ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਸਿਆਸੀ ਸਟੰਟ
ਪਾਣੀਆਂ, ਚੰਡੀਗੜ ਤੇ ਪੰਜਾਬੀ ਬੋਲਦੇ ਇਲਾਕੇ ਦਾ ਵਿਵਾਦ ਅਕਾਲੀ ਦਲ ਦੀ ਦੇਣ
ਚੰਡੀਗੜ• 25 ਅਕਤੂਬਰ (ਜੈ ਸਿੰਘ ਛਿੱਬਰ) : ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਪੰਜਾਬ ਮੰਤਰੀ ਮੰਡਲ ਵਲੋਂ 27 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਫੈਸਲੇ ਨੂੰ ਸਿਆਸੀ ਸਟੰਟ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ 9 ਸਾਲ ਪਹਿਲਾਂ ਕੱਚੇ ਮੁਲਾਜਮ ਕਿਉਂ ਨਹੀਂ ਦਿਖੇ? ਅੱਜ ਸਪੋਕਸ਼ਮੈਨ ਨਾਲ ਗੱਲਬਾਤ ਕਰਦਿਆਂ ਬੀਬੀ ਭੱਠਲ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਬੇਰੁੱਜਗਾਰਾਂ ਤੇ ਕੱਚੇ ਮੁਲਾਜ਼ਮਾਂ ਨੂੰ ਧੋਖਾ ਦੇਣ ਵਾਲਾ ਹੈ, ਕਿਉਂਕਿ ਜੇਕਰ ਸਹੀ ਮਾਅਨੇ ਵਿੱਚ ਅੱਜ ਤੋਂ ਵੀ ਰੈਗੂਲਰ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇ ਤਾਂ ਵੀ ਚੋਣਾਂ ਤੱਕ ਸਿਰੇ ਨਹੀਂ ਲੱਗੇਗਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਬਾਕੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਿਉਂ ਨਹੀਂ ਕਰ ਰਹੀ? ਸਰਕਾਰ ਨੇ ਜਾਣਬੁੱਝ ਅਜਿਹਾ ਫੈਸਲਾ ਕੀਤਾ ਹੈ ਤਾਂ ਕਿ ਕਿਸੇ ਨਾ ਕਿਸੀ ਤਰ•ਾਂ ਕਾਨੂੰਨੀ ਅੜਚਣ ਪੈਦਾ ਕੀਤੀ ਜਾਵੇ।
ਬੀਬੀ ਭੱਠਲ ਨੇ ਪੰਜਾਬੀ ਸੂਬੇ ਦੀ ਵਰੇਗੰਢ ਮਨਾਉਣ 'ਤੇ ਅਕਾਲੀ ਦਲ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਕਾਲੀਆਂ ਨੇ ਆਪਣੀ ਸੱਤਾ ਦੀ ਭੁੱਖ ਲਈ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦਾ ਇਲਾਕਾ ਬਾਹਰ ਕਢਵਾਇਆ। ਉਹਨਾਂ ਕਿਹਾ ਕਿ ਜੇਕਰ ਪੰਜਾਬੀ ਸੂਬਾ ਨਾ ਬਣਦਾ ਤਾਂ ਅੱਜ ਪਾਣੀਆਂ, ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ ਵਰਗਾ ਮੁੱਦਾ ਪੈਦਾ ਨਾ ਹੁੰਦਾ, ਕਿਉਂਕਿ ਮਹਾਂ ਪੰਜਾਬ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼ ਵਿੱਚ ਸ਼ਾਮਲ ਸਨ। ਅਕਾਲੀਆਂ ਦੀ ਗਲਤੀ ਕਾਰਨ ਹੀ ਸਾਰੀ ਇੰਡਸਟਰੀ ਹਿਮਾਚਲ ਪ੍ਰਦੇਸ਼ ਤੇ ਫਰੀਦਬਾਦ, ਗੜਗਾਉਂ ਵਿੱਚ ਗਈ ਹੈ। ਬੀਬੀ ਭੱਠਲ ਨੇ ਬਾਦਲ 'ਤੇ ਪੈਪਸੂ ਰੋਡਵੇਜ ਦੀਆਂ 117 ਬੱਸਾਂ ਧਾਰਮਿਕ ਸਥਾਨਾਂ ਦੀ ਤੀਰਥ ਯਾਤਰਾਂ ਲਈ ਭੇਜਣ 'ਤੇ ਆਪਣਾ ਨਿੱਜੀ ਲਾਭ ਉਠਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਖਾਲੀ ਰੂਟਾਂ 'ਤੇ ਬਾਦਲ ਪਰਿਵਾਰ ਦੀਆਂ ਕੰਪਨੀਆਂ ਵਾਲੀਆਂ ਬੱਸਾ ਚੱਲ ਰਹੀਆਂ ਹਨ ਜਦੋਂਕਿ ਸਰਕਾਰੀ ਰੂਟ ਬੰਦ ਹੋ ਗਏ ਹਨ। ਉਪ ਮੁੱਖ ਮੰਤਰੀ ਵਲੋਂ ਡੌਪ ਟੈਸਟ ਦੇ ਦਿੱਤੇ ਅੰਕੜਿਆਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਚੱਲਦਾ ਕਰਨ ਦਾ ਮਨ ਬਣਾ ਲਿਆ ਹੈ ਤੇ ਲੋਕੀਂ ਚੋਣਾਂ ਦੀ ਤਾਰੀਖ ਦਾ ਇੰਤਜਾਰ ਕਰ ਰਹੇ ਹਨ।
ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ 9 ਸਾਲਾਂ ਵਿੱਚ ਕਿਸਾਨਾਂ ਨੂੰ ਫਸਲ ਵੇਚਣ ਲਈ ਮੰਡੀਆਂ ਵਿੱਚ ਦਿਨ ਰਾਤ ਰੁਲਣਾ ਪਿਆ ਹੈ। ਸ਼੍ਰੀ ਮਤੀ ਭੱਠਲ ਨੇ ਕਿਹਾ ਕਿ ਹਰਿਆਣਾ ਵਿੱਚ 21 ਫ਼ੀਸਦੀ ਨਮੀ ਵਾਲਾ ਝੋਨਾ ਵਿਕ ਰਿਹਾ ਹੈ, ਪਰ ਪੰਜਾਬ 'ਚ 17 ਫੀ ਸਦੀ ਨਮੀ ਵਾਲਾ ਝੋਨਾ ਖ੍ਰੀਦਣ ਲਈ ਵੀ ਖ੍ਰੀਦ ਅਧਿਕਾਰੀ ਆਨਾਕਾਨੀ ਕਰ ਰਹੇ ਹਨ।
ਉਹਨਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਨਾਲ ਕੀਤਾ ਜਾਂਦਾ ਮਤਰੇਈ ਮਾਂ ਵਾਲਾ ਸਲੂਕ ਹੁਣ ਕਿਉਂ ਨਹੀਂ ਦਿਖ ਰਹਾ। ਉਹਨਾਂ ਕਿਹਾ ਕਿ ਪੰਜਾਬ ਚੋਣਾਂ ਸਿਰ 'ਤੇ ਹਨ, ਪਰ ਲੁਧਿਆਣਾ ਦੌਰੇ ਮੌਕੇ ਪ੍ਰਧਾਨ ਮੰਤਰੀ ਨੇ ਪੰਜਾਬ ਲਈ ਕੁੱਝ ਨਹੀਂ ਕੀਤਾ। ਜਦੋਂਕਿ ਚੋਣਾਂ ਤੋਂ ਪਹਿਲਾਂ ਅਕਾਲੀ ਆਗੂ ਟਰੱਕਾਂ 'ਚ ਨੋਟ ਆਉਣ ਦਾ ਦਾਅਵਾ ਕਰਦੇ ਸਨ।

No comments:
Post a Comment