ਚੰਡੀਗੜ• 25 ਅਕਤੂਬਰ ( ਜੈ ਸਿੰਘ ਛਿੱਬਰ) : ਆਗਾਮੀ ਵਿਧਾਨ ਸਭਾ ਚੋਣਾਂ 'ਚ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ (ਰਾਖਵੇਂ) ਤੋਂ ਚੋਣ ਲੜਨ ਲਈ ਕਰੀਬ ਦੋ ਹਫ਼ਤੇ ਪਹਿਲਾਂ ਐਸ.ਐਸ.ਪੀ ਦੇ ਅਹੁੱਦੇ ਤੋਂ ਅਸਤੀਫਾ ਦੇਣ ਵਾਲੇ ਜਲ•ੰਧਰ ਦਿਹਾਤੀ ਦੇ ਐਸ.ਐਸ.ਪੀ ਹਰਮੋਹਨ ਸਿੰਘ ਸੰਧੂ ਨੇ ਆਪਣਾ ਫੈਸਲਾ ਬਦਲ ਲਿਆ ਹੈ। ਸਿਆਸਤ ਵਿੱਚ ਆਉਣ ਦੀ ਬਜਾਏ ਸ੍ਰੀ ਸੰਧੂ ਨੇ ਮੁੜ ਤੋਂ ਨੌਕਰੀ ਜੁਆਇਨ ਕਰਨ ਲਈ ਉਚ ਅਧਿਕਾਰੀਆਂ ਨੂੰ ਕਹਿ ਦਿੱਤਾ ਹੈ। ਐਸ.ਐਸ.ਪੀ ਦਿਹਾਤੀ ਜਲੰਧਰ ਦਫ਼ਤਰ ਦੇ ਕੁੱਝ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਦੱਸਿਆਂ ਕਿ “ਸਾਹਬ ਵਿਦੇਸ਼ ਗਏ ਹੋਏ ਹਨ ਅਤੇ ਦੋ -ਤਿੰਨ ਦਿਨਾਂ ਵਿੱਚ ਉਹ ਮੁੜ ਜੁਆਇੰਨ ਕਰਨਗੇ। ” ਇਸ ਸਮੇਂ ਐਸ.ਐਸ.ਪੀ ਜਲੰਧਰ ਦਾ ਕਾਰਜਭਾਰ ਐਸ.ਐਸ.ਪੀ ਕਪੂਰਥਲਾਂ ਨੂੰ ਦਿੱਤਾ ਹੋਇਆ ਹੈ।
ਸਾਬਕਾ ਮੰਤਰੀ ਅਤੇ ਸ੍ਰ ਹਰਮੋਹਨ ਸਿੰਘ ਸੰਧੂ ਦੀ ਮਾਤਾ ਬੀਬੀ ਸਤਵੰਤ ਕੌਰ ਸੰਧੂ ਨੇ ਕਿਹਾ ਕਿ ਹਰਮੋਹਨ ਸਿੰਘ ਵਿਦੇਸ਼ ਗਏ ਹੋਏ ਹਨ ਤੇ ਕਈ ਦਿਨਾਂ ਤੋ ਕੋਈ ਗੱਲ ਨਹੀਂ ਹੋਈ। ਵੈਸੇ ਉਹਨਾਂ ਮੰਨਿਆਂ ਕਿ ਪਹਿਲਾਂ ਵਾਲੀ ਸਿਆਸਤ ਨਹੀਂ ਰਹੀ ਅਤੇ ਲੋਕਾਂ ਦੀ ਅਵਾਜ਼ ਕਈ ਵਾਰ ਸੱਚ ਹੁੰਦੀ ਹੈ। ਯਾਨੀ ਉਹਨਾਂ ਅਸਿੱਧੇ ਤੌਰ 'ਤੇ ਮੰਨ ਲਿਆ ਕਿ ਸ੍ਰ ਹਰਮੋਹਨ ਸਿੰਘ ਸੰਧੂ ਸਿਆਸਤ ਵਿੱਚ ਨਹੀਂ ਆਉਣਗੇ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰ ਸੰਧੂ ਨੇ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਲਈ ਸਮੇਂ ਤੋਂ ਪਹਿਲਾਂ ਪੁਲਿਸ ਵਿਭਾਗ ਤੋਂ ਰਿਟਾਇਰਮੈਂਟ (ਵੀ.ਆਰ.ਐਸ) ਲੈਣ ਲਈ ਪੱਤਰ ਦਿੱਤਾ ਸੀ ਅਤੇ ਲੰਬੀ ਛੁੱਟੀ ਲਈ ਸੀ। ਪਰ ਸੂਤਰ ਦੱਸਦੇ ਹਨ ਕਿ ਅਕਾਲੀ ਦਲ ਵਲੋਂ ਉਹਨਾਂ ਨੂੰ ਬਸੀ ਪਠਾਣਾ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰਨ ਲਈ ਕਿਹਾ ਗਿਆ। ਇਸਤੋਂ ਇਲਾਵਾ ਸ੍ਰ ਸੰਧੂ ਨੂੰ ਉਹਨਾਂ ਦੇ ਬਹੁਤ ਸਾਰੇ ਦੋਸਤਾਂ ਮਿੱਤਰਾਂ, ਜਾਣਕਾਰ, ਰਿਸ਼ਤੇਦਾਰਾਂ ਨੇ ਵੀ ਨੌਕਰੀ ਤੋਂ ਅਸਤੀਫਾ ਦੇਣ ਦੇ ਫੈਸਲੇ ਨੂੰ ਗਲਤ ਦੱਸਦਿਆਂ ਡਿਊਟੀ ਜੁਆਇਨ ਕਰਨ ਦੀ ਸਲਾਹ ਦਿੱਤੀ ਹੈ ਕਿ ਉਹਨਾਂ ਦੀ ਅੱਠ ਦਸ ਸਾਲਾਂ ਦੀ ਨੌਕਰੀ ਅਜੇ ਬਾਕੀ ਪਈ ਹੈ। ਜਿਸ ਕਾਰਨ ਉਹਨਾਂ ਆਪਣਾ ਮਨ ਬਦਲ ਲਿਆ ਹੈ। ਸੰਧੂ ਪਰਵਾਰ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਅਤੇ ਲੰਬੇ ਸਮੇਂ ਤੋਂ ਮੋਰਿੰਡਾ ਤੇ ਚਮਕੌਰ ਸਾਹਿਬ ਹਲਕੇ ਦੀ ਰਹਿਨਮਾਈ ਕਰਦਾ ਰਿਹਾ ਹੈ। ਇਸਤੋਂ ਪਹਿਲਾ ਜਮਗੀਤ ਕੌਰ ਸੰਧੂ ਜੋ ਕਿ ਐਸ.ਐਸ.ਪੀ ਹਰਮੋਹਨ ਸਿੰਘ ਸੰਧੂ ਦੀ ਭਾਬੀ ਹੈ, ਵਲੋਂ ਹਲਕਾ ਇੰਚਾਰਜ ਵਲੋਂ ਵੋਟਰਾਂ ਨਾਲ ਸੰਪਰਕ ਬਣਾਇਆ ਹੋਇਆ ਸੀ, ਪਰ ਸਰਕਾਰ ਨੇ ਜਗਮੀਤ ਕੌਰ ਸੰਧੂ ਨੂੰ ਸੇਵਾ ਦਾ ਅਧਿਕਾਰ ਕਮਿਸ਼ਨ ਨਿਯੁਕਤ ਕਰ ਦਿੱਤਾ ਗਿਆ ਹੈ।
ਅਕਾਲੀ ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਐਮ.ਪੀ ਸਤਵਿੰਦਰ ਕੌਰ ਧਾਲੀਵਾਲ ਆਪਣੇ ਬੇਟੇ ਨੂੰ ਟਿਕਟ ਦਿਵਾਉਣ ਲਈ ਯਤਨਸ਼ੀਲ ਹੈ। ਪਰ ਬੀਬੀ ਸਤਵੰਤ ਕੌਰ ਸੰਧੂ ਹਲਕੇ ਵਿੱਚੋਂ ਆਪਣੀ ਦਾਅਵੇਦਾਰੀ ਛੱਡਣਾ ਨਹੀਂ ਚਾਹੁੰਦੇ। ਹਰਮੋਹਨ ਸਿੰਘ ਸੰਧੂ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਉਹਨਾਂ ਨਾਲ ਜੁੜੇ ਕਈ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਸ੍ਰ ਸੰਧੂ ਵਲੋਂ ਜ਼ਲਦ ਨੌਕਰੀ ਜੁਆਇਨ ਕਰਨ ਦੀ ਪੁਸ਼ਟੀ ਕੀਤੀ ਹੈ।
No comments:
Post a Comment