂ ਅਸਤੀਫਾ ਦੇ ਦਿੱਤਾ ਹੈ, ਤਾਂ ਉਹ ਕੀ ਕਰਨ? ਉਹਨਾਂ ਦੱਸਿਆਂ ਕਿ ਇਸ ਘਟਨਾਂ ਤੋਂ ਬਾਅਦ ਉਹਨਾਂ ਦੇ ਘਰ ਪੁਲਿਸ ਭੇਜ ਦਿੱਤੀ ਗਈ। ਪੁਲਿਸ ਨੇ ਦਬਾਅ ਪਾਉਣ ਦੇ ਮਕਸਦ ਵਜੋਂ ਉਹਨਾਂ ਤੋਂ ਕਈ ਗੈਂਗਸਟਰਾਂ ਦਾ ਨਾਮ ਲੈ ਕੇ ਪੁੱਛਗਿੱਛ ਵੀ ਕੀਤੀ ਅਤੇ ਆਪਣੇ ਆਪਨੂੰ ਸੰਭਾਲ ਲੈਣ ਦੀ ਨਸੀਹਤ ਵੀ ਦਿੱਤੀ।
ਸ੍ਰ ਮਹੇਸ਼ਇੰਦਰ ਸਿੰਘ ਨੇ ਕਿਹਾ ਕਿ ਉਹਨਾਂ ਦਾ ਕਾਫੀ ਵੱਡਾ ਧੜਾ ਹੈ ਅਤੇ ਭਵਿੱਖ 'ਚ ਕੀ ਫੈਸਲਾ ਲੈਣਾ ਹੈ ਉਹ ਬਾਅਦ 'ਚ ਦੱਸਣਗੇ। ਪਰ ਉਹਨਾ ਨੇ ਘਰ ਪੁਲਿਸ ਭੇਜਣ ਦੀ ਘਟਨਾਂ ਦਾ ਬਹੁਤ ਬੁਰਾ ਮਨਾਇਆ ਹੈ। ਵਰਨਣਯੋਗ ਹੈ ਕਿ ਇਸਤੋਂ ਪਹਿਲਾਂ ਕਰਤਾਰਪੁਰ ਤੋਂ ਵਿਧਾਇਕ ਸਾਬਕਾ ਜੇਲ• ਮੰਤਰੀ ਸਰਵਣ ਸਿੰਘ ਫਿਲੌਰ, ਪਰਗਟ ਸਿੰਘ, ਅਵਿਨਾਸ਼ ਚੰਦਰ ਵੀ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ।

No comments:
Post a Comment