
ਮੈਨੂੰ ਕੁੱਝ ਨਹੀਂ ਪਤਾ -ਬੀਬੀ ਸਤਵੰਤ ਕੌਰ ਸੰਧੂ
ਚੰਡੀਗੜ• 12 ਅਕਤੂਬਰ ( ਜੈ ਸਿੰਘ ਛਿੱਬਰ) : ਜਲ•ੰਧਰ ਦਿਹਾਤੀ ਦੇ ਐਸ.ਐਸ.ਪੀ ਹਰਮੋਹਨ ਸਿੰਘ ਸੰਧੂ ਵਲੋਂ ਆਪਣੀ ਸਰਕਾਰੀ ਨੌਕਰੀ ਤੋਂ ਅਸਤੀਫਾ ਦੇਣ ਦੀ ਖ਼ਬਰ ਪੁਲਿਸ ਹੈਡਕੁਆਟਰ ਤੇ ਸਿਵਲ ਸਕੱਤਰੇਤ ਦੇ ਗਲਿਆਰੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚਰਚਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹਰਮੋਹਨ ਸਿੰਘ ਸੰਧੂ ਨੂੰ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੇ ਹਨ। ਚਮਕੌਰ ਸਾਹਿਬ ਹਲਕੇ ਦੀ ਲੰਬਾਂ ਸਮਾ ਰਹਿਨਮਾਈ ਕਰਨ ਵਾਲੀ ਸਾਬਕਾ ਅਕਾਲੀ ਮੰਤਰੀ ਅਤੇ ਸ੍ਰੀ ਹਰਮੋਹਨ ਸਿੰਘ ਸੰਧੂ ਦੀ ਮਾਤਾ ਬੀਬੀ ਸਤਵੰਤ ਕੌਰ ਸੰਧੂ ਨੇ ਰੋਜਾਨਾਂ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਉਹਨਾਂ ਨੂੰ ਕੁੱਝ ਨਹੀਂ ਪਤਾ .ਮੈਂ ਤਾਂ ਇਸ ਮਾਮਲੇਂ 'ਚ ਉਸਨੂੰ (ਬੇਟੇ) ਫਰੀ ਛੱਡਿਆ ਹੋਇਆ ਹੈ। ”
ਇੱਥੇ ਦੱਸਿਆ ਜਾਂਦਾ ਹੈ ਕਿ ਸੰਧੂ ਪਰਵਾਰ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ, ਚਮਕੌਰ ਸਾਹਿਬ ਹਲਕੇ ਦੀ ਰਹਿਨਮਾਈ ਕਰਦਾ ਰਿਹਾ ਹੈ। ਸਾਲ 2007 ਤੇ 2012 ਦੀਆਂ ਚੋਣਾਂ ਵਿੱਚ ਸਾਬਕਾ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਅਤੇ ਉਹਨਾਂ ਦੀ ਨੂੰਹ ਜਗਮੀਤ ਕੌਰ ਸੰਧੂ ਕਾਂਗਰਸੀ ਵਿਧਾਇਕ ਚਰਨਜੀਤ ਸਿੰਘ ਚੰਨੀ ਕੋਲ•ੋ ਹਾਰ ਖਾ ਚੁੱਕੇ ਹਨ। ਹੁਣ ਵੀ ਜਮਗੀਤ ਕੌਰ ਸੰਧੂ ਜੋ ਕਿ ਹਲਕਾ ਇੰਚਾਰਜ ਵਜੋਂ ਹਲਕੇ ਵਿੱਚ ਵਿਚਰ ਰਹੇ ਹਨ, ਚੋਣ ਲੜਨ ਦੀ ਤਿਆਰੀ ਕਰ ਰਹੇ ਸਨ। ਪਰੰਤੂ ਸਰਕਾਰ ਵਲੋਂ ਜਗਮੀਤ ਕੌਰ ਸੰਧੂ ਨੂੰ ਸੇਵਾ ਦਾ ਅਧਿਕਾਰ ਕਮਿਸ਼ਨ ਨਿਯੁਕਤ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉਹਨਾਂ ਦੇ ਚੋਣ ਲੜਨ ਦੀਆਂ ਸੰਭਾਵਨਾਵਾਂ ਮੱਧਮ ਹੋ ਗਈਆਂ ਹਨ। ਅਕਾਲੀ ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਐਮ.ਪੀ ਸਤਵਿੰਦਰ ਕੌਰ ਧਾਲੀਵਾਲ ਆਪਣੇ ਬੇਟੇ ਨੂੰ ਟਿਕਟ ਦਿਵਾਉਣ ਲਈ ਯਤਨ ਕਰ ਰਹੀ ਹੈ। ਪਰ ਸੰਧੂ ਪਰਵਾਰ ਖਾਸਕਰਕੇ ਬੀਬੀ ਸਤਵੰਤ ਕੌਰ ਸੰਧੂ ਹਲਕੇ ਵਿੱਚੋਂ ਆਪਣੀ ਦਾਅਵੇਦਾਰੀ ਨਹੀਂ ਛੱਡ ਰਹੇ। ਸੂਤਰਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਹਰਮੋਹਨ ਸਿੰਘ ਸੰਧੂ ਲੜਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ। ਦੱਸਿਆਂ ਜਾਂਦਾ ਹੈ ਕਿ ਪਰਵਾਰਕ ਤੇ ਕੁੱਝ ਰਿਸ਼ਤੇਦਾਰਾਂ ਵਲੋਂ ਹਰਮੋਹਨ ਸਿੰਘ ਸੰਧੂ 'ਤੇ ਨੌਕਰੀ ਤੋਂ ਅਸਤੀਫਾ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਵਾਰ ਵਾਰ ਸੰਪਰਕ ਕਰਨ 'ਤੇ ਐਸ.ਐਸ.ਪੀ ਜਲੰਧਰ ਦਿਹਾਤੀ ਹਰਮੋਹਨ ਸਿੰਘ ਸੰਧੂ ਨਾਲ ਸੰਪਰਕ ਨਹੀਂ ਹੋ ਸਕਿਆ।
ਉਧਰ ਕਈ ਸਿਆਸੀ ਪੰਡਤਾਂ ਨੇ ਹਰਮੋਹਨ ਸਿੰਘ ਸੰਧੂ ਵਲੋਂ ਸਰਕਾਰੀ ਨੌਕਰੀ ਖਾਸਕਰਕੇ ਪੁਲਿਸ ਪ੍ਰਸ਼ਾਸਨ ਵਿੱਚ ਵੱਡੀ ਪੋਸਟ ਤੋਂ ਅਸਤੀਫਾ ਦੇਣ ਦੀ ਘਟਨਾਂ ਨੂੰ ਉਸਦੀ (ਸੰਧੂ) ਦੀ ਵੱਡੀ ਭੁੱਲ ਦੱਸਦਿਆਂ ਕਿਹਾ ਕਿ ਜੇਕਰ ਉਹ (ਸ੍ਰੀ ਸੰਧੂ) ਚੋਣ ਲੜਨ ਲਈ ਅਸਤੀਫਾ ਦਿੰਦੇ ਹਨ ਤਾਂ ਇਹ ਉਹਨਾਂ ਦੀ ਵੱਡੀ ਭੁੱਲ ਤੇ ਗਲਤੀ ਹੋਵੇਗੀ। ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵੋਟਰਾਂ ਨੇ ਕਦੇ ਵੀ ਸਰਕਾਰੀ ਅਧਿਕਾਰੀਆਂ ਨੂੰ ਸੱਤਾਂ ਦੀ ਕੁਰਸੀ 'ਤੇ ਨਹੀਂ ਬਿਠਾਇਆ ਇਸਤੋਂ ਪਹਿਲਾ ਸਾਬਕਾ ਆਈ.ਏ.ਅਧਿਕਾਰੀ ਦਰਬਾਰਾ ਸਿੰਘ ਗੁਰੂ, ਸਾਬਕਾ ਪੁਲਿਸ ਮੁਖੀ ਪਰਮਦੀਪ ਸਿੰਘ ਗਿੱਲ ਨੂੰ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਵਲੋਂ ਪਹਿਲਾਂ ਹੀ ਨਾਪਸੰਦ ਕੀਤਾ ਜਾ ਚੁੱਕਾ ਹੈ ਜਦੋਂਕਿ ਇੱਕ ਹੋਰ ਅਧਿਕਾਰੀ ਹਰਕੇਸ਼ ਸਿੰਘ ਸਿੱਧੂ ਨੂੰ ਸ੍ਰੋਮਣੀ ਕਮੇਟੀ ਚੋਣਾਂ ਵਿੱਚ ਵੀ ਸਾਥ ਨਹੀਂ ਦਿੱਤਾ ਸੀ। ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ, ਪਰ ਅਧਿਕਾਰੀਆਂ ਨੂੰ ਆਪਣੀ ਕੁਰਸੀ 'ਤੇ ਬੈਠਕੇ ਨਿਆਂ ਕਰਨਾ ਚਾਹੀਦਾ ਹੈ।
No comments:
Post a Comment