ਟਿਕਟ ਲਈ ਨੌਕਰੀ ਤੋਂ ਅਸਤੀਫਾ ਦੇਣ ਵਾਲੇ ਹੁਣ ਕਰ ਰਹੇ ਨੇ ਠਗੇ ਹੋਏ ਮਹਿਸੂਸ
ਉਚ ਅਧਿਕਾਰੀ ਰਹੇ ਕਈ ਆਗੂਆਂ ਨੇ ਸਪੋਕਸਮੈਨ ਨੂੰ ਸੁਣਾਈ ਆਪਣੀ ਵਿਥਿਆ
ਚੰਡੀਗੜ , 2 ਦਸੰਬਰ ( ਜੈ ਸਿੰਘ ਛਿੱਬਰ) :
ਅਫਸਰ ਤੋਂ ਨੇਤਾ ਬਣਨ ਦਾ ਭਰਮ ਪਾਲ ਕੇ ਸਮੇਂ ਤੋਂ ਪਹਿਲਾਂ ਵੱਡੀਆਂ ਪੋਸਟਾਂ ਤੋਂ ਸੇਵਾ ਮੁਕਤ ਹੋਏ ਅਧਿਕਾਰੀ, ਕਰਮਚਾਰੀ ਹੁਣ ਖੁਦ ਠਗੇ ਹੋਏ ਮਹਿਸੂਸ ਕਰ ਰਹੇ ਹਨ। ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੱਲੀ ਹਵਾਂ ਦੇ ਵਹਿਣ 'ਚ ਉਚ ਅਹੁੱਦਿਆਂ ਤੇ ਬੈਠੇ ਅਫਸਰ ਵੀ ਵਹਿ ਗਏ ਹਨ। ਬਾਬੂ ਤੋਂ ਨੇਤਾ ਬਣਨ ਦਾ ਸੁਪਨਾ ਦੇਖਕੇ ਜਿਹੜੇ ਲੋਕਾਂ ਨੇ ਸਰਕਾਰੀ ਅਹੁੱਦਿਆਂ ਤੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈਣ ਦਾ ਫੈਸਲਾ ਕੀਤਾ ਸੀ, ਉਹ ਹੁਣ ਆਪਣੀ ਵੱਡੀ ਭੁੱਲ ਮਹਿਸੂਸ ਕਰ ਰਹੇ ਹਨ। ਯਾਨੀ ਝਾੜੂ ਨਾਲ ਗੰਧਲੀ ਸਿਆਸਤ, ਸਿਸਟਮ ਦਾ ਸੁਧਾਰ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਦੇ ਸਿਆਸੀ ਨੇਤਾ ਬਣਨ ਦੀ ਚਾਹਤ ਨੇ ਸੁਪਨੇ ਮਧੋਲ ਕੇ ਰੱਖ ਦਿੱਤੇ ਹਨ।
ਪੰਜਾਬ ਪੁਲਿਸ 'ਚ ਡੀ.ਆਈ.ਜੀ ਦੇ ਅਹੁੱਦੇ 'ਤੇ ਤੈਨਾਤ ਰਹੇ ਅਧਿਕਾਰੀ ਦਰਸ਼ਨ ਸਿੰਘ ਮਹਿਮੀ, ਜਿਸਨੇ ਨਾਭਾ ਹਲਕੇ ਤੋਂ ਚੋਣ ਲੜਨ ਲਈ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲਈ ਸੀ, ਨੇ ਸਪੋਕਸਮੈਨ ਨੂੰ ਦੱਸਿਆਂ ਕਿ ਉਸਨੂੰ ਅਰਵਿੰਦ ਕੇਜਰੀਵਾਲ ਨੇ ਚੋਣਾਂ ਵਿੱਚ ਉਤਾਰਨ ਦਾ ਫੈਸਲਾ ਕੀਤਾ ਸੀ। ਇੱਕ ਸਵਾਲ ਦੇ ਜਵਾਬ ਵਿੱਚ ਉਕਤ ਸੇਵਾਮੁਕਤ ਅਧਿਕਾਰੀ ਨੇ ਦੱਸਿਆਂ ਕਿ ਪੁਲਿਸ ਪ੍ਰਸ਼ਾਸਨ ਵਿੱਚ ਰਾਜਸੀ ਦਖਲਅੰਦਾਜੀ ਬਹੁਤ ਹੈ ਅਤੇ ਉਹ ਚਾਹੁੰਦੇ ਸਨ ਕਿ ਲੋਕਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ। ਇਸ ਤਰ•ਾਂ ਆਪ ਵਲੋਂ ਅਵਾਮ ਬਦਲਣ, ਕਾਨੂੰਨ ਦਾ ਰਾਜ ਲਿਆਉਣ ਦੇ ਨਾਹਰਿਆਂ ਨੂੰ ਸੁਣਕੇ ਕੇਜਰੀਵਾਲ ਨਾਲ ਗੱਲਬਾਤ ਕਰ ਬੈਠੇ, ਜਿਹਨਾਂ ਨੇ ਚੋਣ ਲੜਾਉਣ ਦੀ ਹਾਮੀ ਭਰੀ ਸੀ। ਉਹਨਾਂ ਕਿਹਾ ਕਿ ਨਾਭਾ ਸ਼ਹਿਰ ਦੇ ਲੋਕ ਬਹੁਤ ਪਿਆਰ ਸਤਿਕਾਰ ਦੇ ਰਹੇ ਹਨ, ਜਿਸ ਤਰ•ਾਂ ਹਲਕੇ ਦੋ ਲੋਕੀ ਕਹਿਣ ਗਏ ਭਵਿਖ 'ਚ ਉਹੀ ਫੈਸਲਾ ਲੈਣਗੇ।
ਇਸੀ ਤਰ•ਾਂ ਹਰਿਆਣਾ ਦੇ ਇਕ ਵਿਭਾਗ ਵਿੱਚੋਂ ਚੀਫ ਇੰਜਨੀਅਰ ਦੇ ਅਹੁੱਦੇ ਤੋਂ ਸਮੇਂ ਤੋਂ ਪਹਿਲਾਂ ਸੇਵਾਮੁਕਤ ਹੋਣ ਵਾਲੇ ਅਧਿਕਾਰੀ ਨੇ ਦੱਸਿਆਂ ਕਿ ਉਸਨੂੰ ਫਿਰੋਜਪੁਰ ਜਿਲ•ੇ ਦੇ ਇੱਕ ਹਲਕੇ ਤੋਂ ਚੋਣ ਲੜਾਉਣ ਲਈ ਅਰਵਿੰਦ ਕੇਜਰੀਵਾਲ ਨੇ ਵਾਅਦਾ ਕਰਦਿਆਂ ਹਰਿਆਣਾ ਸਰਕਾਰ ਨੁੰ ਤਿੰਨ ਮਹੀਨੇ ਦਾ ਨੋਟਿਸ ਵੀ ਨਹੀਂ ਦੇਣ ਦਿੱਤਾ। ਉਕਤ ਅਧਿਕਾਰੀ ਮੁਤਾਬਿਕ ਉਹਨਾਂ ਨੇ ਕੇਜਰੀਵਾਲ ਨੂੰ ਕਿਹਾ ਸੀ ਕਿ ਜੇਕਰ ਉਹ ਤਿੰਨ ਮਹੀਨੇ ਦਾ ਨੋਟਿਸ ਨਹੀਂ ਦੇਣਗੇ ਤਾਂ ਉਸਨੂੰ ਸਰਕਾਰ ਦੇ ਖਾਤੇ ਵਿੱਚ ਤਿੰਨ ਮਹੀਨੇ ਦੀ ਤਨਖਾਹ ਜਮਾ ਕਰਵਾਉਣੀ ਪਵੇਗੀ। ਇਸ ਤਰ•ਾਂ ਕੇਜਰੀਵਾਲ ਦੇ ਕਹਿਣ 'ਤੇ ਉਸਨੇ 4.88 ਲੱਖ ਰੁਪਏ ਅਸਤੀਫਾ ਦੇਣ ਲੱਗਿਆਂ ਸਰਕਾਰੀ ਖਾਤੇ ਵਿੱਚ ਜਮਾ ਕਰਵਾਏ। ਉਹਨਾਂ ਦੱਸਿਆਂ ਕਿ ਇਕ ਤਰ•ਾਂ ਆਪ 'ਚ ਸ਼ਾਮਲ ਹੁੰਦਿਆਂ ਹੀ ਉਸਨੂੰ ਦਸ ਲੱਖ ਰੁਪਏ ਦੀ ਕਰੀਬ ਦਾ ਨੁਕਸਾਨ ਹੋ ਗਿਆ ਸੀ। ਪਰ., ਆਖਰੀ ਮੌਕੇ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ ਗਈ। ਇਸੀ ਤਰ•ਾਂ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ, ਇੱਕ ਡਾਕਟਰ ਅਤੇ ਚੰਡੀਗੜ ਨਗਰ ਨਿਗਮ ਦੇ ਜਨ ਸਿਹਤ ਵਿਭਾਗ 'ਚ ਮੁਲਾਜਮ ਨੇ ਵੀ ਸਮੇਂ ਤੋਂ ਪਹਿਲਾਂ ਚੋਣ ਲੜਨ ਲਈ ਆਪਣੀ ਨੌਕਰੀ ਤਿਆਗ ਦਿੱਤੀ ਸੀ, ਪਰ ਆਖਰੀ ਮੌਕੇ 'ਤੇ ਟਿਕਟਾਂ ਹੋਰ ਆਗੂਆਂ ਨੂੰ ਦੇ ਦਿੱਤੀਆਂ ਗਈਆਂ।

No comments:
Post a Comment