ਪਹਿਲੀ ਲਿਸਟ ਵਿੱਚ ਲਾਲ ਸਿੰਘ ਦਾ ਨਾਮ ਗਾਇਬ
ਕੈਪਟਨ, ਮਨਪ੍ਰੀਤ ਬਾਦਲ, ਭੱਠਲ,ਚੰਨੀ, ਜਾਖੜ, ਬ੍ਰਹਮ ਮਹਿੰਦਰਾ, ਰਜੀਆ ਸੁਲਤਾਨਾ, ਰਾਣਾ ਗੁਰਜੀਤ ਤੇ ਸੋਢੀ ਦਾ ਨਾਮ ਪਹਿਲੀ ਲਿਸਟ ਵਿੱਚ ਸ਼ਾਮਲ
ਚੰਡੀਗੜ15 ਦਸੰਬਰ ( ਜੈ ਸਿੰਘ ਛਿੱਬਰ) : ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 61 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿੱਚ 31 ਮੌਜੂਦਾ ਵਿਧਾਇਕ ਫਿਰ ਤੋਂ ਟਿਕਟ ਲੈਣ ਵਿੱਚ ਕਾਮਯਾਬ ਹੋ ਗਏ ਹਨ ਅਤੇ ਭਦੌੜ ਤੋਂ ਵਿਧਾਇਕ ਤੇ ਗਾਇਕ ਮਹੁੰਮਦ ਸਦੀਕ ਦੀ ਟਿਕਟ ਕੱਟ ਦਿੱਤੀ ਗਈ ਹੈ। ਪਹਿਲੀ ਲਿਸਟ ਵਿੱਚ ਦੂਸਰੀਆਂ ਪਾਰਟੀਆਂ ਵਿੱਚੋਂ ਕਾਂਗਰਸ ਦਾ ਹੱਥ ਫੜਨ ਵਾਲਿਆਂ ਨੂੰ ਕੋਈ ਸਥਾਨ ਨਹੀਂ ਮਿਲਿਆ, ਸਿਰਫ ਮਨਪ੍ਰੀਤ ਸਿੰਘ ਬਾਦਲ ਨੂੰ ਉਮੀਦਵਾਰ ਐਲਾਨਿਆਂ ਗਿਆ ਹੈ, ਜੋ ਕਿ ਬਠਿੰਡਾ ਤੋਂ ਪਹਿਲਾ ਹੀ ਕਾਂਗਰਸ ਦੇ ਚੋਣ ਨਿਸ਼ਾਨ 'ਤੇ ਲੋਕ ਸਭਾ ਦੀ ਚੋਣ ਲੜ ਚੁੱਕੇ ਹਨ।
ਪਾਰਟੀ ਵਲੋਂ ਜਿਥੇ ਇੱਕ ਦਰਜਨ ਦੇ ਕਰੀਬ ਨਵੇਂ ਚਿਹਰਿਆਂ 'ਤੇ ਭਰੋਸਾ ਕੀਤਾ ਗਿਆ ਹੈ ਉਥੇ ਚਾਰ ਮੌਜੂਦਾ ਵਿਧਾਇਕਾਂ ਸਮੇਤ ਛੇ ਮਹਿਲਾ ਉਮੀਦਵਾਰਾਂ ਨੂੰ ਫਿਰ ਤੋਂਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸੀ ਤਰ•ਾਂ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਵਿਜੈਇੰਦਰ ਸਿੰਗਲਾ ਸਮੇਤ ਅੱਧੀ ਦਰਜਨ ਤੋਂ ਵੱਧ ਨੌਜਵਾਨਾਂ 'ਤੇ ਭਰੋਸਾ ਕੀਤਾ ਗਿਆ ਹੈ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਆਪਣੇ ਛੋਟੇ ਭਰਾ ਫਤਿਹਜੰਗ ਸਿੰਘ ਬਾਜਵਾ, ਨਵਾਂਸ਼ਹਿਰ ਤੋਂ ਵਿਧਾਇਕ ਗੁਰਇਕਬਾਲ ਕੌਰ ਆਪਣੇ ਬੇਟੇ ਅੰਗਦ ਸੈਣੀ ਅਤੇ ਕਾਂਗਰਸ ਦੇ ਕਿਸਾਨ ਸੈਲ ਦੇ ਚੇਅਰਮੈਨ ਇੰਦਰਜੀਤ ਸਿੰਘ ਜੀਰਾ ਆਪਣੇ ਫਰਜੰਦ ਕੁਲਬੀਰ ਸਿੰਘ ਜੀਰਾ ਨੂੰ ਟਿਕਟ ਦਿਵਾਉਣ ਵਿੱਚ ਕਾਮਯਾਬ ਹੋ ਗਏ ਹਨ।
ਕਾਂਗਰਸ ਦੇ ਜਨਰਲ ਸਕੱਤਰ ਮਧੂ ਸੂਦਨ ਮਿਸਤਰੀ ਵਲੋਂ ਜਾਰੀ ਕੀਤੀ ਲਿਸਟ ਅਨੁਸਾਰ ਵਿਧਾਨ ਸਭਾ ਹਲਕਾ ਦੀਨਾਨਗਰ (ਰਾਖਵਾਂ) ਅਰੁਣਾ ਚੌਧਰੀ, ਕਾਦੀਆਂ ਤੋਂ ਫਤਿਹਜੰਗ ਸਿੰਘ ਬਾਜਵਾ, ਬਟਾਲਾ ਤੋਂ ਅਸ਼ਵਨੀ ਸੇਖੜੀ, ਸ੍ਰੀ ਹਰਗੋਬਿੰਦਪੁਰ (ਰਾਖਵਾਂ) ਤੋਂ ਬਲਵਿੰਦਰ ਸਿੰਘ ਲਾਡੀ, ਫਤਿਹਗੜ ਚੂੜੀਆਂ ਤੋਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ, ਰਾਜਾਸਾਂਸੀ ਸੁਖਬਿੰਦਰ ਸਿੰਘ ਸਰਕਾਰੀਆ, ਮਜੀਠਾ ਤੋਂ ਸੁਖਜਿੰਦਰਰਾਜ ਸਿੰਘ ਲਾਲੀ ਮਜੀਠਿਆ, ਜੰਡਿਆਲਾ (ਰਾਖਵਾਂ) ਤੋਂ ਸੁਖਵਿੰਦਰ ਸਿੰਘ ਡੈਨੀ, ਅਮ੍ਰਿਤਸਰ ਪਛਮੀ (ਰਾਖਵਾ) ਰਾਜ ਕੁਮਾਰ ਵੇਰਕਾ, ਅੰਮ੍ਰਿਤਸਰ ਕੇਂਦਰੀ ਤੋਂ ਉਮ ਪ੍ਰਕਾਸ਼ ਸੋਨੀ, ਅਟਾਰੀ (ਰਾਖਵਾ) ਤੋਂ ਤਰਸੇਮ ਸਿੰਘ ਡੀਸੀ, ਤਰਨ ਤਾਰਨ ਤੋਂ ਧਰਮਵੀਰ ਅਗਨੀਹੋਤਰੀ, ਪੱਟੀ ਤੋਂ ਹਰਮਿੰਦਰ ਸਿੰਘ ਗਿੱਲ, ਖਡੂਰ ਸਾਹਿਬ ਤੋਂ ਰਮਨਜੀਤ ਸਿੱਕੀ, ਕਪੂਰਥਲਾਂ ਤੋਂ ਰਾਣਾ ਗੁਰਜੀਤ ਸਿੰਘ, ਸੁਲਤਾਨ ਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ, ਜਲੰਧਰ ਕੇਂਦਰੀ ਤੋਂ ਰਾਜਿੰਦਰ ਬੇਰੀ, ਮੁਕੇਰੀਆਂ ਤੋਂ ਰਜਨੀਸ ਕੁਮਾਰ, ਉੜਮੁੜ ਤੋਂ ਸੰਗਤ ਸਿੰਘ ਗਿਲਜੀਆਂ, ਹੁਸ਼ਿਆਰਪੁਰ ਤੋਂ ਸੁੰਦਰ ਸ਼ਾਮ ਅਰੋੜਾ, ਚੱਬੇਵਾਲ ((ਰਾਖਵਾ) ਤੋਂ ਡਾ ਰਾਜ ਕੁਮਾਰ ਚੱਬੇਵਾਲ, ਨਵਾਂਸ਼ਹਿਰ ਤੋਂ ਅੰਗਦ ਸੈਣੀ, ਅਨੰਦਪੁਰ ਸਾਹਿਬ ਤੋਂ ਰਾਣਾ ਕੇਪੀ, ਚਮਕੌਰ ਸਾਹਿਬ (ਰਾਖਵਾ) ਤੋਂ ਚਰਨਜੀਤ ਸਿੰਘ ਚੰਨੀ, ਮੋਹਾਲੀ ਤੋਂ ਬਲਵੀਰ ਸਿੰਘ ਸਿੱਧੂ, ਬਸੀ ਪਠਾਣਾ (ਰਾਖਵਾ) ਤੋਂ ਗੁਰਪ੍ਰੀਤ ਸਿੰਘ ਜੀਪੀ, ਸ੍ਰੀ ਫਤਿਹਗੜ ਸਾਹਿਬ ਤੋਂ ਕੁਲਜੀਤ ਸਿੰਘ ਨਾਗਰਾ, ਅਮਲੋਹ ਤੋਂ ਰਣਦੀਪ ਸਿੰਘ ਨਾਭਾ, ਖੰਨਾਂ ਤੋ ਗੁਰਕੀਰਤ ਸਿੰਘ ਕੋਟਲੀ, ਲੁਧਿਆਣਾ ਕੇਂਦਰੀ ਤੋਂ ਸੁਰਿੰਦਰ ਡਾਵਰ, ਲੁਧਿਆਣਾ ਪਛਮੀ ਤੋਂ ਭਾਰਤ ਭੂਸ਼ਨ ਆਸ਼ੂ, ਗਿੱਲ (ਰਾਖਵਾ) ਤੋਂ ਕੁਲਦੀਪ ਸਿੰਘ ਵੈਦ, ਪਾਇਲ (ਰਾਖਵਾ) ਲਖਵੀਰ ਸਿੰਘ ਲੱਖਾ, ਰਾਏਕੋਟ (ਰਾਖਵਾ) ਤੋਂ ਡਾ ਅਮਰ ਸਿੰਘ , ਬਾਘਾਪੁਰਾਣਾ ਤੋਂ ਦਰਸਨ ਸਿੰਘ ਬਰਾੜ, ਧਰਮਕੋਟ ਤੋਂ ਕਾਕਾ ਸੁਖਜੀਤ ਸਿੰਘ ਲੋਹਗੜ, ਜੀਰਾ ਤੋਂ ਕੁਲਬੀਰ ਸਿੰਘ ਜੀਰਾ, ਫਿਰੋਜਪੁਰ ਸਿਟੀ ਤੋਂ ਪਰਮਿੰਦਰ ਸਿੰਘ ਪਿੰਕੀ, ਫਿਰੋਜਪੁਰ ਦਿਹਾਤੀ(ਰਾਖਵਾ) ਤੋਂ ਸਤਕਾਰ ਕੌਰ, ਗੁਰੂ ਹਰਸਹਾਏ ਤੋਂ ਰਾਣਾ ਗੁਰਮੀਤ ਸਿੰਘ ਸੋਢੀ, ਅਬੋਹਰ ਤੋਂ ਸੁਨੀਲ ਜਾਖੜ, ਫਰੀਦਕੋਟ ਤੋਂ ਕੁਸ਼ਲਦੀਪ ਸਿੰਘ ਢਿਲੋਂ, ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕਾਂਗੜ, ਬਠਿੰਡਾ ਸ਼ਹਿਰੀ ਤੋਂ ਮਨਪ੍ਰੀਤ ਸਿੰਘ ਬਾਦਲ , ਤਲਵੰਡੀ ਸਾਬੋ ਤੋਂ ਖੁਸਬਾਜ ਸਿੰਘ ਜਟਾਣਾ, ਸਰਦੂਲਗੜ ਤੋਂ ਅਜੀਤ ਇੰਦਰ ਸਿੰਘ ਮੋਫਰ, ਬੁਢਲਾਡਾ (ਰਾਖਵਾ)ਤੋਂ ਰਣਜੀਤ ਕੌਰ ਭੱਟੀ, ਲਹਿਰਾ ਤੋਂ ਰਾਜਿੰਦਰ ਕੌਰ ਭੱਠਲ, ਦਿੜਬਾ (ਰਾਖਵਾ) ਤੋਂ ਅਜੈਬ ਸਿੰਘ ਰਟੌਲ, ਬਰਨਾਲਾ ਤੋਂ ਕੇਵਲ ਸਿੰਘ ਢਿਲੋਂ, ਮਹਿਲ ਕਲ•ਾਂ (ਰਾਖਵਾ) ਤੋਂ ਹਰਚੰਦ ਕੌਰ, ਮਲੇਰਕੋਟਲਾ ਤੋਂ ਰਜੀਆ ਸੁਲਤਾਨਾ, ਧੂਰੀ ਤੋਂ ਦਲਬੀਰ ਸਿੰਘ ਗੋਲਡੀ, ਸੰਗਰੂਰ ਤੋਂ ਵਿਜੈਇੰਦਰ ਸਿੰਘ ਸਿੰਗਲਾ, ਨਾਭਾ (ਰਾਖਵਾ) ਤੋਂ ਸਾਧੂ ਸਿੰਘ ਧਰਮਸੋਤ, ਪਟਿਆਲਾ ਦਿਹਾਤੀ ਤੋਂ ਬ੍ਰਹਮ ਮਹਿੰਦਰਾ, ਰਾਜਪੁਰਾ ਤੋਂ ਹਰਦਿਆਲ ਸਿੰਘ ਕੰਬੋਜ, ਘਨੌਰ ਤੋਂ ਮਦਨ ਲਾਲ ਜਲਾਲਪੁਰ, ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ, ਸੁਤਰਾਣਾ ਤੋਂ ਨਿਰਮਲ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸੂਤਰਾਂ ਅਨੁਸਾਰ ਭਦੋੜ ਤੋਂ ਵਿਧਾਇਕ ਮਹੁੰਮਦ ਸਦੀਕ ਦੀ ਟਿਕਟ ਕੱਟੀ ਗਈ ਹੈ ਅਤੇ ਉਹਨਾਂ ਨੂੰ ਜੈਤੋ ਤੋਂ ਉਮੀਦਵਾਰ ਬਣਾਉਣ ਦੇ ਚਰਚੇ ਹਨ।

No comments:
Post a Comment