6ਵਾਂ ਵਿਸ਼ਵ ਕਬੱਡੀ ਕੱਪ ਦਾ ਆਗਾਜ ਅੱਜ ਰੂਪਨਗਰ ਤੋਂ ਹੋਵੇਗਾ ------
ਅਰਜਨਟੀਨਾ ਟੀਮ ਪੁੱਜੀ, ਆਸਟਰੇਲੀਆਂ ,ਕੀਨੀਆਂ ਤੇ ਇਰਾਨ ਦੇ ਖਿਡਾਰੀਆਂ ਦੇ ਅੱਜ ਪਹੁੰਚਣ ਦੀ ਉਮੀਦ
ਜੈਤੂਆਂ ਨੂੰ ਮਿਲਣਗੇ ਸਵਾ ਪੰਜ ਕਰੋੜ ਰੁਪਏ ਦੇ ਇਨਾਮ
ਪੰਜਾਬੀ ਕਲਾਕਾਰ ਸੁਣਾਉਣਗੇ ਗੀਤ ਤੇ ਕਮੇਡੀ ਕਲਾਕਾਰ ਲਗਾਉਣਗੇ ਕਮੇਡੀ ਤੜਕਾ
ਚੰਡੀਗੜ• 2 ਨਵੰਬਰ ( ਜੈ ਸਿੰਘ ਛਿੱਬਰ) : ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਦਾ ਸ਼ੁਭ ਆਰੰਭ 3 ਨਵੰਬਰ ਨੂੰ ਰੂਪਨਗਰ ਦੇ ਨਹਿਰੂ ਸਟੇਡੀਅਮ ਵਿੱਚ ਕਰਨ ਲਈ ਸਰਕਾਰ ਨੇ ਪੁਖਤਾ ਪ੍ਰਬੰਧ ਕਰ ਲਏ ਹਨ, ਪਰ ਖਬਰ ਲਿਖੇ ਜਾਣ ਤੱਕ ਕੇਵਲ ਅਰਜਨਟੀਨਾ ਦੀ ਟੀਮ ਹੀ ਪਹੁੰਚ ਸਕੀ ਸੀ। ਜਦੋਂਕਿ ਸਰਕਾਰ ਨੂੰ ਆਸਟਰੇਲੀਆਂ, ਕੀਨੀਆਂ ਤੇ ਇਰਾਨ ਦੀ ਟੀਮ ਬੁੱਧਵਾਰ ਸਵੇਰ ਤੱਕ ਪੰਜਾਬ ਪੁੱਜਣ ਦੀਆਂ ਉਮੀਦ ਹੈ।
ਊੜੀ ਸੈਕਟਰ 'ਚ ਫੌਜੀ ਕੈਂਪ ਤੇ ਅੱਤਵਾਦੀ ਹਮਲਾ ਤੋਂ ਬਾਅਦ ਭਾਰਤੀ ਸੈਨਾ ਵਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਦਾ ਅਸਰ ਵਿਸ਼ਵ ਕਬੱਡੀ ਕੱਪ 'ਤੇ ਪੈ ਗਿਆ ਹੈ, ਅਤੇ ਪਹਿਲੀ ਵਾਰ ਹੋਵੇਗਾ ਕਿ ਪਾਕਿਸਤਾਨ ਦੀ ਕਬੱਡੀ ਟੀਮ ਰੇਡ ਨਹੀਂ ਪਾਏਗੀ। ਦਿਲਚਸਪ ਗੱਲ ਇਹ ਹੈ ਕਿ ਭਾਰਤ ਦਾ ਫਾਈਨਲ ਮੈਚ ਪਾਕਿਸਤਾਨ ਦੀ ਟੀਮ ਨਾਲ ਹੋਇਆ ਹੈ ਤੇ ਦੋਵੇਂ ਟੀਮਾਂ ਵਿੱਚ ਪੂਰਾ ਫਸਵਾਂ ਤੇ ਦਿਲਖਿੱਚ ਮੈਚ ਹੁੰਦਾ ਰਿਹਾ ਹੈ। ਸੂਤਰਾਂ ਅਨੁਸਾਰ ਪਹਿਲੀ ਵਾਰ ਤਨਜਾਨੀਆਂ ਦੇਸ਼ ਦੇ ਖਿਡਾਰੀ ਵੀ ਹਿੱਸਾ ਲੈ ਰਹੇ ਹਨ, ਜਦੋਂਕਿ ਇੰਗਲੈਂਡ ਤੇ ਕਨੈਡਾ ਦੇ ਖਿਡਾਰੀਆਂ ਨੇ ਪਿਛਲੇ ਸਾਲ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਕਰਨ ਕਬੱਡੀ ਕੱਪ ਵਿੱਚ ਹਿੱਸਾ ਲੈਣ ਤੋਂ ਮਨਾ ਕਰ ਦਿੱਤਾ ਹੈ। ਜਦੋਂਕਿ ਸਰਕਾਰ ਵਲੋਂ ਦਿੱਤੇ ਗਏ ਇਸ਼ਤਿਹਾਰਾਂ ਵਿੱਚ ਨਿਊਜੀਲੈਂਡ, ਸ੍ਰੀ ਲੰਕਾਂ, ਸਵੀਡਨ, ਅਸਟਰੇਲੀਆਂ, ਇੰਗਲੈਂਡ, ਕੀਨੀਆਂ,ਅਮਰੀਕਾ, ਇਰਾਨ, ਮੈਕਸੀਕੋ ਦੇਸ਼ਾਂ ਦੀਆਂ ਟੀਮਾਂ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਥੇ ਦੱਸਣਯੋਗ ਹੈ ਕਿ ਪਿਛਲੇ ਸਾਲ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਉਪਜੇ ਰੋਹ ਤੋਂ ਬਾਅਦ ਪਿਛਲੇ ਸਾਲ ਪੰਜਾਬ ਸਰਕਾਰ ਨੇ “ਕਬੱਡੀ” ਦੀ “ਰੇਡ ਪਾਉਣੀ” ਯਾਨੀ ਵਿਸ਼ਵ ਕਬੱਡੀ ਕੱਪ ਮੁਲਤਵੀ ਕਰ ਦਿੱਤਾ ਸੀ, ਪਰ ਅਗਲੇ ਵਰ•ੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿਥੇ ਵਿਸ਼ਵ ਕਬੱਡੀ ਕੱਪ ਦਾ ਨਾਮ ਬਦਲਕੇ ਡਾ. ਬੀ.ਆਰ ਅੰਬੇਦਕਰ 6 ਵੇਂ ਵਿਸ਼ਵ ਕਬੱਡੀ ਕੱਪ ਕਰ ਦਿੱਤਾ ਹੈ। ਉਥੇ ਦਰਸ਼ਕਾਂ ਦੀ ਖਿਚ ਬਨਾਉਣ ਲਈ ਉਘੇ ਪੰਜਾਬੀ ਗਾਇਕਾਂ ਤੇ ਕਮੇਡੀ ਕਲਾਕਾਰਾਂ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ।
ਬੁੱਧਵਾਰ ਸ਼ਾਮ 6 ਵਜੇ ਰੂਪਨਗਰ ਦੇ ਨਹਿਰੂ ਸਟੇਡੀਅਮ ਤੋਂ ਹੋਣ ਵਾਲੇ ਸ਼ੁਰੂਆਤ ਦੌਰਾਨ ਗਿੱਪੀ ਗਰੇਵਾਲ, ਨੂਰਾ ਸਿਸਟਰਜ਼, ਜਸਵਿੰਦਰ ਨਰੂਲਾ ਤੇ ਕਾਮੇਡੀ ਕਲਾਕਾਰ ਭਾਰਤੀ ਪੁੱਜ ਰਹੀ ਹੈ ਜੋ ਕਿ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ। ਇਸੀ ਤਰ•ਾਂ ਸ਼ੈਰੀ ਮਾਨ ਤੇ ਮਿਸ ਪੂਜਾ ਵਲੋਂ ਵੀ ਗੀਤਾ ਦਾ ਤੜਕਾ ਲਾਇਆ ਜਾਵੇਗਾ। ਜੈਤੂ ਟੀਮਾਂ ਨੂੰ ਇਨਾਮ ਦੇਣ ਲਈ ਸਰਕਾਰ ਵਲੋਂ ਸਵਾ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਜਾ ਰਿਹਾ ਹੈ। ਪੁਰਸ਼ਾਂ ਦੇ ਵਰਗ ਵਿੱਤ ਜੈਤੂ ਨੂੰ ਦੋ ਕਰੋੜ ਰੁਪਏ, ਦੂਸਰੇ ਸਥਾਨ ਵਾਲੇ ਨੂੰ ਇੱਕ ਕਰੋੜ ਤੇ ਤੀਜੇ ਸਥਾਨ ਤੇ ਆਉਣ ਵਾਲੀ ਟੀਮ ਨੂੰ 51 ਲੱਖ ਰੁਪਏ ਦਾ ਇਨਾਮ ਰੱਖਿਆ ਹੈ, ਜਦੋਂਕਿ ਮਹਿਲਾ ਵਰਗ ਵਿੱਚ ਪਹਿਲਾ ਇਨਾਮ 1 ਕਰੋੜ ਰੁਪਏ, ਦੂਜਾ 51 ਲੱਖ ਤੇ ਤੀਜਾ 25 ਲੱਖ ਰੁਪਏ ਦਾ ਇਨਾਮ ਰੱਖਿਆ ਹੈ।

No comments:
Post a Comment